੪.
ਰਾਤ ਪਈ, ਰਾਣਾ ਜੀ ਅੱਜ ਦਿਨੇ ਬਹੁਤ ਕੰਮ ਕਰਕੇ ਥੱਕੇ ਹੋਏ ਸਵੀ ਸਾਂਝੀ ਸੌ ਗਏ। ਰਾਤ ਦੇ ਦੋ ਪਹਿਰ ਲੰਘ ਜਾਣ ਮਗਰੋਂ ਜਦੋਂ ਘੜਿਆਲੀ ਦੀ ਟੰਕਾਰ ਰਾਜੇ ਦੇ ਟੀਚੇ ਦੀ ਵੱਜੀ ਤਾਂ ਰਾਜਾ ਉਠਿਆ, ਰਾਣੀ ਸੁੱਤੀ ਵੇਖ ਟੁਰ ਗਿਆ। ਰਾਣੀ ਜਾਗਦੀ ਸੀ, ਮਗਰੇ ਉਠੀ ਤੇ ਮਗਰੇ ਗਈ, ਰਾਣਾ ਜੀ ਉਸੇ ਤਰ੍ਹਾਂ ਅਲਮਾਰੀ ਖੋਲ੍ਹ, ਮੋਮਬੱਤੀ ਜਗਾ, ਅੰਦਰੋ ਬੂਹੇ ਮਾਰ ਹੇਠਾਂ ਉਤਰ ਗਏ। ਅੱਗੇ ਜਾਕੇ ਕੀ ਦੇਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ। ਇਕ ਵਾਰੀ ਤਾਂ ਹੈਰਾਨੀ ਤੇ ਅਚਰਜਤਾ ਛਾ ਗਈ, ਇੰਨੀ ਕਿ ਇਕ ਛਿਨ ਲਈ ਮੱਥਾ ਟੇਕਣਾ ਭੀ ਭੁੱਲ ਗਏ। ਫਿਰ ਖਿਆਲ ਨੇ ਮੋੜਾ ਖਾਧਾ ਕਿ ਮਤੋਂ ਮੈਂ ਹੀ ਕੱਲ ਅਸਵਾਰਾ ਕਰਨਾਂ ਭੁੱਲ ਗਿਆ ਹਾਂ। ਇਹ ਖਿਆਲ ਆਂਦੇ ਹੀ ਅਫਸੋਸ ਹੋਇਆ ਤੇ ਨਿੰਮ੍ਰੀ ਭੂਤ ਹੋਕੇ ਗੋਡੇ ਟੇਕੇ, ਫਿਰ ਮੱਥਾ ਟੇਕ ਕੇ ਰੋ ਪਿਆ। 'ਹਾਇ ਰਾਜ ਮਦ । ਇਸ ਦਰਬਾਰ ਬੀ ਮੈਥੋਂ ਬੇਪਰਵਾਹੀਆਂ ਹੁੰਦੀਆਂ ਹਨ, ਕਿਉਂ ਮੈਂ ਇਕ ਪਿਆਰ ਵਾਲੇ ਆਦਮੀ ਦੀ ਤਰ੍ਹਾਂ, ਇਕ ਦਾਸਾ ਭਾਵ ਵਾਲੇ ਗੁਲਾਮ ਦੀ ਤਰ੍ਹਾਂ ਏਥੇ ਖ਼ਬਰਦਾਰ ਤੇ ਸਾਵਧਾਨ ਨਹੀ ਰਹਿੰਦਾ। ਇਸ ਤਰ੍ਹਾਂ ਦੇ ਹਾਵੇ ਕਰ ਕਰ ਰਾਜੇ ਦਾ ਖਿਆਲ ਫਿਰ ਪਰਤਿਆ, 'ਅੱਛਾ ਜੋ ਹੋ ਗਈ ਸੋ ਵਾਹ ਵਾਹ ਮੈਨੂੰ ਗੁਰੂ ਅੰਤਰਜਾਮੀ ਬਖਸ਼ੇ।" ਫੇਰ ਪਾਣੀ ਲਿਆ, ਪੰਜ ਇਸ਼ਨਾਨਾ ਕੀਤਾ ਤੇ ਇਕ ਨੁੱਕਰੇ ਬੈਠ ਗਿਆ। ਕਿੰਨਾ ਚਿਰ ਚੁੱਪ ਬੈਠਾ ਰਿਹਾ, ਮਾਨੋ ਧਿਆਨ ਕਿਤੇ ਜੋੜ ਕੇ ਬੈਠਾ ਹੈ, ਪਰ ਫੇਰ ਘਬਰਾ ਪਿਆ ਤੇ ਮਨ ਕਿਤੇ ਜੁੜਨ ਦੀ ਥਾਂ ਏਸੇ ਵਹਿਮ ਵਿਚ ਗਿਆ ਕਿ ਨਹੀ ਮੈਂ ਤਾਂ ਮਹਾਰਾਜ ਦਾ ਅਸਵਾਰਾ ਕਰਕੇ ਗਿਆ ਸਾਂ। ਹੁਣ ਇਕ ਵਹਿਸ਼ਤ ਛਾਈ, ਕਿ ਹੈ ਮੇਰਾ ਭੇਤ ਕਿਸ ਤਰ੍ਹਾਂ ਖੁੱਲ ਗਿਆ? ਉਸ ਦਾ ਦਿਲ ਅੰਦਰ ਇਕ ਖਉਲਰ ਪਿਆ, ਉਠ ਖੜਾ ਹੋਇਆ, ਕਮਰੇ ਵਿਚ ਇਧਰ ਉਧਰ ਲੱਗਾ ਫਿਰਨ, ਫਿਰਦਿਆਂ ਨਜ਼ਰ ਹੇਠਾਂ ਗਲੀਚੇ ਤੇ ਪਈ, ਕੁਛ ਚਮਕਦਾ ਸੀ, ਨਿਊ ਕੇ ਤੱਕਿਆ ਤਾਂ ਕੋਈ ਕੋਈ ਤਾਰ ਤਿੱਲੇ ਦੀ ਦਿੱਸੀ, ਹੁਣ ਤਲਾਸ਼ ਢੂੰਡ ਦਾ ਸ਼ੌਕ ਹੋਰ ਵਧਿਆ ਨੀਝ ਲਾ ਲਾ ਕੇ ਲੱਗਾ ਵੇਖਣ ਤਾਂ ਇਕ ਨਿੱਕਾ ਮੋਤੀ ਦਿੱਸਿਆ, ਇਹ ਚਾ ਕੇ ਤੱਕਿਆ : 'ਭਗਵਾਨ ਹੇ ਭਗਵਾਨ। ਫੇਰ ਹੋਰ ਤੱਕਿਆ ਤਾਂ ਇਕ ਨਿੱਕੀ ਜੇਹੀ ਲੜੀ ਨਿੱਕੇ ਮੋਤੀਆਂ ਦੀ ਟੁੱਟੀ ਹੋਈ ਮਿਲੀ। 'ਹਾਂ । ਪ੍ਰਿਯਾਵਰ ਜੀ, ਤੁਸਾਂ ਆਖਰ ਮੇਰਾ ਭੇਤ ਭੰਨ ਲਿਆ ਪਰ ਭੰਨ ਲਿਆ। ਹੇ ਦਾਤਾ । ਮੇਰੀ ਇਹ ਚਾਹ ਕਿ ਪਿਆਰ ਮੇਰੇ ਨੂੰ ਵਾ ਨਾ ਲੱਗੇ, ਪੂਰੀ ਨਾ ਹੋਈ। ਆਦਮੀ ਜੇ ਬੋਲੇ ਨਾ ਤਾਂ ਇਕ ਬੰਦ ਸ਼ੀਸ਼ੀ ਹੈ, ਜਿਸ ਦੇ ਵਿਚ ਪਾਈ ਸ਼ੈ ਦਾ ਕੋਈ
ਬਹੁ ਨਹੀ, ਆਪੇ ਬੋਲੇ ਖੁੱਲ੍ਹੇ ਤਾਂ ਅੰਦਰ ਦਾ ਪਤਾ ਦੇਵੇ। ਮੈਂ ਬਥੇਰੀ ਚੁੱਪ ਰੱਖੀ, ਬਥੇਰਾ ਢੱਕਣ ਦੱਬੀ ਰੱਖਿਆ, ਪਰ ਚੰਚਲ ਪ੍ਰਿਯਾਵਰ । ਤੂੰ ਮੇਰੇ ਅੰਦਰਲੇ ਭੇਤ ਨੂੰ ਹਵਾ ਲਾ ਹੀ ਲਈ। ਚੰਗਾ। ਹੈਂ, ਕੋਈ ਹੋਰ ਨ ਹੋਵੇ। ਹੋਰ ਕੌਣ ਹੋ ਸਕਦਾ ਹੈ, ਇਹ ਤਿੱਲੇ ਦੀਆਂ ਤਾਰਾਂ ਉਸੇ ਦੇ ਦੁਪੱਟੇ ਦੀਆਂ ਹਨ, ਇਹ ਮੋਤੀ ਦੁਪੱਟੇ ਦੇ ਸਿਰ ਦੇ ਪੱਲੂ ਉਤੇ ਮੈਂ ਹੀ ਕਹਿਕੇ ਲੁਆਏ ਸੀ, ਮੈਂ ਹੀ ਲਾਹੌਰ ਤੋਂ ਮੰਗਾਏ ਸੀ। ਹਾਂ ਪਿਆਰੀ, ਹਰ ਚੋਰ ਪ੍ਰਿਯਾਵਰ। ਚੋਰ ਦਾ ਚੇਤਾ ਚੰਗਾ ਨਹੀਂ ਰਹਿੰਦਾ, ਉਸ ਨੂੰ ਆਪਣੀ ਸਲਾਮਤੀ ਪਿਛੇ ਕਾਹਲੀ ਹੁੰਦੀ ਹੈ ਕਿ ਕਿਵੇਂ ਇਸ ਹਾਲਤ ਤੋਂ ਛੇਤੀ ਉਸ ਹਾਲਤ ਵਿਚ ਅੱਪੜਾਂ ਜਿਸ ਵਿਚ ਕਿ ਮੇਰੀ ਚੋਰੀ ਸਿਰੋਂ ਨਾ ਫੜੀ ਜਾਵੇ, ਇਹ ਕਾਹਲੀ ਉਸ ਦੇ ਚੇਤੇ ਨੂੰ ਮੈਲਿਆਂ ਕਰਦੀ ਹੈ, ਉਹ ਅਧੂਰੇ ਕੰਮ ਛੱਡ ਜਾਂਦਾ ਹੈ ਤੇ ਕਈ ਵੇਰ ਆਪਣੇ ਖੁਰੇ ਤੇ ਨਿਸ਼ਾਨ ਛੋੜ ਤੁਰਦਾ ਹੈ। ਜਿਸ ਤੋਂ ਸੂੰਹ ਕੀਤਿਆਂ ਚੋਰ ਫੜਿਆ ਜਾਂਦਾ ਹੈ। ਕਾਹਲੀ ਵਿਚ ਦੁਪੱਟੇ ਦੇ ਢੱਠੇ ਮੋਤੀਆਂ ਵਲੋਂ ਬੇ ਖਿਆਲ ਟੁਰ ਗਈ। ਕਾਹਲੀ ਵਿਚ ਪ੍ਰਿਯਾਵਰ ਅਸਵਾਰਾ ਕਰਨਾ ਭੁੱਲ ਗਈ।''
ਇਸ ਤਰ੍ਹਾਂ ਮਨੋਵਾਦ ਕਰਦੇ ਰਾਜਾ ਜੀ ਫਿਰ ਉੱਪਰ ਗਏ, ਜਾ ਕੇ ਛੇਤੀ ਨਾਲ ਇਸਨਾਨ ਕੀਤਾ ਤੇ ਕਪੜੇ ਪਾਏ। ਫਿਰ ਆ ਗਏ, ਪਾਠ ਕੀਤਾ, ਅਸਵਾਰਾ ਕਰਾਇਆ। ਫਿਰ ਮੱਥਾ ਟੇਕ ਕੇ ਬੜੀ ਪਿਆਰਾਂ ਵਾਲੀ ਅਰਦਾਸ ਕੀਤੀ: 'ਹੇ ਦਾਤਾ। ਮੇਰਾ ਪਿਆਰ ਨਿਭੇ, ਜੋ ਆਪੇ ਲਾਇਆ ਜੇ ਆਪੇ ਤੋੜ ਚੜ੍ਹਾਓ, ਇਹ ਹੀਰਾ-ਕਣੀ ਮੇਰੇ ਦਿਲ ਦੀ ਤੈ ਤੋਂ ਬਾਹਰ ਨ ਜਾਵੇ, ਅੱਜ ਮੇਰਾ ਭੇਤ ਖੁੱਲ੍ਹਾ ਹੈ, ਪ੍ਰਿਯਾਵਰ ਦੇ ਮੂੰਹ ਨੂੰ ਜੰਦਰਾ ਦੇਹ, ਉਸ ਤੋਂ ਅੱਗੇ ਭੇਤ ਨਾ ਟੁਰੇ। ਹਾਂ ਮੈਨੂੰ ਜੇ ਮੇਹਰ ਹੋਵੇ ਤਾਂ ਦੀਦਾਰ ਬਖਸ਼, ਪਰ ਹਯਾ ਵਾਲੇ ਪਰਦੇ ਵਿਚ, ਮੇਰਾ ਪਿਆਰ ਇਕ ਨਾਂ ਦਿੱਸਣ ਵਾਲੀ ਪੀੜ ਹੋਵੇ, ਤੇਰਾ ਦੀਦਾਰ ਇਕ ਗੁਣਕਾਰ ਦਵਾ ਹੋਵੇ। ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪੇ ਟੁਰ ਜਾਣ ਦੀ ਕਾਮਨਾਂ ਪੂਰਨ ਹੋਵੇ।
੫.
ਰਾਣੀ ਆਪਣੇ ਕਮਰੇ ਬੈਠੀ ਹੈ, ਹਵਾ ਆ ਰਹੀ ਹੈ, ਰਾਜਾ ਜੀ ਵਕਤ ਤੋਂ ਪਹਿਲਾਂ ਆ ਗਏ ਹਨ, ਰਾਣੀ ਸੁਖਮਨੀ ਦਾ ਪਾਠ ਕਰ ਰਹੀ ਹੈ। ਆਪ ਆ ਗਏ, ਬਹਿ ਗਏ ਤੇ ਪਾਠ ਸੁਣਦੇ ਰਹੇ, ਭੋਗ ਪੈ ਗਿਆ 'ਉਤਮ ਸਲੋਕ ਸਾਧ ਕੇ ਬਚਨ। ਅਮੁਲੀਕ ਲਾਲ ਏਹਿ ਰਤਨ।' ਇਹ ਤੁਕ ਬਾਰ ਬਾਰ ਕੰਨਾਂ ਵਿਚ ਗੂੰਜ ਰਹੀ ਹੈ ਤੇ ਇਕ ਸੁਆਦ ਦੇ ਰਹੀ ਹੈ। 'ਇਹ ਸਾਧੂ ਦੇ ਬਚਨ, ਇਹ ਪਿਆਰੇ ਦੇ ਵਾਕ ਅਮੋਲਕ ਲਾਲ ਤੇ ਰਤਨ ਹਨ,
ਲਾਲ ਤੇ ਰਤਨ ਛਿਪਾ ਕੇ ਰੱਖੀ ਦੇ ਹਨ, ਪਿਆਰ ਕੀਕੂੰ ਛੱਜਾਂ ਨਾਲ ਛੱਟੀਦਾ ਹੈ, ਇਹ ਤਾਂ ਰਤਨ ਹੈ।' ਇਉਂ ਸੋਚਦੇ ਆਪ ਨੇ ਮੋਤੀਆਂ ਦੀ ਟੁੱਟੀ ਸਰੀ ਤੇ ਵਿਚੋਂ ਨਿਕਲੇ ਮੋਤੀ ਤੇ ਕੱਠੀਆਂ ਕੀਤੀਆਂ ਤਿੱਲੇ ਦੀਆਂ ਤਾਰਾਂ ਰਾਣੀ ਦੇ ਅੱਗੇ ਕਰਕੇ ਕਿਹਾ: ਜਿਹੜੇ ਰਤਨਾਂ ਨੂੰ ਐਉਂ ਖਿਲਾਰ ਖਿਲਾਰ ਸੁੱਟਣ ਉਹ ਕਿੰਕੂ ਪੜ੍ਹ ਜਾਂਦੇ ਹਨ : 'ਅਮੁਲੀਕ ਲਾਲ ਏਹਿ ਰਤਨ?'
ਰਾਣੀ ਦਾ ਰੰਗ ਪਲਟਿਆ, ਪਰ ਛੇਤੀ ਮੋੜਾ ਖਾ ਗਿਆ, ਹਾਏ ਮੇਰਾ ਭੇਤ ਬੀ ਖੁੱਲ੍ਹ ਗਿਆ, ਰਾਣੇ ਦੀ ਚੋਰੀ ਰਾਣੀ ਨੇ ਲੱਭਕੇ ਖਿਆਲ ਕੀਤਾ ਸੀ ਕਿ ਮੈਂ ਮੱਲ ਮਾਰੀ ਹੈ, ਪਰ ਰਾਣੇ ਦੇ ਹੱਥ ਮੋਤੀ ਤਾਰਾਂ ਵੇਖਕੇ ਰਾਣੀ ਨੂੰ ਭਾਸ ਆਇਆ ਕਿ ਮੇਰੀ ਚੋਰੀ ਵੀ ਫੜੀ ਗਈ। ਦੋਵੇਂ ਇਕ ਦੂਜੇ ਦੇ ਸਾਮ੍ਹਣੇ ਮਾਨੋ ਇਕ ਦੂਜੇ ਦੇ ਚੋਰ ਬੈਠੇ ਹਨ।
ਪਰ ਸ਼ਰਮ ਦੋਹਾਂ ਨੂੰ ਸ਼ਰਮਿੰਦਿਆਂ ਨਹੀ ਕਰ ਰਹੀ, ਕਿਉਂਕਿ ਚੋਰ ਕੋਈ ਬੀ ਨਹੀਂ, ਦੋਨੋ ਇਕ ਅਸੂਲ ਤੇ ਖੜੇ ਹਨ। ਇਕ ਦੂਜੇ ਦੇ ਸਾਹਮਣੇ ਬੈਠੇ ਹਨ, ਆਪੋ ਵਿਚ ਪਿਆਰ ਤੇ ਸਤਿਕਾਰ ਹੈ, ਇਕ ਅਚਰਜ ਭਾਵ ਦਿਲਾਂ ਵਿਚ ਫਿਰ ਰਹੇ ਹਨ। ਰਾਣੀ ਪਤੀ ਦਾ ਵਾਕ ਸੁਣਕੇ ਚੁੱਪ ਰਹੀ ਪਰ ਫਿਰ ਬੋਲੀ : ਲਾਲ ਤੇ ਰਤਨ ਡੱਬਿਆਂ ਵਿਚ ਸਾਂਭੀ ਦੇ ਹਨ, ਪਰ ਕਦੇ ਪ੍ਰਗਟ ਕਰਨ ਲਈ। ਜੇ ਕਦੇ ਬੀ ਪ੍ਰਗਟ ਨਹੀਂ ਹੋਣੇ ਤਾਂ ਖਾਨ ਵਿਚ ਲੁਕੇ ਬੈਠੇ ਤੇ ਡੱਬਿਆਂ ਵਿਚ ਲੁਕਾਇ ਰੱਖੋ ਇੱਕ ਜੇਹੇ ਹਨ, ਜੌਹਰੀਆਂ ਦੀ ਸਾਂਭ ਤੇ ਖਰੀਦਾਰਾਂ ਦੀ ਖ਼ਰੀਦ ਫਿਰ ਕਿਸ ਲਈ ?'
ਰਾਜਾ - ਪਰ ਚੋਰਾਂ ਤੋਂ ਤਾਂ ਡੱਬੇ ਜੰਦਰੇ ਹੀ ਬਚਾਂਦੇ ਹਨ ਨਾਂ ?
ਰਾਣੀ - ਪਰ ਕੁੰਜੀਆਂ ਦੇ ਲੱਛੇ ਭੀ ਤਾਂ ਸਾਧਾਂ ਦੇ ਹੱਥ ਹੀ ਆਉਂਦੇ ਹਨ ?
ਰਾਜਾ - ਕੁੰਜੀਆਂ ਦੀ ਸਾਂਭ ਤੇ ਲੁਕੇ ਰਤਨਾਂ ਤੋਂ ਬੀ ਵਧੇਰੇ ਕਰੀਦੀ ਹੈ।
ਰਾਣੀ - ਕੁੰਜੀ ਬਰਬਾਦ ਅਪਣੇ ਮਾਲਕ ਤੋਂ ਬਿਨਾਂ ਹੋਰ ਕਿਸੇ ਨੂੰ ਕੁੰਜੀ ਦਾ ਭੇਤ ਨਹੀਂ ਦਿਆ ਕਰਦਾ।
ਰਾਜਾ - ਧੰਨਵਾਦ ਹੈ, ਪਰ ਪ੍ਰਿਯਾਵਰ । ਧੂੰ ਨਿਕਲ ਗਿਆਂ ਆਵਾ ਪਿੱਲਾ ਪੈ ਜਾਂਦਾ ਹੈ।
ਰਾਣੀ - ਚੰਗੀਆਂ ਚੀਜ਼ਾਂ ਚਾਨਣੇ ਵਿਚ ਵਸਦੀਆਂ ਹਨ, ਸੂਰਜ ਤੇ ਚੰਦ ਨੂੰ ਬੁਰਕੇ ਤੇ ਘੁੰਡ ਦੀ ਕਦੇ ਲੋੜ ਨਹੀਂ ਪਈ।
ਰਾਜਾ - ਬੀਜ ਜੇ ਲੁਕਣ ਨਾਂ ਤਾਂ ਫੁੱਟਦੇ ਨਹੀ, ਵਧਦੇ ਨਹੀਂ, ਮੌਲਦੇ ਨਹੀ, ਬ੍ਰਿਛ ਨਹੀ ਬਣਦੇ। ਜੜ੍ਹਾਂ ਜੇ ਪਰਦਿਆਂ ਵਿਚ ਨਾਂ ਰਹਿਣ ਤਾਂ ਬ੍ਰਿਛ ਬੂਟੇ ਮੁਰਝਾ ਜਾਂਦੇ ਹਨ।
ਰਾਣੀ - ਪਰ ਪੱਕ ਗਏ ਫਲ ਤਾਂ ਹਨੇਰੇ ਨਹੀ ਬਹਿੰਦੇ।
ਰਾਜਾ- ਪਰ ਉੱਗਣ ਵਾਲਾ ਅੰਗੂਰ ਤਾਂ ਪੱਕੇ ਫਲ ਦੇ ਅੰਦਰ ਬੀ ਪਰਦੇ ਦਰ ਪਰਦੇ ਛਿਪਕੇ ਬਹਿੰਦਾ ਹੈ।
ਰਾਣੀ - ਕਦੇ ਚਾਨਣੇ ਨੂੰ ਲੁਕਣ ਦੀ ਲੋੜ ਪੈਂਦੀ ਹੈ ?
ਰਾਜਾ - ਚਾਨਣਾ ਆਪਣੇ ਤ੍ਰਿਖਪਨ ਵਿਚ ਲੁਕਦਾ ਹੈ, ਸੂਰਜ ਪਰਦਾ ਨਹੀ ਕਰਦਾ, ਪਰ ਕੌਣ ਹੈ ਜੋ ਉਸ ਪਰ ਅੱਖ ਧਰ ਸਕੇ ?
ਰਾਣੀ - ਸੱਚ ਤੇ ਚੰਗਿਆਈ ਨੂੰ ਕਿਉਂ ਲੁਕਾ? -
ਰਾਜਾ - ਪਿਆਰ ਦੀ ਕਣੀ ਛਿਪੀ ਮਘਦੀ ਹੈ, ਪ੍ਰਗਟ ਰਹਵੇ ਤਾਂ ਹਵਾ ਦੇ ਬੁੱਲੇ ਨਹੀਂ ਝੱਲਦੀ।
ਰਾਣੀ - ਕਦੇ ਅੱਗ ਰੂੰ ਦੇ ਡੱਬਿਆਂ ਵਿਚ ਛਿਪੀ ਹੈ, ਕਿ ਕਦੇ ਪ੍ਰੇਮ ਸੀਨਿਆਂ ਵਿਚ ਲੁਕਿਆ ਹੈ ?
ਰਾਜਾ - ਪਰ ਕੋਈ ਛੱਜਾਂ ਵਿਚ ਪਾ ਕੇ ਵੇਚਦਾ ਫਿਰਦਾ ਬੀ?
ਰਾਣੀ - ਇਹ ਤਾਂ ਠੀਕ ਹੈ, ਪਰ ਪਰਵਾਨੇ ਦੀਵੇ ਤੇ ਆਏ ਕਿਹੜਾ ਘੁੰਡ ਬਣਵਾ ਕੇ ਤੇ ਕਿਸ ਬੁੱਕਲ ਵਿਚ ਲੁਕ ਕੇ ?
ਰਾਜਾ - ਪਰ ਕਦੇ ਪਰਵਾਨ ਆਉਂਦੇ ਸਦਕੇ ਹੁੰਦੇ, ਤੜਫਦੇ ਮਰਦੇ ਅਵਾਜ਼ ਬੀ ਕੱਢਦੇ ਹਨ? ਪਿਆਰ ਤੇ ਪਰਦਾ ਪਿਆਰ ਤੇ ਚੁੱਪ।
ਰਾਣੀ - ਪਿਆਰ ਗੁੰਗਾ ਹੈ?
ਰਾਜਾ - ਨਾਂ। ਹਿਆ ਦਾਰ ਹੈ; ਸ਼ਰਮ ਵਾਲਾ ਹੈ ।
ਰਾਣੀ- ਬੋਲੇ ਤਾਂ ਮਾਰੀਏ, ਦਿਸੀਵੇ ਤਾਂ ਪੀੜੀਏ ?
ਰਾਜਾ - ਨਾਂ ਬੋਲਣ ਤੇ ਦਿੱਸਣ ਤੋਂ ਬੇਲੋੜ ਹੈ।
ਰਾਣੀ - ਆਵੇ ਦੀ ਅੱਗ, ਵਿਚੋਂ ਵਿਚ ਧੁਖੇ?
ਰਾਜਾ - ਨਾਂ; ਜਿਉਦੇ ਸਰੀਰ ਦੀ ਨਿੱਘ; ਨਾ ਲਾਟ ਨਾ ਚੰਗਿਆੜ, ਨਾ ਧੂੰ ਨਾ ਲੰਬ, ਫੇਰ ਬਲੇ, ਫੇਰ ਮਘੇ ਫਿਰ ਨਿੰਘਿਆਂ ਰੱਖੇ। ਜਾਨ ਦੀ ਸਲਾਮਤੀ ਦੀ ਜਾਮਨ ਹੋਵੇ। ਕਦੇ ਆਪਣੇ ਸਰੀਰ ਦੀ ਅੱਗ ਬਲਦੀ ਤੱਕੀ ਨੇ ? ਪਰ ਹੈ, ਤੇ ਬਲਦੀ ਹੈ, ਤੇ ਜਾਨ ਦੀ ਰਖਵਾਲੀ ਹੈ।
ਰਾਣੀ - ਜਦੋਂ ਲੈ ਲੱਗੀ ਹੋਵੇ ਧੁਰੋਂ; ਭਲਾ ਫਿਰ ਅੰਦਰ ਹੋਰ ਬਾਹਰ ਹੋਰ ਕਿੱਕੂੰ ਨਿੱਭੇ ?
ਰਾਜਾ - ਅੰਦਰਲੀ ਲੋ ਅੰਦਰ ਰਹੇ, ਬਾਹਰ ਦੀ ਸੋ ਬਾਹਰ। ਅੰਦਰਲੀ ਨੇ ਬਾਹਰ ਦੇ ਪਰਦੇ ਨਾਂ ਪਾੜੇ, ਬਾਹਰ ਦੀ ਸੋ ਬਾਹਰ ਦਾ ਸਵਾਰੇ। ਲੋਕਾਂ ਨਾਲ ਮੇਲ ਮੁਲਾਕਾਤ ਬਾਗ ਬਗ਼ੀਚੇ ਬਜਾਰਾਂ ਵਿਚ ਪਈ ਹੋਵੇ, ਪਿਆਰੇ ਦਾ ਮੇਲ ਮਹੱਲਾਂ ਦੇ ਅੰਦਰ।
ਰਾਣੀ - 'ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ਗੁਰ ਵਾਕ ਹੈ।
ਰਾਜਾ - ਗੋਦ ਨਾਲ ਮੱਥੇ ਉਤੇ ਬਿੰਦੀ ਬਣਾਕੇ ਤਾਂ ਨਹੀ ਲਾ ਲਿਆ। ਗੁੱਝਾ ਲਾਲ ਲੱਧਾ, ਉਹ ਮੁੱਠ ਵਿਚ ਸੰਭਾਲ ਸਾਂਭਕੇ ਰੱਖਿਆ। ਪਰ ਉਸ ਦੇ ਪਾਸ ਹੋਣ ਦੀ ਤਾਸੀਰ ਇਹ ਹੈ ਕਿ ਮੱਥੇ ਤੇ ਹੋਣ ਦੇ ਚਿੰਨ੍ਹ ਲੈ ਆਈ, ਤਾਂ ਪਰਗਟ ਹੋ ਗਿਆ। ਹਾਂ 'ਅਨਿਕ ਜਤਨ ਕਰਿ ਹਿਰਦੇ ਰਾਖਿਆ ਰਤਨੁ ਨ ਛਪੈ ਛਪਾਇਆ।" ਨਹੀਂ ਛਪਾਇਆ ਛਿਪਦਾ ਤਾਂ ਇਹ ਉਸ ਦਾ ਆਪਣਾ ਧਰਮ ਹੈ, ਉਸ ਦਾ ਕੋਈ ਖਾਸਾ ਤੇ ਖਾਸੀਅਤ ਹੈ, ਪਰ ਜਿਸ ਨੂੰ ਲੱਧਾ ਉਸ ਦਾ ਕੀ ਧਰਮ ਹੈ? 'ਅਨਿਕ ਜਤਨ ਕਰ ਹਿਰਦੇ ਰੱਖਣਾ ਤੇ ਛਿਪਾਣਾ'।
ਰਾਣੀ ਹਨ ਗੁਰਵਾਕ; ਪਰ ਸੂਰਜ ਕਿਸ ਤੋਂ ਲੁਕੇ, ਰੱਬ ਕਿਸ ਤੋਂ ਛੁਪੇ, ਪ੍ਰੇਮ ਕਿਸ ਤੋਂ ਘੁੰਡ ਵਿਚ ਪਵੇ?
ਰਾਜਾ - 'ਕਾਂਇ ਰੇ ਬਕਬਾਦੁ ਲਾਇਓ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ।।"