ਇਹ ਕਹਾਣੀ ਕੋਈ ਕਲਪਣਾ ਨਹੀਂ ਬਲਕਿ ਜਿੰਦਗੀ ਦੀ ਅਸਲੀ ਘਟਨਾ ਤੇ ਅਧਾਰਿਤ ਹੈ ਜਿਸ ਵਿੱਚ ਕਿਰਦਾਰਾਂ ਦੇ ਅਸਲੀ ਨਾਮ ਬਦਲ ਦਿੱਤੇ ਗਏ ਹਨ।
ਰੂਹਾਂ ਤੋਂ ਦੂਰ
ਸਾਰਾ ਪਿੰਡ ਜੀਤ ਦੇ ਘਰ ਵੱਲ ਦੌੜ ਰਿਹਾ ਸੀ। ਸਵੇਰੇ ਸਵੇਰੇ ਅਚਾਨਕ ਹੀ ਇਹ ਕੀ ਹੋ ਗਿਆ। ਇਹ ਸੋਚਦਾ ਮੈਂ ਵੀ ਜੀਤ ਦੇ ਘਰ ਵੱਲ ਤੁਰ ਪਿਆ। ਮੈਂ ਜੀਤ ਦੇ ਘਰ ਜਾ ਕੇ ਦੇਖਿਆ ਤਾਂ ਸਾਰਾ ਪਿੰਡ ਜੀਤ ਦੇ ਘਰ ਇਕੱਠਾ ਸੀ। ਭੀੜ ਨੂੰ ਚੀਰਦਾ ਮੈਂ ਅੰਦਰ ਗਿਆ ਤਾਂ ਜੀਤ ਦੀ ਲਾਸ਼ ਪਈ ਸੀ। ਇਸ ਦੀ ਮਾਂ ਦੀਪੋ ਉੱਚੀ-ਉੱਚੀ ਪਿੱਟ ਰਹੀ ਸੀ। ਉਹ ਧਾਹਾਂ ਮਾਰ-ਮਾਰ ਕੇ ਆਖ ਰਹੀ ਸੀ ਕਿ ਕਿਸੇ ਨੇ ਮੇਰਾ ਪੁੱਤ ਮਾਰ ਦਿੱਤਾ। ਲੋਕਾਂ ਨੂੰ ਜਿਵੇਂ-ਜਿਵੇਂ ਪਤਾ ਲੱਗ ਰਿਹਾ ਸੀ ਉਹ ਜੀਤ ਦੇ ਘਰ ਵੱਲ ਆ ਰਹੇ ਸੀ। ਸੂਰਜ ਵੀ ਆਪਣੀ ਡਿਉਟੀ ਨਿਭਾਉਂਦਿਆਂ ਕਾਫੀ ਉੱਚਾ ਚੜ੍ਹ ਗਿਆ ਸੀ। ਮੈਂ ਪੁਲਿਸ ਨੂੰ ਫੋਨ ਕੀਤਾ। ਤਕਰੀਬਨ 40 ਮਿੰਟ ਬਾਅਦ ਪੁਲਿਸ ਦੀ ਗੱਡੀ ਚੀਕਾਂ ਮਾਰਦੀ ਜੀਤ ਦੇ ਘਰ ਕੋਲ ਰੁਕੀ।
ਜੀਤ ਬਹੁਤ ਹੀ ਸਾਊ ਤੇ ਨਿੱਘੇ ਸੁਭਾਅ ਦਾ ਬੰਦਾ ਸੀ। ਉਹ ਕਬੱਡੀ ਦਾ ਸ਼ੌਕੀਨ ਸੀ ਤੇ ਖਿਡਾਰੀ ਵੀ ਬਹੁਤ ਚੰਗਾ ਸੀ। ਨੇੜ੍ਹੇ ਪਿੰਡਾਂ ਦੇ ਮੇਲਿਆਂ ਵਿੱਚ ਉਸਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਜਾਂਦਾ ਸੀ। ਕਬੱਡੀ ਦਾ ਬਾ ਕਮਾਲ ਖਿਡਾਰੀ ਸੀ। ਕਦੇ ਵੀ ਉਸਦੀ ਟੀਮ
ਉਸਦੀ ਖੁਸ਼ਹਾਲ ਜਿੰਦਗੀ ਵਿੱਚ ਇੱਕ ਤੁਫਾਨ ਆਇਆ, ਐਸਾ ਤੁਫਾਨ ਜਿਸ ਨੇ ਜੀਤ ਦੀਆਂ ਖੁਸ਼ੀਆਂ ਦੀਆਂ ਕੋਠੀਆਂ ਤਬਾਹ ਕਰ ਦਿੱਤੀਆਂ, ਜੀਤ ਦੀਆਂ ਸਾਰੀਆਂ ਖੁਸ਼ੀਆਂ ਵਾਵਰੋਲੇ ਵਾਂਗ ਉੱਡ ਪੁੱਡ ਗਈਆਂ।
ਜੀਤ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਜੋ ਕਿ ਕਿਸੇ ਬਿਮਾਰੀ ਨਾਲ ਨਹੀਂ, ਬੜ੍ਹੀ ਬੇਰਹਿਮੀ ਨਾਲ ਕਤਲ। ਕਤਲ ਕਰਨ ਵਾਲਿਆਂ ਜੀਤ ਦੇ ਬਾਪੂ ਨੂੰ ਮਾਰ ਕੇ ਮੋਟਰ ਤੇ ਹੀ ਫਾਹਾ ਦੇ ਦਿੱਤਾ ਤਾਂ ਕਿ ਇਹ ਲੱਗੇ ਜਿਵੇਂ ਉਹਨੇ ਖੁਦਕੁਸ਼ੀ ਕੀਤੀ ਹੋਵੇ। ਪਰ ਉਸ ਦੇ ਸਿਰ ਵਿੱਚ ਲੱਗੀਆਂ ਸੱਟਾਂ ਦੇ ਨਿਸ਼ਾਨ ਇਹ ਬਿਆਨ ਕਰਦੇ ਸਨ ਕਿ ਜੀਤ ਦੇ ਬਾਪੂ ਦਾ ਕਤਲ ਕੀਤਾ ਗਿਆ ਹੈ।
ਇਸ ਦੁਖਦਾਈ ਘਟਨਾ ਨੇ ਜੀਤ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਦਿਨ ਤੋਂ ਬਾਅਦ ਜੀਤ ਬੜਾ ਉਦਾਸ ਰਹਿਣ ਲੱਗਾ। ਉਹ ਅਕਸਰ ਮੇਰੇ ਨਾਲ ਗੱਲ੍ਹਾਂ ਕਰਦਿਆਂ ਕਹਿੰਦਾ ਸੀ ਕਿ ਹੁਣ ਉਸ ਨੂੰ ਆਪਣਾ ਘਰ ਸਮਸ਼ਾਨ ਲੱਗਦਾ ਏ। ਉਸਦਾ ਘਰ ਜਾਣ ਨੂੰ ਜੀਅ ਨਾ ਕਰਦਾ। ਜੀਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪਰ ਉਸ ਦੀ
ਜੀਤ ਦਾ ਬਾਪੂ ਵੀ ਬੜ੍ਹਾ ਨੇਕਦਿਲ ਇਨਸਾਨ ਸੀ। ਸਾਰਾ ਪਿੰਡ ਜੀਤ ਦੇ ਬਾਪੂ ਦੀ ਇੱਜਤ ਕਰਦਾ ਸੀ। ਆਪਣੇ ਆਪ ਵਿੱਚ ਜੀਤ ਦਾ ਬਾਪੂ ਇੱਕ ਸ਼ਾਂਤਮਈ ਸਮੁੰਦਰ ਵਾਂਗ ਸੀ ਜੋ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਆਪਣੇ ਰੌਅ ਵਿੱਚ ਜਿੰਦਗੀ ਜੀਅ ਰਿਹਾ ਸੀ। ਉਸਦਾ ਸੁਭਾਅ ਅੱਤ ਦਾ ਠੰਡਾ ਸੀ। ਮੈਂ ਆਪਣੀ ਜਿੰਦਗੀ ਵਿੱਚ ਕਦੇ ਵੀ ਕਿਸੇ ਨਾਲ ਉਸਨੂੰ ਗਾਲ੍ਹੀ ਗਲੋਚ ਕਰਦੇ ਜਾਂ ਲੜਾਈ ਕਰਦੇ ਨਹੀਂ ਸੀ ਦੇਖਿਆ।
ਜੀਤ ਦਾ ਬਾਪੂ ਇੱਕ ਆਮ ਜਿਹਾ ਦਿਹਾੜੀਦਾਰ ਸੀ। ਘਰ ਵਿੱਚ ਅੱਤ ਦੀ ਗਰੀਬੀ ਸੀ। ਪਰ ਉਸਨੇ ਗਰੀਬੀ ਦੀ ਚਾਦਰ ਵਿੱਚੋਂ ਹੀ ਜਿੰਦਗੀ ਦੇ ਸੂਰਜ ਦੀਆਂ ਕਿਰਨਾ ਨੂੰ ਤੱਕਣਾ ਕੀਤਾ ਸੀ। ਚਰਨ ਸਿੰਘ ਇਮਾਨਦਾਰ ਇੰਨਾ ਸੀ ਕਿ ਜੇਕਰ ਪਿੰਡ ਵਿੱਚ ਉਹ ਕਿਸੇ ਦੇ ਕੰਮ ਤੇ ਜਾਂਦਾ ਤਾਂ ਘਰ ਦੇ ਬਿਨ੍ਹਾਂ ਕਿਸੇ ਰੁਕਾਵਟ ਤੋਂ ਘਰ ਦੀ ਜਿੰਮੇਵਾਰੀ ਸੌਂਪ ਦਿੰਦੇ ਸਨ।
ਚੇਤ ਮਹੀਨਾ ਪੰਦਰਾਂ ਕੁ ਦਿਨ ਗਿਆ। ਚਰਨ ਸਿੰਘ ਲੰਬੀ ਦਾਹੜੀ ਵਾਲੇ ਸਰਦਾਰਾਂ ਦੇ ਘਰ ਮਿਸਤਰੀ ਨਾਲ ਕੰਮ ਤੇ ਜਾਂਦਾ ਸੀ। ਘਰ ਤਕੜਾ ਹੋਣ ਕਰਕੇ ਉਹਨਾਂ ਨੇ ਕੋਠੀ ਪਾਉਣੀ ਸੀ ਜਿਸਦਾ ਕੰਮ