

ਸਿਰਜਨਾਤਮਕ ਪ੍ਰਕਿਰਿਆ ਚ ਕਿਰਤਗਤਾ ਦਾ ਬਹੁਤ ਸ਼ਸਕਤ ਪ੍ਰ੍ਯੋਗ ਕੀਤਾ ਜਾ ਸਕਦਾ ਹੈ। ਇਸ ਨਾਲ ਤੁਸੀਂ ਆਪਣੀ ਮਨਚਾਹੀ ਚੀਜ਼ ਨੂੰ ਪਾਉਣ ਦੀ ਪ੍ਰਕਿਰਿਆ 'ਚ ਜ਼ਬਰਦਸਤ ਸ਼ਕਤੀ ਭਰ ਦਿੰਦੇ ਹੋ। ਬਾੱਬ ਪ੍ਰੋਕਟਰ ਨੇ ਸਿਰਜਨਾਤਮਕ ਪ੍ਰਕਿਰਿਆ ਦੇ ਪਹਿਲੇ ਕਦਮ 'ਚ ਜੋ ਸਲਾਹ ਦਿੱਤੀ ਸੀ, ਉਸ ਨੂੰ ਯਾਦ ਕਰੋ-ਮੰਗੋ। ਤੁਸੀਂ ਜਿਹੜੀ ਵੀ ਚੀਜ ਚਾਹੁੰਦੇ ਹੋ, ਉਸ ਨੂੰ ਲਿਖ ਕੇ ਸ਼ੁਰੂਆਤ ਕਰੋ। "ਹਰ ਵਾਕ ਨੂੰ ਇਸ ਤਰ੍ਹਾਂ ਸ਼ੁਰੂ ਕਰੋ, ਮੈਂ ਇਸ ਵੇਲੇ ਖੁਸ਼ ਤੇ ਕਿਰਤਗ ਹਾਂ ਕਿਉਂਕਿ...” (ਅਤੇ ਫਿਰ ਬਾਕੀ ਦਾ ਵਾਕ ਪੂਰਾ ਕਰੋ)।
ਜਦੋਂ ਤੁਸੀਂ ਇਸ ਤਰ੍ਹਾਂ ਧੰਨਵਾਦ ਦਿੰਦੇ ਹੋ, ਜਿਵੇਂ ਤੁਹਾਨੂੰ ਮਨਚਾਹੀ ਚੀਜ਼ ਮਿਲ ਚੁੱਕੀ ਹੈ, ਤਾਂ ਤੁਸੀਂ ਬ੍ਰਹਿਮੰਡ ਨੂੰ ਇਕ ਪ੍ਰਬਲ ਸੰਕੇਤ ਭੇਜਦੇ ਹੋ। ਇਹ ਸੰਕੇਤ ਦੱਸਦਾ ਹੈ ਕਿ ਉਹ ਚੀਜ਼ ਤੁਹਾਡੇ ਕੋਲ ਇਸ ਵੇਲੇ ਮੌਜੂਦ ਹੈ, ਕਿਉਂਕਿ ਤੁਸੀਂ ਉਨ੍ਹਾਂ ਲਈ ਕਿਰਤਗਤਾ ਮਹਿਸੂਸ ਕਰ ਰਹੇ ਹੋ। ਹਰ ਸਵੇਰ ਬਿਸਤਰਾਂ ਛੱਡਣ ਤੋਂ ਪਹਿਲਾਂ ਨਵੇਂ ਮਹਾਨ ਦਿਨ ਲਈ ਕਿਰਤਗਤਾ ਦੀਆਂ ਭਾਵਨਾਵਾਂ ਮਹਿਸੂਸ ਕਰਨ ਦੀ ਆਦਤ ਪਾਓ, ਜਿਵੇਂ ਤੁਹਾਨੂੰ ਮਨਚਾਹੀ ਚੀਜਾਂ ਤੁਹਾਨੂੰ ਮਿਲ ਚੁੱਕੀਆਂ ਹੋਣ।
ਜਿਸ ਵੇਲੇ ਮੈਂ ਰਹੱਸ ਖੋਜਿਆ ਤੇ ਦੁਨੀਆ ਤਕ ਇਹ ਗਿਆਨ ਪਹੁੰਚਾਉਣ ਦਾ ਸੁਫਨਾ ਦੇਖਿਆ, ਉਹ ਵੇਲੇ ਤੋਂ ਮੈਂ ਦ ਸੀਕ੍ਰਿਟ ਫਿਲਮ ਲਈ ਹਰ ਦਿਨ ਧੰਨਵਾਦ ਦਿੰਦੀ ਸੀ, ਜਿਹੜੀ ਦੁਨੀਆ 'ਚ ਖੁਸ਼ੀਆਂ ਲਾਵੇਗੀ। ਮੈਨੂੰ ਇਸ ਦਾ ਜ਼ਰਾ ਜਿਹਾ ਵੀ ਅੰਦਾਜ਼ਾ ਨਹੀਂ ਸੀ ਕਿ ਅਸੀਂ ਇਸ ਗਿਆਨ ਨੂੰ ਪਰਦੇ ਤੱਕ ਕਿਵੇਂ ਲਿਆ ਪਾਵਾਂਗੇ। ਲੇਕਿਨ ਮੈਨੂੰ ਪੂਰਾ ਭਰੋਸਾ ਸੀ ਕਿ ਰਸਤਾ ਆਪਣੇ ਆਪ ਆਕਰਸ਼ਿਤ ਹੋ ਕੇ ਸਾਡੇ ਕੋਲ ਚਲਾ ਆਵੇਗਾ। ਮੈਂ ਆਪਣਾ ਪੂਰਾ ਧਿਆਨ ਨਤੀਜੇ 'ਤੇ ਕੇਂਦ੍ਰਿਤ ਕਰਦੀ ਰਹੀ। ਮੈਂ ਕਿਰਤਗਤਾ ਦੀ ਡੂੰਘੀਆਂ ਭਾਵਨਾਵਾਂ ਨੂੰ ਮਹਿਸੂਸ ਕੀਤਾ। ਜਦੋਂ ਇਹ ਮੇਰੀ ਹੋਂਦ ਦੀ ਅਵਸਥਾ ਬਣ ਗਈ, ਤਾਂ ਬੰਨ੍ਹ ਦੇ ਗੇਟ ਖੁੱਲ ਗਏ ਤੇ ਸਾਡੇ ਜੀਵਨ 'ਚ ਜਾਦੂ ਦਾ ਹੜ੍ਹ ਆ ਗਿਆ। ਮੈਂ ਦ ਸਕ੍ਰਿਟ ਦੀ ਸ਼ਾਨਦਾਰ ਟੀਮ ਲਈ ਅੱਜ ਵੀ ਕਿਰਤਗ ਹਾਂ ਤੇ ਕਿਰਤਗਤਾ ਦੀ ਮੇਰੀ ਡੂੰਘੀ, ਦਿਲੀ ਭਾਵਨਾ ਅੱਜ ਵੀ ਕਾਇਮ ਹੈ। ਅਸੀਂ ਇਕ ਇਹੋ ਜਿਹੀ ਟੀਮ ਬਣ ਚੁੱਕੇ ਹਾਂ, ਜਿਹੜੀ ਹਰ ਪਲ ਕਿਰਤਗਤਾ ਨਾਲ ਥਿਰਕਦੀ ਹੈ। ਇਹ ਸਾਡੀ ਜੀਵਨਸ਼ੈਲੀ ਬਣ ਚੁੱਕੀ ਹੈ।