Back ArrowLogo
Info
Profile

ਰਹੱਸ ਸੰਖੇਪ

  • ਉਮੀਦ ਇਕ ਪ੍ਰਬਲ ਆਕਰਸ਼ਨ ਸ਼ਕਤੀ ਹੈ। ਉਨ੍ਹਾਂ ਚੀਜਾਂ ਦੀ ਉਮੀਦ ਕਰੋ, ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ; ਉਨ੍ਹਾਂ ਚੀਜਾਂ ਦੀ ਉਮੀਦ ਨਾ ਕਰੋ, ਜਿਨ੍ਹਾਂ ਨੂੰ ਤੁਸੀਂ ਨਹੀਂ ਚਾਹੁੰਦੇ।
  • ਕਿਰਤਗਤਾ ਤੁਹਾਡੀ ਊਰਜਾ ਬਦਲਣ ਤੇ ਜ਼ਿੰਦਗੀ 'ਚ ਜਿਆਦਾ ਮਨਚਾਹੀ ਚੀਜਾਂ ਨੂੰ ਲਿਆਉਣ ਦੀ ਇਕ ਸ਼ਕਤੀਸ਼ਾਲੀ ਪ੍ਰਕਿਰਿਆ ਹੈ। ਤੁਹਾਡੇ ਕੋਲ ਜਿਹੜੀਆਂ ਚੀਜਾਂ ਹਨ, ਉਨ੍ਹਾਂ ਲਈ ਕਿਰਤਗ ਹੋਣ ਤੇ ਤੁਸੀਂ ਜਿਆਦਾ ਚੰਗੀਆਂ ਚੀਜ਼ਾਂ ਨੂੰ ਆਕਰਸ਼ਿਤ ਕਰੋਗੇ।
  • ਆਪਣੀ ਮਨਚਾਹੀ ਚੀਜਾਂ ਲਈ ਪਹਿਲਾਂ ਤੋਂ ਹੀ ਧੰਨਵਾਦ ਦੇਣ ਨਾਲ ਤੁਹਾਡੀਆਂ ਇਛਾਵਾਂ ਨੂੰ ਭਾਵਨਾਤਮਕ ਬਲ ਮਿਲਦਾ ਹੈ ਤੇ ਤੁਸੀਂ ਬ੍ਰਹਿਮੰਡ 'ਚ ਜਿਆਦਾ ਪ੍ਰਬਲ ਸੰਕੇਤ ਭੇਜਦੇ ਹੋ।
  • ਮਾਨਸਿਕ ਤਸਵੀਰ ਦੇਖਣਾ ਆਪਣੇ ਮਸਤਿਸਕ 'ਚ ਤਸਵੀਰਾਂ ਬਨਾਉਣ ਦੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ 'ਚ ਤੁਸੀਂ ਆਪਣੀਆਂ ਮਨਚਾਹੀ ਚੀਜ਼ਾਂ ਦਾ ਆਨੰਦ ਲੈਂਦੇ ਹੋ। ਜਦੋਂ ਤੁਸੀਂ ਕਲਪਨਾ ਕਰਦੇ ਹੋ, ਤਾਂ ਤੁਸੀਂ ਉਸ ਚੀਜ਼ ਦੇ ਤੁਹਾਡੇ ਕੋਲ ਹੋਣ ਦੇ ਸਸ਼ਕਤ ਵਿਚਾਰ ਤੋਂ ਭਾਵਨਾਵਾਂ ਉਤਪੰਨ ਕਰਦੇ ਹੋ। ਫਿਰ ਆਕਰਸ਼ਨ ਦਾ ਨਿਯਮ ਉਸੇ ਚੀਜ਼ ਨੂੰ ਸੱਚ ਕਰਕੇ ਤੁਹਾਡੇ ਜੀਵਨ 'ਚ ਭੇਜ ਦਿੰਦਾ ਹੈ, ਜਿਸ ਰੂਪ 'ਚ ਤੁਸੀਂ ਉਸ ਨੂੰ ਆਪਣੇ ਮਸਤਿਸਕ ਵਿਚ ਦੇਖਿਆ ਸੀ।
  • ਆਕਰਸ਼ਨ ਦਾ ਨਿਯਮ ਦਾ ਲਾਹਾ ਲੈਣ ਲਈ ਇਸ ਨੂੰ ਸਿਰਫ ਇਕੋ ਵਾਰ ਦੀ ਘਟਨਾ ਨਾ ਬਣਾਓ, ਬਲਕਿ ਇਸਦੀ ਆਦਤ ਪਾ ਲਓ।
  • ਹਰ ਰਾਤ ਸੌਣ ਜਾਣ ਤੋਂ ਪਹਿਲਾਂ ਦਿਨ ਦੀਆਂ ਘਟਨਾਵਾਂ ਨੂੰ ਯਾਦ ਕਰੋ। ਜੇਕਰ ਕੋਈ ਵੀ ਘਟਨਾ ਜਾਂ ਪਲ ਤੁਹਾਨੂੰ ਚੰਗਾ ਨਾ ਲੱਗੇ, ਤਾਂ ਉਸ ਨੂੰ ਆਪਣੇ ਮਸਤਿਸਕ 'ਚੋਂ ਬਦਲਕੇ ਉਸ ਰੂਪ ਵਿਚ ਦੇਖੋ, ਜਿਸ ਨਾਲ ਤੁਹਾਨੂੰ ਉਹ ਚੰਗਾ ਲੱਗਣ ਲੱਗੇ।
99 / 197
Previous
Next