

ਰਹੱਸ ਦਾ ਉਪਯੋਗ ਕਿਵੇਂ
ਤੁਸੀਂ ਸਿਰਜਨਹਾਰ ਹੋ। ਆਕਰਸ਼ਨ ਦੇ ਨਿਯਮ ਦੁਆਰਾ ਜੀਵਨ ਦਾ ਸਿਰਜਨਾ ਕਰਣ ਦੀ ਪ੍ਰਕਿਰਿਆ ਸੌਖੀ ਹੈ। ਮਹਾਨਤਮ ਉਪਦੇਸ਼ਕਾਂ ਅਤੇ ਅਵਤਾਰਾਂ ਨੇ ਆਪਣੇ ਅਦਭੁੱਤ ਕਾਰਜਾਂ ਰਾਹੀਂ ਅਸੰਖ ਤਰੀਕਿਆਂ ਨਾਲ ਸਾਨੂੰ ਇਹ ਰਚਨਾਤਮਕ ਪ੍ਰਕਿਰਿਆ ਦੱਸੀਆਂ ਹਨ। ਕੁੱਝ ਮਹਾਨ ਉਪਦੇਸ਼ਕਾਂ ਨੇ ਨੀਤੀਕਥਾਵਾਂ ਰਾਹੀਂ ਸਾਨੂੰ ਬ੍ਰਹਿਮੰਡ ਦੇ ਕੰਮ ਕਰਣ ਦਾ ਤਰੀਕਾ ਦੱਸਿਆ ਹੈ। ਉਨ੍ਹਾਂ ਦੀਆਂ ਕਹਾਣੀਆਂ ਦੀ ਬੁੱਧੀਮਤਾ ਸਦੀਆਂ ਤੋਂ ਸਾਡੇ ਵਿਚਕਾਰ ਮੌਜੂਦ ਹੈ ਅਤੇ ਅਖਾਣ ਬਣ ਚੁੱਕੀਆਂ ਹਨ। ਵਰਤਮਾਨ ਯੁੱਗ ਦੇ ਕਈ ਲੋਕਾਂ ਨੂੰ ਤਾਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਕਿ ਇਨ੍ਹਾਂ ਕਹਾਣੀਆਂ 'ਚ ਜ਼ਿੰਦਗੀ ਦੀ ਸੱਚਾਈ ਲੁਕੀ ਹੋਈ ਹੈ।
ਜੇਮਸ ਰੇ
ਅਲਾਦੀਨ ਤੇ ਉਸਦੇ ਚਿਰਾਗ ਦੀ ਕਹਾਣੀ ਬਾਰੇ ਸੋਚੋ। ਜਦੋਂ ਅਲਾਦੀਨ ਚਿਰਾਗ ਚੁੱਕਦਾ ਹੈ ਅਤੇ ਉਸਦੀ ਧੂੜ ਸਾਫ ਕਰਦਾ ਹੈ ਤਾਂ ਜਿੰਨ ਫੌਰਨ ਬਾਹਰ ਨਿਕਲ ਆਉਂਦਾ ਹੈ। ਜਿੰਨ ਹਮੇਸ਼ਾ ਇਹੋ ਹੀ ਗੱਲ ਕਹਿੰਦਾ ਹੈ :
"ਤੁਹਾਡੀ ਇੱਛਾ ਹੀ ਮੇਰੇ ਲਈ ਆਦੇਸ਼ ਹਨ!"
ਕਹਾਣੀ ਵਿਚ ਕਿਹਾ ਗਿਆ ਹੈ ਕਿ ਜਿੰਨ ਤਿੰਨ ਇੱਛਾਵਾਂ ਪੂਰੀਆਂ ਕਰਦਾ ਹੈ, ਲੇਕਿਨ ਜੇਕਰ ਤੁਸੀਂ ਕਹਾਣੀ ਦੀ ਤੈਹ ਤੱਕ ਜਾਵੋਗੇ, ਤਾਂ ਇਸਦੀ ਕੋਈ ਸੀਮਾ ਨਹੀਂ ਹੈ। ਤੁਸੀਂ ਜਿੰਨੀਆਂ ਵੀ ਇੱਛਾਵਾਂ ਕਰੋਗੋ, ਉਹ ਸਾਰੀਆਂ ਪੂਰੀ ਹੋਣਗੀਆਂ।