Back ArrowLogo
Info
Profile

ਮੰਨਦਾ ਹੈ ਅਤੇ ਸਿਖ ਦੈ ਮੁਹਿ ਪਾਵਦਾ ਹੈ, ਕਿਛ ਤੈਨੂੰ ਭੀ ਪਹੁੰਚਦਾ ਹੈ। ਓਸਦਾ ਭਾਉ? ਅਤੇ ਮੇਰੇ ਦਿਲਿ ਵਿਚਿ ਵਡਾ ਫਿਕਰੁ ਹੈ, ਜੇ ਤੂੰ ਕਿਛੁ ਛੁਹੰਦਾ ਨਾਹੀਂ, ਅਤੇ ਮੁਹਿ ਪਾਂਵਦਾ ਨਾਹੀਂ, ਤੂ ਕਿਸੈ^ ਨਾਲੈ ਤ੍ਰਿਪਤਦਾ ਹੈਂ?? ਤਬਿ ਗੁਰੂ ਬਾਬੇ ਆਖਿਆ: 'ਮਰਦਾਨਿਆ! ਰਬਾਬੂ ਵਜਾਇ' ਤਾਂ ਮਰਦਾਨੇ ਰਬਾਬੁ ਵਜਾਇਆ, ਰਾਗ ਗਉੜੀ ਕੀਤੀ ਦੀਪਕੀ ਮਹਲਾ ੧। ਬਾਬੇ ਸਬਦੁ ਉਠਾਇਆ:-

ਗਉੜੀ ਗੁਆਰੇਰੀ ਮਹਲਾ ੪॥

ਮਾਤਾ ਪ੍ਰੀਤਿ ਕਰੇ ਪੁਤੁ ਖਾਇ॥ ਮੀਨੇ ਪ੍ਰੀਤਿ ਭਈ ਜਲਿ ਨਾਇ॥

ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥੧॥

ਤੇ ਹਰਿਜਨ ਹਰਿ ਮੇਲਹੁ ਹਮ ਪਿਆਰੇ॥

ਜਿਨ ਮਿਲਿਆ ਦੁਖ ਜਾਹਿ ਹਮਾਰੇ॥੧॥ਰਹਾਉ॥

ਜਿਉ ਮਿਲਿ ਬਛਰੇ ਗਉ ਪ੍ਰੀਤਿ ਲਗਾਵੈ॥

ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ॥

ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ॥੨॥

ਸਾਰਿੰਗ ਪ੍ਰੀਤਿ ਬਸੈ ਜਲ ਧਾਰਾ॥

ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ॥

ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ॥੩॥

ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ॥

ਗੁਰ ਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ॥

ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ॥੪॥੩॥੪੧॥ (ਪੰਨਾ ੧੬੪)

ਤਬਿ ਫਿਰਿ ਮਰਦਾਨੇ ਤਸਲੀਮ ਕੀਤੀ, ਓਥਹੁੰ ਚਲੇ।

੧.       ਮੁਰਾਦ ਹੈ-'ਕਿਸ ??

੨.       ਇਹ ਸ਼ਬਦ ਚੌਥੀ ਪਾਤਸ਼ਾਹੀ ਜੀ ਦਾ ਗਉੜੀ ਗੁਆਰੇਰੀ ਵਿਚ ਹੈ। ਲੇਖਕ ਦੀ ਭੁੱਲ ਹੈ ਮ:੧ ਤੇ ਗਉੜੀ ਦੀਪਕੀ ਲਿਖਣਾ।

52 / 221
Previous
Next