

ਮਾਰਸੀ ਸ਼ਿਮਾੱਫ ਨੇ ਮਹਾਨ ਐਲਬਰਟ ਆਇਨਸਟੀਨ ਦਾ ਇਕ ਅਦਭੁਤ ਵਾਕ ਦੁਹਰਾਇਆ ਹੈ: “ ਕੋਈ ਇਨਸਾਨ ਆਪਣੇ ਆਪ ਤੋਂ ਸਭ ਤੋਂ ਮਹੱਤਵਪੂਰਨ ਸਵਾਲ ਇਹ ਪੁੱਛ ਸਕਦਾ ਹੈ, ‘ਕੀ ਇਹ ਬ੍ਰਹਿਮੰਡ ਮਿਤਰਤਾਪੂਰਨ ਹੈ?”
ਆਕਰਸ਼ਨ ਦੇ ਨਿਯਮ ਨੂੰ ਜਾਣਨ ਤੋਂ ਬਾਅਦ ਇਸਦਾ ਇਕੱਲਾ ਜਵਾਬ ਇਹੀ ਹੈ, "ਹਾਂ, ਬ੍ਰਹਿਮੰਡ ਮਿਤਰਤਾਪੂਰਨ ਹੈ।" ਕਿਉਂ? ਕਿਉਂਕਿ ਜਦੋਂ ਤੁਸੀਂ ਇਹ ਜਵਾਬ ਦਿੰਦੇ ਹੋ, ਤਾਂ ਆਕਰਸ਼ਨ ਦੇ ਨਿਯਮ ਦੁਆਰਾ ਤੁਹਾਨੂੰ ਇਹੀ ਅਨੁਭਵ ਹੋਵੇਗਾ। ਆਇਨਸਟੀਨ ਨੇ ਇਹ ਸਸ਼ਕਤ ਸਵਾਲ ਇਸਲਈ ਪੁੱਛਿਆ ਸੀ, ਕਿਉਂਕਿ ਉਹ ਰਹੱਸ ਜਾਣਦੇ ਸਨ। ਉਹ ਜਾਣਦੇ ਸਨ ਕਿ ਇਸ ਸਵਾਲ ਕਾਰਣ ਅਸੀਂ ਸੋਚਣ ਅਤੇ ਵਿਕਲਪ ਚੁਣਨ ਲਈ ਮਜ਼ਬੂਰ ਹੋਵਾਂਗੇ। ਉਨ੍ਹਾਂ ਨੇ ਸਿਰਫ ਇਕ ਸਵਾਲ ਪੁੱਛ ਕੇ ਸਾਨੂੰ ਇਕ ਮਹਾਨ ਅਵਸਰ ਦਿੱਤਾ ਸੀ।
ਤੁਸੀਂ ਆਇਨਸਟੀਨ ਦੇ ਇਰਾਦੇ ਨੂੰ ਹੋਰ ਅੱਗੇ ਤਕ ਲੈ ਜਾ ਕੇ ਇਹ ਦ੍ਰਿੜ ਐਲਾਨ ਕਰ ਸਕਦੇ ਹੋ, "ਇਹ ਬ੍ਰਹਿਮੰਡ ਸ਼ਾਨਦਾਰ ਹੈ। ਬ੍ਰਹਿਮੰਡ ਸਾਰੀ ਚੰਗੀਆਂ ਚੀਜ਼ਾਂ ਨੂੰ ਮੇਰੇ ਵੱਲ ਲਿਆ ਰਿਹਾ ਹੈ। ਬ੍ਰਹਿਮੰਡ ਹਰ ਚੀਜ਼ 'ਚ ਮੇਰਾ ਸਾਥ ਦੇ ਰਿਹਾ ਹੈ। ਬ੍ਰਹਿਮੰਡ ਮੇਰੀ ਸਾਰੀਆਂ ਜ਼ਰੂਰਤਾਂ ਨੂੰ ਤੁਰੰਤ ਪੂਰਾ ਕਰ ਰਿਹਾ ਹੈ।" ਜਾਣ ਲਓ, ਬ੍ਰਹਿਮੰਡ ਮਿਤਰਤਾਪੂਰਨ ਹੈ।
ਜੈਕ ਕੈਨਫ਼ੀਲਡ
ਜਦੋਂ ਤੋਂ ਮੈਂ ਰਹੱਸ ਸਿੱਖਿਆ ਹੈ ਅਤੇ ਆਪਣੇ ਜੀਵਨ 'ਚ ਢਾਲਿਆ ਹੈ, ਮੇਰੀ ਜਿੰਦਗੀ ਜਿਵੇਂ ਜਾਦੂ ਨਾਲ ਬਦਲ ਗਈ ਹੈ। ਜਿਸ ਤਰ੍ਹਾਂ ਜ਼ਿੰਦਗੀ ਦੇ ਲੋਕ ਸੁਫਨੇ ਦੇਖਦੇ ਹਨ, ਸ਼ਾਇਦ ਮੈਂ ਉਸ ਨੂੰ ਹਰ ਦਿਨ ਜੀਉਂਦਾ ਹਾਂ। ਮੈਂ ਪੰਤਾਲੀ ਲੱਖ ਡਾਲਰ ਦੇ ਮਹਿਲ 'ਚ ਰਹਿੰਦਾ ਹਾਂ। ਮੇਰੇ ਕੋਲ ਇੰਨੀ ਬੇਹਤਰੀਨ ਪਤਨੀ ਹੈ, ਜਿਸ ਲਈ ਲੋਕੀਂ ਆਪਣੀ ਜਾਨ ਤੱਕ ਦੇ ਸਕਦੇ ਹਨ। ਮੈਂ ਦੁਨੀਆ ਦੀ ਸ਼ਾਨਦਾਰ ਥਾਂਵਾਂ 'ਤੇ ਛੁੱਟੀਆਂ ਮਨਾਉਣ ਜਾਂਦਾ ਹਾਂ। ਮੈਂ ਪਹਾੜਾਂ ਤੇ ਚੜ੍ਹ ਚੁੱਕਿਆ ਹਾਂ। ਮੈਂ ਖੋਜੀ ਯਾਤਰਾਵਾਂ ਕਰ ਚੁੱਕਿਆ ਹਾਂ। ਮੈਂ ਸਫਾਰੀ ਯਾਤਰਾਵਾਂ ਕੀਤੀਆਂ ਹਨ। ਇਹ ਸਾਰਾ ਕੁੱਝ ਇਸ ਲਈ ਹੋਇਆਂ ਤੇ ਅੱਜ ਵੀ ਹੋ ਰਿਹਾ ਹੈ, ਕਿਉਂਕਿ ਮੈਂ ਰਹੱਸ `ਤੇ ਅਮਲ ਕਰਣ ਦਾ ਤਰੀਕਾ ਜਾਣਦਾ ਸੀ।