

ਜੇਕਰ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ, ਤਾਂ ਇਸਦਾ ਮਤਲਬ ਇਹ ਹੈ ਕਿ ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ। ਤੁਸੀਂ ਸਹੀ ਰਾਹ 'ਤੇ ਹੋ ਅਤੇ ਇਕ ਸਸ਼ਕਤ ਫ੍ਰੀਕਊਂਸੀ ਭੇਜ ਰਹੇ ਹੋ, ਜਿਹੜੀ ਤੁਹਾਡੇ ਵੱਲ ਜ਼ਿਆਦਾ ਚੰਗੀਆਂ ਚੀਜਾਂ ਨੂੰ ਆਕਰਸ਼ਿਤ ਕਰ ਰਹੀ ਹੈ, ਜਿਸ ਨਾਲ ਤੁਸੀਂ ਚੰਗਾ ਮਹਿਸੂਸ ਕਰੋਗੇ। ਜਦੋਂ ਤੁਸੀਂ ਚੰਗਾ ਮਹਿਸੂਸ ਕਰ ਰਹੇ ਹੋ, ਤਾਂ ਉਨ੍ਹਾਂ ਘੜੀਆਂ ਨੂੰ ਜੱਫੀ ਪਾ ਲਓ ਅਤੇ ਉਨ੍ਹਾਂ ਦਾ ਦੋਹਨ ਕਰੋ। ਇਹ ਜਾਣ ਲਓ ਕਿ ਚੰਗਾ ਮਹਿਸੂਸ ਕਰਣ ਵੇਲੇ ਤੁਸੀਂ ਜਿਆਦਾ ਚੰਗੀਆਂ ਚੀਜ਼ਾਂ ਨੂੰ ਪ੍ਰਬਲਤਾ ਨਾਲ ਆਪਣੇ ਵੱਲ ਆਕਰਸ਼ਤ ਕਰ ਰਹੇ ਹੋ।
ਆਓ, ਹੁਣ ਇਕ ਕਦਮ ਅੱਗੇ ਚੱਲੀਏ। ਕਿਤੇ ਇੰਝ ਤਾਂ ਨਹੀਂ ਹੈ ਕਿ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਸੰਦੇਸ਼ ਦੇ ਰਿਹਾ ਹੋਵੇ ਕਿ ਤੁਸੀਂ ਕੀ ਸੋਚ ਰਹੇ ਹੋ?
ਜੈਕ ਕੈਨਫ਼ੀਲਡ
ਸਾਡੀਆਂ ਭਾਵਨਾਵਾਂ ਸਾਨੂੰ ਇਸ ਗਲ ਦਾ ਫੀਡਬੈਕ ਦਿੰਦੀਆਂ ਹਨ ਕਿ ਅਸੀਂ ਸਹੀ ਰਾਹ 'ਤੇ ਹਾਂ ਜਾਂ ਨਹੀਂ, ਅਸੀਂ ਸਹੀ ਦਿਸ਼ਾ ਵਿਚ ' ਜਾ ਰਹੇ ਹਾਂ ਜਾਂ ਨਹੀਂ ।
ਯਾਦ ਰੱਖੋ, ਤੁਹਾਡੇ ਵਿਚਾਰ ਹਰ ਚੀਜ਼ ਦਾ ਮੁੱਢਲਾ ਕਾਰਣ ਹੈ। ਇਸਲਈ ਜਦੋਂ ਤੁਸੀਂ ਕਿਸੇ ਵਿਚਾਰ ਨੂੰ ਲਗਾਤਾਰ ਸੋਚਦੇ ਹੋ, ਤਾਂ ਉਹ ਤੁਰੰਤ ਬ੍ਰਹਿਮੰਡ 'ਚ ਪੁੱਜ ਜਾਂਦਾ ਹੈ। ਉਹ ਵਿਚਾਰ ਚੁੰਬਕ ਵਾਂਗ ਆਪਣੇ ਸਮਾਨ ਫ੍ਰੀਕਊਂਸੀ ਨਾਲ ਜੁੜ ਜਾਂਦਾ ਹੈ ਅਤੇ ਕੁੱਝ ਹੀ ਘੜੀਆਂ ਅੰਦਰ ਹੀ ਤੁਹਾਡੀਆਂ ਭਾਵਨਾਵਾਂ ਦੁਆਰਾ ਉਸ ਫ੍ਰੀਕਊਂਸੀ ਦੀ ਰੀਡਿੰਗ ਤੁਹਾਨੂੰ ਮਿਲ ਜਾਂਦੀ ਹੈ। ਇਸ ਨੂੰ ਦੂਜੇ ਤਰੀਕੇ ਨਾਲ ਕਹੀਐ ਤਾਂ ਬ੍ਰਹਿਮੰਡ ਤੁਹਾਡੀਆਂ ਭਾਵਨਾਵਾਂ ਰਾਹੀਂ ਤੁਹਾਨੂੰ ਇਹ ਦੱਸ ਦਿੰਦਾ ਹੈ ਕਿ ਤੁਸੀਂ ਉਸ ਵੇਲੇ ਕਿਸ ਫ੍ਰੀਕਊਂਸੀ 'ਤੇ ਹੋ। ਤੁਹਾਡੀਆਂ ਭਾਵਨਾਵਾਂ ਤੁਹਾਡਾ ਫ੍ਰੀਕਊਂਸੀ ਫੀਡਬੈਕ ਮੈਕੇਨਿਜ਼ਮ ਹੈ!
ਜਦੋਂ ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ, "ਤੁਸੀਂ ਚੰਗੇ ਵਿਚਾਰ ਸੋਚ ਰਹੇ ਹੋ।" ਇਸੇ ਤਰ੍ਹਾਂ ਜਦੋਂ ਤੁਸੀਂ ਮਾੜਾ ਮਹਿਸੂਸ ਕਰਦੇ ਹੋ, ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੰਚਾਰ ਦੱਸਦਾ ਹੈ, "ਤੁਸੀਂ ਮਾੜੇ ਵਿਚਾਰ ਸੋਚ ਰਹੋ ਹੋ।"
ਜੇਕਰ ਤੁਸੀਂ ਇਸ ਵਕਤ ਬੁਰਾ ਮਹਿਸੂਸ ਕਰ ਰਹੇ ਹੋ, ਤਾਂ ਬ੍ਰਹਿਮੰਡ ਤੋਂ ਆਉਣ ਵਾਲਾ ਸੁਨੇਹਾ ਦਰਅਸਲ ਇਹ ਕਹਿ ਰਿਹਾ ਹੈ। "ਖਬਰਦਾਰ! ਆਪਣੇ ਵਿਚਾਰਾਂ ਨੂੰ ਤੁਰੰਤ ਬਦਲੋ। ਨਕਾਰਾਤਮਕ