

ਵਿਚਾਰਾਂ ਤੇ ਕੰਮਾਂ ਦਾ ਨਤੀਜਾ ਹੈ। ਅਸੀਂ ਲਗਾਤਾਰ ਅਤੀਤ ਦੇ ਵਿਚਾਰਾਂ ਤੇ ਕੰਮਾਂ ਦੇ ਨਤੀਜਿਆਂ ਨਾਲ ਜਿਉਂਦੇ ਰਹੇ ਹਾਂ। ਜਦੋਂ ਤੁਸੀਂ ਆਪਣੀ ਵਰਤਮਾਨ ਹਾਲਤ ਵਲ ਦੇਖਦੇ ਹੋ ਤੇ ਉਸ ਨਾਲ ਆਪਣੇ-ਆਪ ਨੂੰ ਪਰਿਭਾਸ਼ਿਤ ਕਰਦੇ ਹੋ, ਤਾਂ ਤੁਸੀਂ ਆਪਣੇ-ਆਪ ਨੂੰ ਇਕ ਤਰ੍ਹਾਂ ਨਾਲ ਇਹ ਸਰਾਪ ਦੇ ਰਹੇ ਹੋ ਕਿ ਭਵਿਖ 'ਚ ਵੀ ਹਾਲਤ ਬੇਹਤਰ ਨਹੀਂ ਹੋਵੇਗੀ।
"ਅਸੀਂ ਜੋ ਕੁੱਝ ਵੀ ਹਾਂ, ਆਪਣੇ ਪੁਰਾਣੇ ਵਿਚਾਰਾਂ ਦੇ ਕਾਰਣ ਹਾਂ।"
ਬੁੱਧ (563 ਈਪੂ-483 ਈਪੂ)
ਮੈਂ ਤੁਹਾਨੂੰ ਇਕ ਪ੍ਰਕਿਰਿਆ ਦੱਸਣਾ ਚਾਹਵਾਂਗਾ, ਜਿਹੜੀ ਮਹਾਨ ਸਿਖਿਅਕ ਨੇਵਿਲ ਗੋਦਾਰ ਨੇ 1954 ਵਿਚ ਦਿੱਤੇ ਇਕ ਭਾਸ਼ਣ 'ਚ ਦੱਸੀ ਸੀ। ਇਸ ਭਾਸ਼ਣ ਦਾ ਸਿਰਲੇਖ ਸੀ, ''ਦ ਪਰੂਨਿੰਗ ਸਿਅਰਜ ਆੱਫ ਰਿਵੀਜ਼ਨ।" ਇਸ ਪ੍ਰਕਿਰਿਆ ਦਾ ਮੇਰੀ ਜ਼ਿੰਦਗੀ 'ਤੇ ਡੂੰਘਾ ਅਸਰ ਹੋਇਆ। ਨੇਵਿਲ ਸਲਾਹ ਦਿੰਦੇ ਹਨ ਕਿ ਹਰ ਰਾਤ ਸੌਣ ਜਾਣ ਤੋਂ ਪਹਿਲਾਂ ਤੁਸੀਂ ਦਿਨ ਭਰ ਦੀਆਂ ਘਟਨਾਵਾਂ ਬਾਰੇ ਸੋਚੋ। ਜੇਕਰ ਕੋਈ ਘਟਨਾ ਜਾਂ ਪਲ ਮਨਚਾਹੇ ਢੰਗ ਨਾਲ ਨਹੀਂ ਹੋਇਆ ਸੀ, ਤਾਂ ਤੁਸੀਂ ਉਸਦੀ ਮਨਚਾਹੀ ਕਲਪਨਾ ਕਰਕੇ ਆਪਣੇ ਦਿਮਾਗ਼ 'ਚ ਇਸ ਤਰ੍ਹਾਂ ਨਾਲ ਦੁਹਰਾਓ, ਜਿਸ ਨਾਲ ਤੁਸੀਂ ਰੁਮਾਂਚਿਤ ਹੋ ਜਾਓ। ਜਦੋਂ ਤੁਸੀਂ ਆਪਣੇ ਦਿਮਾਗ਼ 'ਚ ਘਟਨਾਵਾਂ ਨੂੰ ਮਨਚਾਹੇ ਤਰੀਕੇ ਨਾਲ ਦੁਹਰਾਉਂਦੇ ਹੋ, ਤਾਂ ਤੁਸੀਂ ਉਸ ਦਿਨ ਦੀ ਆਪਣੀ ਫ੍ਰੀਕਊਂਸੀ ਨੂੰ ਸਾਫ ਕਰਦੇ ਹੋ ਅਤੇ ਆਉਣ ਵਾਲੇ ਕੱਲ੍ਹ ਲਈ ਇਕ ਨਵਾਂ ਸੰਕੇਤ ਅਤੇ ਫ੍ਰੀਕਊਂਸੀ ਭੇਜਦੇ ਹੋ। ਤੁਸੀਂ ਇਰਾਦਤਨ ਆਪਣੇ ਭਵਿਖ ਲਈ ਨਵੀਂ ਤਸਵੀਰ ਬਣਾ ਦਿਤੀ ਹੈ। ਤੁਸੀਂ ਕਿਸੇ ਵੀ ਵੇਲੇ ਆਪਣੇ ਜੀਵਨ ਦੀ ਤਸਵੀਰ ਬਦਲ ਸਕਦੇ ਹੋ। ਇਸ ਲਈ ਕਦੇ ਜ਼ਿਆਦਾ ਦੇਰ ਨਹੀਂ ਹੁੰਦੀ ਹੈ।