ਰਹੱਸ ਪ੍ਰਗਟ ਹੁੰਦਾ ਹੈ
ਬਾੱਬ ਪ੍ਰਾੱਕਟਰ
ਦਾਰਸ਼ਨਿਕ, ਲੇਖਕ ਅਤੇ ਵਿਅਕਤੀਗਤ ਮਾਰਗਦਰਸ਼ਕ
ਰਹੱਸ ਨਾਲ ਤੁਹਾਨੂੰ ਆਪਣੀ ਹਰ ਮਨਚਾਹੀ ਚੀਜ਼ ਮਿਲ ਜਾਂਦੀ ਹੈ : ਖੁਸੀ, ਸਿਹਤ ਅਤੇ ਦੌਲਤ ।
ਡਾੱ. ਜੋ ਵਿਟਾਲ
ਮੇਟਾਫ਼ਿਜ਼ਿਸ਼ੀਅਨ, ਮਾਰਕੇਟਿੰਗ ਵਿਸ਼ੇਸ਼ਗ ਅਤੇ ਲੇਖਕ
ਤੁਸੀਂ ਜੋ ਚਾਹੇ ਪਾ ਸਕਦੇ ਹੋ, ਕਰ ਸਕਦੇ ਹੋ ਜਾਂ ਬਣ ਸਕਦੇ ਹੋ ।
ਜਾੱਨ ਅਸਾਰਾਫ਼
ਉਦਮੀ ਅਤੇ ਕਮਾਈ ਵਿਸ਼ੇਸ਼ਗ
ਅਸੀਂ ਜਿਸ ਚੀਜ਼ ਨੂੰ ਪਾਉਣ ਦੀ ਚੋਣ ਕਰੀਏ, ਉਸ ਨੂੰ ਪਾ ਸਕਦੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਚੀਜ ਕਿੰਨੀ ਵੱਡੀ ਹੈ।
ਤੁਸੀਂ ਕਿਸ ਤਰ੍ਹਾਂ ਦੇ ਮਕਾਨ ਵਿਚ ਰਹਿਣਾ ਚਾਹੁੰਦੇ ਹੋ? ਕੀ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ? ਤੁਸੀਂ ਕਿਸ ਤਰ੍ਹਾਂ ਦਾ ਬਿਜ਼ਨਿਸ ਬਨਾਉਣਾ ਚਾਹੁੰਦੇ ਹੋ ? ਕੀ ਤੁਸੀਂ ਜਿਆਦਾ ਸਫਲਤਾ ਚਾਹੁੰਦੇ ਹੋ ? ਅਹਿਮ ਸਵਾਲ ਇਹ ਹੈ ਕਿ ਤੁਸੀਂ ਸਚਮੁੱਚ ਕੀ ਚਾਹੁੰਦੇ ਹੋ ?
ਡਾੱ. ਜਾੱਨ ਡੇਮਾਰਟਿਨੀ
ਦਾਰਸ਼ਨਿਕ, ਕਾਇਰੋਪ੍ਰੈਕਟਰ, ਉਪਚਾਰਕ ਅਤੇ ਵਿਅਕਤੀਗਤ ਕਾਇਆਕਲਪ ਵਿਸ਼ੇਸ਼ਗ
ਇਹ ਜੀਵਨ ਦਾ ਮਹਾਨ ਰਹੱਸ ਹੈ।
ਡਾੱ. ਡੇਨਿਸ ਵੇਟਲੀ
ਮਨੋਵਿਗਿਆਨੀ ਅਤੇ ਮਾਨਸਿਕ ਸਮਰਥਾ ਟ੍ਰੇਨਰ
ਅਤੀਤ ਦੇ ਜਿਨ੍ਹਾਂ ਲੀਡਰਜ਼ ਦੇ ਕੋਲ ਰਹੱਸ ਸੀ, ਉਹ ਇਸਦੀ ਸ਼ਕਤੀ ਦਾ ਗਿਆਨ ਆਪਣੇ ਤਕ ਹੀ ਸੀਮਤ ਰਖਣਾ ਚਾਹੁੰਦੇ ਸਨ ਅਤੇ ਦੂਜਿਆਂ ਨੂੰ ਨਹੀਂ ਦੱਸਣਾ ਚਾਹੁੰਦੇ ਸੀ। ਉਨ੍ਹਾਂ ਨੇ ਇਹ ਰਹੱਸ ਲੋਕਾਂ ਨੂੰ ਨਹੀਂ ਦੱਸਿਆ। ਆਮ ਲੋਕੀ ਕੰਮ-ਧੰਧਿਆਂ 'ਤੇ ਜਾਂਦੇ ਸਨ, ਸਾਰਾ ਦਿਨ ਕੰਮ ਕਰਦੇ ਸੀ ਅਤੇ ਸਾਮੀਂ ਘਰ ਮੁੜ ਆਉਂਦੇ ਸਨ। ਉਨ੍ਹਾਂ ਦੀ ਜਿੰਦਗੀ ਇਸੇ ਚੱਕੀ 'ਤੇ ਚਲਦੀ ਸੀ ਅਤੇ ਉਨ੍ਹਾਂ ਕੋਲ ਜ਼ਰਾ ਜਿਹੀ ਵੀ ਸ਼ਕਤੀ ਨਹੀਂ ਸੀ, ਕਿਉਂਕਿ ਰਹੱਸ ਸਿਰਫ ਕੁਝ ਕੁ ਲੋਕਾਂ ਨੂੰ ਹੀ ਪਤਾ ਸੀ।
ਇਤਿਹਾਸ 'ਚ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਰਹੱਸ ਦਾ ਗਿਆਨ ਹਾਸਿਲ ਕਰਣ ਦੀ ਇੱਛਾ ਜਾਗਰਿਤ ਹੋਈ ਅਤੇ ਕਈ ਜਾਨਕਾਰਾਂ ਨੇ ਤਾਂ ਦੂਜਿਆਂ ਤਕ ਉਹ ਗਿਆਨ ਪਹੁੰਚਾਉਣ ਦਾ ਤਰੀਕਾ ਲੱਭਣ ਦੀ ਕੋਸ਼ਿਸ਼ ਵੀ ਕੀਤੀ।
ਮਾਇਕਲ ਬਰਨਾਡਰ ਬੇਕਵਿਥ
ਭਵਿਖਦ੍ਰਿਸ਼ਟਾ ਤੇ ਅਗੇਪ ਇੰਟਰਨੈਸ਼ਨਲ ਸਪਿਰਿਟਚਿਊਲ ਸੈਂਟਰ ਦੇ ਸੰਸਥਾਪਕ
ਮੈਂ ਲੋਕਾਂ ਦੇ ਜੀਵਨ 'ਚ ਕਈ ਚਮਤਕਾਰ ਹੁੰਦੇ ਦੇਖੇ ਹਨ। ਵਿਤੀ ਚਮਤਕਾਰ,
ਸਰੀਰਿਕ ਉਪਚਾਰ ਦੇ ਚਮਤਕਾਰ, ਮਾਨਸਿਕ ਉਪਚਾਰ ਅਤੇ ਸੰਬੰਧਾਂ ਦੇ ਉਪਚਾਰ ਦੇ ਚਮਤਕਾਰ।
ਜੈਕ ਕੈਨਫ਼ੀਲਡ
ਲੇਖਕ, ਸਿਖਿਅਕ, ਜੀਵਨ ਮਾਰਗਦਰਸ਼ਕ ਅਤੇ ਪ੍ਰੇਰਕ ਵਕਤਾ
ਇਹ ਸਾਰਾ ਕੁਝ ਇਸਲਈ ਹੋਇਆ। ਕਿਉਂਕਿ ਮੈਂ ਇਹ ਜਾਣ ਲਿਆ ਕਿ ਰਹੱਸ ਤੇ ਅਮਲ ਕਿਵੇਂ ਕਰਣਾ ਹੈ।
ਰਹੱਸ ਕੀ ਹੈ?
ਬਾੱਬ ਪ੍ਰਾੱਕਟਰ
ਤੁਸੀਂ ਸ਼ਾਇਦ ਇਹ ਸੋਚ-ਸੋਚ ਕੇ ਹੈਰਾਨ ਹੋ ਰਹੇ ਹੋਵੋਗੇ, "ਆਖਿਰ ਇਹ ‘ਰਹੱਸ’ ਹੈ ਕੀ ?" ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੇ ਹਿਸਾਬ ਨਾਲ ਇਸ ਦਾ ਕੀ ਮਤਲਬ ਹੈ।
ਅਸੀਂ ਸਾਰੇ ਇਸ ਹੀ ਅਸੀਮਿਤ ਸ਼ਕਤੀ ਨਾਲ ਕੰਮ ਕਰਦੇ ਹਾਂ। ਇਕੋ ਜਿਹੇ ਨਿਯਮ ਸਾਡਾ ਮਾਰਗਦਰਸ਼ਨ ਕਰਦੇ ਹਨ। ਬ੍ਰਹਿਮੰਡ ਦੇ ਕੁਦਰਤੀ ਨਿਯਮ ਇੰਨੇ ਦਰੁਸਤ ਹਨ ਕਿ ਸਾਨੂੰ ਸਪੇਸਸ਼ਿਪ ਬਨਾਉਣ 'ਚ ਜ਼ਰਾ ਵੀ ਮੁਸ਼ਕਿਲ ਨਹੀਂ ਆਉਂਦੀ, ਅਸੀਂ ਲੋਕਾਂ ਨੂੰ ਚੰਨ 'ਤੇ ਭੇਜ ਸਕਦੇ ਹਾਂ ਅਤੇ ਸਾਨੂੰ ਸਪੇਸਸ਼ਿਪ ਦੇ ਉਤਰਨ ਦੇ ਪਲ ਨੂੰ ਵੀ ਸਟੀਕਤਾ ਨਾਲ ਕੰਟਰੋਲ ਕਰ ਸਕਦੇ ਹਾਂ।
ਤੁਸੀਂ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਸਟਾੱਕਹੋਮ, ਲੰਡਨ, ਟੋਰੰਟੋ, ਮਾਂਟਰੀਅਲ, ਨਿਊਯਾਰਕ ਜਾਂ ਚਾਹੇ ਜਿਥੇ ਰਹਿੰਦੇ ਹੋ, ਅਸੀਂ ਸਾਰੇ ਇਕੋ ਹੀ ਸ਼ਕਤੀ, ਇਕੋ ਹੀ ਨਿਯਮ ਨਾਲ ਕੰਮ ਕਰ ਰਹੇ ਹਾਂ। ਇਸ ਦਾ ਨਾਂ ਆਕਰਸ਼ਨ ਹੈ!
ਰਹੱਸ ਆਕਰਸ਼ਨ ਦਾ ਨਿਯਮ ਹੈ!
ਤੁਹਾਡੇ ਜੀਵਨ 'ਚ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ ਹਨ, ਉਨ੍ਹਾਂ ਨੂੰ ਤੁਸੀਂ ਆਪਣੇ ਜੀਵਨ 'ਚ ਆਕਰਸ਼ਿਤ ਕਰ ਰਹੇ ਹੋ। ਅਤੇ ਉਹ ਉਹਨਾਂ ਤਸਵੀਰਾਂ ਰਾਹੀਂ ਤੁਹਾਡੇ ਵੱਲ ਆਕਰਸ਼ਿਤ ਹੋ ਰਹੀਆਂ ਹਨ, ਜਿਹੜੀਆਂ ਤੁਹਾਡੇ ਦਿਮਾਗ ਵਿਚ ਹਨ। ਭਾਵ ਜੇ ਤੁਸੀਂ ਸੋਚ ਰਹੇ ਹੋ। ਤੁਹਾਡੇ ਮਸਤਿਸ਼ਕ ਵਿਚ ਜੋ ਕੁੱਝ ਵੀ ਚੱਲ ਰਿਹਾ ਹੈ, ਉਸ ਨੂੰ ਤੁਸੀਂ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ।
"ਤੁਹਾਡਾ ਹਰ ਵਿਚਾਰ ਇਕ ਵਾਸਤਵਿਕ ਵਸਤ - ਇਕ ਸ਼ਕਤੀ ਹੈ।"
ਪ੍ਰੇਂਟਿਸ ਮਲਫ਼ੋਰਡ (1834-1891)
ਦੁਨਿਆ ਦੇ ਮਹਾਨਤਮ ਸਿੱਖਿਅਕਾਂ ਨੇ ਸਾਨੂੰ ਦੱਸਿਆ ਕਿ ਆਕਰਸ਼ਨ ਦਾ ਨਿਯਮ ਦੁਨਿਆਂ ਦਾ ਸਭ ਤੋਂ ਸ਼ਕਤੀਸ਼ਾਲੀ ਨਿਯਮ ਹੈ।
ਵਿਲੀਅਮ ਸ਼ੈਕਸਪੀਅਰ, ਰਾੱਬਰਟ ਬ੍ਰਾਊਨਿੰਗ ਅਤੇ ਵਿਲੀਅਮ ਬਲੈਕ ਨੇ ਇਸ ਨੂੰ ਆਪਣੀ ਕਵਿਤਾ 'ਚ ਸਿਖਾਇਆ ਹੈ। ਲੁਡਵਿਗ ਵੈਨ ਬੀਥੋਵਨ ਵਰਗੇ ਸੰਗੀਤਕਾਰਾਂ ਨੇ ਇਸ ਨੂੰ ਆਪਣੇ ਸੰਗੀਤ ਵਿਚ ਵਿਅਕਤ ਕੀਤਾ ਹੈ। ਲਿਓਨਾਰਦੋ ਦ ਵਿੰਚੀ ਨੇ ਇਸ ਨੂੰ ਆਪਣੀ ਪੈਟਿੰਗਜ਼ ਵਿਚ ਉਕੇਰਿਆ ਹੈ। ਸੁਕਰਾਤ, ਪਲੈਟੋ, ਰੈਲਫ ਵਾਲਡੋ ਇਮਰਸਨ, ਪਾਇਥੈਗਾਰਸ, ਸਰ ਫ਼ਰਾਂਸਿਸ ਬੇਕਨ, ਸਰ ਆਈਜੈਕ ਨਿਊਟਨ, ਜੋਹਾਨਨ ਵੋਲਫ਼ਗੈਂਗ ਵਾੱਨ ਗੇਰੇ ਅਤੇ ਵਿਕਟਰ ਹਯੂਗੋ ਨੇ ਇਸ ਨੂੰ ਆਪਣੀ ਲੇਖਨੀ ਅਤੇ ਦਰਸ਼ਨ 'ਚ ਵਿਅਕਤ ਕੀਤਾ ਹੈ। ਇਸੇ ਕਰਕੇ ਉਨ੍ਹਾਂ ਦੇ ਨਾਂ ਅਮਰ ਅਤੇ ਉਨ੍ਹਾਂ ਦੀ ਮਹਾਨਤਾ ਸਦੀਆਂ ਬਾਅਦ ਵੀ ਕਾਇਮ ਹੈ।
ਇਹ ਰਹੱਸ ਹਿੰਦੂ ਧਰਮ, ਹਰਮੈਟਿਕ ਪਰੰਪਰਾਵਾਂ, ਬੋਧ ਧਰਮ, ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ 'ਚ ਮੌਜੂਦ ਹਨ। ਇਹ ਬੈਬੀਲੋਨ ਅਤੇ ਮਿਸ਼ਰ ਦੀ ਪ੍ਰਾਚੀਨ ਸਭਿਅਤਾਵਾਂ ਦੀ ਲੇਖਨੀ ਅਤੇ ਕਹਾਣੀਆਂ 'ਚ ਦਰਸਾਇਆ ਗਿਆ ਹੈ। ਇਹ ਨਿਯਮ ਯੁਗਾਂ-ਯੁਗਾਂ ਤੋਂ ਕਈ ਰੂਪਾਂ 'ਚ ਵਿਅਕਤ ਹੁੰਦਾ ਆ ਰਿਹਾ ਹੈ ਅਤੇ ਇਸ ਨੂੰ ਸਦੀਆਂ ਪੁਰਾਣੇ ਪ੍ਰਾਚੀਨ ਗ੍ਰੰਥਾਂ 'ਚ ਪੜ੍ਹਿਆ ਜਾ ਸਕਦਾ ਹੈ। ਇਸ ਨੂੰ 3000 ਈਸਾ ਪੂਰਵ 'ਚ ਪੱਥਰਾਂ 'ਤੇ ਉਕੇਰਿਆ ਗਿਆ ਸੀ। ਹਾਲਾਂਕਿ ਕੁੱਝ ਲੋਕਾਂ ਇਸ ਰਹੱਸ ਦੇ ਗਿਆਨ ਨੂੰ ਹਾਸਿਲ ਕਰਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਨੂੰ ਸਚਮੁੱਚ ਹਾਸਿਲ ਵੀ ਕਰ ਲਿਆ
ਲੇਕਿਨ ਇਹ ਹਮੇਸ਼ਾ ਤੋਂ ਮੌਜੂਦ ਸੀ ਅਤੇ ਕੋਈ ਵੀ ਇਸ ਨੂੰ ਲੱਭ ਸਕਦਾ ਸੀ।
ਨਿਯਮ ਜਾਂ ਕਾਨੂੰਨ ਸਮੇਂ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਇਸਦੀ ਹੋਂਦ ਹਮੇਸ਼ਾ ਤੋਂ ਸੀ ਅਤੇ ਹਮੇਸ਼ਾ ਰਹੇਗੀ ਵੀ।
ਇਹੀ ਨਿਯਮ ਬ੍ਰਹਿਮੰਡ ਦੀ ਸਮੁੱਚੀ ਵਿਵਸਥਾ, ਤੁਹਾਡੇ ਜੀਵਨ ਦੇ ਹਰ ਪਲ ਅਤੇ ਤੁਹਾਡੇ ਜੀਵਨ ਦੇ ਹਰ ਅਨੁਭਵ ਨੂੰ ਨਿਸਚਿਤ ਕਰਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੋਣ ਹੋ ਜਾਂ ਤੁਸੀਂ ਕਿੱਥੇ ਹੋ। ਆਕਰਸ਼ਨ ਦਾ ਨਿਯਮ ਤੁਹਾਡੇ ਸਮੁੱਚੇ ਜੀਵਨ ਦੇ ਅਨੁਭਵਾਂ ਨੂੰ ਆਕਾਰ ਦੇ ਰਿਹਾ ਹੈ। ਇਹ ਸਭ ਤੋਂ ਪ੍ਰਬਲ ਨਿਯਮ ਤੁਹਾਡੇ ਵਿਚਾਰਾਂ ਰਾਹੀਂ ਇੰਜ ਕਰਦਾ ਹੈ। ਤੁਸੀਂ ਆਪਣੇ ਵਿਚਾਰਾਂ ਤੋਂ ਆਕਰਸ਼ਨ ਦੇ ਇਸ ਨਿਯਮ ਨੂੰ ਅਮਲ 'ਚ ਲਿਆਉਂਦੇ ਹੋ।
1912 ਵਿਚ ਚਾਰਲਸ ਹਾਨੇਲ ਨੇ ਆਕਰਸ਼ਨ ਦੇ ਨਿਯਮ ਦਾ ਵਰਨਣ ਕਰਦਿਆਂ ਕਿਹਾ ਸੀ, "ਇਹ ਸਭ ਤੋਂ ਮਹਾਨ ਅਤੇ ਸਭ ਤੋਂ ਅਚੂਕ ਨਿਯਮ ਹੈ, ਜਿਸ 'ਤੇ ਸਿਰਜਨਾ ਦਾ ਸਮੁੱਚਾ ਤੰਤਰ ਨਿਰਭਰ ਕਰਦਾ ਹੈ।"
ਬਾੱਬ ਪ੍ਰਾੱਕਟਰ
ਹਰ ਯੁਗ ਦੇ ਬੁੱਧੀਮਾਨ ਲੋਕਾਂ ਨੂੰ ਇਸ ਨਿਯਮ ਦਾ ਗਿਆਨ ਸੀ। ਤੁਸੀਂ ਇਸ ਨੂੰ ਪ੍ਰਾਚੀਨ ਬੈਬੀਲੋਨੀਆ ਦੀ ਸੰਸਕ੍ਰਿਤੀ ਵਿਚ ਵੀ ਦੇਖ ਸਕਦੇ ਹੋ। ਉਨ੍ਹਾਂ ਨੂੰ ਇਸਦਾ ਗਿਆਨ ਸੀ, ਹਾਲਾਂਕਿ ਇਹ ਗਿਆਨ ਬਹੁਤ ਘੱਟ ਲੋਕਾਂ ਦੇ ਚੋਣਵੇਂ ਸਮੂਹ ਤਕ ਹੀ ਸੀਮਿਤ ਸੀ।
ਇਤਿਹਾਸਕਾਰ ਪ੍ਰਾਚੀਨ ਬੈਬੀਲੋਨ ਸੰਸਕ੍ਰਿਤੀ ਦੀ ਮਹਾਨ ਉਪਲੱਬਧੀਆਂ ਅਤੇ ਪ੍ਰਚੁਰ ਸਮਰਿਧੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਵਿਸ਼ਵ ਦੇ ਸੱਤ ਅਜੂਬਿਆਂ 'ਚੋਂ ਇਕ ਹੈਂਗਿੰਗ ਗਾਰਡਨਜ਼ ਇਸੇ ਸੰਸਕ੍ਰਿਤੀ ਦੀ ਦੇਣ ਸਨ। ਇਸ ਕੌਮ ਨੇ ਬ੍ਰਹਿਮੰਡ ਦੇ ਨਿਯਮਾਂ ਨੂੰ ਸਮਝਿਆ ਅਤੇ ਉਨ੍ਹਾਂ 'ਤੇ ਅਮਲ ਕੀਤਾ। ਇਸੇ ਕਰਕੇ ਇਹ ਇਤਿਹਾਸ ਦੀ ਸਭ ਤੋਂ ਦੌਲਤਮੰਦ ਕੌਮਾਂ 'ਚੋਂ ਇਕ ਬਣ ਗਈ।