ਗੋਜਰ ਮੀਡੀਆ ਨੂੰ ਧੰਨਵਾਦ, ਜਿਨ੍ਹਾਂ ਨੇ ਬੇਹਤਰੀਨ ਗ੍ਰਾਫਿਕਸ ਬਣਾਏ ਤੇ ਉਨ੍ਹਾਂ 'ਚ ਰਹੱਸ ਦੀ ਭਾਵਨਾ ਵੀ ਭਰੀ : ਜੇਮਸ ਆਰਮਸਟ੍ਰਾਂਗ, ਸ਼ੇਮਸ ਹੋਰ ਅਤੇ ਏਂਡੀ ਲਿਊਸ ਨੂੰ ਧੰਨਵਾਦ।
ਦ ਸੀਕ੍ਰਿਟ ਦੇ ਸੀਈਓ ਬਾੱਬ ਰੇਨਾਨ ਨੂੰ, ਜਿਨ੍ਹਾਂ ਨੂੰ ਰੱਬ ਨੇ ਸਾਡੇ ਕੋਲ ਭੇਜਿਆ ਸੀ।
ਮਾਇਕਲ ਗਾਰਡੀਨਰ ਤੇ ਆਸਟ੍ਰੇਲੀਆ ਤੇ ਅਮਰੀਕਾ ਦੀ ਕਾਨੂੰਨੀ ਤੇ ਸਲਾਹਾਕਾਰੀ ਟੀਮ ਨੂੰ।
ਦ ਸੀਕ੍ਰਿਟ ਵੈੱਬਸਾਈਟ ਟੀਮ ਨੂੰ : ਡੈਨ ਹਾਲਿੰਗਸ, ਜਾੱਨ ਹੇਰੇਨ ਤੇ ਪਾਵਰਫੁਲ ਇੰਟੇਸ਼ਨਜ਼ ਨੂੰ, ਜਿਹੜੀ ਦ ਸੀਕ੍ਰਿਟ ਫੋਰਮ ਦਾ ਪ੍ਰਬੰਧ ਵੇਖਦੇ ਅਤੇ ਉਸ ਨੂੰ ਚਲਾਉਂਦੇ ਹਨ, ਨਾਲ ਹੀ ਫੋਰਮ 'ਤੇ ਮੌਜੂਦ ਸਾਰੇ ਅਦਭੁੱਤ ਵਿਅਕਤੀਆਂ ਨੂੰ।
ਅਤੀਤ ਦੇ ਉਨ੍ਹਾਂ ਮਹਾਨ ਅਵਤਾਰਾਂ ਤੇ ਉਪਦੇਸ਼ਕਾਂ ਨੂੰ, ਜਿਨ੍ਹਾਂ ਦੀ ਲੇਖਨੀ ਨੇ ਮੇਰੇ ਅੰਦਰ ਇੱਛਾ ਦੀ ਭੱਖਦੀ ਮਸਾਲ ਬਾਲਤੀ। ਮੈਂ ਉਨ੍ਹਾਂ ਦੀ ਮਹਾਨਤਾ ਦੀ ਓਟ 'ਚ ਚਲੀ ਹਾਂ ਅਤੇ ਉਨ੍ਹਾਂ 'ਚੋਂ ਹਰੇਕ ਦਾ ਸਨਮਾਨ ਕਰਦੀ ਹਾਂ। ਰਾੱਬਰਟ ਕਾੱਲੀਅਰ ਤੇ ਰਾੱਬਰਟ ਕਾੱਲੀਅਰ ਪਬਲੀਕੇਸ਼ਨਜ਼, ਵੈਲੇਸ ਵੇਟਲਜ, ਚਾਰਲਸ ਹਾਨੇਲ, ਜੋਸੈਫ ਕੈਂਪਬੇਲ ਅਤੇ ਦ ਜੋਸੇਫ ਕੈਂਪਬੇਲ ਫਾਉਂਡੇਸ਼ਨ, ਪ੍ਰੇਂਟਿਸ ਮਲਫੋਰਡ, ਜੇਨੇਵੀਵ ਬੇਹਰੇਂਡ ਤੇ ਚਾਰਲਸ ਫ਼ਿਲਮੋਰ ਨੂੰ ਉਚੇਚਾ ਧੰਨਵਾਦ।
ਏਟ੍ਰੀਆ ਬੂਕਸ/ਬਿਯੋਂਡ ਵਰਡਜ਼ ਦੇ ਰਿਚਰਡ ਕੋਹਨ ਤੇ ਸਿੰਥੀਆ ਬਲੈਕ ਅਤੇ ਸਾਇਮਨ ਐਂਡ ਸੂਸਟਰ ਦੀ ਜੂਡਿਥ ਕਰ ਨੂੰ ਧੰਨਵਾਦ, ਜਿਨ੍ਹਾਂ ਨੇ ਦਿਲ ਖੋਲ੍ਹ ਕੇ ਦ ਸੀਕ੍ਰਿਟ ਨੂੰ ਗਲੇ ਲਾਇਆ। ਸੰਪਾਦਨਾ ਲਈ ਹੈਨਰੀ ਕੋਵੀ ਤੇ ਜੂਨੀ ਸਟੀਗਰਵਾਲਟ ਨੂੰ ਧੰਨਵਾਦ।
ਆਪਣੀ ਕਹਾਣੀਆਂ ਨੂੰ ਉਦਾਰਤਾ ਨਾਲ ਦੱਸਣ ਲਈ ਮੈਂ ਇਨ੍ਹਾਂ ਦੀ ਆਭਾਰੀ ਹਾਂ : ਕੈਥੀ ਗੁਡਮੈਨ, ਸੂਜ਼ਨ ਸਲੋਟ ਤੇ ਕਾਲਿਨ ਹੈਲਮ: ਬੇਲਿਜ ਨੈਚੁਰਲ ਐਨਰਜੀ ਦੀ ਡਾਇਰੈਕਟਰ ਸੂਜਨ ਮੋਰਿਸ, ਜੀਨੀ ਮੌਕੇ ਤੇ ਜੋ ਸੁਗਰਮੈਨ ।
ਉਨ੍ਹਾਂ ਦੇ ਪ੍ਰੇਰਕ ਉਪਦੇਸ਼ ਲਈ ਡਾੱ. ਰਾੱਬਰਟ ਐਂਥਨੀ, ਜੇਰੀ ਤੇ ਐਸਥਰ ਹਿਕਸ, ਇਬਰਾਹਿਮ, ਡੇਵਿਡ ਕੈਮਰਾਨ ਗਾਇਕਾਂਡੀ, ਜਾੱਨ ਹੈਰੀਚਰਨ, ਕੈਥਰੀਨ ਪੋਂਡਰ, ਗੇ ਅਤੇ ਕੇਟੀ ਹੈਂਡ੍ਰਿਕਸ, ਸਟੀਫਨ ਐਮ.ਆਰ. ਕਵੀ, ਏਕਹਾਰਟ ਟਾੱਲ ਤੇ ਡੇਬੀ ਫੋਰਡ ਨੂੰ ਉਚੇਚਾ ਧੰਨਵਾਦ। ਉਨ੍ਹਾਂ ਦੇ ਉਦਾਰ ਸਮਰਥਨ ਲਈ ਟ੍ਰਾਂਸਫਾਰਮੈਸ਼ਨਲ ਲੀਡਰਜ ਕਾਉਂਸਿਲ ਦੀ ਮੈਂਬਰ ਕ੍ਰਿਸ ਤੇ ਜੇਨੇਟ ਏਟਵੁਡ, ਮਾਰਸੀਆ ਮਾਰਟਿਨ, ਦ ਸਪਿਰੀਟੀਚਿਉਲ ਸਿਨੇਮਾ ਸਰਕਲ, ਅਗੇਪ ਸਪਿਰੀਟਿਚਿਊਲ ਸੈਂਟਰ ਦੇ ਸਟਾਫ ਤੇ ਦ ਸੀਕ੍ਰਿਟ ਵਿਚ ਫੀਚਰ ਸਾਰੇ ਉਪਦੇਸ਼ਕਾਂ ਦੇ ਸਹਿਯੋਗੀਆਂ ਅਤੇ ਸਟਾਫ ਨੂੰ ਧੰਨਵਾਦ।
ਮੇਰੇ ਅਮੁੱਲੇ ਮਿੱਤਰਾਂ ਨੂੰ ਉਨ੍ਹਾਂ ਦੇ ਪ੍ਰੇਮ ਤੇ ਸਮਰਥਨ ਲਈ ਉਚੇਚੇ ਤੌਰ ਤੇ ਧੰਨਵਾਦ : ਮਾਰਸੀ ਕੋਲਟਨਕ੍ਰਿਲੀ, ਮਾਰਗ੍ਰੇਟ ਰੇਨਵਨ, ਏਥੇਨਾ ਗੋਲੀਆਨਿਸ ਤੇ ਜਾੱਨ ਵਾੱਕਰ, ਏਲੇਨ ਬੇਟ, ਏਡ੍ਰੀਆ ਕੀਰ ਤੇ ਮਾਇਕਲ ਅਤੇ ਕੈਂਡ੍ਰਾ ਏਬੇ। ਅਤੇ ਮੇਰੇ ਅਦਭੁੱਤ ਪਰਿਵਾਰ ਨੂੰ: ਪੀਟਰ ਬਰਨ, ਮੇਰੀ ਬਹੁਤ ਖਾਸ ਭੈਣਾਂ ਨੂੰ: ਜੈਨ ਚਾਇਲਡ ਨੂੰ ਇਸ ਪੁਸਤਕ 'ਚ ਉਨ੍ਹਾਂ ਦੀ ਅਮੁੱਲੀ ਮਦਦ ਲਈ, ਪਾਲਿਨ ਵਰਨਾੱਨ, ਕਾਏ ਆਇਜਨ (ਮਰਹੂਮ), ਅਤੇ ਗਲੇਂਡਾ ਬੇਲ ਨੂੰ, ਜਿਹੜੀ ਹਮੇਸਾ ਮੇਰੇ ਨਾਲ ਹੈ ਅਤੇ ਜਿਨ੍ਹਾਂ ਦੇ ਪਿਆਰ ਤੇ ਸਹਿਯੋਗ ਦੀ ਕੋਈ ਸੀਮਾ ਨਹੀਂ ਹੈ। ਮੇਰੀ ਹਿੰਮਤੀ ਮਾਂ, ਆਇਰੀਨ ਆਇਜ਼ਨ ਅਤੇ ਮੇਰੇ ਪਿਤਾ ਰੋਨਾਲਡ ਆਇਜ਼ਨ ਦੀ ਯਾਦ 'ਚ, ਜਿਨ੍ਹਾਂ ਦੇ ਪਿਆਰ ਦੀ ਰੌਸ਼ਨੀ ਹੁਣ ਵੀ ਸਾਡੇ ਜੀਵਨ ਨੂੰ ਰੌਸ਼ਨ ਕਰਦੀ ਹੈ।
ਤੇ ਅੰਤ ਵਿਚ ਮੈਂ ਆਪਣੀ ਧੀਆਂ ਹੇਲੀ ਤੇ ਸਕਾਈ ਬਰਨ ਦੀ ਆਭਾਰੀ ਹਾਂ। ਹੇਲੀ ਮੇਰੇ ਜ਼ਿੰਦਗੀ ਤੇ ਇਸ ਦੀ ਸੱਚੀ ਯਾਤਰਾ ਲਈ ਜਿੰਮੇਵਾਰ ਸੀ। ਸਕਾਈ ਇਸ ਪੁਸਤਕ ਦੀ ਰਚਨਾ 'ਚ ਹਮੇਸ਼ਾ ਮੇਰੇ ਨਾਲ ਰਹੀ ਅਤੇ ਉਸਨੇ ਮੇਰੇ ਸ਼ਬਦਾਂ ਨੂੰ ਬਹੁਤ ਚੰਗੀ ਤਰ੍ਹਾਂ ਸੰਪਾਦਤ ਤੇ ਰੂਪਾਂਤਰਿਤ ਕੀਤਾ। ਮੇਰੀ ਧੀਆਂ ਮੇਰੇ ਜੀਵਨ 'ਚ ਅਮੁੱਲੀਆਂ ਰਤਨ ਹਨ ਅਤੇ ਉਹ ਆਪਣੀ ਮੌਜੂਦਗੀ ਨਾਲ ਹੀ ਮੇਰੀ ਹਰ ਸਾਹ ਨੂੰ ਮਹਿਕਾ ਦਿੰਦੀਆਂ ਹਨ।
ਰਹੱਸ ਪ੍ਰਗਟ ਹੁੰਦਾ ਹੈ
ਬਾੱਬ ਪ੍ਰਾੱਕਟਰ
ਦਾਰਸ਼ਨਿਕ, ਲੇਖਕ ਅਤੇ ਵਿਅਕਤੀਗਤ ਮਾਰਗਦਰਸ਼ਕ
ਰਹੱਸ ਨਾਲ ਤੁਹਾਨੂੰ ਆਪਣੀ ਹਰ ਮਨਚਾਹੀ ਚੀਜ਼ ਮਿਲ ਜਾਂਦੀ ਹੈ : ਖੁਸੀ, ਸਿਹਤ ਅਤੇ ਦੌਲਤ ।
ਡਾੱ. ਜੋ ਵਿਟਾਲ
ਮੇਟਾਫ਼ਿਜ਼ਿਸ਼ੀਅਨ, ਮਾਰਕੇਟਿੰਗ ਵਿਸ਼ੇਸ਼ਗ ਅਤੇ ਲੇਖਕ
ਤੁਸੀਂ ਜੋ ਚਾਹੇ ਪਾ ਸਕਦੇ ਹੋ, ਕਰ ਸਕਦੇ ਹੋ ਜਾਂ ਬਣ ਸਕਦੇ ਹੋ ।
ਜਾੱਨ ਅਸਾਰਾਫ਼
ਉਦਮੀ ਅਤੇ ਕਮਾਈ ਵਿਸ਼ੇਸ਼ਗ
ਅਸੀਂ ਜਿਸ ਚੀਜ਼ ਨੂੰ ਪਾਉਣ ਦੀ ਚੋਣ ਕਰੀਏ, ਉਸ ਨੂੰ ਪਾ ਸਕਦੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਚੀਜ ਕਿੰਨੀ ਵੱਡੀ ਹੈ।
ਤੁਸੀਂ ਕਿਸ ਤਰ੍ਹਾਂ ਦੇ ਮਕਾਨ ਵਿਚ ਰਹਿਣਾ ਚਾਹੁੰਦੇ ਹੋ? ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ? ਤੁਸੀਂ ਕਿਸ ਤਰ੍ਹਾਂ ਦਾ ਬਿਜ਼ਨਿਸ ਬਨਾਉਣਾ ਚਾਹੁੰਦੇ ਹੋ ? ਕੀ ਤੁਸੀਂ ਜਿਆਦਾ ਸਫਲਤਾ ਚਾਹੁੰਦੇ ਹੋ ? ਅਹਿਮ ਸਵਾਲ ਇਹ ਹੈ ਕਿ ਤੁਸੀਂ ਸਚਮੁੱਚ ਕੀ ਚਾਹੁੰਦੇ ਹੋ ?
ਡਾੱ. ਜਾੱਨ ਡੇਮਾਰਟਿਨੀ
ਦਾਰਸ਼ਨਿਕ, ਕਾਇਰੋਪ੍ਰੈਕਟਰ, ਉਪਚਾਰਕ ਅਤੇ ਵਿਅਕਤੀਗਤ ਕਾਇਆਕਲਪ ਵਿਸ਼ੇਸ਼ਗ
ਇਹ ਜੀਵਨ ਦਾ ਮਹਾਨ ਰਹੱਸ ਹੈ।
ਡਾੱ. ਡੇਨਿਸ ਵੇਟਲੀ
ਮਨੋਵਿਗਿਆਨੀ ਅਤੇ ਮਾਨਸਿਕ ਸਮਰਥਾ ਟ੍ਰੇਨਰ
ਅਤੀਤ ਦੇ ਜਿਨ੍ਹਾਂ ਲੀਡਰਜ਼ ਦੇ ਕੋਲ ਰਹੱਸ ਸੀ, ਉਹ ਇਸਦੀ ਸ਼ਕਤੀ ਦਾ ਗਿਆਨ ਆਪਣੇ ਤਕ ਹੀ ਸੀਮਤ ਰਖਣਾ ਚਾਹੁੰਦੇ ਸਨ ਅਤੇ ਦੂਜਿਆਂ ਨੂੰ ਨਹੀਂ ਦੱਸਣਾ ਚਾਹੁੰਦੇ ਸੀ। ਉਨ੍ਹਾਂ ਨੇ ਇਹ ਰਹੱਸ ਲੋਕਾਂ ਨੂੰ ਨਹੀਂ ਦੱਸਿਆ। ਆਮ ਲੋਕੀ ਕੰਮ-ਧੰਧਿਆਂ 'ਤੇ ਜਾਂਦੇ ਸਨ, ਸਾਰਾ ਦਿਨ ਕੰਮ ਕਰਦੇ ਸੀ ਅਤੇ ਸਾਮੀਂ ਘਰ ਮੁੜ ਆਉਂਦੇ ਸਨ। ਉਨ੍ਹਾਂ ਦੀ ਜਿੰਦਗੀ ਇਸੇ ਚੱਕੀ 'ਤੇ ਚਲਦੀ ਸੀ ਅਤੇ ਉਨ੍ਹਾਂ ਕੋਲ ਜ਼ਰਾ ਜਿਹੀ ਵੀ ਸ਼ਕਤੀ ਨਹੀਂ ਸੀ, ਕਿਉਂਕਿ ਰਹੱਸ ਸਿਰਫ ਕੁਝ ਕੁ ਲੋਕਾਂ ਨੂੰ ਹੀ ਪਤਾ ਸੀ।
ਇਤਿਹਾਸ 'ਚ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਰਹੱਸ ਦਾ ਗਿਆਨ ਹਾਸਿਲ ਕਰਣ ਦੀ ਇੱਛਾ ਜਾਗਰਿਤ ਹੋਈ ਅਤੇ ਕਈ ਜਾਨਕਾਰਾਂ ਨੇ ਤਾਂ ਦੂਜਿਆਂ ਤਕ ਉਹ ਗਿਆਨ ਪਹੁੰਚਾਉਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਵੀ ਕੀਤੀ।
ਮਾਇਕਲ ਬਰਨਾਡਰ ਬੇਕਵਿਥ
ਭਵਿਖਦ੍ਰਿਸ਼ਟਾ ਤੇ ਅਗੇਪ ਇੰਟਰਨੈਸ਼ਨਲ ਸਪਿਰਿਟਚਿਊਲ ਸੈਂਟਰ ਦੇ ਸੰਸਥਾਪਕ
ਮੈਂ ਲੋਕਾਂ ਦੇ ਜੀਵਨ 'ਚ ਕਈ ਚਮਤਕਾਰ ਹੁੰਦੇ ਦੇਖੇ ਹਨ। ਵਿਤੀ ਚਮਤਕਾਰ,
ਸਰੀਰਿਕ ਉਪਚਾਰ ਦੇ ਚਮਤਕਾਰ, ਮਾਨਸਿਕ ਉਪਚਾਰ ਅਤੇ ਸੰਬੰਧਾਂ ਦੇ ਉਪਚਾਰ ਦੇ ਚਮਤਕਾਰ।
ਜੈਕ ਕੈਨਫ਼ੀਲਡ
ਲੇਖਕ, ਸਿਖਿਅਕ, ਜੀਵਨ ਮਾਰਗਦਰਸ਼ਕ ਅਤੇ ਪ੍ਰੇਰਕ ਵਕਤਾ
ਇਹ ਸਾਰਾ ਕੁਝ ਇਸਲਈ ਹੋਇਆ। ਕਿਉਂਕਿ ਮੈਂ ਇਹ ਜਾਣ ਲਿਆ ਕਿ ਰਹੱਸ ਤੇ ਅਮਲ ਕਿਵੇਂ ਕਰਣਾ ਹੈ।
ਰਹੱਸ ਕੀ ਹੈ?
ਬਾੱਬ ਪ੍ਰਾੱਕਟਰ
ਤੁਸੀਂ ਸ਼ਾਇਦ ਇਹ ਸੋਚ-ਸੋਚ ਕੇ ਹੈਰਾਨ ਹੋ ਰਹੇ ਹੋਵੋਗੇ, "ਆਖਿਰ ਇਹ ‘ਰਹੱਸ’ ਹੈ ਕੀ ?" ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਹਿਸਾਬ ਨਾਲ ਇਸ ਦਾ ਕੀ ਮਤਲਬ ਹੈ।
ਅਸੀਂ ਸਾਰੇ ਇਸ ਹੀ ਅਸੀਮਿਤ ਸ਼ਕਤੀ ਨਾਲ ਕੰਮ ਕਰਦੇ ਹਾਂ। ਇਕੋ ਜਿਹੇ ਨਿਯਮ ਸਾਡਾ ਮਾਰਗਦਰਸ਼ਨ ਕਰਦੇ ਹਨ। ਬ੍ਰਹਿਮੰਡ ਦੇ ਕੁਦਰਤੀ ਨਿਯਮ ਇੰਨੇ ਦਰੁਸਤ ਹਨ ਕਿ ਸਾਨੂੰ ਸਪੇਸਸ਼ਿਪ ਬਨਾਉਣ 'ਚ ਜ਼ਰਾ ਵੀ ਮੁਸ਼ਕਿਲ ਨਹੀਂ ਆਉਂਦੀ, ਅਸੀਂ ਲੋਕਾਂ ਨੂੰ ਚੰਨ 'ਤੇ ਭੇਜ ਸਕਦੇ ਹਾਂ ਅਤੇ ਸਾਨੂੰ ਸਪੇਸਸ਼ਿਪ ਦੇ ਉਤਰਨ ਦੇ ਪਲ ਨੂੰ ਵੀ ਸਟੀਕਤਾ ਨਾਲ ਕੰਟਰੋਲ ਕਰ ਸਕਦੇ ਹਾਂ।
ਤੁਸੀਂ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਸਟਾੱਕਹੋਮ, ਲੰਡਨ, ਟੋਰੰਟੋ, ਮਾਂਟਰੀਅਲ, ਨਿਊਯਾਰਕ ਜਾਂ ਚਾਹੇ ਜਿਥੇ ਰਹਿੰਦੇ ਹੋ, ਅਸੀਂ ਸਾਰੇ ਇਕੋ ਹੀ ਸ਼ਕਤੀ, ਇਕੋ ਹੀ ਨਿਯਮ ਨਾਲ ਕੰਮ ਕਰ ਰਹੇ ਹਾਂ। ਇਸ ਦਾ ਨਾਂ ਆਕਰਸ਼ਨ ਹੈ!