ਮੈਡਮ ਹੁਣ ਬਿਲਕੁਲ ਆਪੇ ਤੋਂ ਬਾਹਰ ਹੋ ਗਏ ਸਨ। ਉਹਨਾਂ ਦੇ ਅੱਖਾਂ ਦੇ ਹੰਝੂ ਸਾਫ ਬਿਆਨ ਕਰ ਰਹੇ ਸਨ ਕਿ ਜੀਤ ਨਾਲ ਉਹਨਾਂ ਦਾ ਕਿੰਨਾ ਪਿਆਰ ਸੀ।
ਆਖਰ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਦੀਪੋ ਨੂੰ ਉਮਰ ਭਰ ਲਈ ਤੇ ਛਿੰਦੇ ਤੇ ਉਸ ਦੇ ਚਾਚੇ ਦੇ ਮੁੰਡੇ ਕਰਮੇ ਨੂੰ 20-20 ਸਾਲ ਦੀ ਸਜਾ ਸੁਣਾਈ ਗਈ।
ਕਈ ਵਾਰ ਅਸੀਂ ਪਿਆਰ ਵਿੱਚ ਐਨੇ ਅੰਨੇ ਹੋ ਜਾਂਦੇ ਹਾਂ, ਜਿਸ ਵਿੱਚ ਅਸੀਂ ਆਪਣੇ ਅੰਦਰੂਨੀ ਰਿਸ਼ਤਿਆਂ ਨੂੰ ਭੁੱਲ ਕੇ ਸਿਰਫ ਬਾਹਰੀ ਜਿਸਮੀ ਭੁੱਖ ਲਈ ਵੱਡੇ ਵੱਡੇ ਰਿਸ਼ਤੇ ਤਬਾਹ ਕਰ ਲੈਂਦੇ ਹਾਂ। ਪਿਆਰ ਕੋਈ ਜਿਸਮਾਨੀ ਤਾਕਤ ਨਹੀਂ ਪਿਆਰ ਤੇ ਰੂਹਾਂ ਦਾ ਏ। ਭਾਵੇਂ ਉਹ ਨੇੜੇ, ਭਾਵੇਂ ਦੂਰ। ਦੀਪੋ ਛਿੰਦੇ ਦੇ ਪਿਆਰ ਵਿੱਚ ਅੰਨੀ ਹੋ ਕੇ ਆਪਣੇ ਪਰਿਵਾਰ ਦੀ ਆਪ ਕਾਤਲ ਬਣ ਬੈਠੀ, ਜਦਕਿ ਲਵਲੀਨ ਦੇ ਪਿਆਰ ਨੇ ਸੱਚ ਕਰ ਦਿੱਤਾ ਕਿ ਪਿਆਰ ਦੂਰ ਜਾਂ ਨੇੜੇ ਰਹਿ ਕੇ ਨਹੀਂ ਬਲਕਿ ਦਿਲਾਂ ਦੀ ਨੇੜਤਾ ਵਧਾ ਕੇ ਕੀਤਾ ਜਾਂਦਾ ਹੈ।