ਸਮਾਂ ਬੀਤਦਾ ਗਿਆ। ਕਰੀਬ ਛੇ ਮਹੀਨੇ ਹੋ ਗਏ ਸਨ। ਚਰਨ ਸਿੰਘ ਨੂੰ ਪੂਰੇ ਹੋਏ। ਛਿੰਦਾ ਹੁਣ ਫਿਰ ਦੀਪੋ ਨੂੰ ਮਿਲਣ ਲਈ ਅਕਸਰ ਉਹਨਾਂ ਦੇ ਘਰ ਆਉਂਦਾ। ਪਰ ਜੀਤ ਨੂੰ ਨਹੀਂ ਸੀ ਪਤਾ ਕਿ ਜਿਸ ਮਾਂ ਨੂੰ ਉਹ ਰੱਬ ਵਾਂਗ ਪੂਜਦਾ ਏ ਉਹੀ ਉਸਦੀ ਇੱਜਤ ਨੂੰ ਤਾਰ ਤਾਰ ਕਰ ਰਹੀ ਏ।
ਜੀਤ ਨੂੰ ਆਪਣੀ ਮਾਂ ਉੱਪਰ ਸ਼ੱਕ ਹੋਣ ਲੱਗਾ, ਉਸਨੇ ਆਪਣੀ ਮਾਂ ਦੀਆਂ ਹਰਕਤਾਂ ਨੂੰ ਨੋਟ ਕਰਨਾ ਸ਼ੁਰੂ ਕਰ ਦਿੱਤਾ।
ਆਖਿਰ ਇੱਕ ਦਿਨ ਰਾਤ ਨੂੰ ਛਿੰਦੇ ਨੇ ਦੀਪੋ ਨੂੰ ਮਿਲਣ ਲਈ ਸੱਦਿਆ। ਜਿਸਦਾ ਸੁਨੇਹਾ ਦੀਪੋ ਦੀ ਗੁਆਂਢਣ ਕਰਤਾਰੀ ਨੇ ਦਿੱਤਾ। ਦੀਪੋ ਨੇ ਸਾਰੀ ਵਿਉਂਤ ਅਨੁਸਾਰ ਪਿੰਡ ਤੋਂ ਦੂਰ ਇੱਕ ਖੇਤ ਕੋਲ ਮਿਲਣ ਲਈ ਵਿਉਂਤ ਬਣਾਈ। ਇਸਦੀ ਭਿਣਕ ਜੀਤ ਨੂੰ ਵੀ ਲੱਗ ਗਈ। ਇਸ ਲਈ ਉਸਨੇ ਦੋਵਾਂ ਨੂੰ ਰੰਗੇ ਹੱਥੀ ਫੜ੍ਹਣ ਦੀ ਚਾਲ ਚੱਲੀ।
ਰਾਤ ਨੂੰ ਬਾਹਰ ਜਾਣ ਲਈ ਕੋਈ ਬਹਾਨਾ ਨਹੀਂ ਸੀ ਸੁੱਝ ਰਿਹਾ। ਆਨੇ-ਬਹਾਨੇ ਉਹ ਜੀਤ ਨੂੰ ਬਾਹਰ ਭੇਜਣਾ ਚਾਹੁੰਦੀ ਸੀ। ਪਰ ਜੀਤ ਨੇ ਪਹਿਲਾਂ ਹੀ ਅੱਗਾ ਵੱਲ ਲਿਆ। ਸ਼ਾਮ ਨੂੰ ਘਰ ਆਉਂਦੇ ਹੀ ਦੀਪੋ ਨੂੰ ਜੀਤ ਆਖਣ ਲੱਗਾ।
ਜੀਤ- ਮਾਂ ਅੱਜ ਮੇਰੇ ਦੋਸਤ ਰਵੀ ਦੇ ਘਰ ਜਗਰਾਤਾ ਏ, ਮੈਂ ਅੱਜ ਓਧਰ ਜਾਣਾ।
ਜੀਤ- ਮੈਨੂੰ ਵੀ ਹੁਣ ਈ ਪਤਾ ਲੱਗਾ।
ਦੀਪੋ - ਚਲਿਆ ਤਾਂ ਜਾ ਪਰ ਛੇਤੀ ਵਾਪਸ ਆ ਜਾਵੀਂ।
ਦੀਪੋ ਦੀਆਂ ਚਾਰੋ ਉਂਗਲਾਂ ਘਿਓ ਚ ਸੀ। ਜੋ ਉਹ ਚਾਹੁੰਦੀ ਸੀ, ਆਖਰ ਉਹੀ ਹੋਇਆ, ਉਹ ਅੰਦਰੋਂ ਬਹੁਤ ਖੁਸ਼ ਸੀ। ਪਰ ਜੀਤ ਵੀ ਸਭ ਜਾਣਦਾ ਸੀ। ਸ਼ਾਮ ਨੂੰ ਰੋਟੀ ਖਾ ਕੇ ਜੀਤ ਘਰੋਂ ਚਲਿਆ ਗਿਆ। ਮਿੱਥੇ ਸਮੇਂ ਤੇ ਦੀਪੋ ਵੀ ਛਿੰਦੇ ਨੂੰ ਮਿਲਣ ਲਈ ਘਰੋਂ ਨਿਕਲ ਪਈ। ਉਸਨੇ ਸੋਚਿਆ ਕਿ ਅੱਜ ਛਿੰਦੇ ਨਾਲ ਗੱਲ ਕਰ ਹੀ ਲੈਣੀ ਆ ਕਿ ਜਾਂ ਮੈਨੂੰ ਲੈ ਕੇ ਕਿਤੇ ਭੱਜ ਚੱਲ, ਨਹੀਂ ਤਾਂ ਜੀਤ ਦਾ ਕੋਈ ਹੀਲਾ ਕਰ।
ਆਖਰ ਉਹ ਇਸ ਜਗ੍ਹਾ ਤੇ ਪਹੁੰਚ ਗਈ। ਛਿੰਦਾ ਪਹਿਲਾਂ ਹੀ ਪਹੁੰਚ ਚੁੱਕਾ ਸੀ। ਉਸਨੇ ਛਿੰਦੇ ਨਾਲ ਕੁਝ ਗੱਲਾਂ ਕੀਤੀਆਂ ਤੇ ਦੋਵੇਂ ਮੋਟਰ ਵਾਲੇ ਕਮਰੇ ਅੰਦਰ ਜਾਣ ਲੱਗੇ। ਛਿੰਦੇ ਨੇ ਮੋਟਰ ਦੇ ਕਮਰੇ ਦਾ ਦਰਵਾਜਾ ਖੋਲਿਆ ਹੀ ਸੀ ਕਿ ਛਿੰਦੇ ਦੇ ਸਿਰ ਵਿੱਚ ਡਾਂਗ ਵੱਜੀ। ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਜੀਤ ਖੜ੍ਹਾ ਸੀ। ਜੀਤ ਨੇ ਨਾਲ ਦੀ ਨਾਲ ਇੱਕ ਹੋਰ ਵਾਰ ਕੀਤਾ ਤੇ ਛਿੰਦਾ ਥੱਲੇ ਡਿੱਗ ਪਿਆ।
ਦੀਪੋ ਨੂੰ ਹੁਣ ਕੁੱਝ ਨਹੀਂ ਸੀ ਸੁਝ ਰਿਹਾ। ਉਹ ਕਾਹਲੀ ਕਾਹਲੀ ਆਪਣੇ ਘਰ ਆ ਗਈ।
ਜੀਤ ਨੇ ਸੋਚਿਆ ਛਿੰਦਾ ਮਰ ਗਿਆ ਏ। ਇਸੇ ਕਰਕੇ ਜੀਤ ਚੁੱਪਚਾਪ ਘਰ ਆ ਗਿਆ।
ਰਾਤ ਨੂੰ ਕਰੀਬ ਸਮਾਂ 2 ਵੱਜ ਚੁੱਕੇ ਸਨ। ਜੀਤ ਦੇ ਕਮਰੇ ਦਾ ਬੂਹਾ ਖੁੱਲਾ ਤੇ ਇੱਕਦਮ ਚੀਕ ਦੀ ਆਵਾਜ ਆਈ। ਦਿਨ ਚੜ੍ਹਦੇ ਸਾਰ ਪਿੰਡ ਵਿੱਚ ਰੌਲਾ ਪੈ ਗਿਆ ਕਿ ਰਾਤ ਚਰਨ ਸਿੰਘ ਦੇ ਘਰ ਚੋਰਾਂ ਨੇ ਚੋਰੀ ਕੀਤੀ ਤੇ ਜੀਤ ਨੂੰ ਮਾਰ ਕਿ ਸੁੱਟ ਗਏ ਨੇ। ਮੈਂ ਸਭ ਕੁੱਝ ਅੱਖੀਂ ਦੇਖਿਆ ਕਿ ਚਰਨ ਦਾ ਮੁੰਡਾ ਜੀਤ ਹੱਸਦਿਆਂ ਵਾਂਗ ਲਾਸ਼ ਬਣਿਆ ਪਿਆ ਸੀ।
ਪੁਲਿਸ ਦੇ ਆਦੇਸ਼ਾਂ ਅਨੁਸਾਰ ਲਾਸ਼ ਨੂੰ ਥਾਣੇ ਲਿਜਾਇਆ ਗਿਆ। ਥਾਣੇਦਾਰ ਬਿਸ਼ਨ ਸਿੰਘ ਜੋ ਕਿ ਮੌਕੇ ਦਾ ਅਫਸਰ ਸੀ ਬੜਾ ਹੀ ਸੁਲਝਿਆ ਬੰਦਾ ਸੀ। ਉਸਨੇ ਕਈ ਕਤਲ ਮੁਲਜਮਾਂ ਤੋਂ ਮਨਵਾਏ ਸਨ। ਪੋੜਛਾਣ ਹੋਈ ਤੇ ਮੋਰਚਰੀ ਕਰ ਲਾਸ਼ ਨੂੰ ਸਸਕਾਰ ਲਈ ਪਿੰਡ ਵਾਲਿਆਂ ਦੇ ਹਵਾਲੇ ਕਰ ਦਿੱਤਾ। ਕੇਸ ਦੀ ਫਾਈਲ ਤਿਆਰ ਹੋਈ। ਲੋਕ ਹੈਰਾਨ ਸਨ ਕਿ ਛੇ ਮਹੀਨੇ ਪਹਿਲਾਂ ਬਾਪ ਦਾ ਕਤਲ ਹੁਣ ਪੁੱਤ ਦਾ। ਇਹ ਤਾਂ ਕੋਈ ਪੁਰਾਣੀ ਦੁਸ਼ਮਣੀ ਕੱਢ ਰਿਹਾ ਹੈ।
ਇਸਦੀ ਜਗ੍ਹਾਂ ਤੇ ਥਾਣੇਦਾਰ ਲਵਲੀਨ ਕੌਰ ਸੀ ਜੋ ਕਿ ਅੱਤ ਦੀ ਬਹਾਦਰ ਤੇ ਨਿਡਰ ਕੁੜੀ ਸੀ। ਉਸਨੂੰ ਇਹ ਕੇਸ ਸੌਂਪਿਆਂ ਗਿਆ। ਲਵਲੀਨ ਨੇ ਮੁੱਢ ਤੋਂ ਸਭ ਘੋਖਣਾ ਸ਼ੁਰੂ ਕਰ ਦਿੱਤਾ ਪਰ ਸਭ ਨਾਕਾਮ। ਆਖਰ ਦੁਪਹਿਰ ਇੱਕ ਵਜੇ ਚਾਹ ਪੀਂਦੇ ਪੀਂਦੇ ਕੇਸ ਦੀ ਗੱਲ ਚੱਲ ਰਹੀ ਸੀ ਤਾਂ ਸਿਪਾਹੀ ਜੱਗੀ ਨੇ ਦੱਸਿਆ ਕਿ "ਮੈਡਮ ਦੇਖੋ ਰੱਬ ਦਾ ਭਾਣਾ। ਦੁਸਮਣਾਂ ਨੇ ਛੇ ਮਹੀਨੇ ਪਹਿਲਾਂ ਇਸ ਦੇ ਪਿਓ ਚਰਨ ਸਿੰਘ ਦਾ ਕਤਲ ਕੀਤਾ ਤੇ ਹੁਣ ਇਸਦਾ" ਮੈਡਮ ਨੂੰ ਪਤੀ ਨਹੀਂ ਕੀ ਹੋਇਆ। ਚਾਹ ਛੱਡੀ ਤੇ ਗੱਡੀ ਕੱਢ ਕੇ ਸਿੱਧਾ ਜੀਤ ਸਿੰਘ ਦੇ ਘਰ ਚਲੀ ਗਈ। ਨਾਲ ਦੇ ਦੋ ਨਵੇਂ ਭਰਤੀ ਹੋਏ ਸਿਪਾਹੀ ਗਏ। ਜੀਤ ਦੇ ਘਰ ਜਾ ਕੇ ਮੈਡਮ ਨੇ ਸਿੱਧਾ ਉਹਨਾਂ ਦੇ ਕਮਰਿਆਂ ਨੂੰ ਧਿਆਨ ਨਾਲ ਦੇਖਿਆ ਤੇ ਫਿਰ ਦੀਪੋ ਨੂੰ ਬਾਹਰ ਬੁਲਾਇਆ। ਅਫਸਰਾਂ ਨੂੰ ਦੇਖ ਦੀਪੋ ਘਬਰਾ ਗਈ। ਮੈਡਮ ਨੂੰ ਦੀਪੋ ਦੇ ਹਾਵ ਭਾਵ ਦਿਸ ਰਹੇ ਸਨ।
ਉਸ ਨੇ ਬੜ੍ਹੇ ਠਰਮੇ ਨਾਲ ਮੈਡਮ ਨੂੰ ਬੈਠਣ ਲਈ ਕਿਹਾ ਤੇ ਚਾਹਪਾਣੀ ਪੁੱਛਣ ਲੱਗੀ। ਲਵਲੀਨ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਕੁਝ ਸਵਾਲ ਪੁੱਛਣੇ ਨੇ। ਮੈਨੂੰ ਪਤਾ ਹੈ ਕਿ ਤੁਸੀਂ ਦੁਖੀ ਹੋ ਕਿਉਂਕਿ ਇਹਨਾਂ
ਸੁਣਕੇ ਦੀਪੋ ਦਾ ਚਿਹਰਾ ਲਾਲ ਹੋ ਗਿਆ। ਦੀਪੋ ਨੂੰ ਅੰਦਰੋਂ ਅੰਦਰੀ ਡਰ ਲੱਗ ਰਿਹਾ ਸੀ।
ਲਵਲੀਨ - ਤੁਸੀਂ ਘਬਰਾਓ ਨਾ। ਹੌਂਸਲਾ ਰੱਖੋ।
ਦੀਪੋ ਛੇਤੀ ਹੀ ਨਾਲ ਅੰਦਰੋਂ ਚਾਰ ਕੁਰਸੀਆਂ ਲੈ ਕੇ ਆਈ। ਤਿੰਨਾਂ ਅਫਸਰਾਂ ਲਈ ਤੇ ਇੱਕ ਆਪਣੇ ਲਈ। ਫਿਰ ਬੈਠ ਕੇ ਆਪਸ ਵਿੱਚ ਗੱਲ੍ਹਾਂ ਕਰਨ ਲੱਗੇ।
ਲਵਲੀਨ- ਕਿੰਨੀ ਉਮਰ ਸੀ ਤੁਹਾਡੇ ਬੱਚੇ ਦੀ।
ਦੀਪੋ- ਜੀ 20 ਸਾਲ।
ਲਵਲੀਨ- ਜਿਸ ਦਿਨ ਉਸ ਦਾ ਕਤਲ ਹੋਇਆ ਤੁਸੀਂ ਕਿੱਥੇ ਸੀ?
ਦੀਪੋ- ਜੀ ਮੈਂ ਮੈਂ ਸੁੱਤੀ ਪਈ ਸੀ।
ਲਵਲੀਨ- ਤੁਸੀਂ ਕਦੋਂ ਦੇਖਿਆ ਸੀ।
ਦੀਪੋ- ਜੀ ਸਵੇਰੇ ਜਦੋਂ ਮੈਂ ਚਾਹ ਲੈ ਕੇ ਗਈ ਤਾਂ ਮੇਰਾ ਪੁੱਤ...................
ਕਹਿਕੇ ਦੀਪੋ ਰੋਣ ਲੱਗੀ। ਲਵਲੀਨ ਨੇ ਦੀਪੋ ਨੂੰ ਚੁੱਪ ਕਰਾਇਆ ਤੇ ਸਿਪਾਹੀ ਨੂੰ ਬਿਆਨ ਲਿਖਣ ਲਈ ਕਿਹਾ।
ਮੈਡਮ ਲਵਲੀਨ ਫਿਰ ਘਰ ਦਾ ਮੁਆਇਨਾ ਕਰਨ ਲੱਗੀ। ਦੀਪੋ ਚੁੱਪ ਕਰਕੇ ਉਸਦੇ ਪਿੱਛੇ ਪਿੱਛੇ ਤੁਰ ਰਹੀ ਸੀ। ਆਖਿਰ ਲਵਲੀਨ ਨੇ