ਸਮਾਨ ਚੀਜ਼ਾਂ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ।
ਜਾੱਨ ਅਸਾਰਾਫ਼
ਆਕਰਸ਼ਨ ਦੇ ਨਿਯਮ 'ਤੇ ਅਮਲ ਕਰਣ ਦਾ ਮੇਰਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਮੈਂ ਆਪਣੇ-ਆਪ ਨੂੰ ਚੁੰਬਕ ਮੰਨ ਲੈਂਦਾ ਹਾਂ ਅਤੇ ਇਹ ਜਾਣਦਾ ਹਾਂ ਕਿ ਦੂਜਾ ਚੁੰਬਕ ਮੇਰੇ ਵੱਲ ਆਕਰਸ਼ਿਤ ਹੋਵੇਗਾ।
ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਚੁੰਬਕ ਹੋ। ਤੁਹਾਡੇ 'ਚ ਇਹੋ ਜਿਹੀ ਚੁੰਬਕੀ ਸ਼ਕਤੀ ਹੈ, ਜਿਹੜੀ ਦੁਨੀਆਂ ਦੀ ਕਿਸੇ ਵੀ ਚੀਜ ਤੋਂ ਵੱਧ ਸ਼ਕਤੀਸ਼ਾਲੀ ਹੈ ਅਤੇ ਇਹ ਅਥਾਹ ਚੁੰਬਕੀ ਸ਼ਕਤੀ ਤੁਹਾਡੇ ਵਿਚਾਰਾਂ ਨਾਲ ਨਿਕਲਦੀਆਂ ਹਨ।
ਬਾੱਬ ਡਾੱਯਲ
ਲੇਖਕ ਅਤੇ ਆਕਰਸ਼ਨ ਦੇ ਨਿਯਮ ਦੇ ਮਾਹਰ
ਮੁੱਢਲੇ ਤੌਰ 'ਤੇ, ਆਕਰਸ਼ਨ ਦਾ ਨਿਯਮ ਇਹ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਸਮਾਨ ਚੀਜਾਂ ਨੂੰ ਆਕਰਸ਼ਿਤ ਕਰਦੀਆਂ ਹਨ। ਭਾਵੇਂ ਅਸੀਂ ਵਾਕਈ ਵਿਚਾਰਾਂ ਦੇ ਇਕੋ ਹੀ ਸਤਰ 'ਤੇ ਗੱਲਾਂ ਕਰ ਰਹੇ ਹਾਂ।
ਆਕਰਸ਼ਨ ਦਾ ਨਿਯਮ ਕਹਿੰਦਾ ਹੈ ਕਿ ਸਮਾਨ ਚੀਜ਼ਾਂ ਸਮਾਨ ਚੀਜ਼ਾਂ ਨੂੰ ਆਕਰਸ਼ਿਤ ਕਰਦੀਆਂ ਹਨ। ਇਸਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕੋਈ ਵਿਚਾਰ ਸੋਚਦੇ ਹੋ ਤਾਂ ਤੁਸੀਂ ਉਸੇ ਵਰਗੇ ਹੋਰ ਵਿਚਾਰਾਂ ਨੂੰ ਵੀ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹੋ। ਤੁਸੀਂ ਆਪਣੇ ਜੀਵਨ 'ਚ ਆਕਰਸ਼ਨ ਦੇ ਨਿਯਮ ਦੇ ਸੰਦਰਭ ਵਿਚ ਇਹ ਅਨੁਭਵ ਕੀਤਾ ਹੋਵੇਗਾ:
ਤੁਸੀਂ ਕਦੇ ਕਿਸੀ ਇਹੋ ਜਿਹੀ ਚੀਜ਼ ਬਾਰੇ ਸੋਚਦੇ ਹੋਵੋ, ਜਿਸ ਨਾਲ ਤੁਸੀਂ ਖੁਸ਼ ਨਹੀਂ ਸੀ। ਤੁਸੀਂ ਉਸਦੇ ਬਾਰੇ ਜਿੰਨਾ ਜਿਆਦਾ ਸੋਚਿਆ, ਉਹ ਉੱਨੀ ਹੀ ਜਿਆਦਾ ਬਦਤਰ ਲੱਗਣ ਲੱਗੀ। ਇੰਜ ਇਸਲਈ ਹੋਇਆ। ਕਿਉਂਕਿ ਜਦੋਂ ਤੁਸੀਂ ਲਗਾਤਾਰ ਇਕੋ ਹੀ ਵਿਚਾਰ ਸੋਚਦੇ ਹੋ ਤਾਂ ਆਕਰਸ਼ਨ ਦਾ
ਨਿਯਮ ਤੁਰੰਤ ਉਸੇ ਵਰਗੇ ਦੂਜੇ ਵਿਚਾਰ ਤੁਹਾਡੇ ਵੱਲ ਲਿਆਉਣ ਲੱਗਦਾ ਹੈ। ਕੁੱਝ ਮਿੰਟਾਂ 'ਚ ਹੀ ਤੁਹਾਡੇ ਦਿਮਾਗ ਵਿਚ ਇੰਨੇ ਸਾਰੇ ਭੈੜੇ ਵਿਚਾਰ ਭਰ ਜਾਣਗੇ ਕਿ ਸਥਿਤੀ ਪਹਿਲਾਂ ਤੋਂ ਜਿਆਦਾ ਮਾੜੀ ਦਿਖਣ ਲੱਗੇਗੀ। ਤੁਸੀਂ ਇਸ ਬਾਰੇ ਜਿੰਨਾ ਜਿਆਦਾ ਸੋਚੋਗੇ, ਉਨੇ ਹੀ ਜਿਆਦਾ ਪਰੇਸ਼ਾਨ ਹੋਵੋਗੇ।
ਹੋ ਸਕਦਾ ਹੈ, ਤੁਹਾਨੂੰ ਸਮਾਨ ਵਿਚਾਰਾਂ ਨੂੰ ਆਕਰਸ਼ਿਤ ਕਰਣ ਦਾ ਹੇਠਾਂ ਦਿੱਤਾ ਅਨੁਭਵ ਵੀ ਹੋਇਆ ਹੋਵੇ। ਹੋ ਸਕਦਾ ਹੈ, ਕੋਈ ਗਾਣਾ ਸੁਣਨ ਤੋਂ ਬਾਅਦ ਤੁਸੀਂ ਉਸ ਨੂੰ ਆਪਣੇ ਦਿਮਾਗ ਤੋਂ ਬਾਹਰ ਨਹੀਂ ਕੱਢ ਪਾਏ ਹੋਵੋ। ਉਹ ਗਾਣਾ ਤੁਹਾਡੇ ਦਿਮਾਗ 'ਚ ਵਾਰ-ਵਾਰ ਵੱਜਦਾ ਰਿਹਾ ਹੋਵੇ। ਹੋ ਸਕਦਾ ਹੈ ਤੁਹਾਨੂੰ ਪਤਾ ਵੀ ਨਾ ਹੋਵੇ, ਲੇਕਿਨ ਉਹ ਗਾਣਾ ਸੁਣਨ ਵੇਲੇ ਤੁਸੀਂ ਆਪਣਾ ਸਾਰਾ ਧਿਆਨ ਉਸ ਉੱਤੇ ਕੇਂਦ੍ਰਿਤ ਕਰ ਲਿਆ ਸੀ। ਇਸ ਤਰ੍ਹਾਂ ਕਰਕੇ ਤੁਸੀਂ ਉਸ ਗਾਣੇ ਦੇ ਵਿਚਾਰ ਵਰਗੇ ਹੋਰ ਵਿਚਾਰਾਂ ਨੂੰ ਸਸ਼ਕਤ ਤੌਰ ਤੇ ਆਕਰਸ਼ਿਤ ਕਰ ਰਹੇ ਸੀ, ਇਸਲਈ ਆਕਰਸ਼ਨ ਦਾ ਨਿਯਮ ਸਕ੍ਰਿਅ ਹੋ ਗਿਆ ਅਤੇ ਉਸ ਨੇ ਉਸ ਗਾਣੇ ਦੇ ਵਿਚਾਰ ਨਾਲ ਮਿਲਦੇ-ਜੁਲਦੇ ਵਿਚਾਰਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰ ਦਿਤਾ।
ਜਾੱਨ ਅਸਾਰਾਫ਼
ਬਤੌਰ ਇਨਸਾਨ ਸਾਡਾ ਕੰਮ ਆਪਣੇ ਦਿਮਾਗ 'ਚ ਇਹੋ ਜਿਹੇ ਵਿਚਾਰ ਰੱਖਣਾ ਹੈ, ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹਾਂ। ਸਾਨੂੰ ਇਸ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ। ਇੰਜ ਕਰਕੇ ਅਸੀਂ ਬ੍ਰਹਿਮੰਡ ਦੇ ਮਹਾਨਤਮ ਨਿਯਮਾਂ 'ਚੋਂ ਇਕ ਨੂੰ ਸਕ੍ਰਿਅ ਕਰ ਦਿੰਦੇ ਹਾਂ, ਜਿਹੜਾ ਕਿ ਆਕਰਸ਼ਨ ਦਾ ਨਿਯਮ ਹੈ। ਤੁਸੀਂ ਜਿਸ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ, ਉਹ ਬਣ ਜਾਂਦੇ ਹੋ। ਤੁਸੀਂ ਜਿਸ ਵਸਤੂ ਜਾਂ ਵਿਅਕਤੀ ਬਾਰੇ ਸਭ ਤੋਂ ਜ਼ਿਆਦਾ ਸੋਚਦੇ ਹੋ, ਉਸ ਨੂੰ ਆਪਣੇ ਵੱਲ ਆਕਰਸ਼ਿਤ ਵੀ ਕਰਦੇ ਹੋ।
ਤੁਹਾਡਾ ਵਰਤਮਾਨ ਜੀਵਨ ਤੁਹਾਡੇ ਪੁਰਾਣੇ ਵਿਚਾਰਾਂ ਦਾ ਪਰਛਾਵਾਂ ਹੈ। ਇਸ 'ਚ ਤੁਹਾਡੇ ਕੋਲ ਮੌਜੂਦ ਸਾਰੀਆਂ ਚੰਗੀਆਂ ਚੀਜ਼ਾਂ ਸ਼ਾਮਿਲ ਹਨ ਅਤੇ ਉਹ ਚੀਜ਼ਾਂ ਵੀ, ਜਿਹੜੀਆਂ ਸ਼ਾਇਦ ਉੱਨੀਆਂ ਚੰਗੀਆਂ ਨਹੀਂ ਸਨ। ਚੂੰਕਿ ਤੁਸੀਂ ਆਪਣੇ ਵੱਲ ਉਸ ਨੂੰ ਆਕਰਸ਼ਿਤ ਕਰਦੇ ਹੋ, ਜਿਸ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਸੋਚਦੇ ਹੋ, ਇਸਲਈ ਇਹ ਆਸਾਨੀ ਨਾਲ ਪਤਾ ਚਲ ਸਕਦਾ ਹੈ ਕਿ ਜੀਵਨ ਦੇ ਹਰ ਖੇਤਰ
ਚ ਤੁਹਾਡੇ ਪ੍ਰਬਲ ਵਿਚਾਰ ਕੀ ਹਨ, ਕਿਉਂਕਿ ਉਹ ਹਕੀਕਤ 'ਚ ਬਦਲ ਚੁੱਕੇ ਹਨ। ਹੁਣ ਤੱਕ ! ਹੁਣ ਤੁਸੀਂ ਰਹੱਸ ਸਿਖ ਰਹੇ ਹੋ ਅਤੇ ਇਸ 'ਤੇ ਅਮਲ ਕਰ ਕੇ ਹਰ ਚੀਜ਼ ਬਦਲ ਸਕਦੇ ਹੋ।
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਆਪਣੇ ਦਿਮਾਗ 'ਚ ਕੋਈ ਚੀਜ ਦੇਖ ਸਕੋ ਤਾਂ ਉਹ ਤੁਹਾਡੇ ਹੱਥ ਚ ਆ ਜਾਵੇਗੀ।
ਜੇਕਰ ਤੁਸੀਂ ਆਪਣੇ ਦਿਮਾਗ 'ਚ ਸੋਚ ਲਵੋ ਕਿ ਤੁਸੀਂ ਕੀ ਚਾਹੁੰਦੇ ਹੋ ਅਤੇ ਉਸ ਨੂੰ ਆਪਣਾ ਪ੍ਰਬਲ ਵਿਚਾਰ ਬਣਾ ਲਓ, ਤਾਂ ਉਹ ਚੀਜ ਤੁਹਾਡੇ ਜੀਵਨ ਵਿਚ ਪ੍ਰਗਟ ਹੋ ਜਾਵੇਗੀ।
ਮਾਇਕ ਡੂਲੀ
ਲੇਖਕ ਅਤੇ ਅੰਤਰ-ਰਾਸ਼ਟ੍ਰੀ ਵਕਤਾ
ਇਹ ਸਿਧਾਂਤ ਸੰਖੇਪ ਵਿਚ ਪੰਜ ਸੌਖੇ ਸ਼ਬਦਾਂ 'ਚ ਦੱਸਿਆ ਜਾ ਸਕਦਾ ਹੈ। ਵਿਚਾਰ ਚੀਜ਼ਾਂ ਬਣ ਜਾਂਦੇ ਹਨ।
ਇਸ ਸਭ ਤੋਂ ਸ਼ਕਤੀਸ਼ਾਲੀ ਨਿਯਮ ਨਾਲ ਤੁਹਾਡੇ ਵਿਚਾਰ ਤੁਹਾਡੇ ਜੀਵਨ ਦੀ ਵਸਤਾਂ ਦੇ ਰੂਪ 'ਚ ਸਾਕਾਰ ਹੋ ਜਾਂਦੀਆਂ ਹਨ। ਵਿਚਾਰ ਚੀਜਾਂ ਬਣ ਜਾਂਦੇ ਹਨ। ਇਹ ਸੂਤਰ ਵਾਰ-ਵਾਰ ਦੁਹਰਾਓ ਅਤੇ ਇਸ ਨੂੰ ਆਪਣੀ ਚੇਤਨਤਾ ਤੇ ਸੋਝੀ ਵਿਚ ਸਿੰਮ ਜਾਣ ਦਿਓ। ਤੁਹਾਡੇ ਵਿਚਾਰ ਚੀਜ਼ਾਂ ਬਣ ਜਾਂਦੇ ਹਨ!
ਜਾੱਨ ਅਸਾਰਾਫ਼
ਜਿਆਦਾਤਰ ਲੋਕ ਇਹ ਨਹੀਂ ਸਮਝਦੇ ਕਿ ਹਰ ਵਿਚਾਰ ਦੀ ਇਕ ਫ੍ਰੀਕਊਂਸੀ ਹੁੰਦਾ ਹੈ। ਅਸੀਂ ਵਿਚਾਰਾਂ ਨੂੰ ਮਾਪ ਸਕਦੇ ਹਾਂ। ਇਸਲਈ ਜੇਕਰ ਤੁਸੀਂ ਵਾਰ-ਵਾਰ ਇਕੋ ਹੀ ਚੀਜ਼ ਬਾਰੇ ਸੋਚ ਰਹੇ ਹੋ, ਆਪਣੇ ਦਿਮਾਗ 'ਚ ਉਸ ਅਛੂਤੀ ਨਵੀਂ ਕਾਰ ਦਾ ਮਾਲਕ ਬਣਨ ਦੀ ਕਲਪਨਾ ਕਰ ਰਹੇ ਹੋ, ਉਸ ਪੈਸੇ ਦੇ ਮਾਲਕ ਬਣਨ ਦੀ ਜਿਸਦੀ ਤੁਹਾਨੂੰ ਲੋੜ ਹੈ, ਕੰਪਨੀ ਬਨਾਉਣ ਦੀ, ਆਦਰਸ਼ ਜੀਵਨਸਾਥੀ ਪਾਣ ਦੀ... ਜੇਕਰ ਤੁਸੀਂ ਉਸ ਨੂੰ ਕਲਪਨਾ 'ਚ ਦੇਖ ਰਹੇ ਹੋ, ਤਾਂ ਤੁਸੀਂ ਉਸੇ ਫ੍ਰੀਕਊਂਸੀ ਨੂੰ ਇਕਸਾਰ ਭੇਜ ਰਹੇ ਹੋ।
ਡਾੱ. ਜੋ ਵਿਟਾਲ
ਵਿਚਾਰ ਚੁੰਬਕੀ ਸੰਕੇਤ ਭੇਜਦੇ ਹਨ, ਜਿਹੜੀ ਉਸ ਵਰਗੀ ਚੀਜ਼ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੇ ਹਨ।
"ਪ੍ਰਬਲ ਵਿਚਾਰ ਜਾਂ ਮਾਨਸਿਕ ਨਜਰੀਆ ਚੁੰਬਕ ਹੈ। ਨਿਯਮ ਇਹ ਹੈ ਕਿ ਸਮਾਨ ਚੀਜ਼ਾਂ ਸਮਾਨ ਚੀਜ਼ਾਂ ਵੱਲ ਆਕਰਸ਼ਿਤ ਕਰਦੀਆਂ ਹਨ। ਨਤੀਜਤਨ, ਮਾਨਸਿਕ ਨਜਰੀਆ ਸਦਾ ਆਪਣੀ ਪ੍ਰਕਿਰਤੀ ਦੇ ਅਨੁਰੂਪ ਸਥਿਤੀਆਂ ਨੂੰ ਆਕਰਸਿਤ ਕਰੇਗਾ।"
ਚਾਰਲਸ ਹਾਨੇਲ (1866-1949)
ਵਿਚਾਰ ਚੁੰਬਕੀ ਹੁੰਦੇ ਹਨ ਅਤੇ ਵਿਚਾਰਾਂ ਦੀ ਇਕ ਫ੍ਰੀਕਊਂਸੀ ਹੁੰਦੀ ਹੈ। ਜਦੋਂ ਤੁਸੀਂ ਸੋਚਦੇ ਹੈ, ਤਾਂ ਉਹ ਵਿਚਾਰ ਸੰਪ੍ਰੇਸਿਤ ਹੋ ਕੇ ਬ੍ਰਹਿਮੰਡ ਵਿਚ ਪਹੁੰਚ ਜਾਂਦੇ ਹਨ ਤੇ ਚੁੰਬਕ ਵਾਂਗ ਸਮਾਨ ਫ੍ਰੀਕਊਂਸੀ ਵਾਲੀਆਂ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹਨ। ਹਰ ਭੇਜੀ ਗਈ ਚੀਜ਼ ਸ੍ਰੋਤ ਤੱਕ ਮੁੜਦੀ ਹੈ। ਤੇ ਉਹ ਸ੍ਰੋਤ ਤੁਸੀਂ ਹੋ।
ਇਸ ਬਾਰੇ ਇਸ ਤਰ੍ਹਾਂ ਸੋਚੋ : ਅਸੀਂ ਜਾਣਦੇ ਹਾਂ ਕਿ ਕਿਸੇ ਟੈਲੀਵਿਜ਼ਨ ਸਟੇਸ਼ਨ ਦਾ ਟ੍ਰਾਂਸਮੀਸ਼ਨ ਟਾਵਰ ਇਕ ਫ੍ਰੀਕਊਂਸੀ 'ਤੇ ਬ੍ਰਾਡਕਾਸਟ ਕਰਦਾ ਹੈ, ਜਿਹੜੀਆਂ ਤੁਹਾਡੇ ਟੈਲੀਵਿਜ਼ਨ ਦੀਆਂ ਤਸਵੀਰਾਂ 'ਚ ਬਦਲ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਸਾਡੇ 'ਚੋਂ ਜ਼ਿਆਦਾਤਰ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਇਹ ਕਿਵੇਂ ਹੁੰਦਾ ਹੈ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਹਰ ਚੈਨਲ ਦੀ ਇਕ ਫ੍ਰੀਕਊਂਸੀ ਹੁੰਦੀ ਹੈ ਅਤੇ ਜਦੋਂ ਅਸੀਂ ਉਸ ਫ੍ਰੀਕਊਂਸੀ 'ਤੇ ਚੈਨਲ ਸੈੱਟ ਕਰਦੇ ਹਾਂ, ਤਾਂ ਅਸੀਂ ਆਪਣੇ ਟੈਲੀਵਿਜ਼ਨ 'ਤੇ ਤਸਵੀਰਾਂ ਦੇਖਣ ਲੱਗਦੇ ਹਾਂ। ਅਸੀਂ ਚੈਨਲ ਚੁਣ ਕੇ ਫ੍ਰੀਕਊਂਸੀ ਚੁਣਦੇ ਹਾਂ ਅਤੇ ਇਸ ਤੋਂ ਬਾਅਦ ਸਾਨੂੰ ਉਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੀਆਂ ਤਸਵੀਰਾਂ ਮਿਲਦੀਆਂ ਹਨ। ਜੇਕਰ ਅਸੀਂ ਆਪਣੇ ਟੈਲੀਵਿਜ਼ਨ 'ਤੇ ਵੱਖਰੀਆਂ ਤਸਵੀਰਾਂ ਦੇਖਣਾ ਚਾਹੁੰਦੇ ਹਾਂ, ਤਾਂ ਅਸੀਂ ਚੈਨਲ ਬਦਲ ਦਿੰਦੇ ਹਾਂ ਅਤੇ ਉਸ ਨੂੰ ਨਵੀਂ ਫ੍ਰੀਕਊਂਸੀ 'ਤੇ ਸੈਟ ਕਰ ਦਿੰਦੇ ਹਾਂ।
ਤੁਸੀਂ ਮਾਨਵੀ ਟ੍ਰਾਂਸਮੀਸ਼ਨ ਟਾਵਰ ਹੋ ਅਤੇ ਧਰਤੀ 'ਤੇ ਬਣੇ ਕਿਸੇ ਵੀ ਟੈਲੀਵਿਜ਼ਨ ਟਾਵਰ ਤੋਂ ਜ਼ਿਆਦਾ ਸ਼ਕਤੀਸ਼ਾਲੀ। ਤੁਸੀਂ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਟ੍ਰਾਂਸਮਿਸ਼ਨ ਟਾਵਰ ਹੋ। ਤੁਹਾਡਾ ਟ੍ਰਾਂਸਮਿਸ਼ਨ
ਤੁਹਾਡੇ ਜੀਵਨ ਤੇ ਸੰਸਾਰ ਦੀ ਰਚਨਾ ਕਰਦਾ ਹੈ। ਤੁਹਾਡੇ ਵੱਲੋਂ ਪ੍ਰਸਾਰਿਤ ਫ੍ਰੀਕਊਂਸੀ ਸ਼ਹਿਰਾਂ, ਦੇਸ਼ਾਂ, ਸੰਸਾਰ ਦੇ ਪਾਰ ਪਹੁੰਚ ਜਾਂਦੀ ਹੈ। ਉਹ ਸਾਰੇ ਬ੍ਰਹਿਮੰਡ ਵਿਚ ਗੂੰਜਣ ਲੱਗਦੀ ਹੈ। ਅਤੇ ਉਸ ਫ੍ਰੀਕਊਂਸੀ ਨੂੰ ਤੁਸੀਂ ਆਪਣੇ ਵਿਚਾਰਾਂ ਨਾਲ ਹੀ ਪ੍ਰਸਾਰਿਤ ਕਰ ਰਹੇ ਹੋ।
ਤੁਹਾਡੇ ਵਿਚਾਰਾਂ ਦੇ ਪ੍ਰਸਾਰਣ ਨਾਲ ਤੁਹਾਨੂੰ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ, ਉਹ ਤੁਹਾਡੇ ਲਿਵਿੰਗ ਰੂਮ ਦੇ ਟੈਲੀਵਿਜ਼ਨ ਸਕ੍ਰੀਨ 'ਤੇ ਨਹੀਂ ਦਿਖਦੀਆਂ। ਉਹ ਤਸਵੀਰਾਂ ਤਾਂ ਤੁਹਾਡੇ ਜੀਵਨ 'ਚ ਦਿਖਦੀਆਂ ਹਨ! ਤੁਹਾਡੇ ਵਿਚਾਰ ਫ੍ਰੀਕਊਂਸੀ ਸੈਟ ਕਰਦੇ ਹਨ, ਉਸ ਫ੍ਰੀਕਊਂਸੀ 'ਤੇ ਮੌਜੂਦ ਸਮਾਨ ਚੀਜਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਫਿਰ ਤੁਹਾਡੇ ਵਿਚਾਰਾਂ ਨੂੰ ਜੀਵਨ ਦੀਆਂ ਤਸਵੀਰਾਂ ਦੇ ਤੌਰ ਤੇ ਤੁਹਾਡੇ ਵੱਲ ਪ੍ਰਸਾਰਿਤ ਕਰ ਦਿੰਦੇ ਹਨ। ਜੇਕਰ ਤੁਸੀਂ ਆਪਣੇ ਜੀਵਨ ਦੀ ਕਿਸੇ ਵੀ ਚੀਜ਼ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਡੇ ਵਿਚਾਰ ਬਦਲ ਕੇ ਚੈਨਲ ਅਤੇ ਫ੍ਰੀਕਊਂਸੀ ਬਦਲ ਦਿਓ।
"ਮਾਨਸਿਕ ਸ਼ਕਤੀਆਂ ਦੀ ਥਿੜਕਣ ਬ੍ਰਹਿਮੰਡ 'ਚ ਸਭ ਤੋਂ ਵਧੀਆਂ ਤੇ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ।"
ਚਾਰਲਸ ਹਾਨੇਲ
ਬਾੱਬ ਪ੍ਰਾੱਕਟਰ
ਜੇਕਰ ਤੁਸੀਂ ਸਮਰਿੱਧ ਜੀਵਨ ਜਿਊਣ ਦੀ ਕਲਪਨਾ ਕਰੋਗੇ, ਤਾਂ ਤੁਸੀਂ ਇਸ ਨੂੰ ਆਕਰਸ਼ਿਤ ਕਰ ਲਵੋਗੇ। ਇਹ ਸਿਧਾਂਤ ਹਰ ਵਾਰ, ਹਰ ਇਨਸਾਨ ਦੇ ਮਾਮਲੇ 'ਚ ਕੰਮ ਕਰਦਾ ਹੈ।
ਜਦੋਂ ਤੁਸੀਂ ਆਪਣੇ ਸਮਰਿੱਧ ਜੀਵਨ ਦੀ ਕਲਪਨਾ ਕਰਦੇ ਹੋ, ਤਾਂ ਤੁਸੀਂ ਆਕਰਸ਼ਨ ਦੇ ਨਿਯਮ ਦੁਆਰਾ ਪ੍ਰਬਲ ਤੇ ਸਚੇਤਨ ਤੌਰ ਤੇ ਆਪਣੇ ਜੀਵਨ ਦਾ ਨਿਰਮਾਣ ਕਰ ਰਹੇ ਹੁੰਦੇ ਹੋ। ਇਹ ਕੰਮ ਇੰਨਾ ਹੀ ਸੌਖਾ ਹੈ। ਲੇਕਿਨ ਫਿਰ ਸਭ ਤੋਂ ਸਪਸ਼ਟ ਸਵਾਲ ਆਉਂਦਾ ਹੈ, "ਹਰ ਵਿਅਕਤੀ ਆਪਣੇ ਸੁਫਨਿਆਂ ਦੀ ਜ਼ਿੰਦਗੀ ਕਿਉਂ ਨਹੀਂ ਜੀ ਰਿਹਾ ਹੈ?"