ਰਹੱਸ
ਰੋਂਡਾ ਬਾਇਰਨ
ਅਨੁਵਾਦਕ – ਸੁਰਿੰਦਰ ਪਾਲ ਸਿੰਘ
ਜਿਹੋ ਜਿਹਾ ਉਪਰ, ਤਿਹੋ ਜਿਹਾ ਥੱਲੇ
ਜਿਹੋ ਜਿਹਾ ਅੰਦਰ, ਤਿਹੋ ਜਿਹਾ ਬਾਹਰ
-ਦ ਇਮਰਾਲਡ ਟੈਬਲੇਟ, ਲਗਭਗ 3000 ਈ. ਪੂ.
ਇਹ ਪੁਸਤਕ ਤੁਹਾਨੂੰ ਸਮਰਪਿਤ ਹੈ
ਆਸ ਕਰਦੀ ਹਾਂ ਕਿ 'ਰਹੱਸ ਤੁਹਾਡੇ ਸਾਰੇ ਜੀਵਨ ਨੂੰ
ਪ੍ਰੇਮ ਤੇ ਖੁਸ਼ੀਆਂ ਨਾਲ ਭਰ ਦੇਵੇਗਾ।
ਤੁਹਾਡੇ ਅਤੇ ਸਾਰੀ ਦੁਨੀਆ ਲਈ
ਮੇਰੀ ਇਹੀ ਕਾਮਨਾ ਹੈ।
ਵਿਸ਼ਾ - ਸੂਚੀ
ਪ੍ਰਸਤਾਵਨਾ
ਆਭਾਰ
ਰਹੱਸ ਪ੍ਰਗਟ ਹੁੰਦਾ ਹੈ
ਰਹੱਸ ਦਾ ਸੌਖਾਕਰਣ
ਰਹੱਸ ਦਾ ਉਪ੍ਯੋਗ ਕਿਵੇਂ
ਸਸ਼ਕਤ ਪ੍ਰਤੀਕਿਰਿਆਵਾਂ
ਧਨ ਦਾ ਰਹੱਸ
ਸੰਬੰਧਾਂ ਦਾ ਰਹੱਸ
ਸਿਹਤ ਦਾ ਰਹੱਸ
ਸੰਸਾਰ ਦਾ ਰਹੱਸ
ਤੁਹਾਡੇ ਲਈ ਰਹੱਸ
ਜੀਵਨ ਦਾ ਰਹੱਸ
ਜੀਵਨੀਆਂ
ਪ੍ਰਸਤਾਵਨਾ
ਇਕ ਸਾਲ ਪਹਿਲਾਂ ਮੇਰੀ ਜ਼ਿੰਦਗੀ ਬਿਖਰ ਗਈ ਸੀ। ਕੰਮ ਦੇ ਥਕੇਵੇਂ ਬਹੁਤ ਜਿਆਦਾ ਸਨ, ਮੇਰੇ ਪਿਤਾ ਜੀ ਅਚਣਚੇਤ ਹੀ ਕਾਲਵਸ ਹੋ ਗਏ ਸਨ ਅਤੇ ਸਹਿਕਰਮੀਆਂ ਤੇ ਸਨੇਹੀ ਲੋਕਾਂ ਨਾਲ ਮੇਰੇ ਸੰਬੰਧ ਕਾਫ਼ੀ ਨਿਰਾਸ਼ਾਪੂਰਨ ਸਨ। ਉਸ ਵੇਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੀ ਇਸ ਡੂੰਘੀ ਨਿਰਾਸ਼ਾ ਨਾਲ ਹੀ ਮੈਨੂੰ ਜਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਮਿਲੇਗਾ।
ਮੈਨੂੰ ਅਚਣਚੇਤ ਹੀ ਇਕ ਮਹਾਨ ਰਹੱਸ - ਜੀਵਨ ਦੇ ਰਹੱਸ - ਦਾ ਝਲਕ ਮਿਲੀ। ਇਹ ਝਲਕ ਸੌ ਸਾਲ ਪੁਰਾਣੀ ਇਕ ਪੁਸਤਕ ਤੋਂ ਮਿਲੀ, ਜਿਹੜੀ ਮੇਰੀ ਧੀ ਹੇਲੀ ਨੇ ਮੈਨੂੰ ਦਿੱਤੀ ਸੀ। ਇਸ ਤੋਂ ਬਾਅਦ ਮੈਂ ਇਸ ਰਹੱਸ ਨੂੰ ਇਤਿਹਾਸ ਵਿਚ ਲੱਭਿਆ। ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਰਹੱਸ ਦਾ ਗਿਆਨ ਸੀ। ਉਹ ਇਤਿਹਾਸ ਦੇ ਮਹਾਨਤਮ ਵਿਅਕਤੀ ਸਨ : ਪਲੈਟੋ, ਸ਼ੈਕਸਪੀਅਰ, ਨਿਊਟਨ, ਹਿਯੋਗੋ, ਬੀਥੋਵਾਨ, ਲਿੰਕਨ, ਐਮਰਸਨ, ਐਡੀਸਨ, ਆਇਨਸਟੀਨ ।
ਹੈਰਾਨੀ ਨਾਲ ਮੈਂ ਆਪਣੇ-ਆਪ ਨੂੰ ਪੁੱਛਿਆ, " ਹਰ ਇਨਸਾਨ ਇਹ ਰਹੱਸ ਕਿਉਂ ਨਹੀਂ ਜਾਣਦਾ ਹੈ?" ਇਸ ਰਹੱਸ ਨੂੰ ਦੁਨੀਆ ਦੇ ਹਰ ਇਨਸਾਨ ਤਕ ਪਹੁੰਚਾਣ ਦੀ ਇੱਛਾ ਮੇਰੇ ਅੰਦਰ ਅੱਗ ਵਾਂਗ ਮੱਚਣ ਲੱਗੀ। ਫਿਰ ਮੈਂ ਵਰਤਮਾਨ ਯੁਗ ਦੇ ਉਨ੍ਹਾਂ ਲੋਕਾਂ ਨੂੰ ਲੱਭਣ ਵਿਚ ਤਤਪਰ ਹੋਈ, ਜਿਨ੍ਹਾਂ ਨੂੰ ਇਸ ਰਹੱਸ ਦਾ ਗਿਆਨ ਸੀ।
ਉਹ ਇਕ-ਇਕ ਕਰਕੇ ਪ੍ਰਗਟ ਹੋਣ ਲੱਗੇ। ਮੈਂ ਜਿਵੇਂ ਚੁੰਬਕ ਬਣ ਗਈ ਸੀ। ਮੇਰੀ ਖੋਜ ਅਰੰਭ ਹੁੰਦੇ ਹੀ ਮਾਹਿਰ ਇਕ ਤੋਂ ਬਾਅਦ ਇਕ ਮੇਰੇ ਵੱਲ ਖਿੱਚਦੇ ਚਲੇ ਆਏ। ਇਕ ਟੀਚਰ ਮਿਲਣ ਤੋਂ ਬਾਅਦ ਮੈਨੂੰ ਆਪਣੇ-ਆਪ ਦੂਜੇ ਟੀਚਰ ਦੀ ਲੜੀ ਮਿਲਦੀ ਚਲੀ ਗਈ, ਜਿਵੇਂ ਇਕ ਉੱਤਮ ਜੰਜੀਰ 'ਚ ਹੁੰਦਾ