ਹੋਇਆ ਕਰਦੇ ਹਨ, ਉਹ ਨਰਮੀ ਦਿਲ ਦੀ ਅਦੁਤੀ ਹੈ। ਸਤਲੁਜ ਉਰਾਰ ਪਾਰ, ਜਮਨਾਂ ਤੋਂ ਲੈ ਰਾਵੀ ਤੱਕ ਪਰਵਾਰ ਨੇ ਟੋਲ ਕੀਤੀ ਯਾਂ ਤਾਂ ਵੈਰੀ ਬਿਨਾਂ ਰਾਜ ਘਰ ਨਾ ਲੱਭੇ, ਜੇ ਲੱਭੇ ਤਾਂ ਉਥੇ ਵਰ ਨਾ ਲੱਭ। ਬੜੀ ਖੋਜ ਭਾਲ ਮਗਰੋਂ ਭਬੋਰ ਦਾ ਰਾਜ ਘਰ ਲੱਭਾ। ਏਥੋਂ ਦਾ ਇਹ ਪਤਾ ਤਾਂ ਲਗ ਗਿਆ ਕਿ ਕਦੇ ਸਤਿਗੁਰਾਂ ਨਾਲ ਲੜਿਆ ਨਹੀਂ, ਪਰ ਟਿੱਕੇ ਦੇ ਸੁਭਾ ਦਾ ਪਤਾ ਨਾ ਲੱਗੇ ਕਿ ਕਿਹੋ ਜਿਹਾ ਹੈ, ਸਤਿਗੁਰਾਂ ਦੇ ਪਿਆਰ ਵਾਲਾ ਹੈ ਕਿ ਵੈਰ ਵਾਲਾ? ਜਤਨਾਂ ਮਗਰੋਂ ਇਸ ਨਿੱਕੇ ਤੋਂ ਮਾਂ ਨੂੰ ਪਤਾ ਲੱਗਾ ਕਿ ਟਿੱਕਾ ਇਕ ਚੁਪ ਰਹਿਣ ਵਾਲਾ ਲੜਕਾ ਹੈ, ਜਿਸ ਦੇ ਅੰਦਰ ਦਾ ਬਹੁ ਨਹੀ। ਪਰ ਜਦ ਕਦੇ ਕੋਈ ਜੰਗ ਛਿੜਦਾ ਹੈ ਤੇ ਭਬੋਰ ਦੇ ਦਰਬਾਰ ਗੱਲ ਛਿੜਦੀ ਹੈ ਤਾਂ ਟਿੱਕਾ ਕਰਵਟ ਦੇ ਕਹਿ ਦੇਂਦਾ ਹੈ, ਛੋੜੋ ਰਾਜਿਆਂ ਦੇ ਵਿਰੋਧੀ ਪੱਖ, ਕਿਉਂ ਇਨ੍ਹਾਂ ਨਾਲ ਰਲਿਆ ਜਾਵੇ ? ਮੂਰਖ ਹਨ। ਇੱਕੇ ਦਾ ਇਹ ਰੁਖ਼ ਰਾਜੇ ਨੂੰ ਬੀ ਬਚਾਈ ਰਖਦਾ ਹੈ ਰੁਖ਼ ਦਾ ਪਤਾ ਲੱਗ ਜਾਣ ਤੇ ਮਾਂ ਨੇ ਧੀ ਦਾ ਸਾਕ ਪਾ ਦਿਤਾ ਤੇ ਚੌਪਾ ਨਾਲ ਪਿਆਰ ਹੋ ਗਿਆ।
ਜਾਂ ਕਾਕੀ ਨਾਹਨ ਤੋਂ ਭਬੋਰ ਆਈ ਤਾਂ ਉਸ ਨੇ ਸਹੁਰੇ ਘਰ ਨੂੰ ਗੁਰੂ ਵੈਰ ਤੋਂ ਖਾਲੀ ਪਾਇਆ, ਜੇ ਕਦੇ ਸੁਣਿਆ ਤਾਂ ਇਹ ਕਿ ਵਡੇ ਰਾਉ ਜੀ ਗੁਰੂ ਜੀ ਦੇ ਪੱਖ ਦੀ ਗੱਲ ਕਰਦੇ ਹਨ। ਹੁਣ ਉਸ ਨੂੰ ਚਾਉ ਚੜੇ ਕਿ ਕਿਵੇਂ ਪਤੀ ਨੂੰ ਪ੍ਰੇਮੀ ਬਣਾਵਾਂ। ਬਾਣੀ ਦੀ ਨੇਮਣ, ਸੁਖਮਨੀ ਸਾਹਿਬ ਦੀ ਖਾਸ ਪ੍ਰੇਮਣ ਪਾਠ ਕਰਿਆ ਕਰੇ, ਪਤੀ ਸੁਣਿਆ ਕਰੇ, ਪਰ ਕੁਛ ਕਿਹਾ ਨਾ ਕਰੇ। ਇਹ ਬਹੁਤ ਵੇਰੀ ਗੁਰੂ ਜੀ ਦਾ ਜੱਸ ਕਰੇ, ਬਾਣੀ ਦੀ ਮਹਿਮਾ ਆਖੇ, ਆਪਣੀ ਨਾਮ ਦੀ ਪ੍ਰਾਪਤੀ ਦੀ ਅਭਿਲਾਖ ਦੱਸ, ਟਿੱਕਾ ਸੁਣੇ, ਪਰ ਜਵਾਬ ਲਗਦੇ ਚਾਰੇ ਕਦੇ ਕੁਛ ਨਾ ਦੇਵੇ, ਦੇਵੇ ਤਾਂ ਚੁੱਪ ਦਾ ਉਪਦੇਸ਼।
ਸਮਾਂ ਥੋੜਾ ਹੋਰ ਲੰਘਿਆ ਤਾਂ ਟਿੱਕਾ ਜੀ ਰਾਜਾ ਹੋ ਗਏ, ਹੁਣ ਇਹ ਰਾਣੀ ਹੋ ਗਈ। ਖੁੱਲ ਤੇ ਸਵੀਕਾਰ ਵਧ ਗਏ। ਹੋਰ ਵਿਆਹ ਹੋਣ ਦੀ ਥਾਵੇਂ ਰਾਜੇ ਦਾ ਪਿਆਰ ਸਗੋਂ ਹੋਰ ਵਧ ਗਿਆ। ਹੁਕਮ ਹਾਸਲ ਵਧ ਗਏ। ਪਰ ਨਾ ਵਧੀ ਤਾਂ ਇਕ ਗੱਲ, ਜੋ ਪਤੀ ਇਸ ਦੇ ਵਾਙ ਬਾਣੀ ਤੇ ਗੁਰੂ ਚਰਨਾਂ ਦਾ ਪ੍ਰੇਮੀ ਹੋਇਆ ਨਾ ਦਿੱਸੇ, ਪਰ ਇਹ ਅਚਰਜ ਗੱਲ ਵੇਖੋ ਕਿ ਕਿਸੇ ਜੁੱਧ ਵਿਚ ਵੀ ਭਬੋਰ ਨਾ ਜਾਕੇ ਰਲੇ। ਕੋਈ ਗੱਲ ਸਿੱਖਾਂ ਵਿਰੁੱਧ ਕਿ ਗੁਰੂ ਵਿਰੁਧ ਰਾਜ ਭਰ ਵਿਚ ਨਾ ਹੋਵੇ, ਕਿਤੇ ਰਾਣੇ ਨੂੰ ਕੋਈ ਸੂਹ ਪਵੇ ਤਾਂ ਉਸ ਦੀ ਦਰੁਸਤੀ ਤੱਤਕਾਲ ਹੋ ਜਾਵੇ, ਪਰ ਗੁਰੂ ਜੱਸ ਕਿ ਗੁਰੂ ਨਾਮ ਗੁਰਬਾਣੀ ਦਾ ਪਾਠ ਕਿ ਸੁਣਨ ਦਾ ਉੱਦਮ ਰਾਣੇ ਵਿਚ ਨਾ ਵੇਖ ਵੇਖ ਰਾਣੀ ਕਿਹਾ ਕਰੋ- ਹੇ ਬਿਧਨਾ। ਮੇਰੇ ਲੇਖ ਲਿਖਦਿਆਂ
ਦੁਖਾਂ ਤੋਂ ਸਾਫ ਰਖਦਿਆਂ, ਜਦ ਮੇਰੀ ਦਿਲੀ ਮੁਰਾਦ ਦੀ ਲਕੀਰ ਦਾ ਵੇਲਾ ਆਉਦਾ ਸੀ ਤਾਂ ਤੂੰ ਖਾਲੀ ਛੱਡ ਜਾਂਦੀ ਸੈਂ, ਪਰ ਹੱਛਾ ਏਥੇ ਮੇਰਾ ਗੁਰਬਾਣੀ ਦਾ ਪਿਆਰ ਆਪ ਲੀਕ ਵਾਹੇਗਾ ਤੇ ਆਪ ਸੋਹਣੀ ਕਕੇ ਵਾਹੇਗਾ। ਪਰ ਜਿੰਨੇ ਜ਼ੋਰ ਰਾਣੀ ਵਿਚ ਸਨ, ਤੇ ਜਿੰਨੀ ਹਿੰਮਤ ਕੋਈ ਪਤਿਬ੍ਰਤਾ ਕਰ ਸਕਦੀ ਹੈ, ਰਾਣੀ ਨੇ ਕੀਤੀ, ਮੁਰਾਦ ਸਿਰੇ ਚੜ੍ਹਾਈ ਨਾ ਦਿੱਸੀ, ਪਰ ਨਾ ਦਿੱਸੀ। ਹਾਂ, ਭਰਮ ਰਾਣੀ ਨੂੰ ਰਹਿੰਦਾ ਸੀ ਕਿ ਕੋਈ ਲੁਕਵੀ ਗੱਲ ਹੈ ਜ਼ਰੂਰ।
ਇਕ ਦਿਨ ਰਾਤ ਦੇ ਪਹਿਰ ਬੀਤਦੀ ਤੱਕ ਰਾਣਾ ਰਾਣੀ ਗੱਲੀ ਲੱਗੇ ਰਹੇ, ਪਿਆਰ ਤੇ ਸਤਿਕਾਰ ਦੇ ਪ੍ਰਸੰਗ ਟੁਰੇ ਰਹੇ ਰਾਣੀ ਨੇ ਗੁਰੂ ਜੱਸ ਸੁਣਾਇਆ, ਫੁਨਿਹਾਂ ਦਾ ਪਾਠ ਸੁਣਾਇਆ, ਰਾਣੇ ਸੁਣਿਆਂ, ਪਰ ਆਖਿਆ ਕੁਝ ਨਾ। ਫੇਰ ਸੌ ਗਏ, ਕੋਈ ਦੋ ਕੁ ਵਜੇ ਨਾਲ ਰਾਣਾ ਮਲਕੜੇ ਉਠਿਆ, ਪਲ ਭਰ ਰਾਣੀ ਦੇ ਪਲੰਘ ਸਿਰ੍ਹਾਣੇ ਖੜਾ ਤੱਕਦਾ ਰਿਹਾ, ਨਿਸਚੇ ਹੋ ਗਿਆ ਕਿ ਘੂਕ ਸੁੱਤੀ ਪਈ ਹੈ ਫੇਰ ਮਲਕੜੇ ਤਿਲਕ ਗਿਆ, ਪਰ ਰਾਣੀ ਵਿਚੋਂ ਜਾਗਦੀ ਸੀ। ਰਾਜੇ ਦੇ ਇਸ ਤਰ੍ਹਾਂ ਖਿਸਕਣ ਪਰ ਅਚਰਜ ਹੋ ਉਠੀ ਤੇ ਦੱਬੇ ਪੈਰ ਮਗਰੇ ਗਈ। ਰਾਜੇ ਨੇ ਅੰਦਰੋ ਅੰਦਰ ਇਕ ਕਮਰੇ ਜਾਕੇ ਇਕ ਚਾਬੀ ਕੱਢੀ, ਉਹ ਇਕ ਲੰਮੀ ਤਾਕੀ (ਅਲਮਾਰੀ) ਨੂੰ ਲਾਈ, ਬੂਹੇ ਖੁੱਲ੍ਹੇ ਤਾਂ ਅੰਦਰ ਪੌੜੀਆਂ ਸਨ। ਇਨ੍ਹਾਂ ਥਾਣੀ ਹੇਠਾਂ ਉਤਰ ਗਿਆ ਤਾਂ ਉਸ ਅਲਮਾਰੀ ਵਿਚੋਂ ਆਹਟ ਰੋਈ, ਰਾਣੀ ਤਾੜ ਗਈ ਤਾਂ ਉਸ ਅਲਮਾਰੀ ਵਿਚੋਂ ਆਹਟ ਹੋਈ, ਰਾਣੀ ਤਾੜ ਗਈ ਕਿ ਮੁੜ ਕੇ ਆ ਰਹੇ ਹਨ, ਸੋ ਛੇਤੀ ਛੇਤੀ ਆਪਣੇ ਮੰਜੇ ਤੇ ਜਾ ਲੇਟੀ, ਰਾਜੇ ਨੇ ਆਕੇ ਵੇਖਿਆ, ਰਾਣੀ ਓਸੇ ਤਰ੍ਹਾਂ ਸੁੱਤੀ ਪਈ ਤੱਕੀ ਤੇ ਆਪ ਬੀ ਸੌਂ ਗਿਆ।
ਹੁਣ ਰਾਣੀ ਦੇ ਜਾਗਣ ਦਾ ਵੇਲਾ ਸੀ, ਉਸ ਨੇ ਉਠਕੇ ਇਸ਼ਨਾਨ ਕੀਤਾ ਤੇ ਪਾਠ ਵਿਚ ਲੱਗੀ। ਭੋਗ ਪਾਇਆ। ਦਿਨ ਚੜ੍ਹ ਆਇਆ, ਰਾਣੀ ਨੇ ਰੋਜ਼ ਵਾਂਗ ਰਾਜੇ ਨੂੰ ਜਗਾਇਆ, ਇਸ਼ਨਾਨ ਕਰਾਇਆ, ਕੱਪੜੇ ਪਹਿਰਾਏ ਤੇ ਕੁਛ ਖਿਲਾਕੇ ਦਰਬਾਰ ਟੋਰਿਆ।
ਤ੍ਰੀਮਤਾਂ ਨੂੰ ਹੈਰਾਨੀ' ਛੇਤੀ ਚੰਬੜ ਜਾਇਆ ਕਰਦੀ ਹੈ। ਏਡੀ ਸੋਹਣੀ ਤੇ ਚੰਗੀ ਰਾਣੀ ਬੀ ਹੈਰਾਨੀ ਵਿਚ ਰੁੜ੍ਹ ਰਹੀ ਹੈ ਕਿ ਅਲਮਾਰੀ ਦੇ ਰਸਤੇ ਕੀ ਹੁੰਦਾ ਹੈ? ਤੇ ਅੱਜ ਦੈਵ ਵਲੋਂ ਮਦਦ ਮਿਲ ਗਈ, ਕੁੰਜੀਆਂ ਰਾਣਾ ਜੀ ਭੁੱਲ ਗਏ ਸਨ, ਇਹ ਲੈ ਤਤਕਾਲ
ਉੱਥੇ ਪੁਜੀ, ਉਸ ਅਲਮਾਰੀ ਨੂੰ ਖੋਲ੍ਹਿਆ, ਕਮਰੇ ਦਾ ਬੂਹਾ ਅੰਦਰੋ ਮਾਰ ਲਿਆ, ਪਰ ਅਲਮਾਰੀ ਦਾ ਬੂਹਾ ਖੁੱਲ੍ਹਾ ਛੱਡਕੇ ਹੇਠਾਂ ਉਤਰ ਗਈ, ਅੱਗੇ ਇਕ ਹੋਰ ਬੂਹਾ ਸੀ, ਪਰ ਉਹ ਢੋਇਆ ਹੋਇਆ ਸੀ, ਇਸ ਨੂੰ ਖੋਲ੍ਹਕੇ ਅੰਦਰ ਗਈ ਤਾਂ ਇਕ ਛੋਟਾ ਜਿਹਾ ਕਮਰਾ ਸੀ, ਕਾਲੀਨ ਵਿਛਿਆ ਹੋਇਆ ਸੀ, ਤਖਤ ਪੋਸ਼ ਡੱਠਾ ਹੋਇਆ ਸੀ, ਉਤੇ ਮੰਜੀ ਸਾਹਿਬ ਤੇ ਚੌਰ ਸੀ। ਇਕ ਪਾਸੇ ਖੁਰਾ ਸੀ, ਜਿਸ ਤੇ ਚੌਕੀ ਤੇ ਜਲ ਦਾ ਗੜਵਾ ਸੀ. ਕਮਰੇ ਨੂੰ ਟੋਲਦਿਆਂ ਇਕ ਲੰਮੀ ਅਲਮਾਰੀ ਦਿੱਸੀ। ਇਹ ਖੁੱਲ੍ਹੀ ਤਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਰਾਮ ਵਿਚ ਬਿਰਾਜਮਾਨ ਸੀ।
ਡਾਢੇ ਪਿਆਰ ਤੇ ਬਿਹਬਲਤਾ ਦੇ ਗੁੱਸੇ ਵਿਚ ਬੋਲੀ : ‘ਹਾਇ ਬਿਧਨਾਂ । ਤੇਰੇ ਛਲ। ਮੈਨੂੰ ਐਡਾ ਗੁਰੂ ਪ੍ਰੇਮੀ ਪਤੀ ਦੇਕੇ ਫਿਰ ਕਿਉ ਤੜਫਣੀਆਂ ਵਿਚ ਰਖਿਆ। ਮੇਰੀ ਮੁਰਾਦ ਮੇਰੀ ਬੁੱਕਲ ਵਿਚ ਦੇਕੇ, ਮੇਰੇ ਸੀਨੇ ਨਾਲ ਲਾਕੇ ਫੇਰ ਵਿਯੋਗ ਵਰਤਾਈ ਰਖਿਆ, ਇਹ ਅਨੋਖਾ ਚਾਲਾਂ ਤੈਂ ਮੇਰੇ ਨਾਲ ਹੀ ਵਰਤਿਆ ਹੈ। (ਸਿਰ ਹਿਲਾਕੇ) ਵਾਹਵਾ। ਸ਼ੁਕਰ! ਮੇਰਾ ਇਹ ਨਿਕਾਰਾ ਸਰੀਰ ਗੁਰੂ ਕੇ ਸਿਖ ਦੀ ਸੇਵਾ ਵਿਚ ਸੁਫਲ ਹੋਇਆ ਹੈ, ਮੈਂ ਬੰਦੀ ਨੂੰ ਸਿਖ ਦਾ ਸਿਰ ਛਤਰ ਮਿਲਿਆ, ਉਹ ਜਾਣੇ ਮੈਨੂੰ ਪਤਾ ਨਹੀਂ ਸੀ ਤਾਂ ਕੀ ਹੋਇਆ, ਬਿਧਨਾਂ ਬੇਦਰਦ ਹੈ: ਕਿਸੇ ਦੀ ਝੋਲੀ ਮੁਰਾਦ ਪਾਂਦੀ ਨਹੀਂ। ਪਾਵੇ ਤਾਂ ਨੈਣਾਂ ਅਗੇ ਪਰਦਾ ਤਾਣ ਦੇਂਦੀ ਹੈ। ਸ਼ੁਕਰ ਹੈ, ਅੱਜ ਕਿਸੇ ਮਿਹਰ ਨੇ ਮੇਰੇ ਛੇੜ ਕੱਟ ਘੱਤੇ ਹਨ।
ਰਾਣੀ ਨੇ ਹੁਣ ਬੜੇ ਪ੍ਰੇਮ ਤੇ ਅਦਬ ਨਾਲ ਪ੍ਰਕਾਸ਼ ਕੀਤਾ, ਰੋ ਰੋ ਕੇ ਸ਼ੁਕਰ ਨਾਲ ਗਦ ਗਦ ਹੋ ਕੇ ਪਾਠ ਕੀਤਾ, ਸਦਕੇ ਵਾਰੀ ਗਈ, ਰੁਮਾਲ ਪਾਇਆ, ਕਮਰੇ ਨੂੰ ਸਿਰ ਦੇ ਦੁਪੱਟੇ ਨਾਲ ਮਲਕੜੇ ਪੂੰਝਿਆ ਤੇ ਸਿਰ ਤੇ ਉਹ ਦੁਪੱਟਾ ਲੈ ਕੇ, ਰੇ ਕੇ ਕਿਹਾ-
ਗੁਰ ਸਿਖਾਂ ਦੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ।। (ਸਲੋਕ ਮ:੪)
ਕ੍ਰਿਪਾਨ ਚਾਈ, ਦੇਖੀ ਤੇ ਫੇਰ ਧਰ ਦਿੱਤੀ, ਫੇਰ ਗੁਰੂ ਬਾਬੇ ਨੂੰ ਮੱਥਾ ਟੇਕਿਆ, ਸ਼ੁਕਰ ਵਿਚ ਭਰੀ, ਰੋਈ ਅਰਦਾਸ ਕੀਤੀ ਤੇ ਸੁਆਦ ਭਰੀ ਪਿਛੇ ਪਰਤ ਪਈ। ਬਾਬਾ ਜੀ ਦਾ ਅਸਵਾਰਾ ਕਰਨਾ ਉਸੇ ਰਸ ਤਾਰ ਵਿਚ ਭੁੱਲ ਗਈ, ਪੌੜੀਆਂ ਚੜ੍ਹ ਆਈ ਤੇ ਬੂਹਾ ਮੀਟਿਆ, ਕੁੰਜੀ ਫੇਰੀ ਤੇ ਆਪਣੇ ਕਮਰੇ ਵਿਚ ਆ ਗਈ।
੪.
ਰਾਤ ਪਈ, ਰਾਣਾ ਜੀ ਅੱਜ ਦਿਨੇ ਬਹੁਤ ਕੰਮ ਕਰਕੇ ਥੱਕੇ ਹੋਏ ਸਵੀ ਸਾਂਝੀ ਸੌ ਗਏ। ਰਾਤ ਦੇ ਦੋ ਪਹਿਰ ਲੰਘ ਜਾਣ ਮਗਰੋਂ ਜਦੋਂ ਘੜਿਆਲੀ ਦੀ ਟੰਕਾਰ ਰਾਜੇ ਦੇ ਟੀਚੇ ਦੀ ਵੱਜੀ ਤਾਂ ਰਾਜਾ ਉਠਿਆ, ਰਾਣੀ ਸੁੱਤੀ ਵੇਖ ਟੁਰ ਗਿਆ। ਰਾਣੀ ਜਾਗਦੀ ਸੀ, ਮਗਰੇ ਉਠੀ ਤੇ ਮਗਰੇ ਗਈ, ਰਾਣਾ ਜੀ ਉਸੇ ਤਰ੍ਹਾਂ ਅਲਮਾਰੀ ਖੋਲ੍ਹ, ਮੋਮਬੱਤੀ ਜਗਾ, ਅੰਦਰੋ ਬੂਹੇ ਮਾਰ ਹੇਠਾਂ ਉਤਰ ਗਏ। ਅੱਗੇ ਜਾਕੇ ਕੀ ਦੇਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ। ਇਕ ਵਾਰੀ ਤਾਂ ਹੈਰਾਨੀ ਤੇ ਅਚਰਜਤਾ ਛਾ ਗਈ, ਇੰਨੀ ਕਿ ਇਕ ਛਿਨ ਲਈ ਮੱਥਾ ਟੇਕਣਾ ਭੀ ਭੁੱਲ ਗਏ। ਫਿਰ ਖਿਆਲ ਨੇ ਮੋੜਾ ਖਾਧਾ ਕਿ ਮਤੋਂ ਮੈਂ ਹੀ ਕੱਲ ਅਸਵਾਰਾ ਕਰਨਾਂ ਭੁੱਲ ਗਿਆ ਹਾਂ। ਇਹ ਖਿਆਲ ਆਂਦੇ ਹੀ ਅਫਸੋਸ ਹੋਇਆ ਤੇ ਨਿੰਮ੍ਰੀ ਭੂਤ ਹੋਕੇ ਗੋਡੇ ਟੇਕੇ, ਫਿਰ ਮੱਥਾ ਟੇਕ ਕੇ ਰੋ ਪਿਆ। 'ਹਾਇ ਰਾਜ ਮਦ । ਇਸ ਦਰਬਾਰ ਬੀ ਮੈਥੋਂ ਬੇਪਰਵਾਹੀਆਂ ਹੁੰਦੀਆਂ ਹਨ, ਕਿਉਂ ਮੈਂ ਇਕ ਪਿਆਰ ਵਾਲੇ ਆਦਮੀ ਦੀ ਤਰ੍ਹਾਂ, ਇਕ ਦਾਸਾ ਭਾਵ ਵਾਲੇ ਗੁਲਾਮ ਦੀ ਤਰ੍ਹਾਂ ਏਥੇ ਖ਼ਬਰਦਾਰ ਤੇ ਸਾਵਧਾਨ ਨਹੀ ਰਹਿੰਦਾ। ਇਸ ਤਰ੍ਹਾਂ ਦੇ ਹਾਵੇ ਕਰ ਕਰ ਰਾਜੇ ਦਾ ਖਿਆਲ ਫਿਰ ਪਰਤਿਆ, 'ਅੱਛਾ ਜੋ ਹੋ ਗਈ ਸੋ ਵਾਹ ਵਾਹ ਮੈਨੂੰ ਗੁਰੂ ਅੰਤਰਜਾਮੀ ਬਖਸ਼ੇ।" ਫੇਰ ਪਾਣੀ ਲਿਆ, ਪੰਜ ਇਸ਼ਨਾਨਾ ਕੀਤਾ ਤੇ ਇਕ ਨੁੱਕਰੇ ਬੈਠ ਗਿਆ। ਕਿੰਨਾ ਚਿਰ ਚੁੱਪ ਬੈਠਾ ਰਿਹਾ, ਮਾਨੋ ਧਿਆਨ ਕਿਤੇ ਜੋੜ ਕੇ ਬੈਠਾ ਹੈ, ਪਰ ਫੇਰ ਘਬਰਾ ਪਿਆ ਤੇ ਮਨ ਕਿਤੇ ਜੁੜਨ ਦੀ ਥਾਂ ਏਸੇ ਵਹਿਮ ਵਿਚ ਗਿਆ ਕਿ ਨਹੀ ਮੈਂ ਤਾਂ ਮਹਾਰਾਜ ਦਾ ਅਸਵਾਰਾ ਕਰਕੇ ਗਿਆ ਸਾਂ। ਹੁਣ ਇਕ ਵਹਿਸ਼ਤ ਛਾਈ, ਕਿ ਹੈ ਮੇਰਾ ਭੇਤ ਕਿਸ ਤਰ੍ਹਾਂ ਖੁੱਲ ਗਿਆ? ਉਸ ਦਾ ਦਿਲ ਅੰਦਰ ਇਕ ਖਉਲਰ ਪਿਆ, ਉਠ ਖੜਾ ਹੋਇਆ, ਕਮਰੇ ਵਿਚ ਇਧਰ ਉਧਰ ਲੱਗਾ ਫਿਰਨ, ਫਿਰਦਿਆਂ ਨਜ਼ਰ ਹੇਠਾਂ ਗਲੀਚੇ ਤੇ ਪਈ, ਕੁਛ ਚਮਕਦਾ ਸੀ, ਨਿਊ ਕੇ ਤੱਕਿਆ ਤਾਂ ਕੋਈ ਕੋਈ ਤਾਰ ਤਿੱਲੇ ਦੀ ਦਿੱਸੀ, ਹੁਣ ਤਲਾਸ਼ ਢੂੰਡ ਦਾ ਸ਼ੌਕ ਹੋਰ ਵਧਿਆ ਨੀਝ ਲਾ ਲਾ ਕੇ ਲੱਗਾ ਵੇਖਣ ਤਾਂ ਇਕ ਨਿੱਕਾ ਮੋਤੀ ਦਿੱਸਿਆ, ਇਹ ਚਾ ਕੇ ਤੱਕਿਆ : 'ਭਗਵਾਨ ਹੇ ਭਗਵਾਨ। ਫੇਰ ਹੋਰ ਤੱਕਿਆ ਤਾਂ ਇਕ ਨਿੱਕੀ ਜੇਹੀ ਲੜੀ ਨਿੱਕੇ ਮੋਤੀਆਂ ਦੀ ਟੁੱਟੀ ਹੋਈ ਮਿਲੀ। 'ਹਾਂ । ਪ੍ਰਿਯਾਵਰ ਜੀ, ਤੁਸਾਂ ਆਖਰ ਮੇਰਾ ਭੇਤ ਭੰਨ ਲਿਆ ਪਰ ਭੰਨ ਲਿਆ। ਹੇ ਦਾਤਾ । ਮੇਰੀ ਇਹ ਚਾਹ ਕਿ ਪਿਆਰ ਮੇਰੇ ਨੂੰ ਵਾ ਨਾ ਲੱਗੇ, ਪੂਰੀ ਨਾ ਹੋਈ। ਆਦਮੀ ਜੇ ਬੋਲੇ ਨਾ ਤਾਂ ਇਕ ਬੰਦ ਸ਼ੀਸ਼ੀ ਹੈ, ਜਿਸ ਦੇ ਵਿਚ ਪਾਈ ਸ਼ੈ ਦਾ ਕੋਈ
ਬਹੁ ਨਹੀ, ਆਪੇ ਬੋਲੇ ਖੁੱਲ੍ਹੇ ਤਾਂ ਅੰਦਰ ਦਾ ਪਤਾ ਦੇਵੇ। ਮੈਂ ਬਥੇਰੀ ਚੁੱਪ ਰੱਖੀ, ਬਥੇਰਾ ਢੱਕਣ ਦੱਬੀ ਰੱਖਿਆ, ਪਰ ਚੰਚਲ ਪ੍ਰਿਯਾਵਰ । ਤੂੰ ਮੇਰੇ ਅੰਦਰਲੇ ਭੇਤ ਨੂੰ ਹਵਾ ਲਾ ਹੀ ਲਈ। ਚੰਗਾ। ਹੈਂ, ਕੋਈ ਹੋਰ ਨ ਹੋਵੇ। ਹੋਰ ਕੌਣ ਹੋ ਸਕਦਾ ਹੈ, ਇਹ ਤਿੱਲੇ ਦੀਆਂ ਤਾਰਾਂ ਉਸੇ ਦੇ ਦੁਪੱਟੇ ਦੀਆਂ ਹਨ, ਇਹ ਮੋਤੀ ਦੁਪੱਟੇ ਦੇ ਸਿਰ ਦੇ ਪੱਲੂ ਉਤੇ ਮੈਂ ਹੀ ਕਹਿਕੇ ਲੁਆਏ ਸੀ, ਮੈਂ ਹੀ ਲਾਹੌਰ ਤੋਂ ਮੰਗਾਏ ਸੀ। ਹਾਂ ਪਿਆਰੀ, ਹਰ ਚੋਰ ਪ੍ਰਿਯਾਵਰ। ਚੋਰ ਦਾ ਚੇਤਾ ਚੰਗਾ ਨਹੀਂ ਰਹਿੰਦਾ, ਉਸ ਨੂੰ ਆਪਣੀ ਸਲਾਮਤੀ ਪਿਛੇ ਕਾਹਲੀ ਹੁੰਦੀ ਹੈ ਕਿ ਕਿਵੇਂ ਇਸ ਹਾਲਤ ਤੋਂ ਛੇਤੀ ਉਸ ਹਾਲਤ ਵਿਚ ਅੱਪੜਾਂ ਜਿਸ ਵਿਚ ਕਿ ਮੇਰੀ ਚੋਰੀ ਸਿਰੋਂ ਨਾ ਫੜੀ ਜਾਵੇ, ਇਹ ਕਾਹਲੀ ਉਸ ਦੇ ਚੇਤੇ ਨੂੰ ਮੈਲਿਆਂ ਕਰਦੀ ਹੈ, ਉਹ ਅਧੂਰੇ ਕੰਮ ਛੱਡ ਜਾਂਦਾ ਹੈ ਤੇ ਕਈ ਵੇਰ ਆਪਣੇ ਖੁਰੇ ਤੇ ਨਿਸ਼ਾਨ ਛੋੜ ਤੁਰਦਾ ਹੈ। ਜਿਸ ਤੋਂ ਸੂੰਹ ਕੀਤਿਆਂ ਚੋਰ ਫੜਿਆ ਜਾਂਦਾ ਹੈ। ਕਾਹਲੀ ਵਿਚ ਦੁਪੱਟੇ ਦੇ ਢੱਠੇ ਮੋਤੀਆਂ ਵਲੋਂ ਬੇ ਖਿਆਲ ਟੁਰ ਗਈ। ਕਾਹਲੀ ਵਿਚ ਪ੍ਰਿਯਾਵਰ ਅਸਵਾਰਾ ਕਰਨਾ ਭੁੱਲ ਗਈ।''
ਇਸ ਤਰ੍ਹਾਂ ਮਨੋਵਾਦ ਕਰਦੇ ਰਾਜਾ ਜੀ ਫਿਰ ਉੱਪਰ ਗਏ, ਜਾ ਕੇ ਛੇਤੀ ਨਾਲ ਇਸਨਾਨ ਕੀਤਾ ਤੇ ਕਪੜੇ ਪਾਏ। ਫਿਰ ਆ ਗਏ, ਪਾਠ ਕੀਤਾ, ਅਸਵਾਰਾ ਕਰਾਇਆ। ਫਿਰ ਮੱਥਾ ਟੇਕ ਕੇ ਬੜੀ ਪਿਆਰਾਂ ਵਾਲੀ ਅਰਦਾਸ ਕੀਤੀ: 'ਹੇ ਦਾਤਾ। ਮੇਰਾ ਪਿਆਰ ਨਿਭੇ, ਜੋ ਆਪੇ ਲਾਇਆ ਜੇ ਆਪੇ ਤੋੜ ਚੜ੍ਹਾਓ, ਇਹ ਹੀਰਾ-ਕਣੀ ਮੇਰੇ ਦਿਲ ਦੀ ਤੈ ਤੋਂ ਬਾਹਰ ਨ ਜਾਵੇ, ਅੱਜ ਮੇਰਾ ਭੇਤ ਖੁੱਲ੍ਹਾ ਹੈ, ਪ੍ਰਿਯਾਵਰ ਦੇ ਮੂੰਹ ਨੂੰ ਜੰਦਰਾ ਦੇਹ, ਉਸ ਤੋਂ ਅੱਗੇ ਭੇਤ ਨਾ ਟੁਰੇ। ਹਾਂ ਮੈਨੂੰ ਜੇ ਮੇਹਰ ਹੋਵੇ ਤਾਂ ਦੀਦਾਰ ਬਖਸ਼, ਪਰ ਹਯਾ ਵਾਲੇ ਪਰਦੇ ਵਿਚ, ਮੇਰਾ ਪਿਆਰ ਇਕ ਨਾਂ ਦਿੱਸਣ ਵਾਲੀ ਪੀੜ ਹੋਵੇ, ਤੇਰਾ ਦੀਦਾਰ ਇਕ ਗੁਣਕਾਰ ਦਵਾ ਹੋਵੇ। ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪੇ ਟੁਰ ਜਾਣ ਦੀ ਕਾਮਨਾਂ ਪੂਰਨ ਹੋਵੇ।
੫.
ਰਾਣੀ ਆਪਣੇ ਕਮਰੇ ਬੈਠੀ ਹੈ, ਹਵਾ ਆ ਰਹੀ ਹੈ, ਰਾਜਾ ਜੀ ਵਕਤ ਤੋਂ ਪਹਿਲਾਂ ਆ ਗਏ ਹਨ, ਰਾਣੀ ਸੁਖਮਨੀ ਦਾ ਪਾਠ ਕਰ ਰਹੀ ਹੈ। ਆਪ ਆ ਗਏ, ਬਹਿ ਗਏ ਤੇ ਪਾਠ ਸੁਣਦੇ ਰਹੇ, ਭੋਗ ਪੈ ਗਿਆ 'ਉਤਮ ਸਲੋਕ ਸਾਧ ਕੇ ਬਚਨ। ਅਮੁਲੀਕ ਲਾਲ ਏਹਿ ਰਤਨ।' ਇਹ ਤੁਕ ਬਾਰ ਬਾਰ ਕੰਨਾਂ ਵਿਚ ਗੂੰਜ ਰਹੀ ਹੈ ਤੇ ਇਕ ਸੁਆਦ ਦੇ ਰਹੀ ਹੈ। 'ਇਹ ਸਾਧੂ ਦੇ ਬਚਨ, ਇਹ ਪਿਆਰੇ ਦੇ ਵਾਕ ਅਮੋਲਕ ਲਾਲ ਤੇ ਰਤਨ ਹਨ,