Back ArrowLogo
Info
Profile

ਬਦਲੇ ਇੱਕ ਬੜੀ ਹੀ ਪ੍ਰਸੰਸਾ ਵਾਲੀ ਸਨਦ ਇਹਨਾਂ ਨੂੰ ਮਿਲੀ ਤੇ ਰਿਆਸਤ ਨਾਭੇ ਦੇ ਜ਼ਬਤ ਹੋਏ ਹੋਏ ਇਲਾਕੇ ਵਿੱਚੋਂ ਉਹ ਇਲਾਕਾ ਜਿਸ ਦੀ ਆਮਦਨੀ ਇੱਕ ਲਖ ਰੁਪਏ ਦੇ ਕਰੀਬ ਸੀ, ੭੧੨੨੪ ਰੁਪਏ ਸਾਲਾਨਾ ਮਾਮਲੇ ਨੂੰ ਇਲਾਕਾ ਪਟਯਾਲਾ ਤੇ ਫਰੀਦਕੋਟ ਵਿੱਚ ਅੱਧੇ ਅੱਧ ਵੰਡ ਦਿੱਤਾ ਗਿਆ।

ਲੜਾਈ ਤੋਂ ਪਿੱਛੋਂ ਸਰਕਾਰ ਨੇ ਸਤਲੁਜ ਦੇ ਪਾਰ ਦੇ ਰਈਸਾਂ ਬਾਬਤ ਆਪਣੀ ਪਾਲਸੀ ਬਦਲ ਲਈ। ਸਵਾਏ ਪਟਯਾਲਾ ਨਾਭਾ ਜੀਂਦ ਫਰੀਦਕੋਟ ਤੇ ਮਾਲੋਰਕੋਟਲਾ, ਛਛਰੋਲੀ, ਰਾਏਕੋਟ, ਮਮਦੋਟ, ਬੂੜੀਆ, ਦਿਪਾਲਗੜ ਨੇ ਰਿਆਸਤਾਂ ਦੇ ਬਾਕੀ ਸਾਰਿਆਂ ਦੀ ਦੀਵਾਨੀ ਤੇ ਫੌਜਦਾਰੀ ਅਖਤ੍ਯਾਰ ਖੋਹ ਕੇ ਆਮ ਜ਼ਿਮੀਂਦਾਰ ਬਣਾ ਦਿਤੇ।

੧੦੩. ਮਹਾਰਾਜਾ ਨਰਿੰਦਰ ਸਿੰਘ ਦੀ ਲੜਕੀ ਦਾ ਵਿਵਾਹ

ਸੰਮਤ ੧੯੦੯ ਬਿਕ੍ਰਮੀ ਵਿੱਚ ਮਹਾਰਾਜ ਨਰਿੰਦਰ ਸਿੰਘ ਨੇ ਆਪਣੀ ਲੜਕੀ ਬਸੰਤ ਕੌਰ ਦਾ ਵਿਆਹ ਧੌਲਪੁਰ ਦੇ ਰਾਣਾ ਭਗਵੰਤ ਸਿੰਘ ਦੇ ਨਾਲ ਬੜੀ ਧੂਮ ਧਾਮ ਨਾਲ ਕੀਤਾ, ਜਿਸ ਤੇ ਇਨ੍ਹਾਂ ਦਾ ੧੪ ਲੱਖ ਰੁਪਯਾ ਖ਼ਰਚ ਹੋਇਆ। ਇਸੇ ਤਰ੍ਹਾਂ ਰਾਣਾ ਸਾਹਿਬ ਦਾ ਵੀ ਕਈ ਲਖ ਰੁਪਯਾ ਖ਼ਰਚ ਹੋਇਆ। ਲੜਕੀ ਦਾ ਵਿਆਹ ਕਰ ਕੇ ਮਹਾਰਾਜਾ ਸਾਹਿਬ ਯਾਤਰਾ ਲਈ ਚਲੇ ਗਏ। ਹਰਦਵਾਰ, ਤਪੋਬਨ, ਰਿਖੀ ਕੇਸ਼ ਆਦਿਕ ਹੋ ਕੇ ਬਦਰੀ ਨਾਥ ਤਕ ਪੁਜੇ। ਇਸ ਸਫਰ ਵਿੱਚ ੬੫੦੦੦ ਦੇ ਕਰੀਬ ਰੁਪਯਾ ਆਪ ਦਾ ਖ਼ਰਚ ਹੋਇਆ ਤੇ ਆਪ ਨੇ ਬਦਰੀ ਨਾਥ ਵਿੱਚ ਇੱਕ ਸਦਾਵਰਤ ੧੦੦੦ ਸਾਲ ਦਾ ਲਾ ਦਿੱਤਾ।

੧੦੪. ਵਲੀ ਐਹਦ ਦਾ ਉਤਪਨ ਹੋਨਾ

ਮਹੀਨਾ ਅੱਸੂ ੧੯੦੯ ਬਿਕ੍ਰਮੀ ਵਿੱਚ ਮਹਾਰਾਜਾ ਨਰਿੰਦਰ ਸਿੰਘ ਦੇ ਗ੍ਰਹਿ ਮਹਾਰਾਜਾ ਮਹਿੰਦਰ ਸਿੰਘ ਵਲੀ ਐਹਦ ਉਤਪੰਨ ਹੋਇਆ। ਬੜੀ ਖ਼ੁਸ਼ੀ ਮਨਾਈ ਗਈ। ਇਸ ਤੋਂ ਪਿੱਛੋਂ ਸੰਮਤ ੧੯੧੧ ਬਿਕ੍ਰਮੀ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ ਰਾਜਾ ਸਰੂਪ ਸਿੰਘ ਜੀਂਦ ਵਾਲੇ ਦੀ ਮਦਦ ਵਾਸਤੇ ਭੇਜ ਕੇ ਬਜਵਾੜੇ ਦਾ ਇਲਾਕਾ ਫਤਹਿ ਕਰਾ ਦਿੱਤਾ। ਇਹ ਇਲਾਕਾ ਪਹਿਲਾਂ ਜੀਂਦ ਵਾਲਿਆਂ ਦੇ ਕਬਜ਼ੇ ਵਿੱਚ ਸੀ, ਕਿੰਤੂ ਇੱਥੋਂ ਦੀ ਵਸੋਂ ਇੱਥੋਂ ਦੇ ਨੀਯਤ ਕੀਤੇ ਹੋਏ ਤਹਸੀਲਦਾਰ ਦੇ ਜ਼ੁਲਮ ਤੇ ਸਖ਼ਤੀ ਦੇ ਹਥੋਂ ਤੰਗ ਆ ਕੇ ਬਾਗ਼ੀ ਹੋ ਗਈ। ਚਾਰ ਮਹੀਨੇ ਤਕ ਲੜਾਈ ਹੁੰਦੀ ਰਹੀ। ਸੈਂਕੜੇ ਆਦਮੀ ਦੋਨਾਂ ਪਾਸਿਆਂ ਦੇ ਮਾਰੇ ਗਏ। ਪਟਯਾਲੇ ਦੀ ਫੌਜ ਅਪੜਨ ਤੇ ਇਹ ਇਲਾਕਾ ਸਰ ਹੋ ਗਿਆ।

ਮਲੂਮ ਹੋਵੇ ਕਿ ਜ਼ਿਲ੍ਹਾ ਲਾਹੌਰ ਲੈਣ ਤੋਂ ਪਿੱਛੋਂ ਸਰਕਾਰ ਅੰਗ੍ਰੇਜ਼ੀ ਨੇ ਸਤਲੁਜ ਦੇ ਉਸ ਪਾਰ ਦੇ ਇਲਾਕੇ ਦੇ ਰਈਸਾਂ ਦੇ ਅਖਤਯਾਰ ਖੋਹ ਲਏ। ਤਦ ਉਸ ਵੇਲੇ ਨਵਾਂ ਪ੍ਰਬੰਧ ਹੋਣ ਲੱਗਾ। ਉਹਨਾਂ ਹੀ ਦਿਨਾਂ ਵਿੱਚ ਇਸ ਰਿਆਸਤ ਦੇ ੯੭ ਪਿੰਡ ਚੌਥੇ ਹਿੱਸੇ ਵਾਲਿਆਂ ਦੀ ਬਾਬਤ ਬੜੇ ਝੱਗੜੇ ਚੱਲ ਪਏ। ਇਨ੍ਹਾਂ ਵਿੱਚ ੯ ਪਿੰਡ ਮਿਸਲ ਵਾਲੇ ਸਿੱਖ, ੮ ਟੋਡਰ ਮਾਜਰੀਏ, ੩੯ ਚੁਨੀ ਮਛਲੀ ਵਾਲੇ, ੧੫ ਫੈਜ਼ਲਾ ਪੁਰੀਏ ਤੇ ਪੰਜ ਵਿੱਚ ਲਧੜਾ ਵਾਲੇ ਚੌਥਾਈ ਦੇ ਹਿਸੇਦਾਰ ਸਨ। ਸਰਕਾਰ ਅੰਗ੍ਰੇਜ਼ੀ ਨੇ ਇਸ ਮੁਕੱਦਮੇ ਦੇ ਬੜਾ ਲੰਮਾ ਚੌੜਾ ਹੋਣ ਦੇ ਮਗਰੋਂ ਫ਼ੈਸਲਾ ਕੀਤਾ ਕਿ ਇਹ ਪਿੰਡ ਪਟਯਾਲੇ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ ਅੰਗ੍ਰੇਜ਼ੀ ਇਲਾਕੇ ਵਿੱਚ ਮਿਲਾ ਲਏ, ਕਿੰਤੂ ਕਿਸੇ ਕਦਰ ਹਿੱਸਾ ਰਿਆਸਤ ਪਟ੍ਯਾਲੇ ਨੂੰ ਦਿੱਤਾ।

੧੦੫. ਵਲਾਇਤ ਜਾਣ ਦਾ ਸ਼ੌਕ

ਮਹਾਰਾਜਾ ਨਰਿੰਦਰ ਸਿੰਘ ਨੂੰ ਇੰਗਲਸਤਾਨ ਦੀ ਸੈਰ ਕਰਨ ਦਾ ਸ਼ੌਕ ਉਤਪਨ ਹੋਇਆ। ਸੋ ਸੰਮਤ ੧੯੧੧ ਦੇ ਸਾਵਣ ਵਿੱਚ ਇਸੇ ਖ਼ਿਆਲ ਤੋਂ ਪਟਯਾਲੇ ਤੋਂ ਕੂਚ ਕੀਤਾ ਤੇ ਬਨਾਰਸ ਅੱਪੜੇ। ਇੱਥੇ ਬਹੁਤ ਪੁੰਨਦਾਨ ਕੀਤਾ। ਏਥੋਂ ਦੇ ਰਾਜਾ ਈਸ਼ਰੀ ਪ੍ਰਸਾਦ ਨੂੰ ਮਿਲੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੇ ਬੜਾ ਚੜ੍ਹਾਵਾ ਚੜ੍ਹਾਇਆ। ਇੱਕ ਸਦਾਵਰਤ ਸਦਾ ਲਈ ਲਾਇਆ। ਫਿਰ ਗਯਾ ਗਏ ਜਿੱਥੋਂ ਪਟਣੇ ਪੁੱਜੇ, ਇੱਥੇ ਵੀ ਗੁਰਦਵਾਰੇ ਗਏ, ਕਾਫੀ ਰਕਮ ਭੇਟ

56 / 181
Previous
Next