ਰਹੱਸ
ਰੋਂਡਾ ਬਾਇਰਨ
ਅਨੁਵਾਦਕ – ਸੁਰਿੰਦਰ ਪਾਲ ਸਿੰਘ
ਜਿਹੋ ਜਿਹਾ ਉਪਰ, ਤਿਹੋ ਜਿਹਾ ਥੱਲੇ
ਜਿਹੋ ਜਿਹਾ ਅੰਦਰ, ਤਿਹੋ ਜਿਹਾ ਬਾਹਰ
-ਦ ਇਮਰਾਲਡ ਟੈਬਲੇਟ, ਲਗਭਗ 3000 ਈ. ਪੂ.
ਇਹ ਪੁਸਤਕ ਤੁਹਾਨੂੰ ਸਮਰਪਿਤ ਹੈ
ਆਸ ਕਰਦੀ ਹਾਂ ਕਿ 'ਰਹੱਸ ਤੁਹਾਡੇ ਸਾਰੇ ਜੀਵਨ ਨੂੰ
ਪ੍ਰੇਮ ਤੇ ਖੁਸ਼ੀਆਂ ਨਾਲ ਭਰ ਦੇਵੇਗਾ।
ਤੁਹਾਡੇ ਅਤੇ ਸਾਰੀ ਦੁਨੀਆ ਲਈ
ਮੇਰੀ ਇਹੀ ਕਾਮਨਾ ਹੈ।
ਵਿਸ਼ਾ - ਸੂਚੀ
ਪ੍ਰਸਤਾਵਨਾ
ਆਭਾਰ
ਰਹੱਸ ਪ੍ਰਗਟ ਹੁੰਦਾ ਹੈ
ਰਹੱਸ ਦਾ ਸੌਖਾਕਰਣ
ਰਹੱਸ ਦਾ ਉਪ੍ਯੋਗ ਕਿਵੇਂ
ਸਸ਼ਕਤ ਪ੍ਰਤੀਕਿਰਿਆਵਾਂ
ਧਨ ਦਾ ਰਹੱਸ
ਸੰਬੰਧਾਂ ਦਾ ਰਹੱਸ
ਸਿਹਤ ਦਾ ਰਹੱਸ
ਸੰਸਾਰ ਦਾ ਰਹੱਸ
ਤੁਹਾਡੇ ਲਈ ਰਹੱਸ
ਜੀਵਨ ਦਾ ਰਹੱਸ
ਜੀਵਨੀਆਂ
ਪ੍ਰਸਤਾਵਨਾ
ਇਕ ਸਾਲ ਪਹਿਲਾਂ ਮੇਰੀ ਜ਼ਿੰਦਗੀ ਬਿਖਰ ਗਈ ਸੀ। ਕੰਮ ਦੇ ਥਕੇਵੇਂ ਬਹੁਤ ਜਿਆਦਾ ਸਨ, ਮੇਰੇ ਪਿਤਾ ਜੀ ਅਚਣਚੇਤ ਹੀ ਕਾਲਵਸ ਹੋ ਗਏ ਸਨ ਅਤੇ ਸਹਿਕਰਮੀਆਂ ਤੇ ਸਨੇਹੀ ਲੋਕਾਂ ਨਾਲ ਮੇਰੇ ਸੰਬੰਧ ਕਾਫ਼ੀ ਨਿਰਾਸ਼ਾਪੂਰਨ ਸਨ। ਉਸ ਵੇਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੀ ਇਸ ਡੂੰਘੀ ਨਿਰਾਸ਼ਾ ਨਾਲ ਹੀ ਮੈਨੂੰ ਜਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਮਿਲੇਗਾ।
ਮੈਨੂੰ ਅਚਣਚੇਤ ਹੀ ਇਕ ਮਹਾਨ ਰਹੱਸ - ਜੀਵਨ ਦੇ ਰਹੱਸ - ਦਾ ਝਲਕ ਮਿਲੀ। ਇਹ ਝਲਕ ਸੌ ਸਾਲ ਪੁਰਾਣੀ ਇਕ ਪੁਸਤਕ ਤੋਂ ਮਿਲੀ, ਜਿਹੜੀ ਮੇਰੀ ਧੀ ਹੇਲੀ ਨੇ ਮੈਨੂੰ ਦਿੱਤੀ ਸੀ। ਇਸ ਤੋਂ ਬਾਅਦ ਮੈਂ ਇਸ ਰਹੱਸ ਨੂੰ ਇਤਿਹਾਸ ਵਿਚ ਲੱਭਿਆ। ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਰਹੱਸ ਦਾ ਗਿਆਨ ਸੀ। ਉਹ ਇਤਿਹਾਸ ਦੇ ਮਹਾਨਤਮ ਵਿਅਕਤੀ ਸਨ : ਪਲੈਟੋ, ਸ਼ੈਕਸਪੀਅਰ, ਨਿਊਟਨ, ਹਿਯੋਗੋ, ਬੀਥੋਵਾਨ, ਲਿੰਕਨ, ਐਮਰਸਨ, ਐਡੀਸਨ, ਆਇਨਸਟੀਨ ।
ਹੈਰਾਨੀ ਨਾਲ ਮੈਂ ਆਪਣੇ-ਆਪ ਨੂੰ ਪੁੱਛਿਆ, " ਹਰ ਇਨਸਾਨ ਇਹ ਰਹੱਸ ਕਿਉਂ ਨਹੀਂ ਜਾਣਦਾ ਹੈ?" ਇਸ ਰਹੱਸ ਨੂੰ ਦੁਨੀਆ ਦੇ ਹਰ ਇਨਸਾਨ ਤਕ ਪਹੁੰਚਾਣ ਦੀ ਇੱਛਾ ਮੇਰੇ ਅੰਦਰ ਅੱਗ ਵਾਂਗ ਮੱਚਣ ਲੱਗੀ। ਫਿਰ ਮੈਂ ਵਰਤਮਾਨ ਯੁਗ ਦੇ ਉਨ੍ਹਾਂ ਲੋਕਾਂ ਨੂੰ ਲੱਭਣ ਵਿਚ ਤਤਪਰ ਹੋਈ, ਜਿਨ੍ਹਾਂ ਨੂੰ ਇਸ ਰਹੱਸ ਦਾ ਗਿਆਨ ਸੀ।
ਉਹ ਇਕ-ਇਕ ਕਰਕੇ ਪ੍ਰਗਟ ਹੋਣ ਲੱਗੇ। ਮੈਂ ਜਿਵੇਂ ਚੁੰਬਕ ਬਣ ਗਈ ਸੀ। ਮੇਰੀ ਖੋਜ ਅਰੰਭ ਹੁੰਦੇ ਹੀ ਮਾਹਿਰ ਇਕ ਤੋਂ ਬਾਅਦ ਇਕ ਮੇਰੇ ਵੱਲ ਖਿੱਚਦੇ ਚਲੇ ਆਏ। ਇਕ ਟੀਚਰ ਮਿਲਣ ਤੋਂ ਬਾਅਦ ਮੈਨੂੰ ਆਪਣੇ-ਆਪ ਦੂਜੇ ਟੀਚਰ ਦੀ ਲੜੀ ਮਿਲਦੀ ਚਲੀ ਗਈ, ਜਿਵੇਂ ਇਕ ਉੱਤਮ ਜੰਜੀਰ 'ਚ ਹੁੰਦਾ
ਹੈ। ਜੇਕਰ ਮੈਂ ਭਟਕ ਕੇ ਗਲਤ ਰਾਹ 'ਤੇ ਪੁੱਜ ਜਾਂਦੀ, ਤਾਂ ਕੋਈ ਦੂਜੀ ਚੀਜ਼ ਮੇਰਾ ਧਿਆਨ ਖਿੱਚ ਲੈਂਦੀ ਸੀ ਤੇ ਅਗਲਾ ਮਹਾਨ ਟੀਚਰ ਪ੍ਰਗਟ ਹੋ ਜਾਂਦਾ ਸੀ। ਜੇਕਰ ਮੈਂ ਇੰਟਰਨੇਟ ਸਰਚ ਕਰਣ ਵੇਲੇ 'ਸੰਜੋਗਵਸ" ਗਲਤ ਲਿੰਕ ਦਬ ਦੇਂਦੀ, ਤਾਂ ਉਹ ਲਿੰਕ ਮੈਨੂੰ ਕਿਸੇ ਮਹੱਤਵਪੂਰਨ ਜਾਣਕਾਰੀ ਵਲ ਲੈ ਜਾਂਦੀ ਸੀ। ਕੁੱਝ ਹੀ ਹਫਤਿਆਂ 'ਚ ਮੈਂ ਇਸ ਰਹੱਸ ਦੀ ਸਦੀਆਂ ਲੰਮੀ ਯਾਤਰਾ ਦਾ ਨਕਸ਼ਾ ਲੱਭ ਲਿਆ ਅਤੇ ਇਸਦੇ ਵਰਤਮਾਨ ਪ੍ਰਯੋਗਕਰਤਾਵਾਂ ਨੂੰ ਵੀ ਲੱਭ ਲਿਆ।
ਫ਼ਿਲਮ ਰਾਹੀਂ ਇਸ ਰਹੱਸ ਨੂੰ ਦੁਨੀਆਂ ਤਕ ਪਹੁੰਚਾਣ ਦਾ ਸੁਫਨਾ ਮੇਰੇ ਦਿਮਾਗ਼ 'ਚ ਬੈਠ ਗਿਆ। ਅਗਲੇ ਦੋ ਮਹੀਨਿਆਂ ਤਕ ਮੇਰੀ ਫਿਲਮ ਤੇ ਟੈਲੀਵਿਜ਼ਨ ਪ੍ਰਾਡੱਕਸ਼ਨ ਟੀਮ ਨੇ ਇਹ ਰਹੱਸ ਸਿੱਖਿਆ। ਟੀਮ ਦੇ ਹਰ ਮੈਂਬਰ ਲਈ ਇਸ ਰਹੱਸ ਦਾ ਗਿਆਨ ਲਾਜ਼ਮੀ ਸੀ, ਕਿਉਂਕਿ ਅਸੀਂ ਜਿਹੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਇਸ ਦੇ ਗਿਆਨ ਦੇ ਬਿਨਾਂ ਅਸੰਭਵ ਸੀ।
ਉਸ ਸਮੇਂ ਤਕ ਇਕ ਵੀ ਟੀਚਰ ਨੇ ਇਸ ਫਿਲਮ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਸੀ, ਲੇਕਿਨ ਚਿੰਤਾ ਦੀ ਕੋਈ ਗੱਲ ਨਹੀਂ ਸੀ, ਕਿਉਂਕਿ ਅਸੀਂ ਰਹੱਸ ਜਾਣਦੇ ਸੀ। ਪੂਰੇ ਵਿਸ਼ਵਾਸ ਨਾਲ ਮੈਂ ਆਸਟ੍ਰੇਲੀਆ ਤੋਂ ਅਮਰੀਕਾ ਪੁੱਜ ਗਈ, ਕਿਉਂਕਿ ਜ਼ਿਆਦਾਤਰ ਟੀਚਰਜ ਉੱਥੇ ਹੀ ਰਹਿੰਦੇ ਸਨ। ਸੱਤ ਹਫਤਿਆਂ ਬਾਅਦ ਦ ਸੀਕ੍ਰਿਟ ਦੀ ਟੀਮ ਨੇ ਅਮਰੀਕਾ ਦੇ ਪਚਵੰਜਾ ਮਹਾਨਤਮ ਟੀਚਰਜ ਦੀ ਰਿਕਾਰਡਿੰਗ ਕਰ ਲਈ ਅਤੇ 120 ਘੰਟੇ ਲੰਮੀ ਫਿਲਮ ਤਿਆਰ ਕਰ ਲਈ। ਦ ਸੀਕ੍ਰਿਟ ਫਿਲਮ ਬਨਾਉਣ ਵੇਲੇ ਅਸੀਂ ਹਰ ਕਦਮ, ਹਰ ਸਾਹ ਨਾਲ ਰਹੱਸ ਦਾ ਇਸਤੇਮਾਲ ਕੀਤਾ। ਇੰਜ ਲੱਗ ਰਿਹਾ ਸੀ, ਜਿਵੇਂ ਅਸੀਂ ਹਰ ਚੀਜ਼ ਤੇ ਹਰ ਵਿਅਕਤੀ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚ ਰਹੀ ਸੀ। ਆਖਿਰਕਾਰ ਅੱਠ ਮਹੀਨਿਆਂ ਬਾਅਦ ਦ ਸੀਕ੍ਰਿਟ ਫਿਲਮ ਰੀਲੀਜ਼ ਹੋ ਗਈ।
ਜਦੋਂ ਫਿਲਮ ਦੁਨੀਆਂ ਭਰ ਵਿਚ ਹਰਮਨ-ਪਿਆਰੀ ਹੋਈ, ਤਾਂ ਚਮਤਕਾਰ ਦੀ ਕਹਾਣੀਆਂ ਦਾ ਹੜ੍ਹ ਹੀ ਆ ਗਿਆ। ਲੋਕਾਂ ਨੂੰ ਸਾਨੂੰ ਦੱਸਿਆ ਕਿ ਰਹੱਸ ਦਾ ਪ੍ਰਯੋਗ ਕਰਨ ਤੋਂ ਬਾਅਦ ਉਨ੍ਹਾਂ ਦੇ ਸਦੀਵੀ ਦਰਦ, ਡਿਪ੍ਰੈਸ਼ਨ ਤੇ ਬੀਮਾਰੀਆਂ ਤੋਂ ਛੁਟਕਾਰਾ ਮਿਲ ਗਿਆ ਜਾਂ ਐਕਸੀਡੈਂਟ ਤੋਂ ਬਾਅਦ ਉਹ ਪਹਿਲੀ ਵਾਰ ਚੱਲ ਪਏ, ਇੱਥੋਂ ਤਕ ਕਿ ਮਿਰਤੂ ਬੈਡ `ਤੇ ਪਏ ਹੋਣ ਦੇ ਬਾਵਜੂਦ ਉਹ ਠੀਕ ਹੋ ਗਏ। ਸਾਨੂੰ ਹਜ਼ਾਰਾਂ ਹੀ ਪ੍ਰਸੰਗ ਦੱਸੇ ਗਏ ਕਿ ਸਾਡੀ ਫਿਲਮ ਵਿਚ ਦੱਸੇ ਗਏ ਰਹੱਸ ਦਾ ਪ੍ਰਯੋਗ ਕਰ ਕੇ ਲੋਕਾਂ ਨੂੰ ਕਿਵੇਂ ਬਹੁਤ ਵੱਡੀ ਰਕਮ ਅਤੇ ਡਾਕ ਤੋਂ ਅਚਣਚੇਤ ਚੈਕ ਪ੍ਰਾਪਤ ਕੀਤੇ। ਇਸ ਰਹੱਸ ਦਾ ਪ੍ਰਯੋਗ
ਕਰਕੇ ਲੋਕਾਂ ਨੇ ਆਦਰਸ਼ ਮਕਾਨ, ਜੀਵਨਸਾਥੀ, ਕਾਰ, ਨੌਕਰੀਆਂ ਅਤੇ ਪ੍ਰਮੋਸ਼ਨ ਪਾਏ। ਰਹੱਸ ਨੂੰ ਲਾਗੂ ਕਰਣ ਦੇ ਚੰਦ ਦਿਨਾਂ ਹੀ ਅੰਦਰ ਕਈ ਕੰਪਨੀਆਂ ਦੀ ਕਾਇਆ-ਕਲਪ ਹੋ ਗਈ। ਪਤੀ-ਪਤਨੀ ਦੇ ਤਣਾਅਪੂਰਨ ਸੰਬੰਧਾਂ ਦੇ ਵਧੀਆ ਹੋਣ ਦੀਆਂ ਕਹਾਣੀਆਂ ਵੀ ਸਾਨੂੰ ਮਿਲੀਆਂ, ਜਿਸ ਨਾਲ ਬੱਚਿਆਂ ਨੂੰ ਦੁਬਾਰਾ ਸਦਭਾਵ ਦਾ ਮਾਹੌਲ ਮਿਲ ਸਕਿਆ।
ਸਾਨੂੰ ਮਿਲਣ ਵਾਲੀ ਸਭ ਤੋਂ ਵਧੀਆਂ ਕਹਾਣੀਆਂ ਬੱਚਿਆਂ ਬਾਰੇ ਸਨ। ਸਾਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੱਚਿਆਂ ਨੇ ਰਹੱਸ ਦਾ ਇਸਤੇਮਾਲ ਕਰ ਆਪਣੀ ਮਨਚਾਹੀ ਚੀਜ਼ ਨੂੰ ਆਕਰਸ਼ਤ ਕਰ ਲਿਆ। ਜਿਨ੍ਹਾਂ 'ਚੋਂ ਚੰਗੇ ਗ੍ਰੈਡ ਤੇ ਦੋਸਤ ਸ਼ਾਮਿਲ ਸਨ। ਰਹੱਸ ਨੇ ਡਾਕਟਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮਰੀਜ਼ਾਂ ਨਾਲ ਆਪਣਾ ਗਿਆਨ ਵੰਡਣ ਲੱਗੇ। ਇਸ ਨਾਲ ਯੂਨੀਵਰਸਿਟੀਆਂ ਤੇ ਸਕੂਲਾਂ ਨੂੰ ਆਪਣੇ ਵਿਦਿਆਰਥੀਆਂ ਨਾਲ, ਹੈਲਥ ਕਲੱਬਜ ਨੂੰ ਆਪਣੇ ਗਾਹਕਾਂ ਨਾਲ, ਸਾਰੇ ਚਰਚਾਂ ਤੇ ਅਧਿਆਤਮਿਕ ਕੇਂਦਰਾਂ ਨੂੰ ਆਪਣੇ ਮੈਂਬਰਾਂ ਨਾਲ ਆਪਣਾ ਗਿਆਨ ਵੰਡਣ ਲਈ ਪ੍ਰੇਰਿਤ ਕੀਤਾ। ਦੁਨੀਆਂ ਭਰ ਦੇ ਘਰਾਂ ਵਿਚ ਸੀਕ੍ਰਿਟ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ, ਜਿਥੇ ਲੋਕਾਂ ਨੇ ਆਪਣੇ ਸਨੇਹੀਆਂ ਤੇ ਪਰਿਵਾਰਾਂ ਨੂੰ ਇਹ ਰਹੱਸ ਸਿਖਾਇਆ। ਲੋਕਾਂ ਨੇ ਇਸ ਰਹੱਸ ਦੇ ਪ੍ਰਯੋਗ ਨਾਲ ਹਰ ਤਰ੍ਹਾਂ ਦੀ ਚੀਜ਼ ਨੂੰ ਆਕਰਸ਼ਿਤ ਕੀਤਾ ਹੈ - ਜਿਨ੍ਹਾਂ 'ਚ ਇਕ ਖਾਸ ਖੰਬ ਤੋਂ ਲੈ ਕੇ ਇਕ ਕਰੋੜ ਡਾਲਰ ਤੱਕ ਦੀ ਰਕਮ ਸ਼ਾਮਿਲ ਹੈ। ਇਹ ਸਾਰਾ ਕੁੱਝ ਫਿਲਮ ਦੇ ਰਿਲੀਜ ਹੋਣ ਦੇ ਚੰਦ ਮਹੀਨਿਆਂ ਦੇ ਅੰਦਰ ਹੀ ਹੋ ਗਿਆ।
ਦ ਸੀਕ੍ਰਿਟ ਬਨਾਉਣ ਪਿੱਛੇ ਮੇਰਾ ਇਰਾਦਾ ਦੁਨੀਆਂ ਭਰ ਦੇ ਖਰਬਾਂ ਲੋਕਾਂ ਨੂੰ ਸੁਖੀ ਬਨਾਉਣਾ ਸੀ - ਅਤੇ ਹੈ। ਸਾਡੀ ਟੀਮ ਹਰ ਦਿਨ ਇਸ ਇਰਾਦੇ ਨੂੰ ਸਾਕਾਰ ਹੁੰਦੇ ਦੇਖ ਰਹੀ ਹੈ। ਸਾਨੂੰ ਸਾਰੀ ਦੁਨੀਆ ਦੇ ਹਰ ਉਮਰ, ਜਾਤਿ ਅਤੇ ਦੇਸ਼ ਦੇ ਹਜ਼ਾਰਾਂ ਲੋਕਾਂ ਦੀਆਂ ਚਿੱਠੀਆਂ ਮਿਲਦੀਆਂ ਹਨ, ਜਿਨ੍ਹਾਂ 'ਚ ਉਹ ਰਹੱਸ ਦੇ ਪ੍ਰਤੀ ਆਪਣੀ ਕ੍ਰਿਤਗਤਾ ਵਿਅਕਤ ਕਰਦੇ ਹਨ। ਇਸ ਗਿਆਨ ਨਾਲ ਤੁਸੀਂ ਕੁੱਝ ਵੀ ਕਰ ਸਕਦੇ ਹੋ। ਇਹੋ ਜਿਹੀ ਇਕ ਵੀ ਚੀਜ ਨਹੀਂ ਹੈ, ਜਿਹੜੀ ਤੁਸੀਂ ਨਹੀਂ ਕਰ ਸਕਦੇ। ਇਕ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿੱਥੇ ਰਹਿੰਦੇ ਹੈ, ਦ ਸੀਕ੍ਰਿਟ ਵਿਚ ਦੱਸਿਆ ਗਿਆ ਰਹੱਸ ਤੁਹਾਨੂੰ ਹਰ ਉਹ ਚੀਜ ਦੇ ਸਕਦਾ ਹੈ, ਜਿਹੜੀ ਤੁਸੀਂ ਚਾਹੁੰਦੇ ਹੋ।
ਇਸ ਪੁਸਤਕ ਵਿਚ ਚੌਵੀਂ ਅਦਭੁੱਤ ਟੀਚਰਜ਼ ਨੂੰ ਫ਼ੀਚਰ ਕੀਤਾ ਗਿਆ ਹੈ। ਉਨ੍ਹਾਂ ਦੇ ਸ਼ਬਦ ਵੱਖ-ਵੱਖ ਸਮੇਂ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਫਿਲਮਾਏ ਗਏ ਹਨ, ਲੇਕਿਨ ਉਹ ਸਾਰੇ ਇਕ ਹੀ ਸੁਰ
ਵਿਚ ਬੋਲਦੇ ਹਨ। ਇਸ ਪੁਸਤਕ 'ਚ ਰਹੱਸ ਦੇ ਟੀਚਰਜ਼ ਦੇ ਸੰਦੇਸ਼ ਦੇ ਇਲਾਵਾ ਰਹੱਸ ਦੇ ਪ੍ਰਯੋਗ ਦੀ ਚਮਤਕਾਰੀ ਕਹਾਣੀਆਂ ਵੀ ਦਿੱਤੀਆਂ ਗਈਆਂ ਹਨ। ਇਸ ਵਿਚ ਮੈਂ ਆਪਣੇ ਵੱਲੋਂ ਸਿੱਖੇ ਸਾਰੇ ਸੌਖੇ ਰਾਹ, ਟਿਪਜ ਤੇ ਸ਼ਾਰਟਕੱਟਸ ਦੱਸੇ ਹਨ, ਤਾਂ ਕਿ ਤੁਸੀਂ ਆਪਣੇ ਸੁਫਨਿਆਂ ਮੁਤਾਬਕ ਜੀਵਨ ਜੀ ਸਕੋ।
ਸਾਰੀ ਪੁਸਤਕ 'ਚ ਮੈਂ ਕਈ ਜਗ੍ਹਾਵਾਂ 'ਤੇ "ਤੁਸੀਂ" ਸ਼ਬਦ ਨੂੰ ਬੋਲਡ ਕੀਤਾ ਹੈ। ਇੰਜ ਇਸਲਈ ਕਿਉਂਕਿ ਮੈਂ ਤੁਹਾਨੂੰ ਇਹ ਮਹਿਸੂਸ ਕਰਾਉਣਾ ਚਾਹੁੰਦੀ ਸੀ ਕਿ ਮੈਂ ਇਹ ਪੁਸਤਕ ਤੁਹਾਡੇ ਲਈ ਹੀ ਲਿਖੀ ਹੈ। 'ਤੁਸੀ" ਸ਼ਬਦ ਬੋਲਡ ਹੋਣ ਦਾ ਮਤਲਬ ਇਹ ਹੈ ਕਿ ਤੁਹਾਡੇ ਨਾਲ ਵਿਅਕਤੀਗਤ ਤੌਰ ਨਾਲ ਬੋਲ ਰਹੀ ਹਾਂ। ਮੇਰਾ ਇਰਾਦਾ ਇਹ ਹੈ ਕਿ ਤੁਸੀਂ ਇਨ੍ਹਾਂ ਪੰਨਿਆਂ ਨਾਲ ਵਿਅਕਤੀਗਤ ਜੁੜਾਅ ਮਹਿਸੂਸ ਕਰੋ, ਕਿਉਂਕਿ ਇਹ ਰਹੱਸ ਤੁਹਾਡੇ ਲਈ ਹੀ ਪ੍ਰਗਟ ਕੀਤਾ ਗਿਆ।
ਇਹਨਾਂ ਪੰਨਿਆਂ ਨੂੰ ਪੜ੍ਹਨ ਤੇ ਰਹੱਸ ਨੂੰ ਸਿਖਾਉਣ ਤੋਂ ਬਾਅਦ ਤੁਸੀਂ ਇਹ ਜਾਣ ਜਾਓਗੇ ਕਿ ਤੁਸੀਂ ਆਪਣੀ ਮਨਚਾਹੀ ਚੀਜ਼ ਕਿਵੇਂ ਕਰ ਸਕਦੇ ਹੋ, ਬਣ ਸਕਦੇ ਹੋ ਜਾਂ ਪਾ ਸਕਦੇ ਹੋ। ਤੁਸੀਂ ਜਾਣ ਜਾਵੇਗਾ ਕਿ ਤੁਸੀਂ ਸਚਮੁਚ ਕੌਣ ਹੈ। ਤੁਸੀਂ ਉਸ ਸੱਚੀ ਮਹਿਮਾ ਨੂੰ ਜਾਣ ਜਾਵੋਗੇ, ਜਿਹੜਾ ਤੁਹਾਡਾ ਇੰਤਜਾਰ ਕਰ ਰਹੀ ਹੈ।
ਆਭਾਰ
ਦਿਲੋਂ ਸ਼ੁਕਰਗੁਜ਼ਾਰੀ ਨਾਲ ਮੈਂ ਹਰ ਉਸ ਵਿਅਕਤੀ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ, ਜਿਹੜਾ ਮੇਰੀ ਜ਼ਿੰਦਗੀ 'ਚ ਆਇਆ ਅਤੇ ਜਿਸਨੇ ਆਪਣੀ ਹੋਂਦ ਨਾਲ ਮੈਨੂੰ ਪ੍ਰੇਰਿਤ, ਉਤਸ਼ਾਹਿਤ ਤੇ ਊਰਜਾਵਾਨ ਬਣਾਇਆ।
ਮੈਂ ਉਨ੍ਹਾਂ ਲੋਕਾਂ ਪ੍ਰਤਿ ਵੀ ਆਪਣੀ ਕਿਰਤਗਤਾ ਵਿਅਕਤ ਕਰਣਾ ਚਾਹੁੰਦੀ ਹਾਂ, ਜਿਨ੍ਹਾਂ ਮੇਰੀ ਯਾਤਰਾ ਤੇ ਇਸ ਪੁਸਤਕ ਨੂੰ ਸਫਲ ਬਨਾਉਣ 'ਚ ਆਪਣਾ ਪ੍ਰਬਲ ਸਮਰਥਨ ਤੇ ਯੋਗਦਾਨ ਦਿੱਤਾ :
ਆਪਣੇ ਗਿਆਨ, ਪ੍ਰੇਮ ਤੇ ਦੈਵੀ ਸੰਦੇਸ਼ ਨੂੰ ਉਦਾਰਤਾ ਨਾਲ ਦੱਸਣ ਲਈ ਮੈਂ ਦ ਸੀਕ੍ਰਿਟ ਦੇ ਫੀਚਰਡ ਸਹਿਲੇਖਕਾਂ ਦੀ ਆਭਾਰੀ ਹਾਂ : ਜਾਨ ਅਸਾਰਾਫ, ਮਾਇਕਲ ਬਰਨਾਰਡ ਬੇਕਵਿਥ, ਲੀ ਬ੍ਰੋਅਰ, ਜੈਕ ਕੈਨਫੀਲਡ, ਡਾੱ. ਜਾੱਨ ਡੇਮਾਰਟਿਨੀ, ਮੈਰੀ ਡਾਇਮੰਡ, ਮਾਇਕ ਡੂਲੀ, ਬਾੱਬ ਡਾੱਯਲ, ਹੇਲ ਡ੍ਰਵੋਸਕਿਨ, ਮਾਰਿਸ ਗੁਡਮੈਨ, ਡਾ. ਜਾੱਨ ਗ੍ਰੇ, ਡਾ. ਜਾੱਨ ਹੇਜਲਿਨ, ਬਿਲ ਹੈਰਿਸ, ਡਾ. ਬੈਨ ਜਾੱਨਸਨ, ਲਾਰਲ ਲੈਂਜਮੀਅਰ, ਲੀਸਾ ਨਿਕੋਲੱਸ, ਬਾੱਬ ਪ੍ਰਾੱਕਟਰ, ਜੇਮਸ ਰੇ, ਡੇਵਿਡ ਸਕਰਮਰ, ਮਾਰਸੀ ਸ਼ਿਮਾੱਫ, ਡਾ. ਜੋ ਵਿਟਾਲ, ਡਾ. ਡੇਨਿਸ ਵੇਟਲੀ, ਨੀਲ ਡੋਨਾਲਡ ਵੈਲਸ ਅਤੇ ਡਾ. ਫ੍ਰੇਡ ਏਲਨ ਵੋਲਫ।
ਮੈਂ ਦ ਸੀਕ੍ਰਿਟ ਦੀ ਪ੍ਰੋਡਕਸ਼ਨ ਟੀਮ ਦੇ ਕੁਝ ਬਹੁਤ ਸ਼ਾਨਦਾਰ ਲੋਕਾਂ ਦੀ ਵੀ ਧੰਨਵਾਦੀ ਹਾਂ: ਪਾੱਲ ਹੈਰਿੰਗਟਨ, ਗਲੈਂਡਾ ਬੇਲ, ਸਕਾਈ ਬਰਨ ਤੇ ਨਿਕ ਜਾੱਰਜ। ਨਾਲ ਹੀ ਡੂ ਹੈਰੀਅਟ ਡੇਨੀਅਲ ਕੇਰ, ਡੇਮੀਅਨ ਕੋਰਬਾੱਯ ਤੇ ਉਨ੍ਹਾਂ ਸਾਰਿਆਂ ਦੀ ਵੀ, ਜਿਹੜੇ ਦ ਸੀਕ੍ਰਿਟ ਫਿਲਮ ਬਨਾਉਣ ਦੀ ਯਾਤਰਾ ਚ ਸਾਡੇ ਨਾਲ ਰਹੇ।
ਗੋਜਰ ਮੀਡੀਆ ਨੂੰ ਧੰਨਵਾਦ, ਜਿਨ੍ਹਾਂ ਨੇ ਬੇਹਤਰੀਨ ਗ੍ਰਾਫਿਕਸ ਬਣਾਏ ਤੇ ਉਨ੍ਹਾਂ 'ਚ ਰਹੱਸ ਦੀ ਭਾਵਨਾ ਵੀ ਭਰੀ : ਜੇਮਸ ਆਰਮਸਟ੍ਰਾਂਗ, ਸ਼ੇਮਸ ਹੋਰ ਅਤੇ ਏਂਡੀ ਲਿਊਸ ਨੂੰ ਧੰਨਵਾਦ।
ਦ ਸੀਕ੍ਰਿਟ ਦੇ ਸੀਈਓ ਬਾੱਬ ਰੇਨਾਨ ਨੂੰ, ਜਿਨ੍ਹਾਂ ਨੂੰ ਰੱਬ ਨੇ ਸਾਡੇ ਕੋਲ ਭੇਜਿਆ ਸੀ।
ਮਾਇਕਲ ਗਾਰਡੀਨਰ ਤੇ ਆਸਟ੍ਰੇਲੀਆ ਤੇ ਅਮਰੀਕਾ ਦੀ ਕਾਨੂੰਨੀ ਤੇ ਸਲਾਹਾਕਾਰੀ ਟੀਮ ਨੂੰ।
ਦ ਸੀਕ੍ਰਿਟ ਵੈੱਬਸਾਈਟ ਟੀਮ ਨੂੰ : ਡੈਨ ਹਾਲਿੰਗਸ, ਜਾੱਨ ਹੇਰੇਨ ਤੇ ਪਾਵਰਫੁਲ ਇੰਟੇਸ਼ਨਜ਼ ਨੂੰ, ਜਿਹੜੀ ਦ ਸੀਕ੍ਰਿਟ ਫੋਰਮ ਦਾ ਪ੍ਰਬੰਧ ਵੇਖਦੇ ਅਤੇ ਉਸ ਨੂੰ ਚਲਾਉਂਦੇ ਹਨ, ਨਾਲ ਹੀ ਫੋਰਮ 'ਤੇ ਮੌਜੂਦ ਸਾਰੇ ਅਦਭੁੱਤ ਵਿਅਕਤੀਆਂ ਨੂੰ।
ਅਤੀਤ ਦੇ ਉਨ੍ਹਾਂ ਮਹਾਨ ਅਵਤਾਰਾਂ ਤੇ ਉਪਦੇਸ਼ਕਾਂ ਨੂੰ, ਜਿਨ੍ਹਾਂ ਦੀ ਲੇਖਨੀ ਨੇ ਮੇਰੇ ਅੰਦਰ ਇੱਛਾ ਦੀ ਭੱਖਦੀ ਮਸਾਲ ਬਾਲਤੀ। ਮੈਂ ਉਨ੍ਹਾਂ ਦੀ ਮਹਾਨਤਾ ਦੀ ਓਟ 'ਚ ਚਲੀ ਹਾਂ ਅਤੇ ਉਨ੍ਹਾਂ 'ਚੋਂ ਹਰੇਕ ਦਾ ਸਨਮਾਨ ਕਰਦੀ ਹਾਂ। ਰਾੱਬਰਟ ਕਾੱਲੀਅਰ ਤੇ ਰਾੱਬਰਟ ਕਾੱਲੀਅਰ ਪਬਲੀਕੇਸ਼ਨਜ਼, ਵੈਲੇਸ ਵੇਟਲਜ, ਚਾਰਲਸ ਹਾਨੇਲ, ਜੋਸੈਫ ਕੈਂਪਬੇਲ ਅਤੇ ਦ ਜੋਸੇਫ ਕੈਂਪਬੇਲ ਫਾਉਂਡੇਸ਼ਨ, ਪ੍ਰੇਂਟਿਸ ਮਲਫੋਰਡ, ਜੇਨੇਵੀਵ ਬੇਹਰੇਂਡ ਤੇ ਚਾਰਲਸ ਫ਼ਿਲਮੋਰ ਨੂੰ ਉਚੇਚਾ ਧੰਨਵਾਦ।
ਏਟ੍ਰੀਆ ਬੂਕਸ/ਬਿਯੋਂਡ ਵਰਡਜ਼ ਦੇ ਰਿਚਰਡ ਕੋਹਨ ਤੇ ਸਿੰਥੀਆ ਬਲੈਕ ਅਤੇ ਸਾਇਮਨ ਐਂਡ ਸੂਸਟਰ ਦੀ ਜੂਡਿਥ ਕਰ ਨੂੰ ਧੰਨਵਾਦ, ਜਿਨ੍ਹਾਂ ਨੇ ਦਿਲ ਖੋਲ੍ਹ ਕੇ ਦ ਸੀਕ੍ਰਿਟ ਨੂੰ ਗਲੇ ਲਾਇਆ। ਸੰਪਾਦਨਾ ਲਈ ਹੈਨਰੀ ਕੋਵੀ ਤੇ ਜੂਨੀ ਸਟੀਗਰਵਾਲਟ ਨੂੰ ਧੰਨਵਾਦ।
ਆਪਣੀ ਕਹਾਣੀਆਂ ਨੂੰ ਉਦਾਰਤਾ ਨਾਲ ਦੱਸਣ ਲਈ ਮੈਂ ਇਨ੍ਹਾਂ ਦੀ ਆਭਾਰੀ ਹਾਂ : ਕੈਥੀ ਗੁਡਮੈਨ, ਸੂਜ਼ਨ ਸਲੋਟ ਤੇ ਕਾਲਿਨ ਹੈਲਮ: ਬੇਲਿਜ ਨੈਚੁਰਲ ਐਨਰਜੀ ਦੀ ਡਾਇਰੈਕਟਰ ਸੂਜਨ ਮੋਰਿਸ, ਜੀਨੀ ਮੌਕੇ ਤੇ ਜੋ ਸੁਗਰਮੈਨ ।
ਉਨ੍ਹਾਂ ਦੇ ਪ੍ਰੇਰਕ ਉਪਦੇਸ਼ ਲਈ ਡਾੱ. ਰਾੱਬਰਟ ਐਂਥਨੀ, ਜੇਰੀ ਤੇ ਐਸਥਰ ਹਿਕਸ, ਇਬਰਾਹਿਮ, ਡੇਵਿਡ ਕੈਮਰਾਨ ਗਾਇਕਾਂਡੀ, ਜਾੱਨ ਹੈਰੀਚਰਨ, ਕੈਥਰੀਨ ਪੋਂਡਰ, ਗੇ ਅਤੇ ਕੇਟੀ ਹੈਂਡ੍ਰਿਕਸ, ਸਟੀਫਨ ਐਮ.ਆਰ. ਕਵੀ, ਏਕਹਾਰਟ ਟਾੱਲ ਤੇ ਡੇਬੀ ਫੋਰਡ ਨੂੰ ਉਚੇਚਾ ਧੰਨਵਾਦ। ਉਨ੍ਹਾਂ ਦੇ ਉਦਾਰ ਸਮਰਥਨ ਲਈ ਟ੍ਰਾਂਸਫਾਰਮੈਸ਼ਨਲ ਲੀਡਰਜ ਕਾਉਂਸਿਲ ਦੀ ਮੈਂਬਰ ਕ੍ਰਿਸ ਤੇ ਜੇਨੇਟ ਏਟਵੁਡ, ਮਾਰਸੀਆ ਮਾਰਟਿਨ, ਦ ਸਪਿਰੀਟੀਚਿਉਲ ਸਿਨੇਮਾ ਸਰਕਲ, ਅਗੇਪ ਸਪਿਰੀਟਿਚਿਊਲ ਸੈਂਟਰ ਦੇ ਸਟਾਫ ਤੇ ਦ ਸੀਕ੍ਰਿਟ ਵਿਚ ਫੀਚਰ ਸਾਰੇ ਉਪਦੇਸ਼ਕਾਂ ਦੇ ਸਹਿਯੋਗੀਆਂ ਅਤੇ ਸਟਾਫ ਨੂੰ ਧੰਨਵਾਦ।
ਮੇਰੇ ਅਮੁੱਲੇ ਮਿੱਤਰਾਂ ਨੂੰ ਉਨ੍ਹਾਂ ਦੇ ਪ੍ਰੇਮ ਤੇ ਸਮਰਥਨ ਲਈ ਉਚੇਚੇ ਤੌਰ ਤੇ ਧੰਨਵਾਦ : ਮਾਰਸੀ ਕੋਲਟਨਕ੍ਰਿਲੀ, ਮਾਰਗ੍ਰੇਟ ਰੇਨਵਨ, ਏਥੇਨਾ ਗੋਲੀਆਨਿਸ ਤੇ ਜਾੱਨ ਵਾੱਕਰ, ਏਲੇਨ ਬੇਟ, ਏਡ੍ਰੀਆ ਕੀਰ ਤੇ ਮਾਇਕਲ ਅਤੇ ਕੈਂਡ੍ਰਾ ਏਬੇ। ਅਤੇ ਮੇਰੇ ਅਦਭੁੱਤ ਪਰਿਵਾਰ ਨੂੰ: ਪੀਟਰ ਬਰਨ, ਮੇਰੀ ਬਹੁਤ ਖਾਸ ਭੈਣਾਂ ਨੂੰ: ਜੈਨ ਚਾਇਲਡ ਨੂੰ ਇਸ ਪੁਸਤਕ 'ਚ ਉਨ੍ਹਾਂ ਦੀ ਅਮੁੱਲੀ ਮਦਦ ਲਈ, ਪਾਲਿਨ ਵਰਨਾੱਨ, ਕਾਏ ਆਇਜਨ (ਮਰਹੂਮ), ਅਤੇ ਗਲੇਂਡਾ ਬੇਲ ਨੂੰ, ਜਿਹੜੀ ਹਮੇਸਾ ਮੇਰੇ ਨਾਲ ਹੈ ਅਤੇ ਜਿਨ੍ਹਾਂ ਦੇ ਪਿਆਰ ਤੇ ਸਹਿਯੋਗ ਦੀ ਕੋਈ ਸੀਮਾ ਨਹੀਂ ਹੈ। ਮੇਰੀ ਹਿੰਮਤੀ ਮਾਂ, ਆਇਰੀਨ ਆਇਜ਼ਨ ਅਤੇ ਮੇਰੇ ਪਿਤਾ ਰੋਨਾਲਡ ਆਇਜ਼ਨ ਦੀ ਯਾਦ 'ਚ, ਜਿਨ੍ਹਾਂ ਦੇ ਪਿਆਰ ਦੀ ਰੌਸ਼ਨੀ ਹੁਣ ਵੀ ਸਾਡੇ ਜੀਵਨ ਨੂੰ ਰੌਸ਼ਨ ਕਰਦੀ ਹੈ।
ਤੇ ਅੰਤ ਵਿਚ ਮੈਂ ਆਪਣੀ ਧੀਆਂ ਹੇਲੀ ਤੇ ਸਕਾਈ ਬਰਨ ਦੀ ਆਭਾਰੀ ਹਾਂ। ਹੇਲੀ ਮੇਰੇ ਜ਼ਿੰਦਗੀ ਤੇ ਇਸ ਦੀ ਸੱਚੀ ਯਾਤਰਾ ਲਈ ਜਿੰਮੇਵਾਰ ਸੀ। ਸਕਾਈ ਇਸ ਪੁਸਤਕ ਦੀ ਰਚਨਾ 'ਚ ਹਮੇਸ਼ਾ ਮੇਰੇ ਨਾਲ ਰਹੀ ਅਤੇ ਉਸਨੇ ਮੇਰੇ ਸ਼ਬਦਾਂ ਨੂੰ ਬਹੁਤ ਚੰਗੀ ਤਰ੍ਹਾਂ ਸੰਪਾਦਤ ਤੇ ਰੂਪਾਂਤਰਿਤ ਕੀਤਾ। ਮੇਰੀ ਧੀਆਂ ਮੇਰੇ ਜੀਵਨ 'ਚ ਅਮੁੱਲੀਆਂ ਰਤਨ ਹਨ ਅਤੇ ਉਹ ਆਪਣੀ ਮੌਜੂਦਗੀ ਨਾਲ ਹੀ ਮੇਰੀ ਹਰ ਸਾਹ ਨੂੰ ਮਹਿਕਾ ਦਿੰਦੀਆਂ ਹਨ।
ਰਹੱਸ ਪ੍ਰਗਟ ਹੁੰਦਾ ਹੈ
ਬਾੱਬ ਪ੍ਰਾੱਕਟਰ
ਦਾਰਸ਼ਨਿਕ, ਲੇਖਕ ਅਤੇ ਵਿਅਕਤੀਗਤ ਮਾਰਗਦਰਸ਼ਕ
ਰਹੱਸ ਨਾਲ ਤੁਹਾਨੂੰ ਆਪਣੀ ਹਰ ਮਨਚਾਹੀ ਚੀਜ਼ ਮਿਲ ਜਾਂਦੀ ਹੈ : ਖੁਸੀ, ਸਿਹਤ ਅਤੇ ਦੌਲਤ ।
ਡਾੱ. ਜੋ ਵਿਟਾਲ
ਮੇਟਾਫ਼ਿਜ਼ਿਸ਼ੀਅਨ, ਮਾਰਕੇਟਿੰਗ ਵਿਸ਼ੇਸ਼ਗ ਅਤੇ ਲੇਖਕ
ਤੁਸੀਂ ਜੋ ਚਾਹੇ ਪਾ ਸਕਦੇ ਹੋ, ਕਰ ਸਕਦੇ ਹੋ ਜਾਂ ਬਣ ਸਕਦੇ ਹੋ ।
ਜਾੱਨ ਅਸਾਰਾਫ਼
ਉਦਮੀ ਅਤੇ ਕਮਾਈ ਵਿਸ਼ੇਸ਼ਗ
ਅਸੀਂ ਜਿਸ ਚੀਜ਼ ਨੂੰ ਪਾਉਣ ਦੀ ਚੋਣ ਕਰੀਏ, ਉਸ ਨੂੰ ਪਾ ਸਕਦੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਚੀਜ ਕਿੰਨੀ ਵੱਡੀ ਹੈ।
ਤੁਸੀਂ ਕਿਸ ਤਰ੍ਹਾਂ ਦੇ ਮਕਾਨ ਵਿਚ ਰਹਿਣਾ ਚਾਹੁੰਦੇ ਹੋ? ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ? ਤੁਸੀਂ ਕਿਸ ਤਰ੍ਹਾਂ ਦਾ ਬਿਜ਼ਨਿਸ ਬਨਾਉਣਾ ਚਾਹੁੰਦੇ ਹੋ ? ਕੀ ਤੁਸੀਂ ਜਿਆਦਾ ਸਫਲਤਾ ਚਾਹੁੰਦੇ ਹੋ ? ਅਹਿਮ ਸਵਾਲ ਇਹ ਹੈ ਕਿ ਤੁਸੀਂ ਸਚਮੁੱਚ ਕੀ ਚਾਹੁੰਦੇ ਹੋ ?
ਡਾੱ. ਜਾੱਨ ਡੇਮਾਰਟਿਨੀ
ਦਾਰਸ਼ਨਿਕ, ਕਾਇਰੋਪ੍ਰੈਕਟਰ, ਉਪਚਾਰਕ ਅਤੇ ਵਿਅਕਤੀਗਤ ਕਾਇਆਕਲਪ ਵਿਸ਼ੇਸ਼ਗ
ਇਹ ਜੀਵਨ ਦਾ ਮਹਾਨ ਰਹੱਸ ਹੈ।
ਡਾੱ. ਡੇਨਿਸ ਵੇਟਲੀ
ਮਨੋਵਿਗਿਆਨੀ ਅਤੇ ਮਾਨਸਿਕ ਸਮਰਥਾ ਟ੍ਰੇਨਰ
ਅਤੀਤ ਦੇ ਜਿਨ੍ਹਾਂ ਲੀਡਰਜ਼ ਦੇ ਕੋਲ ਰਹੱਸ ਸੀ, ਉਹ ਇਸਦੀ ਸ਼ਕਤੀ ਦਾ ਗਿਆਨ ਆਪਣੇ ਤਕ ਹੀ ਸੀਮਤ ਰਖਣਾ ਚਾਹੁੰਦੇ ਸਨ ਅਤੇ ਦੂਜਿਆਂ ਨੂੰ ਨਹੀਂ ਦੱਸਣਾ ਚਾਹੁੰਦੇ ਸੀ। ਉਨ੍ਹਾਂ ਨੇ ਇਹ ਰਹੱਸ ਲੋਕਾਂ ਨੂੰ ਨਹੀਂ ਦੱਸਿਆ। ਆਮ ਲੋਕੀ ਕੰਮ-ਧੰਧਿਆਂ 'ਤੇ ਜਾਂਦੇ ਸਨ, ਸਾਰਾ ਦਿਨ ਕੰਮ ਕਰਦੇ ਸੀ ਅਤੇ ਸਾਮੀਂ ਘਰ ਮੁੜ ਆਉਂਦੇ ਸਨ। ਉਨ੍ਹਾਂ ਦੀ ਜਿੰਦਗੀ ਇਸੇ ਚੱਕੀ 'ਤੇ ਚਲਦੀ ਸੀ ਅਤੇ ਉਨ੍ਹਾਂ ਕੋਲ ਜ਼ਰਾ ਜਿਹੀ ਵੀ ਸ਼ਕਤੀ ਨਹੀਂ ਸੀ, ਕਿਉਂਕਿ ਰਹੱਸ ਸਿਰਫ ਕੁਝ ਕੁ ਲੋਕਾਂ ਨੂੰ ਹੀ ਪਤਾ ਸੀ।
ਇਤਿਹਾਸ 'ਚ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਰਹੱਸ ਦਾ ਗਿਆਨ ਹਾਸਿਲ ਕਰਣ ਦੀ ਇੱਛਾ ਜਾਗਰਿਤ ਹੋਈ ਅਤੇ ਕਈ ਜਾਨਕਾਰਾਂ ਨੇ ਤਾਂ ਦੂਜਿਆਂ ਤਕ ਉਹ ਗਿਆਨ ਪਹੁੰਚਾਉਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਵੀ ਕੀਤੀ।
ਮਾਇਕਲ ਬਰਨਾਡਰ ਬੇਕਵਿਥ
ਭਵਿਖਦ੍ਰਿਸ਼ਟਾ ਤੇ ਅਗੇਪ ਇੰਟਰਨੈਸ਼ਨਲ ਸਪਿਰਿਟਚਿਊਲ ਸੈਂਟਰ ਦੇ ਸੰਸਥਾਪਕ
ਮੈਂ ਲੋਕਾਂ ਦੇ ਜੀਵਨ 'ਚ ਕਈ ਚਮਤਕਾਰ ਹੁੰਦੇ ਦੇਖੇ ਹਨ। ਵਿਤੀ ਚਮਤਕਾਰ,
ਸਰੀਰਿਕ ਉਪਚਾਰ ਦੇ ਚਮਤਕਾਰ, ਮਾਨਸਿਕ ਉਪਚਾਰ ਅਤੇ ਸੰਬੰਧਾਂ ਦੇ ਉਪਚਾਰ ਦੇ ਚਮਤਕਾਰ।
ਜੈਕ ਕੈਨਫ਼ੀਲਡ
ਲੇਖਕ, ਸਿਖਿਅਕ, ਜੀਵਨ ਮਾਰਗਦਰਸ਼ਕ ਅਤੇ ਪ੍ਰੇਰਕ ਵਕਤਾ
ਇਹ ਸਾਰਾ ਕੁਝ ਇਸਲਈ ਹੋਇਆ। ਕਿਉਂਕਿ ਮੈਂ ਇਹ ਜਾਣ ਲਿਆ ਕਿ ਰਹੱਸ ਤੇ ਅਮਲ ਕਿਵੇਂ ਕਰਣਾ ਹੈ।
ਰਹੱਸ ਕੀ ਹੈ?
ਬਾੱਬ ਪ੍ਰਾੱਕਟਰ
ਤੁਸੀਂ ਸ਼ਾਇਦ ਇਹ ਸੋਚ-ਸੋਚ ਕੇ ਹੈਰਾਨ ਹੋ ਰਹੇ ਹੋਵੋਗੇ, "ਆਖਿਰ ਇਹ ‘ਰਹੱਸ’ ਹੈ ਕੀ ?" ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਹਿਸਾਬ ਨਾਲ ਇਸ ਦਾ ਕੀ ਮਤਲਬ ਹੈ।
ਅਸੀਂ ਸਾਰੇ ਇਸ ਹੀ ਅਸੀਮਿਤ ਸ਼ਕਤੀ ਨਾਲ ਕੰਮ ਕਰਦੇ ਹਾਂ। ਇਕੋ ਜਿਹੇ ਨਿਯਮ ਸਾਡਾ ਮਾਰਗਦਰਸ਼ਨ ਕਰਦੇ ਹਨ। ਬ੍ਰਹਿਮੰਡ ਦੇ ਕੁਦਰਤੀ ਨਿਯਮ ਇੰਨੇ ਦਰੁਸਤ ਹਨ ਕਿ ਸਾਨੂੰ ਸਪੇਸਸ਼ਿਪ ਬਨਾਉਣ 'ਚ ਜ਼ਰਾ ਵੀ ਮੁਸ਼ਕਿਲ ਨਹੀਂ ਆਉਂਦੀ, ਅਸੀਂ ਲੋਕਾਂ ਨੂੰ ਚੰਨ 'ਤੇ ਭੇਜ ਸਕਦੇ ਹਾਂ ਅਤੇ ਸਾਨੂੰ ਸਪੇਸਸ਼ਿਪ ਦੇ ਉਤਰਨ ਦੇ ਪਲ ਨੂੰ ਵੀ ਸਟੀਕਤਾ ਨਾਲ ਕੰਟਰੋਲ ਕਰ ਸਕਦੇ ਹਾਂ।
ਤੁਸੀਂ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਸਟਾੱਕਹੋਮ, ਲੰਡਨ, ਟੋਰੰਟੋ, ਮਾਂਟਰੀਅਲ, ਨਿਊਯਾਰਕ ਜਾਂ ਚਾਹੇ ਜਿਥੇ ਰਹਿੰਦੇ ਹੋ, ਅਸੀਂ ਸਾਰੇ ਇਕੋ ਹੀ ਸ਼ਕਤੀ, ਇਕੋ ਹੀ ਨਿਯਮ ਨਾਲ ਕੰਮ ਕਰ ਰਹੇ ਹਾਂ। ਇਸ ਦਾ ਨਾਂ ਆਕਰਸ਼ਨ ਹੈ!
ਰਹੱਸ ਆਕਰਸ਼ਨ ਦਾ ਨਿਯਮ ਹੈ!
ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ ਹਨ, ਉਨ੍ਹਾਂ ਨੂੰ ਤੁਸੀਂ ਆਪਣੇ ਜੀਵਨ 'ਚ ਆਕਰਸ਼ਿਤ ਕਰ ਰਹੇ ਹੋ। ਅਤੇ ਉਹ ਉਹਨਾਂ ਤਸਵੀਰਾਂ ਰਾਹੀਂ ਤੁਹਾਡੇ ਵੱਲ ਆਕਰਸ਼ਿਤ ਹੋ ਰਹੀਆਂ ਹਨ, ਜਿਹੜੀਆਂ ਤੁਹਾਡੇ ਦਿਮਾਗ ਵਿਚ ਹਨ। ਭਾਵ ਜੇ ਤੁਸੀਂ ਸੋਚ ਰਹੇ ਹੋ। ਤੁਹਾਡੇ ਮਸਤਿਸ਼ਕ ਵਿਚ ਜੋ ਕੁੱਝ ਵੀ ਚੱਲ ਰਿਹਾ ਹੈ, ਉਸ ਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ।
"ਤੁਹਾਡਾ ਹਰ ਵਿਚਾਰ ਇਕ ਵਾਸਤਵਿਕ ਵਸਤ - ਇਕ ਸ਼ਕਤੀ ਹੈ।"
ਪ੍ਰੇਂਟਿਸ ਮਲਫ਼ੋਰਡ (1834-1891)
ਦੁਨਿਆ ਦੇ ਮਹਾਨਤਮ ਸਿੱਖਿਅਕਾਂ ਨੇ ਸਾਨੂੰ ਦੱਸਿਆ ਕਿ ਆਕਰਸ਼ਨ ਦਾ ਨਿਯਮ ਦੁਨਿਆਂ ਦਾ ਸਭ ਤੋਂ ਸ਼ਕਤੀਸ਼ਾਲੀ ਨਿਯਮ ਹੈ।
ਵਿਲੀਅਮ ਸ਼ੈਕਸਪੀਅਰ, ਰਾੱਬਰਟ ਬ੍ਰਾਊਨਿੰਗ ਅਤੇ ਵਿਲੀਅਮ ਬਲੈਕ ਨੇ ਇਸ ਨੂੰ ਆਪਣੀ ਕਵਿਤਾ 'ਚ ਸਿਖਾਇਆ ਹੈ। ਲੁਡਵਿਗ ਵੈਨ ਬੀਥੋਵਨ ਵਰਗੇ ਸੰਗੀਤਕਾਰਾਂ ਨੇ ਇਸ ਨੂੰ ਆਪਣੇ ਸੰਗੀਤ ਵਿਚ ਵਿਅਕਤ ਕੀਤਾ ਹੈ। ਲਿਓਨਾਰਦੋ ਦ ਵਿੰਚੀ ਨੇ ਇਸ ਨੂੰ ਆਪਣੀ ਪੈਟਿੰਗਜ਼ ਵਿਚ ਉਕੇਰਿਆ ਹੈ। ਸੁਕਰਾਤ, ਪਲੈਟੋ, ਰੈਲਫ ਵਾਲਡੋ ਇਮਰਸਨ, ਪਾਇਥੈਗਾਰਸ, ਸਰ ਫ਼ਰਾਂਸਿਸ ਬੇਕਨ, ਸਰ ਆਈਜੈਕ ਨਿਊਟਨ, ਜੋਹਾਨਨ ਵੋਲਫ਼ਗੈਂਗ ਵਾੱਨ ਗੇਰੇ ਅਤੇ ਵਿਕਟਰ ਹਯੂਗੋ ਨੇ ਇਸ ਨੂੰ ਆਪਣੀ ਲੇਖਨੀ ਅਤੇ ਦਰਸ਼ਨ 'ਚ ਵਿਅਕਤ ਕੀਤਾ ਹੈ। ਇਸੇ ਕਰਕੇ ਉਨ੍ਹਾਂ ਦੇ ਨਾਂ ਅਮਰ ਅਤੇ ਉਨ੍ਹਾਂ ਦੀ ਮਹਾਨਤਾ ਸਦੀਆਂ ਬਾਅਦ ਵੀ ਕਾਇਮ ਹੈ।
ਇਹ ਰਹੱਸ ਹਿੰਦੂ ਧਰਮ, ਹਰਮੈਟਿਕ ਪਰੰਪਰਾਵਾਂ, ਬੋਧ ਧਰਮ, ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ 'ਚ ਮੌਜੂਦ ਹਨ। ਇਹ ਬੈਬੀਲੋਨ ਅਤੇ ਮਿਸ਼ਰ ਦੀ ਪ੍ਰਾਚੀਨ ਸਭਿਅਤਾਵਾਂ ਦੀ ਲੇਖਨੀ ਅਤੇ ਕਹਾਣੀਆਂ 'ਚ ਦਰਸਾਇਆ ਗਿਆ ਹੈ। ਇਹ ਨਿਯਮ ਯੁਗਾਂ-ਯੁਗਾਂ ਤੋਂ ਕਈ ਰੂਪਾਂ 'ਚ ਵਿਅਕਤ ਹੁੰਦਾ ਆ ਰਿਹਾ ਹੈ ਅਤੇ ਇਸ ਨੂੰ ਸਦੀਆਂ ਪੁਰਾਣੇ ਪ੍ਰਾਚੀਨ ਗ੍ਰੰਥਾਂ 'ਚ ਪੜ੍ਹਿਆ ਜਾ ਸਕਦਾ ਹੈ। ਇਸ ਨੂੰ 3000 ਈਸਾ ਪੂਰਵ 'ਚ ਪੱਥਰਾਂ 'ਤੇ ਉਕੇਰਿਆ ਗਿਆ ਸੀ। ਹਾਲਾਂਕਿ ਕੁੱਝ ਲੋਕਾਂ ਇਸ ਰਹੱਸ ਦੇ ਗਿਆਨ ਨੂੰ ਹਾਸਿਲ ਕਰਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਨੂੰ ਸਚਮੁੱਚ ਹਾਸਿਲ ਵੀ ਕਰ ਲਿਆ
ਲੇਕਿਨ ਇਹ ਹਮੇਸ਼ਾ ਤੋਂ ਮੌਜੂਦ ਸੀ ਅਤੇ ਕੋਈ ਵੀ ਇਸ ਨੂੰ ਲੱਭ ਸਕਦਾ ਸੀ।
ਨਿਯਮ ਜਾਂ ਕਾਨੂੰਨ ਸਮੇਂ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਇਸਦੀ ਹੋਂਦ ਹਮੇਸ਼ਾ ਤੋਂ ਸੀ ਅਤੇ ਹਮੇਸ਼ਾ ਰਹੇਗੀ ਵੀ।
ਇਹੀ ਨਿਯਮ ਬ੍ਰਹਿਮੰਡ ਦੀ ਸਮੁੱਚੀ ਵਿਵਸਥਾ, ਤੁਹਾਡੇ ਜੀਵਨ ਦੇ ਹਰ ਪਲ ਅਤੇ ਤੁਹਾਡੇ ਜੀਵਨ ਦੇ ਹਰ ਅਨੁਭਵ ਨੂੰ ਨਿਸਚਿਤ ਕਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੋਣ ਹੋ ਜਾਂ ਤੁਸੀਂ ਕਿੱਥੇ ਹੋ। ਆਕਰਸ਼ਨ ਦਾ ਨਿਯਮ ਤੁਹਾਡੇ ਸਮੁੱਚੇ ਜੀਵਨ ਦੇ ਅਨੁਭਵਾਂ ਨੂੰ ਆਕਾਰ ਦੇ ਰਿਹਾ ਹੈ। ਇਹ ਸਭ ਤੋਂ ਪ੍ਰਬਲ ਨਿਯਮ ਤੁਹਾਡੇ ਵਿਚਾਰਾਂ ਰਾਹੀਂ ਇੰਜ ਕਰਦਾ ਹੈ। ਤੁਸੀਂ ਆਪਣੇ ਵਿਚਾਰਾਂ ਤੋਂ ਆਕਰਸ਼ਨ ਦੇ ਇਸ ਨਿਯਮ ਨੂੰ ਅਮਲ 'ਚ ਲਿਆਉਂਦੇ ਹੋ।
1912 ਵਿਚ ਚਾਰਲਸ ਹਾਨੇਲ ਨੇ ਆਕਰਸ਼ਨ ਦੇ ਨਿਯਮ ਦਾ ਵਰਨਣ ਕਰਦਿਆਂ ਕਿਹਾ ਸੀ, "ਇਹ ਸਭ ਤੋਂ ਮਹਾਨ ਅਤੇ ਸਭ ਤੋਂ ਅਚੂਕ ਨਿਯਮ ਹੈ, ਜਿਸ 'ਤੇ ਸਿਰਜਨਾ ਦਾ ਸਮੁੱਚਾ ਤੰਤਰ ਨਿਰਭਰ ਕਰਦਾ ਹੈ।"
ਬਾੱਬ ਪ੍ਰਾੱਕਟਰ
ਹਰ ਯੁਗ ਦੇ ਬੁੱਧੀਮਾਨ ਲੋਕਾਂ ਨੂੰ ਇਸ ਨਿਯਮ ਦਾ ਗਿਆਨ ਸੀ। ਤੁਸੀਂ ਇਸ ਨੂੰ ਪ੍ਰਾਚੀਨ ਬੈਬੀਲੋਨੀਆ ਦੀ ਸੰਸਕ੍ਰਿਤੀ ਵਿਚ ਵੀ ਦੇਖ ਸਕਦੇ ਹੋ। ਉਨ੍ਹਾਂ ਨੂੰ ਇਸਦਾ ਗਿਆਨ ਸੀ, ਹਾਲਾਂਕਿ ਇਹ ਗਿਆਨ ਬਹੁਤ ਘੱਟ ਲੋਕਾਂ ਦੇ ਚੋਣਵੇਂ ਸਮੂਹ ਤਕ ਹੀ ਸੀਮਿਤ ਸੀ।
ਇਤਿਹਾਸਕਾਰ ਪ੍ਰਾਚੀਨ ਬੈਬੀਲੋਨ ਸੰਸਕ੍ਰਿਤੀ ਦੀ ਮਹਾਨ ਉਪਲੱਬਧੀਆਂ ਅਤੇ ਪ੍ਰਚੁਰ ਸਮਰਿਧੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਵਿਸ਼ਵ ਦੇ ਸੱਤ ਅਜੂਬਿਆਂ 'ਚੋਂ ਇਕ ਹੈਂਗਿੰਗ ਗਾਰਡਨਜ਼ ਇਸੇ ਸੰਸਕ੍ਰਿਤੀ ਦੀ ਦੇਣ ਸਨ। ਇਸ ਕੌਮ ਨੇ ਬ੍ਰਹਿਮੰਡ ਦੇ ਨਿਯਮਾਂ ਨੂੰ ਸਮਝਿਆ ਅਤੇ ਉਨ੍ਹਾਂ 'ਤੇ ਅਮਲ ਕੀਤਾ। ਇਸੇ ਕਰਕੇ ਇਹ ਇਤਿਹਾਸ ਦੀ ਸਭ ਤੋਂ ਦੌਲਤਮੰਦ ਕੌਮਾਂ 'ਚੋਂ ਇਕ ਬਣ ਗਈ।
ਬਾੱਬ ਪ੍ਰਾੱਕਟਰ
ਕੀ ਤੁਸੀਂ ਜਾਣਦੇ ਹੋ ਕਿ ਸਿਰਫ਼ 1 ਫੀਸਦੀ ਲੋਕ ਤਕਰੀਬਨ 96 ਫੀਸਦੀ ਧਨ ਕਮਾਉਂਦੇ ਹਨ। ਕੀ ਤੁਸੀਂ ਸੋਚਦੇ ਹੋ ਕਿ ਇਹ ਸਿਰਫ਼ ਇਕ ਸੰਜੋਗ ਹੈ? ਇਹ ਤਾਂ ਪਹਿਲਾਂ ਤੋਂ ਹੀ ਨਿਰਧਾਰਿਤ ਹੈ। ਉਨ੍ਹਾਂ ਨੂੰ ਇਕ ਖਾਸ ਚੀਜ ਦਾ ਗਿਆਨ ਹੈ। ਦਰਅਸਲ ਉਨ੍ਹਾਂ ਨੂੰ ਰਹੱਸ ਦਾ ਗਿਆਨ ਹੈ ਅਤੇ ਉਹੀ ਰਹੱਸ ਹੁਣ ਤੁਹਾਨੂੰ ਦੱਸਿਆ ਜਾ ਰਿਹਾ ਹੈ।
ਇਸ ਰਹੱਸ ਦੇ ਪ੍ਰਯੋਗ ਨਾਲ ਲੋਕਾਂ ਨੇ ਆਪਣੇ ਜੀਵਨ ਵਿਚ ਦੌਲਤ ਨੂੰ ਆਕਰਸ਼ਿਤ ਕੀਤਾ ਹੈ, ਭਾਵੇਂ ਉਨ੍ਹਾਂ ਨੇ ਇਹ ਸੋਚ-ਸਮਝ ਕੇ ਕੀਤਾ ਹੋਵੇ ਜਾਂ ਅਨਜਾਣੇ 'ਚ ਹੀ। ਉਹ ਬਹੁਤਾਤ ਅਤੇ ਦੌਲਤ ਦੇ ਵਿਚਾਰ ਸੋਚਦੇ ਹਨ। ਉਹ ਆਪਣੇ ਦਿਮਾਗ਼ ਵਿਚ ਕਿਸੇ ਵਿਰੋਧੀ ਵਿਚਾਰ ਨੂੰ ਜੜਾਂ ਨਹੀਂ ਜਮਾਉਣ ਦਿੰਦੇ ਹਨ। ਉਨ੍ਹਾਂ ਦੇ ਸਭ ਤੋਂ ਪ੍ਰਬਲ ਵਿਚਾਰ ਦੌਲਤ ਬਾਰੇ ਹੀ ਹੁੰਦੇ ਹਨ। ਉਹ ਸਿਰਫ ਦੌਲਤ ਬਾਰੇ ਹੀ ਸੋਚਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਦਿਮਾਗ 'ਚ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੁੰਦੀ। ਭਾਵੇਂ ਉਨ੍ਹਾਂ ਨੂੰ ਇਸ ਗਲ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ, ਦੌਲਤ ਸਬੰਧੀ ਪ੍ਰਬਲ ਵਿਚਾਰਾਂ ਕਾਰਣ ਹੀ ਦੌਲਤ ਉਨ੍ਹਾਂ ਵਲ ਆਕਰਸ਼ਿਤ ਹੁੰਦੀਆਂ ਹਨ। ਇਹ ਅਮਲੀ ਆਕਰਸ਼ਨ ਦਾ ਨਿਯਮ ਹੈ।
ਰਹੱਸ ਅਤੇ ਅਮਲੀ ਆਕਰਸ਼ਨ ਦੇ ਨਿਯਮ ਨੂੰ ਦੱਸਣ ਦਾ ਇਕ ਉੱਤਮ ਉਦਾਹਰਨ ਇਹ ਹੈ : ਤੁਸੀਂ ਇਹੋ ਜਿਹੇ ਲੋਕਾਂ ਨੂੰ ਜਾਣਦੇ ਹੋਵੇਗੇ, ਜਿਨ੍ਹਾਂ ਨੇ ਬੜੀ ਸਾਰੀ ਦੌਲਤ ਹਾਸਿਲ ਕਰਕੇ ਗੁਆ ਦਿੱਤੀ ਲੇਕਿਨ ਕੁੱਝ ਸਮੇਂ ਬਾਅਦ ਹੀ ਦੁਬਾਰਾ ਹਾਸਿਲ ਕਰ ਲਈ। ਇੰਜ ਕਿਵੇਂ ਹੋਇਆ? ਉਨ੍ਹਾਂ ਨੂੰ ਪਤਾ ਹੋਵੇ ਜਾਂ ਨਾ, ਲੇਕਿਨ ਹੋਇਆ ਇਹ ਸੀ ਕਿ ਚੂੰਕਿ ਪਹਿਲਾਂ ਉਹ ਦੌਲਤ ਬਾਰੇ ਬੜੀ ਪ੍ਰਬਲਤਾ ਨਾਲ ਸੋਚਦੇ ਸਨ, ਇਸਲਈ ਉਹ ਉਸ ਨੂੰ ਹਾਸਿਲ ਕਰਣ ਵਿਚ ਸਫਲ ਹੋਏ। ਫਿਰ ਉਨ੍ਹਾਂ ਨੇ ਦੌਲਤ ਗਵਾਉਣ ਦੇ ਡਰਾਉਣੇ ਵਿਚਾਰਾਂ ਨੂੰ ਆਪਣੇ ਦਿਮਾਗ 'ਚ ਆਉਣ ਦਿੱਤਾ, ਜਦੋਂ ਤਕ ਕਿ ਉਹ ਪ੍ਰਬਲ ਨਹੀਂ ਬਣ ਗਏ। ਦੌਲਤ ਪਾਉਣ ਦੇ ਵਿਚਾਰਾਂ ਦਾ ਪਲੜਾ ਹਲਕਾ ਹੋ ਗਿਆ ਅਤੇ ਦੌਲਤ ਗਵਾਉਣ ਦੇ ਵਿਚਾਰਾਂ ਦਾ ਪਲੜਾ ਭਾਰੀ ਹੋ ਗਿਆ। ਇਸੇ ਕਾਰਣ ਉਨ੍ਹਾਂ ਨੇ ਦੌਲਤ ਗਵਾਂ ਦਿੱਤੀ। ਬਹਰਹਾਲ, ਦੌਲਤ ਜਾਣ ਤੋਂ ਬਾਅਦ ਇਸਦੇ ਜਾਣ ਦਾ ਡਰ ਵੀ ਗਾਇਬ ਹੋ ਗਿਆ ਅਤੇ ਉਨ੍ਹਾਂ ਨੇ ਦੌਲਤ ਦੇ ਪ੍ਰਬਲ ਵਿਚਾਰਾਂ ਨਾਲ ਤੱਕੜੀ ਦੇ ਸਕਾਰਾਤਮਕ ਪੱਲੇ ਨੂੰ ਦੁਬਾਰਾ ਭਾਰੀ ਕਰ ਲਿਆ। ਅਤੇ ਦੌਲਤ ਪਰਤ ਆਈ।
ਆਕਰਸ਼ਨ ਦਾ ਨਿਯਮ ਤੁਹਾਡੇ ਵਿਚਾਰਾਂ `ਤੇ ਪ੍ਰਤਿਕਿਰਿਆ ਕਰਦਾ ਹੈ, ਚਾਹੇ ਉਹ ਜਿਵੇਂ ਦੇ ਵੀ ਹੋਣ।
ਸਮਾਨ ਚੀਜ਼ਾਂ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ।
ਜਾੱਨ ਅਸਾਰਾਫ਼
ਆਕਰਸ਼ਨ ਦੇ ਨਿਯਮ 'ਤੇ ਅਮਲ ਕਰਣ ਦਾ ਮੇਰਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਮੈਂ ਆਪਣੇ-ਆਪ ਨੂੰ ਚੁੰਬਕ ਮੰਨ ਲੈਂਦਾ ਹਾਂ ਅਤੇ ਇਹ ਜਾਣਦਾ ਹਾਂ ਕਿ ਦੂਜਾ ਚੁੰਬਕ ਮੇਰੇ ਵੱਲ ਆਕਰਸ਼ਿਤ ਹੋਵੇਗਾ।
ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਚੁੰਬਕ ਹੋ। ਤੁਹਾਡੇ 'ਚ ਇਹੋ ਜਿਹੀ ਚੁੰਬਕੀ ਸ਼ਕਤੀ ਹੈ, ਜਿਹੜੀ ਦੁਨੀਆਂ ਦੀ ਕਿਸੇ ਵੀ ਚੀਜ ਤੋਂ ਵੱਧ ਸ਼ਕਤੀਸ਼ਾਲੀ ਹੈ ਅਤੇ ਇਹ ਅਥਾਹ ਚੁੰਬਕੀ ਸ਼ਕਤੀ ਤੁਹਾਡੇ ਵਿਚਾਰਾਂ ਨਾਲ ਨਿਕਲਦੀਆਂ ਹਨ।
ਬਾੱਬ ਡਾੱਯਲ
ਲੇਖਕ ਅਤੇ ਆਕਰਸ਼ਨ ਦੇ ਨਿਯਮ ਦੇ ਮਾਹਰ
ਮੁੱਢਲੇ ਤੌਰ 'ਤੇ, ਆਕਰਸ਼ਨ ਦਾ ਨਿਯਮ ਇਹ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਸਮਾਨ ਚੀਜਾਂ ਨੂੰ ਆਕਰਸ਼ਿਤ ਕਰਦੀਆਂ ਹਨ। ਭਾਵੇਂ ਅਸੀਂ ਵਾਕਈ ਵਿਚਾਰਾਂ ਦੇ ਇਕੋ ਹੀ ਸਤਰ 'ਤੇ ਗੱਲਾਂ ਕਰ ਰਹੇ ਹਾਂ।
ਆਕਰਸ਼ਨ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਇਸਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕੋਈ ਵਿਚਾਰ ਸੋਚਦੇ ਹੋ ਤਾਂ ਤੁਸੀਂ ਉਸੇ ਵਰਗੇ ਹੋਰ ਵਿਚਾਰਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹੋ। ਤੁਸੀਂ ਆਪਣੇ ਜੀਵਨ 'ਚ ਆਕਰਸ਼ਨ ਦੇ ਨਿਯਮ ਦੇ ਸੰਦਰਭ ਵਿਚ ਇਹ ਅਨੁਭਵ ਕੀਤਾ ਹੋਵੇਗਾ:
ਤੁਸੀਂ ਕਦੇ ਕਿਸੀ ਇਹੋ ਜਿਹੀ ਚੀਜ਼ ਬਾਰੇ ਸੋਚਦੇ ਹੋਵੋ, ਜਿਸ ਨਾਲ ਤੁਸੀਂ ਖੁਸ਼ ਨਹੀਂ ਸੀ। ਤੁਸੀਂ ਉਸਦੇ ਬਾਰੇ ਜਿੰਨਾ ਜਿਆਦਾ ਸੋਚਿਆ, ਉਹ ਉੱਨੀ ਹੀ ਜਿਆਦਾ ਬਦਤਰ ਲੱਗਣ ਲੱਗੀ। ਇੰਜ ਇਸਲਈ ਹੋਇਆ। ਕਿਉਂਕਿ ਜਦੋਂ ਤੁਸੀਂ ਲਗਾਤਾਰ ਇਕੋ ਹੀ ਵਿਚਾਰ ਸੋਚਦੇ ਹੋ ਤਾਂ ਆਕਰਸ਼ਨ ਦਾ
ਨਿਯਮ ਤੁਰੰਤ ਉਸੇ ਵਰਗੇ ਦੂਜੇ ਵਿਚਾਰ ਤੁਹਾਡੇ ਵੱਲ ਲਿਆਉਣ ਲੱਗਦਾ ਹੈ। ਕੁੱਝ ਮਿੰਟਾਂ 'ਚ ਹੀ ਤੁਹਾਡੇ ਦਿਮਾਗ ਵਿਚ ਇੰਨੇ ਸਾਰੇ ਭੈੜੇ ਵਿਚਾਰ ਭਰ ਜਾਣਗੇ ਕਿ ਸਥਿਤੀ ਪਹਿਲਾਂ ਤੋਂ ਜਿਆਦਾ ਮਾੜੀ ਦਿਖਣ ਲੱਗੇਗੀ। ਤੁਸੀਂ ਇਸ ਬਾਰੇ ਜਿੰਨਾ ਜਿਆਦਾ ਸੋਚੋਗੇ, ਉਨੇ ਹੀ ਜਿਆਦਾ ਪਰੇਸ਼ਾਨ ਹੋਵੋਗੇ।
ਹੋ ਸਕਦਾ ਹੈ, ਤੁਹਾਨੂੰ ਸਮਾਨ ਵਿਚਾਰਾਂ ਨੂੰ ਆਕਰਸ਼ਿਤ ਕਰਣ ਦਾ ਹੇਠਾਂ ਦਿੱਤਾ ਅਨੁਭਵ ਵੀ ਹੋਇਆ ਹੋਵੇ। ਹੋ ਸਕਦਾ ਹੈ, ਕੋਈ ਗਾਣਾ ਸੁਣਨ ਤੋਂ ਬਾਅਦ ਤੁਸੀਂ ਉਸ ਨੂੰ ਆਪਣੇ ਦਿਮਾਗ ਤੋਂ ਬਾਹਰ ਨਹੀਂ ਕੱਢ ਪਾਏ ਹੋਵੋ। ਉਹ ਗਾਣਾ ਤੁਹਾਡੇ ਦਿਮਾਗ 'ਚ ਵਾਰ-ਵਾਰ ਵੱਜਦਾ ਰਿਹਾ ਹੋਵੇ। ਹੋ ਸਕਦਾ ਹੈ ਤੁਹਾਨੂੰ ਪਤਾ ਵੀ ਨਾ ਹੋਵੇ, ਲੇਕਿਨ ਉਹ ਗਾਣਾ ਸੁਣਨ ਵੇਲੇ ਤੁਸੀਂ ਆਪਣਾ ਸਾਰਾ ਧਿਆਨ ਉਸ ਉੱਤੇ ਕੇਂਦ੍ਰਿਤ ਕਰ ਲਿਆ ਸੀ। ਇਸ ਤਰ੍ਹਾਂ ਕਰਕੇ ਤੁਸੀਂ ਉਸ ਗਾਣੇ ਦੇ ਵਿਚਾਰ ਵਰਗੇ ਹੋਰ ਵਿਚਾਰਾਂ ਨੂੰ ਸਸ਼ਕਤ ਤੌਰ ਤੇ ਆਕਰਸ਼ਿਤ ਕਰ ਰਹੇ ਸੀ, ਇਸਲਈ ਆਕਰਸ਼ਨ ਦਾ ਨਿਯਮ ਸਕ੍ਰਿਅ ਹੋ ਗਿਆ ਅਤੇ ਉਸ ਨੇ ਉਸ ਗਾਣੇ ਦੇ ਵਿਚਾਰ ਨਾਲ ਮਿਲਦੇ-ਜੁਲਦੇ ਵਿਚਾਰਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰ ਦਿਤਾ।
ਜਾੱਨ ਅਸਾਰਾਫ਼
ਬਤੌਰ ਇਨਸਾਨ ਸਾਡਾ ਕੰਮ ਆਪਣੇ ਦਿਮਾਗ 'ਚ ਇਹੋ ਜਿਹੇ ਵਿਚਾਰ ਰੱਖਣਾ ਹੈ, ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ। ਸਾਨੂੰ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਇੰਜ ਕਰਕੇ ਅਸੀਂ ਬ੍ਰਹਿਮੰਡ ਦੇ ਮਹਾਨਤਮ ਨਿਯਮਾਂ 'ਚੋਂ ਇਕ ਨੂੰ ਸਕ੍ਰਿਅ ਕਰ ਦਿੰਦੇ ਹਾਂ, ਜਿਹੜਾ ਕਿ ਆਕਰਸ਼ਨ ਦਾ ਨਿਯਮ ਹੈ। ਤੁਸੀਂ ਜਿਸ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ, ਉਹ ਬਣ ਜਾਂਦੇ ਹੋ। ਤੁਸੀਂ ਜਿਸ ਵਸਤੂ ਜਾਂ ਵਿਅਕਤੀ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ, ਉਸ ਨੂੰ ਆਪਣੇ ਵੱਲ ਆਕਰਸ਼ਿਤ ਵੀ ਕਰਦੇ ਹੋ।
ਤੁਹਾਡਾ ਵਰਤਮਾਨ ਜੀਵਨ ਤੁਹਾਡੇ ਪੁਰਾਣੇ ਵਿਚਾਰਾਂ ਦਾ ਪਰਛਾਵਾਂ ਹੈ। ਇਸ 'ਚ ਤੁਹਾਡੇ ਕੋਲ ਮੌਜੂਦ ਸਾਰੀਆਂ ਚੰਗੀਆਂ ਚੀਜ਼ਾਂ ਸ਼ਾਮਿਲ ਹਨ ਅਤੇ ਉਹ ਚੀਜ਼ਾਂ ਵੀ, ਜਿਹੜੀਆਂ ਸ਼ਾਇਦ ਉੱਨੀਆਂ ਚੰਗੀਆਂ ਨਹੀਂ ਸਨ। ਚੂੰਕਿ ਤੁਸੀਂ ਆਪਣੇ ਵੱਲ ਉਸ ਨੂੰ ਆਕਰਸ਼ਿਤ ਕਰਦੇ ਹੋ, ਜਿਸ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਸੋਚਦੇ ਹੋ, ਇਸਲਈ ਇਹ ਆਸਾਨੀ ਨਾਲ ਪਤਾ ਚਲ ਸਕਦਾ ਹੈ ਕਿ ਜੀਵਨ ਦੇ ਹਰ ਖੇਤਰ
ਚ ਤੁਹਾਡੇ ਪ੍ਰਬਲ ਵਿਚਾਰ ਕੀ ਹਨ, ਕਿਉਂਕਿ ਉਹ ਹਕੀਕਤ 'ਚ ਬਦਲ ਚੁੱਕੇ ਹਨ। ਹੁਣ ਤੱਕ ! ਹੁਣ ਤੁਸੀਂ ਰਹੱਸ ਸਿਖ ਰਹੇ ਹੋ ਅਤੇ ਇਸ 'ਤੇ ਅਮਲ ਕਰ ਕੇ ਹਰ ਚੀਜ਼ ਬਦਲ ਸਕਦੇ ਹੋ।
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਆਪਣੇ ਦਿਮਾਗ 'ਚ ਕੋਈ ਚੀਜ ਦੇਖ ਸਕੋ ਤਾਂ ਉਹ ਤੁਹਾਡੇ ਹੱਥ ਚ ਆ ਜਾਵੇਗੀ।
ਜੇਕਰ ਤੁਸੀਂ ਆਪਣੇ ਦਿਮਾਗ 'ਚ ਸੋਚ ਲਵੋ ਕਿ ਤੁਸੀਂ ਕੀ ਚਾਹੁੰਦੇ ਹੋ ਅਤੇ ਉਸ ਨੂੰ ਆਪਣਾ ਪ੍ਰਬਲ ਵਿਚਾਰ ਬਣਾ ਲਓ, ਤਾਂ ਉਹ ਚੀਜ ਤੁਹਾਡੇ ਜੀਵਨ ਵਿਚ ਪ੍ਰਗਟ ਹੋ ਜਾਵੇਗੀ।
ਮਾਇਕ ਡੂਲੀ
ਲੇਖਕ ਅਤੇ ਅੰਤਰ-ਰਾਸ਼ਟ੍ਰੀ ਵਕਤਾ
ਇਹ ਸਿਧਾਂਤ ਸੰਖੇਪ ਵਿਚ ਪੰਜ ਸੌਖੇ ਸ਼ਬਦਾਂ 'ਚ ਦੱਸਿਆ ਜਾ ਸਕਦਾ ਹੈ। ਵਿਚਾਰ ਚੀਜ਼ਾਂ ਬਣ ਜਾਂਦੇ ਹਨ।
ਇਸ ਸਭ ਤੋਂ ਸ਼ਕਤੀਸ਼ਾਲੀ ਨਿਯਮ ਨਾਲ ਤੁਹਾਡੇ ਵਿਚਾਰ ਤੁਹਾਡੇ ਜੀਵਨ ਦੀ ਵਸਤਾਂ ਦੇ ਰੂਪ 'ਚ ਸਾਕਾਰ ਹੋ ਜਾਂਦੀਆਂ ਹਨ। ਵਿਚਾਰ ਚੀਜਾਂ ਬਣ ਜਾਂਦੇ ਹਨ। ਇਹ ਸੂਤਰ ਵਾਰ-ਵਾਰ ਦੁਹਰਾਓ ਅਤੇ ਇਸ ਨੂੰ ਆਪਣੀ ਚੇਤਨਤਾ ਤੇ ਸੋਝੀ ਵਿਚ ਸਿੰਮ ਜਾਣ ਦਿਓ। ਤੁਹਾਡੇ ਵਿਚਾਰ ਚੀਜ਼ਾਂ ਬਣ ਜਾਂਦੇ ਹਨ!
ਜਾੱਨ ਅਸਾਰਾਫ਼
ਜਿਆਦਾਤਰ ਲੋਕ ਇਹ ਨਹੀਂ ਸਮਝਦੇ ਕਿ ਹਰ ਵਿਚਾਰ ਦੀ ਇਕ ਫ੍ਰੀਕਊਂਸੀ ਹੁੰਦਾ ਹੈ। ਅਸੀਂ ਵਿਚਾਰਾਂ ਨੂੰ ਮਾਪ ਸਕਦੇ ਹਾਂ। ਇਸਲਈ ਜੇਕਰ ਤੁਸੀਂ ਵਾਰ-ਵਾਰ ਇਕੋ ਹੀ ਚੀਜ਼ ਬਾਰੇ ਸੋਚ ਰਹੇ ਹੋ, ਆਪਣੇ ਦਿਮਾਗ 'ਚ ਉਸ ਅਛੂਤੀ ਨਵੀਂ ਕਾਰ ਦਾ ਮਾਲਕ ਬਣਨ ਦੀ ਕਲਪਨਾ ਕਰ ਰਹੇ ਹੋ, ਉਸ ਪੈਸੇ ਦੇ ਮਾਲਕ ਬਣਨ ਦੀ ਜਿਸਦੀ ਤੁਹਾਨੂੰ ਲੋੜ ਹੈ, ਕੰਪਨੀ ਬਨਾਉਣ ਦੀ, ਆਦਰਸ਼ ਜੀਵਨਸਾਥੀ ਪਾਣ ਦੀ... ਜੇਕਰ ਤੁਸੀਂ ਉਸ ਨੂੰ ਕਲਪਨਾ 'ਚ ਦੇਖ ਰਹੇ ਹੋ, ਤਾਂ ਤੁਸੀਂ ਉਸੇ ਫ੍ਰੀਕਊਂਸੀ ਨੂੰ ਇਕਸਾਰ ਭੇਜ ਰਹੇ ਹੋ।
ਡਾੱ. ਜੋ ਵਿਟਾਲ
ਵਿਚਾਰ ਚੁੰਬਕੀ ਸੰਕੇਤ ਭੇਜਦੇ ਹਨ, ਜਿਹੜੀ ਉਸ ਵਰਗੀ ਚੀਜ਼ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੇ ਹਨ।
"ਪ੍ਰਬਲ ਵਿਚਾਰ ਜਾਂ ਮਾਨਸਿਕ ਨਜਰੀਆ ਚੁੰਬਕ ਹੈ। ਨਿਯਮ ਇਹ ਹੈ ਕਿ ਸਮਾਨ ਚੀਜ਼ਾਂ ਸਮਾਨ ਚੀਜ਼ਾਂ ਵੱਲ ਆਕਰਸ਼ਿਤ ਕਰਦੀਆਂ ਹਨ। ਨਤੀਜਤਨ, ਮਾਨਸਿਕ ਨਜਰੀਆ ਸਦਾ ਆਪਣੀ ਪ੍ਰਕਿਰਤੀ ਦੇ ਅਨੁਰੂਪ ਸਥਿਤੀਆਂ ਨੂੰ ਆਕਰਸਿਤ ਕਰੇਗਾ।"
ਚਾਰਲਸ ਹਾਨੇਲ (1866-1949)
ਵਿਚਾਰ ਚੁੰਬਕੀ ਹੁੰਦੇ ਹਨ ਅਤੇ ਵਿਚਾਰਾਂ ਦੀ ਇਕ ਫ੍ਰੀਕਊਂਸੀ ਹੁੰਦੀ ਹੈ। ਜਦੋਂ ਤੁਸੀਂ ਸੋਚਦੇ ਹੈ, ਤਾਂ ਉਹ ਵਿਚਾਰ ਸੰਪ੍ਰੇਸਿਤ ਹੋ ਕੇ ਬ੍ਰਹਿਮੰਡ ਵਿਚ ਪਹੁੰਚ ਜਾਂਦੇ ਹਨ ਤੇ ਚੁੰਬਕ ਵਾਂਗ ਸਮਾਨ ਫ੍ਰੀਕਊਂਸੀ ਵਾਲੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ। ਹਰ ਭੇਜੀ ਗਈ ਚੀਜ਼ ਸ੍ਰੋਤ ਤੱਕ ਮੁੜਦੀ ਹੈ। ਤੇ ਉਹ ਸ੍ਰੋਤ ਤੁਸੀਂ ਹੋ।
ਇਸ ਬਾਰੇ ਇਸ ਤਰ੍ਹਾਂ ਸੋਚੋ : ਅਸੀਂ ਜਾਣਦੇ ਹਾਂ ਕਿ ਕਿਸੇ ਟੈਲੀਵਿਜ਼ਨ ਸਟੇਸ਼ਨ ਦਾ ਟ੍ਰਾਂਸਮੀਸ਼ਨ ਟਾਵਰ ਇਕ ਫ੍ਰੀਕਊਂਸੀ 'ਤੇ ਬ੍ਰਾਡਕਾਸਟ ਕਰਦਾ ਹੈ, ਜਿਹੜੀਆਂ ਤੁਹਾਡੇ ਟੈਲੀਵਿਜ਼ਨ ਦੀਆਂ ਤਸਵੀਰਾਂ 'ਚ ਬਦਲ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਸਾਡੇ 'ਚੋਂ ਜ਼ਿਆਦਾਤਰ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਇਹ ਕਿਵੇਂ ਹੁੰਦਾ ਹੈ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਹਰ ਚੈਨਲ ਦੀ ਇਕ ਫ੍ਰੀਕਊਂਸੀ ਹੁੰਦੀ ਹੈ ਅਤੇ ਜਦੋਂ ਅਸੀਂ ਉਸ ਫ੍ਰੀਕਊਂਸੀ 'ਤੇ ਚੈਨਲ ਸੈੱਟ ਕਰਦੇ ਹਾਂ, ਤਾਂ ਅਸੀਂ ਆਪਣੇ ਟੈਲੀਵਿਜ਼ਨ 'ਤੇ ਤਸਵੀਰਾਂ ਦੇਖਣ ਲੱਗਦੇ ਹਾਂ। ਅਸੀਂ ਚੈਨਲ ਚੁਣ ਕੇ ਫ੍ਰੀਕਊਂਸੀ ਚੁਣਦੇ ਹਾਂ ਅਤੇ ਇਸ ਤੋਂ ਬਾਅਦ ਸਾਨੂੰ ਉਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੀਆਂ ਤਸਵੀਰਾਂ ਮਿਲਦੀਆਂ ਹਨ। ਜੇਕਰ ਅਸੀਂ ਆਪਣੇ ਟੈਲੀਵਿਜ਼ਨ 'ਤੇ ਵੱਖਰੀਆਂ ਤਸਵੀਰਾਂ ਦੇਖਣਾ ਚਾਹੁੰਦੇ ਹਾਂ, ਤਾਂ ਅਸੀਂ ਚੈਨਲ ਬਦਲ ਦਿੰਦੇ ਹਾਂ ਅਤੇ ਉਸ ਨੂੰ ਨਵੀਂ ਫ੍ਰੀਕਊਂਸੀ 'ਤੇ ਸੈਟ ਕਰ ਦਿੰਦੇ ਹਾਂ।
ਤੁਸੀਂ ਮਾਨਵੀ ਟ੍ਰਾਂਸਮੀਸ਼ਨ ਟਾਵਰ ਹੋ ਅਤੇ ਧਰਤੀ 'ਤੇ ਬਣੇ ਕਿਸੇ ਵੀ ਟੈਲੀਵਿਜ਼ਨ ਟਾਵਰ ਤੋਂ ਜ਼ਿਆਦਾ ਸ਼ਕਤੀਸ਼ਾਲੀ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟ੍ਰਾਂਸਮਿਸ਼ਨ ਟਾਵਰ ਹੋ। ਤੁਹਾਡਾ ਟ੍ਰਾਂਸਮਿਸ਼ਨ
ਤੁਹਾਡੇ ਜੀਵਨ ਤੇ ਸੰਸਾਰ ਦੀ ਰਚਨਾ ਕਰਦਾ ਹੈ। ਤੁਹਾਡੇ ਵੱਲੋਂ ਪ੍ਰਸਾਰਿਤ ਫ੍ਰੀਕਊਂਸੀ ਸ਼ਹਿਰਾਂ, ਦੇਸ਼ਾਂ, ਸੰਸਾਰ ਦੇ ਪਾਰ ਪਹੁੰਚ ਜਾਂਦੀ ਹੈ। ਉਹ ਸਾਰੇ ਬ੍ਰਹਿਮੰਡ ਵਿਚ ਗੂੰਜਣ ਲੱਗਦੀ ਹੈ। ਅਤੇ ਉਸ ਫ੍ਰੀਕਊਂਸੀ ਨੂੰ ਤੁਸੀਂ ਆਪਣੇ ਵਿਚਾਰਾਂ ਨਾਲ ਹੀ ਪ੍ਰਸਾਰਿਤ ਕਰ ਰਹੇ ਹੋ।
ਤੁਹਾਡੇ ਵਿਚਾਰਾਂ ਦੇ ਪ੍ਰਸਾਰਣ ਨਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ, ਉਹ ਤੁਹਾਡੇ ਲਿਵਿੰਗ ਰੂਮ ਦੇ ਟੈਲੀਵਿਜ਼ਨ ਸਕ੍ਰੀਨ 'ਤੇ ਨਹੀਂ ਦਿਖਦੀਆਂ। ਉਹ ਤਸਵੀਰਾਂ ਤਾਂ ਤੁਹਾਡੇ ਜੀਵਨ 'ਚ ਦਿਖਦੀਆਂ ਹਨ! ਤੁਹਾਡੇ ਵਿਚਾਰ ਫ੍ਰੀਕਊਂਸੀ ਸੈਟ ਕਰਦੇ ਹਨ, ਉਸ ਫ੍ਰੀਕਊਂਸੀ 'ਤੇ ਮੌਜੂਦ ਸਮਾਨ ਚੀਜਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਫਿਰ ਤੁਹਾਡੇ ਵਿਚਾਰਾਂ ਨੂੰ ਜੀਵਨ ਦੀਆਂ ਤਸਵੀਰਾਂ ਦੇ ਤੌਰ ਤੇ ਤੁਹਾਡੇ ਵੱਲ ਪ੍ਰਸਾਰਿਤ ਕਰ ਦਿੰਦੇ ਹਨ। ਜੇਕਰ ਤੁਸੀਂ ਆਪਣੇ ਜੀਵਨ ਦੀ ਕਿਸੇ ਵੀ ਚੀਜ਼ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਡੇ ਵਿਚਾਰ ਬਦਲ ਕੇ ਚੈਨਲ ਅਤੇ ਫ੍ਰੀਕਊਂਸੀ ਬਦਲ ਦਿਓ।
"ਮਾਨਸਿਕ ਸ਼ਕਤੀਆਂ ਦੀ ਥਿੜਕਣ ਬ੍ਰਹਿਮੰਡ 'ਚ ਸਭ ਤੋਂ ਵਧੀਆਂ ਤੇ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ।"
ਚਾਰਲਸ ਹਾਨੇਲ
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਸਮਰਿੱਧ ਜੀਵਨ ਜਿਊਣ ਦੀ ਕਲਪਨਾ ਕਰੋਗੇ, ਤਾਂ ਤੁਸੀਂ ਇਸ ਨੂੰ ਆਕਰਸ਼ਿਤ ਕਰ ਲਵੋਗੇ। ਇਹ ਸਿਧਾਂਤ ਹਰ ਵਾਰ, ਹਰ ਇਨਸਾਨ ਦੇ ਮਾਮਲੇ 'ਚ ਕੰਮ ਕਰਦਾ ਹੈ।
ਜਦੋਂ ਤੁਸੀਂ ਆਪਣੇ ਸਮਰਿੱਧ ਜੀਵਨ ਦੀ ਕਲਪਨਾ ਕਰਦੇ ਹੋ, ਤਾਂ ਤੁਸੀਂ ਆਕਰਸ਼ਨ ਦੇ ਨਿਯਮ ਦੁਆਰਾ ਪ੍ਰਬਲ ਤੇ ਸਚੇਤਨ ਤੌਰ ਤੇ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੁੰਦੇ ਹੋ। ਇਹ ਕੰਮ ਇੰਨਾ ਹੀ ਸੌਖਾ ਹੈ। ਲੇਕਿਨ ਫਿਰ ਸਭ ਤੋਂ ਸਪਸ਼ਟ ਸਵਾਲ ਆਉਂਦਾ ਹੈ, "ਹਰ ਵਿਅਕਤੀ ਆਪਣੇ ਸੁਫਨਿਆਂ ਦੀ ਜ਼ਿੰਦਗੀ ਕਿਉਂ ਨਹੀਂ ਜੀ ਰਿਹਾ ਹੈ?"
ਮਾੜੇ ਦੀ ਬਜਾਇ ਚੰਗੇ ਨੂੰ ਆਕਰਸ਼ਿਤ ਕਰੋ
ਜਾੱਨ ਅਸਾਰਾਫ
ਇਹੀ ਸਮਸਿਆ ਹੈ। ਜ਼ਿਆਦਾਤਰ ਲੋਕ ਇਸ ਬਾਰੇ ਸੋਚ ਰਹੇ ਹਨ ਕਿ ਉਹ ਕੀ ਨਹੀਂ ਚਾਹੁੰਦੇ ਅਤੇ ਫਿਰ ਇਸ ਗਲ 'ਤੇ ਹੈਰਾਨ ਹੋ ਰਹੇ ਹਨ ਕਿ ਉਨ੍ਹਾਂ ਦੇ ਨਾਲ ਵਾਰ-ਵਾਰ ਮਾੜੀਆਂ ਚੀਜ਼ਾਂ ਕਿਉਂ ਹੁੰਦੀਆਂ ਹਨ।
ਲੋਕਾਂ ਨੂੰ ਉਨ੍ਹਾਂ ਦੀ ਮਨਚਾਹੀ ਚੀਜ਼ਾਂ ਨਾ ਮਿਲਣ ਦਾ ਇਕੱਲਾ ਕਾਰਣ ਇਹ ਹੈ ਕਿ ਉਹ ਇਸ ਬਾਰੇ ਜ਼ਿਆਦਾ ਸੋਚ ਰਹੇ ਹਨ ਕਿ ਉਹ ਕੀ ਨਹੀਂ ਚਾਹੁੰਦੇ ਹਨ, ਬਜਾਇ ਇਸਦੇ ਕਿ ਉਹ ਕੀ ਚਾਹੁੰਦੇ ਹਨ। ਆਪਣੇ ਵਿਚਾਰਾਂ 'ਤੇ ਗੌਰ ਕਰੋ ਅਤੇ ਆਪਣੇ ਸ਼ਬਦਾਂ ਨੂੰ ਸੁਣੋ। ਨਿਯਮ ਅਮਿੱਟ ਹਨ ਅਤੇ ਇਸ 'ਚ ਕਿਤੇ ਗ਼ਲਤੀ ਨਹੀਂ ਹੁੰਦੀ।
ਮਨੁੱਖ ਜਾਤੀ 'ਚ ਸਦੀਆਂ ਤੋਂ ਇਕ ਮਹਾਂਮਾਰੀ ਫੈਲੀ ਹੋਈ ਹੈ, ਜਿਹੜੀ ਪਲੇਗ ਤੋਂ ਜ਼ਿਆਦਾ ਬਦਤਰ ਹੈ। ਇਹ “ਨਹੀਂ ਚਾਹੁੰਦਾ” ਦੀ ਮਹਾਂਮਾਰੀ ਹੈ। ਲੋਕ ਇਸ ਮਹਾਂਮਾਰੀ ਨੂੰ ਸੁਰਜੀਤ ਰੱਖਦੇ ਹਨ, ਜਦੋਂ ਉਹ ਉਨ੍ਹਾਂ ਚੀਜ਼ਾਂ 'ਤੇ ਪ੍ਰਬਲਤਾ ਨਾਲ ਸੋਚਦੇ, ਬੋਲ੍ਹਦੇ, ਕੰਮ ਕਰਦੇ ਅਤੇ ਧਿਆਨ ਕੇਂਦ੍ਰਿਤ ਕਰਦੇ ਹਨ, ਜਿਨ੍ਹਾਂ ਨੂੰ ਉਹ "ਨਹੀਂ ਚਾਹੁੰਦੇ।” ਲੇਕਿਨ ਇਹ ਪੀੜ੍ਹੀ ਇਤਿਹਾਸ ਬਦਲ ਦੇਵੇਗੀ, ਕਿਉਂਕਿ ਸਾਨੂੰ ਉਹ ਗਿਆਨ ਮਿਲ ਰਿਹਾ ਹੈ, ਜਿਹੜਾ ਇਸ ਮਹਾਂਮਾਰੀ ਤੋਂ ਮੁਕਤੀ ਦਿਵਾ ਸਕਦਾ ਹੈ! ਇਹ ਤੁਹਾਡੇ ਤੋਂ ਅਰੰਭ ਹੁੰਦਾ ਹੈ ਅਤੇ ਤੁਸੀਂ ਇਸ ਨਵੇਂ ਵਿਚਾਰਿਕ ਆਂਦੋਲਨ ਦੇ ਆਗੂ ਬਣ ਸਕਦੇ ਹੋ, ਇਸ ਲਈ ਤੁਹਾਨੂੰ ਬਸ ਉਹ ਸੋਚਣਾ ਤੇ ਬੋਲਣਾ ਹੈ, ਜਿਹੜਾ ਤੁਸੀਂ ਚਾਹੁੰਦੇ ਹੋ।
ਬਾੱਬ ਡਾੱਯਲ
ਆਕਰਸ਼ਨ ਦਾ ਨਿਯਮ ਇਸ ਗਲ ਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕਿਸੇ ਚੀਜ਼ ਨੂੰ ਚੰਗਾ ਮੰਨਦੇ ਹੋ ਜਾਂ ਮਾੜਾ; ਤੁਸੀਂ ਉਸਨੂੰ ਚਾਹੁੰਦੇ ਹੋ ਜਾਂ ਨਹੀਂ। ਇਹ ਨਿਯਮ ਤਾਂ ਤੁਹਾਡੇ ਵਿਚਾਰਾਂ 'ਤੇ ਪ੍ਰਤਿਕਿਰਿਆ ਕਰਦਾ ਹੈ। ਇਸਲਈ ਜੇਕਰ ਤੁਸੀਂ ਕਰਜ਼ ਦੇ ਪਹਾੜ ਨੂੰ ਦੇਖ ਕੇ ਮਾੜਾ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਬ੍ਰਹਿਮੰਡ ਨੂੰ ਇਹ ਸੰਕੇਤ ਭੇਜ ਰਹੇ ਹੋ,
"ਮੈਂ ਇੰਨੇ ਭਾਰੀ ਕਰਜ਼ ਤੋਂ ਬੁਰਾ ਮਹਿਸੂਸ ਕਰ ਰਿਹਾ ਹਾਂ।" ਤੁਸੀਂ ਆਪਣੇ-ਆਪ ਨੂੰ ਇਹ ਗਲ ਦ੍ਰਿੜ੍ਹਤਾ ਨਾਲ ਕਹਿ ਰਹੇ ਹੋ। ਤੁਸੀਂ ਇਸ ਨੂੰ ਆਪਣੀ ਹੋਂਦ ਦੇ ਹਰ ਪੱਧਰ 'ਤੇ ਮਹਿਸੂਸ ਕਰ ਰਹੇ ਹੋ। ਨਤੀਜਾ : ਤੁਹਾਨੂੰ ਇਹੀ ਚੀਜ਼ ਹੋਰ ਜਿਆਦਾ ਮਿਲੇਗੀ ।
ਆਕਰਸ਼ਨ ਦਾ ਨਿਯਮ ਕੁਦਰਤੀ ਨਿਯਮ ਹੈ। ਇਹ ਨਿਰਪੱਖ ਹੈ ਤੇ ਚੰਗੀਆਂ ਜਾਂ ਮਾੜੀਆਂ ਚੀਜ਼ਾਂ ਵਿਚ ਫਰਕ ਨਹੀਂ ਕਰਦਾ। ਇਹ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਸਾਕਾਰ ਕਰ ਦਿੰਦਾ ਹੈ। ਤੁਸੀਂ ਜਿਸ ਬਾਰੇ ਵੀ ਸੋਚਦੇ ਹੋ, ਆਕਰਸ਼ਨ ਦਾ ਨਿਯਮ ਤੁਹਾਨੂੰ ਉਹੀ ਦਿੰਦਾ ਹੈ।
ਲੀਸਾ ਨਿਕੋਲਸ
ਲੇਖਿਕਾ ਅਤੇ ਵਿਅਕਤੀਗਤ ਸਸ਼ਕਤੀਕਰਣ ਵਿਸ਼ੇਸ਼ਗ
ਆਕਰਸ਼ਨ ਦਾ ਨਿਯਮ ਸਚਮੁਚ ਆਗਿਆਕਾਰੀ ਹੈ। ਜਦੋਂ ਤੁਸੀਂ ਆਪਣੀ ਮਨਚਾਹੀ ਚੀਜ਼ਾਂ ਬਾਰੇ ਸੋਚਦੇ ਹੋ ਤੇ ਪੂਰੇ ਇਰਾਦੇ ਨਾਲ ਉਸ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਆਕਰਸ਼ਨ ਤੁਹਾਨੂੰ ਤੁਹਾਡੀ ਮਨਚਾਹੀ ਚੀਜ ਦੇਵੇਗਾ - ਹਰ ਵਾਰ। ਜਦੋਂ ਤੁਸੀਂ ਉਨ੍ਹਾਂ ਚੀਜਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ ਹੋ - "ਮੈਂ ਦੇਰੀ ਨਾਲ ਨਹੀਂ ਪੁੱਜਣਾ ਚਾਹੁੰਦਾ, ਮੈਂ ਦੇਰੀ ਨਾਲ ਨਹੀਂ ਪਹੁੰਚਣਾ ਚਾਹੁੰਦਾ" - ਤਾਂ ਆਕਰਸ਼ਨ ਦੇ ਨਿਯਮ ਨੂੰ ਇਹ ਸੁਣਾਈ ਨਹੀਂ ਦਿੰਦਾ ਕਿ ਤੁਸੀਂ ਇਸ ਨੂੰ ਨਹੀਂ ਚਾਹੁੰਦੇ ਹੋ। ਉਹ ਤਾਂ ਬਸ ਉਹਨਾਂ ਚੀਜ਼ਾਂ ਨੂੰ ਪ੍ਰਗਟ ਕਰ ਦਿੰਦਾ ਹੈ, ਜਿਹਨਾਂ ਬਾਰੇ ਤੁਸੀਂ ਸੋਚ ਰਹੇ ਹੋ। ਇਸਲਈ ਇੰਜ ਵਾਰ-ਵਾਰ ਤੇ ਹਰ ਵਾਰ ਹੁੰਦਾ ਹੈ। ਆਕਰਸ਼ਨ ਦਾ ਨਿਯਮ ਇੱਛਾ ਜਾਂ ਅਨਿੱਛਾ 'ਚ ਅੰਤਰ ਨਹੀਂ ਕਰਦਾ ਹੈ। ਜਦੋਂ ਤੁਸੀਂ ਕਿਸੇ ਚੀਜ਼ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਭਾਵੇਂ ਉਹ ਜਿਹੜੀ ਵੀ ਹੋਵੇ, ਤਾਂ ਤੁਸੀਂ ਦਰਅਸਲ ਉਸ ਨੂੰ ਆਪਣੇ ਜੀਵਨ 'ਚ ਸਾਕਾਰ ਕਰ ਰਹੇ ਹੋ।
ਜਦੋਂ ਤੁਸੀਂ ਆਪਣੀ ਕਿਸੇ ਮਨਚਾਹੀ ਚੀਜ਼ 'ਤੇ ਆਪਣੇ ਵਿਚਾਰ ਕੇਂਦ੍ਰਿਤ ਕਰਦੇ ਹੋ ਅਤੇ ਇਕਾਗਰਤਾ ਬਣਾਏ ਰੱਖਦੇ ਹੋ, ਤਾਂ ਤੁਸੀਂ ਉਸ ਪਲ ਸ੍ਰਿਸ਼ਟੀ ਦੀ ਸਭ ਤੋਂ ਪ੍ਰਬਲ ਸ਼ਕਤੀ ਤੋਂ ਆਪਣੀ ਮਨਚਾਹੀ ਚੀਜ਼ ਨੂੰ ਬੁਲਾਵਾ ਦੇ ਰਹੇ ਹੋ। ਆਕਰਸ਼ਨ ਦਾ ਨਿਯਮ "ਨਹੀਂ" ਜਾਂ "ਨਹੀਂ ਚਾਹੁੰਦਾ" ਜਾਂ ਕਿਸੇ ਵੀ ਤਰ੍ਹਾਂ
ਦੇ ਨਕਾਰਾਤਮਕ ਸ਼ਬਦਾਂ ਨੂੰ ਮਾਪ ਜਾਂ ਜੋਖ ਨਹੀਂ ਸਕਦਾ। ਜਦੋਂ ਤੁਸੀਂ ਨਕਾਰਾਤਮਕ ਸ਼ਬਦ ਬੋਲਦੇ ਹੋ, ਤਾਂ ਆਕਰਸ਼ਨ ਦਾ ਨਿਯਮ ਇਹ ਸੁਣਦਾ ਹੈ:
"ਮੈਂ ਇਹਨਾਂ ਕੱਪੜਿਆਂ 'ਤੇ ਕੋਈ ਚੀਜ਼ ਨਹੀਂ ਵਹਾਉਣਾ ਚਾਹੁੰਦਾ ਹਾਂ।"
"ਮੈਂ ਇਹਨਾਂ ਕੱਪੜਿਆਂ 'ਤੇ ਕੋਈ ਚੀਜ ਵਹਾਉਣਾ ਚਾਹੁੰਦਾ ਹਾਂ ਤੇ ਇਸ ਤੋਂ ਇਲਾਵਾ ਵੀ ਬਹੁਤੀਆਂ ਚੀਜਾਂ ਵਹਾਉਣਾ ਚਾਹੁੰਦਾ ਹਾਂ।"
"ਮੈਂ ਮਾੜਾ ਹੇਅਰਕਟ ਨਹੀਂ ਚਾਹੁੰਦਾ ਹਾਂ।"
"ਮੈਂ ਮਾੜਾ ਹੇਅਰਕਟ ਚਾਹੁੰਦਾ ਹਾਂ।"
"ਮੈਂ ਨਹੀਂ ਚਾਹੁੰਦਾ ਕਿ ਮੈਨੂੰ ਦੇਰ ਹੋ ਜਾਏ।"
"ਮੈਂ ਚਾਹੁੰਦਾ ਹਾਂ ਕਿ ਮੈਨੂੰ ਦੇਰ ਹੋ ਜਾਏ।"
"ਮੈਂ ਨਹੀਂ ਚਾਹੁੰਦਾ ਕਿ ਉਹ ਵਿਅਕਤੀ ਮੇਰੇ ਨਾਲ ਬਦਤਮੀਜ਼ੀ ਨਾਲ ਪੇਸ਼ ਆਏ।"
"ਮੈਂ ਚਾਹੁੰਦਾ ਹਾਂ ਕਿ ਉਹ ਵਿਅਕਤੀ ਤੇ ਹੋਰ ਵਿਅਕਤੀ ਮੇਰੇ ਨਾਲ ਬਦਤਮੀਜੀ ਨਾਲ ਪੇਸ਼ ਆਉਣ।"
"ਮੈਂ ਨਹੀਂ ਚਾਹੁੰਦਾ ਕਿ ਰੇਸਤਰਾਂ ਵਾਲੇ ਸਾਡੀ ਟੇਬਿਲ ਕਿਸੇ ਹੋਰ ਨੂੰ ਦੇ ਦੇਣ।"
'ਮੈਂ ਚਾਹੁੰਦਾ ਹਾਂ ਕਿ ਰੇਸਤਰਾਂ ਵਾਲੇ ਸਾਡੀ ਟੇਬਿਲ ਕਿਸੇ ਹੋਰ ਨੂੰ ਦੇ ਦੇਣ।"
"ਮੈਂ ਨਹੀਂ ਚਾਹੁੰਦਾ ਕਿ ਇਹ ਜੁੱਤੀ ਕੱਟੇ।"
"ਮੈਂ ਚਾਹੁੰਦਾ ਹਾਂ ਕਿ ਇਹ ਜੁੱਤੀ ਕੱਟੇ।"
"ਮੈਂ ਇਸ ਕੰਮ ਨੂੰ ਨਹੀਂ ਸੰਭਾਲ ਸਕਦਾ।"
"ਮੈਂ ਇਸ ਤੋਂ ਇਲਾਵਾ ਵੀ ਇਹੋ ਜਿਹੇ ਬਹੁਤ ਕੰਮ ਚਾਹੁੰਦਾ ਹਾਂ, ਜਿਨ੍ਹਾਂ ਨੂੰ ਮੈਂ ਨਹੀਂ ਸੰਭਾਲ ਸਕਦਾ।"
"ਮੈਂ ਫਲੂ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ।"
"ਮੈਂ ਫਲੂ ਤੇ ਹੋਰ ਬੀਮਾਰੀਆਂ ਦਾ ਸ਼ਿਕਾਰ ਹੋਣਾ ਚਾਹੁੰਦਾ ਹਾਂ।"
"ਮੈਂ ਬਹਿਸ ਨਹੀਂ ਕਰਣਾ ਚਾਹੁੰਦਾ।"
"ਮੈਂ ਹੋਰ ਜ਼ਿਆਦਾ ਬਹਿਸ ਕਰਣਾ ਚਾਹੁੰਦਾ ਹਾਂ।"
"ਮੇਰੇ ਨਾਲ ਇਸ ਤਰ੍ਹਾਂ ਨਾ ਬੋਲੋ।"
"ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਇੰਜ ਬੋਲੋ ਅਤੇ ਹੋਰ ਲੋਕ ਵੀ ਮੇਰੇ ਨਾਲ ਇਸੇ ਤਰ੍ਹਾਂ ਹੀ ਬੋਲਣ।"
ਆਕਰਸ਼ਨ ਦਾ ਨਿਯਮ ਤੁਹਾਨੂੰ ਉਹੀ ਦੇ ਰਿਹਾ ਹੈ, ਜਿਸ ਬਾਰੇ ਤੁਸੀ ਸੋਚ ਰਹੇ ਹੋ
-ਵਕਤ ਖਤਮ!
ਬਾੱਬ ਪ੍ਰਾੱਕਟਰ
ਆਕਰਸ਼ਨ ਦਾ ਨਿਯਮ ਹਮੇਸ਼ਾ ਕੰਮ ਕਰਦਾ ਹੈ, ਭਾਵੇਂ ਤੁਸੀਂ ਇਸ 'ਤੇ ਯਕੀਨ ਕਰਦੇ ਹੋ ਜਾਂ ਨਹੀਂ, ਭਾਵੇਂ ਤੁਸੀਂ ਇਸ ਨੂੰ ਸਮਝਦੇ ਹੋ ਜਾਂ ਨਹੀਂ!"
ਆਕਰਸ਼ਨ ਦਾ ਨਿਯਮ ਉਤਪਤੀ ਦਾ ਨਿਯਮ ਹੈ। ਕੁਆਂਟਮ ਭੌਤਿਕਸ਼ਾਸਤ੍ਰੀ ਸਾਨੂੰ ਦੱਸਦੇ ਹਨ ਕਿ ਸਮੁੱਚਾ ਬ੍ਰਹਿਮੰਡ ਵਿਚਾਰ ਨਾਲ ਉਤਪੰਨ ਹੋਇਆ ਹੈ। ਤੁਸੀਂ ਆਪਣੇ ਵਿਚਾਰਾਂ ਤੇ ਆਕਰਸ਼ਨ ਦੇ ਨਿਯਮ ਦੁਆਰਾ ਆਪਣੇ ਜੀਵਨ ਦਾ ਸਿਰਜਨ ਕਰ ਸਕਦੇ ਹੋ ਤੇ ਹਰ ਵਿਅਕਤੀ ਇਹੀ ਕਰ ਰਿਹਾ ਹੈ। ਤੁਸੀਂ ਇਸ ਗੱਲ ਨੂੰ ਜਾਣੋ ਜਾਂ ਨਾ ਜਾਣੋ, ਇਹ ਹਮੇਸ਼ਾ ਸਕ੍ਰਿਅ ਹੈ। ਇਹ ਸਾਰੇ ਇਤਿਹਾਸ 'ਚ ਤੁਹਾਡੇ ਅਤੇ ਹਰ ਵਿਅਕਤੀ ਦੇ ਜੀਵਨ 'ਚ ਸਕ੍ਰਿਅ ਰਿਹਾ ਹੈ। ਜਦੋਂ ਤੁਸੀਂ ਇਸ ਮਹਾਨ ਨਿਯਮ ਨੂੰ ਜਾਣ ਲੈਂਦੇ ਹੋ, ਉਦੋਂ ਜਾ ਕੇ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਹੈਰਾਨੀਕੁਨ ਤੌਰ ਤੇ ਸ਼ਕਤੀਸ਼ਾਲੀ ਹੋ ਤੁਸੀਂ ਸਿਰਫ਼ ਸੋਚਕੇ ਆਪਣੇ ਜੀਵਨ 'ਚ ਕਿੰਨੀਆਂ ਸਾਰੀਆਂ ਨਿਯਾਮਤਾਂ ਲਿਆ ਸਕਦੇ ਹੋ।
ਲੀਸਾ ਨਿਕੋਲਸ
ਇਹ ਉਂਨਾ ਹੀ ਕੰਮ ਕਰਦਾ ਹੈ, ਜਿੰਨਾ ਤੁਸੀਂ ਸੋਚਦੇ ਹੋ। ਜਦੋਂ ਵੀ ਤੁਹਾਡੇ ਵਿਚਾਰ ਪ੍ਰਵਾਹਿਤ ਹੁੰਦੇ ਹਨ, ਆਕਰਸ਼ਨ ਦਾ ਨਿਯਮ ਕੰਮ ਕਰਣ ਲੱਗਦਾ ਹੈ। ਜਦੋਂ ਤੁਸੀਂ ਅਤੀਤ ਬਾਰੇ ਸੋਚਦੇ ਹੋ, ਤਾਂ ਆਕਰਸ਼ਨ ਦਾ ਨਿਯਮ ਕੰਮ ਕਰਣ ਲੱਗਦਾ ਹੈ। ਜਦੋਂ ਤੁਸੀਂ ਵਰਤਮਾਨ ਜਾਂ ਭਵਿਖ ਬਾਰੇ ਸੋਚਦੇ ਹੋ, ਤਾਂ ਆਕਰਸ਼ਨ ਦਾ ਨਿਯਮ ਕੰਮ ਕਰਣ ਲੱਗਦਾ ਹੈ। ਇਹ ਇਕ ਨਾ-ਖਤਮ ਹੋਣ ਵਾਲੀ ਪ੍ਰਕਿਰਿਆ ਹੈ। ਕੋਈ ਪਾੱਜ ਬਟਨ ਨਹੀਂ, ਕੋਈ ਸਟਾੱਪ ਬਟਨ ਨਹੀਂ। ਤੁਹਾਡੇ ਵਿਚਾਰਾਂ ਵਾਂਗ ਇਹ ਵੀ ਹਮੇਸ਼ਾ ਸਕ੍ਰਿਆ ਰਹਿੰਦਾ ਹੈ।
ਚਾਹੇ ਤੁਹਾਨੂੰ ਇਸਦਾ ਅਹਿਸਾਸ ਹੋਵੇ ਜਾਂ ਨਾ ਹੋਵੇ, ਅਸੀਂ ਜਿਆਦਾਤਰ ਸਮਾਂ ਸੋਚਦੇ ਰਹਿੰਦੇ ਹਾਂ। ਜਦੋਂ ਤੁਸੀਂ ਕਿਸੇ ਨੂੰ ਬੋਲਦੇ ਜਾਂ ਸੁਣਦੇ ਹੋ, ਤਾਂ ਵੀ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਅਖਬਾਰ ਪੜ੍ਹਦੇ ਜਾਂ ਟੈਲੀਵਿਜ਼ਨ ਦੇਖਦੇ ਹੋ, ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਅਤੀਤ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋ, ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਭਵਿਖ ਬਾਰੇ ਵਿਚਾਰ ਕਰਦੇ ਹੋ ਤਾਂ ਤੁਸੀਂ ਸੋਚ ਰਹੇ ਹੁੰਦੇ ਹੋ। ਜਦੋਂ ਤੁਸੀਂ ਕਾਰ ਚਲਾਉਂਦੇ ਹੋ, ਤਾਂ ਸੋਚ ਰਹੇ ਹੁੰਦੇ ਹੋ। ਸਾਡੇ ਤੋਂ ਜ਼ਿਆਦਾਤਰ ਲੋਕਾਂ ਦਾ ਸੋਚਣਾ ਉਦੋਂ ਬੰਦ ਹੁੰਦਾ ਹੈ, ਜਦੋਂ ਅਸੀਂ ਸੌਂ ਜਾਂਦੇ ਹਾਂ। ਬਹਰਰਾਲ, ਨੀਂਦਰ 'ਚ ਵੀ ਆਕਰਸ਼ਨ ਦੀਆਂ ਸ਼ਕਤੀਆਂ ਸੌਣ ਤੋਂ ਪਹਿਲਾਂ ਦੇ ਸਾਡੇ ਆਖਰੀ ਵਿਚਾਰਾਂ 'ਤੇ ਕੰਮ ਕਰਦੀਆਂ ਹਨ। ਇਸਲਈ ਸੌਣ ਤੋਂ ਪਹਿਲਾਂ ਚੰਗੇ ਵਿਚਾਰ ਸੋਚੋ।
ਮਾਇਕਲ ਬਰਨਾਰਡ ਬੇਕਵਿਥ
ਸਿਰਜਨਾ ਹਮੇਸ਼ਾ ਹੋ ਰਹੀ ਹੈ। ਜਦੋਂ ਵੀ ਕਿਸੇ ਵਿਅਕਤੀ ਦੇ ਮਨ ਵਿਚ ਕੋਈ ਵਿਚਾਰ ਆਉਂਦਾ ਹੈ ਜਾਂ ਉਸਦੇ ਕੋਲ ਸੋਚਣ ਦਾ ਸਦੀਵੀ ਨਜ਼ਰੀਆ ਹੁੰਦਾ ਹੈ, ਤਾਂ ਉਹ ਸਿਰਜਨਾ ਕਰ ਰਿਹਾ ਹੈ। ਉਨ੍ਹਾਂ ਵਿਚਾਰਾਂ ਨਾਲ ਕੋਈ ਚੀਜ਼ ਪ੍ਰਗਟ ਹੋਣ ਵਾਲੀ ਹੈ।
ਤੁਸੀਂ ਇਸ ਵੇਲੇ ਜੋ ਸੋਚ ਰਹੇ ਹੋ ਉਸ ਨਾਲ ਤੁਸੀਂ ਆਪਣੇ ਭਾਵੀ ਜੀਵਨ ਦੀ ਰਚਨਾ ਕਰ ਰਹੇ ਹੋ। ਤੁਸੀਂ ਆਪਣੇ ਵਿਚਾਰਾਂ ਨਾਲ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੋ। ਚੂੰਕਿ ਤੁਸੀਂ ਹਮੇਸਾ ਸੋਚ ਰਹੇ ਹੋ, ਇਸਲਈ ਤੁਸੀਂ ਸਦਾ ਨਿਰਮਾਣ ਕਰ ਰਹੇ ਹੋ। ਤੁਸੀਂ ਜਿਸਦੇ ਬਾਰੇ ਸਭ ਤੋਂ ਜਿਆਦਾ ਸੋਚਦੇ ਹੋ ਜਾਂ ਜਿਸ 'ਤੇ ਸਭ ਤੋਂ ਜ਼ਿਆਦਾ ਧਿਆਨ ਕੇਂਦ੍ਰਿਤ ਕਰਦੇ ਹੋ, ਉਹੀ ਤੁਹਾਡੇ ਜੀਵਨ ਵਿਚ ਪ੍ਰਗਟ ਹੋਵੇਗਾ।
ਪ੍ਰਕਿਰਤੀ ਦੇ ਸਾਰੇ ਨਿਯਮਾਂ ਵਾਂਗ ਹੀ ਇਹ ਨਿਯਮ ਵੀ ਬਿਲਕੁਲ ਅਚੂਕ ਹੈ। ਤੁਸੀਂ ਆਪਣੇ ਜੀਵਨ ਦੀ ਰਚਨਾ ਕਰਦੇ ਹੋ। ਤੁਸੀਂ ਜੋ ਬੀਜਿਆ ਹੈ ਉਹੀ ਕੱਟੋਗੇ! ਤੁਹਾਡੇ ਵਿਚਾਰ ਬੀਜ ਹਨ ਅਤੇ ਤੁਸੀਂ ਜਿਹੜੀ ਫਸਲ ਕੱਟੋਗੇ, ਉਹ ਤੁਹਾਡੇ ਬੀਜੇ ਬੀਜਾਂ 'ਤੇ ਨਿਰਭਰ ਕਰੇਗੀ।
ਜੇਕਰ ਤੁਸੀਂ ਸ਼ਿਕਾਇਤ ਕਰ ਰਹੇ ਹੋ, ਤਾਂ ਆਕਰਸ਼ਨ ਦਾ ਨਿਯਮ ਪ੍ਰਬਲਤਾ ਨਾਲ ਕੰਮ ਕਰਕੇ ਤੁਹਾਡੇ
ਜੀਵਨ 'ਚ ਇਹੋ ਜਿਹੀਆਂ ਹੋਰ ਜ਼ਿਆਦਾ ਸਥਿਤੀਆਂ ਲੈ ਆਵੇਗਾ, ਜਿਨ੍ਹਾਂ ਨਾਲ ਤੁਹਾਨੂੰ ਸ਼ਿਕਾਇਤ ਹੋਵੇਗੀ। ਜੇਕਰ ਤੁਸੀਂ ਕਿਸੇ ਦੀ ਵੇਦਨਾ ਇਕਾਗਰਤਾ ਨਾਲ ਸੁਣ ਰਹੇ ਹੋ, ਉਸ ਨਾਲ ਹਮਦਰਦੀ ਰੱਖ ਰਹੇ ਹੋ, ਉਸ ਨਾਲ ਸਹਿਮਤ ਹੋ ਰਹੇ ਹੋ, ਤਾਂ ਉਸੇ ਪਲ ਤੁਸੀਂ ਆਪਣੇ ਵੱਲ ਇਹੋ ਜਿਹੀਆਂ ਸਥਿਤੀਆਂ ਨੂੰ ਆਕਰਸ਼ਿਤ ਕਰ ਰਹੇ ਹੋ, ਤਾਂ ਉਸੇ ਪਲ ਤੁਸੀਂ ਆਪਣੇ ਵੱਲ ਇਹੋ ਜਿਹੀਆਂ ਸਥਿਤੀਆਂ ਨੂੰ ਆਕਰਸ਼ਿਤ ਕਰ ਰਹੇ ਹੋ ਜਿਨ੍ਹਾਂ ਬਾਰੇ ਤੁਸੀਂ ਵੀ ਚਿੰਤਾ ਵਿਅਕਤ ਕਰੋਗੇ।
ਤੁਹਾਡੇ ਵਿਚਾਰ ਜਿਸ ਚੀਜ਼ 'ਤੇ ਕੇਂਦ੍ਰਿਤ ਹੁੰਦੇ ਹਨ, ਇਹ ਨਿਯਮ ਤੁਹਾਡੇ ਵੱਲ ਠੀਕ ਉਹ ਚੀਜ ਪ੍ਰਸਾਰਿਤ ਤੇ ਪ੍ਰਗਟ ਕਰਦਾ ਹੈ। ਇਸ ਸਸ਼ਕਤ ਗਿਆਨ ਨਾਲ ਤੁਸੀਂ ਆਪਣੇ ਸੋਚਣ ਦਾ ਤਰੀਕਾ ਬਦਲ ਸਕਦੇ ਹੋ ਤੇ ਇਸ ਤਰ੍ਹਾਂ ਆਪਣੇ ਜੀਵਨ ਦੀ ਹਰ ਸਥਿਤੀ ਅਤੇ ਘਟਨਾ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹੋ।
ਬਿਲ ਹੈਰਿਸ
ਸਿਖਿਅਕ ਤੇ ਸੈਂਟਰਪਾਇੰਟ ਰਿਸਰਚ ਇੰਸਟੀਚਿਊਟ ਦੇ ਮੋਢੀ
ਮੇਰਾ ਰਾਬਰਟ ਨਾਂ ਦਾ ਇਕ ਵਿਦਿਆਰਥੀ ਸੀ, ਜਿਹੜਾ ਮੇਰਾ ਇਕ ਆਨਲਾਇਨ ਕੋਰਸ ਕਰ ਰਿਹਾ ਸੀ ਅਤੇ ਈਮੇਲ ਨਾਲ ਮੇਰੇ ਨਾਲ ਸੰਪਰਕ ਕਰ ਸਕਦਾ ਸੀ।
ਰਾਬਰਟ ਸਮਲਿੰਗੀ ਸੀ। ਉਸਨੇ ਈਮੇਲਾਂ 'ਚ ਮੈਨੂੰ ਆਪਣੇ ਜੀਵਨ ਦੀਆਂ ਭਿਅੰਕਰ ਸੱਚਾਈਆਂ ਦੱਸੀਆਂ। ਕੰਪਨੀ 'ਚ ਉਸ ਨਾਲ ਕੰਮ ਕਰਣ ਵਾਲੇ ਲੋਕ ਉਸ ਨੂੰ ਸਮੂਹਕ ਤੌਰ ਤੇ ਸਤਾਉਂਦੇ ਸਨ। ਉਹ ਬੜੇ ਤਨਾਅ ਵਿਚ ਰਹਿੰਦਾ ਸੀ, ਕਿਉਂਕਿ ਉਹ ਉਸ ਦੇ ਨਾਲ ਬਹੁਤ ਭੈੜਾ ਸਲੂਕ ਕਰਦੇ ਸਨ। ਜਦੋਂ ਉਹ ਸੜਕ 'ਤੇ ਚਲਦਾ ਸੀ, ਤਾਂ ਉਸ ਨੂੰ ਹੋਮੋਫੋਬਿਕ ਲੋਕ ਘੇਰ ਲੈਂਦੇ ਸਨ, ਜਿਹੜਾ ਕਿਸੇ ਤਰ੍ਹਾਂ ਨਾਲ ਉਸਦਾ ਅਪਮਾਨ ਕਰਣਾ ਚਾਹੁੰਦੇ ਸਨ। ਉਹ ਸਟੈਂਡਅਪ ਕਾਮੇਡੀਅਨ ਬਣਨਾ ਚਾਹੁੰਦਾ ਸੀ ਅਤੇ ਜਦੋਂ ਉਹ ਸਟੈਂਡ ਅਪ ਕਾਮੇਡੀ ਕਰਦਾ, ਤਾਂ ਸਮਲਿੰਗੀ ਹੋਣ ਕਾਰਣ ਉਸ ਨੂੰ ਹਰ ਕੋਈ ਸਤਾਉਣ ਲੱਗਦਾ ਸੀ। ਉਸਦਾ ਜੀਵਨ ਬਹੁਤੇ ਦੁਖਾਂ ਤੇ ਤਕਲੀਫਾਂ ਨਾਲ ਭਰਿਆ ਪਿਆ ਸੀ। ਉਸ 'ਤੇ ਹੋਣ ਵਾਲੇ ਸਾਰੇ ਹਮਲੇ ਉਸਦੇ ਸਮਲਿੰਗੀ ਹੋਣ 'ਤੇ ਹੀ ਕੇਂਦ੍ਰਿਤ ਸਨ।
ਮੈਂ ਉਸ ਨੂੰ ਦੱਸਿਆ ਕਿ ਉਹ ਉੱਨਾਂ ਚੀਜਾਂ 'ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਜਿਨ੍ਹਾਂ ਨੂੰ ਉਹ ਨਹੀਂ ਚਾਹੁੰਦਾ ਸੀ। ਮੈਂ ਉਸਨੂੰ ਉਸਦਾ ਈਮੇਲ ਫਾਰਵਰਡ ਕਰਕੇ ਕਿਹਾ "ਇਸ ਨੂੰ ਦੁਬਾਰਾ ਪੜ੍ਹੋ। ਤੂੰ ਮੈਨੂੰ ਉਹ ਸਾਰੀਆਂ ਚੀਜਾਂ ਦੱਸ ਰਿਹਾ ਹੈਂ ਜਿਹੜੀ ਤੁਸੀਂ ਨਹੀਂ ਚਾਹੁੰਦੇ। ਮੈਂ ਜਾਣਦਾ ਹਾਂ ਕਿ ਇਸ ਬਾਰੇ ਤੁਹਾਡੀਆਂ ਭਾਵਨਾਵਾਂ ਬੜੀਆਂ ਪ੍ਰਬਲ ਹਨ ਅਤੇ ਜਦੋਂ ਕੋਈ ਵਿਅਕਤੀ ਕਿਸੀ ਚੀਜ 'ਤੇ ਬਹੁਤ ਜੋਸ਼ ਨਾਲ ਧਿਆਨ ਕੇਂਦ੍ਰਿਤ ਕਰਦਾ ਹੈ, ਤਾਂ ਉਹ ਚੀਜ ਜਿਆਦਾ ਛੇਤੀ ਹੁੰਦੀ ਹੈ।"
ਉਸਨੇ ਇਸ ਨਿਯਮ ਦਾ ਪਾਲਨ ਕਰਦੇ ਹੋਏ ਇਹ ਫੈਸਲਾ ਕੀਤਾ ਕਿ ਉਹ ਉਸੇ ਚੀਜ਼ 'ਤੇ ਧਿਆਨ ਕੇਂਦ੍ਰਿਤ ਕਰੇਗਾ, ਜਿਸ ਨੂੰ ਉਹ ਚਾਹੁੰਦਾ ਹੈ। ਉਸ ਨੇ ਸਚਮੁੱਚ ਇਸਦੀ ਕੋਸਿਸ ਕੀਤੀ। ਅਗਲੇ ਛੇ ਤੋਂ ਅੱਠ ਹਫਤਿਆਂ 'ਚ ਜੋ ਕੁੱਝ ਹੋਇਆ, ਉਹ ਚਮਤਕਾਰ ਤੋਂ ਘੱਟ ਨਹੀਂ ਸੀ। ਆੱਫਿਸ ਦੇ ਜਿਹੜੇ ਸਹਿਕਰਮੀ ਉਸ ਨੂੰ ਪਰੇਸ਼ਾਨ ਕਰਦੇ ਸਨ, ਉਨ੍ਹਾਂ ਦਾ ਜਾਂ ਤੇ ਕਿਸੇ ਹੋਰ ਦੂਜੇ ਵਿਭਾਗ 'ਚ ਤਬਾਦਲਾ ਹੋ ਗਿਆ, ਜਾਂ ਉਨ੍ਹਾਂ ਨੇ ਕੰਪਨੀ ਛੱਡ ਦਿੱਤੀ ਜਾਂ ਉਸ ਨੂੰ ਪਰੇਸ਼ਾਨ ਕਰਣਾ ਛੱਡ ਦਿੱਤਾ। ਹੁਣ ਉਸ ਨੂੰ ਆਪਣੇ ਕੰਮ 'ਚ ਮਜ਼ਾ ਆਉਣ ਲੱਗਾ। ਹੁਣ ਸੜਕ 'ਤੇ ਚਲਣ ਵੇਲੇ ਉਸ ਨੂੰ ਕੋਈ ਨਹੀਂ ਸੀ ਸਤਾਂਦਾ। ਉਹ ਲੋਕ ਉੱਥੇ ਸਨ ਹੀ ਨਹੀਂ। ਜਦੋਂ ਉਹ ਸਟੈਂਡ-ਅਪ ਕਾਮੇਡੀ ਕਰਦਾ, ਤਾਂ ਲੋਕੀਂ ਤਾੜੀਆਂ ਬਜਾਉਂਦੇ ਸਨ ਅਤੇ ਕੋਈ ਉਸ ਨੂੰ ਤੰਗ ਨਹੀਂ ਕਰਦਾ ਸੀ।
ਉਸਦੀ ਜਿੰਦਗੀ ਇਸਲਈ ਬਦਲ ਗਈ, ਕਿਉਂਕਿ ਉਸ ਨੇ ਆਪਣੀ ਮਨਭਾਉਂਦੀਆਂ ਚੀਜਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਣਾ ਛੱਡ ਦਿੱਤਾ। ਜਿਨ੍ਹਾਂ ਨੂੰ ਉਹ ਨਹੀਂ ਸੀ ਚਾਹੁੰਦਾ, ਜਿਨ੍ਹਾਂ ਕੋਲੋਂ ਉਹ ਡਰਦਾ ਸੀ ਜਾਂ ਜਿਨ੍ਹਾਂ ਕੋਲੋਂ ਉਹ ਬਚਣਾ ਚਾਹੁੰਦਾ ਸੀ।
ਰਾੱਬਰਟ ਦੀ ਜ਼ਿੰਦਗੀ ਇਸਲਈ ਬਦਲੀ, ਕਿਉਂਕਿ ਉਸਨੇ ਆਪਣੇ ਵਿਚਾਰਾਂ ਨੂੰ ਬਦਲ ਲਿਆ। ਉਸ ਬ੍ਰਹਿਮੰਡ 'ਚ ਇਕ ਵੱਖਰੀ ਹੀ ਫ੍ਰੀਕਊਂਸੀ ਭੇਜੀ। ਬ੍ਰਹਿਮੰਡ ਨੂੰ ਨਵੀਂ ਫ੍ਰੀਕਊਂਸੀ ਅਨੁਸਾਰ ਤਸਵੀਰਾਂ ਦੇਣੀਆਂ ਹੀ ਸਨ, ਚਾਹੇ ਸਥਿਤੀ ਕਿਨੀ ਵੀ ਅਸੰਭਵ ਦਿਖੇ। ਰਾਬਰਟ ਦੇ ਨਵੇਂ ਵਿਚਾਰਾਂ ਕਾਰਣ ਉਸਦੀ ਫ੍ਰੀਕਊਂਸੀ ਬਦਲ ਗਈ ਅਤੇ ਉਸਦੀ ਜ਼ਿੰਦਗੀ ਦੀਆਂ ਤਸਵੀਰਾਂ ਵੀ।
ਤੁਹਾਡੀ ਜ਼ਿੰਦਗੀ ਤੁਹਾਡੇ ਹੱਥ 'ਚ ਹੈ। ਤੁਸੀਂ ਇਸ ਵਕਤ ਚਾਹੇ ਜਿੱਥੇ ਹੋਵੇ, ਤੁਹਾਡੇ ਜੀਵਨ 'ਚ ਭਾਵੇਂ ਜੋ ਕੁੱਝ ਹੋਇਆ ਹੋਵੇ, ਤੁਸੀਂ ਇਸੇ ਵਕਤ ਆਪਣੇ ਵਿਚਾਰ ਬਦਲ ਕੇ ਆਪਣੀ ਜ਼ਿੰਦਗੀ ਬਦਲ ਸਕਦੇ
ਹੋ। ਨਿਰਾਸ਼ਾਜਨਕ ਸਥਿਤੀ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਤੁਹਾਡੀ ਜ਼ਿੰਦਗੀ ਦੀ ਹਰ ਸਥਿਤੀ ਬਦਲ ਸਕਦੀ ਹੈ!
ਤੁਹਾਡੇ ਮਸਤਿਸ਼ਕ ਦੀ ਸ਼ਕਤੀ
ਮਾਇਕਲ ਬਰਨਾਰਡ ਬੇਕਵਿਥ
ਤੁਸੀਂ ਉਨ੍ਹਾਂ ਪ੍ਰਬਲ ਵਿਚਾਰਾਂ ਨੂੰ ਆਕਰਸ਼ਿਤ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਆਪਣੀ ਜਾਗਰੂਕਤਾ 'ਚ ਰੱਖਦੇ ਹੋ, ਚਾਹੇ ਉਹ ਵਿਚਾਰ ਚੇਤਨ ਹੋਣ ਜਾਂ ਅਚੇਤਨ। ਇਹੀ ਮੁਢਲੀ ਗੱਲ ਹੈ।
ਤੁਸੀਂ ਅੱਜ ਤੋਂ ਪਹਿਲਾਂ ਆਪਣੇ ਵਿਚਾਰਾਂ ਬਾਰੇ ਜਾਗਰਕ ਹੋਵੇ ਜਾਂ ਨਾ, ਲੇਕਿਨ ਹੁਣ ਤਾਂ ਤੁਸੀਂ ਜਾਗਰੂਕ ਹੋ ਚੁੱਕੇ ਹੋ। ਜਦੋਂ ਤੁਸੀਂ 'ਰਹੱਸ' ਜਾਣ ਚੁੱਕੇ ਹੋ ਅਤੇ ਡੂੰਘੀ ਨੀਂਦਰ ਤੋਂ ਜਾਗ ਰਹੇ ਹੋ। ਹੁਣ ਤੁਸੀਂ ਜਾਗਰੂਕ ਬਣ ਰਹੇ ਹੋ! ਗਿਆਨ ਬਾਰੇ, ਨਿਯਮ ਬਾਰੇ, ਉਸ ਸ਼ਕਤੀ ਬਾਰੇ, ਜਿਹੜੀ ਤੁਹਾਡੇ ਵਿਚਾਰਾਂ 'ਚ ਹੈ।
ਡਾੱ. ਜਾੱਨ ਡੇਮਾਰਟਿਨੀ
ਬਹੁਤ ਧਿਆਨ ਨਾਲ ਦੇਖਣ ਤੇ ਤੁਸੀਂ ਪਾਓਗੇ ਕਿ ਉਹ ਰਹੱਸ ਯਾਨੀ ਸਾਡੇ ਦਿਮਾਗ ਤੇ ਇਰਾਦਿਆਂ ਦੀ ਸ਼ਕਤੀ ਰੋਜਾਨਾ ਦੀ ਜਿੰਦਗੀ 'ਚ ਚਾਰੇ ਪਾਸੇ ਮੌਜੂਦ ਹੈ। ਸਾਨੂੰ ਤਾਂ ਬਸ ਆਪਣੀਆਂ ਅੱਖਾਂ ਖੋਲ੍ਹ ਕੇ ਦੇਖਣਾਂ ਹੀ ਹੈ।
ਲੀਸਾ ਨਿਕੋਲਸ
ਤੁਸੀਂ ਆਕਰਸ਼ਨ ਦੇ ਨਿਯਮ ਨੂੰ ਹਰ ਥਾਂ ਦੇਖ ਸਕਦੇ ਹੋ। ਤੁਸੀਂ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ। ਆਲੇ-ਦੁਆਲੇ ਦੇ ਲੋਕ, ਨੌਕਰੀ, ਪਰੀਸਥਿਤੀਆਂ, ਸਿਹਤ, ਦੌਲਤ, ਕਰਜ਼, ਖੁਸ਼ੀ, ਤੁਹਾਡੀ ਕਾਰ, ਤੁਹਾਡਾ ਸਮਾਜ ਜਾਂ ਬਰਾਦਰੀ। ਅਤੇ ਤੁਸੀਂ ਇਨ੍ਹਾਂ ਸਾਰਿਆਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਿਆ ਹੈ। ਤੁਸੀਂ ਜਿਸ ਬਾਰੇ
ਸੋਚਦੇ ਹੋ, ਉਸ ਨੂੰ ਹਕੀਕਤ 'ਚ ਬਦਲ ਦਿੰਦੇ ਹੋ। ਤੁਹਾਡਾ ਸਾਰਾ ਜੀਵਨ ਤੁਹਾਡੇ ਦਿਮਾਗ 'ਚ ਘੁੰਮਣ ਵਾਲੇ ਵਿਚਾਰਾਂ ਦਾ ਪ੍ਰਗਟਾਵਾ ਹੈ।
ਇਹ ਬ੍ਰਹਿਮੰਡ ਬਣਾਉਂਦਾ ਹੈ, ਹਟਾਉਂਦਾ ਨਹੀਂ ਹੈ। ਕੋਈ ਚੀਜ਼ ਆਕਰਸ਼ਨ ਦੇ ਨਿਯਮ ਤੋਂ ਪਰੇ ਨਹੀਂ ਹੈ। ਤੁਹਾਡੀ ਜ਼ਿੰਦਗੀ ਤੁਹਾਡੇ ਪ੍ਰਬਲ ਵਿਚਾਰਾਂ ਦਾ ਆਇਨਾ ਹੈ। ਇਸ ਧਰਤੀ 'ਤੇ ਮੌਜੂਦ ਸਾਰੇ ਜੀਵਤ ਪ੍ਰਾਣੀ ਆਕਰਸ਼ਨ ਦੇ ਨਿਯਮ ਰਾਹੀਂ ਕੰਮ ਕਰਦੇ ਹਨ। ਇਨਸਾਨਾਂ ਕੋਲ ਦਿਮਾਗ ਹੈ, ਵਿਵੇਕ ਹੈ। ਉਹ ਆਪਣੀ ਸੁਤੰਤਰ ਇੱਛਾ ਦਾ ਪ੍ਰਯੋਗ ਕਰ ਆਪਣੇ ਵਿਚਾਰ ਚੁਣ ਸਕਦੇ ਹਨ। ਉਨ੍ਹਾਂ ਕੋਲ ਨਿਰਣਾ ਕਰਣ ਤੇ ਆਪਣੇ ਮਾਨਸਿਕ ਵਿਚਾਰਾਂ ਨਾਲ ਆਪਣੇ ਜੀਵਨ ਦੀ ਸਿਰਜਨਾ ਕਰਣ ਦੀ ਸ਼ਕਤੀ ਹੁੰਦੀ ਹੈ।
ਡਾੱ. ਫ੍ਰੇਡ ਏਲਨ ਵੋਲਫ਼
ਕੁਆਂਟਮ ਭੌਤਿਕ ਸ਼ਾਸਤ੍ਰੀ, ਲੈਕਚਰਾਰ ਅਤੇ ਪੁਰਸਕਾਰ-ਜੇਤੂ ਲੇਖਕ
ਮੈਂ ਖਿਆਲੀ ਪੁਲਾਅ ਜਾਂ ਖਿਆਲੀ ਪਾਗਲਪਣ ਦੇ ਨਜ਼ਰੀਏ ਨਾਲ ਤੁਹਾਨੂੰ ਇਹ ਗੱਲ ਨਹੀਂ ਕਹਿ ਰਿਹਾ ਹਾਂ। ਮੈਂ ਇਹ ਗੱਲ ਜ਼ਿਆਦਾ ਡੂੰਘੀ ਤੇ ਬੁਨਿਆਦੀ ਸੋਝੀ ਨਾਲ ਕਹਿ ਰਿਹਾ ਹਾਂ।
ਕੁਆਂਟਮ ਫਿਜਿਕਸ ਇਸ ਖੋਜ ਵੱਲ ਸਚਮੁੱਚ ਇਸਾਰਾ ਕਰ ਰਿਹਾ ਹੈ। ਇਸਦਾ ਕਹਿਣਾ ਹੈ ਕਿ ਮਸਤਿਸ਼ਕ ਦੇ ਬਿਨਾਂ ਤੁਹਾਡੇ ਕੋਲ ਬ੍ਰਹਿਮੰਡ ਹੋ ਹੀ ਨਹੀਂ ਸਕਦਾ ਅਤੇ ਮਸਤਿਸ਼ਕ ਦਰਅਸਲ ਉਸ ਚੀਜ਼ ਨੂੰ ਆਕਾਰ ਦੇ ਰਿਹਾ ਹੈ, ਜਿਸ ਬਾਰੇ ਸੋਚਿਆ ਜਾ ਰਿਹਾ ਹੈ।
ਜੇਕਰ ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟ੍ਰਾਂਸਮੀਸ਼ਨ ਟਾਵਰ ਬਨਾਉਣ ਦੀ ਉਪਮਾ ਬਾਰੇ ਸੋਚੋ, ਤਾਂ ਤੁਹਾਨੂੰ ਡਾੱ. ਵੋਲਫ ਦੇ ਸ਼ਬਦਾਂ 'ਚ ਉਸਦੀ ਝਲਕ ਨਜਰ ਆ ਜਾਵੇਗੀ। ਤੁਹਾਡਾ ਮਸਤਿਸ਼ਕ ਜਿਹੇ ਜਿਹੇ ਵਿਚਾਰ ਸੋਚਦਾ ਹੈ, ਤਿਹੋ ਜਿਹੀ ਤਸਵੀਰਾਂ ਜ਼ਿੰਦਗੀ ਦੇ ਅਨੁਭਵਾਂ ਦੇ ਰੂਪ 'ਚ ਤੁਹਾਡੇ ਵੱਲ ਪ੍ਰਸਾਰਿਤ ਹੁੰਦੀਆਂ ਹਨ। ਤੁਸੀਂ ਆਪਣੇ ਵਿਚਾਰਾਂ ਨਾਲ ਨਾ ਕੇਵਲ ਆਪਣੇ ਜੀਵਨ ਦੀ ਸਿਰਜਨਾ ਕਰਦੇ ਹੋ, ਬਲਕਿ ਵਿਸ਼ਵ ਦੇ ਨਿਰਮਾਣ 'ਚ ਵੀ ਪ੍ਰਬਲ ਯੋਗਦਾਨ ਦਿੰਦੇ ਹੋ। ਜੇਕਰ ਤੁਸੀਂ ਸੋਚਦੇ ਹੋ
ਕਿ ਤੁਸੀਂ ਮਹੱਤਵਹੀਣ ਹੋ ਤੇ ਇਸ ਦੁਨੀਆ 'ਚ ਤੁਹਾਡੇ ਕੋਲ ਥੋੜ੍ਹੀ ਜਹੀ ਵੀ ਸਕਤੀ ਨਹੀਂ ਹੈ, ਤਾਂ ਦੁਬਾਰਾ ਸੋਚ ਲਓ। ਸੱਚ ਤਾਂ ਇਹ ਹੈ ਕਿ ਤੁਹਾਡਾ ਮਸਤਿਸ਼ਕ ਤੁਹਾਡੇ ਆਲੇ-ਦੁਆਲੇ ਦੀ ਦੁਨੀਆਂ ਨੂੰ ਆਕਾਰ ਦੇ ਰਿਹਾ ਹੈ।
ਪਿਛਲੇ ਅੱਸੀ ਸਾਲਾਂ 'ਚ ਕੁਆਂਟਮ ਭੌਤਿਕਸ਼ਾਸਤ੍ਰੀਆਂ ਨੇ ਚਮਤਕਾਰੀ ਕੰਮਾਂ ਤੇ ਖੋਜਾਂ ਕਾਰਣ ਹੁਣ ਅਸੀਂ ਹੁਣ ਮਾਨਵੀ ਮਸਤਿਸ਼ਕ ਦੀ ਅਸੀਮਿਤ ਸਿਰਜਨਾਤਮਕ ਸ਼ਕਤੀ ਨੂੰ ਜਿਆਦਾ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ। ਉਨ੍ਹਾਂ ਦੇ ਨਤੀਜੇ ਵਿਸ਼ਵ ਦੇ ਮਹਾਨਤਮ ਚਿੰਤਕਾਂ ਦੇ ਸ਼ਬਦਾਂ ਦੇ ਅਨੁਰੂਪ ਹਨ, ਜਿਨ੍ਹਾਂ 'ਚ ਕਾਰਨੇਗੀ, ਇਮਰਸਨ, ਸ਼ੈਕਸਪੀਅਰ, ਬੇਕਨ, ਕ੍ਰਿਸ਼ਨ ਅਤੇ ਬੁੱਧ ਸ਼ਾਮਿਲ ਹਨ।
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਇਸ ਨਿਯਮ ਨੂੰ ਨਹੀਂ ਸਮਝਦੇ ਹੋ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਸ ਨੂੰ ਅਪਰਵਾਨ ਕਰ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਤੁਸੀਂ ਬਿਜਲੀ ਨੂੰ ਨਹੀਂ ਸਮਝਦੇ ਹੋਵੇ, ਲੇਕਿਨ ਇਸਦੇ ਬਾਵਜੂਦ ਤੁਸੀਂ ਉਸ ਤੋਂ ਪ੍ਰਾਪਤ ਲਾਭਾਂ ਦਾ ਆਨੰਦ ਮਾਣਦੇ ਹੋ। ਮੈਂ ਨਹੀਂ ਜਾਣਦਾ ਕਿ ਬਿਜਲੀ ਕਿਵੇਂ ਕੰਮ ਕਰਦੀ ਹੈ। ਲੇਕਿਨ ਮੈਂ ਇਹ ਗੱਲ ਜਾਣਦਾ ਹਾਂ : ਤੁਸੀਂ ਬਿਜਲੀ ਨਾਲ ਕਿਸੇ ਇਨਸਾਨ ਦਾ ਡਿਨਰ ਤਿਆਰ ਕਰ ਸਕਦੇ ਹੋ ਅਤੇ ਤੁਸੀਂ ਉਸ ਇਨਸਾਨ ਨੂੰ ਵੀ ਪਕਾ ਸਕਦੇ ਹੋ।
ਮਾਇਕਲ ਬਰਨਾਰਡ ਬੇਕਵਿਥ
ਅਕਸਰ ਇਸ ਮਹਾਨ ਰਹੱਸ ਨੂੰ ਸਮਝਣ ਤੋਂ ਬਾਅਦ ਲੋਕ ਇਸ ਗਲ ਨਾਲ ਘਬਰਾ ਜਾਂਦੇ ਹਨ ਕਿ ਉਨ੍ਹਾਂ ਕੋਲ ਕਿੰਨੇ ਸਾਰੇ ਨਕਾਰਾਤਮਕ ਵਿਚਾਰ ਹਨ। ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਬਤੌਰ ਵਿਗਿਆਨਕ ਇਹ ਸਾਬਤ ਹੋ ਚੁੱਕਿਆ ਹੈ ਕਿ ਸਕਾਰਾਤਮਕ ਵਿਚਾਰ ਨਕਾਰਾਤਮਕ ਵਿਚਾਰ ਨਾਲੋਂ ਸੈਂਕੜੇ ਗੁਣਾ ਜਿਆਦਾ ਸ਼ਕਤੀਸ਼ਾਲੀ ਹੁੰਦੇ ਹਨ। ਇਹ ਜਾਣਨ ਤੋਂ ਬਾਅਦ ਲੋਕਾਂ ਦੀ ਚਿੰਤਾ ਕਾਫੀ ਘੱਟ ਹੋ ਜਾਂਦੀ ਹੈ।
ਸੱਚਾਈ ਤਾਂ ਇਹ ਹੈ ਕਿ ਤੁਹਾਡੇ ਜੀਵਨ 'ਚ ਕੋਈ ਨਕਾਰਾਤਮਕ ਚੀਜ਼ ਲਿਆਉਣ ਲਈ ਬਹੁਤੇ ਨਕਰਾਤਮਕ ਵਿਚਾਰ ਅਤੇ ਲਗਾਤਾਰ ਨਕਾਰਾਤਮਕ ਸੋਚ ਦੀ ਲੋੜ ਹੁੰਦੀ ਹੈ। ਬਹਰਹਾਲ, ਜੇਕਰ ਤੁਸੀਂ ਲੰਮੇ ਸਮੇਂ ਤਕ ਨਕਾਰਾਤਮਕ ਵਿਚਾਰ ਸੋਚਦੇ ਰਹੋਗੇ ਤਾਂ ਉਹ ਤੁਹਾਡੇ ਜੀਵਨ `ਚ ਪ੍ਰਗਟ ਹੋ ਜਾਣਗੇ। ਜੇਕਰ ਤੁਸੀਂ ਨਕਾਰਾਤਮਕ ਵਿਚਾਰਾਂ ਬਾਰੇ ਚਿੰਤਾ ਕਰੋਗੇ, ਤਾਂ ਤੁਸੀਂ ਆਪਣੇ ਨਕਾਰਾਤਮਕ ਵਿਚਾਰਾਂ ਬਾਰੇ ਹੋਰ ਜਿਆਦਾ ਚਿੰਤਾਵਾਂ ਨੂੰ ਆਕਰਸ਼ਿਤ ਕਰੋਗੇ ਅਤੇ ਉਨ੍ਹਾਂ ਨੂੰ ਕਈ ਗੁਣਾਂ ਵਧਾ ਲਵੋਗੇ। ਇਸੇ ਵੇਲੇ ਫੈਸਲਾ ਕਰੋ ਕਿ ਤੁਸੀਂ ਸਿਰਫ ਚੰਗੇ ਵਿਚਾਰ ਹੀ ਸੋਚੋਗੇ। ਇਸੇ ਵਕਤ ਬ੍ਰਹਿਮੰਡ ਦੇ ਸਾਮ੍ਹਣੇ ਐਲਾਨ ਕਰੋ ਕਿ ਤੁਹਾਡੇ ਸਾਰੇ ਚੰਗੇ ਵਿਚਾਰ ਸ਼ਕਤੀਸ਼ਾਲੀ ਹਨ ਅਤੇ ਸਾਰੇ ਨਕਾਰਾਤਮਕ ਵਿਚਾਰ ਕਮਜ਼ੋਰ।
ਲੀਸਾ ਨਿਕੋਲਸ
ਰੱਬ ਦਾ ਸ਼ੁਕਰ ਹੈ ਕਿ ਵਿਚਾਰ ਆਉਣ ਅਤੇ ਉਨ੍ਹਾਂ ਦੇ ਸਾਕਾਰ ਹੋਣ ਵਿਚਕਾਰ ਫਾਸਲਾ ਹੁੰਦਾ ਹੈ ਤੇ ਸਮਾਂ ਲੱਗਦਾ ਹੈ। ਸ਼ੁਕਰ ਹੈ ਕਿ ਤੁਹਾਡੇ ਸਾਰੇ ਵਿਚਾਰ ਫੌਰਨ ਸੱਚ ਨਹੀਂ ਹੋ ਜਾਂਦੇ। ਜੇਕਰ ਇਸ ਤਰਾਂ ਹੁੰਦਾ, ਤਾਂ ਅਸੀਂ ਬੜੀ ਮੁਸ਼ਕਲ ਵਿਚ ਪੈ ਜਾਂਦੇ। ਸਮਾਂ ਲੱਗਣ ਤੇ ਦੇਰ ਹੋਣ ਕਾਰਣ ਤੁਹਾਨੂੰ ਫਾਇਦਾ ਹੁੰਦਾ ਹੈ। ਇਸ ਨਾਲ ਤੁਹਾਨੂੰ ਦੁਬਾਰਾ ਸਮਝਣ, ਆਪਣੀ ਮਨਚਾਹੀ ਚੀਜ਼ ਬਾਰੇ ਸੋਚਣ ਅਤੇ ਇਕ ਨਵਾਂ ਵਿਕਲਪ ਚੁਨਣ ਦਾ ਮੌਕਾ ਮਿਲਦਾ ਹੈ।
ਆਪਣੇ ਜੀਵਨ ਦਾ ਨਿਰਮਾਣ ਕਰਨ ਦੀ ਸਾਰੀ ਸ਼ਕਤੀ ਤੁਹਾਡੇ ਕੋਲ ਮੌਜੂਦ ਹੈ, ਕਿਉਂਕਿ ਇਸ ਵੇਲੇ ਤੁਸੀਂ ਇਹੀ ਸੋਚ ਰਹੇ ਹੋ। ਜੇਕਰ ਤੁਹਾਡੇ ਮਨ 'ਚ ਨਕਾਰਾਤਮਕ ਵਿਚਾਰ ਹੋਣ, ਜਿਨ੍ਹਾਂ ਦੇ ਸਾਕਾਰ ਹੋਣ ਨਾਲ ਤੁਹਾਨੂੰ ਕੋਈ ਮੁਨਾਫ਼ਾ ਨਹੀਂ ਹੋਵੇਗਾ, ਤਾਂ ਤੁਸੀਂ ਇਸੇ ਵੇਲੇ ਆਪਣੇ ਵਿਚਾਰਾਂ ਨੂੰ ਬਦਲ ਸਕਦੇ ਹੋ। ਤੁਸੀਂ ਆਪਣੇ ਪੁਰਾਣੇ ਵਿਚਾਰਾਂ ਨੂੰ ਮਿਟਾ ਕੇ ਉਨ੍ਹਾਂ ਦੀ ਥਾਂ ਚੰਗੇ ਵਿਚਾਰਾਂ ਨੂੰ ਰੱਖ ਸਕਦੇ ਹੋ। ਸਮਾਂ ਮਿਲਣ ਤੇ ਤੁਹਾਨੂੰ ਫਾਇਦਾ ਹੁੰਦਾ ਹੈ ਕਿਉਂਕਿ ਤੁਸੀਂ ਇਸ ਦੌਰਾਨ ਨਵੇਂ ਵਿਚਾਰ ਸੋਚ ਸਕਦੇ ਹੋ ਅਤੇ ਨਵੀਂ ਫ੍ਰੀਕਊਂਸੀ ਪ੍ਰੇਸ਼ਿਤ ਕਰ ਸਕਦੇ ਹੋ, ਇਸੇ ਵਕਤ!
ਡਾ. ਜੋ ਵਿਟਾਲ
ਆਪਣੇ ਵਿਚਾਰਾਂ ਬਾਰੇ ਜਾਗਰੂਕ ਬਣੋ, ਆਪਣੇ ਵਿਚਾਰਾਂ ਨੂੰ ਸਾਵਧਾਨੀ ਨਾਲ ਚੁਣੋ ਤੇ ਇਸ ਪ੍ਰਕਿਰਿਆ ਦਾ ਅਨੰਦ ਮਾਣੋ, ਕਿਉਂਕਿ ਤੁਸੀਂ ਆਪਣੇ ਜੀਵਨ ਦੇ ਮਾਸਟਰਪੀਸ ਹੋ। ਤੁਸੀਂ ਆਪਣੇ ਜੀਵਨ ਦੇ ਮਾਇਕਲ ਏਜੰਲੋਂ ਹੋ। ਤੁਸੀਂ ਜਿਸ ਡੇਵਿਡ ਦੀ ਮੂਰਤੀ ਬਣਾ ਰਹੇ ਹੋ, ਉਹ ਤੁਸੀਂ ਆਪ ਹੋ।
ਆਪਣੇ ਮਸਤਿਸ਼ਕ 'ਤੇ ਜਿੱਤ ਪਾਣ ਦਾ ਇਕ ਤਰੀਕਾ ਆਪਣੇ ਦਿਮਾਗ ਨੂੰ ਸ਼ਾਂਤ ਰੱਖਣਾ ਸਿੱਖਣਾ ਹੈ। ਇਸ ਕਿਤਾਬ ਦਾ ਹਰ ਇਕ ਟੀਚਰ ਹਰ ਦਿਨ ਸਾਧਨਾ ਕਰਦਾ ਹੈ। ਜਦੋਂ ਤਕ ਮੈਂ ਰਹੱਸ ਨਹੀਂ ਖੋਜਿਆ ਸੀ, ਉਦੋਂ ਤੱਕ ਮੈਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਸਾਧਨਾ ਵਿਚ ਕਿੰਨੀ ਸ਼ਕਤੀ ਹੁੰਦੀ ਹੈ। ਸਾਧਨਾ ਮਸਤਿਸ਼ਕ ਨੂੰ ਸ਼ਾਂਤ ਕਰ ਦਿੰਦੀ ਹੈ, ਵਿਚਾਰਾਂ ਨੂੰ ਕਾਬੂ ਕਰਣ 'ਚ ਮਦਦ ਕਰਦੀ ਹੈ, ਸ਼ਰੀਰ 'ਚ ਫੁਰਤੀ ਭਰ ਦਿੰਦੀ ਹੈ। ਚੰਗੀ ਖਬਰ ਇਹ ਹੈ ਕਿ ਤੁਹਾਨੂੰ ਘੰਟੇਬੱਧੀ ਸਾਧਨਾ ਕਰਣ ਦੀ ਲੋੜ ਨਹੀਂ ਹੈ। ਅਰੰਭ ਵਿਚ ਬਸ ਤਿੰਨ ਤੋਂ ਦਸ ਮਿੰਟ ਹੀ ਕਾਫ਼ੀ ਹਨ । ਇਨੇ ਨਾਲ ਹੀ ਤੁਹਾਨੂੰ ਵਿਚਾਰਾਂ 'ਤੇ ਕਾਬੂ ਕਰਣ ਦੀ ਨਾ-ਭਰੋਸੇਯੋਗ ਸ਼ਕਤੀ ਮਿਲ ਸਕਦੀ ਹੈ।
ਆਪਣੇ ਵਿਚਾਰਾਂ ਬਾਰੇ ਸੁਚੇਤ ਰਹਿਣ ਲਈ ਤੁਸੀਂ ਇਹ ਸੰਕਲਪ ਵੀ ਕਰ ਸਕਦੇ ਹੋ, "ਮੈਂ ਆਪਣੇ ਵਿਚਾਰਾਂ ਦਾ ਮਾਲਿਕ ਹਾਂ।" ਇਸ ਨੂੰ ਵਾਰ-ਵਾਰ ਦੁਹਰਾਓ ਅਤੇ ਇਸ 'ਤੇ ਚਿੰਤਨ ਕਰੋ। ਜਦੋਂ ਤੁਸੀਂ ਇਸ ਸੰਕਲਪ ਨੂੰ ਵਾਰ-ਵਾਰ ਦੁਹਰਾਉਂਦੇ ਹੋ, ਤਾਂ ਆਕਰਸ਼ਨ ਦੀ ਨਿਯਮ ਦੁਆਰਾ ਤੁਸੀਂ ਸਚਮੁੱਚ ਇੰਜ ਦੇ ਬਣ ਜਾਂਦੇ ਹੋ।
ਤੁਹਾਨੂੰ ਹੁਣ ਉਹ ਗਿਆਨ ਮਿਲ ਰਿਹਾ ਹੈ, ਜਿਸ ਨਾਲ ਤੁਸੀਂ ਆਪਣਾ ਸਭ ਤੋਂ ਵਧੀਆ ਸੰਸਕਰਨ ਬਣਾ ਸਕਦੇ ਹੋ। ਤੁਹਾਡੇ ਉਸ ਸਭ ਤੋਂ ਵਧੀਆ ਸੰਸਕਰਨ ਦੀ ਸੰਭਾਵਨਾ ਪਹਿਲੇ ਤੋਂ ਹੀ ਤੁਹਾਡੇ ਸਭ ਤੋਂ ਸ਼ਾਨਦਾਰ ਸੰਸਕਰਨ ਦੀ ਫ੍ਰੀਕਊਂਸੀ 'ਤੇ ਮੌਜੂਦ ਹੈ। ਨਿਰਣਾ ਕਰੋ ਕਿ ਤੁਸੀਂ ਕੀ ਬਣਨਾ, ਕਰਣਾ ਜਾਂ ਪਾਣਾ ਚਾਹੁੰਦੇ ਹੋ। ਇਸਦੇ ਵਿਚਾਰ ਸੋਚੋ ਅਤੇ ਫ੍ਰੀਕਊਂਸੀ ਭੇਜੋ: ਤੁਹਾਡਾ ਸੁਪਨਾ ਸਾਕਾਰ ਹੋ ਜਾਵੇਗਾ।
ਰਹੱਸ ਸੰਖੇਪ
ਰਹੱਸ ਦਾ ਸੌਖਾਕਰਣ
ਮਾਇਕਲ ਬਰਨਾਰਡ ਬੇਕਵਿਥ
ਅਸੀਂ ਜਿਸ ਬ੍ਰਹਿਮੰਡ 'ਚ ਰਹਿੰਦੇ ਹਾਂ, ਉਸ ਵਿਚ ਗੁਰਤਾ ਵਰਗੇ ਅਤੁਟ ਨਿਯਮ ਕੰਮ ਕਰਦੇ ਹਨ। ਜੇਕਰ ਤੁਸੀਂ ਕਿਸੇ ਇਮਾਰਤ ਤੋਂ ਹੇਠਾਂ ਡਿਗਦੇ ਹੋ, ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਚੰਗੇ ਇਨਸਾਨ ਹੋ ਜਾਂ ਮਾੜੇ, ਤੁਸੀਂ ਜਮੀਨ ਨਾਲ ਜ਼ਰੂਰ ਟਕਰੋਗੇ।
ਆਕਰਸ਼ਨ ਦਾ ਨਿਯਮ ਪ੍ਰਕਿਰਤੀ ਦਾ ਨਿਯਮ ਹੈ। ਇਹ ਗੁਰਤਾ ਦੇ ਨਿਯਮ ਜਿੰਨਾ ਹੀ ਨਿਰਪੱਖ ਤੇ ਸਰਵ-ਵਿਆਪੀ ਹੈ। ਇਹ ਨਿਸ਼ਚਿਤ ਤੇ ਅਚੂਕ ਹੈ।
ਡਾੱ. ਜੋ ਵਿਟਾਲ
ਇਸ ਵੇਲੇ ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜਾਂ ਹਨ, ਉਨ੍ਹਾਂ ਨੂੰ ਤੁਸੀਂ ਆਪਣੇ ਵੱਲ ਆਕਰਸ਼ਤ ਕੀਤਾ ਹੈ। ਇਨ੍ਹਾਂ `ਚ ਉਹ ਚੀਜ਼ਾਂ ਵੀ ਸ਼ਾਮਿਲ ਹਨ, ਜਿਨ੍ਹਾਂ ਬਾਰੇ ਤੁਸੀਂ ਪਰੇਸਾਨ ਜਾਂ ਦੁਖੀ ਹੋ। ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਗੱਲ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਹੋਵੇਗੀ। ਤੁਸੀਂ ਫੌਰਨ ਕਹਿ ਸਕਦੇ ਹੋ, 'ਮੈਂ ਉਸ ਕਾਰ ਐਕਸੀਡੈਂਟ ਨੂੰ ਆਕਰਸਤ ਨਹੀਂ ਸੀ ਕੀਤਾ। ਮੈਂ ਉਸ ਗਾਹਕ ਨੂੰ ਆਕਰਸ਼ਤ ਨਹੀਂ ਕੀਤਾ, ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਮੈਂ ਕਰਜ਼ੇ ਦੇ ਪਹਾੜ ਨੂੰ ਆਕਰਸਤ ਨਹੀਂ ਕੀਤਾ ਸੀ।" ਮੈਂ ਇਥੇ ਤੁਹਾਡੀ ਗੱਲ ਨੂੰ ਕੱਟਣੀ ਚਾਹਵਾਂਗਾ। ਹਾਂ, ਤੁਸੀਂ ਉਨ੍ਹਾਂ ਚੀਜਾਂ ਨੂੰ
ਆਕਰਸ਼ਤ ਕੀਤਾ ਸੀ। ਇਸ ਸਿਧਾਂਤ ਨੂੰ ਸਮਝਣਾ ਬੜਾ ਮੁਸ਼ਕਿਲ ਹੈ, ਲੇਕਿਨ ਇਕ ਵਾਰੀ ਜਦੋਂ ਤੁਸੀਂ ਇਸ ਨੂੰ ਸਵੀਕਾਰ ਕਰ ਲੈਂਦੇ ਹੋ, ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ।
ਆਮ ਕਰਕੇ ਜਦੋਂ ਲੋਕ ਰਹੱਸ ਦੇ ਇਸ ਹਿੱਸੇ ਨੂੰ ਪਹਿਲੀ ਵਾਰ ਸੁਣਦੇ ਹਨ, ਤਾਂ ਉਨ੍ਹਾਂ ਨੂੰ ਇਤਿਹਾਸ ਦੀਆਂ ਇਹੋ ਜਿਹੀਆਂ ਘਟਨਾਵਾਂ ਯਾਦ ਆ ਜਾਂਦੀਆਂ ਹਨ, ਜਿਨ੍ਹਾਂ 'ਚ ਬਹੁਤ ਸਾਰੇ ਲੋਕ ਇਕੋ ਵੇਲੇ ਮਰੇ ਸਨ। ਉਨ੍ਹਾਂ ਨੂੰ ਇਹ ਸਮਝਣ ਵਿਚ ਮੁਸ਼ਕਿਲ ਹੁੰਦੀ ਹੈ ਕਿ ਇੰਨੇ ਸਾਰੇ ਲੋਕ ਆਪਣੇ-ਆਪ ਉਸ ਖਾਸ ਘਟਨਾ ਪ੍ਰਤਿ ਕਿਵੇਂ ਆਕਰਸ਼ਿਤ ਕਰ ਸਕਦੇ ਸਨ। ਲੇਕਿਨ ਆਕਰਸ਼ਨ ਦੇ ਨਿਯਮ ਮੁਤਾਬਿਕ ਉਹ ਯਕੀਨਨ ਘਟਨਾ ਦੀ ਫ੍ਰੀਕਊਂਸੀ 'ਤੇ ਹੀ ਰਹੇ ਹੋਣਗੇ। ਇਸਦਾ ਇਹ ਮਤਲਬ ਨਹੀਂ ਹੈਂ ਕਿ ਉਨ੍ਹਾਂ ਨੇ ਉਸ ਨਿਸ਼ਚਿਤ ਦੁਰਘਟਨਾ ਬਾਰੇ ਸੋਚਿਆ ਹੋਵੇਗਾ। ਲੇਕਿਨ ਉਨ੍ਹਾਂ ਦੇ ਵਿਚਾਰਾਂ ਦੀ ਫ੍ਰੀਕਊਂਸੀ ਉਸ ਘਟਨਾ ਦੀ ਫ੍ਰੀਕਊਂਸੀ ਨਾਲ ਮੇਲ ਖਾਂਦੀ ਹੋਵੇਗੀ। ਜੇਕਰ ਲੋਕਾਂ ਨੂੰ ਇਹ ਯਕੀਨ ਹੋਵੇ ਕਿ ਉਹ ਗਲਤ ਸਮੇਂ 'ਤੇ ਗਲਤ ਥਾਂ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਬਾਹਰਲੀ ਪਰੀਸਥਿਤੀਆਂ ਜਾਂ ਹਾਲਾਤਾਂ 'ਤੇ ਕੋਈ ਕਾਬੂ ਨਹੀਂ ਹੈ, ਤਾਂ ਡਰ, ਵਖਰਾਪਣ, ਕਮਜ਼ੋਰੀ ਦੇ ਨਿਰੰਤਰ ਵਿਚਾਰ ਉਨ੍ਹਾਂ ਨੂੰ ਗਲਤ ਸਮੇਂ 'ਤੇ ਗ਼ਲਤ ਥਾਂ ਰਹਿਣ ਲਈ ਆਕਰਸ਼ਿਤ ਕਰ ਸਕਦੇ ਹਨ।
ਤੁਸੀਂ ਇਸੇ ਵੇਲੇ ਵਿਕਲਪ ਚੁਣ ਸਕਦੇ ਹੋ। ਕੀ ਤੁਸੀਂ ਇਹ ਯਕੀਨ ਕਰਣਾ ਚਾਹੁੰਦੇ ਹੋ ਕਿ ਇਹ ਤਾਂ ਸਿਰਫ ਕਿਸਮਤ ਦੀ ਗੱਲ ਹੈ ਅਤੇ ਤੁਹਾਡੇ ਨਾਲ ਮਾੜੀਆਂ ਘਟਨਾਵਾਂ ਕਿਸੇ ਵੇਲੇ ਵੀ ਹੋ ਸਕਦੀਆਂ ਹਨ? ਕੀ ਤੁਸੀਂ ਇਹ ਯਕੀਨ ਕਰਣਾ ਚਾਹੁੰਦੇ ਹੋ ਕਿ ਤੁਸੀਂ ਗਲਤ ਸਮੇਂ 'ਤੇ ਗਲਤ ਜਗ੍ਹਾ ਤੇ ਹੋ ਸਕਦੇ ਹੋ, ਕਿ ਤੁਹਾਡਾ ਹਾਲਾਤਾਂ ਉੱਤੇ ਕੋਈ ਕੰਟਰੋਲ ਨਹੀਂ ਹੈ?
ਜਾਂ ਤੁਸੀਂ ਇਹ ਯਕੀਨ ਕਰਨਾ ਤੇ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਤਕਦੀਰ ਤੁਹਾਡੇ ਹੱਥਾਂ 'ਚ ਹੈ ਅਤੇ ਤੁਹਾਡੀ ਜ਼ਿੰਦਗੀ ਵਿਚ ਸਿਰਫ ਚੰਗੀਆਂ ਚੀਜ਼ਾਂ ਹੀ ਆ ਸਕਦੀਆਂ ਹਨ, ਕਿਉਂਕਿ ਤੁਸੀਂ ਉਨ੍ਹਾਂ ਬਾਰੇ ਸੋਚਦੇ ਹੋ? ਤੁਹਾਡੇ ਕੋਲ ਵਿਕਲਪ ਮੌਜੂਦ ਹਨ ਅਤੇ ਤੁਸੀਂ ਜੋ ਸੋਚਣ ਦੀ ਚੋਣ ਕਰੋਗੇ, ਉਹੀ ਤੁਹਾਡੇ ਜੀਵਨ ਦਾ ਅਨੁਭਵ ਬਣ ਜਾਵੇਗਾ।
ਕੋਈ ਵੀ ਚੀਜ ਤੁਹਾਡੇ ਕੋਲ ਉਦੋਂ ਤਕ ਨਹੀਂ ਆ ਸਕਦੀ, ਜਦੋਂ ਤਕ ਕਿ ਤੁਸੀਂ ਲਗਾਤਾਰ ਸੋਚ ਕੇ ਉਸ ਨੂੰ ਆਪਣੇ ਕੋਲ ਨਾ ਬੁਲਾਓ।
ਬਾੱਬ ਡਾੱਯਲ
ਸਾਡੇ 'ਚੋਂ ਜਿਆਦਾਤਰ ਲੋਕ ਬਿਨਾਂ ਸੋਚੇ-ਸਮਝੇ ਘਟਨਾਵਾਂ ਨੂੰ ਆਕਰਸ਼ਤ ਕਰਦੇ ਹਨ। ਅਸੀਂ ਸੋਚਦੇ ਹਾਂ ਕਿ ਸਾਡਾ ਇਸ 'ਤੇ ਕੋਈ ਕੰਟਰਲ ਨਹੀਂ ਹੈ। ਸਾਡੇ ਵਿਚਾਰ ਅਤੇ ਭਾਵਨਾਵਾਂ ਸਾਡੀ ਜਾਣਕਾਰੀ ਦੇ ਬਿਨਾਂ ਸਾਨੂੰ ਰਾਹ ਦਿਖਾਉਂਦੇ ਹਨ ਤੇ ਹਰ ਚੀਜ ਸਾਡੇ ਵੱਲ ਖਿੱਚੀ ਚਲੀ ਆਉਂਦੀ ਹੈ।
ਕੋਈ ਵੀ ਜਾਣ ਬੁੱਝ ਕੇ ਕਦੇ ਕਿਸੇ ਅਨਚਾਹੀ ਚੀਜ਼ ਨੂੰ ਆਕਰਸ਼ਿਤ ਨਹੀਂ ਕਰੇਗਾ। ਰਹੱਸ ਜਾਣਨ ਤੋਂ ਬਾਅਦ ਤੁਸੀਂ ਇਹ ਆਸਾਨੀ ਨਾਲ ਸਮਝ ਸਕਦੇ ਹੋ ਕਿ ਤੁਹਾਡੇ ਜਾਂ ਦੂਜੇ ਲੋਕਾਂ ਦੇ ਜੀਵਨ 'ਚ ਕੁਝ ਅਨਚਾਹੀ ਚੀਜ਼ਾਂ ਹੋਈਆਂ ਹੋਣਗੀਆਂ। ਸਿਰਫ ਇਸਲਈ, ਕਿਉਂਕਿ ਅਸੀਂ ਆਪਣੇ ਵਿਚਾਰਾਂ ਦੀ ਮਹਾਨ ਰਚਨਾਤਮਕ ਸ਼ਕਤੀ ਤੋਂ ਅਨਜਾਣ ਸੀ।
ਡਾੱ. ਜੋ ਵਿਟਾਲ
ਜੇਕਰ ਤੁਸੀਂ ਇਹ ਪਹਿਲੀ ਵਾਰ ਸੁਣ ਰਹੇ ਹੋ, ਤਾਂ ਤੁਹਾਨੂੰ ਇੰਜ ਲੱਗ ਸਕਦਾ ਹੈ, "ਠੀਕ ਹੈ, ਤਾਂ ਇਸਦਾ ਮਤਲਬ ਹੈ ਕਿ ਮੈਨੂੰ ਆਪਣੇ ਵਿਚਾਰਾਂ ਦੀ ਨਿਗਰਾਨੀ ਕਰਣੀ ਹੋਵੇਗੀ? ਇਹ ਤਾਂ ਬੜਾ ਮੁਸ਼ਕਿਲ ਕੰਮ ਹੈ। ਇੰਜ ਪਹਿਲੀ ਵਾਰ ਲੱਗ ਸਕਦਾ ਹੈ, ਲੇਕਿਨ ਇਥੋਂ ਹੀ ਮਜਾ ਸ਼ੁਰੂ ਹੁੰਦਾ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਰਹੱਸ ਦੇ ਕਈ ਸ਼ਾਰਟਕਟ ਹਨ ਤੇ ਤੁਸੀਂ ਇਹੋ ਜਿਹੇ ਸ਼ਾਰਟਕਟ ਨੂੰ ਚੁਣ ਸਕਦੇ ਹੋ, ਜਿਹੜਾ ਤੁਹਾਡੇ ਲਈ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦਾ ਹੈ। ਅੱਗੇ ਪੜ੍ਹਦੇ ਰਹੋ। ਤੁਹਾਨੂੰ ਇਸਦਾ ਤਰੀਕਾ ਸਮਝ 'ਚ ਆ ਜਾਵੇਗਾ।
ਮਾਰਸੀ ਸ਼ਿਮਾੱਫ਼
ਲੇਖਕ, ਅੰਤਰ-ਰਾਸ਼ਟਰੀ ਵਕਤਾ ਅਤੇ ਟ੍ਰਾਂਸਫ਼ਾਰਮੇਸ਼ਨਲ ਲੀਡਰ
ਦਿਮਾਗ਼ 'ਚ ਆਉਣ ਵਾਲੇ ਹਰੇਕ ਵਿਚਾਰ ਦੀ ਨਿਗਰਾਨੀ ਕਰਣੀ ਅਸੰਭਵ ਹੈ। ਰਿਸਰਚ ਕਰਣ ਵਾਲੇ ਦੱਸਦੇ ਹਨ ਕਿ ਸਾਡੇ ਦਿਮਾਗ ਵਿਚ ਹਰ ਦਿਨ ਸੱਠ ਹਜ਼ਾਰ ਵਿਚਾਰ ਆਉਂਦੇ ਹਨ। ਜੇਕਰ ਦਿਮਾਗ 'ਚ ਆਉਣ ਵਾਲੇ ਸਾਰੇ ਸੱਠ ਹਜ਼ਾਰ ਵਿਚਾਰਾਂ ਨੂੰ ਕੰਟਰੋਲ ਕਰਣ ਦੀ ਕੋਸ਼ਿਸ਼ ਕਰਾਂਗੇ, ਤਾਂ ਸੋਚੋ ਕਿ ਤੁਸੀਂ
ਕਿੰਨਾ ਥੱਕ ਜਾਵੋਗੇ? ਖੁਸ਼ਕਿਸਮਤੀ ਨਾਲ ਇਕ ਜਿਆਦਾ ਸੌਖਾ ਤਰੀਕਾ ਹੈ: ਭਾਵਨਾਵਾਂ। ਸਾਡੀਆਂ ਭਾਵਨਾਵਾਂ ਸਾਨੂੰ ਦੱਸ ਦਿੰਦੀਆਂ ਹਨ ਕਿ ਅਸੀਂ ਕੀ ਸੋਚ ਰਹੇ ਹਾਂ ।
ਭਾਵਨਾਵਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਤੁਹਾਡੀਆਂ ਭਾਵਨਾਵਾਂ ਤੁਹਾਡੇ ਜੀਵਨ ਦੇ ਨਿਰਮਾਣ 'ਚ ਤੁਹਾਡੀ ਮਦਦ ਕਰ ਸਕਦੀਆਂ ਹਨ। ਇਸ ਟੀਚੇ ਨੂੰ ਪਾਉਣ ਲਈ ਉਨ੍ਹਾਂ ਤੋਂ ਹੋਰ ਵਧੀਆ ਸਾਲ ਦੂਜਾ ਨਹੀਂ ਹੈ। ਤੁਹਾਡੇ ਵਿਚਾਰ ਹਰ ਘਟਨਾ ਦਾ ਮੁੱਢਲਾ ਕਾਰਣ ਹੈ। ਇਸ ਦੁਨੀਆ ਦੀ ਦਿਖਣ ਤੇ ਅਨੁਭਵ ਕੀਤੀ ਜਾਣ ਵਾਲੀ ਹਰ ਚੀਜ਼ ਨਤੀਜਾ ਹੈ, ਅਤੇ ਇਸ ਵਿਚ ਤੁਹਾਡੀਆਂ ਭਾਵਨਾਵਾਂ ਸਾਮਿਲ ਹਨ। ਕਾਰਣ ਹਮੇਸ਼ਾ ਤੁਹਾਡੇ ਵਿਚਾਰ ਹਨ।
ਬਾੱਬ ਡਾੱਯਲ
ਭਾਵਨਾਵਾਂ ਅਵਿਸਵਨੀ ਤੋਹਫੇ ਹਨ। ਉਹ ਸਾਨੂੰ ਦੱਸ ਦਿੰਦੀਆਂ ਹਨ ਕਿ ਅਸੀਂ ਕੀ ਸੋਚ ਰਹੇ ਹਾਂ।
ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੌਰਨ ਦੱਸ ਦਿੰਦੀਆਂ ਹਨ ਕਿ ਤੁਸੀਂ ਕੀ ਸੋਚ ਰਹੇ ਹੋ। ਉਸ ਵੇਲੇ ਨੂੰ ਯਾਦ ਕਰੋ, ਜਦੋਂ ਤੁਹਾਡੀਆਂ ਭਾਵਨਾਵਾਂ ਅਚਣਚੇਤ ਗੋਤੇ ਖਾਣ ਲੱਗੀਆਂ ਸਨ - ਇੰਜ ਸ਼ਾਇਦ ਉਦੋਂ ਹੋਇਆ ਹੋਵੇਗਾ, ਜਦੋਂ ਤੁਸੀਂ ਕੋਈ ਬੁਰੀ ਖਬਰ ਸੁਣੀ ਸੀ। ਤੁਹਾਡੇ ਢਿੱਡ ਜਾਂ ਸੋਲਰ ਪਲੇਕਸ 'ਚ ਅਚਣਚੇਤ ਬੁਰਾ ਅਹਿਸਾਸ ਹੋਇਆ ਸੀ। ਤੁਹਾਡੀਆਂ ਭਾਵਨਾਵਾਂ ਤੁਹਾਨੂੰ ਫੋਰਨ ਇਸ਼ਾਰਾ ਭੇਜ ਦਿੰਦੀਆਂ ਹਨ ਕਿ ਤੁਸੀਂ ਕੀ ਸੋਚ ਰਹੇ ਹੋ।
ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ, ਇਸ 'ਤੇ ਗੌਹ ਕਰਣਾ ਸਿਖੋ। ਇਸ਼ਾਰਿਆਂ ਨੂੰ ਪੜ੍ਹਨਾ ਸਿਖੋ, ਕਿਉਂਕਿ ਇਸੇ ਤਰੀਕੇ ਨਾਲ ਤੁਸੀਂ ਸਭ ਤੋਂ ਛੇਤੀ ਇਹ ਜਾਣ ਸਕਦੇ ਹੋ ਕਿ ਤੁਸੀਂ ਕੀ ਸੋਚ ਰਹੇ ਹੋ।
ਲੀਸਾ ਨਿਕੋਲਸ
ਤੁਹਾਡੇ ਕੋਲ ਦੋ ਤਰ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ : ਚੰਗੀਆਂ ਭਾਵਨਾਵਾਂ ਤੇ ਮਾੜੀਆਂ ਭਾਵਨਾਵਾਂ। ਤੁਸੀਂ ਦੋਨਾਂ ਦੇ ਫਰਕ ਨੂੰ ਜਾਣਦੇ ਹੋ, ਕਿਉਂਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ ਅਤੇ ਦੂਜੀ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਤੁਹਾਨੂੰ ਮਾੜਾ ਮਹਿਸੂਸ ਹੁੰਦਾ ਹੈ। ਡਿਪ੍ਰੈਸ਼ਨ, ਗੁੱਸਾ, ਈਰਖਾ, ਅਪਰਾਧਬੋਧ... ਇਹੋ ਜਹੀ
ਭਾਵਨਾਵਾਂ, ਜਿਹੜੀਆਂ ਤੁਹਾਨੂੰ ਸਸ਼ਕਤ ਮਹਿਸੂਸ ਨਹੀਂ ਕਰਦੀਆਂ ਹਨ। ਉਹ ਮਾੜੀਆਂ ਭਾਵਨਾਵਾਂ ਹਨ।
ਕੋਈ ਵੀ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ ਜਾਂ ਮਾੜਾ। ਸਿਰਫ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਕਿਸੇ ਵਲੋਂ ਕਿੰਜ ਮਹਿਸੂਸ ਕਰ ਰਹੇ ਹੋ। ਜੇਕਰ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ, ਤਾਂ ਬਸ ਆਪਣੇ ਆਪ ਨੂੰ ਇਹ ਪੁੱਛ ਲਵੋ, "ਮੈਂ ਕਿੰਝ ਮਹਿਸੂਸ ਕਰ ਰਿਹਾ ਹਾਂ?" ਤੁਸੀਂ ਦਿਨ 'ਚ ਕਈ ਵਾਰੀ ਇਹ ਸਵਾਲ ਪੁੱਛ ਸਕਦੇ ਹੋ। ਇਸ ਤਰ੍ਹਾਂ ਕਰਣ ਨਾਲ ਤੁਸੀਂ ਇਸ ਬਾਰੇ ਜਿਆਦਾ ਜਾਗਰੂਕ ਹੋਵੇਗੇ ਕਿ ਤੁਸੀਂ ਕਿੰਝ ਮਹਿਸੂਸ ਕਰ ਰਹੇ ਹੋ।
ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਮਾੜਾ ਮਹਿਸੂਸ ਕਰਣ ਵੇਲੇ ਦਿਮਾਗ 'ਚ ਚੰਗੇ ਵਿਚਾਰ ਰੱਖਣੇ ਅਸੰਭਵ ਹੁੰਦੇ ਹਨ। ਇਹ ਗੱਲ ਤਾਂ ਨਿਯਮ ਦੇ ਖਿਲਾਫ਼ ਹੋਵੇਗੀ, ਕਿਉਂਕਿ ਤੁਹਾਡੇ ਵਿਚਾਰ ਹੀ ਤੁਹਾਡੀਆਂ ਭਾਵਨਾਵਾਂ ਨੂੰ ਪੈਦਾ ਕਰਦੇ ਹਨ। ਜੇਕਰ ਤੁਸੀਂ ਬੁਰਾ ਮਹਿਸੂਸ ਕਰ ਰਹੇ ਹੋ, ਤਾਂ ਇਸ ਤਰ੍ਹਾਂ ਇਸਲਈ ਹੈ, ਕਿਉਂਕਿ ਤੁਸੀਂ ਇਹੋ ਜਿਹੇ ਵਿਚਾਰ ਸੋਚ ਰਹੇ ਹੋ, ਜਿਹੜੇ ਤੁਹਾਨੂੰ ਬੁਰਾ ਮਹਿਸੂਸ ਕਰਾ ਰਹੇ ਹਨ।
ਤੁਹਾਡੇ ਵਿਚਾਰ ਤੁਹਾਡੀ ਫ੍ਰੀਕਊਂਸੀ ਤੈਅ ਕਰਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਤੁਹਾਨੂੰ ਤੁਰੰਤ ਦੱਸ ਦਿੰਦੀਆਂ ਹਨ ਕਿ ਤੁਸੀਂ ਕਿਸ ਫ੍ਰੀਕਊਂਸੀ 'ਤੇ ਹੋ। ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ, ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਮਾੜੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਣ ਦੀ ਫ੍ਰੀਕਊਂਸੀ 'ਤੇ ਹੋ। ਆਕਰਸ਼ਨ ਦਾ ਨਿਯਮ ਹਮੇਸ਼ਾ ਪ੍ਰਤੀਕਿਰਿਆ ਕਰੇਗਾ ਅਤੇ ਮਾੜੀਆਂ ਚੀਜ਼ਾਂ ਦੀਆਂ ਜ਼ਿਆਦਾ ਤਸਵੀਰਾਂ ਤੁਹਾਡੇ ਜੀਵਨ 'ਚ ਲਿਆਵੇਗਾ, ਜਿਸ ਨਾਲ ਤੁਸੀਂ ਮਾੜਾ ਮਹਿਸੂਸ ਕਰੋਗੇ।
ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ ਅਤੇ ਆਪਣੇ ਵਿਚਾਰਾਂ ਨੂੰ ਬਦਲਣ ਜਾਂ ਬੇਹਤਰ ਮਹਿਸੂਸ ਕਰਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ, ਤਾਂ ਤੁਸੀਂ ਦਰਅਸਲ ਕਹਿ ਰਹੇ ਹੋ, "ਮੇਰੇ ਜੀਵਨ 'ਚ ਇਹੋ ਜਿਹੀਆਂ ਹੋਰ ਜ਼ਿਆਦਾ ਪਰੀਸਥਿਤੀਆਂ ਲਿਆਵੋ, ਜਿਨ੍ਹਾਂ ਨਾਲ ਮੈਨੂੰ ਮਾੜਾ ਮਹਿਸੂਸ ਹੋਵੇ। ਉਨ੍ਹਾਂ ਨੂੰ ਲਿਆਓ!"
ਲੀਸ਼ਾ ਨਿਕੋਲਸ
ਇਸਦਾ ਦੂਜਾ ਪਹਿਲੂ ਇਹ ਹੈ ਕਿ ਤੁਹਾਡੇ ਕੋਲ ਚੰਗੇ ਭਾਵ ਤੇ ਭਾਵਨਾਵਾਂ ਵੀ ਹਨ। ਤੁਹਾਨੂੰ ਇਨ੍ਹਾਂ ਦੇ ਆਉਣ ਦਾ ਪਤਾ ਚਲ ਜਾਂਦਾ ਹੈ, ਕਿਉਂਕਿ ਇਹਨਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਉਤਸ਼ਾਹ, ਖੁਸ਼ੀ, ਸ਼ੁਕਰਗੁਜ਼ਾਰੀ, ਪ੍ਰੇਮ। ਕਾਸ਼ ਅਸੀਂ ਹਰ ਦਿਨ ਇਹੀ ਮਹਿਸੂਸ ਕਰ ਸਕੀਏ। ਜਦੋਂ ਤੁਸੀਂ ਚੰਗੀਆਂ ਭਾਵਨਾਵਾਂ ਦਾ ਜਸ਼ਨ ਮਨਾਉਂਦੇ ਹੋ, ਤਾਂ ਤੁਸੀਂ ਆਪਣੇ ਵੱਲ ਹੋਰ ਜਿਆਦਾ ਚੰਗੀਆਂ ਭਾਵਨਾਵਾਂ ਤੇ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹੋ, ਜਿਨ੍ਹਾਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ।
ਬਾੱਬ ਡਾੱਯਲ
ਇਹ ਸੱਚੀ ਬਹੁਤ ਸੌਖਾ ਹੈ। "ਮੈਂ ਇਸ ਵਕਤ ਆਪਣੇ ਵੱਲ ਕਿਸ ਨੂੰ ਆਕਰਸ਼ਿਤ ਕਰ ਰਿਹਾ ਹਾਂ?" ਹੁਣ ਦੱਸੋ, ਤੁਸੀਂ ਕਿੰਝ ਮਹਿਸੂਸ ਕਰਦੇ ਹੋ? "ਮੈਂ ਚੰਗਾ ਮਹਿਸੂਸ ਕਰਦਾ ਹਾਂ।" ਬੜੀ ਵਧੀਆ ਗਲ ਹੈ, ਇੰਝ ਹੀ ਮਹਿਸੂਸ ਕਰਦੇ ਰਹੋ।
ਚੰਗਾ ਮਹਿਸੂਸ ਕਰਣ ਵੇਲੇ ਨਕਾਰਾਤਮਕ ਵਿਚਾਰ ਸੋਚਣੇ ਅਸੰਭਵ ਹਨ। ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ, ਤਾਂ ਇੰਝ ਇਸਲਈ ਹੈ ਕਿਉਂਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਦੇਖੋ ਤੁਸੀਂ ਜੀਵਨ 'ਚ ਜੋ ਚਾਹੋ, ਉਹ ਪਾ ਸਕਦੇ ਹੋ। ਇਸਦੀ ਕੋਈ ਹੱਦ ਨਹੀਂ ਹੈ। ਸਿਰਫ ਇਕ ਪੇਂਚ ਹੈ : ਤੁਹਾਨੂੰ ਚੰਗਾ ਮਹਿਸੂਸ ਕਰਣਾ ਹੋਵੇਗਾ। ਜ਼ਰਾ ਸੋਚੋ, ਦਰਅਸਲ ਤੁਸੀਂ ਇਹੀ ਤਾਂ ਚਾਹੁੰਦੇ ਹੋ! ਨਿਯਮ ਸਚਮੁੱਚ ਆਦਰਸ਼ ਹੈ।
ਮਾਰਸੀ ਸ਼ਿਮਾੱਫ਼
ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਹੋ ਜਿਹੇ ਭਵਿਖ ਦਾ ਨਿਰਮਾਣ ਕਰ ਰਹੇ ਹੋ, ਜਿਹੜਾ ਤੁਹਾਡੀਆਂ ਇੱਛਾਵਾਂ ਦੇ ਅਨੁਰੂਪ ਹੈ। ਜੇਕਰ ਤੁਸੀਂ ਮਾੜਾ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਇਹੋ ਜਿਹੇ ਭਵਿਖ ਦਾ ਨਿਰਮਾਣ ਕਰ ਰਹੇ ਹੋ, ਜਿਹੜਾ ਤੁਹਾਡੀਆਂ ਆਸਾਂ ਦੇ ਵਿਪਰੀਤ ਹੈ। ਆਕਰਸ਼ਨ ਦਾ ਨਿਯਮ ਹਰ ਦਿਨ, ਹਰ ਪਲ ਕੰਮ ਕਰ ਰਿਹਾ ਹੈ। ਅਸੀਂ ਜੋ ਕੁੱਝ ਵੀ ਸੋਚਦੇ ਅਤੇ ਮਹਿਸੂਸ ਕਰਦੇ ਹਾਂ, ਉਹ ਸਾਡੇ ਭਵਿਖ ਦਾ ਨਿਰਮਾਣ ਕਰਦਾ ਹੈ। ਜੇਕਰ ਤੁਸੀਂ ਫਿਕਰਮੰਦ ਜਾਂ ਡਰੇ ਹੋਏ ਹੋ, ਤਾਂ ਤੁਸੀਂ ਆਪਣੇ ਜੀਵਨ' ਚ ਇਹੋ ਜਿਹੀਆਂ ਘਟਨਾਵਾਂ ਨੂੰ ਸੱਦਾ ਦੇ ਰਹੇ ਹੋ, ਜਿਹੜੀਆਂ ਤੁਹਾਨੂੰ ਚਿੰਤਤ ਜਾਂ ਡਰਾਉਣ ।
ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ, ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਤੁਸੀਂ ਸਹੀ ਰਾਹ 'ਤੇ ਹੋ ਅਤੇ ਇਕ ਸਸ਼ਕਤ ਫ੍ਰੀਕਊਂਸੀ ਭੇਜ ਰਹੇ ਹੋ, ਜਿਹੜੀ ਤੁਹਾਡੇ ਵੱਲ ਜ਼ਿਆਦਾ ਚੰਗੀਆਂ ਚੀਜਾਂ ਨੂੰ ਆਕਰਸ਼ਿਤ ਕਰ ਰਹੀ ਹੈ, ਜਿਸ ਨਾਲ ਤੁਸੀਂ ਚੰਗਾ ਮਹਿਸੂਸ ਕਰੋਗੇ। ਜਦੋਂ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ, ਤਾਂ ਉਨ੍ਹਾਂ ਘੜੀਆਂ ਨੂੰ ਜੱਫੀ ਪਾ ਲਓ ਅਤੇ ਉਨ੍ਹਾਂ ਦਾ ਦੋਹਨ ਕਰੋ। ਇਹ ਜਾਣ ਲਓ ਕਿ ਚੰਗਾ ਮਹਿਸੂਸ ਕਰਣ ਵੇਲੇ ਤੁਸੀਂ ਜਿਆਦਾ ਚੰਗੀਆਂ ਚੀਜ਼ਾਂ ਨੂੰ ਪ੍ਰਬਲਤਾ ਨਾਲ ਆਪਣੇ ਵੱਲ ਆਕਰਸ਼ਤ ਕਰ ਰਹੇ ਹੋ।
ਆਓ, ਹੁਣ ਇਕ ਕਦਮ ਅੱਗੇ ਚੱਲੀਏ। ਕਿਤੇ ਇੰਝ ਤਾਂ ਨਹੀਂ ਹੈ ਕਿ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਸੰਦੇਸ਼ ਦੇ ਰਿਹਾ ਹੋਵੇ ਕਿ ਤੁਸੀਂ ਕੀ ਸੋਚ ਰਹੇ ਹੋ?
ਜੈਕ ਕੈਨਫ਼ੀਲਡ
ਸਾਡੀਆਂ ਭਾਵਨਾਵਾਂ ਸਾਨੂੰ ਇਸ ਗਲ ਦਾ ਫੀਡਬੈਕ ਦਿੰਦੀਆਂ ਹਨ ਕਿ ਅਸੀਂ ਸਹੀ ਰਾਹ 'ਤੇ ਹਾਂ ਜਾਂ ਨਹੀਂ, ਅਸੀਂ ਸਹੀ ਦਿਸ਼ਾ ਵਿਚ ' ਜਾ ਰਹੇ ਹਾਂ ਜਾਂ ਨਹੀਂ ।
ਯਾਦ ਰੱਖੋ, ਤੁਹਾਡੇ ਵਿਚਾਰ ਹਰ ਚੀਜ਼ ਦਾ ਮੁੱਢਲਾ ਕਾਰਣ ਹੈ। ਇਸਲਈ ਜਦੋਂ ਤੁਸੀਂ ਕਿਸੇ ਵਿਚਾਰ ਨੂੰ ਲਗਾਤਾਰ ਸੋਚਦੇ ਹੋ, ਤਾਂ ਉਹ ਤੁਰੰਤ ਬ੍ਰਹਿਮੰਡ 'ਚ ਪੁੱਜ ਜਾਂਦਾ ਹੈ। ਉਹ ਵਿਚਾਰ ਚੁੰਬਕ ਵਾਂਗ ਆਪਣੇ ਸਮਾਨ ਫ੍ਰੀਕਊਂਸੀ ਨਾਲ ਜੁੜ ਜਾਂਦਾ ਹੈ ਅਤੇ ਕੁੱਝ ਹੀ ਘੜੀਆਂ ਅੰਦਰ ਹੀ ਤੁਹਾਡੀਆਂ ਭਾਵਨਾਵਾਂ ਦੁਆਰਾ ਉਸ ਫ੍ਰੀਕਊਂਸੀ ਦੀ ਰੀਡਿੰਗ ਤੁਹਾਨੂੰ ਮਿਲ ਜਾਂਦੀ ਹੈ। ਇਸ ਨੂੰ ਦੂਜੇ ਤਰੀਕੇ ਨਾਲ ਕਹੀਐ ਤਾਂ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਦੱਸ ਦਿੰਦਾ ਹੈ ਕਿ ਤੁਸੀਂ ਉਸ ਵੇਲੇ ਕਿਸ ਫ੍ਰੀਕਊਂਸੀ 'ਤੇ ਹੋ। ਤੁਹਾਡੀਆਂ ਭਾਵਨਾਵਾਂ ਤੁਹਾਡਾ ਫ੍ਰੀਕਊਂਸੀ ਫੀਡਬੈਕ ਮੈਕੇਨਿਜ਼ਮ ਹੈ!
ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ, "ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ।" ਇਸੇ ਤਰ੍ਹਾਂ ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ, ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ, "ਤੁਸੀਂ ਮਾੜੇ ਵਿਚਾਰ ਸੋਚ ਰਹੋ ਹੋ।"
ਜੇਕਰ ਤੁਸੀਂ ਇਸ ਵਕਤ ਬੁਰਾ ਮਹਿਸੂਸ ਕਰ ਰਹੇ ਹੋ, ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੁਨੇਹਾ ਦਰਅਸਲ ਇਹ ਕਹਿ ਰਿਹਾ ਹੈ। "ਖਬਰਦਾਰ! ਆਪਣੇ ਵਿਚਾਰਾਂ ਨੂੰ ਤੁਰੰਤ ਬਦਲੋ। ਨਕਾਰਾਤਮਕ
ਫ੍ਰੀਕਊਂਸੀ ਦਰਜ ਹੋਈ ਹੈ। ਫ੍ਰੀਕਊਂਸੀ ਬਦਲੋ। ਪ੍ਰਗਟੀਕਰਣ ਦੀ ਤਿਆਰੀ ਅਰੰਭ ਹੋ ਚੁੱਕੀ ਹੈ। ਖਬਰਦਾਰ।"
ਅਗਲੀ ਵਾਰ ਜਦੋਂ ਤੁਸੀਂ ਬੁਰਾ ਮਹਿਸੂਸ ਕਰੋ ਜਾਂ ਕੋਈ ਨਕਾਰਾਤਮਕ ਭਾਵ ਮਹਿਸੂਸ ਕਰੋ, ਤਾਂ ਬ੍ਰਹਿਮੰਡ ਦੁਆਰਾ ਭੇਜੇ ਗਏ ਸੰਕੇਤਾਂ `ਤੇ ਧਿਆਨ ਦਿਓ। ਉਸ ਵੇਲੇ ਤੁਸੀਂ ਨਕਾਰਾਤਮਕ ਫ੍ਰੀਕਊਂਸੀ 'ਤੇ ਹੋ ਅਤੇ ਆਪਣੀ ਭਲਾਈ ਦੇ ਰਾਹ 'ਚ ਆਪ ਰੁਕਾਵਟਾਂ ਖੜੀਆਂ ਕਰ ਰਹੇ ਹੋ। ਆਪਣੇ ਵਿਚਾਰਾਂ ਨੂੰ ਬਦਲ ਲਓ ਅਤੇ ਕਿਸੇ ਚੰਗੀ ਚੀਜ ਬਾਰੇ ਸੋਚੋ। ਜੇਕਰ ਤੁਹਾਨੂੰ ਚੰਗਾ ਮਹਿਸੂਸ ਹੋਣ ਲੱਗੇ, ਤਾਂ ਤੁਸੀਂ ਜਾਣ ਜਾਵੋਗੇ ਕਿ ਤੁਸੀਂ ਫ੍ਰੀਕਊਂਸੀ ਬਦਲ ਕੇ ਨਵੀਂ ਫ੍ਰੀਕਊਂਸੀ ਉੱਪਰ ਪਹੁੰਚ ਗਏ ਹੋ ਅਤੇ ਬ੍ਰਹਿਮੰਡ ਨੇ ਬੇਹਤਰ ਭਾਵਨਾਵਾਂ ਪਹੁੰਚਾ ਕੇ ਇਸਦੀ ਤਾਈਦ ਕਰ ਦਿਤੀ ਹੈ।
ਬਾੱਬ ਡਾੱਯਲ
ਤੁਹਾਨੂੰ ਠੀਕ ਉਹੀ ਮਿਲ ਰਿਹਾ ਹੈ, ਜਿਸ ਬਾਰੇ ਤੁਸੀਂ ਮਹਿਸੂਸ ਕਰ ਰਹੇ ਹੋ, ਉਹ ਨਹੀਂ, ਜਿਸ ਬਾਰੇ ਤੁਸੀਂ ਸੋਚ ਰਹੇ ਹੋ।
ਇਸਲਈ ਘਟਨਾਵਾਂ ਵਾਰ-ਵਾਰ ਹੁੰਦੀਆਂ ਹਨ। ਜੇਕਰ ਸਵੇਰੇ-ਸਵੇਰੇ ਬਿਸਤਰੇ ਤੋਂ ਉਤਰਣ ਵੇਲੇ ਕਿਸੇ ਦੇ ਅੰਗੂਠੇ 'ਚ ਸੱਟ ਵੱਜ ਜਾਂਦੀ ਹੈ, ਤਾਂ ਸਾਰਾ ਦਿਨ ਇਸੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਉਸ ਵਿਅਕਤੀ ਨੂੰ ਥੋੜ੍ਹਾ ਜਿਹਾ ਵੀ ਅੰਦਾਜ਼ਾਂ ਨਹੀਂ ਹੁੰਦਾ ਕਿ ਆਪਣੀਆਂ ਭਾਵਨਾਵਾਂ 'ਚ ਥੋੜ੍ਹਾ ਜਿਹਾ ਬਦਲਾਅ ਕਰਕੇ ਉਹ ਆਪਣੇ ਸਾਰੇ ਦਿਨ - ਅਤੇ ਆਪਣੀ ਜਿੰਦਗੀ ਨੂੰ ਬਦਲ ਸਕਦਾ ਹੈ।
ਜੇਕਰ ਤੁਹਾਡਾ ਦਿਨ ਚੰਗਾ ਸ਼ੁਰੂ ਹੁੰਦਾ ਹੈ, ਅਤੇ ਤੁਸੀਂ ਸੁਖਮਈ ਭਾਵਨਾਵਾਂ ਮਹਿਸੂਸ ਕਰਦੇ ਹੋ, ਤਾਂ ਜਦੋਂ ਤਕ ਤੁਸੀਂ ਕਿਸੇ ਚੀਜ਼ ਨੂੰ ਆਪਣਾ ਮੂਡ ਬਦਲਣ ਦੀ ਇਜਾਜ਼ਤ ਨਾ ਦਿਓ, ਉਦੋਂ ਤਕ ਤੁਸੀਂ ਆਕਰਸ਼ਨ ਦੇ ਨਿਯਮ ਦੁਆਰਾ ਉਸੇ ਤਰ੍ਹਾਂ ਦੀਆਂ ਹੋਰ ਸਥਿਤੀਆਂ ਤੇ ਲੋਕਾਂ ਨੂੰ ਆਕਰਸ਼ਤ ਕਰਦੇ ਰਹੋਗੇ, ਜਿਹੜੇ ਉਹਨਾਂ ਸੁਖਮਈ ਭਾਵਨਾਵਾਂ ਨੂੰ ਕਾਇਮ ਰੱਖਣਗੇ।
ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇਹੋ ਜਿਹੇ ਦਿਨ ਜਾਂ ਸਮਾਂ ਆਉਣਗੇ, ਜਦੋਂ ਇਕ ਤੋਂ ਬਾਦ ਇਕ ਕਈ ਚੀਜਾਂ ਗੜਬੜ ਹੋਣ। ਭਾਵੇਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੋਵੇ ਜਾਂ ਨਾ, ਇਹ ਲੜੀਬੱਧ ਪ੍ਰਤਿਕਿਰਿਆ ਸਿਰਫ ਇਕ ਵਿਚਾਰ ਨਾਲ ਅਰੰਭ ਹੋਈ ਸੀ। ਉਸ ਇਕ ਮਾੜੇ ਵਿਚਾਰ ਨੇ ਦੂਜੇ ਮਾੜੇ
ਵਿਚਾਰਾਂ ਨੂੰ ਆਕਰਸ਼ਿਤ ਕੀਤਾ, ਫ੍ਰੀਕਊਂਸੀ ਦਰਜ ਹੋਈ ਤੇ ਆਖਰਕਾਰ ਕੋਈ ਚੀਜ਼ ਗੜਬੜ ਹੋ ਗਈ। ਫਿਰ ਜਦੋਂ ਤੁਸੀਂ ਉਸ ਗੜਬੜ ਚੀਜ 'ਤੇ ਮਾੜੀਆਂ ਭਾਵਨਾਵਾਂ ਮਹਿਸੂਸ ਕਰ ਕੇ ਪ੍ਰਤਿਕਿਰਿਆ ਕੀਤੀ, ਤਾਂ ਤੁਸੀਂ ਉਸੇ ਤਰ੍ਹਾਂ ਦੀਆਂ ਹੋਰ ਮਾੜੀਆਂ ਚੀਜ਼ਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਲਿਆ। ਪ੍ਰਤੀਕਿਰਿਆਵਾਂ ਅਕਸਰ ਉਸੇ ਤਰ੍ਹਾਂ ਦੀਆਂ ਜਿਆਦਾ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਲੜੀਬੱਧ ਪ੍ਰਤਿਕਿਰਿਆ ਉਦੋਂ ਤਕ ਹੁੰਦੀ ਰਹੇਗੀ, ਜਦੋਂ ਤਕ ਕਿ ਤੁਸੀਂ ਆਪਣੀ ਇੱਛਾ ਸ਼ਕਤੀ ਨਾਲ ਆਪਣੇ ਵਿਚਾਰ ਬਦਲ ਕੇ ਖੁਦ ਨੂੰ ਉਸ ਫ੍ਰੀਕਊਂਸੀ ਤੋਂ ਹਟਾ ਨਾ ਲਓ।
ਤੁਸੀਂ ਆਪਣੇ ਵਿਚਾਰ ਬਦਲ ਕੇ ਆਪਣੀ ਮਨਚਾਹੀ ਚੀਜ਼ਾਂ ਦੀ ਦਿਸ਼ਾ 'ਚ ਮੋੜ ਸਕਦੇ ਹੋ। ਤੁਹਾਨੂੰ ਆਪਣੀਆਂ ਭਾਵਨਾਵਾਂ ਤੋਂ ਇਹ ਜਾਣਕਾਰੀ ਮਿਲ ਜਾਵੇਗੀ ਕਿ ਤੁਸੀਂ ਆਪਣੀ ਫ੍ਰੀਕਊਂਸੀ ਬਦਲ ਲਈ ਹੈ। ਆਕਰਸ਼ਨ ਦਾ ਨਿਯਮ ਉਸ ਨਵੀਂ ਫ੍ਰੀਕਊਂਸੀ ਨੂੰ ਜਕੜ ਲਵੇਗਾ ਅਤੇ ਉਸ ਦੇ ਅਨੁਰੂਪ ਨਵੀਂਆਂ ਤਸਵੀਰਾਂ ਤੁਹਾਡੀ ਜਿੰਦਗੀ 'ਚ ਭੇਜ ਦੇਵੇਗਾ।
ਹੁਣ ਤੁਸੀਂ ਆਪਣੀਆਂ ਭਾਵਨਾਵਾਂ ਤੋਂ ਫਾਇਦਾ ਚੁੱਕ ਸਕਦੇ ਹੋ ਅਤੇ ਉਨ੍ਹਾਂ ਦਾ ਇਸਤੇਮਾਲ ਕਰ ਆਪਣੀ ਮਨਚਾਹੀਆਂ ਚੀਜਾਂ ਨੂੰ ਹਾਸਿਲ ਕਰ ਸਕਦੇ ਹੋ।
ਤੁਸੀਂ ਆਪਣੀ ਮਨਚਾਹੀ ਚੀਜਾਂ ਦੇ ਵਿਚਾਰਾਂ `ਚ ਭਾਵਨਾਤਮਕ ਪ੍ਰਬਲਤਾ ਦਾ ਪ੍ਰਯੋਗ ਕਰ ਜ਼ਿਆਦਾ ਸਸ਼ਕਤ ਫ੍ਰੀਕਊਂਸੀ ਪ੍ਰੇਸ਼ਿਤ ਕਰ ਸਕਦੇ ਹੋ ਅਤੇ ਆਪਣੀ ਭਾਵਨਾਵਾਂ ਤੋਂ ਫਾਇਦਾ ਚੁੱਕ ਸਕਦੇ ਹੋ।
ਮਾਇਕਲ ਬਰਨਾਰਡ ਬੇਕਵਿਥ
ਤੁਸੀਂ ਇਸੇ ਵੇਲੇ ਸਿਹਤਮੰਦ ਮਹਿਸੂਸ ਕਰ ਸਕਦੇ ਹੋ। ਤੁਸੀਂ ਸਮਰਿੱਧ ਮਹਿਸੂਸ ਕਰ ਸਕਦੇ ਹੋ। ਤੁਸੀਂ ਆਪਣੇ ਚਾਰੇ ਪਾਸੇ ਪ੍ਰੇਮ ਮਹਿਸੂਸ ਕਰ ਸਕਦੇ ਹੋ, ਭਲੇ ਹੀ ਉਹ ਤੁਹਾਡੇ ਜੀਵਨ 'ਚ ਨਾ ਹੋਣ। ਸਿੱਟਾ ਇਹ ਹੋਵੇਗਾ ਕਿ ਬ੍ਰਹਿਮੰਡ ਤੁਹਾਡੇ ਅਹਿਸਾਸ ਦੀ ਪ੍ਰਕਿਰਤੀ ਦੇ ਅਨੁਰੂਪ ਬਣ ਜਾਵੇਗਾ। ਬ੍ਰਹਿਮੰਡ ਤੁਹਾਡੇ ਅੰਦਰੂਨੀ ਭਾਵ ਦੀ ਪ੍ਰਕਿਰਤੀ ਦੇ ਅਨੁਰੂਪ ਬਦਲਕੇ ਤੁਹਾਡੇ ਸਾਹਮਣੇ ਪ੍ਰਗਟ ਹੋਵੇਗਾ, ਕਿਉਂਕਿ ਤੁਸੀਂ ਉਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ।
ਤਾਂ ਤੁਸੀਂ ਇਸ ਵਕਤ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਕੁਝ ਪਲ ਸੋਚੋ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ। ਜੇਕਰ ਤੁਸੀਂ ਓਨਾ ਚੰਗਾ ਮਹਿਸੂਸ ਨਹੀਂ ਕਰਦੇ, ਜਿੰਨਾ ਤੁਸੀਂ ਚਾਹੁੰਦੇ ਹੋ, ਤਾਂ
ਕੋਸ਼ਿਸ਼ ਕਰਕੇ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੁੱਕੋ ਅਤੇ ਉਨ੍ਹਾਂ 'ਤੇ ਧਿਆਨ ਕੇਂਦਿਤ ਕਰੋ। ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਉੱਪਰ ਚੁੱਕਣ ਲਈ ਬੜੀ ਡੂੰਘਿਆਈ ਨਾਲ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਪ੍ਰਬਲਤਾ ਨਾਲ ਉੱਪਰ ਚੱਕਦੇ ਹੋ। ਇਸ ਦਾ ਇਕ ਤਰੀਕਾ ਅੱਖਾਂ ਬੰਦ ਕਰ ਕੇ (ਤਾਂ ਜੁ ਅੜੀਕਾ ਨਾ ਪਵੇ) ਅੰਦਰਲੀਆਂ ਭਾਵਨਾਵਾਂ 'ਤੇ ਧਿਆਨ ਕੇਂਦ੍ਰਿਤ ਕਰਣਾ ਹੈ ਅਤੇ ਫਿਰ ਇਕ ਮਿੰਟ ਤਕ ਮੁਸਕਾਓ।
ਲੀਸਾ ਨਿਕੋਲਸ
ਤੁਹਾਡੇ ਵਿਚਾਰ ਤੇ ਭਾਵਨਾਵਾਂ ਤੁਹਾਡੇ ਜੀਵਨ ਦਾ ਨਿਰਮਾਣ ਕਰਦੀਆਂ ਹਨ। ਇਹ ਹਮੇਸ਼ਾ ਇਸੇ ਤਰੀਕੇ ਨਾਲ ਹੁੰਦਾ ਹੈ ਅਤੇ ਹੁੰਦਾ ਰਹੇਗਾ। ਪੱਕੀ ਗਾਰੰਟੀ ਹੈ।
ਗੁਰਤਾ ਦੇ ਨਿਯਮ ਵਾਂਗ ਹੀ ਆਕਰਸ਼ਨ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿ ਗੁਰਤਾ ਦੇ ਨਿਯਮ 'ਚ ਚੂਕ ਹੋਣ ਦੇ ਕਾਰਣ ਤੁਸੀਂ ਸੂਰਾਂ ਨੂੰ ਉਡਦਿਆਂ ਦੇਖਿਆ ਹੋਵੇ, ਕਿਉਂਕਿ ਉਸ ਦਿਨ ਸੂਰ 'ਤੇ ਗੁਰਤਾ ਦਾ ਨਿਯਮ ਨਹੀਂ ਲਾਗੂ ਹੋ ਪਾਇਆ ਸੀ। ਇਸੇ ਤਰ੍ਹਾਂ ਆਕਰਸ਼ਨ ਦੇ ਨਿਯਮ 'ਚ ਵੀ ਕਦੇ ਚੂਕ ਨਹੀਂ ਹੁੰਦੀ। ਜੇਕਰ ਤੁਹਾਡੀ ਜ਼ਿੰਦਗੀ 'ਚ ਕੋਈ ਚੀਜ਼ ਆਉਂਦੀ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਲੰਮੇ ਸਮੇਂ ਤਕ ਉਸਦੇ ਬਾਰੇ ਸੋਚ ਕੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਆਕਰਸ਼ਨ ਦਾ ਨਿਯਮ ਦਰੁਸਤ ਹੈ।
ਮਾਇਕਲ ਬਰਨਾਰਡ ਬੇਕਵਿਥ
ਇਸ ਨੂੰ ਹਜ਼ਮ ਕਰ ਪਾਉਣਾ ਔਖਾ ਹੈ, ਲੇਕਿਨ ਜਦੋਂ ਅਸੀਂ ਇਸ ਵਿਚਾਰ ਨੂੰ ਸਵੀਕਾਰ ਕਰਣ ਲੱਗਦੇ ਹਾਂ, ਤਾਂ ਇਸਦੇ ਪ੍ਰਭਾਵ ਜ਼ਬਰਦਸਤ ਹੁੰਦੇ ਹਨ। ਇਸਦਾ ਮਤਲਬ ਇਹ ਹੈ ਕਿ ਪੁਰਾਣੇ ਵਿਚਾਰਾਂ ਨੂੰ ਤੁਹਾਡੇ ਜੀਵਨ 'ਚ ਭਾਵੇਂ ਜੋ ਕੀਤਾ ਹੋਵੇ, ਲੇਕਿਨ ਜਾਗਰੂਕਤਾ ਨੂੰ ਬਦਲ ਕੇ ਤੁਸੀਂ ਜ਼ਿੰਦਗੀ ਨੂੰ ਬੇਹਤਰ ਬਣਾ ਸਕਦੇ ਹੋ।
ਤੁਹਾਡੇ ਕੋਲ ਹਰ ਚੀਜ਼ ਨੂੰ ਬਦਲਣ ਦੀ ਸ਼ਕਤੀ ਹੈ, ਕਿਉਂਕਿ ਤੁਸੀਂ ਹੀ ਤੇ ਆਪਣੇ ਵਿਚਾਰਾਂ ਨੂੰ ਚੁਣਦੇ ਹੋ, ਤੁਸੀਂ ਹੀ ਤੇ ਆਪਣੀਆਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹੋ।
"ਤੁਸੀਂ ਰਾਹ 'ਚ ਚੱਲਦੇ-ਚੱਲਦੇ ਆਪਣੇ ਬ੍ਰਹਿਮੰਡ ਦਾ ਨਿਰਮਾਣ ਆਪ ਕਰਦੇ ਹੋ।"
ਵਿੰਸਟਨ ਚਰਚਿਲ
ਡਾੱ. ਜੋ ਵਿਟਾਲ
ਚੰਗਾ ਮਹਿਸੂਸ ਕਰਣਾ ਸਚਮੁੱਚ ਮਹੱਤਵਪੂਰਨ ਹੈ, ਕਿਉਂਕਿ ਇਹ ਚੰਗੀ ਭਾਵਨਾ ਬ੍ਰਹਿਮੰਡ 'ਚ ਸੰਕੇਤਾਂ ਵਾਂਗ ਹੋ ਜਾਂਦੀ ਹੈ ਅਤੇ ਤੁਹਾਡੇ ਵੱਲ ਉਸੇ ਵਰਗੀ ਜ਼ਿਆਦਾ ਚੀਜ਼ਾਂ ਨੂੰ ਆਕਰਸ਼ਤ ਕਰਣ ਲੱਗਦੀ ਹੈ। ਇਸਲਈ ਤੁਸੀਂ ਜਿੰਨਾ ਜ਼ਿਆਦਾ ਚੰਗਾ ਮਹਿਸੂਸ ਕਰੋਗੇ, ਤੁਹਾਡੇ ਵੱਲ ਉਂਨੀ ਹੀ ਜਿਆਦਾ ਚੰਗੀਆਂ ਚੀਜਾਂ ਆਕਰਸ਼ਿਤ ਹੋਣਗੀਆਂ, ਜਿਹੜੀਆਂ ਤੁਹਾਨੂੰ ਚੰਗਾ ਮਹਿਸੂਸ ਕਰਾਣਗੀਆਂ ਤੇ ਲਗਾਤਾਰ ਜਿਆਦਾ ਉੱਪਰ ਪਹੁੰਚਾਣਗੀਆਂ।
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਨਿਰਾਸ਼ਾ ਮਹਿਸੂਸ ਕਰ ਰਹੇ ਹੋ, ਤਾਂ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਇਸੇ ਘੜੀ ਨੂੰ ਬਦਲ ਸਕਦੇ ਹੋ? ਵਧੀਆ ਜਿਹਾ ਗੀਤ ਲਾ ਲਓ ਜਾਂ ਗਾਉਣ ਲੱਗੋ - ਇਸ ਨਾਲ ਤੁਹਾਡੇ ਭਾਵ ਬਦਲ ਜਾਣਗੇ। ਜਾਂ ਕਿਸੇ ਸੋਹਣੀ ਚੀਜ ਬਾਰੇ ਸੋਚੋ। ਬੱਚੇ ਜਾਂ ਕਿਸੇ ਇਹੋ ਜਿਹੇ ਵਿਅਕਤੀ ਬਾਰੇ ਸੋਚੋ, ਜਿਸ ਨਾਲ ਤੁਸੀਂ ਸੱਚਾ ਪਿਆਰ ਕਰਦੇ ਹੋ ਅਤੇ ਉਸੇ 'ਤੇ ਧਿਆਨ ਕੇਂਦ੍ਰਿਤ ਰੱਖੋ। ਉਸ ਵਿਚਾਰ ਨੂੰ ਸੱਚੀ ਹੀ ਆਪਣੇ ਦਿਮਾਗ 'ਚ ਰੱਖ ਲਓ। ਉਸ ਵਿਚਾਰ ਨੂੰ ਛੱਡ ਕੇ ਕਿਸੇ ਦੂਜੀ ਚੀਜ ਨੂੰ ਦਿਮਾਗ 'ਚ ਆਉਣ ਹੀ ਨਾ ਦਿਓ। ਮੈਂ ਗਾਰੰਟੀ ਦਿੰਦਾ ਹਾਂ ਕਿ ਤੁਸੀਂ ਵਧੀਆ ਮਹਿਸੂਸ ਕਰਣ ਲੱਗੋਗੇ।
ਆਪਣੇ ਕੋਲ ਕੁਝ ਹੱਟਵੇਂ-ਭਾਵਾਂ ਦੀ ਸੂਚੀ ਤਿਆਰ ਰੱਖੋ। ਹੱਟਵੇਂ-ਭਾਵਾਂ ਤੋਂ ਮੇਰਾ ਮਤਲਬ ਇਹੋ ਜਿਹੀਆਂ ਚੀਜਾਂ ਨਾਲ ਹੈ, ਜਿਹੜੀਆਂ ਇਕੋ ਹੀ ਘੜੀ 'ਚ ਤੁਹਾਡੀਆਂ ਭਾਵਨਾਵਾਂ ਨੂੰ ਬਦਲ ਸਕਦੀਆਂ ਹਨ। ਜਿਵੇਂ ਸੁਖਮਈ ਯਾਦਾਂ, ਭਾਵੀ ਘਟਨਾਵਾਂ ਦੀਆਂ ਕਲਪਨਾਵਾਂ, ਮੌਜ-ਮਸਤੀ ਦੇ ਪਲ, ਸੋਹੜੇ ਪ੍ਰਾਕ੍ਰਿਤਕ ਦ੍ਰਿਸ਼, ਕੋਈ ਪਿਆਰਾ ਵਿਅਕਤੀ ਤੁਹਾਡਾ ਮਨਭਾਉਂਦਾ ਸੰਗੀਤ। ਫਿਰ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਗੁੱਸੇ 'ਚ ਹੋ, ਕੁੰਠਿਤ ਹੋ ਜਾਂ ਚੰਗਾ ਮਹਿਸੂਸ ਨਹੀਂ ਕਰ ਰਹੇ ਹੋ, ਤਾਂ ਫੌਰਨ ਆਪਣੀ ਹੱਟਵੇਂ-ਭਾਵਾਂ ਦੀ ਸੂਚੀ 'ਤੇ ਨਜ਼ਰ ਪਾਓ ਅਤੇ ਉਨ੍ਹਾਂ 'ਚੋਂ ਕਿਸੇ ਇਕ 'ਤੇ ਧਿਆਨ ਕੇਂਦ੍ਰਿਤ ਕਰ ਲਓ।
ਵੱਖੋ-ਵੱਖ ਮੌਕਿਆਂ 'ਤੇ ਵੱਖੋ-ਵੱਖ ਚੀਜਾਂ ਤੁਹਾਡੇ ਭਾਵਾਂ ਨੂੰ ਬਦਲਣਗੀਆਂ, ਇਸਲਈ ਜੇਕਰ ਕੋਈ ਚੀਜ ਕੰਮ ਨਾ ਕਰੇ, ਤਾਂ ਦੂਜੀ ਨੂੰ ਇਸਤੇਮਾਲ ਕਰੋ। ਆਪਣੀ ਫ੍ਰੀਕਊਂਸੀ ਤੇ ਆਪਣੇ ਫੋਕਸ ਬਦਲਣ 'ਚ ਮੁਸ਼ਕਿਲ ਨਾਲ ਇਕ-ਦੋ ਮਿੰਟ ਦਾ ਸਮਾਂ ਲੱਗਦਾ ਹੈ।
ਪ੍ਰੇਮ : ਮਹਾਨਤਮ ਭਾਵ
ਜੇਮਸ ਰੇ
ਦਾਰਸ਼ਨਿਕ, ਵਕਤਾ, ਲੇਖਕ ਤੇ ਸਮਰਿੱਧੀ ਅਤੇ ਮਾਨਵੀ ਸਮਰਥਾ ਪ੍ਰੋਗਰਾਮਾਂ ਦੇ ਨਿਰਮਾਤਾ
ਚੰਗਾ ਮਹਿਸੂਸ ਕਰਣ ਦਾ ਸਿਧਾਂਤ ਪਰਿਵਾਰ ਦੇ ਪਾਲਤੂ ਜਾਨਵਰਾਂ 'ਤੇ ਵੀ ਲਾਗੂ ਹੁੰਦਾ ਹੈ। ਪਸ਼ੂ ਅਦਭੁੱਤ ਹਨ, ਕਿਉਂਕਿ ਉਨ੍ਹਾਂ ਦੇ ਕਾਰਣ ਤੁਸੀਂ ਬੜੀ ਵਧੀਆਂ ਭਾਵਨਾਤਮਕ ਸਥਿਤੀ ਵਿਚ ਰਹਿੰਦੇ ਹੋ। ਜਦੋਂ ਤੁਸੀਂ ਆਪਣੇ ਪਾਲਤੂ ਪਸ਼ੂਆਂ ਪ੍ਰਤਿ ਪ੍ਰੇਮ ਮਹਿਸੂਸ ਕਰਦੇ ਹੋ, ਤਾਂ ਪ੍ਰੇਮ ਦੀ ਉਹ ਮਹਾਨ ਅਵਸਥਾ ਤੁਹਾਡੇ ਜੀਵਨ 'ਚ ਚੰਗੀਆਂ ਚੀਜਾਂ ਲਿਆਵੇਗੀ। ਇਹ ਕਿੰਨਾ ਚੰਗਾ ਤੋਹਫਾ ਹੈ!
"ਵਿਚਾਰ ਤੇ ਪ੍ਰੇਮ ਦਾ ਸੁਮੇਲ ਆਕਰਸ਼ਨ ਦੇ ਨਿਯਮ ਨੂੰ ਬੇਹਦ ਸ਼ਕਤੀਸ਼ਾਲੀ ਬਣਾ ਦਿੰਦਾ ਹੈ।"
ਚਾਰਲਸ ਹਾਨੇਲ
ਪ੍ਰੇਮ ਬ੍ਰਹਿਮੰਡ ਦੀ ਸਭ ਤੋਂ ਵੱਡੀ ਸ਼ਕਤੀ ਹੈ। ਪ੍ਰੇਮ ਦਾ ਭਾਵ ਉਹ ਸਰਵਉਚ ਫ੍ਰੀਕਊਂਸੀ ਹੈ, ਜਿਸਨੂੰ ਤੁਸੀਂ ਸੰਚਾਰਤ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਹਰ ਵਿਚਾਰ ਨੂੰ ਪ੍ਰੇਮ ਨਾਲ ਸਰਸ਼ਾਰ ਕਰ ਸਕੋ ਜੇਕਰ ਤੁਸੀਂ ਹਰ ਵਸਤੂ ਤੇ ਵਿਅਕਤੀ ਨਾਲ ਪ੍ਰੇਮ ਕਰ ਸਕੋ, ਤਾਂ ਤੁਹਾਡੇ ਜੀਵਨ ਦਾ ਕਾਇਆਕਲਪ ਹੋ ਜਾਵੇਗਾ।
ਦਰਅਸਲ ਅਤੀਤ ਦੇ ਕੁੱਝ ਮਹਾਨ ਚਿੰਤਕਾਂ ਨੇ ਆਕਰਸ਼ਨ ਦੇ ਨਿਯਮ ਵੱਲ ਇਸ਼ਾਰਾ ਕਰਦਿਆਂ ਇਸ ਨੂੰ ਪ੍ਰੇਮ ਦਾ ਨਿਯਮ ਕਿਹਾ ਸੀ। ਸੋਚਣ 'ਤੇ ਤੁਹਾਨੂੰ ਸਮਝ ਵਿਚ ਆ ਜਾਵੇਗਾ ਕਿ ਉਨ੍ਹਾਂ ਇਸ ਤਰਾਂ ਕਿਉਂ ਕੀਤਾ। ਜੇਕਰ ਤੁਸੀਂ ਕਿਸੇ ਬਾਰੇ ਮਾੜਾ ਸੋਚਦੇ ਹੋ, ਤਾਂ ਉਹ ਮਾੜੇ ਵਿਚਾਰ ਤੁਹਾਡੇ ਜੀਵਨ ਚ ਬਤੌਰ ਮਾੜੀਆਂ ਤਸਵੀਰਾਂ ਪ੍ਰਗਟ ਹੋਣਗੇ। ਤੁਸੀਂ ਆਪਣੇ ਮਾੜੇ ਵਿਚਾਰਾਂ ਨਾਲ ਕਿਸੇ ਦੂਜੇ ਦਾ ਨਹੀਂ, ਸਗੋਂ ਆਪਣਾ ਨੁਕਸਾਨ ਕਰ ਸਕਦੇ ਹੋ। ਜੇਕਰ ਤੁਸੀਂ ਪ੍ਰੇਮ ਦੇ ਵਿਚਾਰ ਸੋਚਦੇ ਹੋ, ਤਾਂ ਅੰਦਾਜਾਂ ਲਾਓ, ਇਸ ਨਾਲ ਕਿਸ ਨੂੰ ਫਾਇਦਾ ਹੋਵੇਗਾ - ਤੁਹਾਨੂੰ! ਇਸਲਈ ਜੇਕਰ ਤੁਹਾਡੀ ਪ੍ਰਮੁੱਖ ਭਾਵਨਾਤਮਕ ਅਵਸਥਾ ਪ੍ਰੇਮ ਦੀ ਹੈ ਤਾਂ ਆਕਰਸ਼ਨ ਜਾਂ ਪ੍ਰੇਮ ਦਾ ਨਿਯਮ ਸਭ ਤੋਂ ਪ੍ਰਬਲ ਸ਼ਕਤੀ ਨਾਲ ਪ੍ਰਤਿਕਿਰਿਆ ਕਰਦਾ ਹੈ, ਕਿਉਂਕਿ ਤੁਸੀਂ ਸਭ ਤੋਂ ਉੱਚੀ ਫ੍ਰੀਕਊਂਸੀ `ਤੇ ਹੋ। ਤੁਸੀਂ ਜਿੰਨਾ ਜਿਆਦਾ ਪ੍ਰੇਮ ਮਹਿਸੂਸ ਅਤੇ ਸੰਚਾਰਤ ਕਰੋਗੇ, ਉਂਨੀ ਹੀ ਜਿਆਦਾ ਸ਼ਕਤੀ ਦਾ ਦੋਹਨ ਕਰੋਗੇ।
"ਜਿਹੜੇ ਸਿਧਾਂਤ ਵਿਚਾਰ ਨੂੰ ਇਸਦੀ ਵਸਤੂ ਨਾਲ ਜੋੜਦੇ ਅਤੇ ਇਸ ਤਰ੍ਹਾਂ ਦੀ ਮਾਨਵੀ ਵਿਪੱਤੀ 'ਤੇ ਜਿੱਤ ਪਾਉਣ ਦੀ ਪ੍ਰਬਲ ਸ਼ਕਤੀ ਦਿੰਦੇ ਹਨ, ਉਹ ਆਕਰਸ਼ਨ ਦਾ ਨਿਯਮ ਹੈ। ਇਹ ਇਕ ਪਰਤੱਖ ਤੇ ਬੁਨਿਆਦੀ ਸਿਧਾਂਤ ਹੈ, ਜਿਹੜਾ ਹਰ ਵਸਤੂ, ਹਰ ਦਰਸ਼ਨ ਹਰ ਧਰਮ ਤੇ ਹਰ ਵਿਗਿਆਨ 'ਚ ਸ਼ਾਮਿਲ ਹੈ। ਪ੍ਰੇਮ ਦੇ ਨਿਯਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਵਨਾ ਇੱਛਾ ਹੈ ਅਤੇ ਇੱਛਾ ਪ੍ਰੇਮ। ਪ੍ਰੇਮ ਨਾਲ ਸ਼ਰਸਾਰ ਵਿਚਾਰ ਅਜਿੱਤ ਬਣ ਜਾਂਦੇ ਹਨ।"
ਚਾਰਲਸ ਹਾਨੇਲ
ਮਾਰਸੀ ਸ਼ਿਮਾੱਫ਼
ਜਦੋਂ ਤੁਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ 'ਤੇ ਸਚਮੁੱਚ ਕੰਟਰੋਲ ਰੱਖਣ ਲੱਗਦੇ ਹੋ, ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਆਪਣੀ ਵਾਸਤਵਿਕਤਾ ਦਾ ਨਿਰਮਾਣ ਕਿਵੇਂ ਕਰਦੇ ਹੋ। ਇਹੀ ਤੁਹਾਡੀ ਸੁਤੰਤਰਤਾ ਹੈ, ਇਹੀ ਤੁਹਾਡੀ ਸਮੁੱਚੀ ਸ਼ਕਤੀ ਹੈ।
ਮਾਰਸੀ ਸ਼ਿਮਾੱਫ ਨੇ ਮਹਾਨ ਐਲਬਰਟ ਆਇਨਸਟੀਨ ਦਾ ਇਕ ਅਦਭੁਤ ਵਾਕ ਦੁਹਰਾਇਆ ਹੈ: “ ਕੋਈ ਇਨਸਾਨ ਆਪਣੇ ਆਪ ਤੋਂ ਸਭ ਤੋਂ ਮਹੱਤਵਪੂਰਨ ਸਵਾਲ ਇਹ ਪੁੱਛ ਸਕਦਾ ਹੈ, ‘ਕੀ ਇਹ ਬ੍ਰਹਿਮੰਡ ਮਿਤਰਤਾਪੂਰਨ ਹੈ?”
ਆਕਰਸ਼ਨ ਦੇ ਨਿਯਮ ਨੂੰ ਜਾਣਨ ਤੋਂ ਬਾਅਦ ਇਸਦਾ ਇਕੱਲਾ ਜਵਾਬ ਇਹੀ ਹੈ, "ਹਾਂ, ਬ੍ਰਹਿਮੰਡ ਮਿਤਰਤਾਪੂਰਨ ਹੈ।" ਕਿਉਂ? ਕਿਉਂਕਿ ਜਦੋਂ ਤੁਸੀਂ ਇਹ ਜਵਾਬ ਦਿੰਦੇ ਹੋ, ਤਾਂ ਆਕਰਸ਼ਨ ਦੇ ਨਿਯਮ ਦੁਆਰਾ ਤੁਹਾਨੂੰ ਇਹੀ ਅਨੁਭਵ ਹੋਵੇਗਾ। ਆਇਨਸਟੀਨ ਨੇ ਇਹ ਸਸ਼ਕਤ ਸਵਾਲ ਇਸਲਈ ਪੁੱਛਿਆ ਸੀ, ਕਿਉਂਕਿ ਉਹ ਰਹੱਸ ਜਾਣਦੇ ਸਨ। ਉਹ ਜਾਣਦੇ ਸਨ ਕਿ ਇਸ ਸਵਾਲ ਕਾਰਣ ਅਸੀਂ ਸੋਚਣ ਅਤੇ ਵਿਕਲਪ ਚੁਣਨ ਲਈ ਮਜ਼ਬੂਰ ਹੋਵਾਂਗੇ। ਉਨ੍ਹਾਂ ਨੇ ਸਿਰਫ ਇਕ ਸਵਾਲ ਪੁੱਛ ਕੇ ਸਾਨੂੰ ਇਕ ਮਹਾਨ ਅਵਸਰ ਦਿੱਤਾ ਸੀ।
ਤੁਸੀਂ ਆਇਨਸਟੀਨ ਦੇ ਇਰਾਦੇ ਨੂੰ ਹੋਰ ਅੱਗੇ ਤਕ ਲੈ ਜਾ ਕੇ ਇਹ ਦ੍ਰਿੜ ਐਲਾਨ ਕਰ ਸਕਦੇ ਹੋ, "ਇਹ ਬ੍ਰਹਿਮੰਡ ਸ਼ਾਨਦਾਰ ਹੈ। ਬ੍ਰਹਿਮੰਡ ਸਾਰੀ ਚੰਗੀਆਂ ਚੀਜ਼ਾਂ ਨੂੰ ਮੇਰੇ ਵੱਲ ਲਿਆ ਰਿਹਾ ਹੈ। ਬ੍ਰਹਿਮੰਡ ਹਰ ਚੀਜ਼ 'ਚ ਮੇਰਾ ਸਾਥ ਦੇ ਰਿਹਾ ਹੈ। ਬ੍ਰਹਿਮੰਡ ਮੇਰੀ ਸਾਰੀਆਂ ਜ਼ਰੂਰਤਾਂ ਨੂੰ ਤੁਰੰਤ ਪੂਰਾ ਕਰ ਰਿਹਾ ਹੈ।" ਜਾਣ ਲਓ, ਬ੍ਰਹਿਮੰਡ ਮਿਤਰਤਾਪੂਰਨ ਹੈ।
ਜੈਕ ਕੈਨਫ਼ੀਲਡ
ਜਦੋਂ ਤੋਂ ਮੈਂ ਰਹੱਸ ਸਿੱਖਿਆ ਹੈ ਅਤੇ ਆਪਣੇ ਜੀਵਨ 'ਚ ਢਾਲਿਆ ਹੈ, ਮੇਰੀ ਜਿੰਦਗੀ ਜਿਵੇਂ ਜਾਦੂ ਨਾਲ ਬਦਲ ਗਈ ਹੈ। ਜਿਸ ਤਰ੍ਹਾਂ ਜ਼ਿੰਦਗੀ ਦੇ ਲੋਕ ਸੁਫਨੇ ਦੇਖਦੇ ਹਨ, ਸ਼ਾਇਦ ਮੈਂ ਉਸ ਨੂੰ ਹਰ ਦਿਨ ਜੀਉਂਦਾ ਹਾਂ। ਮੈਂ ਪੰਤਾਲੀ ਲੱਖ ਡਾਲਰ ਦੇ ਮਹਿਲ 'ਚ ਰਹਿੰਦਾ ਹਾਂ। ਮੇਰੇ ਕੋਲ ਇੰਨੀ ਬੇਹਤਰੀਨ ਪਤਨੀ ਹੈ, ਜਿਸ ਲਈ ਲੋਕੀਂ ਆਪਣੀ ਜਾਨ ਤੱਕ ਦੇ ਸਕਦੇ ਹਨ। ਮੈਂ ਦੁਨੀਆ ਦੀ ਸ਼ਾਨਦਾਰ ਥਾਂਵਾਂ 'ਤੇ ਛੁੱਟੀਆਂ ਮਨਾਉਣ ਜਾਂਦਾ ਹਾਂ। ਮੈਂ ਪਹਾੜਾਂ ਤੇ ਚੜ੍ਹ ਚੁੱਕਿਆ ਹਾਂ। ਮੈਂ ਖੋਜੀ ਯਾਤਰਾਵਾਂ ਕਰ ਚੁੱਕਿਆ ਹਾਂ। ਮੈਂ ਸਫਾਰੀ ਯਾਤਰਾਵਾਂ ਕੀਤੀਆਂ ਹਨ। ਇਹ ਸਾਰਾ ਕੁੱਝ ਇਸ ਲਈ ਹੋਇਆਂ ਤੇ ਅੱਜ ਵੀ ਹੋ ਰਿਹਾ ਹੈ, ਕਿਉਂਕਿ ਮੈਂ ਰਹੱਸ `ਤੇ ਅਮਲ ਕਰਣ ਦਾ ਤਰੀਕਾ ਜਾਣਦਾ ਸੀ।
ਬਾੱਬ ਪ੍ਰਾੱਕਟਰ
ਜਦੋਂ ਤੁਸੀਂ ਰਹੱਸ ਦਾ ਪ੍ਰਯੋਗ ਕਰਣ ਲਗੋਗੇ, ਤਾਂ ਜ਼ਿੰਦਗੀ ਸਚਮੁੱਚ ਜਬਰਦਸਤ ਬਣ ਸਕਦੀ ਹੈ ਤੇ ਇਸ ਨੂੰ ਬਣਨਾ ਚਾਹੀਦਾ ਹੈ ਅਤੇ ਇਹ ਜ਼ਰੂਰ ਬਣੇਗੀ।
ਇਹ ਤੁਹਾਡੀ ਜ਼ਿੰਦਗੀ ਹੈ ਅਤੇ ਇਹ ਇੰਤਜਾਰ ਕਰ ਰਹੀ ਹੈ ਕਿ ਤੁਸੀਂ ਇਸ ਨੂੰ ਖੋਜੋ! ਹੋ ਸਕਦਾ ਹੈ ਹੁਣ ਤਾਂਈਂ ਤੁਸੀਂ ਇਹ ਸੋਚ ਰਹੇ ਹੋ ਕਿ ਜਿੰਦਗੀ ਮੁਸ਼ਕਿਲ ਅਤੇ ਸੰਘਰਸ਼ਪੂਰਨ ਹੈ। ਇਸਲਈ ਆਕਰਸ਼ਨ ਦੇ ਨਿਯਮ ਦੇ ਕਾਰਣ ਤੁਹਾਨੂੰ ਜ਼ਿੰਦਗੀ ਮੁਸ਼ਕਿਲ ਅਤੇ ਸੰਘਰਸ਼ਪੂਰਨ ਲੱਗੀ ਹੋਵੇਗੀ। ਇਸੇ ਸਮੇਂ ਕੂਕ ਕੇ ਬ੍ਰਹਿਮੰਡ ਨੂੰ ਕਹੋ "ਜ਼ਿੰਦਗੀ ਬੜੀ ਸੌਖੀ ਹੈ! ਜਿੰਦਗੀ ਬੜੀ ਚੰਗੀ ਹੈ। ਹਰ ਚੰਗੀ ਚੀਜ ਮੇਰੇ ਵੱਲ ਆ ਰਹੀ ਹੈ!"
ਤੁਹਾਡੇ ਅੰਦਰ ਡੂੰਘਿਆਈ 'ਚ ਇਕ ਸੱਚਾਈ ਇੰਤਜਾਰ ਕਰ ਰਹੀ ਹੈ ਕਿ ਤੁਸੀਂ ਉਸ ਨੂੰ ਖੋਜੋ। ਇਹ ਸੱਚਾਈ ਇਹ ਹੈ : ਤੁਸੀਂ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦੇ ਹਕਦਾਰ ਹੋ, ਜੋ ਜ਼ਿੰਦਗੀ ਇਨਸਾਨ ਨੂੰ ਦੇ ਸਕਦੀ ਹੈ। ਤੁਸੀਂ ਇਹ ਗੱਲ ਮਨ-ਹੀ-ਮਨ ਜਾਣਦੇ ਹੋ, ਕਿਉਂਕਿ ਚੰਗੀਆਂ ਚੀਜ਼ਾਂ ਦੀ ਘਾਟ ਹੋਣ 'ਤੇ ਤੁਸੀਂ ਬਹੁਤ ਮਾੜਾ ਮਹਿਸੂਸ ਕਰਦੇ ਹੋ। ਸਾਰੀਆਂ ਚੰਗੀਆਂ ਚੀਜ਼ਾਂ ਤੁਹਾਡਾ ਵਿਰਾਸਤੀ ਅਧਿਕਾਰ ਹਨ! ਤੁਸੀਂ ਆਪਣੇ ਜੀਵਨ ਦੇ ਸਿਰਜਕ ਹੋ ਅਤੇ ਆਕਰਸ਼ਨ ਦਾ ਨਿਯਮ ਤੁਹਾਡਾ ਸ਼ਾਨਦਾਰ ਸੰਦ ਹੈ। ਇਸਦੀ ਮਦਦ ਨਾਲ ਤੁਸੀਂ ਆਪਣੇ ਜੀਵਨ ਨੂੰ ਮਨਭਾਉਂਦਾ ਆਕਾਰ ਦੇ ਸਕਦੇ ਹੋ। ਜਾਦੂਈ ਜੀਵਨ ਦੇ ਸੰਸਾਰ 'ਚ ਤੁਹਾਡਾ ਸੁਆਗਤ ਹੈ। ਤੁਹਾਡੇ ਸਮਰਿੱਧ ਸਰੂਪ 'ਚ ਤੁਹਾਡਾ ਸੁਆਗਤ ਹੈ!
ਰਹੱਸ ਸੰਖੇਪ
ਰਹੱਸ ਦਾ ਉਪਯੋਗ ਕਿਵੇਂ
ਤੁਸੀਂ ਸਿਰਜਨਹਾਰ ਹੋ। ਆਕਰਸ਼ਨ ਦੇ ਨਿਯਮ ਦੁਆਰਾ ਜੀਵਨ ਦਾ ਸਿਰਜਨਾ ਕਰਣ ਦੀ ਪ੍ਰਕਿਰਿਆ ਸੌਖੀ ਹੈ। ਮਹਾਨਤਮ ਉਪਦੇਸ਼ਕਾਂ ਅਤੇ ਅਵਤਾਰਾਂ ਨੇ ਆਪਣੇ ਅਦਭੁੱਤ ਕਾਰਜਾਂ ਰਾਹੀਂ ਅਸੰਖ ਤਰੀਕਿਆਂ ਨਾਲ ਸਾਨੂੰ ਇਹ ਰਚਨਾਤਮਕ ਪ੍ਰਕਿਰਿਆ ਦੱਸੀਆਂ ਹਨ। ਕੁੱਝ ਮਹਾਨ ਉਪਦੇਸ਼ਕਾਂ ਨੇ ਨੀਤੀਕਥਾਵਾਂ ਰਾਹੀਂ ਸਾਨੂੰ ਬ੍ਰਹਿਮੰਡ ਦੇ ਕੰਮ ਕਰਣ ਦਾ ਤਰੀਕਾ ਦੱਸਿਆ ਹੈ। ਉਨ੍ਹਾਂ ਦੀਆਂ ਕਹਾਣੀਆਂ ਦੀ ਬੁੱਧੀਮਤਾ ਸਦੀਆਂ ਤੋਂ ਸਾਡੇ ਵਿਚਕਾਰ ਮੌਜੂਦ ਹੈ ਅਤੇ ਅਖਾਣ ਬਣ ਚੁੱਕੀਆਂ ਹਨ। ਵਰਤਮਾਨ ਯੁੱਗ ਦੇ ਕਈ ਲੋਕਾਂ ਨੂੰ ਤਾਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਇਨ੍ਹਾਂ ਕਹਾਣੀਆਂ 'ਚ ਜ਼ਿੰਦਗੀ ਦੀ ਸੱਚਾਈ ਲੁਕੀ ਹੋਈ ਹੈ।
ਜੇਮਸ ਰੇ
ਅਲਾਦੀਨ ਤੇ ਉਸਦੇ ਚਿਰਾਗ ਦੀ ਕਹਾਣੀ ਬਾਰੇ ਸੋਚੋ। ਜਦੋਂ ਅਲਾਦੀਨ ਚਿਰਾਗ ਚੁੱਕਦਾ ਹੈ ਅਤੇ ਉਸਦੀ ਧੂੜ ਸਾਫ ਕਰਦਾ ਹੈ ਤਾਂ ਜਿੰਨ ਫੌਰਨ ਬਾਹਰ ਨਿਕਲ ਆਉਂਦਾ ਹੈ। ਜਿੰਨ ਹਮੇਸ਼ਾ ਇਹੋ ਹੀ ਗੱਲ ਕਹਿੰਦਾ ਹੈ :
"ਤੁਹਾਡੀ ਇੱਛਾ ਹੀ ਮੇਰੇ ਲਈ ਆਦੇਸ਼ ਹਨ!"
ਕਹਾਣੀ ਵਿਚ ਕਿਹਾ ਗਿਆ ਹੈ ਕਿ ਜਿੰਨ ਤਿੰਨ ਇੱਛਾਵਾਂ ਪੂਰੀਆਂ ਕਰਦਾ ਹੈ, ਲੇਕਿਨ ਜੇਕਰ ਤੁਸੀਂ ਕਹਾਣੀ ਦੀ ਤੈਹ ਤੱਕ ਜਾਵੋਗੇ, ਤਾਂ ਇਸਦੀ ਕੋਈ ਸੀਮਾ ਨਹੀਂ ਹੈ। ਤੁਸੀਂ ਜਿੰਨੀਆਂ ਵੀ ਇੱਛਾਵਾਂ ਕਰੋਗੋ, ਉਹ ਸਾਰੀਆਂ ਪੂਰੀ ਹੋਣਗੀਆਂ।
ਇਕ ਇੱਛਾ ਬਾਰੇ ਸੋਚੋ।
ਹੁਣ ਇਸਦੀ ਉਪਮਾ ਨੂੰ ਆਪਣੇ ਜੀਵਨ 'ਤੇ ਲਾਗੂ ਕਰੋ। ਯਾਦ ਰੱਖੋ, ਅਲਾਦੀਨ ਨੂੰ ਆਪਣੀ ਮਨਚਾਹੀ ਚੀਜ ਮੰਗਣੀ ਹੁੰਦੀ ਹੈ। ਫਿਰ ਬ੍ਰਹਿਮੰਡ ਜਿੰਨ ਬਣ ਜਾਂਦਾ ਹੈ। ਵਿਭਿੰਨ ਪਰੰਪਰਾਵਾਂ ਨੇ ਇਸਦੇ ਵੱਖਰੇ-ਵੱਖਰੇ ਨਾਂ ਦਿੱਤੇ ਹਨ - ਤੁਹਾਡਾ ਰਖਿਅਕ ਦੇਵਦੂਤ, ਤੁਹਾਡਾ ਉਚੇਰਾ ਆਪਾ। ਅਸੀਂ ਇਸ 'ਤੇ ਕੋਈ ਵੀ ਲੇਬਲ ਲਾ ਸਕਦੇ ਹਾਂ ਅਤੇ ਆਪਣੇ ਲਈ ਸਭ ਤੋਂ ਵਧੀਆ ਕੰਮ ਕਰਣ ਵਾਲੇ ਲੇਬਲ ਨੂੰ ਚੁਣ ਸਕਦੇ ਹਾਂ, ਲੇਕਿਨ ਹਰ ਪਰੰਪਰਾ ਨੇ ਸਾਨੂੰ ਦੱਸਿਆ ਹੈ ਕਿ ਕੋਈ ਚੀਜ਼ ਹੈ, ਜਿਹੜੀ ਸਾਡੇ ਤੋਂ ਬਹੁਤ ਜ਼ਿਆਦਾ ਵੱਡੀ ਹੈ। ਅਤੇ ਜਿੰਨ ਹਮੇਸ਼ਾ ਇਕੋ ਹੀ ਗੱਲ ਕਹਿੰਦਾ ਹੈ :
"ਤੁਹਾਡੀ ਇੱਛਾ ਹੀ ਮੇਰੇ ਲਈ ਆਦੇਸ਼ ਹਨ।"
ਇਹ ਅਦਭੁੱਤ ਕਹਾਣੀ ਦਰਸਾਉਂਦੀ ਹੈ ਕਿ ਕਿਵੇਂ ਤੁਸੀਂ ਵੀ ਆਪਣੀ ਪੂਰੀ ਜਿੰਦਗੀ ਅਤੇ ਤੁਹਾਡੇ ਕੋਲ ਮੌਜੂਦ ਹਰ ਚੀਜ਼ ਨੂੰ ਆਪ ਬਣਾਇਆ ਹੈ। ਜਿੰਨ ਨੇ ਤਾਂ ਸਿਰਫ਼ ਤੁਹਾਡੇ ਹਰ ਆਦੇਸ਼ ਦੀ ਪਾਲਣਾ ਕੀਤੀ ਹੈ। ਜਿੰਨ ਆਕਰਸ਼ਨ ਦਾ ਨਿਯਮ ਹੈ ਅਤੇ ਇਹ ਹਮੇਸ਼ਾ ਮੌਜੂਦ ਹੈ। ਤੁਸੀਂ ਜੋ ਕੁੱਝ ਵੀ ਸੋਚਦੇ, ਬੋਲਦੇ ਤੇ ਕਰਦੇ ਹੋ, ਉਸ ਨੂੰ ਇਹ ਜਿੰਨ ਹਮੇਸ਼ਾ ਸੁਣ ਰਿਹਾ ਹੈ। ਜਿੰਨ ਮੰਨ ਲੈਂਦਾ ਹੈ ਕਿ ਤੁਸੀਂ ਜਿਸ ਵੀ ਚੀਜ ਬਾਰੇ ਸੋਚਦੇ ਹੋ, ਉਸ ਨੂੰ ਪਾਉਣਾ ਚਾਹੁੰਦੇ ਹੋ! ਇਹ ਮੰਨ ਲੈਂਦਾ ਹੈ ਕਿ ਤੁਸੀਂ ਜਿਸ ਵੀ ਚੀਜ਼ ਬਾਰੇ ਬੋਲਦੇ ਹੋ, ਉਸ ਨੂੰ ਪਾਉਣਾ ਚਾਹੁੰਦੇ ਹੋ! ਇਹ ਮੰਨ ਲੈਂਦਾ ਹੈ ਕਿ ਤੁਸੀਂ ਜਿਸ ਵੀ ਚੀਜ 'ਤੇ ਕੰਮ ਕਰਦੇ ਹੋ, ਉਸ ਨੂੰ ਪਾਉਣਾ ਚਾਹੁੰਦੇ ਹੋ! ਤੁਸੀਂ ਬ੍ਰਹਿਮੰਡ ਦੇ ਮਾਲਿਕ ਹੋ ਅਤੇ ਜਿੰਨ ਇੱਥੇ ਤੁਹਾਡੀ ਸੇਵਾ ਲਈ ਮੌਜੂਦ ਹੈ। ਜਿੰਨ ਕਦੇ ਤੁਹਾਡੇ ਆਦੇਸ਼ਾਂ 'ਤੇ ਸਵਾਲ ਨਹੀਂ ਕਰਦਾ। ਤੁਹਾਡੇ ਮਨ 'ਚ ਜਿਵੇਂ ਹੀ ਵਿਚਾਰ ਆਉਂਦੇ ਹਨ, ਜਿੰਨ ਵਿਅਕਤੀਆਂ, ਹਾਲਾਤਾਂ ਤੇ ਘਟਨਾਵਾਂ ਰਾਹੀਂ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਣ ਲਈ ਬ੍ਰਹਿਮੰਡ ਨੂੰ ਫੌਰਨ ਸਕ੍ਰਿਅ ਕਰ ਦਿੰਦਾ ਹੈ।
ਸਿਰਜਨਾਤਮਕ ਪ੍ਰਕਿਰਿਆ
ਰਹੱਸ ਦੀ ਸਿਰਜਨਾਤਮਕ ਪ੍ਰਕਿਰਿਆ ਬਾਇਬਲ ਦੀ ਨਿਊ ਟੈਸਟਾਮੈਂਟ ਤੋਂ ਲਈ ਗਈ ਹੈ। ਇਸ ਨਾਲ ਤੁਹਾਨੂੰ ਇਹ ਸੌਖਾ ਮਾਰਗਦਰਸ਼ਨ ਮਿਲਦਾ ਹੈ ਕਿ ਆਪਣੀਆਂ ਮਨਚਾਹੀਆਂ ਚੀਜ਼ਾਂ ਪਾਉਣ ਦੇ ਤਿੰਨ ਸੌਖੇ ਕਦਮ ਕਿਹੜੇ ਹਨ।
ਕਦਮ 1 : ਮੰਗਾਂ
ਲੀਸਾ ਨਿਕੋਲਸ
ਪਹਿਲਾ ਕਦਮ ਮੰਗਣਾ ਹੈ। ਬ੍ਰਹਿਮੰਡ ਨੂੰ ਆਦੇਸ਼ ਦਿਓ। ਬ੍ਰਹਿਮੰਡ ਨੂੰ ਦੱਸ ਦਿਓ ਕਿ ਤੁਸੀਂ ਕੀ ਚਾਹੁੰਦੇ ਹੋ। ਬ੍ਰਹਿਮੰਡ ਤੁਹਾਡੇ ਵਿਚਾਰਾਂ 'ਤੇ ਪ੍ਰਤਿਕਿਰਿਆ ਕਰਦਾ ਹੈ।
ਬਾੱਬ ਪ੍ਰੋਕਟਰ
ਤੁਸੀਂ ਸਚਮੁੱਚ ਕੀ ਚਾਹੁੰਦੇ ਹੋ? ਬੈਠ ਜਾਓ ਤੇ ਉਸ ਚੀਜ ਨੂੰ ਇਕ ਕਾਗਜ 'ਤੇ ਲਿਖ ਲਓ। ਵਰਤਮਾਨ ਕਾਲ 'ਚ ਲਿਖੋ। ਤੁਸੀਂ ਇਹ ਲਿਖ ਕੇ ਸ਼ੁਰੂ ਕਰ ਸਕਦੇ ਹੋ, "ਮੈਂ ਇਸ ਵੇਲੇ ਇੰਨਾ ਖੁਸ਼ ਤੇ ਆਭਾਰੀ ਹਾਂ, ਕਿਉਂਕਿ..." ਅਤੇ ਫਿਰ ਸਪੱਸ਼ਟ ਕਰੋ ਕਿ ਤੁਸੀਂ ਆਪਣੇ ਜੀਵਨ ਦੇ ਹਰ ਖੇਤਰ ਨੂੰ ਕਿਸ ਤਰ੍ਹਾਂ ਬਨਾਉਣਾ ਚਾਹੁੰਦੇ ਹੋ।
ਤੁਹਾਨੂੰ ਚੋਣ ਕਰਣੀ ਹੁੰਦੀ ਹੈ ਕਿ ਤੁਸੀਂ ਕੀ ਚਾਹੁੰਦੇ ਹੋ, ਲੇਕਿਨ ਤੁਹਾਨੂੰ ਇਸ ਬਾਰੇ ਸਪੱਸਟ ਹੋਣਾ ਹੋਵੇਗਾ ਕਿ ਤੁਸੀਂ ਅਸਲ ਵਿਚ ਕੀ ਚਾਹੁੰਦੇ ਹੋ। ਇਹ ਤੁਹਾਡਾ ਕੰਮ ਹੈ। ਜੇਕਰ ਤੁਸੀਂ ਸਪਸ਼ਟ ਨਹੀਂ ਹੋ, ਤਾਂ ਆਕਰਸ਼ਨ ਦਾ ਨਿਯਮ ਤੁਹਾਨੂੰ ਤੁਹਾਡੀ ਮਨਚਾਹੀ ਚੀਜ ਨਹੀਂ ਦੇ ਸਕਦਾ। ਜੇਕਰ ਤੁਸੀਂ ਮਿਸ਼ਰਿਤ ਫ੍ਰੀਕਊਂਸੀ ਭੇਜੋਗੋ, ਤਾਂ ਤੁਹਾਨੂੰ ਸਿਰਫ ਮਿਸ਼ਰਤ ਨਤੀਜੇ ਹੀ ਮਿਲ ਸਕਦੇ ਹਨ। ਸ਼ਾਇਦ ਜ਼ਿੰਦਗੀ 'ਚ ਪਹਿਲੀ ਵਾਰੀ ਇਹ ਪਤਾ ਲਾਓ ਕਿ ਤੁਸੀਂ ਹਕੀਕਤਨ ਕੀ ਚਾਹੁੰਦੇ ਹੋ। ਹੁਣ ਜਦ ਤੁਸੀਂ ਜਾਣ ਚੁਕੇ ਹੋ ਕਿ ਤੁਸੀਂ ਕੁਝ ਵੀ ਪਾ ਸਕਦੇ ਹੋ, ਬਣ ਸਕਦੇ ਹੋ ਜਾਂ ਕਰ ਸਕਦੇ ਹੋ ਤੇ ਕੋਈ ਸੀਮਾ ਨਹੀਂ ਹੈ, ਤਾਂ ਦੱਸੋਂ ਕਿ ਤੁਸੀਂ ਕੀ ਚਾਹੁੰਦੇ ਹੋ?
ਮੰਗਣਾ ਸਿਰਜਨਾਤਮਕ ਪ੍ਰਕਿਰਿਆ ਦਾ ਪਹਿਲਾ ਕਦਮ ਹੈ, ਇਸਲਈ ਮੰਗਣ ਦੀ ਆਦਤ ਪਾ ਲਓ। ਜੇਕਰ ਤੁਹਾਨੂੰ ਵਿਕਲਪ ਚੁਣਨਾ ਹੋਵੇ, ਲੇਕਿਨ ਤੁਸੀਂ ਇਹ ਤੈਅ ਨਹੀਂ ਕਰ ਪਾ ਰਹੇ ਹੋਵੇ ਕਿ ਕਿਸ ਰਾਹ 'ਤੇ ਜਾਇਐ, ਤਾਂ ਮਾਰਗਦਰਸ਼ਨ ਮੰਗੋ! ਤੁਹਾਨੂੰ ਜਿੰਦਗੀ ਦੇ ਕਿਸੇ ਵੀ ਖੇਤਰ 'ਚ ਅਸਫਲ ਹੋਣ ਦੀ ਲੋੜ ਨਹੀਂ ਹੈ। ਬਸ ਮੰਗ ਲਵੋ!
ਡਾੱ. ਜੋ ਵਿਟਾਲ
ਇਹ ਸਚਮੁੱਚ ਮਜ਼ੇਦਾਰ ਹੈ। ਇਹ ਤਾਂ ਉਹੀ ਗੱਲ ਹੋ ਗਈ, ਜਿਵੇਂ ਬ੍ਰਹਿਮੰਡ ਤੁਹਾਡਾ ਕੈਟਲਾੱਗ ਹੋਵੇ। ਤੁਸੀਂ ਇਸਦੇ ਵਰਕੇ ਪਲਟਦੇ ਹੋ ਤੇ ਕਹਿੰਦੇ ਹੋ, "ਮੈਂ ਇਸ ਘਟਨਾ ਨੂੰ ਪਸੰਦ ਕਰਾਂਗਾ। ਮੈਂ ਉਸ ਚੀਜ ਨੂੰ ਪਸੰਦ ਕਰਾਂਗਾ। ਮੈਂ ਇੰਝ ਦਾ ਵਿਅਕਤੀ ਬਣਨਾ ਪਸੰਦ ਕਰਾਂਗਾ।" ਤੁਸੀਂ ਬ੍ਰਹਿਮੰਡ ਨੂੰ ਆਪਣਾ ਆਰਡਰ ਦੇ ਦਿੰਦੇ ਹੋ। ਇਹ ਦਰਅਸਲ ਇੰਨਾ ਸੌਖਾ ਹੀ ਹੈ।
ਤੁਹਾਨੂੰ ਵਾਰ-ਵਾਰ ਮੰਗਣ ਦੀ ਲੋੜ ਨਹੀਂ ਹੈ। ਬਸ ਇਕ ਵਾਰੀ ਮੰਗਣਾ ਹੀ ਕਾਫੀ ਹੈ। ਇਹ ਕਿਸੇ ਕੈਟਲਾਗ ਤੋਂ ਆਰਡਰ ਦੇਣ ਵਰਗਾ ਹੈ। ਤੁਸੀਂ ਸਿਰਫ਼ ਇਕ ਵਾਰ ਹੀ ਕਿਸੇ ਚੀਜ਼ ਦਾ ਆਰਡਰ ਦਿੰਦੇ ਹੋ। ਇਕ ਵਾਰ ਆਰਡਰ ਦੇਣ ਤੋਂ ਬਾਅਦ ਤੁਹਾਡੇ ਮਨ 'ਚ ਇਹ ਸ਼ੰਕਾ ਨਹੀਂ ਹੁੰਦੀ ਕਿ ਤੁਹਾਡਾ ਆਰਡਰ ਪੁੱਜੇਗਾ ਜਾਂ ਨਹੀਂ। ਤੁਸੀਂ ਘਬਰਾ ਕੇ ਦੂਜੀ ਵਾਰ, ਤੀਜੀ ਵਾਰ ਜਾਂ ਚੌਥੀ ਵਾਰ ਆਰਡਰ ਨਹੀਂ ਦਿੰਦੇ ਹੋ। ਤੁਸੀਂ ਸਿਰਫ਼ ਇਕ ਵਾਰੀ ਆਰਡਰ ਦਿੰਦੇ ਹੋ। ਇਹੀ ਉਸਾਰੂ ਪ੍ਰਕਿਰਿਆ 'ਚ ਵੀ ਹੁੰਦਾ ਹੈ। ਪਹਿਲਾ ਕਦਮ ਸਿਰਫ ਇਸ ਬਾਰੇ ਸਪਸਟ ਹੋਣਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਜੇਕਰ ਤੁਸੀਂ ਆਪਣੇ ਦਿਮਾਗ 'ਚ ਸਪਸ਼ਟ ਕਲਪਨਾ ਕਰ ਲਈ ਹੈ, ਤਾਂ ਤੁਸੀਂ ਮੰਗ ਲਿਆ ਹੈ।
ਕਦਮ 2 : ਯਕੀਨ ਕਰੋ
ਲੀਸਾ ਨਿਕੋਲਸ
ਦੂਜਾ ਕਦਮ ਯਕੀਨ ਕਰਨਾ ਹੈ। ਯਕੀਨ ਕਰੋ ਕਿ ਉਹ ਚੀਜ ਤੁਹਾਡੀ ਹੋ ਚੁੱਕੀ ਹੈ। ਇਸ ਨੂੰ ਅਟਲ ਆਸਥਾ ਕਹਿਣਾ ਪਸੰਦ ਕਰਦੀ ਹਾਂ। ਅਦ੍ਰਿਸ਼ ਵਿਚ ਯਕੀਨ ਕਰਨਾ।
ਤੁਹਾਨੂੰ ਯਕੀਨ ਕਰਨਾ ਹੋਵੇਗਾ ਕਿ ਉਹ ਚੀਜ਼ ਤੁਹਾਨੂੰ ਮਿਲ ਚੁੱਕੀ ਹੈ। ਤੁਹਾਨੂੰ ਵਿਸਵਾਸ ਹੋਣਾ ਚਾਹੀਦਾ ਹੈ ਕਿ ਜਿਸ ਪਲ ਤੁਸੀਂ ਉਸ ਨੂੰ ਮੰਗਿਆ ਹੈ, ਉਸੇ ਪਲ ਉਹ ਤੁਹਾਡੀ ਹੋ ਚੁੱਕੀ ਹੈ। ਤੁਹਾਨੂੰ ਪੂਰੀ ਤੇ ਪੱਕੀ ਆਸਥਾ ਰੱਖਣੀ ਹੈ। ਜੇਕਰ ਤੁਸੀਂ ਕੈਟੇਲਾੱਗ ਤੋਂ ਕਿਸੇ ਚੀਜ ਦਾ ਆਰਡਰ ਦੇ ਦਿੰਦੇ ਹੋ, ਤਾਂ ਇਸ ਤੋਂ ਬਾਅਦ ਤੁਸੀਂ ਤਸੱਲੀ ਨਾਲ ਬੈਠ ਜਾਂਦੇ ਹੋ ਤੇ ਜਿੰਦਗੀ ਵਿਚ ਅੱਗੇ ਵਧ ਜਾਂਦੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਜਿਸ ਚੀਜ ਦਾ ਆਰਡਰ ਦੇ ਦਿੱਤਾ ਹੈ, ਉਹ ਤੁਹਾਨੂੰ ਮਿਲ ਹੀ ਜਾਵੇਗੀ
"ਚੀਜਾਂ ਨੂੰ ਇਸ ਤਰ੍ਹਾਂ ਦੇਖੋ, ਜਿਵੇਂ ਤੁਹਾਡੀ ਮਨਚਾਹੀ ਚੀਜਾਂ ਇਸੇ ਵੱਲੋਂ ਤੁਹਾਨੂੰ ਮਿਲ ਚੁੱਕੀਆਂ ਹਨ। ਵਿਸਵਾਸ ਰੱਖੋ ਕਿ ਉਹ ਚੀਜ਼ਾਂ ਲੋੜ ਵੇਲੇ ਤੁਹਾਡੇ ਕੋਲ ਆ ਜਾਣਗੀਆਂ। ਬਸ ਉਨ੍ਹਾਂ ਨੂੰ ਆਉਣ ਦਿਓ। ਉਨ੍ਹਾਂ ਬਾਰੇ ਚਿੰਤਾ ਨਾ ਕਰੋ ਜਾਂ ਪਰੇਸ਼ਾਨ ਨਾ ਹੋਵੇ। ਉਨ੍ਹਾਂ ਦੀ ਕਮੀ ਬਾਰੇ ਵੀ ਨਾ ਸੋਚੋ। ਉਨ੍ਹਾਂ ਬਾਰੇ ਇੰਝ ਸੋਚੋ, ਜਿਵੇਂ ਉਹ ਤੁਹਾਡੀ ਹੋ ਚੁੱਕੀਆਂ ਹਨ, ਤੁਸੀਂ ਉਸ ਦੇ ਹੱਕਦਾਰ ਹੋ ਅਤੇ ਮਾਲਿਕ ਹੋ।"
ਰਾੱਬਰਟ ਕਾੱਲੀਅਰ (1885-1950)
ਜਿਸ ਪਲ ਤੁਸੀਂ ਮੰਗਦੇ ਹੋ, ਅਦ੍ਰਿਸ਼ ਸ਼ਕਤੀਆਂ 'ਚ ਯਕੀਨ ਕਰਦੇ ਹੋ ਤੇ ਇਹ ਮਹਿਸੂਸ ਕਰਦੇ ਹੋ ਕਿ ਤੁਹਾਡੀ ਮਨਚਾਹੀ ਚੀਜ਼ ਪਹਿਲਾਂ ਤੋਂ ਹੀ ਤੁਹਾਡੇ ਕੋਲ ਹੈ, ਉਸੇ ਵੇਲੇ ਪੂਰਾ ਬ੍ਰਹਿਮੰਡ ਸਕ੍ਰਿਅ ਹੋ ਕੇ ਤੁਹਾਡੀ ਕਲਪਨਾ ਨੂੰ ਸਾਕਾਰ ਕਰਨ ਵਿਚ ਜੁਟ ਜਾਂਦਾ ਹੈ। ਤੁਹਾਨੂੰ ਇਸ ਤਰ੍ਹਾਂ ਦਾ ਕੰਮ ਕਰਣਾ, ਬੋਲਣਾ ਤੇ ਸੋਚਣਾ ਹੈ, ਜਿਸ ਨੂੰ ਤੁਸੀਂ ਹੁਣੇ ਹਾਸਿਲ ਕਰ ਰਹੇ ਹੋ। ਕਿਉਂ? ਕਿਉਂਕਿ ਬ੍ਰਹਿਮੰਡ ਇਕ ਆਈਨਾ ਹੈ ਅਤੇ ਆਕਰਸ਼ਨ ਦਾ ਨੇਮ ਤੁਹਾਡੇ ਪ੍ਰਬਲ ਵਿਚਾਰਾਂ ਨੂੰ ਸਾਕਾਰ ਕਰ ਕੇ ਤੁਹਾਡੇ ਤਕ ਪਹੁੰਚਾਉਂਦਾ ਹੈ। ਤਾਂ ਕੀ ਇਸ 'ਚ ਸਮਝਦਾਰੀ ਨਹੀਂ ਹੈ ਕਿ ਤੁਸੀਂ ਉਸ ਨੂੰ ਆਪਣੇ-ਆਪ ਨੂੰ ਪਾਉਂਦੇ ਦੇਖੋ। ਜੇਕਰ ਤੁਸੀਂ ਇੰਝ ਸੋਚੋਗੇ ਕਿ ਉਹ ਚੀਜ਼ ਤੁਹਾਨੂੰ ਹੁਣ ਤਾਂਈ ਨਹੀਂ ਮਿਲੀ ਹੈ, ਤਾਂ ਤੁਸੀਂ ਉਸ ਚੀਜ਼ ਦੇ ਨਾ ਮਿਲਣ ਨੂੰ ਆਕਰਸ਼ਤ ਕਰ ਲਵੋਗੇ। ਇਸਲਈ ਤੁਹਾਨੂੰ ਯਕੀਨ ਕਰਣਾ ਹੋਵੇਗਾ ਕਿ ਤੁਸੀਂ ਉਸ ਨੂੰ ਹਾਸਿਲ ਕਰ ਚੁੱਕੇ ਹੋ। ਤੁਹਾਨੂੰ ਯਕੀਨ ਕਰਣਾ ਹੋਵੇਗਾ ਕਿ ਉਹ ਚੀਜ ਤੁਹਾਨੂੰ ਮਿਲ ਚੁੱਕੀ ਹੈ। ਜੇਕਰ ਤੁਸੀਂ ਉਨ੍ਹਾਂ ਚੀਜਾਂ ਦੀਆਂ ਤਸਵੀਰਾਂ ਨੂੰ ਆਪਣੇ ਜੀਵਨ 'ਚ ਸਾਕਾਰ ਕਰਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਪਾਉਣ ਦੀ ਭਾਵਨਾ ਦੀ ਫ੍ਰੀਕਊਂਸੀ ਬ੍ਰਹਿਮੰਡ ਵੱਲ ਭੇਜਣੀ ਹੋਵੇਗੀ। ਇੰਝ ਕਰਣ ਨਾਲ ਤੁਸੀਂ ਤਮਾਮ ਹਾਲਾਤਾਂ, ਲੋਕਾਂ ਅਤੇ ਘਟਨਾਵਾਂ ਨੂੰ ਜ਼ਬਰਦਸਤ ਤਰੀਕੇ ਨਾਲ ਪ੍ਰੇਰਿਤ ਕਰ ਦਿੰਦੇ ਹੋ, ਜਿਸ ਨਾਲ ਤੁਹਾਨੂੰ ਆਪਣੀ ਮਨਚਾਹੀ ਚੀਜ਼ ਮਿਲ ਜਾਵੇ।
ਜਦੋਂ ਤੁਸੀਂ ਵੈਕੇਸ਼ਨ ਦੀ ਬੁਕਿੰਗ ਕਰਦੇ ਹੋ, ਨਵੀਂ ਕਾਰ ਦਾ ਆਰਡਰ ਦਿੰਦੇ ਹੋ ਜਾਂ ਮਕਾਨ ਖਰੀਦਦੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਉਹ ਚੀਜ਼ਾਂ ਤੁਹਾਡੀ ਹੋ ਚੁੱਕੀਆਂ ਹਨ। ਤੁਸੀਂ ਜਾ ਕੇ ਉਸੇ ਸਮੇਂ ਲਈ ਇਕ ਹੋਰ ਵੈਕੇਸ਼ਨ ਦੀ ਬੁਕਿੰਗ ਨਹੀਂ ਕਰਦੇ ਜਾਂ ਇਕ ਹੋਰ ਕਾਰ ਜਾਂ ਮਕਾਨ ਨਹੀਂ ਖਰੀਦਦੇ ਹੋ।
ਜੇਕਰ ਤੁਸੀਂ ਲਾਟਰੀ ਜਿੱਤ ਜਾਂਦੇ ਹੋ ਜਾਂ ਤੁਹਾਨੂੰ ਵਿਰਾਸਤ ਚੋਂ ਢੇਰ ਸਾਰੀ ਦੌਲਤ ਮਿਲਦੀ ਹੈ, ਤਾਂ ਭੌਤਿਕ ਤੌਰ ਤੇ ਪੈਸਾ ਮਿਲਣ ਤੋਂ ਪਹਿਲਾਂ ਹੀ ਤੁਸੀਂ ਉਸ ਨੂੰ ਆਪਣਾ ਮੰਨ ਲੈਂਦੇ ਹੋ। ਇਸੇ ਨੂੰ ਹੀ ਯਕੀਨ ਕਰਣ ਦੀ ਭਾਵਨਾ ਕਹਿੰਦੇ ਹਨ। ਯਕੀਨ ਕਰੋ ਕਿ ਉਹ ਚੀਜ਼ ਤੁਹਾਡੀ ਹੋ ਚੁੱਕੀ ਹੈ, ਤੁਹਾਨੂੰ ਮਿਲ ਚੁੱਕੀ ਹੈ। ਪ੍ਰਬਲ ਭਾਵਨਾ ਨਾਲ ਉਨ੍ਹਾਂ ਚੀਜ਼ਾਂ 'ਤੇ ਦਾਅਵਾ ਕਰੋ, ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਅਤੇ ਯਕੀਨ ਕਰੋ ਕਿ ਉਹ ਤੁਹਾਡੀ ਹੋ ਚੁੱਕੀਆਂ ਹਨ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਆਕਰਸ਼ਨ ਦੇ ਨਿਯਮ ਪ੍ਰਬਲਤਾਂ ਨਾਲ ਸਾਰੀ ਪਰੀਸਥਿਤੀਆਂ, ਲੋਕਾਂ ਤੇ ਘਟਨਾਵਾਂ ਨੂੰ ਪ੍ਰੇਰਿਤ ਕਰ ਦੇਵੇਗਾ, ਤਾਂ ਕਿ ਤੁਹਾਨੂੰ ਤੁਹਾਡੀ ਮਨਚਾਹੀ ਚੀਜ਼ ਹਾਸਿਲ ਹੋ ਜਾਏ।
ਤੁਸੀਂ ਯਕੀਨ ਕਰਣ ਦੇ ਬਿੰਦੂ ਤਕ ਕਿਸ ਤਰ੍ਹਾਂ ਪੁੱਜ ਸਕਦੇ ਹੋ? ਯਕੀਨ ਕਰਣ ਦਾ ਨਾਟਕ ਕਰੋ। ਬੱਚਿਆਂ ਵਾਂਗ ਨਾਟਕ ਕਰੋ। ਇਸ ਤਰ੍ਹਾਂ ਨਾਟਕ ਕਰੋ, ਜਿਵੇਂ ਉਹ ਚੀਜ਼ ਪਹਿਲਾਂ ਤੋਂ ਹੀ ਤੁਹਾਡੇ ਕੋਲ ਹੈ। ਜਦੋਂ ਤੁਸੀਂ ਲਗਾਤਾਰ ਨਾਟਕ ਕਰਦੇ ਰਹੋਗੇ, ਤਾਂ ਹੌਲੀ-ਹੌਲ਼ੀ ਤੁਸੀਂ ਇਸ ਗੱਲ 'ਤੇ ਯਕੀਨ ਕਰਣ ਲੱਗੋਗੇ ਕਿ ਉਹ ਚੀਜ ਤੁਹਾਨੂੰ ਮਿਲ ਚੁੱਕੀ ਹੈ। ਜਿੰਨ ਸਿਰਫ਼ ਤੁਹਾਡੇ ਮੰਗਣ ਵੇਲੇ ਹੀ ਪ੍ਰਬਲ ਵਿਚਾਰ 'ਤੇ ਪ੍ਰਤਿਕਿਰਿਆ ਨਹੀਂ ਕਰਦਾ ਹੈ। ਜਿੰਨ ਤਾਂ ਹਰ ਵੇਲੇ ਤੁਹਾਡੇ ਪ੍ਰਬਲ ਵਿਚਾਰਾਂ 'ਤੇ ਪ੍ਰਕਿਰਿਆ ਕਰਦਾ ਹੈ। ਇਸਲਈ ਮੰਗਣ ਤੋਂ ਬਾਅਦ ਵੀ ਤੁਹਾਨੂੰ ਯਕੀਨ ਰੱਖਣ ਦੀ ਲੋੜ ਹੁੰਦੀ ਹੈ। ਆਸਥਾ ਰੱਖੋ। ਤੁਹਾਨੂੰ ਉਹ ਚੀਜ਼ ਮਿਲ ਚੁੱਕੀ ਹੈ, ਇਸ ਬਾਰੇ ਤੁਹਾਡਾ ਅਟਲ ਵਿਸ਼ਵਾਸ, ਤੁਹਾਡੀ ਅਡਿਗ ਆਸਥਾ ਤੁਹਾਡੀ ਸਭ ਤੋਂ ਵੱਡੀ ਸ਼ਕਤੀ ਹੈ। ਜਦੋਂ ਤੁਸੀਂ ਯਕੀਨ ਕਰਦੇ ਹੋ ਕਿ ਉਹ ਚੀਜ ਤੁਹਾਨੂੰ ਮਿਲ ਰਹੀ ਹੈ, ਤਾਂ ਜਾਦੂ ਦੇਖਣ ਲਈ ਤਿਆਰ ਹੋ ਜਾਓ।
"ਤੁਸੀਂ ਜੋ ਚਾਹੋ ਪਾ ਸਕਦੇ ਹੋ - ਬਸ਼ਰਤੇ ਤੁਸੀਂ ਉਸ ਨੂੰ ਆਪਣੇ ਵਿਚਾਰਾਂ ਦੇ ਸਾਂਚ 'ਚ ਢਾਲਣ ਦਾ ਤਰੀਕਾ ਜਾਣਦੇ ਹੋਵੋ। ਇਹੋ ਜਿਹਾ ਕੋਈ ਸੁਫਨਾ ਨਹੀਂ ਹੈ ਜਿਹੜਾ ਸਾਕਾਰ ਨਾ ਹੋ ਸਕੇ, ਬਸ਼ਰਤੇ ਤੁਸੀਂ ਆਪਣੇ ਮਾਧਿਅਮ ਤੋਂ ਕੰਮ ਕਰ ਰਹੀ ਸਿਰਜਨਾਤਮਕ ਸ਼ਕਤੀ ਦਾ ਇਸਤੇਮਾਲ ਕਰਣਾ ਸਿਖ ਲਓ। ਜਿਹੜੇ ਤਰੀਕੇ ਇਕ ਵਿਅਕਤੀ ਲਈ ਕੰਮ ਕਰਦੇ ਹਨ, ਉਹ ਸਾਰਿਆਂ ਲਈ ਕੰਮ ਕਰਣਗੇ। ਤੁਹਾਡੇ ਕੋਲ ਜੋ ਵੀ ਹੈ, ਉਸਦੇ ਪ੍ਰਯੋਗ 'ਚ ਹੀ ਸ਼ਕਤੀ ਦੀ ਕੁੰਜੀ ਹੈ। ਇਸ ਤਰ੍ਹਾਂ ਤੁਸੀਂ ਆਪਣੇ ਪਾਉਣ ਦੇ ਦਰਵਾਜੇ ਨੂੰ ਜ਼ਿਆਦਾ ਖੋਲ੍ਹ ਲੈਂਦੇ ਹੋ ਤਾਂ
ਕਿ ਤੁਹਾਡੇ ਰਾਹੀਂ ਜਿਆਦਾ ਸਿਰਜਨਾਤਮਕ ਸ਼ਕਤੀ ਪ੍ਰਵਾਹਿਤ ਹੋ ਸਕੇ।"
ਰਾੱਬਰਟ ਕਾੱਲੀਅਰ
ਡਾੱ. ਜੋ ਵਿਟਾਲ
ਬ੍ਰਹਿਮੰਡ ਤੁਹਾਡੀ ਮਨਚਾਹੀ ਚੀਜ਼ ਤੁਹਾਡੇ ਤੱਕ ਪਹੁੰਚਾਉਣ ਲਈ ਆਪਣੇ-ਆਪ ਨੂੰ ਦੁਬਾਰਾ ਵਿਵਸਥਿਤ ਕਰਣ ਲੱਗੇਗਾ।
ਜੈਕ ਕੈਨਫ਼ੀਲਡ
ਸਾਡੇ ਵਿਚੋਂ ਜਿਆਦਾਤਰ ਲੋਕਾਂ ਨੇ ਕਦੇ ਆਪਣੇ-ਆਪ ਨੂੰ ਉਹ ਚਾਹੁਣ ਦੀ ਪਰਵਾਨਗੀ ਹੀ ਨਹੀਂ ਦਿੱਤੀ ਹੈ, ਜਿਹੜੀ ਅਸੀਂ ਸਚਮੁਚ ਚਾਹੁੰਦੇ ਹਾਂ, ਕਿਉਂਕਿ ਅਸੀਂ ਇਹ ਸਮਝ ਨਹੀਂ ਪਾਉਂਦੇ ਹਾਂ ਕਿ ਉਹ ਚੀਜ ਕਿਵੇਂ ਪ੍ਰਗਟ ਹੋਵੇਗੀ।
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਥੋੜ੍ਹਾ ਸ਼ੋਧ ਕਰੋ ਤਾਂ ਤੁਹਾਡੇ ਸਾਹਮਣੇ ਇਹ ਸਪਸ਼ਟ ਹੋ ਜਾਵੇਗਾ ਕਿ ਜਿਸ ਵੀ ਇਨਸਾਨ ਨੇ ਅੱਜ ਤਕ ਜਿਹੜੀ ਵੀ ਚੀਜ ਹਾਸਿਲ ਕੀਤੀ ਹੈ, ਉਸ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਹ ਇਸ ਨੂੰ ਕਿਵੇਂ ਹਾਸਿਲ ਕਰਣ ਵਾਲਾ ਹੈ। ਉਹ ਤਾਂ ਬਸ ਇੰਨਾ ਜਾਣਦਾ ਸੀ ਕਿ ਉਹ ਇਸ ਨੂੰ ਹਾਸਿਲ ਕਰਣ ਵਾਲਾ ਹੈ।
ਡਾੱ. ਜੋ ਵਿਟਾਲ
ਤੁਹਾਨੂੰ ਇਹ ਜਾਣਨ ਦੀ ਲੋੜ ਨਹੀਂ ਹੈ। ਕਿ ਇੰਝ ਕਿਵੇਂ ਹੋਵੇਗਾ। ਤੁਹਾਨੂੰ ਇਹ ਜਾਣਨ ਦੀ ਵੀ ਲੋੜ ਨਹੀਂ ਹੈ ਕਿ ਬ੍ਰਹਿਮੰਡ ਆਪਣੇ ਆਪ ਨੂੰ ਦੁਬਾਰਾ ਵਿਵਸਥਿਤ ਕਿਵੇਂ ਕਰੇਗਾ।
ਇਹ ਕਿਵੇਂ ਹੋਵੇਗਾ ਜਾਂ ਬ੍ਰਹਿਮੰਡ ਉਸ ਚੀਜ਼ ਨੂੰ ਤੁਹਾਡੇ ਤੱਕ ਕਿਵੇਂ ਪਹੁੰਚਾਵੇਗਾ, ਇਹ ਚਿੰਤਾ ਕਰਨਾ ਤੁਹਾਡਾ ਕੰਮ ਨਹੀਂ ਹੈ। ਇਹ ਤਾਂ ਬ੍ਰਹਿਮੰਡ ਦਾ ਕੰਮ ਹੈ। ਉਸ ਨੂੰ ਆਪਣਾ ਕੰਮ ਕਰਣ ਦਿਓ। ਜਦੋਂ ਤੁਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਇਹ ਕੰਮ ਕਿਵੇਂ ਹੋਵੇਗਾ, ਤਾਂ ਤੁਹਾਡੇ ਵਲੋਂ ਭੇਜੀ ਜਾਣ ਵਾਲੀ ਫ੍ਰੀਕਊਂਸੀ 'ਚ ਆਸਥਾ ਦੀ ਕਮੀ ਹੁੰਦੀ ਹੈ। ਇਸ ਨਾਲ ਲੱਗਦਾ ਹੈ ਕਿ ਤੁਹਾਨੂੰ ਇਹ ਯਕੀਨ ਨਹੀਂ ਹੈ ਕਿ ਉਹ ਚੀਜ਼ ਪਹਿਲਾਂ ਤੋਂ ਹੀ ਤੁਹਾਡੇ ਕੋਲ ਮੌਜੂਦ ਹੈ। ਤੁਹਾਨੂੰ ਲੱਗਦਾ ਹੈ ਕਿ ਇਹ
ਕੰਮ ਵੀ ਤੁਹਾਨੂੰ ਹੀ ਕਰਣਾ ਹੈ ਅਤੇ ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੈ ਕਿ ਕੀ ਬਹਿਮੰਡ ਉਸ ਕੰਮ ਨੂੰ ਤੁਹਾਡੇ ਲਈ ਆਪਣੇ-ਆਪ ਕਰ ਦੇਵੇਗਾ। ਸਿਰਜਨਾਤਮਕ ਪ੍ਰਕਿਰਿਆ ਵਿਚ ਕਿੰਝ ਦੇ ਬਾਰੇ `ਚ ਸੋਚਣਾ ਤੁਹਾਡਾ ਕੰਮ ਨਹੀਂ ਹੈ।
ਬਾੱਬ ਪ੍ਰਾੱਕਟਰ
ਕੰਮ ਕਿਵੇਂ ਹੋਵੇਗਾ, ਤੁਸੀਂ ਇਹ ਗੱਲ ਨਹੀਂ ਜਾਣਦੇ ਹੋ। ਇਹ ਤਾਂ ਤੁਹਾਨੂੰ ਬਾਅਦ ਵਿਚ ਪਤਾ ਲੱਗੇਗਾ। ਤਰੀਕਾ ਆਪਣੇ-ਆਪ ਤੁਹਾਡੇ ਵਲ ਆਕਰਸਤ ਹੋਵੇਗਾ।
ਲੀਸਾ ਨਿਕੋਲਸ
ਜਦੋਂ ਸਾਨੂੰ ਮੰਗੀਆਂ ਹੋਈਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਹਨ, ਤਾਂ ਜ਼ਿਆਦਾਤਰ ਮਾਮਲਿਆਂ 'ਚ ਅਸੀਂ ਕੁੰਠਿਤ ਹੋ ਜਾਂਦੇ ਹਾਂ। ਅਸੀਂ ਨਿਰਾਸ਼ ਹੋ ਜਾਂਦੇ ਹਾਂ। ਅਸੀਂ ਸ਼ੱਕ ਕਰਣ ਲੱਗ ਪੈਂਦੇ ਹਾਂ। ਸ਼ੱਕ ਕਾਰਣ ਨਿਰਾਸ਼ਾ ਦੀ ਭਾਵਨਾ ਆਉਂਦੀ ਹੈ। ਇਸਲਈ ਸ਼ੱਕ ਨੂੰ ਵਿਸ਼ਵਾਸ 'ਚ ਬਦਲ ਲਓ। ਸ਼ੱਕ ਦੀ ਭਾਵਨਾ ਨੂੰ ਪਛਾਣੋ ਤੇ ਉਸ ਦੀ ਥਾਂ 'ਤੇ ਅਟਲ ਆਸਥਾ ਦੀ ਭਾਵਨਾ ਰੱਖ ਦਿਓ। “ਮੈਂ ਜਾਣਦਾ ਹਾਂ ਕਿ ਉਹ ਚੀਜ਼ ਮੇਰੇ ਵੱਲ ਆ ਰਹੀ ਹੈ ਅਤੇ ਰਾਹ ਵਿੱਚ ਹੈ।“
ਕਦਮ 3: ਪਾਓ
ਲੀਸਾ ਨਿਕੋਲਸ
ਪ੍ਰਕਿਰਿਆ ਦਾ ਤੀਜਾ ਤੇ ਅੰਤਮ ਕਦਮ ਹੈ ਪਾਉਣਾ। ਇਸਦੇ ਬਾਰੇ ਚੰਗੀਆਂ ਭਾਵਨਾਵਾਂ ਮਹਿਸੂਸ ਕਰੋ। ਉਸੇ ਤਰ੍ਹਾਂ ਮਹਿਸੂਸ ਕਰੋ, ਜਿਵੇਂ ਤੁਸੀਂ ਉਸ ਚੀਜ਼ ਨੂੰ ਪਾਉਣ ਤੋਂ ਬਾਅਦ ਮਹਿਸੂਸ ਕਰੋਗੇ। ਇਸ ਨੂੰ ਹੁਣੇ ਹੀ ਮਹਿਸੂਸ ਕਰੋ।
ਮਾਰਸੀ ਸ਼ਿਮਾੱਫ
ਇਸ ਪ੍ਰਕਿਰਿਆ ਚ ਚੰਗਾ ਮਹਿਸੂਸ ਕਰਣਾ ਤੇ ਖੁਸ਼ ਰਹਿਣਾ ਮਹੱਤਵਪੂਰਨ ਹੈ, ਕਿਉਂਕਿ ਚੰਗਾ ਮਹਿਸੂਸ ਕਰਣ ਵੇਲੇ ਤੁਸੀਂ ਆਪਣੇ ਆਪ ਨੂੰ ਉਸੇ ਫ੍ਰੀਕਊਂਸੀ ਤੇ ਰੱਖ ਰਹੇ ਹੋ, ਜਿਸਤੇ ਤੁਹਾਡੀ ਮਨਚਾਹੀ ਚੀਜ ਹੈ।
ਮਾਇਕਲ ਬਰਨਾਰਡ ਬੇਕਵਿਥ
ਇਹ ਬ੍ਰਹਿਮੰਡ ਭਾਵਨਾਵਾਂ ਤੋਂ ਸੰਚਾਲਿਤ ਹੈ। ਜੇਕਰ ਤੁਸੀਂ ਸਿਰਫ਼ ਬੌਧਿਕ ਤੌਰ ਤੇ ਕਿਸੇ ਚੀਜ਼ 'ਚ ਯਕੀਨ ਕਰਦੇ ਹੋ, ਲੇਕਿਨ ਤੁਹਾਡੇ ਮਨ `ਚ ਉਸ ਲਈ ਭਾਵਨਾ ਨਹੀਂ ਹੈ, ਤਾਂ ਹੋ ਸਕਦਾ ਹੈ ਕਿ ਤੁਹਾਡੇ ਬੁਲਾਵੇ 'ਚ ਇੰਨੀ ਸਕਤੀ ਨਾ ਹੋਵੇ ਕਿ ਤੁਸੀਂ ਆਪਣੀ ਮਨਚਾਹੀ ਚੀਜ਼ ਨੂੰ ਆਪਣੇ ਜੀਵਨ 'ਚ ਸਾਕਾਰ ਕਰ ਸਕੋ। ਤੁਹਾਨੂੰ ਇਸ ਨੂੰ ਮਹਿਸੂਸ ਕਰਣਾ ਹੁੰਦਾ ਹੈ।
ਇਕ ਵਾਰੀ ਮੰਗੋ। ਫਿਰ ਯਕੀਨ ਕਰੋ ਕਿ ਤੁਸੀਂ ਉਸ ਨੂੰ ਪਾ ਚੁੱਕੇ ਹੋ। ਅਤੇ ਫਿਰ ਚੰਗਾ ਮਹਿਸੂਸ ਕਰਕੇ ਉਸ ਨੂੰ ਪਾ ਲਓ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਪਾਉਣ ਦੀ ਫ੍ਰੀਕਊਂਸੀ 'ਤੇ ਹੋ। ਤੁਸੀਂ ਸਾਰੀਆਂ ਚੰਗੀਆਂ ਚੀਜਾਂ ਨੂੰ ਆਪਣੇ ਵੱਲ ਲਿਆਉਣ ਦੀ ਫ੍ਰੀਕਊਂਸੀ 'ਤੇ ਹੋ ਅਤੇ ਤੁਹਾਨੂੰ ਮੰਗੀਆਂ ਹੋਈਆਂ ਚੀਜਾਂ ਮਿਲ ਜਾਣਗੀਆਂ। ਜਾਹਿਰ ਹੈ ਤੁਸੀਂ ਸਿਰਫ ਉਹੀ ਚੀਜ ਮੰਗੋਗੇ, ਜਿਸਦੇ ਮਿਲਣ ਤੇ ਤੁਹਾਨੂੰ ਚੰਗਾ ਮਹਿਸੂਸ ਹੋਵੇ, ਹੈ ਨਾ? ਇਸਲਈ ਜੇਕਰ ਤੁਸੀਂ ਆਪਣੇ-ਆਪ ਨੂੰ ਚੰਗਾ ਮਹਿਸੂਸ ਕਰਣ ਦੀ ਫ੍ਰੀਕਊਂਸੀ 'ਤੇ ਲੈ ਆਉਂਦੇ ਹੋ, ਤਾਂ ਤੁਸੀਂ ਉਸ ਨੂੰ ਪਾ ਲਵੋਗੇ।
ਖੁਦ ਨੂੰ ਉਸ ਫ੍ਰੀਕਊਂਸੀ ਤੱਕ ਪਹੁੰਚਾਉਣ ਦਾ ਇਕ ਤੇਜ਼ ਤਰੀਕਾ ਇਹ ਕਹਿਣਾ ਹੈ, "ਮੈਂ ਇਸ ਨੂੰ ਹੁਣੇ ਪਾ ਰਿਹਾ ਹਾਂ। ਮੈਨੂੰ ਆਪਣੇ ਜੀਵਨ 'ਚ ਤਮਾਮ ਚੰਗੀਆਂ ਚੀਜਾਂ ਇਸੇ ਵੇਲੇ ਮਿਲ ਰਹੀਆਂ ਹਨ। ਮੈਂ (ਇਥੇ ਆਪਣੀਆਂ ਇੱਛਾਵਾਂ ਭਰ ਲਓ) ਇਸੇ ਵੇਲੇ ਪਾ ਰਿਹਾ ਹਾਂ।" ਅਤੇ ਮਿਲਣ ਦੀ ਭਾਵਨਾ ਨੂੰ ਸਚਮੁੱਚ ਮਹਿਸੂਸ ਕਰੋ। ਇਸ ਤਰ੍ਹਾਂ ਮਹਿਸੂਸ ਕਰੋ, ਜਿਵੇਂ ਤੁਸੀਂ ਚੀਜ਼ ਨੂੰ ਹਕੀਕਤਨ ਪਾ ਲਿਆ ਹੋਵੇ।
ਮੇਰੀ ਇਕ ਪਿਆਰੀ ਸਹੇਲੀ, ਮਰਸੀ ਵਿਚ ਜ਼ਬਰਦਸਤ ਕਲਪਨਾਸ਼ੀਲਤਾ ਹੈ। ਉਹ ਹਰ ਚੀਜ ਮਹਿਸੂਸ ਕਰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਮਨਚਾਹੀ ਤੇ ਮੰਗੀ ਹੋਈ ਚੀਜ਼ ਮਿਲਣ 'ਤੇ ਉਸ ਨੂੰ ਕਿੰਝ ਮਹਿਸੂਸ ਹੋਵੇਗਾ। ਉਹ ਹਰ ਚੀਜ਼ ਨੂੰ ਸਚਮੁੱਚ ਮਹਿਸੂਸ ਕਰਦੀ ਹੈ। ਉਹ ਇਸ ਮਾਮਲੇ 'ਚ ਨਹੀਂ ਉਲਝਦੀ ਹੈ ਕਿ ਉਹ ਚੀਜ਼ ਉਸ ਨੂੰ ਕਿਵੇਂ, ਕਦੋਂ ਜਾਂ ਕਿਥੇ ਮਿਲੇਗੀ। ਉਹ ਤਾਂ ਬਸ ਉਸ ਨੂੰ ਮਹਿਸੂਸ ਕਰਦੀ ਹੈ ਅਤੇ ਫਿਰ ਉਹ ਚੀਜ ਪ੍ਰਗਟ ਹੋ ਜਾਂਦੀ ਹੈ।
ਤਾਂ ਇਸੇ ਵੇਲੇ ਚੰਗਾ ਮਹਿਸੂਸ ਕਰੋ।
ਬਾੱਬ ਪ੍ਰਾੱਕਟਰ
ਜਦੋਂ ਤੁਸੀਂ ਕਿਸੇ ਕਲਪਨਾ ਨੂੰ ਹਕੀਕਤ 'ਚ ਬਦਲ ਲੈਂਦੇ ਹੋ, ਤਾਂ ਤੁਸੀਂ ਜਿਆਦਾ ਵੱਡੀਆਂ ਕਲਪਨਾਵਾਂ ਕਰਣ ਦੀ ਸਥਿਤੀ ਵਿਚ ਆ ਜਾਂਦੇ ਹੋ ਅਤੇ ਇਹੀ ਸਿਰਜਨਾਤਮਕ ਪ੍ਰਕਿਰਿਆ ਹੈ।
"ਤੁਸੀਂ ਪ੍ਰਾਰਥਨਾ 'ਚ ਜੋ ਕੁੱਝ ਵੀ ਮੰਗੋਗੇ, ਯਕੀਨ ਕਰਣ 'ਤੇ ਉਸ ਨੂੰ ਪਾ ਲਵੋਗੇ।"
ਮੈਥਊ 21 : 22
"ਜਿਹੜੀਆਂ ਵੀ ਚੀਜ਼ਾਂ ਦੀ ਤੁਸੀਂ ਇੱਛਾ ਕਰਦੇ ਹੋ, ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੇ ਯਕੀਨ ਕਰਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਪਾ ਲਵੋਗੇ, ਤਾਂ ਤੁਸੀਂ ਉਨ੍ਹਾਂ ਨੂੰ ਸਚਮੁੱਚ ਹੀ ਪਾ ਲਵੋਗੇ।"
ਮਾਰਕ 11 : 24
ਬਾੱਬ ਡਾੱਯਲ
ਆਕਰਸ਼ਨ ਦਾ ਨਿਯਮ, ਇਸਦਾ ਅਧਿਐਨ ਅਤੇ ਅਭਿਆਸ ਬਸ ਇਹ ਅੰਦਾਜਾਂ ਲਾਉਣ ਲਈ ਹੈ ਕਿ ਇਸੇ ਵੇਲੇ ਆਪਣੀਆਂ ਮਨਚਾਹੀ ਚੀਜਾਂ ਪਾਉਣ ਦੀਆਂ ਭਾਵਨਾਵਾਂ ਪੈਦਾ ਕਰਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ। ਆਪਣੀ ਮਨਚਾਹੀ ਕਾਰ 'ਚ ਟੈਸਟ ਡ੍ਰਾਇਵ 'ਤੇ ਜਾਓ। ਆਪਣੇ ਮਨਚਾਹੇ ਮਕਾਨ ਦੀ ਸ਼ਾਪਿੰਗ 'ਤੇ ਜਾਓ। ਆਪਣੇ ਮਨਭਾਉਂਦੇ ਮਕਾਨ ਅੰਦਰ ਜਾਓ। ਇਸ ਵੇਲੇ ਮਨਚਾਹੀ ਚੀਜ ਦਾ ਮਾਲਿਕ ਬਣਨ ਦੀ ਭਾਵਨਾਵਾਂ ਪੈਦਾ ਕਰਣ ਲਈ ਤੁਹਾਨੂੰ ਜੋ ਕੁੱਝ ਵੀ ਕਰਣਾ ਪਵੇ, ਕਰੋ ਅਤੇ ਆਪਣੀਆਂ ਭਾਵਨਾਵਾਂ ਨੂੰ ਯਾਦ ਰੱਖੋ। ਇੰਨਾ ਸਾਰਾ ਕਰਣ ਨਾਲ ਤੁਹਾਨੂੰ ਆਪਣੀ ਮਨਚਾਹੀ ਚੀਜ਼ ਸਚਮੁੱਚ ਪਾਉਣ ਚ ਮਦਦ ਮਿਲੇਗੀ।
ਜਦੋਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਜਿਵੇਂ ਮਨਚਾਰੀ ਚੀਜ਼ ਤੁਹਾਨੂੰ ਮਿਲ ਚੁੱਕੀ ਹੈ ਅਤੇ ਇਹ ਭਾਵਨਾ ਇੰਨੀ ਸੱਚੀ ਹੁੰਦੀ ਹੈ, ਜਿਵੇਂ ਉਹ ਤੁਹਾਡੇ ਕੋਲ ਮੌਜੂਦ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਯਕੀਨ ਹੋ ਗਿਆ ਹੈ ਕਿ ਤੁਸੀਂ ਉਸ ਨੂੰ ਪਾ ਚੁਕੇ ਹੋ ਅਤੇ ਫਿਰ ਤੁਸੀਂ ਉਸ ਨੂੰ ਪਾ ਲਵੋਗੇ।
ਬਾੱਬ ਡਾੱਯਲ
ਹੋ ਸਕਦਾ ਹੈ ਕਿ ਤੁਸੀਂ ਜਾਗਣ ਵੇਲੇ ਉਸ ਚੀਜ਼ ਨੂੰ ਮੌਜੂਦ ਦੇਖੋ। ਇਹ ਸਚਮੁਚ ਸਾਕਾਰ ਹੋ ਚੁੱਕੀ ਹੈ। ਜਾਂ ਫਿਰ, ਤੁਹਾਨੂੰ ਅਚਣਚੇਤ ਕੋਈ ਕੰਮ ਕਰਣ ਦੀ ਪ੍ਰੇਰਣਾ ਮਿਲ ਜਾਵੇ। ਤੁਹਾਨੂੰ ਨਿਸਚਿਤ ਤੌਰ 'ਤੇ ਇਹ ਨਹੀਂ ਕਹਿਣਾ ਚਾਹੀਦਾ, "ਦੇਖੋ, ਮੈਂ ਇਸ ਨੂੰ ਇਸ ਤਰ੍ਹਾਂ ਨਾਲ ਕਰ ਸਕਦਾ ਹਾਂ, ਲੇਕਿਨ ਇਹ ਮੈਨੂੰ ਪਸੰਦ ਨਹੀਂ ਹੈ।" ਜੇਕਰ ਹਾਲਾਤ ਇਹੀ ਹਨ, ਤਾਂ ਤੁਸੀਂ ਸਹੀ ਰਾਹ 'ਤੇ ਨਹੀਂ ਹੋ।
ਕਈ ਵਾਰੀ ਕੰਮ ਕਰਣ ਦੀ ਲੋੜ ਵੀ ਹੋਵੇਗੀ, ਲੇਕਿਨ ਜੇਕਰ ਤੁਸੀਂ ਇਸ ਨੂੰ ਉਸ ਤਰੀਕੇ ਨਾਲ ਕਰ ਰਹੇ ਹੋ, ਜਿਸ ਤਰੀਕੇ ਨਾਲ ਬ੍ਰਹਿਮੰਡ ਇਸ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਤੁਸੀਂ ਖੁਸ਼ੀ ਦੀ ਭਾਵਨਾਵਾਂ ਮਹਿਸੂਸ ਕਰੋਗੇ। ਤੁਸੀਂ ਉਤਸ਼ਾਹਿਤ ਮਹਿਸੂਸ ਕਰੋਗੇ। ਸਮਾਂ ਜਿਵੇਂ ਰੁੱਕ ਜਾਵੇਗਾ। ਤੁਸੀਂ ਉਸ ਕੰਮ ਨੂੰ ਬਿਨਾਂ ਥਕੇ ਸਾਰਾ ਦਿਨ ਕਰ ਸਕਦੇ ਹੋ।
ਕਾਰਜ ਦਾ ਮਤਲਬ ਕਈ ਲੋਕਾਂ ਲਈ "ਕੰਮ" ਹੋ ਸਕਦਾ ਹੈ, ਲੇਕਿਨ ਪ੍ਰੇਰਿਤ ਕਰਮ ਕੰਮ ਵਰਗਾ ਬਿਲਕੁਲ ਨਹੀਂ ਹੋਵੇਗਾ। ਪ੍ਰੇਰਿਤ ਕਰਮ ਅਤੇ ਕੰਮ ਦੇ ਵਿਚਕਾਰਲਾ ਫਰਕ ਇਹ ਹੈ । ਪ੍ਰੇਰਿਤ ਕਰਮ ਉਹ ਹਨ, ਜਦੋਂ ਤੁਸੀਂ ਪਾਉਣ ਲਈ ਕੰਮ ਕਰ ਰਹੇ ਹੋ। ਜੇਕਰ ਤੁਸੀਂ ਉਸ ਚੀਜ਼ ਨੂੰ ਸਾਕਾਰ ਕਰਵਾਉਣ ਲਈ ਕੰਮ ਕਰ ਰਹੇ ਹੋ, ਤਾਂ ਤੁਸੀਂ ਪਿੱਛੇ ਨੂੰ ਤਿਲਕ ਗਏ ਹੋ। ਪ੍ਰੇਰਿਤ ਕਰਮ ਜਤਨ ਤੋਂ ਬਗੈਰ ਹੁੰਦਾ ਹੈ ਅਤੇ ਇਸ ਨਾਲ ਅਦਭੁਤ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਪਾਉਣ ਦੀ ਫ੍ਰੀਕਊਂਸੀ 'ਤੇ ਹੁੰਦੇ ਹੋ।
ਕਲਪਨਾ ਕਰੋ ਕਿ ਜਿੰਦਗੀ ਤੇਜੀ ਨਾਲ ਵਹਿੰਦੀ ਨਦੀ ਹੈ। ਕਿਸੇ ਚੀਜ਼ ਨੂੰ ਸਾਕਾਰ ਕਰਵਾਉਣ ਲਈ ਕੰਮ ਕਰਣ ਵੇਲੇ ਇੰਝ ਮਹਿਸੂਸ ਹੋਵੇਗਾ, ਜਿਵੇਂ ਤੁਸੀਂ ਨਦੀ ਦੇ ਵਗਣ ਦੇ ਉਲਟ ਪਾਸੇ ਤਾਰੀ ਲਾ ਰਹੇ ਹੋ। ਇਹ ਮੁਸ਼ਕਿਲ ਹੋਵੇਗਾ ਅਤੇ ਸੰਘਰਸ਼ ਵਾਂਗ ਲੱਗੇਗਾ। ਦੂਜੇ ਪਾਸੇ ਸ੍ਰਿਸ਼ਟੀ ਤੋਂ ਪਾਉਣ ਲਈ ਕਰਮ ਕਰਣ ਵੇਲੇ ਤੁਹਾਨੂੰ ਇੰਝ ਮਹਿਸੂਸ ਹੋਵੇਗਾ, ਜਿਵੇਂ ਤੁਸੀਂ ਨਦੀ ਦੇ ਪ੍ਰਵਾਹ ਨਾਲ ਵਹਿ ਰਹੇ ਹੋ। ਇਹ ਜਤਨ ਬਗੈਰ ਮਹਿਸੂਸ ਹੋਵੇਗਾ। ਇਹ ਪ੍ਰੇਰਿਤ ਕਰਮ ਹੈ ਅਤੇ ਬ੍ਰਹਿਮੰਡ ਤੇ ਜਿੰਦਗੀ ਦੇ ਪਰਵਾਹ ਨਾਲ ਤਾਰੀ ਲਾਉਣ ਦੀ ਭਾਵਨਾ ਹੈ।
ਕਈ ਵਾਰੀ ਤਾਂ ਕਿਸੇ ਚੀਜ ਨੂੰ ਪਾਉਣ ਤੱਕ ਤੁਹਾਨੂੰ ਪਤਾ ਹੀ ਨਹੀਂ ਚਲਦਾ ਕਿ ਤੁਸੀਂ "ਕਰਮ" ਕੀਤਾ ਸੀ, ਕਿਉਂਕਿ ਕਰਮ ਕਰਣ ਵੇਲੇ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਸੀ। ਉਦੋਂ ਤੁਸੀਂ
ਮੁੜ੍ਹਕੇ ਦੇਖੋਗੇ ਅਤੇ ਇਸ ਗੱਲ 'ਤੇ ਹੈਰਾਨ ਹੋਵੋਗੇ ਕਿ ਕਿਸ ਤਰਾਂ ਬ੍ਰਹਿਮੰਡ ਤੁਹਾਨੂੰ ਉੱਥੇ ਤੱਕ ਲੈ ਗਿਆ, ਜਿੱਥੇ ਤੁਸੀਂ ਜਾਣਾ ਚਾਹੁੰਦੇ ਸੀ, ਅਤੇ ਉਸ ਚੀਜ ਨੂੰ ਤੁਹਾਡੇ ਵੱਲ ਲੈ ਆਇਆ, ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਸੀ।
ਡਾੱ. ਜੋ ਵਿਟਾਲ
ਬ੍ਰਹਿਮੰਡ ਤੇਜ ਗਤੀ ਨੂੰ ਪਸੰਦ ਕਰਦਾ ਹੈ। ਦੇਰ ਨਾ ਕਰੋ। ਦੁਬਾਰਾ ਨਾ ਸੋਚੋ। ਸ਼ੰਕਾ ਨਾ ਕਰੋ। ਜਦੋਂ ਮੌਕਾ ਮੌਜੂਦ ਹੋਵੇ, ਜਦੋਂ ਮਨੋਵੇਗ ਮੌਜੂਦ ਹੋਣ, ਜਦੋਂ ਅੰਦਰੋਂ ਸਹਿਜ ਬੋਧ ਦੀ ਪ੍ਰੇਰਣਾ ਦਾ ਇਸ਼ਾਰਾ ਹੋਵੇ, ਤਾਂ ਤੁਰੰਤ ਕਰਮ ਕਰ ਦਿਓ। ਇਹ ਤੁਹਾਡਾ ਕੰਮ ਹੈ। ਅਤੇ ਤੁਹਾਨੂੰ ਬਸ ਇੰਨਾ ਹੀ ਕਰਣਾ ਹੈ।
ਆਪਣੀ ਸਹਿਜ ਭਾਵਨਾਵਾਂ (instincts) ਤੇ ਭਰੋਸਾ ਕਰੋ। ਇਹ ਬ੍ਰਹਿਮੰਡ ਦਾ ਇਸ਼ਾਰਾ ਹੈ ਜਿਹੜਾ ਤੁਹਾਨੂੰ ਪ੍ਰੇਰਿਤ ਕਰ ਰਿਹਾ ਹੈ। ਇਹ ਬੁਹਿਮੰਡ ਦਾ ਇਸ਼ਾਰਾ ਹੈ, ਜੋ ਪਾਉਣ ਦੀ ਫ੍ਰੀਕਊਂਸੀ 'ਤੇ ਤੁਹਾਡੇ ਨਾਲ ਸੰਚਾਰਿਤ ਕਰ ਰਿਹਾ ਹੈ। ਜੇਕਰ ਤੁਹਾਡੇ ਮਨ 'ਚ ਸਹਿਜ ਭਾਵਨਾ ਹੈ, ਤਾਂ ਉਸ ਦੀ ਪਾਲਣਾ ਕਰੋ। ਤੁਸੀਂ ਪਾਓਗੋ ਕਿ ਬ੍ਰਹਿਮੰਡ ਚੁੰਬਕ ਵਾਂਗ ਤੁਹਾਨੂੰ ਮੰਗੀਆਂ ਹੋਈਆਂ ਚੀਜ਼ਾਂ ਵੱਲ ਲੈ ਜਾ ਰਿਹਾ ਹੈ।
ਬਾੱਬ ਪ੍ਰਾੱਕਟਰ
ਤੁਸੀਂ ਆਪਣੀ ਲੋੜ ਦੀ ਹਰ ਚੀਜ਼ ਨੂੰ ਆਕਰਸ਼ਤ ਕਰ ਲਵੋਗੇ। ਜੇਕਰ ਤੁਹਾਨੂੰ ਪੈਸੇ ਦੀ ਲੋੜ ਹੈ, ਤਾਂ ਤੁਸੀਂ ਉਸ ਨੂੰ ਆਕਰਸ਼ਤ ਕਰੋਗੇ। ਜੇਕਰ ਤੁਹਾਨੂੰ ਮਿੱਤਰਾਂ ਦੀ ਲੋੜ ਹੈ, ਤਾਂ ਤੁਸੀਂ ਉਨ੍ਹਾਂ ਨੂੰ ਆਕਰਸ਼ਤ ਕਰੋਗੇ। ਜੇਕਰ ਤੁਹਾਨੂੰ ਕਿਸੇ ਖਾਸ ਕਿਤਾਬ ਦੀ ਲੋੜ ਹੈ, ਤਾਂ ਤੁਸੀਂ ਉਸ ਨੂੰ ਆਕਰਸ਼ਿਤ ਕਰੋਗੇ। ਬਹਰਹਾਲ, ਤੁਹਾਨੂੰ ਇਸ ਵੱਲ ਧਿਆਨ ਦੇਣਾ ਹੋਵੇਗਾ ਕਿ ਤੁਸੀਂ ਕਿਸ ਨੂੰ ਆਕਰਸ਼ਿਤ ਕਰਣਾ ਚਾਹੁੰਦੇ ਹੋ, ਕਿਉਂਕਿ ਜਦੋਂ ਤੁਸੀਂ ਆਪਣੀ ਮਨਚਾਹੀ ਚੀਜ਼ਾਂ ਦੀਆਂ ਤਸਵੀਰਾਂ ਆਪਣੇ ਦਿਮਾਗ 'ਚ ਰੱਖਦੇ ਹੋ, ਤਾਂ ਤੁਸੀਂ ਉਨ੍ਹਾਂ ਚੀਜ਼ਾਂ ਵੱਲ ਹੋਰ ਉਹ ਤੁਹਾਡੇ ਵੱਲ ਆਕਰਸ਼ਤ ਹੋਣਗੀਆਂ। ਉਹ ਚੀਜ਼ਾਂ ਸਚਮੁੱਚ ਤੁਹਾਡੇ ਮਾਧਿਅਮ ਨਾਲ ਸਾਕਾਰ ਹੋ ਜਾਂਦੀਆਂ ਅਤੇ ਹਕੀਕਤ ਵਿਚ ਬਦਲ ਜਾਂਦੀਆਂ ਹਨ। ਅਤੇ ਇਹ ਆਕਰਸ਼ਨ ਦੇ ਨਿਯਮ ਕਾਰਣ ਹੁੰਦਾ ਹੈ।
ਯਾਦ ਰੱਖੋ ਕਿ ਤੁਸੀਂ ਇਕ ਚੁੰਬਕ ਹੋ ਅਤੇ ਹਰ ਚੀਜ਼ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹੋ। ਜਦੋਂ ਤੁਸੀਂ ਸਪਸ਼ਟਤਾ ਨਾਲ ਸੋਚ ਲੈਂਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਚੀਜਾਂ ਨੂੰ ਆਪਣੇ ਵੱਲ ਖਿੱਚਣ ਲਈ ਚੁੰਬਕ ਬਣ ਜਾਂਦੇ ਹੋ। ਤੁਸੀਂ ਜਿਨ੍ਹਾਂ ਚੀਜ਼ਾਂ ਨੂੰ ਚਾਹੁੰਦੇ ਹੋ, ਉਹ ਤੁਹਾਡੇ ਵੱਲ ਚੁੰਬਕੀ ਆਕਰਸ਼ਨ ਨਾਲ ਖਿੱਚੀਆਂ ਚਲੀਆਂ ਆਉਣਗੀਆਂ। ਤੁਸੀਂ ਜਿੰਨਾ ਜ਼ਿਆਦਾ ਅਭਿਆਸ ਕਰੋਗੇ ਤੇ ਆਕਰਸ਼ਨ ਦੇ ਨਿਯਮ ਨੂੰ ਆਪਣੇ ਵੱਲ ਜਿੰਨੀਆਂ ਜਿਆਦਾ ਚੀਜ਼ਾਂ ਲਿਆਉਂਦੇ ਦੇਖੋਗੇ, ਤੁਸੀਂ ਉਨੇ ਹੀ ਜਿਆਦਾ ਵੱਡੇ ਚੁੰਬਕ ਬਣ ਜਾਵੋਗੇ, ਕਿਉਂਕਿ ਤੁਸੀਂ ਆਸਥਾ, ਵਿਸ਼ਵਾਸ ਤੇ ਗਿਆਨ ਦੀ ਸ਼ਕਤੀ ਦਾ ਪ੍ਰਯੋਗ ਕੀਤਾ ਹੈ।
ਮਾਇਕਲ ਬਰਨਾਰਡ ਬੇਕਵਿਥ
ਤੁਸੀਂ ਸਿਫਰ ਤੋਂ ਸ਼ੁਰੂ ਕਰ ਸਕਦੇ ਹੋ, ਕਿਉਂਕਿ ਸਿਫਰ ਤੋਂ, ਬਿਨਾਂ ਰਾਹ ਵਾਲੀ ਥਾਂ 'ਤੇ ਇਕ ਰਾਹ ਬਣਾ ਦਿੱਤੀ ਜਾਵੇਗੀ।
ਤੁਹਾਨੂੰ ਸਿਰਫ਼ ਮਨਚਾਹੀ ਚੀਜਾਂ ਦੀ ਸਾਕਾਰ ਕਲਪਨਾ ਕਰਣ ਦੀ ਸਮਰੱਥਾ ਦੀ ਲੋੜ ਹੈ। ਮਾਨਵ ਜਾਤਿ ਦੇ ਇਤਿਹਾਸ 'ਚ ਅੱਜ ਤੱਕ ਜਿਹੜੀ ਵੀ ਚੀਜ਼ ਖੋਜੀ ਤੇ ਬਣਾਈ ਗਈ ਹੈ, ਉਹ ਇਕ ਵਿਚਾਰ ਨਾਲ ਅਰੰਭ ਹੋਈ ਸੀ। ਉਸ ਇਕ ਵਿਚਾਰ ਨਾਲ ਇਕ ਰਾਹ ਬਣੀ ਅਤੇ ਉਹ ਚੀਜ਼ ਅਦ੍ਰਿਸ਼ ਤੋਂ ਦ੍ਰਿਸ਼ ਵਿਚ ਪ੍ਰਗਟ ਹੋ ਗਈ।
ਜੈਕ ਕੈਨਫ਼ੀਲਡ
ਇਸ ਤਰ੍ਹਾਂ ਸੋਚੋ ਕਿ ਤੁਸੀਂ ਰਾਤ 'ਚ ਕਾਰ ਚਲਾ ਰਹੇ ਹੋ। ਹੈਡ ਲਾਈਟਾਂ ਦੀ ਰੌਸ਼ਨੀ ਸਿਰਫ ਸੌ ਤੋਂ ਦੋ ਸੌ ਫੁੱਟ ਅੱਗੇ ਤੱਕ ਜਾਂਦੀਆਂ ਹਨ। ਤੁਸੀਂ ਕੈਲੀਫੋਰਨੀਆ ਤੋਂ ਨਿਊਯਾਰਕ ਤੱਕ ਪੂਰੀ ਰਾਹ ਹਨੇਰੇ 'ਚ ਕਾਰ ਚਲਾ ਸਕਦੇ ਹੋ, ਕਿਉਂਕਿ ਤੁਹਾਨੂੰ ਬਸ ਅਗਲੇ ਦੋ ਸੌ ਫੁੱਟ ਤੱਕ ਹੀ ਦੇਖਣਾ ਹੁੰਦਾ ਹੈ। ਜ਼ਿੰਦਗੀ ਵੀ ਸਾਡੇ ਸਾਹਮਣੇ ਇਸੇ ਤਰ੍ਹਾਂ ਪ੍ਰਗਟ ਹੁੰਦੀ ਹੈ। ਜੇਕਰ ਅਸੀਂ ਬਸ ਇੰਨਾ ਭਰੋਸਾ ਕਰ ਸਕੀਏ ਕਿ ਉਸ ਦੇ ਬਾਅਦ ਅਗਲੇ ਦੇ ਸੌ ਫੁੱਟ ਪ੍ਰਗਟ ਹੋਣਗੇ ਤੇ ਉਸ ਤੋਂ ਬਾਅਦ ਅਗਲੇ ਦੋ ਸੋ ਫੁੱਟ, ਤਾਂ ਇੰਝ ਤੁਹਾਡੀ ਜ਼ਿੰਦਗੀ ਪ੍ਰਗਟ ਹੁੰਦੀ ਰਹੇਗੀ ਤੇ ਇਹ ਆਖਿਰ ਤੁਹਾਨੂੰ ਮਨਚਾਹੀ ਚੀਜ਼ ਦੀ ਦਿਸ਼ਾ ਵੱਲ ਲੈ ਜਾਵੇਗੀ, ਕਿਉਂਕਿ ਤੁਸੀਂ ਉਸ ਨੂੰ ਸਚਮੁੱਚ ਹੀ ਪਾਉਣਾ ਚਾਹੁੰਦੇ ਹੋ।
ਬ੍ਰਹਿਮੰਡ 'ਤੇ ਭਰੋਸਾ ਰਖੋ। ਭਰੋਸਾ ਰੱਖੋ, ਯਕੀਨ ਰੱਖੋ, ਆਸਥਾ ਰੱਖੋ। ਮੈਨੂੰ ਸਚਮੁੱਚ ਜ਼ਰਾ ਜਿਹਾ ਵੀ ਅੰਦਾਜ਼ਾਂ ਨਹੀਂ ਸੀ ਕਿ ਮੈਂ ਰਹੱਸ ਦੇ ਗਿਆਨ ਨੂੰ ਫਿਲਮ ਦੇ ਪਰਦੇ 'ਤੇ ਕਿਵੇਂ ਉਤਾਰ ਸਕਾਂਗੀ। ਮੈਂ
ਬੱਸ ਭਵਿਖ-ਦ੍ਰਿਸ਼ਟੀ ਦਾ ਸਿੱਟਾ ਦੇਖਿਆ, ਮੈਂ ਆਪਣੇ ਮਸਤਿਸਕ 'ਚ ਸਿੱਟੇ ਨੂੰ ਸਪਸ਼ਟਤਾ ਨਾਲ ਦੇਖਿਆ, ਮੈਂ ਇਸ ਨੂੰ ਪੂਰੀ ਸ਼ਕਤੀ ਨਾਲ ਮਹਿਸੂਸ ਕੀਤਾ ਤੇ ਦ ਸੀਕ੍ਰਿਟ ਨੂੰ ਬਨਾਉਣ 'ਚ ਸਾਨੂੰ ਜਿਸ ਚੀਜ ਦੀ ਲੋੜ ਸੀ, ਉਹ ਹਰ ਚੀਜ ਸਾਡੇ ਕੋਲ ਆ ਗਈ।
"ਆਸਥਾ ਨਾਲ ਪਹਿਲਾ ਕਦਮ ਚੁੱਕੋ। ਤੁਹਾਨੂੰ ਸਾਰੀ ਪੌੜੀ ਦੇਖਣ ਦੀ ਲੋੜ ਨਹੀਂ ਹੈ। ਬਸ ਪਹਿਲਾ ਕਦਮ ਚੁੱਕ ਲਵੋ।"
ਡਾ. ਮਾਰਟਿਨ ਲੂਥਰ ਕਿੰਗ, ਜੂਨੀਅਰ (1929-1968)
ਰਹੱਸ ਤੇ ਤੁਹਾਡਾ ਸ਼ਰੀਰ
ਆਓ, ਹੁਣ ਅਸੀਂ ਸਿਰਜਨਾਤਮਕ ਪ੍ਰਕਿਰਿਆ ਦਾ ਇਸਤੇਮਾਲ ਉਨ੍ਹਾਂ ਲੋਕਾਂ ਦੇ ਲਾਹੇ ਲਈ ਕਰਦੇ ਹਾਂ, ਜਿਹੜੇ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਭਾਰ ਜਿਆਦਾ ਹੈ ਤੇ ਜਿਹੜੇ ਆਪਣਾ ਭਾਰ ਘੱਟ ਕਰਣਾ ਚਾਹੁੰਦੇ ਹਨ।
ਪਹਿਲੀ ਗੱਲ ਤਾਂ ਇਹ ਜਾਣ ਲਓ ਕਿ ਜੇਕਰ ਤੁਸੀਂ ਭਾਰ ਘੱਟ ਕਰਣ 'ਤੇ ਧਿਆਨ ਕੇਂਦ੍ਰਿਤ ਕਰੋਗੇ ਤਾਂ ਤੁਹਾਡਾ ਭਾਰ ਘੱਟ ਨਹੀਂ ਹੋ ਪਾਵੇਗਾ, ਕਿਉਂਕਿ ਤੁਸੀਂ ਹਮੇਸ਼ਾ ਹੀ ਭਾਰ ਘੱਟ ਕਰਣ ਦੇ ਵਿਚਾਰ ਨੂੰ ਆਪਣੇ ਵੱਲ ਆਕਰਸ਼ਤ ਕਰੋਗੇ। ਇਸਲਈ ਭਾਰ ਘੱਟ ਕਰਣ" ਦੇ ਖਿਆਲ ਨੂੰ ਆਪਣੇ ਦਿਮਾਗ ਤੋਂ ਕੱਢ ਦਿਓ। ਇਸੇ ਕਾਰਣ ਡਾਇਟਿੰਗ ਸਫ਼ਲ ਨਹੀਂ ਹੁੰਦੀ ਹੈ। ਚੂੰਕਿ ਤੁਸੀਂ ਭਾਰ ਘੱਟ ਕਰਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਇਸਲਈ ਤੁਸੀਂ ਲਗਾਤਾਰ ਭਾਰ ਘੱਟ ਕਰਣ ਵੱਲ ਆਕਰਸ਼ਿਤ ਹੁੰਦੇ ਹੋ।
ਦੂਜੀ ਗੱਲ ਇਹ ਜਾਣਨਾ ਹੈ ਕਿ ਜ਼ਿਆਦਾ ਭਾਰ ਦੀ ਸਥਿਤੀ ਇਸ ਬਾਰੇ 'ਚ ਵਿਚਾਰ ਕਰਣ ਕਾਰਣ ਪੈਦਾ ਹੋਈ ਹੈ। ਸਭ ਤੋਂ ਬੁਨਿਆਦੀ ਸ਼ਬਦਾਵਲੀ 'ਚ, ਜੇਕਰ ਕਿਸੇ ਦਾ ਭਾਰ ਜ਼ਿਆਦਾ ਹੈ, ਤਾਂ ਇਹ "ਮੋਟੇ ਵਿਚਾਰ" ਸੋਚਣ ਕਰਕੇ ਹੋਇਆ ਹੈ, ਭਾਵੇਂ ਉਸ ਵਿਅਕਤੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ। "ਦੁਬਲੇ ਵਿਚਾਰ" ਸੋਚ ਕੇ ਕੋਈ ਮੋਟਾ ਨਹੀਂ ਹੋ ਸਕਦਾ। ਇਹ ਆਕਰਸ਼ਨ ਦੇ ਨਿਯਮ ਦੀ ਬਿਲਕੁਲ ਅਵਹੇਲਨਾ ਹੋਵੇਗੀ।
ਭਾਵੇਂ ਲੋਕਾਂ ਨੂੰ ਇਹ ਦਸਿਆ ਗਿਆ ਹੋਵੇ ਕਿ ਉਨ੍ਹਾਂ ਦੀ ਥਾੱਯਰਾਇਡ ਗ੍ਰੰਥੀ ਹੌਲ਼ੀ ਗਤੀ ਨਾਲ ਕੰਮ
ਕਰਦੀ ਹੈ, ਉਨ੍ਹਾਂ ਦੇ ਪਚਾਉਣ (metabolism) ਦੀ ਕਿਰਿਆ ਹੌਲੀ ਹੈ ਜਾਂ ਉਨ੍ਹਾਂ ਦਾ ਮੋਟਾਪਾ ਜੱਦੀ ਹੈ, ਲੇਕਿਨ ਇਹ ਸਾਰੀਆਂ ਚੀਜਾਂ "ਮੋਟੇ ਵਿਚਾਰ" ਸੋਚਣ ਦੇ ਬਹਾਨੇ ਹਨ। ਜੇਕਰ ਤੁਸੀਂ ਇਨ੍ਹਾਂ 'ਚੋਂ ਕਿਸੇ ਵੀ ਸਥਿਤੀ ਨੂੰ ਆਪਣੇ 'ਤੇ ਲਾਗੂ ਕਰਦੇ ਹੋ ਤੇ ਇਸ ਉੱਤੇ ਯਕੀਨ ਕਰਦੇ ਹੋ, ਤਾਂ ਇਹ ਤੁਹਾਡਾ ਅਨੁਭਵ ਬਣ ਜਾਵੇਗਾ ਤੇ ਤੁਸੀਂ ਜਿਆਦਾ ਭਾਰ ਨੂੰ ਆਪਣੇ ਵੱਲ ਆਕਰਸਿਤ ਕਰਦੇ ਰਹੋਗੇ।
ਦੋ ਧੀਆਂ ਹੋਣ ਤੋਂ ਬਾਅਦ ਮੇਰਾ ਭਾਰ ਵੱਧ ਗਿਆ। ਮੈਂ ਜਾਣਦੀ ਹਾਂ ਕਿ ਇਹ ਉਨ੍ਹਾਂ ਸੁਨੇਹਾਂ ਨੂੰ ਸੁਣਨ ਤੇ ਪੜ੍ਹਨ ਕਾਰਣ ਹੋਇਆ ਸੀ, ਜਿਸ ਦੇ ਮੁਤਾਬਿਕ ਇਕ ਬੱਚਾ ਪੈਦਾ ਹੋਣ ਤੋਂ ਬਾਅਦ ਭਾਰ ਘੱਟ ਰੱਖਣਾ ਮੁਸ਼ਕਿਲ ਹੁੰਦਾ ਹੈ ਤੇ ਦੂਜੇ ਬੱਚੇ ਤੋਂ ਬਾਅਦ ਤਾਂ ਹੋਰ ਵੀ ਜਿਆਦਾ ਮੁਸ਼ਕਿਲ। ਮੈਂ "ਮੋਟੇ ਵਿਚਾਰਾਂ" ਨੂੰ ਸੱਦਿਆ ਤੇ ਇਹ ਮੇਰਾ ਅਨੁਭਵ ਬਣ ਗਏ। ਮੈਂ ਸਚਮੁੱਚ ਹੀ "ਮੋਟੀ" ਹੋ ਗਈ ਅਤੇ ਮੈਂ ਆਪਣੇ "ਮੋਟਾਪੇ" ਵੱਲ ਜਿੰਨਾ ਧਿਆਨ ਦਿੱਤਾ, ਉੱਨਾ ਹੀ ਜ਼ਿਆਦਾ "ਮੋਟਾਪੇ" ਨੂੰ ਆਪਣੇ ਵੱਲ ਖਿੱਚਣ ਲੱਗੀ। ਮਦਰੀ ਹੋਣ ਦੇ ਬਾਵਜੂਦ ਮੇਰਾ ਭਾਰ 143 ਪਾਊਂਡ ਹੋ ਗਿਆ, ਸਿਰਫ਼ ਇਸ ਲਈ ਕਿਉਂਕਿ ਮੇਰੇ ਮਨ ਵਿਚ "ਮੋਟੇ ਵਿਚਾਰ" ਸਨ।
ਆਮ ਲੋਕਾਂ ਵਾਂਗ ਹੀ ਮੈਂ ਵੀ ਸੋਚਦੀ ਸੀ ਕਿ ਮੇਰਾ ਭਾਰ ਖਾਣ-ਪੀਣ ਦੇ ਕਾਰਣ ਵਧਿਆ ਹੈ। ਇਸ ਧਾਰਣਾ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ ਅਤੇ ਹੁਣ ਮੈਂ ਇਸ ਨੂੰ ਨਿਰੀ ਬਕਵਾਸ ਮੰਨਦੀ ਹਾਂ। ਖੁਰਾਕ ਦੇ ਕਾਰਣ ਭਾਰ ਨਹੀਂ ਵਧਦਾ। ਜੇਕਰ ਖੁਰਾਕ ਤੁਹਾਡਾ ਭਾਰ ਵਧਾਉਂਦੀ ਹੈ, ਤਾਂ ਇੰਝ ਤੁਹਾਡੇ ਵਿਚਾਰਾਂ ਕਾਰਣ ਹੁੰਦਾ ਹੈ ਕਿ ਖੁਰਾਕ ਨਾਲ ਭਾਰ ਵਧਦਾ ਹੈ। ਯਾਦ ਰੱਖੋ, ਵਿਚਾਰ ਹੀ ਹਰ ਚੀਜ਼ ਦਾ ਮੁੱਢਲਾ ਕਾਰਣ ਹਨ ਤੇ ਬਾਕੀ ਚੀਜਾਂ ਉਨ੍ਹਾਂ ਵਿਚਾਰਾਂ ਦਾ ਨਤੀਜਾ। ਉੱਤਮ ਵਿਚਾਰ ਸੋਚੋਗੇ, ਤਾਂ ਭਾਰ ਵੀ ਉੱਤਮ ਹੋਵੇਗਾ।
ਸਾਰੇ ਸੀਮਤ ਕਰਣ ਵਾਲੇ ਵਿਚਾਰਾਂ ਨੂੰ ਦਿਮਾਗ ਤੋਂ ਕੱਢ ਦਿਓ। ਖੁਰਾਕ ਤੁਹਾਡਾ ਭਾਰ ਉਦੋਂ ਤਕ ਨਹੀਂ ਵਧਾ ਸਕਦੀ, ਜਦੋਂ ਤਕ ਤੁਸੀਂ ਇਹ ਨਾ ਸੋਚ ਲਓ ਕਿ ਇਹ ਇੰਝ ਕਰ ਸਕਦੀ ਹੈ।
ਉੱਤਮ ਭਾਰ ਦੀ ਪਰਿਭਾਸ਼ਾ ਉਹ ਵਜ਼ਨ ਹੈ, ਜਿਹੜਾ ਤੁਹਾਨੂੰ ਵਧੀਆ ਮਹਿਸੂਸ ਹੋਵੇ। ਕਿਸੇ ਦੂਜੇ ਦਾ ਮਸ਼ਵਰਾ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਤਾਂ ਉਹ ਉੱਤਮ ਭਾਰ ਹੈ, ਜਿਸ 'ਚ ਤੁਸੀਂ ਵਧੀਆ ਮਹਿਸੂਸ ਕਰਦੇ ਹੋ।
ਇਸ ਗੱਲ ਦੀ ਬੜੀ ਸੰਭਾਵਨਾ ਹੈ ਕਿ ਤੁਸੀਂ ਕਿਸੇ ਇਹੋ ਜਿਹੇ ਦੁਬਲੇ ਵਿਅਕਤੀ ਨੂੰ ਜਾਣਦੇ ਹੋਵੋਗੇ,
ਜਿਹੜਾ ਘੋੜਿਆਂ ਵਾਂਗ ਰੱਜ ਕੇ ਖਾਉਣ ਤੋਂ ਬਾਅਦ ਅਣਖ ਨਾਲ ਐਲਾਨ ਕਰਦਾ ਹੋਵੇਗਾ "ਮੈਂ ਜਿੰਨਾ ਚਾਹਾਂ ਖਾ ਸਕਦਾ ਹਾਂ, ਲੇਕਿਨ ਮੇਰਾ ਭਾਰ ਹਮੇਸ਼ਾ ਉੱਤਮ ਰਹਿੰਦਾ ਹੈ।" ਅਤੇ ਬਹਿਮੰਡ ਦਾ ਜਿੰਨ ਕਹਿੰਦਾ ਹੈ, 'ਤੁਹਾਡੀ ਇੱਛਾ ਹੀ ਮੇਰੇ ਲਈ ਹੁਕਮ ਹਨ!"
ਸਿਰਜਨਾਤਮਕ ਪ੍ਰਕਿਰਿਆ ਦਾ ਪ੍ਰਯੋਗ ਕਰਕੇ ਆਪਣੇ ਉੱਤਮ ਭਾਰ ਅਤੇ ਸ਼ਰੀਰ ਨੂੰ ਆਕਰਸ਼ਿਤ ਕਰਣ ਲਈ ਇਨ੍ਹਾਂ ਕਦਮਾਂ ਦੀ ਪਾਲਨਾ ਕਰੋ :
ਕਦਮ 1 : ਮੰਗਾਂ
ਉਸ ਭਾਰ 'ਚ ਸਪਸ਼ਟਤਾ ਨਾਲ ਸੋਚੋ, ਜਿਹੜਾ ਤੁਸੀਂ ਪਾਉਣਾ ਚਾਹੁੰਦੇ ਹੋ। ਆਪਣੇ ਦਿਮਾਗ਼ 'ਚ ਸਪਸ਼ਟ ਤਸਵੀਰ ਰਖੋ ਕਿ ਆਦਰਸ਼ ਭਾਰ ਹੋਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦਿਖੋਗੇ। ਤੁਸੀਂ ਆਦਰਸ਼ ਭਾਰ ਦੀਆਂ ਤਸਵੀਰਾਂ ਸਾਹਮਣੇ ਰੱਖੋ ਤੇ ਉਨ੍ਹਾਂ ਵੱਲ ਅਕਸਰ ਦੇਖੋ। ਜੇਕਰ ਤੁਹਾਡੇ ਕੋਲ ਆਪਣੀ ਖੁਦ ਦੀਆਂ ਤਸਵੀਰਾਂ ਨਾ ਹੋਣ, ਤਾਂ ਮਨਚਾਹੇ ਸ਼ਰੀਰ ਦੀ ਦੂਜਿਆਂ ਦੀ ਤਸਵੀਰਾਂ ਅਕਸਰ ਦੇਖਦੇ ਰਹੋ।
ਕਦਮ 2 : ਯਕੀਨ ਕਰੋ
ਤੁਹਾਨੂੰ ਯਕੀਨ ਕਰਣਾ ਹੋਵੇਗਾ ਕਿ ਤੁਹਾਨੂੰ ਮਿਲੇਗਾ। ਤੁਹਾਨੂੰ ਵਿਸ਼ਵਾਸ ਕਰਣਾ ਹੋਵੇਗਾ ਕਿ ਤੁਹਾਡਾ ਭਾਰ ਉੱਤਮ ਹੋ ਚੁੱਕਿਆ ਹੈ। ਤੁਹਾਨੂੰ ਇਸ ਤਰ੍ਹਾਂ ਕਲਪਨਾ ਕਰਣੀ ਹੋਵੇਗੀ, ਨਾਟਕ ਕਰਣਾ ਹੋਵੇਗਾ। ਐਕਟਿੰਗ ਕਰਣੀ ਹੋਵੇਗੀ, ਜਿਵੇਂ ਤੁਹਾਡਾ ਭਾਰ ਆਦਰਸ਼ ਹੋ ਚੁੱਕਿਆ ਹੈ। ਤੁਹਾਨੂੰ ਖੁਦ ਨੂੰ ਆਦਰਸ਼ ਭਾਰ ਪਾਉਂਦੇ ਹੋਏ ਦੇਖਣਾ ਹੋਵੇਗਾ।
ਤੁਹਾਡਾ ਮਨਚਾਹਾ ਭਾਰ ਲਿਖ ਕੇ ਆਪਣੀ ਭਾਰ ਤੋਲਣ ਦੀ ਮਸ਼ੀਨ ਦੇ ਰੀਡਆਉਟ 'ਤੇ ਰੱਖ ਦਿਓ ਜਾਂ ਖੁਦ ਦਾ ਭਾਰ ਨਾ ਲਓ। ਤੁਹਾਡੇ ਆਪਣੇ ਵਿਚਾਰਾਂ, ਸ਼ਬਦਾਂ ਤੇ ਕਾਰਜਾਂ 'ਚ ਜੋ ਮੰਗਿਆ ਹੈ। ਉਸ ਗੱਲ ਨੂੰ ਨਾ ਕੱਟੋ। ਆਪਣੇ ਵਰਤਮਾਨ ਭਾਰ ਦੇ ਹਿਸਾਬ ਨਾਲ ਕਪੜੇ ਨਾ ਖਰੀਦੋ। ਪ੍ਰਤੀਤ ਰੱਖੋ ਤੇ ਉਨ੍ਹਾਂ ਕਪੜਿਆਂ 'ਤੇ ਧਿਆਨ ਕੇਂਦ੍ਰਿਤ ਕਰੋ, ਜਿਨ੍ਹਾਂ ਨੂੰ ਭਵਿਖ 'ਚ ਖਰੀਦੋਗੇ। ਆਦਰਸ਼ ਭਾਰ ਨੂੰ ਆਕਰਸ਼ਿਤ ਕਰਣਾ ਬ੍ਰਹਿਮੰਡ ਦੇ ਕੈਟੇਲਾੱਗ 'ਚੋਂ ਆਰਡਰ ਦੇਣ ਵਰਗਾ ਹੀ ਹੈ। ਤੁਸੀਂ ਕੈਟੇਲਾੱਗ
'ਚ ਦੇਖਦੇ ਹਾਂ, ਆਦਰਸ਼ ਭਾਰ ਚੁਣਦੇ ਹੋ, ਆਪਣਾ ਆਰਡਰ ਦਿੰਦੇ ਹਾਂ ਤੇ ਤੁਹਾਡਾ ਆਰਡਰ ਕੀਤਾ ਹੋਇਆ ਭਾਰ ਤੁਹਾਡੇ ਤੱਕ ਪੁੱਜ ਜਾਂਦਾ ਹੈ।
ਆਪਣੇ ਆਦਰਸ਼ ਭਾਰ ਵਾਲੇ ਲੋਕਾਂ ਦੀ ਤਲਾਸ਼ ਕਰੋ, ਉਨ੍ਹਾਂ ਦੀ ਸਲਾਘਾ ਕਰੋ ਤੇ ਦਿਲ ਹੀ ਦਿਲ ਉਨ੍ਹਾਂ ਦੀ ਤਾਰੀਫ਼ ਕਰਣ ਦਾ ਨਿਸ਼ਚਾ ਕਰੋ। ਜਦੋਂ ਤੁਸੀਂ ਉਨ੍ਹਾਂ ਦੀ ਸ਼ਲਾਘਾ ਕਰਦੇ ਹੋ ਤੇ ਉਸ ਭਾਵਨਾ ਨੂੰ ਮਹਿਸੂਸ ਕਰਦੇ ਹੋ - ਤਾਂ ਤੁਸੀਂ ਉਸ ਆਦਰਸ਼ ਭਾਰ ਨੂੰ ਸੱਦਾ ਦੇ ਰਹੇ ਹੋ। ਜੇਕਰ ਜ਼ਿਆਦਾ ਭਾਰ ਵਾਲੇ ਲੋਕ ਨਜ਼ਰ ਆਉਣ, ਤਾਂ ਉਨ੍ਹਾਂ 'ਤੇ ਧਿਆਨ ਨਾ ਦਿਓ, ਬਲਕਿ ਤੁਰੰਤ ਆਪਣਾ ਧਿਆਨ ਮੋੜਕੇ ਆਪਣੇ ਆਦਰਸ਼ ਸ਼ਰੀਰ ਵਾਲੀ ਤਸਵੀਰ 'ਤੇ ਲੈ ਜਾਏ ਤੇ ਉਸ ਨੂੰ ਮਹਿਸੂਸ ਕਰੋ।
ਕਦਮ 3 : ਪਾਓ
ਤੁਹਾਨੂੰ ਚੰਗਾ ਮਹਿਸੂਸ ਕਰਣਾ ਚਾਹੀਦਾ ਹੈ। ਤੁਹਾਨੂੰ ਆਪਣੇ ਬਾਰੇ 'ਚ ਚੰਗਾ ਮਹਿਸੂਸ ਕਰਣਾ ਚਾਹੀਦਾ ਹੈ। ਇਹ ਮਹੱਤਵਪੂਰਨ ਹੈ, ਕਿਉਂਕਿ ਜੇਕਰ ਤੁਸੀਂ ਇਸ ਵੇਲੇ ਆਪਣੇ ਸ਼ਰੀਰ ਬਾਰੇ ਮਾੜਾ ਮਹਿਸੂਸ ਕਰਦੇ ਹੋ, ਤਾਂ ਫਿਰ ਤੁਸੀਂ ਆਪਣੇ ਆਦਰਸ਼ ਭਾਰ ਨੂੰ ਆਕਰਸ਼ਿਤ ਨਹੀਂ ਕਰ ਸਕਦੇ। ਜੇਕਰ ਤੁਸੀਂ ਆਪਣੇ ਸ਼ਰੀਰ ਬਾਰੇ ਮਾੜਾ ਮਹਿਸੂਸ ਕਰਦੇ ਹੋ, ਤਾਂ ਇਹ ਇਕ ਸਸ਼ਕਤ ਭਾਵ ਹੈ ਤੇ ਤੁਸੀਂ ਆਪਣੇ ਸ਼ਰੀਰ ਦੇ ਬਾਰੇ 'ਚ ਮਾੜੇ ਭਾਵਾਂ ਨੂੰ ਆਕਰਸ਼ਿਤ ਕਰਦੇ ਰਵੋਗੇ। ਜੇਕਰ ਤੁਸੀਂ ਆਪਣੇ ਸਰੀਰ ਦੀ ਆਲੋਚਨਾ ਕਰੋਗੇ ਤੇ ਇਸ 'ਚ ਕਮੀਆਂ ਖੋਜਦੇ ਰਹੋਗੇ, ਤਾਂ ਤੁਸੀਂ ਇਸੇ ਕਦੇ ਨਹੀਂ ਬਦਲ ਪਾਵੇਗੇ। ਸੱਚ ਤਾਂ ਇਹ ਹੈ ਕਿ ਇਸ ਨਾਲ ਤੁਸੀਂ ਜਿਆਦਾ ਭਾਰ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ। ਆਪਣੇ ਸਰੀਰ ਦੇ ਰੋਮ-ਰੋਮ ਦੀ ਤਾਰੀਫ਼ ਕਰੋ ਤੇ ਰੱਬ ਦਾ ਸ਼ੁਕਰ ਕਰੋ। ਆਪਣੇ ਬਾਰੇ ਸਾਰੀਆਂ ਉੱਤਮ ਗੱਲਾਂ ਸੋਚੋ। ਜਦੋਂ ਤੁਸੀਂ ਆਪਣੇ ਬਾਰੇ ਉੱਤਮ ਵਿਚਾਰ ਸੋਚਦੇ ਹੋ ਤੇ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਪਣੇ ਆਦਰਸ ਭਾਰ ਦੀ ਫ੍ਰੀਕਊਂਸੀ 'ਤੇ ਹੋ ਅਤੇ ਆਦਰਸ ਭਾਰ ਨੂੰ ਸੱਦਾ ਦੇ ਰਹੇ ਹੋ।
ਵੈਲੇਸ ਵੋਟਲਸ ਆਪਣੀ ਇਕ ਪੁਸਤਕ 'ਚ ਖਾਣ ਬਾਰੇ ਇਕ ਅਦਭੁੱਤ ਸਲਾਹ ਦਿੰਦੇ ਹਨ। ਉਹ ਸਲਾਹ ਦਿੰਦੇ ਹਨ ਕਿ ਖਾਣ ਵੇਲੇ ਚਬਾਉਣ ਦੇ ਅਨੁਭਵ 'ਤੇ ਪੂਰਾ ਧਿਆਨ ਕੇਂਦ੍ਰਿਤ ਕਰਣਾ ਚਾਹੀਦਾ ਹੈ। ਆਪਣੇ ਮਸਤਿਸ਼ਕ ਨੂੰ ਉਸ 'ਤੇ ਕੇਂਦ੍ਰਿਤ ਕਰੋ ਅਤੇ ਖਾਣਾ ਖਾਣ ਦੀ ਅਨੁਭੂਤੀ ਨੂੰ ਮਹਿਸੂਸ ਕਰੋ।
ਆਪਣੇ ਦਿਮਾਗ ਨੂੰ ਦੂਜੀਆਂ ਗੱਲਾਂ ਵੱਲ ਨਾ ਭਟਕਣ ਦਿਓ। ਆਪਣੇ ਸਰੀਰ 'ਤੇ ਧਿਆਨ ਕੇਂਦ੍ਰਿਤ ਕਰੋ ਅਤੇ ਆਪਣੇ ਮੂੰਹ 'ਚ ਭੋਜਨ ਚਬਾਉਣ ਦੀ ਅਨੁਭੂਤੀਆਂ ਦਾ ਆਨੰਦ ਮਾਣੋ। ਅਗਲੀ ਵਾਰੀ ਖਾਣ ਵੇਲੇ ਇਸ ਨੂੰ ਅਜ਼ਮਾ ਕੇ ਦੇਖੋ। ਖਾਣ ਵੇਲੇ ਜਦੋਂ ਤੁਹਾਡਾ ਸਾਰਾ ਧਿਆਨ ਇਸ 'ਤੇ ਕੇਂਦ੍ਰਿਤ ਹੁੰਦਾ ਹੈ, ਤਾਂ ਉਸਦਾ ਸੁਆਦ ਬਹੁਤ ਵਧੀਆ ਅਤੇ ਜਾਇਕੇਦਾਰ ਹੁੰਦਾ ਹੈ। ਧਿਆਨ ਭਟਕਣ 'ਤੇ ਸੁਆਦ ਤਕਰੀਬਨ ਗਾਇਬ ਹੋ ਜਾਂਦਾ ਹੈ। ਮੈਨੂੰ ਯਕੀਨ ਹੈ ਕਿ ਜੇਕਰ ਅਸੀਂ ਆਪਣੇ ਭੋਜਨ ਨੂੰ ਪੂਰੇ ਧਿਆਨ ਨਾਲ ਖਾਈਏ, ਉਸਦੇ ਆਨੰਦਦਾਈ ਅਨੁਭਵ 'ਤੇ ਪੂਰਾ ਧਿਆਨ ਕੇਂਦ੍ਰਿਤ ਕਰੀਏ ਤਾਂ ਭੋਜਨ ਸਾਡੇ ਸਰੀਰ 'ਚ ਆਦਰਸ਼ ਰੂਪ ਵਿਚ ਪਚ ਜਾਂਦਾ ਹੈ ਅਤੇ ਸਿੱਟੇ ਵਜੋਂ ਸਾਨੂੰ ਆਦਰਸ਼ ਭਾਰ ਮਿਲ ਜਾਂਦਾ ਹੈ।
ਭਾਰ ਦੀ ਮੇਰੀ ਆਪਣੀ ਕਹਾਣੀ ਦਾ ਅੰਤ ਇਹ ਹੈ ਕਿ ਹੁਣ ਮੇਰਾ ਭਾਰ 116 ਪਾਉਂਡ ਹੈ, ਜਿਹੜਾ ਮੇਰੇ ਹਿਸਾਬ ਨਾਲ ਆਦਰਸ਼ ਹੈ ਤੇ ਮੈਂ ਜੋ ਚਾਹਾਂ ਖਾ ਸਕਦੀ ਹਾਂ। ਅਸਲ ਗੱਲ ਇਹ ਹੈ ਕਿ ਆਪਣੇ ਆਦਰਸ਼ ਭਾਰ 'ਤੇ ਧਿਆਨ ਕੇਂਦ੍ਰਿਤ ਕਰੋ!
ਇਸ ਵਿਚ ਕਿੰਨਾ ਸਮਾਂ ਲੱਗਦਾ ਹੈ?
ਡਾੱ. ਜੋ ਵਿਟਾਲ
ਲੋਕ ਇਕ ਹੋਰ ਸਵਾਲ ਪੁੱਛਦੇ ਹਨ, "ਉਸ ਕਾਰ, ਵਿਅਕਤੀ, ਪੈਸੇ ਦੇ ਪ੍ਰਗਟ ਹੋਣ ਵਿਚ ਕਿੰਨਾ ਸਮਾਂ ਲੱਗੇਗਾ?" ਮੇਰੇ ਕੋਲ ਕੋਈ ਨੇਮ ਪੁਸਤਿਕਾ ਨਹੀਂ, ਜਿਸ 'ਚ ਲਿਖਿਆ ਹੋਵੇ ਕਿ ਇਸ ਵਿਚ ਤੀਹ ਮਿੰਟ ਜਾਂ ਤਿੰਨ ਦਿਨ ਜਾਂ ਤੀਹ ਦਿਨ ਲੱਗਣਗੇ। ਇਹ ਤਾਂ ਤੁਹਾਡੇ ਤੇ ਬ੍ਰਹਿਮੰਡ ਦੇ ਨਾਲ ਮੇਲ ਹੋਣ ਜਾਂ ਜੁੜਨ ਦਾ ਮਾਮਲਾ ਹੈ।
ਸਮਾਂ ਇਕ ਭਰਮ ਹੈ। ਆਇਨਸਟੀਨ ਨੇ ਸਾਨੂੰ ਇਹ ਗੱਲ ਦੱਸੀ ਹੈ। ਜੇਕਰ ਤੁਸੀਂ ਇਹ ਗੱਲ ਪਹਿਲੀ ਵਾਰੀ ਸੁਣੀ ਹੋਵੇ, ਤਾਂ ਸ਼ਾਇਦ ਤੁਹਾਨੂੰ ਇਹ ਧਾਰਣਾ ਸਮਝਣਾ ਮੁਸ਼ਕਿਲ ਲੱਗੇ, ਕਿਉਂਕਿ ਤੁਸੀਂ ਹਰ ਚੀਜ਼ ਨੂੰ ਇਕ ਤੋਂ ਬਾਅਦ ਇਕ ਹੁੰਦੇ ਦੇਖਦੇ ਹੋ। ਕੁਆਂਟਮ ਭੌਤਿਕਸ਼ਾਸਤਰੀ ਅਤੇ ਆਇਨਸਟੀਨ ਸਾਨੂੰ ਦੱਸਦੇ ਹਨ ਕਿ ਹਰ ਚੀਜ਼ ਇਕੋ ਵੇਲੇ ਹੋ ਰਹੀ ਹੈ। ਜੇਕਰ ਤੁਸੀਂ ਸਮਝ ਸਕੋ ਕਿ ਸਮੇਂ ਦੀ ਹੋਂਦ ਹੀ ਨਹੀਂ ਹੈ ਅਤੇ ਇਸ ਧਾਰਣਾ ਨੂੰ ਸਵੀਕਾਰ ਕਰ ਸਕੋ, ਤਾਂ ਤੁਸੀਂ ਦੇਖੋਗੇ ਕਿ ਤੁਸੀਂ ਭਵਿਖ 'ਚ ਜੋ
ਚਾਹੁੰਦੇ ਹੋ, ਉਹ ਪਹਿਲਾਂ ਤੋਂ ਹੀ ਮੌਜੂਦ ਹੈ। ਜੇਕਰ ਹਰ ਚੀਜ਼ ਇਕੋ ਹੀ ਵੇਲੇ ਹੋ ਰਹੀ ਹੈ, ਤਾਂ ਤੁਸੀਂ ਜਿਹੜੀ ਚੀਜ਼ ਚਾਹੁੰਦੇ ਹੋ, ਉਸਦੇ ਨਾਲ ਤੁਹਾਡੀ ਸਮਾਨਾਂਤਰ ਪ੍ਰਤਿਰੂਪ ਪਹਿਲਾਂ ਤੋਂ ਹੀ ਮੌਜੂਦ ਹੈ।
ਬ੍ਰਹਿਮੰਡ ਨੂੰ ਤੁਹਾਡੀ ਮਨਚਾਹੀ ਚੀਜ਼ ਪ੍ਰਗਟ ਕਰਣ 'ਚ ਥੋੜਾ ਜਿਹਾ ਵੀ ਸਮਾਂ ਨਹੀਂ ਲਗਦਾ। ਜਿਹੜੀ ਵੀ ਦੇਰੀ ਹੁੰਦੀ ਹੈ ਤੁਹਾਡੇ ਵਲੋਂ ਹੁੰਦੀ ਹੈ। ਤੁਸੀਂ ਯਕੀਨ ਕਰਨ, ਜਾਨਣ ਤੇ ਮਹਿਸੂਸ ਕਰਨ ਦੀ ਉਸ ਜਗ੍ਹਾਂ ਤਕ ਦੇਰੀ ਨਾਲ ਪੁੱਜਦੇ ਹੋ, ਜਿੱਥੇ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਚੀਜ ਤੁਹਾਡੇ ਕੋਲ ਪਹਿਲਾਂ ਤੋਂ ਹੀ ਮੌਜੂਦ ਹੈ। ਤੁਸੀਂ ਆਪਣੀ ਮਨਚਾਹੀ ਚੀਜ਼ ਦੀ ਫ੍ਰੀਕਊਂਸੀ ਤਕ ਪੁੱਜਣ 'ਚ ਸਮਾਂ ਲਾ ਦਿੰਦੇ ਹੋ। ਜਦੋਂ ਤੁਸੀਂ ਉਸ ਫ੍ਰੀਕਊਂਸੀ 'ਤੇ ਪੁੱਜ ਜਾਂਦੇ ਹੋ, ਤਾਂ ਤੁਹਾਡੀ ਮਨਚਾਹੀ ਚੀਜ਼ ਪ੍ਰਗਟ ਹੋ ਜਾਂਦੀ ਹੈ।
ਬਾੱਬ ਡਾੱਯਲ
ਆਕਾਰ ਬ੍ਰਹਿਮੰਡ ਲਈ ਕੁਝ ਨਹੀਂ ਹੈ। ਵਿਗਿਆਨਕ ਪੱਧਰ 'ਤੇ ਕਿਸੇ ਵੱਡੀ ਚੀਜ਼ ਨੂੰ ਆਕਰਸ਼ਿਤ ਕਰਣਾ ਬੜੀ ਛੋਟੀ ਚੀਜ਼ ਦੇ ਮੁਕਾਬਲੇ ਜ਼ਿਆਦਾ ਮੁਸ਼ਕਿਲ ਨਹੀਂ ਹੁੰਦਾ ਹੈ।
ਬ੍ਰਹਿਮੰਡ ਹਰ ਚੀਜ਼ ਬਿਨਾ ਕੋਸ਼ਿਸ ਦੇ ਕਰਦਾ ਹੈ। ਘਾਹ ਪੁੰਗਰਣ ਵੇਲੇ ਤਨਾਅ ਵਿਚ ਨਹੀਂ ਆਉਂਦੀ ਹੈ। ਇਹ ਬਿਨਾਂ ਯਤਨ ਦੇ ਹੁੰਦਾ ਹੈ। ਇਹੀ ਤਾਂ ਮਹਾਨ ਯੋਜਨਾ ਹੈ।
ਸਾਰਾ ਕੁੱਝ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੈ। ਸਾਰਾ ਕੁੱਝ ਇਸ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਦਿਮਾਗ 'ਚ ਕੀ ਰਖਦੇ ਹਾਂ। ਅਸੀਂ ਆਮ ਕਰਕੇ ਇਹ ਕਹਿੰਦੇ ਹਾਂ, "ਇਹ ਵੱਡੀ ਚੀਜ਼ ਹੈ। ਇਸ ਵਿਚ ਥੋੜਾਂ ਸਮਾਂ ਲੱਗੇਗਾ।" ਅਤੇ "ਇਹ ਛੋਟੀ ਚੀਜ਼ ਹੈ। ਇਸ ਲਈ ਇਕ ਘੰਟੇ ਦਾ ਸਮਾਂ ਕਾਫ਼ੀ ਹੈ।" ਇਹ ਸਾਡੇ ਨਿਯਮ ਹਨ, ਜਿਨ੍ਹਾਂ ਨੂੰ ਅਸੀਂ ਪਰਿਭਾਸ਼ਤ ਕਰਦੇ ਹਾਂ। ਬ੍ਰਹਿਮੰਡ 'ਚ ਦੇਰੀ ਦਾ ਕੋਈ ਨਿਯਮ ਨਹੀਂ ਹੈ। ਆਪਣੀ ਮਨਚਾਹੀ ਚੀਜ਼ ਇਸੇ ਵੇਲੇ ਪਾਉਣ ਦੀਆਂ ਭਾਵਨਾਵਾਂ ਲੈ ਆਓ; ਬ੍ਰਹਿਮੰਡ ਫੌਰਨ ਪ੍ਰਤਿਕਿਰਿਆ ਕਰੇਗਾ - ਭਾਵੇਂ ਉਹ ਚੀਜ਼ ਜਿਹੜੀ ਵੀ ਹੋਵੇ।
ਬ੍ਰਹਿਮੰਡ ਲਈ ਸਮਾਂ ਜਾਂ ਆਕਾਰ ਦਾ ਕੋਈ ਮਹੱਤਵ ਨਹੀਂ ਹੁੰਦਾ। ਇਕ ਡਾੱਲਰ ਨੂੰ ਪ੍ਰਗਟ ਕਰਣਾ ਵੀ ਇਸ ਲਈ ਉੱਨਾ ਹੀ ਸੌਖਾ ਹੈ, ਜਿੰਨਾ ਕਿ ਦਸ ਲੱਖ ਡਾਲਰ ਨੂੰ। ਪ੍ਰਕਿਰਿਆ ਉਹੀ ਹੈ। ਇਕ ਚੀਜ ਬਹੁਤ ਛੇਤੀ ਆਉਂਦੀ ਹੈ ਅਤੇ ਦੂਜੀ ਨੂੰ ਆਉਣ ਵਿਚ ਜ਼ਿਆਦਾ ਦੇਰ ਲਗਦੀ ਹੈ, ਇਸ ਦਾ
ਇਕੱਲਾ ਕਾਰਣ ਤੁਹਾਡੀ ਇਹ ਸੋਚ ਸੀ ਕਿ ਦਸ ਲੱਖ ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ ਤੇ ਇਕ ਡਾਲਰ ਬੜੀ ਛੋਟੀ।
ਬਾੱਬ ਡਾੱਯਲ
ਕੁੱਝ ਲੋਕਾਂ ਨੂੰ ਛੋਟੀਆਂ ਚੀਜ਼ਾਂ 'ਚ ਜਿਆਦਾ ਸੌਖ ਹੁੰਦੀ ਹੈ, ਇਸ ਲਈ ਅਸੀਂ ਕਈ ਵਾਰੀ ਕਹਿੰਦੇ ਹਾਂ, ਛੋਟੀਆਂ ਚੀਜ਼ਾਂ ਨਾਲ ਸ਼ੁਰੂ ਕਰੋ, ਜਿਵੇਂ ਇਕ ਕੱਪ ਕਾਫ਼ੀ ਨਾਲ। ਅੱਜ ਇਕ ਕੱਪ ਕਾਫੀ ਆਕਰਸਿਤ ਕਰਣ ਦੀ ਭਾਵਨਾ ਰਖੋ।
ਬਾੱਬ ਪ੍ਰਾਕਟਰ
ਕਿਸੇ ਪੁਰਾਣੇ ਦੋਸਤ ਨਾਲ ਗੱਲ ਕਰਣ ਦੀ ਤਸਵੀਰ ਆਪਣੇ ਦਿਮਾਗ 'ਚ ਰੱਖੋ, ਜਿਸ ਨੂੰ ਤੁਸੀਂ ਲੰਮੇ ਸਮੇਂ ਤੋਂ ਨਾ ਦੇਖਿਆ ਹੋਵੇ। ਕਿਸੇ ਨਾ ਕਿਸੇ ਤਰ੍ਹਾਂ ਕੋਈ ਤੁਹਾਡੇ ਨਾਲ ਉਸ ਬਾਰੇ ਗੱਲ ਕਰਣ ਲਗੇਗਾ, ਉਹ ਦੋਸਤ ਤੁਹਾਨੂੰ ਫੋਨ ਕਰੇਗਾ ਜਾਂ ਤੁਹਾਨੂੰ ਉਸ ਦੀ ਚਿੱਠੀ ਜਾਂ ਸੁਨੇਹਾ ਮਿਲੇਗਾ।
ਕਿਸੇ ਛੋਟੀ ਚੀਜ਼ ਨਾਲ ਸ਼ੁਰੂ ਕਰਣਾ ਆਪਣੀਆਂ ਅੱਖਾਂ ਤੋਂ ਆਕਰਸ਼ਨ ਦੀ ਨਿਯਮ ਦੀ ਸਟੀਕਤਾ ਦੇਖਣ ਦਾ ਸੌਖਾ ਤਰੀਕਾ ਹੈ। ਮੈਂ ਤੁਹਾਨੂੰ ਇਕ ਗਭਰੂ ਦੀ ਕਹਾਣੀ ਦੱਸਦੀ ਹਾਂ, ਜਿਸ ਨੇ ਠੀਕ ਇਹੀ ਕੀਤਾ ਸੀ। ਉਸਨੇ ਦ ਸੀਕ੍ਰਿਟ ਫਿਲਮ ਦੇਖੀ ਤੇ ਕਿਸੇ ਛੋਟੀ ਚੀਜ਼ ਨਾਲ ਸ਼ੁਰੂ ਕਰਣ ਦਾ ਫ਼ੈਸਲਾ ਲਿਆ।
ਉਸਨੇ ਆਪਣੇ ਦਿਮਾਗ਼ 'ਚ ਇਕ ਖੰਬ ਦੀ ਤਸਵੀਰ ਬਣਾਈ ਤੇ ਇਹ ਸੁਨਿਸ਼ਚਿਤ ਕੀਤਾ ਕਿ ਉਹ ਖੰਬ ਅਨੂਠਾ ਹੋਵੇ। ਉਸਨੇ ਉਸ ਖੰਬ ਤੇ ਕੁੱਝ ਖਾਸ ਨਿਸ਼ਾਨੀਆਂ ਦੀ ਕਲਪਨਾ ਵੀ ਕੀਤੀ, ਤਾਂ ਜੁ ਉਸ ਖੰਬ ਦੇ ਦਿਸਦਿਆਂ ਹੀ ਉਹ ਬਗੈਰ ਕਿਸੇ ਸ਼ੱਕ ਦੇ ਜਾਣ ਜਾਵੇ ਕਿ ਉਹ ਆਕਰਸ਼ਨ ਦੇ ਨਿਯਮ ਕਾਰਣ ਹੀ ਉਸ ਤੱਕ ਪੁੱਜਿਆ ਹੈ।
ਦੋ ਦਿਨਾਂ ਬਾਅਦ ਉਹ ਨਿਊਯਾਰਕ ਸਿਟੀ 'ਚ ਇਕ ਉੱਚੀ ਇਮਾਰਤ ਅੰਦਰ ਪੈਦਲ ਜਾ ਰਿਹਾ ਸੀ। ਉਸਨੇ ਕਿਹਾ ਕਿ ਅੰਦਰ ਵੜਨ ਸਮੇਂ ਉਸਨੇ ਐਵੇਂ ਹੀ ਥੱਲੇ ਦੇਖਿਆ। ਉੱਥੇ ਉਸਦੇ ਪੈਰਾਂ ਕੋਲ ਉਹ ਖੰਬ ਪਿਆ ਸੀ। ਨਿਊਯਾਰਕ ਸਿਟੀ 'ਚ ਉੱਚੀ ਇਮਾਰਤ ਦੇ ਗੇਟ 'ਤੇ ਖੰਬ ਉਹ ਵੀ ਕੋਈ ਐਦਾ-ਓਦਾਂ ਦਾ ਖੰਬ ਨਹੀਂ, ਬਲਕਿ ਠੀਕ ਉਹੀ ਖੰਬ, ਜਿਸਦੀ ਉਸਨੇ ਕਲਪਨਾ ਕੀਤੀ ਸੀ। ਇਹ ਉਸਦੀ ਕਲਪਨਾ ਦੀ ਤਸਵੀਰ ਦੇ ਮੁਤਾਬਿਕ ਠੀਕ ਸੀ ਅਤੇ ਇਸ 'ਤੇ ਉਹ ਸਾਰੇ ਨਿਸ਼ਾਨ ਮੌਜੂਦ ਸਨ। ਉਸ ਵੇਲੇ ਉਹ
ਬਿਨਾਂ ਕਿਸੇ ਸ਼ੱਕ ਦੇ ਜਾਣ ਗਿਆ ਕਿ ਆਕਰਸ਼ਨ ਦਾ ਨਿਯਮ ਸਚਮੁੱਚ ਪ੍ਰਬਲਤਾ ਤੇ ਸਟੀਕਤਾ ਨਾਲ ਕੰਮ ਕਰਦਾ ਹੈ। ਉਸਨੂੰ ਆਪਣੀ ਹੈਰਾਨਕੁਨ ਸਮਰਥਾ ਤੇ ਸ਼ਕਤੀ ਦਾ ਅਹਿਸਾਸ ਹੋ ਗਿਆ ਕਿ ਉਹ ਆਪਣੇ ਮਸਤਿਸ਼ਕ ਦੀ ਸ਼ਕਤੀ ਨਾਲ ਕਿਸੇ ਵੀ ਚੀਜ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ। ਪੂਰੇ ਵਿਸ਼ਵਾਸ ਨਾਲ ਹੁਣ ਉਹ ਜਿਆਦਾ ਵੱਡੀਆਂ ਚੀਜਾਂ ਨੂੰ ਪਾਉਣ ਵੱਲ ਵੱਧ ਗਿਆ।
ਡੇਵਿਡ ਸਕਰਮਰ
ਨਿਵੇਸ਼ ਸਿਖਿਅਕ, ਉਪਦੇਸ਼ਕ ਤੇ ਧਨ ਵਿਸ਼ੇਸ਼ਗ
ਲੋਕ ਇਸ ਗੱਲ 'ਤੇ ਹੈਰਾਨ ਹੁੰਦੇ ਹਨ ਕਿ ਮੈਨੂੰ ਪਾਰਕਿੰਗ ਦੀ ਥਾਂ ਕਿਉਂ ਮਿਲ ਜਾਂਦੀ ਹੈ। ਰਹੱਸ ਸਮਝਣ ਦੇ ਬਾਅਦ ਤੋਂ ਮੇਰੇ ਨਾਲ ਇਸ ਤਰ੍ਹਾਂ ਲਗਾਤਾਰ ਹੋ ਰਿਹਾ ਹੈ। ਮੈਂ ਪਾਰਕਿੰਗ ਦੀ ਆਪਣੀ ਮਨਚਾਹੀ ਥਾਂ ਦੀ ਕਲਪਨਾ ਕਰਦਾ ਹਾਂ ਤੇ 95 ਫੀਸਦੀ ਮੌਕਿਆਂ 'ਤੇ ਉਹ ਥਾਂ ਮੈਨੂੰ ਖਾਲੀ ਮਿਲਦੀ ਹੈ ਤੇ ਮੈਂ ਸਿੱਧੇ ਆਪਣੀ ਕਾਰ ਅੰਦਰ ਲੈ ਜਾ ਕੇ ਖੜ੍ਹੀ ਕਰ ਦਿੰਦਾ ਹਾਂ। ਪੰਜ ਫੀਸਦੀ ਮੌਕਿਆਂ 'ਤੇ ਮੈਨੂੰ ਇਕ-ਦੋ ਮਿੰਟ ਇੰਤਜ਼ਾਰ ਕਰਣਾ ਹੁੰਦਾ ਹੈ ਤੇ ਫਿਰ ਉੱਥੋਂ ਦੀ ਕਾਰ ਬਾਹਰ ਨਿਕਲ ਜਾਂਦੀ ਹੈ ਤੇ ਮੈਂ ਆਪਣੀ ਕਾਰ ਖੜ੍ਹੀ ਕਰ ਦਿੰਦਾ ਹੈ। ਇਸ ਤਰ੍ਹਾਂ ਹਰ ਵਾਰ ਹੁੰਦਾ ਹੈ।
ਹੁਣ ਤੁਸੀਂ ਸਮਝ ਸਕਦੇ ਹੋ ਕਿ "ਮੈਨੂੰ ਪਾਰਕਿੰਗ ਦੀ ਥਾਂ ਹਮੇਸ਼ਾ ਮਿਲ ਜਾਂਦੀ ਹੈ" ਕਹਿਣ ਵਾਲੇ ਵਿਅਕਤੀ ਨੂੰ ਹਰ ਵਾਰ ਪਾਰਕਿੰਗ ਦੀ ਥਾਂ ਕਿਉਂ ਮਿਲ ਜਾਂਦੀ ਹੈ। ਜਾਂ "ਮੈਂ ਸੱਚਮੁੱਚ ਹੀ ਖੁਸ਼ਕਿਸਮਤ ਹਾਂ, ਮੈਂ ਹਰ ਵੇਲੇ ਜਿੱਤਦਾ ਹਾਂ," ਕਹਿਣ ਵਾਲਾ ਵਿਅਕਤੀ ਇਕ ਤੋਂ ਬਾਅਦ ਇਕ ਜਿੱਤ ਹਾਸਿਲ ਕਰਦਾ ਚਲਾ ਜਾਂਦਾ ਹੈ, ਹਮੇਸ਼ਾ। ਇਹ ਲੋਕ ਇਸਦੀ ਆਸ ਕਰਦੇ ਹਨ। ਮਹਾਨ ਚੀਜ਼ਾਂ ਦੀ ਆਸ ਕਰੋ। ਇੰਝ ਕਰਣ ਨਾਲ ਤੁਸੀਂ ਆਪਣੇ ਜੀਵਨ ਦਾ ਸਿਰਜਨਾ ਆਪ ਕਰੋਗੇ।
ਆਪਣੇ ਦਿਨ ਦੀ ਯੋਜਨਾ ਪਹਿਲਾਂ ਤੋਂ ਬਨਾਓ
ਆਕਰਸ਼ਨ ਦੇ ਨਿਯਮ ਦਾ ਪਯੋਗ ਕਰਕੇ ਤੁਸੀਂ ਆਪਣੇ ਪੂਰੇ ਜੀਵਨ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਸਕਦੇ ਹੋ, ਉਸ ਅਗਲੇ ਕੰਮ ਦੀ ਵੀ, ਜਿਹੜਾ ਤੁਸੀਂ ਅੱਜ ਕਰਣ ਵਾਲੇ ਹੋ। ਪ੍ਰੇਂਟਿਸ ਮਲਫੋਰਡ ਇਹੋ ਜਿਹੇ ਟੀਚਰ ਹਨ, ਜਿਨ੍ਹਾਂ ਦੀ ਲੇਖਣੀ 'ਚ ਆਕਰਸ਼ਨ ਦੇ ਨਿਯਮ ਤੇ ਇਸ ਦੇ ਪ੍ਰਯੋਗ ਬਾਰੇ ਬੜਾ ਗਿਆਨ ਭਰਿਆ ਪਿਆ ਹੈ। ਉਨ੍ਹਾਂ ਨੇ ਦਰਸਾਇਆ ਹੈ ਕਿ ਆਪਣੇ ਦਿਨ ਬਾਰੇ ਪਹਿਲਾਂ ਤੋਂ ਸੋਚਣਾ ਇੰਨਾ ਮਹੱਤਵਪੂਰਨ ਕਿਉਂ ਹੈ।
"ਜਦੋਂ ਤੁਸੀਂ ਆਪਣੇ-ਆਪ ਨੂੰ ਕਹਿੰਦੇ ਹੋ, 'ਮੇਰੀ ਯਾਤਰਾ ਸੁਖਮਈ ਹੋਵੇਗੀ,' ਤਾਂ ਤੁਸੀਂ ਦਰਅਸਲ ਜਾਣ ਤੋਂ ਪਹਿਲਾਂ ਇਹੋ ਜਿਹੀਆਂ ਸ਼ਕਤੀਆਂ ਤੇ ਤੱਤਾਂ ਨੂੰ ਭੇਜ ਰਹੇ ਹੋ, ਜਿਹੜੇ ਸਥਿਤੀਆਂ ਨੂੰ ਇਸ ਤਰ੍ਹਾਂ ਵਿਵਸਥਿਤ ਕਰ ਦੇਣਗੇ, ਤਾਂ ਕਿ ਤੁਹਾਡੀ ਯਾਤਰਾ ਸੁਖਮਈ ਹੋ ਜਾਵੇ। ਜਦੋਂ ਯਾਤਰਾ ਜਾਂ ਸ਼ਾਂਪਿੰਗ ਕਰਣ ਜਾਣ ਤੋਂ ਪਹਿਲਾਂ ਤੁਸੀਂ ਬੁਰੇ ਮੂਡ ਵਿਚ ਹੁੰਦੇ ਹੋ ਜਾਂ ਡਰੇ ਹੋਏ ਹੁੰਦੇ ਹੋ, ਤਾਂ ਤੁਸੀਂ ਅਦ੍ਰਿਸ਼ ਪ੍ਰਤਿਨਿਧੀਆਂ ਨੂੰ ਆਪਣੇ ਤੋਂ ਅੱਗੇ ਭੇਜ ਰਹੇ ਹੋ, ਜਿਹੜੇ ਕਿਸੇ ਤਰ੍ਹਾਂ ਦੀ ਨਾਪਸੰਦ ਹਾਲਾਤਾਂ ਨੂੰ ਪੈਦਾ ਕਰ ਦੇਣਗੇ। ਸਾਡੇ ਵਿਚਾਰ, ਜਾਂ ਦੂਜੇ ਸ਼ਬਦਾਂ 'ਚ, ਸਾਡੀ ਮਾਨਸਿਕ ਅਵਸਥਾ ਹਮੇਸ਼ਾ ਪਹਿਲਾਂ ਤੋਂ ਹੀ ਚੰਗੀ ਜਾਂ ਮਾੜੀ ਚੀਜ਼ਾਂ ਨੂੰ 'ਉਤਪੰਨ ਕਰਨ' ਦਾ ਕੰਮ ਕਰਦੀ ਹੈ।“
ਪ੍ਰੇਂਟਿਸ ਮਲਫ਼ੋਰਡ
ਪ੍ਰੇਂਟਿਸ ਮਲਫੋਰਡ ਨੇ ਇਹ ਸ਼ਬਦ 1870 ਦੇ ਦਹਾਕੇ 'ਚ ਲਿਖੇ ਸਨ। ਕਿੰਨੀ ਕ੍ਰਾਂਤੀਕਾਰੀ ਸੋਚ ਸੀ। ਤੁਸੀਂ ਸਪਸ਼ਟਤਾ ਨਾਲ ਦੇਖ ਸਕਦੇ ਹੋ ਕਿ ਹਰ ਦਿਨ, ਹਰ ਘਟਨਾ ਬਾਰੇ ਪਹਿਲਾਂ ਤੋਂ ਸੋਚਣਾ ਇੰਨਾ ਮਹੱਤਵਪੂਰਨ ਕਿਉਂ ਹੈ। ਬੇਸ਼ੱਕ ਤੁਹਾਨੂੰ ਪਹਿਲਾਂ ਤੋਂ ਆਪਣੇ ਦਿਨ ਬਾਰੇ ਸੋਚਣ ਦਾ ਪੁੱਠਾ ਜਾਂ ਪ੍ਰਤਿਕੂਲ ਅਨੁਭਵ ਹੋਇਆ ਹੋਵੇਗਾ ਅਤੇ ਉਸਦਾ ਨਤੀਜਾ ਜਲਦਬਾਜ਼ੀ ਤੇ ਹੜਬੜੀ ਹੈ।
ਜੇਕਰ ਤੁਸੀਂ ਛੇਤੀ ਤੇ ਕਾਹਲੀ 'ਚ ਹੋ, ਤਾਂ ਜਾਣ ਲਓ ਕਿ ਇਹ ਵਿਚਾਰ ਤੇ ਕਾਰਜ ਡਰ (ਦੇਰ ਹੋਣ ਦਾ ਡਰ) 'ਤੇ ਅਧਾਰਿਤ ਹੈ ਅਤੇ ਤੁਸੀਂ ਭਵਿਖ 'ਚ ਆਪਣੇ ਲਈ ਮਾੜੀਆਂ ਚੀਜ਼ਾਂ "ਉਤਪੰਨ" ਕਰ ਰਹੇ ਹੋ। ਜਦੋਂ ਤੁਸੀਂ ਜਲਦਬਾਜੀ ਜਾਰੀ ਰਖਦੇ ਹੋ, ਤਾਂ ਤੁਸੀਂ ਆਪਣੀ ਰਾਹ 'ਚ ਇਕ ਤੋਂ ਬਾਅਦ ਦੂਜੀ ਮਾੜੀ ਚੀਜ ਨੂੰ ਆਕਰਸ਼ਿਤ ਕਰੋਗੇ। ਇਸ ਤੋਂ ਇਲਾਵਾ, ਆਕਰਸ਼ਨ ਦਾ ਨਿਯਮ ਭਵਿਖ 'ਚ ਇਹੋ ਜਿਹੇ ਹਾਲਾਤ "ਉਤਪੰਨ" ਕਰ ਦੇਵੇਗਾ, ਜਿਨ੍ਹਾਂ ਨਾਲ ਤੁਹਾਡੀ ਛੇਤੀ ਤੋਂ ਕਾਹਲੀ ਹੋਰ ਜ਼ਿਆਦਾ ਵੱਧ ਜਾਵੇਗੀ। ਤੁਹਾਨੂੰ ਰੁਕ ਕੇ ਉਸ ਫ੍ਰੀਕਊਂਸੀ ਤੋਂ ਦੂਰ ਹਟਨਾ ਪਵੇਗਾ। ਜੇਕਰ ਤੁਸੀਂ ਮਾੜੀਆਂ ਚੀਜਾਂ ਨੂੰ ਆਪਣੇ ਕੋਲ ਨਹੀਂ ਬੁਲਾਉਣਾ ਚਾਹੁੰਦੇ, ਤਾਂ ਕੁਝ ਸਮਾਂ ਕੱਢ ਲਓ ਤੇ ਆਪਣੇ-ਆਪ ਨੂੰ ਬਦਲ ਲਓ।
ਕਈ ਲੋਕ, ਖਾਸ ਕਰਕੇ ਪੱਛਮੀ ਸਮਾਜ ਦੇ ਲੋਕ, "ਸਮੇਂ" ਦੇ ਪਿੱਛੇ ਦੌੜਦੇ ਤੇ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਕੋਲ ਬਥੇਰਾ ਸਮਾਂ ਨਹੀਂ ਰਹਿੰਦਾ ਹੈ। ਦੇਖੋ, ਜੇਕਰ ਕੋਈ ਕਹਿੰਦਾ ਹੈ ਕਿ ਉਨ੍ਹਾਂ ਦੇ ਕੋਲ ਬਥੇਰਾ ਸਮਾਂ ਨਹੀਂ ਹੈ, ਤਾਂ ਇਹ ਆਕਰਸ਼ਨ ਦੇ ਨਿਯਮ ਕਾਰਣ ਹੀ ਹੁੰਦਾ ਹੈ। ਜੇਕਰ ਤੁਸੀਂ ਬਥੇਰਾ ਸਮਾਂ ਨਾ ਹੋਣ ਦੇ ਵਿਚਾਰਾਂ ਨਾਲ ਗੋਲ-ਗੋਲ ਘੁੰਮੀ ਜਾ ਰਹੇ ਹੋ, ਤਾਂ ਭਵਿਖ 'ਚ ਦ੍ਰਿੜਤਾ ਨਾਲ ਐਲਾਨ ਕਰੋ, "ਮੇਰੇ ਕੋਲ ਬਥੇਰੇ ਤੋਂ ਵੀ ਜਿਆਦਾ ਸਮਾਂ ਹੈ।" ਇਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਬਦਲ ਲਵੋਗੇ।
ਤੁਸੀਂ ਇੰਤਜ਼ਾਰ ਕਰਣ ਦੇ ਸਮੇਂ ਦਾ ਉਪਯੋਗ ਕਰਕੇ ਉਸ ਨੂੰ ਸਾਰਥਕ ਬਣਾ ਸਕਦੇ ਹੋ। ਤੁਸੀਂ ਉਸ ਨੂੰ ਆਪਣੇ ਭਾਵੀ ਜੀਵਨ ਦਾ ਨਿਰਮਾਣ ਕਰਣ ਵਾਲੇ ਸਸ਼ਕਤ ਸਮੇਂ ਵਿਚ ਤਬਦੀਲ ਕਰ ਸਕਦੇ ਹੋ। ਅਗਲੀ ਵਾਰ ਜਦੋਂ ਤੁਸੀਂ ਕਿਸੇ ਦਾ ਇੰਤਜ਼ਾਰ ਕਰੋ, ਤਾਂ ਉਸ ਖਾਲੀ ਸਮੇਂ ਦਾ ਲਾਹਾ ਚੁੱਕ ਕੇ ਆਪਣੀ ਸਾਰੀ ਮਨਚਾਹੀਆਂ ਚੀਜ਼ਾਂ ਨੂੰ ਪਾਉਣ ਦੀ ਕਲਪਨਾ ਵਿਚ ਜੁੱਟ ਜਾਓ। ਤੁਸੀਂ ਇਹ ਕੰਮ ਹਰ ਥਾਂ, ਹਰ ਸਮੇਂ ਕਰ ਸਕਦੇ ਹੋ। ਜੀਵਨ ਦੀ ਹਰ ਸਥਿਤੀ ਨੂੰ ਸਕਾਰਾਤਮਕ ਸਥਿਤੀ' ਚ ਬਦਲ ਲਓ!
ਜਿੰਦਗੀ ਦੀ ਹਰ ਘਟਨਾ ਬਾਰੇ ਪਹਿਲਾਂ ਤੋਂ ਸੋਚੋ। ਸੋਚ ਕੇ ਸਕਾਰਾਤਮਕ ਨਤੀਜੇ ਦੀ ਕਲਪਨਾ ਕਰਣ ਦੀ ਆਦਤ ਪਾ ਲਓ। ਆਪਣੇ ਹਰ ਕੰਮ ਤੇ ਆਪਣੀ ਹਰ ਯਾਤਰਾਂ'ਚ ਬ੍ਰਹਿਮੰਡ ਦੀ ਸ਼ਕਤੀਆਂ ਨੂੰ ਆਪਣੇ ਤੋਂ ਅੱਗੇ ਭੇਜੋ। ਇਹ ਸੋਚ ਲਓ ਕਿ ਤੁਸੀਂ ਕਿਹੋ ਜਿਹੇ ਨਤੀਜੇ ਚਾਹੁੰਦੇ ਹੋ। ਜੇਕਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ, ਤਾਂ ਤੁਸੀਂ ਆਪਣੀ ਇੱਛਾ ਨਾਲ ਆਪਣੇ ਜੀਵਨ ਦਾ ਨਿਰਮਾਣ ਕਰ ਲਵੋਗੇ।
ਰਹੱਸ ਸੰਖੇਪ
ਸਸ਼ਕਤ ਪ੍ਰਕਿਰਿਆਵਾਂ
ਡਾੱ. ਜੋ ਵਿਰਾਲ
ਬਹੁਤੇ ਲੋਕ ਆਪਣੀ ਵਰਤਮਾਨ ਪਰਿਸਥਿਤੀਆਂ 'ਚ ਕੈਦ, ਬੰਦ ਜਾਂ ਫਸੇ ਹੋਏ ਮਹਿਸੂਸ ਕਰਦੇ ਹਨ। ਚਾਹੇ ਇਸ ਵੇਲੇ ਤੁਹਾਡੀ ਪਰੀਸਥਿਤੀਆਂ ਕਿਹੋ ਜਿਹੀਆਂ ਵੀ ਹੋਣ, ਇਹ ਸਿਰਫ਼ ਵਰਤਮਾਨ ਹਕੀਕਤ ਹੈ। ਜਦੋਂ ਤੁਸੀਂ ਰਹੱਸ ਦਾ ਇਸਤੇਮਾਲ ਸ਼ੁਰੂ ਕਰ ਦਿਓਗੇ, ਤਾਂ ਤੁਹਾਡੀ ਵਰਤਮਾਨ ਹਕੀਕਤ ਬਦਲਣ ਲਗੇਗੀ।
ਤੁਹਾਡੀ ਵਰਤਮਾਨ ਹਕੀਕਤ ਜਾਂ ਜ਼ਿੰਦਗੀ ਉਨ੍ਹਾਂ ਵਿਚਾਰਾਂ ਦਾ ਸਿੱਟਾ ਹੈ, ਜਿਹੜੀ ਤੁਸੀਂ ਸੋਚ ਰਹੇ ਹੋ। ਜਦੋਂ ਤੁਸੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਬਦਲ ਲਓਗੇ, ਤਾਂ ਤੁਹਾਡੀ ਹਕੀਕਤ ਤੋਂ ਜਿੰਦਗੀ ਪੂਰੀ ਤਰ੍ਹਾਂ ਬਦਲ ਜਾਵੇਗੀ।
"ਇਨਸਾਨ ਆਪਣੇ-ਆਪ ਨੂੰ ਬਦਲ ਸਕਦਾ ਹੈ... ਅਤੇ ਆਪਣੀ ਤਕਦੀਰ ਦਾ ਮਾਲਿਕ ਬਣ ਸਕਦਾ ਹੈ। ਇਹ ਹਰ ਉਸ ਵਿਅਕਤੀ ਦਾ ਨਤੀਜਾ ਹੈ, ਜਿਹੜਾ ਸਹੀ ਵਿਚਾਰ ਦੀ ਸ਼ਕਤੀ ਦੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ।"
ਕ੍ਰਿਸਚੀਅਨ ਡੀ. ਲਾਰਸਨ (1866-1954)
ਲੀਸਾ ਨਿਕੋਲਸ
ਜੇਕਰ ਤੁਸੀਂ ਆਪਣੇ ਹਾਲਾਤਾਂ ਨੂੰ ਬਦਲਣਾ ਚਾਹੁੰਦੇ ਹੋ, ਤਾਂ ਪਹਿਲਾਂ ਤੁਹਾਨੂੰ ਆਪਣੀ ਸੋਚ ਬਦਲਣੀ ਹੋਵੇਗੀ। ਹਰ ਵਾਰ ਜਦੋਂ ਤੁਸੀਂ ਆਪਣੀ ਡਾਕ ਦੇਖ ਕੇ ਉਸ ਦੇ ਅੰਦਰ ਬਿਲ ਨਿਕਲਣ ਦਾ ਅੰਦੇਸ਼ਾਂ ਕਰਣ ਲੱਗਦੇ ਹੋ, ਤਾਂ ਕੀ ਹੁੰਦਾ ਹੈ। ਉਨ੍ਹਾਂ 'ਚੋਂ ਬਿਲ ਹੀ ਨਿਕਲਦੇ ਹਨ। ਹਰ ਦਿਨ ਤੁਸੀਂ ਬਿਲ ਆਉਣ ਦੀ ਦਹਿਸ਼ਤ 'ਚ ਰਹਿੰਦੇ ਹੋ! ਤੁਸੀਂ ਕਦੇ ਕਿਸੇ ਚੰਗੀ ਚੀਜ ਦੀ ਉਂਮੀਦ ਨਹੀਂ ਕਰਦੇ। ਤੁਸੀਂ ਕਰਜੇ ਬਾਰੇ ਸੋਚ ਰਹੇ ਹੋ, ਕਰਜ਼ੇ ਦੀ ਆਸ ਕਰ ਰਹੇ ਹੋ। ਇਸਲਈ ਤੁਹਾਨੂੰ ਜੇਕਰ ਕਰਜਾ ਹੀ ਮਿਲਦਾ ਹੈ, ਤਾਂ ਤੁਹਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਅਤੇ ਹਰ ਦਿਨ ਤੁਸੀਂ ਆਪਣੇ ਵਿਚਾਰਾਂ ਦੀ ਪੁਸ਼ਟੀ ਕਰਦੇ ਹੋ ਕੀ ਕਰਜਾ ਉਥੇ ਹੋਵੇਗਾ? ਹਾਂ ਜੀ, ਕਰਜਾ ਓਥੇ ਹੀ ਹੈ। ਕੀ ਕਰਜਾ ਆਉਣ ਵਾਲਾ ਹੈ? ਹਾਂ ਜੀ, ਕਰਜਾ ਆਉਣ ਵਾਲਾ ਹੈ। ਕਿਉਂ? ਕਿਉਂਕਿ ਤੁਸੀਂ ਕਰਜ਼ੇ ਬਾਰੇ ਫਿਕਰਮੰਦ ਸੀ। ਉਹ ਇਸਲਈ ਸਾਹਮਣੇ ਆ ਗਿਆ, ਕਿਉਂਕਿ ਆਕਰਸ਼ਨ ਦਾ ਨਿਯਮ ਹਮੇਸ਼ਾ ਤੁਹਾਡੇ ਵਿਚਾਰਾਂ ਪ੍ਰਤੀ ਆਗਿਆਕਾਰੀ ਹੁੰਦਾ ਹੈ। ਆਪਣੇ-ਆਪ 'ਤੇ ਇਕ ਅਹਿਸਾਨ ਕਰੋ - ਬਿਲ ਦਾ ਨਹੀਂ, ਚੈਕ ਦੀ ਆਸ ਕਰੋ!
ਉਮੀਦ ਜਾਂ ਆਸ ਇਕ ਪ੍ਰਬਲ ਆਕਰਸ਼ਨ ਸ਼ਕਤੀ ਹੈ, ਕਿਉਂਕਿ ਇਹ ਚੀਜ਼ਾਂ ਨੂੰ ਤੁਹਾਡੇ ਵੱਲ ਖਿੱਚਦੀ ਹੈ। ਜਿਵੇਂ ਕਿ ਬਾੱਬ ਪ੍ਰਾੱਕਟਰ ਕਹਿੰਦੇ ਹਨ, "ਇੱਛਾ ਤੁਹਾਨੂੰ ਇੱਛਤ ਵਸਤੂ ਨਾਲ ਜੋੜਦੀ ਹੈ ਅਤੇ ਆਸ ਉਸ ਨੂੰ ਤੁਹਾਡੇ ਜੀਵਨ 'ਚ ਖਿੱਚ ਲਿਆਉਂਦੀ ਹੈ।" ਉਨ੍ਹਾਂ ਚੀਜ਼ਾਂ ਦੀ ਆਸ ਕਰੋ, ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ। ਉਨਾਂ ਚੀਜ਼ਾਂ ਦੀ ਆਸ ਨਾ ਕਰੋ, ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ। ਤੁਸੀਂ ਇਸ ਵੇਲੇ ਕਿਸ ਚੀਜ਼ ਦੀ ਆਸ ਕਰ ਰਹੇ ਹੋ?
ਜੇਮਸ ਰੇ
ਜਿਆਦਾਤਰ ਲੋਕ ਆਪਣੀ ਵਰਤਮਾਨ ਪਰੀਸਥਿਤੀਆਂ ਵੱਲ ਦੇਖ ਕੇ ਕਹਿੰਦੇ ਹਨ, "ਇਹ ਮੈਂ ਹਾਂ !" ਇਹ ਤੁਸੀਂ ਨਹੀਂ ਹੋ। ਇਹ ਤਾਂ ਤੁਸੀਂ ਸੀ। ਉਦਾਹਰਣ ਲਈ ਮੰਨ ਲਓ ਕਿ ਤੁਹਾਡੇ ਬੈਂਕ ਖਾਤੇ ਵਿਚ ਬਥੇਰੇ ਪੈਸੇ ਨਹੀਂ ਹਨ ਜਾਂ ਤੁਹਾਡੇ ਸੰਬੰਧ ਉਸ ਤਰ੍ਹਾਂ ਦੇ ਨਹੀਂ ਹਨ, ਜਿਵੇਂ ਦੇ ਤੁਸੀਂ ਚਾਹੁੰਦੇ ਹੋ ਜਾਂ ਤੁਹਾਡੀ ਸਿਹਤ ਤੇ ਫ਼ਿਟਨੈਸ ਸਹੀ ਪਧਰ 'ਤੇ ਨਹੀਂ ਹੈ। ਇਹ ਤੁਹਾਡਾ ਵਰਤਮਾਨ ਸਰੂਪ ਨਹੀਂ ਹੈ; ਇਹ ਤਾਂ ਤੁਹਾਡੇ ਪੁਰਾਣੇ
ਵਿਚਾਰਾਂ ਤੇ ਕੰਮਾਂ ਦਾ ਨਤੀਜਾ ਹੈ। ਅਸੀਂ ਲਗਾਤਾਰ ਅਤੀਤ ਦੇ ਵਿਚਾਰਾਂ ਤੇ ਕੰਮਾਂ ਦੇ ਨਤੀਜਿਆਂ ਨਾਲ ਜਿਉਂਦੇ ਰਹੇ ਹਾਂ। ਜਦੋਂ ਤੁਸੀਂ ਆਪਣੀ ਵਰਤਮਾਨ ਹਾਲਤ ਵਲ ਦੇਖਦੇ ਹੋ ਤੇ ਉਸ ਨਾਲ ਆਪਣੇ-ਆਪ ਨੂੰ ਪਰਿਭਾਸ਼ਿਤ ਕਰਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਇਕ ਤਰ੍ਹਾਂ ਨਾਲ ਇਹ ਸਰਾਪ ਦੇ ਰਹੇ ਹੋ ਕਿ ਭਵਿਖ 'ਚ ਵੀ ਹਾਲਤ ਬੇਹਤਰ ਨਹੀਂ ਹੋਵੇਗੀ।
"ਅਸੀਂ ਜੋ ਕੁੱਝ ਵੀ ਹਾਂ, ਆਪਣੇ ਪੁਰਾਣੇ ਵਿਚਾਰਾਂ ਦੇ ਕਾਰਣ ਹਾਂ।"
ਬੁੱਧ (563 ਈਪੂ-483 ਈਪੂ)
ਮੈਂ ਤੁਹਾਨੂੰ ਇਕ ਪ੍ਰਕਿਰਿਆ ਦੱਸਣਾ ਚਾਹਵਾਂਗਾ, ਜਿਹੜੀ ਮਹਾਨ ਸਿਖਿਅਕ ਨੇਵਿਲ ਗੋਦਾਰ ਨੇ 1954 ਵਿਚ ਦਿੱਤੇ ਇਕ ਭਾਸ਼ਣ 'ਚ ਦੱਸੀ ਸੀ। ਇਸ ਭਾਸ਼ਣ ਦਾ ਸਿਰਲੇਖ ਸੀ, ''ਦ ਪਰੂਨਿੰਗ ਸਿਅਰਜ ਆੱਫ ਰਿਵੀਜ਼ਨ।" ਇਸ ਪ੍ਰਕਿਰਿਆ ਦਾ ਮੇਰੀ ਜ਼ਿੰਦਗੀ 'ਤੇ ਡੂੰਘਾ ਅਸਰ ਹੋਇਆ। ਨੇਵਿਲ ਸਲਾਹ ਦਿੰਦੇ ਹਨ ਕਿ ਹਰ ਰਾਤ ਸੌਣ ਜਾਣ ਤੋਂ ਪਹਿਲਾਂ ਤੁਸੀਂ ਦਿਨ ਭਰ ਦੀਆਂ ਘਟਨਾਵਾਂ ਬਾਰੇ ਸੋਚੋ। ਜੇਕਰ ਕੋਈ ਘਟਨਾ ਜਾਂ ਪਲ ਮਨਚਾਹੇ ਢੰਗ ਨਾਲ ਨਹੀਂ ਹੋਇਆ ਸੀ, ਤਾਂ ਤੁਸੀਂ ਉਸਦੀ ਮਨਚਾਹੀ ਕਲਪਨਾ ਕਰਕੇ ਆਪਣੇ ਦਿਮਾਗ਼ 'ਚ ਇਸ ਤਰ੍ਹਾਂ ਨਾਲ ਦੁਹਰਾਓ, ਜਿਸ ਨਾਲ ਤੁਸੀਂ ਰੁਮਾਂਚਿਤ ਹੋ ਜਾਓ। ਜਦੋਂ ਤੁਸੀਂ ਆਪਣੇ ਦਿਮਾਗ਼ 'ਚ ਘਟਨਾਵਾਂ ਨੂੰ ਮਨਚਾਹੇ ਤਰੀਕੇ ਨਾਲ ਦੁਹਰਾਉਂਦੇ ਹੋ, ਤਾਂ ਤੁਸੀਂ ਉਸ ਦਿਨ ਦੀ ਆਪਣੀ ਫ੍ਰੀਕਊਂਸੀ ਨੂੰ ਸਾਫ ਕਰਦੇ ਹੋ ਅਤੇ ਆਉਣ ਵਾਲੇ ਕੱਲ੍ਹ ਲਈ ਇਕ ਨਵਾਂ ਸੰਕੇਤ ਅਤੇ ਫ੍ਰੀਕਊਂਸੀ ਭੇਜਦੇ ਹੋ। ਤੁਸੀਂ ਇਰਾਦਤਨ ਆਪਣੇ ਭਵਿਖ ਲਈ ਨਵੀਂ ਤਸਵੀਰ ਬਣਾ ਦਿਤੀ ਹੈ। ਤੁਸੀਂ ਕਿਸੇ ਵੀ ਵੇਲੇ ਆਪਣੇ ਜੀਵਨ ਦੀ ਤਸਵੀਰ ਬਦਲ ਸਕਦੇ ਹੋ। ਇਸ ਲਈ ਕਦੇ ਜ਼ਿਆਦਾ ਦੇਰ ਨਹੀਂ ਹੁੰਦੀ ਹੈ।
ਕਿਰਤਗਤਾ ਦੀ ਸਸ਼ਕਤ ਪ੍ਰਕਿਰਿਆ
ਡਾੱ. ਜੋ ਵਿਟਾਲ
ਤੁਸੀਂ ਇਸੇ ਵੱਲੋਂ ਆਪਣੀ ਜ਼ਿੰਦਗੀ ਦਾ ਕਾਇਆਕਲਪ ਕਰਣ ਲਈ ਕੀ ਕਰ ਸਕਦੇ ਹੋ? ਸਭ ਤੋਂ ਪਹਿਲੀ ਗੱਲ, ਉਨ੍ਹਾਂ ਚੀਜ਼ਾਂ ਦੀ ਸੂਚੀ ਬਣਾਓ, ਜਿਨ੍ਹਾਂ ਲਈ ਤੁਸੀਂ ਕਿਰਤਗ ਹੈ। ਇਸ ਨਾਲ ਤੁਹਾਡੀ ਊਰਜਾ ਬਦਲ ਜਾਂਦੀ ਹੈ ਤੇ ਤੁਹਾਡੀ ਸੋਚ ਬਦਲਣ ਲੱਗਦੀ ਹੈ। ਇਸ ਅਭਿਆਸ ਤੋਂ ਪਹਿਲਾਂ ਤੁਹਾਡਾ ਸਾਰਾ ਧਿਆਨ ਇਸ ਗੱਲ ਤੇ ਕੇਂਦ੍ਰਿਤ ਸੀ ਕਿ ਤੁਹਾਡੇ ਕੋਲ ਕੀ ਨਹੀਂ ਹੈ। ਤੁਹਾਡਾ ਧਿਆਨ ਆਪਣੀਆਂ ਸ਼ਿਕਾਇਤਾਂ ਅਤੇ ਸਮਸਿਆਵਾਂ 'ਤੇ ਕੇਂਦ੍ਰਿਤ ਸੀ। ਲੇਕਿਨ ਇਸ ਅਭਿਆਸ ਨੂੰ ਕਰਣ ਤੋਂ ਬਾਅਦ ਤੁਸੀਂ ਇਕ ਅਲਗ ਦਿਸ਼ਾ 'ਚ ਮੁੜ ਜਾਂਦੇ ਹੋ। ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਲਈ ਕਿਰਤਗ ਹੋਣ ਲੱਗਦੇ ਹੋ, ਜਿਨ੍ਹਾਂ ਬਾਰੇ ਤੁਸੀਂ ਵਧੀਆ ਮਹਿਸੂਸ ਕਰਦੇ ਹੋ।
"ਕਿਰਤਗਤਾ ਤੁਹਾਡੇ ਸਮੁੱਚੇ ਮਸਤਿਸ਼ਕ ਨੂੰ ਬ੍ਰਹਿਮੰਡ ਦੀ ਸਿਰਜਨਾਤਮਕ ਊਰਜਾਵਾਂ ਦੇ ਨੇੜੇ ਇਕਸਾਰਤਾ 'ਚ ਲਿਆਉਂਦੀ ਹੈ। ਜੇਕਰ ਇਹ ਵਿਚਾਰ ਤੁਹਾਡੇ ਲਈ ਨਵੇਂ ਹਨ, ਤਾਂ ਇਸ ਬਾਰੇ ਚੰਗੀ ਤਰ੍ਹਾਂ ਸੋਚੋ। ਤੁਸੀਂ ਪਾਓਗੇ ਕਿ ਇਹ ਸੱਚ ਹਨ।"
ਵੈਲੇਸ ਵੈਟਲਸ (1860-1911)
ਮਰਸੀ ਸ਼ਿਮਾੱਫ਼
ਕਿਰਤਗਤਾ ਜ਼ਿੰਦਗੀ 'ਚ ਜ਼ਿਆਦਾ ਚੰਗੀਆਂ ਚੀਜਾਂ ਲਿਆਉਣ ਲਈ ਅਚੂਕ ਉਪਾਅ ਹੈ।
ਡਾੱ. ਜਾਨ ਗ੍ਰੇ
ਮਨੋਵਿਗਿਆਨਿਕ, ਲੇਖਕ ਤੇ ਅੰਤਰਰਾਸ਼ਟ੍ਰੀ ਵਕਤਾ
ਹਰ ਵਿਅਕਤੀ ਜਾਣਦਾ ਹੈ ਕਿ ਜਦੋਂ ਉਸਦੀ ਪਤਨੀ ਉਸਦੇ ਛੋਟੇ-ਛੋਟੇ ਕੰਮਾਂ ਦੀ ਤਾਰੀਫ਼ ਕਰਦੀ ਹੈ, ਤਾਂ ਉਹ ਕੀ ਕਰਣਾ ਚਾਹੁੰਦਾ ਹੈ! ਉਹ ਹੋਰ ਜ਼ਿਆਦਾ ਕੰਮ ਕਰਣਾ ਚਾਹੁੰਦਾ ਹੈ। ਸਲਾਘਾ 'ਚ ਸ਼ਕਤੀ ਹੈ। ਇਹ ਉਤਸਾਹਿਤ ਕਰਦੀ ਹੈ। ਇਹ ਸਹਿਯੋਗ ਨੂੰ ਆਕਰਸ਼ਿਤ ਕਰਦੀ ਹੈ।
ਡਾੱ. ਜਾੱਨ ਡੇਮਾਰਟਿਨੀ
ਅਸੀਂ ਜਿਸਦੇ ਬਾਰੇ ਸੋਚਦੇ ਤੇ ਸ਼ੁਕਰਗੁਜਾਰ ਹੁੰਦੇ ਹਾਂ, ਉਸ ਨੂੰ ਉਤਪੰਨ ਕਰ ਦਿੰਦੇ ਹਾਂ।
ਜੇਮਸ ਰੇ
ਕਿਰਤਗਤਾ ਦਾ ਅਭਿਆਸ ਮੇਰੇ ਲਈ ਬੜਾ ਜ਼ਬਰਦਸਤ ਸਾਬਤ ਹੋਇਆ ਹੈ। ਹਰ ਸਵੇਰੇ ਮੈਂ ਉੱਠਦਾ ਹਾਂ ਤੇ ਕਹਿੰਦਾ ਹਾਂ, "ਧੰਨਵਾਦ!" ਹਰ ਸਵੇਰ, ਜਦੋਂ ਮੇਰੇ ਪੈਰ ਫਰਸ਼ ਨਾਲ ਟਕਰਾਉਂਦੇ ਹਨ, ਤਾਂ ਮੈਂ ਕਹਿੰਦਾ ਹਾਂ, ਧੰਨਵਾਦ!" ਫਿਰ ਬ੍ਰਸ਼ ਕਰਣ ਵੇਲੇ ਤੇ ਸਵੇਰ ਦੇ ਕੰਮਾਂ ਨੂੰ ਨਿਬੇੜਨ ਵੇਲੇ ਮੈਂ ਉਨ੍ਹਾਂ ਚੀਜਾਂ ਨੂੰ ਯਾਦ ਕਰਦਾ ਰਹਿੰਦਾ ਹਾਂ, ਜਿਨ੍ਹਾਂ ਲਈ ਮੈਂ ਕਿਰਤਗ ਹਾਂ। ਮੈਂ ਉਨ੍ਹਾਂ ਬਾਰੇ ਇੰਝ ਹੀ ਸੋਚਦਿਆਂ ਰੋਜ਼ਾਨਾ ਦੇ ਕੰਮ ਨਹੀਂ ਨਿਬੇੜ ਰਿਹਾ ਹਾਂ। ਮੈਂ ਤਾਂ ਇੰਨਾਂ ਨੂੰ ਬ੍ਰਹਿਮੰਡ ਵੱਲ ਭੇਜ ਰਿਹਾ ਹਾਂ ਤੇ ਕਿਰਤਗਤਾ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਰਿਹਾ ਹਾਂ।
ਜਿਸ ਦਿਨ ਅਸੀਂ ਜੇਮਸ ਰੇ ਦੇ ਕਿਰਤਗਤਾ ਦੇ ਸਸ਼ਕਤ ਅਭਿਆਸ ਨੂੰ ਫਿਲਮਾਇਆ, ਉਸ ਦਿਨ ਨੂੰ ਮੈਂ ਕਦੇ ਨਾ ਭੁੱਲ ਪਾਵਾਂਗੀ। ਅਗਲੇ ਹੀ ਦਿਨ ਤੋਂ ਮੈਂ ਵੀ ਜੇਮਸ ਦੀ ਪ੍ਰਕਿਰਿਆ `ਤੇ ਅਮਲ ਕਰਣ ਲਗੀ। ਹਰ ਸਵੇਰ ਮੈਂ ਉਦੋਂ ਤਕ ਬਿਸਤਰਾ ਨਹੀਂ ਛੱਡਦੀ ਹਾਂ ਜਦੋਂ ਤਕ ਕਿ ਨਵੇਂ ਦਿਨ ਅਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਲਈ ਕਿਰਤਗਤਾ ਦੀਆਂ ਭਾਵਨਾਵਾਂ ਨੂੰ ਮਹਿਸੂਸ ਨਾ ਕਰ ਲਵਾਂ। ਫਿਰ ਜਦੋਂ ਮੈਂ ਪਲੰਗ ਤੋਂ ਉਤਰਦੀ ਹਾਂ, ਤਾਂ ਪਹਿਲਾਂ ਪੈਰ ਫਰਸ 'ਤੇ ਰੱਖਦਿਆਂ ਕਹਿੰਦੀ ਹਾਂ, "ਧੰਨਵਾਦ," ਅਤੇ ਦੂਜਾ ਪੈਰ ਫਰਸ 'ਤੇ ਰਖਦਿਆਂ ਮੁੜ ਕਹਿੰਦੀ ਹਾਂ, "ਧੰਨਵਾਦ।" ਬਾਥਰੂਮ ਤਕ ਜਾਣ ਵਾਲੇ ਹਰ ਕਦਮ ਦੇ ਨਾਲ ਮੈਂ ਕਹਿੰਦੀ ਹਾਂ "ਧੰਨਵਾਦ।" ਨਹਾਉਣ ਤੇ ਤਿਆਰ ਹੋਣ ਵੇਲੇ ਵੀ
ਮੈਂ "ਧੰਨਵਾਦ" ਕਹਿਣਾ ਤੇ ਕਿਰਤਗਤਾ ਮਹਿਸੂਸ ਕਰਣਾ ਜਾਰੀ ਰੱਖਦੀ ਹਾਂ। ਦਿਨ ਲਈ ਪੂਰੀ ਤਰਾਂ ਤਿਆਰ ਹੋਣ ਤਕ ਮੈਂ ਸੈਂਕੜੇ ਵਾਰੀ "ਧੰਨਵਾਦ" ਕਹਿ ਲੈਂਦੀ ਹਾਂ।
ਇਹ ਕੰਮ ਕਰਕੇ ਮੈਂ ਆਪਣੇ ਦਿਨ ਤੇ ਇਸ ਵਿਚ ਸ਼ਾਮਿਲ ਘਟਨਾਵਾਂ ਨੂੰ ਸ਼ਕਤੀਸ਼ਾਲੀ ਢੰਗ ਨਾਲ ਆਕਾਰ ਦੇ ਰਹੀ ਹਾਂ। ਮੈਂ ਉਸ ਦਿਨ ਲਈ ਆਪਣੀ ਫ੍ਰੀਕਊਂਸੀ ਤੈਅ ਕਰ ਰਹੀ ਹਾਂ ਅਤੇ ਸਕਾਰਾਤਮਕ ਤੌਰ ਤੇ ਉਸ ਰਾਹ ਦਾ ਐਲਾਨ ਕਰ ਰਹੀ ਹਾਂ, ਜਿਸ 'ਤੇ ਮੈਂ ਆਪਣੇ ਦਿਨ ਨੂੰ ਲੈ ਜਾਣਾ ਚਾਹੁੰਦੀ ਹਾਂ, ਬਜਾਇ ਇਸ ਦੇ ਕਿ ਮੈਂ ਪਲੰਗ ਤੋਂ ਥਿੜਕਦਿਆਂ ਉਤਰਾਂ ਤੇ ਦਿਨ 'ਚ ਆਉਣ ਵਾਲੀ ਹਾਲਾਤਾਂ ਨੂੰ ਆਪਣੇ ਆਪ 'ਤੇ ਹਾਵੀ ਹੋ ਜਾਣ ਦਿਆਂ। ਦਿਨ ਅਰੰਭ ਕਰਣ ਦਾ ਇਸ ਤੋਂ ਬੇਹਤਰ ਤਰੀਕਾ ਦੂਜਾ ਨਹੀਂ ਹੈ। ਤੁਸੀਂ ਆਪਣੇ ਜੀਵਨ ਦੇ ਨਿਰਮਾਤਾ ਹੋ, ਇਸਲਈ ਆਪਣੇ ਹਰ ਦਿਨ ਦਾ ਸਕਾਰਤਮਕ ਨਿਰਮਾਣ ਕਰਣ ਤੋਂ ਬਾਅਦ ਹੀ ਉਸ ਨੂੰ ਸ਼ੁਰੂ ਕਰੋ।
ਕਿਰਤਗਤਾ ਇਤਿਹਾਸ ਦੇ ਸਾਰੇ ਮਹਾਨ ਅਵਤਾਰਾਂ ਦੀ ਨਸੀਹਤ ਦਾ ਬੁਨਿਆਦੀ ਅੰਗ ਰਿਹਾ ਹੈ। ਜਿਸ ਪੁਸਤਕ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ, ਉਸ ਨੂੰ ਵੈਲੇਸ ਵੈਟਲਜ ਨੇ 1910 ਵਿਚ ਲਿਖਿਆ ਸੀ। ਦ ਸਾਇੰਸ ਆਫ ਗੈਟਿੰਗ ਰਿਚ ਨਾਂ ਦੀ ਇਸ ਪੁਸਤਕ 'ਚ ਕਿਰਤਗਤਾ ਦਾ ਅਧਿਆਇ ਸਭ ਤੋਂ ਲੰਮਾ ਹੈ। ਦ ਸੀਕ੍ਰਿਟ ਵਿਚ ਸ਼ਾਮਿਲ ਹਰ ਟੀਚਰ ਹਰ ਦਿਨ ਕਿਰਤਗਤਾ ਦਾ ਪ੍ਰਯੋਗ ਕਰਦਾ ਹੈ। ਜਿਆਦਾਤਰ ਟੀਚਰਸ ਕਿਰਤਗਤਾ ਦੇ ਵਿਚਾਰਾਂ ਤੇ ਭਾਵਨਾਵਾਂ ਨਾਲ ਆਪਣੇ ਦਿਨ ਦਾ ਅਰੰਭ ਕਰਦੇ ਹਨ।
ਜੋ ਸ਼ੂਗਰਮੈਨ ਨਾਂ ਦੇ ਸਫਲ ਉਦਮੀ ਅਤੇ ਅਦਭੁਤ ਵਿਅਕਤੀ ਨੇ ਦ ਸੀਕ੍ਰਿਟ ਫਿਲਮ ਦੇਖਣ ਤੋਂ ਬਾਅਦ ਮੇਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਮੈਨੂੰ ਦਸਿਆ ਕਿ ਇਸ 'ਚ ਉਨ੍ਹਾਂ ਨੂੰ ਕਿਰਤਗਤਾ ਦੀ ਪ੍ਰਕਿਰਿਆ ਸਭ ਤੋਂ ਚੰਗੀ ਲੱਗੀ। ਉਨ੍ਹਾਂ ਨੇ ਇਹ ਵੀ ਦਸਿਆ ਕਿ ਕਿਰਤਗਤਾ ਦੀ ਬਦੌਲਤ ਹੀ ਉਸ ਨੂੰ ਉਹ ਸਾਰੀਆਂ ਚੀਜ਼ਾਂ ਮਿਲੀਆਂ ਹਨ, ਜਿਹੜੀਆਂ ਉਨ੍ਹਾਂ ਨੇ ਆਪਣੇ ਜੀਵਨ 'ਚ ਹਾਸਿਲ ਕੀਤੀਆਂ ਹਨ। ਸ਼ੂਗਰਮੈਨ ਨੇ ਆਪਣੇ ਵੱਲ ਜਿੰਨੀ ਸਫਲਤਾ ਆਕਰਸ਼ਿਤ ਕੀਤੀ ਹੈ, ਉਸ ਵਿਚ ਉਹ ਹਰ ਦਿਨ ਕਿਰਤਗਤਾ ਦਾ ਪ੍ਰਯੋਗ ਕਰਦੇ ਹਨ, ਛੋਟੀ ਤੋਂ ਛੋਟੀ ਚੀਜਾਂ 'ਚ ਵੀ। ਪਾਰਕਿੰਗ ਦੀ ਜਗ੍ਹਾ ਮਿਲਣ ਤੇ ਵੀ ਉਹ ਹਮੇਸ਼ਾ "ਧੰਨਵਾਦ" ਕਹਿੰਦੇ ਤੇ ਮਹਿਸੂਸ ਕਰਦੇ ਹਨ। ਸੁਗਰਮੈਨ ਕਿਰਤਗਤਾ ਦੀ ਸ਼ਕਤੀ ਨੂੰ ਜਾਣਦੇ ਹਨ ਤੇ ਇਹ ਸਵੀਕਾਰ ਕਰਦੇ ਹਨ ਕਿ ਇਸੇ ਕਾਰਣ ਉਨ੍ਹਾਂ ਨੂੰ ਸਾਰਾ ਕੁੱਝ ਮਿਲਿਆ ਹੈ।। ਇਸਲਈ ਕਿਰਤਗਤਾ ਉਨ੍ਹਾਂ ਦੀ ਜੀਵਨਜਾਂਚ ਬਣ ਚੁੱਕੀ ਹੈ।
ਮੈਂ ਜਿੰਨਾ ਵੀ ਪੜ੍ਹਿਆ ਹੈ ਤੇ ਆਪਣੀ ਜ਼ਿੰਦਗੀ ਵਿਚ ਰਹੱਸ ਦਾ ਪ੍ਰਯੋਗ ਕਰਕੇ ਜਿੰਨਾ ਵੀ ਅਨੁਭਵ ਕੀਤਾ ਹੈ, ਉਸ ਵਿਚ ਕਿਰਤਗਤਾ ਦੀ ਸ਼ਕਤੀ ਸਭ ਤੋਂ ਵੱਡੀ ਹੈ। ਜੇਕਰ ਤੁਸੀਂ ਰਹੱਸ ਦੇ ਗਿਆਨ
ਤੋਂ ਸਿਰਫ ਇਕੋ ਹੀ ਕੰਮ ਕਰਣਾ ਚਾਹੁੰਦੇ ਹੋ, ਤਾਂ ਕਿਰਤਗਤਾ ਦਾ ਪ੍ਰਯੋਗ ਕਰੋ, ਜਦੋਂ ਤਕ ਕਿ ਇਹ ਤੁਹਾਡੀ ਜੀਵਨਸ਼ੈਲੀ ਨਾ ਬਣ ਜਾਵੇ।
ਡਾੱ. ਜੋ ਵਿਟਾਲ
ਤੁਹਾਡੇ ਕੋਲ ਵਰਤਮਾਨ 'ਚ ਜੋ ਹੈ, ਜਦੋਂ ਤੁਸੀਂ ਉਸਦੇ ਬਾਰੇ 'ਚ ਵੱਖਰਾ ਮਹਿਸੂਸ ਕਰਣ ਲੱਗਦੇ ਹੋ, ਤਾਂ ਤੁਸੀਂ ਹੋਰ ਵੀ ਜ਼ਿਆਦਾ ਚੰਗੀਆਂ ਚੀਜ਼ਾਂ ਨੂੰ ਆਕਰਸਿਤ ਕਰੋਗੇ। ਫਿਰ ਤੁਹਾਡੇ ਕੋਲ ਇਹੋ ਜਿਹੀਆਂ ਹੋਰ ਚੀਜ਼ਾਂ ਆ ਜਾਣਗੀਆਂ, ਜਿਨ੍ਹਾਂ ਲਈ ਤੁਸੀਂ ਕਿਰਤਗ ਹੋ ਸਕਦੇ ਹੋ। ਤੁਸੀਂ ਚਾਰੇ ਪਾਸੇ ਦੇਖ ਕੇ ਕਹਿ ਸਕਦੇ ਹੋ "ਦੇਖੋ, ਮੇਰੇ ਕੋਲ ਉਹੋ ਜਿਹੀ ਕਾਰ ਨਹੀਂ ਹੈ, ਜਿਹੋ ਜਿਹੀ ਮੈਂ ਚਾਹੁੰਦਾ ਹਾਂ। ਮੇਰੇ ਕੋਲ ਉਹੋ ਜਿਹਾ ਮਕਾਨ ਨਹੀਂ ਹੈ, ਜਿਹੋ ਜਿਹਾ ਮੈਂ ਚਾਹੁੰਦਾ ਹਾਂ। ਮੇਰੇ ਕੋਲ ਉਂਝ ਦੀ ਸਿਹਤ ਨਹੀਂ ਹੈ, ਜਿਹੇ ਜਿਹੀ ਮੈਂ ਚਾਹੁੰਦਾ ਹਾਂ, ਮੇਰੇ ਕੋਲ ਉਹੋ ਜਿਹਾ ਜੀਵਨਸਾਥੀ ਨਹੀਂ ਹੈ, ਜਿਵੇਂ ਦਾ ਮੈਂ ਚਾਹੁੰਦਾ ਹਾਂ" ਓਹ! ਰਹਿਣ ਦਿਓ! ਰਹਿਣ ਦਿਓ! ਇਹ ਉਹ ਸਾਰੀ ਚੀਜ਼ਾਂ ਹਨ, ਜਿਹੜੀਆਂ ਤੁਸੀਂ ਨਹੀਂ ਚਾਹੁੰਦੇ ਹੋ। ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰੋ ਜਿਹੜੀਆਂ ਤੁਹਾਡੇ ਕੋਲ ਪਹਿਲਾਂ ਤੋਂ ਹੀ ਹਨ ਅਤੇ ਜਿਨ੍ਹਾਂ ਲਈ ਤੁਸੀਂ ਕਿਰਤਗ ਹੋ ਸਕਦੇ ਹੋ। ਹੋ ਸਕਦਾ ਹੈ, ਤੁਸੀਂ ਆਪਣੀਆਂ ਅੱਖਾਂ ਲਈ ਕਿਰਤਗ ਹੋਵੋ, ਜਿਨ੍ਹਾਂ ਨਾਲ ਤੁਸੀਂ ਇਹ ਪੁਸਤਕ ਪੜ੍ਹ ਰਹੇ ਹੋ। ਹੋ ਸਕਦਾ ਹੈ ਤੁਸੀਂ ਆਪਣੇ ਸ਼ਾਨਦਾਰ ਕਪੜਿਆਂ ਲਈ ਕਿਰਤਗ ਹੋਵੇ। ਹਾਂ ਜੀ, ਤੁਸੀ ਕਿਸੇ ਦੂਜੀ ਚੀਜ਼ ਲਈ ਵੀ ਕਿਰਤਗ ਹੋ ਸਕਦੇ ਹੋ। ਜੇਕਰ ਤੁਸੀਂ ਪਹਿਲਾਂ ਤੋਂ ਹੀ ਮੌਜੂਦ ਚੀਜ਼ਾਂ ਲਈ ਕਿਰਤਗ ਹੁੰਦੇ ਹੋ, ਤਾਂ ਤੁਹਾਨੂੰ ਆਪਣੀ ਮਨਚਾਹੀ ਚੀਜ਼ ਕਾਫ਼ੀ ਛੇਤੀ ਮਿਲ ਸਕਦੀ ਹੈ।
"ਆਪਣੀ ਜਿੰਦਗੀ ਦੀਆਂ ਬਾਕੀ ਸਾਰੀਆਂ ਚੀਜ਼ਾਂ ਨੂੰ ਸਹੀ ਨੰਬਰ 'ਚ ਰੱਖਣ ਵਾਲੇ ਕਈ ਲੋਕ ਕਿਰਤਗਤਾ ਦੀ ਘਾਟ ਕਾਰਣ ਗ਼ਰੀਬ ਬਣੇ ਰਹਿੰਦੇ ਹਨ।"
ਵੈਲੇਸ ਵੈਟਲਸ
ਜੇਕਰ ਤੁਸੀਂ ਆਪਣੇ ਕੋਲ ਮੌਜੂਦ ਚੀਜ਼ਾਂ ਬਾਰੇ ਕਿਰਤਗ ਨਹੀਂ ਹੋ, ਤਾਂ ਤੁਹਾਡੇ ਕੋਲ ਜਿਆਦਾ ਚੀਜਾਂ ਆਉਣੀਆਂ ਅਸੰਭਵ ਹਨ। ਕਿਉਂ? ਕਿਉਂਕਿ ਤੁਸੀਂ ਨਾਸ਼ੁਕਰੇ ਦੀ ਅਵਸਥਾ 'ਚ ਜਿਹੜੀਆਂ ਭਾਵਨਾਵਾਂ ਤੇ ਵਿਚਾਰ ਪ੍ਰੇਸ਼ਿਤ ਕਰਦੇ ਹੋ, ਉਹ ਸਾਰੇ ਨਕਾਰਾਤਮਕ ਹੁੰਦੇ ਹਨ। ਈਰਖਾ, ਦਵੇਖ, ਅਸੰਤੁਸ਼ਟੀ ਜਾਂ "ਬਥੇਰਾ ਨਹੀਂ"" ਦੀਆਂ ਭਾਵਨਾਵਾਂ ਤੁਹਾਨੂੰ ਉਹ ਨਹੀਂ ਦਿਲਾ ਸਕਦੀਆਂ, ਜਿਹੜੀਆਂ ਤੁਸੀਂ ਚਾਹੁੰਦੇ ਹੋ। ਉਹ ਤੁਹਾਨੂੰ ਉਹੀ ਚੀਜਾਂ ਜ਼ਿਆਦਾ ਦਿਲਾ ਸਕਦੀਆਂ ਹਨ, ਜਿਹੜੀਆਂ ਤੁਸੀਂ ਨਹੀਂ ਚਾਹੁੰਦੇ ਹੋ।
ਇਹ ਨਕਾਰਾਤਮਕ ਭਾਵ ਤੁਹਾਡੀਆਂ ਮਨਚਾਹੀ ਚੀਜਾਂ ਨੂੰ ਤੁਹਾਡੇ ਤੱਕ ਪੁੱਜਣ ਤੋਂ ਰੋਕ ਰਿਹਾ ਹੈ। ਜੇਕਰ ਤੁਸੀਂ ਨਵੀਂ ਕਾਰ ਚਾਹੁੰਦੇ ਹੋ ਲੇਕਿਨ ਆਪਣੀ ਵਰਤਮਾਨ ਕਾਰ ਲਈ ਸੁਕਰਗੁਜ਼ਾਰ ਨਹੀਂ ਹੋ ਤਾਂ ਤੁਸੀਂ ਇਸੇ ਪ੍ਰਬਲ ਫ੍ਰੀਕਊਂਸੀ ਨੂੰ ਬਾਹਰ ਭੇਜ ਰਹੇ ਹੋ।
ਤੁਹਾਡੇ ਕੋਲ ਇਸ ਸਮੇਂ ਜੋ ਹੈ, ਉਸ ਲਈ ਕਿਰਤਗ ਬਣੋ। ਜਦੋਂ ਤੁਸੀਂ ਆਪਣੀ ਜ਼ਿੰਦਗੀ ਦੀ ਤਮਾਮ ਨਿਯਾਮਤਾਂ ਬਾਰੇ ਸੋਚਣ ਲੱਗਦੇ ਹੋ, ਜਿਨ੍ਹਾਂ ਲਈ ਤੁਸੀਂ ਕਿਰਤਗ ਹੋ, ਤਾਂ ਤੁਹਾਡੇ ਦਿਮਾਗ 'ਚ ਅੰਤਰੀ ਵਿਚਾਰ ਆਉਣਗੇ, ਜਿਹੜੇ ਤੁਹਾਨੂੰ ਕਿਰਤਗ ਹੋਣ ਲਈ ਹੋਰ ਜਿਆਦਾ ਨਿਯਾਮਤਾਂ ਦੀਆਂ ਯਾਦ ਕਰਾਉਣਗੇ। ਤੁਹਾਨੂੰ ਸ਼ੁਰੂਆਤ ਕਰਣੀ ਹੋਵੇਗੀ ਤੇ ਫਿਰ ਆਕਰਸ਼ਨ ਦਾ ਨਿਯਮ ਉਨ੍ਹਾਂ ਕਿਰਤਗਤਾ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਤੁਹਾਨੂੰ ਉਹੀ ਜਹੀ ਹੋਰ ਨਿਯਾਮਤਾਂ ਦੇਵੇਗਾ। ਤੁਸੀਂ ਕਿਰਤਗਤਾਂ ਦੀ ਫ੍ਰੀਕਊਂਸੀ 'ਤੇ ਪੁੱਜ ਗਏ ਹੋ, ਇਸਲਈ ਤੁਹਾਨੂੰ ਤਮਾਮ ਚੰਗੀਆਂ ਚੀਜ਼ਾਂ ਮਿਲ ਜਾਣਗੀਆਂ।
"ਕਿਰਤਗਤਾ ਦਾ ਰੋਜ਼ਾਨਾ ਅਭਿਆਸ ਉਹ ਨਾਲੀ ਹੈ, ਜਿਸ ਨਾਲ ਤੁਹਾਡੀ ਦੌਲਤ ਤੁਹਾਡੇ ਤਕ ਆਵੇਗੀ।"
ਵੈਲੇਸ ਵੈਟਲਸ
ਲੀ ਬ੍ਰੋਅਰ
ਵੈਲਥ ਟ੍ਰੇਨਰ ਤੇ ਵਿਸ਼ਸ਼ਗ, ਲੇਖਕ ਅਤੇ ਸਿਖਿਅਕ
ਮੈਂ ਸੋਚਦਾ ਹਾਂ ਕਿ ਹਰ ਕਿਸੇ ਦੀ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਆਉਂਦਾ ਹੈ, ਜਦੋਂ ਉਹ ਕਹਿੰਦਾ ਹੈ, "ਹਾਲਾਤ ਠੀਕ ਨਹੀਂ ਹਨ," ਜਾਂ "ਹਾਲਾਤ ਵਿਗੜ ਰਹੇ ਹਨ।" ਇਕ ਵਾਰੀ ਜਦੋਂ ਮੇਰੇ ਪਰਿਵਾਰ 'ਚ ਇਹੋ ਜਿਹੇ ਹਾਲਾਤ ਸਨ, ਤਾਂ ਮੈਨੂੰ ਇਕ ਪੱਥਰ ਮਿਲ ਗਿਆ ਤੇ ਮੈਂ ਉਸ ਨੂੰ ਫੜ੍ਹ ਕੇ ਬੈਠਾ ਰਿਹਾ। ਮੈਂ ਉਸ ਪੱਥਰ ਨੂੰ ਆਪਣੀ ਜੇਬ 'ਚ ਰੱਖ ਲਿਆ ਤੇ ਕਿਹਾ, "ਜਦੋਂ ਵੀ ਮੈਂ ਇਸ ਪੱਥਰ ਨੂੰ ਸਪਰਸ਼ ਕਰਾਂਗਾ, ਤਾਂ ਹਰ ਵਾਰ ਮੈਂ ਕਿਸੇ ਇਹੋ ਜਿਹੀ ਚੀਜ਼ ਨੂੰ ਯਾਦ ਕਰਾਂਗਾ, ਜਿਸ ਲਈ ਮੈਂ ਕਿਰਤਗ ਹਾਂ।" ਹਰ ਸਵੇਰ ਉੱਠਦੇ ਸਾਰ ਹੀ ਮੈਂ ਉਸ ਪੱਥਰ ਨੂੰ ਡ੍ਰੈਸਿੰਗ
ਟੇਬਲ ਤੋਂ ਚੁੱਕਕੇ ਆਪਣੀ ਜੇਬ 'ਚ ਰੱਖ ਲੈਂਦਾ ਹਾਂ ਤੇ ਉਨ੍ਹਾਂ ਚੀਜ਼ਾਂ ਨੂੰ ਯਾਦ ਕਰਦਾ ਹਾਂ, ਜਿਨ੍ਹਾਂ ਲਈ ਮੈਂ ਕਿਰਤਗ ਹਾਂ। ਰਾਤ ਨੂੰ ਮੈਂ ਕੀ ਕਰਦਾ ਹਾਂ? ਆਪਣੀ ਜੇਬ ਖਾਲੀ ਕਰਣ ਵੇਲੇ ਇਹ ਮੈਨੂੰ ਉੱਥੇ ਮਿਲ ਜਾਂਦਾ ਹੈ।
ਮੈਨੂੰ ਇਸ ਬਾਰੇ ਕੁੱਝ ਅਦਭੁੱਤ ਅਨੁਭਵ ਹੋਏ ਹਨ। ਦੱਖਣੀ ਅਫਰੀਕਾ ਦੇ ਇਕ ਵਿਅਕਤੀ ਨੇ ਮੇਰੇ ਇਸ ਪੱਥਰ ਨੂੰ ਦੇਖ ਕੇ ਪੁੱਛਿਆ, "ਇਹ ਕੀ ਹੈ?" ਮੈਂ ਉਸ ਨੂੰ ਇਸ ਬਾਰੇ ਦੱਸਿਆ ਤੇ ਉਸ ਨੇ ਇਸ ਨੂੰ ਇਕਦਮ ਕਿਰਤਗਤਾ ਪੱਥਰ ਦਾ ਨਾਂ ਦੇ ਦਿੱਤਾ। ਦੋ ਹਫਤਿਆਂ ਬਾਅਦ ਮੇਰੇ ਕੋਲ ਦੱਖਣੀ ਅਫਰੀਕਾ ਤੋਂ ਉਸਦਾ ਈਮੇਲ ਆਇਆ, "ਮੇਰਾ ਪੁੱਤਰ ਮੌਤ ਦੇ ਸਿਰੇ ਤੇ ਹੈ। ਉਸ ਨੂੰ ਹੈਪਟਾਇਟੀਸ ਹੋ ਗਿਆ ਹੈ। ਕੀ ਤੁਸੀਂ ਮੈਨੂੰ ਤਿੰਨ ਕਿਰਤਗਤਾ ਪੱਥਰ ਭੇਜ ਸਕਦੇ ਹੋ?" ਮੈਂ ਕਿਹਾ, "ਬਿਲਕੁਲ।" ਸੜਕ 'ਤੋਂ ਆਮ ਪੱਥਰ ਹੀ ਮਿਲ ਸਕਦੇ ਸਨ। ਚੂੰਕਿ ਮੈਨੂੰ ਬਹੁਤ ਖਾਸ ਪੱਥਰ ਭੇਜਣੇ ਸਨ, ਇਸ ਲਈ ਮੈਂ ਦਰਿਆ ਦੇ ਕੰਢੇ ਜਾ ਕੇ ਸਹੀ ਪੱਥਰ ਚੁੱਕੇ ਤੇ ਉਸ ਨੂੰ ਭੇਜ ਦਿੱਤੇ।
ਚਾਰ-ਪੰਜ ਮਹੀਨਿਆਂ ਬਾਅਦ ਮੈਨੂੰ ਫਿਰ ਉਸਦਾ ਈਮੇਲ ਮਿਲਿਆ, "ਮੇਰੇ ਪੁੱਤਰ ਦੀ ਹਾਲਤ ਸੁਧਰ ਰਹੀ ਹੈ। ਹੁਣ ਉਹ ਬਹੁਤ ਚੰਗਾ ਹੈ।" ਫਿਰ ਉਸਨੇ ਅੱਗੇ ਦੱਸਿਆ, "ਲੇਕਿਨ ਮੈਂ ਤੁਹਾਨੂੰ ਕੁੱਝ ਹੋਰ ਦੱਸਣਾ ਚਾਹੁੰਦਾ ਹਾਂ। ਅਸੀਂ ਦਸ ਡਾਲਰ ਦੇ ਹਿਸਾਬ ਨਾਲ ਇਕ ਹਜ਼ਾਰ ਕਿਰਤਗਤਾ ਪੱਥਰ ਵੇਚ ਚੁੱਕੇ ਹਾਂ ਅਤੇ ਉਸ ਪੈਸੇ ਨੂੰ ਪਰੋਪਕਾਰ ਲਈ ਦੇ ਚੁੱਕੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।"
"ਕਿਰਤਗਤਾ ਦਾ ਨਜਰੀਆ" ਰੱਖਣਾ ਬਹੁਤ ਮਹੱਤਵਪੂਰਨ ਹੈ।
ਮਹਾਨ ਵਿਗਿਆਨਿਕ ਅਲਬਰਟ ਆਇਨਸਟੀਨ ਨੇ ਸਮੇਂ, ਸਥਾਨ ਤੇ ਗੁਰਤਾ ਨੂੰ ਦੇਖਣ ਦੇ ਸਾਡੇ ਤਰੀਕੇ 'ਚ ਕ੍ਰਾਂਤੀ ਕਰ ਦਿੱਤੀ ਸੀ। ਉਨ੍ਹਾਂ ਦੀ ਗਰੀਬ ਪਿਛੋਕੜ ਤੇ ਕਮਜ਼ੋਰ ਸ਼ੁਰੂਆਤ ਤੋਂ ਇਹ ਅਸੰਭਵ ਲੱਗਦਾ ਸੀ ਕਿ ਉਹ ਉੱਨਾਂ ਸਾਰਾ ਕੁੱਝ ਹਾਸਲ ਕਰ ਸਕਦੇ ਹਨ, ਜਿੰਨਾ ਨੂੰ ਉਨ੍ਹਾਂ ਨੇ ਕੀਤਾ। ਆਇਨਸਟੀਨ ਕਾਫ਼ੀ ਹਦ ਤਾਂਈ ਰਹੱਸ ਜਾਣਦੇ ਸਨ ਤੇ ਹਰ ਦਿਨ ਸੈਂਕੜੇ ਵਾਰੀ "ਧੰਨਵਾਦ" ਦਿੰਦੇ ਸਨ। ਉਹ ਪੁਰਾਣੀ ਪੀੜ੍ਹੀ ਦੇ ਵਿਗਿਆਨਕਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਦਿੰਦੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਜ਼ਿਆਦਾ ਸਿੱਖਣ ਤੇ ਹਾਸਲ ਕਰਣ 'ਚ ਸਮਰਥ ਬਣਾਇਆ। ਇਸ ਤਰ੍ਹਾਂ ਆਖਰਕਾਰ ਉਹ ਦੁਨੀਆ ਦੇ ਮਹਾਨਤਮ ਵਿਗਿਆਨਿਕਾਂ 'ਚੋਂ ਇਕ ਬਣ ਗਏ।
ਸਿਰਜਨਾਤਮਕ ਪ੍ਰਕਿਰਿਆ ਚ ਕਿਰਤਗਤਾ ਦਾ ਬਹੁਤ ਸ਼ਸਕਤ ਪ੍ਰ੍ਯੋਗ ਕੀਤਾ ਜਾ ਸਕਦਾ ਹੈ। ਇਸ ਨਾਲ ਤੁਸੀਂ ਆਪਣੀ ਮਨਚਾਹੀ ਚੀਜ਼ ਨੂੰ ਪਾਉਣ ਦੀ ਪ੍ਰਕਿਰਿਆ 'ਚ ਜ਼ਬਰਦਸਤ ਸ਼ਕਤੀ ਭਰ ਦਿੰਦੇ ਹੋ। ਬਾੱਬ ਪ੍ਰੋਕਟਰ ਨੇ ਸਿਰਜਨਾਤਮਕ ਪ੍ਰਕਿਰਿਆ ਦੇ ਪਹਿਲੇ ਕਦਮ 'ਚ ਜੋ ਸਲਾਹ ਦਿੱਤੀ ਸੀ, ਉਸ ਨੂੰ ਯਾਦ ਕਰੋ-ਮੰਗੋ। ਤੁਸੀਂ ਜਿਹੜੀ ਵੀ ਚੀਜ ਚਾਹੁੰਦੇ ਹੋ, ਉਸ ਨੂੰ ਲਿਖ ਕੇ ਸ਼ੁਰੂਆਤ ਕਰੋ। "ਹਰ ਵਾਕ ਨੂੰ ਇਸ ਤਰ੍ਹਾਂ ਸ਼ੁਰੂ ਕਰੋ, ਮੈਂ ਇਸ ਵੇਲੇ ਖੁਸ਼ ਤੇ ਕਿਰਤਗ ਹਾਂ ਕਿਉਂਕਿ...” (ਅਤੇ ਫਿਰ ਬਾਕੀ ਦਾ ਵਾਕ ਪੂਰਾ ਕਰੋ)।
ਜਦੋਂ ਤੁਸੀਂ ਇਸ ਤਰ੍ਹਾਂ ਧੰਨਵਾਦ ਦਿੰਦੇ ਹੋ, ਜਿਵੇਂ ਤੁਹਾਨੂੰ ਮਨਚਾਹੀ ਚੀਜ਼ ਮਿਲ ਚੁੱਕੀ ਹੈ, ਤਾਂ ਤੁਸੀਂ ਬ੍ਰਹਿਮੰਡ ਨੂੰ ਇਕ ਪ੍ਰਬਲ ਸੰਕੇਤ ਭੇਜਦੇ ਹੋ। ਇਹ ਸੰਕੇਤ ਦੱਸਦਾ ਹੈ ਕਿ ਉਹ ਚੀਜ਼ ਤੁਹਾਡੇ ਕੋਲ ਇਸ ਵੇਲੇ ਮੌਜੂਦ ਹੈ, ਕਿਉਂਕਿ ਤੁਸੀਂ ਉਨ੍ਹਾਂ ਲਈ ਕਿਰਤਗਤਾ ਮਹਿਸੂਸ ਕਰ ਰਹੇ ਹੋ। ਹਰ ਸਵੇਰ ਬਿਸਤਰਾਂ ਛੱਡਣ ਤੋਂ ਪਹਿਲਾਂ ਨਵੇਂ ਮਹਾਨ ਦਿਨ ਲਈ ਕਿਰਤਗਤਾ ਦੀਆਂ ਭਾਵਨਾਵਾਂ ਮਹਿਸੂਸ ਕਰਨ ਦੀ ਆਦਤ ਪਾਓ, ਜਿਵੇਂ ਤੁਹਾਨੂੰ ਮਨਚਾਹੀ ਚੀਜਾਂ ਤੁਹਾਨੂੰ ਮਿਲ ਚੁੱਕੀਆਂ ਹੋਣ।
ਜਿਸ ਵੇਲੇ ਮੈਂ ਰਹੱਸ ਖੋਜਿਆ ਤੇ ਦੁਨੀਆ ਤਕ ਇਹ ਗਿਆਨ ਪਹੁੰਚਾਉਣ ਦਾ ਸੁਫਨਾ ਦੇਖਿਆ, ਉਹ ਵੇਲੇ ਤੋਂ ਮੈਂ ਦ ਸੀਕ੍ਰਿਟ ਫਿਲਮ ਲਈ ਹਰ ਦਿਨ ਧੰਨਵਾਦ ਦਿੰਦੀ ਸੀ, ਜਿਹੜੀ ਦੁਨੀਆ 'ਚ ਖੁਸ਼ੀਆਂ ਲਾਵੇਗੀ। ਮੈਨੂੰ ਇਸ ਦਾ ਜ਼ਰਾ ਜਿਹਾ ਵੀ ਅੰਦਾਜ਼ਾ ਨਹੀਂ ਸੀ ਕਿ ਅਸੀਂ ਇਸ ਗਿਆਨ ਨੂੰ ਪਰਦੇ ਤੱਕ ਕਿਵੇਂ ਲਿਆ ਪਾਵਾਂਗੇ। ਲੇਕਿਨ ਮੈਨੂੰ ਪੂਰਾ ਭਰੋਸਾ ਸੀ ਕਿ ਰਸਤਾ ਆਪਣੇ ਆਪ ਆਕਰਸ਼ਿਤ ਹੋ ਕੇ ਸਾਡੇ ਕੋਲ ਚਲਾ ਆਵੇਗਾ। ਮੈਂ ਆਪਣਾ ਪੂਰਾ ਧਿਆਨ ਨਤੀਜੇ 'ਤੇ ਕੇਂਦ੍ਰਿਤ ਕਰਦੀ ਰਹੀ। ਮੈਂ ਕਿਰਤਗਤਾ ਦੀ ਡੂੰਘੀਆਂ ਭਾਵਨਾਵਾਂ ਨੂੰ ਮਹਿਸੂਸ ਕੀਤਾ। ਜਦੋਂ ਇਹ ਮੇਰੀ ਹੋਂਦ ਦੀ ਅਵਸਥਾ ਬਣ ਗਈ, ਤਾਂ ਬੰਨ੍ਹ ਦੇ ਗੇਟ ਖੁੱਲ ਗਏ ਤੇ ਸਾਡੇ ਜੀਵਨ 'ਚ ਜਾਦੂ ਦਾ ਹੜ੍ਹ ਆ ਗਿਆ। ਮੈਂ ਦ ਸਕ੍ਰਿਟ ਦੀ ਸ਼ਾਨਦਾਰ ਟੀਮ ਲਈ ਅੱਜ ਵੀ ਕਿਰਤਗ ਹਾਂ ਤੇ ਕਿਰਤਗਤਾ ਦੀ ਮੇਰੀ ਡੂੰਘੀ, ਦਿਲੀ ਭਾਵਨਾ ਅੱਜ ਵੀ ਕਾਇਮ ਹੈ। ਅਸੀਂ ਇਕ ਇਹੋ ਜਿਹੀ ਟੀਮ ਬਣ ਚੁੱਕੇ ਹਾਂ, ਜਿਹੜੀ ਹਰ ਪਲ ਕਿਰਤਗਤਾ ਨਾਲ ਥਿਰਕਦੀ ਹੈ। ਇਹ ਸਾਡੀ ਜੀਵਨਸ਼ੈਲੀ ਬਣ ਚੁੱਕੀ ਹੈ।
ਮਾਨਸਿਕ ਤਸਵੀਰ ਦੇਖਣ ਦੀ ਸਸ਼ਕਤ ਪ੍ਰਕਿਰਿਆ
ਮਾਨਸਿਕ ਤਸਵੀਰ ਦੇਖਣਾ (visualisation) ਇਕ ਇਹੋ ਜਿਹੀ ਪ੍ਰਕਿਰਿਆ ਹੈ, ਜਿਹੜੀ ਸਾਰੇ ਮਹਾਨ ਉਪਦੇਸ਼ਕ ਤੇ ਅਵਤਾਰ ਸਦੀਆਂ ਤੋਂ ਸਿਖਾਉਂਦੇ ਚਲੇ ਆ ਰਹੇ ਹਨ। ਵਰਤਮਾਨ ਯੁੱਗ ਦੇ ਸਾਰੇ ਮਹਾਨ ਉਪਦੇਸ਼ਕ ਵੀ ਇਹੀ ਕਰਦੇ ਹਨ। 1912 ਵਿਚ ਚਾਰਲਸ ਕਾਨੇਲ ਨੇ ਦ ਮਾਸਟਰ ਕੀ ਸਿਸਟਮ ਪੁਸਤਕ ਲਿਖੀ ਸੀ। ਇਸ ਵਿਚ ਉਨ੍ਹਾਂ ਨੇ ਮਾਨਸਿਕ ਤਸਵੀਰ ਦੇਖਣ 'ਚ ਨਿਪੁੰਨ ਬਣਨ ਲਈ ਚੌਵੀਂ ਹਫਤਾਵਾਰੀ ਅਭਿਆਸ ਦੱਸੇ। (ਇਸ ਤੋਂ ਵੀ ਜਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪੁਸਤਕ ਵਿਚਾਰਾਂ ਦਾ ਸੁਆਮੀ ਬਣਨ 'ਚ ਵੀ ਤੁਹਾਡੀ ਮਦਦ ਕਰੇਗੀ)।
ਮਾਨਸਿਕ ਤਸਵੀਰ ਦੀ ਪ੍ਰਕਿਰਿਆ ਦੀ ਪ੍ਰਬਲ ਸ਼ਕਤੀ ਦਾ ਕਾਰਣ ਇਹ ਹੈ ਕਿ ਜਦੋਂ ਤੁਹਾਡੇ ਦਿਮਾਗ 'ਚ ਮਨਚਾਹੀ ਚੀਜ਼ਾਂ ਨਾਲ ਤੁਹਾਡੀ ਤਸਵੀਰ ਉਤਪੰਨ ਹੁੰਦੀ ਹੈ, ਤਾਂ ਤੁਹਾਡੇ ਮਨ 'ਚ ਇਹੋ ਜਿਹੇ ਵਿਚਾਰ ਤੇ ਭਾਵ ਜਾਗਰਤ ਹੁੰਦੇ ਹਨ, ਜਿਵੇਂ ਉਹ ਚੀਜ਼ਾਂ ਇਸੇ ਵੇਲੇ ਤੁਹਾਡੇ ਕੋਲ ਹੋਣ। ਮਾਨਸਿਕ ਤਸਵੀਰ ਦੇਖਣਾ ਬੁਨਿਆਦੀ ਤੌਰ ਤੇ ਕੇਂਦ੍ਰਿਤ ਪ੍ਰਬਲ ਵਿਚਾਰ ਹਨ ਤੇ ਇਸ ਨਾਲ ਅਸਲ ਤਸਵੀਰ ਜਿੰਨੀ ਹੀ ਪ੍ਰਬਲ ਭਾਵਨਾਵਾਂ ਉਤਪੰਨ ਹੁੰਦੀਆਂ ਹਨ। ਪ੍ਰਬਲ ਮਾਨਸਿਕ ਤਸਵੀਰ ਦੇਖਣ ਵੇਲੇ ਤੁਸੀਂ ਉਸ ਸਸ਼ਕਤ ਫ੍ਰੀਕਊਂਸੀ ਨੂੰ ਬ੍ਰਹਿਮੰਡ 'ਚ ਭੇਜਦੇ ਹੋ। ਆਕਰਸ਼ਨ ਦਾ ਨਿਯਮ ਇਸ ਪ੍ਰਬਲ ਸੰਕੇਤ ਨੂੰ ਫੜ ਲਵੇਗਾ ਤੇ ਉਨ੍ਹਾਂ ਤਸਵੀਰਾਂ 'ਚ ਦਿਖਣ ਵਾਲੀਆਂ ਚੀਜ਼ਾਂ ਨੂੰ ਉਸੇ ਤੌਰ ਤੇ ਤੁਹਾਡੇ ਤਕ ਪਹੁੰਚਾ ਦੇਵੇਗਾ, ਜਿਸ ਤੌਰ ਤੇ ਤੁਸੀਂ ਉਨ੍ਹਾਂ ਨੂੰ ਆਪਣੇ ਦਿਮਾਗ 'ਚ ਦੇਖਿਆ ਸੀ।
ਡਾੱ. ਡੇਨਿਸ ਵੇਟਲੀ
ਮੈਂ ਅਪੋਲੋ ਪ੍ਰੋਗਰਾਮ ਤੋਂ ਮਾਨਸਿਕ ਤਸਵੀਰਾਂ ਦੇਖਣ ਦੀ ਪ੍ਰਕਿਰਿਆ ਲਈ ਅਤੇ 1980 ਤੇ 1990 ਦੇ ਦਹਾਕਿਆਂ 'ਚ ਓਲੰਪਿਕ ਪ੍ਰੋਗਰਾਮ 'ਚ ਇਸ ਨੂੰ ਸੰਸਥਾਪਿਤ ਬਣਾਇਆ। ਅਸੀਂ ਇਸ ਦਾ ਨਾਂ ਵਿਜੂਅਲ ਮੈਟਰ ਰੀਅਰਸਲ ਰੱਖਿਆ।
ਜਦੋਂ ਤੁਸੀਂ ਮਾਨਸਿਕ ਤਸਵੀਰ ਦੇਖਦੇ ਹੋ, ਤਾਂ ਤੁਸੀਂ ਉਸ ਚੀਜ ਨੂੰ ਸਾਕਾਰ ਕਰ ਲੈਂਦੇ ਹੋ। ਇਥੇ ਮਸਤਿਸ਼ਕ ਬਾਰੇ ਇਕ ਦਿਲਚਸਪ ਗੱਲ ਦੱਸੀ ਜਾ ਰਹੀ ਹੈ : ਓਲੰਪਿਕ
ਐਥਲੀਟਾਂ ਨੂੰ ਕਿਹਾ ਕਿ ਉਹ ਕੇਵਲ ਆਪਣੇ ਮਨ ਚ ਦੌੜਨ ਦੀ ਕਲਪਨਾ ਕਰਣ। ਅਸੀਂ ਉਨ੍ਹਾਂ ਦੇ ਸਰੀਰ 'ਤੇ ਇਕ ਆਧੁਨਿਕ ਬਾਓਫੀਡਬੈਕ ਮਸ਼ੀਨ ਫਿਟ ਕਰ ਦਿੱਤੀ। ਅਸਲ ਰੇਸ 'ਚ ਦੌੜਨ ਵੇਲੇ ਉਹ ਜਿਨ੍ਹਾਂ ਮਾਸਪੇਸ਼ੀਆਂ ਦਾ ਇਸਤੇਮਾਲ ਕਰਦੇ ਸਨ, ਮਾਨਸਿਕ ਤਸਵੀਰਾਂ ਦੇਖਣ ਵੇਲੇ ਵੀ ਉਹੀ ਮਾਸਪੇਸ਼ੀਆਂ ਉਸੇ ਲੜੀ 'ਚ ਇਸਤੇਮਾਲ ਹੋਈਆਂ, ਜਿਹੜੀ ਨਾ-ਭਰੋਸੇਯੋਗ ਲੱਗ ਰਿਹਾ ਸੀ। ਇੰਝ ਕਿਵੇਂ ਹੋ ਸਕਦਾ ਹੈ? ਕਿਉਂਕਿ ਮਸਤਿਸ਼ਕ ਇਸ ਗੱਲ ਨਾਲ ਫ਼ਰਕ ਨਹੀਂ ਕਰ ਸਕਦਾ ਹੈ ਕਿ ਤੁਸੀਂ ਕੋਈ ਕੰਮ ਸਚਮੁਚ ਕਰ ਰਹੇ ਹੋ ਜਾਂ ਸਿਰਫ ਉਸਦਾ ਮਾਨਸਿਕ ਅਭਿਆਸ ਕਰ ਰਹੇ ਹੋ। ਜੇਕਰ ਕੋਈ ਚੀਜ਼ ਤੁਹਾਡੇ ਮਸਤਿਸ਼ਕ 'ਚ ਹੈ, ਤਾਂ ਉਹ ਤੁਹਾਡੇ ਸਰੀਰ 'ਚ ਵੀ ਹੋਵੇਗੀ।
ਖੋਜੀਆਂ ਤੇ ਉਨ੍ਹਾਂ ਦੀਆਂ ਖੋਜਾਂ ਬਾਰੇ ਸੋਚੋ। ਰਾਇਟ ਭਰਾਂ ਤੇ ਹਵਾਈ ਜਹਾਜ਼। ਜਾੱਰਜ ਈਸਟਮੈਨ ਤੇ ਫਿਲਮ। ਥਾਮਸ ਐਡੀਸ਼ਨ ਤੇ ਬਿਜਲੀ ਦਾ ਬਲਬ। ਏਲੈਗਜੈਂਡਰ ਗ੍ਰਾਹਮ ਬੈਲ ਤੇ ਟੈਲੀਫੋਨ। ਹਰ ਚੀਜ ਦੀ ਖੋਜ ਜਾਂ ਰਚਨਾ ਦਾ ਇਕੱਲਾ ਤਰੀਕਾ ਇਹ ਸੀ ਕਿ ਇਕ ਵਿਅਕਤੀ ਨੇ ਆਪਣੇ ਮਸਤਿਸ਼ਕ ਚ ਉਸਦੀ ਤਸਵੀਰ ਦੇਖੀ। ਉਸ ਨੇ ਸਪਸ਼ਟ ਤਸਵੀਰ ਦੇਖੀ। ਜਦੋਂ ਉਹ ਤਸਵੀਰ ਉਸਦੇ ਮਸਤਿਸ਼ਕ 'ਚ ਬੈਠ ਗਈ, ਤਾਂ ਬ੍ਰਹਿਮੰਡ ਦੀ ਸਾਰੀਆਂ ਸ਼ਕਤੀਆਂ ਉਸ ਚੀਜ਼ ਨੂੰ ਉਸਦੇ ਮਾਧਿਅਮ ਨਾਲ ਦੁਨੀਆ 'ਚ ਲੈ ਆਈ।
ਇਹ ਲੋਕ ਰਹੱਸ ਜਾਣਦੇ ਸਨ। ਅਦ੍ਰਿਸ਼ 'ਚ ਇਨ੍ਹਾਂ ਲੋਕਾਂ ਦੀ ਪੂਰਨ ਆਸਥਾ ਸੀ। ਉਹ ਬ੍ਰਹਿਮੰਡ ਦਾ ਲੀਵਰੇਜ਼ ਕਰਣ ਤੇ ਖੋਜ ਨੂੰ ਮੂਰਤ ਰੂਪ 'ਚ ਸਾਕਾਰ ਕਰਨ ਦੀ ਆਪਣੀ ਅੰਦਰਲੀ ਸ਼ਕਤੀ ਨੂੰ ਜਾਣਦੇ ਸਨ। ਉਨ੍ਹਾਂ ਦੀ ਆਸਥਾ ਤੇ ਕਲਪਨਾ ਦੇ ਕਾਰਣ ਮਨੁੱਖੀ ਜਾਤੀ ਦਾ ਵਿਕਾਸ ਹੋਇਆ। ਅਸੀਂ ਹਰ ਦਿਨ ਉਨ੍ਹਾਂ ਦੇ ਰਚਨਾਤਮਕ ਮਸਤਿਸ਼ਕ ਦੀਆਂ ਖੋਜਾਂ ਦਾ ਫਾਇਦਾ ਚੁੱਕਦੇ ਹਾਂ।
ਹੋ ਸਕਦਾ ਹੈ ਤੁਸੀਂ ਇਹ ਸੋਚੋ, "ਮੇਰੇ ਕੋਲ ਇਨ੍ਹਾਂ ਮਹਾਨ ਖੋਜੀਆਂ ਵਰਗਾ ਦਿਮਾਗ਼ ਨਹੀਂ ਹੈ।" ਹੋ ਸਕਦਾ ਹੈ ਤੁਸੀਂ ਇਹ ਸੋਚੋ, "ਉਹ ਇਨ੍ਹਾਂ ਚੀਜ਼ਾਂ ਦੀ ਕਲਪਨਾ ਕਰ ਸਕਦੇ ਸਨ, ਲੇਕਿਨ ਮੈਂ ਨਹੀਂ ਕਰ ਸਕਦਾ।" ਕੋਈ ਵੀ ਚੀਜ ਸੱਚਾਈ ਨਾਲ ਇਸ ਤੋਂ ਜ਼ਿਆਦਾ ਦੂਰ ਨਹੀਂ ਹੋ ਸਕਦੀ। ਜਦੋਂ ਤੁਸੀਂ ਰਹੱਸ ਦੇ ਗਿਆਨ ਦੀ ਇਸ ਮਹਾਨ ਖੋਜ 'ਚ ਅੱਗੇ ਵਧੋਗੇ, ਤਾਂ ਤੁਹਾਨੂੰ ਪਤਾ ਚਲੇਗਾ ਕਿ ਤੁਹਾਡੇ ਕੋਲ ਨਾ ਸਿਰਫ ਉਨ੍ਹਾਂ ਵਰਗਾ ਮਸਤਿਸ਼ਕ ਹੈ, ਬਲਕਿ ਉਸ ਤੋਂ ਵੀ ਬਹੁਤ ਜ਼ਿਆਦਾ ਹੈ।
ਮਾਇਕ ਡੂਲੀ
ਮਾਨਸਿਕ ਤਸਵੀਰ ਦੇਖਣ ਵੇਲੇ ਜਦੋਂ ਤੁਸੀਂ ਆਪਣੇ ਮਸਤਿਸ਼ਕ 'ਚ ਕਲਪਨਾ ਕਰੋ, ਤਾਂ ਹਮੇਸ਼ਾ ਸਿਰਫ਼ ਅੰਤਮ ਨਤੀਜੇ ਤੇ ਧਿਆਨ ਕੇਂਦ੍ਰਿਤ ਕਰੋ।
ਇਕ ਉਦਾਹਰਣ ਦੇਖੋ। ਆਪਣੇ ਹੱਥ ਦੇ ਪਿਛਲੇ ਹਿੱਸੇ ਨੂੰ ਦੇਖੋ, ਹੁਣੇ। ਆਪਣੇ ਹੱਥਾਂ ਦੇ ਪਿਛਲੇ ਹਿੱਸੇ ਨੂੰ ਸੱਚਮੁੱਚ ਦੇਖੋ ਆਪਣੀ ਚਮੜੀ ਦਾ ਰੰਗ, ਝੁਰੀਆਂ, ਨਾਣਾ, ਅੰਗੂਠੀਆਂ, ਨਹੀਂ। ਇਨਾਂ ਸਾਰੇ ਵੇਰਵੇ ਨੂੰ ਮਨ 'ਚ ਬਿਠਾ ਲਓ। ਹੁਣ ਅੱਖਾਂ ਬੰਦ ਕਰਣ ਤੋਂ ਪਹਿਲਾਂ ਆਪਣੇ ਹੱਥਾਂ ਤੇ ਉਂਗਲੀਆਂ ਨੂੰ ਆਪਣੀ ਮਨਚਾਹੀ ਨਵੀਂ ਕਾਰ ਦੇ ਸਟੀਅਰਿੰਗ ਵਹੀਲ 'ਤੇ ਦੇਖੋ।
ਡਾੱ. ਜੋ ਵਿਟਾਲ
ਇਹ ਖੁਦ ਦਾ ਬਣਾਇਆ ਅਨੁਭਵ ਹੈ। ਇਹ ਇੰਨਾ ਵਾਸਤਵਿਕ ਲੱਗਦਾ ਹੈ ਕਿ ਤੁਹਾਨੂੰ ਕਾਰ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ ਹੈ, ਬਲਕਿ ਇੰਝ ਮਹਿਸੂਸ ਹੁੰਦਾ ਹੈ, ਜਿਵੇਂ ਇਹ ਤੁਹਾਡੇ ਕੋਲ ਪਹਿਲਾਂ ਤੋਂ ਹੀ ਹੈ।
ਡਾ. ਵਿਟਾਲ ਦੇ ਸ਼ਬਦ ਉਸ ਜਗ੍ਹਾਂ ਦਾ ਬੇਹਤਰੀਨ ਸਾਰ ਦੱਸਦੇ ਹਨ, ਜਿੱਥੇ ਤੁਸੀਂ ਮਾਨਸਿਕ ਤਸਵੀਰ ਦੇਖਣ ਵੇਲੇ ਆਪਣੇ-ਆਪ ਨੂੰ ਪਹੁੰਚਾਉਣਾ ਚਾਹੁੰਦੇ ਹੋ। ਜਦੋਂ ਤੁਹਾਨੂੰ ਭੌਤਿਕ ਜਗਤ 'ਚ ਅੱਖਾਂ ਖੋਲ੍ਹਣ 'ਤੇ ਝਟਕਾ ਲੱਗੇ, ਉਦੋਂ ਜਾਣ ਲਓ ਕਿ ਤੁਹਾਡੀ ਤਸਵੀਰ ਸਾਕਾਰ ਬਣ ਚੁੱਕੀ ਹੈ। ਉਹ ਅਵਸਥਾ ਉਹ ਜਗ੍ਹਾਂ ਸੱਚੀ ਹੈ। ਇਹ ਉਹ ਖੇਤਰ ਹੈ, ਜਿੱਥੇ ਹਰ ਚੀਜ਼ ਦੀ ਰਚਨਾ ਹੁੰਦੀ ਹੈ। ਭੌਤਿਕ ਪ੍ਰਗਟੀਕਰਣ ਤਾਂ ਰਚਨਾ ਦੇ ਅਸਲ ਖੇਤਰ ਦਾ ਸਿਰਫ਼ ਸਿੱਟਾ ਹੈ। ਤੁਹਾਨੂੰ ਹੁਣ ਉਸ ਚੀਜ ਦੀ ਲੋੜ ਮਹਿਸੂਸ ਨਹੀਂ ਹੋਵੇਗੀ, ਕਿਉਂਕਿ ਤੁਸੀਂ ਮਾਨਸਿਕ ਤਸਵੀਰ ਰਾਹੀਂ ਸਿਰਜਨ ਦੇ ਵਾਸਤਵਿਕ ਖੇਤਰ 'ਚ ਪੁੱਜ ਚੁੱਕੇ ਹੋ ਤੇ ਉਸ ਨੂੰ ਮਹਿਸੂਸ ਕਰ ਚੁੱਕੇ ਹੋ। ਉਸ ਖੇਤਰ 'ਚ ਤੁਹਾਡੇ ਕੋਲ ਹਰ ਚੀਜ਼ ਇਸੇ ਵੇਲੇ ਹੈ। ਜਦੋਂ ਤੁਸੀਂ ਉਸ ਨੂੰ ਮਹਿਸੂਸ ਕਰ ਲੈਂਦੇ ਹੋ, ਤਾਂ ਤੁਹਾਨੂੰ ਉਹ ਮਿਲ ਵੀ ਜਾਵੇਗੀ।
ਜੈਕ ਕੈਨਫ਼ੀਲਡ
ਸੱਚ ਤਾਂ ਇਹ ਹੈ ਕਿ ਆਕਰਸ਼ਨ ਤਸਵੀਰ ਜਾਂ ਵਿਚਾਰ ਤੋਂ ਨਹੀਂ, ਬਲਕਿ ਭਾਵਨਾ ਤੋਂ ਉਤਪੰਨ ਹੁੰਦਾ ਹੈ। ਬਹੁਤੇ ਲੋਕ ਸੋਚਦੇ ਹਨ, "ਜੇਕਰ ਮੈਂ ਸਕਾਰਾਤਮਕ ਵਿਚਾਰ ਸੋਚਣ
ਲੱਗਾ ਜਾਂ ਆਪਣੀ ਮਨਚਾਹੀ ਚੀਜ ਦੇ ਬਤੌਰ ਮਾਲਿਕ ਆਪਣੀ ਤਸਵੀਰ ਨੂੰ ਦੇਖਣ ਲੱਗਾ, ਤਾਂ ਇਹੀ ਕਾਫੀ ਹੈ। "ਲੇਕਿਨ ਜੇਕਰ ਇਸਦੇ ਨਾਲ ਤੁਸੀਂ ਸਮਰਿੱਧੀ, ਪ੍ਰੇਮ ਜਾਂ ਖੁਸ਼ੀ ਦੀ ਭਾਵਨਾ ਮਹਿਸੂਸ ਨਹੀਂ ਕਰਦੇ, ਤਾਂ ਆਕਰਸ਼ਨ ਦੀ ਸ਼ਕਤੀ ਉਤਪੰਨ ਨਹੀਂ ਹੋਵੇਗੀ।
ਬਾੱਬ ਡਾੱਯਲ
ਤੁਸੀਂ ਉਸ ਕਾਰ 'ਚ ਸਚਮੁੱਚ ਬੈਠਣ ਦੀ ਭਾਵਨਾ ਮਹਿਸੂਸ ਕਰੋ। "ਕਾਸ਼ ਉਹ ਕਾਰ ਮੈਨੂੰ ਮਿਲ ਜਾਏ" ਜਾਂ "ਕਿਸੇ ਦਿਨ ਮੇਰੇ ਕੋਲ ਉਹ ਕਾਰ ਹੋਵੇਗੀ" ਦੀ ਭਾਵਨਾ ਨਹੀਂ, ਕਿਉਂਕਿ ਇਹ ਉਸ ਨਾਲ ਜੁੜੀ ਇਕ ਬਹੁਤ ਨਿਸਚਿਤ ਭਾਵਨਾ ਹੈ। ਤੁਹਾਡੀ ਇਹ ਭਾਵਨਾ ਵਰਤਮਾਨ 'ਚ ਨਹੀਂ, ਭਵਿਖ ਵਿਚ ਹੈ। ਜੇਕਰ ਤੁਸੀਂ ਇਸੇ ਭਾਵਨਾ ਨੂੰ ਮਹਿਸੂਸ ਕਰਦੇ ਰਹੋਗੇ, ਤਾਂ ਤੁਹਾਡੀ ਮਨਚਾਹੀ ਕਾਰ ਹਮੇਸ਼ਾ ਭਵਿਖ 'ਚ ਹੀ ਅਟਕੀ ਰਹੇਗੀ।
ਮਾਇਕਲ ਬਰਨਾਰਡ ਬੇਕਵਿਥ
ਹੁਣ ਉਹ ਭਾਵਨਾ ਤੇ ਮਾਨਸਿਕ ਤਸਵੀਰ ਇਕ ਦਰਵਾਜਾ ਖੋਲ੍ਹ ਦੇਵੇਗੀ, ਜਿਸ ਨਾਲ ਬ੍ਰਹਿਮੰਡ ਦੀ ਸ਼ਕਤੀ ਪ੍ਰਗਟ ਹੋਣ ਲਗੇਗੀ।
"ਇਹ ਸ਼ਕਤੀ ਕੀ ਹੈ, ਇਹ ਮੈਂ ਨਹੀਂ ਦੱਸ ਸਕਦਾ। ਮੈਂ ਤਾਂ ਬਸ ਇੰਨਾ ਜਾਣਦਾ ਹਾਂ ਕਿ ਇਹ ਹੈ।"
ਅਲੈਕਜੈਂਡਰ ਗ੍ਰਾਹਿਮ ਬੈਲ (1847-1922)
ਜੈਕ ਕੈਨਫ਼ੀਲਡ
ਸਾਡਾ ਕੰਮ "ਕਿਵੇਂ" ਦਾ ਅਨੁਮਾਨ ਲਗਾਉਣਾ ਨਹੀਂ ਹੈ। "ਕੀ" ਦੇ ਸਮਰਪਣ ਤੇ ਵਿਸ਼ਵਾਸ਼ ਨਾਲ ਕਿਵੇਂ ਤੋਂ ਆਪਣੇ-ਆਪ ਪ੍ਰਗਟ ਹੋ ਜਾਵੇਗਾ।
ਮਾਇਕ ਡੂਲੀ
"ਕਿਵੇਂ" ਬ੍ਰਹਿਮੰਡ ਦੀ ਸਲਤਨਤ ਹੈ। ਇਹ ਤੁਹਾਡੇ ਤੇ ਤੁਹਾਡੇ ਸੁਫਨਿਆਂ ਦੇ ਵਿਚਕਾਰ ਦਾ ਸਭ ਤੋਂ ਛੋਟੇ, ਤੀਵਰ, ਤੇਜ਼ ਤੇ ਮਿਲਾਪੜੇ ਤਰੀਕੇ ਨੂੰ ਹਮੇਸ਼ਾ ਜਾਣਦਾ ਹੈ।
ਡਾੱ. ਜੋ ਵਿਟਾਲ
ਜੇਕਰ ਤੁਸੀਂ ਇਸਨੂੰ ਬ੍ਰਹਿਮੰਡ 'ਤੇ ਛੱਡ ਦਿੰਦੇ ਹੋ, ਤਾਂ ਤੁਸੀਂ ਮਿਲਣ ਵਾਲੀਆਂ ਚੀਜ਼ਾਂ ਨੂੰ ਦੇਖ ਕੇ ਹੈਰਾਨ ਰਹਿ ਜਾਵੋਗੇ। ਇਹੀ ਉਹ ਜਗ੍ਹਾ ਹੈ, ਜਿੱਥੇ ਜਾਦੂ ਤੇ ਚਮਤਕਾਰ ਹੁੰਦੇ ਹਨ।
ਰਹੱਸ ਦੇ ਸਾਰੇ ਟੀਚਰ ਉਨ੍ਹਾਂ ਤਤਾਂ ਦੇ ਬਾਰੇ 'ਚ ਜਾਣਦੇ ਹਨ, ਜਿਨ੍ਹਾਂ ਨੂੰ ਤੁਸੀਂ ਤਸਵੀਰ ਦੇਖਣ ਵੇਲੇ ਜਾਗਰਤ ਕਰਦੇ ਹੋ। ਜਦੋਂ ਤੁਸੀਂ ਆਪਣੇ ਮਸਤਿਸ਼ਕ 'ਚ ਤਸਵੀਰ ਦੇਖਦੇ ਤੇ ਉਸ ਨੂੰ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਇਹ ਯਕੀਨ ਦਿਲਾਉਂਦੇ ਹੋ ਕਿ ਉਹ ਚੀਜ਼ ਤੁਹਾਡੇ ਕੋਲ ਇਸੇ ਵੇਲੇ ਹਨ। ਤੁਸੀਂ ਬ੍ਰਹਿਮੰਡ 'ਚ ਵੀ ਵਿਸ਼ਵਾਸ ਤੇ ਆਸਥਾ ਪ੍ਰਗਟ ਕਰ ਰਹੇ ਹੋ ਕਿਉਂਕਿ ਤੁਸੀਂ ਅੰਤਮ ਨਤੀਜੇ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹੋ ਅਤੇ ਉਸਦੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਰਹੇ ਹੋ, ਲੇਕਿਨ ਇਸ ਗੱਲ 'ਤੇ ਜ਼ਰਾ ਵੀ ਧਿਆਨ ਨਹੀਂ ਦੇ ਰਹੇ ਹੋ ਕਿ ਇੰਝ "ਕਿਵੇਂ" ਹੋਵੇਗਾ। ਤੁਹਾਡੀ ਮਾਨਸਿਕ ਤਸਵੀਰ ਪੂਰਨਤਾ ਦੀ ਹੁੰਦੀ ਹੈ। ਤੁਹਾਡੀਆਂ ਭਾਵਨਾਵਾਂ ਉਸ ਚੀਜ਼ ਨੂੰ ਸਾਕਾਰ ਰੂਪ 'ਚ ਦੇਖਦੀਆਂ ਹਨ। ਤੁਹਾਡਾ ਮਸਤਿਸ਼ਕ ਤੇ ਤੁਹਾਡੇ ਅਸਤਿਤਵ ਦੀ ਸਮੁੱਚੀ ਅਵਸਥਾ ਉਸ ਨੂੰ ਇਸ ਤਰ੍ਹਾਂ ਦੇਖਦੀ ਦੇਖਦੀ ਹੈ, ਜਿਵੇਂ ਉਹ ਪਹਿਲਾਂ ਹੀ ਸਾਕਾਰ ਹੋਵੇ। ਇਹੀ ਮਾਨਸਿਕ ਤਸਵੀਰ ਦੇਖਣ ਦੀ ਕਲਾ ਹੈ।
ਡਾੱ. ਜੋ ਵਿਟਾਲ
ਤੁਹਾਨੂੰ ਇਹ ਕੰਮ ਹਰ ਦਿਨ ਕਰਣਾ ਚਾਹੀਦਾ ਹੈ, ਲੇਕਿਨ ਇਹ ਕਦੇ ਬੋਝ ਨਹੀਂ ਲਗਣਾ ਚਾਹੀਦਾ। ਰਹੱਸ ਦੇ ਪ੍ਰਯੋਗ `ਚ ਸਚਮੁੱਚ ਮਹੱਤਵਪੂਰਨ ਇਹ ਹੈ ਕਿ ਤੁਹਾਨੂੰ ਚੰਗਾ ਮਹਿਸੂਸ ਹੋਣਾ ਚਾਹੀਦਾ ਹੈ। ਤੁਹਾਨੂੰ ਇਸ ਪੂਰੀ ਪ੍ਰਕਿਰਿਆ 'ਚ ਆਨੰਦ ਮਹਿਸੂਸ ਕਰਣਾ ਚਾਹੀਦਾ ਹੈ। ਤੁਹਾਨੂੰ ਜਿਆਦਾ ਤੋਂ ਜ਼ਿਆਦਾ ਖੁਸ਼ੀ ਤੇ ਬਰਾਬਰਤਾ ਮਹਿਸੂਸ ਕਰਣਾ ਚਾਹੀਦਾ ਹੈ।
ਹਰ ਵਿਅਕਤੀ 'ਚ ਮਾਨਸਿਕ ਤਸਵੀਰ ਦੇਖਣ ਦੀ ਸ਼ਕਤੀ ਹੁੰਦੀ ਹੈ। ਆਓ, ਮੈਂ ਇਕ ਕਿਚਨ ਦੀ ਮਾਨਸਿਕ ਤਸਵੀਰ ਬਣਾ ਕੇ ਤੁਹਾਡੇ ਸਾਹਮਣੇ ਇਹ ਸਾਬਿਤ ਕਰ ਦਿੰਦੀ ਹਾਂ। ਇਹ ਕੰਮ ਕਰਣ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਕਿਚਨ ਦੇ ਸਾਰੇ ਵਿਚਾਰ ਆਪਣੇ ਦਿਮਾਗ ਤੋਂ ਕੱਢਣੇ ਹੋਣਗੇ। ਆਪਣੇ ਕਿਚਨ ਬਾਰੇ ਜ਼ਰਾ ਵੀ ਨ ਸੋਚੋ। ਆਪਣੇ ਕਿਚਨ, ਇਸਦੇ ਕਬਰਡ, ਰੈਫ੍ਰੀਜਰੇਟਰ, ਓਵਨ,
ਟਾਇਲਸ ਤੇ ਰੰਗ-ਰੋਗਨ ਦੀਆਂ ਤਸਵੀਰਾਂ ਆਪਣੇ ਦਿਮਾਗ ਤੋਂ ਪੂਰੀ ਤਰ੍ਹਾਂ ਬਾਹਰ ਕੱਢ ਦਿਓ ....
ਆਪਣੇ ਦਿਮਾਗ 'ਚ ਆਪਣੇ ਕਿਚਨ ਦੀਆਂ ਤਸਵੀਰਾਂ ਦੇਖੀ, ਹੈ ਨਾ! ਤੁਸੀਂ ਹੁਣੇ-ਹੁਣੇ ਮਾਨਸਿਕ ਤਸਵੀਰ ਦੇਖ ਲਈ ਹੈ!
"ਹਰ ਵਿਅਕਤੀ ਮਾਨਸਿਕ ਤਸਵੀਰ ਦੇਖਦਾ ਹੈ ਭਾਵੇਂ ਉਸ ਨੂੰ ਇਹ ਗੱਲ ਪਤਾ ਹੋਵੇ ਜਾਂ ਨਾ। ਮਾਨਸਿਕ ਤਸਵੀਰ ਦੇਖਣਾ ਸਫਲਤਾ ਦਾ ਮਹਾਨ ਰਹੱਸ ਹੈ।"
ਜੇਨੇਵੀਵ ਬੇਹਰੇਂਡ (1881-1960)
ਇਥੇ ਮਾਨਸਿਕ ਤਸਵੀਰ ਦੇਖਣ ਬਾਰੇ ਇਕ ਟੋਟਕਾ ਜਾਂ ਟਿਪ ਦਿੱਤੀ ਜਾ ਰਹੀ ਹੈ, ਜੋ ਡਾੱ. ਜਾੱਨ ਡੇਮਾਰਟਿਨੀ ਆਪਣੇ ਬ੍ਰੈਕਥਰੂ ਐਕਸਪੀਰੀਐਂਸ ਸੈਮੀਨਾਰਾਂ 'ਚ ਦਿੰਦੇ ਹਨ। ਜਾੱਨ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਦਿਮਾਗ 'ਚ ਕੋਈ ਸਥਿਰ ਤਸਵੀਰ ਬਣਾਉਂਦੇ ਹੋ, ਤਾਂ ਉਸ ਨੂੰ ਕਾਇਮ ਰਖਣਾ ਮੁਸ਼ਕਿਲ ਹੋ ਸਕਦਾ ਹੈ, ਇਸਲਈ ਸਕ੍ਰੀਅ ਤਸਵੀਰਾਂ ਬਣਾਓ ਤੇ ਉਸ ਵਿਚ ਬਹੁਤੀਆਂ ਹਰਕਤਾਂ ਭਰ ਲਓ।
ਉਦਾਹਰਣ ਲਈ, ਦੁਬਾਰਾ ਆਪਣੇ ਕਿਚਨ ਦੀ ਕਲਪਨਾ ਕਰੋ ਤੇ ਇਸ ਬਾਰੇ ਕਲਪਨਾ ਕਰੋ ਕਿ ਤੁਸੀਂ ਕਿਚਨ 'ਚ ਦਾਖਲ ਹੋ ਰਹੇ ਹੋ, ਫ਼ਰਿਜ਼ ਤਕ ਜਾ ਰਹੇ ਹੋ, ਉਸਦੇ ਹੈਂਡਲ 'ਤੇ ਹੱਥ ਰੱਖ ਰਹੇ ਹੋ, ਦਰਵਾਜਾ ਖੋਲ੍ਹ ਰਹੇ ਹੋ, ਅੰਦਰ ਦੇਖ ਰਹੇ ਹੋ ਅਤੇ ਠੰਡੇ ਪਾਣੀ ਦੀ ਬੋਤਲ ਲੱਭ ਰਹੇ ਹੋ। ਅੰਦਰ ਹੱਥ ਪਾ ਕੇ ਬੋਤਲ ਚੁੱਕੋ। ਬੋਤਲ ਫੜ੍ਹਦੇ ਸਮੇਂ ਤੁਸੀਂ ਆਪਣੇ ਹੱਥ 'ਚ ਇਸਦੀ ਠੰਡਕ ਮਹਿਸੂਸ ਕਰ ਸਕਦੇ ਹੋ। ਤੁਹਾਡੇ ਇਕ ਹੱਥ 'ਚ ਪਾਣੀ ਦੀ ਬੋਤਲ ਹੈ ਤੇ ਦੂਜੇ ਹੱਥ ਤੋਂ ਤੁਸੀਂ ਫ਼ਰਿਜ ਦਾ ਦਰਵਾਜਾ ਬੰਦ ਕਰਦੇ ਹੋ। ਹੁਣ ਜਦੋਂ ਤੁਸੀਂ ਵੇਰਵੇ ਤੇ ਗਤੀ ਨਾਲ ਆਪਣੇ ਕਿਚਨ ਦੀ ਮਾਨਸਿਕ ਤਸਵੀਰ ਲਈ ਹੈ, ਤਾਂ ਇਸ ਨੂੰ ਦੇਖਣਾ ਤੇ ਕਾਇਮ ਰੱਖਣਾ ਜਿਆਦਾ ਸੌਖਾ ਹੈ, ਹੈ ਨਾ?
"ਸਾਡੇ ਸਾਰਿਆਂ 'ਚ ਇੰਨੀ ਜਿਆਦਾ ਸ਼ਕਤੀਆਂ ਤੇ ਸੰਭਾਵਨਾਵਾਂ ਹਨ ਕਿ ਸਾਨੂੰ ਉਨ੍ਹਾਂ ਦਾ ਅਹਿਸਾਸ ਹੀ ਨਹੀਂ ਹੈ। ਮਾਨਸਿਕ ਤਸਵੀਰ ਦੇਖਣਾ ਇਹਨੀ ਮਹਾਨਤਮ ਸ਼ਕਤੀਆਂ 'ਚੋਂ ਇਕ ਹੈ।"
ਜੇਨੇਵੀਵ ਬੇਹਰੇਂਡ
ਸਸ਼ਕਤ ਪ੍ਰਕਿਰਿਆਵਾਂ ਸਕ੍ਰੀਅ ਹੋ ਜਾਂਦੀਆਂ ਹਨ
ਮਾਰਸੀ ਸ਼ਿਮਾੱਫ਼
ਜਿਹੜੇ ਲੋਕ ਇਸ ਤਰ੍ਹਾਂ ਦਾ ਜਾਦੂਈ ਜੀਵਨ ਜਿਉਂਦੇ ਹਨ, ਉਨ੍ਹਾਂ ਅਤੇ ਬਾਕੀ ਲੋਕਾਂ 'ਚ ਇਕੱਲਾ ਫਰਕ ਇਹ ਹੈ ਕਿ ਜਾਦੂਈ ਜੀਵਨ ਜੀਉਣ ਵਾਲੇ ਲੋਕ ਮਨਚਾਹੀ ਚੀਜਾਂ ਨੂੰ ਆਦਤਨ ਆਕਰਸ਼ਿਤ ਕਰਦੇ ਹਨ। ਆਕਰਸ਼ਨ ਦਾ ਨਿਯਮ ਦਾ ਪ੍ਰਯੋਗ ਕਰਣਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ, ਤੇ ਉਹ ਚਾਹੁਣ ਜਿੱਥੇ ਵੀ ਜਾਣ, ਉਨ੍ਹਾਂ ਦੇ ਨਾਲ ਜਾਦੂ ਹੁੰਦਾ ਹੈ। ਇੰਝ ਇਸਲਈ ਹੁੰਦਾ ਹੈ, ਕਿਉਂਕਿ ਉਹ ਲਗਾਤਾਰ ਇਸਤੇਮਾਲ ਕਰਦੇ ਰਹਿੰਦੇ ਹਨ। ਇਹ ਸਿਰਫ਼ ਇਕ ਵਾਰ ਦੀ ਘਟਨਾ ਨਹੀਂ ਹੈ, ਉਹ ਹਰ ਵਕਤ ਇਸਦਾ ਇਸਤੇਮਾਲ ਕਰਦੇ ਹਨ।
ਇਥੇ ਦੋ ਸੱਚੀਆਂ ਕਹਾਣੀਆਂ ਦਿੱਤੀਆਂ ਜਾ ਰਹੀਆਂ ਹਨ, ਜਿਹੜੀਆਂ ਆਕਰਸ਼ਨ ਦੇ ਪ੍ਰਬਲ ਨਿਯਮ ਅਤੇ ਬ੍ਰਹਿਮੰਡ ਦੀ ਸਕ੍ਰੀਅਤਾ ਦੀ ਅਚੂਕ ਪ੍ਰਕਿਰਿਆ ਨੂੰ ਸਪਸ਼ਟਤਾ ਨਾਲ ਦਰਸਾਉਂਦੀਆਂ ਹਨ।
ਪਹਿਲੀ ਕਹਾਣੀ ਜੀਨੀ ਨਾਂ ਦੀ ਔਰਤ ਬਾਰੇ ਹੈ, ਜਿਸਨੇ ਦ ਸੀਕ੍ਰਿਟ ਦੀ ਡੀਵੀਡੀ ਖਰੀਦੀ। ਉਹ ਉਸ ਨੂੰ ਦਿਨ 'ਚ ਘੱਟੋ-ਘੱਟ ਇਕ ਵਾਰੀ ਦੇਖਣ ਲੱਗੀ, ਤਾਂ ਕਿ ਸੰਦੇਸ਼ ਉਸਦੇ ਸ਼ਰੀਰ ਦੀ ਹਰ ਕੋਸਿਕਾ ਤੱਕ ਪੁੱਜ ਜਾਣ। ਉਹ ਖਾਸ ਤੌਰ ਤੇ ਬਾੱਬ ਪ੍ਰਾੱਕਟਰ ਤੋਂ ਪ੍ਰਭਾਵਿਤ ਸੀ। ਉਸਨੇ ਸੋਚਿਆ ਕਿ ਉਨ੍ਹਾਂ ਨੂੰ ਮਿਲਣਾ ਬੇਹਤਰੀਨ ਅਨੁਭਵ ਹੋਵੇਗਾ।
ਇਕ ਸਵੇਰੇ ਜੀਨੀ ਨੇ ਆਪਣੀ ਡਾਕ ਦੇਖੀ। ਉਸ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਡਾਕੀਏ
ਨੇ ਗਲਤੀ ਨਾਲ ਬਾੱਬ ਪ੍ਰਾੱਕਟਰ ਦੀ ਡਾਕ ਉਸਦੇ ਘਰ ਪਹੁੰਚਾ ਦਿੱਤੀ ਸੀ। ਜੀਨੀ ਨੂੰ ਇਹ ਗੱਲ ਪਤਾ ਨਹੀਂ ਸੀ ਕਿ ਬਾੱਬ ਪ੍ਰਾੱਕਟਰ ਉਸਦੇ ਘਰ ਤੋਂ ਸਿਰਫ ਚਾਰ ਬਲਾਕ ਦੂਰ ਰਹਿੰਦੇ ਸਨ! ਇਹੀ ਨਹੀਂ ਜੀਨੀ ਦਾ ਮਕਾਨ ਨੰਬਰ ਵੀ ਓਹੀ ਸੀ ਜੋ ਬਾੱਬ ਦਾ ਸੀ। ਉਹ ਤੁਰੰਤ ਡਾਕ ਲੈ ਕੇ ਸਹੀ ਪਤੇ ਤੇ ਪਹੁੰਚਣ ਲਈ ਚੱਲ ਪਈ। ਕੀ ਤੁਸੀਂ ਉਸਦੇ ਪਰਮ ਆਨੰਦ ਦੀ ਕਲਪਨਾ ਕਰ ਸਕਦੇ ਹੋ, ਜਦੋਂ ਦਰਵਾਜਾ ਖੁਲ੍ਹਿਆ ਤੇ ਉਸਨੇ ਬਾੱਬ ਪ੍ਰਾੱਕਟਰ ਨੂੰ ਆਪਣੇ ਸਾਹਮਣੇ ਖੜ੍ਹੇ ਦੇਖਿਆ? ਬਾਬ ਘਰ ਬਹੁਤ ਘੱਟ ਰਹਿੰਦੇ ਹਨ, ਕਿਉਂਕਿ ਉਹ ਲੋਕਾਂ ਨੂੰ ਸਿਖਾਉਣ ਲਈ ਦੁਨੀਆ ਭਰ ਦੀਆਂ ਯਾਤਰਾਵਾਂ ਕਰਦੇ ਰਹਿੰਦੇ ਸਨ, ਲੇਕਿਨ ਬ੍ਰਹਿਮੰਡ ਦੀ ਯੋਜਨਾ ਦੀ ਟਾਇਮਿੰਗ ਹਮੇਸ਼ਾ ਉੱਤਮ ਹੁੰਦੀ ਹੈ। ਜੀਨੀ ਨੇ ਜਿਵੇਂ ਹੀ ਸੋਚਿਆ ਕਿ ਬਾੱਬ ਪ੍ਰਾੱਕਟਰ ਨੂੰ ਮਿਲਣਾ ਬੇਹਤਰੀਨ ਰਹੇਗਾ, ਆਕਰਸ਼ਨ ਦੇ ਨਿਯਮ ਨੇ ਲੋਕਾਂ, ਪਰੀਸਥਿਤੀਆਂ ਤੇ ਘਟਨਾਵਾਂ ਨੂੰ ਇਸ ਤਰ੍ਹਾਂ ਵਿਵਸਥਿਤ ਕਰ ਦਿਤਾ ਕਿ ਇੰਝ ਸਚਮੁੱਚ ਹੋ ਗਿਆ।
ਦੂਜੀ ਕਹਾਣੀ ਕਾਲਿਨ ਨਾਂ ਦੇ ਦਸ ਸਾਲ ਦੇ ਮੁੰਡੇ ਦੀ ਹੈ, ਜਿਸ ਨੂੰ ਦ ਸੀਕ੍ਰਿਟ ਫਿਲਮ ਬਹੁਤ ਪਸੰਦ ਆਈ ਸੀ। ਕਾਲਿਨ ਦਾ ਪਰਿਵਾਰ ਡਿਜ਼ਨੀ ਵਰਲਡ ਦੀ ਇਕ ਹਫਤੇ ਦੀ ਯਾਤਰਾ 'ਤੇ ਗਿਆ ਪਹਿਲੇ ਦਿਨ ਉਨ੍ਹਾਂ ਨੂੰ ਪਾਰਕ 'ਚ ਲੰਮੀ ਲਾਇਨ ਵਿਚ ਲੱਗਣਾ ਪਿਆ। ਉਸ ਰਾਤ ਸੌਣ ਤੋਂ ਠੀਕ ਪਹਿਲਾਂ ਕਾਲਿਨ ਨੇ ਸੋਚਿਆ, "ਕਲ੍ਹ ਮੈਂ ਸਾਰੇ ਵੱਡੇ ਝੂਟਿਆਂ ਦੀ ਸਵਾਰੀ ਕਰਣਾ ਚਾਹਵਾਂਗਾ ਤੇ ਲਾਇਨ 'ਚ ਇੰਤਜ਼ਾਰ ਨਹੀਂ।"
ਅਗਲੀ ਸਵੇਰ ਪਾਰਕ ਖੁੱਲਣ ਵੇਲੇ ਕਾੱਲਿਨ ਤੇ ਉਸਦਾ ਪਰਿਵਾਰ ਐਪਕਾੱਟ ਸੈਂਟਰ ਦੇ ਗੇਟ 'ਤੇ ਸਨ। ਪਾਰਕ ਖੁੱਲ੍ਹਦੇ ਹੀ ਡਿਜਨੀ ਦੇ ਸਟਾਫ਼ ਦੇ ਇਕ ਮੈਂਬਰ ਨੇ ਉਨ੍ਹਾਂ ਦੇ ਕੋਲ ਆ ਕੇ ਕਿਹਾ ਕਿ ਉਹ ਐਪਕਾੱਟ ਦੇ ਉਸ ਦਿਨ ਦਾ ਪਹਿਲਾ ਪਰਿਵਾਰ ਸੀ। ਬਤੌਰ ਪਹਿਲੇ ਪਰਿਵਾਰ ਦੇ ਉਨ੍ਹਾਂ ਨੂੰ ਵੀਆਈਪੀ ਸਟੇਟਸ ਦਿੱਤਾ ਗਿਆ, ਸਟਾਫ਼ ਦਾ ਇਕ ਮੈਂਬਰ ਪੂਰੇ ਵਕਤ ਉਨ੍ਹਾਂ ਨਾਲ ਰਿਹਾ ਤੇ ਉਨ੍ਹਾਂ ਨੂੰ ਐਪਕਾੱਟ ਦੇ ਹਰ ਵੱਡੇ ਝੂਟੇ ਦਾ ਫ੍ਰੀ ਟਿਕਟ ਦਿਤਾ ਗਿਆ। ਕਾੱਲਿਨ ਨੇ ਜੋ ਚਾਇਆ ਸੀ, ਉਹ ਹੋ ਗਿਆ, ਬਲਕਿ ਉਸ ਨਾਲੋਂ ਵੀ ਬਹੁਤ ਜਿਆਦਾ।
ਸੈਂਕੜੇ ਪਰਿਵਾਰ ਉਸ ਸਵੇਰ ਐਪਕਾੱਟ ਸੈਂਟਰ 'ਚ ਦਾਖਲ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਲੇਕਿਨ ਕਾਲਿਨ ਨੂੰ ਜ਼ਰਾ ਜਿਹਾ ਵੀ ਸ਼ੱਕ ਨਹੀਂ ਸੀ ਕਿ ਉਸਦੇ ਪਰਿਵਾਰ ਨੂੰ ਬਤੌਰ ਪਹਿਲਾ ਪਰਿਵਾਰ
ਕਿਉਂ ਚੁਣਿਆ ਗਿਆ। ਉਹ ਜਾਣਦਾ ਸੀ ਕਿ ਇੰਝ ਇਸਲਈ ਹੋਇਆ ਕਿਉਂਕਿ ਉਸਨੇ ਰਹੱਸ ਦਾ ਇਸਤੇਮਾਲ ਕੀਤਾ ਸੀ।
ਕਲਪਨਾ ਕਰੋ, ਦਸ ਸਾਲ ਦੀ ਉਮਰ 'ਚ ਹੀ ਉਸ ਨੂੰ ਇਹ ਪਤਾ ਚਲ ਗਿਆ ਸੀ ਕਿ ਇਨਸਾਨ ਦੇ ਅੰਦਰ ਦੁਨੀਆ ਨੂੰ ਹਿਲਾਉਣ ਦੀ ਸ਼ਕਤੀ ਹੈ।
"ਕੋਈ ਵੀ ਚੀਜ, ਤੁਹਾਡੀ ਤਸਵੀਰ ਨੂੰ ਸਾਕਾਰ ਹੋਣ ਤੋਂ ਨਹੀਂ ਰੋਕ ਸਕਦੀ, ਸਿਵਾਇ ਉਸ ਸ਼ਕਤੀ ਦੇ ਜਿਸ ਨੂੰ ਉਸ ਨੂੰ ਉਤਪੰਨ ਕੀਤਾ ਸੀ - ਯਾਨਿ ਤੁਸੀਂ ।"
ਜੇਨੇਵੀਵ ਬੇਹਰੇਂਡ
ਜੇਮਸ ਰੇ
ਲੋਕ ਇਸ ਨੂੰ ਕੁੱਝ ਸਮੇਂ ਤਕ ਕਾਇਮ ਰੱਖਦੇ ਹਨ ਤੇ ਉਹ ਸਚਮੁੱਚ ਇਸਦੇ ਜੇਤੂ ਬਣ ਜਾਂਦੇ ਹਨ। ਉਹ ਕਹਿੰਦੇ ਹਨ. "ਮੈਂ ਪ੍ਰੇਰਿਤ ਹੋ ਚੁੱਕਿਆ ਹਾਂ। ਮੈਂ ਇਸ ਪ੍ਰੋਗਰਾਮ 'ਚ ਭਾਗ ਲਿਆ ਹੈ ਤੇ ਮੈਂ ਆਪਣੀ ਜ਼ਿੰਦਗੀ ਨੂੰ ਬਦਲਣ ਜਾ ਰਿਹਾ ਹਾਂ।" ਲੇਕਿਨ ਨਤੀਜੇ ਨਜ਼ਰ ਨਹੀਂ ਆਉਂਦੇ ਹਨ। ਧਰਾਤਲ ਦੇ ਥੱਲੇ ਸਾਰਾ ਕੁੱਝ ਬਾਹਰ ਨਿਕਲਣ ਲਈ ਤਿਆਰ ਹੈ, ਲੇਕਿਨ ਵਿਅਕਤੀ ਸਿਰਫ਼ ਤਲ 'ਤੇ ਮੌਜੂਦ ਸਿੱਟਿਆਂ ਨੂੰ ਦੇਖ ਕੇ ਕਹਿਣ ਲੱਗਦਾ ਹੈ। "ਇਹ ਕੰਮ ਨਹੀਂ ਕਰਦਾ।" ਤੁਸੀਂ ਜਾਣਦੇ ਹੋ, ਫਿਰ ਕੀ ਹੋਵੇਗਾ? ਬ੍ਰਹਿਮੰਡ ਕਹਿੰਦਾ ਹੈ, "ਤੁਹਾਡੀ ਇੱਛਾ ਹੀ ਮੇਰਾ ਆਦੇਸ਼ ਹੈ," ਤੇ ਧਰਾਤਲ ਦੇ ਥੱਲੇ ਮੌਜੂਦ ਸਾਰੇ ਸਿੱਟੇ ਗਾਇਬ ਹੋ ਜਾਂਦੇ ਹਨ।
ਜੇਕਰ ਤੁਸੀਂ ਆਪਣੇ ਮਸਤਿਸ਼ਕ 'ਚ ਸ਼ੱਕ ਦਾ ਇਕ ਵੀ ਵਿਚਾਰ ਦਾਖਲ ਹੋਣ ਦਿੱਤਾ, ਤਾਂ ਆਕਰਸ਼ਨ ਦਾ ਨਿਯਮ ਛੇਤੀ ਹੀ ਇਕ ਤੋਂ ਬਾਅਦ ਇਕ ਸ਼ੱਕ ਖਿੱਚ ਲਿਆਵੇਗਾ। ਜਿਸ ਪਲ ਸ਼ੱਕ ਦਾ ਕੋਈ ਵਿਚਾਰ ਆਏ, ਉਸੇ ਪਲ ਉਸ ਨੂੰ ਫੌਰਨ ਬਾਹਰ ਕੱਢ ਦਿਓ। ਉਸ ਵਿਚਾਰ ਨੂੰ ਬਾਹਰ ਭੇਜ ਦਿਓ। ਉਸਦੀ ਥਾਂ ਇਹ ਸੋਚੋ "ਮੈਂ ਜਾਣਦਾ ਹਾਂ ਕਿ ਇਹ ਚੀਜ਼ ਮੈਨੂੰ ਮਿਲ ਰਹੀ ਹੈ।" ਅਤੇ ਇਸ ਨੂੰ ਮਹਿਸੂਸ ਕਰੋ।
ਜਾੱਨ ਅਸਾਰਾਫ਼
ਆਕਰਸ਼ਨ ਦੇ ਨਿਯਮ ਨੂੰ ਜਾਣਨ ਤੋਂ ਬਾਅਦ ਮੈਂ ਸਚਮੁੱਚ ਇਸਦਾ ਇਸਤੇਮਾਲ ਕਰਕੇ ਦੇਖਣਾ ਚਾਹੁੰਦਾ ਸੀ ਕਿ ਕੀ ਹੋਵੇਗਾ। ੧੯੯੫ ਵਿਚ ਮੈਂ ਇਕ ਵਿਜ਼ਨ ਬੋਰਡ ਬਨਾਉਣਾ ਸ਼ੁਰੂ ਕੀਤਾ। ਮੈਂ ਜਿਹੜੀ ਵੀ ਚੀਜ਼ ਨੂੰ ਹਾਸਿਲ ਕਰਣਾ ਜਾਂ ਆਕਰਸਿਤ ਕਰਣਾ ਚਾਹੁੰਦਾ ਸੀ, ਜਿਵੇਂ ਕਾਰ ਜਾਂ ਘੜੀ ਜਾਂ ਮੇਰੇ ਸੁਫਨਿਆਂ ਦਾ ਜੀਵਨਸਾਥੀ, ਓਸ ਮਨਚਾਹੀ ਚੀਜ ਦੀ ਤਸਵੀਰ ਮੈਂ ਇਸ ਵਿਜ਼ਨ ਬੋਰਡ 'ਤੇ ਲਾ ਦਿੰਦਾ ਸੀ। ਹਰ ਦਿਨ ਮੈਂ ਆਪਣੇ ਆਫਿਸ 'ਚ ਬੈਠ ਕੇ ਇਸ ਬੋਰਡ ਨੂੰ ਦੇਖਦਾ ਸੀ ਤੇ ਮਾਨਸਿਕ ਤਸਵੀਰ ਨੂੰ ਦੇਖਣ ਲੱਗਦਾ। ਮੈਂ ਸਚਮੁੱਚ ਉਸ ਅਵਸਥਾ 'ਚ ਪਹੁੰਚ ਗਿਆ, ਜਿਵੇਂ ਉਹ ਚੀਜਾਂ ਮੈਨੂੰ ਮਿਲ ਚੁੱਕੀਆਂ ਹਨ।
ਫਿਰ ਮੈਨੂੰ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਜਾਣਾ ਪਿਆ। ਅਸੀਂ ਸਾਰਾ ਫਰਨੀਚਰ ਤੇ ਸਾਮਾਨ ਦੇ ਬਕਸੇ ਸਟੋਰ'ਚ ਰੱਖ ਦਿਤੇ ਤੇ ਪੰਜ ਸਾਲਾਂ 'ਚ ਤਿੰਨ ਸ਼ਹਿਰ ਬਦਲੇ। ਫਿਰ ਆਖਰਕਾਰ ਮੈਂ ਕੈਲੀਫੋਰਨੀਆ ਪਹੁੰਚ ਗਿਆ, ਜਿਥੇ ਮੈਂ ਇਕ ਮਕਾਨ ਖਰੀਦਿਆ। ਇਕ ਸਾਲ ਤਕ ਮੈਂ ਉਸਦਾ ਨਵੀਨੀਕਰਨ ਕਰਾਇਆ ਤੇ ਫਿਰ ਪੰਜ ਸਾਲ ਪੁਰਾਣੇ ਮਕਾਨ ਤੋਂ ਸਾਰਾ ਸਮਾਨ ਬੁਲਵਾਇਆ। ਇਕ ਸਵੇਰ ਮੇਰਾ ਬੇਟਾ ਕੀਨਨ ਮੇਰੇ ਆਫਿਸ 'ਚ ਆਇਆ। ਉੱਥੇ ਦਰਵਾਜ਼ੇ ਦੀ ਦਹਲੀਜ਼ 'ਤੇ ਪੰਜ ਸਾਲ ਤੋਂ ਬਾਅਦ ਇਕ ਬਕਸਾ ਰੱਖਿਆ ਸੀ। ਉਸਨੇ ਪੁੱਛਿਆ, "ਬਕਸੇ ਵਿਚ ਕੀ ਹੈ ਡੈਡੀ?" ਮੈਂ ਕਿਹਾ, "ਇਸ ਵਿਚ ਮੇਰਾ ਵਿਜਨ ਬੋਰਡ ਹੈ।" ਉਸਨੇ ਪੁੱਛਿਆ, "ਵਿਜ਼ਨ ਬੋਰਡ ਕੀ ਹੁੰਦਾ ਹੈ?" ਮੈਂ ਕਿਹਾ, "ਦੇਖੋ, ਉਸ ਵਿਚ ਮੈਂ ਆਪਣੇ ਸਾਰੇ ਟੀਚੇ ਲਿਖਦਾ ਹਾਂ। ਜਿਨ੍ਹਾਂ ਚੀਜਾਂ ਨੂੰ ਮੈਂ ਆਪਣੇ ਜੀਵਨ 'ਚ ਹਾਸਿਲ ਕਰਣਾ ਚਾਹੁੰਦਾ ਹਾਂ, ਉਨ੍ਹਾਂ ਦੀਆਂ ਤਸਵੀਰਾਂ ਕੱਢਦਾ ਤੇ ਆਪਣੇ ਸਾਰੇ ਟੀਚੇ ਲਿਖ ਲੈਂਦਾ ਹਾਂ।" ਜ਼ਾਹਿਰ ਹੈ ਸਾਢੇ ਪੰਜ ਸਾਲ ਦੀ ਉਮਰ 'ਚ ਉਹ ਇਹ ਗੱਲ ਨਹੀਂ ਸਮਝ ਸਕਦਾ ਸੀ, ਇਸਲਈ ਮੈਂ ਕਿਹਾ, "ਪੁੱਤਰ ਜੀ, ਆਓ ਮੈਂ ਤੁਹਾਨੂੰ ਵਿਜ਼ਨ ਬੋਰਡ ਦਿਖਾ ਦਿੰਦਾ ਹਾਂ। ਇਹ ਸਮਝਾਉਣ ਦਾ ਸਭ ਤੋਂ ਸੌਖਾ ਤਰੀਕਾ ਹੋਵੇਗਾ।"
ਮੈਂ ਬਕਸਾ ਖੋਲ੍ਹਿਆ। ਇਕ ਵਿਜ਼ਨ ਬੋਰਡ 'ਤੇ ਇਕ ਮਕਾਨ ਦੀ ਤਸਵੀਰ ਸੀ, ਜਿਸਦੀ ਮੈਂ ਪੰਜ ਸਾਲ ਪਹਿਲਾਂ ਤੋਂ ਮਾਨਸਿਕ ਤਸਵੀਰ ਦੇਖ ਰਿਹਾ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਅਸੀਂ ਇਸ ਵਕਤ ਉਸੇ ਮਕਾਨ `ਚ ਰਹਿ ਰਹੇ ਸੀ। ਇਹ ਠੀਕ ਉਹੋ ਜਿਹਾ ਹੀ ਮਕਾਨ ਸੀ - ਮੈਂ ਦਰਅਸਲ ਆਪਣੇ ਸੁਫਨਿਆਂ ਦਾ ਮਕਾਨ ਖਰੀਦਿਆ ਸੀ, ਉਸਦਾ ਨਵੀਨੀਕਰਨ ਕਰਾਇਆ ਸੀ ਤੇ ਮੈਨੂੰ ਇਹ ਗੱਲ ਪਤਾ ਹੀ ਨਹੀਂ ਸੀ। ਮੈਂ ਉਸ ਮਕਾਲ ਵੱਲ ਦੇਖ ਕੇ ਰੋਣ ਲਗ ਪਿਆ, ਕਿਉਂਕਿ ਮੈਂ ਹੈਰਾਨ ਰਹਿ ਗਿਆ ਸੀ। ਕੀਨਨ ਨੇ
ਪੁੱਛਿਆ, "ਤੁਸੀਂ ਰੋ ਕਿਉਂ ਰਹੇ ਹੋ?" "ਕਿਉਂਕਿ ਮੈਂ ਆਖਰਕਾਰ ਸਮਝ ਗਿਆ ਹਾਂ ਕਿ ਆਕਰਸ਼ਨ ਦਾ ਨਿਯਮ ਕਿਵੇਂ ਕੰਮ ਕਰਦਾ ਹੈ। ਮੈਂ ਆਖਰਕਾਰ ਮਾਨਸਿਕ ਤਸਵੀਰ ਦੇਖਣ ਦੀ ਸ਼ਕਤੀ ਸਮਝ ਗਿਆ ਹਾਂ। ਮੈਂ ਆਖਰਕਾਰ ਹਰ ਉਹ ਚੀਜ ਸਮਝ ਗਿਆ ਹਾਂ, ਜਿਹੜੀ ਮੈਂ ਪੜ੍ਹੀ ਹੈ, ਹਰ ਚੀਜ ਜਿਸ 'ਤੇ ਮੈਂ ਸਾਰੀ ਜਿੰਦਗੀ ਕੰਮ ਕੀਤਾ, ਉਹ ਤਰੀਕਾ ਜਿਸ ਨਾਲ ਮੈਂ ਕੰਪਨੀਆਂ ਬਣਾਈਆਂ ਹਨ। ਇਹ ਮੇਰੇ ਮਕਾਨ ਲਈ ਵੀ ਕਾਰਗਰ ਰਿਹਾ ਹੈ। ਮੈਂ ਆਪਣੇ ਸੁਫਨਿਆਂ ਦਾ ਮਕਾਨ ਖਰੀਦਿਆ ਸੀ ਤੇ ਮੈਨੂੰ ਇਸਦਾ ਪਤਾ ਵੀ ਨਹੀਂ ਚਲਿਆ।"
"ਕਲਪਨਾ ਹੀ ਸਾਰਾ ਕੁੱਝ ਹੈ। ਇਹ ਜੀਵਨ ਦੇ ਆਉਣ ਵਾਲੇ ਆਕਰਸਨਾਂ ਦੀ ਝਲਕ ਹੈ।"
ਅਲਬਰਟ ਆਇਨਸਟੀਨ (1879-1955)
ਵਿਜ਼ਨ ਬੋਰਡ 'ਤੇ ਆਪਣੀ ਕਲਪਨਾ ਦੀ ਉਡਾਨ ਭਰਨ ਦਿਓ। ਤੁਸੀਂ ਜਿਨ੍ਹਾਂ ਚੀਜਾਂ ਨੂੰ ਚਾਹੁੰਦੇ ਹੋ ਜਾਂ ਆਪਣੀ ਜ਼ਿੰਦਗੀ ਨੂੰ ਜਿਹੋ ਜਿਹਾ ਬਨਾਉਣਾ ਚਾਹੁੰਦੇ ਹੈ, ਉਸਦੀਆਂ ਤਸਵੀਰਾਂ ਉੱਥੇ ਲਾ ਸਕਦੇ ਹੋ। ਆਪਣੇ ਵਿਜ਼ਨ ਬੋਰਡ ਨੂੰ ਇਹੋ ਜਿਹੀ ਥਾਂ 'ਤੇ ਰੱਖੋ, ਜਿੱਥੇ ਤੁਸੀਂ ਇਸ ਨੂੰ ਹਰ ਦਿਨ ਦੇਖੋ ਜਿਵੇਂ ਜਾਨ ਅਸਾਰਾਫ ਨੇ ਕੀਤਾ ਸੀ। ਉਨ੍ਹਾਂ ਚੀਜ਼ਾਂ ਨੂੰ ਆਪਣੇ ਕੋਲ ਹੋਣ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰੋ। ਜਦੋਂ ਤੁਸੀਂ ਉਨ੍ਹਾਂ ਨੂੰ ਪਾ ਲਓ ਤੇ ਪਾਉਣ ਲਈ ਕਿਰਤਗਤਾ ਮਹਿਸੂਸ ਕਰੋ, ਤਾਂ ਤੁਸੀਂ ਪੁਰਾਣੀਆਂ ਤਸਵੀਰਾਂ ਨੂੰ ਹਟਾ ਕੇ ਨਵੀਂਆਂ ਤਸਵੀਰਾਂ ਲਾ ਸਕਦੇ ਹੋ। ਇਹ ਬੱਚਿਆਂ ਨੂੰ ਆਕਰਸ਼ਨ ਦਾ ਨਿਯਮ ਸਿਖਾਉਣ ਦਾ ਅਦਭੁੱਤ ਤਰੀਕਾ ਹੈ। ਮੈਨੂੰ ਆਸ ਹੈ ਕਿ ਵਿਜ਼ਨ ਬੋਰਡ ਬਨਾਉਣ ਨਾਲ ਦੁਨੀਆ ਭਰ ਦੇ ਮਾਂ-ਪਿਓ ਅਤੇ ਟੀਚਰਾਂ ਨੂੰ ਵੀ ਪ੍ਰੇਰਣਾ ਮਿਲੇਗੀ।
"ਦ ਸੀਕ੍ਰਿਟ" ਵੈੱਬਸਾਈਟ ਫੋਰਮ ਦੇ ਇਕ ਵਿਅਕਤੀ ਨੇ ਆਪਣੇ ਵਿਜ਼ਨ ਬੋਰਡ 'ਤੇ "ਦ ਸੀਕ੍ਰਿਟ" ਡੀਵੀਡੀ ਦੀ ਤਸਵੀਰ ਲਗਾ ਦਿੱਤੀ। ਉਸਨੇ ਦ ਸੀਕ੍ਰਿਟ ਫਿਲਮ ਦੇਖੀ ਸੀ, ਲੇਕਿਨ ਉਸਦੇ ਕੋਲ ਇਸਦੀ ਡੀਵੀਡੀ ਨਹੀਂ ਸੀ। ਉਸਦੇ ਵਿਜਨ ਬੋਰਡ ਬਨਾਉਣ ਦੇ ਦੋ ਦਿਨਾਂ ਬਾਅਦ ਮੈਨੂੰ ਅੰਤਰਿਕ ਪ੍ਰੇਰਣਾ ਮਿਲੀ ਕਿ ਮੈਂ "ਦ ਸੀਕ੍ਰਿਟ ਫੋਰਮ 'ਤੇ ਪੋਸਟਿੰਗ ਕਰਣ ਵਾਲੇ ਪਹਿਲੇ ਦਸ ਲੋਕਾਂ ਨੂੰ ਮੁਫ਼ਤ ਡੀਵੀਡੀ ਇਨਾਮ 'ਚ ਦਿਆਂ। ਉਹ ਦਸ ਲੋਕਾਂ 'ਚੋਂ ਇਕ ਸੀ! ਆਪਣੇ ਵਿਜ਼ਨ ਬੋਰਡ 'ਤੇ ਇਸਦੀ ਤਸਵੀਰ ਲਗਾਉਣ ਦੇ ਦੋ ਦਿਨਾਂ ਦੇ ਅੰਦਰ ਹੀ ਉਸਨੂੰ "ਦ ਸੀਕ੍ਰਿਟ" ਦੀ ਡੀਵੀਡੀ ਮਿਲ ਗਈ।
ਭਾਵੇਂ ਇਹ "ਦ ਸੀਕ੍ਰਿਟ” ਦੀ ਡੀਵੀਡੀ ਹੋਵੇ ਜਾਂ ਮਕਾਨ, ਨਿਰਮਾਣ ਕਰਣ ਤੇ ਪਾਉਣ ਦੀ ਖੁਸ਼ੀ ਅਦਭੁੱਤ ਹੈ।
ਮਾਨਸਿਕ ਕਲਪਨਾ ਕਰਣ ਦਾ ਇਕ ਹੋਰ ਪ੍ਰਬਲ ਉਦਾਹਰਣ ਮੇਰੀ ਮਾਂ ਦੇ ਅਨੁਭਵ ਤੋਂ ਮਿਲਦਾ ਹੈ। ਉਹ ਇਕ ਨਵਾਂ ਮਕਾਨ ਖਰੀਦਣਾ ਚਾਹੁੰਦੀ ਸੀ। ਇਸ ਮਕਾਨ ਲਈ ਮੇਰੀ ਮਾਂ ਤੋਂ ਇਲਾਵਾ ਵੀ ਕਈ ਹੋਰ ਲੋਕਾਂ ਨੇ ਬੋਲੀ ਲਾਈ ਸੀ। ਮੇਰੀ ਮਾਂ ਨੇ ਇਸ ਮਕਾਨ ਨੂੰ ਆਪਣਾ ਬਨਾਉਣ ਲਈ ਰਹੱਸ ਦਾ ਇਸਤੇਮਾਲ ਕਰਣ ਦਾ ਫੈਸਲਾ ਲਿਆ। ਉਨ੍ਹਾਂ ਨੇ ਬੈਠ ਕੇ ਆਪਣਾ ਨਾਂ ਅਤੇ ਮਕਾਨ ਦਾ ਨਵਾਂ ਪਤਾ ਬਾਰ-ਬਾਰ ਲਿਖਿਆ। ਉਹ ਇਸ ਤਰ੍ਹਾਂ ਉਦੋਂ ਤਕ ਕਰਦੀ ਰਹੀ, ਜਦੋਂ ਤਕ ਕਿ ਉਨ੍ਹਾਂ ਨੂੰ ਇਹ ਆਪਣਾ ਨਵਾਂ ਪਤਾ ਨਹੀਂ ਲੱਗਣ ਲੱਗਾ। ਫਿਰ ਉਨ੍ਹਾਂ ਨੇ ਆਪਣਾ ਸਾਰਾ ਫ਼ਰਨੀਚਰ ਉਸ ਨਵੇਂ ਮਕਾਨ 'ਚ ਸਜਾਉਣ ਦੀ ਕਲਪਨਾ ਕੀਤੀ। ਇਹ ਕਰਣ ਦੇ ਚੰਦ ਘੰਟਿਆਂ ਅੰਦਰ ਹੀ ਉਨ੍ਹਾਂ ਦੇ ਕੋਲ ਮਾਲਿਕ ਦਾ ਫੋਨ ਆਇਆ ਕਿ ਉਸਨੇ ਉਨ੍ਹਾਂ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਉਹ ਬਹੁਤ ਰੁਮਾਂਚਿਤ ਸਨ, ਲੇਕਿਨ ਇਸ ਨਾਲ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਉਹ ਪਹਿਲਾਂ ਤੋਂ ਹੀ ਜਾਣਦੀ ਸੀ ਕਿ ਉਹ ਮਕਾਨ ਉਨ੍ਹਾਂ ਦਾ ਹੈ। ਉਹ ਚੈਂਪੀਅਨ ਸਨ, ਜੇਤੂ ਸਨ!
ਜੈਕ ਕੈਨਫ਼ੀਲਡ
ਫੈਸਲਾ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ। ਯਕੀਨ ਕਰੋ ਕਿ ਤੁਸੀਂ ਇਸ ਨੂੰ ਪਾ ਸਕਦੇ ਹੋ। ਯਕੀਨ ਕਰੋ ਕਿ ਤੁਸੀਂ ਇਸਦੇ ਹੱਕਦਾਰ ਹੋ ਤੇ ਯਕੀਨ ਕਰੋ ਕਿ ਇਹ ਤੁਹਾਡੇ ਲਈ ਸੰਭਵ ਹੈ। ਅਤੇ ਫਿਰ ਹਰ ਦਿਨ ਆਪਣੀਆਂ ਅੱਖਾਂ ਕੁੱਝ ਮਿੰਟਾਂ ਲਈ ਬੰਦ ਕਰ ਕੇ ਮਾਨਸਿਕ ਤਸਵੀਰ ਨੂੰ ਦੇਖੋ ਕਿ ਤੁਸੀਂ ਜੋ ਕੁੱਝ ਚਾਹੁੰਦੇ ਹੋ, ਉਹ ਤੁਹਾਡੇ ਕੋਲ ਹੈ। ਇਸਦੇ ਆਪਣੇ ਪਾਸ ਹੋਣ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰੋ। ਇਸ ਤੋਂ ਬਾਅਦ ਉਸ 'ਤੇ ਧਿਆਨ ਕੇਂਦ੍ਰਿਤ ਕਰੋ, ਜਿਸ ਲਈ ਤੁਸੀਂ ਪਹਿਲਾਂ ਤੋਂ ਹੀ ਸੁਕਰਗੁਜ਼ਾਰ ਹੋ ਤੇ ਇਸਦਾ ਸਚਮੁੱਚ ਆਨੰਦ ਲਓ। ਫਿਰ ਆਪਣਾ ਦਿਨ ਸ਼ੁਰੂ ਕਰੋ ਤੇ ਉਸ ਨੂੰ ਬ੍ਰਹਿਮੰਡ ਨੂੰ ਸਮਰਪਿਤ ਕਰ ਦਿਓ। ਤੇ ਭਰੋਸਾ ਰੱਖੋ ਕਿ ਬ੍ਰਹਿਮੰਡ ਇਹ ਪਤਾ ਲਗਾ ਲਵੇਗਾ ਕਿ ਉਸ ਚੀਜ਼ ਨੂੰ ਤੁਹਾਡੇ ਜੀਵਨ 'ਚ ਕਿਵੇਂ ਪ੍ਰਗਟ ਕਰਣਾ ਹੈ।
ਰਹੱਸ ਸੰਖੇਪ
ਧਨ ਦਾ ਰਹੱਸ
"ਮਸਤਿਸਕ ਜਿਸ ਚੀਜ਼ ਦੀ.. ਕਲਪਨਾ ਕਰ ਸਕਦਾ ਹੈ, ਉਸ ਨੂੰ ਇਹ ਹਾਸਲ ਵੀ ਕਰ ਸਕਦਾ ਹੈ।"
ਡਬਲਿਊ. ਕਲੀਮੈਂਟ ਸਟੋਨ (1902-2002)
ਜੈਕ ਕੈਨਫ਼ੀਲਡ
ਰਹੱਸ ਨੇ ਸਚਮੁੱਚ ਮੇਰੀ ਜ਼ਿੰਦਗੀ ਬਦਲ ਦਿੱਤੀ, ਕਿਉਂਕਿ ਮੇਰੇ ਪਿਤਾ ਦੀ ਮਾਨਸਿਕਤਾ ਬੜੀ ਨਕਾਰਾਤਮਕ ਸੀ। ਉਹ ਸੋਚਦੇ ਸਨ ਕਿ ਅਮੀਰ ਲੋਕ ਦੂਜਿਆਂ ਦੇ ਢਿੱਡ ਤੇ ਲੱਤ ਮਾਰਦੇ ਹਨ ਤੇ ਹਰ ਦੌਲਤਮੰਦ ਵਿਅਕਤੀ ਧੋਖਾ ਦੇ ਕੇ ਹੀ ਅਮੀਰ ਬਣਦਾ ਹੋਵੇਗਾ। ਇਸਲਈ ਬਚਪਨ ਤੋਂ ਹੀ ਪੈਸਿਆਂ ਬਾਰੇ ਮੇਰੇ ਦਿਮਾਗ 'ਚ ਬਹੁਤ ਹੀ ਗਲਤ ਧਾਰਨਾਵਾਂ ਸਨ, ਜਿਵੇਂ ਕਿ ਇਹ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ, ਤਾਂ ਤੁਸੀਂ ਮਾੜੇ ਹੋ, ਕਿਉਂਕਿ ਸਿਰਫ ਮਾੜੇ ਲੋਕਾਂ ਕੋਲ ਪੈਸਾ ਹੁੰਦਾ ਹੈ ਤੇ ਪੈਸਾ ਦਰਖਤਾਂ 'ਤੇ ਨਹੀਂ ਲੱਗਦਾ। ਮੇਰੇ ਪਿਤਾ ਦਾ ਇਕ ਪਸੰਦੀਦਾ ਵਾਕ ਸੀ, "ਤੈਨੂੰ ਕੀ ਲੱਗਦਾ ਹੈ, ਮੈਂ ਰਾਕਫੈਲਰ ਹਾਂ।" ਵੱਡੇ ਹੋਣ ਸਮੇਂ ਮੈਨੂੰ ਯਕੀਨ ਸੀ ਕਿ ਜਿੰਦਗੀ ਮੁਸ਼ਕਿਲ ਹੈ। ਬਹਿਰਹਾਲ, ਜਦੋਂ ਮੈਂ ਡਬਲਿਊ. ਕਲੀਮੈਂਟ ਸਟੋਨ ਨੂੰ ਮਿਲਿਆ, ਉਦੋਂ ਕਿਤੇ ਜਾ ਕੇ ਮੈਂ ਆਪਣੀ ਜਿੰਦਗੀ ਨੂੰ ਬਦਲਣਾ ਸ਼ੁਰੂ ਕੀਤਾ।
ਜਦੋਂ ਮੈਂ ਸਟੋਨ ਕੋਲ ਕੰਮ ਕਰ ਰਿਹਾ ਸੀ, ਤਾਂ ਉਨ੍ਹਾਂ ਨੇ ਮੈਨੂੰ ਕਿਹਾ, 'ਮੈਂ ਚਾਹੁੰਦਾ ਹਾਂ
ਕਿ ਤੁਸੀਂ ਇਕ ਨਿਸ਼ਾਨਾ ਤੈਅ ਕਰੋ, ਜਿਹੜਾ ਇੰਨਾ ਵੱਡਾ ਹੋਵੇ ਕਿ ਉਸਨੂੰ ਹਾਸਿਲ ਕਰਣ 'ਤੇ ਤੁਹਾਡਾ ਦਿਮਾਗ ਘੁੰਮ ਜਾਵੇ ਤੇ ਤੁਹਾਨੂੰ ਪਤਾ ਚਲ ਜਾਏ ਕਿ ਇਹ ਕੇਵਲ ਇਸ ਕਰਕੇ ਹੋਇਆ ਹੈ, ਕਿਉਂਕਿ ਮੈਂ ਤੁਹਾਨੂੰ ਨਿਸ਼ਾਨੇ ਨੂੰ ਹਾਸਿਲ ਕਰਣ ਦਾ ਤਰੀਕਾ ਸਿਖਾਇਆ ਹੈ।" ਉਸ ਵੇਲੇ ਮੇਰੀ ਆਮਦਨ ਲਗਭਗ ਅੱਠ ਹਜਾਰ ਡਾਲਰ ਸੀ, ਇਸਲਈ ਮੈਂ ਕਿਹਾ, "ਮੈਂ ਇਕ ਸਾਲ ਅੰਦਰ ਇਕ ਲੱਖ ਡਾਲਰ ਕਮਾਉਣਾ ਚਾਹੁੰਦਾ ਹਾਂ।" ਦੇਖੋ, ਮੈਨੂੰ ਜਰਾ ਜਿਹਾ ਵੀ ਪਤਾ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦਾ ਹਾਂ। ਕੋਈ ਰਣਨੀਤੀ, ਕੋਈ ਸੰਭਾਵਨਾ ਨਹੀਂ ਦਿਖ ਰਹੀ ਸੀ। ਮੈਂ ਤਾਂ ਬਸ ਐਵੇਂ ਹੀ ਕਹਿ ਦਿੱਤਾ, "ਮੈਂ ਇਸਦਾ ਐਲਾਨ ਕਰ ਰਿਹਾ ਹਾਂ, ਮੈਂ ਇਸ 'ਤੇ ਯਕੀਨ ਕਰ ਰਿਹਾ ਹਾਂ, ਮੈਂ ਇਸ ਨੂੰ ਸੱਚ ਮੰਨ ਕੇ ਕੰਮ ਕਰਣ ਜਾ ਰਿਹਾ ਹਾਂ ਤੇ ਮੈਂ ਇਸ ਨੂੰ ਬ੍ਰਹਿਮੰਡ 'ਚ ਭੇਜਣ ਜਾ ਰਿਹਾ ਹਾਂ।" ਤਾਂ ਮੈਂ ਇਹ ਕਰ ਦਿੱਤਾ।
ਉਨ੍ਹਾਂ ਨੇ ਮੈਨੂੰ ਇਕ ਚੀਜ਼ ਇਹ ਸਿਖਾਇਆ ਕਿ ਮੈਂ ਹਰ ਦਿਨ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਨਿਸ਼ਾਨੇ ਦੀ ਸਪੱਸ਼ਟ ਮਾਨਸਿਕ ਤਸਵੀਰ ਦੇਖਾਂ, ਜਿਵੇਂ ਉਹ ਨਿਸ਼ਾਨਾ ਹਾਸਿਲ ਹੋ ਚੁੱਕਿਆ ਹੋਵੇ। ਤਾਂ ਮੈਂ ਇਕ ਲੱਖ ਡਾਲਰ ਦਾ ਨੋਟ ਬਣਾ ਕੇ ਆਪਣੇ ਪਲੰਗ ਦੇ ਉਪਰਲੀ ਕੰਧ 'ਤੇ ਚਿਪਕਾ ਲਿਆ। ਸਵੇਰੇ ਉੱਠ ਕੇ ਜਦੋਂ ਮੈਂ ਉੱਪਰ ਵੇਖਦਾ ਸੀ, ਤਾਂ ਮੈਨੂੰ ਉਹ ਨੋਟ ਦਿਖ ਜਾਂਦਾ ਸੀ ਤੇ ਮੈਨੂੰ ਯਾਦ ਆ ਜਾਂਦਾ ਸੀ ਕਿ ਇਹ ਮੇਰਾ ਨਿਸ਼ਾਨਾ ਹੈ। ਫਿਰ ਮੈਂ ਅੱਖਾਂ ਬੰਦ ਕਰ ਲੈਂਦਾ ਸੀ ਤੇ ਇਕ ਲੱਖ ਡਾਲਰ ਸਾਲਾਨਾ ਆਮਦਨ ਵਾਲੀ ਜੀਵਨਸ਼ੈਲੀ ਦੀ ਮਾਨਸਿਕ ਤਸਵੀਰ ਦੇਖਣ ਲੱਗਦਾ। ਰੋਚਕ ਗੱਲ ਇਹ ਹੈ ਕਿ ਇਕ ਮਹੀਨੇ ਤੱਕ ਕੋਈ ਵੀ ਵੱਡੀ ਘਟਨਾ ਨਹੀਂ ਹੋਈ। ਮੇਰੇ ਮਨ 'ਚ ਕੋਈ ਵੀ ਚਮਤਕਾਰੀ ਵਿਚਾਰ ਨਹੀਂ ਆਇਆ। ਕਿਸੇ ਨੇ ਵੀ ਮੈਨੂੰ ਜ਼ਿਆਦਾ ਪੈਸੇ ਨਹੀਂ ਦਿੱਤੇ।
ਇਕ ਮਹੀਨੇ ਬਾਅਦ ਮੇਰੇ ਮਨ ਵਿਚ ਇਕ ਲੱਖ ਡਾਲਰ ਦਾ ਵਿਚਾਰ ਆਇਆ। ਇਹ ਅਚਣਚੇਤ ਹੀ ਮੇਰੇ ਦਿਮਾਗ 'ਚ ਆਇਆ ਸੀ। ਮੈਂ ਇਕ ਪੁਸਤਕ ਪ੍ਰਕਾਸ਼ਿਤ ਕਰਣ ਦੀ ਯੋਜਨਾ ਬਣਾਈ। ਮੈਂ ਸੋਚਿਆ, "ਜੇਕਰ ਮੈਂ ਆਪਣੀ ਪੁਸਤਕ ਦੀ ਚਾਰ ਲੱਖ ਕਾਪੀਆਂ ਵੇਚ ਸਕਾਂ ਤੇ ਹਰ ਕਾਪੀ 'ਤੇ ਮੈਨੂੰ ਚੌਥਾਈ ਡਾਲਰ ਦਾ ਮੁਨਾਫ਼ਾ ਹੋਵੇ ਤਾਂ ਮੈਨੂੰ ਇਕ ਲੱਖ ਡਾਲਰ ਮਿਲ ਜਾਣਗੇ।" ਦੇਖਣ ਵਾਲੀ ਗੱਲ ਇਹ ਹੈ ਕਿ ਪੁਸਤਕ ਪਹਿਲਾਂ ਤੋਂ ਹੀ ਤਿਆਰ ਸੀ, ਲੇਕਿਨ ਮੇਰੇ ਮਨ 'ਚ ਪਹਿਲਾਂ ਕਦੇ ਇਹ ਵਿਚਾਰ ਨਹੀਂ ਸੀ ਆਇਆ। (ਇਕ ਰਹੱਸ ਇਹ ਵੀ ਹੈ ਕਿ ਜਦੋਂ ਤੁਹਾਡੇ ਮਨ 'ਚ ਪ੍ਰੇਰਿਤ ਵਿਚਾਰ ਆਏ, ਤਾਂ ਤੁਹਾਨੂੰ ਉਸ 'ਤੇ ਭਰੋਸਾ ਕਰਣਾ ਹੋਵੇਗਾ ਤੇ ਕੰਮ ਕਰਣਾ ਹੋਵੇਗਾ।) ਮੈਂ ਨਹੀਂ ਜਾਣਦਾ ਸੀ ਕਿ ਚਾਰ ਲੱਖ ਕਾਪੀਆਂ ਕਿਸ ਤਰ੍ਹਾਂ ਵਿਕਣਗੀਆਂ।
ਫਿਰ ਮੈਂ ਸੁਪਰਮਾਰਕਿਟ 'ਚ ਨੈਸ਼ਨਲ ਇਨਕੁਆਰਰ ਦੇਖਿਆ। ਮੈਂ ਇਸ ਨੂੰ ਲੱਖਾਂ ਵਾਰੀ ਦੇਖ ਚੁੱਕਿਆ ਸੀ, ਕਿਉਂਕਿ ਇਹ ਉੱਥੇ ਪਿਛੋਕੜ 'ਚ ਲੱਗਿਆ ਰਹਿੰਦਾ ਸੀ। ਅਚਣਚੇਤ ਮੇਰੇ ਦਿਮਾਗ਼ 'ਚ ਇਕ ਵਿਚਾਰ ਨੇ ਲਿਸ਼ਕਾਰਾ ਮਾਰਿਆ। ਮੈਂ ਸੋਚਿਆ, ਜੇਕਰ ਪਾਠਕਾਂ ਨੂੰ ਮੇਰੀ ਪੁਸਤਕ ਬਾਰੇ ਪਤਾ ਚਲ ਜਾਏ, ਤਾਂ ਯਕੀਨਨ ਚਾਰ ਲੱਖ ਲੋਕ ਇਸ ਨੂੰ ਖਰੀਦ ਲੈਣਗੇ।
ਨਿਸਾਨਾ ਬਨਾਉਣ ਦੇ ਤਕਰੀਬਨ ਇਕ ਮਹੀਨੇ ਬਾਅਦ ਮੈਂ ਨਿਊਯਾਰਕ ਦੇ ਹੰਟਰ ਕਾਲਜ 'ਚ ਛੇ ਸੌ ਟੀਚਰਾਂ ਸਾਹਮਣੇ ਭਾਸ਼ਣ ਦਿਤਾ। ਲੈਕਚਰ ਤੋਂ ਬਾਅਦ ਇਕ ਮਹਿਲਾ ਮੇਰੇ ਕੋਲ ਆ ਕੇ ਬੋਲੀ, "ਤੁਹਾਡਾ ਲੈਕਚਰ ਬਹੁਤ ਵਧੀਆ ਸੀ। ਮੈਂ ਤੁਹਾਡਾ ਇੰਟਰਵਿਊ ਲੈਣਾ ਚਾਹੁੰਦੀ ਹਾਂ। ਇਹ ਰਿਹਾ ਮੇਰਾ ਕਾਰਡ।" ਮੈਨੂੰ ਬਾਅਦ 'ਚ ਪਤਾ ਚੱਲਿਆ ਕਿ ਉਹ ਮਹਿਲਾ ਫ੍ਰੀਲਾਂਸ ਪੱਤਰਕਾਰ ਸੀ ਤੇ ਨੈਸ਼ਨਲ ਇਨਕੁਆਰਰ 'ਚ ਲੇਖ ਲਿਖਦੀ ਸੀ। "ਦ ਟਵਾਇਲਾਇਟ ਜ਼ੋਨ" ਦੀ ਵਿਸ਼ਾਵਸਤੂ ਮੇਰੇ ਦਿਮਾਗ 'ਚ ਗੂੰਜਣ ਲੱਗੀ, ਜਿਵੇਂ, ਓਹ, ਇਹ ਚੀਜ ਸਚਮੁੱਚ ਕੰਮ ਕਰ ਰਹੀ ਹੈ। ਉਹ ਲੇਖ ਛਪ ਗਿਆ ਤੇ ਪੁਸਤਕ ਦੀ ਵਿਕਰੀ ਵਧਣ ਲੱਗੀ।
ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਜੀਵਨ 'ਚ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਆਕਰਸਿਤ ਕਰ ਰਿਹਾ ਸੀ, ਜਿਨ੍ਹਾਂ 'ਚ ਉਹ ਪੱਤਰਕਾਰ ਵੀ ਸ਼ਾਮਿਲ ਸੀ। ਲੰਮੀ ਕਹਾਣੀ ਨੂੰ ਸੰਖੇਪ 'ਚ ਕਹਿਆ ਜਾਏ, ਤਾਂ ਮੈਨੂੰ ਉਸ ਸਾਲ ਇਕ ਲੱਖ ਡਾਲਰ ਦੀ ਕਮਾਈ ਨਹੀਂ ਹੋ ਪਾਈ। ਸਾਡੀ ਕਮਾਈ 92,347 ਡਾਲਰ ਸੀ। ਲੇਕਿਨ ਕੀ ਤੁਸੀਂ ਸੋਚਦੇ ਹੋ ਕਿ ਅਸੀਂ ਗਮਗੀਨ ਹੋ ਗਏ ਤੇ ਇਹ ਕਹਿਣ ਲੱਗ ਪਏ, "ਇਹ ਕਾਰਗਰ ਨਹੀਂ ਹੈ?" ਨਹੀਂ, ਇਸਦੀ ਬਜਾਇ ਅਸੀਂ ਤਾਂ ਇਹ ਕਹਿ ਰਹੇ ਸੀ, "ਇਹ ਅਦਭੁੱਤ ਹੈ!" ਮੇਰੀ ਪਤਨੀ ਨੇ ਮੈਨੂੰ ਕਿਹਾ, "ਜੇਕਰ ਇਹ ਤਰੀਕਾ ਇਕ ਲੱਖ ਲਈ ਕੰਮ ਕਰਦਾ ਹੈ, ਤਾਂ ਕੀ ਇਹ ਦਸ ਲੱਖ ਲਈ ਵੀ ਕੰਮ ਕਰੇਗਾ?" ਮੈਂ ਕਿਹਾ, "ਮੈਨੂੰ ਨਹੀਂ ਪਤਾ, ਲੇਕਿਨ ਲੱਗਦਾ ਤੇ ਹੈ। ਅਸੀਂ ਕੋਸ਼ਿਸ਼ ਕਰਕੇ ਦੇਖਦੇ ਹਾਂ।"
ਮੇਰੇ ਪਬਲੀਸ਼ਰ ਨੇ ਚਿਕਨ ਸੂਪ ਫਾਰ ਦ ਸੇਲ ਪੁਸਤਕ ਲਈ ਜਦੋਂ ਮੈਨੂੰ ਰਾਇਲਟੀ ਦਾ ਚੈਕ ਕਟਿਆ, ਤਾਂ ਉਨ੍ਹਾਂ ਨੇ ਆਪਣੇ ਦਸਤਖਤ 'ਚ ਇਕ ਸਮਾਇਲੀ ਬਣਾ ਦਿੱਤੀ, ਕਿਉਂਕਿ ਉਹ ਪਹਿਲੀ ਵਾਰ ਕਿਸੇ ਨੂੰ ਦਸ ਲੱਖ ਡਾਲਰ ਦਾ ਚੈਕ ਦੇ ਰਹੇ ਸਨ।
ਮੈਂ ਆਪਣੇ ਅਨੁਭਵਾਂ ਨਾਲ ਜਾਣਦਾ ਹਾਂ, ਕਿਉਂਕਿ ਮੈਂ ਇਸਦੀ ਪਰਖ ਕਰ ਚੁੱਕਿਆ ਹਾਂ। ਕੀ ਇਹ ਰਹੱਸ ਸਚਮੁੱਚ ਕੰਮ ਕਰਦਾ ਹੈ? ਬਿਲਕੁਲ ਕਰਦਾ ਹੈ। ਇਸਨੇ ਪੂਰੀ
ਤਰ੍ਹਾਂ ਕੰਮ ਕੀਤਾ ਤੇ ਉਸ ਦਿਨ ਤੋਂ ਬਾਅਦ ਮੈਂ ਸ਼ਾਨਦਾਰ ਜੀਵਨ ਦਾ ਆਨੰਦ ਲੈ ਰਿਹਾ ਹਾਂ।
ਰਹੱਸ ਦੇ ਗਿਆਨ ਅਤੇ ਆਕਰਸ਼ਨ ਦੇ ਨਿਯਮ ਨੂੰ ਜੀਵਨ ਦੇ ਹਰ ਖਿੱਤੇ 'ਚ ਲਾਗੂ ਕੀਤਾ ਜਾ ਸਕਦਾ ਹੈ। ਇਹ ਪ੍ਰਕਿਰਿਆ ਹਰ ਉਸ ਚੀਜ਼ 'ਤੇ ਲਾਗੂ ਕੀਤੀ ਜਾ ਸਕਦੀ ਹੈ, ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ।
ਇਸ 'ਚ ਪੈਸਾ ਵੀ ਸ਼ਾਮਿਲ ਹੈ। ਪੈਸੇ ਨੂੰ ਆਕਰਸ਼ਿਤ ਕਰਣ ਲਈ ਤੁਹਾਨੂੰ ਦੌਲਤ 'ਤੇ ਧਿਆਨ ਕੇਂਦ੍ਰਿਤ ਕਰਣਾ ਹੋਵੇਗਾ। ਜੀਵਨ 'ਚ ਜਿਆਦਾ ਪੈਸੇ ਪਾਉਣਾ ਅਸੰਭਵ ਹੈ, ਜੇਕਰ ਤੁਹਾਡਾ ਧਿਆਨ ਇਸ ਵੱਲ ਹੋਵੇ ਕਿ ਤੁਹਾਡੇ ਕੋਲ ਬਥੇਰੇ ਪੈਸੇ ਨਹੀਂ ਹਨ। ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਦਿਮਾਗ਼ 'ਚ ਇਹ ਵਿਚਾਰ ਸੋਚ ਰਹੇ ਹੋ ਕਿ ਤੁਹਾਡੇ ਕੋਲ ਬਥੇਰੇ ਪੈਸੇ ਨਹੀਂ ਹਨ। ਘੱਟ ਪੈਸਿਆਂ 'ਤੇ ਧਿਆਨ ਕੇਂਦ੍ਰਿਤ ਕਰੋਗੇ, ਤਾਂ ਤੁਸੀਂ ਆਪਣੇ ਜੀਵਨ 'ਚ ਇਹੋ ਜਿਹੇ ਹਾਲਾਤ ਪੈਦਾ ਕਰ ਲਵੋਗੇ, ਜਿਨ੍ਹਾਂ 'ਚ ਤੁਹਾਡੇ ਕੋਲ ਘੱਟ ਪੈਸੇ ਹੋਣਗੇ। ਦੌਲਤਮੰਦ ਬਣਨ ਲਈ ਤੁਹਾਨੂੰ ਧਨ ਦੀ ਬਹੁਤਾਤ 'ਤੇ ਧਿਆਨ ਕੇਂਦ੍ਰਿਤ ਕਰਣਾ ਹੋਵੇਗਾ।
ਤੁਹਾਨੂੰ ਆਪਣੇ ਵਿਚਾਰਾਂ ਤੋਂ ਇਕ ਨਵਾਂ ਸੰਕੇਤ ਭੇਜਣਾ ਹੋਵੇਗਾ। ਇਹ ਵਿਚਾਰ ਇਸ ਤਰ੍ਹਾਂ ਦੇ ਹੋਏ ਚਾਹੀਦੇ ਹਨ ਕਿ ਤੁਹਾਡੇ ਕੋਲ ਇਸ ਵੇਲੇ ਕਾਫ਼ੀ ਤੋਂ ਜਿਆਦਾ ਹੈ। ਦਰਅਸਲ ਆਪਣੀ ਕਲਪਨਾ ਨੂੰ ਉਡਾਨ ਭਰਣ ਦਿਓ ਤੇ ਇਹ ਯਕੀਨ ਕਰੋ ਕਿ ਤੁਹਾਡੇ ਕੋਲ ਇਸ ਵੇਲੇ ਤੁਹਾਡੀ ਮਨਚਾਹੀ ਦੌਲਤ ਹੈ। ਇੰਝ ਕਰਣਾ ਬੜਾ ਮਜ਼ੇਦਾਰ ਹੁੰਦਾ ਹੈ। ਤੁਸੀਂ ਧਿਆਨ ਦਿਓਗੇ ਕਿ ਜਦੋਂ ਤੁਸੀਂ ਦੌਲਤਮੰਦ ਹੋਣ ਦਾ ਡਰਾਮਾ ਕਰੋਗੇ ਤੇ ਖੇਡ ਖੇਡੋਗੇ, ਤਾਂ ਤੁਸੀਂ ਤੁਰੰਤ ਪੈਸਿਆਂ ਬਾਰੇ ਬੇਹਤਰ ਮਹਿਸੂਸ ਕਰਣ ਲਗੋਗੇ। ਅਤੇ ਜਦੋਂ ਤੁਸੀਂ ਪੈਸਿਆਂ ਬਾਰੇ ਜਿਆਦਾ ਚੰਗਾ ਮਹਿਸੂਸ ਕਰੋਗੇ, ਤਾਂ ਪੈਸਾ ਤੁਹਾਡੇ ਜੀਵਨ ਵਿਚ ਪ੍ਰਵਾਹਿਤ ਹੋਣ ਲਗੇਗਾ।
ਜੈਕ ਦੀ ਅਦਭੁੱਤ ਕਹਾਣੀ ਤੋਂ ਪ੍ਰੇਰਿਤ ਹੋਕੇ ਦ ਸੀਕ੍ਰਿਟ ਟੀਮ ਨੇ ਇਕ ਕੋਰਾ ਚੈਕ ਬਣਾਇਆ, ਜਿਹੜਾ ਦ ਸੀਕ੍ਰਿਟ ਵੈੱਬਸਾਈਟ www.thesecret.tv ਤੋਂ ਮੁਫਤ 'ਚ ਡਾਊਨਲੋਡ ਕੀਤਾ ਜਾ ਸਕਦਾ। ਹੈ। ਇਹ ਕੋਰਾ ਚੈਕ ਤੁਹਾਡੇ ਲਈ ਹੈ ਤੇ ਇਸਦੀ ਪੇਮੈਂਟ ਬ੍ਰਹਿਮੰਡ ਦਾ ਬੈਂਕ ਕਰੇਗਾ। ਤੁਸੀਂ ਇਸ 'ਚ ਆਪਣਾ ਨਾਂ, ਰਕਮ ਆਦਿ ਭਰ ਕੇ ਇਹੋ ਜਿਹੀ ਜਗ੍ਹਾਂ 'ਤੇ ਰਖੋ, ਜਿੱਥੇ ਤੁਸੀਂ ਇਸ ਨੂੰ ਹਰ ਦਿਨ ਦੇਖ ਸਕੋ। ਚੈਕ ਵਲ ਦੇਖਣ ਸਮੇਂ ਇਹ ਭਾਵਨਾ ਮਹਿਸੂਸ ਕਰੋ, ਜਿਵੇਂ ਉਹ ਪੈਸਾ ਤੁਹਾਡੇ ਕੋਲ ਇਸੇ
ਵੇਲੇ ਮੌਜੂਦ ਹੈ। ਉਸ ਪੈਸੇ ਨੂੰ ਖਰਚ ਕਰਨ ਦੀ ਕਲਪਨਾ ਕਰੋ। ਉਨ੍ਹਾਂ ਸਾਰੀਆਂ ਚੀਜਾਂ ਨੂੰ ਖਰੀਦਣ ਦੀ ਕਲਪਨਾ ਕਰੋ, ਜਿਨ੍ਹਾਂ ਨੂੰ ਤੁਸੀਂ ਖਰੀਦਣਾ ਚਾਹੁੰਦੇ ਹੋ। ਉਹ ਸਾਰੇ ਕੰਮ ਕਰਨ ਦੀ ਕਲਪਨਾ ਕਰੋ ਜਿਹੜੇ ਤੁਸੀਂ ਕਰਣਾ ਚਾਹੁੰਦੇ ਹੋ। ਮਹਿਸੂਸ ਕਰੋ ਕਿ ਇਹ ਕਿੰਨਾ ਅਦਭੁੱਤ ਹੈ। ਜਾਣ ਲਓ ਕਿ ਉਹ ਪੈਸਾ ਤੁਹਾਡਾ ਹੋ ਚੁੱਕਿਆ ਹੈ, ਕਿਉਂਕਿ ਜਦੋਂ ਤੁਸੀਂ ਮੰਗਦੇ ਹੋ, ਤਾਂ ਮਿਲ ਜਾਂਦਾ ਹੈ। ਸੈਂਕੜੇ ਲੋਕਾਂ ਨੇ ਦਸਿਆ ਹੈ ਕਿ ਦ ਸੀਕ੍ਰਿਟ ਚੈਕ ਦਾ ਇਸਤੇਮਾਲ ਕਰਕੇ ਉਨ੍ਹਾਂ ਨੇ ਬਹੁਤ ਵੱਡੀ ਰਕਮ ਹਾਸਿਲ ਕੀਤੀ ਹੈ। ਇਹ ਇਕ ਮਜ਼ੇਦਾਰ ਤੇ ਕਾਰਗਰ ਖੇਡ ਹੈ।
ਪ੍ਰਚੁਰਤਾ ਨੂੰ ਆਕਰਸ਼ਿਤ ਕਰੋ
ਕਿਸੇ ਵਿਅਕਤੀ ਦੇ ਕੋਲ ਬਥੇਰੇ ਪੈਸੇ ਨਹੀਂ ਹੋਣ ਦਾ ਇਕੱਲਾ ਕਾਰਣ ਇਹ ਹੈ ਕਿ ਉਹ ਆਪਣੇ ਵਿਚਾਰਾਂ ਰਾਹੀਂ ਪੈਸਿਆਂ ਨੂੰ ਆਪਣੇ ਕੋਲ ਆਉਣ ਤੋਂ ਰੋਕ ਰਿਹਾ ਹੈ। ਹਰ ਨਕਾਰਾਤਮਕ ਵਿਚਾਰ, ਭਾਵਨਾ ਜਾਂ ਭਾਵ ਤੁਹਾਡੀ ਚੰਗਿਆਈ ਨੂੰ ਤੁਹਾਡੇ ਤਕ ਆਉਣ ਤੋਂ ਰੋਕ ਰਿਹਾ ਹੈ ਤੇ ਇਸ 'ਚ ਪੈਸਾ ਵੀ ਸ਼ਾਮਿਲ ਹੈ। ਬ੍ਰਹਿਮੰਡ ਪੈਸੇ ਨੂੰ ਤੁਹਾਡੇ ਕੋਲ ਆਉਣ ਤੋਂ ਨਹੀਂ ਰੋਕ ਰਿਹਾ ਹੈ, ਕਿਉਂਕਿ ਤੁਹਾਨੂੰ ਜਿਨੇ ਪੈਸਿਆਂ ਦੀ ਲੋੜ ਹੈ, ਉਂਨਾਂ ਪੈਸਾ ਅਦ੍ਰਿਸ 'ਚ ਇਸੇ ਵੇਲੇ ਮੌਜੂਦ ਹੈ। ਜੇਕਰ ਤੁਹਾਡੇ ਕੋਲ ਬਥੇਰਾ ਪੈਸਾ ਨਹੀਂ ਹੈ, ਤਾਂ ਇੰਝ ਇਸ ਕਰਕੇ ਹੈ ਕਿਉਂਕਿ ਤੁਸੀਂ ਧਨ ਦੇ ਪ੍ਰਵਾਹ ਨੂੰ ਆਪਣੇ ਕੋਲ ਆਉਣ ਤੋਂ ਰੋਕ ਰਹੇ ਹੋ ਤੇ ਤੁਸੀਂ ਇੰਝ ਆਪਣੇ ਵਿਚਾਰਾਂ ਰਾਹੀਂ ਕਰ ਰਹੇ ਹੋ। ਤੁਹਾਨੂੰ ਆਪਣੇ ਵਿਚਾਰਾਂ ਦੀ ਤੱਕੜੀ ਦਾ ਝੁਕਾਅ ਧਨ-ਦੀ-ਕਮੀ ਪਾਸੇ ਵਾਲੇ ਪਲੜੇ ਦੀ ਬਜਾਇ ਕਾਫ਼ੀ-ਤੋਂ-ਜ਼ਿਆਦਾ-ਧਨ ਵਾਲੇ ਪਲੜੇ ਵੱਲ ਕਰਣਾ ਹੋਵੇਗਾ। ਅਭਾਵ ਦੀ ਬਜਾਇ ਬਹੁਤਾਤ ਦੇ ਵਿਚਾਰ ਸੋਚੋਗੇ ਤਾਂ ਤੱਕੜੀ ਦਾ ਝੁਕਾਅ ਬਦਲ ਜਾਵੇਗਾ।
ਪੈਸਿਆਂ ਦੀ ਜਰੂਰਤ ਮਹਿਸੂਸ ਹੋਣਾ ਇਕ ਸ਼ਕਤੀਸ਼ਾਲੀ ਭਾਵਨਾ ਹੈ। ਇਸਲਈ ਜ਼ਾਹਿਰ ਹੈ, ਆਕਰਸ਼ਨ ਦੇ ਨਿਯਮ ਦੁਆਰਾ ਤੁਸੀਂ ਪੈਸਿਆਂ ਦੀ ਜਰੂਰਤ ਨੂੰ ਆਪਣੇ ਵਲ ਆਕਰਸ਼ਿਤ ਕਰਦੇ ਰਵੋਗੇ।
ਮੈਂ ਪੈਸਿਆਂ ਬਾਰੇ ਆਪਣੇ ਅਨੁਭਵਾਂ ਤੋਂ ਬੋਲ ਸਕਦੀ ਹਾਂ, ਕਿਉਂਕਿ ਰਹੱਸ ਪਤਾ ਚਲਣ ਤੋਂ ਠੀਕ ਪਹਿਲਾਂ ਮੇਰੇ ਅਕਾਊਟੈਂਟ ਨੇ ਮੈਨੂੰ ਦਸਿਆ ਕਿ ਮੇਰੀ ਕੰਪਨੀ ਨੂੰ ਉਸ ਸਾਲ ਭਾਰੀ ਘਾਟਾ ਹੋਇਆ ਹੈ
ਅਤੇ ਤਿੰਨ ਮਹੀਨਿਆਂ 'ਚ ਇਹ ਇਤਿਹਾਸ ਦੇ ਪੰਨਿਆਂ 'ਚ ਗੁਆਚ ਜਾਵੇਗੀ। ਦਸ ਸਾਲ ਦੀ ਕਰੜੀ ਮਿਹਨਤ ਦੇ ਬਾਵਜੂਦ ਮੇਰੀ ਕੰਪਨੀ ਮੇਰੀ ਉਂਗਲੀਆਂ ਤੋਂ ਤਿਲਕਣ ਵਾਲੀ ਸੀ। ਜਦੋਂ ਮੈਂ ਆਪਣੇ ਕੰਪਨੀ ਨੂੰ ਬਚਾਉਣ ਲਈ ਜਿਆਦਾ ਪੈਸਿਆਂ ਦੀ ਲੋੜ ਮਹਿਸੂਸ ਕੀਤੀ, ਤਾਂ ਹਾਲਾਤ ਹੋਰ ਵਿਗੜਦੇ ਗਏ। ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਦਿਸ ਰਿਹਾ।
ਫਿਰ ਮੈਂ ਰਹੱਸ ਖੋਜ ਲਿਆ ਤੇ ਮੇਰੇ ਜੀਵਨ ਦੀ ਹਰ ਚੀਜ਼ - ਜਿਸ `ਚ ਮੇਰੀ ਕੰਪਨੀ ਦੇ ਹਾਲਾਤ ਵੀ ਸ਼ਾਮਿਲ ਸਨ - ਪੂਰੀ ਤਰ੍ਹਾਂ ਬਦਲ ਗਈ, ਕਿਉਂਕਿ ਮੈਂ ਆਪਣੇ ਸੋਚਣ ਦਾ ਤਰੀਕਾ ਬਦਲ ਲਿਆ। ਮੇਰੇ ਅਕਾਉਂਟੈਂਟ ਆਂਕੜਿਆਂ ਬਾਰੇ ਚਿੰਤਾ ਕਰਦੇ ਰਹੇ ਤੇ ਉਨ੍ਹਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਰਹੇ, ਲੇਕਿਨ ਮੈਂ ਆਪਣੇ ਦਿਮਾਗ ਨੂੰ ਬਹੁਤਾਤ 'ਤੇ ਕੇਂਦ੍ਰਿਤ ਰੱਖਿਆ ਅਤੇ ਸੋਚਿਆ ਕਿ ਸਾਰਾ ਕੁੱਝ ਵਧੀਆ ਹੈ। ਮੈਂ ਆਪਣੇ ਅਸਤੀਤਵ ਨੂੰ ਰੋਮ-ਰੋਮ ਤੋਂ ਜਾਣਦੀ ਸੀ ਕਿ ਬ੍ਰਹਿਮੰਡ ਮੈਨੂੰ ਦੇਵੇਗਾ ਅਤੇ ਇਸ ਨੇ ਦਿੱਤਾ। ਇਸ ਨੇ ਇਹੋ ਜਿਹੇ ਤਰੀਕਿਆ ਨਾਲ ਦਿਤਾ, ਜਿਨ੍ਹਾਂ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦੀ ਸੀ। ਮੇਰੇ ਮਨ 'ਚ ਸ਼ੱਕ ਦੇ ਪਲ ਆਉਂਦੇ ਸਨ, ਲੇਕਿਨ ਸ਼ੱਕ ਹੁੰਦਿਆ ਹੀ ਮੈਂ ਆਪਣੇ ਵਿਚਾਰਾਂ ਨੂੰ ਤੁਰੰਤ ਆਪਣੇ ਮਨਭਾਉਂਦੇ ਨਤੀਜਿਆਂ 'ਤੇ ਕੇਂਦ੍ਰਿਤ ਕਰ ਲੈਂਦੀ ਸੀ। ਮੈਂ ਇਸਲਈ ਧੰਨਵਾਦ ਦਿਤਾ, ਇਸਦੀ ਖੁਸ਼ੀ ਮਹਿਸੂਸ ਕੀਤੀ ਅਤੇ ਯਕੀਨ ਕੀਤਾ!
ਮੈਂ ਰਹੱਸ ਬਾਰੇ ਤੁਹਾਨੂੰ ਇਕ ਰਾਜ ਦੀ ਗੱਲ ਦੱਸਣਾ ਚਾਹੁੰਦੀ ਹਾਂ। ਤੁਸੀਂ ਜ਼ਿੰਦਗੀ 'ਚ ਜੋ ਵੀ ਚੀਜ਼ ਚਾਹੁੰਦੇ ਹਾਂ, ਉਸ ਨੂੰ ਪਾਉਣ ਦਾ ਸ਼ਾਰਟਕਟ ਇਸੇ ਵੇਲੇ ਖੁਸ਼ ਹੋਣਾ ਤੇ ਖੁਸ਼ੀ ਮਹਿਸੂਸ ਕਰਣਾ ਹੈ। ਮਨਚਾਹੇ ਪੈਸੇ ਜਾਂ ਮਨਭਾਉਂਦੀਆਂ ਚੀਜ਼ਾਂ ਨੂੰ ਜਿੰਦਗੀ 'ਚ ਲਿਆਉਣ ਦਾ ਸਭ ਤੋਂ ਤੇਜ਼ ਤਰੀਕਾ ਹੈ। ਖੁਸ਼ੀ ਤੇ ਆਨੰਦ ਦੀਆਂ ਉਨ੍ਹਾਂ ਭਾਵਨਾਵਾਂ ਨੂੰ ਬ੍ਰਹਿਮੰਡ 'ਚ ਭੇਜਣ 'ਤੇ ਧਿਆਨ ਕੇਂਦ੍ਰਿਤ ਕਰੋ। ਇੰਝ ਕਰਣ 'ਤੇ ਤੁਸੀਂ ਆਪਣੇ ਵੱਲ ਉਨਾਂ ਸਾਰੀਆਂ ਚੀਜ਼ਾਂ ਨੂੰ ਆਕਰਸਿਤ ਕਰੋਗੇ. ਜਿਹੜੇ ਤੁਹਾਡੇ ਜੀਵਨ 'ਚ ਖੁਸ਼ੀ ਤੇ ਆਨੰਦ ਲਿਆਉਂਦੀਆਂ ਹਨ। ਇਸ ਵਿਚ ਨ ਸਿਰਫ਼ ਦੌਲਤ ਦੀ ਬਹੁਤਾਤ ਬਲਕਿ ਤੁਹਾਡੀ ਹਰ ਮਨਚਾਹੀ ਚੀਜ਼ ਸ਼ਾਮਿਲ ਹਨ। ਤੁਹਾਨੂੰ ਆਪਣੀ ਮਨਚਾਹੀ ਚੀਜ਼ਾਂ ਪਾਉਣ ਦਾ ਸੰਕੇਤ ਭੇਜਣਾ ਹੋਵੇਗਾ। ਜਦੋਂ ਤੁਸੀਂ ਖੁਸ਼ੀ ਦੀਆਂ ਭਾਵਨਾਵਾਂ ਭੇਜੋਗੇ, ਤਾਂ ਬ੍ਰਹਿਮੰਡ ਤੁਹਾਡੀ ਮਨਚਾਹੀ ਚੀਜ ਤੁਹਾਡੀ ਜ਼ਿੰਦਗੀ 'ਚ ਭੇਜ ਦੇਵੇਗਾ। ਆਕਰਸ਼ਨ ਦਾ ਨਿਯਮ ਤੁਹਾਡੇ ਸਭ ਤੋਂ ਅੰਦਰਲੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਾਕਾਰ ਕਰਦਾ ਹੈ।
ਸਮਰਿੱਧੀ ਉੱਤੇ ਧਿਆਨ ਕੇਂਦ੍ਰਿਤ ਕਰੋ
ਡਾੱ. ਜੋ ਵਿਟਾਲ
ਮੈਂ ਕਲਪਨਾ ਕਰ ਸਕਦਾ ਹਾਂ ਕਿ ਬਹੁਤ ਸਾਰੇ ਲੋਕ ਕੀ ਸੋਚ ਰਹੇ ਹੋਵੇਗੇ: “ਮੈਂ ਆਪਣੇ ਜੀਵਨ 'ਚ ਜ਼ਿਆਦਾ ਪੈਸਿਆਂ ਨੂੰ ਕਿਵੇਂ ਆਕਰਸ਼ਿਤ ਕਰ ਸਕਦਾ ਹਾਂ? ਮੈਂ ਜ਼ਿਆਦਾ ਨੋਟ ਕਿਵੇਂ ਹਾਸਿਲ ਕਰ ਸਕਦਾ ਹਾਂ? ਮੈਂ ਜ਼ਿਆਦਾ ਦੌਲਤ ਤੇ ਸਮਰਿਧੀ ਕਿਵੇਂ ਪਾ ਸਕਦਾ ਹਾਂ? ਹਾਲਾਂਕਿ ਮੈਂ ਆਪਣੀ ਨੌਕਰੀ ਦੇ ਕੰਮ ਨੂੰ ਬੜਾ ਪਸੰਦ ਕਰਦਾ ਹਾਂ, ਲੇਕਿਨ ਮੈਂ ਆਪਣੇ ਕ੍ਰੈਡਿਟ ਕਾਰਡ ਦੇ ਕਰਜ਼ੇ ਤੋਂ ਕਿਵੇਂ ਛੁਟਕਾਰਾ ਪਾ ਸਕਦਾ ਹਾਂ ਤੇ ਇਸ ਅਹਿਸਾਸ ਨਾਲ ਕਿ ਮੇਰੀ ਆਮਦਨੀ ਸੀਮਤ ਹੈ, ਕਿਉਂਕਿ ਇਹ ਬਤੌਰ ਤਨਖਾਹ ਹੀ ਮੇਰੇ ਕੋਲ ਆ ਸਕਦੀ ਹੈ? ਮੈਂ ਹੋਰ ਜਿਆਦਾ ਕਿਵੇਂ ਕਮਾ ਸਕਦਾ ਹਾਂ? ਇਸਦਾ ਇਰਾਦਾ ਰਖੋ!
ਅਸੀਂ ਇਸ ਪੁਸਤਕ 'ਚ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਕਰ ਚੁੱਕੇ ਹਾਂ। ਤੁਹਾਡਾ ਕੰਮ ਇਹ ਐਲਾਨ ਕਰਣਾ ਹੈ ਕਿ ਤੁਸੀਂ ਬ੍ਰਹਿਮੰਡ ਦੇ ਕੈਟੇਲਾਂਗ ਤੋਂ ਕੀ ਪਾਉਣਾ ਚਾਹੁੰਦੇ ਹੋ। ਜੇਕਰ ਪੈਸਾ ਉਨ੍ਹਾਂ ਚੀਜ਼ਾਂ 'ਚੋਂ ਇਕ ਹੈ, ਤਾਂ ਇਹ ਦੱਸੋ ਕਿ ਤੁਸੀਂ ਕਿੰਨਾ ਪੈਸਾ ਪਾਉਣਾ ਚਾਹੋਗੇ। "ਮੈਂ ਅਗਲੇ ਤੀਹ ਦਿਨਾਂ 'ਚ ਅਪ੍ਰਤਿਆਸਿਤ ਤੌਰ ਤੇ ਪੱਚੀ ਹਜ਼ਾਰ ਡਾਲਰ (ਜਾਂ ਕੋਈ ਹੋਰ ਧਨ ਰਾਸ਼ੀ) ਪਾਉਣਾ ਚਾਹਵਾਂਗਾ।" ਬਸ ਇਹ ਤੁਹਾਡੇ ਲਈ ਭਰੋਸੇਯੋਗ ਹੋਣੀ ਚਾਹੀਦੀ ਹੈ।
ਜੇਕਰ ਤੁਸੀਂ ਆਪਣੇ ਅਤੀਤ 'ਚ ਆਪਣੇ ਮਸਤਿਸ਼ਕ 'ਚ ਇਹ ਵਿਚਾਰ ਰੱਖਿਆ ਹੈ ਕਿ ਪੈਸਾ ਸਿਰਫ਼ ਤਨਖਾਹ ਦੇ ਤੌਰ ਤੇ ਹੀ ਤੁਹਾਡੇ ਕੋਲ ਆ ਸਕਦਾ ਹੈ, ਤਾਂ ਉਸ ਵਿਚਾਰ ਨੂੰ ਫੌਰਨ ਬਾਹਰ ਕੱਢ ਦਿਓ। ਕੀ ਤੁਸੀਂ ਇਹ ਨਹੀਂ ਸਮਝ ਪਾ ਰਹੇ ਹੋ ਕਿ ਜੇਕਰ ਤੁਸੀਂ ਇਸ ਤਰ੍ਹਾਂ ਨਾਲ ਸੋਚਦੇ ਰਹੋਗੇ ਤਾਂ ਤੁਹਾਡੀ ਜ਼ਿੰਦਗੀ 'ਚ ਇਹੀ ਵਿਚਾਰ ਸਾਕਾਰ ਹੋ ਜਾਵੇਗਾ? ਇਸ ਤਰ੍ਹਾਂ ਦੇ ਵਿਚਾਰਾਂ ਤੋਂ ਤੁਹਾਡਾ ਭਲਾ ਨਹੀਂ ਹੋਵੇਗਾ।
ਹੁਣ ਤੁਸੀਂ ਇਹ ਸਮਝ ਚੁੱਕੇ ਹੋ ਕਿ ਤੁਹਾਡੇ ਕੋਲ ਬਹੁਤਾਤ 'ਚ ਮੌਜੂਦ ਹੈ ਤੇ ਇਹ ਪਤਾ ਲਾਉਣਾ ਤੁਹਾਡਾ ਕੰਮ ਨਹੀਂ ਹੈ ਕਿ ਪੈਸਾ ਤੁਹਾਡੇ ਕੋਲ "ਕਿਵੇਂ" ਆਵੇਗਾ। ਤੁਹਾਡਾ ਕੰਮ ਤਾਂ ਬਸ ਇੰਨਾ ਹੈ ਕਿ ਤੁਸੀਂ ਮੰਗੋ, ਇਹ ਯਕੀਨ ਰੱਖੋ ਕਿ ਤੁਸੀਂ ਇਸ ਨੂੰ ਪਾ ਰਹੇ ਹੋ ਅਤੇ ਇਸੇ ਵੇਲੇ ਖੁਸ਼ੀ ਮਹਿਸੂਸ
ਕਰੋ। ਵੇਰਵਿਆਂ ਦਾ ਕੰਮ ਬ੍ਰਹਿਮੰਡ 'ਤੇ ਛੱਡ ਦਿਓ। ਉਹ ਆਪੇ ਤੈਅ ਕਰ ਲਵੇਗਾ ਕਿ ਉਹ ਇਸ ਨੂੰ ਤੁਹਾਡੇ ਤਕ ਕਿਵੇਂ ਪਹੁੰਚਾਵੇਗਾ।
ਬਾੱਬ ਪ੍ਰਾੱਕਟਰ
ਜਿਆਦਾਤਰ ਲੋਕਾਂ ਦਾ ਟੀਚਾ ਕਰਜ਼ੇ ਤੋਂ ਬਾਹਰ ਨਿਕਲਣਾ ਹੁੰਦਾ ਹੈ। ਲੇਕਿਨ ਇਸ ਨਾਲ ਉਹ ਹਮੇਸ਼ਾ ਕਰਜ਼ੇ 'ਚ ਫਸੇ ਰਹਿਣਗੇ। ਤੁਸੀਂ ਜੋ ਵੀ ਸੋਚਦੇ ਹੋ, ਉਸ ਨੂੰ ਆਪਣੇ ਵਲ ਆਕਰਸ਼ਿਤ ਕਰਦੇ ਹੋ। ਹੋ ਸਕਦਾ ਹੈ ਤੁਸੀਂ ਕਹੋ, "ਲੇਕਿਨ ਮੈਂ ਤਾਂ ਕਰਜੇ ਤੋਂ ਬਾਹਰ ਨਿਕਲਣਾ ਚਾਹੁੰਦਾ ਹਾਂ।" ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਰਜ਼ੇ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਜਾਂ ਇਸ ਅੰਦਰ ਜਾਣਾ ਚਾਹੁੰਦੇ ਹੋ, ਲੇਕਿਨ ਜੇਕਰ ਤੁਸੀਂ ਕਰਜ਼ੇ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਕਰਜ਼ੇ ਨੂੰ ਆਕਰਸ਼ਿਤ ਕਰ ਰਹੇ ਹੋ। ਕਰਜ ਭੁਗਤਾਨ ਯੋਜਨਾ ਬਣਾ ਲਓ ਤੇ ਫਿਰ ਸਮਰਿੱਧੀ 'ਤੇ ਧਿਆਨ ਕੇਂਦ੍ਰਿਤ ਕਰੋ।
ਮੰਨ ਲਓ, ਤੁਹਾਡੇ ਕੋਲ ਬਹੁਤ ਸਾਰੇ ਬਿਲਾਂ ਦਾ ਢੇਰ ਹੈ, ਜਿਨ੍ਹਾਂ ਬਾਰੇ 'ਚ ਤੁਹਾਨੂੰ ਜ਼ਰਾ ਜਿਹਾ ਵੀ ਅੰਦਾਜ਼ਾਂ ਨਹੀਂ ਹੈ ਕਿ ਤੁਸੀਂ ਉਨ੍ਹਾਂ ਦੀ ਪੇਮੈਂਟ ਕਿਵੇਂ ਕਰੋਗੇ। ਲੇਕਿਨ ਤੁਸੀਂ ਉਨ੍ਹਾਂ ਬਿਲਾਂ 'ਤੇ ਧਿਆਨ ਕੇਂਦ੍ਰਿਤ ਨਹੀਂ ਕਰ ਸਕਦੇ, ਕਿਉਂਕਿ ਇੰਝ ਕਰਣ 'ਤੇ ਤੁਸੀਂ ਹੋਰ ਜਿਆਦਾ ਬਿਲਾਂ ਨੂੰ ਆਕਰਸ਼ਿਤ ਕਰੋਗੇ। ਤੁਹਾਨੂੰ ਇਹੋ ਜਿਹਾ ਤਰੀਕਾ ਲੱਭਣਾ ਹੋਵੇਗਾ, ਜਿਸ ਨਾਲ ਤੁਸੀਂ ਬਿਲਾਂ ਦੇ ਬਾਵਜੂਦ ਸਮਰਿਧੀ 'ਤੇ ਧਿਆਨ ਕੇਂਦ੍ਰਿਤ ਕਰ ਸਕੋ। ਤੁਹਾਨੂੰ ਵਧੀਆ ਮਹਿਸੂਸ ਕਰਨ ਦਾ ਤਰੀਕਾ ਲਭਣਾ ਹੋਵੇਗਾ, ਤਾਂ ਜੁ ਤੁਹਾਡਾ ਭਲਾ ਹੋ ਸਕੇ।
ਜੇਮਸ ਰੇ
ਲੋਕ ਮੈਨੂੰ ਅਕਸਰ ਕਹਿੰਦੇ ਹਨ, "ਮੈਂ ਆਪਣੀ ਆਮਦਨ ਅਗਲੇ ਸਾਲ ਦੁੱਗਣੀ ਕਰਣਾ ਚਾਹਵਾਂਗਾ।" ਲੇਕਿਨ ਜਦੋਂ ਤੁਸੀਂ ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋ, ਤਾਂ ਤੁਹਾਨੂੰ ਪਤਾ ਚਲਦਾ ਹੈ ਕਿ ਉਹ ਇਹੋ ਜਿਹੇ ਕੰਮ ਨਹੀਂ ਕਰ ਰਹੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਆਮਦਨ ਦੁੱਗਣੀ ਹੋਵੇ। ਉਹ ਹਮੇਸ਼ਾ ਕਹਿੰਦੇ ਰਹਿੰਦੇ ਹਨ, "ਮੈਂ ਇਸਦਾ ਖਰਚ ਨਹੀਂ ਚੁਕ ਸਕਦਾ।" ਅੰਦਾਜ਼ਾਂ ਲਾਓ, ਇਸਦਾ ਸਿੱਟਾ ਕੀ ਹੋਵੇਗਾ? "ਤੁਹਾਡੀ ਇੱਛਾ ਹੀ ਮੇਰੇ ਆਦੇਸ ਹਨ।"
ਮੈਂ ਇਸਦਾ ਖਰਚ ਨਹੀਂ ਚੁੱਕ ਸਕਦਾ” ਵਰਗੇ ਵਾਕ ਜੇਕਰ ਤੁਹਾਡੇ ਬੁੱਲਾਂ ਤੋਂ ਗੁਜਰਦੇ ਹਨ ਤਾਂ ਇਸ ਨੂੰ ਬਦਲਣ ਦੀ ਸ਼ਕਤੀ ਤੁਹਾਡੇ ਕੋਲ ਇਸੇ ਵੇਲੇ ਹੈ। ਇਸਨੂੰ ਬਦਲਕੇ ਇਸ ਤਰ੍ਹਾਂ ਕਰ ਦਿਓ- “ਮੈਂ ਇਸਦਾ ਖਰਚ ਚੁੱਕ ਸਕਦਾ ਹਾਂ! ਮੈਂ ਇਸ ਨੂੰ ਖਰੀਦ ਸਕਦਾ ਹਾਂ।“ ਇਨ੍ਹਾਂ ਵਾਕਾਂ ਨੂੰ ਬਾਰ-ਬਾਰ ਕਹੋ। ਤੋਤੇ ਵਾਂਗ ਦੁਹਰਾਓ। ਇਹ ਦ੍ਰਿੜ੍ਹ ਕਰ ਲਓ ਕਿ ਅਗਲੇ ਤੀਹਾਂ ਦਿਨਾਂ ਤਕ ਤੁਸੀਂ ਆਪਣੀ ਪਸੰਦ ਦੀ ਹਰ ਚੀਜ ਵੱਲ ਦੇਖਕੇ ਆਪਣੇ-ਆਪ ਨੂੰ ਕਹੋਗੇ "ਮੈਂ ਇਸਦਾ ਖਰਚ ਚੁੱਕ ਸਕਦਾ ਹਾਂ। ਮੈਂ ਇਸ ਨੂੰ ਖਰੀਦ ਸਕਦਾ ਹਾਂ।" ਜਦੋਂ ਤੁਸੀਂ ਆਪਣੇ ਸੁਫਨਿਆਂ ਦੀ ਕਾਰ ਨੂੰ ਕੋਲੋਂ ਦੀ ਗੁਜਰਦਿਆਂ ਦੇਖੋ ਤਾਂ ਕਹੋ, "ਮੈਂ ਇਸਦਾ ਖਰਚ ਚੁੱਕ ਸਕਦਾ ਹਾਂ।" ਜਦੋਂ ਤੁਸੀਂ ਆਪਣੀ ਪਸੰਦ ਦੇ ਕਪੜਿਆਂ ਨੂੰ ਦੇਖੋ ਜਾਂ ਬੇਹਤਰੀਨ ਛੁੱਟੀਆਂ ਬਾਰੇ ਸੋਚੋ, ਤਾਂ ਕਹੋ, "ਮੈਂ ਇਸਦਾ ਖਰਚ ਚੁੱਕ ਸਕਦਾ ਹਾਂ।" ਇੰਝ ਕਰਣ ਤੇ ਤੁਸੀਂ ਆਪਣੇ-ਆਪ ਨੂੰ ਬਦਲਣ ਲੱਗੋਗੇ ਤੇ ਪੈਸਿਆਂ ਬਾਰੇ ਬੇਹਤਰ ਮਹਿਸੂਸ ਕਰਣ ਲਗੋਗੇ। ਤੁਸੀਂ ਆਪਣੇ-ਆਪ ਨੂੰ ਵਿਸ਼ਵਾਸ ਦਿਲਾਉਣ ਲਗੋਗੇ ਕਿ ਤੁਸੀਂ ਇਨ੍ਹਾਂ ਚੀਜ਼ਾਂ ਦਾ ਖਰਚਾ ਚੁੱਕ ਸਕਦੇ ਹੋ। ਤੇ ਜਦੋਂ ਤੁਸੀਂ ਇਸ ਤਰ੍ਹਾਂ ਕਰ ਲਵੋਗੇ, ਤਾਂ ਤੁਹਾਡੀ ਜਿੰਦਗੀ ਦੀਆਂ ਤਸਵੀਰਾਂ ਬਦਲ ਜਾਣਗੀਆਂ।
ਲੀਸਾ ਨਿਕੋਲਸ
ਜੇਕਰ ਤੁਸੀਂ ਕਮੀ ਜਾਂ ਥੁੜ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਜੇਕਰ ਤੁਸੀਂ ਉਨ੍ਹਾਂ ਚੀਜਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਜਿਹੜੀਆਂ ਤੁਹਾਡੇ ਕੋਲ ਨਹੀਂ ਹਨ, ਤਾਂ ਤੁਹਾਨੂੰ ਕਮੀ ਹੀ ਮਿਲੇਗੀ। ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਥੁੜ 'ਤੇ ਅਫਸੋਸ ਜਤਾਉਂਦੇ ਹੋ, ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਉਨ੍ਹਾਂ ਬਾਰੇ ਗੱਲਾਂ ਕਰਦੇ ਹੋ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਦੱਸਦੇ ਹੋ ਕਿ ਤੁਹਾਡੇ ਕੋਲ ਬਥੇਰੇ ਪੈਸੇ ਨਹੀਂ ਹਨ - "ਸਾਡੇ ਕੋਲ ਇਸ ਲਈ ਕਾਫੀ ਪੈਸੇ ਨਹੀਂ ਹਨ, ਅਸੀਂ ਇਸ ਦਾ ਖਰਚ ਨਹੀਂ ਚੁੱਕ ਸਕਦੇ" - ਤਾਂ ਤੁਸੀਂ ਕਦੇ ਇਸ ਦਾ ਖਰਚ ਨਹੀਂ ਚੁੱਕ ਪਾਵੋਗੇ, ਕਿਉਂਕਿ ਤੁਸੀਂ ਕਮੀਆਂ ਜਾਂ ਥੁੜਾਂ ਨੂੰ ਜਿਆਦਾ ਆਕਰਸ਼ਿਤ ਕਰੋਗੇ। ਜੇਕਰ ਤੁਸੀਂ ਬਹੁਤਾਤ ਚਾਹੁੰਦੇ ਹੋ, ਜੇਕਰ ਤੁਸੀਂ ਸਮਰਿਧੀ ਚਾਹੁੰਦੇ ਹੋ, ਤਾਂ ਫਿਰ ਬਹੁਤਾਤ 'ਤੇ, ਸਮਰਿੱਧੀ 'ਤੇ ਧਿਆਨ ਕੇਂਦ੍ਰਿਤ ਕਰੋ।
"ਆਤਮਿਕ ਖਜਾਨਾ, ਜਿਸ ਨਾਲ ਸਾਰੀ ਦਿਖਣ ਵਾਲੀ ਦੌਲਤ ਮਿਲਦੀ ਹੈ, ਕਦੇ
ਖਾਲੀ ਨਹੀਂ ਹੁੰਦਾ ਹੈ। ਇਹ ਹਰ ਵੇਲੇ ਤੁਹਾਡੇ ਕੋਲ ਹੈ ਅਤੇ ਤੁਹਾਡੀ ਆਸਥਾ ਅਤੇ ਮੰਗਾਂ ਦੇ ਮੁਤਾਬਿਕ ਪ੍ਰਤਿਕਿਰਿਆ ਕਰਦਾ ਹੈ।"
ਚਾਰਲਸ ਫ਼ਿਲਮੋਰ (1854-1948)
ਹੁਣ ਤੁਸੀਂ ਰਹੱਸ ਜਾਣ ਚੁੱਕੇ ਹੋ। ਹੁਣ ਜਦੋਂ ਤੁਸੀਂ ਕਿਸੇ ਦੌਲਤਮੰਦ ਵਿਅਕਤੀ ਨੂੰ ਦੇਖੋਗੇ ਤਾਂ ਜਾਣ ਜਾਵੋਗੇ ਕਿ ਉਸ ਆਦਮੀ ਦੇ ਪ੍ਰਬਲ ਵਿਚਾਰ ਥੁੜਾਂ `ਤੇ ਨਹੀਂ, ਦੌਲਤ 'ਤੇ ਕੇਂਦ੍ਰਿਤ ਹਨ ਅਤੇ ਉਸਨੇ ਦੌਲਤ ਨੂੰ ਆਪਣੇ ਵੱਲ ਆਕਰਸਿਤ ਕੀਤਾ ਹੈ- ਭਾਵੇਂ ਉਸਨੇ ਇੰਝ ਸਚੇਤਨ ਤੌਰ ਤੋਂ ਕੀਤਾ ਹੋਵੇ ਜਾਂ ਅਚੇਤਨ। ਉਸਨੇ ਦੌਲਤ ਦੇ ਵਿਚਾਰਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਬ੍ਰਹਿਮੰਡ ਨੇ ਲੋਕਾਂ, ਹਾਲਤਾਂ ਤੇ ਘਟਨਾਵਾਂ ਨੂੰ ਪ੍ਰੇਰਿਤ ਕਰ ਉਸ ਤਕ ਦੌਲਤ ਪਹੁੰਚਾ ਦਿੱਤੀ।
ਜਿਹੜੀ ਦੌਲਤ ਉਸਦੇ ਕੋਲ ਹੈ, ਉਹ ਤੁਹਾਡੇ ਕੋਲ ਵੀ ਹੈ। ਉਸ ਵਿਚ ਤੇ ਤੁਹਾਡੇ ਵਿਚਕਾਰ ਸਿਰਫ ਇੰਨਾ ਫਰਕ ਹੈ ਕਿ ਉਸਨੇ ਦੌਲਤ ਲਿਆਉਣ ਵਾਲੇ ਵਿਚਾਰ ਸੋਚੇ। ਤੁਹਾਡੀ ਦੌਲਤ ਅਦ੍ਰਿਸ਼ ਚ ਇੰਤਜ਼ਾਰ ਕਰ ਰਹੀ ਹੈ ਅਤੇ ਇਸ ਨੂੰ ਪ੍ਰਗਟ ਕਰਨ ਲਈ ਦੌਲਤ ਬਾਰੇ ਸੋਚੋ!
ਡੇਵਿਡ ਸਕਰਮਰ
ਰਹੱਸ ਸਮਝਣ ਤੋਂ ਪਹਿਲਾਂ ਹਰ ਦਿਨ ਮੈਨੂੰ ਡਾਕ 'ਚ ਬਿਲਾਂ ਦਾ ਢੇਰ ਮਿਲਦਾ ਸੀ। ਰਹੱਸ ਸਮਝਣ ਤੋਂ ਬਾਅਦ ਮੈਂ ਸੋਚਿਆ, "ਮੈਂ ਇਸ ਨੂੰ ਕਿਵੇਂ ਬਦਲ ਸਕਦਾ ਹਾਂ" ਆਕਰਸ਼ਨ ਦਾ ਨਿਯਮ ਦੱਸਦਾ ਹੈ ਕਿ ਤੁਸੀਂ ਜਿਸ ਚੀਜ਼ 'ਤੇ ਧਿਆਨ ਕੇਂਦ੍ਰਿਤ ਕਰਦੇ ਹਾਂ, ਉਹੀ ਤੁਹਾਨੂੰ ਮਿਲੇਗੀ, ਇਸਲਈ ਮੈਂ ਇਕ ਬੈਂਕ ਸਟੇਟਮੈਂਟ ਲਿਆ ਤੇ ਇਸਦੇ ਟੋਟਲ 'ਤੇ ਵਾਇਟਨਰ ਲਗਾ ਕੇ ਉੱਥੇ ਇਕ ਨਵਾਂ ਟੋਟਲ ਲਿਖ ਦਿਤਾ। ਮੈਂ ਉਹ ਰਕਮ ਲਿਖ ਦਿਤੀ ਜਿਹੜੀ ਮੈਂ ਆਪਣੇ ਬੈਂਕ ਅਕਾਉਂਟ 'ਚ ਦੇਖਣਾ ਚਾਹੁੰਦਾ ਸੀ। ਫਿਰ ਮੈਂ ਸੋਚਿਆ, "ਜੇਕਰ ਮੈਂ ਡਾਕ 'ਚ ਚੈਕ ਮਿਲਣ ਦੀ ਮਾਨਸਿਕ ਤਸਵੀਰ ਦੇਖਾਂ ਤਾਂ ਕੀ ਹੋਵੇਗਾ?" ਇਹ ਵਿਚਾਰ ਆਉਣ ਤੋਂ ਬਾਅਦ ਮੈਂ ਢੇਰ ਸਾਰੇ ਚੈਕ ਮਿਲਣ ਦੀਆਂ ਮਾਨਸਿਕ ਤਸਵੀਰਾਂ ਦੇਖੀਆਂ। ਇਕ ਮਹੀਨੇ ਦੇ ਅੰਦਰ ਹੀ ਹਾਲਾਤ ਬਦਲਣ ਲੱਗੇ। ਇਹ ਅਦਭੁੱਤ ਹੈ। ਅਜਕਲ ਮੈਨੂੰ ਡਾਕ ਤੋਂ ਬਸ ਚੈਕ ਹੀ ਮਿਲਦੇ ਹਨ। ਜ਼ਾਹਿਰ ਹੈ, ਕੁੱਝ ਬਿਲ ਵੀ ਮਿਲਦੇ ਹਨ, ਲੇਕਿਨ ਬਿਲ ਘੱਟ ਆਉਂਦੇ ਹਨ, ਚੈਕ ਜ਼ਿਆਦਾ ਮਿਲਦੇ ਹਨ।
ਦ ਸੀਕ੍ਰਿਟ ਫਿਲਮ ਰਿਲੀਜ ਹੋਣ ਤੋਂ ਬਾਅਦ ਸਾਨੂੰ ਸੈਂਕੜੇ ਲੋਕਾਂ ਦੀਆਂ ਚਿੱਠੀਆਂ ਮਿਲੀਆਂ ਹਨ, ਜਿਨ੍ਹਾਂ ਨੇ ਦੱਸਿਆ ਹੈ ਕਿ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਡਾਕ ਵਿਚ ਅਚਣਚੇਤ ਹੀ ਚੈਕ ਮਿਲੇ ਹਨ ਅਤੇ ਇੰਝ ਇਸਲਈ ਹੋਇਆ, ਕਿਉਂਕਿ ਜਦੋਂ ਉਨ੍ਹਾਂ ਨੇ ਡੇਵਿਡ ਦੀ ਕਹਾਣੀ ਤੋਂ ਪ੍ਰੇਰਣਾ ਲੈਕੇ ਆਪਣਾ ਧਿਆਨ ਚੈਕ 'ਤੇ ਕੇਂਦ੍ਰਿਤ ਕੀਤਾ, ਤਾਂ ਉਨ੍ਹਾਂ ਨੇ ਚੈਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਲਿਆ।
ਇਨਾਂ ਦੇ ਢੇਰ ਬਾਰੇ ਆਪਣੀਆਂ ਭਾਵਨਾਵਾਂ ਨੂੰ ਬਦਲਣ ਲਈ ਮੈਂ ਇਕ ਖੇਡ ਖੇਡਦੀ ਸੀ। ਮੈਂ ਇਹ ਨਾਟਕ ਕਰਦੀ ਸੀ ਕਿ ਬਿਲ ਦਰਅਸਲ ਚੈਕ ਹਨ। ਮੈਂ ਖੁਸ਼ੀ ਨਾਲ ਕੁੱਦ ਕੇ ਉਨ੍ਹਾਂ ਨੂੰ ਖੋਲ੍ਹਦੀ ਤੇ ਕਹਿੰਦੀ ਸੀ, "ਹੋਰ ਪੈਸਾ ਆ ਗਿਆ। ਧੰਨਵਾਦ। ਧੰਨਵਾਦ।" ਮੈਂ ਹਰ ਬਿਲ ਚੁੱਕ ਕੇ ਇਹ ਕਲਪਨਾ ਕਰਦੀ ਸੀ ਕਿ ਉਹ ਚੈਕ ਹੈ ਤੇ ਫਿਰ ਮੈਂ ਆਪਣੇ ਮਸਤਿਸ਼ਕ 'ਚ ਇਸਦੇ ਅੱਗੋਂ ਇਕ ਹੋਰ ਸਿਫਰ ਜੋੜ ਦਿੰਦੀ ਸੀ, ਤਾਂ ਕਿ ਰਕਮ ਹੋਰ ਜਿਆਦਾ ਵੱਧ ਜਾਵੇ। ਮੈਂ ਇਕ ਨੋਟਪੈਡ ਚੁਕਦੀ ਸੀ ਅਤੇ ਉਸਦੇ ਪੰਨੇ ਦੇ ਸਭ ਤੋਂ ਉੱਤੇ ਲਿਖਦੀ ਸੀ, "ਮੈਨੂੰ ਮਿਲਿਆ" ਅਤੇ ਫਿਰ ਮੈਂ ਉਨ੍ਹਾਂ ਸਾਰੇ ਬਿਲਾਂ ਦੀ ਰਕਮ ਲਿਖ ਲੈਂਦੀ ਸੀ, ਜਿਨ੍ਹਾਂ ਦੇ ਅੱਗੇ ਮੈਂ ਇਕ ਸਿਫਰ ਲਗਾ ਦਿੱਤਾ ਸੀ। ਹਰ ਰਕਮ ਅੱਗੇ ਮੈਂ ਲਿਖਦੀ ਸੀ "ਧੰਨਵਾਦ" ਅਤੇ ਇਨ੍ਹਾਂ ਨੂੰ ਪਾਉਣ ਤੇ ਸ਼ੁਕਰਗੁਜ਼ਾਰ ਹੋਣ ਦੀਆਂ ਭਾਵਨਾਵਾਂ ਮਹਿਸੂਸ ਕਰਦੀ ਸੀ - ਜਦੋਂ ਤਕ ਕਿ ਮੇਰੀਆਂ ਅੱਖਾਂ 'ਚ ਅਥਰੂ ਨਹੀਂ ਆ ਜਾਂਦੇ ਸਨ। ਫਿਰ ਮੈਂ ਹਰ ਬਿਲ ਨੂੰ ਦੁਬਾਰਾ ਚੁੱਕਦੀ ਸੀ, ਜਿਹੜੀ ਮਿਲਣ ਵਾਲੀ ਰਕਮ ਦੇ ਮੁਕਾਬਲੇ ਹੁਣ ਬੜੀ ਛੋਟੀ ਦਿਖਦੀ ਸੀ ਤੇ ਕਿਰਤਗਤਾ ਨਾਲ ਉਸਦਾ ਭੁਗਤਾਨ ਕਰ ਦਿੰਦੀ ਸੀ।
ਮੈਂ ਆਪਣੇ ਬਿਲ ਉਦੋਂ ਤਕ ਕਦੇ ਨਹੀਂ ਖੋਲ੍ਹਦੀ ਸੀ, ਜਦੋਂ ਤਕ ਕਿ ਆਪਣੇ ਅੰਦਰ ਇਹ ਭਾਵਨਾ ਨਹੀਂ ਭਰ ਲੈਂਦੀ ਸੀ ਕਿ ਉਹ ਚੈਕ ਹਨ। ਉਹ ਬਿਲ ਨਹੀਂ ਚੈਕ ਹਨ, ਜੇਕਰ ਮੈਂ ਆਪਣੇ-ਆਪ ਨੂੰ ਇਹ ਯਕੀਨ ਦਿਲਾਏ ਬਿਨਾਂ ਉਨ੍ਹਾਂ ਨੂੰ ਗਲਤੀ ਨਾਲ ਖੋਲ੍ਹ ਲੈਂਦੀ ਸੀ, ਤਾਂ ਮੇਰੇ ਢਿਡ ਵਿਚ ਰਿੜਕ ਮਚ ਜਾਂਦੀ ਸੀ। ਮੈਂ ਜਾਣਦੀ ਸੀ ਕਿ ਮੇਰੇ ਢਿੱਡ 'ਚ ਖਲਬਲੀ ਦੀ ਭਾਵਨਾ ਕਾਰਣ ਬਿਲ ਜ਼ਿਆਦਾ ਪ੍ਰਬਲਤਾ ਨਾਲ ਆਉਣ ਲੱਗਣਗੇ। ਮੈਂ ਜਾਣਦੀ ਸੀ ਕਿ ਮੈਨੂੰ ਇਸ ਭਾਵਨਾ ਨੂੰ ਹਟਾ ਕੇ ਇਸਦੀ ਥਾਂ ਖੁਸ਼ੀਆਂ ਦੀਆਂ ਭਾਵਨਾਵਾਂ ਰਖਣੀਆਂ ਹੋਣਗੀਆਂ, ਤਾਂ ਕਿ ਮੇਰੇ ਕੋਲ ਹੋਰ ਜਿਆਦਾ ਪੈਸੇ ਆ ਸਕਣ। ਬਿਲਾਂ ਦੇ ਢੇਰ ਦਾ ਇਹ ਖੇਡ ਮੇਰੇ ਲਈ ਕਾਰਗਰ ਸਾਬਿਤ ਹੋਇਆ ਤੇ ਇਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਤੁਸੀਂ ਵੀ ਇਸ ਤਰ੍ਹਾਂ ਦੇ ਖੇਡ ਇਜਾਦ ਕਰ ਸਕਦੇ ਹੋ। ਅੰਦਰਲੇ ਅਹਿਸਾਸ ਨਾਲ ਤੁਸੀਂ ਫੌਰਨ ਜਾਣ ਜਾਵੋਗੇ
ਕਿ ਤੁਹਾਡੇ ਲਈ ਕਿਹੜੀ ਚੀਜ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦੀ ਹੈ। ਜਦੋਂ ਤੁਸੀਂ ਨਾਟਕ ਕਰੋਗੇ ਤਾਂ ਸਿੱਟੇ ਤੇਜ਼ੀ ਨਾਲ ਮਿਲਣਗੇ।
ਲੋਰਲ ਲੇਂਜਮੀਰ
ਵਿੱਤੀ ਰਣਨੀਤੀਕਾਰ, ਵਕਤਾ ਤੇ ਵਿਅਕਤੀਗਤ ਅਥੈ ਕਾਰਪੋਰੇਟ ਕੋਚ
ਮੈਂ ਇਸ ਵਿਸ਼ਵਾਸ ਨਾਲ ਵੱਡੀ ਹੋਈ ਸੀ ਕਿ "ਪੈਸੇ ਲਈ ਇਨਸਾਨ ਨੂੰ ਕਰੜੀ ਮਿਹਨਤ ਕਰਣੀ ਪੈਂਦੀ ਹੈ।" ਵੱਡੀ ਹੋਣ ਤੋਂ ਬਾਅਦ ਮੈਂ ਆਪਣੇ ਦਿਮਾਗ 'ਚ ਇਸ ਦੀ ਥਾਂ ਇਹ ਵਿਚਾਰ ਰੱਖ ਲਿਆ। "ਪੈਸਾ ਆਸਾਨੀ ਨਾਲ ਤੇ ਅਕਸਰ ਮਿਲਦਾ ਹੈ।" ਹੁਣ ਸ਼ੁਰੂਆਤ 'ਚ ਤਾਂ ਇਹ ਝੂਠ ਵਰਗਾ ਲਗਦਾ ਸੀ, ਠੀਕ ਹੈ। ਤੁਹਾਡੇ ਮਸਤਿਸਕ ਦਾ ਇਕ ਹਿੱਸਾ ਕਹੇਗਾ, ਤੁਸੀਂ ਝੂਠੇ ਹੋ, ਇਹ ਮੁਸ਼ਕਿਲ ਹੈ।" ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਟੈਨਿਸ ਮੈਚ ਕੁੱਝ ਸਮੇਂ ਤਕ ਚਲੇਗਾ।
ਜੇਕਰ ਮਨ 'ਚ ਇਹੋ ਜਿਹੇ ਵਿਚਾਰ ਹੋਣ, "ਪੈਸੇ ਕਮਾਉਣ ਲਈ ਮੈਨੂੰ ਸਚਮੁੱਚ ਕਰੜੀ ਮਿਹਨਤ ਤੇ ਸੰਘਰਸ਼ ਕਰਣਾ ਹੋਵੇਗਾ," ਤਾਂ ਉਨ੍ਹਾਂ ਨੂੰ ਫੌਰਨ ਬਾਹਰ ਕਢ ਦਿਓ। ਉਨ੍ਹਾਂ ਵਿਚਾਰਾਂ ਨੂੰ ਸੋਚਕੇ ਤੁਸੀਂ ਇਕ ਖਾਸ ਫ੍ਰੀਕਊਂਸੀ ਭੇਜੀ ਸੀ ਤੇ ਇਸੇ ਕਾਰਣ ਤੁਹਾਨੂੰ ਜ਼ਿੰਦਗੀ 'ਚ ਭੈੜੇ ਅਨੁਭਵ ਮਿਲੇ। ਲੋਰਲ ਲੇਂਜਮੀਰ ਦੀ ਸਲਾਹ ਮੰਨੋ ਤੇ ਉਨ੍ਹਾਂ ਵਿਚਾਰਾਂ ਦੀ ਥਾਂ ਇਹ ਵਿਚਾਰ ਰੱਖ ਲਓ, "ਪੈਸਾ ਆਸਾਨੀ ਨਾਲ ਤੇ ਅਕਸਰ ਮਿਲਦਾ ਹੈ।"
ਡੇਵਿਡ ਸਕਰਮਰ
ਪੈਸਾ ਬਣਾਉਣ ਦੇ ਵਿਸ਼ੇ 'ਚ ਇਹ ਜਾਣ ਲਓ ਕਿ ਦੌਲਤ ਇਕ ਮਾਨਸਿਕਤਾ ਹੈ। ਇਸਦਾ ਸੰਬੰਧ ਇਸ ਗੱਲ ਨਾਲ ਹੈ ਕਿ ਤੁਸੀਂ ਕਿਵੇਂ ਸੋਚਦੇ ਹੋ।
ਲੋਰਲ ਲੇਂਜਮੀਰ
ਮੈਂ ਲੋਕਾਂ ਨੂੰ ਜਿਹੜੀ ਕੋਚਿੰਗ ਦਿੰਦੀ ਹਾਂ, ਉਸਦਾ 80 ਫੀਸਦੀ ਹਿੱਸਾ ਉਨ੍ਹਾਂ ਦੇ ਮਨੋਵਿਗਿਆਨ ਤੇ ਸੋਚਣ ਦੇ ਤਰੀਕੇ ਨਾਲ ਸੰਬੰਧਿਤ ਹੁੰਦਾ ਹੈ। ਮੈਂ ਜਾਣਦੀ ਹਾਂ, ਲੋਕ
ਕਹਿੰਦੇ ਹਨ, "ਓਹ, ਤੁਸੀਂ ਇੰਝ ਕਰ ਸਕਦੇ ਹੋ, ਲੇਕਿਨ ਮੈਂ ਨਹੀਂ ਕਰ ਸਕਦਾ।"
ਬਹਰਹਾਲ, ਲੋਕਾਂ 'ਚ ਧਨ ਨਾਲ ਆਪਣੇ ਅੰਦਰੂਨੀ ਸੰਬੰਧ ਤੇ ਗੱਲਬਾਤ ਨੂੰ ਬਦਲਣ ਦੀ ਸਮਰੱਥਾ ਹੁੰਦੀ ਹੈ।
ਚੰਗੀ ਖਬਰ ਇਹ ਹੈ ਕਿ ਜਿਸ ਪਲ ਤੁਸੀਂ ਫੈਸਲਾ ਕਰਦੇ ਹੋ ਕਿ ਤੁਹਾਡਾ ਗਿਆਨ ਤੁਹਾਡੇ ਬਚਪਨ ਦੀ ਝੂਠੀਆਂ ਧਾਰਨਾਵਾਂ ਤੋਂ ਜਿਆਦਾ ਮਹੱਤਵਪੂਰਨ ਹਨ, ਉਸੇ ਪਲ ਤੁਸੀਂ ਸਮਰਿੱਧੀ ਦੀ ਰਾਹ 'ਚ ਆਪਣਾ ਗਿਅਰ ਬਦਲ ਲਵੋਗੇ। ਸਫਲਤਾ ਬਾਹਰੋਂ ਨਹੀਂ, ਅੰਦਰੋਂ ਆਉਂਦੀ ਹੈ।"
ਰਾੱਲਫ਼ ਵਾਲਡੋ ਇਮਰਸਨ (1803-1882)
ਜਿਆਦਾ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਣ ਲਈ ਤੁਹਾਨੂੰ ਉਸ ਬਾਰੇ `ਚ ਚੰਗਾ ਮਹਿਸੂਸ ਕਰਣਾ ਹੋਵੇਗਾ। ਜ਼ਾਹਿਰ ਹੈ, ਜਦੋਂ ਲੋਕਾਂ ਕੋਲ ਬਥੇਰਾ ਪੈਸਾ ਨਹੀਂ ਹੁੰਦਾ, ਤਾਂ ਉਹ ਪੈਸਿਆਂ ਬਾਰੇ ਚੰਗਾ ਮਹਿਸੂਸ ਨਹੀਂ ਕਰਦੇ। ਲੇਕਿਨ ਇਹ ਨਕਾਰਾਤਮਕ ਭਾਵਨਾਵਾਂ ਜਿਆਦਾ ਪੈਸੇ ਨੂੰ ਤੁਹਾਡੇ ਕੋਲ ਆਉਣ ਤੋਂ ਰੋਕ ਰਹੀਆਂ ਹਨ। ਤੁਹਾਨੂੰ ਇਸ ਚੱਕਰ ਨੂੰ ਰੋਕਣਾ ਹੋਵੇਗਾ। ਪੈਸਿਆਂ ਬਾਰੇ ਚੰਗਾ ਮਹਿਸੂਸ ਕਰਕੇ ਤੇ ਆਪਣੇ ਕੋਲ ਮੌਜੂਦ ਚੀਜਾਂ ਬਾਰੇ ਸ਼ੁਕਰਗੁਜਾਰ ਹੋ ਕੇ ਤੁਸੀਂ ਇਸ ਚੱਕਰ ਨੂੰ ਰੋਕ ਸਕਦੇ ਹੋ। ਇਹ ਕਹਿਣਾ ਤੇ ਮਹਿਸੂਸ ਕਰਣਾ ਸ਼ੁਰੂ ਕਰੋ, "ਮੇਰੇ ਕੋਲ ਕਾਫ਼ੀ ਤੋਂ ਵੱਧ ਪੈਸੇ ਹਨ।" ਧਨ ਦੀ ਬਹੁਤਾਤ ਹੈ ਤੇ ਇਹ ਮੇਰੇ ਕੋਲ ਆ ਰਿਹਾ ਹੈ।" "ਮੈਂ ਦੌਲਤ ਦਾ ਚੁੰਬਕ ਹਾਂ।" ਮੈਂ ਪੈਸਿਆਂ ਨੂੰ ਪਿਆਰ ਕਰਦਾ ਹਾਂ ਤੇ ਪੈਸੇ ਮੇਰੇ ਨਾਲ।" "ਮੈਨੂੰ ਹਰ ਦਿਨ ਪੈਸਾ ਮਿਲ ਰਿਹਾ ਹੈ।" "ਧੰਨਵਾਦ। ਧੰਨਵਾਦ। ਧੰਨਵਾਦ।"
ਪੈਸੇ ਪਾਉਣ ਲਈ ਪੈਸੇ ਦਿਓ
ਪੈਸੇ ਦੇਣੇ ਆਪਣੇ ਜੀਵਨ 'ਚ ਜ਼ਿਆਦਾ ਪੈਸੇ ਲਿਆਉਣ ਦੀ ਜਬਰਦਸਤ ਤਕਨੀਕ ਹੈ, ਕਿਉਂਕਿ ਇਹ ਕਰਨ ਵੇਲੇ ਦਰਅਸਲ ਤੁਸੀਂ ਕਹਿ ਰਹੇ ਹੋ, "ਮੇਰੇ ਕੋਲ ਢੇਰ ਸਾਰੇ ਪੈਸੇ ਹਨ।" ਹੈਰਾਨੀ ਦੀ ਕੋਈ ਗਲ ਨਹੀਂ ਹੈ ਕਿ ਦੁਨੀਆ ਦੇ ਸਭ ਤੋਂ ਦੌਲਤਮੰਦ ਲੋਕ ਸਭ ਤੋਂ ਵੱਡੇ ਦਾਨੀ ਹੁੰਦੇ ਹਨ। ਉਹ ਬਹੁਤ
ਵੱਡੀ ਰਕਮ ਦਾਨ ਦਿੰਦੇ ਹਨ ਤੇ ਇਸ ਤੋਂ ਬਾਅਦ ਆਕਰਸ਼ਨ ਦੇ ਨਿਯਮ ਰਾਹੀਂ ਬ੍ਰਹਿਮੰਡ ਬਦਲੇ ਚ ਉਨ੍ਹਾਂ ਨੂੰ ਢੇਰ ਸਾਰੀ ਦੌਲਤ ਦਾ ਖਜਾਨਾ ਪ੍ਰਦਾਨ ਕਰਦਾ ਹੈ-ਕਈ ਗੁਣਾ!
ਜੇਕਰ ਤੁਸੀਂ ਸੋਚ ਰਹੇ ਹੋ, "ਮੇਰੇ ਕੋਲ ਦੇਣ ਲਈ ਬਹੁਤੇਰੇ ਪੈਸੇ ਨਹੀਂ ਹਨ," ਓਹ! ਹੁਣ ਤੁਸੀਂ ਜਾਣ ਗਏ ਹੋ ਕਿ ਤੁਹਾਡੇ ਕੋਲ ਬਹੁਤੇਰੇ ਪੈਸੇ ਕਿਉਂ ਨਹੀਂ ਹਨ। ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੇ ਕੋਲ ਦਾਨ ਦੇਣ ਲਈ ਕਾਫੀ ਪੈਸੇ ਨਹੀਂ ਹਨ, ਤਾਂ ਦੇਣੇ ਸ਼ੁਰੂ ਕਰ ਦਿਓ। ਜਦੋਂ ਤੁਸੀਂ ਦਾਨ ਦੇਣ ਚ ਆਸਥਾ ਦਰਸਾਉਂਦੇ ਹੋ, ਤਾਂ ਆਕਰਸ਼ਨ ਦਾ ਨਿਯਮ ਤੁਹਾਨੂੰ ਜਿਆਦਾ ਪੈਸੇ ਦੇਵੇਗਾ, ਤਾਂ ਕਿ ਤੁਸੀ ਹੋਰ ਜਿਆਦਾ ਦਾਨ ਦੇ ਸਕੋ।
ਦਾਨ ਦੇਣ ਤੇ ਤਿਆਗ ਕਰਣ 'ਚ ਬੜਾ ਫਰਕ ਹੁੰਦਾ ਹੈ। ਦਾਨ ਸੁਖਮਈ ਭਾਵਨਾਵਾਂ ਨਾਲ ਭਰੇ ਦਿਲ ਨਾਲ ਦਿੱਤਾ ਜਾਂਦਾ ਹੈ। ਤਿਆਗ ਕਰਣ ਵੇਲੇ ਚੰਗਾ ਮਹਿਸੂਸ ਨਹੀਂ ਹੁੰਦਾ। ਦੋਨਾਂ ਨੂੰ ਬਰਾਬਰ ਨਾ ਸਮਝੋ - ਇਹ ਬਿਲਕੁਲ ਵਿਪਰੀਤ ਹਨ। ਇਕ ਕਮੀ ਦਾ ਸੰਕੇਤ ਭੇਜਦਾ ਹੈ, ਦੂਜਾ ਲੋੜ-ਤੋਂ-ਵਧ ਦਾ ਸੰਕੇਤ ਭੇਜਦਾ ਹੈ। ਇਕ ਤੋਂ ਚੰਗਾ ਮਹਿਸੂਸ ਹੁੰਦਾ ਹੈ; ਦੂਜੇ ਨਾਲ ਚੰਗਾ ਮਹਿਸੂਸ ਨਹੀਂ ਹੁੰਦਾ। ਤਿਆਗ ਆਖਰਕਾਰ ਨਾਪਸੰਦਗੀ ਵੱਲ ਲੈ ਜਾਵੇਗਾ। ਪੂਰੇ ਦਿਲ ਨਾਲ ਦਾਨ ਦੇਣਾ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਸਭ ਤੋਂ ਖੁਸ਼ਮਈ ਕੰਮਾਂ 'ਚੋਂ ਇਕ ਹੈ ਤੇ ਆਕਰਸ਼ਨ ਦਾ ਨਿਯਮ ਉਸ ਸੰਕੇਤ ਨੂੰ ਫੜ ਲਵੇਗਾ ਤੇ ਤੁਹਾਡੇ ਜੀਵਨ 'ਚ ਉਹ ਹੜ੍ਹ ਲਿਆਵੇਗਾ। ਤੁਸੀਂ ਫਰਕ ਆਪ ਮਹਿਸੂਸ ਕਰ ਸਕਦੇ ਹੋ।
ਜੇਮਸ ਰੇ
ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਦਾ ਹਾਂ, ਜਿਹੜੇ ਢੇਰ ਸਾਰਾ ਪੈਸਾ ਤਾਂ ਕਮਾਉਂਦੇ ਹਨ, ਲੇਕਿਨ ਲੋਕਾਂ ਨਾਲ ਉਨ੍ਹਾਂ ਦੇ ਸੰਬੰਧ ਬੜੇ ਖਰਾਬ ਜਾਂ ਭੈੜੇ ਹੁੰਦੇ ਹਨ। ਇਹ ਅਸਲ ਦੌਲਤ ਨਹੀਂ ਹੈ। ਤੁਸੀਂ ਪੈਸਿਆਂ ਦੇ ਪਿੱਛੇ ਦੌੜ ਕੇ ਅਮੀਰ ਤਾਂ ਬਣ ਸਕਦੇ ਹੋ ਲੇਕਿਨ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਸੀਂ ਦੌਲਤਮੰਦ ਬਣ ਜਾਵੋਗੇ। ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਪੈਸਾ ਦੌਲਤ ਦਾ ਹਿੱਸਾ ਨਹੀਂ ਹੈ। ਇਹ ਬੇਸ਼ਕ ਹੈ। ਲੇਕਿਨ ਇਹ ਸਿਰਫ ਹਿੱਸਾ ਹੈ।
ਮੈਂ ਬਹੁਤੇ ਇਹੋ ਜਿਹੇ ਲੋਕਾਂ ਨੂੰ ਵੀ ਵੇਖਦਾ ਹਾਂ, ਜਿਹੜੇ ‘ਅਧਿਆਤਮਕ ਹਨ, ਲੇਕਿਨ ਹਰ ਸਮੇਂ ਬੀਮਾਰ ਤੇ ਕੰਗਾਲ ਰਹਿੰਦੇ ਹਨ। ਇਹ ਵੀ ਦੌਲਤ ਨਹੀਂ ਹੈ। ਜੀਵਨ ਦਾ ਮਤਲਬ ਮਾਲਾਮਾਲ ਹੋਣਾ ਹੈ - ਸਾਰੇ ਖੇਤਰਾਂ 'ਚ।
ਜੇਕਰ ਤੁਹਾਨੂੰ ਇਹ ਯਕੀਨ ਕਰਣਾ ਸਿਖਾਇਆ ਗਿਆ ਹੈ ਕਿ ਦੌਲਤਮੰਦ ਬਣਨਾ ਅਧਿਆਤਮਕ ਨਜਰੀਏ ਨਾਲ ਚੰਗਾ ਨਹੀਂ ਹੈ, ਤਾਂ ਮੈਂ ਤੁਹਾਨੂੰ ਕੈਥਰੀਨ ਪਾਂਡਰ ਦੀ ਦ ਮਿਲੀਅਨਰਜ਼ ਆਫ਼ ਦ ਬਾਇਬਲ ਸੀਰੀਜ਼ ਪੜ੍ਹਨ ਦੀ ਸਲਾਹ ਦੇਣਾ ਚਾਹਵਾਂਗੀ। ਇਨ੍ਹਾਂ ਬੇਹਤਰੀਨ ਪੁਸਤਕਾਂ ਤੋਂ ਤੁਹਾਨੂੰ ਇਹ ਪਤਾ ਚਲੇਗਾ ਕਿ ਇਬਰਾਹਮ, ਇਸਾਕ, ਜੇਕਬ, ਜੋਸਫ, ਮੋਜੇਸ ਤੇ ਈਸਾ ਮਸੀਹ ਨ ਸਿਰਫ ਸਮਰਿਧੀ ਦੇ ਉਪਦੇਸ਼ਕ ਸਨ, ਬਲਕਿ ਆਪ ਮਿਲੀਅਨਰ ਸਨ ਤੇ ਇੰਨੇ ਸ਼ਾਹੀ ਜੀਵਨਸ਼ੈਲੀ ਨਾਲ ਜਿਉਂਦੇ ਸਨ, ਜਿਸਦੀ ਕਲਪਨਾ ਵਰਤਮਾਨ ਯੁਗ ਦੇ ਕਈ ਮਿਲੀਅਨਰਜ਼ ਵੀ ਨਹੀਂ ਕਰ ਸਕਦੇ।
ਤੁਸੀਂ ਸਾਮਰਾਜ ਦੇ ਵਾਰਿਸ ਹੋ। ਸਮਰਿੱਧੀ ਤੁਹਾਡਾ ਜਨਮਸਿੱਧ ਅਧਿਕਾਰ ਹੈ ਤੇ ਜੀਵਨ ਦੇ ਹਰ ਖੇਤਰ 'ਚ ਤੁਹਾਡੇ ਹੱਥ ਅੰਦਰ ਇੰਨੀ ਪ੍ਰਚੁਰਤਾ ਦੀ ਕੁੰਜੀ ਹੈ, ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਤੁਸੀਂ ਹਰ ਮਨਚਾਹੀ ਚੀਜ਼ ਦੇ ਹਕਦਾਰ ਹੋ ਤੇ ਬ੍ਰਹਿਮੰਡ ਤੁਹਾਨੂੰ ਉਹ ਚੀਜ ਦੇਵੇਗਾ, ਲੇਕਿਨ ਤੁਹਾਨੂੰ ਆਪਣੇ ਜੀਵਨ 'ਚ ਇਸਲਈ ਸੱਦਾ ਦੇਣਾ ਹੋਵੇਗਾ। ਹੁਣ ਤੁਸੀਂ ਰਹੱਸ ਜਾਣ ਚੁਕੇ ਹੋ। ਤੁਹਾਡੇ ਕੋਲ ਹੁਣ ਚਾਬੀ ਹੈ। ਚਾਬੀ ਤੁਹਾਡੇ ਵਿਚਾਰ ਤੇ ਭਾਵਨਾਵਾਂ ਹਨ। ਇਹ ਚਾਬੀ ਸਾਰੀ ਜ਼ਿੰਦਗੀ ਤੁਹਾਡੇ ਹੱਥ 'ਚ ਰਹਿੰਦੀ ਹੈ।
ਮਾਰਸੀ ਸ਼ਿਮਾੱਫ਼
ਪੱਛਮੀ ਸੰਸਕ੍ਰਿਤੀ ਜਾਂ ਸਭਿਆਚਾਰ 'ਚ ਬਹੁਤੇ ਲੋਕ ਸਫਲਤਾ ਦੀ ਭਾਲ 'ਚ ਜੁਟੇ ਰਹਿੰਦੇ ਹਨ। ਉਹ ਵੱਡਾ ਮਕਾਨ ਚਾਹੁੰਦੇ ਹਨ, ਉਹ ਆਪਣੇ ਕਾਰੋਬਾਰ ਚ ਸਫਲਤਾ ਚਾਹੁੰਦੇ ਹਨ, ਉਹ ਤਮਾਮ ਬਾਹਰਲੀਆਂ ਚੀਜ਼ਾਂ ਚਾਹੁੰਦੇ ਹਨ। ਲੇਕਿਨ ਅਸੀਂ ਆਪਣੀ ਖੋਜ 'ਚ ਇਹ ਪਾਇਆ ਹੈ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਨ੍ਹਾਂ ਬਾਹਰਲੀਆਂ ਚੀਜ਼ਾਂ ਦੇ ਮਿਲਣ ਤੋਂ ਬਾਅਦ ਉਹ ਸਚਮੁੱਚ ਖੁਸ਼ ਹੋ ਜਾਣਗੇ, ਜਿਹੜਾ ਉਨ੍ਹਾਂ ਦਾ ਟੀਚਾ ਹੈ। ਅਸੀਂ ਇਹਨਾਂ ਬਾਹਰਲੀਆਂ ਚੀਜ਼ਾਂ ਦਾ ਪਿੱਛਾ ਇਹ ਸੋਚ ਕੇ ਕਰਦੇ ਹਾਂ ਕਿ ਉਨ੍ਹਾਂ ਦੇ ਮਿਲਣ ਤੋਂ ਬਾਅਦ ਸਾਨੂੰ ਖੁਸ਼ੀ ਮਿਲ ਜਾਵੇਗੀ, ਲੇਕਿਨ ਮਾਮਲਾ ਬਿਲਕੁਲ ਪੁੱਠਾ ਹੈ। ਤੁਹਾਨੂੰ ਪਹਿਲਾਂ ਅੰਦਰੂਨੀ ਖੁਸ਼ੀ, ਅੰਦਰਲੀ ਸ਼ਾਂਤੀ,
ਅੰਦਰੂਨੀ ਭਵਿੱਖ-ਦ੍ਰਿਸ਼ਟੀ ਵੱਲ ਜਾਣਾ ਹੁੰਦਾ ਹੈ। ਇਸਦੇ ਬਾਅਦ ਹੀ ਤਮਾਮ ਬਾਹਰਲੀਆਂ ਚੀਜ਼ਾਂ ਪ੍ਰਗਟ ਹੁੰਦੀਆਂ ਹਨ।
ਹਰ ਚੀਜ ਜਿਹੜੀ ਤੁਸੀਂ ਚਾਹੁੰਦੇ ਹੋ ਅੰਦਰਲਾ ਕੰਮ ਹੈ। ਬਾਹਰੀ ਜਗਤ ਨਤੀਜਿਆਂ ਦਾ ਸੰਸਾਰ ਹੈ। ਇਹ ਤੁਹਾਡੇ ਵਿਚਾਰਾਂ ਦਾ ਨਤੀਜਾ ਹੈ। ਤੁਹਾਡੇ ਵਿਚਾਰਾਂ ਦੀ ਫ੍ਰੀਕਊਂਸੀ ਨੂੰ ਖੁਸ਼ੀ 'ਤੇ ਸੈਟ ਕਰ ਲਓ। ਤੁਹਾਡੇ ਮਨ 'ਚ ਖੁਸ਼ੀ ਤੇ ਆਨੰਦ ਦੀਆਂ ਭਾਵਨਾਵਾਂ ਭਰ ਲਓ ਤੇ ਆਪਣੀ ਸਾਰੀ ਸ਼ਕਤੀ ਨਾਲ ਉਨ੍ਹਾਂ ਨੂੰ ਬ੍ਰਹਿਮੰਡ ਵੱਲ ਭੇਜੋ। ਇੰਝ ਕਰਣ ਤੇ ਤੁਹਾਨੂੰ ਇਹ ਧਰਤੀ ਸੁਰਗ ਜਿੰਨੀ ਸੁੰਦਰ ਲੱਗਣ ਲੱਗੇਗੀ।
ਰਹੱਸ ਸੰਖੇਪ
ਦੌਲਤ ਨੂੰ ਆਕਰਸ਼ਿਤ ਕਰਣ ਲਈ ਦੌਲਤ 'ਤੇ ਧਿਆਨ ਕੇਂਦ੍ਰਿਤ ਕਰੋ। ਜਦੋਂ ਤੁਸੀਂ ਪੈਸਿਆਂ ਦੀ ਕਮੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਹਾਡੇ ਜੀਵਨ 'ਚ ਜਿਆਦਾ ਪੈਸੇ ਆਉਣੇ ਅਸੰਭਵ ਹਨ।
ਆਪਣੀ ਕਲਪਨਾ ਦਾ ਉਪਯੋਗ ਕਰਣ ਨਾਲ ਮਦਦ ਮਿਲਦੀ ਹੈ। ਇਹ ਕਲਪਨਾ ਕਰੋ ਕਿ ਤੁਹਾਡੇ ਕੋਲ ਉਹ ਸਾਰਾ ਪੈਸਾ ਹੈ, ਜਿਹੜਾ ਤੁਸੀਂ ਚਾਹੁੰਦੇ ਹੋ। ਦੌਲਤਮੰਦ ਹੋਣ ਦਾ ਖੇਡ ਖੇਡਣ ਨਾਲ ਤੁਸੀਂ ਪੈਸਿਆਂ ਬਾਰੇ ਬੇਹਤਰ ਮਹਿਸੂਸ ਕਰੋਗੇ। ਜਦੋਂ ਤੁਸੀਂ ਇਸਦੇ ਬਾਰੇ 'ਚ ਬੇਹਤਰ ਮਹਿਸੂਸ ਕਰੋਗੇ, ਤਾਂ ਤੁਹਾਡੇ ਜੀਵਨ 'ਚ ਜ਼ਿਆਦਾ ਪੈਸਾ ਪ੍ਰਵਾਹਿਤ ਹੋਵੇਗਾ।
ਇਸੇ ਵੇਲੇ ਖੁਸ਼ੀ ਮਹਿਸੂਸ ਕਰਣਾ ਤੁਹਾਡੇ ਜੀਵਨ 'ਚ ਪੈਸਾ ਲਿਆਉਣ ਦਾ ਸਭ ਤੋਂ ਤੇਜ਼ ਤਰੀਕਾ ਹੈ।
ਇਹ ਇਰਾਦਾ ਬਣਾ ਲਓ ਕਿ ਤੁਸੀਂ ਆਪਣੀ ਪਸੰਦ ਦੀ ਹਰ ਚੀਜ਼ ਵੱਲ ਦੇਖ ਕੇ ਇਹ ਕਹੋਗੇ, "ਮੈਂ ਇਸਦਾ ਖਰਚਾ ਚੁੱਕ ਸਕਦਾ ਹਾਂ। ਮੈਂ ਇਸ ਨੂੰ ਖਰੀਦ ਸਕਦਾ ਹਾਂ।" ਇਸ ਤਰ੍ਹਾਂ ਤੁਸੀਂ ਆਪਣੀ ਸੋਚ ਨੂੰ ਬਦਲ ਲਓਗੇ ਤੇ ਪੈਸਿਆਂ ਬਾਰੇ ਬੇਹਤਰ ਮਹਿਸੂਸ ਕਰਣ ਲਗੋਗੇ।
ਤੁਹਾਡੇ ਜੀਵਨ 'ਚ ਜਿਆਦਾ ਪੈਸਾ ਲਿਆਉਣ ਲਈ ਪੈਸੇ ਦਾਨ ਕਰੋ। ਜਦੋਂ ਤੁਸੀਂ ਪੈਸਿਆਂ ਨਾਲ ਉਦਾਰ ਹੁੰਦੇ ਹੋ ਤੇ ਦੂਜਿਆਂ ਨੂੰ ਦਾਨ ਦੇਣ ਵੇਲੇ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਬ੍ਰਹਿਮੰਡ ਨੂੰ ਇਹ ਸੰਕੇਤ ਭੇਜਦੇ ਹੋ, "ਮੇਰੇ ਕੋਲ ਬਹੁਤ ਪੈਸੇ ਹਨ।"
ਡਾਕ ਵਿਚ ਚੈਕ ਮਿਲਣ ਦੀ ਮਾਨਸਿਕ ਤਸਵੀਰਾਂ ਦੇਖੋ।
ਆਪਣੇ ਵਿਚਾਰਾਂ ਦੀ ਤੱਕੜੀ ਦੇ ਦੌਲਤ ਵਾਲੇ ਪਲੜੇ ਨੂੰ ਭਾਰੀ ਰੱਖੋ। ਦੌਲਤ ਬਾਰੇ ਸੋਚੋ।
ਸੰਬੰਧਾਂ ਦਾ ਰਹੱਸ
ਮੈਰੀ ਡਾਇਮੰਡ
ਫੇਂਗ ਸ਼ੂਈ ਸਲਾਹਕਾਰ, ਟੀਚਰ ਤੇ ਵਕਤਾ
ਰਹੱਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਬ੍ਰਹਿਮੰਡ ਦੇ ਨਿਰਮਾਤਾ ਹਾਂ ਤੇ ਅਸੀਂ ਜਿਹੜੀ ਵੀ ਇੱਛਾ ਸਾਕਾਰ ਕਰਣਾ ਚਾਹੁੰਦੇ ਹਾਂ, ਉਹ ਹਰ ਚੀਜ਼ ਸਾਡੇ ਜੀਵਨ 'ਚ ਪ੍ਰਗਟ ਹੋਵੇਗੀ। ਇਸਲਈ ਸਾਡੀ ਇੱਛਾਵਾਂ, ਵਿਚਾਰ ਤੇ ਭਾਵਨਾਵਾਂ ਬਹੁਤ ਮਹੱਤਵਪੂਰਨ ਹਨ, ਕਿਉਂਕਿ ਉਹੀ ਸਾਡੇ ਜੀਵਨ 'ਚ ਸਾਕਾਰ ਹੁੰਦੀਆਂ ਹਨ।
ਇਕ ਦਿਨ ਮੈਂ ਆਰਟ ਡਾਇਰੈਕਟਰ ਦੇ ਘਰ ਗਈ, ਜੋ ਬਹੁਤ ਮਸ਼ਹੂਰ ਫਿਲਮ ਨਿਰਮਾਤਾ ਸੀ। ਉਨ੍ਹਾਂ ਨੇ ਆਪਣੇ ਲਿਵਿੰਗ ਰੂਮ ਦੇ ਹਰ ਕੋਨੇ 'ਚ ਇਕ ਨੰਗੀ ਔਰਤ ਦੀ ਸੁੰਦਰ ਤਸਵੀਰ ਲਾਈ ਹੋਈ ਸੀ, ਜਿਸਨੇ ਇਕ ਕਪੜਾ ਲਪੇਟਿਆ ਹੋਇਆ ਸੀ ਤੇ ਉਹ ਆਪਣਾ ਸਿਰ ਘੁਮਾ ਰਹੀ ਸੀ, ਜਿਵੇਂ ਕਹਿ ਰਹੀ ਹੋਵੇ, "ਮੈਂ ਤੁਹਾਨੂੰ ਨਹੀਂ ਦੇਖਣਾ ਚਾਹੁੰਦੀ।" ਮੈਂ ਉਨ੍ਹਾਂ ਨੂੰ ਕਿਹਾ, "ਤੁਹਾਨੂੰ ਰੁਮਾਂਸ ਕਰਣ 'ਚ ਦਿੱਕਤ ਆ ਰਹੀ ਹੋਵੇਗੀ।" ਉਨ੍ਹਾਂ ਨੇ ਕਿਹਾ, "ਕੀ ਤੁਸੀਂ ਅੰਤਰਜਾਮੀ ਹੋ?" ਮੈਂ ਕਿਹਾ, "ਨਹੀਂ, ਲੇਕਿਨ ਵੇਖੋ। ਸੱਤ ਥਾਵਾਂ 'ਤੇ ਤੁਸੀਂ ਉਸੇ ਔਰਤ ਦੀ ਤਸਵੀਰ ਲਾਈ ਹੋਈ ਹੈ।" ਉਨ੍ਹਾਂ ਨੇ ਕਿਹਾ, "ਲੇਕਿਨ ਮੈਨੂੰ ਇਹ ਪੇਂਟਿੰਗ ਬੜੀ ਪਸੰਦ ਹੈ। ਮੈਂ ਇਸ ਨੂੰ ਆਪ ਪੇਂਟ ਕੀਤਾ ਹੈ।" ਮੈਂ ਕਿਹਾ, "ਇਹ ਤਾਂ ਹੋਰ ਵੀ ਮਾੜੀ ਗੱਲ ਹੈ, ਕਿਉਂਕਿ ਤੁਸੀਂ ਇਸ 'ਚ ਆਪਣੀ
ਸਾਰੀ ਰਚਨਾਤਮਕਤਾ ਤੇ ਸਿਰਜਨਾਤਮਕਤਾ ਲਾ ਦਿੱਤੀ ਹੈ।"
ਉਹ ਬੜੇ ਆਲੀਸ਼ਾਨ ਵਿਅਕਤੀ ਹਨ, ਜਿਹੜੇ ਕਿ ਹੀਰੋਇਨਾਂ ਨਾਲ ਘਿਰੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦਾ ਕੰਮ ਹੀ ਇਸ ਤਰ੍ਹਾਂ ਦਾ ਹੈ, ਲੇਕਿਨ ਉਨ੍ਹਾਂ ਦੇ ਜੀਵਨ 'ਚ ਕੋਈ ਰੁਮਾਂਸ ਨਹੀਂ ਹੈ। ਮੈਂ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਕੀ ਚਾਹੁੰਦੇ ਹੋ?" "ਮੈਂ ਇਕ ਹਫਤੇ 'ਚ ਤਿੰਨ ਔਰਤਾਂ ਨਾਲ ਡੇਟਿੰਗ ਕਰਣਾ ਚਾਹੁੰਦਾ ਹਾਂ।" ਮੈਂ ਕਿਹਾ, "ਠੀਕ ਹੈ, ਇਸ ਦ੍ਰਿਸ਼ ਦੀ ਪੇਂਟਿੰਗ ਬਣਾਓ। ਤਿੰਨ ਔਰਤਾਂ ਨਾਲ ਆਪਣੀ ਪੇਂਟਿੰਗ ਬਣਾਓ, ਤੇ ਉਸ ਨੂੰ ਆਪਣੇ ਲਿਵਿੰਗ ਰੂਮ ਦੇ ਹਰ ਕੋਨੇ 'ਚ ਟੰਗ ਦਿਓ।"
ਛੇ ਮਹੀਨਿਆਂ ਬਾਅਦ ਜਦੋਂ ਉਨ੍ਹਾਂ ਨਾਲ ਮੇਰੀ ਦੁਬਾਰਾ ਮੁਲਾਕਾਤ ਹੋਈ, ਤਾਂ ਮੈਂ ਪੁੱਛਿਆ, "ਤੁਹਾਡਾ ਪ੍ਰੇਮੀ ਜੀਵਨ ਕਿਹੋ ਜਿਹਾ ਹੈ?" "ਬਹੁਤ ਵਧੀਆ! ਹੁਣ ਔਰਤਾਂ ਮੈਨੂੰ ਫੋਨ ਕਰਦੀਆਂ ਹਨ। ਉਹ ਮੇਰੇ ਨਾਲ ਡੇਟਿੰਗ 'ਤੇ ਜਾਣਾ ਚਾਹੁੰਦੀਆਂ ਹਨ।" ਮੈਂ ਕਿਹਾ, "ਇਹ ਇਸਲਈ ਹੈ, ਕਿਉਂਕਿ ਇਹ ਤੁਹਾਡੀ ਆਪਣੀ ਇੱਛਾ ਸੀ।” ਉਹ ਬੋਲੇ, "ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ। ਮੇਰਾ ਮਤਲਬ ਹੈ, ਸਾਲਾਂ ਤੋਂ ਇਕ ਵੀ ਔਰਤ ਮੇਰੇ ਨਾਲ ਡੇਟਿੰਗ 'ਤੇ ਨਹੀਂ ਜਾ ਰਹੀ ਸੀ ਤੇ ਹੁਣ ਮੈਨੂੰ ਇਕ ਹਫਤੇ 'ਚ ਤਿੰਨ ਡੇਟਿੰਗ ਮਿਲ ਰਹੀਆਂ ਹਨ। ਮੇਰੇ ਕਾਰਣ ਉਹ ਲੜਦੀਆਂ ਹਨ।" ਮੈਂ ਕਿਹਾ, "ਇਹ ਤਾਂ ਤੁਹਾਡੇ ਲਈ ਬੜੀ ਚੰਗੀ ਗਲ ਹੈ।" ਫਿਰ ਉਨ੍ਹਾਂ ਨੇ ਮੈਨੂੰ ਆਪਣੀ ਨਵੀਂ ਇੱਛਾ ਦੱਸੀ, "ਮੈਂ ਸਚਮੁੱਚ ਹੀ ਸਥਾਈ ਰੁਮਾਂਸ ਚਾਹੁੰਦਾ ਹਾਂ। ਹੁਣ ਮੈਂ ਵਿਆਹ ਕਰਣਾ ਚਾਹੁੰਦਾ ਹਾਂ, ਰੁਮਾਂਸ ਚਾਹੁੰਦਾ ਹਾਂ।" ਮੈਂ ਕਿਹਾ, "ਚੰਗਾ, ਤਾਂ ਫਿਰ ਉਸਦੀ ਪੇਂਟਿੰਗ ਬਣਾ ਲਓ।" ਉਨ੍ਹਾਂ ਨੇ ਇਕ ਸੁੰਦਰ ਰੁਮਾਂਟਿਕ ਰਿਸਤੇ ਦੀ ਤਸਵੀਰ ਬਣਾਈ। ਇਸਦੇ ਇਕ ਸਾਲ ਬਾਅਦ ਉਨ੍ਹਾਂ ਦੀ ਸਾਦੀ ਹੋਈ ਅਤੇ ਹੁਣ ਉਹ ਬੜੇ ਖੁਸ਼ ਹਨ।
ਇੰਝ ਇਸਲਈ ਹੋਇਆ, ਕਿਉਂਕਿ ਉਨ੍ਹਾਂ ਨੇ ਆਪਣੀ ਇੱਛਾ ਨੂੰ ਬਾਹਰ ਭੇਜਿਆ। ਉਨ੍ਹਾਂ ਨੂੰ ਸਾਲਾਬੱਧੀ ਡੇਟਿੰਗ ਦੀ ਇੱਛਾ ਕੀਤੀ ਸੀ, ਲੇਕਿਨ ਕੁੱਝ ਨਹੀਂ ਹੋਇਆ, ਕਿਉਂਕਿ ਉਨ੍ਹਾਂ ਦੀ ਇੱਛਾ ਪ੍ਰਗਟ ਨਹੀਂ ਹੋ ਪਾਈ ਸੀ। ਉਨ੍ਹਾਂ ਦਾ ਬਾਹਰਲਾ ਪੱਧਰ - ਉਨ੍ਹਾਂ ਦਾ ਲਿਵਿੰਗ ਰੂਮ - ਹਰ ਸਮੇਂ ਉਨ੍ਹਾਂ ਦੀ ਇੱਛਾ ਦਾ ਵਿਰੋਧ ਕਰ ਰਿਹਾ ਸੀ। ਜੇਕਰ ਤੁਸੀਂ ਇਸ ਗਿਆਨ ਨੂੰ ਸਮਝ ਲਿਆ, ਤਾਂ ਤੁਸੀਂ ਇਸ ਨਾਲ ਖੇਡਣਾ ਸ਼ੁਰੂ ਕਰ ਸਕਦੇ ਹੋ।
ਮੈਰੀ ਡਾਇਮੰਡ ਦੇ ਗਾਹਕ ਦੀ ਕਹਾਣੀ ਇਸ ਗਲ ਦਾ ਉੱਤਮ ਉਦਾਹਰਣ ਹੈ ਕਿ ਫੇਂਗ ਸੂਈ ਰਹੱਸ ਦੇ ਸੁਨੇਹੇ ਨੂੰ ਕਿਵੇਂ ਵੇਖਦਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਜਦੋਂ ਅਸੀਂ ਆਪਣੇ ਵਿਚਾਰਾਂ 'ਤੇ ਅਮਲ ਕਰਦੇ ਹਾਂ, ਤਾਂ ਉਹ ਪ੍ਰਬਲ ਤਰੀਕਿਆਂ ਨਾਲ ਸਾਡੇ ਜੀਵਨ ਦੀ ਰਚਨਾ ਕਰ ਦਿੰਦੇ ਹਨ। ਅਸੀਂ ਭਾਵੇਂ
ਕੋਈ ਵੀ ਕੰਮ ਕਰੀਏ, ਉਸ ਤੋਂ ਪਹਿਲਾਂ ਉਸਦਾ ਵਿਚਾਰ ਹੁੰਦਾ ਹੈ। ਵਿਚਾਰਾਂ ਤੋਂ ਹੀ ਉਹ ਸ਼ਬਦ ਬਣਦੇ ਹਨ, ਜਿਹੜੇ ਅਸੀਂ ਬੋਲਦੇ ਹਾਂ, ਉਹ ਭਾਵਨਾਵਾਂ ਜਿੰਨਾਂ ਨੂੰ ਅਸੀਂ ਮਹਿਸੂਸ ਕਰਦੇ ਹਾਂ ਤੇ ਉਹ ਕੰਮ, ਜਿਨ੍ਹਾਂ ਨੂੰ ਅਸੀਂ ਕਰਦੇ ਹਾਂ। ਕਾਰਜ ਸੰਬੰਧੀ ਵਿਚਾਰ ਖ਼ਾਸ ਤੌਰ ਤੇ ਸ਼ਕਤੀਸ਼ਾਲੀ ਹਨ, ਕਿਉਂਕਿ ਉਹ ਇਹੋ ਜਿਹੇ ਵਿਚਾਰ ਹਨ, ਜਿਨ੍ਹਾਂ ਕਾਰਣ ਅਸੀਂ ਕੰਮ ਕਰ ਰਹੇ ਹਾਂ।
ਹੋ ਸਕਦਾ ਹੈ ਸਾਨੂੰ ਇਹ ਅਹਿਸਾਸ ਵੀ ਨਾ ਹੋਵੇ ਕਿ ਸਾਡੇ ਸਭ ਤੋਂ ਅੰਦਰੂਨੀ ਵਿਚਾਰ ਕੀ ਹਨ, ਲੇਕਿਨ ਅਸੀਂ ਆਪਣੇ ਕੰਮਾਂ ਨੂੰ ਦੇਖ ਕੇ ਇਹ ਪਤਾ ਲਾ ਸਕਦੇ ਹਾਂ ਕਿ ਅਸੀਂ ਕੀ ਸੋਚ ਰਹੇ ਹਾਂ। ਫਿਲਮ ਨਿਰਮਾਤਾ ਦੀ ਕਹਾਣੀ 'ਚ ਉਸਦੇ ਸਭ ਤੋਂ ਅੰਦਰੂਨੀ ਵਿਚਾਰ ਉਸਦੇ ਕੰਮਾਂ ਤੇ ਮਾਹੌਲ 'ਚ ਦਿਸ ਰਹੇ ਸਨ। ਉਸਨੇ ਔਰਤਾਂ ਦੀਆਂ ਤਸਵੀਰਾਂ ਬਣਾਈਆਂ ਸਨ, ਜਿਹੜੀਆਂ ਸਾਰੀਆਂ ਉਸ ਤੋਂ ਦੂਰ ਜਾ ਰਹੀਆਂ ਸਨ। ਕੀ ਤੁਸੀਂ ਦੇਖ ਸਕਦੇ ਹੋ ਕਿ ਉਸ ਦੇ ਸਭ ਤੋਂ ਅੰਦਰਲੇ ਵਿਚਾਰ ਕੀ ਸਨ? ਹਾਲਾਂਕਿ ਉਸਦੇ ਸ਼ਬਦ ਕਹਿ ਰਹੇ ਸਨ ਕਿ ਉਹ ਕਈ ਔਰਤਾਂ ਨਾਲ ਡੇਟਿੰਗ ਕਰਣਾ ਚਾਹੁੰਦਾ ਹੈ, ਲੇਕਿਨ ਉਸਦੇ ਸਭ ਤੋਂ ਅੰਦਰਲੇ ਵਿਚਾਰ ਉਸਦੀਆਂ ਪੇਟਿੰਗਾਂ 'ਚ ਇਹ ਪ੍ਰਤਿਬਿੰਬਤ ਨਹੀਂ ਕਰ ਰਹੇ ਸਨ। ਆਪਣੇ ਕੰਮਾਂ ਨੂੰ ਬਦਲਣ ਦਾ ਵਿਕਲਪ ਚੁਣਨ ਦੇ ਕਾਰਣ ਉਹ ਆਪਣੇ ਸਮੁੱਚੇ ਵਿਚਾਰ ਨੂੰ ਆਪਣੀ ਮਨਚਾਹੀ ਚੀਜ਼ 'ਤੇ ਕੇਂਦ੍ਰਿਤ ਕਰ ਪਾਇਆ। ਇਕ ਆਸਾਨ ਜਿਹਾ ਬਦਲਾਅ ਤੋਂ ਬਾਅਦ ਉਸਨੇ ਨਵੀਂ ਤਸਵੀਰ ਬਣਾ ਲਈ ਤੇ ਆਕਰਸ਼ਨ ਦੇ ਨਿਯਮ ਰਾਹੀਂ ਉਸ ਨੂੰ ਸਾਕਾਰ ਕਰਣ 'ਚ ਸਮਰੱਥ ਹੋਇਆ।
ਜੇਕਰ ਤੁਸੀਂ ਕਿਸੀ ਚੀਜ਼ ਨੂੰ ਆਪਣੇ ਜੀਵਨ 'ਚ ਆਕਰਸ਼ਿਤ ਕਰਣਾ ਚਾਹੁੰਦੇ ਹੋ, ਤਾਂ ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਕੰਮ ਤੁਹਾਡੀਆਂ ਇੱਛਾਵਾਂ ਦਾ ਵਿਰੋਧ ਨਾ ਕਰਣ। ਇਸਦਾ ਇਕ ਅਦਭੁਤ ਉਦਾਹਰਣ ਦ ਸੀਕ੍ਰਿਟ 'ਚ ਫੀਚਰ ਕੀਤੇ ਗਏ ਟੀਚਰ ਮਾਇਕ ਡੂਲੀ ਨੇ ਆਪਣੇ ਆਡੀਓ ਕੋਰਸ ਲੀਵਰੇਜਿੰਗ ਦ ਯੂਨੀਵਰਸ ਐਂਡ ਐਂਗੇਜਿੰਗ ਦ ਮੈਜਿਕ ਵਿਚ ਦਿੱਤਾ ਗਿਆ ਹੈ। ਇਸ 'ਚ ਇਕ ਇਹੋ ਜਿਹੀ ਮਹਿਲਾ ਦੀ ਕਹਾਣੀ ਹੈ, ਜਿਹੜੀ ਕਿ ਉੱਤਮ ਜੀਵਨਸਾਥੀ ਨੂੰ ਆਕਰਸ਼ਿਤ ਕਰਣਾ ਚਾਹੁੰਦੀ ਸੀ। ਉਸਨੇ ਸਾਰੇ ਸਹੀ ਕੰਮ ਕੀਤੇ ਸਨ, ਉਸਦੇ ਮਨ 'ਚ ਸਪਸ਼ਟ ਸੀ ਕਿ ਉਸਦਾ ਜੀਵਨਸਾਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸਨੇ ਉਸਦੇ ਸਾਰੇ ਗੁਣਾਂ ਦੀ ਵਿਆਪਕ ਸੂਚੀ ਬਣਾ ਰੱਖੀ ਸੀ ਤੇ ਉਹ ਆਪਣੇ ਜੀਵਨ 'ਚ ਉਸਦੀ ਮਾਨਸਿਕ ਤਸਵੀਰ ਦੇਖਣ ਦੀ ਕਲਪਨਾ ਕਰ ਰਹੀ ਸੀ। ਇਹ ਸਾਰੇ ਕੰਮ ਕਰਨ ਦੇ ਬਾਵਜੂਦ ਵੀ ਉੱਤਮ ਜੀਵਨਸਾਥੀ ਦਾ ਨਾਮੋ-ਨਿਸ਼ਾਨ ਵੀ ਨਹੀਂ ਦਿਖ ਰਿਹਾ ਸੀ।
ਫਿਰ ਇਕ ਦਿਨ ਜਦੋਂ ਉਹ ਘਰ ਆ ਕੇ ਆਪਣੇ ਗੈਰੇਜ 'ਚ ਆਪਣੀ ਕਾਰ ਖੜ੍ਹੀ ਕਰ ਰਹੀ ਸੀ, ਤਾਂ ਉਸਦੇ ਮੂੰਹ 'ਚੋਂ ਆਹ ਨਿਕਲ ਗਈ। ਉਸ ਨੂੰ ਅਹਿਸਾਸ ਹੋ ਗਿਆ ਕਿ ਉਸਦੇ ਕੰਮ ਉਸਦੀ ਮਨਚਾਹੀ
ਚੀਜ ਦਾ ਵਿਰੋਧ ਕਰ ਰਹੇ ਸਨ। ਜੇਕਰ ਉਸਦੀ ਕਾਰ ਗੈਰੇਜ ਦੇ ਵਿਚਕਾਰ ਖੜ੍ਹੀ ਹੋਵੇ ਤਾਂ ਉਸਦੇ ਆਦਰਸ਼ ਜੀਵਨਸਾਥੀ ਦੀ ਕਾਰ ਲਈ ਤਾਂ ਥਾਂ ਹੀ ਨਹੀਂ ਬਚਦੀ। ਉਸਦੇ ਕੰਮ ਬ੍ਰਹਿਮੰਡ ਨੂੰ ਪ੍ਰਬਲਤਾ ਨਾਲ ਕਹਿ ਰਹੇ ਸਨ ਕਿ ਉਸ ਨੂੰ ਯਕੀਨ ਨਹੀਂ ਹੈ ਕਿ ਉਸ ਨੂੰ ਆਪਣੀ ਮੰਗੀ ਹੋਈ ਚੀਜ ਮਿਲੇਗੀ। ਤਾਂ ਉਸਨੇ ਇਕਦਮ ਆਪਣੇ ਗੈਰੇਜ ਦੀ ਸਫਾਈ ਕੀਤੀ ਤੇ ਆਪਣੀ ਕਾਰ ਇਕਪਾਸੇ ਖੜ੍ਹੀ ਕਰਕੇ ਦੂਜੇ ਪਾਸੇ ਆਪਣੇ ਆਦਰਸ਼ ਜੀਵਨਸਾਥੀ ਦੀ ਕਾਰ ਲਈ ਜਗ੍ਹਾ ਛੱਡ ਦਿੱਤੀ। ਫਿਰ ਉਸਨੇ ਆਪਣੇ ਬੈਡਰੂਮ ਚ ਜਾ ਕੇ ਕਪੜਿਆਂ ਦੀ ਅਲਮਾਰੀ ਖੋਲ੍ਹੀ, ਜਿਸ ਚ ਕੱਪੜੇ ਖਚਾਖਚ ਭਰੇ ਹੋਏ ਸਨ। ਉਸਦੇ ਆਦਰਸ਼ ਜੀਵਨਸਾਥੀ ਦੇ ਕਪੜਿਆਂ ਲਈ ਜਰਾ ਜਿਹੀ ਵੀ ਜਗ੍ਹਾ ਨਹੀਂ ਸੀ। ਜਗ੍ਹਾ ਬਨਾਉਣ ਲਈ ਉਸਨੇ ਆਪਣੇ ਕੁੱਝ ਕਪੜੇ ਹਟਾ ਲਏ। ਇਸ ਤੋਂ ਇਲਾਵਾ, ਉਹ ਆਪਣੇ ਬਿਸਤਰ ਦੇ ਵਿਚਕਾਰ ਸੌਂ ਰਹੀ ਸੀ, ਇਸਲਈ ਉਸਨੇ "ਆਪਣੀ" ਵੱਲ ਸੌਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਜੀਵਨਸਾਥੀ ਲਈ ਜਗ੍ਹਾ ਖਾਲੀ ਛੱਡ ਦਿੱਤੀ।
ਇਸ ਮਹਿਲਾ ਨੇ ਡਿਨਰ 'ਤੇ ਜਦੋਂ ਇਹ ਕਹਾਣੀ ਮਾਇਕ ਡੂਲੀ ਨੂੰ ਸੁਣਾਈ, ਤਾਂ ਟੇਬਿਲ 'ਤੇ ਉਸਦੇ ਬਿਲਕੁਲ ਨੇੜੇ ਹੀ ਉਸਦਾ ਉੱਤਮ ਜੀਵਨਸਾਥੀ ਬਣਾ ਹੋਇਆ ਸੀ। ਜਦੋਂ ਉਸ ਮਹਿਲਾ ਨੇ ਇਹ ਸਾਰੇ ਪ੍ਰਬਲ ਕੰਮ ਕੀਤੇ ਤੇ ਇਸ ਤਰ੍ਹਾਂ ਐਕਟਿੰਗ ਕੀਤੀ, ਜਿਵੇਂ ਉਸ ਨੂੰ ਪਹਿਲਾਂ ਤੋਂ ਹੀ ਆਪਣਾ ਉੱਤਮ ਜੀਵਨਸਾਥੀ ਮਿਲ ਗਿਆ ਹੋਵੇ, ਤਾਂ ਉਹ ਉਸਦੀ ਜਿੰਦਗੀ ਵਿਚ ਆ ਗਿਆ। ਹੁਣ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਸੁਖੀ ਜੀਵਨ ਬਤੀਤ ਕਰ ਰਹੇ ਹਨ।
"ਕਲਪਨਾ ਨੂੰ ਹਕੀਕਤ ਮੰਨ ਕੇ ਐਕਟਿੰਗ ਕਰਣ" ਦਾ ਇਕ ਹੋਰ ਉਦਾਹਰਣ ਮੇਰੀ ਭੈਣ ਗਲੇਂਡਾ ਦਾ ਹੈ, ਜਿਹੜੀ ਦ ਸੀਕ੍ਰਿਟ ਫਿਲਮ ਦੀ ਪ੍ਰਾਡਕਸ਼ਨ ਮੈਨੇਜ਼ਰ ਹੈ। ਉਹ ਆਸਟ੍ਰੇਲੀਆ 'ਚ ਰਹਿ ਕੇ ਕੰਮ ਕਰ ਰਹੀ ਸੀ। ਉਹ ਅਮਰੀਕਾ ਆਉਣਾ ਚਾਹੁੰਦੀ ਸੀ ਤੇ ਸਾਡੇ ਅਮਰੀਕੀ ਆੱਫਿਸ 'ਚ ਮੇਰੇ ਨਾਲ ਕੰਮ ਕਰਣਾ ਚਾਹੁੰਦੀ ਸੀ। ਗਲੇਂਡਾ ਰਹੱਸ ਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਸੀ, ਇਸਲਈ ਉਹ ਆਪਣੇ ਮਨਭਾਉਂਦੇ ਨਤੀਜੇ ਨੂੰ ਪ੍ਰਗਟ ਕਰਣ ਲਈ ਸਾਰੇ ਸਹੀ ਕੰਮ ਕਰ ਰਹੀ ਸੀ, ਲੇਕਿਨ ਮਹੀਨਿਆਂ ਬਾਅਦ ਵੀ ਉਹ ਆਸਟ੍ਰੇਲੀਆ 'ਚ ਹੀ ਰਹਿ ਰਹੀ ਸੀ।
ਫਿਰ ਗਲੇਂਡਾ ਨੇ ਆਪਣੇ ਕੰਮਾਂ ਵੱਲ ਦੇਖਿਆ। ਉਦੋਂ ਜਾ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਹ "ਕਲਪਨਾ ਨੂੰ ਹਕੀਕਤ ਮੰਨ ਕੇ ਐਕਟਿੰਗ ਕਰਣ" ਦਾ ਨਾਟਕ ਨਹੀਂ ਕਰ ਰਹੀ ਸੀ, ਜਿਵੇਂ ਉਸ ਨੂੰ ਆਪਣੀ ਮੰਗੀ ਹੋਈ ਚੀਜ਼ ਮਿਲ ਗਈ ਹੋਵੇ। ਤਾਂ ਉਸ ਨੇ ਇਸ ਦਿਸ਼ਾ 'ਚ ਸਸ਼ਕਤ ਕੰਮ ਕੀਤੇ। ਉਸਨੇ ਆਪਣੇ ਜੀਵਨ ਦੀ ਹਰ ਚੀਜ਼ ਨੂੰ ਆਪਣੀ ਵਿਦਾਇਗੀ ਨਾਲ ਜੋੜ ਦਿੱਤਾ। ਉਸਨੇ ਮੈਂਬਰਸ਼ਿਪ ਕੈਂਸਿਲ
ਕਰ ਦਿੱਤੀਆਂ, ਉਹ ਸਾਮਾਨ ਵੰਡ ਦਿੱਤੇ ਜਿਸਦੀ ਉਸ ਨੂੰ ਲੋੜ ਨਹੀਂ ਸੀ ਤੇ ਆਪਣੇ ਸੂਟਕੇਸ ਬਾਹਰ ਕੱਢ ਕੇ ਉਹਨਾਂ ਨੂੰ ਪੈਕ ਕਰ ਲਿਆ। ਚਾਰ ਹਫਤਿਆਂ ਦੇ ਅੰਦਰ ਹੀ ਗਲੇਂਡਾ ਅਮਰੀਕਾ 'ਚ ਸੀ ਤੇ ਸਾਡੇ ਅਮਰੀਕੀ ਆਫਿਸ 'ਚ ਕੰਮ ਕਰ ਰਹੀ ਸੀ।
ਇਸ ਬਾਰੇ ਸੋਚੋ ਕਿ ਤੁਸੀਂ ਕੀ ਮੰਗਿਆ ਹੈ। ਫਿਰ ਇਹ ਸੁਨਿਸਚਿਤ ਕਰੋ ਕਿ ਤੁਹਾਡੇ ਕੰਮ ਤੁਹਾਡੀਆਂ ਮੰਗੀਆਂ ਹੋਈਆਂ ਚੀਜਾਂ ਦੇ ਖੰਡਣ 'ਚ ਨਾ ਹੋਣ ਬਲਕਿ ਉਸਦੇ ਪਰਛਾਵੇਂ ਜਾਂ ਪ੍ਰਤਿਬਿੰਬਤ ਹੋਣ। ਇਸ ਤਰ੍ਹਾਂ ਦੀ ਐਕਟਿੰਗ ਕਰੋ, ਜਿਵੇਂ ਤੁਹਾਨੂੰ ਮਨਚਾਹੀ ਚੀਜ਼ ਨੂੰ ਪਾ ਲਿਆ ਹੋਵੇ। ਉਹੀ ਕਰੋ, ਜਿਹੜੀ ਤੁਸੀਂ ਉਸ ਚੀਜ ਦੇ ਅੱਜ ਮਿਲ ਜਾਣ ਤੇ ਕਰਦੇ। ਆਪਣੇ ਜੀਵਨ 'ਚ ਉਸ ਸਸ਼ਕਤ ਆਸ ਨੂੰ ਪ੍ਰਤਿਬਿੰਬਤ ਕਰਣ ਲਈ ਕਦਮ ਚੁੱਕੋ। ਆਪਣੀਆਂ ਇੱਛਾਵਾਂ ਲਈ ਥਾਂ ਬਣਾਓ। ਇੰਝ ਕਰਣ ਨਾਲ ਤੁਸੀਂ ਆਸ ਦਾ ਸ਼ਕਤੀਸ਼ਾਲੀ ਸੰਕੇਤ ਭੇਜਦੇ ਹੋ।
ਆਪਣੇ-ਆਪ 'ਤੇ ਕੰਮ ਕਰੋ
ਲੀਸਾ ਨਿਕੋਲਸ
ਸੰਬੰਧਾਂ ਬਾਰੇ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਮਹੱਤਵਪੂਰਨ ਹੁੰਦਾ ਹੈ ਕਿ ਸੰਬੰਧ ਕਿੰਨਾਂ ਦੇ ਵਿਚਕਾਰ ਬਣ ਰਿਹਾ ਹੈ ਤੇ ਇਸ ਵਿਚ ਸਿਰਫ਼ ਤੁਹਾਡਾ ਪਾਰਟਨਰ ਹੀ ਸ਼ਾਮਿਲ ਨਹੀਂ ਹੈ। ਤੁਹਾਨੂੰ ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਸਮਝਣ ਦੀ ਲੋੜ ਹੈ।
ਜੇਮਸ ਰੇ
ਤੁਸੀਂ ਇਹ ਉਮੀਦ ਕਿਵੇਂ ਕਰ ਸਕਦੇ ਹੋ ਕਿ ਕੋਈ ਦੂਜਾ ਤੁਹਾਡੇ ਨਾਲ ਰਹਿਣਾ ਪਸੰਦ ਕਰੇਗਾ, ਜੇਕਰ ਤੁਸੀਂ ਆਪਣੇ-ਆਪ ਨਾਲ ਰਹਿਣਾ ਪਸੰਦ ਨਹੀਂ ਕਰਦੇ ਹੋ? ਇਕ ਵਾਰ ਫਿਰ, ਆਕਰਸ਼ਨ ਦਾ ਨਿਯਮ ਜਾਂ ਰਹੱਸ ਇਸ ਨੂੰ ਤੁਹਾਡੇ ਜੀਵਨ 'ਚ ਲੈ ਆਵੇਗਾ। ਤੁਹਾਨੂੰ ਸਚਮੁੱਚ, ਸਚਮੁੱਚ ਹੀ ਸਪਸ਼ਟ ਹੋਣਾ ਹੋਵੇਗਾ। ਮੈਂ ਤੁਹਾਨੂੰ ਇਸ ਸਵਾਲ 'ਤੇ ਵਿਚਾਰ ਕਰਣ ਲਈ ਕਹਿੰਦਾ ਹਾਂ: ਕੀ ਤੁਸੀਂ ਆਪਣੇ-ਆਪ ਨਾਲ ਉਂਝ ਦਾ ਵਿਵਹਾਰ ਕਰਦੇ ਹੋ, ਜਿਵੇਂ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਨਾਲ ਕਰਣ?
ਜਦੋਂ ਤੁਸੀਂ ਆਪਣੇ-ਆਪ ਨਾਲ ਉਂਝ ਵਿਵਹਾਰ ਨਹੀਂ ਕਰਦੇ ਜਿਵੇਂ ਤੁਸੀਂ ਦੂਜਿਆਂ ਤੋਂ ਆਪਣੇ ਲਈ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਪਰਿਸਥਿਤੀਆਂ ਨੂੰ ਕਦੇ ਨਹੀਂ ਬਦਲ ਸਕਦੇ। ਤੁਹਾਡੇ ਕੰਮ ਤੁਹਾਡੇ ਪ੍ਰਬਲ ਵਿਚਾਰਾਂ ਦਾ ਆਇਨਾ ਹਨ, ਇਸਲਈ ਜੇਕਰ ਤੁਸੀਂ ਆਪਣੇ-ਆਪ ਨਾਲ ਪ੍ਰੇਮ ਤੇ ਸਨਮਾਨ ਦਾ ਵਿਵਹਾਰ ਨਹੀਂ ਕਰਦੇ, ਤਾਂ ਤੁਸੀਂ ਇਕ ਸਸ਼ਕਤ ਸੰਕੇਤ ਪ੍ਰਸਾਰਿਤ ਕਰ ਰਹੇ ਹੋ, ਜਿਹੜਾ ਕਹਿ ਰਿਹਾ ਹੈ ਕਿ ਤੁਸੀਂ ਬਥੇਰੇ ਮਹੱਤਵਪੂਰਨ, ਕਾਫ਼ੀ ਮੂਲਵਾਨ ਜਾਂ ਬਹੁਤੇਰੇ ਹਕਦਾਰ ਨਹੀਂ ਹੋ। ਜੇਕਰ ਇਹ ਸੰਕੇਤ ਪ੍ਰਸਾਰਿਤ ਹੁੰਦਾ ਰਹੇਗਾ, ਤਾਂ ਤੁਹਾਨੂੰ ਹੋਰ ਜਿਆਦਾ ਅਨੁਭਵ ਹੋਣਗੇ, ਜਿਨ੍ਹਾਂ 'ਚ ਲੋਕ ਤੁਹਾਡੇ ਨਾਲ ਚੰਗਾ ਸਲੂਕ ਨਹੀਂ ਕਰਣਗੇ। ਲੋਕ ਤਾਂ ਸਿਰਫ਼ ਸਿੱਟਾ ਹਨ। ਕਾਰਨ ਤੁਹਾਡੇ ਵਿਚਾਰ ਹਨ। ਤੁਹਾਨੂੰ ਆਪਣੇ-ਆਪ ਨਾਲ ਪ੍ਰੇਮ ਤੇ ਸਨਮਾਨ ਨਾਲ ਪੇਸ਼ ਆਉਣਾ ਹੋਵੇਗਾ। ਤੁਹਾਨੂੰ ਇਹ ਨਵਾਂ ਸੰਕੇਤ ਪ੍ਰਸਾਰਿਤ ਕਰਣਾ ਹੋਵੇਗਾ ਤੇ ਨਵੀਂ ਮਨਚਾਹੀ ਫ੍ਰੀਕਊਂਸੀ 'ਤੇ ਪੁੱਜਣਾ ਹੋਵੇਗਾ। ਫਿਰ ਆਕਰਸ਼ਨ ਦਾ ਨਿਯਮ ਸਾਰੇ ਬ੍ਰਹਿਮੰਡ ਨੂੰ ਹਿਲਾ ਦੇਵੇਗਾ ਤੇ ਤੁਹਾਡੇ ਜੀਵਨ 'ਚ ਇਹੋ ਜਿਹੇ ਲੋਕਾਂ ਨੂੰ ਲੈ ਆਵੇਗਾ ਜਿਹੜੇ ਤੁਹਾਡੇ ਨਾਲ ਪ੍ਰੇਮ ਕਰਦੇ ਤੇ ਤੁਹਾਡਾ ਸਨਮਾਨ ਕਰਦੇ ਹੋਣ।
ਕਈ ਲੋਕਾਂ ਨੇ ਦੂਜਿਆਂ ਖਾਤਿਰ ਆਪਣੀ ਕੁਰਬਾਨੀ ਦਿੱਤੀ ਹੈ ਤੇ ਉਹ ਸੋਚਦੇ ਹਨ ਕਿ ਤਿਆਗ ਕਰਨ ਦੇ ਕਾਰਣ ਉਹ ਚੰਗੇ ਵਿਅਕਤੀ ਬਣ ਜਾਂਦੇ ਹਨ। ਗਲਤ! ਤਿਆਗ ਕਮੀ ਦੇ ਵਿਚਾਰਾਂ ਕਾਰਣ ਉਤਪੰਨ ਹੁੰਦਾ ਹੈ, ਕਿਉਂਕਿ ਇਸ 'ਚ ਵਿਅਕਤੀ ਕਹਿੰਦਾ ਹੈ, "ਸਾਰਿਆਂ ਲਈ ਕਾਫੀ ਨਹੀਂ ਹੈ, ਇਸਲਈ ਮੈਂ ਇਸਦੇ ਬਿਨਾਂ ਰਹਿ ਲਵਾਂਗਾ।" ਇਹੋ ਜਿਹੀਆਂ ਭਾਵਨਾਵਾਂ ਨਾਲ ਚੰਗਾ ਮਹਿਸੂਸ ਨਹੀਂ ਹੁੰਦਾ ਹੈ ਅਤੇ ਇਹ ਆਖ਼ਰਕਾਰ ਨਾਰਾਜ਼ਗੀ ਵੱਲ ਲੈ ਜਾਣਗੀਆਂ। ਦੁਨੀਆ 'ਚ ਹਰ ਇਕ ਲਈ ਪ੍ਰਚੁਰ ਸਾਧਨ ਹਨ ਤੇ ਇਹ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਇੱਛਾਵਾਂ ਨੂੰ ਆਪ ਬੁਲਾਵਾ ਦੇਵੇ। ਤੁਸੀ ਕਿਸੇ ਦੂਜੇ ਵਿਅਕਤੀ ਦੀਆਂ ਇੱਛਾਵਾਂ ਨੂੰ ਬੁਲਾਵਾ ਨਹੀਂ ਦੇ ਸਕਦੇ, ਕਿਉਂਕਿ ਤੁਸੀਂ ਕਿਸੇ ਦੂਜੇ ਵਾਂਗ ਸੋਚ ਤੇ ਮਹਿਸੂਸ ਨਹੀਂ ਕਰ ਸਕਦੇ। ਤੁਹਾਡਾ ਕੰਮ ਆਪਣੇ-ਆਪ ਨੂੰ ਬਨਾਉਣਾ ਹੈ। ਜਦੋਂ ਤੁਸੀਂ ਚੰਗਾ ਮਹਿਸੂਸ ਕਰਣ ਨੂੰ ਪਹਿਲ ਦਿੰਦੇ ਹੋ, ਤਾਂ ਇਕ ਸ਼ਾਨਦਾਰ ਫ੍ਰੀਕਊਂਸੀ ਪ੍ਰਸਾਰਿਤ ਹੋਵੇਗੀ ਤੇ ਤੁਹਾਡੇ ਹਰ ਕਰੀਬੀ ਵਿਅਕਤੀ ਨੂੰ ਸਪਰਸ਼ ਕਰੇਗੀ।
ਡਾੱ. ਜਾੱਨ ਗ੍ਰੇ
ਤੁਸੀਂ ਆਪਣੇ-ਆਪ ਲਈ ਸਮਾਧਾਨ ਬਣਦੇ ਹੋ। ਕਿਸੇ ਦੂਜੇ ਵੱਲ ਉਂਗਲ ਚੁੱਕ ਕੇ ਇਹ ਨਾ ਕਹੋ, "ਹੁਣ ਤੁਹਾਡੇ ਤੇ ਮੇਰਾ ਕਰਜਾ ਹੈ ਤੇ ਤੁਹਾਨੂੰ ਮੈਨੂੰ ਜ਼ਿਆਦਾ ਦੇਣਾ ਚਾਹੀਦਾ ਹੈ।" ਇਸਦੀ ਬਜਾਇ, ਆਪਣੇ-ਆਪ ਨੂੰ ਜ਼ਿਆਦਾ ਦਿਓ। ਆਪਣੇ-ਆਪ ਨੂੰ ਦੇਣ ਲਈ
ਫੁਰਸਤ ਕੱਢੋ ਤੇ ਇਕ ਤਰ੍ਹਾਂ ਨਾਲ ਆਪਣੇ-ਆਪ ਨੂੰ ਪੂਰਨਤਾ ਤਕ ਭਰ ਲਓ, ਜਦੋਂ ਤਕ ਕਿ ਛਲਕਣ ਨਾ ਲੱਗੇ ਤੇ ਤੁਸੀਂ ਦੂਜਿਆਂ ਨੂੰ ਦੇਣ ਦੀ ਸਥਿਤੀ 'ਚ ਨਾ ਆ ਜਾਓ।
“ਪ੍ਰੇਮ ਹਾਸਿਲ ਕਰਣ ਲਈ ... ਇਸ ਨੂੰ ਆਪਣੇ ਅੰਦਰ ਉਦੋਂ ਤਕ ਭਰੋ, ਜਦੋਂ ਤਕ ਕਿ ਤੁਸੀਂ ਚੁੰਬਕ ਨਾ ਬਣ ਜਾਓ।"
ਚਾਰਲਸ ਹਾਨੇਲ
ਸਾਡੇ 'ਚੋਂ ਕਈ ਲੋਕਾਂ ਨੂੰ ਇਹ ਸਿਖਾਇਆ ਗਿਆ ਹੈ ਕਿ ਅਸੀਂ ਆਪਣੇ-ਆਪ ਨੂੰ ਸਭ ਤੋਂ ਆਖਰ 'ਚ ਰੱਖੀਏ। ਇਸਦੇ ਨਤੀਜੇ 'ਚ ਅਸੀਂ ਅਯੋਗ ਤੇ ਅਪਾਤਰ ਹੋਣ ਦੀਆਂ ਭਾਵਨਾਵਾਂ ਆਕਰਸਿਤ ਕੀਤੀਆਂ ਹਨ। ਜਦੋਂ ਇਹ ਭਾਵਨਾ ਸਾਡੇ ਅੰਦਰ ਵੱਸ ਗਈ, ਤਾਂ ਅਸੀਂ ਜੀਵਨ 'ਚ ਇਹੋ ਜਿਹੀਆ ਸਥਿਤੀਆਂ ਨੂੰ ਆਕਰਸ਼ਿਤ ਕਰਣ ਲਗੇ, ਜਿਹੜੀਆਂ ਸਾਨੂੰ ਅਯੋਗਤਾ ਤੇ ਨਾਕਾਫੀ ਦਾ ਅਹਿਸਾਸ ਦਿਲਾਉਣ ਲੱਗੀਆਂ। ਤੁਹਾਨੂੰ ਇਸ ਸੋਚ ਨੂੰ ਬਦਲਣਾ ਹੋਵੇਗਾ।
“ਬੇਸ਼ਕ ਕੁੱਝ ਲੋਕਾਂ ਨੂੰ ਆਪਣੇ-ਆਪ ਨਾਲ ਇੰਨਾ ਜਿਆਦਾ ਪ੍ਰੇਮ ਕਰਣ ਦਾ ਵਿਚਾਰ ਬੜਾ ਠੰਡਾ, ਮੁਸਕਲ ਤੇ ਬੇਰਹਮ ਲੱਗੇਗਾ। ਬਹਰਹਾਲ, ਇਸ ਮਸਲੇ ਨੂੰ ਅਲਗ ਰੌਸ਼ਨੀ 'ਚ ਦੇਖਿਆ ਜਾ ਸਕਦਾ ਹੈ, ਜਦੋਂ ਅਸੀਂ ਪਾਉਂਦੇ ਹਾਂ ਕਿ ਨੰਬਰ ਵਨ ਦੀ ਤਲਾਸ਼ ਜਿਵੇਂ ਅਸੀਮਤ ਸ਼ਕਤੀ ਵੱਲੋਂ ਨਿਰਦੇਸਿਤ ਹੈ, ਦਰਅਸਲ 'ਨੰਬਰ ਟੂ ਦੀ ਤਲਾਸ਼' ਹੈ ਅਤੇ ਇਹੀ ਦਰਅਸਲ ਨੰਬਰ ਟੂ ਨੂੰ ਸਥਾਈ ਫਾਇਦਾ ਪਹੁੰਚਾਉਣ ਦਾ ਤਰੀਕਾ ਹੈ।"
ਪ੍ਰੇਂਟਿਸ ਮਲਫ਼ੋਰਡ
ਜਦੋਂ ਤਕ ਤੁਸੀਂ ਲਬਾਲਬ ਨਹੀਂ ਭਰੇ ਹੋਵੋਗੇ, ਉਦੋਂ ਤਕ ਤੁਹਾਡੇ ਕੋਲ ਕਿਸੇ ਦੂਜੇ ਨੂੰ ਦੇਣ ਲਈ ਕੁਝ ਨਹੀਂ ਹੋਵੇਗਾ। ਇਸਲਈ ਇਹ ਲਾਜ਼ਮੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ-ਆਪ 'ਤੇ ਧਿਆਨ ਦਿਓ। ਆਪਣੀ ਖੁਸ਼ੀ 'ਤੇ ਪਹਿਲਾਂ ਧਿਆਨ ਦਿਓ। ਲੋਕ ਆਪਣੀਆਂ ਖੁਸੀਆਂ ਲਈ ਆਪ ਜਿੰਮੇਵਾਰ ਹਨ। ਜਦੋਂ ਤੁਸੀਂ ਆਪਣੀ ਖੁਸ਼ੀ ਦਾ ਧਿਆਨ ਰਖਦੇ ਤੇ ਇਹੋ ਜਿਹੇ ਕੰਮ ਕਰਦੇ ਹੋ, ਜਿਨ੍ਹਾਂ ਨਾਲ ਤੁਹਾਨੂੰ
ਚੰਗਾ ਮਹਿਸੂਸ ਹੁੰਦਾ ਹੈ, ਉਦੋਂ ਤੁਸੀਂ ਆਪਣੇ ਆਸੇ-ਪਾਸੇ ਖੁਸ਼ੀਆਂ ਫੈਲਾਉਂਦੇ ਹੋ। ਉਦੋਂ ਤੁਸੀਂ ਆਪਣੇ ਆਲੇ-ਦੁਆਲੇ ਦੇ ਹਰ ਵਿਅਕਤੀ ਤੇ ਬੱਚੇ ਲਈ ਜਗਮਗਾਉਂਦੀ ਮਿਸਾਲ ਬਣ ਜਾਂਦੇ ਹੋ। ਜਦੋਂ ਤੁਸੀ ਖੁਸ਼ੀ ਮਹਿਸੂਸ ਕਰਦੇ ਹੋ, ਤਾਂ ਤੁਸੀਂ ਦੇਣ ਬਾਰੇ ਸੋਚਦੇ ਵੀ ਨਹੀਂ ਹੋ। ਇਹ ਤਾਂ ਕੁਦਰਤੀ ਛਲਕਦਾ ਹੈ।
ਲੀਸਾ ਨਿਕੋਲਸ
ਮੈਂ ਇਸ ਆਸ ਨਾਲ ਕਈ ਸੰਬੰਧ ਬਣਾਏ ਕਿ ਮੇਰਾ ਪਾਰਟਨਰ ਮੈਨੂੰ ਮੇਰੀ ਸੁੰਦਰਤਾ ਦਿਖਾਏਗਾ, ਕਿਉਂਕਿ ਮੈਂ ਆਪਣੀ ਸੁੰਦਰਤਾ ਨਹੀਂ ਦੇਖ ਪਾਉਂਦੀ ਸੀ। ਜਦੋਂ ਮੈਂ ਵੱਡੀ ਹੋ ਰਹੀ ਸੀ, ਤਾਂ ਮੇਰੇ ਹੀਰੋਜ਼ ਜਾਂ ਮੇਰੇ "ਆਦਰਸ਼ ਨਾਰੀ-ਪਾਤਰ" (she-roes) ਬਾਓਨਿਕ ਵੂਮੈਨ, ਵੰਡਰ ਵੂਮੈਨ ਤੇ ਚਾਰਲੀਜ਼ ਐਂਜਲਸ ਸਨ। ਹਾਲਾਂਕਿ ਉਹ ਅਦਭੁਤ ਸਨ, ਲੇਕਿਨ ਉਹ ਮੇਰੀ ਵਰਗੀਆਂ ਨਹੀਂ ਦਿਸਦੀਆਂ ਸਨ। ਜਦੋਂ ਤਕ ਮੈਂ ਲੀਸਾ - ਆਪਣੀ ਸਾਂਵਲੀ ਚਮੜੀ, ਆਪਣੇ ਭਰੇ ਬੁੱਲ੍ਹਾਂ, ਆਪਣੇ ਗੋਲ ਨਿਤੰਬਾਂ, ਆਪਣੇ ਘੁੰਘਰਾਲੇ ਕਾਲੇ ਵਾਲਾਂ ਨਾਲ ਪ੍ਰੇਮ ਨਹੀਂ ਕਰਣ ਲੱਗੀ, ਉਦੋਂ ਤਕ ਬਾਕੀ ਦੁਨੀਆਂ ਨੇ ਵੀ ਮੇਰੇ ਨਾਲ ਪ੍ਰੇਮ ਨਹੀਂ ਕੀਤਾ।
ਤੁਹਾਨੂੰ ਆਪਣੇ-ਆਪ ਨਾਲ ਪ੍ਰੇਮ ਇਸਲਈ ਕਰਣਾ ਹੈ, ਕਿਉਂਕਿ ਜੇਕਰ ਤੁਸੀਂ ਆਪਣੇ-ਆਪ ਨਾਲ ਪ੍ਰੇਮ ਨਹੀਂ ਕਰੋਗੇ ਤਾਂ ਚੰਗਾ ਮਹਿਸੂਸ ਕਰਣਾ ਅਸੰਭਵ ਹੈ। ਜਦੋਂ ਤੁਸੀਂ ਆਪਣੇ ਬਾਰੇ ਮਾੜਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਉਸ ਸਾਰੇ ਪ੍ਰੇਮ ਤੇ ਭਲਾਈ ਨੂੰ ਰੋਕ ਦਿੰਦੇ ਹੋ, ਜਿਹੜੀ ਬ੍ਰਹਿਮੰਡ 'ਚ ਤੁਹਾਡੇ ਲਈ ਮੌਜੂਦ ਹੈ।
ਜਦੋਂ ਤੁਸੀਂ ਆਪਣੇ ਬਾਰੇ ਮਾੜਾ ਮਹਿਸੂਸ ਕਰਦੇ ਹੋ, ਤਾਂ ਇੰਝ ਲੱਗਦਾ ਹੈ ਜਿਵੇਂ ਅੰਦਰੋਂ ਤੁਹਾਡੀ ਜਾਨ ਨਿਕਲ ਰਹੀ ਹੈ, ਕਿਉਂਕਿ ਹਰ ਖੇਤਰ 'ਚ ਤੁਹਾਡੀ ਸਾਰੀ ਭਲਿਆਈ - ਜਿਸ ਵਿਚ ਸਿਹਤ, ਦੌਲਤ ਤੇ ਪ੍ਰੇਮ ਸ਼ਾਮਿਲ ਹੈ - ਖੁਸ਼ੀ ਤੇ ਚੰਗਾ ਮਹਿਸੂਸ ਕਰਣ ਦੀ ਫ੍ਰੀਕਊਂਸੀ 'ਤੇ ਹੈ। ਜਦੋਂ ਤੁਸੀਂ ਆਪਣੇ ਬਾਰੇ ਚੰਗਾ ਨਹੀਂ ਮਹਿਸੂਸ ਕਰਦੇ ਹੋ, ਉਦੋਂ ਤੁਸੀਂ ਗਲਤ ਫ੍ਰੀਕਉਂਸੀ 'ਤੇ ਹੁੰਦੇ ਹੋ। ਇਹ ਫ੍ਰੀਕਉਂਸੀ ਤੁਹਾਡੇ ਵੱਲ ਇਹੋ ਜਿਹੇ ਲੋਕਾਂ, ਹਾਲਾਤਾਂ ਤੇ ਪਰੀਸਥਿਤੀਆਂ ਨੂੰ ਆਕਰਸਿਤ ਕਰ ਰਹੀ ਹੈ, ਜਿਹੜੀ ਤੁਹਾਨੂੰ ਮਾੜਾ ਮਹਿਸੂਸ ਕਰਾਉਂਦੇ ਰਹਿਣ।
ਤੁਹਾਨੂੰ ਆਪਣਾ ਫੋਕਸ ਬਦਲਣਾ ਹੋਵੇਗਾ ਤੇ ਆਪਣੇ ਅੰਦਰਲੀ ਸਾਰੀ ਅਦਭੁੱਤ ਚੀਜ਼ਾਂ ਬਾਰੇ ਸੋਚਣਾ ਹੋਵੇਗਾ। ਆਪਣੇ ਅੰਦਰ ਸਕਾਰਾਤਮਕ ਚੀਜਾਂ ਦੀ ਭਾਲ ਕਰੋ। ਜਦੋਂ ਤੁਸੀਂ ਇਨ੍ਹਾਂ ਚੀਜ਼ਾਂ 'ਤੇ ਧਿਆਨ
ਕੇਂਦ੍ਰਿਤ ਕਰੋਗੇ ਤਾਂ ਆਕਰਸ਼ਨ ਦਾ ਨਿਯਮ ਤੁਹਾਨੂੰ ਤੁਹਾਡੇ ਜੀਵਨ ਬਾਰੇ ਹੋਰ ਮਹਾਨ ਚੀਜਾਂ ਦਿਖਾਏਗਾ। ਤੁਸੀਂ ਜਿਸਦੇ ਬਾਰੇ ਸੋਚਦੇ ਹੋ, ਉਸ ਨੂੰ ਆਕਰਸ਼ਿਤ ਕਰਦੇ ਹੋ। ਸ਼ੁਰੂਆਤ 'ਚ ਆਪਣੇ ਕਿਸੇ ਚੰਗੇ ਗੁਣ ਬਾਰੇ ਲਗਾਤਾਰ ਸੋਚੋ। ਆਕਰਸ਼ਨ ਦਾ ਨਿਯਮ ਪ੍ਰਤਿਕਿਰਿਆ ਕਰਕੇ ਤੁਹਾਨੂੰ ਇਸੇ ਵਰਗੇ ਜਿਆਦਾ ਵਿਚਾਰ ਦੇਵੇਗਾ। ਆਪਣੇ ਚੰਗੇ ਗੁਣਾਂ ਦੀ ਤਲਾਸ਼ ਕਰੋ। ਜੇਕਰ ਤੁਸੀਂ ਖੋਜੋਗੇ ਤਾਂ ਤੁਹਾਨੂੰ ਮਿਲ ਜਾਵੇਗਾ।
ਬਾੱਬ ਪ੍ਰਾੱਕਟਰ
ਤੁਹਾਡੇ ਬਾਰੇ ਕੋਈ ਸ਼ਾਨਦਾਰ ਗੱਲ ਹੈ। ਮੈਂ ਚੁਤਾਲੀ ਸਾਲਾਂ ਤੋਂ ਆਪਣਾ ਅਧਿਐਨ ਕਰ ਰਿਹਾ ਹਾਂ। ਕਈ ਵਾਰੀ ਤਾਂ ਮੇਰਾ ਮਨ ਆਪਣੇ-ਆਪ ਨੂੰ ਚੁੰਮਣ ਦਾ ਹੁੰਦਾ ਹੈ। ਤੁਹਾਨੂੰ ਆਪਣੇ-ਆਪ ਨਾਲ ਪਿਆਰ ਕਰਣਾ ਚਾਹੀਦਾ ਹੈ। ਮੈਂ ਹੰਕਾਰ ਦੀ ਗੱਲ ਨਹੀਂ ਕਰ ਰਿਹਾ। ਮੈਂ ਤਾਂ ਸਿਹਤਮੰਦ ਆਤਮ-ਸਨਮਾਨ ਦੀ ਗਲ ਕਰ ਰਿਹਾ ਹਾਂ। ਤੇ ਜਦੋਂ ਤੁਸੀਂ ਆਪਣੇ-ਆਪ ਨਾਲ ਪਿਆਰ ਕਰੋਗੇ, ਤਾਂ ਆਪਣੇ-ਆਪ ਦੂਜਿਆਂ ਨਾਲ ਵੀ ਪ੍ਰੇਮ ਕਰਣ ਲੱਗੋਗੇ।
ਮਾਰਸੀ ਸ਼ਿਮਾੱਫ਼
ਸੰਬੰਧਾਂ 'ਚ ਅਸੀਂ ਦੂਜਿਆਂ ਬਾਰੇ ਸ਼ਿਕਾਇਤ ਕਰਣ ਦੇ ਆਦੀ ਹੁੰਦੇ ਹਾਂ। ਉਦਾਹਰਣ ਲਈ, "ਮੇਰੇ ਸਾਥੀ ਕਰਮਚਾਰੀ ਬੜੇ ਆਲਸੀ ਹਨ, ਮੇਰਾ ਪਤੀ ਮੈਨੂੰ ਬਹੁਤ ਗੁੱਸਾ ਦਿਲਾਉਂਦਾ ਹੈ, ਮੇਰੇ ਬੱਚੇ ਬੜੇ ਸਰਾਰਤੀ ਹਨ।" ਯਾਨੀ ਕਿ ਸਾਡਾ ਧਿਆਨ ਹਮੇਸ਼ਾ ਦੂਜੇ ਵਿਅਕਤੀ 'ਤੇ ਕੇਂਦ੍ਰਿਤ ਰਹਿੰਦਾ ਹੈ। ਲੇਕਿਨ ਸਚਮੁੱਚ ਸਫਲ ਸੰਬੰਧ ਬਨਾਉਣ ਲਈ ਸਾਨੂੰ ਸਾਹਮਣੇ ਵਾਲੇ ਦੀ ਸ਼ਿਕਾਇਤਾਂ ਦੀ ਨਹੀਂ, ਸ਼ਲਾਘਾ ਦੇ ਨੁਕਤਿਆਂ 'ਤੇ ਧਿਆਨ ਕੇਂਦ੍ਰਿਤ ਕਰਣਾ ਹੋਵੇਗਾ। ਜਦੋਂ ਤਕ ਅਸੀਂ ਉਨ੍ਹਾਂ ਚੀਜਾਂ ਬਾਰੇ ਸ਼ਿਕਾਇਤ ਕਰਦੇ ਰਹਾਂਗੇ, ਉਦੋਂ ਤਕ ਸਾਨੂੰ ਉਹ ਚੀਜਾਂ ਹੋਰ ਜਿਆਦਾ ਮਿਲਦੀਆਂ ਰਹਿਣਗੀਆਂ।
ਭਲੇ ਹੀ ਕੋਈ ਸੰਬੰਧ ਮਾੜੀ ਹਾਲਤ 'ਚ ਹੋਵੇ - ਸਾਰਾ ਕੁੱਝ ਗੜਬੜ ਹੋਵੇ, ਤੁਹਾਡੀ ਪਟਰੀ ਨਹੀਂ ਬੈਠ ਰਹੀ ਹੋਵੇ, ਕੋਈ ਤੁਹਾਡੀ ਅੱਖ ਦੀ ਕਿਰਕਿਰੀ ਬਣ ਗਿਆ ਹੋਵੇ - ਫਿਰ ਵੀ ਤੁਸੀਂ ਉਸ ਸੰਬੰਧ ਨੂੰ ਸੁਧਾਰ ਸਕਦੇ ਹੋ। ਅਗਲੇ ਤੀਹ ਦਿਨਾਂ ਤਕ ਇਕ ਕਾਗਜ 'ਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲਓ, ਜਿਨ੍ਹਾਂ ਦੀ ਤੁਸੀਂ ਉਸ ਵਿਅਕਤੀ ਦੀ ਸਲਾਘਾ 'ਚ ਕਰਦੇ ਹੋ। ਉਨ੍ਹਾਂ ਸਾਰੇ ਕਾਰਣਾਂ ਬਾਰੇ ਸੋਚੋ ਜਿਨ੍ਹਾਂ ਕਾਰਣ ਤੁਸੀਂ ਪ੍ਰੇਮ
ਕਰਦੇ ਹੋ। ਤੁਸੀਂ ਉਸਦੀ ਹਾਸੇ ਦੀ ਸਮਝ ਦੀ ਸ਼ਲਾਘਾ ਕਰਦੇ ਹੋ, ਤੁਸੀਂ ਇਸ ਗੱਲ ਦੀ ਸਿਫਤ ਕਰਦੇ ਹੋ ਕਿ ਉਹ ਕਿੰਨੀ ਸਹਿਯੋਗੀ ਪ੍ਰਵਿਰਤੀ ਦਾ ਹੈ। ਤੁਸੀਂ ਇਹ ਪਾਵੋਗੇ ਕਿ ਜਦੋਂ ਤੁਸੀਂ ਉਸਦੀਆਂ ਸ਼ਕਤੀਆਂ ਦੀ ਸਲਾਘਾ ਕਰਣ ਤੇ ਉਨ੍ਹਾਂ ਨੂੰ ਸਵੀਕਾਰ ਕਰਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਹਾਨੂੰ ਇਹ ਚੀਜ਼ਾਂ ਜ਼ਿਆਦਾ ਮਿਲਣਗੀਆਂ ਤੇ ਸਮੱਸਿਆਵਾਂ ਹਵਾ 'ਚ ਉੱਡ ਜਾਣਗੀਆਂ।
ਲੀਸਾ ਨਿਕੋਲਸ
ਅਕਸਰ ਤੁਸੀਂ ਦੂਜਿਆਂ ਨੂੰ ਆਪਣੀ ਖੁਸ਼ੀ ਦਾ ਨਿਰਮਾਣ ਕਰਨ ਦਾ ਮੌਕਾ ਦਿੰਦੇ ਹੋ ਤੇ ਕਈ ਵਾਰੀ ਉਹ ਤੁਹਾਡੀਆਂ ਇਛਾਵਾਂ ਦੇ ਅਨੁਰੂਪ ਉਸਦਾ ਨਿਰਮਾਣ ਨਹੀਂ ਕਰ ਪਾਉਂਦੇ। ਇੰਝ ਕਿਉਂ ਹੁੰਦਾ ਹੈ? ਕਿਉਂਕਿ ਸਿਰਫ ਇਕੋ ਹੀ ਵਿਅਕਤੀ ਤੁਹਾਡੀ ਖੁਸ਼ੀ, ਤੁਹਾਡੇ ਆਨੰਦ ਦਾ ਪ੍ਰਭਾਰੀ ਹੈ। ਤੇ ਉਹ ਵਿਅਕਤੀ ਹੈ - ਤੁਸੀਂ ਆਪ! ਤੁਹਾਡੇ ਮਾਂ- ਪਿਓ, ਤੁਹਾਡੇ ਬੱਚੇ, ਤੁਹਾਡਾ ਜੀਵਨਸਾਥੀ ਦਾ ਤੁਹਾਡੀ ਖੁਸ਼ੀ ਦੇ ਨਿਰਮਾਣ 'ਤੇ ਕੋਈ ਕਾਬੂ ਨਹੀਂ ਹੈ। ਉਹ ਤਾਂ ਬਸ ਤੁਹਾਡੀ ਖੁਸ਼ੀ 'ਚ ਸ਼ਾਮਿਲ ਹੋ ਸਕਦੇ ਹਨ। ਤੁਹਾਡੀ ਖੁਸ਼ੀ ਤਾਂ ਤੁਹਾਡੇ ਅੰਦਰ ਹੀ ਹੈ।
ਤੁਹਾਡੀ ਸਾਰੀ ਖੁਸ਼ੀ ਪ੍ਰੇਮ ਦੀ ਫ੍ਰੀਕਊਂਸੀ 'ਤੇ ਹੈ - ਜਿਹੜੀ ਸਰਵਉੱਚ ਤੇ ਸਭ ਤੋਂ ਸ਼ਕਤੀਸਾਲੀ ਫ੍ਰੀਕਊਂਸੀ ਹੈ। ਤੁਸੀਂ ਪ੍ਰੇਮ ਨੂੰ ਆਪਣੇ ਹੱਥ ਵਿਚ ਸੰਭਾਲ ਨਹੀਂ ਸਕਦੇ। ਤੁਸੀਂ ਤਾਂ ਇਸ ਨੂੰ ਸਿਰਫ ਆਪਣੇ ਦਿਲ 'ਚ ਮਹਿਸੂਸ ਕਰ ਸਕਦੇ ਹੋ। ਇਹ ਅਸਤਿਤਵ ਦੀ ਅਵਸਥਾ ਹੈ। ਤੁਸੀਂ ਲੋਕਾਂ ਰਾਹੀਂ ਪ੍ਰੇਮ ਦੀ ਵਿਅਕਤ ਹੋਣ ਦੇ ਪ੍ਰਮਾਣ ਦੇਖ ਸਕਦੇ ਹੋ, ਲੇਕਿਨ ਪ੍ਰੇਮ ਇਕ ਭਾਵਨਾ ਹੈ ਤੇ ਸਿਰਫ ਤੁਸੀਂ ਹੀ ਪ੍ਰੇਮ ਦੀ ਉਸ ਭਾਵਨਾ ਨੂੰ ਸੰਚਾਰਿਤ ਤੇ ਪ੍ਰੇਸ਼ਿਤ ਕਰ ਸਕਦੇ ਹੋ। ਪ੍ਰੇਮ ਦੀਆਂ ਭਾਵਨਾਵਾਂ ਉਤਪੰਨ ਕਰਣ ਦੀ ਤੁਹਾਡੀ ਯੋਗਤਾ ਅਸੀਮ ਹੈ ਤੇ ਪ੍ਰੇਮ ਕਰਣ ਵੇਲੇ ਤੁਸੀਂ ਬ੍ਰਹਿਮੰਡ ਨਾਲ ਪੂਰੇ ਤਾਲਮੇਲ 'ਚ ਹੁੰਦੇ ਹੋ। ਜਿਹੜੀ ਵੀ ਚੀਜ ਨਾਲ ਪ੍ਰੇਮ ਕਰ ਸਕਦੇ ਹੋ, ਕਰੋ। ਜਿਹੜੇ ਵੀ ਵਿਅਕਤੀ ਨਾਲ ਪ੍ਰੇਮ ਕਰ ਸਕਦੇ ਹੋ, ਕਰੋ। ਪ੍ਰੇਮ ਹੀ ਪ੍ਰੇਮ ਨੂੰ ਮਹਿਸੂਸ ਕਰੇ। ਤੁਸੀਂ ਪਾਵੇਗੇ ਕਿ ਪ੍ਰੇਮ ਤੇ ਖੁਸ਼ੀ ਤੁਹਾਡੇ ਵਲ ਮੁੜ ਰਹੀਆਂ ਹਨ - ਕਈ ਗੁਣਾ ਹੋ ਕੇ! ਆਕਰਸ਼ਨ ਦਾ ਨਿਯਮ ਤੁਹਾਡੇ ਵੱਲ ਹੋਰ ਜਿਆਦਾ ਚੀਜ਼ਾਂ ਭੇਜੇਗਾ, ਜਿਨ੍ਹਾਂ ਨਾਲ ਤੁਸੀਂ ਪ੍ਰੇਮ ਕਰ ਸਕੋ। ਜਦੋਂ ਤੁਸੀਂ ਪ੍ਰੇਮ ਦਾ ਪ੍ਰਸਾਰ ਕਰੋਗੇ, ਤਾਂ ਇੰਝ ਲਗੇਗਾ ਜਿਵੇਂ ਸਾਰਾ ਬ੍ਰਹਿਮੰਡ ਤੁਹਾਡੇ ਲਈ ਹਰ ਚੰਗੀ ਚੀਜ ਕਰ ਰਿਹਾ ਹੈ, ਤੁਹਾਡੇ ਵੱਲ ਹੋਰ ਖੁਸ਼ਨੁਮਾ ਚੀਜਾਂ ਭੇਜ ਰਿਹਾ ਹੈ ਤੇ ਹਰ ਚੰਗੇ ਵਿਅਕਤੀ ਨੂੰ ਤੁਹਾਡੇ ਜੀਵਨ 'ਚ ਲਿਆ ਰਿਹਾ ਹੈ। ਇੰਝ ਸਚਮੁੱਚ ਹੁੰਦਾ ਹੈ।
ਰਹੱਸ ਸੰਖੇਪ
ਸਿਹਤ ਦਾ ਰਹੱਸ
ਡਾੱ. ਜਾੱਨ ਹੇਜਲਿਨ
ਕੁਆਂਟਮ ਫ਼ਿਜ਼ਿਸਿਸਟ ਤੇ ਪਬਲਿਕ ਪਾਲਿਸੀ ਵਿਸ਼ੇਸ਼ਗ
ਸਾਡਾ ਸਰੀਰ ਦਰਅਸਲ ਸਾਡੇ ਵਿਚਾਰਾਂ ਦਾ ਨਤੀਜਾ ਹੈ। ਅਸੀਂ ਚਿਕਿਤਸਾ ਵਿਗਿਆਨ 'ਚ ਇਹ ਸਮਝਣਾ ਸ਼ੁਰੂ ਕਰ ਰਹੇ ਹਾਂ ਕਿ ਵਿਚਾਰਾਂ ਤੇ ਭਾਵਨਾਵਾਂ ਦੀ ਪ੍ਰਕਿਰਤੀ ਸਾਡੀ ਸ਼ਰੀਰਕ ਸਥਿਤੀ, ਤੰਤਰ ਤੇ ਕਿਰਿਆਵਾਂ ਨੂੰ ਨਿਰਧਾਰਿਤ ਕਰਦੀ ਹੈ।
ਡਾੱ. ਜਾੱਨ ਡੇਮਾਰਟਿਨੀ
ਉਪਚਾਰ ਦੇ ਖੇਤਰ 'ਚ ਅਸੀਂ ਪਲਾਸੀਬੋ ਇਫੈਕਟ ਬਾਰੇ ਜਾਣਦੇ ਹਾਂ। ਪਲਾਸੀਬੋ ਇਕ ਇਹੋ ਜਿਹੀ ਨਕਲੀ ਦਵਾਈ ਹੈ, ਜਿਸ ਦਾ ਸਾਡੇ ਸਰੀਰ 'ਤੇ ਕੋਈ ਪ੍ਰਭਾਵ ਨਹੀਂ ਹੁੰਦਾ ਹੈ, ਇਹ ਦਵਾਈ ਨਹੀਂ, ਖੰਡ ਦੀ ਗੋਲੀ ਹੁੰਦੀ ਹੈ।
ਤੁਸੀਂ ਮਰੀਜ਼ਾਂ ਨੂੰ ਪਲਾਸੀਬੋ ਦੇਣ ਵੇਲੇ ਕਹਿੰਦੇ ਹੋ ਕਿ ਇਹ ਪ੍ਰਭਾਵੀ ਦਵਾਈ ਹੈ। ਤੇ ਪਲਾਸੀਬੋ ਦਾ ਪ੍ਰਭਾਵ ਅਸਲ ਉਪਚਾਰਕ ਦਵਾਈ ਵਰਗਾ ਹੀ ਹੁੰਦਾ ਹੈ। ਸੋਧਕਰਤਾਵਾਂ ਨੇ ਪਤਾ ਲਾਇਆ ਹੈ ਕਿ ਇਨਸਾਨ ਦਾ ਮਸਤਿਸ਼ਕ ਉਪਚਾਰ 'ਚ ਸਭ ਤੋਂ ਵੱਡਾ ਤੱਤ ਹੈ। ਕਈ ਵਾਰੀ ਤਾਂ ਇਹ ਦਵਾਈ ਤੋਂ ਵੀ ਜਿਆਦਾ ਮਹੱਤਵਪੂਰਨ ਹੁੰਦਾ ਹੈ।
ਰਹੱਸ ਦੇ ਪ੍ਰਭਾਵ ਬਾਰੇ 'ਚ ਜਾਗਰੂਕ ਹੋਣ ਤੋਂ ਬਾਅਦ ਤੁਸੀਂ ਜਿਆਦਾ ਸਪਸ਼ਟਤਾ ਨਾਲ ਇਨਸਾਨਾਂ ਦੇ ਜੀਵਨ 'ਚ ਸਮਾਈ ਸੱਚਾਈ ਨੂੰ ਦੇਖ ਪਾਵੋਗੇ, ਜਿਸ 'ਚ ਸਿਹਤ ਦਾ ਖੇਤਰ ਸ਼ਾਮਿਲ ਹੈ। ਪਲਾਸੀਬੋ ਇਫੈਕਟ ਕਾਫੀ ਸ਼ਕਤੀਸ਼ਾਲੀ ਹੁੰਦਾ ਹੈ। ਜਦੋਂ ਮਰੀਜ ਸਚਮੁੱਚ ਸੋਚਦੇ ਤੇ ਯਕੀਨ ਕਰਦਾ ਹੈ ਕਿ ਇਹ ਨਕਲੀ ਗੋਲੀ ਅਸਲ ਦਵਾਈ ਹੈ, ਤਾਂ ਉਨ੍ਹਾਂ ਨੂੰ ਉਹੀ ਮਿਲੇਗਾ ਜਿਸ ਵਿਚ ਉਹ ਯਕੀਨ ਕਰਦੇ ਹਨ ਤੇ ਉਨ੍ਹਾਂ ਦਾ ਇਲਾਜ ਹੋ ਜਾਵੇਗਾ।
ਡਾੱ. ਜਾੱਨ ਡੇਮਾਰਟਿਨੀ
ਜੇਕਰ ਕੋਈ ਛੁਟਪੁਟ ਬੀਮਾਰ ਹੈ, ਤਾਂ ਉਹ ਅਸਲੀ ਦਵਾਈ ਲੈ ਸਕਦਾ ਹੈ ਜਾਂ ਫਿਰ ਬਦਲਵੇਂ ਤੌਰ ਤੇ ਇਹ ਪਤਾ ਲਾ ਸਕਦਾ ਹੈ ਕਿ ਉਸਦੇ ਮਸਤਿਸ਼ਕ ਦੀ ਕਿਹੜੀ ਚੀਜ਼ ਉਸ ਛੁਟਪੁਟ ਬੀਮਾਰੀ ਨੂੰ ਪੈਦਾ ਕਰ ਰਹੀ ਹੈ। ਜੇਕਰ ਬੀਮਾਰੀ ਗੰਭੀਰ ਹੈ ਤੇ ਜਾਨਲੇਵਾ ਸਾਬਤ ਹੋ ਸਕਦੀ ਹੈ, ਤਾਂ ਜਾਹਿਰ ਹੈ ਕਿ ਸਹੀ ਦਵਾਈ ਲੈਣ 'ਚ ਜਿਆਦਾ ਸਿਆਣਪ ਹੈ। ਬਹਰਹਾਲ, ਦਵਾਈਆਂ ਨੂੰ ਲੈਣ ਦੇ ਬਾਅਦ ਵੀ ਇਹ ਪਤਾ ਲਾਉਣਾ ਠੀਕ ਰਹੇਗਾ ਕਿ ਮਸਤਿਸ਼ਕ ਕੀ ਕਰ ਰਿਹਾ ਹੈ। ਸਪੱਸ਼ਟ ਤੌਰ ਤੇ ਦਵਾਈਆਂ ਨੂੰ ਨਕਾਰਣਾ ਨਹੀਂ ਚਾਹੀਦਾ। ਚਿਕਿਤਸਾ ਦੇ ਹਰ ਸਾਧਨ ਦੀ ਆਪਣੀ ਥਾਂ ਹੁੰਦੀ ਹੈ।
ਮਾਨਸਿਕ ਚਿਕਿਤਸਾ ਦਵਾਈਆਂ ਨਾਲ ਮਿਲਕੇ ਕੰਮ ਕਰਦੀ ਹੈ। ਜੇਕਰ ਦਰਦ ਹੈ, ਤਾਂ ਦਵਾਈਆਂ ਨਾਲ ਉਸ ਦਰਦ ਨੂੰ ਮਿਟਾਉਣ ਤੋਂ ਬਾਅਦ ਵਿਅਕਤੀ ਆਪਣੀ ਸਿਹਤ 'ਤੇ ਜਿਆਦਾ ਚੰਗੀ ਤਰ੍ਹਾਂ ਧਿਆਨ ਕੇਂਦ੍ਰਿਤ ਕਰ ਸਕਦਾ ਹੈ। “ਸੰਪੂਰਨ ਸਿਹਤ" ਇਕ ਇਹੋ ਜਿਹੀ ਚੀਜ਼ ਹੈ, ਜਿਸ ਬਾਰੇ ਕੋਈ ਵੀ ਵਿਅਕਤੀ ਲੁਕਵੇਂ ਢੰਗ ਨਾਲ ਸੋਚ ਸਕਦਾ ਹੈ, ਭਲੇ ਹੀ ਉਸਦੇ ਚਾਰੇ ਪਾਸੇ ਕੁਝ ਵੀ ਹੋ ਰਿਹਾ ਹੋਵੇ।
ਲੀਸਾ ਨਿਕੋਲਸ
ਬ੍ਰਹਿਮੰਡ ਪ੍ਰਚੁਰਤਾ ਦਾ ਖਜ਼ਾਨਾ ਹੈ। ਜਦੋਂ ਤੁਸੀਂ ਬ੍ਰਹਿਮੰਡ ਦੀ ਪ੍ਰਚੁਰਤਾ ਮਹਿਸੂਸ ਕਰਣ ਲਈ ਆਪਣੇ ਦਿਮਾਗ ਦੇ ਦਰਵਾਜੇ ਖੋਲ੍ਹ ਲੈਂਦੇ ਹੋ, ਤਾਂ ਤੁਸੀਂ ਰੁਮਾਂਚ, ਖੁਸ਼ੀ, ਆਨੰਦ ਤੇ ਉਹ ਤਮਾਮ ਚੰਗੀਆਂ ਚੀਜ਼ਾਂ ਮਹਿਸੂਸ ਕਰੋਗੇ, ਜਿਹੜੀ ਬ੍ਰਹਿਮੰਡ ਤੁਹਾਨੂੰ ਦੇ ਸਕਦਾ ਹੈ - ਚੰਗੀ ਸਿਹਤ, ਚੰਗੀ ਦੌਲਤ, ਚੰਗਾ ਸੁਭਾਅ। ਲੇਕਿਨ ਜਦੋਂ ਤੁਸੀਂ ਨਕਾਰਾਤਮਕ ਵਿਚਾਰਾਂ ਨਾਲ ਆਪਣੇ ਦਿਮਾਗ ਦੇ ਦਰਵਾਜ਼ੇ ਬੰਦ ਕਰ ਲੈਂਦੇ ਹੋ, ਤਾਂ ਤੁਹਾਨੂੰ ਪਰੇਸ਼ਾਨੀ ਮਹਿਸੂਸ ਹੋਵੇਗੀ, ਦਰਦ ਮਹਿਸੂਸ ਹੋਵੇਗਾ, ਪੀੜਾ ਮਹਿਸੂਸ ਹੋਵੇਗੀ ਤੇ ਹਰ ਦਿਨ ਦਰਦ ਭਰਿਆ ਮਹਿਸੂਸ ਹੋਵੇਗਾ।
ਡਾੱ. ਬੇਨ ਜਾੱਨਸਨ
ਡਾੱਕਟਰ, ਲੇਖਕ ਤੇ ਐਨਰਜ਼ੀ ਹੀਲਿੰਗ ਦੇ ਮੋਹਰੀ ਵਿਸ਼ੇਸ਼ਗ
ਸਾਡੇ ਕੋਲ ਹਜਾਰਾਂ ਹੀ ਬੀਮਾਰੀਆਂ ਤੇ ਦਵਾਈਆਂ ਹਨ, ਲੇਕਿਨ ਉਹ ਸਿਰਫ ਕਮਜ਼ੋਰ ਕੜੀਆਂ ਹਨ। ਸਾਰੀ ਬੀਮਾਰੀਆਂ ਕੇਵਲ ਇਕ ਚੀਜ਼ ਦੇ ਕਾਰਣ ਹੁੰਦੀ ਹੈ : ਤਣਾਅ। ਜੇਕਰ ਤੁਸੀਂ ਕਿਸੇ ਕੁੜੀ ਜਾਂ ਸਿਸਟਮ 'ਤੇ ਜ਼ਿਆਦਾ ਦਬਾਅ ਜਾਂ ਤਣਾਅ ਪਾਉਂਦੇ ਹੋ, ਤਾਂ ਉਹ ਕੜੀ ਟੁੱਟ ਜਾਂਦੀ ਹੈ।
ਸਾਰਾ ਤਣਾਅ ਇਕ ਨਕਾਰਾਤਮਕ ਵਿਚਾਰ ਨਾਲ ਅਰੰਭ ਹੁੰਦਾ ਹੈ, ਜਿਸ 'ਤੇ ਕਾਬੂ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਂਝ ਵੀ ਦੂਜੇ ਵਿਚਾਰ ਆ ਧਮਕਦੇ ਹਨ ਤੇ ਆਖਰਕਾਰ ਤਣਾਅ ਪ੍ਰਗਟ ਹੋ ਜਾਂਦਾ ਹੈ। ਤਣਾਅ ਨਤੀਜਾ ਹੈ, ਲੇਕਿਨ ਕਾਰਣ ਨਕਾਰਾਤਮਕ ਚਿੰਤਨ ਹੈ ਤੇ ਇਹ ਸਾਰੇ ਇਕ ਛੋਟੇ ਜਿਹੇ ਨਕਾਰਾਤਮਕ ਵਿਚਾਰ ਨਾਲ ਸ਼ੁਰੂ ਹੋਇਆ ਸੀ। ਭਾਵੇਂ ਤੁਸੀਂ ਜੋ ਕੁੱਝ ਵੀ ਉਤਪੰਨ ਕੀਤਾ ਹੋਵੇ, ਤੁਸੀਂ ਉਸ ਨੂੰ ਬਦਲ ਸਕਦੇ ਹੋ .... ਇਕ ਛੋਟੇ ਨਕਾਰਾਤਮਕ ਵਿਚਾਰ ਨਾਲ ਤੇ ਫਿਰ ਉਸ ਤੋਂ ਬਾਅਦ ਇਕ ਹੋਰ ਸਕਾਰਾਤਮਕ ਵਿਚਾਰ ਨਾਲ।
ਡਾੱ. ਜਾੱਨ ਡੇਮਾਰਟਿਨੀ
ਸਾਡਾ ਸਰੀਰਕ ਤੰਤਰ ਸਾਨੂੰ ਫੀਡਬੈਕ ਦੇਣ ਲਈ ਬੀਮਾਰੀ ਉਤਪੰਨ ਕਰਦਾ ਹੈ। ਇਸ ਰਾਹੀਂ ਇਹ ਸਾਨੂੰ ਦੱਸਦਾ ਹੈ ਕਿ ਸਾਡਾ ਨਜ਼ਰੀਆ ਸੰਤੁਲਤ ਨਹੀਂ ਹੈ ਜਾਂ ਅਸੀਂ ਪ੍ਰੇਮਪੂਰਨ ਤੇ ਕਿਰਤਗ ਨਹੀਂ ਹਾਂ। ਸਰੀਰ ਦੇ ਸੰਕੇਤ ਤੇ ਨਿਸ਼ਾਨੀ ਕੋਈ ਭਿਆਨਕ ਚੀਜ਼ ਨਹੀਂ ਹੈ।
ਡਾੱ. ਡੇਮਾਰਟਿਨੀ ਸਾਨੂੰ ਦੱਸ ਰਹੇ ਹਨ ਕਿ ਪ੍ਰੇਮ ਤੇ ਕਿਰਤਗਤਾ ਸਾਡੇ ਜੀਵਨ ਤੋਂ ਸਾਰੀ ਨਕਾਰਾਤਮਕਤਾ ਨੂੰ ਬਾਹਰ ਕੱਢ ਦੇਣਗੇ ਭਾਵੇਂ ਉਹ ਕਿੰਨੀ ਵੀ ਵੱਡੀ ਹੋਵੇ। ਪ੍ਰੇਮ ਤੇ ਕਿਰਤਗਤਾ ਸਮੁੰਦਰ 'ਚ ਰਸਤਾ ਬਣਾ ਸਕਦੇ ਹਨ, ਪਹਾੜ ਹਿਲਾ ਸਕਦੇ ਤੇ ਚਮਤਕਾਰ ਕਰ ਸਕਦੇ ਹਨ। ਇਸੇ ਤਰ੍ਹਾਂ ਪ੍ਰੇਮ ਤੇ ਕਿਰਤਗਤਾ ਕਿਸੇ ਵੀ ਬੀਮਾਰੀ ਦਾ ਇਲਾਜ ਕਰ ਸਕਦੀਆਂ ਹਨ।
ਮਾਇਕਲ ਬਰਨਾਰਡ ਬੇਕਵਿਥ
ਅਕਸਰ ਲੋਕ ਇਹ ਸਵਾਲ ਪੁੱਛਦੇ ਹਨ, “ਜਦੋਂ ਕੋਈ ਵਿਅਕਤੀ ਆਪਣੇ ਸ਼ਰੀਰ ਰੂਪੀ ਮੰਦਰ ਚ ਕੋਈ ਬੀਮਾਰੀ ਉਤਪੰਨ ਕਰ ਲੈਂਦਾ ਹਾਂ ਜਾਂ ਆਪਣੇ ਜੀਵਨ ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨੂੰ ਲੈ ਆਉਂਦਾ ਹੈ, ਤਾਂ ਕੀ ਸਹੀ ਸੋਚ ਦੀ ਸ਼ਕਤੀ ਨਾਲ ਇਸ ਨੂੰ ਸੁਧਾਰਿਆ ਜਾ ਸਕਦਾ ਹੈ?” ਜਵਾਬ ਬਿਲਕੁਲ ਸਪਸ਼ਟ ਹੈ, ਹਾਂ!
ਹਾਸਾ ਸਭ ਤੋਂ ਵਧੀਆ ਦਵਾਈ ਹੈ
ਕੈਥੀ ਗੁਡਮੈਨ, ਇਕ ਵਿਅਕਤੀਗਤ ਕਹਾਣੀ
ਮੈਨੂੰ ਬ੍ਰੈਸਟ ਕੈਂਸਰ ਹੋ ਗਿਆ ਸੀ। ਮੈਨੂੰ ਆਪਣੇ ਦਿਲ 'ਚ ਪੂਰੀ ਆਸਥਾ ਤੇ ਸੱਚਾ ਵਿਸ਼ਵਾਸ ਸੀ ਕਿ ਮੈਂ ਠੀਕ ਹੋ ਚੁੱਕੀ ਹਾਂ। ਹਰ ਦਿਨ ਮੈਂ ਕਹਿੰਦੀ ਸੀ, "ਮੇਰੇ ਇਲਾਜ ਲਈ ਧੰਨਵਾਦ।" ਲਗਾਤਾਰ ਮੈਂ ਕਹਿੰਦੀ ਸੀ, "ਮੇਰੇ ਇਲਾਜ ਲਈ ਧੰਨਵਾਦ।" ਮੈਂ ਆਪਣੇ ਦਿਲ 'ਚ ਇਹ ਯਕੀਨ ਕਰ ਲਿਆ ਸੀ ਕਿ ਮੈਂ ਠੀਕ ਹੋ ਚੁੱਕੀ ਹਾਂ। ਮੈਂ ਆਪਣੇ-ਆਪ ਨੂੰ ਇਸ ਤੌਰ ਤੇ ਦੇਖਿਆ, ਜਿਵੇਂ ਕੈਂਸਰ ਮੇਰੇ ਸ਼ਰੀਰ 'ਚ ਕਦੇ ਸੀ ਹੀ ਨਹੀਂ।
ਮੈਂ ਆਪਣਾ ਇਲਾਜ ਕਰਣ ਲਈ ਇਕ ਹੋਰ ਸਾਧਨ ਦਾ ਇਸਤੇਮਾਲ ਕੀਤਾ। ਮੈਂ ਬੜੀ ਮਜ਼ੇਦਾਰ ਫਿਲਮਾਂ ਦੇਖਣ ਲੱਗੀ। ਮੈਂ ਬਸ ਹੱਸਦੀ ਸੀ, ਹੱਸਦੀ ਸੀ ਤੇ ਦਿਲ ਖੋਲ੍ਹ ਕੇ ਹੱਸਦੀ ਸੀ। ਤਣਾਅ ਲੈਣ ਦਾ ਤਾਂ ਸਵਾਲ ਹੀ ਨਹੀਂ ਸੀ, ਕਿਉਂਕਿ ਅਸੀਂ ਜਾਣਦੇ ਸੀ ਕਿ ਉਪਚਾਰ ਦੀ ਕੋਸ਼ਿਸ਼ ਕਰਣ ਵੇਲੇ ਤਣਾਅ ਬਹੁਤ ਮਾੜੀ ਚੀਜ਼ ਹੋ ਸਕਦਾ ਹੈ।
ਬੀਮਾਰੀ ਦਾ ਪਤਾ ਚਲਣ ਅਤੇ ਇਸਦੇ ਠੀਕ ਹੋਣ ਦੇ ਵਿਚਕਾਰ ਤਿੰਨ ਮਹੀਨਿਆਂ ਦਾ ਫਾਸਲਾ ਰਿਹਾ। ਤੇ ਇਹ ਉਪਚਾਰ ਬਿਨਾਂ ਕਿਸੇ ਰੇਡੀਐਸ਼ਨ ਜਾਂ ਕੀਮੋਥੈਰੇਪੀ ਨਾਲ ਹੋ ਗਿਆ।
ਕੈਥੀ ਗੁਡਮੈਨ ਦੀ ਇਹ ਸੁੰਦਰ ਤੇ ਪ੍ਰੇਰਕ ਕਹਾਣੀ ਤਿੰਨ ਜਬਰਦਸਤ ਸ਼ਕਤੀਆਂ ਦੇ ਕਾਰਜਰਤ ਹੋਣ ਦੀ ਉਦਾਹਰਣ ਹੈ; ਇਲਾਜ ਲਈ ਕਿਰਤਗਤਾ ਦੀ ਸ਼ਕਤੀ, ਮਨਚਾਹੀ ਚੀਜ਼ ਪਾਉਣ ਲਈ ਆਸਥਾ ਦੀ
ਸ਼ਕਤੀ ਅਤੇ ਸਾਡੇ ਸ਼ਰੀਰ ਦੀ ਬੀਮਾਰੀ ਬਾਹਰ ਕੱਢਣ ਲਈ ਹਾਸੇ ਤੇ ਖੁਸ਼ੀ ਦੀ ਸ਼ਕਤੀ।
ਕੈਥੀ ਆਪਣੇ ਇਲਾਜ ਚ ਹਾਸੇ ਨੂੰ ਸ਼ਾਮਿਲ ਕਰਣ ਲਈ ਇਸਲਈ ਪ੍ਰੇਰਤ ਹੋਈ, ਕਿਉਂਕਿ ਉਨ੍ਹਾਂ ਨੇ ਨਾੱਰਮਨ ਕਜਿਨਸ ਦੀ ਕਹਾਣੀ ਸੁਣ ਲਈ ਸੀ।
ਨਾੱਰਮਨ ਨੂੰ ਇਕ “ਲਾਇਲਾਜ” ਬਿਮਾਰੀ ਸੀ। ਡਾਕਟਰਾਂ ਨੇ ਉਸਨੂੰ ਦੱਸਿਆ ਕਿ ਉਹ ਸਿਰਫ ਕੁਝ ਹੀ ਮਹੀਨਿਆਂ ਦਾ ਮਹਿਮਾਨ ਹੈ। ਨਾੱਰਮਨ ਨੇ ਆਪਣਾ ਇਲਾਜ ਆਪ ਕਰਣ ਦਾ ਫੈਸਲਾ ਲਿਆ। ਤਿੰਨ ਮਹੀਨਿਆਂ ਤਕ ਉਸਨੇ ਸਿਰਫ ਮਜੇਦਾਰ ਫਿਲਮਾਂ ਦੇਖੀਆਂ ਤੇ ਉਹ ਹੱਸਦਾ ਰਿਹਾ, ਹੱਸਦਾ ਰਿਹਾ ਤੇ ਹਸਦਾ ਰਿਹਾ। ਉਨ੍ਹਾਂ ਤਿੰਨ ਮਹੀਨਿਆਂ ਦੇ ਅੰਦਰ ਹੀ ਬੀਮਾਰੀ ਉਸ ਦੇ ਸ਼ਰੀਰ ਤੋਂ ਚਲੀ ਗਈ। ਡਾੱਕਟਰਾਂ ਨੇ ਉਸਦੇ ਉਪਚਾਰ ਨੂੰ ਚਮਤਕਾਰ ਦੀ ਸੰਗਿਆ ਦਿੱਤੀ।
ਜਦੋਂ ਨਾੱਰਮਨ ਦਿਲ ਖੋਲ੍ਹ ਕੇ ਹੱਸਿਆ, ਤਾਂ ਉਸਦੀ ਸਾਰੀ ਨਕਾਰਾਤਮਕਤਾ ਬਾਹਰ ਨਿਕਲ ਗਈ ਤੇ ਨਾਲ ਹੀ ਉਸਦੀ ਬੀਮਾਰੀ ਵੀ ਬਾਹਰ ਚਲੀ ਗਈ। ਹਾਸਾ ਸਚਮੁੱਚ ਸਭ ਤੋਂ ਵਧੀਆ ਸਵਾਈ ਹੈ।
ਡਾੱ. ਬੇਨ ਜਾੱਨਸਨ
ਅਸੀਂ ਸਾਰੇ ਇਕ ਸਵੈ-ਨਿਰਮਤ ਬੁਨਿਆਦੀ ਪ੍ਰੋਗਰਾਮ ਨਾਲ ਆਏ ਹੋਏ ਹਾਂ। ਇਸ ਨੂੰ "ਆਤਮ-ਉਪਚਾਰ" ਕਿਹਾ ਜਾਂਦਾ ਹੈ। ਜਦੋਂ ਤੁਹਾਨੂੰ ਕੋਈ ਜ਼ਖਮ ਜਾਂ ਫੱਟ ਹੁੰਦਾ ਹੈ, ਤਾਂ ਉਹ ਦੁਬਾਰਾ ਠੀਕ ਹੋ ਜਾਂਦਾ ਹੈ। ਜਦੋਂ ਤੁਹਾਨੂੰ ਕੋਈ ਬੈਕਟੀਰੀਅਲ ਇਨਫੈਕਸਨ ਹੁੰਦਾ ਹੈ, ਤਾਂ ਇਮਿਊਨ ਸਿਸਟਮ ਉਸਦਾ ਮੁਕਾਬਲਾ ਕਰਕੇ ਸਰੀਰ ਨੂੰ ਠੀਕ ਕਰ ਦਿੰਦਾ ਹੈ। ਇਮਿਊਨ ਸਿਸਟਮ ਆਪਣਾ ਇਲਾਜ ਆਪ ਕਰਣ ਲਈ ਹੀ ਬਣਾਇਆ ਗਿਆ ਹੈ।
ਬਾੱਬ ਪ੍ਰਾੱਕਟਰ
ਬੀਮਾਰੀ ਸਿਹਤਮੰਦ ਭਾਵਨਾਤਮਕ ਅਵਸਥਾ ਵਾਲੇ ਸਰੀਰ 'ਚ ਨਹੀਂ ਰਹਿ ਸਕਦੀ। ਸਾਡਾ ਸ਼ਰੀਰ ਹਰ ਸਕਿੰਟ ਲੱਖਾਂ ਸੈਲਾਂ ਨੂੰ ਬਾਹਰ ਕੱਢ ਰਿਹਾ ਹੈ ਤੇ ਨਾਲ ਹੀ ਇਹ ਲੱਖਾਂ ਨਵੇਂ ਸੈਲ ਬਣਾ ਵੀ ਰਿਹਾ ਹੈ।
ਡਾੱ. ਜਾੱਨ ਹੇਜਲਿਨ
ਸੱਚ ਤਾਂ ਇਹ ਹੈ ਕਿ ਸਾਡੇ ਸਰੀਰ ਦੇ ਕੁੱਝ ਹਿੱਸੇ ਹਰ ਦਿਨ ਬਦਲਦੇ ਹਨ। ਕਈ ਹਿੱਸੇ ਕੁਝ ਮਹੀਨਿਆਂ 'ਚ ਬਦਲਦੇ ਹਨ ਤੇ ਬਾਕੀ ਕੁੱਝ ਸਾਲਾਂ 'ਚ। ਲੇਕਿਨ ਕੁੱਝ ਸਾਲਾਂ ਦੇ ਅੰਦਰ ਸਾਡੇ ਵਿਚੋਂ ਹਰ ਇਕ ਦੇ ਕੋਲ ਬਿਲਕੁਲ ਨਵਾਂ ਸਰੀਰ ਹੁੰਦਾ ਹੈ।
ਵਿਗਿਆਨ ਇਹ ਸਾਬਤ ਕਰ ਚੁੱਕਿਆ ਹੈ ਕਿ ਸਾਡਾ ਸਾਰਾ ਸਰੀਰ ਕੁਝ ਸਾਲਾਂ 'ਚ ਬਦਲ ਜਾਂਦਾ ਹੈ। ਫਿਰ ਇੰਝ ਕਿਉਂ ਹੈ ਕਿ ਬੀਮਾਰੀ ਸਾਡੇ ਸਰੀਰ 'ਚ ਸਾਲਾਂਬੱਧੀ ਰਹਿੰਦੀ ਹੈ? ਇਸਦਾ ਮਤਲਬ ਇਹ ਹੈ ਕਿ ਇਹ ਸਿਰਫ ਵਿਚਾਰਾਂ ਕਾਰਣ ਹੀ ਮੌਜੂਦ ਹੈ, ਕਿਉਂਕਿ ਰੋਗੀ ਦਾ ਦਿਮਾਗ਼ ਬੀਮਾਰੀ ਨੂੰ ਲਗਾਤਾਰ ਦੇਖ ਰਿਹਾ ਹੈ, ਉਸ 'ਤੇ ਲਗਾਤਾਰ ਧਿਆਨ ਕੇਂਦ੍ਰਿਤ ਕਰ ਰਿਹਾ ਹੈ।
ਸੰਪੂਰਨਤਾ ਦੇ ਵਿਚਾਰ ਸੋਚੋ
ਸੰਪੂਰਨਤਾ (perfection) ਦੇ ਵਿਚਾਰ ਸੋ ਚੋ। ਬੀਮਾਰੀ ਉਸ ਸਰੀਰ 'ਚ ਨਹੀਂ ਰਹਿ ਸਕਦੀ, ਜਿਸ 'ਚ ਮਿਲਾਪੜੇ ਵਿਚਾਰ ਹੋਣ। ਜਾਣ ਲਓ ਕਿ ਸਿਰਫ ਸੰਪੂਰਨਤਾ ਹੀ ਸੱਚ ਹੈ। ਜਦੋਂ ਤੁਸੀਂ ਸੰਪੂਰਨਤਾ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਉਸਨੂੰ ਸੱਦਾ ਦੇ ਕੇ ਆਪਣੇ ਵੱਲ ਬੁਲਾਉਂਦੇ ਹੋ। ਅਪੂਰਨ ਵਿਚਾਰ ਪੂਰੀ ਮਨੁੱਖਜਾਤੀ ਦੇ ਕਸ਼ਟਾਂ ਦੇ ਕਾਰਣ ਹਨ, ਜਿਨ੍ਹਾਂ 'ਚ ਰੋਗ, ਗ਼ਰੀਬੀ ਤੇ ਦੁਖ ਸ਼ਾਮਿਲ ਹਨ। ਨਕਾਰਾਤਮਕ ਵਿਚਾਰ ਸੋਚਣ ਵੇਲੇ ਅਸੀਂ ਆਪਣੇ-ਆਪ ਨੂੰ ਸਹੀ ਵਿਰਾਸਤ ਤੋਂ ਵੱਖ ਕਰ ਲੈਂਦੇ ਹਾਂ। ਇਸਦੀ ਬਜਾਇ ਇਹ ਐਲਾਨ ਕਰੋ ਤੇ ਵਿਸ਼ਵਾਸ ਰੱਖੋ, "ਮੈਂ ਸਿਰਫ ਉੱਤਮ ਵਿਚਾਰ ਸੋਚਦਾ ਹਾਂ। ਮੈਂ ਸਿਰਫ਼ ਸੰਪੂਰਨਤਾ ਦੇਖਦਾ ਹਾਂ। ਮੈਂ ਸੰਪੂਰਨਤਾ ਹਾਂ।"
ਮੈਂ ਆਪਣੇ ਸਰੀਰ ਤੋਂ ਆਕੜ ਅਤੇ ਸੁਸਤੀ ਨੂੰ ਕੱਢ ਦਿੱਤਾ। ਮੈਂ ਆਪਣੇ ਸਰੀਰ ਨੂੰ ਕਿਸੇ ਬੱਚੇ ਦੇ ਸਰੀਰ ਵਾਂਗ ਲਚੀਲਾ ਤੇ ਉੱਤਮ ਦੇਖਣ 'ਤੇ ਧਿਆਨ ਕੇਂਦ੍ਰਿਤ ਕੀਤਾ। ਕੁੱਝ ਸਮੇਂ 'ਚ ਹੀ ਜੋੜਾਂ ਦਾ ਦਰਦ ਤੇ ਅਕੜਾਅ ਗਾਇਬ ਹੋ ਗਈ। ਸੱਚ ਤਾਂ ਇਹ ਹੈ ਕਿ ਮੈਂ ਇਹ ਕੰਮ ਰਾਤੋਰਾਤ ਕਰ ਲਿਆ।
ਇਸੇ ਤਰ੍ਹਾਂ ਬੁਢਾਪੇ ਦੀਆਂ ਧਾਰਨਾਵਾਂ ਵੀ ਸਾਡੇ ਮਸਤਿਸ਼ਕ ਚ ਹੀ ਹੁੰਦੀਆਂ ਹਨ। ਵਿਗਿਆਨਕ ਨਜਰੀਏ ਨਾਲ ਸਾਡਾ ਸਰੀਰ ਬਹੁਤ ਘੱਟ ਸਮੇਂ ਚ ਹੀ ਬਿਲਕੁਲ ਨਵਾਂ ਹੋ ਜਾਂਦਾ ਹੈ। ਬੁਢਾਪਾ ਸੀਮਾਬੱਧ ਚਿੰਤਨ ਹੈ, ਇਸਲਈ ਇਸ ਨਾਲ ਸਬੰਧਤ ਵਿਚਾਰਾਂ ਨੂੰ ਆਪਣੀ ਚੇਤਨਤਾ ਤੋਂ ਕੱਢ ਦਿਓ ਤੇ ਇਹ ਜਾਣ ਲਉ ਕਿ ਭਾਵੇਂ ਤੁਸੀਂ ਆਪਣੇ ਦਿਮਾਗ ਚ ਕਿੰਨੇ ਹੀ ਜਨਮਦਿਨ ਮਨਾ ਲਏ ਹੋਣ, ਤੁਹਾਡਾ ਸਰੀਰ ਸਿਰਫ ਚੰਦ ਮਹੀਨੇ ਹੀ ਪੁਰਾਣਾ ਹੈ। ਜਦੋਂ ਤੁਹਾਡਾ ਅਗਲਾ ਜਨਮਦਿਨ ਆਵੇ ਤਾਂ ਆਪਣੇ-ਆਪ 'ਤੇ ਇਕ ਅਹਿਸਾਨ ਕਰੋ ਤੇ ਇਸ ਨੂੰ ਆਪਣੇ ਪਹਿਲੇ ਜਨਮ ਦਿਨ ਵਾਂਗ ਹੀ ਮਨਾਓ। ਆਪਣੇ ਕੇਕ 'ਤੇ ਸੱਠ ਕੈਂਡਲ ਨਾ ਲਾਓ ਜਦੋਂ ਤਕ ਕਿ ਤੁਸੀਂ ਬਢਾਪੇ ਨੂੰ ਸੱਦਾ ਦੇ ਕੇ ਉਸ ਨੂੰ ਆਪਣੇ ਵੱਲ ਨਾ ਬੁਲਾਉਣਾ ਚਾਹੋ। ਬਦਕਿਸਮਤੀ ਨਾਲ, ਪੱਛਮੀ ਸਮਾਜ ਬੁਢਾਪੇ 'ਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕਰਦਾ ਹੈ ਜਦੋਂ ਕਿ ਅਸਲ ਵਿਚ ਇਹੋ ਜਿਹੀ ਕੋਈ ਚੀਜ਼ ਹੁੰਦੀ ਹੀ ਨਹੀਂ।
ਸੋਚ ਰਾਹੀਂ ਤੁਸੀਂ ਉੱਤਮ ਸਿਹਤ, ਆਦਰਸ਼ ਸਰੀਰ, ਉੱਤਮ ਭਾਰ ਤੇ ਸਦੀਵੀ ਜੁਆਨੀ ਪਾ ਸਕਦੇ ਹੋ। ਤੁਸੀਂ ਸੰਪੂਰਨਤਾ ਦੀ ਨਿਰੰਤਰ ਸੋਚ ਨਾਲ ਇਸ ਨੂੰ ਹਕੀਕੀ ਬਣਾ ਸਕਦੇ ਹੋ।
ਬਾੱਬ ਪ੍ਰਾੱਕਟਰ
ਮੰਨ ਲਓ ਤੁਹਾਨੂੰ ਕੋਈ ਬੀਮਾਰੀ ਹੈ। ਹੁਣ ਜੇਕਰ ਤੁਸੀਂ ਉਸ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹੋ ਅਤੇ ਲੋਕਾਂ ਨਾਲ ਉਸ ਬਾਰੇ ਗੱਲਾਂ ਕਰ ਰਹੇ ਹੋ, ਤਾਂ ਤੁਸੀਂ ਜਿਆਦਾ ਰੋਗ-ਗ੍ਰਸਤ ਸੈੱਲ ਪੈਦਾ ਕਰ ਰਹੇ ਹੋ। ਬਿਲਕੁਲ ਸਿਹਤਮੰਦ ਸਰੀਰ ਦੀ ਤਸਵੀਰ ਦੇਖੋ। ਬੀਮਾਰੀ ਦਾ ਇਲਾਜ ਡਾਕਟਰ 'ਤੇ ਛੱਡ ਦਿਓ।
ਬੀਮਾਰ ਹੋਣ 'ਤੇ ਲੋਕ ਅਕਸਰ ਸਾਰਾ ਸਮਾਂ ਇਸੇ ਬਾਰੇ ਗੱਲਾਂ ਕਰਦੇ ਰਹਿੰਦੇ ਹਨ। ਇੰਝ ਇਸਲਈ ਹੈ, ਕਿਉਂਕਿ ਉਹ ਸਾਰੇ ਸਮੇਂ ਇਸੇ ਬਾਰੇ ਸੋਚਦੇ ਰਹਿੰਦੇ ਹਨ, ਇਸ ਲਈ ਉਹ ਬਸ ਆਪਣੇ ਵਿਚਾਰ ਵਿਅਕਤ ਕਰਦੇ ਹਨ। ਜੇਕਰ ਤੁਸੀਂ ਥੋੜ੍ਹਾ ਬੀਮਾਰ ਮਹਿਸੂਸ ਕਰ ਰਹੇ ਹੋ, ਤਾਂ ਉਸਦੇ ਬਾਰੇ ਗੱਲ ਨਾ ਕਰੋ - ਜਦੋਂ ਤਕ ਕਿ ਤੁਸੀਂ ਸਥਿਤੀ 'ਚ ਜਿਆਦਾ ਸਮੇਂ ਨਾ ਰਹਿਣਾ ਚਾਹੁੰਦੇ ਹੋ। ਜਾਣ ਲਓ ਕਿ ਤੁਹਾਡੇ ਵਿਚਾਰ ਸਭ ਤੋਂ ਮਹੱਤਵਪੂਰਨ ਹਨ, ਇਸਲਈ ਇਸ ਵਿਚਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਰ ਦੁਹਰਾਓ, ''ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ। ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ," ਤੇ ਸਚਮੁੱਚ ਇਸ ਨੂੰ ਮਹਿਸੂਸ ਕਰੋ। ਜੇਕਰ ਤੁਸੀਂ ਬਹੁਤ ਵਧੀਆ ਮਹਿਸੂਸ ਨਹੀਂ ਕਰ ਰਹੇ ਹੋ ਤੇ
ਕੋਈ ਪੁੱਛੇ ਕਿ ਤੁਸੀਂ ਕਿੰਝ ਮਹਿਸੂਸ ਕਰ ਰਹੇ ਹੋ, ਤਾਂ ਬਸ ਇਸ ਬਾਰੇ 'ਚ ਸੁਕਰਗੁਜ਼ਾਰ ਰਹੋ ਕਿ ਵਿਅਕਤੀ ਨੇ ਤੁਹਾਨੂੰ ਵਧੀਆ ਮਹਿਸੂਸ ਕਰਣ ਦੇ ਵਿਚਾਰ ਸੋਚਣ ਦੀ ਯਾਦ ਦਿਲਾਈ ਹੈ। ਸਿਰਫ ਆਪਣੀ ਮਨਚਾਹੀ ਚੀਜ਼ ਬਾਰੇ ਹੀ ਬੋਲੋ।
ਤੁਸੀਂ ਕਿਸੇ ਚੀਜ ਨੂੰ ਉਦੋਂ ਤੱਕ ਨਹੀਂ "ਫੜ" ਸਕਦੇ ਜਦੋਂ ਤਕ ਕਿ ਤੁਸੀਂ ਇਹ ਨਾ ਸੋਚ ਲਓ ਕਿ ਤੁਸੀਂ ਇਸ ਤਰਾਂ ਕਰ ਸਕਦੇ ਹੋ। ਤੁਸੀਂ ਕੋਈ ਕੰਮ ਕਰ ਸਕਦੇ ਹੋ, ਇਹ ਸੋਚਣਾ ਵਿਚਾਰ ਰਾਹੀਂ ਉਸ ਨੂੰ ਆਪਣੇ ਕੋਲ ਆਉਣ ਲਈ ਸੱਦਾ ਦੇਣਾ ਹੈ। ਲੋਕਾਂ ਦੀ ਬੀਮਾਰੀ ਦਾ ਵੇਰਵਾ ਸੁਣਨ ਵਲ ਵੀ ਤੁਸੀਂ ਬੀਮਾਰੀ ਨੂੰ ਸੱਦਾ ਦੇ ਰਹੇ ਹੋ। ਦੂਜਿਆਂ ਦੀ ਬੀਮਾਰੀ ਦਾ ਬਿਓਰਾ ਸੁਣਨ ਵੱਲੋਂ ਤੁਹਾਡਾ ਪੂਰਾ ਵਿਚਾਰ ਤੇ ਧਿਆਨ ਬੀਮਾਰੀ 'ਤੇ ਕੇਂਦ੍ਰਿਤ ਹੈ। ਯਾਦ ਰੱਖੋ, ਜਦੋਂ ਤੁਸੀ ਕਿਸੇ ਚੀਜ਼ 'ਤੇ ਪੂਰਾ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਉਸ ਨੂੰ ਬ੍ਰਹਿਮੰਡ ਕੋਲੋਂ ਮੰਗ ਰਹੇ ਹੋ। ਅਤੇ ਤੁਸੀਂ ਨਿਸ਼ਚਿਤ ਤੌਰ ਤੇ ਬੀਮਾਰ ਵਿਅਕਤੀ ਦੀ ਵੀ ਮਦਦ ਨਹੀਂ ਕਰ ਰਹੇ। ਤੁਸੀਂ ਉਸਦੀ ਬੀਮਾਰੀ 'ਚ ਆਪਣੀ ਊਰਜਾ ਵੀ ਜੋੜ ਰਹੇ ਹੋ। ਜੇਕਰ ਤੁਸੀਂ ਸਚਮੁੱਚ ਉਸ ਵਿਅਕਤੀ ਦੀ ਮਦਦ ਕਰਣਾ ਚਾਹੁੰਦੇ ਹੋ, ਤਾਂ ਸੰਭਵ ਹੋਣ ਅਤੇ ਗੱਲਬਾਤ ਨੂੰ ਚੰਗੀ ਚੀਜਾਂ ਵੱਲ ਮੋੜ ਦਿਓ, ਵਰਨਾ ਆਪਣੇ ਰਸਤੇ ਚਲੇ ਜਾਓ। ਜਾਣ ਵੇਲੇ ਉਸ ਵਿਅਕਤੀ ਦੇ ਸਿਹਤਮੰਦ ਹੋਣ ਦੇ ਪ੍ਰਬਲ ਵਿਚਾਰ ਅਤੇ ਭਾਵਨਾਵਾਂ ਦੇ ਕੇ ਜਾਓ ਤੇ ਗੱਲ ਉਥੇ ਹੀ ਖਤਮ ਕਰ ਦਿਓ।
ਲੀਸਾ ਨਿਕੋਲਸ
ਮੰਨ ਲਓ ਤੁਹਾਡੇ ਕੋਲ ਦੋ ਲੋਕ ਹਨ, ਜਿਹੜੇ ਇਕੋ ਹੀ ਚੀਜ ਦੇ ਸ਼ਿਕਾਰ ਹਨ। ਉਨ੍ਹਾਂ ਚੋਂ ਇਕ ਖੁਸ਼ੀ ਤੇ ਧਿਆਨ ਕੇਂਦ੍ਰਿਤ ਕਰਣ ਦਾ ਵਿਕਲਪ ਚੁਣਦਾ ਹੈ। ਉਹ ਸੰਭਾਵਨਾ ਤੇ ਆਸ 'ਚ ਜਿਉਂਦਾ ਹੈ, ਉਹ ਉਨ੍ਹਾਂ ਸਾਰੇ ਕਾਰਣਾਂ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਕਿ ਉਸ ਨੂੰ ਖੁਸ਼ ਤੇ ਕਿਰਤਗ ਕਿਉਂ ਹੋਣਾ ਚਾਹੀਦਾ ਹੈ। ਦੂਜਾ ਵਿਅਕਤੀ ਵੀ ਉਸੇ ਚੀਜ਼ ਦਾ ਸ਼ਿਕਾਰ ਹੈ, ਲੇਕਿਨ ਉਹ ਬੀਮਾਰੀ, ਦਰਦ ਤੇ "ਬਦਕਿਸਮਤੀ" ਉੱਤੇ ਧਿਆਨ ਕੇਂਦ੍ਰਿਤ ਕਰਣ ਦੇ ਵਿਕਲਪ ਨੂੰ ਚੁਣਦਾ ਹੈ। ਇਨ੍ਹਾਂ 'ਚੋਂ ਕਿਹੜਾ ਤਰੀਕਾ ਬੇਹਤਰ ਹੈ?
ਬਾੱਬ ਡਾੱਯਲ
ਜੇਕਰ ਲੋਕ ਬੀਮਾਰੀ ਤੇ ਉਸਦੀਆਂ ਨਿਸ਼ਾਨੀਆਂ 'ਤੇ ਸਾਰਾ ਧਿਆਨ ਕੇਂਦ੍ਰਿਤ ਕਰਦੇ ਹਨ, ਤਾਂ ਉਹ ਉਸ ਨੂੰ ਵਧਾ ਦਿੰਦੇ ਹਨ। ਉਪਚਾਰ ਜਾਂ ਇਲਾਜ ਉਦੋਂ ਤਕ ਨਹੀਂ ਹੋਵੇਗਾ, ਜਦੋਂ ਤਕ ਕਿ ਉਹ ਆਪਣਾ ਧਿਆਨ ਬੀਮਾਰੀ ਦੀ ਬਜਾਇ ਸਿਹਤ 'ਤੇ ਕੇਂਦ੍ਰਿਤ ਨਹੀਂ ਕਰ ਲੈਣਗੇ। ਕਿਉਂਕਿ ਇਹੀ ਆਕਰਸ਼ਨ ਦਾ ਨਿਯਮ ਹੈ।
“ਜਿਥੇ ਤਕ ਸੰਭਵ ਹੋਵੇ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਨਾਪਸੰਦ ਵਿਚਾਰ ਇਕ ਮਾੜੀ ਚੀਜ਼ ਵਾਂਗ ਹੁੰਦਾ ਹੈ, ਜਿਸ ਨੂੰ ਅਸੀਂ ਆਪਣੇ ਸਰੀਰ 'ਚ ਰੱਖਦੇ ਹਾਂ।"
ਪ੍ਰੇਂਟਿਸ ਮਲਫ਼ੋਰਡ
ਡਾੱ. ਜਾੱਨ ਹੇਜਲਿਨ
ਜਦੋਂ ਸਾਡੇ ਵਿਚਾਰ ਖੁਸ਼ਨੁਮਾ ਹੁੰਦੇ ਹਨ, ਤਾਂ ਸਾਡੀ ਬਾਓਕੈਮੇਸਟ੍ਰੀ ਵੀ ਖੁਸ਼ਨੁਮਾ ਬਣ ਜਾਂਦੀ ਹੈ, ਜਿਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ ਤੇ ਅਸੀਂ ਖੁਸ਼ ਰਹਿੰਦੇ ਹਾਂ। ਨਕਾਰਾਤਮਕ ਵਿਚਾਰ ਤੇ ਤਣਾਅ ਸਰੀਰ ਅਤੇ ਮਸਤਿਸ਼ਕ ਦੀ ਕਾਰਜ ਸਮਰੱਥਾ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੰਦੇ ਹਨ। ਇਸਦਾ ਕਾਰਣ ਇਹ ਹੈ ਕਿ ਸਾਡੇ ਵਿਚਾਰ ਤੇ ਭਾਵ ਸਾਡੇ ਸਰੀਰ ਨੂੰ ਲਗਾਤਾਰ ਬਨਾਉਣ ਤੇ ਵਿਵਸਥਿਤ ਕਰਦੇ ਰਹਿੰਦੇ ਹਨ, ਉਸ ਨੂੰ ਲਗਾਤਾਰ ਨਵਾਂ ਬਨਾਉਂਦੇ ਰਹਿੰਦੇ ਹਨ।
ਤੁਸੀਂ ਆਪਣੇ ਸਰੀਰ 'ਚ ਹੁਣ ਤਕ ਭਾਵੇਂ ਜੋ ਕੁੱਝ ਵੀ ਉਤਪੰਨ ਕੀਤਾ ਹੈ, ਤੁਸੀਂ ਉਸ ਨੂੰ ਬਦਲ ਸਕਦੇ ਹੋ - ਅੰਦਰੋਂ ਵੀ ਤੇ ਬਾਹਰੋਂ ਵੀ। ਖੁਸ਼ੀਆਂ ਭਰੇ ਵਿਚਾਰਾਂ ਨੂੰ ਸੋਚਣਾ ਤੇ ਖੁਸ਼ ਰਹਿਣਾ ਸ਼ੁਰੂ ਕਰ ਦਿਓ। ਖੁਸ਼ੀ ਮਹਿਸੂਸ ਕਰਣ ਦੀ ਅਵਸਥਾ ਹੈ। ਤੁਹਾਡੀ ਉਂਗਲ "ਖੁਸ਼ ਮਹਿਸੂਸ ਕਰਣ" ਦੇ ਬਟਨ 'ਤੇ ਹੈ। ਉਸ ਨੂੰ ਹੁਣੇ ਦੱਬ ਦਿਓ ਤੇ ਦ੍ਰਿੜ੍ਹਤਾ ਨਾਲ ਦਬਾਕੇ ਰੱਖੋ, ਭਾਵੇਂ ਤੁਹਾਡੇ ਚਾਰੇ ਪਾਸੇ ਜੋ ਕੁੱਝ ਵੀ ਹੋ ਰਿਹਾ ਹੋਵੇ।
ਡਾੱ. ਬੇਨ ਜਾੱਨਸਨ
ਸਰੀਰਕ ਤਣਾਅ ਨੂੰ ਹਟਾ ਲਓ। ਇਸ ਤੋਂ ਬਾਅਦ ਸਰੀਰ ਉਹੀ ਕਰਦਾ ਹੈ, ਜਿਸ ਲਈ ਇਸ ਨੂੰ ਬਣਾਇਆ ਗਿਆ ਹੈ। ਇਹ ਆਪਣੇ-ਆਪ ਨੂੰ ਚੰਗਾ ਕਰਦਾ ਹੈ।
ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਜੂਝਣ ਦੀ ਲੋੜ ਨਹੀਂ ਹੁੰਦੀ ਹੈ। ਬਸ ਨਕਾਰਾਤਮਕ ਵਿਚਾਰਾਂ ਨੂੰ ਬਾਹਰ ਕੱਢਣ ਦੀ ਸੌਖੀ ਪ੍ਰਕਿਰਿਆ ਦਾ ਪਾਲਨ ਕਰੋ। ਇਸ ਨਾਲ ਤੁਹਾਡੇ ਅੰਦਰ ਸਿਹਤ ਦੀ ਕੁਦਰਤੀ ਅਵਸਥਾ ਉਤਪੰਨ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਆਪਣੇ-ਆਪ ਨੂੰ ਚੰਗਾ ਕਰ ਲਵੇਗਾ।
ਮਾਇਕਲ ਬਰਨਾਰਡ ਬੇਕਵਿਥ
ਮੈਂ ਕਿਤਨੀਆਂ ਨੂੰ ਦੁਬਾਰਾ ਠੀਕ ਹੁੰਦਿਆਂ ਦੇਖਿਆ ਹੈ। ਮੈਂ ਕੈਂਸਰ ਨੂੰ ਗਾਇਬ ਹੁੰਦੇ ਦੇਖਿਆ ਹੈ। ਮੈਂ ਅੱਖਾਂ ਦੀ ਜੋਤ ਨੂੰ ਸੁਧਰਦਿਆਂ ਤੇ ਮੁੜਦਿਆਂ ਦੇਖਿਆ ਹੈ।
ਰਹੱਸ ਦਾ ਪਤਾ ਲਗਣ ਤੋਂ ਪਹਿਲਾਂ ਮੈਂ ਤਿੰਨ ਸਾਲਾਂ ਤੋਂ ਪੜ੍ਹਨ ਦਾ ਚਸ਼ਮਾ ਲਾ ਰਿਹਾ ਸੀ। ਇਕ ਰਾਤੀਂ ਜਦੋਂ ਮੈਂ ਰਹੱਸ ਦੇ ਗਿਆਨ ਦੀ ਸਦੀਆਂ ਲੰਮੀ ਯਾਤਰਾ ਨੂੰ ਖੋਜ ਰਿਹਾ ਸੀ, ਤਾਂ ਮੈਂ ਪੜ੍ਹਨ ਲਈ ਆਪਣਾ ਚਸ਼ਮਾ ਚੁੱਕਿਆ। ਲੇਕਿਨ ਮੈਂ ਰਾਹ `ਚ ਹੀ ਰੁੱਕ ਗਿਆ। ਮੈਨੂੰ ਆਪਣਾ ਇਹ ਕੰਮ ਬਿਜਲੀ ਦੇ ਝਟਕੇ ਵਾਂਗ ਲੱਗਿਆ।
ਮੈਂ ਲੋਕਾਂ ਦੀ ਗੱਲਾਂ ਸੁਣੀਆਂ ਸਨ ਕਿ ਉਮਰ ਦੇ ਨਾਲ-ਨਾਲ ਅੱਖਾਂ ਦੀ ਰੋਸ਼ਨੀ ਘੱਟ ਹੁੰਦੀ ਹੈ। ਮੈਂ ਲੋਕਾਂ ਨੂੰ ਆਪਣੇ ਹੱਥ ਦੂਰ ਕਿਤਾਬ ਜਾਂ ਅਖਬਾਰ ਪੜ੍ਹਦੇ ਵੀ ਦੇਖਿਆ ਸੀ। ਮੈਂ ਇਸ ਵਿਚਾਰ ਨੂੰ ਮੰਨ ਲਿਆ ਸੀ ਕਿ ਉਮਰ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ ਤੇ ਮੈਂ ਇਸ ਨੂੰ ਆਪਣੇ ਮਨ 'ਚ ਜਗ੍ਹਾ ਦੇ ਦਿਤੀ ਸੀ। ਮੈਂ ਇਹ ਕੰਮ ਜਾਣ-ਬੁੱਝ ਕੇ ਨਹੀਂ ਕੀਤਾ, ਲੇਕਿਨ ਫਿਰ ਵੀ ਕੀਤਾ ਤੇ ਸੀ। ਮੈਂ ਜਾਣਦਾ ਸੀ ਕਿ ਮੈਂ ਆਪਣੇ ਵਿਚਾਰਾਂ ਕਾਰਣ ਜਿਸ ਚੀਜ਼ ਨੂੰ ਵਜੂਦ 'ਚ ਲਿਆਇਆ ਹਾਂ, ਉਸ ਨੂੰ ਬਦਲ ਸਕਦਾ ਹਾਂ, ਇਸਲਈ ਮੈਂ ਇਕਦਮ ਕਲਪਨਾ ਕੀਤੀ ਕਿ ਮੈਂ ਉੱਨੀ ਹੀ ਸਪੱਸ਼ਟਤਾ ਨਾਲ ਦੇਖ ਰਿਹਾ ਹਾਂ, ਜਿੰਨਾ ਇੱਕੀ ਸਾਲ ਦੀ ਉਮਰ 'ਚ ਦੇਖਦਾ ਸੀ। ਮੈਂ ਮਾਨਸਿਕ ਤਸਵੀਰ ਬਣਾ ਕੇ ਆਪਣੇ-ਆਪ ਨੂੰ ਹਨੇਰੇ ਰੈਸਤੋਰਾਂ, ਹਵਾਈ ਜਹਾਜਾਂ ਅਤੇ ਆਪਣੇ ਕੰਪਿਊਟਰ 'ਤੇ ਸਪੱਸ਼ਟਤਾ ਨਾਲ ਤੇ ਬਿਨਾਂ ਕੋਸ਼ਿਸ਼ ਪੜ੍ਹਦੇ ਦੇਖਿਆ। ਅਤੇ ਮੈਂ ਆਪਣੇ-ਆਪ ਨੂੰ ਵਾਰ-ਵਾਰ ਕਿਹਾ, 'ਮੈਂ ਸਪੱਸ਼ਟਤਾ ਨਾਲ ਦੇਖ ਸਕਦਾ ਹਾਂ, ਮੈਂ ਸਪੱਸ਼ਟਤਾ ਦੇਖ ਸਕਦਾ ਹਾਂ।" ਮੈਂ ਆਪਣੀ ਅੱਖਾਂ ਦੀ ਦ੍ਰਿਸ਼ਟੀ ਸਪੱਸ਼ਟ ਹੋਣ 'ਤੇ ਕਿਰਤਗਤਾ ਤੇ ਰੁਮਾਂਚ ਦੀਆਂ ਭਾਵਨਾਵਾਂ ਮਹਿਸੂਸ ਕੀਤੀਆਂ। ਤਿੰਨ ਦਿਨਾਂ 'ਚ ਹੀ ਮੇਰੀਆਂ ਅੱਖਾਂ ਦੀ ਰੋਸ਼ਨੀ ਬਿਲਕੁਲ ਠੀਕ ਹੋ ਗਈ ਤੇ ਪੜ੍ਹਨ ਦਾ ਚਸ਼ਮਾ ਉਤਰ ਗਿਆ। ਹੁਣ ਮੈਂ ਸਪੱਸ਼ਟਤਾ ਨਾਲ ਦੇਖ ਸਕਦਾ ਹਾਂ।
ਜਦੋਂ ਮੈਂ ਦ ਸੀਕ੍ਰਿਟ ਦੇ ਇਕ ਟੀਚਰ ਡਾੱ. ਬੇਨ ਜਾੱਨਸਨ ਨੂੰ ਇਹ ਪ੍ਰਸੰਗ ਦੱਸਿਆ, ਤਾਂ ਉਹ ਬੋਲੇ, “ਕੀ ਤੈਨੂੰ ਅਹਿਸਾਸ ਹੈ ਕਿ ਤਿੰਨ ਦਿਨਾਂ ਅੰਦਰ ਇਹ ਕੰਮ ਕਰਣ ਲਈ ਤੇਰੀਆਂ ਅੱਖਾਂ ਨੂੰ ਕਿਸ ਚੀਜ ਤੋਂ ਗੁਜਰਨਾ ਪਿਆ ਹੋਵੇਗਾ?” ਮੈਂ ਜਵਾਬ ਦਿੱਤਾ, “ਨਹੀਂ, ਤੇ ਈਸ਼ਵਰ ਦਾ ਸ਼ੁਕਰ ਹੈ ਕਿ ਮੈਨੂੰ ਪਤਾ ਨਹੀਂ ਹੈ, ਇਸਲਈ ਉਹ ਵਿਚਾਰ ਮੇਰੇ ਦਿਮਾਗ 'ਚ ਆਏ ਹੀ ਨਹੀਂ। ਮੈਂ ਤਾਂ ਬਸ ਇੰਨਾ ਜਾਣਦਾ ਸੀ ਕਿ ਮੈਂ ਇਹ ਕੰਮ ਕਰ ਸਕਦਾ ਹਾਂ ਤੇ ਤੇਜੀ ਨਾਲ ਕਰ ਸਕਦਾ ਹਾਂ।" (ਕਈ ਵਾਰੀ ਅਗਿਆਨ ਤੋਂ ਫਾਇਦਾ ਹੁੰਦਾ ਹੈ!)
ਡਾੱ. ਜਾੱਨਸਨ ਨੇ ਆਪਣੇ ਸਰੀਰ ਤੋਂ ਇਕ "ਲਾਇਲਾਜ" ਬੀਮਾਰੀ ਨੂੰ ਖਤਮ ਕਰ ਦਿੱਤਾ ਸੀ, ਇਸਲਈ ਉਨ੍ਹਾਂ ਦੇ ਚਮਤਕਾਰ ਦੀ ਤੁਲਨਾ 'ਚ ਮੇਰੀਆਂ ਅੱਖਾਂ ਦੀ ਰੋਸ਼ਨੀ ਦਾ ਮੁੜਨਾ ਮੈਨੂੰ ਛੋਟੀ ਜਹੀ ਗੱਲ ਲੱਗੀ ਸੀ। ਸੱਚ ਤਾਂ ਇਹ ਹੈ ਕਿ ਮੈਨੂੰ ਆਪਣੀਆਂ ਅੱਖਾਂ ਦੀ ਰੌਸ਼ਨੀ ਇਕੋ ਹੀ ਰਾਤ 'ਚ ਮੁੜਨ ਦੀ ਆਸ ਸੀ, ਇਸਲਈ ਤਿੰਨ ਦਿਨਾਂ 'ਚ ਇਸ ਚੀਜ਼ ਦਾ ਹੋਣਾ ਮੈਨੂੰ ਚਮਤਕਾਰਿਕ ਨਹੀਂ ਸੀ ਲੱਗਿਆ। ਯਾਦ ਰੱਖੋ, ਬ੍ਰਹਿਮੰਡ 'ਚ ਸਮਾਂ ਤੇ ਆਕਾਰ ਦਾ ਕੋਈ ਮਹੱਤਵ ਨਹੀਂ ਹੁੰਦਾ ਹੈ। ਮੁਹਾਸਿਆਂ ਦਾ ਇਲਾਜ ਕਰਣਾ ਵੀ ਕਿਸੇ ਬੀਮਾਰੀ ਦੇ ਇਲਾਜ ਜਿੰਨਾ ਹੀ ਸੌਖਾ ਹੈ। ਪ੍ਰਕਿਰਿਆ ਸਮਾਨ ਹੈ: ਫਰਕ ਸਿਰਫ ਸਾਡੇ ਦਿਮਾਗ 'ਚ ਹੈ। ਜੇਕਰ ਤੁਸੀਂ ਕਿਸੇ ਬੀਮਾਰੀ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਹੈ, ਤਾਂ ਉਸ ਨੂੰ ਮੁਹਾਂਸਿਆਂ ਜਿੰਨਾ ਵੱਡਾ ਮੰਨ ਲਓ, ਵਿਚ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਆਪਣੇ ਮਸਤਿਸ਼ਕ ਤੋਂ ਬਾਹਰ ਕੱਢ ਦਿਓ ਤੇ ਪੂਰਨ ਸਿਹਤ 'ਤੇ ਧਿਆਨ ਕੇਂਦ੍ਰਿਤ ਕਰੋ।
ਕੋਈ ਚੀਜ਼ ਲਾਇਲਾਜ ਨਹੀਂ ਹੁੰਦੀ
ਡਾੱ. ਜਾੱਨ ਡੇਮਾਰਟਿਨੀ
ਮੈਂ ਹਮੇਸ਼ਾ ਕਹਿੰਦਾ ਹਾਂ, ਲਾਇਲਾਜ ਦਾ ਮਤਲਬ ਹੈ, “ਅੰਦਰੋਂ ਇਲਾਜ ਸੰਭਵ ਹੈ।"
ਮੈਂ ਯਕੀਨ ਕਰਦਾ ਹਾਂ ਤੇ ਜਾਣਦਾ ਹਾਂ ਕਿ ਕੋਈ ਬੀਮਾਰੀ ਲਾਇਲਾਜ ਨਹੀਂ ਹੁੰਦੀ। ਕਦੇ ਨ ਕਦੇ ਅਖੌਤੀ ਲਾਇਲਾਜ ਬੀਮਾਰੀ ਦਾ ਇਲਾਜ ਹੋਇਆ ਹੈ। ਮੇਰੇ ਮਸਤਿਸ਼ਕ ਤੇ ਮੇਰੀ ਦੁਨੀਆ 'ਚ “ਲਾਇਲਾਜ” ਦਾ ਵਜੂਦ ਹੀ ਨਹੀਂ ਹੈ। ਇਸ ਦੁਨੀਆ ਚ ਤੁਹਾਡੇ ਲਈ ਕਾਫੀ ਜਗ੍ਹਾ ਹੈ, ਇਸਲਈ ਤੁਸੀਂ ਵੀ ਆਕੇ
ਮੇਰੇ ਨਾਲ ਸ਼ਾਮਲ ਹੋ ਸਕਦੇ ਹੋ। ਇਹ ਇਕ ਇਹੋ ਜਿਹੀ ਦੁਨੀਆ ਹੈ, ਜਿਸ ਚ ਬਹੁਤਾਤ ਦੀਆਂ ਨਦੀਆਂ ਵਗ ਰਹੀਆਂ ਹਨ, ਜਿੱਥੇ ਸਾਰੀਆਂ ਚੰਗੀਆਂ ਚੀਜਾਂ ਹੁਣੇ, ਤੁਹਾਡੇ ਅੰਦਰ ਮੌਜੂਦ ਹਨ। ਸੁਰਗ ਵਰਗਾ ਲੱਗਦਾ ਹੈ, ਹੈ ਨਾ? ਇਸ ਸਚਮੁੱਚ ਇਵੇਂ ਹੀ ਹੈ।
ਮਾਇਕਲ ਬਰਨਾਰਡ ਬੇਕਵਿਥ
ਤੁਸੀਂ ਆਪਣੀ ਜਿੰਦਗੀ ਬਦਲ ਸਕਦੇ ਹੋ ਤੇ ਆਪਣਾ ਇਲਾਜ ਆਪੇ ਕਰ ਸਕਦੇ ਹੋ।
ਮਾੱਰਿਸ ਗੁਡਮੈਨ
ਲੇਖਕ ਤੇ ਅੰਤਰਰਾਸ਼ਟਰੀ ਵਕਤਾ
ਮੇਰੀ ਕਹਾਣੀ 10 ਮਾਰਚ, 1981 ਨੂੰ ਸ਼ੁਰੂ ਹੁੰਦੀ ਹੈ। ਇਸ ਦਿਨ ਮੇਰੀ ਜਿੰਦਗੀ ਸਚਮੁੱਚ ਹੀ ਬਦਲ ਗਈ। ਮੈਂ ਇਸ ਦਿਨ ਨੂੰ ਕਦੇ ਭੁੱਲ ਨਹੀਂ ਪਾਵਾਂਗਾ। ਮੇਰਾ ਹਵਾਈ ਜਹਾਜ ਟਕਰਾ ਗਿਆ। ਮੈਨੂੰ ਪੂਰੀ ਤਰ੍ਹਾਂ ਅਧਰੰਗ ਦੀ ਹਾਲਤ ਚ ਹਸਪਤਾਲ ਪਹੁੰਚਾਇਆ ਗਿਆ। ਮੇਰੀ ਰੀੜ੍ਹ ਦੀ ਹੱਡੀ ਚੂਰਾ-ਚੂਰ ਹੋ ਗਈ ਸੀ, ਮੇਰੀ ਪਹਿਲੀ ਤੇ ਦੂਜੀ ਸਰਵਾਇਕਲ ਵਰਟੀਬ੍ਰਾ ਟੁੱਟ ਗਈ ਸੀ, ਮੇਰੀ ਨਿਗਲਣ ਦੀ ਸਮਰੱਧਾ ਖਤਮ ਹੋ ਗਈ ਸੀ, ਮੈਂ ਖਾ ਪੀ ਵੀ ਨਹੀਂ ਸਕਦਾ ਸੀ, ਮੇਰੀ ਝਿੱਲੀ ਜਾਂ ਡਾਇਫ੍ਰਾਮ ਨਸ਼ਟ ਹੋ ਗਈ ਸੀ, ਮੈਂ ਸਾਹ ਨਹੀਂ ਲੈ ਸਕਦਾ ਸੀ। ਜਾਹਿਰ ਹੈ, ਡਾਕਟਰਾਂ ਨੇ ਮੇਰੀ ਹਾਲਤ ਦੇਖ ਕੇ ਕਿਹਾ ਕਿ ਮੈਂ ਜਿੰਦਗੀ ਭਰ ਅਪੰਗ ਹੀ ਰਹਾਂਗਾ, ਬਸ ਆਪਣੀਆਂ ਪਲਕਾਂ ਹੀ ਝਪਕਾਵਾਂਗਾ। ਉਨ੍ਹਾਂ ਨੇ ਮੇਰੇ ਬਾਰੇ ਇਹੀ ਤਸਵੀਰ ਦੇਖੀ, ਲੇਕਿਨ ਉਨ੍ਹਾਂ ਦੇ ਸੋਚਣ ਨਾਲ ਕੋਈ ਫਰਕ ਨਹੀਂ ਪੈਣਾ ਸੀ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਮੈਂ ਕੀ ਸੋਚਦਾ ਸੀ। ਮੈਂ ਦੁਬਾਰਾ ਆਮ ਹੋਣ ਦੀ ਤਸਵੀਰ ਦੇਖੀ, ਲੇਕਿਨ ਉਨ੍ਹਾਂ ਦੇ ਸੋਚਣ ਨਾਲ ਕੋਈ ਫਰਕ ਨਹੀਂ ਪੈਣਾ ਸੀ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਮੈਂ ਕੀ ਸੋਚਦਾ ਸੀ। ਮੈਂ ਦੁਬਾਰਾ ਆਮ ਹੋਣ ਦੀ ਤਸਵੀਰ ਦੇਖੀ, ਜਿਸ ਚ ਮੈਂ ਆਪਣੇ ਪੈਰਾਂ ਤੇ ਚੱਲਕੇ ਹਸਪਤਾਲ ਤੋਂ ਬਾਹਰ ਜਾ ਰਿਹਾ ਸੀ।
ਹਸਪਤਾਲ ਦੇ ਅੰਦਰ ਮੈਂ ਸਿਰਫ ਆਪਣੇ ਦਿਮਾਗ ਤੇ ਕੰਮ ਕਰ ਸਕਦਾ ਸੀ, ਲੇਕਿਨ ਜੇਕਰ ਤੁਹਾਡਾ ਦਿਮਾਗ ਸਹੀ ਕੰਮ ਕਰ ਰਿਹਾ ਹੈ, ਤਾਂ ਤੁਸੀਂ ਉਸ ਨੂੰ ਦੁਬਾਰਾ ਸਹੀ ਕਰ ਸਕਦੇ ਹੋ।
ਮੈਨੂੰ ਰੈਸਪੀਰੇਟਰ 'ਤੇ ਰੱਖਿਆ ਗਿਆ। ਡਾਕਟਰਾਂ ਨੇ ਕਿਹਾ ਕਿ ਡਾਇਫ੍ਰਾਮ ਨਸ਼ਟ ਹੋ ਜਾਣ ਕਾਰਣ ਮੈਂ ਦੁਬਾਰਾ ਸਾਹ ਨਹੀਂ ਲੈ ਪਾਵਾਂਗਾ। ਲੇਕਿਨ ਇਕ ਨਿੱਕੀ ਜਿਹੀ ਅਵਾਜ ਮੈਨੂੰ ਵਾਰ-ਵਾਰ ਕਹਿੰਦੀ ਰਹੀ, “ਡੂੰਘੀ ਸਾਹ ਲਓ, ਡੂੰਘੇ ਸਾਹ ਲਓ।" ਤੇ ਆਖਿਰਕਾਰ ਮੇਰਾ ਰੈਸੀਪੀਰੇਟਰ ਹਟ ਗਿਆ। ਡਾਕਟਰਾਂ ਨੂੰ ਸਮਝ 'ਚ ਨਹੀਂ ਆਇਆ ਕਿ ਇੰਝ ਕਿਵੇਂ ਹੋ ਗਿਆ। ਮੈਂ ਆਪਣੇ ਦਿਮਾਗ 'ਚ ਇਹੋ ਜਿਹੀ ਕੋਈ ਵੀ ਚੀਜ਼ ਨਹੀਂ ਆਉਣ ਦੇ ਸਕਦਾ ਸੀ, ਜਿਹੜੀ ਮੈਨੂੰ ਆਪਣੇ ਟੀਚੇ ਜਾਂ ਸੁਫਨਿਆਂ ਤੋਂ ਵਿਚਲਤ ਕਰੇ।
ਮੈਂ ਕ੍ਰਿਸਮਸ ਵੇਲੇ ਹਸਪਤਾਲ ਤੋਂ ਚੱਲ ਕੇ ਬਾਹਰ ਨਿਕਲਣ ਦਾ ਟੀਚਾ ਬਣਾਇਆ ਸੀ। ਤੇ ਮੈਂ ਇਹ ਕੰਮ ਕਰ ਦਿਖਾਇਆ। ਮੈਂ ਆਪਣੇ ਦੋਨਾਂ ਪੈਰਾਂ 'ਤੇ ਚੱਲਕੇ ਹਸਪਤਾਲ ਤੋਂ ਬਾਹਰ ਆਇਆ, ਹਾਲਾਂਕਿ ਡਾਕਟਰਾਂ ਨੇ ਕਿਹਾ ਸੀ ਕਿ ਇਹ ਸੰਭਵ ਨਹੀਂ ਹੈ। ਮੈਂ ਉਸ ਦਿਨ ਨੂੰ ਕਦੇ ਭੁੱਲ ਨਹੀਂ ਪਾਵਾਂਗਾ।
ਜੇਕਰ ਤਕਲੀਫ ਭੋਗ ਰਹੇ ਲੋਕਾਂ ਨੂੰ ਸੁਨੇਹਾ ਦੇਣ ਲਈ ਮੈਨੂੰ ਆਪਣੀ ਜ਼ਿੰਦਗੀ ਦਾ ਸਾਰ ਦੱਸਣਾ ਹੋਵੇ, ਜੇਕਰ ਮੈਨੂੰ ਲੋਕਾਂ ਨੂੰ ਇਹ ਦੱਸਣਾ ਹੋਵੇ ਕਿ ਉਹ ਆਪਣੀ ਜ਼ਿੰਦਗੀ 'ਚ ਕੀ ਕਰ ਸਕਦੇ ਹਨ, ਤਾਂ ਮੈਂ ਇਸ ਨੂੰ ਸਾਰ ਵਿਚ ਦਸ ਸ਼ਬਦਾਂ ਰਾਹੀਂ ਦੱਸ ਸਕਦਾ ਹਾਂ, "ਇਨਸਾਨ ਉਹ ਬਣ ਜਾਂਦਾ ਹੈ, ਜਿਸ ਬਾਰੇ ਉਹ ਸੋਚਦਾ ਹੈ।"
ਮਾਰਿਸ ਗੁਡਮੈਨ ਨੂੰ ਚਮਕਤਾਰੀ ਵਿਅਕਤੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਕਹਾਣੀ ਨੂੰ ਦ ਸੀਕ੍ਰਿਟ ਵਿਚ ਇਸਲਈ ਸ਼ਾਮਿਲ ਕੀਤਾ ਗਿਆ, ਕਿਉਂਕਿ ਇਹ ਇਨਸਾਨ ਦੇ ਮਸਤਿਸ਼ਕ ਦੀ ਅਸੀਮਤ ਸ਼ਕਤੀ ਤੇ ਸੰਭਾਵਨਾ ਨੂੰ ਦਰਸਾਉਂਦੀ ਹੈ। ਮਾਰਿਸ ਜਾਣਦੇ ਸਨ ਕਿ ਉਹ ਜਿਸ ਵੀ ਚੀਜ ਬਾਰੇ ਸੋਚਣਗੇ, ਉਨ੍ਹਾਂ ਦੀ ਅੰਦਰੂਨੀ ਸਕਤੀ ਉਸ ਨੂੰ ਉਤਪੰਨ ਕਰ ਦੇਵੇਗੀ। ਹਰ ਚੀਜ ਸੰਭਵ ਹੈ। ਮਾਰਿਸ ਗੁਡਮੈਨ ਦੀ ਕਹਾਣੀ ਨੇ ਹਜ਼ਾਰਾਂ ਲੋਕਾਂ ਨੂੰ ਉੱਤਮ ਸਿਹਤ ਬਾਰੇ ਸੋਚਣ, ਉਸਦੀ ਕਲਪਨਾ ਕਰਣ ਤੇ ਉਸ ਨੂੰ ਮਹਿਸੂਸ ਕਰਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸ਼ਕਿਲ ਨੂੰ ਸਭ ਤੋਂ ਵੱਡੇ ਤੋਹਫੇ 'ਚ ਤਬਦੀਲ ਕਰ ਲਿਆ।
ਦ ਸੀਕ੍ਰਿਟ ਫ਼ਿਲਮ ਰਿਲੀਜ ਹੋਣ ਤੋਂ ਬਾਅਦ ਸਾਡੇ ਕੋਲ ਚਮਤਕਾਰੀ ਕਹਾਣੀਆਂ ਦਾ ਹੜ੍ਹ ਹੀ ਆ ਗਿਆ, ਜਿਸ ਚ ਹਰ ਤਰਾਂ ਦੀਆਂ ਬੀਮਾਰੀਆਂ ਤੋਂ ਠੀਕ ਹੋ ਚੁੱਕੇ ਲੋਕਾਂ ਨੇ ਸਾਨੂੰ ਦੱਸਿਆ ਕਿ ਇਹ ਦ ਸੀਕ੍ਰਿਟ ਦੇਖਣ ਕਾਰਨ ਹੋਇਆ ਹੈ। ਜੇਕਰ ਤੁਹਾਨੂੰ ਯਕੀਨ ਹੈ, ਤਾਂ ਹਰ ਚੀਜ ਸੰਭਵ ਹੈ।
ਮੈਂ ਡਾੱ. ਬੇਨ ਜਾੱਨਸਨ ਦੇ ਪ੍ਰੇਰਕ ਸ਼ਬਦਾਂ ਨਾਲ ਸਿਹਤ ਦੇ ਵਿਸ਼ੇ ਤੇ ਗੱਲਬਾਤ ਖਤਮ ਕਰਨਾ ਚਾਹਵਾਂਗੀ: "ਅਸੀਂ ਹੁਣ ਊਰਜਾ ਚਿਕਿਤਸਾ ਦੇ ਯੁਗ 'ਚ ਕਦਮ ਰੱਖ ਰਹੇ ਹਾਂ। ਬ੍ਰਹਿਮੰਡ ਦੀ ਹਰ ਚੀਜ਼ ਦੀ ਇਕ ਫ੍ਰੀਕਊਂਸੀ ਹੈ ਤੇ ਤੁਹਾਨੂੰ ਬਸ ਉਸ ਫ੍ਰੀਕਉਂਸੀ ਨੂੰ ਬਦਲਣਾ ਹੈ ਜਾਂ ਅਵਸਰ ਦੀ ਫ੍ਰੀਕਊਂਸੀ ਉਤਪੰਨ ਕਰਨਾ ਹੈ। ਇਸ ਤਰ੍ਹਾਂ ਦੁਨੀਆ ਚ ਹਰ ਚੀਜ ਨੂੰ ਬਦਲਣਾ ਬਹੁਤ ਸੌਖਾ ਹੈ, ਭਾਵੇਂ ਉਹ ਬਿਮਾਰੀ ਹੋਵੇ ਜਾਂ ਭਾਵਨਾਤਮਕ ਮੁੱਦੇ ਹੋਣ ਜਾਂ ਕੋਈ ਹੋਰ ਚੀਜ਼। ਇਹ ਬੜੀ ਵੱਡੀ ਸੰਭਾਵਨਾ ਹੈ। ਇਹ ਸਾਡੇ ਸਾਹਮਣੇ ਪ੍ਰਗਟ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਰਹੱਸ ਹੈ।
ਰਹੱਸ ਸੰਖੇਪ
ਪਲਾਸੀਬੋ ਇਫੈਕਟ ਆਕਰਸ਼ਨ ਦੇ ਨਿਯਮ ਦੀ ਸਕ੍ਰਿਅਤਾ ਦਾ ਉਦਾਹਰਣ ਹੈ। ਜਦੋਂ ਕੋਈ ਰੋਗੀ ਸਚਮੁਚ ਯਕੀਨ ਕਰਦਾ ਹੈ ਕਿ ਖੰਡ ਦੀ ਗੋਲੀ ਅਸਲੀ ਦਵਾਈ ਹੈ, ਤਾਂ ਉਸ ਨੂੰ ਉਹੀ ਮਿਲਦਾ ਹੈ, ਜਿਸ 'ਤੇ ਉਹ ਯਕੀਨ ਕਰਦਾ ਹੈ ਤੇ ਉਸਦਾ ਇਲਾਜ ਹੋ ਜਾਂਦਾ ਹੈ।
'ਸੰਪੂਰਨ ਸਿਹਤ 'ਤੇ ਧਿਆਨ ਕੇਂਦ੍ਰਿਤ ਕਰਣਾ" ਇਕ ਇਹੋ ਜਿਹੀ ਚੀਜ਼ ਹੈ, ਜਿਹੜੀ ਅਸੀਂ ਸਾਰੇ ਆਪਣੇ ਅੰਦਰ ਕਰ ਸਕਦੇ ਹਾਂ, ਭਾਵੇਂ ਬਾਹਰ ਕੁੱਝ ਵੀ ਹੋ ਰਿਹਾ ਹੋਵੇ।
ਹੱਸੀ ਖੁਸ਼ੀ ਨੂੰ ਆਕਰਸ਼ਿਤ ਕਰਦੀ ਹੈ, ਨਕਾਰਤਮਕਤਾ ਨੂੰ ਨਸ਼ਟ ਕਰਦੀ ਹੈ ਤੇ ਚਮਤਕਾਰਕ ਇਲਾਜ ਵੱਲ ਲੈ ਜਾਂਦੀ ਹੈ।
ਬੀਮਾਰੀ ਸ਼ਰੀਰ 'ਚ ਇਸਲਈ ਉਤਪੰਨ ਹੁੰਦੀ ਹੈ, ਕਿਉਂਕਿ ਅਸੀਂ ਉਸ ਬਾਰੇ ਸੋਚਦੇ ਹਾਂ, ਉਸ ਬਾਰੇ ਗੱਲਾਂ ਕਰਦੇ ਹਾਂ ਤੇ ਉਸ 'ਤੇ ਲੋੜ ਤੋਂ ਵੱਧ ਧਿਆਨ ਦਿੰਦੇ ਹਾਂ। ਜੇਕਰ ਤੁਸੀਂ ਛੁਟਪੁਟ ਬੀਮਾਰ ਹੋ, ਤਾਂ ਇਸ ਬਾਰੇ ਗੱਲ ਨਾ ਕਰੋ - ਜਦੋਂ ਤਕ ਕਿ ਤੁਸੀਂ ਇਸ ਨੂੰ ਹੋਰ ਵਧਾਉਣਾ ਨਹੀਂ ਚਾਹੁੰਦੇ ਹੋਵੋ। ਜਦੋਂ ਤੁਸੀਂ ਲੋਕਾਂ ਦੀ ਬੀਮਾਰੀ ਦੇ ਵੇਰਵਿਆਂ ਨੂੰ ਸੁਣਦੇ ਹੋ, ਤਾਂ ਤੁਸੀਂ ਉਨ੍ਹਾਂ ਦੀਆਂ ਬੀਮਾਰੀ `ਚ ਆਪਣੀ ਊਰਜਾ ਜੋੜ ਦਿੰਦੇ ਹੋ। ਇਸਦੀ ਬਜਾਇ, ਗੱਲਬਾਤ ਚੰਗੀ ਚੀਜ਼ਾਂ ਵੱਲ ਮੋੜ ਦਿਓ ਤੇ ਉਨ੍ਹਾਂ ਨੂੰ ਸਿਹਤਮੰਦ ਤਸਵੀਰ ਦਿਖਾਉਣ ਲਈ ਪ੍ਰਬਲ ਵਿਚਾਰ ਪ੍ਰੇਸ਼ਿਤ ਕਰੋ।
ਬੁਢਾਪੇ ਦੀਆਂ ਧਾਰਨਾਵਾਂ ਸਾਡੇ ਮਸਤਿਸ਼ਕ 'ਚ ਹੁੰਦੀਆ ਹਨ, ਇਸਲਈ ਇਹੋ ਜਿਹੇ ਵਿਚਾਰਾਂ ਨੂੰ ਆਪਣੀ ਚੇਤਨਤਾ ਤੋਂ ਬਾਹਰ ਕੱਢ ਦਿਓ। ਆਦਰਸ਼ ਸਿਹਤ ਤੇ ਸਦੀਵੀ ਜੋਬਨ 'ਤੇ ਧਿਆਨ ਕੇਂਦ੍ਰਿਤ ਕਰੋ।
ਬੀਮਾਰੀਆਂ ਅਤੇ ਬੁਢਾਪੇ ਬਾਰੇ ਸਮਾਜ 'ਚ ਵਿਆਪਤ ਭਰਾਮਕ ਗੱਲਾਂ 'ਤੇ ਕੰਨ ਨਾ ਰੱਖੋ। ਨਕਾਰਾਤਮਕ ਸੁਨੇਹੇ ਨਾਲ ਤੁਹਾਡਾ ਭਲਾ ਨਹੀਂ ਹੋਵੇਗਾ।
ਸੰਸਾਰ ਦਾ ਰਹੱਸ
ਲੀਸਾ ਨਿਕੋਲਸ
ਲੋਕੀਂ ਜਿਹੜੀ ਚੀਜਾਂ ਨੂੰ ਚਾਹੁੰਦੇ ਹਨ, ਉਨ੍ਹਾਂ ਵਲ ਦੇਖ ਕੇ ਹਮੇਸ਼ਾ ਕਹਿੰਦੇ ਹਨ, "ਹਾਂ ਜੀ, ਮੈਂ ਇਸਨੂੰ ਪਸੰਦ ਕਰਦਾ ਹਾਂ। ਮੈਂ ਇਸ ਨੂੰ ਚਾਹੁੰਦਾ ਹਾਂ।" ਬਹਰਹਾਲ, ਜਿਨ੍ਹਾਂ ਚੀਜਾਂ ਨੂੰ ਉਹ ਨਹੀਂ ਚਾਹੁੰਦੇ, ਉਨ੍ਹਾਂ ਵਲ ਦੇਖਣ 'ਚ ਵੀ ਉਹ ਉਨਾਂ ਹੀ ਸਮਾਂ ਲਗਾਉਂਦੇ ਹਨ। ਅਨਚਾਹੀ ਚੀਜਾਂ ਵੱਲ ਦੇਖਣ ਕਰਕੇ ਉਹ ਅਕਸਰ ਸੋਚਦੇ ਹਨ ਕਿ ਉਹ ਉਨ੍ਹਾਂ ਨੂੰ ਖਤਮ ਕਰ ਸਕਦੇ ਹਨ, ਦੂਰ ਕਰ ਸਕਦੇ ਹਨ ਜਾਂ ਮਿਟਾ ਸਕਦੇ ਹਨ। ਇਸ ਤਰ੍ਹਾਂ ਉਹ ਅਨਚਾਹੀ ਚੀਜਾਂ ਦੀ ਊਰਜਾ ਵਧਾਉਂਦੇ ਹਨ। ਸਾਡੇ ਸਮਾਜ 'ਚ ਅਸੀਂ ਅਨਚਾਹੀ ਚੀਜਾਂ ਖਿਲਾਫ ਸੰਘਰਸ਼ ਕਰਣ 'ਚ ਜੁਟੇ ਰਹਿੰਦੇ ਹਾਂ। ਕੈਂਸਰ ਖਿਲਾਫ ਜੰਗ, ਗਰੀਬੀ ਖਿਲਾਫ ਲੜਾਈ, ਜੰਗ ਵਿਰੁੱਧ ਲੜਾਈ, ਨਸ਼ੀਲੇ ਪਦਾਰਥ ਖਿਲਾਫ ਸੰਘਰਸ਼, ਅੱਤਵਾਦ ਦੇ ਖਿਲਾਫ ਜੰਗ, ਹਿੰਸਾ ਖਿਲਾਫ ਲੜਾਈ। ਸਾਡੇ 'ਚ ਹਰ ਉਸ ਚੀਜ਼ ਨਾਲ ਜੰਗ ਕਰਣ ਦੀ ਪ੍ਰਵਿਰਤੀ ਹੁੰਦੀ ਹੈ, ਜਿਸ ਨੂੰ ਅਸੀਂ ਨਹੀਂ ਚਾਹੁੰਦੇ। ਦਿਲਚਸਪ ਗੱਲ ਇਹ ਹੈ ਕਿ ਇੰਝ ਕਰਣ 'ਤੇ ਦਰਅਸਲ ਸਾਡਾ ਜੀਵਨ ਸੰਘਰਸ਼ ਵੱਧ ਜਾਂਦਾ ਹੈ।
ਹੇਲ ਡ੍ਰਵੋਸਕਿਨ
ਦ ਸੇਡੋਨਾ ਮੇਥਡ ਦੇ ਲੇਖਕ ਤੇ ਟੀਚਰ
ਅਸੀਂ ਜਿਹੜੀ ਚੀਜ਼ 'ਤੇ ਧਿਆਨ ਕੇਂਦ੍ਰਿਤ ਕਰਦੇ ਹਾਂ, ਉਸ ਨੂੰ ਉਤਪੰਨ ਕਰ ਲੈਂਦੇ
ਹਾਂ। ਇਸਲਈ ਜੇਕਰ ਅਸੀਂ ਕਿਸੇ ਜੰਗ ਜਾਂ ਕਲੇਸ ਜਾਂ ਕਸ਼ਟ 'ਤੇ ਸਚਮੁਚ ਗੁੱਸਾ ਹਾਂ, ਤਾਂ ਅਸੀਂ ਉਸ 'ਚ ਆਪਣੀ ਊਰਜਾ ਵੀ ਜੋੜ ਰਹੇ ਹਾਂ। ਅਸੀਂ ਆਪਣੇ-ਆਪ ਨੂੰ ਧੱਕੀ ਜਾ ਰਹੇ ਹਾਂ ਜਿਸ ਨਾਲ ਸਿਰਫ ਪ੍ਰਤਿਰੋਧ ਜਾਂ ਵਿਰੋਧ ਹੀ ਉਤਪੰਨ ਹੁੰਦਾ ਹੈ।
"ਜਿਸਦਾ ਤੁਸੀਂ ਵਿਰੋਧ ਕਰਦੇ ਹੋ, ਉਹ ਜਾਰੀ ਰਹਿੰਦਾ ਹੈ।"
ਕਾਰਲ ਯੁੰਗ (1875-1961)
ਬਾੱਬ ਡਾੱਯਲ
ਤੁਸੀਂ ਜਿਸ ਚੀਜ ਦਾ ਵਿਰੋਧ ਕਰਦੇ ਹੋ, ਉਸਦੇ ਜਾਰੀ ਰਹਿਣ ਦਾ ਕਾਰਣ ਇਹ ਹੈ ਕਿ ਵਿਰੋਧ ਕਰਣ ਵੇਲੇ ਤੁਸੀਂ ਕਹਿ ਰਹੇ ਹੋ, "ਨਹੀਂ, ਮੈਂ ਇਸ ਚੀਜ਼ ਨੂੰ ਨਹੀਂ ਚਾਹੁੰਦਾ, ਕਿਉਂਕਿ ਇਸ ਨਾਲ ਮੈਂ ਇੰਝ ਮਹਿਸੂਸ ਕਰਦਾ ਹਾਂ- ਜਿਵੇਂ ਇਸ ਵਕਤ ਮਹਿਸੂਸ ਕਰ ਰਿਹਾ ਹਾਂ।" ਸੱਚ ਤਾਂ ਇਹ ਹੈ ਕਿ ਤੁਹਾਡੇ ਮਨ 'ਚ ਇਕ ਬਹੁਤ ਪ੍ਰਬਲ ਭਾਵ ਹੁੰਦਾ ਹੈ, "ਮੈਂ ਇਹ ਭਾਵਨਾ ਨਹੀਂ ਚਾਹੁੰਦਾ ਹਾਂ।" ਨਤੀਜਾ ਇਹ ਹੁੰਦਾ ਹੈ ਕਿ ਉਹੀ ਭਾਵਨਾ ਦੌੜਦੀ ਹੋਈ ਤੁਹਾਡੇ ਕੋਲ ਚਲੀ ਆਉਂਦੀ ਹੈ।
ਕਿਸੇ ਚੀਜ਼ ਦਾ ਟਾਕਰਾ ਬੇਮਾਨੀ ਹੁੰਦਾ ਹੈ, ਕਿਉਂਕਿ ਇਹ ਤਾਂ ਪਹਿਲਾਂ ਭੇਜੀ ਜਾ ਚੁੱਕੀਆਂ ਬਾਹਰਲੀਆਂ ਤਸਵੀਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰਣ ਵਰਗਾ ਹੈ। ਇਹ ਵਿਅਰਥ ਦੀ ਕੋਸ਼ਿਸ਼ ਹੈ। ਨਵੀਆਂ ਤਸਵੀਰਾਂ ਉਤਪੰਨ ਕਰਣ ਲਈ ਤੁਹਾਨੂੰ ਅੰਦਰ ਜਾਣਾ ਹੋਵੇਗਾ ਤੇ ਆਪਣੇ ਵਿਚਾਰਾਂ ਤੇ ਭਾਵਨਾਵਾਂ ਤੋਂ ਇਕ ਨਵਾਂ ਸੰਕੇਤ ਭੇਜਣਾ ਹੋਵੇਗਾ।
ਜਦੋਂ ਤੁਸੀਂ ਪ੍ਰਗਟ ਹੋ ਚੁੱਕੀਆਂ ਚੀਜਾਂ ਦਾ ਪ੍ਰਤਿਰੋਧ ਕਰਦੇ ਹੋ, ਤਾਂ ਤੁਸੀਂ ਅਨਚਾਹੀ ਤਸਵੀਰਾਂ ਨੂੰ ਜਿਆਦਾ ਊਰਜਾ ਤੇ ਸ਼ਕਤੀ ਪ੍ਰਦਾਨ ਕਰਦੇ ਹੋ। ਇੰਝ ਤੁਸੀਂ ਬਹੁਤ ਤੇਜ ਗਤੀ ਨਾਲ ਉਨ੍ਹਾਂ ਨੂੰ ਆਪਣੇ ਵੱਲ ਖਿੱਚਦੇ ਹੋ। ਇਸ ਨਾਲ ਘਟਨਾਵਾਂ ਤੇ ਹਾਲਾਤ ਜਿਆਦਾ ਮਾੜੇ ਬਣ ਸਕਦੇ ਹਨ, ਕਿਉਂਕਿ ਇਹੀ ਬ੍ਰਹਿਮੰਡ ਦਾ ਨਿਯਮ ਹੈ।
ਜੈਕ ਕੈਨਫ਼ੀਲਡ
ਜੰਗ-ਵਿਰੋਧੀ ਮੁਹਿੰਮ ਨਾਲ ਜਿਆਦਾ ਜੰਗਾਂ ਉਤਪੰਨ ਹੋ ਸਕਦੀਆਂ ਹਨ। ਨਸ਼ਾ-ਵਿਰੋਧੀ ਮੁਹਿੰਮ ਨਾਲ ਜ਼ਿਆਦਾ ਨਸ਼ੀਲੇ ਪਦਾਰਥ ਉਤਪੰਨ ਹੋਏ ਹਨ। ਕਾਰਣ ਇਹ ਹੈ ਕਿ ਅਸੀਂ ਉਨ੍ਹਾਂ ਚੀਜਾਂ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਨਹੀਂ ਚਾਹੁੰਦੇ - ਨਸ਼ੀਲੇ ਪਦਾਰਥ!
ਲੀਸਾ ਨਿਕੋਲਸ
ਲੋਕਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਕਿਸੇ ਚੀਜ ਨੂੰ ਸਚਮੁੱਚ ਖਤਮ ਕਰਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਤੇ ਧਿਆਨ ਕੇਂਦ੍ਰਿਤ ਕਰਣਾ ਚਾਹੀਦਾ ਹੈ। ਜਰਾ ਸੋਚੋ, ਜਿਆਦਾ ਸਿਆਣਪ ਕਿਸ ਚ ਹੈ? ਅਸੀਂ ਕਿਸੇ ਖਾਸ ਸਮੱਸਿਆ ਨੂੰ ਆਪਣੀ ਸਾਰੀ ਊਰਜਾ ਦੇ ਦਈਏ ਜਾਂ ਫਿਰ ਵਿਸ਼ਵਾਸ, ਪ੍ਰੇਮ, ਸਮਰਿਧ ਜੀਵਨ, ਸਿਖਿਆ ਜਾਂ ਸ਼ਾਂਤੀ ਤੇ ਧਿਆਨ ਕੇਂਦ੍ਰਿਤ ਕਰੀਏ?
ਜੈਕ ਕੈਨਫੀਲਡ
ਮਦਰ ਟੈਰੇਸਾ ਸਚਮੁੱਚ ਮਹਾਨ ਸੀ। ਉਨ੍ਹਾਂ ਨੇ ਇਕ ਵਾਰ ਕਿਹਾ ਸੀ, "ਮੈਂ ਕਦੇ ਕਿਸੇ ਜੰਗ-ਵਿਰੋਧੀ ਰੈਲੀ 'ਚ ਹਿੱਸਾ ਨਹੀਂ ਲਵਾਂਗੀ। ਹਾਂ, ਜੇਕਰ ਤੁਸੀਂ ਪੀਸ ਰੈਲੀ ਆਯੋਜਿਤ ਕਰੋ, ਤਾਂ ਮੈਨੂੰ ਜਰੂਰ ਬੁਲਾਉਣਾ। ਉਹ ਜਾਣਦੇ ਸਨ। ਉਹ ਰਹੱਸ ਸਮਝਦੇ ਸਨ। ਤੁਸੀਂ ਆਪ ਹੀ ਕਰ ਕੇ ਵੇਖ ਲਵੋ, ਉਨ੍ਹਾਂ ਨੇ ਦੁਨੀਆਂ ਲਈ ਕਿੰਨਾ ਕੁੱਝ ਕੀਤਾ ਹੈ।
ਹੇਲ ਡ੍ਰਵੋਸਕਿਨ
ਜੇਕਰ ਤੁਸੀਂ ਜੰਗ ਵਿਰੋਧੀ ਹੋ, ਤਾਂ ਇਸਦੀ ਬਜਾਇ ਸ਼ਾਂਤੀ ਸਮਰਥਕ ਬਣੋ। ਜੇਕਰ ਤੁਸੀਂ ਭੁੱਖ-ਵਿਰੋਧੀ ਹੋ, ਤਾਂ ਉਨ੍ਹਾਂ ਲੋਕਾਂ ਦੇ ਸਮਰਥਕ ਬਣੋ, ਜਿਨ੍ਹਾਂ ਕੋਲ ਖਾਣ ਲਈ ਲੋੜ ਤੋਂ ਵੱਧ ਹੋਵੇ। ਜੇਕਰ ਤੁਸੀਂ ਕਿਸੇ ਖ਼ਾਸ ਰਾਜਸੀ ਨੇਤਾ ਦੇ ਵਿਰੋਧੀ ਹੋ, ਤਾਂ ਉਸਦੇ ਵਿਰੋਧੀ ਦੇ ਸਮਰਥਕ ਬਣੋ। ਅਕਸਰ ਚੋਣ-ਨਤੀਜੇ ਉਸ ਵਿਅਕਤੀ ਦੇ ਪੱਖ 'ਚ ਜਾਂਦੇ ਹਨ, ਜਿਸਦਾ ਜਿਆਦਾਤਰ ਲੋਕੀ ਵਿਰੋਧ ਕਰਦੇ ਹਨ, ਕਿਉਂਕਿ ਉਸੇ 'ਤੇ ਜਨਤਾ ਦੀ ਸਾਰੀ ਊਰਜਾ ਤੇ ਧਿਆਨ ਕੇਂਦ੍ਰਿਤ ਹੁੰਦਾ ਹੈ।
ਇਸ ਦੁਨੀਆ ਦੀ ਹਰ ਇਕ ਚੀਜ਼ ਇਕ ਵਿਚਾਰ ਤੋਂ ਅਰੰਭ ਹੋਈ ਹੈ। ਵੱਡੀਆਂ ਚੀਜਾਂ ਜ਼ਿਆਦਾ ਵੱਡੀਆਂ ਬਣ ਜਾਂਦੀਆਂ ਹਨ, ਕਿਉਂਕਿ ਉਨਾਂ ਦੇ ਪ੍ਰਗਟ ਹੋਣ ਤੋਂ ਬਾਅਦ ਜ਼ਿਆਦਾ ਲੋਕ ਉਨ੍ਹਾਂ 'ਚ ਆਪਣੇ ਵਿਚਾਰਾਂ ਦਾ ਯੋਗਦਾਨ ਦਿੰਦੇ ਹਨ। ਫਿਰ ਉਹ ਵਿਚਾਰ ਤੇ ਭਾਵ ਉਸ ਘਟਨਾ ਨੂੰ ਵਜੂਦ `ਚ ਰੱਖਦੇ ਹਨ ਤੇ ਉਸ ਨੂੰ ਜਿਆਦਾ ਵੱਡਾ ਬਣਾਉਂਦੇ ਹਨ। ਜੇਕਰ ਅਸੀਂ ਆਪਣਾ ਦਿਮਾਗ਼ ਮਾੜੀ ਚੀਜ ਤੋਂ ਹਟਾ ਕੇ ਪ੍ਰੇਮ 'ਤੇ ਕੇਂਦ੍ਰਿਤ ਕਰ ਲਈਏ, ਤਾਂ ਉਹ ਮਾੜੀ ਚੀਜ ਹੱਦ 'ਚ ਹੀ ਨਹੀਂ ਰਹਿ ਸਕਦੀ। ਉਹ ਗਾਇਬ ਹੋ ਜਾਵੇਗੀ।
"ਇਹ ਕਥਨ ਸਮਝਣਾ ਬੜਾ ਮੁਸ਼ਕਿਲ ਹੈ, ਲੇਕਿਨ ਇਹ ਬਹੁਤ ਅਦਭੁੱਤ ਹੈ। ਯਾਦ ਰੱਖੋ, ਕਸ਼ਟ ਚਾਹੇ ਜਿਹੜੇ ਵੀ ਹੋਣ, ਭਾਵੇਂ ਜਿਥੇ ਵੀ ਹੋਣ, ਚਾਹੇ ਜਿਹੜਾ ਵੀ ਇਸ ਨਾਲ ਪ੍ਰਭਾਵਿਤ ਹੋਵੇ। ਤੁਹਾਡੇ ਸਿਵਾਇ ਕੋਈ ਗੜਬੜ ਨਹੀਂ ਹੈ। ਆਪਣੀ ਮਨਚਾਹੀ ਚੀਜ਼ ਨੂੰ ਸਾਕਾਰ ਕਰਣ ਲਈ ਤੁਹਾਨੂੰ ਹੋਰ ਕੁੱਝ ਨਹੀਂ ਕਰਣਾ, ਸਿਰਫ਼ ਆਪਣੇ-ਆਪ ਨੂੰ ਉਸ ਚੀਜ਼ ਦੀ ਸੱਚਾਈ ਦਾ ਯਕੀਨ ਦਿਵਾਉਣਾ ਹੈ, ਜਿਸ ਨੂੰ ਤੁਸੀਂ ਸਾਕਾਰ ਦੇਖਣਾ ਚਾਹੁੰਦੇ ਹੋ।"
ਚਾਰਲਸ ਹਾਨੇਲ
ਜੈਕ ਕੈਨਫ਼ੀਲਡ
ਅਨਚਾਹੀ ਚੀਜਾਂ 'ਤੇ ਧਿਆਨ ਦੇਣਾ ਇਸ ਮਾਇਨੇ 'ਚ ਠੀਕ ਹੋ ਸਕਦਾ ਹੈ ਕਿ ਇਸ ਨਾਲ ਤੁਹਾਨੂੰ ਇਹ ਤੁਲਨਾ ਕਰਣ ਦਾ ਮੌਕਾ ਮਿਲਦਾ ਹੈ, "ਮੈਂ ਇਸ ਚੀਜ਼ ਨੂੰ ਚਾਹੁੰਦਾ ਹਾਂ।" ਲੇਕਿਨ ਸੱਚਾਈ ਤਾਂ ਇਹ ਹੈ ਕਿ ਤੁਸੀਂ ਅਨਚਾਹੀ ਚੀਜ਼ਾਂ ਬਾਰੇ ਜਿੰਨੀ ਜਿਆਦਾ ਗੱਲਾਂ ਕਰਦੇ ਹੋ ਜਾਂ ਉਨ੍ਹਾਂ ਦੀ ਬੁਰਾਈਆਂ ਦਾ ਜਿੰਨਾ ਜਿਆਦਾ ਵਰਨਣ ਕਰਦੇ ਹੋ, ਉਨ੍ਹਾਂ ਬਾਰੇ ਜਿੰਨਾ ਜਿਆਦਾ ਪੜ੍ਹਦੇ ਹੋ ਤੇ ਫਿਰ ਜਿੰਨਾ ਜ਼ਿਆਦਾ ਕਹਿੰਦੇ ਹੋ ਉਹ ਕਿੰਨੀ ਭਿਆਨਕ ਹਨ - ਤਾਂ ਯਕੀਨ ਮੰਨੋ, ਤੁਸੀਂ ਉਨ੍ਹਾਂ ਅਨਚਾਹੀ ਚੀਜ਼ਾਂ ਤੇ ਬੁਰਿਆਈਆਂ ਨੂੰ ਵਧਾਉਣ 'ਚ ਯੋਗਦਾਨ ਦੇ ਰਹੇ ਹੋ।
ਨਕਾਰਾਤਮਕ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਕੇ ਤੁਸੀਂ ਦੁਨੀਆ ਦੀ ਮਦਦ ਨਹੀਂ ਕਰ ਸਕਦੇ। ਜਦੋਂ ਤੁਸੀਂ ਦੁਨੀਆਂ ਦੀ ਨਕਾਰਾਤਮਕ ਘਟਨਾਵਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਨਾ ਸਿਰਫ ਉਨ੍ਹਾਂ ਨੂੰ ਵਧਾਉਂਦੇ ਹੋ, ਬਲਕਿ ਆਪਣੀ ਜਿੰਦਗੀ 'ਚ ਹੋਰ ਜਿਆਦਾ ਨਕਾਰਾਤਮਕ ਚੀਜਾਂ ਵੀ ਲੈ ਆਉਂਦੇ ਹੋ।
ਜਦੋਂ ਅਨਚਾਹੀ ਚੀਜ਼ਾਂ ਦੀ ਤਸਵੀਰਾਂ ਜ਼ਿੰਦਗੀ 'ਚ ਪ੍ਰਗਟ ਹੋਣ, ਤਾਂ ਇਹ ਇਕ ਸੰਕੇਤ ਹੈ। ਇਹ ਇਸ ਗੱਲ ਦਾ ਸੰਕੇਤ ਹਨ ਕਿ ਤੁਹਾਨੂੰ ਆਪਣੇ ਚਿੰਤਨ ਨੂੰ ਬਦਲਣਾ ਚਾਹੀਦਾ ਹੈ ਤੇ ਨਵਾਂ ਸੰਕੇਤ ਭੇਜਣਾ ਚਾਹੀਦਾ ਹੈ। ਜੇਕਰ ਇਹ ਸੰਸਾਰਿਕ ਸਮਸਿਆ ਹੈ, ਤਾਂ ਵੀ ਤੁਸੀਂ ਕਮਜ਼ੋਰ ਨਹੀਂ ਹੋ। ਤੁਹਾਡੇ ਕੋਲ ਵਧੇਰੀ ਸ਼ਕਤੀ ਹੈ। ਹਰ ਵਿਅਕਤੀ ਦੀ ਖੁਸ਼ੀ `ਤੇ ਧਿਆਨ ਕੇਂਦ੍ਰਿਤ ਕਰੋ। ਭੋਜਨ ਦੀ ਪ੍ਰਚੁਰਤਾ 'ਤੇ ਧਿਆਨ ਕੇਂਦ੍ਰਿਤ ਕਰੋ। ਮਨਚਾਹੀ ਚੀਜ਼ਾਂ ਬਾਰੇ ਪ੍ਰਬਲਤਾ ਨਾਲ ਸੋਚੋ। ਭਾਵੇਂ ਤੁਹਾਡੇ ਆਸੇ-ਪਾਸੇ
ਜੋ ਕੁੱਝ ਵੀ ਹੋ ਰਿਹਾ ਹੋਵੇ, ਤੁਸੀਂ ਪ੍ਰੇਮ ਤੇ ਸੁੱਖ ਦੀਆਂ ਭਾਵਨਾਵਾਂ ਪ੍ਰੇਸ਼ਿਤ ਕਰਕੇ ਦੁਨੀਆਂ ਨੂੰ ਬਹੁਤ ਕੁਝ ਦੇ ਸਕਦੇ ਹੋ।
ਜੈਮਸ ਰੇ
ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਹਨ, "ਦੇਖੋ ਜੈਮਸ, ਜਾਣਕਾਰੀ ਤਾਂ ਰੱਖਣੀ ਪੈਂਦੀ ਹੈ।" ਜਾਣਕਾਰੀ ਰੱਖਣ ਤੱਕ ਤਾਂ ਸ਼ਾਇਦ ਠੀਕ ਹੈ, ਲੇਕਿਨ ਤੁਹਾਨੂੰ ਉਸਦੇ ਹੜ੍ਹ 'ਚ ਨਹੀਂ ਵਹਿਣਾ ਚਾਹੀਦਾ।
ਰਹੱਸ ਦਾ ਪਤਾ ਚਲਣ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਟੀਵੀ ਨਿਊਜ ਨਹੀਂ ਦੇਖਾਂਗਾ ਤੇ ਅਖਬਾਰ ਨਹੀਂ ਪੜ੍ਹਾਂਗਾ, ਕਿਉਂਕਿ ਇਸ ਨਾਲ ਮੈਨੂੰ ਚੰਗਾ ਮਹਿਸੂਸ ਨਹੀਂ ਹੁੰਦਾ ਹੈ। ਮਾੜੀਆਂ ਖਬਰਾਂ ਪ੍ਰਸਾਰਿਤ ਕਰਣ ਲਈ ਨਿਊਜ਼ ਸੇਵਾਵਾਂ ਤੇ ਅਖਬਾਰਾਂ ਨੂੰ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਦੇਣਾ ਚਾਹੀਦਾ। ਅਸੀਂ ਸਾਰੇ ਇਸਲਈ ਜ਼ਿੰਮੇਵਾਰ ਹਾਂ। ਜਦੋਂ ਕੋਈ ਸਨਸਨੀਖੇਜ਼ ਖਬਰ ਸੁਰਖੀਆਂ 'ਚ ਛਪਦੀ ਹੈ, ਤਾਂ ਅਸੀਂ ਜ਼ਿਆਦਾ ਅਖਬਾਰ ਖਰੀਦਦੇ ਹਾਂ। ਜਦੋਂ ਕੋਈ ਰਾਸ਼ਟਰੀ ਜਾਂ ਅੰਤਰ-ਰਾਸ਼ਟ੍ਰੀ ਤ੍ਰਾਸਦੀ ਹੁੰਦੀ ਹੈ, ਤਾਂ ਨਿਊਜ ਚੈਨਲਾਂ ਦੀ ਰੇਟਿੰਗ ਅਸਮਾਨ ਛੂਹਣ ਲਗਦੀਆਂ ਹਨ। ਅਖਬਾਰ ਤੇ ਨਿਊਜ ਸਰਵਿਸੇਜ ਜਿਆਦਾ ਭੈੜੀਆਂ ਖਬਰਾਂ ਇਸਲਈ ਦਿੰਦੇ ਹਨ, ਕਿਉਂਕਿ ਬਤੌਰ ਸਮਾਜ ਅਸੀਂ ਇਹੀ ਚਾਹੁੰਦੇ ਹਾਂ। ਸਡਾ ਕਾਰਣ ਹੈ: ਮੀਡੀਆ ਤੇ ਸਿਰਫ ਨਤੀਜਾ ਹੈ। ਇਹ ਆਕਰਸ਼ਨ ਦੇ ਨਿਯਮ ਦੀ ਕਾਰਵਾਈ ਦਾ ਉਦਾਹਰਣ ਹੈ।
ਨਿਊਜ ਸੇਵਾਵਾਂ ਤੇ ਅਖਬਾਰ ਸਾਨੂੰ ਜੋ ਦੇ ਰਹੇ ਹਨ, ਉਹ ਉਦੋਂ ਬਦਲੇਗਾ, ਜਦੋਂ ਅਸੀਂ ਇਕ ਨਵਾਂ ਸੰਕੇਤ ਭੇਜਾਂਗੇ ਤੇ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਾਂਗੇ, ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ।
ਮਾਇਕਲ ਬਰਨਾਰਡ ਬੇਕਵਿਥ
ਸਥਿਰ ਰਹਿਣਾ ਤੇ ਅਨਚਾਹੀ ਚੀਜ਼ਾਂ 'ਤੋਂ ਧਿਆਨ ਹਟਾਉਣਾ ਸਿੱਖੋ। ਨਕਾਰਾਤਮਕ ਚੀਜ਼ਾਂ ਨਾਲ ਆਪਣੇ ਭਾਵਨਾਤਮਕ ਆਵੇਸ਼ ਜਾਂ ਜੁੜਾਅ ਨੂੰ ਖਤਮ ਕਰ ਲਓ ਤੇ ਆਪਣੇ ਧਿਆਨ ਨੂੰ ਉਸ ਚੀਜ਼ ਵੱਲ ਮੋੜੋ, ਜਿਸ ਨੂੰ ਤੁਸੀਂ ਵਾਕਈ ਦੇਖਣਾ ਚਾਹੁੰਦੇ ਹੋ ... ਜਿਥੇ ਧਿਆਨ ਜਾਂਦਾ ਹੈ, ਉਹੀ ਊਰਜਾ ਪ੍ਰਵਾਹਿਤ ਹੋਣ ਲੱਗਦੀ ਹੈ।
"ਜੇਕਰ ਤੁਸੀਂ ਸਚਮੁੱਚ ਪ੍ਰਬਲਤਾ ਨਾਲ ਸੋਚ ਲਓ, ਤਾਂ ਤੁਹਾਡੇ ਵਿਚਾਰ ਸਾਰੀ ਦੁਨੀਆ ਦੇ ਭੁੱਖੇ ਲੋਕਾਂ ਨੂੰ ਭੋਜਨ ਕਰਾ ਸਕਦੇ ਹਨ।"
ਹੋਰੇਸ਼ਿਯੋ ਬੋਨਰ (1808-1889)
ਕੀ ਤੁਸੀਂ ਉਸ ਜ਼ਬਰਦਸਤ ਸ਼ਕਤੀ ਨੂੰ ਸਮਝ ਰਹੇ ਹੋ, ਜਿਹੜੀ ਇਸ ਦੁਨੀਆ 'ਚ ਤੁਹਾਡੇ ਕੋਲ ਹੈ? ਜਦੋਂ ਤੁਸੀਂ ਚੰਗੀਆਂ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ। ਇਸ ਤਰ੍ਹਾਂ ਤੁਸੀਂ ਦੁਨੀਆ 'ਚ ਜ਼ਿਆਦਾ ਵਧੀਆ ਚੀਜਾਂ ਲਿਆ ਰਹੇ ਹੋ। ਨਾਲ ਹੀ, ਤੁਸੀਂ ਆਪਣੀ ਜਿੰਦਗੀ 'ਚ ਵੀ ਜਿਆਦਾ ਵਧੀਆਂ ਚੀਜ਼ਾਂ ਲਿਆ ਰਹੇ ਹੋ। ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਪਣੀ ਜਿੰਦਗੀ ਨੂੰ ਤਾਂ ਉੱਪਰ ਚੁੱਕਦੇ ਹੀ ਹੋ, ਦੁਨੀਆਂ ਨੂੰ ਵੀ ਉੱਪਰ ਚੁੱਕਦੇ ਹੋ।
ਨਿਯਮ ਸਟੀਕ ਹਨ ਤੇ ਆਦਰਸ਼ ਢੰਗ ਨਾਲ ਕੰਮ ਕਰਦੇ ਹਨ।
ਡਾੱ. ਜਾੱਨ ਡੇਮਾਰਟਿਨੀ
ਮੈਂ ਹਮੇਸ਼ਾ ਕਹਿੰਦਾ ਹਾਂ, ਜਦੋਂ ਅੰਦਰਲੀ ਆਵਾਜ਼ ਤੇ ਦ੍ਰਿਸ਼ਟੀ ਬਾਹਰਲੀ ਰਾਏ ਤੋਂ ਜਿਆਦਾ ਡੂੰਘੀ, ਸਪੱਸ਼ਟ ਤੇ ਤੇਜ਼ ਹੋ ਜਾਂਦੀ ਹੈ, ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਜੀਵਨ 'ਚ ਨਿਪੁੰਨ ਹੋ ਗਏ ਹੋ।
ਲੀਸਾ ਨਿਕੋਲਸ
ਦੁਨੀਆਂ ਜਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਬਦਲਣਾ ਤੁਹਾਡਾ ਕੰਮ ਨਹੀਂ ਹੈ। ਤੁਹਾਡਾ ਕੰਮ ਤਾਂ ਬ੍ਰਹਿਮੰਡ ਦੇ ਪ੍ਰਵਾਹ ਨਾਲ ਚਲਣਾ ਹੈ ਤੇ ਦੁਨੀਆ 'ਚ ਰਹਿੰਦੇ ਹੋਏ ਇਸਦਾ ਜਸ਼ਨ ਮਨਾਉਣਾ ਹੈ।
ਤੁਸੀਂ ਆਪਣੇ ਜੀਵਨ ਦੇ ਮਾਲਕ ਹੋ ਤੇ ਬ੍ਰਹਿਮੰਡ ਤੁਹਾਡੇ ਹਰ ਆਦੇਸ਼ ਦਾ ਪਾਲਨ ਕਰ ਰਿਹਾ ਹੈ। ਜੇਕਰ ਤੁਹਾਡੇ ਸਾਹਮਣੇ ਅਨਚਾਹੀ ਤਸਵੀਰਾਂ ਪ੍ਰਗਟ ਹੋਣ, ਤਾਂ ਉਨ੍ਹਾਂ ਨੂੰ ਸਵੀਕਾਰ ਕਰੋ। ਹੋ ਸਕੇ, ਤਾਂ ਉਨ੍ਹਾਂ ਲਈ ਜ਼ਿੰਮੇਵਾਰੀ ਵੀ ਲਓ। ਫਿਰ ਉਨ੍ਹਾਂ ਨੂੰ ਨਜ਼ਰਅੰਦਾਜ ਕਰ ਦਿਓ ਤੇ ਜਾਣ ਦਿਓ। ਇਸਤੋਂ ਬਾਅਦ ਮਨਚਾਹੀ ਤਸਵੀਰਾਂ ਬਾਰੇ ਨਵੇਂ ਵਿਚਾਰ ਸੋਚੋ। ਉਨ੍ਹਾਂ ਦੇ ਪ੍ਰਗਟ ਹੋਣ ਦੀਆਂ ਮਾਨਸਿਕ ਤਸਵੀਰਾਂ ਬਣਾਓ ਤੇ ਉਨ੍ਹਾਂ ਦੇ ਸਾਕਾਰ ਹੋਣ 'ਤੇ ਕਿਰਤਗਤਾ ਵਿਅਕਤ ਕਰੋ।
ਬ੍ਰਹਿਮੰਡ ਦਾ ਭੰਡਾਰ ਅਨੰਤ ਹੈ
ਡਾੱ. ਜੋ ਵਿਟਾਲ
ਮੈਨੂੰ ਹਰ ਵੇਲੇ ਲੋਕੀਂ ਇਹੀ ਸਵਾਲ ਪੁੱਛਦੇ ਹਨ ਕਿ ਜੇਕਰ ਹਰ ਵਿਅਕਤੀ ਰਹੱਸ ਦਾ ਪ੍ਰਯੋਗ ਕਰੇਗਾ ਤੇ ਸਾਰੇ ਲੋਕ ਬ੍ਰਹਿਮੰਡ ਨੂੰ ਕੈਟੇਲਾੱਗ ਮੰਨ ਲੈਣਗੇ, ਤਾਂ ਕੀ ਸਾਡਾ ਸਾਮਾਨ ਖ਼ਤਮ ਨਹੀਂ ਹੋ ਜਾਵੇਗਾ? ਕੀ ਹਰ ਵਿਅਕਤੀ ਇਸ ਵੱਲ ਦੌੜ ਕੇ ਬ੍ਰਹਿਮੰਡ ਦੇ ਬੈਂਕ ਨੂੰ ਦਿਵਾਲੀਆ ਨਹੀਂ ਕਰ ਦੇਵੇਗਾ?
ਮਾਇਕਲ ਬਰਨਾਰਡ ਬੇਕਵਿਥ
ਰਹੱਸ ਬਾਰੇ ਬਹੁਤੀ ਸੁੰਦਰ ਗੱਲ ਇਹ ਹੈ ਕਿ ਹਰ ਇਕ ਲਈ ਲੋੜ ਤੋਂ ਵੱਧ ਹੈ।
ਮਾਨਵਤਾ ਦੇ ਮਸਤਿਸ਼ਕ ਦੇ ਅੰਦਰ ਇਕ ਝੂਠ ਵਾਇਰਸ ਵਾਂਗ ਕੰਮ ਕਰਦਾ ਹੈ। ਤੇ ਉਹ ਝੂਠ ਇਹ ਹੈ, "ਇਸ ਦੁਨੀਆ 'ਚ ਸਾਰਿਆਂ ਲਈ ਲੋੜੀਂਦੀਆਂ ਚੀਜਾਂ ਨਹੀਂ ਹਨ। ਇਥੇ ਕਮੀ ਹੈ, ਸੀਮਾ ਹੈ ਤੇ ਲੋੜੀਂਦਾ ਨਹੀਂ ਹੈ।" ਇਹ ਝੂਠ ਲੋਕਾਂ ਨੂੰ ਡਰ, ਲਾਲਚ, ਕੰਜੂਸੀ ਦੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦਾ ਹੈ। ਸਿੱਟਾ ਇਹ ਹੁੰਦਾ ਹੈ ਕਿ ਡਰ, ਲਾਲਚ, ਕੰਜੂਸੀ ਤੇ ਘਾਟ ਦੇ ਇਹ ਵਿਚਾਰ ਉਨ੍ਹਾਂ ਦੀਆਂ ਜ਼ਿੰਦਗੀ 'ਚ ਸਾਕਾਰ ਹੋ ਜਾਂਦੀਆਂ ਹਨ। ਇੰਝ ਲਗਦਾ ਹੈ ਜਿਵੇਂ ਦੁਨੀਆ ਨੇ ਮਾੜੇ ਸੁਫਨੇ ਦਿਖਾਉਣ ਵਾਲੀਆਂ ਗੋਲੀਆਂ ਲੈ ਲਈਆਂ ਹੋਣ।
ਸੱਚ ਤਾਂ ਇਹ ਹੈ ਕਿ ਦੁਨੀਆ 'ਚ ਸਾਰਿਆਂ ਲਈ ਲੋੜ ਤੋਂ ਜ਼ਿਆਦਾ ਚੰਗਿਆਈ ਹੈ। ਲੋੜ ਤੋਂ ਜ਼ਿਆਦਾ ਰਚਨਾਤਮਕ ਵਿਚਾਰ ਹਨ। ਲੋੜ ਤੋਂ ਜਿਆਦਾ ਸ਼ਕਤੀ ਹੈ। ਲੋੜ ਤੋਂ ਵਧ ਪ੍ਰੇਮ ਹੈ। ਲੋੜ ਤੋਂ ਜਿਆਦਾ ਖੁਸ਼ੀ ਹੈ। ਇਹ ਸਾਰਾ ਉਸ ਦੇ ਮਸਤਿਸ਼ਕ ’ਚ ਉਤਪੰਨ ਹੋ ਸਕਦਾ ਹੈ, ਜਿਹੜਾ ਆਪਣੀ ਅਸੀਮਤ ਪ੍ਰਕਿਰਤੀ ਬਾਰੇ ਚੇਤਨ ਰਹਿੰਦਾ ਹੈ।
ਦੁਨੀਆ 'ਚ ਸਾਰਿਆਂ ਲਈ ਬਥੇਰਾ ਨਾ ਹੋਣ ਦੇ ਵਿਚਾਰ ਉਦੋਂ ਉਤਪੰਨ ਹੁੰਦੇ ਹਨ, ਜਦੋਂ ਅਸੀਂ ਬਾਹਰਲੀਆਂ ਤਸਵੀਰਾਂ ਨੂੰ ਦੇਖਦੇ ਹਾਂ ਤੇ ਇਹ ਸੋਚਦੇ ਹਾਂ ਕਿ ਹਰ ਚੀਜ਼ ਬਾਹਰ ਤੋਂ ਆਉਂਦੀ ਹੈ। ਇੰਝ ਕਰਣ 'ਤੇ ਤੁਹਾਨੂੰ ਨਿਸ਼ਚਿਤ ਤੌਰ ਤੇ ਕਮੀ ਤੇ ਸੀਮਾ ਨਜ਼ਰ ਆਵੇਗੀ। ਲੇਕਿਨ ਹੁਣ ਤੁਸੀਂ ਜਾਣ ਚੁਕੇ ਹੋ ਕਿ ਕੋਈ ਚੀਜ਼ ਬਾਹਰ ਤੋਂ ਉਤਪੰਨ ਨਹੀਂ ਹੋ ਸਕਦੀ, ਹਰ ਚੀਜ਼ ਅੰਦਰੋਂ ਸੋਚਣ ਤੇ ਮਹਿਸੂਸ ਕਰਣ
ਨਾਲ ਉਤਪੰਨ ਹੁੰਦੀ ਹੈ। ਤੁਹਾਡੇ ਮਸਤਿਸ਼ਕ 'ਚ ਹਰ ਚੀਜ ਨੂੰ ਸਿਰਜਨ ਦੀ ਰਚਨਾਤਮਕ ਸ਼ਕਤੀ ਹੈ। ਤਾਂ ਫਿਰ ਕੋਈ ਕਮੀ ਕਿਵੇਂ ਹੋ ਸਕਦੀ ਹੈ? ਇਹ ਅਸੰਭਵ ਹੈ। ਸੋਚਣ ਦੀ ਤੁਹਾਡੀ ਸਮਰਥਾ ਅਸੀਮਤ ਹੈ, ਇਸਲਈ ਉਹ ਚੀਜਾਂ ਵੀ ਅਸੀਮਤ ਹਨ, ਜਿਨਾਂ ਬਾਰੇ ਸੋਚ ਕੇ ਤੁਸੀਂ ਉਨ੍ਹਾਂ ਨੂੰ ਵਜੂਦ ਵਿਚ ਲਿਆ ਸਕਦੇ ਹੋ। ਅਤੇ ਇੰਝ ਹਰ ਵਿਅਕਤੀ ਨਾਲ ਹੈ। ਜਦੋਂ ਤੁਸੀਂ ਇਸ ਨੂੰ ਵਾਕਈ ਜਾਣ ਲੈਂਦੇ ਹੋ ਤਾਂ ਤੁਹਾਡਾ ਮਸਤਿਸ਼ਕ ਆਪਣੀ ਅਸੀਮਤ ਪ੍ਰਕਿਰਤੀ ਬਾਰੇ ਵਿਚ ਜਾਗਰੂਕ ਬਣ ਜਾਂਦਾ ਹੈ।
ਜੇਮਸ ਰੇ
ਇਸ ਧਰਤੀ 'ਤੇ ਰਹਿਣ ਵਾਲੇ ਹਰ ਮਹਾਨ ਟੀਚਰ ਨੇ ਤੁਹਾਨੂੰ ਦੱਸਿਆ ਹੈ ਕਿ ਜੀਵਨ 'ਚ ਬਹੁਤਾਤ (abundance) ਹੋਣੀ ਚਾਹੀਦੀ ਹੈ।
"ਇਸ ਨਿਯਮ ਦਾ ਸਾਰ ਇਹ ਹੈ ਕਿ ਤੁਹਾਨੂੰ ਬਹੁਤਾਤ ਬਾਰੇ ਸੋਚਣਾ; ਬਹੁਤਾਤ ਬਾਰੇ ਦੇਖਣਾ, ਪ੍ਰਚੁਰਤਾ ਬਾਰੇ ਮਹਿਸੂਸ ਕਰਣਾ, ਬਹੁਤਾਤ 'ਚ ਯਕੀਨ ਕਰਣਾ ਚਾਹੀਦਾ ਹੈ। ਸੀਮਾ ਦੇ ਕਿਸੇ ਵੀ ਵਿਚਾਰ ਨੂੰ ਆਪਣੇ ਮਸਤਿਸਕ 'ਚ ਦਾਖਲ ਹੋਣ ਦੀ ਇਜਾਜ਼ਤ ਨਾ ਦਿਓ।"
ਰਾਬਰਟ ਕਾੱਲੀਅਰ
ਜਾੱਨ ਅਸਾਰਾਫ਼
ਜਦੋਂ ਅਸੀਂ ਸੋਚਦੇ ਹਾਂ ਕਿ ਵਸੀਲੇ ਘੱਟ ਹੋ ਰਹੇ ਹਨ, ਤਾਂ ਸਾਨੂੰ ਨਵੇਂ ਵਸੀਲੇ ਮਿਲ ਜਾਂਦੇ ਹਨ, ਜਿਨ੍ਹਾਂ ਤੋਂ ਉਹੀ ਕੰਮ ਚੰਗੀ ਤਰ੍ਹਾਂ ਹੋ ਜਾਂਦਾ ਹੈ।
ਬੇਲੀਜ਼ ਆਇਲ ਟੀਮ ਦੀ ਇਕ ਸੱਚੀ ਕਹਾਣੀ ਵਸੀਲੇ/ਸਾਧਨ ਉਤਪੰਨ ਕਰਣ ਦੀ ਮਾਨਵੀ ਮਸਤਿਸ਼ਕ ਦਾ ਪ੍ਰੇਰਕ ਉਦਾਹਰਣ ਹੈ। ਬੇਲੀਜ਼ ਨੈਚੁਰਲ ਐਨਰਜੀ ਲਿਮਿਟੇਡ ਦੇ ਡਾਇਰੈਕਟਰਜ ਨੂੰ ਹਿਯੂਮੈਨਸਟਿਕ ਫਿਜਿਓਲਾਜੀ ਟ੍ਰੇਨਿੰਗ ਦੇ ਪ੍ਰਸਿੱਧ ਵਿਸ਼ੇਸ਼ਗ ਡਾ. ਟੋਨੀ ਕਿਵਨ ਨੇ ਸਿਖਲਾਈ ਦਿਤੀ ਸੀ। ਡਾ. ਕਿਵਨ ਦੇ ਮਾਨਸਿਕ ਸ਼ਕਤੀ ਦੀ ਸਿਖਲਾਈ ਤੋਂ ਬਾਅਦ ਡਾਇਰੈਕਟਰਸ ਨੇ ਇਹ ਵਿਸ਼ਵਾਸ ਕੀਤਾ ਕਿ ਇਕ ਸਫਲ ਤੇਲ ਉਤਪਾਦਕ ਦੇਸ਼ ਦੇ ਤੌਰ ਤੇ ਬੇਲੀਜ਼ ਦੀ ਉਨ੍ਹਾਂ ਦੀ ਮਾਨਸਿਕ ਤਸਵੀਰ ਸਾਕਾਰ ਹੋ ਸਕਦੀ
ਹੈ। ਉਨ੍ਹਾਂ ਨੇ ਇਕ ਹਿੰਮਤੀ ਕਦਮ ਚੱਕਿਆ। ਉਨਾਂ ਨੇ ਸਪੇਨਿਸ਼ ਲੁਕਆਉਟ ਵਿੱਚ ਤੇਲ ਦੀ ਡ੍ਰਿਲਿੰਗ ਵੱਲ ਇਕ ਸਾਲ 'ਚ ਹੀ ਉਨ੍ਹਾਂ ਦਾ ਸੁਫਨਾ ਤੇ ਭਵਿਖ-ਦ੍ਰਿਸ਼ਟੀ ਹਕੀਕਤ ਬਣ ਗਈ। ਬੇਲੀਜ਼ ਨੈਚੁਰਲ ਐਨਰਜੀ ਲਿਮਿਟੇਡ ਨੇ ਉੱਚਤਮ ਕੁਆਲਟੀ ਦਾ ਤੇਲ ਖੋਜ ਲਿਆ, ਜਿਸਦਾ ਪ੍ਰਵਾਹ ਬੜਾ ਚੰਗਾ ਸੀ। ਕੰਪਨੀਆਂ ਅਸਫਲ ਹੋ ਗਈ ਸੀ। ਬੇਲੀਜ ਤੇਲ-ਉਤਪਾਦਕ ਦੇਸ਼ ਬਣ ਗਿਆ ਤੇ ਇਸਦਾ ਕਾਰਣ ਇਹ ਸੀ ਕਿ ਲੋਕਾਂ ਦੀ ਇਕ ਅਸਧਾਰਨ ਟੀਮ ਨੇ ਆਪਣੇ ਮਸਤਿਸ਼ਕ ਦੀ ਅਸੀਮਤ ਸ਼ਕਤੀ 'ਚ ਯਕੀਨ ਕੀਤਾ ਸੀ।
ਕੋਈ ਚੀਜ਼ ਸੀਮਤ ਨਹੀਂ ਹੈ- ਨਾ ਤੇ ਵਸੀਲੇ, ਨਾ ਹੀ ਕੁੱਝ ਹੋਰ। ਇਹ ਸਿਰਫ ਇਨਸਾਨ ਦੇ ਮਸਤਿਸ਼ਕ 'ਚ ਹੀ ਸੀਮਤ ਹਨ। ਜਦੋਂ ਅਸੀਂ ਆਪਣੇ ਮਸਤਿਸ਼ਕ ਦੇ ਦਰਵਾਜ਼ੇ ਅਸੀਮਤ ਰਚਨਾਤਮਕ ਸ਼ਕਤੀ ਵੱਲ ਖੋਲ੍ਹਣਗੇ, ਤਾਂ ਅਸੀਂ ਬਹੁਤਾਤ ਉਤਪੰਨ ਕਰ ਲੈਣਗੇ ਤੇ ਇਕ ਬਿਲਕੁਲ ਨਵੇਂ ਸੰਸਾਰ ਨੂੰ ਦੇਖੋਗੇ ਤੇ ਅਨੁਭਵ ਕਰੋਗੇ।
ਡਾੱ. ਜਾੱਨ ਡੇਮਾਰਟਿਨੀ
ਹਾਲਾਂਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਈ ਕਮੀ ਹੈ, ਲੇਕਿਨ ਇੰਝ ਇਸਲਈ ਹੈ ਕਿਉਂਕਿ ਅਸੀਂ ਆਪਣੀ ਭਵਿੱਖ-ਦ੍ਰਿਸ਼ਟੀ ਦੇ ਦਰਵਾਜ਼ੇ ਖੋਲ੍ਹ ਕੇ ਆਪਣੇ ਚੁਗਿਰਦੇ ਦੀਆਂ ਚੀਜਾਂ ਨੂੰ ਨਹੀਂ ਦੇਖ ਪਾਉਂਦੇ ਹਨ।
ਡਾੱ. ਜੋ ਵਿਟਾਲ
ਦੇਖੋ, ਜਦੋਂ ਲੋਕੀਂ ਦਿਲ ਜਿੱਤਣ ਲੱਗਦੇ ਹਨ ਤੇ ਆਪਣੀ ਮਨਚਾਹੀ ਚੀਜ ਦਾ ਪਿੱਛਾ ਕਰਦੇ ਹਨ, ਤਾਂ ਉਹ ਸਮਾਨ ਚੀਜਾਂ ਦਾ ਪਿੱਛਾ ਨਹੀਂ ਕਰਦੇ। ਇਹੀ ਤਾਂ ਅਦਭੁੱਤ ਗੱਲ ਹੈ। ਅਸੀਂ ਸਾਰੇ ਬੀ.ਐਮ.ਡਬਲਿਊ ਕਾਰ ਨਹੀਂ ਚਾਹੁੰਦੇ। ਅਸੀਂ ਸਾਰੇ ਇਕੋ ਹੀ ਵਿਅਕਤੀ ਨੂੰ ਨਹੀਂ ਚਾਹੁੰਦੇ। ਅਸੀਂ ਸਾਰੇ ਇਕੋ ਜਿਹੇ ਅਨੁਭਵ ਨਹੀਂ ਚਾਹੁੰਦੇ। ਅਸੀਂ ਸਾਰੇ ਇਕੋ ਜਿਹੀ ਪੋਸ਼ਾਕਾਂ ਨਹੀਂ ਚਾਹੁੰਦੇ। ਅਸੀਂ ਸਾਰੇ.... (ਖਾਲੀ ਸਥਾਨ ਭਰ ਲਓ) ਨਹੀਂ ਚਾਹੁੰਦੇ।
ਅਸੀਂ ਇਸ ਸੁੰਦਰ ਧਰਤੀ 'ਤੇ ਹਾਂ ਅਤੇ ਤੁਹਾਨੂੰ ਆਪਣੀ ਜੀਵਨ ਘੜਨ ਦੀ ਅਦਭੁੱਤ ਸ਼ਕਤੀ ਦਾ ਵਰਦਾਨ ਮਿਲਿਆ ਹੈ। ਤੁਸੀਂ ਆਪਣੇ ਲਈ ਜੋ ਬਣਾ ਸਕਦੇ ਹੋ, ਉਸਦੀ ਕੋਈ ਸੀਮਾ ਨਹੀਂ ਹੈ,
ਕਿਉਂਕਿ ਸੋਚਣ ਦੀ ਤੁਹਾਡੀ ਸਮਰਥਾ ਦੀ ਕੋਈ ਸੀਮਾ ਨਹੀਂ ਹੈ! ਲੇਕਿਨ ਤੁਸੀਂ ਦੂਜਿਆਂ ਦੇ ਜੀਵਨ ਨੂੰ ਨਹੀਂ ਘੜ ਸਕਦੇ। ਤੁਸੀਂ ਉਨ੍ਹਾਂ ਲਈ ਨਹੀਂ ਸੋਚ ਸਕਦੇ ਤੇ ਜੇਕਰ ਤੁਸੀਂ ਆਪਣੀ ਰਾਇ ਦੂਜਿਆਂ 'ਤੇ ਥੋਪਣ ਦੀ ਕੋਸ਼ਿਸ ਕਰਦੇ ਹੋ ਤਾਂ ਤੁਸੀਂ ਸਿਰਫ ਸਮਾਨ ਸ਼ਕਤੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ। ਇਸਲਈ ਦੂਜਿਆਂ ਨੂੰ ਉਨ੍ਹਾਂ ਦੀ ਪਸੰਦ ਦਾ ਜੀਵਨ ਘੜਨ ਦਿਓ।
ਮਾਇਕਲ ਬਰਨਾਰਡ ਬੇਕਵਿਥ
ਇਸ ਦੁਨੀਆ 'ਚ ਹਰ ਇਕ ਲਈ ਕਾਫ਼ੀ ਹੈ। ਜੇਕਰ ਤੁਸੀਂ ਇਸ 'ਚ ਯਕੀਨ ਕਰਦੇ ਹੋ, ਇਸ ਨੂੰ ਦੇਖ ਸਕਦੇ ਹੋ ਤੇ ਇਸ ਲਈ ਕੰਮ ਕਰ ਸਕਦੇ ਹੋ, ਤਾਂ ਇਹ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇਗਾ। ਇਹੀ ਸੱਚ ਹੈ।
“ਜੇਕਰ ਤੁਹਾਡੇ ਕੋਲ ਕਮੀ ਹੈ, ਜੇਕਰ ਤੁਸੀਂ ਗਰੀਬੀ ਜਾਂ ਬੀਮਾਰੀ ਦੇ ਸ਼ਿਕਾਰ ਹੋ, ਤਾਂ ਇੰਝ ਇਸਲਈ ਹੈ ਕਿਉਂਕਿ ਤੁਸੀਂ ਆਪਣੀ ਸ਼ਕਤੀ 'ਤੇ ਯਕੀਨ ਨਹੀਂ ਕਰਦੇ ਜਾਂ ਉਸ ਨੂੰ ਸਮਝਦੇ ਨਹੀਂ ਹੋ। ਇਹ ਬ੍ਰਹਿਮੰਡ ਦੇ ਦੇਣ ਦਾ ਸਵਾਲ ਨਹੀਂ ਹੈ। ਬ੍ਰਹਿਮੰਡ ਤਾਂ ਹਰ ਵਿਅਕਤੀ ਨੂੰ ਹਰ ਚੀਜ਼ ਦੇਣ ਲਈ ਤਿਆਰ ਹੈ - ਉਥੇ ਕੋਈ ਵਿਤਕਰਾ ਨਹੀਂ ਹੈ।"
ਰਾੱਬਰਟ ਕਾੱਲੀਅਰ
ਬ੍ਰਹਿਮੰਡ ਆਕਰਸ਼ਨ ਦੇ ਨਿਯਮ ਰਾਹੀਂ ਸਾਰੇ ਲੋਕਾਂ ਨੂੰ ਸਾਰੀਆਂ ਚੀਜ਼ਾਂ ਦਿੰਦਾ ਹੈ। ਤੁਹਾਡੇ ਕੋਲ ਇਹ ਚੁਣਨ ਦੀ ਸਮਰੱਥਾ ਹੈ ਕਿ ਤੁਸੀਂ ਕਿਸ ਚੀਜ਼ ਨੂੰ ਸਾਕਾਰ ਦੇਖਣਾ ਚਾਹੁੰਦੇ ਹੋ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੇ ਹਰ ਇਕ ਲਈ ਕਾਫੀ ਚੀਜ਼ਾਂ ਰਹਿਣ? ਤਾਂ ਉਸ ਨੂੰ ਚੁਣ ਲਓ ਤੇ ਇਹ ਜਾਣ ਲਓ, 'ਹਰ ਇਕ ਚੀਜ਼ ਬਹੁਤਾਤ 'ਚ ਹੈ।" "ਪੂਰਤੀ ਅਸੀਮਤ ਹਨ।" "ਦੁਨੀਆ ਬਹੁਤ ਸ਼ਾਨਦਾਰ ਹੈ।“ ਸਾਡੇ 'ਚੋਂ ਹਰ ਵਿਅਕਤੀ ਵਿਚ ਆਪਣੇ ਵਿਚਾਰਾਂ ਤੇ ਭਾਵਨਾਵਾਂ ਰਾਹੀਂ ਅਸੀਮਤ ਤੇ ਅਦ੍ਰਿਸ਼ ਪੂਰਤੀ ਦਾ ਦੋਹਨ ਕਰਣ ਤੇ ਪਾਉਣ ਦੀ ਸਮਰੱਥਾ ਹੈ। ਚੋਣ ਤੁਹਾਨੂੰ ਹੀ ਕਰਣੀ ਹੈ, ਕਿਉਂਕਿ ਸਿਰਫ ਤੁਸੀਂ ਹੀ ਇੰਝ ਕਰ ਸਕਦੇ ਹੋ।
ਲੀਸਾ ਨਿਕੋਲਸ
ਤੁਸੀਂ ਜੋ ਵੀ ਚੀਜ ਚਾਹੁੰਦੇ ਹੋ, ਉਹ ਹਰ ਚੀਜ- ਖੁਸ਼ੀ ਪ੍ਰੇਮ, ਬਹੁਤਾਤ, ਸਮਰਿਧੀ ਆਨੰਦ - ਇਥੇ ਹੈ ਤੇ ਤੁਹਾਡੀ ਮੁੱਠੀ 'ਚ ਆਉਣ ਲਈ ਤਿਆਰ ਹਨ। ਬਸ ਤੁਹਾਨੂੰ ਆਪਣੇ ਅੰਦਰ ਇਸਦੀ ਇੱਛਾ ਜਗਾਉਣੀ ਹੋਵੇਗੀ। ਤੁਹਾਨੂੰ ਇਸਦਾ ਇਰਾਦਾ ਰੱਖਣਾ ਹੋਵੇਗਾ। ਜਦੋਂ ਤੁਸੀਂ ਆਪਣੇ ਮਨਚਾਹੀ ਚੀਜ਼ ਦਾ ਇਰਾਦਾ ਰਖੋਗੇ ਤੇ ਉਸ ਨੂੰ ਪਾਉਣ ਲਈ ਪ੍ਰੇਰਿਤ ਹੋ ਜਾਓਗੇ, ਤਾਂ ਬ੍ਰਹਿਮੰਡ ਹਰ ਮਨਚਾਹੀ ਚੀਜ ਤੁਸੀਂ ਤਕ ਪਹੁੰਚਾ ਦੇਵੇਗਾ। ਆਪਣੇ ਚੁਗਿਰਦੇ ਦੀ ਸੁੰਦਰ ਤੇ ਅਦਭੁੱਤ ਚੀਜ਼ਾਂ ਨੂੰ ਦੇਖੋ। ਉਨ੍ਹਾਂ ਨੂੰ ਅਸੀਸ ਦਿਓ ਤੇ ਉਨ੍ਹਾਂ ਦੀ ਸ਼ਲਾਘਾ ਕਰੋ। ਦੂਜੇ ਪਾਸੇ, ਜੇਕਰ ਕੁੱਝ ਚੀਜ਼ਾਂ ਮਨਚਾਹੀ ਨਾ ਹੋਵੇ ਜਾਂ ਤੁਹਾਡੇ ਮਨਮਾਫਿਕ ਕੰਮ ਨਾ ਕਰ ਰਹੀ ਹੋਵੇ, ਤਾਂ ਦੋਸ਼ ਖੋਜਣ ਜਾਂ ਸ਼ਿਕਾਇਤ ਕਰਣ 'ਚ ਆਪਣੀ ਊਰਜਾ ਬਰਬਾਦ ਨਾ ਕਰੋ। ਹਰ ਮਨਚਾਹੀ ਚੀਜ ਨੂੰ ਗਲੇ ਲਾਓ, ਤਾਂ ਕਿ ਤੁਹਾਨੂੰ ਉਹ ਜਿਆਦਾ ਮਿਲ ਸਕੇ।
ਲੀਸਾ ਦੇ ਇਹ ਸਿਆਣਪ ਭਰਪੂਰ ਸ਼ਬਦ ਸੋਨੇ ਜਿੰਨੇ ਮੁੱਲਵਾਨ ਹੈ ਕਿ ਤੁਹਾਡੇ ਆਲੇ-ਦੁਆਲੇ ਦੀਆਂ ਚੀਜਾਂ ਨੂੰ "ਅਸੀਸ ਦਿਓ ਤੇ ਉਨ੍ਹਾਂ ਦੀ ਸ਼ਲਾਘਾ ਕਰੋ।" ਆਪਣੇ ਜੀਵਨ 'ਚ ਮੌਜੂਦ ਹਰ ਚੀਜ਼ ਦੀ ਸ਼ਲਾਘਾ ਕਰੋ ਤੇ ਅਸੀਸ ਦਿਓ! ਸਿਫਤ ਕਰਦਿਆਂ ਜਾਂ ਅਸੀਸ ਦੇਣ ਸਮੇਂ ਤੁਸੀਂ ਪ੍ਰੇਮ ਦੀ ਉਚਤਮ ਫ੍ਰੀਕਉਂਸੀ 'ਤੇ ਹੁੰਦੇ ਹੋ। ਬਾਇਬਲ 'ਚ ਹਿਬਰੂ ਲੋਕਾਂ ਨੂੰ ਅਸੀਸ ਦੇਣ ਦਾ ਇਸਤੇਮਾਲ ਸਿਹਤ, ਦੌਲਤ ਤੇ ਖੁਸ਼ੀ ਪਾਉਣ ਲਈ ਕੀਤਾ ਸੀ। ਉਹ ਅਸੀਸ ਦੇਣ ਦੀ ਸ਼ਕਤੀ ਜਾਣਦੇ ਸਨ। ਕਈ ਲੋਕਾਂ ਲਈ ਅਸੀਸ ਦੇਣ ਦਾ ਇਕੱਲਾ ਸਮਾਂ ਉਹ ਹੁੰਦਾ ਹੈ, ਉਹ ਜਦੋਂ ਛਿੱਕਦੇ ਹਨ ਤੇ ਇਸਲਈ ਉਹ ਇਸਦੀ ਮਹਾਨ ਸ਼ਕਤੀ ਦਾ ਪੂਰਾ ਫਾਇਦਾ ਨਹੀਂ ਚੁੱਕ ਪਾਉਂਦੇ। ਡਿਕਸ਼ਨਰੀ ਅਸੀਸ (blessing) ਦੀ ਇਹ ਪਰਿਭਾਸ਼ਾ ਦਿੰਦੀ ਹੈ, "ਦੇਵੀ ਅਸੀਸ ਮੰਗਣਾ ਤੇ ਕਲਿਆਣ ਜਾਂ ਸਮਰਿਧੀ ਪ੍ਰਦਾਨ ਕਰਣਾ।" ਤਾਂ ਇਸੇ ਸਮੇਂ ਆਪਣੇ ਜੀਵਨ 'ਚ ਅਸੀਸ ਦੀ ਸ਼ਕਤੀ ਨੂੰ ਜਾਗਰਿਤ ਕਰਣਾ ਸ਼ੁਰੂ ਕਰ ਦਿਓ ਤੇ ਹਰ ਚੀਜ਼ ਤੇ ਵਿਅਕਤੀ ਨੂੰ ਅਸੀਸ ਦਿਓ। ਇਸੇ ਤਰ੍ਹਾਂ ਸ਼ਲਾਘਾ ਵੀ ਕਰੋ, ਕਿਉਂਕਿ ਜਦੋਂ ਤੁਸੀਂ ਕਿਸੇ ਵਿਅਕਤੀ ਜਾਂ ਵਸਤੂ ਦੀ ਸ਼ਲਾਘਾ ਕਰਦੇ ਹਾਂ, ਤਾਂ ਤੁਸੀਂ ਪ੍ਰੇਮ ਦੇ ਰਹੇ ਹੋ ਤੇ ਜਦੋਂ ਤੁਸੀਂ ਇਹ ਸ਼ਾਨਦਾਰ ਫ੍ਰੀਕਉਂਸੀ ਪ੍ਰੇਸਿਤ ਕਰਦੇ ਹੋ, ਤਾਂ ਇਹ ਸੌ ਗੁਣਾ ਹੋ ਕੇ ਤੁਹਾਡੇ ਵੱਲ ਮੁੜੇਗੀ।
ਸਿਫਤ ਕਰਣ ਤੇ ਅਸੀਸ ਦੇਣ ਨਾਲ ਸਾਰੀ ਨਕਾਰਾਤਮਕਤਾ ਘੁੱਲ ਜਾਂਦੀ ਹੈ, ਇਸਲਈ ਆਪਣੇ ਦੁਸਮਨਾਂ ਦੀ ਵੀ ਸ਼ਲਾਘਾ ਕਰੋ ਤੇ ਉਨ੍ਹਾਂ ਵੀ ਅਸੀਸ ਦਿਓ। ਜੇਕਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਸਰਾਪ
ਵੀ ਦਿੰਦੇ ਹੋ, ਤਾਂ ਉਹ ਸਰਾਪ ਪਲਟ ਕੇ ਤੁਹਾਨੂੰ ਨੁਕਸਾਨ ਪਹੁੰਚਾਏਗਾ। ਜੇਕਰ ਤੁਸੀਂ ਉਨ੍ਹਾਂ ਨੂੰ ਅਸੀਸ ਦਿੰਦੇ ਹੋ ਤੇ ਉਨ੍ਹਾਂ ਦੀ ਸਿਫਤ ਕਰਦੇ ਹੋ, ਤਾਂ ਤੁਸੀਂ ਸਾਰੀ ਨਕਾਰਾਤਮਕਤਾ ਤੇ ਫੁੱਟ ਨੂੰ ਧੋ ਡਾਲਦੇ ਹਨ ਤੇ ਸਿਫਤ ਤੇ ਅਸੀਸ 'ਚ ਨਿਹਤ ਪ੍ਰੇਮ ਤੁਹਾਡੇ ਵਲ ਮੁੜ ਆਉਂਦਾ ਹੈ। ਸ਼ਲਾਘਾ ਕਰਦਿਆਂ ਤੇ ਅਸੀਸ ਦੇਣ ਸਮੇਂ ਤੁਹਾਨੂੰ ਚੰਗੀਆਂ ਭਾਵਨਾਵਾਂ ਮਹਿਸੂਸ ਹੋਣਗੀਆਂ। ਇਸ ਦਾ ਮਤਲਬ ਇਹ ਹੈ ਕਿ ਬ੍ਰਹਿਮੰਡ ਤੁਹਾਨੂੰ ਇਹ ਫੀਡਬੈਕ ਦੇ ਰਿਹਾ ਹੈ ਕਿ ਤੁਸੀਂ ਇਕ ਨਵੀਂ ਤੇ ਚੰਗੀ ਫ੍ਰੀਕਉਂਸੀ 'ਤੇ ਪਹੁੰਚ ਰਹੇ ਹਨ।
ਡਾੱ. ਡੇਨਿਸ ਵੇਟਲੀ
ਅਤੀਤ ਚ ਜ਼ਿਆਦਾਤਰ ਲੀਡਰਸ ਰਹੱਸ ਦੇ ਉਸ ਮਹਾਨ ਹਿੱਸੇ ਤੋਂ ਖੁੰਝ ਗਏ, ਜਿਹੜੇ ਦੂਜਿਆਂ ਦਾ ਸਸ਼ਕਤੀਕਰਣ ਤੇ ਸਾਂਝ ਹੈ।
ਜਿੰਦਾ ਰਹਿਣ ਲਈ ਇਹ ਇਤਿਹਾਸ ਦਾ ਸਭ ਤੋਂ ਵਧੀਆ ਸਮਾਂ ਹੈ। ਗਿਆਨ ਹਾਸਿਲ ਕਰਣ ਦੀ ਸ਼ਕਤੀ ਪਹਿਲੀ ਵਾਰ ਸਾਡੀ ਉਂਗਲੀਆਂ 'ਚ ਹਨ।
ਇਸ ਗਿਆਨ ਨਾਲ ਤੁਸੀਂ ਜਾਣੂ ਬਣ ਰਹੇ ਹੋ - ਦੁਨੀਆ ਤੇ ਆਪਣੀ ਸੱਚਾਈ ਬਾਰੇ 'ਚ ਦੁਨੀਆ ਦੇ ਰਹੱਸ ਬਾਰੇ 'ਚ ਮੈਨੂੰ ਸਭ ਤੋਂ ਜਿਆਦਾ ਗਿਆਨ ਰਾੱਬਰਟ ਕਾੱਲੀਅਰ, ਪ੍ਰੇਂਟਿਸ ਮਲਫੋਰਡ, ਚਾਰਲਸ ਹਾਨੇਲ ਤੇ ਮਾਇਕਲ ਬਰਨਾਰਡ ਬੇਕਵਿਥ ਦੀ ਸਿੱਖਿਆ ਤੋਂ ਮਿਲਿਆ ਹੈ। ਇਸ ਸਮਝ ਨਾਲ ਸੰਪੂਰਨ ਸੁਤੰਤਰਤਾ ਵੀ ਮਿਲੀ ਹੈ। ਮੈਨੂੰ ਸਚਮੁੱਚ ਉਂਮੀਦ ਹੈ ਕਿ ਤੁਸੀਂ ਉਸ ਸੁਤੰਤਰਤਾ ਤਕ ਪੁੱਜ ਸਕਦੇ ਹੋ। ਜੇਕਰ ਤੁਸੀਂ ਇੰਝ ਕਰ ਲੈਂਦੇ ਹੋ, ਤਾਂ ਆਪਣੇ ਵਜੂਦ ਤੇ ਵਿਚਾਰਾਂ ਦੀ ਸ਼ਕਤੀ ਰਾਹੀਂ ਤੁਸੀਂ ਇਸ ਦੁਨੀਆ ਤੇ ਸਾਰੀ ਮਨੁੱਖਾਂ ਜਾਤੀ ਦਾ ਭਲਾ ਕਰੋਗੇ ਤੇ ਆਪਣੇ ਸਾਰੇ ਸੁਫਨੇ ਸਾਕਾਰ ਕਰ ਲਵੋਗੇ।
ਰਹੱਸ ਸੰਖੇਪ
ਤੁਹਾਡੇ ਲਈ ਰਹੱਸ
ਡਾੱ. ਜਾੱਨ ਹੇਜਲਿਨ
ਚਾਰੇ ਪਾਸੇ ਇਥੋਂ ਤਕ ਕਿ ਸਾਡੇ ਸਰੀਰ ਨੂੰ ਦੇਖਣ 'ਤੇ ਵੀ ਸਾਨੂੰ ਜਿਹੜਾ ਕੁੱਝ ਨਜਰ ਆਉਂਦਾ ਹੈ, ਉਹ ਆਇਸਬਰਗ ਦਾ ਸਿਰਫ ਉਪਰਲਾ ਹਿੱਸਾ ਹੈ।
ਬਾੱਬ ਪ੍ਰਾਕਟਰ
ਇਸ ਬਾਰੇ ਇਕ ਪਲ ਸੋਚੋ। ਆਪਣੇ ਹੱਥਾਂ ਵਲ ਦੇਖੋ। ਇਹ ਠੋਸ ਦਿਖਦੇ ਹਨ, ਲੇਕਿਨ ਦਰਅਸਲ ਇਹ ਠੋਸ ਨਹੀਂ ਹਨ। ਜੇਕਰ ਤੁਸੀਂ ਇਸ ਨੂੰ ਕਿਸੇ ਚੰਗੇ ਮਾਇਕ੍ਰੋਸਕੋਪ ਦੇ ਹੇਠਾਂ ਰਖੋਗੇ, ਤਾਂ ਤੁਹਾਨੂੰ ਊਰਜਾ ਦੀ ਬਹੁਤ ਸਾਰੀਆਂ ਤਰੰਗਾਂ ਦਿਖਣਗੀਆਂ।
ਜਾੱਨ ਅਸਾਰਾਫ਼
ਹਰ ਚੀਜ਼ ਇਕੋ ਹੀ ਪਦਾਰਥ ਤੋਂ ਬਣੀ ਹੈ, ਭਾਵੇਂ ਉਹ ਤੁਹਾਡਾ ਹੱਥ ਹੋਵੇ, ਸਮੁੰਦਰ ਹੋਵੇ ਜਾਂ ਸਿਤਾਰਾ।
ਡਾੱ. ਬੇਨ ਜਾੱਨਸਨ
ਹਰ ਚੀਜ਼ ਊਰਜਾ ਨਾਲ ਬਣੀ ਹੈ। ਆਓ, ਮੈਂ ਇਸ ਗੱਲ ਨੂੰ ਸਮਝਣ 'ਚ ਤੁਹਾਡੀ ਥੋੜ੍ਹੀ ਜਿਹੀ ਮਦਦ ਕਰ ਦਿਆਂ। ਪਹਿਲਾਂ ਤਾਂ ਬ੍ਰਹਿਮੰਡ ਹੈ, ਫਿਰ ਸਾਡੀ ਆਕਾਸ਼ਗੰਗਾ,
ਫਿਰ ਸਾਡਾ ਗ੍ਰਹਿ ਤੇ ਫਿਰ ਇਨਸਾਨ ਹਨ। ਲੋਕਾਂ ਦੇ ਸਰੀਰ 'ਚ ਅੰਗਾਂ ਦਾ ਤੰਤਰ ਹੈ, ਫਿਰ ਕੋਸ਼ਿਕਾਵਾਂ ਹਨ, ਫਿਰ ਅਣੂ ਤੇ ਫਿਰ ਪਰਮਾਣੂ। ਤੇ ਫਿਰ ਊਰਜਾ ਹੈ। ਹਾਲਾਂਕਿ ਸਾਨੂੰ ਬਹੁਤੇ ਸਤਰਾਂ ਬਾਰੇ ਸੋਚਣਾ ਹੈ, ਲੇਕਿਨ ਅਸੂਲਨ ਬ੍ਰਹਿਮੰਡ 'ਚ ਹਰ ਚੀਜ ਊਰਜਾ ਹੈ।
ਰਹੱਸ ਖੋਜਣ ਤੋਂ ਬਾਅਦ ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਕੀ ਇਸ ਗਿਆਨ ਨੂੰ ਵਿਗਿਆਨ ਤੇ ਭੌਤਿਕੀ ਦੁਆਰਾ ਪ੍ਰਮਾਣਿਤ ਕੀਤਾ ਜਾ ਸਕਦਾ ਹੈ। ਮੈਂ ਜੋ ਪਾਇਆ, ਉਹ ਬੇਹਦ ਚਮਤਕਾਰੀ ਸੀ। ਕੁਆਂਟਮ ਫਿਜਿਕਸ ਤੇ ਨਵੇਂ ਵਿਗਿਆਨ ਦੀਆਂ ਖੋਜਾਂ ਰਹੱਸ ਦੇ ਪੂਰਨ ਇਕਸਾਰਤਾ 'ਚ ਹਨ। ਇਹ ਖੋਜਾਂ ਇਤਿਹਾਸ ਦੇ ਸਾਰੇ ਮਹਾਨ ਦਾਰਸ਼ਨਿਕਾਂ ਤੇ ਉਪਦੇਸ਼ਕਾਂ ਦੇ ਸੁਨੇਹੇ ਨਾਲ ਤਾਲਮੇਲ ਚ ਵੀ ਹਨ। ਇਸ ਦੁਨੀਆ 'ਚ ਇਸ ਵੇਲੇ ਜ਼ਿੰਦਗੀ ਬਤੀਤ ਕਰਨ ਦਾ ਬੜਾ ਦਿਲਚਸਪ ਅਨੁਭਵ ਹੈ।
ਮੈਂ ਸਕੂਲ 'ਚ ਕਦੇ ਵਿਗਿਆਨ ਜਾਂ ਭੌਤਿਕੀ ਨਹੀਂ ਪੜ੍ਹੀ, ਲੇਕਿਨ ਜਦੋਂ ਮੈਂ ਕੁਆਂਟਮ ਫਿਜਿਕਸ ਦੀ ਗੁੰਝਲਦਾਰ ਪੁਸਤਕਾਂ ਪੜੀਆਂ, ਤਾਂ ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਗਈ। ਕਿਉਂਕਿ ਮੈਂ ਉਨ੍ਹਾਂ ਨੂੰ ਸਮਝਣਾ ਚਾਹੁੰਦੀ ਸੀ। ਕੁਆਂਟਮ ਫਿਜਿਕਸ ਦੇ ਅਧਿਐਨ ਨੇ ਡੂੰਘੇਰੇ 'ਚ ਜਾ ਕੇ ਊਰਜਾ ਦੇ ਸਤਰ 'ਤੇ ਰਹੱਸ ਨੂੰ ਸਮਝਣ 'ਚ ਮੇਰੀ ਮਦਦ ਕੀਤੀ। ਜਦੋਂ ਲੋਕ ਰਹੱਸ ਦੇ ਗਿਆਨ ਤੇ ਆਧੁਨਿਕ ਵਿਗਿਆਨ ਦੇ ਸਿਧਾਂਤਾਂ 'ਚ ਪੂਰਨ ਸਮਾਨਤਾ ਦੇਖਦੇ ਹਨ, ਤਾਂ ਇਸ ਨਾਲ ਕਈ ਲੋਕਾਂ ਦਾ ਵਿਸ਼ਵਾਸ਼ ਦ੍ਰਿੜ੍ਹ ਹੋ ਜਾਂਦਾ ਹੈ।
ਆਓ, ਮੈਂ ਦੱਸਦੀ ਹਾਂ ਕਿ ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟ੍ਰਾਂਸਮਿਸ਼ਨ ਟਾਵਰ ਕਿਵੇਂ ਹੈ। ਸੌਖੀ ਭਾਸ਼ਾ 'ਚ ਕਿਹਾ ਜਾਏ ਤਾਂ ਸਾਰੀ ਊਰਜਾ ਕਿਸੇ ਨਾ ਕਿਸੇ ਫ੍ਰੀਕਊਂਸੀ 'ਤੇ ਕੰਬਣੀ ਕਰਦੀ ਹੈ। ਊਰਜਾ ਹੋਣ ਦੇ ਕਾਰਣ ਤੁਸੀਂ ਵੀ ਇਕ ਫ੍ਰੀਕਊਂਸੀ 'ਤੇ ਕੰਬਣੀ (vibration) ਕਰਦੇ ਹੋ ਤੇ ਤੁਹਾਡੀ ਫ੍ਰੀਕਊਂਸੀ ਤੈਅ ਕਰਣ ਵਾਲੀ ਚੀਜ ਇਹ ਹੁੰਦੀ ਹੈ ਕਿ ਤੁਸੀਂ ਉਸ ਸਮੇਂ ਕੀ ਸੋਚ ਰਹੇ ਅਤੇ ਮਹਿਸੂਸ ਕਰ ਰਹੇ ਹੋ। ਤੁਸੀਂ ਜਿਹੜੀ ਚੀਜ ਚਾਹੁੰਦੇ ਹੋ, ਉਹ ਵੀ ਊਰਜਾ ਤੋਂ ਬਣੀਆਂ ਹਨ ਤੇ ਥਿੜਕਣ ਕਰ ਰਹੀਆਂ ਹਨ। ਬ੍ਰਹਿਮੰਡ ਦੀ ਹਰ ਚੀਜ਼ ਊਰਜਾ ਹੈ।
ਇਥੇ ਉਹ "ਵਾਹ" ਤਤ ਪ੍ਰਗਟ ਹੁੰਦਾ ਹੈ। ਜਦੋਂ ਤੁਸੀਂ ਆਪਣੀ ਮਨਚਾਹੀ ਚੀਜ਼ ਬਾਰੇ ਸੋਚਦੇ ਹੋ ਤੇ
ਉਸ ਫ੍ਰੀਕਿਉਂਸੀ ਨੂੰ ਭੇਜਦੇ ਹੋ, ਤਾਂ ਕੁੱਝ ਹੁੰਦਾ ਹੈ। ਤੁਸੀਂ ਉਸ ਚੀਜ ਦੀ ਊਰਜਾ ਨੂੰ ਉਸ ਫ੍ਰੀਕਊਂਸੀ ਤੇ ਕੰਬਣੀ ਕਰਨ ਦਾ ਕਾਰਣ ਦਿੰਦੇ ਹੋ ਤੇ ਇਸ ਤਰ੍ਹਾਂ ਤੁਸੀਂ ਉਸਨੂੰ ਆਪਣੇ ਆਪ ਤਕ ਲੈ ਆਉਂਦੇ ਹੋ! ਜਦੋਂ ਤੁਸੀਂ ਆਪਣੀ ਮਨਚਾਹੀ ਚੀਜ ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਉਸ ਚੀਜ ਦੇ ਪ੍ਰਮਾਣੂਆਂ ਦੀ ਕੰਬਣੀ ਨੂੰ ਬਦਲ ਰਹੇ ਹੋ ਤੇ ਉਸਨੂੰ ਆਪਣੇ ਵੱਲ ਬੁਲਾ ਰਹੇ ਹੋ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟ੍ਰਾਂਸਮਿਸ਼ਨ ਟਾਵਰ ਇਸਲਈ ਹੋ, ਕਿਉਂਕਿ ਤੁਹਾਨੂੰ ਆਪਣੇ ਵਿਚਾਰਾਂ ਰਾਹੀਂ ਆਪਣੀ ਊਰਜਾ 'ਤੇ ਧਿਆਨ ਕੇਂਦ੍ਰਿਤ ਕਰਣ ਦੀ ਸ਼ਕਤੀ ਮਿਲੀ ਹੋਈ ਹੈ, ਜਿਸ ਕਾਰਣ ਤੁਸੀਂ ਆਪਣੀ ਮਨਚਾਹੀ ਚੀਜ ਦੀ ਫ੍ਰੀਕਊਂਸੀ 'ਤੇ ਪੁੱਜ ਕੇ ਉਸਦੀ ਥਿੜਕਣ ਨੂੰ ਬਦਲ ਦਿੰਦੇ ਹੋ ਜਿਸ ਨਾਲ ਉਹ ਚੁੰਬਕ ਵਾਂਗ ਤੁਹਾਡੇ ਵੱਲ ਖਿੱਚੀ ਚਲੀ ਆਉਂਦੀ ਹੈ।
ਜਦੋਂ ਤੁਸੀਂ ਆਪਣੀ ਮਨਚਾਹੀ ਫ੍ਰੀਕਊਂਸੀ ਚੰਗੀ ਚੀਜਾਂ ਬਾਰੇ 'ਚ ਸੋਚਦੇ ਤੇ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇਕਦਮ ਉਨ੍ਹਾਂ ਦੀ ਫ੍ਰੀਕਊਂਸੀ 'ਤੇ ਪੁੱਜ ਜਾਂਦੇ ਹੋ। ਇਸ ਕਾਰਣ ਉਹਨਾਂ ਚੀਜ਼ਾਂ ਨੂੰ ਊਰਜਾ ਤੁਹਾਡੇ ਵੱਲ ਥਿੜਕਣੀ ਕਰਣ ਲੱਗਦੀ ਹੈ ਤੇ ਉਹ ਚੀਜਾਂ ਤੁਹਾਡੇ ਜੀਵਨ `ਚ ਪ੍ਰਗਟ ਹੁੰਦੀਆਂ ਹਨ। ਆਕਰਸ਼ਨ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਸਮਾਨ ਚੀਜਾਂ ਨੂੰ ਆਕਰਸ਼ਿਤ ਕਰਦੀਆਂ ਹਨ। ਤੁਸੀਂ ਊਰਜਾ ਦੇ ਚੁੰਬਕ ਹੋ ਇਸਲਈ ਤੁਸੀਂ ਆਪਣੀ ਮਨਚਾਹੀ ਚੀਜ਼ 'ਚ ਬਿਜਲੀ ਭਰ ਦਿੰਦੇ ਹੋ। ਇਨਸਾਨ ਆਪਣੇ-ਆਪ ਦੀ ਚੁੰਬਕੀ ਊਰਜਾ ਦਾ ਪ੍ਰਬੰਧਨ ਕਰਦਾ ਹੈ। ਕੋਈ ਬਾਹਰੀ ਵਿਅਕਤੀ ਉਸ ਲਈ ਸੋਚ ਨਹੀਂ ਸਕਦਾ ਜਾਂ ਮਹਿਸੂਸ ਨਹੀਂ ਕਰ ਸਕਦਾ। ਸਾਡੇ ਵਿਚਾਰ ਤੇ ਭਾਵਨਾਵਾਂ ਵੀ ਸਾਡੀ ਫ੍ਰੀਕਊਂਸੀ ਤੈਅ ਕਰਦੀ ਹੈ।
ਸੌ ਸਾਲ ਪਹਿਲਾਂ ਜਦੋਂ ਇੰਨੀ ਸਾਰੀ ਵਿਗਿਆਨਕ ਖੋਜਾਂ ਨਹੀਂ ਹੋਈਆਂ ਸਨ, ਉਦੋਂ ਵੀ ਚਾਰਲਸ ਹਾਨੇਲ ਜਾਣਦੇ ਸਨ ਕਿ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ।
"ਬ੍ਰਹਿਮੰਡੀ ਮਸਤਿਸ਼ਕ ਸਿਰਫ਼ ਗਿਆਨ ਨਹੀਂ ਹੈ, ਲੇਕਿਨ ਇਹ ਵਸਤ (substance) ਹੈ ਤੇ ਇਹ ਵਸਤ ਉਹ ਆਕਰਸ਼ਨ ਸਕਤੀ ਹੈ, ਜਿਹੜੀ ਆਕਰਸ਼ਨ ਦੇ ਨਿਯਮ ਰਾਹੀਂ ਇਲੈਕਟ੍ਰਾਨਾਂ ਨੂੰ ਕੋਲ ਲਿਆਉਂਦੀ ਹੈ, ਜਿਸ ਨਾਲ ਉਹ ਪਰਮਾਣੂ ਬਣਾਉਂਦੇ ਹਨ। ਫਿਰ ਇਸੇ ਨਿਯਮ ਰਾਹੀਂ ਪਰਮਾਣੂ ਮਿਲ ਕੇ
ਅਣੂ ਬਣਾਉਂਦੇ ਹਨ। ਅਣੂ ਭੌਤਿਕ ਆਕਾਰ ਲੈਂਦੇ ਹਨ ਤੇ ਇਸ ਤਰ੍ਹਾਂ ਅਸੀਂ ਪਾਉਂਦੇ ਹਾਂ ਕਿ ਇਹ ਨਿਯਮ ਹਰ ਪ੍ਰਗਟੀਕਰਣ ਦੇ ਪਿੱਛੇ ਰਚਨਾਤਮਕ ਸ਼ਕਤੀ ਹੈ, ਸਿਰਫ਼ ਪਰਮਾਣੂਆਂ ਦੀ ਨਹੀਂ ਬਲਕਿ ਸੰਸਾਰ ਦੀ ਬ੍ਰਹਿਮੰਡ ਦੀ ਹਰ ਚੀਜ਼ ਦੀ, ਜਿਸਦੀ ਮੂਰਤ ਕਲਪਨਾ ਕੀਤੀ ਜਾ ਸਕਦੀ ਹਨ।"
ਚਾਰਲਸ ਹਾਨੇਲ
ਬਾੱਬ ਪ੍ਰਾੱਕਟਰ
ਤੁਸੀਂ ਭਾਵੇਂ ਜਿਸ ਸ਼ਹਿਰ 'ਚ ਰਹਿੰਦੇ ਹੋ, ਮੈਨੂੰ ਯਕੀਨ ਹੈ ਕਿ ਤੁਹਾਡੇ ਸਰੀਰ 'ਚ ਇੰਨੀ ਸੰਭਾਵਿਤ ਸ਼ਕਤੀ ਹੈ ਕਿ ਤੁਸੀਂ ਲਗਭਗ ਇਕ ਹਫਤੇ ਤਕ ਆਪਣੇ ਪੂਰੇ ਸ਼ਹਿਰ 'ਚ ਰੌਸ਼ਨੀ ਕਰ ਸਕਦੇ ਹੋ।
"ਇਸ ਸ਼ਕਤੀ ਪ੍ਰਤਿ ਜਾਗਰੂਕ ਬਣਨਾ 'ਬਿਜਲੀ ਦਾ ਤਾਰ' ਬਣਨਾ ਹੈ। ਬ੍ਰਹਿਮੰਡ ਬਿਜਲੀ ਦਾ ਤਾਰ (electrical wire) ਹੈ। ਇਸ 'ਚ ਹਰ ਵਿਅਕਤੀ ਦੇ ਜੀਵਨ ਦੀ ਹਰ ਸਥਿਤੀ ਤੋਂ ਨਿਬੜਨ ਲਈ ਕਾਫ਼ੀ ਊਰਜਾ ਹੈ। ਜਦੋਂ ਵਿਅਕਤੀ ਦਾ ਮਸਤਿਸ਼ਕ ਬ੍ਰਹਿਮੰਡੀ ਮਸਤਿਸ਼ਕ ਨੂੰ ਸਪਰਸ਼ ਕਰਦਾ ਹੈ, ਤਾਂ ਇਸ ਨੂੰ ਉਸਦੀ ਸਾਰੀ ਸ਼ਕਤੀ ਮਿਲ ਜਾਂਦੀ ਹੈ।"
ਚਾਰਲਸ ਹਾਨੇਲ
ਜੇਮਸ ਰੇ
ਜਿਆਦਾਤਰ ਲੋਕੀਂ ਇਸ ਭੌਤਿਕ ਸਰੀਰ ਤੋਂ ਆਪਣੇ ਆਪ ਨੂੰ ਪਰਿਭਾਸ਼ਿਤ ਕਰਦੇ ਹਨ, ਲੇਕਿਨ ਤੁਸੀਂ ਭੌਤਿਕ ਸਰੀਰ ਨਹੀਂ ਹੋ। ਮਾਇਕ੍ਰੋਸਕੋਪ ਦੇ ਹੇਠਾਂ ਤੁਸੀਂ ਊਰਜਾ ਖੇਤਰ ਹੋ। ਅਸੀਂ ਊਰਜਾ ਬਾਰੇ ਇਹ ਜਾਣਦੇ ਹਾਂ: ਤੁਸੀਂ ਕੁਆਂਟਮ ਫਿਜਿਸਿਸਟ ਕੋਲ ਜਾ ਕੇ ਪੁੱਛਦੇ ਹੋ, "ਇਹ ਦੁਨੀਆ ਕਿਸ ਚੀਜ਼ ਨਾਲ ਬਣੀ ਹੈ?" ਉਹ ਜਵਾਬ ਦੇਵੇਗਾ, "ਊਰਜਾ ਨਾਲ।" ਊਰਜਾ ਦਾ ਵਰਨਣ ਕਰੋ। "ਠੀਕ ਹੈ। ਇਸਨੂੰ ਬਣਾਇਆ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ, ਉਹ ਹਮੇਸ਼ਾ ਸੀ, ਹਮੇਸ਼ਾ ਰਹੀ ਹੈ, ਹਰ ਚੀਜ਼ ਜਿਸਦੀ ਹੋਂਦ
ਸੀ ਹਮੇਸ਼ਾ ਹੋਂਦ ਚ ਰਹਿੰਦੀ ਹੈ, ਇਹ ਆਕਾਰ ਚ, ਆਕਾਰ ਰਾਹੀਂ ਤੇ ਆਕਾਰ ਦੇ ਬਾਹਰ ਬਦਲਦੀ ਰਹਿੰਦੀ ਹੈ।“ ਤੁਸੀਂ ਕਿਸੇ ਧਰਮਸ਼ਾਸਤਰੀ ਕੋਲ ਜਾਕੇ ਸਵਾਲ ਪੁਛਦੇ ਹੋ, “ਬ੍ਰਹਿਮੰਡ ਕਿਸਨੇ ਬਣਾਇਆ” ਉਹ ਜਵਾਬ ਦੇਵੇਗਾ, “ਈਸ਼ਵਰ ਨੇ।” ਠੀਕ ਹੈ, ਈਸ਼ਵਰ ਦਾ ਵਰਨਣ ਕਰੋ। “ਹਮੇਸ਼ਾ ਸੀ ਤੇ ਹਮੇਸ਼ਾ ਰਹੇਗਾ, ਕਦੇ ਬਣਾਇਆ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਜਿਹੜਾ ਹਮੇਸ਼ਾ ਸੀ, ਹਮੇਸ਼ਾ ਰਹੇਗਾ, ਆਕਾਰ 'ਚ, ਆਕਾਰ ਰਾਹੀਂ ਤੇ ਆਕਾਰ ਤੋਂ ਬਾਹਰ ਬਦਲਦਾ ਰਹੇਗਾ।" ਦੇਖਿਆ, ਵਰਨਣ ਉਹੀ ਹੈ, ਬਸ ਸ਼ਬਦਾਵਲੀ ਵੱਖਰੀ ਹੈ।
ਤਾਂ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਸਿਰਫ “ਮਾਸ ਦੇ ਟੁਕੜੇ” ਹੋ, ਜਿਹੜੇ ਗੋਲ-ਗੋਲ ਘੁੰਮ ਰਹੇ ਹੋ, ਤਾਂ ਦੁਬਾਰਾ ਸੋਚ ਲਓ। ਤੁਸੀਂ ਅਧਿਆਤਮਕ ਇਨਸਾਨ ਹੋ। ਤੁਸੀਂ ਇਕ ਊਰਜਾ ਖੇਤਰ ਹੈ, ਜਿਹੜੀ ਇਕ ਵਿਸ਼ਾਲ ਊਰਜਾ ਖੇਤਰ 'ਚ ਸਰਗਰਮ ਹੋ।
ਇਹ ਸਾਰੇ ਤੁਹਾਨੂੰ ਰੂਹਾਨੀ ਕਿਵੇਂ ਬਣਾਉਂਦੇ ਹਨ? ਇਸ ਸਵਾਲ ਦੇ ਜਵਾਬ ਨੂੰ ਮੈਂ ਰਹੱਸ ਦੇ ਸਬਕ ਦਾ ਬਹੁਤ ਸ਼ਾਨਦਾਰ ਹਿੱਸਾ ਮੰਨਦੀ ਹਾਂ। ਤੁਸੀਂ ਊਰਜਾ ਹੋ ਤੇ ਊਰਜਾ ਨੂੰ ਬਣਾਇਆ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ। ਊਰਜਾ ਬਸ ਆਕਾਰ ਬਦਲਦੀ ਹੈ ਅਤੇ ਇਸਦਾ ਮਤਲਬ ਹੈ ਤੁਸੀਂ! ਤੁਹਾਡਾ ਸੱਚਾ ਸਾਰ, ਤੁਹਾਡੀ ਸੱਚੀ ਊਰਜਾ ਹਮੇਸ਼ਾ ਰਹੀ ਹੈ ਤੇ ਹਮੇਸ਼ਾ ਰਹੇਗੀ। ਤੁਸੀਂ ਕਦੇ ਵਜੂਦ ਦੇ ਬਾਹਰ ਨਹੀਂ ਹੋ ਸਕਦੇ।
ਡੂੰਘੇ ਸਤਰ ਤੇ ਤੁਸੀਂ ਵੀ ਇਹ ਗਲ ਜਾਣਦੇ ਹੋ। ਕੀ ਤੁਸੀਂ ਨਹੀਂ ਰਹਿਣ ਦੀ ਕਲਪਨਾ ਕਰ ਸਕਦੇ ਹੋ? ਤੁਸੀਂ ਆਪਣੇ ਜੀਵਨ 'ਚ ਜਿਹੜਾ ਕੁੱਝ ਵੀ ਦੇਖਿਆ ਤੇ ਅਨੁਭਵ ਕੀਤਾ ਹੈ, ਕੀ ਉਸਦੇ ਬਾਵਜੂਦ ਤੁਸੀਂ ਨਹੀਂ ਰਹਿਣ ਦੀ ਕਲਪਨਾ ਕਰ ਸਕਦੇ ਹੋ? ਤੁਸੀਂ ਇਸਦੀ ਕਲਪਨਾ ਕਰ ਹੀ ਨਹੀਂ ਸਕਦੇ, ਕਿਉਂਕਿ ਇਹ ਅਸੰਭਵ ਹੈ। ਤੁਸੀਂ ਸਦੀਵੀ ਊਰਜਾ ਹੋ।
ਇਕ ਵਿਸ਼ਵ-ਵਿਆਪੀ ਮਸਤਿਸ਼ਕ
ਡਾੱ. ਜਾੱਨ ਹੇਜਲਿਨ
ਕੁਆਂਟਮ ਮੈਕੇਨਿਕਸ ਤੇ ਕੁਆਂਟਮ ਕਾਸਮੋਲਾੱਜੀ ਇਸਦੀ ਪੁਸ਼ਟੀ ਕਰਦੇ ਹਨ ਕਿ ਬ੍ਰਹਿਮੰਡ ਬਾਕਾਇਦਾ ਵਿਚਾਰ ਤੋਂ ਉਤਪੰਨ ਹੁੰਦਾ ਹੈ ਤੇ ਸਾਡੇ ਚਾਰੇ ਪਾਸਿਆਂ ਦੀ ਇਹ ਸਾਰੀ ਸਮੱਗਰੀ ਬਸ ਵਿਚਾਰਾਂ ਦਾ ਪ੍ਰਗਟੀਕਰਣ ਹੈ। ਆਖਰ ਅਸੀਂ ਬ੍ਰਹਿਮੰਡ ਦੇ ਸਰੋਤ ਹਾਂ ਤੇ ਜਦੋਂ ਅਸੀਂ ਅਨੁਭਵ ਰਾਹੀਂ ਇਸ ਸ਼ਕਤੀ ਨੂੰ ਪਰਤੱਖ ਤੌਰ ਤੇ ਸਮਝ ਲੈਂਦੇ ਹਾਂ, ਤਾਂ ਅਸੀਂ ਆਪਣੀ ਸ਼ਕਤੀ ਦਾ ਪ੍ਰਯੋਗ ਕਰਕੇ ਆਪਣੀ ਮਨਚਾਹੀ ਚੀਜਾਂ ਨੂੰ ਪਾਉਣਾ ਸ਼ੁਰੂ ਕਰ ਸਕਦੇ ਹਾਂ। ਕਿਸੇ ਵੀ ਚੀਜ ਦੀ ਰਚਨਾ ਕਰ ਲਓ। ਆਪਣੀ ਚੇਤਨਾ ਦੇ ਖੇਤਰ ਦੇ ਅੰਦਰੋਂ ਕੋਈ ਵੀ ਚੀਜ਼ ਰਚ ਲਓ, ਕਿਉਂਕਿ ਤੁਹਾਡੀ ਚੇਤਨਾ ਆਖਰ ਉਸ ਬ੍ਰਹਿਮੰਡੀ ਚੇਤਨਾ ਦਾ ਹਿੱਸਾ ਹੈ, ਜਿਹੜੀ ਬ੍ਰਹਿਮੰਡ ਨੂੰ ਚਲਾਉਂਦੀ ਹੈ।
ਤੁਸੀਂ ਉਸ ਸ਼ਕਤੀ ਦਾ ਨਕਾਰਾਤਮਕ ਪ੍ਰਯੋਗ ਕਰਦੇ ਹੋ ਜਾਂ ਸਕਾਰਾਤਮਕ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਸਿਹਤ ਦੇ ਸੰਦਰਭ 'ਚ ਕਿਵੇਂ ਸਰੀਰ, ਕਿਸ ਤਰ੍ਹਾਂ ਦੇ ਮਾਹੌਲ ਨੂੰ ਉਤਪੰਨ ਕਰਦੇ ਹਾਂ। ਅਸੀਂ ਨਾ ਸਿਰਫ ਆਪਣੇ-ਆਪ ਦੀ ਤਕਦੀਰ ਬਣਾਉਂਦੇ ਹਾਂ, ਬਲਕਿ ਆਖਰ ਬ੍ਰਹਿਮੰਡੀ ਤਕਦੀਰ ਵੀ ਬਣਾਉਂਦੇ ਹਾਂ। ਅਸੀਂ ਬ੍ਰਹਿਮੰਡ ਦੇ ਨਿਰਮਾਤਾ ਹਾਂ। ਇਸਲਈ ਮਾਨਵੀ ਸਮਰੱਥਾ ਦੀ ਦਰਅਸਲ ਕੋਈ ਸੀਮਾ ਨਹੀਂ ਹੈ। ਜਿਸ ਹੱਦ ਤੱਕ ਅਸੀਂ ਇਹਨਾਂ ਡੂੰਘੇ ਅੰਤਰ-ਸੰਬੰਧਾਂ ਨੂੰ ਪਛਾਣਦੇ ਤੇ ਇਸਤੇਮਾਲ ਕਰਦੇ ਹਾਂ, ਉਸੇ ਹੱਦ ਤੱਕ ਆਪਣੀ ਸ਼ਕਤੀ ਦਾ ਪ੍ਰਯੋਗ ਕਰਦੇ ਹਾਂ। ਅਤੇ ਇਸਦਾ ਸੰਬੰਧ ਆਖਰ ਸਾਡੇ ਵਿਚਾਰਾਂ ਦੇ ਪੱਧਰ ਤੇ ਹੁੰਦਾ ਹੈ।
ਕੁੱਝ ਮਹਾਨਤਮ ਉਪਦੇਸ਼ਕਾਂ ਤੇ ਅਵਤਾਰਾਂ ਨੇ ਬ੍ਰਹਿਮੰਡ ਦਾ ਵਰਨਣ ਡਾੱ. ਹੇਜਲਿਨ ਵਾਂਗ ਹੀ ਕੀਤਾ ਤੇ ਕਿਹਾ ਹੈ ਕਿ ਹਰ ਮੌਜੂਦਾ ਚੀਜ਼ ਬ੍ਰਹਿਮੰਡੀ ਮਸਤਿਸ਼ਕ ਦਾ ਅੰਸ਼ ਹੈ ਤੇ ਇਹੋ ਜਿਹੀ ਕੋਈ ਜਗ੍ਹਾ ਨਹੀਂ ਹੈ, ਜਿਥੇ ਸਰਵਵਿਆਪੀ ਮਸਤਿਸ਼ਕ (universal mind) ਨਾ ਹੋਵੇ। ਇਹ ਹਰ ਚੀਜ ਵਿਚ ਵਿਆਪਕ ਹੈ। ਸਰਵਵਿਆਪੀ ਮਸਤਿਸ਼ਕ ਸੰਪੂਰਨ ਗਿਆਨ, ਸੰਪੂਰਨ ਵਿਵੇਕ ਤੇ ਸੰਪੂਰਨਤਾ ਹੈ, ਤੇ
ਇਹ ਹਰ ਚੀਜ਼ ਅੰਦਰ ਹੈ ਤੇ ਇਕੋ ਹੀ ਸਮੇਂ 'ਚ ਹਰ ਥਾਂ 'ਤੇ ਹੈ। ਜੇਕਰ ਹਰ ਚੀਜ ਵਿਸ਼ਵ-ਵਿਆਪੀ ਬ੍ਰਹਿਮੰਡੀ ਮਸਤਿਸ਼ਕ ਹੈ ਤੇ ਇਹ ਮਸਤਿਸ਼ਕ ਹਰ ਥਾਂ ਮੌਜੂਦ ਹੈ, ਤਾਂ ਇਹ ਤੁਹਾਡੇ 'ਚ ਵੀ ਹੈ!
ਮੈਂ ਹੁਣ ਇਹ ਸਮਝਣ 'ਚ ਤੁਹਾਡੀ ਮਦਦ ਕਰਦੀ ਹਾਂ ਕਿ ਤੁਹਾਡੇ ਲਈ ਇਸਦਾ ਕੀ ਮਤਲਬ ਹੈ। ਇਸਦਾ ਮਤਲਬ ਹੈ ਕਿ ਹਰ ਸੰਭਾਵਨਾ ਪਹਿਲਾਂ ਤੋਂ ਹੀ ਮੌਜੂਦ ਹੈ। ਸਾਰਾ ਗਿਆਨ, ਭਵਿੱਖ ਦੀ ਸਾਰੀਆਂ ਖੋਜਾਂ ਤੇ ਅਵਿਸ਼ਕਾਰ ਬਤੌਰ ਸੰਭਾਵਨਾਵਾਂ ਬ੍ਰਹਿਮੰਡੀ ਮਸਤਿਸ਼ਕ 'ਚ ਮੌਜੂਦ ਹਨ ਤੇ ਮਾਨਵੀ ਮਸਤਿਸ਼ਕ ਰਾਹੀਂ ਬਾਹਰ ਕੱਢੇ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ। ਇਤਿਹਾਸ ਦੀ ਹਰ ਰਚਨਾ ਤੇ ਅਵਿਸ਼ਕਾਰ ਵੀ ਬ੍ਰਹਿਮੰਡੀ ਮਸਤਿਸ਼ਕ 'ਚੋਂ ਨਿਕਲੇ ਹਨ, ਭਾਵੇਂ ਉਹ ਵਿਅਕਤੀ ਇਹ ਗੱਲ ਜਾਣਦਾ ਹੋਵੇ ਜਾਂ ਨਾ।
ਤੁਸੀਂ ਇਸ ਤੋਂ ਆਪਣੀ ਮਨਚਾਹੀ ਚੀਜ਼ਾਂ ਕਿਵੇਂ ਪਾ ਸਕਦੇ ਹੋ? ਤੁਸੀਂ ਆਪਣੀ ਚੇਤਨਤਾ ਤੇ ਅਦਭੁਤ ਕਲਪਨਾਸ਼ਕਤੀ ਦੇ ਪ੍ਰਯੋਗ ਨਾਲ ਇੰਜ ਕਰ ਸਕਦੇ ਹੋ। ਆਪਣੇ ਚਾਰੇ ਪਾਸੇ ਉਨ੍ਹਾਂ ਲੋੜਾਂ ਨੂੰ ਦੇਖੋ, ਜਿਹੜੀਆਂ ਪੂਰਾ ਹੋਣ ਦਾ ਇੰਤਜ਼ਾਰ ਕਰ ਰਹੀਆਂ ਹਨ। ਕਲਪਨਾ ਕਰੋ ਕਿ ਕੀ ਕਿਸੇ ਲੋੜ ਨੂੰ ਪੂਰਾ ਕਰਣ ਲਈ ਸਾਡੇ ਕੋਲ ਮਹਾਨ ਅਵਿਸ਼ਕਾਰ ਹੈ। ਲੋੜਾਂ ਦੀ ਭਾਲ ਕਰੋ ਤੇ ਫਿਰ ਕਲਪਨਾ ਕਰੋ ਤੇ ਉਨ੍ਹਾਂ ਦੀ ਪੂਰਤੀ ਬਾਰੇ ਸੋਚਕੇ ਉਸ ਨੂੰ ਸਾਕਾਰ ਕਰ ਲਓ। ਤੁਹਾਨੂੰ ਖੋਜ ਜਾਂ ਅਵਿਸ਼ਕਾਰ ਲੱਭਣ ਲਈ ਮਿਹਨਤ ਨਹੀਂ ਕਰਣੀ ਹੈ। ਸਰਵਵਿਆਪੀ ਮਸਤਿਸ਼ਕ 'ਚ ਉਹ ਸੰਭਾਵਨਾ ਪਹਿਲਾਂ ਤੋਂ ਹੀ ਮੌਜੂਦ ਹੈ। ਤੁਹਾਨੂੰ ਤਾਂ ਬਸ ਆਪਣੇ ਮਸਤਿਸ਼ਕ ਨੂੰ ਅੰਤਮ ਨਤੀਜੇ 'ਤੇ ਕੇਂਦ੍ਰਿਤ ਰੱਖਣਾ ਹੈ ਤੇ ਉਹ ਲੋੜ ਪੂਰੀ ਕਰਣ ਦੀ ਕਲਪਨਾ ਕਰਣੀ ਹੈ। ਜੇਕਰ ਤੁਸੀਂ ਇੰਨਾ ਕਰ ਦਿੰਦੇ ਹੋ, ਤਾਂ ਤੁਸੀਂ ਉਸ ਨੂੰ ਸਾਕਾਰ ਕਰ ਲੈਂਦੇ ਹੋ। ਜਦੋਂ ਤੁਸੀਂ ਮੰਗਦੇ ਹੋ, ਮਹਿਸੂਸ ਕਰਦੇ ਹੋ ਤੇ ਯਕੀਨ ਕਰਦੇ ਹੋ, ਤਾਂ ਤੁਹਾਨੂੰ ਮਿਲ ਜਾਵੇਗਾ। ਵਿਚਾਰਾਂ ਦੀ ਅਸੀਮਤ ਪੂਰਤੀ ਇੰਤਜ਼ਾਰ ਕਰ ਰਹੀ ਹੈ ਕਿ ਤੁਸੀਂ ਉਨ੍ਹਾਂ 'ਤੇ ਦਸਤਕ ਦਿਓ ਤੇ ਉਨ੍ਹਾਂ ਨੂੰ ਸਾਕਾਰ ਕਰ ਲਓ। ਹਰ ਚੀਜ਼ ਤੁਹਾਡੀ ਚੇਤਨਾ 'ਚ ਮੌਜੂਦ ਹੈ।
"ਦੈਵੀ ਮਸਤਿਸ਼ਕ ਨਿਰੀ ਸੱਚਾਈ ਹੈ।"
ਚਾਰਲਸ ਫ਼ਿਲਮੋਰ
ਜਾੱਨ ਅਸਾਰਾਫ਼
ਅਸੀਂ ਸਾਰੇ ਜੁੜੇ ਹੋਏ ਹਾਂ। ਅਸੀਂ ਬਸ ਇਸ ਨੂੰ ਦੇਖ ਨਹੀਂ ਪਾਉਂਦੇ। "ਬਾਹਰੋਂ ਉੱਥੇ” ਤੇ “ਅੰਦਰੋਂ ਇੱਥੇ" ਦਾ ਕੋਈ ਭੇਦ ਨਹੀਂ ਹੈ। ਬ੍ਰਹਿਮੰਡ 'ਚ ਹਰ ਚੀਜ ਜੁੜੀ ਹੋਈ ਹੈ। ਇਹ ਇਕ ਵਿਸ਼ਾਲ ਊਰਜਾ ਖੇਤਰ ਹੈ।
ਤੁਸੀਂ ਜਿਸ ਤਰੀਕੇ ਵੀ ਇਸ ਵੱਲ ਦੇਖੋ, ਸਿੱਟਾ ਉਹੀ ਹੈ। ਅਸੀਂ ਸਾਰੇ ਇਕ ਹਾਂ। ਅਸੀਂ ਸਾਰੇ ਜੁੜੇ ਹੋਏ ਹਾਂ ਤੇ ਅਸੀਂ ਸਾਰੇ ਇਕ ਊਰਜਾ ਖੇਤਰ, ਇਕ ਵਿਸ਼ਾਲ ਮਸਤਿਸ਼ਕ, ਇਕ ਚੇਤਨਾ ਜਾਂ ਇਕ ਰਚਨਾਤਮਕ ਸ੍ਰੋਤ ਦਾ ਹਿੱਸਾ ਹਾਂ। ਤੁਸੀਂ ਇਸ ਨੂੰ ਭਾਵੇਂ ਕਿਸੇ ਵੀ ਨਾਂ ਨਾਲ ਪੁਕਾਰੋ, ਅਸੀਂ ਸਾਰੇ ਇੱਕ ਹਾਂ।
ਸਾਰਿਆਂ ਦੇ ਇਕ ਹੋਣ ਦੇ ਸੰਦਰਭ 'ਚ ਜੇਕਰ ਹੁਣ ਤੁਸੀਂ ਆਕਰਸ਼ਨ ਦੇ ਨਿਯਮ ਬਾਰੇ ਸੋਚੋਗੇ, ਤਾਂ ਤੁਸੀਂ ਇਸਦੀ ਅਸਲ ਪੂਰਨਤਾ ਨੂੰ ਦੇਖ ਪਾਓਗੇ।
ਤੁਸੀਂ ਸਮਝ ਜਾਓਗੇ ਕਿ ਕਿਸੇ ਦੂਜੇ ਦੇ ਬਾਰੇ 'ਚ ਤੁਹਾਡੇ ਨਕਾਰਾਤਮਕ ਵਿਚਾਰ ਮੁੜਕੇ ਤੁਹਾਨੂੰ ਹੀ ਨੁਕਸਾਨ ਪਹੁੰਚਾਉਣਗੇ। ਅਸੀਂ ਇਕ ਹਾਂ! ਤੁਹਾਨੂੰ ਉਦੋਂ ਤਕ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ, ਜਦੋਂ ਤਕ ਕਿ ਤੁਸੀਂ ਉਹਨਾਂ ਨਕਾਰਾਤਮਕ ਵਿਚਾਰਾਂ ਤੇ ਭਾਵਨਾਵਾਂ ਨੂੰ ਭੇਜ ਕੇ ਉਸ ਨੁਕਸਾਨ ਨੂੰ ਵਜੂਦ ਵਿਚ ਨਾ ਲਿਆਓ। ਤੁਹਾਨੂੰ ਚੁਣਨ ਦੀ ਸਤੰਤਰ ਇਛਾ ਦਿੱਤੀ ਗਈ ਹੈ, ਲੇਕਿਨ ਜਦ ਤੁਸੀਂ ਨਕਾਰਾਤਮਕ ਵਿਚਾਰ ਅਤੇ ਭਾਵਨਾਵਾਂ ਰਖਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਇਕੋ-ਇਕ ਚੰਗਿਆਈ ਤੋਂ ਵੱਖ ਕਰ ਲੈਂਦੇ ਹੋ। ਕਿਸੇ ਵੀ ਨਕਾਰਾਤਮਕ ਭਾਵ 'ਤੇ ਗੌਰ ਕਰੋ। ਉਨ੍ਹਾਂ 'ਚੋਂ ਹਰ ਇਕ ਦਾ ਆਧਾਰ ਡਰ ਹੈ। ਉਹ ਵਖਰੇਵੇਂ ਦੇ ਵਿਚਾਰਾਂ ਤੇ ਆਪਣੇ-ਆਪ ਨੂੰ ਹੋਰਾਂ ਤੋਂ ਜੁਦਾ ਦੇਖਣ ਕਾਰਣ ਉਤਪੰਨ ਹੁੰਦੇ ਹਨ।
ਹੋੜ ਵਖਰੇਵਾ ਦਾ ਉਦਾਹਰਣ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਡੇ ਮਨ 'ਚ ਹੋੜ ਦੇ ਵਿਚਾਰ ਆਉਂਦੇ ਹਨ, ਤਾਂ ਉਨ੍ਹਾਂ ਦਾ ਕਾਰਣ ਘਾਟੇ ਦੀ ਮਾਨਸਿਕਤਾ ਹੈ, ਜਿਵੇਂ ਤੁਹਾਡੇ ਹਿਸਾਬ ਨਾਲ ਪੂਰਤੀ ਸੀਮਤ ਹੋਵੇ। ਤੁਸੀਂ ਕਹਿ ਰਹੇ ਹੋ ਕਿ ਹਰ ਇਕ ਲਈ ਲੋੜੀਂਦੀ ਵਸਤੂ ਨਹੀਂ ਹੈ, ਇਸਲਈ ਸਾਨੂੰ ਉਸ ਨੂੰ ਪਾਉਣ ਲਈ ਮੁਕਾਬਲੇ ਅਤੇ ਸੰਘਰਸ਼ ਕਰਣਾ ਪਵੇਗਾ। ਹੋੜ ਜਾਂ ਮੁਕਾਬਲਾ ਕਰਕੇ ਤੁਸੀਂ
ਕਦੇ ਜਿੱਤ ਨਹੀਂ ਸਕਦੇ, ਭਾਵੇਂ ਤੁਸੀਂ ਸੋਚੋ ਕਿ ਤੁਸੀਂ ਜਿੱਤ ਗਏ ਹੋ। ਜਦੋਂ ਤੁਸੀਂ ਹੋੜ ਕਰੋਗੇ, ਤਾਂ ਆਕਰਸ਼ਨ ਦੇ ਨਿਯਮ ਰਾਹੀਂ ਤੁਸੀਂ ਆਪਣੇ ਜੀਵਨ ਦੇ ਹਰ ਪਹਿਲੂ 'ਚ ਮੁਕਾਬਲੇ ਕਰਣ ਵਾਲੇ ਲੋਕਾਂ ਤੇ ਹਲਾਤਾਂ ਨੂੰ ਆਕਰਸ਼ਤ ਕਰੋਗੇ ਤੇ ਆਖਰਕਾਰ ਤੁਸੀਂ ਹਾਰ ਜਾਵੋਗੇ। ਅਸੀਂ ਸਾਰੇ ਇਕ ਹਾਂ, ਇਸਲਈ ਜਦੋਂ ਤੁਸੀਂ ਮੁਕਾਬਲਾ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਦੇ ਖਿਲਾਫ ਹੋੜ ਕਰਦੇ ਹੋ। ਤੁਹਾਨੂੰ ਮੁਕਾਬਲੇ ਨੂੰ ਆਪਣੇ ਦਿਮਾਗ 'ਚੋਂ ਬਾਹਰ ਕੱਢਣਾ ਹੋਵੇਗਾ ਤੇ ਆਪਣੇ ਮਸਤਿਸਕ ਨੇ ਸਿਰਜਨਾਤਮਕ ਬਨਾਉਣਾ ਹੋਵੇਗਾ। ਸਿਰਫ ਆਪਣੇ ਸੁਫਨਿਆਂ, ਆਪਣੀ ਭਵਿਖ-ਦ੍ਰਿਸ਼ਟੀ ਤੇ ਧਿਆਨ ਕੇਂਦ੍ਰਿਤ ਕਰੋ ਤੇ ਸਾਰੀਆਂ ਹੋੜਾਂ ਨੂੰ ਸਮੀਕਰਨ ਕੱਢ ਦਿਓ।
ਬ੍ਰਹਿਮੰਡ ਹਰ ਚੀਜ ਦੀ ਪੂਰਤੀ ਕਰਦਾ ਹੈ। ਹਰ ਚੀਜ਼ ਬ੍ਰਹਿਮੰਡ ਤੋਂ ਆਉਂਦੀ ਹੈ ਤੇ ਆਕਰਸ਼ਨ ਦੇ ਨਿਯਮ ਰਾਹੀਂ ਲੋਕਾਂ, ਹਾਲਾਤਾਂ ਤੇ ਘਟਨਾਵਾਂ ਦੁਆਰਾ ਤੁਹਾਡੇ ਤਕ ਪਹੁੰਚਾਈ ਜਾਂਦੀ ਹੈ। ਆਕਰਸ਼ਨ ਦੇ ਨਿਯਮ ਨੂੰ ਪੂਰਤੀ ਦੇ ਨਿਯਮ ਵਰਗਾ ਹੀ ਮੰਨੋ। ਇਹੀ ਉਹ ਨਿਯਮ ਹੈ, ਜਿਹੜਾ ਤੁਹਾਡੀ ਅਸੀਮਤ ਪੂਰਤੀ ਤੋਂ ਆਪਣੀ ਮਨਚਾਹੀ ਚੀਜ਼ ਪਾਉਣ 'ਚ ਸਮਰਥ ਬਨਾਉਂਦਾ ਹੈ। ਜਦੋਂ ਤੁਸੀਂ ਆਪਣੀ ਮਨਚਾਹੀ ਚੀਜ ਦੀ ਆਦਰਸ਼ ਫ੍ਰੀਕਊਂਸੀ ਭੇਜਦੇ ਹਨ, ਤਾਂ ਆਦਰਸ਼ ਲੋਕ, ਪਰੀਸਥਿਤੀਆਂ ਤੇ ਘਟਨਾਵਾਂ ਤੁਹਾਡੇ ਵਲ ਆਕਰਸਿਤ ਹੋਣਗੀਆਂ ਤੇ ਤੁਹਾਡੇ ਤਕ ਉਹ ਚੀਜ਼ ਪਹੁੰਚਾ ਦੇਣਗੀਆਂ।
ਲੋਕ ਤੁਹਾਨੂੰ ਤੁਹਾਡੀ ਮਨਚਾਹੀ ਚੀਜ਼ ਨਹੀਂ ਦੇ ਰਹੇ ਹਨ। ਜੇਕਰ ਤੁਹਾਡੇ ਮਨ 'ਚ ਇਹ ਗਲਤ ਧਾਰਨਾ ਹੈ, ਤਾਂ ਤੁਸੀਂ ਕਮੀ ਦਾ ਅਨੁਭਵ ਕਰੋਗੇ, ਕਿਉਂਕਿ ਤੁਸੀਂ ਬਾਹਰੀ ਸੰਸਾਰ ਤੇ ਲੋਕਾਂ ਨੂੰ ਪੂਰਤੀ ਦਾ ਸ੍ਰੋਤ ਮੰਨਦੇ ਹੋ। ਸੱਚੀ ਪੂਰਤੀ ਦਾ ਸ੍ਰੋਤ ਤਾਂ ਅਦ੍ਰਿਸ਼ ਖੇਤਰ ਹੈ, ਤੁਸੀਂ ਉਸ ਨੂੰ ਬ੍ਰਹਿਮੰਡ, ਸ਼੍ਰੋਮਣੀ ਮਸਤਿਸਕ, ਈਸ਼ਵਰ, ਅਸੀਮਤ ਵਿਵੇਕ ਜਾਂ ਚਾਹੇ ਜਿਹੜਾ ਨਾਂ ਦਿਓ। ਜਦੋਂ ਤੁਸੀਂ ਕੋਈ ਚੀਜ਼ ਪ੍ਰਾਪਤ ਕਰਦੇ ਹੋ, ਤਾਂ ਯਾਦ ਰੱਖੋ ਕਿ ਤੁਸੀਂ ਉਸ ਚੀਜ ਦੀ ਫ੍ਰੀਕਊਂਸੀ 'ਤੇ ਹੋ ਕੇ ਤੇ ਬ੍ਰਹਿਮੰਡੀ ਪੂਰਤੀ ਦੇ ਸੁਮੇਲ 'ਚ ਰਹਿ ਕੇ ਉਸ ਨੂੰ ਆਕਰਸ਼ਨ ਦੇ ਨਿਯਮ ਨਾਲ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਹਰ ਚੀਜ਼ 'ਚ ਵਿਆਪਤ ਬ੍ਰਹਿਮੰਡੀ ਵਿਵੇਕ ਜਾਂ ਸਿਆਣਪ ਨੇ ਲੋਕਾਂ, ਹਾਲਾਤਾਂ ਤੇ ਘਟਨਾਵਾਂ ਨੂੰ ਸਕ੍ਰਿਅ ਕਰ ਤੁਹਾਡੇ ਤਕ ਉਹ ਚੀਜ ਪਹੁੰਚਾ ਦਿਤੀ, ਕਿਉਂਕਿ ਇਹੀ ਨਿਯਮ ਹੈ।
ਲੀਸਾ ਨਿਕੋਲਸ
ਅਸੀਂ ਅਕਸਰ ਆਪਣੇ ਸਰੀਰ ਤੇ ਭੌਤਿਕ ਅਸਤੀਤਵ ਤੋਂ ਭਟਕ ਜਾਂਦੇ ਹਾਂ। ਇਹ ਤਾਂ ਸਿਰਫ ਸਾਡੀ ਆਤਮਾ ਦਾ ਪਾਤਰ ਹੈ। ਤੇ ਤੁਹਾਡੀ ਆਤਮਾ ਇੰਨੀ ਵੱਡੀ ਹੈ ਕਿ ਪੂਰੇ ਕਮਰੇ ਨੂੰ ਭਰ ਸਕਦੀ ਹੈ। ਤੁਸੀਂ ਅਨੰਤ ਜੀਵਨ ਹੋ। ਤੁਸੀਂ ਈਸ਼ਵਰ ਦਾ ਇਹੋ ਜਿਹਾ ਮਾਨਵੀ ਰੂਪ ਹੈ, ਜਿਸ ਨੂੰ ਉੱਤਮ ਬਣਾਇਆ ਗਿਆ ਹੈ।
ਮਾਇਕਲ ਬਰਨਾਰਡ ਬੇਕਵਿਥ
ਬਾਇਬਲ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਈਸ਼ਵਰ ਨੇ ਆਪਣੀ ਤਸਵੀਰ 'ਚ ਬਣਾਇਆ ਹੈ ਤੇ ਅਸੀਂ ਸਾਰੇ ਸਮਾਨ ਹਾਂ। ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵਲੋਂ ਬ੍ਰਹਿਮੰਡ ਆਪਣੇ-ਆਪ ਬਾਰੇ ਜਾਗਰੂਕ ਹੋ ਰਿਹਾ ਹੈ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਖੁੱਲਦੀ ਸੰਭਾਵਨਾ ਦੇ ਅਸੀਮਤ ਖੇਤਰ ਹਾਂ। ਇਹ ਸਾਰਾ ਸੱਚ ਹੈ।
“ਤੁਸੀਂ ਜੋ ਹੋ, ਉਸਦਾ ਨਿਣਾਨਵੇਂ ਫੀਸਦੀ ਅਦ੍ਰਿਸ਼ ਹੈ ਤੇ ਉਸ ਨੂੰ ਛੋਹਿਆ ਨਹੀਂ ਜਾ ਸਕਦਾ।"
ਆਰ. ਬਕਮਿਨਿਸਟਰ-ਫੁਲਰ (1895-1983)
ਤੁਸੀਂ ਈਸ਼ਵਰ ਦਾ ਸਰੀਰਕ ਤੌਰ ਹੋ। ਤੁਸੀਂ ਮਾਸ ਨਹੀਂ ਆਤਮਾ ਹੋ। ਤੁਹਾਡਾ ਜੀਵਨ ਅਨਾਦਿ ਹੈ, ਜਿਹੜਾ ਆਪਣੇ-ਆਪ ਨੂੰ ਪ੍ਰਗਟ ਕਰ ਰਿਹਾ ਹੈ। ਤੁਸੀਂ ਬ੍ਰਹਿਮੰਡੀ ਜੀਅ ਹੋ। ਤੁਸੀਂ ਸਮੁੱਚੀ ਸ਼ਕਤੀ ਹੋ। ਤੁਸੀਂ ਸਮੁੱਚਾ ਗਿਆਨ ਹੋ। ਤੁਸੀਂ ਸਮੁੱਚਾ ਵਿਵੇਕ ਹੋ। ਤੁਸੀਂ ਪੂਰਨਤਾ ਹੋ। ਤੁਸੀਂ ਸ਼ਾਨਦਾਰ ਹੋ। ਤੁਸੀਂ ਰਚਨਹਾਰ ਹੋ ਤੇ ਇਸ ਗ੍ਰਹਿ ਤੇ ਆਪਣੀ ਰਚਨਾ ਕਰ ਰਹੇ ਹੋ।
ਜੇਮਸ ਰੇ
ਹਰ ਧਾਰਮਿਕ ਪਰੰਪਰਾ 'ਚ ਦਸਿਆ ਗਿਆ ਹੈ ਕਿ ਤੁਹਾਨੂੰ ਰਚਨਾਤਮਕ ਸ੍ਰੋਤ ਦੀ ਤਸਵੀਰ 'ਚ ਰਚਿਆ ਗਿਆ ਹੈ। ਇਸਦਾ ਮਤਲਬ ਹੈ ਕਿ ਤੁਹਾਡੇ 'ਚ ਈਸਵਰ ਦੀ ਸਮਰਥਾ ਤੇ ਸ਼ਕਤੀ ਹੈ। ਤੁਹਾਡੇ 'ਚ ਆਪਣਾ ਸੰਸਾਰ ਰਚਣ ਦੀ ਸਾਰੀ ਸ਼ਕਤੀ ਹੈ।
ਹੋ ਸਕਦਾ ਹੈ ਤੁਸੀਂ ਇਹੋ ਜਿਹੀ ਚੀਜਾਂ ਦੀ ਰਚਨਾ ਕੀਤੀ ਹੋਵੇ, ਜਿਹੜੀਆਂ ਅਦਭੁੱਤ ਹੋਣ ਤੇ ਤੁਹਾਡੇ ਕਾਬਲ। ਜਾਂ ਫਿਰ ਹੋ ਸਕਦਾ ਹੈ ਕਿ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਹੋਵੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਸਵਾਲ ਤੇ ਵਿਚਾਰ ਕਰੋ, “ਤੁਹਾਨੂੰ ਆਪਣੇ ਜੀਵਨ ਚ ਚੰਗੇ ਨਤੀਜੇ ਮਿਲ ਰਹੇ ਹਨ, ਕੀ ਤੁਸੀਂ ਉਨ੍ਹਾਂ ਨੂੰ ਸਚਮੁੱਚ ਚਾਹੁੰਦੇ ਹੋ? ਤੇ ਕੀ ਉਹ ਸਚਮੁੱਚ ਤੁਹਾਡੇ ਕਾਬਲ ਹਨ?” ਜੇਕਰ ਉਹ ਤੁਹਾਡੇ ਕਾਬਲ ਨਹੀਂ ਹਨ, ਤਾਂ ਫਿਰ ਕੀ ਇਹੀ ਉਨ੍ਹਾਂ ਨੂੰ ਬਦਲਣ ਦਾ ਸਹੀ ਸਮਾਂ ਨਹੀਂ ਹੈ? ਕਿਉਂਕਿ ਤੁਹਾਡੇ 'ਚ ਇੰਝ ਕਰਣ ਦੀ ਸ਼ਕਤੀ ਹੈ।
"ਸਾਰੀ ਸ਼ਕਤੀ ਅੰਦਰੋਂ ਆਉਂਦੀ ਹੈ, ਇਸਲਈ ਸਾਡੇ ਕਾਬੂ 'ਚ ਹੈ।"
ਰਾੱਬਰਟ ਕਾੱਲੀਅਰ
ਤੁਸੀਂ ਆਪਣਾ ਅਤੀਤ ਨਹੀਂ ਹੋ
ਜੈਕ ਕੈਨਫ਼ੀਲਡ
ਬਹੁਤੇ ਲੋਕ ਆਪਣੇ-ਆਪ ਨੂੰ ਜੀਵਨ ਦਾ ਸ਼ਿਕਾਰ ਮੰਨਦੇ ਹਨ। ਉਹ ਅਕਸਰ ਅਤੀਤ ਦੀਆਂ ਘਟਨਾਵਾਂ ਨੂੰ ਦੋਸ਼ ਦਿੰਦੇ ਰਹਿੰਦੇ ਹਨ। ਹੋ ਸਕਦਾ ਹੈ, ਉਹ ਕਹਿਣ, ਕਿ ਉਨ੍ਹਾਂ ਨੂੰ ਬਦਸਲੂਕ ਮਾਂ-ਪਿਓ ਜਾਂ ਵਿਘਟਨਾਕਾਰੀ ਪਰਿਵਾਰ 'ਚ ਵੱਡਾ ਹੋਣਾ ਪਿਆ। ਜਿਆਦਾਤਰ ਮਨੋਵਿਗਿਆਨੀ ਮੰਨਦੇ ਹਨ ਕਿ ਲਗਭਗ 85 ਫੀਸਦੀ ਪਰਿਵਾਰ ਵਿਘਟਨਕਾਰੀ ਹੁੰਦੇ ਹਨ, ਇਸਲਈ ਅਚਾਨਕ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਇੰਨੇ ਅਨੂਠੇ ਨਹੀਂ ਹੋ।
ਮੇਰੇ ਮਾਂ-ਪਿਓ ਸ਼ਰਾਬੀ ਸਨ। ਮੇਰੇ ਪਿਤਾ ਮੈਨੂੰ ਕੁੱਟਦੇ ਸਨ। ਜਦੋਂ ਮੈਂ ਛਿਅ ਸਾਲ ਦਾ ਸੀ, ਤਾਂ ਮੇਰੀ ਮਾਂ ਨੇ ਉਨ੍ਹਾਂ ਨੂੰ ਤਲਾਕ ਦੇ ਦਿੱਤਾ.... ਮੇਰਾ ਮਤਲਬ ਹੈ, ਇਹ ਕਿਸੇ ਨਾ ਕਿਸੇ ਤੌਰ ਤੇ ਹਰ ਵਿਅਕਤੀ ਦੀ ਕਹਾਣੀ ਹੈ। ਅਸਲ ਸਵਾਲ ਇਹ ਹੈ, ਹੁਣ ਤੁਸੀਂ ਕੀ ਕਰਣ ਵਾਲੇ ਹੋ? ਹੁਣ ਤੁਸੀਂ ਕੀ ਚੁਣਨ ਵਾਲੇ ਹੋ? ਕਿਉਂਕਿ ਜਾਂ ਤਾਂ ਤੁਸੀਂ ਅਨਚਾਹੀ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਨਚਾਹੀ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹੋ। ਅਤੇ ਜਦੋਂ ਲੋਕ ਮਨਚਾਹੀ ਚੀਜ਼ਾਂ 'ਤੇ ਧਿਆਨ ਕੇਂਦ੍ਰਿਤ ਕਰਦੇ
ਹਨ, ਤਾਂ ਅਨਚਾਹੀ ਚੀਜ਼ਾਂ ਗਾਇਬ ਹੋਣ ਲਗਦੀਆਂ ਹਨ ਤੇ ਮਨਚਾਹੀ ਚੀਜਾਂ ਵਧਣ। ਇਕ ਸਮਾਂ ਇਹੋ ਜਿਹਾ ਆਉਂਦਾ ਹੈ, ਜਦੋਂ ਅਨਚਾਹਾ ਹਿੱਸਾ ਬਿਲਕੁਲ ਗਾਇਬ ਹੋ ਜਾਂਦੇ ਹਨ।
"ਜਿਹੜਾ ਵਿਅਕਤੀ ਆਪਣੇ ਮਸਤਿਸ਼ਕ ਨੂੰ ਜੀਵਨ ਦੇ ਕਾਲੇ ਪਹਿਲੂ 'ਤੇ ਕੇਂਦ੍ਰਿਤ ਰੱਖਦਾ ਹੈ, ਉਹ ਅਤੀਤ ਦੇ ਦੁਰਭਾਗਾਂ ਤੇ ਨਿਰਾਸ਼ਾਵਾਂ ਨੂੰ ਵਾਰ-ਵਾਰ ਭੋਗਦਾ ਹੈ। ਇਹੀ ਨਹੀਂ, ਉਹ ਇਕ ਤਰ੍ਹਾਂ ਨਾਲ ਭਵਿੱਖ 'ਚ ਉਂਝ ਦੇ ਹੀ ਬਦਕਿਸਮਤੀ ਤੇ ਨਿਰਾਸ਼ਾਵਾਂ ਲਈ ਪ੍ਰਾਰਥਨਾ ਕਰਦਾ ਹੈ। ਜੇਕਰ ਤੁਹਾਨੂੰ ਭਵਿੱਖ 'ਚ ਬਦਕਿਸਮਤੀ ਦੇ ਸਿਵਾ ਕੁਝ ਨਹੀਂ ਦਿਖਦਾ, ਤਾਂ ਤੁਸੀਂ ਇਸੇ ਲਈ ਪ੍ਰਾਰਥਨਾ ਕਰ ਰਹੇ ਹੋ ਤੇ ਨਿਸ਼ਚਿਤ ਤੌਰ ਤੇ ਤੁਹਾਨੂੰ ਬਦਕਿਸਮਤੀ ਹੀ ਮਿਲੇਗੀ।"
ਪ੍ਰੇਂਟਿਸ ਮਲਫ਼ੋਰਡ
ਜੇਕਰ ਤੁਸੀਂ ਆਪਣੇ ਅਤੀਤ ਦੀਆਂ ਮੁਸ਼ਕਿਲਾਂ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਤਾਂ ਤੁਸੀਂ ਵਰਤਮਾਨ 'ਚ ਆਪਣੇ ਲਈ ਜਿਆਦਾ ਮੁਸ਼ਕਿਲ ਹਾਲਾਤ ਉਤਪੰਨ ਕਰ ਰਹੇ ਹੋ। ਇਸ ਨੂੰ ਛੱਡ ਦਿਓ, ਚਾਹੇ ਇਹ ਜਿਹੜਾ ਕੁੱਝ ਵੀ ਹੋਵੇ। ਇਸ 'ਚ ਤੁਹਾਡਾ ਹੀ ਫ਼ਾਇਦਾ ਹੈ। ਜੇਕਰ ਤੁਸੀਂ ਕਿਸੇ ਨਾਲ ਕਸਕ ਜਾਂ ਕਰਿੱਝ ਰੱਖਦੇ ਹੋ ਜਾਂ ਕਿਸੇ ਪੁਰਾਣੀ ਘਟਨਾ ਲਈ ਕਿਸੇ ਨੂੰ ਦੋਸ਼ ਦਿੰਦੇ ਹੋ, ਤਾਂ ਤੁਸੀਂ ਸਿਰਫ ਆਪਣਾ ਨੁਕਸਾਨ ਕਰ ਰਹੇ ਹੋ। ਤੁਸੀਂ ਇਕੱਲੇ ਹੀ ਵਿਅਕਤੀ ਹੋ, ਜਿਹੜਾ ਉਸ ਜੀਵਨ ਦਾ ਨਿਰਮਾਣ ਕਰ ਸਕਦਾ ਹੈ, ਜਿਸਦੇ ਤੁਸੀਂ ਹਕਦਾਰ ਹੋ। ਜਦੋਂ ਤੁਸੀਂ ਸੁਚੇਤਨ ਤੌਰ ਤੇ ਆਪਣੀ ਮਨਚਾਹੀ ਚੀਜਾਂ 'ਤੇ ਧਿਆਨ ਕਰਦੇ ਹੋ, ਜਦੋਂ ਤੁਸੀਂ ਚੰਗੀਆਂ ਭਾਵਨਾਵਾਂ ਭੇਜਣਾ ਸ਼ੁਰੂ ਕਰਦੇ ਹੋ, ਤਾਂ ਆਕਰਸ਼ਨ ਦਾ ਨਿਯਮ ਪ੍ਰਤਿਕਿਰਿਆ ਕਰੇਗਾ। ਤੁਹਾਨੂੰ ਤਾਂ ਬਸ ਸ਼ੁਰੂ ਕਰਣਾ ਹੈ ਤੇ ਇੰਝ ਕਰਦੇ ਹੀ ਜਾਦੂ ਦੀ ਸੋਟੀ ਘੁੰਮ ਜਾਵੇਗੀ।
ਲੀਸਾ ਨਿਕੋਲਸ
ਤੁਸੀਂ ਆਪਣੀ ਤਕਦੀਰ ਦੇ ਨਿਰਮਾਤਾ ਹੋ। ਤੁਸੀਂ ਲਿਖਾਰੀ ਹੋ ਤੇ ਆਪਣੀ ਕਹਾਣੀ ਆਪੇ ਲਿਖਦੇ ਹੋ। ਕਲਮ ਤੁਹਾਡੇ ਹੱਥ 'ਚ ਹੈ ਤੇ ਨਤੀਜਾ ਉਹੀ ਹੈ, ਜਿਸਨੂੰ ਤੁਸੀਂ ਚੁਣਦੇ ਹੋ।
ਮਾਇਕਲ ਬਰਨਾਰਡ ਬੇਕਵਿਥ
ਆਕਰਸ਼ਨ ਦੇ ਨਿਯਮ ਬਾਰੇ ਤੇ ਸੁੰਦਰ ਗਲ ਇਹ ਹੈ ਕਿ ਤੁਸੀਂ ਜਿੱਥੇ ਹੋ, ਉਥੋਂ ਹੀ ਸ਼ੁਰੂ ਕਰ ਸਕਦੇ ਹੋ। ਤੁਸੀਂ ਇਸ ਵੇਲੇ “ਅਸਲ ਸੋਚ” ਨਾਲ ਸੋਚਣਾ ਸ਼ੁਰੂ ਕਰ ਸਕਦੇ ਹੋ ਤੇ ਆਪਣੇ ਅੰਦਰ ਸੁਮੇਲ ਤੇ ਖੁਸ਼ੀ ਦੀ ਭਾਵਨਾ ਉਤਪੰਨ ਕਰ ਸਕਦੇ ਹੋ। ਨਿਯਮ ਉਸੇ ਦੇ ਮੁਤਾਬਿਕ ਪ੍ਰਤਿਕਿਰਿਆ ਕਰਣ ਲਗੇਗਾ।
ਡਾੱ. ਜੋ ਵਿਟਾਲ
ਦੇਖੋ, ਤੁਹਾਡੇ ਮਨ 'ਚ ਕਈ ਧਾਰਨਾਵਾਂ ਹੋਣਗੀਆਂ, ਜਿਵੇਂ, "ਬ੍ਰਹਿਮੰਡ 'ਚ ਲੋੜ ਤੋਂ ਵੱਧ ਹੈ।“ ਜਾਂ ਤੁਹਾਡੇ ਮਨ 'ਚ ਇਹ ਵਿਸ਼ਵਾਸ ਹੋਵੇਗਾ ਕਿ, "ਮੈਂ ਬੁੱਢਾ ਨਹੀਂ ਹੋ ਰਿਹਾ ਹਾਂ, ਬਲਕਿ ਜਵਾਨ ਹੋ ਰਿਹਾ ਹਾਂ।" ਆਕਰਸ਼ਨ ਦੇ ਨਿਯਮ ਦਾ ਪ੍ਰਯੋਗ ਕਰਕੇ ਅਸੀਂ ਜਿਵੇਂ ਦਾ ਚਾਹੀਏ, ਬਣ ਸਕਦੇ ਹਾਂ।
ਮਾਇਕਲ ਬਰਨਾਰਡ ਬੇਕਵਿਥ
ਤੁਸੀਂ ਆਪਣੇ-ਆਪ ਨੂੰ ਗਲਤ ਖ਼ਾਨਦਾਨੀ ਵਿਰਾਸਤ, ਸਭਿਆਚਾਰਕ ਪਰੰਪਰਾਵਾਂ, ਸਮਾਜਿਕ ਧਾਰਨਾਵਾਂ ਤੋਂ ਮੁਕਤ ਕਰ ਸਕਦੇ ਹੋ ਤੇ ਇਹ ਸਾਬਿਤ ਕਰ ਸਕਦੇ ਹੋ ਕਿ ਤੁਹਾਡੀ ਆਂਤਰਿਕ ਸ਼ਕਤੀ ਸੰਸਾਰ ਦੀ ਸ਼ਕਤੀ ਤੋਂ ਜਿਆਦਾ ਵੱਡੀ ਹੈ।
ਡਾੱ. ਫ੍ਰੇਡ ਏਲਨ ਵੋਲਫ਼
ਹੋ ਸਕਦਾ ਹੈ ਤੁਸੀਂ ਸੋਚ ਰਹੇ ਹੋਵੋ, "ਇਹ ਬਹੁਤ ਚੰਗਾ ਲਗਦਾ ਹੈ, ਲੇਕਿਨ ਮੈਂ ਇਹ ਨਹੀਂ ਕਰ ਸਕਦਾ।" ਜਾਂ "ਮੇਰੀ ਪਤਨੀ ਮੈਨੂੰ ਇੰਝ ਨਹੀਂ ਕਰਣ ਦੇਵੇਗੀ!" ਜਾਂ "ਮੇਰਾ ਪਤੀ ਮੈਨੂੰ ਇਸ ਤਰ੍ਹਾਂ ਕਰਣ ਨਹੀਂ ਦੇਵੇਗਾ।" ਜਾਂ "ਇਹ ਕਰਣ ਲਈ ਮੇਰੇ ਕੋਲ ਕਾਫੀ ਪੈਸੇ ਨਹੀਂ ਹਨ।" ਜਾਂ "ਮੈਂ ਇਹ ਕਰਣ ਲਈ ਕਾਫੀ ਸ਼ਕਤੀਸ਼ਾਲੀ ਨਹੀਂ ਹਾਂ।" ਜਾਂ, "ਮੈਂ ਇਸ ਨੂੰ ਕਰਣ ਲਈ ਬਹੁਤਾ ਅਮੀਰ ਨਹੀਂ ਹਾਂ।" ਜਾਂ "ਮੈਂ ਨਹੀਂ ਹਾਂ, ਮੈਂ ਨਹੀਂ ਹਾਂ, ਮੈਂ ਨਹੀਂ ਹਾਂ ।"
"ਮੈਂ ਨਹੀਂ ਹਾਂ" ਦਾ ਹਰ ਵਾਕ ਇਕ ਰਚਨਾ ਹੈ।
"ਮੈਂ ਨਹੀਂ ਹਾਂ", ਕਹਿਣ ਬਾਰੇ ਸੁਚੇਤ ਰਹਿਣਾ ਚੰਗੀ ਗੱਲ ਹੈ। ਧਿਆਨ ਰਹੇ, ਤੁਸੀਂ ਜੋ ਕੁੱਝ ਵੀ ਕਹਿੰਦੇ ਹੋ, ਉਸਦਾ ਨਿਰਮਾਣ ਕਰ ਰਹੇ ਹੋ। ਮੈਂ ...ਹਾਂ ਸ਼ਬਦਾਂ ਦੀ ਸ਼ਕਤੀ ਬਾਰੇ ਡਾੱ. ਵੋਲਫ ਨੇ ਜਿਹੜੀ ਪ੍ਰਬਲ ਸਲਾਹ ਦਿੱਤੀ ਹੈ, ਉਹ ਸਾਰੇ ਮਹਾਨ ਉਪਦੇਸ਼ਕਾਂ ਨੇ ਦਿੱਤੀ ਹੈ। ਜਦੋਂ ਤੁਸੀਂ ਕਹਿੰਦੇ ਹੋ "ਮੈਂ ... ਹਾਂ," ਤਾਂ ਇਸਦੇ ਵਿਚਕਾਰਲੇ ਸ਼ਬਦ ਪੂਰੀ ਸ਼ਕਤੀ ਤੋਂ ਸਿਰਜਨਾ ਨੂੰ ਬੁਲਾਵਾ ਦੇ ਰਹੇ ਹੁੰਦੇ ਹੋ, ਕਿਉਂਕਿ ਤੁਸੀਂ ਬਤੌਰ ਸੱਚਾਈ ਇਸਦਾ ਐਲਾਨ ਕਰ ਰਹੇ ਹੁੰਦੇ ਹੋ। ਤੁਸੀਂ ਇਸ ਨੂੰ ਨਿਸ਼ਚਿਤਤਾ ਨਾਲ ਵਿਅਕਤ ਕਰ ਰਹੇ ਹੋ। ਇਸਲਈ ਜਦੋਂ ਤੁਸੀਂ ਕਹਿੰਦੇ ਹੋ, "ਮੈਂ ਥੱਕਿਆ ਹੋਇਆ ਹਾਂ” ਜਾਂ “ਮੈਂ ਕੜਕਾਂ ਹਾਂ," ਜਾਂ "ਮੈਂ ਬੀਮਾਰ ਹਾਂ" ਜਾਂ "ਮੈਂ ਦੇਰ ਨਾਲ ਪਹੁੰਚ ਰਿਹਾ ਹਾਂ" ਜਾਂ "ਮੈਂ ਮੋਟਾ ਹਾਂ" ਜਾਂ "ਮੈਂ ਬੁੱਢਾ ਹਾਂ", ਤਾਂ ਜਿੰਨ ਕਹਿੰਦਾ ਹੈ, "ਤੁਹਾਡੀ ਇੱਛਾ ਹੀ ਮੇਰੇ ਲਈ ਆਦੇਸ਼ ਹਨ।"
ਇਹ ਜਾਣਨ ਤੋਂ ਬਾਅਦ ਕੀ ਇਹ ਚੰਗਾ ਵਿਚਾਰ ਨਹੀਂ ਹੈ ਕਿ ਦੋ ਸਭ ਤੋਂ ਸ਼ਕਤੀਸ਼ਾਲੀ ਸ਼ਬਦਾਂ ਮੈਂ... ਹਾਂ ਦਾ ਇਸਤੇਮਾਲ ਤੁਸੀਂ ਆਪਣੇ ਮੁਨਾਫੇ ਲਈ ਕਰੋ? ਇਹ ਕਿਹੋ ਜਿਹਾ ਰਹੇਗਾ, "ਮੈਂ ਹਰ ਚੰਗੀ ਚੀਜ ਪਾ ਰਿਹਾ ਹਾਂ। ਮੈਂ ਖੁਸ਼ ਹਾਂ। ਮੈਂ ਅਮੀਰ ਹਾਂ। ਮੈਂ ਸਿਹਤਮੰਦ ਹਾਂ। ਮੈਂ ਪ੍ਰੇਮਪੂਰਨ ਹਾਂ। ਮੈਂ ਸਮੇਂ ਦਾ ਪਾਬੰਦ ਹਾਂ। ਮੈਂ ਸਦੀਵੀ ਯੁਵਕ ਹਾਂ। ਮੈਂ ਹਰ ਦਿਨ ਊਰਜਾਵਾਨ ਹਾਂ।"
ਆਪਣੀ ਪੁਸਤਕ ਦ ਮਾਸਟਰ ਕੀ ਸਿਸਟਮ ਵਿਚ ਚਾਰਲਸ ਹਾਨੇਲ ਦਾਅਵਾ ਕਰਦੇ ਹਨ ਕਿ ਇਕ ਸੰਕਲਪ ਹਰ ਚੀਜ਼ ਨੂੰ ਸ਼ਾਮਿਲ ਕਰਦਾ ਹੈ, ਜਿਸ ਨੂੰ ਕੋਈ ਇਨਸਾਨ ਚਾਹ ਸਕਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸੰਕਲਪ ਸਾਰੀਆਂ ਚੀਜਾਂ ਲਈ ਅਨੁਕੂਲ ਹਾਲਾਤ ਉਤਪੰਨ ਕਰ ਦੇਵੇਗਾ। ਉਹ ਅੱਗੇ ਕਹਿੰਦਾ ਹੈ, "ਇਸਦਾ ਕਾਰਣ ਇਹ ਹੈ ਕਿ ਸੰਕਲਪ ਸੱਚ ਦੇ ਅਨੁਰੂਪ ਹੈ ਤੇ ਜਦੋਂ ਸੱਚ ਪ੍ਰਗਟ ਹੁੰਦਾ ਹੈ ਤਾਂ ਹਰ ਤਰ੍ਹਾਂ ਦੀ ਗਲਤੀ ਜਾਂ ਮਤਭੇਦ ਗਾਇਬ ਹੋ ਜਾਂਦੇ ਹਨ।"
ਇਹ ਸੰਕਲਪ ਹੈ : "ਮੈਂ ਸਮੁੱਚਾ, ਉੱਤਮ, ਸ਼ਕਤੀਸ਼ਾਲੀ, ਉਤਸ਼ਾਹਪੂਰਨ, ਪ੍ਰੇਮਮਈ, ਮਿਲਾਪੜੇ ਤੇ ਖੁਸ਼ ਹੈ।"
ਜੇਕਰ ਤੁਹਾਨੂੰ ਆਪਣੀ ਮਨਚਾਹੀ ਚੀਜ਼ ਅਦ੍ਰਿਸ਼ 'ਚੋਂ ਖਿੱਚ ਕੇ ਦ੍ਰਿਸ਼ `ਚ ਲਿਆਉਣ ਦਾ ਇਹ ਤਰੀਕਾ ਮਿਹਨਤ ਭਰਿਆ ਲੱਗਦਾ ਹੋਵੇ, ਤਾਂ ਇਸ ਸ਼ਾਰਟਕਟ ਨੂੰ ਅਜਮਾਓ - ਤੁਸੀਂ ਜੋ ਚਾਹੁੰਦੇ ਹੋ, ਉਸ ਨੂੰ ਬਤੌਰ ਪੂਰਨ ਸਚਾਈ ਦੇਖੋ। ਇਸ ਨਾਲ ਤੁਸੀਂ ਜੋ ਚਾਹੁੰਦੇ ਹੈ, ਉਹ ਪ੍ਰਕਾਸ਼ ਦੀ ਗਤੀ ਨਾਲ ਪ੍ਰਗਟ ਹੋ ਜਾਵੇਗਾ। ਜਿਸ ਪਲ ਤੁਸੀਂ ਮੰਗਦੇ ਹੈ, ਉਸ ਪਲ ਇਹ ਵਿਸ਼ਵ-ਵਿਆਪੀ ਰੂਹਾਨੀ ਖੇਤਰ 'ਚ
ਸਤਿ ਹੁੰਦਾ ਹੈ ਤੇ ਉਹ ਖੇਤਰ ਮੌਜੂਦ ਹੁੰਦਾ ਹੈ। ਜਦ ਤੁਸੀਂ ਆਪਣੇ ਮਸਤਿਸ਼ਕ `ਚ ਕਿਸੇ ਚੀਜ਼ ਦੀ ਕਲਪਨਾ ਕਰਦੇ ਹੋ, ਤਾਂ ਇਹ ਵਿਸਵਾਸ ਰੱਖੋ ਕਿ ਇਹ ਸੱਚਾਈ ਹੈ ਤੇ ਇਸਦੇ ਪ੍ਰਗਟੀਕਰਣ ਬਾਰੇ ਕੋਈ ਸਵਾਲ ਨਹੀਂ ਹੋ ਸਕਦਾ।
"ਇਹ ਨਿਯਮ ਤੁਹਾਡੇ ਲਈ ਕੀ ਕਰ ਸਕਦਾ ਹੈ, ਇਸਦੀ ਕੋਈ ਸੀਮਾ ਨਹੀਂ ਹੈ। ਆਪਣੇ ਆਦਰਸ਼ ਸਰੂਪ 'ਚ ਯਕੀਨ ਕਰਨ ਦੀ ਹਿੰਮਤ ਕਰੋ। ਉਸ ਆਦਰਸ਼ ਸਰੂਪ ਬਾਰੇ ਇਸ ਤਰ੍ਹਾਂ ਸੋਚੋ, ਜਿਵੇਂ ਇਹ ਸੱਚ ਹੋ ਚੁੱਕਿਆ ਹੈ।"
ਚਾਰਲਸ ਹਾਨੇਲ
ਜਦੋਂ ਹੈਨਰੀ ਫੋਰਡ ਦੁਨੀਆ 'ਚ ਆਪਣੀ ਕਾਰ ਦੇ ਸੁਫਨੇ ਨੂੰ ਸਾਕਾਰ ਕਰ ਰਹੇ ਸਨ, ਤਾਂ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਦਾ ਮਜਾਕ ਉਡਾਇਆ ਤੇ ਉਨ੍ਹਾਂ ਨੂੰ ਪਾਗਲ ਸਮਝਿਆ, ਕਿਉਂਕਿ ਉਨ੍ਹਾਂ ਦੀ ਨਿਗਾਹ 'ਚ ਉਹ ਇੰਨੇ "ਅਜੀਬ" ਸੁਫਨੇ ਨੂੰ ਸਾਕਾਰ ਕਰਣ ਦੀ ਕੋਸ਼ਿਸ਼ ਕਰ ਰਹੇ ਸਨ। ਹੈਨਰੀ ਫੋਰਡ ਮਜਾਕ ਉਡਾਣ ਵਾਲੇ ਲੋਕਾਂ ਤੋਂ ਜਿਆਦਾ ਸਿਆਣੇ ਸਨ। ਉਹ ਰਹੱਸ ਤੇ ਬ੍ਰਹਿਮੰਡ ਦਾ ਨਿਯਮ ਜਾਣਦੇ ਸਨ।
"ਜੇਕਰ ਤੁਸੀਂ ਸੋਚ ਲਓ ਕਿ ਤੁਸੀਂ ਕਰ ਸਕਦੇ ਹੋ ਜਾਂ ਇਹ ਸੋਚ ਲਓ ਕਿ ਤੁਸੀਂ ਨਹੀਂ ਕਰ ਸਕਦੇ ਹੋ, ਤਾਂ ਦੋਵੇਂ ਹੀ ਮਾਮਲਿਆਂ 'ਚ ਤੁਸੀਂ ਸਹੀ ਹੋ।"
ਹੈਨਰੀ ਫ਼ੋਰਡ (1863-1947)
ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਕੀ ਕਰ ਸਕਦੇ ਹੋ? ਇਸ ਗਿਆਨ ਨਾਲ ਤੁਸੀਂ ਜੋ ਵੀ ਚਾਹੋ, ਉਹ ਹਾਸਿਲ ਕਰ ਸਕਦੇ ਹੋ। ਇਸ ਗਿਆਨ ਨਾਲ ਤੁਸੀਂ ਜੋ ਚਾਹੋ, ਉਹ ਕੰਮ ਕਰ ਸਕਦੇ ਹੋ। ਹੋ ਸਕਦਾ ਹੈ, ਅਤੀਤ 'ਚ ਤੁਹਾਨੂੰ ਇਸ ਗੱਲ ਦਾ ਅੰਦਾਜਾ ਹੋਵੇ ਕਿ ਤੁਸੀਂ ਕਿੰਨੇ ਪ੍ਰਤਿਭਾਸ਼ਾਲੀ ਹੋ। ਦੇਖੋ ਤੁਸੀਂ ਜਾਣ ਚੁੱਕੇ ਹੋ ਕਿ ਤੁਸੀਂ ਪਰਮ ਮਸਤਿਸ਼ਕ ਦੇ ਅੰਸ਼ ਹੋ ਤੇ ਤੁਸੀਂ ਉਸ ਪਰਮ ਮਸਤਿਸ਼ਕ ਤੋਂ ਜੋ ਚਾਹੋ, ਬਾਹਰ ਕੱਢ ਸਕਦੇ ਹੋ। ਕੋਈ ਵੀ ਕਾਢ, ਕੋਈ ਵੀ ਪ੍ਰੇਰਣਾ, ਕੋਈ ਵੀ ਜਵਾਬ, ਕੋਈ ਵੀ ਚੀਜ। ਤੁਸੀਂ
ਜੋ ਚਾਹੇ ਕਰ ਸਕਦੇ ਹੋ। ਤੁਸੀਂ ਜੀਨੀਅਸ ਹੋ। ਇਸਲਈ ਆਪਣੇ-ਆਪ ਨੂੰ ਇਹ ਦੱਸਣਾ ਸ਼ੁਰੂ ਕਰੋ ਤੇ ਤੁਸੀਂ ਸਚਮੁੱਚ ਜੋ ਹੋ, ਉਸਦੇ ਪ੍ਰਤੀ ਸੁਚੇਤ ਬਣੋ।
ਮਾਇਕਲ ਬਰਨਾਰਡ ਬੇਕਵਿਥ
ਕੀ ਇਸਦੀ ਕੋਈ ਸੀਮਾ ਹੈ? ਬਿਲਕੁਲ ਨਹੀਂ। ਅਸੀਂ ਅਸੀਮਤ ਜੀਵ ਹਾਂ। ਸਾਡੇ ਉੱਤੇ ਕੋਈ ਛਤ ਨਹੀਂ ਹੈ। ਇਸ ਧਰਤੀ ਦੇ ਹਰ ਵਿਅਕਤੀ ਦੀ ਅੰਦਰਲੀ ਸਮਰਥਾ, ਯੋਗਤਾਵਾਂ, ਕਾਬਲੀਅਤ ਤੇ ਸ਼ਕਤੀਆਂ ਅਸੀਮਤ ਹਨ।"
ਆਪਣੇ ਵਿਚਾਰਾਂ ਬਾਰੇ ਸੁਚੇਤ ਬਣੋ
ਤੁਹਾਡੀ ਸਾਰੀ ਸ਼ਕਤੀ ਉਸ ਸ਼ਕਤੀ ਬਾਰੇ ਵਾਕਫ ਰਹਿਣ ਤੇ ਉਸ ਸ਼ਕਤੀ ਨੂੰ ਆਪਣੀ ਚੇਤਨਾ 'ਚ ਰਖਣ ਵਿਚ ਹੈ।
ਤੁਹਾਡਾ ਮਸਤਿਸਕ ਸਟੀਮ ਟ੍ਰੇਨ ਵਰਗਾ ਬਣ ਸਕਦਾ ਹੈ, ਬਸ਼ਰਤੇ ਤੁਸੀਂ ਉਸ ਨੂੰ ਬਣਨ ਦਿਓ। ਇਹ ਤੁਹਾਨੂੰ ਅਤੀਤ ਦੇ ਵਿਚਾਰਾਂ ਤੋਂ ਦੂਰ ਲੈ ਜਾ ਸਕਦਾ ਹੈ। ਫਿਰ ਇਹ ਅਤੀਤ ਦੀਆਂ ਮਾੜੀਆਂ ਘਟਨਾਵਾਂ ਨੂੰ ਭਵਿਖ 'ਚ ਪ੍ਰੋਜੈਕਟ ਕਰ ਤੁਹਾਨੂੰ ਭਵਿੱਖ ਦੇ ਵਿਚਾਰਾਂ ਵਲ ਲੈ ਜਾਂਦਾ ਹੈ। ਇਹ ਬੇਕਾਬੂ ਵਿਚਾਰ ਵੀ ਨਿਰਮਾਣ ਕਰ ਰਹੇ ਹਨ। ਜਦੋਂ ਤੁਸੀਂ ਵਾਕਫ ਬਣ ਜਾਂਦੇ ਹੋ, ਤਾਂ ਤੁਸੀਂ ਵਰਤਮਾਨ 'ਚ ਰਹਿੰਦੇ ਹੋ। ਤੇ ਜਾਣਦੇ ਹੋ ਕਿ ਤੁਸੀਂ ਕੀ ਸੋਚ ਰਹੇ ਹੋ। ਤੁਸੀਂ ਆਪਣੇ ਵਿਚਾਰਾਂ 'ਤੇ ਕੰਟਰੋਲ ਹਾਸਿਲ ਕਰ ਲਿਆ ਹੈ ਤੇ ਇੱਥੇ ਹੀ ਤੁਹਾਡੀ ਸਾਰੀ ਸ਼ਕਤੀ ਹੈ।
ਤੁਸੀਂ ਕਿਸ ਤਰ੍ਹਾਂ ਜਿਆਦਾ ਜਾਗਰੂਕ ਬਣਦੇ ਹੋ? ਇਹ ਤਰੀਕਾ ਇਹ ਹੈ ਕਿ ਤੁਸੀਂ ਠਹਿਰ ਕੇ ਆਪਣੇ-ਆਪ ਨੂੰ ਪੁੱਛੋ, "ਮੈਂ ਇਸ ਵੇਲੇ ਕੀ ਸੋਚ ਰਿਹਾ ਹਾਂ? ਮੈਂ ਇਸ ਸਮੇਂ ਕੀ ਮਹਿਸੂਸ ਕਰ ਰਿਹਾ ਹਾਂ? ਜਿਸ ਪਲ ਤੁਸੀਂ ਆਪਣੇ-ਆਪ ਨੂੰ ਇਹ ਪੁੱਛਦੇ ਹੋ, ਤੁਸੀਂ ਜਾਗਰੂਕ ਹੋ, ਕਿਉਂਕਿ ਤੁਸੀਂ ਆਪਣੇ ਮਸਤਿਸ਼ਕ ਨੂੰ ਵਰਤਮਾਨ ਪਲ 'ਤੇ ਲੈ ਆਏ ਹੋ।
ਇਸ ਬਾਰੇ ਸੋਚਣ ਵੇਲੇ ਆਪਣੇ-ਆਪ ਨੂੰ ਵਰਤਮਾਨ ਦੀ ਜਾਗਰੂਕਤਾ 'ਤੇ ਮੁੜ ਲਿਆਓ। ਇਸ ਨੂੰ ਹਰ ਦਿਨ ਸੈਂਕੜੇ ਵਾਰੀ ਕਰੋ, ਕਿਉਂਕਿ ਯਾਦ ਰੱਖੋ, ਸ਼ਕਤੀ ਦੀ ਜਾਗਰੂਕਤਾ 'ਚ ਹੀ ਤੁਹਾਡੀ ਸਾਰੀ ਸ਼ਕਤੀ ਹੈ। ਮਾਇਕਲ ਬਰਨਾਰਡ ਬੇਕਵਿਥ ਇਸ ਸ਼ਕਤੀ ਦੀ ਜਾਗਰੂਕਤਾ ਨੂੰ ਸੰਖੇਪ 'ਚ ਇਸ ਤਰ੍ਹਾਂ ਕਹਿੰਦੇ ਹਨ, "ਯਾਦ ਰੱਖਣ ਨੂੰ ਯਾਦ ਰੱਖੋ।" ਇਹ ਵਾਕ ਮੇਰੇ ਜੀਵਨ ਦਾ ਥੀਮ ਗਾਣਾ ਬਣ ਗਿਆ ਹੈ।
ਮੈਂ ਯਾਦ ਰੱਖਣ ਨੂੰ ਯਾਦ ਰੱਖਾਂ, ਇਸ ਦਿਸ਼ਾ 'ਚ ਜਿਆਦਾ ਜਾਗਰੂਕ ਬਣਨ ਲਈ ਮੈਂ ਬ੍ਰਹਿਮੰਡ ਤੋਂ ਕਹਿੰਦੀ ਹਾਂ ਕਿ ਜਦੋਂ ਵੀ ਮੇਰਾ ਦਿਮਾਗ ਮੈਨੂੰ "ਨੁਕਸਾਨ" ਪਹੁੰਚਾ ਰਿਹਾ ਹੋਵੇ, ਤਾਂ ਇਹ ਮੈਨੂੰ ਹਲਕਾ ਝਟਕਾ ਦੇ ਕੇ ਵਰਤਮਾਨ 'ਚ ਲੈ ਆਏ। ਇਹ ਹਲਕਾ ਝਟਕਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਮੈਂ ਧੱਕੀ ਜਾਂਦੀ ਹਾਂ ਜਾਂ ਕੋਈ ਚੀਜ਼ ਹੱਥੋਂ ਛੁੱਟ ਜਾਂਦੀ ਹੈ, ਜਾਂ ਆਸ-ਪਾਸ ਤੇਜ਼ ਰੌਲਾ ਹੁੰਦਾ ਹੈ ਜਾਂ ਕੋਈ ਸਾਇਰਨ ਜਾਂ ਅਲਾਰਮ ਵੱਜਦਾ ਹੈ। ਇਹ ਸਾਰੀਆਂ ਚੀਜਾਂ ਮੈਨੂੰ ਇਸ਼ਾਰਾ ਕਰ ਦਿੰਦੀਆਂ ਹਨ ਕਿ ਮੇਰਾ ਮਸਤਿਸ਼ਕ ਮੇਰੇ 'ਤੇ ਹਾਵੀ ਹੋ ਚੁੱਕਿਆ ਹੈ। ਮੈਂ ਫੌਰਨ ਵਰਤਮਾਨ 'ਚ ਮੁੜ ਆਉਂਦੀ ਹਾਂ। ਜਦੋਂ ਮੈਨੂੰ ਇਹ ਸੰਕੇਤ ਮਿਲਦੇ ਹਨ, ਤਾਂ ਮੈਂ ਇਕਦਮ ਰੁਕ ਕੇ ਆਪਣੇ-ਆਪ ਨੂੰ ਪੁੱਛਦੀ ਹਾਂ, "ਮੈਂ ਕੀ ਸੋਚ ਰਹੀ ਹਾਂ? ਮੈਂ ਕੀ ਮਹਿਸੂਸ ਕਰ ਰਹੀ ਹਾਂ? ਕੀ ਮੈਂ ਜਾਗਰੂਕ ਹਾਂ?" ਤੇ ਜ਼ਾਹਿਰ ਹੈ, ਜਿਸ ਪਲ ਮੈਂ ਇਸ ਤਰ੍ਹਾਂ ਕਰਦੀ ਹਾਂ, ਮੈਂ ਜਾਗਰੂਕ ਬਣ ਜਾਂਦੀ ਹਾਂ। ਜਿਸ ਪਲ ਤੁਸੀਂ ਆਪਣੇ-ਆਪ ਨੂੰ ਪੁੱਛਦੇ ਹੋ ਕਿ ਤੁਸੀਂ ਜਾਗਰੂਕ ਹੋ, ਤੁਸੀਂ ਉੱਥੇ ਪੁੱਜ ਜਾਂਦੇ ਹੋ। ਤੁਸੀਂ ਜਾਣੂ ਜਾਂ ਵਾਕਫ ਬਣ ਜਾਂਦੇ ਹੋ।
“ਸ਼ਕਤੀ ਦਾ ਅਸਲੀ ਰਹੱਸ ਸ਼ਕਤੀ ਦੀ ਚੇਤਨਾ ਹੈ।"
ਚਾਰਲਸ ਹਾਨੇਲ
ਜਦੋਂ ਤੁਸੀਂ ਰਹੱਸ ਦੀ ਸ਼ਕਤੀ ਪ੍ਰਤੀ ਜਾਗਰੂਕ ਬਣਦੇ ਹੋ ਤੇ ਇਸਦਾ ਪ੍ਰਯੋਗ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਆਕਰਸ਼ਨ ਦੇ ਨਿਯਮ ਦਾ ਜਿਆਦਾ ਡੂੰਘੀ ਸਮਝ ਹੋਣ ਤੋਂ ਬਾਅਦ ਤੁਸੀਂ ਸਵਾਲ ਪੁੱਛਣ ਦੀ ਆਦਤ ਪਾ ਸਕਦੇ ਹੋ ਤੇ ਇੰਝ ਕਰਣ ’ਤੇ ਤੁਹਾਨੂੰ ਆਪਣੇ ਹਰ ਸਵਾਲ ਦਾ ਜਵਾਬ ਮਿਲ ਜਾਵੇਗਾ। ਤੁਸੀਂ ਇਸ ਪੁਸਤਕ ਦਾ ਪ੍ਰਯੋਗ ਇਸੇ ਉਦੇਸ਼ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਜ਼ਿੰਦਗੀ ਦੀ ਕਿਸੇ ਚੀਜ ਲਈ ਜਵਾਬ ਜਾਂ ਮਾਰਗਦਰਸ਼ਨ ਚਾਹੁੰਦੇ ਹੋ ਤਾਂ ਸਵਾਲ ਪੁੱਛੋ, ਯਕੀਨ ਕਰੋ ਕਿ ਤੁਹਾਨੂੰ ਜਵਾਬ ਮਿਲੇਗਾ ਤੇ ਫਿਰ ਇਸ ਪੁਸਤਕ ਨੂੰ ਕਿਤੇ ਵੀ
ਖੋਲ੍ਹ ਲਓ। ਜਿਹੜਾ ਸਫ਼ਾ ਖੁਲ੍ਹੇਗਾ, ਤੁਹਾਨੂੰ ਉਥੋਂ ਹੀ ਉਹ ਮਾਰਗਦਰਸ਼ਨ ਤੇ ਜਵਾਬ ਮਿਲ ਜਾਵੇਗਾ, ਜਿਸਦੀ ਤੁਹਾਨੂੰ ਤਲਾਸ਼ ਹੈ।
ਸੱਚਾਈ ਤਾਂ ਇਹ ਹੈ ਕਿ ਬ੍ਰਹਿਮੰਡ ਤੁਹਾਨੂੰ ਜੀਵਨ ਦੇ ਸਾਰੇ ਜਵਾਬ ਦੇ ਰਿਹਾ ਹੈ, ਲੇਕਿਨ ਤੁਸੀਂ ਜਵਾਬ ਉਦੋਂ ਤਕ ਨਹੀਂ ਪਾ ਸਕਦੇ, ਜਦੋਂ ਤੱਕ ਕਿ ਤੁਸੀਂ ਜਾਗਰੂਕ ਨਾ ਬਣ ਜਾਓ। ਆਪਣੇ ਆਲੇ-ਦੁਆਲੇ ਦੀ ਹਰ ਚੀਜ ਬਾਰੇ ਜਾਗਰੂਕ ਬਣੋ, ਕਿਉਂਕਿ ਹਰ ਦਿਨ, ਹਰ ਪਲ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਹਨ। ਇਹ ਜਵਾਬ ਜਿਹੜੇ ਰਾਸਤੇ ਤੋਂ ਆਉਂਦੇ ਹਨ, ਉਹ ਅਸੀਮਤ ਹਨ। ਉਹ ਅਖਬਾਰ 'ਚ ਬਤੌਰ ਸੁਰਖੀਆਂ ਆ ਸਕਦੇ ਹਨ, ਜਿਹੜੀਆਂ ਤੁਹਾਡਾ ਧਿਆਨ ਆਕਰਸ਼ਿਤ ਕਰਦੀਆਂ ਹਨ। ਜਾਂ ਤੁਸੀਂ ਇੰਝ ਹੀ ਕਿਸੇ ਦੀ ਗਲ ਸੁਣ ਸਕਦੇ ਹੋ ਜਾਂ ਰੇਡੀਓ 'ਤੇ ਕੋਈ ਗਾਣਾ ਸੁਣ ਸਕਦੇ ਹੋ। ਇਹ ਵੀ ਹੋ ਸਕਦਾ ਹੈ ਕਿ ਇਹ ਨੇੜਿਓਂ ਗੁਜਰਦੇ ਟਰੱਕ ਦੇ ਪਿੱਛੇ ਲਿਖੀ ਇਬਾਰਤ ਹੋ ਜਾਂ ਅਚਾਨਕ ਹੀ ਤੁਹਾਡੇ ਮਨ 'ਚ ਕੋਈ ਪ੍ਰੇਰਣਾ ਲਿਸ਼ਕਾਰਾ ਮਾਰੇ। ਯਾਦ ਰੱਖਣ ਨੂੰ ਯਾਦ ਰੱਖੋ ਤੇ ਵਾਕਫ ਬਣੋ!
ਮੈਂ ਆਪਣੇ ਤੇ ਦੂਜਿਆਂ ਦੇ ਜੀਵਨ 'ਚ ਪਾਇਆ ਹੈ ਕਿ ਅਸੀਂ ਆਪਣੇ ਬਾਰੇ ਪੂਰੀ ਤਰ੍ਹਾਂ ਨਾਲ ਚੰਗਾ ਨਹੀਂ ਸੋਚਦੇ ਜਾਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨਾਲ ਪ੍ਰੇਮ ਨਹੀਂ ਕਰਦੇ। ਜਦੋਂ ਅਸੀਂ ਆਪਣੇ-ਆਪ ਨੂੰ ਪ੍ਰੇਮ ਨਹੀਂ ਕਰਦੇ, ਤਾਂ ਅਸੀਂ ਦਰਅਸਲ ਆਪਣੀ ਮਨਚਾਹੀ ਚੀਜਾਂ ਨੂੰ ਆਪਣੇ ਤੋਂ ਦੂਰ ਕਰੀ ਜਾ ਰਹੇ ਹਾਂ।
ਅਸੀਂ ਚਾਹੇ ਜੋ ਚਾਹੁੰਦੇ ਹਾਂ, ਉਹ ਪ੍ਰੇਮ ਨਾਲ ਪ੍ਰੇਰਿਤ ਹੈ। ਇਹ ਉਨ੍ਹਾਂ ਚੀਜਾਂ ਪ੍ਰਤਿ ਪ੍ਰੇਮ ਦੀਆਂ ਭਾਵਨਾਵਾਂ ਮਹਿਸੂਸ ਕਰਣਾ ਹੈ - ਜੁਆਨੀ, ਧਨ, ਆਦਰਸ਼ ਵਿਅਕਤੀ, ਨੌਕਰੀ, ਸਰੀਰ ਜਾਂ ਸਿਹਤ। ਜਿਹੜੀਆਂ ਚੀਜ਼ਾਂ ਨਾਲ ਅਸੀਂ ਪ੍ਰੇਮ ਕਰਦੇ ਹਾਂ, ਉਨ੍ਹਾਂ ਨੂੰ ਆਕਰਸ਼ਿਤ ਕਰਣ ਲਈ ਸਾਨੂੰ ਪ੍ਰੇਮ ਭੇਜਣਾ ਹੋਵੇਗਾ, ਉਹ ਚੀਜ਼ਾਂ ਤੁਰੰਤ ਪ੍ਰਗਟ ਹੋ ਜਾਣਗੀਆਂ।
ਕੈਚ ਜਾਂ ਪਕੜ ਇਹ ਹੈ ਕਿ ਪ੍ਰੇਮ ਦੀ ਉੱਚਤਮ ਫ੍ਰੀਕਊਂਸੀ ਭੇਜਣ ਲਈ ਤੁਹਾਨੂੰ ਆਪਣੇ-ਆਪ ਨਾਲ ਪ੍ਰੇਮ ਕਰਣਾ ਹੋਵੇਗਾ ਤੇ ਇਹ ਕਈ ਲੋਕਾਂ ਲਈ ਮੁਸ਼ਕਿਲ ਹੋ ਸਕਦਾ ਹੈ। ਜੇਕਰ ਤੁਸੀਂ ਬਾਹਰ ਧਿਆਨ ਕੇਂਦ੍ਰਿਤ ਕਰਦੇ ਹੋ ਤੇ ਦੇਖਣ ਵਾਲੀਆਂ ਚੀਜ਼ਾਂ ਤੋਂ ਘਬਰਾ ਜਾਂਦੇ ਹੋ, ਤਾਂ ਇੰਝ ਇਸਲਈ ਹੈ ਕਿਉਂਕਿ ਤੁਸੀਂ ਆਪਣੇ ਬਾਰੇ ਇਸ ਵੇਲੇ ਜੋ ਦੇਖਦੇ ਤੇ ਮਹਿਸੂਸ ਕਰਦੇ ਹੋ, ਉਹ ਤੁਹਾਡੇ ਅਤੀਤ ਦੇ ਵਿਚਾਰਾਂ ਦਾ ਨਤੀਜਾ ਹੈ। ਜੇਕਰ ਤੁਸੀਂ ਆਪਣੇ-ਆਪ ਨੂੰ ਪ੍ਰੇਮ ਨਹੀਂ ਕਰਦੇ, ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਹਾਡਾ ਵਰਤਮਾਨ ਸਰੂਪ ਤਰੁਟੀਪੂਰਨ ਹੋਵੇਗਾ।
ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰੇਮ ਕਰਨ ਲਈ ਤੁਹਾਨੂੰ ਆਪਣੇ ਨਵੇਂ ਪਹਿਲੂਆਂ ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਤੁਹਾਨੂੰ ਆਪਣੇ ਅੰਦਰਲੀ ਹਾਜਰੀ (Presence) ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਇਕ ਪਲ ਲਈ ਸਥਿਰ ਬੈਠ ਜਾਓ। ਆਪਣੇ ਅੰਦਰਲੇ ਜੀਵਨ ਦੀ ਹਾਜਰੀ ਮਹਿਸੂਸ ਕਰਨ ਤੇ ਧਿਆਨ ਕੇਂਦ੍ਰਿਤ ਕਰੋ। ਜਦੋਂ ਤੁਸੀਂ ਅੰਦਰਲੀ ਹਾਜ਼ਰੀ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋ ਤਾਂ ਇਹ ਤੁਹਾਡੇ ਸਾਹਮਣੇ ਪ੍ਰਗਟ ਹੋਣ ਲੱਗੇਗੀ। ਇਹ ਖਾਲਿਸ ਪ੍ਰੇਮ ਤੇ ਆਨੰਦ ਦੀ ਭਾਵਨਾ ਹੈ ਤੇ ਇਹ ਆਦਰਸ਼ ਹੈ। ਇਹ ਹਾਜ਼ਰੀ ਤੁਹਾਡਾ ਆਦਰਸ਼ ਸਰੂਪ ਹੈ। ਇਹ ਹਾਜ਼ਰੀ ਤੁਹਾਡਾ ਅਸਲ ਸਰੂਪ ਹੈ। ਜਦੋਂ ਤੁਸੀਂ ਉਸ ਹਾਜ਼ਰੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋ, ਉਸ ਨੂੰ ਮਹਿਸੂਸ ਕਰਦੇ ਹੋ, ਪ੍ਰੇਮ ਕਰਦੇ ਹੋ ਤੇ ਸ਼ਲਾਘਾ ਕਰਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨਾਲ ਪ੍ਰੇਮ ਕਰਣ ਲੱਗੋਗੇ, ਸ਼ਾਇਦ ਜਿੰਦਗੀ 'ਚ ਪਹਿਲੀ ਵਾਰ।
ਜਦੋਂ ਵੀ ਤੁਸੀਂ ਆਪਣੇ-ਆਪ ਨੂੰ ਨੁਕਸਦਰਸ਼ੀ ਅੱਖਾਂ ਨਾਲ ਦੇਖੋ, ਤੁਰੰਤ ਆਪਣਾ ਧਿਆਨ ਅੰਦਰਲੀ ਹਾਜ਼ਰੀ ਤੇ ਇਸ ਰਾਹੀਂ ਪ੍ਰਗਟ ਹੋਣ ਵਾਲੀ ਆਪਣੇ ਆਦਰਸ਼ ਸਰੂਪ ਵਲ ਮੋੜ ਲਓ। ਇੰਝ ਕਰਣ ਤੇ ਤੁਹਾਡੇ ਜੀਵਨ 'ਚ ਪ੍ਰਗਟ ਹੋਈ ਸਾਰੀ ਕਮੀਆਂ ਦੂਰ ਹੋ ਜਾਣਗੀਆਂ। ਇਸ ਹਾਜਰੀ ਦੀ ਰੋਸ਼ਨੀ 'ਚ ਕਮੀਆਂ ਦਾ ਵਜੂਦ ਨਹੀਂ ਰਹਿ ਸਕਦਾ। ਭਾਵੇਂ ਤੁਸੀਂ ਅੱਖਾਂ ਦੀ ਆਦਰਸ਼ ਜੋਤੀ ਹਾਸਲ ਕਰਣਾ ਚਾਹੋ, ਬੀਮਾਰੀ ਖਤਮ ਕਰਕੇ ਸਿਹਤ ਪਾਉਣਾ ਚਾਹੋ, ਗਰੀਬੀ ਨੂੰ ਅਮੀਰੀ 'ਚ ਬਦਲਣਾ ਚਾਹੋ, ਬੁਢਾਪੇ ਦੀ ਪ੍ਰਕਿਰਿਆ ਨੂੰ ਪਰਤਣਾ ਚਾਹੋ ਜਾਂ ਕਿਸੇ ਨਕਾਰਾਤਮਕ ਚੀਜ਼ ਨੂੰ ਮੂਲੋਂ ਨਸ਼ਟ ਕਰਣਾ ਚਾਹੋ, ਆਪਣੀ ਅੰਦਰਲੀ ਹਾਜ਼ਰੀ `ਤੇ ਧਿਆਨ ਕੇਂਦ੍ਰਿਤ ਕਰੋ ਤੇ ਉਸ ਨਾਲ ਪ੍ਰੇਮ ਕਰੋ। ਆਦਰਸ਼ ਸਰੂਪ ਆਪਣੇ-ਆਪ ਪ੍ਰਗਟ ਹੋ ਜਾਵੇਗਾ।
"ਅਸਲੀ ਸੱਚਾਈ ਇਹ ਹੈ ਕਿ "ਮੈਂ" ਉੱਤਮ ਤੋਂ ਪੂਰਨ ਹਾਂ। ਅਸਲ 'ਚ "ਮੈਂ" ਰੂਹਾਨੀ ਹਾਂ ਤੇ ਇਸਲਈ ਇਹ ਉੱਤਮ ਤੋਂ ਘੱਟ ਨਹੀਂ ਹੋ ਸਕਦੀ। ਇਸ ਚ ਕੋਈ ਕਮੀ, ਸੀਮਾ ਜਾਂ ਬੀਮਾਰੀ ਨਹੀਂ ਹੋ ਸਕਦੀ।"
ਚਾਰਲਸ ਹਾਨੇਲ
ਰਹੱਸ ਸੰਖੇਪ
ਜੀਵਨ ਦਾ ਰਹੱਸ
ਨੀਲ ਡੋਨਾਲਡ ਵੈਲਸ਼
ਲੇਖਕ, ਅੰਤਰ-ਰਾਸ਼ਟ੍ਰੀ ਵਕਤਾ ਤੇ ਅਧਿਆਤਮਿਕ ਸੰਦੇਸ਼ਵਾਹਕ
ਅਸਮਾਨ 'ਚ ਇਹੋ ਜਿਹਾ ਕੋਈ ਬਲੈਕਬੋਰਡ ਨਹੀਂ ਹੈ, ਜਿਸ 'ਤੇ ਈਸਵਰ ਨੇ ਤੁਹਾਡੇ ਜੀਵਨ ਦਾ ਉਦੇਸ਼ ਜਾਂ ਮਿਸ਼ਨ ਲਿਖਿਆ ਹੋਵੇ। ਅਸਮਾਨ 'ਚ ਇਹੋ ਜਿਹਾ ਕੋਈ ਬਲੈਕਬੋਰਡ ਨਹੀਂ ਹੈ, ਜਿਸ 'ਤੇ ਲਿਖਿਆ ਹੋਵੇ, "ਨੀਲ ਡੋਨਾਲਡ ਵੈਲਸ਼। ਆਕਰਸ਼ਕ ਯੁਵਕ, ਜਿਹੜਾ ਇੱਕੀਵੀਂ ਸਦੀ ਦੇ ਪਹਿਲੇ ਹਿੱਸੇ 'ਚ ਰਹਿੰਦਾ ਸੀ, ਜਿਹੜਾ… " ਤੇ ਫਿਰ ਉੱਥੇ ਖਾਲੀ ਜਗ੍ਹਾ ਹੋਵੇ। ਮੈਨੂੰ ਸਚਮੁੱਚ ਸਮਝਣਾ ਹੈ ਕਿ ਮੈਂ ਇੱਥੇ ਕੀ ਕਰ ਰਿਹਾ ਹਾਂ, ਮੈਂ ਇੱਥੇ ਕਿਉਂ ਆਇਆ ਹਾਂ, ਮੈਨੂੰ ਉਸ ਬਲੈਕਬੋਰਡ ਨੂੰ ਖੋਜਣਾ ਤੇ ਪਤਾ ਲਗਾਉਣਾ ਹੈ ਕਿ ਈਸ਼ਵਰ ਦੇ ਮਨ 'ਚ ਮੇਰੇ ਲਈ ਦਰਅਸਲ ਕੀ ਹੈ। ਲੇਕਿਨ ਬਲੈਕਬੋਰਡ ਮੌਜੂਦ ਹੀ ਨਹੀਂ ਹੈ।
ਤੁਹਾਡਾ ਉਦੇਸ਼ ਉਹੀ ਹੈ, ਜਿਹੜਾ ਤੁਸੀਂ ਮੰਨਦੇ ਹੋ। ਤੁਹਾਡਾ ਉਦੇਸ਼ ਉਹੀ ਹੈ, ਜਿਹੜਾ ਤੁਸੀਂ ਆਪਣੇ-ਆਪ ਨੂੰ ਦਿੰਦੇ ਹੋ। ਤੁਹਾਡਾ ਜੀਵਨ ਉਂਝ ਹੀ ਹੋਵੇਗਾ, ਜਿਵੇਂ ਤੁਸੀਂ ਇਸ ਨੂੰ ਬਣਾਓਗੇ ਤੇ ਕੋਈ ਵੀ ਇਸਦਾ ਮੁਲਾਂਕਣ ਕਰਣ ਲਈ ਕਦੇ ਖੜ੍ਹਾ ਨਹੀਂ ਹੋਵੇਗਾ।
ਤੁਹਾਡੇ ਕੋਲ ਆਪਣੇ ਜੀਵਨ ਦੇ ਬਲੈਕਬੋਰਡ ਨੂੰ ਆਪਣੀ ਮਨਚਾਹੀ ਚੀਜਾਂ ਨਾਲ ਭਰਨ ਦਾ ਮੌਕਾ ਹੁੰਦਾ ਹੈ। ਜੇਕਰ ਤੁਸੀਂ ਇਸ 'ਚ ਪਹਿਲਾਂ ਹੀ ਕੂੜਾ ਕਰ ਦਿੱਤਾ ਹੈ, ਤਾਂ ਉਸ ਨੂੰ ਸਾਫ ਕਰ ਦਿਓ। ਅਤੀਤ ਦੀ ਹਰ ਉਸ ਚੀਜ ਨੂੰ ਮਿਟਾ ਦਿਓ, ਜਿਹੜੀ ਤੁਹਾਡਾ ਭਲਾ ਨਹੀਂ ਕਰਦੀ ਹੈ ਤੇ ਕਿਰਤਗ ਬਣੋ ਕਿ ਉਹ ਤੁਹਾਨੂੰ ਇਸ ਜਗ੍ਹਾ ਤਕ ਤੇ ਇਕ ਨਵੀਂ ਸ਼ੁਰੂਆਤ ਤੱਕ ਲਿਆਈ ਹੈ। ਤੁਹਾਡੇ ਕੋਲ ਇਕ ਸਾਫ ਸਲੇਟ ਹੈ ਤੇ ਤੁਸੀਂ ਹੁਣ ਦੁਬਾਰਾ ਸ਼ੁਰੂ ਕਰ ਸਕਦੇ ਹੋ - ਇੱਥੇ ਹੀ, ਇਸੇ ਵੇਲੇ। ਆਪਣੀ ਖੁਸ਼ੀ ਖੋਜੋ ਤੇ ਉਸ ਨੂੰ ਜੀਓ!
ਜੈਕ ਕੈਨਫ਼ੀਲਡ
ਇਹ ਸਬਕ ਸਮਝਣ 'ਚ ਮੈਨੂੰ ਕਈ ਸਾਲ ਲੱਗ ਗਏ, ਕਿਉਂਕਿ ਮੈਂ ਬਹੁਤ ਹੱਦ ਤਕ ਇਸ ਵਿਚਾਰ ਨਾਲ ਵੱਡਾ ਹੋਇਆ ਸੀ ਕਿ ਮੈਨੂੰ ਕੋਈ ਕੰਮ ਕਰਣਾ ਚਾਹੀਦਾ ਹੈ ਤੇ ਜੇਕਰ ਮੈਂ ਉਸ ਨੂੰ ਨਹੀਂ ਕਰ ਰਿਹਾ ਹਾਂ, ਤਾਂ ਈਸ਼ਵਰ ਮੇਰੇ ਤੋਂ ਖੁਸ਼ ਨਹੀਂ ਹੋਣਗੇ।
ਜਦੋਂ ਮੈਂ ਸਚਮੁੱਚ ਸਮਝ ਗਿਆ ਕਿ ਮੇਰਾ ਪਹਿਲਾ ਟੀਚਾ ਖੁਸ਼ੀ ਮਹਿਸੂਸ ਕਰਣਾ ਹੈ, ਤਾਂ ਮੈਂ ਸਿਰਫ਼ ਉਹੀ ਕੰਮ ਕਰਣ ਲੱਗਾ, ਜਿਸ ਨਾਲ ਮੈਨੂੰ ਖੁਸ਼ੀ ਮਿਲਦੀ ਸੀ। ਮੇਰਾ ਪਸੰਦੀਦਾ ਵਾਕ ਹੈ: "ਜੇਕਰ ਇਸ 'ਚ ਮਜਾ ਨਹੀਂ ਆਉਂਦਾ ਹੈ, ਤਾਂ ਇਸ ਨੂੰ ਨਾ ਕਰੇ!"
ਨੀਲ ਡੋਨਾਲਡ ਵੈਲਸ਼
ਖੁਸ਼ੀ, ਪ੍ਰੇਮ, ਸੁਤੰਤਰਤਾ, ਆਨੰਦ, ਹਾਸਾ। ਇਹੀ ਤਾਂ ਅਸਲ ਗੱਲ ਹੈ। ਜੇਕਰ ਤੁਹਾਨੂੰ ਇਕ ਘੰਟੇ ਬੈਠ ਕੇ ਸਾਧਨਾ ਕਰਣ `ਚ ਅਨੰਦ ਮਿਲਦਾ ਹੈ, ਤਾਂ ਉਂਝ ਕਰੋ। ਜੇਕਰ ਤੁਹਾਨੂੰ ਸੈਂਡਵਿਚ ਖਾਣ 'ਚ ਆਨੰਦ ਮਿਲਦਾ ਹੈ, ਤਾਂ ਉਂਝ ਕਰੋ।
ਜੈਕ ਕੈਨਫੀਲਡ
ਆਪਣੀ ਬਿੱਲੀ ਨੂੰ ਥਪਥਪਾਉਣ ਸਮੇਂ ਮੈਂ ਆਨੰਦ ਦੀ ਅਵਸਥਾ 'ਚ ਹੁੰਦਾ ਹਾਂ। ਪ੍ਰਾਕਿਰਤਕ ਮਾਹੌਲ 'ਚ ਪੈਦਲ ਚਲਣ ਵੇਲੇ ਮੈਂ ਆਨੰਦ ਦੀ ਅਵਸਥਾ 'ਚ ਹੁੰਦਾ ਹਾਂ। ਇਸਲਈ ਮੈਂ ਆਪਣੇ-ਆਪ ਨੂੰ ਲਗਾਤਾਰ ਉਸ ਅਵਸਥਾ 'ਚ ਰੱਖਣਾ ਚਾਹੁੰਦਾ ਹਾਂ। ਇੰਝ ਕਰਣ ਲਈ ਮੈਨੂੰ ਬਸ ਆਪਣੀ ਮਨਚਾਰੀ ਚੀਜ਼ ਦਾ ਇਰਾਦਾ ਰੱਖਣਾ ਹੁੰਦਾ ਹੈ। ਇਸ ਤੋਂ ਬਾਅਦ ਮੇਰੀ ਮਨਚਾਹੀ ਚੀਜ਼ ਆਪੇ ਪ੍ਰਗਟ ਹੋ ਜਾਂਦੀ ਹੈ।
ਓਹੀ ਕੰਮ ਕਰੋ, ਜਿਹੜਾ ਤੁਹਾਨੂੰ ਪਸੰਦ ਹੋਵੇ। ਉਨਾਂ ਤੋਂ ਹੀ ਤੁਹਾਨੂੰ ਖੁਸ਼ੀ ਮਿਲੇਗੀ। ਜੇਕਰ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਤੁਹਾਨੂੰ ਕਿਸ ਚੀਜ਼ ਨਾਲ ਖੁਸ਼ੀ ਮਿਲੇਗੀ ਤਾਂ ਆਪਣੇ-ਆਪ ਤੋਂ ਇਹ ਸਵਾਲ ਨੂੰ ਪੁੱਛੋ, "ਮੇਰੀ ਖੁਸ਼ੀ ਕੀ ਹੈ?" ਜਦੋਂ ਤੁਸੀਂ ਇਸ ਦਾ ਪਤਾ ਲਗਾ ਲੈਂਦੇ ਹੋ ਤੇ ਖੁਸ਼ੀ ਦੇ ਪ੍ਰਤਿ ਸਮਰਥਿਤ ਹੋ ਜਾਂਦੇ ਹੋ, ਤਾਂ ਆਕਰਸ਼ਨ ਦਾ ਨਿਯਮ ਤੁਹਾਡੇ ਜੀਵਨ 'ਚ ਖੁਸ਼ਨੁਮਾ ਚੀਜ਼ਾਂ, ਲੋਕਾਂ, ਪਰੀਸਥਿਤੀਆਂ, ਘਟਨਾਵਾਂ ਤੇ ਮੌਕਿਆਂ ਦਾ ਹੜ੍ਹ ਲਿਆ ਦੇਵੇਗਾ, ਕਿਉਂਕਿ ਤੁਸੀਂ ਖੁਸ਼ੀ ਦਾ ਸੰਚਾਰ ਕਰ ਰਹੇ ਹੋ।
ਡਾੱ. ਜਾੱਨ ਹੇਜਲਿਨ
ਅੰਦਰੂਨੀ ਖੁਸ਼ੀ ਅਕਸਰ ਸਫਲਤਾ ਦਾ ਬਾਲਣ ਹੁੰਦੀ ਹੈ।
ਇਸੇ ਵੇਲੇ ਖੁਸ਼ ਬਣੋ। ਇਸੇ ਵੇਲੇ ਚੰਗਾ ਮਹਿਸੂਸ ਕਰੋ। ਤੁਹਾਨੂੰ ਬਸ ਇਹੀ ਇਕੱਲਾ ਕੰਮ ਕਰਣਾ ਹੈ। ਜੇਕਰ ਇਸ ਪੁਸਤਕ ਤੋਂ ਤੁਸੀਂ ਇਹੀ ਇਕੱਲੀ ਚੀਜ਼ ਸਿਖਦੇ ਹੋ, ਤਾਂ ਤੁਸੀਂ ਰਹੱਸ ਦੇ ਸਭ ਤੋਂ ਮਹਾਨ ਅੰਸ਼ ਨੂੰ ਜਾਣ ਲਿਆ ਹੈ।
ਡਾੱ. ਜਾੱਨ ਗ੍ਰੇ
ਜਿਹੜੀ ਵੀ ਚੀਜ਼ ਤੁਹਾਨੂੰ ਚੰਗਾ ਮਹਿਸੂਸ ਕਰਾਉਂਦੀ ਹੈ, ਉਹ ਹਮੇਸ਼ਾ ਹੋਰ ਜਿਆਦਾ ਚੰਗਿਆਈ ਲਿਆਵੇਗੀ।
ਤੁਸੀਂ ਇਸ ਵਕਤ ਇਹ ਪੁਸਤਕ ਪੜ੍ਹ ਰਹੇ ਹੋ। ਤੁਸੀਂ ਇਸਨੂੰ ਆਪਣੇ ਜੀਵਨ ਵੱਲ ਆਕਰਸ਼ਿਤ ਕੀਤਾ ਹੈ। ਹੁਣ ਇਹ ਤੁਹਾਡੀ ਚੋਣ ਹੈ ਕਿ ਤੁਸੀਂ ਇਸਦਾ ਇਸਤੇਮਾਲ ਕਰਣਾ ਚਾਹੁੰਦੇ ਹੋ ਜਾਂ ਨਹੀਂ। ਜੇਕਰ ਤੁਹਾਨੂੰ ਚੰਗਾ ਮਹਿਸੂਸ ਹੋ ਰਿਹਾ ਹੈ, ਤਾਂ ਇਸ ਤਰ੍ਹਾਂ ਕਰ ਦਿਓ। ਜੇਕਰ ਚੰਗਾਂ ਮਹਿਸੂਸ ਨਹੀਂ ਹੋ ਰਿਹਾ ਹੈ, ਤਾਂ ਰਹਿਣ ਦਿਓ। ਕਈ ਇਹੋ ਜਿਹੀ ਚੀਜ਼ ਖੋਜੋ, ਜਿਸ ਨਾਲ ਤੁਹਾਨੂੰ ਚੰਗਾ ਮਹਿਸੂਸ ਹੋਵੇ, ਜਿਹੜੀ ਤੁਹਾਡੇ ਦਿਲ ਦੇ ਤਾਰ ਨੂੰ ਗੂੰਜਾ ਦੇਵੇ।
ਰਹੱਸ ਦਾ ਗਿਆਨ ਤੁਹਾਨੂੰ ਮਿਲ ਚੁੱਕਿਆ ਹੈ। ਇਸ ਨਾਲ ਕੀ ਕਰਣਾ ਹੈ, ਇਹ ਪੂਰੀ ਤਰ੍ਹਾਂ ਤੁਹਾਡੇ ਹੱਥ 'ਚ ਹੈ। ਤੁਸੀਂ ਆਪਣੇ ਲਈ ਜੋ ਵੀ ਚੁਣੋ, ਉਹ ਸਹੀ ਹੈ। ਤੁਸੀਂ ਇਸਦਾ ਇਸਤੇਮਾਲ ਕਰਣ ਦੀ ਚੋਣ ਕਰਦੇ ਹੋ ਜਾਂ ਨਹੀਂ, ਇਹ ਚੁਣਨਾ ਵੀ ਤੁਹਾਡੇ 'ਤੇ ਹੈ। ਚੋਣ ਦੀ ਸੁਤੰਤਰਤਾ ਤੁਹਾਡੀ ਹੈ।
"ਆਪਣੇ ਆਨੰਦ ਦਾ ਪਿੱਛਾ ਕਰੋ ਤੇ ਬ੍ਰਹਿਮੰਡ ਤੁਹਾਡੇ ਲਈ ਉੱਥੇ ਵੀ ਦਰਵਾਜਾ ਖੋਲ੍ਹ ਦੇਵੇਗਾ, ਜਿੱਥੇ ਕਦੇ ਸਿਰਫ ਕੰਧਾਂ ਸਨ।"
ਜੋਸੇਫ਼ ਕੈਂਪਬੇਲ
ਲੀਸਾ ਨਿਕੋਲਸ
ਜਦੋਂ ਤੁਸੀਂ ਆਪਣੇ ਅਨੰਦ ਦਾ ਪਿੱਛਾ ਕਰਦੇ ਹੋ, ਤਾਂ ਤੁਸੀਂ ਨਿਰੰਤਰ ਆਨੰਦ ਦੇ ਮਾਹੌਲ 'ਚ ਰਹਿੰਦੇ ਹੋ। ਤੁਸੀਂ ਬ੍ਰਹਿਮੰਡ ਦੀ ਬਹੁਤਾਤ ਲਈ ਆਪਣੇ ਦੁਆਰ ਖੋਲ੍ਹ ਦਿੰਦੇ ਹੋ। ਤੁਸੀਂ ਆਪਣੇ ਪਿਆਰਿਆਂ ਨਾਲ ਨਿਯਾਮਤਾਂ ਵੰਡਣ ਲਈ ਰੁਮਾਂਚਿਤ ਹੋ ਜਾਂਦੇ ਹੋ। ਤੁਹਾਡਾ ਰੁਮਾਂਚ, ਤੁਹਾਡਾ ਜੱਸ, ਤੁਹਾਡਾ ਆਨੰਦ ਮਹਾਂਮਾਰੀ ਬਣ ਜਾਂਦਾ ਹੈ।
ਡਾੱ. ਜੋ ਵਿਟਾਲ
ਮੈਂ ਹਮੇਸ਼ਾ ਤੋਂ ਇਹੀ ਕਰ ਰਿਹਾ ਹਾਂ - ਆਪਣੇ ਰੁਮਾਂਚ, ਆਪਣੇ ਜੋਸ਼, ਆਪਣੇ ਉਤਸ਼ਾਹ ਦਾ ਅਨੁਸਾਰੀ ਹਾਂ - ਤੇ ਮੈਂ ਇਹ ਕੰਮ ਸਾਰਾ ਦਿਨ ਕਰਦਾ ਹਾਂ।
ਬਾੱਬ ਪ੍ਰਾੱਕਟਰ
ਜੀਵਨ ਦਾ ਆਨੰਦ ਲਓ, ਕਿਉਂਕਿ ਜੀਵਨ ਅਦਭੁੱਤ ਹੈ। ਇਹ ਜੀਵਨ ਯਾਤਰਾ ਸ਼ਾਨਦਾਰ ਹੈ।
ਮੈਰੀ ਡਾਇਮੰਡ
ਤੁਸੀਂ ਇਕ ਅਲਹਿਦਾ ਹਕੀਕਤ, ਇਕ ਵੱਖਰੇ ਜੀਵਨ ਨੂੰ ਜੀਓਗੇ। ਅਤੇ ਲੋਕ ਤੁਹਾਡੇ ਵੱਲ ਦੇਖ ਕੇ ਕਹੋਗੇ, "ਤੁਸੀਂ ਮੇਰੇ ਤੋਂ ਜੁਦਾ ਕੀ ਕਰਦੇ ਹੋ?" ਦੇਖੋ, ਇਕੱਲਾ ਫਰਕ ਇਹ ਹੈ ਕਿ ਤੁਸੀਂ ਰਹੱਸ ਦੇ ਗਿਆਨ ਨਾਲ ਕੰਮ ਕਰਦੇ ਹੋ।
ਮਾੱਰਿਸ ਗੁਡਮੈਨ
ਫਿਰ ਤੁਸੀਂ ਉਹੀ ਵੀ ਕਰ ਸਕਦੇ ਹੋ, ਬਣ ਸਕਦੇ ਹੋ ਤੇ ਪਾ ਸਕਦੇ ਹੋ, ਜਿਸ ਬਾਰੇ ਲੋਕੀ ਕਦੇ ਕਿਹਾ ਕਰਦੇ ਸਨ ਕਿ ਇਹ ਹੋਣਾ ਅਸੰਭਵ ਹੈ।
ਡਾੱ. ਫ੍ਰੇਡ ਏਲਨ ਵੋਲਫ਼
ਸੱਚ ਤਾਂ ਇਹ ਹੈ ਕਿ ਅਸੀਂ ਹੁਣ ਇਕ ਨਵੇਂ ਯੁਗ 'ਚ ਕਦਮ ਰੱਖ ਰਹੇ ਹਾਂ। ਇਹ ਉਹ ਯੁਗ ਹੈ, ਜਿੱਥੇ ਅਖੀਰਲੀ ਸੀਮਾ ਪੁਲਾੜ ਨਹੀਂ ਹੈ, ਜਿਵੇਂ "ਸਟਾਰ ਟ੍ਰੈਕ ਵਿਚ ਕਿਹਾ ਗਿਆ ਹੈ; ਇਹ ਤਾਂ ਮਸਤਿਸ਼ਕ ਹੈ।
ਡਾੱ. ਜਾੱਨ ਹੇਜਲਿਨ
ਮੈਂ ਅਸੀਮਤ ਸਮਰਥਾ, ਅਸੀਮਤ ਸੰਭਾਵਨਾਵਾਂ ਦਾ ਭਵਿਖ ਦੇਖਦਾ ਹਾਂ। ਯਾਦ ਰੱਖੋ, ਅਸੀ ਮਸਤਿਸ਼ਕ ਦੀ ਵੱਧ ਤੋਂ ਵੱਧ ੫ ਫੀਸਦੀ ਸਮਰਥਾ ਦਾ ਪ੍ਰਯੋਗ ਕਰ ਰਹੇ ਹਾਂ। ਸੌ ਫੀਸਦੀ ਮਾਨਵੀ ਸਮਰਥਾ ਸਹੀ ਸਿੱਖਿਆ ਦਾ ਨਤੀਜਾ ਹੈ। ਇਸਲਈ ਇਕ ਇਹੋ ਜਿਹੇ ਵਿਸ਼ਵ ਦੀ ਕਲਪਨਾ ਕਰੋ, ਜਿੱਥੇ ਲੋਕ ਆਪਣੀ ਸਾਰੀ ਮਾਨਸਿਕ ਤੇ ਭਾਵਨਾਤਮਕ ਸਮਰਥਾ ਦਾ ਇਸਤੇਮਾਲ ਕਰ ਰਹੇ ਹੋਣ। ਅਸੀਂ ਕਿਤੇ ਵੀ ਜਾ ਸਕਦੇ ਹਾਂ। ਕੁੱਝ ਵੀ ਕਰ ਸਕਦੇ ਹਾਂ। ਕੁੱਝ ਵੀ ਪਾ ਸਕਦੇ ਹਾਂ।
ਇਸ ਸੋਹਣੇ ਗ੍ਰਹਿ 'ਤੇ ਸਾਡਾ ਸਮਾਂ ਇਤਿਹਾਸ ਦਾ ਸਭ ਤੋਂ ਰੁਮਾਂਚਕ ਕਾਲ ਹੈ। ਮਾਨਵੀ ਯਤਨ ਹਰ ਖੇਤਰ ਤੇ ਵਿਸ਼ੇ 'ਚ ਸਾਨੂੰ ਅਸੰਭਵ ਨੂੰ ਸੰਭਵ ਬਣਦਾ ਦੇਖ ਰਹੇ ਹਨ ਤੇ ਅਨੁਭਵ ਕਰ ਰਹੇ ਹਨ। ਜਦੋਂ ਅਸੀਂ ਸੀਮਾ ਦੇ ਸਾਰੇ ਵਿਚਾਰਾਂ ਨੂੰ ਬਾਹਰ ਕੱਢ ਦਿੰਦੇ ਹਾਂ ਤੇ ਇਹ ਜਾਣ ਲੈਂਦੇ ਹਾਂ ਕਿ ਅਸੀਂ ਅਸੀਮਤ ਹਾਂ, ਤਾਂ ਅਸੀਂ ਮਨੁੱਖਤਾ ਦੇ ਅਸੀਮ ਪਰਤਾਪ ਦਾ ਅਨੁਭਵ ਕਰਾਂਗੇ, ਜਿਹੜੀ ਖੇਡਾਂ, ਸਿਹਤ, ਕਲਾ, ਤਕਨੀਕੀ, ਵਿਗਿਆਨ ਤੇ ਰਚਨਾਤਮਕਤਾ ਦੇ ਖੇਤਰ 'ਚ ਵਿਅਕਤ ਹੋਵੇਗੀ।
ਆਪਣੇ ਪ੍ਰਤਾਪ ਨੂੰ ਗਲੇ ਲਾਓ
ਬਾੱਬ ਪ੍ਰਾੱਕਟਰ
ਆਪਣੇ-ਆਪ ਨੂੰ ਆਪਣੀ ਮਨਚਾਹੀ ਚੀਜ਼ ਨਾਲ ਦੇਖੋ। ਹਰ ਧਾਰਮਿਕ ਗ੍ਰੰਥ, ਹਰ ਮਹਾਨ ਦਾਰਸ਼ਨਿਕ ਪੁਸਤਕ, ਹਰ ਮਹਾਨ ਲੀਡਰ, ਇਤਿਹਾਸ ਦਾ ਹਰ ਅਵਤਾਰ ਸਾਨੂੰ ਇਹੀ ਗੱਲ ਦੱਸਦਾ ਹੈ। ਅਤੀਤ ਦੇ ਸਿਆਣੇ ਲੋਕਾਂ ਦਾ ਅਧਿਐਨ ਕਰੋ। ਉਨ੍ਹਾਂ 'ਚੋਂ ਕਈਆਂ ਦੀਆਂ ਗੱਲਾਂ ਇਸ ਪੁਸਤਕ 'ਚ ਤੁਹਾਨੂੰ ਦੱਸੀਆਂ ਗਈਆਂ ਹਨ। ਉਹ ਸਾਰੇ ਇਕ ਗੱਲ ਜਾਣਦੇ ਸੀ ਤੇ ਉਹ ਹੈ ਰਹੱਸ। ਹੁਣ ਤੁਸੀਂ ਵੀ ਰਹੱਸ ਜਾਣ ਚੁੱਕੇ ਹੋ। ਅਤੇ ਤੁਸੀਂ ਇਸਦਾ ਜਿੰਨਾ ਜਿਆਦਾ ਇਸਤੇਮਾਲ ਕਰੋਗੇ, ਉੱਨਾ ਹੀ ਜਿਆਦਾ ਸਮਝਦੇ ਜਾਵੋਗੇ।
ਰਹੱਸ ਤੁਹਾਡੇ ਅੰਦਰ ਹੈ। ਤੁਸੀਂ ਆਪਣੇ ਅੰਦਰ ਇਸਦੀ ਸ਼ਕਤੀ ਦਾ ਜਿੰਨਾ ਜ਼ਿਆਦਾ ਪ੍ਰਯੋਗ ਕਰੋਗੇ, ਇਸ ਨੂੰ ਆਪਣੇ ਵਲ ਉਂਨਾਂ ਹੀ ਜਿਆਦਾ ਖਿੱਚੋਗੇ। ਇਕ ਸਮਾਂ ਆਵੇਗਾ, ਜਦੋਂ ਤੁਸੀਂ ਉਸ ਨੁਕਤੇ 'ਤੇ ਪੁੱਜ ਜਾਵੋਗੇ ਜਿੱਥੇ ਤੁਹਾਨੂੰ ਅਭਿਆਸ ਕਰਣ ਦੀ ਲੋੜ ਹੀ ਨਹੀਂ ਹੋਵੇਗੀ, ਕਿਉਂਕਿ ਤੁਸੀਂ ਸ਼ਕਤੀ ਬਣ ਜਾਵੋਗੇ, ਆਦਰਸ਼ ਬਣ ਜਾਵੋਗੇ, ਬੁੱਧੀ ਬਣ ਜਾਵੋਗੇ, ਕਾਬਲ ਬਣ ਜਾਵੋਗੇ, ਪ੍ਰੇਮ ਤੇ ਅਨੰਦ ਬਣ ਜਾਓਗੇ।
ਲੀਸਾ ਨਿਕੋਲਸ
ਤੁਸੀਂ ਆਪਣੇ ਜੀਵਨ 'ਚ ਇਸ ਮੋੜ ਤਕ ਆ ਚੁੱਕੇ ਹੋ, ਸਿਰਫ ਇਸਲਈ ਕਿਉਂਕਿ ਤੁਹਾਡੇ ਅੰਦਰ ਕੋਈ ਚੀਜ਼ ਕਹਿੰਦੀ ਰਹੀ, ਤੁਹਾਨੂੰ ਖੁਸ਼ੀਆਂ ਪਾਉਣ ਦਾ ਹੱਕ ਹੈ।" ਤੁਸੀਂ ਦੁਨੀਆ ਨੂੰ ਕੁੱਝ ਦੇਣ, ਇਸਦੇ ਮਹੱਤਵ ਨੂੰ ਵਧਾਉਣ ਲਈ ਪੈਦਾ ਹੋਏ ਹੋ। ਤੁਸੀਂ ਕੱਲ੍ਹ ਜੋ ਸੀ, ਉਸ ਤੋਂ ਜਿਆਦਾ ਵੱਡੇ ਤੇ ਬੇਹਤਰ ਬਨਣ ਲਈ ਇੱਥੇ ਹੋ। ਹਰ ਪੁਰਾਣੀ ਘਟਨਾ, ਹਰ ਪੁਰਾਣਾ ਪਲ ਤੁਹਾਨੂੰ ਇਸ ਵਰਤਮਾਨ ਪਲ ਲਈ ਤਿਆਰ ਕਰ ਰਿਹਾ ਸੀ। ਕਲਪਨਾ ਕਰੋ ਕਿ ਤੁਹਾਡੇ ਕੋਲ ਹੁਣ ਜਿਹੜਾ ਗਿਆਨ ਆ ਚੁੱਕਿਆ ਹੈ, ਉਸ ਨਾਲ ਤੁਸੀਂ ਅੱਗੇ ਕੀ ਕਰ ਸਕਦੇ ਹੋ। ਹੁਣ ਤੁਸੀਂ ਜਾਣ ਚੁੱਕੇ ਹੋ ਕਿ ਤੁਸੀਂ ਆਪਣੀ ਤਕਦੀਰ ਆਪ ਬਣਾਉਂਦੇ ਹੋ। ਤਾਂ ਤੁਸੀਂ ਕਿੰਨਾ ਕੁੱਝ ਕਰ ਸਕਦੇ ਹੋ? ਤੁਸੀਂ ਕਿੰਨਾ ਕੁੱਝ ਬਣ ਸਕਦੇ ਹੋ? ਤੁਸੀਂ ਸਿਰਫ ਆਪਣੀ ਵਜੂਦ ਨਾਲ ਕਿੰਨੇ ਸਾਰੇ ਲੋਕਾਂ ਨੂੰ ਅਸੀਸ ਦੇ
ਸਕਦੇ ਹੋ? ਤੁਸੀਂ ਇਸ ਪਲ ਨਾਲ ਕੀ ਕਰੋਗੇ? ਤੁਸੀਂ ਇਸ ਪਲ ਨਾਲ ਕਿਵੇਂ ਜਕੜੋਗੇ? ਕੋਈ ਦੂਜਾ ਤੁਹਾਡੇ ਡਾਂਸ ਉੱਤੇ ਡਾਂਸ ਨਹੀਂ ਕਰ ਸਕਦਾ, ਕਈ ਦੂਜਾ ਤੁਹਾਡਾ ਗਾਣਾ ਨਹੀਂ ਗਾ ਸਕਦਾ, ਕੋਈ ਦੂਜਾ ਤੁਹਾਡੀ ਕਹਾਣੀ ਨਹੀਂ ਲਿਖ ਸਕਦਾ। ਤੁਸੀਂ ਭਾਵੇਂ ਜੋ ਵੀ ਹੋ, ਤੁਸੀਂ ਚਾਹੇ ਜੋ ਕਰਦੇ ਹੋ, ਤੁਹਾਡਾ ਅਸਲ ਸਮਾਂ ਸ਼ੁਰੂ ਹੁੰਦਾ ਹੈ ਹੁਣ।
ਮਾਇਕਲ ਬਰਨਾਰਡ ਬੇਕਵਿਥ
ਮੈਂ ਯਕੀਨ ਕਰਦਾ ਹਾਂ ਕਿ ਤੁਸੀਂ ਮਹਾਨ ਹੋ, ਕਿ ਤੁਹਾਡੇ 'ਚ ਕੋਈ ਸ਼ਾਨਦਾਰ ਗੁਣ ਹਨ, ਭਲੇ ਹੀ ਤੁਹਾਡੀ ਜ਼ਿੰਦਗੀ 'ਚ ਹੁਣ ਤਕ ਜਿਹੜਾ ਕੁਝ ਵੀ ਹੋਇਆ ਹੋਵੇ, ਭਲੇ ਹੀ ਤੁਸੀਂ ਆਪਣੇ-ਆਪ ਨੂੰ ਕਿੰਨਾ ਵੀ ਜਵਾਨ ਜਾਂ ਬੁੱਢਾ ਸਮਝਦੇ ਹੋਵੇ। ਜਿਸ ਵੇਲੇ ਤੁਸੀਂ "ਸਹੀ ਤਰੀਕੇ ਨਾਲ ਸੋਚਣਾ" ਸ਼ੁਰੂ ਕਰੋਗੇ, ਦੁਨੀਆਂ ਤੋਂ ਵੀ ਜਿਆਦਾ ਵੱਡੀ ਆਂਤਰਿਕ ਸ਼ਕਤੀ ਤੁਹਾਡੇ ਅੰਦਰ ਪ੍ਰਗਟ ਹੋਣ ਲਗੇਗੀ। ਇਹ ਤੁਹਾਡੇ ਜੀਵਨ 'ਤੇ ਛਾ ਜਾਵੇਗੀ। ਇਹ ਤੁਹਾਨੂੰ ਭੋਜਨ ਦੇਵੇਗੀ। ਇਹ ਤੁਹਾਨੂੰ ਕਪੜੇ ਦੇਵੇਗੀ। ਇਹ ਤੁਹਾਨੂੰ ਮਾਰਗਦਰਸ਼ਨ ਦੇਵੇਗੀ, ਸੁਰੱਖਿਆ ਦੇਵੇਗੀ, ਦਿਸ਼ਾ ਵਖਾਵੇਗੀ, ਤੁਹਾਡੀ ਵਜੂਦ ਨੂੰ ਖੁਰਾਕ ਦੇਵੇਗੀ। ਬਸ਼ਰਤੇ ਤੁਸੀਂ ਇਸ ਨੂੰ ਇੰਝ ਕਰਣ ਦਿਓ। ਪੱਕੀ ਗਾਰੰਟੀ ਹੈ।
ਇਹ ਧਰਤੀ ਆਪਣੀ ਧੁਰੀ 'ਤੇ ਤੁਹਾਡੇ ਲਈ ਘੁੰਮਦੀ ਹੈ। ਸਮੁੰਦਰ 'ਚ ਜੁਆਰ-ਭਾਟਾ ਤੁਹਾਡੇ ਲਈ ਆਉਂਦਾ ਹੈ। ਪੰਖੇਰੂ ਤੁਹਾਡੇ ਲਈ ਗਾਉਂਦੇ ਹਨ। ਸੂਰਜ ਤੁਹਾਡੇ ਲਈ ਚੜ੍ਹਦਾ ਤੇ ਡੁੱਬਦਾ ਹੈ। ਤਾਰੇ ਤੁਹਾਡੇ ਲਈ ਝਿਲਮਿਲਾਉਂਦੇ ਹਨ। ਹਰ ਸੋਹਣੀ ਚੀਜ ਜਿਹੜੀ ਤੁਸੀਂ ਦੇਖਦੇ ਹੋ, ਹਰ ਅਦਭੁਤ ਚੀਜ ਜਿਸਦਾ ਤੁਸੀਂ ਅਨੁਭਵ ਕਰਦੇ ਹੋ, ਇੱਥੇ ਤੁਹਾਡੇ ਲਈ ਹੈ। ਚਾਰੇ ਪਾਸੇ ਨਜਰ ਪਾਓ। ਤੁਹਾਡੇ ਬਿਨਾ ਕਿਸੇ ਚੀਜ਼ ਦੀ ਕੋਈ ਹੋਂਦ ਨਹੀਂ ਹੈ। ਭਾਵੇਂ ਤੁਸੀਂ ਆਪਣੇ ਬਾਰੇ ਪਹਿਲਾਂ ਜੋ ਕੁੱਝ ਵੀ ਸੋਚਿਆ ਹੋਵੇ, ਹੁਣ ਤੁਸੀਂ ਹਕੀਕਤ ਜਾਣ ਚੁੱਕੇ ਹੋ ਕਿ ਤੁਸੀਂ ਸਚਮੁੱਚ ਕੌਣ ਹੋ। ਤੁਸੀਂ ਬ੍ਰਹਿਮੰਡ ਦੇ ਮਾਲਿਕ ਹੋ। ਤੁਸੀਂ ਸਾਮਰਾਜ ਦੇ ਵਾਰਿਸ ਹੋ। ਤੁਸੀਂ ਜੀਵਨ ਦੀ ਪੂਰਨਤਾ ਹੋ। ਅਤੇ ਤੁਸੀਂ ਆਪ ਰਹੱਸ ਜਾਣ ਚੁੱਕੇ ਹੋ।
ਹਮੇਸ਼ਾ ਖੁਸ਼ ਰਹੋ!
"ਇਹ ਰਹੱਸ ਉਨ੍ਹਾਂ ਸਾਰੀਆਂ ਚੀਜਾਂ ਦਾ ਜਵਾਬ ਹੈ, ਜਿਹੜੀਆਂ ਸਨ, ਹਨ ਤੇ ਹਮੇਸ਼ਾ ਰਹਿਣਗੀਆਂ।"
ਰਾੱਲਫ਼ ਵਾਲਡੋ ਇਮਰਸਨ
ਰਹੱਸ ਸੰਖੇਪ
ਤੁਹਾਡੇ ਕੋਲ ਆਪਣੇ ਜੀਵਨ ਦੇ ਬਲੈਕਬੋਰਡ ਨੂੰ ਆਪਣੀ ਮਨਚਾਹੀ ਚੀਜ ਨਾਲ ਭਰਨ ਦਾ ਮੌਕਾ ਹਮੇਸ਼ਾ ਮੌਜੂਦ ਹੁੰਦਾ ਹੈ।
ਤੁਹਾਨੂੰ ਜਿਹੜਾ ਇਕੱਲਾ ਕੰਮ ਕਰਣਾ ਹੈ, ਉਹ ਹੈ ਇਸ ਵੇਲੇ ਚੰਗਾ ਮਹਿਸੂਸ ਕਰਣਾ।
ਤੁਸੀਂ ਆਪਣੀ ਆਂਤਰਿਕ ਸ਼ਕਤੀ ਦਾ ਜਿੰਨਾ ਜਿਆਦਾ ਇਸਤੇਮਾਲ ਕਰੋਗੇ, ਉੱਨੀ ਹੀ ਜਿਆਦਾ ਸ਼ਕਤੀ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ।
ਆਪਣੇ ਪ੍ਰਤਾਪ ਨੂੰ ਗਲੇ ਲਗਾਉਣ ਦਾ ਸਮਾਂ ਇਹੀ ਹੈ।
ਅਸੀਂ ਇਕ ਸ਼ਾਨਦਾਰ ਯੁੱਗ 'ਚ ਰਹਿ ਰਹੇ ਹਾਂ। ਜਦੋਂ ਅਸੀਂ ਸੀਮਤ ਕਰਣ ਵਾਲੇ ਵਿਚਾਰਾਂ ਨੂੰ ਛੱਡ ਦਿਆਂਗੇ, ਤਾਂ ਸਿਰਜਨਾ ਦੇ ਹਰ ਖੇਤਰ 'ਚ ਮਨੁੱਖਤਾ ਦੀ ਸੱਚੇ ਪ੍ਰਤਾਪ ਦਾ ਅਨੁਭਵ ਕਰਾਂਗੇ।
ਉਹੀ ਕੰਮ ਕਰੋ, ਜਿਸ ਨਾਲ ਤੁਹਾਨੂੰ ਖੁਸੀ ਮਿਲਦੀ ਹੋਵੇ। ਜੇਕਰ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਨੂੰ ਕਿਸ ਚੀਜ ਨਾਲ ਖੁਸ਼ੀ ਮਿਲਦੀ ਹੈ, ਤਾਂ ਪੁੱਛੋ, "ਮੇਰੀ ਖੁਸ਼ੀ ਕੀ ਹੈ?" ਜਦੋਂ ਤੁਸੀਂ ਆਪਣੀ ਖੁਸ਼ੀ ਦੇ ਪ੍ਰਤਿ ਸਮਰਪਿਤ ਹੋ ਜਾਂਦੇ ਹੋ, ਤਾਂ ਤੁਸੀਂ ਖੁਸ਼ਨੁਮਾ ਚੀਜ਼ਾਂ ਦੇ ਹੜ੍ਹ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ, ਕਿਉਂਕਿ ਤੁਸੀਂ ਖੁਸ਼ੀ ਦਾ ਸੰਚਾਰ ਕਰ ਰਹੇ ਹੋ।
ਜਦੋਂ ਤੁਸੀਂ ਰਹੱਸ ਦੇ ਗਿਆਨ ਨੂੰ ਸਿਖ ਚੁੱਕੇ ਹੋ। ਇਸਦਾ ਕੀ ਕਰਣਾ ਹੈ, ਇਹ ਤੁਹਾਡੇ 'ਤੇ ਹੈ। ਤੁਹਾਡੀ ਚੋਣ ਜਿਹੜੀ ਵੀ ਹੋਵੇ, ਸਹੀ ਹੋਵੇਗੀ। ਹੁਣ ਬ੍ਰਹਿਮੰਡ ਦੀ ਸਾਰੀ ਸ਼ਕਤੀ ਤੁਹਾਡੇ ਕੋਲ ਹੈ।
ਜੀਵਨੀਆਂ
ਜਾੱਨ ਅਸਾਰਾਫ਼
ਬਚਪਨ 'ਚ ਸੜਕਾਂ 'ਤੇ ਭਟਕਣ ਵਾਲੇ ਜਾਨ ਅਸਾਰਾਫ (John Assaraf) ਹੁਣ ਅੰਤਰਰਾਸ਼ਟੀ ਬੈਸਟਸੈਲਿੰਗ ਲੇਖਕ, ਵਕਤਾ ਤੇ ਵਿਵਸਾਇਕ ਸਲਾਹਾਕਾਰ ਹਨ। ਉਹ ਆਪ ਹੀ ਅਸਧਾਰਨ ਜੀਵਨ ਨਹੀਂ ਜੀ ਰਹੇ ਹਨ, ਬਲਕਿ ਜਿਆਦਾ ਦੌਲਤ ਕਮਾਉਣ 'ਚ ਉਧਮੀਆਂ ਦੀ ਮਦਦ ਵੀ ਕਰ ਰਹੇ ਹਨ। ਜਾੱਨ ਪੱਚੀ ਸਾਲਾਂ ਤੋਂ ਮਾਨਵ ਮਸਤਿਸ਼ਕ, ਕੁਆਂਟਮ ਫਿਜ਼ਿਕਸ ਤੇ ਵਿਵਸਾਇਕ ਰਣਨੀਤੀਆਂ 'ਤੇ ਸੋਧ ਕਰ ਰਹੇ ਹਨ। ਆਪਣੇ ਸੋਧ ਤੋਂ ਜਾੱਨ ਨੇ ਵਪਾਰ ਤੇ ਜੀਵਨ 'ਚ ਸਫਲਤਾ ਪਾਉਣ ਦੇ ਤਰੀਕੇ ਸਿੱਖੇ ਹਨ, ਜਿਨ੍ਹਾਂ ਨੂੰ ਅਮਲ 'ਚ ਲਿਆਕੇ ਉਨ੍ਹਾਂ ਨੇ ਸਿਫਰ ਤੋਂ ਚਾਰ ਮਲਟੀ-ਮਿਲੀਅਨ-ਡਾੱਲਰ ਕੰਪਨੀਆਂ ਸਥਾਪਿਤ ਕੀਤੀਆਂ ਹਨ। ਉਹ ਹੁਣ ਦੁਨੀਆਂ ਭਰ ਦੇ ਉਧਮੀਆਂ ਤੇ ਛੋਟੇ ਵਪਾਰ ਮਾਲਿਕਾਂ ਨੂੰ ਬਿਜਨਿਸ ਬਨਾਉਣ ਅਤੇ ਧਨ ਕਮਾਉਣ ਦੇ ਅਨੂਠੇ ਵਿਚਾਰ ਦੱਸਦੇ ਹਨ। ਹੋਰ ਜਾਣਕਾਰੀ ਲਈ www.onecoach.com ਦੇਖੋ।
ਮਾਇਕਲ ਬਰਨਾਰਡ ਬੇਕਵਿਥ
ਗੁਟਨਿਰਪੇਖ, ਬਹੁਧਰਮੀ, ਪ੍ਰਗਤੀਸ਼ੀਲ ਡਾੱ. ਮਾਇਕਲ ਬਰਨਾਰਡ ਬੇਕਵਿਥ (Michael Bernard Beckwith) ਨੇ 1986 'ਚ ਅਗੇਪ ਇੰਟਰਨੈਸ਼ਨਲ ਸਪੀਰਿਚਿਊਲ ਸੈਂਟਰ ਦੀ ਸਥਾਪਨਾ ਕੀਤੀ। ਇਸ ਸੈਂਟਰ ਦੇ ਅੱਜ 10,000 ਸਥਾਨਕ ਮੈਂਬਰ ਹਨ ਤੇ ਦੁਨੀਆ ਭਰ ਵਿਚ ਲੱਖਾਂ ਮਿੱਤਰ ਤੇ ਸਹਿਯੋਗੀ। ਉਹ ਦਲਾਈ ਲਾਮਾ ਵਰਗੇ
ਰੂਹਾਨੀ ਗੁਰੂਆਂ, ਸਰਵੋਦਿਆ ਦੇ ਮੋਢੀ ਡਾੱ. ਏ.ਟੀ. ਆਰੀਯਾਰਤਨੇ ਤੇ ਮੋਹਨਦਾਸ ਕਰਮਚੰਦ ਗਾਂਧੀ ਦੇ ਪੋਤੇ ਅਰੁਣ ਗਾਂਧੀ ਨਾਲ ਅੰਤਰਰਾਸ਼ਟ੍ਰੀ ਪੈਨਲਾਂ 'ਚ ਕੰਮ ਕਰਦੇ ਹਨ। ਉਹ ਏਸੋਸ਼ੀਏਸ਼ਨ ਫਾੱਰ ਗਲੋਬਲ ਨਿਊ ਥਾੱਟ ਦੇ ਸਹਿ-ਸੰਸਥਾਪਕ ਹਨ, ਜਿਸਦੇ ਵਾਰਸ਼ਿਕ ਸਮਾਗਮਾਂ 'ਚ ਵਿਗਿਆਨਕ, ਅਰਥਸ਼ਾਸਤ੍ਰੀ, ਕਲਾਕਾਰ ਤੇ ਰੂਹਾਨੀ ਲੀਡਰਸ ਇਕੱਠੇ ਹੋ ਕੇ ਮਨੁੱਖਤਾ ਨੂੰ ਉੱਚਤਮ ਸਮਰੱਥਾ ਤੱਕ ਪਹੁੰਚਾਉਣ ਦਾ ਮਾਰਗਦਰਸਨ ਦਿੰਦੇ ਹਨ।
ਡਾੱ. ਬੇਕਵਿਥ ਸਾਧਨਾ ਤੇ ਵਿਗਿਆਨਿਕ ਪ੍ਰਾਰਥਨਾ ਸਿਖਾਉਂਦੇ ਹਨ, ਰਿਟ੍ਰੀਟ੍ਰਸ ਆਯੋਜਿਤ ਕਰਦੇ ਹਨ। ਸਮਾਗਮਾਂ ਅਤੇ ਸੈਮੀਨਾਰਾਂ 'ਚ ਲੈਕਚਰ ਦਿੰਦੇ ਹਨ। ਉਹ ਲਾਇਫ ਵਿਜ਼ਨਿੰਗ ਪ੍ਰੋਸੈਸ ਦੇ ਮੋਢੀ ਹਨ ਤੇ ਇਨਸਪਿਰੈਸ਼ਨਜ ਆੱਫ ਦਾ ਹਾਰਟ, 40 ਡੇ ਮਾਇੰਡ ਫਾਸਟ ਸੋਲ ਫੀਸਟ ਅਤੇ ਏ ਮੈਨੀਫੇਸਟੋ ਆੱਫ ਪੀਸ ਦੇ ਲੇਖਕ ਵੀ ਹਨ। ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ www.Agapelive.com ਦੇਖੋ।
ਜੇਨੇਵੀਵ ਬੇਹਰੇਂਡ
(ਲਗਭਗ 1881-1960)
ਜੇਨੇਵੀਵ ਬੇਹਰੇਂਡ (Genevieve Behrend) ਨੇ ਮਹਾਨ ਜਜ ਥਾੱਮਸ ਟ੍ਰੋਵਰਡ ਨਾਲ ਅਧਿਐਨ ਕੀਤਾ ਹੈ, ਜਿਹੜੇ ਅਧਿਆਤਮਿਕ ਮੇਟਾਫ਼ਿਜ਼ਿਕਸ ਦੇ ਅਰੰਭਕ ਟੀਚਰ ਤੇ ਮੇਂਟਲ ਸਾਇੰਸ ਦੇ ਲੇਖਕ ਹਨ। ਥਾਮਸ ਟ੍ਰੋਵਰਡ ਨੇ ਬੇਹਰੇਂਡ ਨੂੰ ਆਪਣੀ ਇਕੱਲੀ ਵਿਦਿਆਰਥਣ ਬਣਾਇਆ ਸੀ ਤੇ ਉਹ ਪੈਂਤੀ ਸਾਲਾਂ ਤੱਕ ਨਾਰਥ ਅਮਰੀਕਾ 'ਚ "ਬੌਧਿਕ ਵਿਗਿਆਨ" ਸਿਖਾਉਂਦੀ ਰਹੀ, ਉਸ 'ਤੇ ਲੈਕਰਚ ਦਿੰਦੀ ਤੇ ਉਸਦਾ ਅਭਿਆਸ ਕਰਦੀ ਰਹੀ। ਉਨ੍ਹਾਂ ਨੇ ਯੂਅਰ ਇਨਵਿਜ਼ਿਬਲ ਪਾਵਰ ਅਤੇ ਅਟੇਨਿੰਗ ਯੂਅਰ ਹਾਰਟਸ ਡਿਜ਼ਾਇਰ ਵਰਗੀ ਹਰਮਨਪਿਆਰੀ ਪੁਸਤਕਾਂ ਵੀ ਲਿਖੀਆਂ ਹਨ।
ਲੀ ਬ੍ਰੋਅਰ
ਲੀ ਬ੍ਰੋਅਰ (Lee Brower) ਅੰਤਰਰਾਸ਼ਟ੍ਰੀ ਕਨਸਲਟੈਂਟ ਕੰਪਨੀ ਏਮਪਾੱਵਰਡ ਵੈਲਥ ਦੇ ਮੋਢੀ ਤੇ ਸੀਈਓ ਹਨ। ਇਹ ਕੰਪਨੀ ਦੂਜੀਆਂ ਕੰਪਨੀਆਂ, ਫਾਉਂਡੇਸ਼ਨਸ, ਪਰਿਵਾਰਾਂ ਤੇ ਵਿਅਕਤੀਆਂ ਨੂੰ ਨੀਂਹ, ਅਨੁਭਵ, ਯੋਗਦਾਨ ਤੇ ਵਿੱਤੀ ਸਾਧਨਾਂ ਦੇਸਸ਼ਕਤੀਕਰਣ ਸੰਬੰਧੀ ਤੰਤਰ ਤੇ ਹਲ ਉਪਲਬਧ ਕਰਾਉਂਦੀ ਹੈ। ਉਹ ਬੁਟੀਕ ਫਰਮ ਕੁਆਡ੍ਰੈਂਟ ਲਿਵਿੰਗ ਐਕਸਪੀਰੀਅਨਸ, ਐਲਐਲਸੀ ਦੇ ਸੰਸਥਾਪਕ ਵੀ ਹਨ, ਜਿਹੜੇ ਕੁਆਂਡ੍ਰੈਂਟ ਲਿਵਿੰਗ ਐਡਵਾਇਜਰਸ ਦੇ ਅੰਤਰਰਾਸ਼ਟਰੀ ਨੈਟਵਰਕ ਨੂੰ ਲਾਇਸੈਂਸ ਦਿੰਦੀ ਅਤੇ ਸਿੱਖਿਅਤ ਕਰਦੀ ਹੈ। ਲੀ ਵੈਲਥ ਐਨਹੈਂਸਮੈਂਟ ਐਂਡ ਪ੍ਰਿਜਰਵੈਸ਼ਨ ਦੇ ਸਹਿ-ਲੇਖਕ ਅਤੇ ਦ ਬ੍ਰੋਅਰ ਕੁਆਡ੍ਰੈਂਟ ਦੇ ਲੇਖਕ ਹਨ। ਉਨ੍ਹਾਂ ਦੀਆਂ ਦੋ ਵੈੱਬਸਾਈਟਸ ਹਨ, www.empoweredwealth.com ਅਤੇ www.quadrantliving.com.
ਜੈਕ ਕੈਨਫੀਲਡ
ਦ ਸਕਸੈਸ ਪ੍ਰਿੰਸੀਪਲਜ ਦੇ ਲੇਖਕ ਜੈਕ ਕੈਨਫੀਲਡ (Jack Canfield) ਮਸ਼ਹੂਰ ਨੰਬਰ ਵਨ ਨਿਊਯਾਰਕ ਟਾਇਮਸ ਬੈਸਟਸੈਲਿੰਗ ਚਿਕਸਨ ਸੂਪ ਫਾੱਰ ਦ ਸੇਲ ਸੀਰੀਜ ਦੇ ਸਹਿ- ਲੇਖਕ ਹਨ, ਜਿਸ ਦੀਆਂ 10 ਕਰੋੜ ਤੋਂ ਵੱਧ ਕਾਪੀਆਂ ਛਪ ਚੁੱਕੀਆਂ ਹਨ। ਉਹ ਉਧਮੀਆਂ, ਕਾਰਪੋਰੇਟ ਲੀਡਰਸ, ਮੈਨੇਜਰਸ, ਸੇਲਸ ਪ੍ਰੋਫੈਸ਼ਨਲਸ, ਕਰਮਚਾਰੀਆਂ ਤੇ ਸਿੱਖਿਆ ਦੇਣ ਵਾਲਿਆਂ ਨੂੰ ਸਫਲ ਬਨਾਉਣ ਦੇ ਖੇਤਰ 'ਚ ਅਮਰੀਕਾ ਦੇ ਮੋਹਰੀ ਵਿਸ਼ੇਸ਼ਗ ਹਨ ਤੇ ਉਨ੍ਹਾਂ ਨੇ ਸੁਫਨੇ ਸਕਾਰ ਕਰਣ ਚ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ। ਜੈਕ ਕੈਨਫੀਲਡ ਬਾਰੇ 'ਚ ਜਿਆਦਾ ਜਾਣਕਾਰੀ ਹਾਸਿਲ ਕਰਣ ਲਈ www.jackcanfield.com ਤੇ ਜਾਓ।
ਰਾੱਬਰਟ ਕਾੱਲੀਅਰ (1885-1950)
ਰਾੱਬਰਟ ਕਾੱਲੀਅਰ (Robert Collier) ਨੇ ਬਹੁਤ ਕੁੱਝ ਲਿਖਿਆ ਹੈ। ਉਹ ਬੇਹਦ ਸਫਲ ਅਮਰੀਕੀ ਲੇਖਕ ਸਨ। ਦ ਸੀਕ੍ਰਿਟ ਆਫ ਦ ਏਜੇਸ ਅਤੇ ਰਿਚੇਸ ਵਿਦਿਨ ਯੂਅਰ ਰੀਚ ਸਮੇਤ ਉਨ੍ਹਾਂ ਦੀਆਂ ਸਾਰੀਆਂ ਪੁਸਤਕਾਂ ਮਾਲੀਅਰ ਦੇ ਮੈਟਾਫਿਜਿਕਸ ਤੇ ਉਨ੍ਹਾਂ ਦੀਆਂ ਨਿਜੀ ਧਾਰਨਾਵਾਂ 'ਚ ਡੂੰਘੇ ਸੋਧ 'ਤੇ ਅਧਾਰਿਤ ਸਨ। ਉਨ੍ਹਾਂ ਦਾ ਸਾਰ ਰਿਹਾ ਸੀ ਕਿ ਹਰ ਵਿਅਕਤੀ ਆਸਾਨੀ ਅਤੇ ਸਹਿਜਤਾ ਨਾਲ ਸਫਲਤਾ, ਖੁਸ਼ੀ ਤੇ ਸਮਰਿੱਧੀ ਪਾ ਸਕਦਾ ਹੈ। ਇਸ ਪੁਸਤਕ ਦੇ ਅੰਸ਼ ਅਸੀਂ ਸੱਤ ਖੰਡਾਂ ਦੇ ਸੈਟ ਦ ਸੀਕ੍ਰਿਟ ਆਫ਼ ਏਜ਼ੇਸ 'ਚੋਂ ਲਏ ਹਨ, ਜਿਸ ਲਈ ਰਾਬਰਟ ਕਾੱਲੀਅਰ ਪਬਲਿਕੇਸ਼ਨਸ ਨੇ ਸਾਨੂੰ ਉਦਾਰਤਾਪੂਰਨ ਮੰਜੂਰੀ ਦਿੱਤੀ ਹੈ।
ਡਾੱ. ਜਾੱਨ ਐਫ਼. ਡੇਮਾਰਟਿਨੀ ਡੀ.ਸੀ., ਬੀ.ਐਸਸੀ.
ਕਦੇ ਉਨ੍ਹਾਂ ਨੂੰ ਸਿਖਾਉਣ 'ਚ ਅਸਮਰਥ ਕਿਹਾ ਗਿਆ ਸੀ, ਲੇਕਿਨ ਅੱਜ ਜਾੱਨ ਡੇਮਾਰਟਿਨੀ (Dr. John F. Demartini) ਡਾੱਕਟਰ, ਦਾਰਸ਼ਨਿਕ, ਲੇਖਕ ਤੇ ਅੰਤਰਰਾਸ਼ਟ੍ਰੀ ਵਕਤਾ ਹਨ। ਕਈ ਸਾਲਾਂ ਤਕ ਉਨ੍ਹਾਂ ਨੇ ਸਫਲ ਕਾਯਰੋਪ੍ਰੈਕਟਿਕ ਕਲੀਨਿਕ ਚਲਾਇਆ ਤੇ ਇਕ ਵਾਰ ਤਾਂ ਕਾਯਰੋਪ੍ਰੈਕਟਿਕ ਆੱਫ਼ ਦਾ ਈਅਰ ਵੀ ਚੁਣੇ ਗਏ। ਡਾ. ਡੇਮਾਰਟਿਨੀ ਅੱਜ ਸਿਹਤ ਦੇ ਖੇਤਰ 'ਚ ਕੰਮ ਕਰਦੇ ਪ੍ਰੋਫੈਸ਼ਨਲਸ ਨੂੰ ਸਲਾਹ ਦਿੰਦੇ ਤੇ ਉਪਚਾਰ ਅਤੇ ਦਰਸ਼ਨ ਦੇ ਵਿਸ਼ੇ 'ਤੇ ਲਿਖਦੇ ਹਨ। ਉਨ੍ਹਾਂ ਦੀਆਂ ਨਿਜੀ ਕਾਇਆਕਲਪ ਤਕਨੀਕਾਂ ਨੇ ਜਿਆਦਾ ਵਿਵਸਥਿਤ ਤੇ ਖੁਸ਼ਹਾਲ ਜੀਵਨ ਜੀਉਣ 'ਚ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਹੈ। ਉਨ੍ਹਾਂ ਦੀ ਵੈੱਬਸਾਈਟ www.drdemartini com ਹੈ।
ਮੈਰੀ ਡਾਇਮੰਡ
ਮੈਰੀ ਡਾਇਮੰਡ (Marie Diamond) ਇਕ ਅੰਤਰਰਾਸ਼ਟੀ ਮਸ਼ਹੂਰ ਫੇਂਗ ਸ਼ੂਈ ਮਾਸਟਰ ਹਨ। ਉਹ ਵੀਹ ਸਾਲ ਤੋਂ ਜਿਆਦਾ ਸਮੇਂ ਤੋਂ ਫੇਂਗ ਸ਼ੂਈ ਦਾ ਅਭਿਆਸ ਕਰ ਤੇ ਉਸ ਗਿਆਨ ਨੂੰ ਘੜ ਰਹੇ ਹਨ, ਜਿਹੜੀ ਉਨ੍ਹਾਂ ਨੇ ਛੋਟੀ ਉਮਰ 'ਚ ਹੀ ਸਿਖ ਲਿਆ। ਉਹ
ਅਸੰਖ ਹਾਲੀਵੁੱਡ ਸਟਾਰਜ, ਪ੍ਰਮੁੱਖ ਫਿਲਮ ਡਾਇਰੈਕਟਰਸ ਤੇ ਪ੍ਰੋਡਿਊਸਰਸ, ਅਲੌਕਿਕ ਸੰਗੀਤਕਾਰਾਂ ਤੇ ਮਸ਼ਹੂਰ ਲੇਖਕਾਂ ਨੂੰ ਸਲਾਹ ਦੇ ਚੁੱਕੇ ਹਨ। ਉਹਨਾਂ ਨੇ ਕਈ ਪ੍ਰਸਿੱਧ ਸਿਤਾਰਿਆਂ ਦੀ ਮਦਦ ਕੀਤੀ ਹੈ, ਜਿਹੜੇ ਉਨ੍ਹਾਂ ਦੀਆਂ ਸਲਾਹਾਂ 'ਤੇ ਚੱਲਕੇ ਆਪਣੇ ਜੀਵਨ ਦੇ ਸਾਰੇ ਖੇਤਰਾਂ 'ਚ ਜਿਆਦਾ ਸਫਲਤਾ ਪਾ ਰਹੇ ਹਨ। ਆਕਰਸਣ ਦੇ ਨਿਯਮ ਨੂੰ ਵਿਅਕਤੀ ਦੇ ਮਾਹੌਲ ਦੇ ਅਨੁਕੂਲ ਬਨਾਉਣ ਲਈ ਮੈਰੀ ਨੇ ਡਾਇਮੰਡ ਫੇਂਗ ਸ਼ੂਈ. ਡਾਇਮੰਡ ਡਾਉਸਿੰਗ ਤੇ ਇਨਰ ਡਾਇਮੰਡ ਫੇਂਗ ਸ਼ੂਈ ਨੂੰ ਰਚਿਆ ਹੈ। ਉਨ੍ਹਾਂ ਦੀ ਵੈੱਬਸਾਈਟ www.mariediamond.com ਹੈ।
ਮਾਇਕ ਡੂਲੀ
ਮਾਇਕ ਡੂਲੀ (Mike Dooley) "ਕੈਰੀਅਰ ਟੀਚਰ ਜਾਂ ਵਕਤਾ ਨਹੀਂ ਹਨ। ਇਸਦੀ ਬਜਾਇ ਬਤੌਰ "ਜੀਵਨ ਦੇ ਰੁਮਾਂਚਕ ਸਫਰ" ਵਿਚ ਉਹ ਕੰਪਨੀਆਂ ਤੇ ਉਧਮੀਆਂ ਦੇ ਖੇਤਰਾਂ 'ਚੋਂ ਸਫਲਤਾਪੂਰਵਕ ਗੁਜ਼ਰ ਚੁੱਕੇ ਸਨ। ਪ੍ਰਾਇਸ ਵਾਟਰਹਾਉਸ ਲਈ ਦੁਨੀਆ ਭਰ ਦੇ ਕੰਮ ਕਰਣ ਤੋਂ ਬਾਅਦ ਉਨ੍ਹਾਂ ਨੇ 1989 ਵਿੱਚ ਟੋਟਲੀ ਯੂਨੀਕ ਥਾੱਟਸ (ਟੀਯੂਟੀ) ਦੀ ਸਥਾਪਨਾ ਕੀਤੀ, ਤਾਂ ਕਿ ਇਸਦੇ ਪ੍ਰੇਰਕ ਤੋਹਫੇ ਨੂੰ ਥੋਕ ਤੇ ਪਰਚੂਨ ਵੇਚਿਆ ਜਾ ਸਕੇ। ਸਿਫ਼ਰ ਤੋਂ ਸ਼ੁਰੂ ਹੋਣ ਵਾਲੀ ਟੀਯੂਟੀ ਖੇਤਰੀ ਸਟੋਰ ਚੈਨ 'ਚ ਵਿਕਸਤ ਹੋਈ। ਇਸਦੇ ਪ੍ਰਾੱਡਕਟਸ ਹਰ ਪ੍ਰਮੁੱਖ ਅਮਰੀਕੀ ਡਿਪਾਰਟਮੈਂਟ ਸਟੋਰ 'ਚ ਰੱਖੇ ਜਾਂਦੇ ਹਨ ਤੇ ਜਾਪਾਨ, ਸਊਦੀ ਅਰਬ ਤੇ ਸਵੀਜਰਲੈਂਡ ਦੇ ਵਿਤਰਨ ਕੇਂਦਰਾਂ ਰਾਹੀਂ ਸਾਰੀ ਦੁਨੀਆ ਦੇ ਗਾਹਕਾਂ ਤਕ ਪਹੁੰਚਾਉਂਦੇ ਹਨ। ਦਸ ਲੱਖ ਤੋਂ ਜਿਆਦਾ ਟੋਟਲੀ ਯੂਨੀਕ ਟੀ-ਸ਼ਰਟਸ ਵਿਕ ਚੁੱਕੀਆਂ ਹਨ। 2000 ਵਿਚ ਉਨ੍ਹਾਂ ਨੇ ਟੀਯੂਟੀ ਨੂੰ, ਵੈੱਬ-ਅਧਾਰਿਤ ਪ੍ਰੇਰਕ ਤੇ ਦਾਰਸ਼ਨਿਕ ਐਡਵੈਂਚਰਜ ਕਲੱਬ 'ਚ ਤਬਦੀਲ ਕਰ ਦਿੱਤਾ, ਜਿਸਦੇ 169 ਤੋਂ ਵੱਧ ਦੇਸ਼ਾਂ 'ਚ 60,000 ਤੋਂ ਜ਼ਿਆਦਾ ਮੈਂਬਰ ਹਨ। ਉਹ ਕਈ ਪੁਸਤਕਾਂ ਦੇ ਲੇਖਕ ਹਨ, ਜਿਨ੍ਹਾਂ 'ਚ ਨੋਟਸ ਫ੍ਰਾਮ ਦ ਯੂਨੀਵਰਸ ਦੇ ਤਿੰਨ ਖੰਡ ਤੇ ਅੰਤਰਰਾਸ਼ਟ੍ਰੀ ਪ੍ਰਸਿੱਧੀ ਪ੍ਰਾਪਤ ਆੱਡਿਓ ਪ੍ਰੋਗਰਾਮ ਇਨਫਿਨਿਟ ਪਾੱਸਿਬਿਲਿਟੀਜ਼: ਦ ਆਰਟ ਆੱਫ ਲਿਵਿੰਗ ਯੂਅਰ ਡ੍ਰੀਮਸ ਸ਼ਾਮਿਲ ਹਨ। ਮਾਇਕ ਤੇ ਟੀਯੂਟੀ ਬਾਰੇ 'ਚ ਜ਼ਿਆਦਾ ਜਾਣਕਾਰੀ ਪਾਣ ਲਈ www.tut.com ਤੇ ਜਾਓ।
ਬਾੱਬ ਡਾੱਯਲ
ਬਾੱਬ ਡਾੱਯਲ (Bob Doyle) ਵੈਲਥ ਬਿਓਂਡ ਰੀਜ਼ਨ ਪ੍ਰੋਗਰਾਮ ਦੇ ਰਚਨਹਾਰ ਤੇ ਪ੍ਰਦਾਤਾ ਹਨ। ਇਹ ਪ੍ਰੋਗਰਾਮ ਆਕਰਸ਼ਣ ਦੇ ਨਿਯਮ ਅਤੇ ਇਸਦੇ ਵਿਹਾਰਕ ਉਪਯੋਗ 'ਤੇ ਸਸ਼ਕਤ ਮਲਟੀਮੀਡੀਆ ਸਿਲੇਬਸ ਹੈ। ਬਾੱਬ ਆਕਰਸ਼ਣ ਦੇ ਨਿਯਮ ਦੇ ਵਿਗਿਆਨ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਤਾਂਕਿ ਇਸ ਨਿਯਮ ਨੂੰ ਅਪਾਣੇ ਜੀਵਨ 'ਚ ਜ਼ਿਆਦਾ ਉਦੇਸ਼ਪੂਰਨ ਢੰਗ ਨਾਲ ਸਕ੍ਰਿਅ ਕੀਤਾ ਜਾ ਸਕੇ ਤੇ ਦੌਲਤ, ਸਫਲਤਾ, ਨਿੱਘੇ ਸੰਬੰਧ ਤੇ ਆਪਣੀ ਹਰ ਮਨਚਾਹੀ ਚੀਜ਼ ਨੂੰ ਆਕਰਸ਼ਿਤ ਕਰ ਸਕਣ। ਵਾਧੂ ਜਾਣਕਾਰੀ ਲਈ www.wealthbeyondreason.com ਤੇ ਜਾਓ।
ਹੇਲ ਡ੍ਰਵੋਸਕਿਨ
ਨਿਊਯਾਰਕ ਟਾਇਮਸ ਬੈਸਟਸੈਲਰ ਦ ਸੇਡੇਨਾ ਮੈਥਡ ਦੇ ਲੇਖਕ ਹੇਲ ਡ੍ਰਵੋਸਕਿਨ (Hale Dwoskin) ਨੇ ਲੋਕਾਂ ਨੂੰ ਉਨ੍ਹਾਂ ਦੇ ਸੀਮਾਬੱਧ ਕਰਣ ਵਾਲੇ ਵਿਸਵਾਸਾਂ ਤੋਂ ਮੁਕਤ ਕਰਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ, ਤਾਂ ਕਿ ਉਹ ਆਪਣੇ ਦਿਲ ਦੀਆਂ ਇੱਛਾਵਾਂ ਨੂੰ ਹਾਸਲ ਕਰ ਸਕਣ। ਦ ਸੇਡੋਨਾ ਮੈਥਡ ਇਕ ਅਨੂਠੀ ਤੇ ਸਸ਼ਕਤ ਤਕਨੀਕ ਹੈ, ਜਿਹੜੀ ਤੁਹਾਨੂੰ ਦੱਸਦੀ ਹੈ ਕਿ ਸੀਮਤ ਤੇ ਦੁਖਦਾਇਕ ਭਾਵਨਾਵਾਂ, ਧਾਰਨਾਵਾਂ ਤੇ ਨਜ਼ਰੀਏ ਨਾਲ ਕਿਸ ਤਰ੍ਹਾਂ ਮੁਕਤ ਹੋਇਆ ਜਾਏ। ਹੇਲ ਇਹ ਸਿਧਾਂਤ ਪਿਛਲੇ ਤੀਹ ਸਾਲਾਂ ਤੋਂ ਦੁਨੀਆਂ ਭਰ ਦੀਆਂ ਕੰਪਨੀਆਂ ਅਤੇ ਵਿਅਕਤੀਆਂ ਨੂੰ ਸਿਖਾ ਰਹੇ ਹਨ। ਉਨ੍ਹਾਂ ਦੀ ਵੈੱਬਸਾਈਟ www.sedona.com ਹੈ।
ਮਾੱਰਿਸ ਗੁਡਮੈਨ
'ਚਮਤਕਾਰੀ ਵਿਅਕਤੀ' ਦੇ ਤੌਰ ਤੇ ਪ੍ਰਸਿੱਧ ਮਾੱਰਿਸ ਗੁਡਮੈਨ (Morris Goodman) ਦਾ ਨਾਂ 1981 ਵਿਚ ਸੁਰਖੀਆਂ ਅੰਦਰ ਸੀ, ਜਦੋਂ ਉਹ ਹਵਾਈ ਦੁਰਘਟਨਾ ਤੋਂ ਬਾਅਦ ਗੰਭੀਰ ਸੱਟਾਂ ਤੋਂ ਸਿਹਤਯਾਬ ਹੋਏ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਕਦੇ ਚੱਲ ਨਹੀਂ ਪਾਉਣਗੇ, ਬੋਲ ਨਹੀਂ ਪਾਣਗੇ ਤੇ ਆਮ ਵਿਅਕਤੀ ਵਾਂਗ ਕੰਮ ਨਹੀਂ ਕਰ ਸਕਣਗੇ, ਲੇਕਿਨ ਅੱਜ ਮਾੱਰਿਸ ਸਾਰੀ ਦੁਨੀਆ 'ਚ
ਯਾਤਰਾ ਕਰਕੇ ਆਪਣੀ ਚਮਤਕਾਰੀ ਕਹਾਣੀ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਤੇ ਉਨਾਂ ਦਾ ਮਨੋਬਲ ਵਧਾਉਂਦੇ ਹਨ। ਦ ਸੀਕ੍ਰਿਟ ਵਿਚ ਮਾੱਰਿਸ ਦੀ ਪਤਨੀ ਕੈਥੀ ਗੁਡਮੈਨ ਦਾ ਜ਼ਿਕਰ ਵੀ ਹੈ ਤੇ ਉਨ੍ਹਾਂ ਨੇ ਆਤਮ-ਉਪਚਾਰ ਦਾ ਆਪਣਾ ਪ੍ਰੇਰਕ ਪ੍ਰਸੰਗ ਦੱਸਿਆ ਹੈ। ਹੋਰ ਜਾਣਕਾਰੀ ਲਈ www. themiracleman.org ਤੇ ਜਾਓ।
ਜਾੱਨ ਗ੍ਰੇ, ਪੀਐਚ.ਡੀ.
ਜਾੱਨ ਗ੍ਰੇ (John Gray) ਮੇਨ ਆਰ ਫ੍ਰਾਮ ਮਾਰਸ, ਵਿਮੇਨ ਫ੍ਰਾਮ ਵੀਨਸ ਦੇ ਲੇਖਕ ਹਨ, ਜਿਹੜੀ ਸਬੰਧਾਂ 'ਤੇ ਅਧਾਰਿਤ ਪਿਛਲੇ ਦਹਾਕੇ ਦੀ ਸਭ ਤੋਂ ਵਧੀਆ ਬੈਸਟਸੇਲਿੰਗ ਪੁਸਤਕ ਸੀ ਅਤੇ ਜਿਸ ਦੀਆਂ ਤਿੰਨ ਕਰੋੜ ਤੋਂ ਵੱਧ ਕਾਪੀਆਂ ਵਿਕੀਆਂ ਹਨ। ਉਨ੍ਹਾਂ ਨੇ ਚੌਦਾਂ ਹੋਰ ਬੈਸਟਸੇਲਰ ਪੁਸਤਕਾਂ ਲਿਖੀਆਂ ਹਨ ਤੇ ਸੈਮੀਨਾਰਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਆਪਣੇ ਗਿਆਨ ਦਾ ਫਾਇਦਾ ਦਿੱਤਾ ਹੈ। ਉਨ੍ਹਾਂ ਦੀ ਮੁਢਲੀ ਰੁਚੀ ਪੁਰਖਾਂ ਤੇ ਔਰਤਾਂ ਨੂੰ ਉਨ੍ਹਾਂ ਦੀ ਆਪਣੀ ਭਿੰਨਤਾਵਾਂ ਨੂੰ ਸਮਝਾਉਣਾ ਹੈ, ਤਾਂ ਕਿ ਉਹ ਨਿਜੀ ਤੇ ਪੇਸਾਵਰ ਸੰਬੰਧਾਂ 'ਚ ਇਕ-ਦੂਜੇ ਦਾ ਸਨਮਾਨ ਤੇ ਸ਼ਲਾਘਾ ਕਰ ਸਕਣ। ਉਨ੍ਹਾਂ ਦੀ ਨਵੀਂ ਪੁਸਤਕ ਦ ਮਾਰਸ ਐਂਡ ਵੀਨਸ ਡਾਇਟ ਐਂਡ ਐਕਸਰਸਾਇਜ਼ ਸੋਲਿਊਸ਼ਨ ਹੈ। ਵਾਧੂ ਜਾਣਕਾਰੀ ਲਈ www.marsvenus.com ਉੱਤੇ ਜਾਓ।
ਚਾਰਲਸ ਹਾਨੇਲ (1866-1949)
ਚਾਰਲਸ ਹਾਨੇਲ (Charles Hannel) ਇਕ ਸਫਲ ਅਮਰੀਕੀ ਪੇਸ਼ਾਵਰ ਹਨ, ਜਿਨ੍ਹਾਂ ਨੇ ਕਈ ਪੁਸਤਕਾਂ ਲਿਖੀਆਂ ਹਨ। ਇਨ੍ਹਾਂ 'ਚ ਹਾਨੇਲ ਨੇ ਆਪਣੇ ਵਿਚਾਰ ਤੇ ਤਰੀਕੇ ਦੱਸੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੇ ਜੀਵਨ ਵਿਚ ਮਹਾਨਤਾ ਹਾਸਿਲ ਕੀਤੀ। ਉਨ੍ਹਾਂ ਦੀ ਸਭ ਤੋਂ ਮਸ਼ਹੂਰ ਪੁਸਤਕ ਦ ਮਾਸਟਰ ਕੀ ਸਿਸਟਮ ਹੈ, ਜਿਹੜੀ ਮਹਾਨਤਾ ਦੇ ਚੌਵੀਂ ਸਪਤਾਹਿਕ ਸ਼ਬਦ ਦੱਸਦੀ ਹੈ। ਇਹ ਪੁਸਤਕ ਅੱਜ ਵੀ ਉਨੀ ਹੀ ਹਰਮਨਪਿਆਰੀ ਹੈ, ਜਿੰਨੀ 1912 'ਚ ਪਹਿਲੀ ਵਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੀ।
ਜਾੱਨ ਹੇਜਲਿਨ, ਪੀਐਚ.ਡੀ.
ਡਾੱ. ਜਾੱਨ ਹੇਜ਼ਲਿਨ (John Hagelin) ਵਿਸ਼ਵ ਪ੍ਰਸਿੱਧ ਕੁਆਂਟਮ ਫਿਜਿਸਿਸਟ, ਸਿੱਖਿਆਵਿਦ ਤੇ ਪਬਲਿਕ ਪਾਲਿਸੀ ਵਿਸ਼ੇਸ਼ਗ ਹਨ। ਉਨ੍ਹਾਂ ਦੀ ਪੁਸਤਕ ਮੈਨਿਯੂਲ ਫਾੱਰ ਏ ਪਰਫੈਕਟ ਗਵਰਨਮੈਂਟ ਦੱਸਦੀ ਹੈ ਕਿ ਕਿਸ ਤਰ੍ਹਾਂ ਸਮਾਜ ਅਤੇ ਵਾਤਾਵਰਣ ਸੰਬੰਧੀ ਪ੍ਰਮੁੱਖ ਸਮੱਸਿਆਵਾਂ ਨੂੰ ਸੁਲਝਾਇਆ ਜਾਏ ਤੇ ਪ੍ਰਕ੍ਰਿਤੀ ਦੇ ਨਿਯਮਾਂ ਦੇ ਸੁਮੇਲ 'ਚ ਨੀਤੀਆਂ ਬਣਾ ਕੇ ਵਿਸ਼ਵ ਸ਼ਾਂਤੀ ਸਥਾਪਿਤ ਕੀਤੀ ਜਾਵੇ। ਜਾੱਨ ਹੇਜਲਿਨ ਨੂੰ ਮਸ਼ਹੂਰ ਕਿਲਬੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਹੜਾ ਸਮਾਜ 'ਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਵਿਗਿਆਨਕਾਂ ਨੂੰ ਦਿੱਤਾ ਜਾਂਦਾ ਹੈ। ਉਹ ਸੰਨ 2000 ਵਿਚ ਨੈਚੁਰਲ ਲਾੱ ਪਾਰਟੀ ਦੇ ਰਾਸ਼ਟ੍ਰਪਤੀ ਪਦ ਦੇ ਉਂਮੀਦਵਾਰ ਵੀ ਸਨ। ਜਾੱਨ ਨੂੰ ਵਰਤਮਾਨ ਯੁੱਗ ਦੇ ਸਭ ਤੋਂ ਮਹਾਨ ਵਿਗਿਆਨਕਾਂ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀ ਵੈੱਬਸਾਈਟ www.hagelin.org ਹੈ।
ਬਿਲ ਹੈਰਿਸ
ਬਿਲ ਹੈਰਿਸ (Bill Harris) ਵਿਵਸਾਇਕ ਵਕਤਾ, ਸਿਖਿਅਕ ਤੇ ਬਿਜਨਿਸ ਮਾਲਕ ਹਨ। ਮਸਤਿਸ਼ਕ ਦੀ ਪ੍ਰਕ੍ਰਿਤੀ ਤੇ ਟ੍ਰਾਂਸਫਾਰਮੈਸ਼ਨਲ ਤਕਨੀਕਾਂ 'ਤੇ ਪ੍ਰਾਚੀਨ ਤੇ ਆਧੁਨਿਕ ਸ਼ੋਧ ਦਾ ਅਧਿਐਨ ਕਰਣ ਤੋਂ ਬਾਅਦ ਬਿਲ ਨੇ ਹੋਲੋਸਿੰਕ ਦਾ ਅਵਿਸ਼ਕਾਰ ਕੀਤਾ। ਇਹ ਆਡੀਓ ਟੈਕਨਾਲਾਜੀ ਡੂੰਘੀ ਸਾਧਨਾ ਦੇ ਫਾਇਦਾ ਦਿੰਦੀ ਹੈ। ਉਨ੍ਹਾਂ ਦੀ ਕੰਪਨੀ ਸੈਂਟਰਪਾਇੰਟ ਰਿਸਰਚ ਇੰਸਟੀਚਿਊਟ ਨੇ ਸਾਰੀ ਦੁਨੀਆ ਦੇ ਹਜ਼ਾਰਾਂ ਲੋਕਾਂ ਨੂੰ ਜ਼ਿਆਦਾ ਸੁਖ ਤੇ ਤਣਾਅਰਹਿਤ ਜੀਵਨ ਜੀਉਣ 'ਚ ਸਮਰੱਥ ਬਣਾਇਆ ਹੈ। ਜ਼ਿਆਦਾ ਜਾਣਕਾਰੀ ਲਈ www.centerpointe.com ਤੇ ਜਾਓ।
ਡਾੱ. ਬੇਨ ਜਾੱਨਸਨ, ਐਮ.ਡੀ., ਐਨ.ਐਮ. ਡੀ., ਡੀ.ਓ.
ਬੁਨਿਆਦੀ ਪੱਛਮੀ ਚਿਕਿਤਸਾ 'ਚ ਸਿਖਿਅਤ ਡਾੱ. ਬੇਨ ਜਾੱਨਸਨ (Dr. Ben Johnson) ਜਦੋਂ ਗੈਰ-ਪਰੰਪਰਾਗਤ ਚਿਕਿਤਸਾ ਦੇ
ਸਹਾਰੇ ਇਕ ਜਾਨਲੇਵਾ ਬੀਮਾਰੀ ਤੋਂ ਸਿਹਤਮੰਦ ਹੋਏ ਤਾਂ ਉਹ ਊਰਜਾ ਚਿਕਿਤਸਾ 'ਚ ਰੁਚੀ ਲੈਣ ਲੱਗੇ। ਉਨਾਂ ਦੀ ਪ੍ਰਮੁੱਖ ਰੁਚੀ ਦ ਹੀਲਿੰਗ ਕੋਡਸ 'ਚ ਹੈ। ਇਸ ਉਪਚਾਰ ਤਕਨੀਕ ਨੂੰ ਡਾ. ਐਲੈਕਸ ਲਾੱਯਡ ਨੇ ਖੋਜਿਆ ਸੀ। ਅੱਜ ਡਾੱ. ਜਾੱਨਸਨ ਤੇ ਐਲੇਕਸ ਲਾੱਯਡ ਦ ਹੀਲਿੰਗ ਕੋਡਸ ਕੰਪਨੀ ਚਲਾਉਂਦੇ ਤੇ ਆਪਣੇ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ। ਵਾਧੂ ਜਾਣਕਾਰੀ ਲਈ www.healingcodes.com ਤੇ ਜਾਓ।
ਲਾੱਰਲ ਲੈਂਜਮੀਅਰ
ਲਾੱਰਲ ਲੈਂਜਮੀਅਰ (Loral Langemeier) ਲਿਵ ਆਉਟ ਲਾਉਡ ਦੀ ਬਾਨੀ ਹਨ, ਜਿਹੜੀ ਲੋਕਾਂ ਨੂੰ ਉਨ੍ਹਾਂ ਦੇ ਵਿੱਤੀ ਟੀਚਿਆਂ 'ਤੇ ਪਹੁੰਚਾਉਣ ਲਈ ਵਿੱਤੀ ਸਿਖਿਆ ਅਤੇ ਸਮਰਥਨ ਪ੍ਰਦਾਨ ਕਰਦੀ ਹੈ। ਉਨ੍ਹਾਂ ਦਾ ਯਕੀਨ ਹੈ ਕਿ ਮਾਨਸਿਕਤਾ ਹੀ ਦੌਲਤਮੰਦ ਬਨਾਉਣ ਦੀ ਸਭ ਤੋਂ ਪ੍ਰਮੁੱਖ ਕੁੰਜੀ ਹੈ। ਉਨ੍ਹਾਂ ਦੀ ਮਦਦ ਨਾਲ ਬਹੁਤ ਸਾਰੇ ਲੋਕ ਮਿਲੀਐਨਰ ਬਣ ਚੁੱਕੇ ਹਨ। ਲਾਰਲ ਸਮੂਹਾਂ ਅਤੇ ਕੰਪਨੀਆਂ ਵਿਚ ਲੈਕਚਰ ਦਿੰਦੀ ਹੈ ਤੇ ਆਪਣੇ ਗਿਆਨ ਤੇ ਵਿਸ਼ੇਸ਼ਗਤਾ ਤੋਂ ਉਨ੍ਹਾਂ ਨੂੰ ਫਾਇਦਾ ਪਹੁੰਚਾਉਂਦੀ ਹੈ। ਉਨ੍ਹਾਂ ਦੀ ਵੈੱਬਸਾਈਟ www. liveoutloud.com ਹੈ।
ਪ੍ਰੇਂਟਿਸ ਮਲਫੋਰਡ (1834-1891)
ਪ੍ਰੇਂਟਿਸ ਮਲਫੋਰਡ (Prentice Malford) ਨਿਊ ਥਾੱਟ ਮੂਵਮੈਂਟ ਦੇ ਅਰੰਭਕ ਲੇਖਕਾਂ ਤੇ ਬਾਨੀਆਂ 'ਚੋਂ ਇਕ ਸਨ ਤੇ ਉਹ ਜ਼ਿਆਦਾਤਰ ਜੀਵਨ 'ਚ ਤਿਆਗੀ ਰਹੇ ਸਨ। ਉਨ੍ਹਾਂ ਨੇ ਬੌਧਿਕ ਤੇ ਰੂਹਾਨੀ ਨਿਯਮਾਂ ਨਾਲ ਸੰਬੰਧਿਤ ਆਪਣੇ ਕੰਮਾਂ ਨਾਲ ਅਸੰਖ ਲੇਖਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੀਆਂ ਪੁਸਤਕਾਂ 'ਚ ਥਾੱਟਸ ਆਰ ਦ ਥਿੰਗਸ ਤੇ ਦ ਵਾਈਟ ਕ੍ਰਾੱਸ ਲਾਇਬ੍ਰੇਰੀ ਸ਼ਾਮਿਲ ਹੈ, ਜਿਨ੍ਹਾਂ 'ਚ ਉਨ੍ਹਾਂ ਦੇ ਨਿਬੰਧ ਸ਼ਾਮਲ ਹਨ।
ਲੀਸਾ ਨਿਕੋਲਸ
ਲੀਸਾ ਨਿਕੋਲਸ (Lisa Nichols) ਨਿੱਜੀ ਸਸ਼ਕਤੀਕਰਣ ਦੀ ਪ੍ਰਬਲ ਸਮਰਥਕ ਹਨ। ਉਹ ਮੋਟੀਵੇਟਿੰਗ ਦ ਮਾਸੇਸ ਅਤੇ ਮੋਟੀਵੇਟਿੰਗ ਦ ਟੀਨ ਸਪਿਰਿਟ ਦੀ ਬਾਨੀ ਤੇ ਸੀਈਓ ਹਨ। ਇਹ ਦੋ ਵਿਆਪਕ ਯੋਗਤਾ ਪ੍ਰੋਗਰਾਮ ਕਿਸ਼ੋਰਾਂ, ਔਰਤਾਂ ਤੇ ਉਧਮੀਆਂ ਦੇ ਜੀਵਨ 'ਚ ਡੂੰਘਾ ਪਰਿਵਰਤਨ ਕਰਣ ਲਈ ਸਮਰਪਿਤ ਹੈ। ਇਸ ਤੋਂ ਇਲਾਵਾ ਉਹ ਸਿੱਖਿਆ ਜਗਤ, ਕੰਪਨੀਆਂ, ਸਸ਼ਕਤੀਕਰਣ ਸੰਗਠਨਾਂ ਤੇ ਆਸਥਾ-ਅਧਾਰਿਤ ਪ੍ਰੋਗਰਾਮਾਂ 'ਚ ਵੀ ਆਪਣੀਆਂ ਸੇਵਾਵਾਂ ਦਿੰਦੇ ਹਨ। ਲੀਸਾ ਵਿਸ਼ਵ ਪ੍ਰਸਿੱਧ ਬੈਸਟਸੇਲਿੰਗ ਚਿਕਨ ਸੂਪ ਸੀਰੀਜ਼ ਦੀ ਪੁਸਤਕ ਚਿਕਨ ਸੂਪ ਫ਼ਾਰ ਅਫ੍ਰੀਕਨ ਅਮੇਰੀਕਨ ਸੋਲ ਦੀ ਸਹਿ-ਲੇਖਿਕਾ ਵੀ ਹਨ। ਉਨ੍ਹਾਂ ਦੀ ਵੈੱਬਸਾਈਟ www.lisa-nichols.com ਹੈ।
ਬਾੱਬ ਪ੍ਰਾੱਕਟਰ
ਬਾੱਬ ਪ੍ਰਾੱਕਟਰ (Bob Proctor) ਦਾ ਗਿਆਨ ਮਹਾਨ ਸਿੱਖਿਅਕਾਂ ਦੀ ਲੜੀ 'ਚੋਂ ਹੁੰਦਾ ਹੋਇਆ ਉਨ੍ਹਾਂ ਤੱਕ ਪਹੁੰਚਿਆ। ਇਹ ਏਂਡਰਿਯੂ ਕਾਰਨੇਗੀ ਤੋਂ ਸ਼ੁਰੂ ਹੋਇਆ, ਜਿਨ੍ਹਾਂ ਨੇ ਆਪਣਾ ਗਿਆਨ ਨੇਪੋਲੀਅਨ ਹਿਲ ਨੂੰ ਸੌਂਪਿਆ। ਹਿਲ ਨੇ ਇਸ ਨੂੰ ਅਰਲ ਨਾਇਟਿੰਗੇਲ ਤੱਕ ਪਹੁੰਚਾਇਆ। ਅਰਲ ਨਾਇਟਿੰਗੇਲ ਨੇ ਗਿਆਨ ਦੀ ਮਸ਼ਾਲ ਬਾੱਬ ਪ੍ਰਾੱਕਟਰ ਨੂੰ ਸੌਂਪ ਦਿਤੀ। ਬਾੱਬ ਚਾਲ੍ਹੀ ਸਾਲ ਤੋਂ ਵੀ ਜਿਆਦਾ ਸਮੇਂ ਤੋਂ ਮਾਨਸਿਕ ਸਮਰੱਥਾ ਦੇ ਖੇਤਰ 'ਚ ਕੰਮ ਕਰ ਰਹੇ ਹਨ। ਉਹ ਰਹੱਸ ਸਿਖਾਉਣ ਲਈ ਸਾਰੀ ਦੁਨੀਆ ਦੀ ਯਾਤਰਾ ਕਰਦੇ ਹਨ ਤੇ ਆਕਰਸ਼ਣ ਦੇ ਨਿਯਮ ਰਾਹੀਂ ਸਮਰਿੱਧ ਜੀਵਨ ਜੀਉਣ 'ਚ ਕੰਪਨੀਆਂ ਤੇ ਵਿਅਕਤੀਆਂ ਦੀ ਮਦਦ ਕਰਦੇ ਹਨ। ਉਹ ਅੰਤਰਰਾਸ਼ਟ੍ਰੀ ਬੈਸਟਸੈਲਰ ਯੂ ਵੇਯਰ ਬਾੱਰਨ ਰਿਚ ਦੇ ਲੇਖਕ ਹਨ। ਬਾੱਬ ਬਾਰੇ ਹੋਰ ਜਾਣਕਾਰੀ ਲਈ www.bobproctor.com ਤੇ ਜਾਓ।
ਜੇਮਸ ਆਰਥਰ ਰੇ
ਸੱਚੀ ਦੌਲਤ ਤੇ ਸਮਰਿੱਧੀ ਦੇ ਸਿਧਾਂਤਾਂ ਦੇ ਅਜੀਵਨ ਵਿਦਿਆਰਥੀ ਜੇਮਸ ਆਰਥਰ ਰੇ (James Arthur Ray) ਨੇ ਦ ਸਾਇੰਸ ਆੱਫ ਸਕਸੇਸ ਐਂਡ ਹਾਰਮੋਨਿਕ ਵੇਲਥ ਵਿਕਸਿਤ ਕੀਤਾ, ਜਿਹੜਾ ਲੋਕਾਂ ਨੂੰ ਸਿਖਾਉਂਦਾ ਹੈ ਕਿ ਸਾਰੇ ਖੇਤਰਾਂ 'ਚ ਅਸੀਮਤ ਨਤੀਜੇ ਕਿਸ ਤਰ੍ਹਾਂ ਹਾਸਿਲ ਕਰਣ: ਵਿੱਤੀ ਖੇਤਰ 'ਚ, ਸੰਬੰਧਾਂ ਦੇ ਖੇਤਰ 'ਚ, ਬੌਧਿਕ ਖੇਤਰ 'ਚ, ਸਰੀਰਕ ਖੇਤਰ 'ਚ ਤੇ ਅਧਿਆਤਮਿਕ ਖੇਤਰ 'ਚ। ਉਨ੍ਹਾਂ ਦੇ ਨਿਜੀ ਪ੍ਰਦਰਸ਼ਨ ਤੰਤਰ, ਕਾਰਪੋਰੇਟ ਟ੍ਰੇਨਿੰਗ ਪ੍ਰੋਗਰਾਮ ਤੇ ਮਾਰਗਦਰਸ਼ਨ ਸਾਧਨਾਂ ਦਾ ਪ੍ਰਯੋਗ ਸਾਰੀ ਦੁਨੀਆ ਵਿਚ ਹੁੰਦਾ ਹੈ। ਉਹ ਨਿਯਮਿਤ ਤੌਰ ਤੇ ਸੱਚੀ ਦੌਲਤ, ਸਫਲਤਾ ਤੇ ਮਾਨਵੀ ਸਮਰਥਾ ਦੇ ਵਿਸ਼ਿਆਂ 'ਤੇ ਭਾਸ਼ਣ ਦਿੰਦੇ ਹਨ। ਜੇਮਸ ਕਈ ਪੂਰਵੀ, ਦੇਸ਼ਜ ਤੇ ਰਹੱਸਵਾਦੀ ਪਰੰਪਰਾਵਾਂ ਦੇ ਮਾਹਿਰ ਵੀ ਹਨ। ਉਨ੍ਹਾਂ ਦੀ ਵੈੱਬਸਾਈਟ www.jamesray.com ਹੈ।
ਡੇਵਿਡ ਸਕਰਮਰ
ਡੇਵਿਡ ਸਕਰਮਰ (David Schirmer ਬੇਹਦ ਸਫਲ ਸ਼ੇਅਰ ਟ੍ਰੇਡਰ, ਨਿਵੇਸ਼ਕ ਤੇ ਨਿਵੇਸ਼ਕ ਸਿੱਖਿਅਕ ਹਨ, ਜਿਹੜੇ ਵਰਕਸ਼ਾਪ, ਸੈਮੀਨਾਰ ਅਤੇ ਕੋਰਸ ਆਯੋਜਿਤ ਕਰਦੇ ਹਨ। ਉਨ੍ਹਾਂ ਦੀ ਕੰਪਨੀ ਟ੍ਰੇਡਿੰਗ ਏਜ਼ ਲੋਕਾਂ ਨੂੰ ਸਿਖਾਉਂਦੀ ਹੈ ਕਿ ਦੌਲਤ ਦੇ ਅਨੁਕੂਲ ਮਾਨਸਿਕਤਾ ਵਿਕਸਿਤ ਕਰਕੇ ਕਿਵੇਂ ਅਸੀਮਤ ਆਮਦਨੀ ਹਾਸਲ ਕੀਤੀ ਜਾ ਸਕਦੀ ਹੈ। ਸਕਰਮਰ ਦੇ ਆਸਟ੍ਰੇਲੀਅਨ ਤੇ ਓਵਰਸੀਜ਼ ਸ਼ੇਅਰ ਅਤੇ ਕਮਾਂਡਿਟੀ ਬਾਜ਼ਾਰਾਂ ਦਾ ਵਿਸ਼ਲੇਸ਼ਣ ਨੂੰ ਨੈਮਤ ਸ਼ੁੱਧਤਾ ਤੇ ਸਟੀਕਤਾ ਕਾਰਣ ਕਾਫ਼ੀ ਸਨਮਾਨ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ www.tradingedge.com.au 'ਤੇ ਜਾਓ।
ਮਾਰਸੀ ਸ਼ਿਮਾੱਫ਼, ਐਮਬੀਏ
ਮਾਰਸੀ ਸ਼ਿਮਾੱਫ (Marci Shimolf) ਬੇਹਦ ਸਫਲ ਚਿਕਨ ਸੂਪ ਫਾੱਰ ਦ ਵੁਮੈਨਸ ਅਤੇ ਚਿਕਨ ਸੂਪ ਫਾੱਰ ਦ ਮਦਰਸ ਸੇਲ ਦੀ ਸਹਿ-ਲੇਖਿਕਾ ਹਨ। ਉਹ ਇਕ ਟ੍ਰਾਂਸਫੋਰਮੈਸ਼ਨਲ ਲੀਡਰ ਹਨ, ਜੋ
ਨਿਜੀ ਵਿਕਾਸ ਤੇ ਖੁਸ਼ੀਆਂ ਬਾਰੇ ਜੋਸ਼ੀਲੇ ਲੈਕਚਰ ਦੇਂਦੀ ਹਨ। ਉਨ੍ਹਾਂ ਦਾ ਕੰਮ ਖਾਸ ਤੌਰ ਤੇ ਔਰਤਾਂ ਦੇ ਜੀਵਨ ਨੂੰ ਸਮਰਿੱਧ ਬਨਾਉਣ 'ਤੇ ਕੇਂਦ੍ਰਿਤ ਹੈ। ਉਹ ਦ ਏਸਟੀਮ ਗਰੁੱਪ ਦੀ ਸਹਿ-ਸੰਸਥਾਪਕ ਤੇ ਪ੍ਰੈਜੀਡੈਂਟ ਹਨ। ਇਹ ਕੰਪਨੀ ਔਰਤਾਂ ਲਈ ਸਵੈਮਾਨ ਵਧਾਣ ਵਾਲੇ ਪ੍ਰੇਰਕ ਪ੍ਰੋਗਰਾਮ ਆਯੋਜਿਤ ਕਰਦੀ ਹੈ। ਉਨ੍ਹਾਂ ਦੀ ਵੈਬਸਾਈਟ www.marcishimoff.com ਹੈ।
ਡਾੱ. ਜੋ ਵਿਟਾਲ, ਐਮਐਸਸੀ. ਡੀ.
ਵੀਹ ਸਾਲ ਪਹਿਲਾਂ ਬੇਘਰ ਰਹਿਣ ਵਾਲੇ ਜੋ ਵਿਟਾਲ (Dr. Joe Vitale) ਅੱਜ ਦੁਨੀਆ ਦੇ ਮੂਹਰਲੇ ਮਾਰਕੀਟਿੰਗ ਮਾਹਿਰਾਂ ਚੋਂ ਇੱਕ ਮੰਨੇ ਜਾਂਦੇ ਹਨ। ਉਨ੍ਹਾਂ ਨੇ ਸਫਲਤਾ ਤੇ ਸਮਰਿੱਧੀ ਦੇ ਸਿਧਾਂਤਾਂ 'ਤੇ ਕਈ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ 'ਚ ਲਾਇਫਸ ਮਿਸਿੰਗ ਇੰਸਟ੍ਰੈਕਸ਼ਨ ਮੈਨਯੂਅਲ, ਵਿਪਟੇਨਿਕ ਰਾਇਟਿੰਗ ਅਤੇ ਦ ਅਟ੍ਰੈਕਟਰ ਫੈਕਟਰ ਸ਼ਾਮਲ ਹਨ, ਜਿਹੜੀਆਂ ਸਾਰੀਆਂ ਨੰਬਰ ਵਨ ਬੈਸਟਸਲਰ ਹਨ। ਜੋ ਵਿਟਾਲ ਕੋਲ ਮੈਟਾਫਿਜਿਕਲ ਸਾਇੰਸ 'ਚ ਡਾੱਕਟਰੇਟ ਡਿਗਰੀ ਹੈ ਅਤੇ ਉਹ ਪ੍ਰਮਾਣਿਤ ਹਿਪਨੋਥੇਰੇਪਿਸਟ, ਮੇਟਾਫਿਜਿਕਲ ਪ੍ਰੈਕਟਿਸ਼ਨਰ, ਆੱਡਰੇਨਡ ਮਿਨਿਸਟਰ ਤੇ ਚਾਈ ਕੁੰਗ ਉਪਚਾਰਕ ਹਨ। ਜ਼ਿਆਦਾ ਜਾਣਕਾਰੀ ਲਈ www.mrfire.com ਤੇ ਜਾਓ।
ਡਾੱ. ਡੇਨਿਸ ਵੇਟਲੀ, ਪੀਐਚ. ਡੀ.
ਡਾੱ. ਡੇਨਿਸ ਵੇਟਲੀ (Dr. Denis Waitley) ਉੱਚ-ਪ੍ਰਦਰਸ਼ਨ ਮਾਨਵੀ ਉਪਲਬਧੀ ਦੇ ਖੇਤਰ 'ਚ ਅਮਰੀਕਾ ਦੇ ਸਭ ਤੋਂ ਸਨਮਾਨਿਤ ਲੇਖਕਾਂ, ਵਕਤਾਵਾਂ ਤੇ ਸਲਾਹਾਕਾਰਾਂ 'ਚੋਂ ਇਕ ਹਨ। ਉਨ੍ਹਾਂ ਨੂੰ ਨਾਸਾ ਪੁਲਾੜ ਯਾਤਰੀਆਂ ਨੂੰ ਸਿੱਖਿਅਤ ਕਰਣ ਦਾ ਕੰਮ ਸੌਂਪਿਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਬਾਅਦ 'ਚ ਓਲੰਪਿਕ ਖਿਡਾਰੀਆਂ 'ਤੇ ਲਾਗੂ ਕੀਤਾ। ਉਨ੍ਹਾਂ ਦਾ ਆਡੀਓ ਐਲਬਮ ਦ ਸਾਇਕੋਲਾੱਜੀ ਆੱਫ ਵਿਨਿੰਗ ਆਤਮ-ਕਮਾਲ 'ਤੇ ਕੇਂਦ੍ਰਿਤ ਬੇਹਤਰੀਨ ਬੈਸਟਸੈਲਿੰਗ ਪ੍ਰੋਗਰਾਮ ਹੈ। ਉਨ੍ਹਾਂ ਨੇ ਪੰਦਰਾਂ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ 'ਚੋਂ ਕਈ ਅੰਤਰਰਾਸ਼ਟ੍ਰੀ ਬੈਸਟਸੈਲਰ ਸ਼ਾਮਲ ਹਨ। ਉਨ੍ਹਾਂ ਦੀ ਵੈੱਬਸਾਈਟ www.waitley.com ਹੈ।
ਨੀਲ ਡੋਨਾਲਡ ਵੈਲਸ਼
ਨੀਲ ਡੋਨਾਲਡ ਵੈਲਸ਼ (Neale Donald Walsch) ਆਧੁਨਿਕ ਯੁੱਗ ਦੇ ਆਧਿਆਤਮਿਕ ਸੰਦੇਸ਼ਵਾਹਕ ਹਨ। ਉਹ ਕਨਵਰਸੇਸ਼ਨਸ ਵਿਦ ਗਾੱਡ ਸੀਰੀਜ਼ ਦੇ ਬੈਸਟਸੈਲਿੰਗ ਲੇਖਕ ਹਨ, ਜਿਨ੍ਹਾਂ ਦੀਆਂ ਤਿੰਨ ਪੁਸਤਕਾਂ ਨੇ ਨਿਊਯਾਰਕ ਟਾਇਮਸ ਬੈਸਟਸੈਲਰਸ ਸੂਚੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਨੀਲ ਨੇ ਬਾਈ ਪੁਸਤਕਾਂ ਪ੍ਰਕਾਸਿਤ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀਡੀਓ ਤੇ ਆਡੀਓ ਪ੍ਰੋਗਰਾਮ ਵੀ ਤਿਆਰ ਕੀਤੇ ਹਨ। ਉਹ ਨਿਊ ਸਪਿਰਿਚੂਲਿਟੀ ਦੇ ਸੰਦੇਸ਼ ਨਾਲ ਸਾਰੀ ਦੁਨੀਆ 'ਚ ਯਾਤਰਾ ਕਰਦੇ ਹਨ। ਉਨ੍ਹਾਂ ਨਾਲ ਸੰਪਰਕ ਕਰਣ ਲਈ www.nealedonaldwaisch.com ਤੇ ਜਾਓ।
ਵੈਲੇਸ ਵੈਟਲਸ (1860-1911)
ਅਮਰੀਕਾ ਚ ਜਨਮੇ ਵੈਲੇਸ ਵੈਟਲਸ (Wallace Wattles) ਨੇ ਕਈ ਸਾਲਾਂ ਤਕ ਭਿੰਨ-ਭਿੰਨ ਧਰਮਾਂ ਤੇ ਦਰਸ਼ਨਾਂ ਦਾ ਅਧਿਐਨ ਕਰਣ ਤੋਂ ਬਾਅਦ "ਨਿਊ ਥਾੱਟ" ਸਿਧਾਂਤਾਂ ਦੇ ਅਭਿਆਸ ਬਾਰੇ ਲਿਖਣਾ ਸ਼ੁਰੂ ਕੀਤਾ। ਵੈਟਲਸ ਦੀ ਕਈ ਪੁਸਤਕਾਂ ਨੇ ਸਮਰਿਧੀ ਤੇ ਸਫਲਤਾ ਦੇ ਵਰਤਮਾਨ ਟੀਚਰਾਂ 'ਤੇ ਪ੍ਰਭਾਵ ਪਾਇਆ ਹੈ। ਉਨ੍ਹਾਂ ਦੀ ਸਭ ਤੋਂ ਮਸ਼ਹੂਰ ਪੁਸਤਕ ਦ ਸਾਇੰਸ ਆਫ ਗੇਟਿੰਗ ਰਿਚ ਹੈ, ਜਿਹੜੀ 1910 ਵਿਚ ਪ੍ਰਕਾਸਿਤ ਹੋਈ ਸੀ।
ਫ਼ਰੈਡ ਏਲਨ ਵੋਲਫ਼, ਪੀਐਚ. ਡੀ.
ਫ੍ਰੇਡ ਏਲਨ ਵੋਲਫ (Fred Alan Woh) ਭੌਤਿਕਸ਼ਾਸਤ੍ਰੀ, ਲੇਖਕ ਤੇ ਵਕਤਾ ਹਨ, ਜਿਨ੍ਹਾਂ ਨੇ ਸਿਧਾਂਤਕ ਭੌਤਿਕੀ ਚ ਡਾੱਕਟਰੇਟ ਕੀਤੀ ਹੈ। ਡਾੱ. ਵੋਲਫ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ 'ਚ ਪਤਾ ਚੁੱਕੇ ਹਨ ਤੇ ਕੁਆਂਟਮ ਫਿਜਿਕਸ ਤੇ ਚੇਤਨਾ ਦੇ ਖੇਤਰ 'ਚ ਉਨ੍ਹਾਂ ਦੀਆਂ ਖੋਜਾਂ ਉਨ੍ਹਾਂ ਦੇ ਲੇਖਨ ਰਾਹੀਂ ਹਰਮਾਪਿਆਰੀ ਹੋ ਚੁੱਕੀਆਂ ਹਨ। ਉਨ੍ਹਾਂ ਨੇ ਬਾਰਾਂ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ 'ਚ ਟੇਕਿੰਗ ਦ ਕੁਆਂਟਮ ਲੀਪ ਸ਼ਾਮਲ ਹੈ, ਜਿਸ ਨੂੰ
ਨੈਸ਼ਨਲ ਬੁੱਕ ਐਵਾਰਡ ਮਿਲ ਚੁੱਕਿਆ ਹੈ। ਡਾੱ. ਵੋਲਫ ਲਿਖਣ ਦੇ ਨਾਲੋ-ਨਾਲ ਸਾਰੀ ਦੁਨੀਆਂ ਦੀ ਯਾਤਰਾ ਕਰਦੇ ਹਨ। ਉਹ ਕੁਆਂਟਮ ਫਿਜ਼ਿਕਸ ਤੇ ਚੇਤਨਾ ਸੰਬੰਧੀ ਸੋਧ ਵੀ ਕਰ ਰਹੇ ਹਨ। ਜਿਆਦਾ ਜਾਣਕਾਰੀ ਲਈ ਉਨ੍ਹਾਂ ਦੀ ਵੈਬਸਾਈਟ www.fredalanwolf.com ਤੇ ਜਾਓ।
ਆਸ ਹੈ ਕਿ 'ਰਹੱਸ' ਪੁਸਤਕ ਤੁਹਾਡੇ ਪੂਰੇ
ਜੀਵਨ ਨੂੰ ਪ੍ਰੇਮ ਤੇ ਖੁਸ਼ੀਆਂ ਨਾਲ ਭਰ ਦੇਵੇਗੀ।
ਤੁਹਾਡੇ ਅਤੇ ਸਾਰੀ ਦੁਨੀਆ ਲਈ ਮੇਰੀ ਇਹੀ ਕਾਮਨਾ ਹੈ।
ਜਿਆਦਾ ਅਨੁਭਵ ਲਈ www.thesecret.tv ਵੈੱਬਸਾਈਟ 'ਤੇ ਜਾਓ।