

ਟਾਇਲਸ ਤੇ ਰੰਗ-ਰੋਗਨ ਦੀਆਂ ਤਸਵੀਰਾਂ ਆਪਣੇ ਦਿਮਾਗ ਤੋਂ ਪੂਰੀ ਤਰ੍ਹਾਂ ਬਾਹਰ ਕੱਢ ਦਿਓ ....
ਆਪਣੇ ਦਿਮਾਗ 'ਚ ਆਪਣੇ ਕਿਚਨ ਦੀਆਂ ਤਸਵੀਰਾਂ ਦੇਖੀ, ਹੈ ਨਾ! ਤੁਸੀਂ ਹੁਣੇ-ਹੁਣੇ ਮਾਨਸਿਕ ਤਸਵੀਰ ਦੇਖ ਲਈ ਹੈ!
"ਹਰ ਵਿਅਕਤੀ ਮਾਨਸਿਕ ਤਸਵੀਰ ਦੇਖਦਾ ਹੈ ਭਾਵੇਂ ਉਸ ਨੂੰ ਇਹ ਗੱਲ ਪਤਾ ਹੋਵੇ ਜਾਂ ਨਾ। ਮਾਨਸਿਕ ਤਸਵੀਰ ਦੇਖਣਾ ਸਫਲਤਾ ਦਾ ਮਹਾਨ ਰਹੱਸ ਹੈ।"
ਜੇਨੇਵੀਵ ਬੇਹਰੇਂਡ (1881-1960)
ਇਥੇ ਮਾਨਸਿਕ ਤਸਵੀਰ ਦੇਖਣ ਬਾਰੇ ਇਕ ਟੋਟਕਾ ਜਾਂ ਟਿਪ ਦਿੱਤੀ ਜਾ ਰਹੀ ਹੈ, ਜੋ ਡਾੱ. ਜਾੱਨ ਡੇਮਾਰਟਿਨੀ ਆਪਣੇ ਬ੍ਰੈਕਥਰੂ ਐਕਸਪੀਰੀਐਂਸ ਸੈਮੀਨਾਰਾਂ 'ਚ ਦਿੰਦੇ ਹਨ। ਜਾੱਨ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣੇ ਦਿਮਾਗ 'ਚ ਕੋਈ ਸਥਿਰ ਤਸਵੀਰ ਬਣਾਉਂਦੇ ਹੋ, ਤਾਂ ਉਸ ਨੂੰ ਕਾਇਮ ਰਖਣਾ ਮੁਸ਼ਕਿਲ ਹੋ ਸਕਦਾ ਹੈ, ਇਸਲਈ ਸਕ੍ਰੀਅ ਤਸਵੀਰਾਂ ਬਣਾਓ ਤੇ ਉਸ ਵਿਚ ਬਹੁਤੀਆਂ ਹਰਕਤਾਂ ਭਰ ਲਓ।
ਉਦਾਹਰਣ ਲਈ, ਦੁਬਾਰਾ ਆਪਣੇ ਕਿਚਨ ਦੀ ਕਲਪਨਾ ਕਰੋ ਤੇ ਇਸ ਬਾਰੇ ਕਲਪਨਾ ਕਰੋ ਕਿ ਤੁਸੀਂ ਕਿਚਨ 'ਚ ਦਾਖਲ ਹੋ ਰਹੇ ਹੋ, ਫ਼ਰਿਜ਼ ਤਕ ਜਾ ਰਹੇ ਹੋ, ਉਸਦੇ ਹੈਂਡਲ 'ਤੇ ਹੱਥ ਰੱਖ ਰਹੇ ਹੋ, ਦਰਵਾਜਾ ਖੋਲ੍ਹ ਰਹੇ ਹੋ, ਅੰਦਰ ਦੇਖ ਰਹੇ ਹੋ ਅਤੇ ਠੰਡੇ ਪਾਣੀ ਦੀ ਬੋਤਲ ਲੱਭ ਰਹੇ ਹੋ। ਅੰਦਰ ਹੱਥ ਪਾ ਕੇ ਬੋਤਲ ਚੁੱਕੋ। ਬੋਤਲ ਫੜ੍ਹਦੇ ਸਮੇਂ ਤੁਸੀਂ ਆਪਣੇ ਹੱਥ 'ਚ ਇਸਦੀ ਠੰਡਕ ਮਹਿਸੂਸ ਕਰ ਸਕਦੇ ਹੋ। ਤੁਹਾਡੇ ਇਕ ਹੱਥ 'ਚ ਪਾਣੀ ਦੀ ਬੋਤਲ ਹੈ ਤੇ ਦੂਜੇ ਹੱਥ ਤੋਂ ਤੁਸੀਂ ਫ਼ਰਿਜ ਦਾ ਦਰਵਾਜਾ ਬੰਦ ਕਰਦੇ ਹੋ। ਹੁਣ ਜਦੋਂ ਤੁਸੀਂ ਵੇਰਵੇ ਤੇ ਗਤੀ ਨਾਲ ਆਪਣੇ ਕਿਚਨ ਦੀ ਮਾਨਸਿਕ ਤਸਵੀਰ ਲਈ ਹੈ, ਤਾਂ ਇਸ ਨੂੰ ਦੇਖਣਾ ਤੇ ਕਾਇਮ ਰੱਖਣਾ ਜਿਆਦਾ ਸੌਖਾ ਹੈ, ਹੈ ਨਾ?