

"ਚੀਜਾਂ ਨੂੰ ਇਸ ਤਰ੍ਹਾਂ ਦੇਖੋ, ਜਿਵੇਂ ਤੁਹਾਡੀ ਮਨਚਾਹੀ ਚੀਜਾਂ ਇਸੇ ਵੱਲੋਂ ਤੁਹਾਨੂੰ ਮਿਲ ਚੁੱਕੀਆਂ ਹਨ। ਵਿਸਵਾਸ ਰੱਖੋ ਕਿ ਉਹ ਚੀਜ਼ਾਂ ਲੋੜ ਵੇਲੇ ਤੁਹਾਡੇ ਕੋਲ ਆ ਜਾਣਗੀਆਂ। ਬਸ ਉਨ੍ਹਾਂ ਨੂੰ ਆਉਣ ਦਿਓ। ਉਨ੍ਹਾਂ ਬਾਰੇ ਚਿੰਤਾ ਨਾ ਕਰੋ ਜਾਂ ਪਰੇਸ਼ਾਨ ਨਾ ਹੋਵੇ। ਉਨ੍ਹਾਂ ਦੀ ਕਮੀ ਬਾਰੇ ਵੀ ਨਾ ਸੋਚੋ। ਉਨ੍ਹਾਂ ਬਾਰੇ ਇੰਝ ਸੋਚੋ, ਜਿਵੇਂ ਉਹ ਤੁਹਾਡੀ ਹੋ ਚੁੱਕੀਆਂ ਹਨ, ਤੁਸੀਂ ਉਸ ਦੇ ਹੱਕਦਾਰ ਹੋ ਅਤੇ ਮਾਲਿਕ ਹੋ।"
ਰਾੱਬਰਟ ਕਾੱਲੀਅਰ (1885-1950)
ਜਿਸ ਪਲ ਤੁਸੀਂ ਮੰਗਦੇ ਹੋ, ਅਦ੍ਰਿਸ਼ ਸ਼ਕਤੀਆਂ 'ਚ ਯਕੀਨ ਕਰਦੇ ਹੋ ਤੇ ਇਹ ਮਹਿਸੂਸ ਕਰਦੇ ਹੋ ਕਿ ਤੁਹਾਡੀ ਮਨਚਾਹੀ ਚੀਜ਼ ਪਹਿਲਾਂ ਤੋਂ ਹੀ ਤੁਹਾਡੇ ਕੋਲ ਹੈ, ਉਸੇ ਵੇਲੇ ਪੂਰਾ ਬ੍ਰਹਿਮੰਡ ਸਕ੍ਰਿਅ ਹੋ ਕੇ ਤੁਹਾਡੀ ਕਲਪਨਾ ਨੂੰ ਸਾਕਾਰ ਕਰਨ ਵਿਚ ਜੁਟ ਜਾਂਦਾ ਹੈ। ਤੁਹਾਨੂੰ ਇਸ ਤਰ੍ਹਾਂ ਦਾ ਕੰਮ ਕਰਣਾ, ਬੋਲਣਾ ਤੇ ਸੋਚਣਾ ਹੈ, ਜਿਸ ਨੂੰ ਤੁਸੀਂ ਹੁਣੇ ਹਾਸਿਲ ਕਰ ਰਹੇ ਹੋ। ਕਿਉਂ? ਕਿਉਂਕਿ ਬ੍ਰਹਿਮੰਡ ਇਕ ਆਈਨਾ ਹੈ ਅਤੇ ਆਕਰਸ਼ਨ ਦਾ ਨੇਮ ਤੁਹਾਡੇ ਪ੍ਰਬਲ ਵਿਚਾਰਾਂ ਨੂੰ ਸਾਕਾਰ ਕਰ ਕੇ ਤੁਹਾਡੇ ਤਕ ਪਹੁੰਚਾਉਂਦਾ ਹੈ। ਤਾਂ ਕੀ ਇਸ 'ਚ ਸਮਝਦਾਰੀ ਨਹੀਂ ਹੈ ਕਿ ਤੁਸੀਂ ਉਸ ਨੂੰ ਆਪਣੇ-ਆਪ ਨੂੰ ਪਾਉਂਦੇ ਦੇਖੋ। ਜੇਕਰ ਤੁਸੀਂ ਇੰਝ ਸੋਚੋਗੇ ਕਿ ਉਹ ਚੀਜ਼ ਤੁਹਾਨੂੰ ਹੁਣ ਤਾਂਈ ਨਹੀਂ ਮਿਲੀ ਹੈ, ਤਾਂ ਤੁਸੀਂ ਉਸ ਚੀਜ਼ ਦੇ ਨਾ ਮਿਲਣ ਨੂੰ ਆਕਰਸ਼ਤ ਕਰ ਲਵੋਗੇ। ਇਸਲਈ ਤੁਹਾਨੂੰ ਯਕੀਨ ਕਰਣਾ ਹੋਵੇਗਾ ਕਿ ਤੁਸੀਂ ਉਸ ਨੂੰ ਹਾਸਿਲ ਕਰ ਚੁੱਕੇ ਹੋ। ਤੁਹਾਨੂੰ ਯਕੀਨ ਕਰਣਾ ਹੋਵੇਗਾ ਕਿ ਉਹ ਚੀਜ ਤੁਹਾਨੂੰ ਮਿਲ ਚੁੱਕੀ ਹੈ। ਜੇਕਰ ਤੁਸੀਂ ਉਨ੍ਹਾਂ ਚੀਜਾਂ ਦੀਆਂ ਤਸਵੀਰਾਂ ਨੂੰ ਆਪਣੇ ਜੀਵਨ 'ਚ ਸਾਕਾਰ ਕਰਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਪਾਉਣ ਦੀ ਭਾਵਨਾ ਦੀ ਫ੍ਰੀਕਊਂਸੀ ਬ੍ਰਹਿਮੰਡ ਵੱਲ ਭੇਜਣੀ ਹੋਵੇਗੀ। ਇੰਝ ਕਰਣ ਨਾਲ ਤੁਸੀਂ ਤਮਾਮ ਹਾਲਾਤਾਂ, ਲੋਕਾਂ ਅਤੇ ਘਟਨਾਵਾਂ ਨੂੰ ਜ਼ਬਰਦਸਤ ਤਰੀਕੇ ਨਾਲ ਪ੍ਰੇਰਿਤ ਕਰ ਦਿੰਦੇ ਹੋ, ਜਿਸ ਨਾਲ ਤੁਹਾਨੂੰ ਆਪਣੀ ਮਨਚਾਹੀ ਚੀਜ਼ ਮਿਲ ਜਾਵੇ।
ਜਦੋਂ ਤੁਸੀਂ ਵੈਕੇਸ਼ਨ ਦੀ ਬੁਕਿੰਗ ਕਰਦੇ ਹੋ, ਨਵੀਂ ਕਾਰ ਦਾ ਆਰਡਰ ਦਿੰਦੇ ਹੋ ਜਾਂ ਮਕਾਨ ਖਰੀਦਦੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਉਹ ਚੀਜ਼ਾਂ ਤੁਹਾਡੀ ਹੋ ਚੁੱਕੀਆਂ ਹਨ। ਤੁਸੀਂ ਜਾ ਕੇ ਉਸੇ ਸਮੇਂ ਲਈ ਇਕ ਹੋਰ ਵੈਕੇਸ਼ਨ ਦੀ ਬੁਕਿੰਗ ਨਹੀਂ ਕਰਦੇ ਜਾਂ ਇਕ ਹੋਰ ਕਾਰ ਜਾਂ ਮਕਾਨ ਨਹੀਂ ਖਰੀਦਦੇ ਹੋ।