Back ArrowLogo
Info
Profile

ਮਹੀਨੇ ਸੰਤਾਂ ਸਾਧਾਂ ਤੇ ਫ਼ਕੀਰਾਂ ਨੂੰ ਜਿਨ੍ਹਾਂ ਦੀ ਗਿਣਤੀ ਦਸ ਦਸ ਹਜ਼ਾਰ ਤਕ ਹੋਂਦੀ ਸੀ, ਨਿਤਾਪਰਤੀ ਬੜੇ ਚੰਗੇ ਤੋਂ ਚੰਗੇ ਭੋਜਨ ਵੰਡੇ ਜਾਂਦੇ ਸਨ. ਜਿਸ ਤੋਂ ਇੱਕ ਲਖ ਰੁਪਯੇ ਤੋਂ ਉੱਪਰ ਹਰ ਸਾਲ ਖ਼ਰਚ ਹੋ ਜਾਂਦਾ ਸੀ।

ਇਸ ਤੋਂ ਛੁਟ ਇਮਾਰਤ ਦਾ ਵੀ ਆਪ ਨੂੰ ਬੜਾ ਸ਼ੌਕ ਸੀ। ਲਾਹੌਰ ਸ਼ਾਲੀਮਾਰ ਬਾਗ਼ ਵੇਖ ਕੇ ਆਪਨੇ ਇੱਕ ਮੋਤੀ ਬਾਗ਼ ੫ ਲਖ ਦੇ ਸਰਮਾਏ ਨਾਲ ਬਣਵਾਇਆ। ਇਸ ਬਾਗ਼ ਦੀ ਇਮਾਰਤ ੧੯੦੪ ਤੋਂ ਸ਼ੁਰੂ ਹੋ ਕੇ ੧੯੧੧ ਵਿੱਚ ਮੁੱਕੀ ਸੀ। ਫਿਰ ਇਸ ਦੇ ਸਾਹਮਣੇ ਇੱਕ ਗੁਰਦਵਾਰਾ ਇੱਕ ਲਖ ਰੁਪਏ ਦੇ ਨਾਲ ਬਣਵਾ ਕੇ ਸਵਾ ਲਖ ਰੁਪਯਾ, ਤੇ ੧੯੧੭ ਨੂੰ ਜਦ ਕੈਹਰ ਦੇ ਨਾਲ ਖਲਕਤ ਬੜੀ ਦੁਖੀ ਹੋਈ ਸੀ, ਤੇ ਭੁੱਖ ਦੇ ਦੁਖ ਨਾਲ ਲੱਖਾਂ ਆਦਮੀ ਮਰ ਗਏ ਸਨ ਤੇ ਬਹੁਤ ਸਾਰੇ ਦੇਸ਼ ਛੱਡ ਕੇ ਪਰਦੇਸ ਨਿੱਕਲ ਗਏ ਸਨ, ਧੀਆਂ ਪੁੱਤ੍ਰ ਕਿਸੇ ਨਾ ਸੰਭਾਲੇ, ਪਸ਼ੂ ਦਰੱਖਤਾਂ ਦੀਆਂ ਛਿਲ ਖਾਂਦੇ ਤੇ ਮੁੱਠ ਮੁੱਠ ਚਾਰੇ ਨੂੰ ਸਹਿਕਦੇ ਭੁੱਖੇ ਮਰ ਗਏ, ਅਜਿਹੇ ਮੌਕੇ ਤੇ ਮਹਾਰਾਜਾ ਨਰਿੰਦਰ ਸਿੰਘ ਨੇ ਆਪਣੇ ਜ਼ਖੀਰੇ ਖੋਹਲ ਕੇ ਥਾਂ ਥਾਂ ਤੇ ਅਨਾਜ ਵੰਡਣਾ ਸ਼ੁਰੂ ਕਰ ਦਿੱਤਾ ਤੇ ਖਰਾਇਤੀ ਲੰਗਰ ਜਾਰੀ ਕਰ ਦਿਤੇ। ਕਈ ਪਰਗਣਿਆਂ ਨੂੰ ਕਈ ਲੱਖ ਰੁਪਯਾ ਮਾਮਲਾ ਮਾਫ਼ ਕਰ ਦਿੱਤਾ। ੮ ਲਖ ਰੁਪਯਾ ੪੦ ਹਜ਼ਾਰ ਦਾ ਅਨਾਜ ਆਪਣੀ ਪਰਜਾ ਵਿੱਚ ਤੇ ੬ ਲੱਖ ਦਾ ਸਪਾਹੀਆਂ ਵਿੱਚ ਵੰਡ ਦਿੱਤਾ ਕਿ ਕੁਝ ਸਾਲਾਂ ਦੇ ਬਾਦ ਇਹ ਰਕਮ ਦੇ ਦੇਣੀ। ਅੰਤ ਨੂੰ ਇਹ ਵੀ ਲੋਕਾਂ ਨੂੰ ਮਾਫ਼ ਕਰ ਦਿੱਤਾ। ਨਿਰਮਲੇ ਸੰਤਾਂ ਦਾ ਅਖਾੜਾ ਇਸੇ ਮਹਾਰਾਜਾ ਨੇ ਬਣਵਾਇਆ। ੮੪ ਹਜ਼ਾਰ ਰੁਪਯਾ ਦੇ ਕੇ ਅਖਾੜਾ ਬਣਵਾਯਾ ਤੇ ੪ ਹਜ਼ਾਰ ਰੁਪਯਾ ਸਾਲਾਨਾ ਓਹਦੇ ਨਾਮ ਲਾ ਦਿੱਤਾ। ਨਾਭਾ ਤੇ ਜੀਂਦ ਰ੍ਯਾਸਤਾਂ ਵਲੋਂ ਸਹਾਇਤਾ ਦਵਾਈ।

ਰਾਜਾ ਅਮਰ ਸਿੰਘ ਸਾਹਿਬ ਸਿੰਘ ਦੇ ਵੇਲੇ ਫੌਜ ਨੂੰ ਜਾਗੀਰਾਂ ਤੇ ਜ਼ਮੀਨਾਂ ਮਾਫ਼ ਸਨ, ਜਾਂ ਕੁਝ ਅਨਾਜ ਦਿੱਤਾ ਜਾਂਦਾ ਸੀ। ਮਹਾਰਾਜਾ ਕਰਮ ਸਿੰਘ ਨੂੰ ਸਭ ਨੇ ਨਗਦ ਤਨਖਾਹਾਂ ਦੇਣ ਦਾ ਤਰੀਕਾ ਕੱਢਿਆ। ਹਰ ਇੱਕ ਸਪਾਹੀ ਤੇ ਅਹਿਲਕਾਰ ਨੂੰ ਛੀ ਛੀ ਮਹੀਨੇ ਪਿੱਛੋਂ ਤਨਖਾਹ ਮਿਲਦੀ ਸੀ। ਇਸ ਤਰ੍ਹਾਂ ਨਾਲ ਮੋਦੀ, ਜੋ ਸਿਪਾਹੀਆਂ ਨੂੰ ਖ਼ਰਚ ਦੇਂਦੇ ਰਹਿੰਦੇ ਸੀ, ਤਨਖਾਹ ਮਿਲਣ ਤੇ ਸਭ ਕੁਝ ਲੈ ਜਾਂਦੇ ਸਨ। ਸਿਪਾਹੀਆਂ ਦੇ ਹੱਥ ਪਹਿਲੇ ਕੁਝ ਨਹੀਂ ਰੈਂਹਦਾ ਸੀ। ਇਸ ਕਰ ਕੇ ਮਹਾਰਾਜਾ ਨਰਿੰਦਰ ਸਿੰਘ ਨੇ ਹਰ ਦੋ ਮਹੀਨੇ ਪਿੱਛੋਂ ਤਨਖਾਹ ਦੇਣ ਦਾ ਰਿਵਾਜ ਪਾਇਆ। ਖੇਤਾਂ ਦੀ ਬਟਾਈ ਤੇ ਰਿਸ਼ਵਤਾਂ ਵਿੱਚ ਰਾਹਕ ਲੁੱਟੇ ਜਾਂਦੇ ਸਨ। ਦਸ ਸਾਲ ਦੇ ਠੇਕੇ ਤੇ ਜ਼ਮੀਨਾਂ ਦੇ ਕੇ ਓਹਨਾਂ ਦੇ ਦ੍ਰਿਦਰ ਕੱਟ ਦਿਤੇ। ਦੀਵਾਨੀ ਤੇ ਫੌਜਦਾਰੀ ਮੁਕਦਮੇ ਜ਼ਬਾਨੀ ਫ਼ੈਸਲਾ ਹੋਂਦੇ ਸਨ। ਉਨ੍ਹਾਂ ਦੇ ਵਾਸਤੇ ਮਹਾਰਾਜਾ ਨਰਿੰਦਰ ਸਿੰਘ ਨੇ ਕਾਨੂੰਨ ਬਣਾ ਕੇ ਨਿਯਮ ਪੂਰਬਕ ਫੈਸਲਾ ਹੋਣ ਦਾ ਪ੍ਰਬੰਧ ਕਰ ਦਿੱਤਾ।

ਮਹਾਰਾਜਾ ਸਾਹਿਬ ਨੇ ਆਪਣੇ ਸਾਰੇ ਇਲਾਕੇ ਨੂੰ ਚਾਰ ਜ਼ਿਲ੍ਹਿਆਂ ਵਿੱਚ ਵੰਡ ਨਾਇਬ ਅਦਾਲਤਾਂ ਬਣਾ ਦਿੱਤੀਆਂ ਤੇ ਉਨ੍ਹਾਂ ਦੇ ਉੱਪਰ ਇੱਕ ਮੁਖੀ ਕਮੇਟੀ ਬਣਾਈ ਤੇ ਇਸ ਦੇ ਪ੍ਰਬੰਧਕ ਆਪਣੇ ਛੋਟੇ ਭਰਾ ਕੰਵਰ ਦੀਪ ਸਿੰਘ ਨੂੰ ਨੀਯਤ ਕੀਤਾ। ਕਰਜ਼ੇ ਦੇ ਮਾਮਲੇ ਵਿੱਚ ਨੌ ਸਾਲ ਦੀ ਮਿਆਦ ਨੀਯਤ ਕਰ ਕੇ ਅਸ਼ਟਾਮ ਦਾ ਲਿਆ ਜਾਣਾ ਤਜਵੀਜ਼ ਕੀਤਾ। ੧੯੧੬ ਨੂੰ ਕੰਵਰ ਦੀਪ ਸਿੰਘ ਦੇ ਚਲਾਣਾ ਕਰ ਜਾਣ ਤੇ ਜਿਨ੍ਹਾਂ ਨੂੰ ਕਿ ੨੫ ਹਜ਼ਾਰ ਰੁਪਯੇ ਦੀ ਸਲਾਨਾ ਜਾਗੀਰ ਗੁਜ਼ਾਰੇ ਵਾਸਤੇ ਮਿਲਦੀ ਸੀ, ਮਹਾਰਾਜਾ ਸਾਹਿਬ ਨੇ ਪੰਜ ਨਜ਼ਾਮਤਾਂ ਨੀਯਤ ਕੀਤੀਆਂ। ੧੯੧੬ ਨੂੰ ਰਿਆਸਤ ਵਿੱਚ ਫੌਜਦਾਰੀ ਮੁਕੱਦਮਿਆਂ ਦੇ ਫੈਸਲੇ ਲਈ ਮਜਮੂਆਏ ਕਾਨੂੰਨ ਜਾਰੀ ਕੀਤਾ ਤੇ ਸਾਰੀ ਰਿਆਸਤ ਦੇ ਵਾਸਤੇ ਖ਼ਾਸ ਕਾਇਦੇ ਬਣਾ ਕੇ ਅਹਿਲਕਾਰਾਂ ਤੇ ਆਪਣੀ ਸੰਤਾਨ ਨੂੰ ਓਹਦਾ ਪਾਬੰਦ ਕੀਤਾ, ਜੋ ਹੁਣ ਤੱਕ ਪ੍ਰਚੱਲਤ ਹੈ। ਮਹਾਰਾਜਾ ਨਰਿੰਦਰ ਸਿੰਘ ਦੇ ਸਮੇਂ ਦੀਵਾਨ ਘਨਯਾ ਲਾਲ, ਵਲਦ ਬਸੰਬਰਦਾਸ, ਲਾਲਾ ਨਿਹਾਲ ਚੰਦ ਦਿੱਲੀ ਵਾਲਾ, ਬਖਸੀ ਰਹੀਮਬਖ਼ਸ਼ ਗੁੱਜਰ, ਸ੍ਰ: ਬਸਾਵਾ ਸਿੰਘ ਹਰੀਕਾ, ਮੌਲਵੀ ਨੁਰਓਲਹਸਨ ਖੈਰਆਬਾਦੀ, ਅਬਦੁਲ ਖਾਂ ਮੀਰ ਮੁਨਸ਼ੀ, ਮੌਲਵੀ ਫਜ਼ਲਉਲ ਰੈਹਮਾਨ ਖਾਂ ਸਾਹਿਬ ਰਿਆਤੀ, ਮੁਹੰਮਦ ਹਸਨ ਸਾਹਿਬ ਖਲੀਫਾ,

62 / 181
Previous
Next