Back ArrowLogo
Info
Profile

ਜਬ ਇਹੁ ਸਲੋਕੁ ਬਾਬੇ ਦਿਤਾ, ਤਬਿ ਕਾਜੀ ਹੈਰਾਨੁ ਹੋਇ ਰਹਿਆ। ਤਬਿ ਖਾਨਿ ਕਹਿਆ, ਕਾਜੀ, ਇਸ ਕਉ ਪੁਛਣ ਕੀ ਤਕਸੀਰ ਰਹੀ ਨਾਹੀਂ"। ਤਬ ਪੇਸੀ ਕੀ ਨਿਮਾਜ ਕਾ ਵਖਤੁ ਹੋਇਆ, ਸਭ ਉਠਿ ਕਰਿ ਨਿਮਾਜ ਗੁਜਾਰਣ ਆਏ, ਅਰੁ ਬਾਬਾ ਭੀ ਨਾਲ ਗਇਆ। ਤਬਿ ਕਾਜੀ ਸਭਨਾ ਤੇ ਅਗੇ ਖੜਾ ਹੋਆ, ਨਿਮਾਜ ਲਗਾ ਕਰਣੈ। ਜਬ ਬਾਬਾ ਕਾਜੀ ਕੀ ਤਰਫ ਦੇਖਿ ਕਰਿ ਹਸਿਆ। ਤਬਿ ਕਾਜੀ ਡਿਠਾ ਜੋ ਨਾਨਕ ਹਸਦਾ ਹੈ। ਤਬਿ ਨਿਮਾਜ ਕਰਿ ਆਏ, ਤਬਿ ਕਾਜੀ ਕਹਿਆ ਖਾਨ ਜੀ ਸਲਾਮਤਿ, ਡਿਠੇ ਕਿਉਂ ਜੋ ਮੁਸਲਮਾਨਾ ਕੀ ਤਰਫ (ਧਿਰ)" ਹਿੰਦੂ ਦੇਖਿ ਦੇਖਿ ਹਸਦਾ ਹੈ, ਤੂ ਜੋ ਆਖਦਾ ਹੈ ਜੋ ਨਾਨਕੁ ਭਲਾ ਹੈ'। ਤਬ ਖਾਨਿ ਕਹਿਆ: 'ਨਾਨਕ! ਕਾਜੀ ਕਿਆ ਕਹਦਾ ਹੈ', ਤਬ ਬਾਬੇ ਕਹਿਆ ਖਾਨ ਜੀ! ਮੈਂ ਕਾਜੀ ਕੀ ਕਿਆ ਪਰਵਾਹ ਪਰੀ ਹੈ, ਪਰ ਕਾਜੀ ਕੀ ਨਿਵਾਜ ਕਬੂਲੁ ਨਾਹੀ ਪਈ, ਮੈ ਇਤਿ ਵਾਸਤੇ ਹਸਿਆ ਥਾ'। ਤਬਿ ਕਾਜੀ ਕਹਿਆ: 'ਖਾਨ ਜੀ! ਇਨ ਕਾਈ ਪਾਈ ਹੈ ਤਾਂ ਮੇਰੀ ਤਕਸੀਰ ਜਾਹਰ ਕਰਉ"। ਤਬਿ ਬਾਬੇ ਕਹਿਆ: 'ਖਾਨ ਜੀ! ਜਬ ਏਹੁ ਨਿਵਾਜ ਉਪਰਿ ਖੜਾ ਥਾ ਤਬਿ ਇਨ ਕਾ ਮਨ ਠਉੜ ਨਾ ਥਾ" ਘੋੜੀ ਸੂਈ ਥੀ, ਵਛੇਰੀ ਜੰਮੀ ਥੀ, ਅਰੁ ਵਛੇਰੀ ਛਡਿ ਕਰਿ ਆਇਆ ਥਾ। ਅਰੁ ਵੇੜ੍ਹੇ ਵਿਚਿ ਖੂਹੀ ਥੀ। ਅਰ ਇਨਿ ਕਹਿਆ, ਮਤੁ ਵਛੇਰੀ ਖੂਹੀ ਵਿਚ ਪਉਂਦੀ ਹੋਵੇ। ਇਨਕਾ ਮਨੁ ਊਹਾਂ ਗਇਆ ਆਹਾ, ਇਸਕੀ ਨਿਮਾਜ ਕਬੂਲ ਨਹੀਂ ਪੜੀ ॥ 

੧.       ਪਾਠਾਂਤ੍ਰ ਹੈ-'ਕਾਜੀ ਇਸ ਨੂੰ ਪੁਛਣੇ ਕੀ ਤਕਸੀਰ ਹੈ।

੨.       ਵਲੈਤ ਵਾਲੇ ਨੁਸਖੇ ਵਿਚ ਇਸ ਥਾਵੇਂ ਚਰਖੜੀ ਦਾ ਨਿਸ਼ਾਨ ਦੇ ਕੇ ਹਾਸੀਏ ਦੇ ਬਾਹਰ ਲਿਖਿਆ ਹੈ- 'ਤਬ ਪੇਸੀ ਕੀ ਨਿਮਾਜ਼ ਕਾ'।

੩.       ਇਹ () ਨਿਸ਼ਾਨ ਅਸਾਂ ਲਾਇਆ ਹੈ, 'ਤਰਫ' ਦਾ ਅਰਥ ਹੈ 'ਧਿਰ'।

੪.       ਪਾਠਾਂਤ੍ਰ ਹੈ-ਕਰੇ।

੫.       ਪਾਠਾਂਤ੍ਰ 'ਇਸਕਾ ਇਮਾਨ ਠਉੜ ਨਾ ਥਾ।

੬.       ਇਸਕੀ ਤੋਂ...ਪੜੀ ਤਕ ਦਾ ਪਾਠ ਹਾ:ਬਾ: ਨੁਸਖੇ ਵਿਚ ਵੱਧ ਹੈ।

47 / 221
Previous
Next