ਚਰਨ ਸਿੰਘ ਦੀ ਲਾਸ਼ ਪਿੰਡ ਵਿੱਚ ਲਿਆਂਦੀ ਗਈ। ਦੂਰ ਨੇੜ੍ਹੇ ਦੇ ਰਿਸ਼ਤੇਦਾਰਾਂ ਨੂੰ ਸੁਨੇਹੇ ਘੱਲੇ ਗਏ। ਸਭ ਰਿਸ਼ਤੇਦਾਰ ਪਤਾ ਲੱਗਦਿਆਂ ਹੀ ਚਰਨ ਸਿੰਘ ਦੇ ਘਰ ਆਉਣ ਲੱਗੇ। ਹਰ ਕਿਸੇ ਦਾ ਮੂੰਹ ਅੱਡਿਆ ਗਿਆ ਕਿ ਇਹ ਕੀ ਭਾਣਾ ਵਾਪਰ ਗਿਆ। ਦੀਪੋ ਲੰਬੀ ਪੈ ਪੈ ਕੇ ਰੋ ਰਹੀ ਸੀ। ਪਰ ਲੋਕ ਦਿਖਾਵਾ ਕਰਨ ਲਈ। ਕਿਉਂਕਿ ਉਹ ਅੰਦਰੋਂ ਬਹੁਤ ਖੁਸ਼ ਸੀ। ਪਰ ਪਿੰਡ ਦੇ ਲੋਕ ਉਸ ਦੇ ਮਗਰਮੱਛੀ ਹੰਝੂਆਂ ਤੋਂ ਭਲੀ ਭਾਂਤ ਜਾਣੂ ਸੀ।
ਉੱਧਰ ਛਿੰਦਾ ਵੀ ਕਾਹਲਾ ਪੈ ਰਿਹਾ ਸੀ ਕਿ ਛੇਤੀ ਤੋਂ ਛੇਤੀ ਸੰਸਕਾਰ ਕਰ ਦੇਈਏ। ਪਰ ਪਿੰਡ ਦੇ ਸਿਆਣੇ ਬੰਦਿਆਂ ਨੇ ਛਿੰਦੇ ਦੀ ਇੱਕ ਨਾਂ ਜਾਣ ਦਿੱਤੀ।
ਸਾਰੇ ਰਿਸ਼ਤੇਦਾਰ ਆ ਚੁੱਕੇ ਸਨ। ਜਦੋਂ ਨਵਾਉਣ ਲੱਗੇ ਤਾਂ ਸਾਰੇ ਹੈਰਾਨ ਹੋ ਗਏ ਕਿ ਆਹ ਸਿਰ ਵਿੱਚ ਕੀ ਏ। ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਜੰਗੀਰ ਬੁੜ੍ਹੇ ਨੇ ਆਪਣੀ ਦਾਹੜੀ ਤੇ ਹੱਥ ਫੇਰਦਿਆਂ ਬੜ੍ਹੇ ਠਰੰਮੇ ਨਾਲ ਆਖਿਆ "ਓਏ ਇਹ ਮਰਿਆ ਨਹੀਂ ਕਤਲ ਹੋਇਆ ਏ"।
ਸਾਰੇ ਪਾਸੇ ਸੰਨਾਟਾ ਛਾ ਗਿਆ।
"ਹੈਂ ਕਤਲ"।
ਛਿੰਦੇ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਪੈਂਦਾ ਦਿਸਿਆ। ਕਿਸੇ ਨੇ ਠਾਣੇ ਇਤਲਾਹ ਕਰ ਦਿੱਤੀ। ਪੁਲਿਸ ਦੀ ਜੀਪ ਕਿਸੇ 90 ਵਰ੍ਹੇ ਦੇ ਬੁੱਢੇ ਵਾਂਗ ਝੂਲਦੀ ਹੋਈ ਚਰਨ ਸਿੰਘ ਦੇ ਘਰ ਅੱਗੇ ਰੁਕੀ। ਥਾਣੇਦਾਰ ਤੇ ਨਾਲ ਦੋ ਚਾਰ ਨਵੇਂ ਭਰਤੀ ਹੋਏ ਸਿਪਾਹੀ ਜੀਪ ਵਿੱਚੋਂ ਉੱਤਰ ਕੇ ਚਰਨ ਸਿੰਘ ਦੇ ਘਰ ਅੰਦਰ ਵੜ੍ਹ ਗਏ। ਥਾਣੇਦਾਰ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਸਿੱਧਾ ਲਾਸ਼ ਕੋਲ ਪਹੁੰਚਿਆ। ਪੁਲਿਸ ਨੇ ਚੰਗੀ ਤਰ੍ਹਾਂ ਲਾਸ਼ ਨੂੰ ਦੇਖਣ ਤੋਂ ਬਾਅਦ ਸਾਰੇ ਘਰ ਦਾ ਜਾਇਜਾ ਲਿਆ। ਪਰ ਘਰ ਵਿੱਚੋਂ ਕੀ ਲੱਭਣਾ ਸੀ। ਪੁਲਿਸ ਨੇ ਆਪਣੀ ਦਹਿਸ਼ਤ ਪਾਉਣ ਲਈ ਦੋ ਚਾਰ ਵਾਰੀ ਪਿੰਡ ਦੀ ਪੰਚਾਇਤ ਤੋਂ ਗਵਾਹੀ ਮੰਗੀ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ।
ਸੂਰਜ ਕਾਫੀ ਉੱਚਾ ਹੋ ਚੁੱਕਿਆ ਸੀ। ਗਰਮੀ ਵੱਧ ਰਹੀ ਸੀ ਪਰ ਪੁਲਿਸ ਨੇ ਕਿਸੇ ਦੀ ਇੱਕ ਨਾਂ ਜਾਣ ਦਿੱਤੀ। ਆਖਰ ਲੰਬੜਦਾਰਾਂ ਦੀ ਟਰਾਲੀ ਵਿੱਚ ਪਾ ਕੇ ਲਾਸ਼ ਨੂੰ ਠਾਣੇ ਲਿਜਾਇਆ ਗਿਆ। ਕਾਕਾ ਤੇ ਬੱਲੂ ਜੋ ਚਰਨ ਦੇ ਮਿੱਤਰ ਸਨ ਨਾਲ ਗਏ।
ਠਾਣੇਦਾਰ ਦੇ ਮੂੰਹ ਵੱਲ ਵੇਖ ਰਹੇ ਬੱਲੂ ਨੂੰ ਕਾਕੇ ਨੇ ਕਿਹਾ ਕਿ ਆ ਬੁੱਚੜ ਥਾਣੇਦਾਰ ਕੀ ਚਾਹੁੰਦਾ ਏ। ਨਾਂ ਹੰਨੇ ਹੁੰਦਾ ਨਾ ਬੰਨੇ। ਆਖਰ ਬੱਲੂ ਨੇ ਥਾਣੇਦਾਰ ਨੂੰ ਪੁੱਛਿਆ ਜਨਾਬ ਆਪ ਦੀ ਕਾਰਵਾਈ ਪੂਰੀ ਹੋ
ਫਿਰ ਚਾਹ ਦਾ ਕੱਪ ਰੱਖ ਠਾਣੇਦਾਰ ਨੇ ਆਵਾਜ ਮਾਰੀ ਓਏ "ਜੱਗੇ”-
ਜੱਗੀ - ਹਾਂਜੀ ਜਨਾਬ
ਠਾਣੇਦਾਰ - ਇਹਨਾ ਦੀ ਲਾਸ਼ ਹਸਪਤਾਲ ਲਿਜਾ ਕੇ ਮੋਰਚਰੀ ਕਰਵਾਓ ਤੇ ਇਹਨਾ ਦੇ ਬਿਆਨ ਦਰਜ ਕਰੋ।
ਜੱਗੀ - ਜੀ ਜਨਾਬ
ਹੁਕਮ ਸੁਣ ਕੇ ਜੱਗੀ ਨੇ ਕਾਕੇ ਨੂੰ ਟ੍ਰੈਕਟਰ ਟਰਾਲੀ ਸਰਕਾਰੀ ਹਸਪਤਾਲ ਲਿਜਾਣ ਲਈ ਕਿਹਾ। ਕਾਕੇ ਨੇ ਟ੍ਰੈਕਟਰ ਨੂੰ ਸਟਾਰਟ ਕੀਤਾ ਤੇ ਹਸਪਤਾਲ ਪਹੁੰਚ ਗਏ। ਆਖਰ ਪੋਸਟਮਾਰਟਮ ਹੋਇਆ। ਕੇਸ ਦਰਜ ਕੀਤਾ ਗਿਆ ਕਿ ਅਣਪਛਾਤੇ ਬੰਦੇ ਚਰਨ ਸਿੰਘ ਦਾ ਕਤਲ ਕਰ ਗਏ ਨੇ।
ਪਿੰਡ ਲਿਆ ਕੇ ਲਾਸ਼ ਨੂੰ 7 ਵਜੇ ਤੱਕ ਸੰਸਕਾਰ ਕਰ ਦਿੱਤਾ ਗਿਆ। ਜੀਤ ਹੁਣ ਸੁੰਨ ਜਿਹਾ ਹੋ ਗਿਆ ਸੀ। ਉਸਨੂੰ ਸਮਝ ਨਹੀਂ ਸੀ ਆ ਰਿਹਾ ਕੀ ਕਰੇ।
ਆਖਰ ਚਰਨ ਸਿੰਘ ਦਾ ਭੋਗ ਪੈ ਗਿਆ। ਪਰ ਕਤਲ ਕਰਨ ਵਾਲਿਆਂ ਦਾ ਕੋਈ ਥਹੁ ਪਤਾ ਨਹੀਂ ਸੀ। ਜੀਤ ਦੇ ਨਾਨਕਿਆਂ ਨੇ
ਸਮਾਂ ਬੀਤਦਾ ਗਿਆ। ਕਰੀਬ ਛੇ ਮਹੀਨੇ ਹੋ ਗਏ ਸਨ। ਚਰਨ ਸਿੰਘ ਨੂੰ ਪੂਰੇ ਹੋਏ। ਛਿੰਦਾ ਹੁਣ ਫਿਰ ਦੀਪੋ ਨੂੰ ਮਿਲਣ ਲਈ ਅਕਸਰ ਉਹਨਾਂ ਦੇ ਘਰ ਆਉਂਦਾ। ਪਰ ਜੀਤ ਨੂੰ ਨਹੀਂ ਸੀ ਪਤਾ ਕਿ ਜਿਸ ਮਾਂ ਨੂੰ ਉਹ ਰੱਬ ਵਾਂਗ ਪੂਜਦਾ ਏ ਉਹੀ ਉਸਦੀ ਇੱਜਤ ਨੂੰ ਤਾਰ ਤਾਰ ਕਰ ਰਹੀ ਏ।
ਜੀਤ ਨੂੰ ਆਪਣੀ ਮਾਂ ਉੱਪਰ ਸ਼ੱਕ ਹੋਣ ਲੱਗਾ, ਉਸਨੇ ਆਪਣੀ ਮਾਂ ਦੀਆਂ ਹਰਕਤਾਂ ਨੂੰ ਨੋਟ ਕਰਨਾ ਸ਼ੁਰੂ ਕਰ ਦਿੱਤਾ।
ਆਖਿਰ ਇੱਕ ਦਿਨ ਰਾਤ ਨੂੰ ਛਿੰਦੇ ਨੇ ਦੀਪੋ ਨੂੰ ਮਿਲਣ ਲਈ ਸੱਦਿਆ। ਜਿਸਦਾ ਸੁਨੇਹਾ ਦੀਪੋ ਦੀ ਗੁਆਂਢਣ ਕਰਤਾਰੀ ਨੇ ਦਿੱਤਾ। ਦੀਪੋ ਨੇ ਸਾਰੀ ਵਿਉਂਤ ਅਨੁਸਾਰ ਪਿੰਡ ਤੋਂ ਦੂਰ ਇੱਕ ਖੇਤ ਕੋਲ ਮਿਲਣ ਲਈ ਵਿਉਂਤ ਬਣਾਈ। ਇਸਦੀ ਭਿਣਕ ਜੀਤ ਨੂੰ ਵੀ ਲੱਗ ਗਈ। ਇਸ ਲਈ ਉਸਨੇ ਦੋਵਾਂ ਨੂੰ ਰੰਗੇ ਹੱਥੀ ਫੜ੍ਹਣ ਦੀ ਚਾਲ ਚੱਲੀ।
ਰਾਤ ਨੂੰ ਬਾਹਰ ਜਾਣ ਲਈ ਕੋਈ ਬਹਾਨਾ ਨਹੀਂ ਸੀ ਸੁੱਝ ਰਿਹਾ। ਆਨੇ-ਬਹਾਨੇ ਉਹ ਜੀਤ ਨੂੰ ਬਾਹਰ ਭੇਜਣਾ ਚਾਹੁੰਦੀ ਸੀ। ਪਰ ਜੀਤ ਨੇ ਪਹਿਲਾਂ ਹੀ ਅੱਗਾ ਵੱਲ ਲਿਆ। ਸ਼ਾਮ ਨੂੰ ਘਰ ਆਉਂਦੇ ਹੀ ਦੀਪੋ ਨੂੰ ਜੀਤ ਆਖਣ ਲੱਗਾ।
ਜੀਤ- ਮਾਂ ਅੱਜ ਮੇਰੇ ਦੋਸਤ ਰਵੀ ਦੇ ਘਰ ਜਗਰਾਤਾ ਏ, ਮੈਂ ਅੱਜ ਓਧਰ ਜਾਣਾ।
ਜੀਤ- ਮੈਨੂੰ ਵੀ ਹੁਣ ਈ ਪਤਾ ਲੱਗਾ।
ਦੀਪੋ - ਚਲਿਆ ਤਾਂ ਜਾ ਪਰ ਛੇਤੀ ਵਾਪਸ ਆ ਜਾਵੀਂ।
ਦੀਪੋ ਦੀਆਂ ਚਾਰੋ ਉਂਗਲਾਂ ਘਿਓ ਚ ਸੀ। ਜੋ ਉਹ ਚਾਹੁੰਦੀ ਸੀ, ਆਖਰ ਉਹੀ ਹੋਇਆ, ਉਹ ਅੰਦਰੋਂ ਬਹੁਤ ਖੁਸ਼ ਸੀ। ਪਰ ਜੀਤ ਵੀ ਸਭ ਜਾਣਦਾ ਸੀ। ਸ਼ਾਮ ਨੂੰ ਰੋਟੀ ਖਾ ਕੇ ਜੀਤ ਘਰੋਂ ਚਲਿਆ ਗਿਆ। ਮਿੱਥੇ ਸਮੇਂ ਤੇ ਦੀਪੋ ਵੀ ਛਿੰਦੇ ਨੂੰ ਮਿਲਣ ਲਈ ਘਰੋਂ ਨਿਕਲ ਪਈ। ਉਸਨੇ ਸੋਚਿਆ ਕਿ ਅੱਜ ਛਿੰਦੇ ਨਾਲ ਗੱਲ ਕਰ ਹੀ ਲੈਣੀ ਆ ਕਿ ਜਾਂ ਮੈਨੂੰ ਲੈ ਕੇ ਕਿਤੇ ਭੱਜ ਚੱਲ, ਨਹੀਂ ਤਾਂ ਜੀਤ ਦਾ ਕੋਈ ਹੀਲਾ ਕਰ।
ਆਖਰ ਉਹ ਇਸ ਜਗ੍ਹਾ ਤੇ ਪਹੁੰਚ ਗਈ। ਛਿੰਦਾ ਪਹਿਲਾਂ ਹੀ ਪਹੁੰਚ ਚੁੱਕਾ ਸੀ। ਉਸਨੇ ਛਿੰਦੇ ਨਾਲ ਕੁਝ ਗੱਲਾਂ ਕੀਤੀਆਂ ਤੇ ਦੋਵੇਂ ਮੋਟਰ ਵਾਲੇ ਕਮਰੇ ਅੰਦਰ ਜਾਣ ਲੱਗੇ। ਛਿੰਦੇ ਨੇ ਮੋਟਰ ਦੇ ਕਮਰੇ ਦਾ ਦਰਵਾਜਾ ਖੋਲਿਆ ਹੀ ਸੀ ਕਿ ਛਿੰਦੇ ਦੇ ਸਿਰ ਵਿੱਚ ਡਾਂਗ ਵੱਜੀ। ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਜੀਤ ਖੜ੍ਹਾ ਸੀ। ਜੀਤ ਨੇ ਨਾਲ ਦੀ ਨਾਲ ਇੱਕ ਹੋਰ ਵਾਰ ਕੀਤਾ ਤੇ ਛਿੰਦਾ ਥੱਲੇ ਡਿੱਗ ਪਿਆ।
ਦੀਪੋ ਨੂੰ ਹੁਣ ਕੁੱਝ ਨਹੀਂ ਸੀ ਸੁਝ ਰਿਹਾ। ਉਹ ਕਾਹਲੀ ਕਾਹਲੀ ਆਪਣੇ ਘਰ ਆ ਗਈ।
ਜੀਤ ਨੇ ਸੋਚਿਆ ਛਿੰਦਾ ਮਰ ਗਿਆ ਏ। ਇਸੇ ਕਰਕੇ ਜੀਤ ਚੁੱਪਚਾਪ ਘਰ ਆ ਗਿਆ।