ਦੀਪੋ ਵੀ ਹੁਣ ਇਸ ਕੰਜਰ ਕਲੇਸ਼ ਤੋਂ ਬਹੁਤ ਦੁਖੀ ਸੀ ਕਿਉਂਕਿ ਹੁਣ ਉਸਨੂੰ ਕੇਵਲ ਚਰਨ ਸਿੰਘ ਤੋਂ ਹੀ ਨਹੀਂ ਬਲਕਿ ਆਪਣੇ ਪੁੱਤਰ ਜੀਤ ਦਾ ਵੀ ਡਰ ਸੀ ਜੋ ਕਿ ਹੁਣ ਜਵਾਨ ਹੋ ਚੁੱਕਾ ਸੀ।
ਮੰਗਲਵਾਰ ਨੂੰ ਚਰਨ ਸਿੰਘ ਨੇ ਲੰਬੜਦਾਰਾਂ ਦੀ ਪਾਣੀ ਦੀ ਵਾਰੀ ਲਾਉਣੀ ਸੀ ਪਰ ਘਰ ਦੀ ਲੜ੍ਹਾਈ ਉਸ ਨੂੰ ਅੰਦਰੋਂ ਹੀ ਅੰਦਰ ਘੁਣ ਵਾਂਗ ਖਾ ਰਹੀ ਸੀ। ਉਹ ਆਪਣੇ ਦੁੱਖਾਂ ਦੀ ਪੰਡ ਆਖਰ ਕਿੰਨਾ ਕੁ ਚਿਰ ਆਪਣੇ ਸਿਰ ਤੇ ਚੱਕ ਕੇ ਤੁਰਿਆ ਫਿਰਦਾ। ਸ਼ਾਮ ਨੂੰ ਪਾਣੀ ਦੀ ਵਾਰੀ ਸੀ। ਉਸਨੂੰ ਪਤਾ ਨਹੀਂ ਕਿਉਂ ਅੱਜ ਇੱਕ ਖੌਫ ਜਿਹਾ ਆ ਰਿਹਾ ਸੀ। ਉਸਦਾ ਦਿਲ ਜੋਰ ਜੋਰ ਨਾਲ ਧੜਕ ਰਿਹਾ ਸੀ ਐਂ ਲੱਗ ਰਿਹਾ ਸੀ ਜਿਵੇਂ ਕਿਸੇ ਭਾਰੀ ਚੀਜ ਨੇ ਉਸ ਨੂੰ ਦਬਾ ਲਿਆ ਹੋਵੇ ਤੇ ਉਸਦਾ ਸਾਹ ਨਾ ਨਿਕਲ ਰਿਹਾ ਹੋਵੇ। ਉਸਨੇ ਆਪਣੇ ਪੁੱਤਰ ਨੂੰ ਸਾਰੀ ਗੱਲ ਦੱਸਣ ਦਾ ਫੈਸਲਾਂ ਕੀਤਾ।
ਚਰਨ ਬੂਹੇ ਦੇ ਬਾਹਰ ਟਾਹਲੀ ਦੀ ਛਾਵੇਂ ਬੈਠਾ ਸੂਰਜ ਵੱਲ ਤੱਕ ਰਿਹਾ ਸੀ। ਉਸਨੇ ਆਪਣੇ ਪੁੱਤਰ ਜੀਤ ਨੂੰ ਅਵਾਜ ਦੇ ਕੇ ਗੋਲ ਗੋਲ ਗੱਲ ਕਰਕੇ ਆਪਣੇ ਦੁੱਖਾਂ ਦੀ ਪੰਡ ਦੀ ਗੰਢ ਉਸ ਅੱਗੇ ਖੋਲ ਦਿੱਤੀ।
ਉੱਧਰ ਦੀਪੋ ਹੁਣ ਚਰਨ ਸਿੰਘ ਤੋਂ ਇੰਨੀ ਦੁਖੀ ਸੀ ਕਿ ਉਸਨੇ ਛਿੰਦੇ ਨਾਲ ਰਲ ਕੇ ਰਾਹ ਦੇ ਰੋੜੇ ਨੂੰ ਹਟਾਉਣ ਦੀ ਯੋਜਨਾ ਬਣਾਈ। ਦੀਪੋ ਨੇ ਸੋਚਿਆ ਕਿ ਅੱਜ ਤੋਂ ਸੁਨਹਿਰਾ ਮੌਕਾ ਕਦੇ ਨਹੀਂ ਮਿਲਣਾ। ਅੱਜ ਜਦੋਂ ਇਹ ਪਾਣੀ ਤੇ ਜਾਵੇਗਾ ਤਾਂ ਇਸ ਦੀ ਨਬਜ ਖੜ੍ਹਾ ਦੇਵਾਂਗੇ। ਚਰਨ ਸਿੰਘ ਸਮੇਂ ਅਨੁਸਾਰ ਸ਼ਾਮੀ ਸੱਤ ਵਜੇ ਲੰਬੜਦਾਰਾਂ ਦੇ ਖੇਤ ਪਹੁੰਚ ਗਿਆ। ਲੰਬੜਦਾਰਾਂ ਦਾ ਸੀਰੀ ਉਸਦੀ ਚਾਹ ਰੋਟੀ ਲੈ ਕੇ ਮਗਰ ਗਿਆ। ਉਸਨੇ ਰੋਟੀ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਅੱਜ ਪਾਣੀ ਥੋੜ੍ਹਾ ਏ ਤੂੰ ਘਰੇ ਜਾਂਦਾ ਰਹਿ, ਮੈਂ ਆਪ ਸਾਂਭ ਲਵਾਂਗਾ। ਸੀਰੀ ਪਿੰਡ ਆ ਗਿਆ।
ਰਾਤ ਨੂੰ ਸਮਾਂ ਆਪਣੀ ਚਾਲ ਚੱਲਦਾ ਗਿਆ, ਗਿਆਰਾਂ ਵਜੇ ਪਾਣੀ ਵੱਢ ਕੇ ਚਰਨ ਸਿੰਘ ਮੋਟਰ ਦੇ ਕੋਲ ਕਮਰੇ ਦੇ ਲਾਗੇ ਬਾਹਰ ਹੀ ਸੌਂ
ਰਾਤ ਨੂੰ ਜਦੋਂ ਬਾਰਾਂ ਵੱਜੇ ਤਾਂ ਇੱਕ ਪਾਸੇ ਪੈਰਾਂ ਦੇ ਖੜ੍ਹਾਕ ਦੀ ਆਵਾਜ ਆਈ, ਚਰਨ ਸਿੰਘ ਆਪਣੀ ਮਸਤੀ ਵਿੱਚ ਸੌਂ ਰਿਹਾ ਸੀ। ਠੰਡੀ ਹਵਾ ਨੇ ਉਸਨੂੰ ਅੱਜ ਜਿਵੇਂ ਥਾਪੜ ਕੇ ਸੁਵਾ ਦਿੱਤਾ ਹੋਵੇ। ਉਸਦੇ ਸਿਰ ਵਿੱਚ ਜੋਰ ਨਾਲ ਕੁਝ ਵੱਜਾ। ਇੰਨੀ ਜੋਰ ਨਾਲ ਵੱਜਾ ਕਿ ਉਸ ਦੀ ਪੱਗ ਥੱਲੇ ਡਿੱਗ ਪਈ।
ਅੱਖਾਂ ਖੋਲ ਕੇ ਦੇਖਿਆ ਤਾਂ ਛਿੰਦਾ ਅਤੇ ਉਸਦੇ ਚਾਚੇ ਦਾ ਮੁੰਡਾ ਕਰਮਾ ਅਤੇ ਦੋ ਹੋਰ ਮੁੰਡੇ ਜਿਨ੍ਹਾਂ ਨੂੰ ਰਾਤ ਦੇ ਹਨੇਰੇ ਵਿੱਚ ਉਹ ਪਛਾਣ ਨਾ ਸਕਿਆ।
“ਛਿੰਦੇ ਤੂੰ" ਕਹਿੰਦਿਆਂ ਹੀ ਉਹ ਝੱਟ ਮੰਜੇ ਤੋਂ ਉੱਠਿਆ।
ਪਰ ਉਸਦੇ ਸਿਰ ਵਿੱਚ ਕਰਮੇ ਨੇ ਜੋਰ ਨਾਲ ਇੱਟ ਮਾਰੀ, ਜਿਸ ਨਾਲ ਚਰਨ ਬੌਂਦਲ ਗਿਆ। ਉਸਤੋਂ ਪਿੱਛੋਂ ਛਿੰਦੇ ਨੇ ਸੱਬਲ ਨਾਲ ਉਸਦੇ ਸਿਰ ਵਿੱਚ ਉਨ੍ਹਾਂ ਚਿਰ ਵਾਰ ਕੀਤੇ ਜਿਨ੍ਹਾਂ ਚਿਰ ਉਸ ਦੇ ਸਾਹ ਨਾ ਨਿਕਲ ਗਏ।
ਛਿੰਦੇ ਤੇ ਉਸਦੇ ਸਾਥੀਆਂ ਨੇ ਮਾਰ ਕੇ ਚਰਨ ਦੇ ਸਿਰ ਤੇ ਉਸੇ ਤਰ੍ਹਾਂ ਪੱਗ ਬੰਨ੍ਹ ਕੇ ਇੱਕ ਰੱਸੇ ਨਾਲ ਉਸ ਨੂੰ ਫਾਹਾ ਦੇ ਦਿੱਤਾ ਤਾਂ ਕਿ ਕਿਸੇ ਨੂੰ ਇਹ ਸ਼ੱਕ ਨਾ ਹੋਵੇ ਕਿ ਚਰਨ ਸਿੰਘ ਦਾ ਕਤਲ ਕੀਤਾ ਜਾਂ ਉਸ ਨੇ ਖੁਦਕੁਸ਼ੀ ਕੀਤੀ।
ਚਰਨ ਸਿੰਘ ਦੀ ਲਾਸ਼ ਪਿੰਡ ਵਿੱਚ ਲਿਆਂਦੀ ਗਈ। ਦੂਰ ਨੇੜ੍ਹੇ ਦੇ ਰਿਸ਼ਤੇਦਾਰਾਂ ਨੂੰ ਸੁਨੇਹੇ ਘੱਲੇ ਗਏ। ਸਭ ਰਿਸ਼ਤੇਦਾਰ ਪਤਾ ਲੱਗਦਿਆਂ ਹੀ ਚਰਨ ਸਿੰਘ ਦੇ ਘਰ ਆਉਣ ਲੱਗੇ। ਹਰ ਕਿਸੇ ਦਾ ਮੂੰਹ ਅੱਡਿਆ ਗਿਆ ਕਿ ਇਹ ਕੀ ਭਾਣਾ ਵਾਪਰ ਗਿਆ। ਦੀਪੋ ਲੰਬੀ ਪੈ ਪੈ ਕੇ ਰੋ ਰਹੀ ਸੀ। ਪਰ ਲੋਕ ਦਿਖਾਵਾ ਕਰਨ ਲਈ। ਕਿਉਂਕਿ ਉਹ ਅੰਦਰੋਂ ਬਹੁਤ ਖੁਸ਼ ਸੀ। ਪਰ ਪਿੰਡ ਦੇ ਲੋਕ ਉਸ ਦੇ ਮਗਰਮੱਛੀ ਹੰਝੂਆਂ ਤੋਂ ਭਲੀ ਭਾਂਤ ਜਾਣੂ ਸੀ।
ਉੱਧਰ ਛਿੰਦਾ ਵੀ ਕਾਹਲਾ ਪੈ ਰਿਹਾ ਸੀ ਕਿ ਛੇਤੀ ਤੋਂ ਛੇਤੀ ਸੰਸਕਾਰ ਕਰ ਦੇਈਏ। ਪਰ ਪਿੰਡ ਦੇ ਸਿਆਣੇ ਬੰਦਿਆਂ ਨੇ ਛਿੰਦੇ ਦੀ ਇੱਕ ਨਾਂ ਜਾਣ ਦਿੱਤੀ।
ਸਾਰੇ ਰਿਸ਼ਤੇਦਾਰ ਆ ਚੁੱਕੇ ਸਨ। ਜਦੋਂ ਨਵਾਉਣ ਲੱਗੇ ਤਾਂ ਸਾਰੇ ਹੈਰਾਨ ਹੋ ਗਏ ਕਿ ਆਹ ਸਿਰ ਵਿੱਚ ਕੀ ਏ। ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਜੰਗੀਰ ਬੁੜ੍ਹੇ ਨੇ ਆਪਣੀ ਦਾਹੜੀ ਤੇ ਹੱਥ ਫੇਰਦਿਆਂ ਬੜ੍ਹੇ ਠਰੰਮੇ ਨਾਲ ਆਖਿਆ "ਓਏ ਇਹ ਮਰਿਆ ਨਹੀਂ ਕਤਲ ਹੋਇਆ ਏ"।
ਸਾਰੇ ਪਾਸੇ ਸੰਨਾਟਾ ਛਾ ਗਿਆ।
"ਹੈਂ ਕਤਲ"।
ਛਿੰਦੇ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਪੈਂਦਾ ਦਿਸਿਆ। ਕਿਸੇ ਨੇ ਠਾਣੇ ਇਤਲਾਹ ਕਰ ਦਿੱਤੀ। ਪੁਲਿਸ ਦੀ ਜੀਪ ਕਿਸੇ 90 ਵਰ੍ਹੇ ਦੇ ਬੁੱਢੇ ਵਾਂਗ ਝੂਲਦੀ ਹੋਈ ਚਰਨ ਸਿੰਘ ਦੇ ਘਰ ਅੱਗੇ ਰੁਕੀ। ਥਾਣੇਦਾਰ ਤੇ ਨਾਲ ਦੋ ਚਾਰ ਨਵੇਂ ਭਰਤੀ ਹੋਏ ਸਿਪਾਹੀ ਜੀਪ ਵਿੱਚੋਂ ਉੱਤਰ ਕੇ ਚਰਨ ਸਿੰਘ ਦੇ ਘਰ ਅੰਦਰ ਵੜ੍ਹ ਗਏ। ਥਾਣੇਦਾਰ ਲੋਕਾਂ ਦੀ ਭੀੜ ਨੂੰ ਚੀਰਦਾ ਹੋਇਆ ਸਿੱਧਾ ਲਾਸ਼ ਕੋਲ ਪਹੁੰਚਿਆ। ਪੁਲਿਸ ਨੇ ਚੰਗੀ ਤਰ੍ਹਾਂ ਲਾਸ਼ ਨੂੰ ਦੇਖਣ ਤੋਂ ਬਾਅਦ ਸਾਰੇ ਘਰ ਦਾ ਜਾਇਜਾ ਲਿਆ। ਪਰ ਘਰ ਵਿੱਚੋਂ ਕੀ ਲੱਭਣਾ ਸੀ। ਪੁਲਿਸ ਨੇ ਆਪਣੀ ਦਹਿਸ਼ਤ ਪਾਉਣ ਲਈ ਦੋ ਚਾਰ ਵਾਰੀ ਪਿੰਡ ਦੀ ਪੰਚਾਇਤ ਤੋਂ ਗਵਾਹੀ ਮੰਗੀ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ।
ਸੂਰਜ ਕਾਫੀ ਉੱਚਾ ਹੋ ਚੁੱਕਿਆ ਸੀ। ਗਰਮੀ ਵੱਧ ਰਹੀ ਸੀ ਪਰ ਪੁਲਿਸ ਨੇ ਕਿਸੇ ਦੀ ਇੱਕ ਨਾਂ ਜਾਣ ਦਿੱਤੀ। ਆਖਰ ਲੰਬੜਦਾਰਾਂ ਦੀ ਟਰਾਲੀ ਵਿੱਚ ਪਾ ਕੇ ਲਾਸ਼ ਨੂੰ ਠਾਣੇ ਲਿਜਾਇਆ ਗਿਆ। ਕਾਕਾ ਤੇ ਬੱਲੂ ਜੋ ਚਰਨ ਦੇ ਮਿੱਤਰ ਸਨ ਨਾਲ ਗਏ।
ਠਾਣੇਦਾਰ ਦੇ ਮੂੰਹ ਵੱਲ ਵੇਖ ਰਹੇ ਬੱਲੂ ਨੂੰ ਕਾਕੇ ਨੇ ਕਿਹਾ ਕਿ ਆ ਬੁੱਚੜ ਥਾਣੇਦਾਰ ਕੀ ਚਾਹੁੰਦਾ ਏ। ਨਾਂ ਹੰਨੇ ਹੁੰਦਾ ਨਾ ਬੰਨੇ। ਆਖਰ ਬੱਲੂ ਨੇ ਥਾਣੇਦਾਰ ਨੂੰ ਪੁੱਛਿਆ ਜਨਾਬ ਆਪ ਦੀ ਕਾਰਵਾਈ ਪੂਰੀ ਹੋ