ਵਿਸ਼ਾ - ਸੂਚੀ
ਪ੍ਰਸਤਾਵਨਾ
ਆਭਾਰ
ਰਹੱਸ ਪ੍ਰਗਟ ਹੁੰਦਾ ਹੈ
ਰਹੱਸ ਦਾ ਸੌਖਾਕਰਣ
ਰਹੱਸ ਦਾ ਉਪ੍ਯੋਗ ਕਿਵੇਂ
ਸਸ਼ਕਤ ਪ੍ਰਤੀਕਿਰਿਆਵਾਂ
ਧਨ ਦਾ ਰਹੱਸ
ਸੰਬੰਧਾਂ ਦਾ ਰਹੱਸ
ਸਿਹਤ ਦਾ ਰਹੱਸ
ਸੰਸਾਰ ਦਾ ਰਹੱਸ
ਤੁਹਾਡੇ ਲਈ ਰਹੱਸ
ਜੀਵਨ ਦਾ ਰਹੱਸ
ਜੀਵਨੀਆਂ
ਪ੍ਰਸਤਾਵਨਾ
ਇਕ ਸਾਲ ਪਹਿਲਾਂ ਮੇਰੀ ਜ਼ਿੰਦਗੀ ਬਿਖਰ ਗਈ ਸੀ। ਕੰਮ ਦੇ ਥਕੇਵੇਂ ਬਹੁਤ ਜਿਆਦਾ ਸਨ, ਮੇਰੇ ਪਿਤਾ ਜੀ ਅਚਣਚੇਤ ਹੀ ਕਾਲਵਸ ਹੋ ਗਏ ਸਨ ਅਤੇ ਸਹਿਕਰਮੀਆਂ ਤੇ ਸਨੇਹੀ ਲੋਕਾਂ ਨਾਲ ਮੇਰੇ ਸੰਬੰਧ ਕਾਫ਼ੀ ਨਿਰਾਸ਼ਾਪੂਰਨ ਸਨ। ਉਸ ਵੇਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੀ ਇਸ ਡੂੰਘੀ ਨਿਰਾਸ਼ਾ ਨਾਲ ਹੀ ਮੈਨੂੰ ਜਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਮਿਲੇਗਾ।
ਮੈਨੂੰ ਅਚਣਚੇਤ ਹੀ ਇਕ ਮਹਾਨ ਰਹੱਸ - ਜੀਵਨ ਦੇ ਰਹੱਸ - ਦਾ ਝਲਕ ਮਿਲੀ। ਇਹ ਝਲਕ ਸੌ ਸਾਲ ਪੁਰਾਣੀ ਇਕ ਪੁਸਤਕ ਤੋਂ ਮਿਲੀ, ਜਿਹੜੀ ਮੇਰੀ ਧੀ ਹੇਲੀ ਨੇ ਮੈਨੂੰ ਦਿੱਤੀ ਸੀ। ਇਸ ਤੋਂ ਬਾਅਦ ਮੈਂ ਇਸ ਰਹੱਸ ਨੂੰ ਇਤਿਹਾਸ ਵਿਚ ਲੱਭਿਆ। ਮੈਂ ਇਹ ਜਾਣ ਕੇ ਹੈਰਾਨ ਰਹਿ ਗਈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਰਹੱਸ ਦਾ ਗਿਆਨ ਸੀ। ਉਹ ਇਤਿਹਾਸ ਦੇ ਮਹਾਨਤਮ ਵਿਅਕਤੀ ਸਨ : ਪਲੈਟੋ, ਸ਼ੈਕਸਪੀਅਰ, ਨਿਊਟਨ, ਹਿਯੋਗੋ, ਬੀਥੋਵਾਨ, ਲਿੰਕਨ, ਐਮਰਸਨ, ਐਡੀਸਨ, ਆਇਨਸਟੀਨ ।
ਹੈਰਾਨੀ ਨਾਲ ਮੈਂ ਆਪਣੇ-ਆਪ ਨੂੰ ਪੁੱਛਿਆ, " ਹਰ ਇਨਸਾਨ ਇਹ ਰਹੱਸ ਕਿਉਂ ਨਹੀਂ ਜਾਣਦਾ ਹੈ?" ਇਸ ਰਹੱਸ ਨੂੰ ਦੁਨੀਆ ਦੇ ਹਰ ਇਨਸਾਨ ਤਕ ਪਹੁੰਚਾਣ ਦੀ ਇੱਛਾ ਮੇਰੇ ਅੰਦਰ ਅੱਗ ਵਾਂਗ ਮੱਚਣ ਲੱਗੀ। ਫਿਰ ਮੈਂ ਵਰਤਮਾਨ ਯੁਗ ਦੇ ਉਨ੍ਹਾਂ ਲੋਕਾਂ ਨੂੰ ਲੱਭਣ ਵਿਚ ਤਤਪਰ ਹੋਈ, ਜਿਨ੍ਹਾਂ ਨੂੰ ਇਸ ਰਹੱਸ ਦਾ ਗਿਆਨ ਸੀ।
ਉਹ ਇਕ-ਇਕ ਕਰਕੇ ਪ੍ਰਗਟ ਹੋਣ ਲੱਗੇ। ਮੈਂ ਜਿਵੇਂ ਚੁੰਬਕ ਬਣ ਗਈ ਸੀ। ਮੇਰੀ ਖੋਜ ਅਰੰਭ ਹੁੰਦੇ ਹੀ ਮਾਹਿਰ ਇਕ ਤੋਂ ਬਾਅਦ ਇਕ ਮੇਰੇ ਵੱਲ ਖਿੱਚਦੇ ਚਲੇ ਆਏ। ਇਕ ਟੀਚਰ ਮਿਲਣ ਤੋਂ ਬਾਅਦ ਮੈਨੂੰ ਆਪਣੇ-ਆਪ ਦੂਜੇ ਟੀਚਰ ਦੀ ਲੜੀ ਮਿਲਦੀ ਚਲੀ ਗਈ, ਜਿਵੇਂ ਇਕ ਉੱਤਮ ਜੰਜੀਰ 'ਚ ਹੁੰਦਾ
ਹੈ। ਜੇਕਰ ਮੈਂ ਭਟਕ ਕੇ ਗਲਤ ਰਾਹ 'ਤੇ ਪੁੱਜ ਜਾਂਦੀ, ਤਾਂ ਕੋਈ ਦੂਜੀ ਚੀਜ਼ ਮੇਰਾ ਧਿਆਨ ਖਿੱਚ ਲੈਂਦੀ ਸੀ ਤੇ ਅਗਲਾ ਮਹਾਨ ਟੀਚਰ ਪ੍ਰਗਟ ਹੋ ਜਾਂਦਾ ਸੀ। ਜੇਕਰ ਮੈਂ ਇੰਟਰਨੇਟ ਸਰਚ ਕਰਣ ਵੇਲੇ 'ਸੰਜੋਗਵਸ" ਗਲਤ ਲਿੰਕ ਦਬ ਦੇਂਦੀ, ਤਾਂ ਉਹ ਲਿੰਕ ਮੈਨੂੰ ਕਿਸੇ ਮਹੱਤਵਪੂਰਨ ਜਾਣਕਾਰੀ ਵਲ ਲੈ ਜਾਂਦੀ ਸੀ। ਕੁੱਝ ਹੀ ਹਫਤਿਆਂ 'ਚ ਮੈਂ ਇਸ ਰਹੱਸ ਦੀ ਸਦੀਆਂ ਲੰਮੀ ਯਾਤਰਾ ਦਾ ਨਕਸ਼ਾ ਲੱਭ ਲਿਆ ਅਤੇ ਇਸਦੇ ਵਰਤਮਾਨ ਪ੍ਰਯੋਗਕਰਤਾਵਾਂ ਨੂੰ ਵੀ ਲੱਭ ਲਿਆ।
ਫ਼ਿਲਮ ਰਾਹੀਂ ਇਸ ਰਹੱਸ ਨੂੰ ਦੁਨੀਆਂ ਤਕ ਪਹੁੰਚਾਣ ਦਾ ਸੁਫਨਾ ਮੇਰੇ ਦਿਮਾਗ਼ 'ਚ ਬੈਠ ਗਿਆ। ਅਗਲੇ ਦੋ ਮਹੀਨਿਆਂ ਤਕ ਮੇਰੀ ਫਿਲਮ ਤੇ ਟੈਲੀਵਿਜ਼ਨ ਪ੍ਰਾਡੱਕਸ਼ਨ ਟੀਮ ਨੇ ਇਹ ਰਹੱਸ ਸਿੱਖਿਆ। ਟੀਮ ਦੇ ਹਰ ਮੈਂਬਰ ਲਈ ਇਸ ਰਹੱਸ ਦਾ ਗਿਆਨ ਲਾਜ਼ਮੀ ਸੀ, ਕਿਉਂਕਿ ਅਸੀਂ ਜਿਹੜੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਇਸ ਦੇ ਗਿਆਨ ਦੇ ਬਿਨਾਂ ਅਸੰਭਵ ਸੀ।
ਉਸ ਸਮੇਂ ਤਕ ਇਕ ਵੀ ਟੀਚਰ ਨੇ ਇਸ ਫਿਲਮ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਸੀ, ਲੇਕਿਨ ਚਿੰਤਾ ਦੀ ਕੋਈ ਗੱਲ ਨਹੀਂ ਸੀ, ਕਿਉਂਕਿ ਅਸੀਂ ਰਹੱਸ ਜਾਣਦੇ ਸੀ। ਪੂਰੇ ਵਿਸ਼ਵਾਸ ਨਾਲ ਮੈਂ ਆਸਟ੍ਰੇਲੀਆ ਤੋਂ ਅਮਰੀਕਾ ਪੁੱਜ ਗਈ, ਕਿਉਂਕਿ ਜ਼ਿਆਦਾਤਰ ਟੀਚਰਜ ਉੱਥੇ ਹੀ ਰਹਿੰਦੇ ਸਨ। ਸੱਤ ਹਫਤਿਆਂ ਬਾਅਦ ਦ ਸੀਕ੍ਰਿਟ ਦੀ ਟੀਮ ਨੇ ਅਮਰੀਕਾ ਦੇ ਪਚਵੰਜਾ ਮਹਾਨਤਮ ਟੀਚਰਜ ਦੀ ਰਿਕਾਰਡਿੰਗ ਕਰ ਲਈ ਅਤੇ 120 ਘੰਟੇ ਲੰਮੀ ਫਿਲਮ ਤਿਆਰ ਕਰ ਲਈ। ਦ ਸੀਕ੍ਰਿਟ ਫਿਲਮ ਬਨਾਉਣ ਵੇਲੇ ਅਸੀਂ ਹਰ ਕਦਮ, ਹਰ ਸਾਹ ਨਾਲ ਰਹੱਸ ਦਾ ਇਸਤੇਮਾਲ ਕੀਤਾ। ਇੰਜ ਲੱਗ ਰਿਹਾ ਸੀ, ਜਿਵੇਂ ਅਸੀਂ ਹਰ ਚੀਜ਼ ਤੇ ਹਰ ਵਿਅਕਤੀ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚ ਰਹੀ ਸੀ। ਆਖਿਰਕਾਰ ਅੱਠ ਮਹੀਨਿਆਂ ਬਾਅਦ ਦ ਸੀਕ੍ਰਿਟ ਫਿਲਮ ਰੀਲੀਜ਼ ਹੋ ਗਈ।
ਜਦੋਂ ਫਿਲਮ ਦੁਨੀਆਂ ਭਰ ਵਿਚ ਹਰਮਨ-ਪਿਆਰੀ ਹੋਈ, ਤਾਂ ਚਮਤਕਾਰ ਦੀ ਕਹਾਣੀਆਂ ਦਾ ਹੜ੍ਹ ਹੀ ਆ ਗਿਆ। ਲੋਕਾਂ ਨੂੰ ਸਾਨੂੰ ਦੱਸਿਆ ਕਿ ਰਹੱਸ ਦਾ ਪ੍ਰਯੋਗ ਕਰਨ ਤੋਂ ਬਾਅਦ ਉਨ੍ਹਾਂ ਦੇ ਸਦੀਵੀ ਦਰਦ, ਡਿਪ੍ਰੈਸ਼ਨ ਤੇ ਬੀਮਾਰੀਆਂ ਤੋਂ ਛੁਟਕਾਰਾ ਮਿਲ ਗਿਆ ਜਾਂ ਐਕਸੀਡੈਂਟ ਤੋਂ ਬਾਅਦ ਉਹ ਪਹਿਲੀ ਵਾਰ ਚੱਲ ਪਏ, ਇੱਥੋਂ ਤਕ ਕਿ ਮਿਰਤੂ ਬੈਡ `ਤੇ ਪਏ ਹੋਣ ਦੇ ਬਾਵਜੂਦ ਉਹ ਠੀਕ ਹੋ ਗਏ। ਸਾਨੂੰ ਹਜ਼ਾਰਾਂ ਹੀ ਪ੍ਰਸੰਗ ਦੱਸੇ ਗਏ ਕਿ ਸਾਡੀ ਫਿਲਮ ਵਿਚ ਦੱਸੇ ਗਏ ਰਹੱਸ ਦਾ ਪ੍ਰਯੋਗ ਕਰ ਕੇ ਲੋਕਾਂ ਨੂੰ ਕਿਵੇਂ ਬਹੁਤ ਵੱਡੀ ਰਕਮ ਅਤੇ ਡਾਕ ਤੋਂ ਅਚਣਚੇਤ ਚੈਕ ਪ੍ਰਾਪਤ ਕੀਤੇ। ਇਸ ਰਹੱਸ ਦਾ ਪ੍ਰਯੋਗ
ਕਰਕੇ ਲੋਕਾਂ ਨੇ ਆਦਰਸ਼ ਮਕਾਨ, ਜੀਵਨਸਾਥੀ, ਕਾਰ, ਨੌਕਰੀਆਂ ਅਤੇ ਪ੍ਰਮੋਸ਼ਨ ਪਾਏ। ਰਹੱਸ ਨੂੰ ਲਾਗੂ ਕਰਣ ਦੇ ਚੰਦ ਦਿਨਾਂ ਹੀ ਅੰਦਰ ਕਈ ਕੰਪਨੀਆਂ ਦੀ ਕਾਇਆ-ਕਲਪ ਹੋ ਗਈ। ਪਤੀ-ਪਤਨੀ ਦੇ ਤਣਾਅਪੂਰਨ ਸੰਬੰਧਾਂ ਦੇ ਵਧੀਆ ਹੋਣ ਦੀਆਂ ਕਹਾਣੀਆਂ ਵੀ ਸਾਨੂੰ ਮਿਲੀਆਂ, ਜਿਸ ਨਾਲ ਬੱਚਿਆਂ ਨੂੰ ਦੁਬਾਰਾ ਸਦਭਾਵ ਦਾ ਮਾਹੌਲ ਮਿਲ ਸਕਿਆ।
ਸਾਨੂੰ ਮਿਲਣ ਵਾਲੀ ਸਭ ਤੋਂ ਵਧੀਆਂ ਕਹਾਣੀਆਂ ਬੱਚਿਆਂ ਬਾਰੇ ਸਨ। ਸਾਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੱਚਿਆਂ ਨੇ ਰਹੱਸ ਦਾ ਇਸਤੇਮਾਲ ਕਰ ਆਪਣੀ ਮਨਚਾਹੀ ਚੀਜ਼ ਨੂੰ ਆਕਰਸ਼ਤ ਕਰ ਲਿਆ। ਜਿਨ੍ਹਾਂ 'ਚੋਂ ਚੰਗੇ ਗ੍ਰੈਡ ਤੇ ਦੋਸਤ ਸ਼ਾਮਿਲ ਸਨ। ਰਹੱਸ ਨੇ ਡਾਕਟਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮਰੀਜ਼ਾਂ ਨਾਲ ਆਪਣਾ ਗਿਆਨ ਵੰਡਣ ਲੱਗੇ। ਇਸ ਨਾਲ ਯੂਨੀਵਰਸਿਟੀਆਂ ਤੇ ਸਕੂਲਾਂ ਨੂੰ ਆਪਣੇ ਵਿਦਿਆਰਥੀਆਂ ਨਾਲ, ਹੈਲਥ ਕਲੱਬਜ ਨੂੰ ਆਪਣੇ ਗਾਹਕਾਂ ਨਾਲ, ਸਾਰੇ ਚਰਚਾਂ ਤੇ ਅਧਿਆਤਮਿਕ ਕੇਂਦਰਾਂ ਨੂੰ ਆਪਣੇ ਮੈਂਬਰਾਂ ਨਾਲ ਆਪਣਾ ਗਿਆਨ ਵੰਡਣ ਲਈ ਪ੍ਰੇਰਿਤ ਕੀਤਾ। ਦੁਨੀਆਂ ਭਰ ਦੇ ਘਰਾਂ ਵਿਚ ਸੀਕ੍ਰਿਟ ਪਾਰਟੀਆਂ ਆਯੋਜਿਤ ਕੀਤੀਆਂ ਗਈਆਂ, ਜਿਥੇ ਲੋਕਾਂ ਨੇ ਆਪਣੇ ਸਨੇਹੀਆਂ ਤੇ ਪਰਿਵਾਰਾਂ ਨੂੰ ਇਹ ਰਹੱਸ ਸਿਖਾਇਆ। ਲੋਕਾਂ ਨੇ ਇਸ ਰਹੱਸ ਦੇ ਪ੍ਰਯੋਗ ਨਾਲ ਹਰ ਤਰ੍ਹਾਂ ਦੀ ਚੀਜ਼ ਨੂੰ ਆਕਰਸ਼ਿਤ ਕੀਤਾ ਹੈ - ਜਿਨ੍ਹਾਂ 'ਚ ਇਕ ਖਾਸ ਖੰਬ ਤੋਂ ਲੈ ਕੇ ਇਕ ਕਰੋੜ ਡਾਲਰ ਤੱਕ ਦੀ ਰਕਮ ਸ਼ਾਮਿਲ ਹੈ। ਇਹ ਸਾਰਾ ਕੁੱਝ ਫਿਲਮ ਦੇ ਰਿਲੀਜ ਹੋਣ ਦੇ ਚੰਦ ਮਹੀਨਿਆਂ ਦੇ ਅੰਦਰ ਹੀ ਹੋ ਗਿਆ।
ਦ ਸੀਕ੍ਰਿਟ ਬਨਾਉਣ ਪਿੱਛੇ ਮੇਰਾ ਇਰਾਦਾ ਦੁਨੀਆਂ ਭਰ ਦੇ ਖਰਬਾਂ ਲੋਕਾਂ ਨੂੰ ਸੁਖੀ ਬਨਾਉਣਾ ਸੀ - ਅਤੇ ਹੈ। ਸਾਡੀ ਟੀਮ ਹਰ ਦਿਨ ਇਸ ਇਰਾਦੇ ਨੂੰ ਸਾਕਾਰ ਹੁੰਦੇ ਦੇਖ ਰਹੀ ਹੈ। ਸਾਨੂੰ ਸਾਰੀ ਦੁਨੀਆ ਦੇ ਹਰ ਉਮਰ, ਜਾਤਿ ਅਤੇ ਦੇਸ਼ ਦੇ ਹਜ਼ਾਰਾਂ ਲੋਕਾਂ ਦੀਆਂ ਚਿੱਠੀਆਂ ਮਿਲਦੀਆਂ ਹਨ, ਜਿਨ੍ਹਾਂ 'ਚ ਉਹ ਰਹੱਸ ਦੇ ਪ੍ਰਤੀ ਆਪਣੀ ਕ੍ਰਿਤਗਤਾ ਵਿਅਕਤ ਕਰਦੇ ਹਨ। ਇਸ ਗਿਆਨ ਨਾਲ ਤੁਸੀਂ ਕੁੱਝ ਵੀ ਕਰ ਸਕਦੇ ਹੋ। ਇਹੋ ਜਿਹੀ ਇਕ ਵੀ ਚੀਜ ਨਹੀਂ ਹੈ, ਜਿਹੜੀ ਤੁਸੀਂ ਨਹੀਂ ਕਰ ਸਕਦੇ। ਇਕ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿੱਥੇ ਰਹਿੰਦੇ ਹੈ, ਦ ਸੀਕ੍ਰਿਟ ਵਿਚ ਦੱਸਿਆ ਗਿਆ ਰਹੱਸ ਤੁਹਾਨੂੰ ਹਰ ਉਹ ਚੀਜ ਦੇ ਸਕਦਾ ਹੈ, ਜਿਹੜੀ ਤੁਸੀਂ ਚਾਹੁੰਦੇ ਹੋ।
ਇਸ ਪੁਸਤਕ ਵਿਚ ਚੌਵੀਂ ਅਦਭੁੱਤ ਟੀਚਰਜ਼ ਨੂੰ ਫ਼ੀਚਰ ਕੀਤਾ ਗਿਆ ਹੈ। ਉਨ੍ਹਾਂ ਦੇ ਸ਼ਬਦ ਵੱਖ-ਵੱਖ ਸਮੇਂ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚ ਫਿਲਮਾਏ ਗਏ ਹਨ, ਲੇਕਿਨ ਉਹ ਸਾਰੇ ਇਕ ਹੀ ਸੁਰ
ਵਿਚ ਬੋਲਦੇ ਹਨ। ਇਸ ਪੁਸਤਕ 'ਚ ਰਹੱਸ ਦੇ ਟੀਚਰਜ਼ ਦੇ ਸੰਦੇਸ਼ ਦੇ ਇਲਾਵਾ ਰਹੱਸ ਦੇ ਪ੍ਰਯੋਗ ਦੀ ਚਮਤਕਾਰੀ ਕਹਾਣੀਆਂ ਵੀ ਦਿੱਤੀਆਂ ਗਈਆਂ ਹਨ। ਇਸ ਵਿਚ ਮੈਂ ਆਪਣੇ ਵੱਲੋਂ ਸਿੱਖੇ ਸਾਰੇ ਸੌਖੇ ਰਾਹ, ਟਿਪਜ ਤੇ ਸ਼ਾਰਟਕੱਟਸ ਦੱਸੇ ਹਨ, ਤਾਂ ਕਿ ਤੁਸੀਂ ਆਪਣੇ ਸੁਫਨਿਆਂ ਮੁਤਾਬਕ ਜੀਵਨ ਜੀ ਸਕੋ।
ਸਾਰੀ ਪੁਸਤਕ 'ਚ ਮੈਂ ਕਈ ਜਗ੍ਹਾਵਾਂ 'ਤੇ "ਤੁਸੀਂ" ਸ਼ਬਦ ਨੂੰ ਬੋਲਡ ਕੀਤਾ ਹੈ। ਇੰਜ ਇਸਲਈ ਕਿਉਂਕਿ ਮੈਂ ਤੁਹਾਨੂੰ ਇਹ ਮਹਿਸੂਸ ਕਰਾਉਣਾ ਚਾਹੁੰਦੀ ਸੀ ਕਿ ਮੈਂ ਇਹ ਪੁਸਤਕ ਤੁਹਾਡੇ ਲਈ ਹੀ ਲਿਖੀ ਹੈ। 'ਤੁਸੀ" ਸ਼ਬਦ ਬੋਲਡ ਹੋਣ ਦਾ ਮਤਲਬ ਇਹ ਹੈ ਕਿ ਤੁਹਾਡੇ ਨਾਲ ਵਿਅਕਤੀਗਤ ਤੌਰ ਨਾਲ ਬੋਲ ਰਹੀ ਹਾਂ। ਮੇਰਾ ਇਰਾਦਾ ਇਹ ਹੈ ਕਿ ਤੁਸੀਂ ਇਨ੍ਹਾਂ ਪੰਨਿਆਂ ਨਾਲ ਵਿਅਕਤੀਗਤ ਜੁੜਾਅ ਮਹਿਸੂਸ ਕਰੋ, ਕਿਉਂਕਿ ਇਹ ਰਹੱਸ ਤੁਹਾਡੇ ਲਈ ਹੀ ਪ੍ਰਗਟ ਕੀਤਾ ਗਿਆ।
ਇਹਨਾਂ ਪੰਨਿਆਂ ਨੂੰ ਪੜ੍ਹਨ ਤੇ ਰਹੱਸ ਨੂੰ ਸਿਖਾਉਣ ਤੋਂ ਬਾਅਦ ਤੁਸੀਂ ਇਹ ਜਾਣ ਜਾਓਗੇ ਕਿ ਤੁਸੀਂ ਆਪਣੀ ਮਨਚਾਹੀ ਚੀਜ਼ ਕਿਵੇਂ ਕਰ ਸਕਦੇ ਹੋ, ਬਣ ਸਕਦੇ ਹੋ ਜਾਂ ਪਾ ਸਕਦੇ ਹੋ। ਤੁਸੀਂ ਜਾਣ ਜਾਵੇਗਾ ਕਿ ਤੁਸੀਂ ਸਚਮੁਚ ਕੌਣ ਹੈ। ਤੁਸੀਂ ਉਸ ਸੱਚੀ ਮਹਿਮਾ ਨੂੰ ਜਾਣ ਜਾਵੋਗੇ, ਜਿਹੜਾ ਤੁਹਾਡਾ ਇੰਤਜਾਰ ਕਰ ਰਹੀ ਹੈ।