ਆਕਰਸ਼ਨ ਦੇ ਨਿਯਮ ਦੀ ਸ਼ਕਤੀ ਨੂੰ ਮਹਿਸੂਸ ਕਰਣ ਦਾ ਸੌਖਾ ਤਰੀਕਾ ਇਹ ਹੈ ਕਿ ਇਕ ਕਪ ਕਾਫ਼ੀ ਜਾਂ ਪਾਰਕਿੰਗ ਦੀ ਜਗ੍ਹਾ ਵਰਗੀ ਕਿਸੇ ਛੋਟੀ ਚੀਜ਼ ਨਾਲ ਸ਼ੁਰੂਆਤ ਕਰੋ। ਕਿਸੇ ਛੋਟੀ ਚੀਜ ਨੂੰ ਆਕਰਸ਼ਿਤ ਕਰਣ ਦਾ ਇਰਾਦਾ ਰੱਖੋ। ਜਦੋਂ ਤੁਸੀਂ ਆਕਰਸ਼ਨ ਦੀ ਸ਼ਕਤੀ ਨੂੰ ਜਾਣ ਲਵੋਗੇ, ਤਾਂ ਤੁਸੀਂ ਜਿਆਦਾ ਵੱਡੀਆਂ ਚੀਜਾਂ ਉਤਪੰਨ ਕਰਣ ਲੱਗ ਜਾਵੋਗੇ।
ਹਰ ਦਿਨ ਬਾਰੇ ਪਹਿਲਾਂ ਤੋਂ ਸੋਚ ਲਓ ਕਿ ਤੁਸੀਂ ਉਸ ਨੂੰ ਕਿਵੇਂ ਦਾ ਬਨਾਉਣਾ ਚਾਹੁੰਦੇ ਹੋ। ਇਸ ਤਰ੍ਹਾਂ ਤੁਸੀਂ ਮਨਚਾਹੇ ਢੰਗ ਨਾਲ ਆਪਣੇ ਜੀਵਨ ਦਾ ਨਿਰਮਾਣ ਕਰਣ ਲਗੋਗੇ।