ਲੀਆ ਹੁਨਰ ਪੇਸ਼ ਕਰਦਾ ਹੈ ਓਹ ਸਮਝੋ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ । ਕਲਾ ਮੰਦੀ ਤੋਂ ਮੰਦੀ ਸ਼ੈ ਦੀ ਬਦਬੋ ਨੂੰ ਮਾਰਨ ਦੀ ਹਿੱਮਤ ਰਖਦੀ ਹੈ । ਪੰਜਾਬੀ ਕਵਿਤਾ ਵਿਚ ਵਿਭਤਸ ਰਸ ਸ਼ਾਇਦ ਏਸੇ ਲਈ ਘਟ ਲਿਖਿਆ ਗਿਆ ਤੇ ਲਿਖਿਆ ਜਾ ਰਿਹਾ ਹੈ ਪਈ ਓਸ ਵਿਚ ਭੈੜੀਆਂ ਚੀਜ਼ਾਂ ਦੀ ਤਸਵੀਰ ਹੋਂਦੀ ਹੈ । ਅਸਲ ਵਿਚ ਕਵਿਤਾ ਜਾਂ ਚਿਤਰਕਾਰੀ ਉਹਨੂੰ ਸੋਹਣਾ ਕਰ ਦੇਂਦੀਆਂ ਹਨ । "ਦੇਖੋ ਗਿਰੜ":-
ਘਸਮੈਲੀ ਘਸਮੈਲੀ
ਸਿਰ ਗੰਜਾ ਗੰਜਾ
ਚੁੰਝ ਲੰਮੀ ਲੰਮੀ
ਖੰਭ ਜ਼ੋਰੋਂ ਖੁੱਸੇ, ( ਦੇਖੋ ਸਫਾ ੬ )
* * * *
ਗਿਰਝ ਦੀ ਸ਼ਕਲ ਦੇਖੋ ਤਾਂ ਜੀਅ ਖਰਾਬ ਹੋ ਜਾਵੇਗਾ, ਪਰ ਕਲਾ ਅਸਲੀਅਤ ਉੱਤੇ ਅਜਿਹਾ ਰੰਗ ਚੜ੍ਹਾਉਂਦੀ ਹੈ ਕਿ ਭੈੜੀ ਸ਼ੈ ਵੀ ਬਹੁਤ ਹੀ ਸੋਹਣੀ ਹੋ ਜਾਂਦੀ ਹੈ ।
ਏਸ ਨਿੱਕੀ ਜਿਹੀ ਪੁਸਤਕ ਦਾ ਨਾਂ "ਰੂਪ ਲੇਖਾ" ਏਸੇ ਲਈ ਰਖਿਆ ਹੈ ਪਈ ਏਸ ਵਿਚ ਸੁੰਦਰਤਾ ਉਘਾੜਣ ਲਈ ਕਈ ਥਾਈਂ ਨਮਾਣੇ ਜਤਨ ਕੀਤੇ ਹਨ । ਦੋ ਤਰ੍ਹਾਂ ਦੇ ਜਤਨ ਪਰਧਾਨ ਹਨ। ਇਕ ਤਾਂ ਭਾਵਾਂ ਵਿਚ ਸੁੰਦਰਤਾ ਲਿਆਉਣ ਦੀ ਚਾਹ ਰਹੀ ਹੈ, ਦੂਜੇ ਚਿਤਰਕਲਾ ਨਾਲ ਕਵਿਤਾ ਨੂੰ ਮਿਲਾ ਕੇ ਜਾਂ ਚਿਤਰਕਲਾ ਦੇ ਸੁਹੱਪਣ ਨੂੰ ਲਗਦੀ ਵਾਹ ਕਵਿਤਾ ਵਿਚ ਲਿਆ ਕੇ ਚਮਕ ਪੈਦਾ ਕਰਨ ਤੇ ਜੀਅ ਉਮਲਿਆ ਰਿਹਾ ਹੈ।
ਭਾਵਾਂ ਦੀ ਸੁੰਦਰਤਾ ਤੋਂ ਭਾਵ ਹੈ ਅਪਣੇ ਚੁਗਿਰਦੇ ਦੀ ਹਰ ਬੁਰਾਈ ਸੁਝਾਉਣੀ। ਮੇਰੀ ਜਾਚੇ ਸੁੰਦਰਤਾ ਉਹ ਹੈ ਜਿੱਥੇ ਸਾਫ
ਖਿਆਲ ਮਰਦਉ ਪੁਣੇ ਨਾਲ ਸਜ ਸਜਾ ਕੇ ਬੈਠੇ ਹੋਣ । ਲਫਜ਼ੀ ਜਾਲ ਜਾਂ ਓਪਰੇ ਬਣਾਉਟੀ, ਮਿੱਠੇ ਮਿੱਠੇ ਘੜੇ ਲਵਜ਼ਾਂ ਦੀਆਂ ਪਾਲਾਂ ਨਾ ਹੋਣ । ਲਵਜ਼ਾਂ ਦੀ ਜ਼ਾਹਿਰੀ ਝਣਕਾਰ ਨਾ ਹੋਵੇ । ਇਕ ਹਵਾਈ ਵਾਹਵਾ ਲੈਣ ਵਾਲੀ ਗੂੰਜ ਜਿਹੀ ਨਾ ਹੋਵੇ । ਲਫਜ਼ ਆਪਣੇ ਭਾਵ ਨੂੰ ਬਿਆਨ ਕਰੇ ਜੇ ਤਾਂ ਭਾਵ ਦੇ ਨਾਲ ਦਾ ਨਰਮ ਸਹਲ ਲਵਜ਼ ਲੱਭ ਪਵੇ ਤਾਂ ਪੈਂ ਬਾਰਾਂ ਨਹੀਂ ਤਾਂ ਭਾਵ ਨੂੰ ਕਾਇਮ ਰੱਖਣ ਵਾਲਾ ਕੁਝ ਠੇਠ ਜਾਂ ਕਰੜਾ ਸ਼ਬਦ ਰੱਖ ਲੈਣ। ਮੈਂ ਤਾਂ ਲਫਜ਼ੀ ਘੁਕਰ ਦੇ ਮੁਕਾਬਲੇ ਤੋਂ ਲੱਖ ਗੁਣਾ ਚੰਗਾ ਸਮਝਦਾ ਹਾਂ। ਭਾਵ ਭਰੇ ਰੁਕਵੇਂ ਆਦਿ ਸ਼ਬਦ ਸੁਣਕੇ ਮਤਲਬ ਦੀ ਸੁੰਦਰਤਾ ਦੇ ਸਤਿ ਨੂੰ ਕਾਇਮ ਰੱਖਣਾ ਹੈ ਤੇ ਓਪਰੀ ਮਿਠਾਸ ਵਾਲੇ ਨੇ ਛੂਈ ਮੂਈ ਦੇ ਬੂਟੇ ਵਾਂਙ, ਜਦੋਂ ਸੂਝ ਦਾ ਹੱਥ ਲਾਇਆ ਤਾਂ ਵਿਚਾਰੇ ਧੌਣ ਲਟਕਾ ਦੇਣੀ ਹੈ । ਬੋਲੀ ਰਗੜੀ ਰਗੜੀ ਕੇ ਆਪੇ ਅੱਖਾਂ ਵਿਚ ਪਾਉਣ ਵਾਲੀ ਹੋ ਜਾਣੀ ਹੈ । ਜਿਹੜੇ ਸ਼ਬਦ ਅੱਜ ਓਪਰੇ ਤੇ ਅਣਛੁਕਵੇਂ ਹੋਣ ਕਰ ਕੇ ਸਾਨੂੰ ਜਲਦੀ ਸਮਝ ਨਹੀਂ ਆਉਂਦੇ ਓਹ ਕਲ ਨੂੰ ਵਰਤਣ ਨਾਲ ਡੂੰਘੇ ਭਾਵ ਦੱਸਣ ਨਾਲ ਸਾਨੂੰ ਚੰਗੇ ਲਗ ਜਾਣਗੇ ਪਰ ਭਾਵ ਤਾਂ ਉੱਚੇ ਆਉਣਗੇ । ਸਾਨੂੰ ਡੂੰਘੀ ਗੱਲ ਲਿਖਣ ਦੀ ਜਾਚ ਆਵੇਗੀ। ਅਸੀਂ ਬਹੁਤੇ ਠੇਠ ਲਫਜ਼ਾਂ ਤੋਂ ਅਨਜਾਣ ਹਾਂ। ਦੂਜਾ ਅਸੀਂ ਡੂੰਘੇ ਖ਼ਿਆਲ ਸੁਣਣੋਂ ਵੀ ਕੰਨੀਂ ਕਤਰਾਉਂਦੇ ਹਾਂ । ਤੀਜਾ ਅਸੀਂ ਆਪਣੇ ਨੂੰ ਨਿੰਦਣਾ ਫੈਸ਼ਨ ਵੀ ਸਮਝਿਆ ਹੋਇਆ ਹੈ। ਏਸ ਲਈ ਜ਼ਾਹਿਰਾ ਸੋਹਣੀ ਕਵਿਤਾ ਵਲ ਝੁਕਾਅ ਹੈ ਤੇ ਪੜ੍ਹੀ ਜਨਤਾ ਨੇ ਭਾਵਿਕ ਸੁੰਦਰਤਾ ਨੂੰ ਦੇਖਣਾ ਸੀ ਓਹ ਗਿਣੇ ਮਿਥੇ ਸ਼ਾਇਰਾਂ ਤੋਂ ਬਿਨਾਂ ਅਗਾਂਹ ਵਧਣ ਨੂੰ ਤਿਆਰ ਨਹੀਂ। ਸਿੱਟਾ ਇਹ ਨਿਕਲਿਆ ਕਿ ਗਿਣੇ ਮਿਥੇ ਕਵੀ ਕਿੰਨੀ ਕੁ
ਸੁੰਦਰਤਾ ਪੈਦਾ ਕਰੀ ਜਾਣ ਤੇ ਨਵੇਂ ਹੌਂਸਲਾ ਕਰ ਕੇ ਡੂੰਘੇ ਭਾਵਾਂ ਦੀ ਸੁੰਦਰਤਾ ਵੱਲ ਨਹੀਂ ਆਉਂਦੇ। ਹਾਲੀ ਏਸ ਪਾਸੇ ਪੁੱਛ ਪਰਤੀਤ ਘੱਟ ਹੈ। ਸੋ ਸਾਡੀ ਕਵਿਤਾ ਵਿਚ ਅਜਿਹੀਆਂ ਗੱਲਾਂ ਕਰ ਕੇ ਵੀ ਭਾਵ ਦੀ ਡੂੰਘਾਈ, ਜੋ ਲਿਖਦੇ ਹਾਂ ਓਹਦੀ ਔਸਤ ਘੱਟ ਹੈ।
ਅਸਲ ਸਾਹਿੱਤ, ਭਾਵ ਦੀ ਡੂੰਘਾਈ ਜਾਂ ਸੁੰਦਰਤਾ ਉੱਤੇ ਕਾਇਮ ਰਹਿਣਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਏਸ ਸਾਹਿੱਤ ਨੂੰ ਉਪਜਾ ਰਿਹਾ ਹਾਂ । ਏਨਾ ਜ਼ਰੂਰ ਹੈ। ਏਸ ਪਾਸੇ ਜਾਣ ਦਾ ਜਤਨ ਕਰਨਾ ਚਾਹੁੰਦਾ ਹਾਂ। ਇਹ ਜਤਨ ਵੱਡੀ ਨੀਂਹ ਨੂੰ ਭਰਨ ਵਾਲੇ ਇੱਟਾਂ ਰੋੜਿਆਂ ਸਾਮਾਨ ਹੈ । ਅਜਿਹੀ ਨੀਂਹ ਉੱਤੇ ਹੀ ਸਾਹਿੱਤਕ ਬੁਰਜ ਬਣਨਾ ਹੈ । ਜ਼ਮਾਨਾ ਜ਼ੋਰਾਂ ਨਾਲ ਏਧਰ ਆ ਰਿਹਾ ਹੈ । ਨਵੀਨਤਾ ਤੇ ਭਾਵ ਨੂੰ, ਜ਼ਮਾਨੇ ਨੇ ਹਿੱਕੇ ਲਾਉਣਾ ਹੈ। ਗਵਾਂਢੀ ਬੋਲੀਆਂ ਨੂੰ ਭਾਵ ਨੇ ਆਪਣਾ ਚਮਤਕਾਰਾ ਦਿਖਾਉਣਾ ਹੈ। ਓਪਰੇ ਮਿੱਠੇ ਪਦਾਂ ਦੇ ਕੀ ਅਰਥ ਹੋਏ? ਏਸ ਪੁਸਤਕ ਵਿਚ ਭਾਵ ਦਾ ਪਰਵਾਹ ਰੱਖਣ ਲਈ ਕਿਤੇ ਕਿਤੇ ਕਾਫੀਏ ਦੀ ਖੁਲ੍ਹ ਦਾ ਖਿਆਲ ਤੇ ਸਤਰਾਂ ਦੀ ਲੰਬਾਈ ਘਟਾਈ ਵਧਾਈ ਹੈ।
ਹੇ ਬੱਤ ਬਣਾਉਣ ਵਾਲਿਆ
ਤੂੰ ਬੁੱਤ ਬਣਾਉਂਦਾ ਜਾ ਜੀਵੇਂ
ਬੇਸ਼ਕ ਹਟ ਸਜਾਵਣ ਖਾਤਰ
ਉੱਚੇ ਨੀਵੇਂ ਅੱਗੇ ਪਿੱਛੇ
ਲਾਂਦਾ ਜਾ ਤੂੰ, ਖੂਬ ਫਬਾ ਤੂੰ ।
ਪਰ ਸਭਨਾਂ ਦੀ ਸ਼ਾਨ ਨਿਰਾਲੀ ਵਿਚ
ਫਰਕ ਪਿਆ ਨ ਜਾਪੇ ।
ਹਰ ਇਕ ਹੈ ਵੀ ਤੇ ਜਾਣੇ ਵੀ
ਮੈਂ ਹਾਂ ਹਟ ਦੀ ਸ਼ਾਨ ਅਨੋਖੀ।
ਭਾਵ ਨੂੰ ਅਟੱਟ ਤੇ ਇਕ ਸਾਰ ਰੱਖਣ ਦਾ ਜਤਨ ਕੀਤਾ ਹੈ ਤੇ ਏਸ ਨੂੰ ਮੈਂ ਸੰਦਰਤਾ ਕਹਿੰਦਾ ਹਾਂ।
ਕਈ ਨਜ਼ਮਾਂ ਵਿਚ ਬੋਲੀ ਭਾਵ ਦੀ ਲਯ ਨਾਲ ਵਗੀ ਹੈ। ਕਾਫੀਏ ਦਾ ਧਿਆਨ ਰਖਦਿਆਂ ਵੀ ਭਾਵ ਨਿਭਾਣ ਦਾ ਖਿਆਲ ਰਿਹਾ ਹੈ:-
* * * * * * * *
ਦਿਲ ਦਿਮਾਗ ਨੂੰ ਸਾਂਝਾ ਕਰ ਦੇ
ਜੀਵਨ ਰੱਤੀਆਂ ਹਿੱਮਤਾਂ ਭਰ ਦੇ
ਜਗਤ ਬਰਾਗੀ ਨੂੰ ਗੁਰ ਵਾਕਰ
ਬੰਦਾ ਦਈਂ ਬਣਾ।
ਕਵੀਆ ਐਸਾ ਤੀਰ ਚਲਾ ।
* * * * * * * *
ਮੈਂ ਕਹਾਂ ਕਸ਼ਮੀਰ ਨੂੰ ਕੁਝ ਕਰ ਦਿਖਾ
ਹੱਥਲੀ ਬਾਜ਼ੀ ਨੂੰ ਹੱਥੀਂ ਹੀ ਬਣਾ
ਬਣ ਦਿਖਾ ਤੂੰ ਮੋਹਿਨੀ ਅਵਤਾਰ ਹੁਣ
ਡੋਬ ਦੈਂਤਾਂ ਨੂੰ ਦਿਓਤੇ ਤਾਰ ਹੁਣ।
* * * * * * * *
ਟਿੱਬਾ ਅਪਣੀ ਹੈਂਕੜ ਛੱਡੇ
ਟੋਇਆ ਹਿੱਕ ਉਭਾਰੇ,
ਜੀਵਨ ਦੀ ਅਸਵਾਰੀ ਖਾਤਰ
ਪਧਰਾ ਪੰਧ ਬਣਾ ਖਾਂ ।
ਭਾਵਾਂ ਦੀ ਸੁੰਦਰਤਾ ਲਈ ਮੈਂ ਗੁਲਦਸਤੇ ਰਖੇ ਹਨ । ਗੁਲਦਸਤੇ ਵਿਚ ਜਿਸ ਤਰ੍ਹਾਂ ਵਖੋ ਵੱਖਰੇ ਫੁਲ ਹੋਂਦੇ ਹਨ ਓਸੇ ਤਰ੍ਹਾਂ ਦੋ ਦੋ ਕਲੀਆਂ ਵਿਚ ਅੱਡੋ ਅੱਡ ਭਾਵ ਦਿੱਤਾ ਹੈ। ਸਾਨੂੰ ਅਜਿਹੇ ਵਜ਼ਨ ਕਾਫ਼ੀਆਂ ਜਾਂ ਸੋਹਲਿਆਂ ਵਿਚੋਂ ਕਾਫੀ ਮਿਲ ਸਕਦੇ ਹਨ, ਜਿਹੜੇ ਭਾਵ ਨਿਭਾਉਣ ਲਈ ਲੰਬੇ ਤੇ ਬੋਲੀ ਨੂੰ ਵੀ ਭਾਵ ਨਾਲ ਤੋਰੀ ਜਾਣ । ਮੈਂ ਅਜਿਹੇ ਦੋ ਚਾਰ ਉਪਰਾਲੇ ਕੀਤੇ ਹਨ:-
ਸਾਕੀ ਨੇ ਪਰੇਹ ਜਮਾਈ ਹੈ
ਪਰ ਆਕੇ ਆਪ ਪਿਆਉਂਦਾ ਨਹੀਂ ।
ਏਸੇ ਹੀ ਆਪਾ ਧਾਪੀ ਵਿਚ
ਸੁਰ ਸਵਾਦ ਕਿਸੇ ਨੂੰ ਆਉਂਦਾ ਨਹੀਂ ।
ਕਹਿੰਦਾ ਹੈ ਮੇਰੀ ਉਂਗਲੀ ਤੋਂ
ਸਾਰੇ ਹੀ ਆਕੇ ਨਾਚ ਕਰੋ ।
ਸਾਡੀ ਤਾਂ ਮੌਜ ਬਣਾਈ ਸੂ,
ਤੇ ਅਪਨਾ ਨਾਚ ਦਿਖਾਉਂਦਾ ਨਹੀਂ ।
* * * *
ਇਕ ਹੋਰ ਗੁਲਦਸਤੇ ਦਾ ਫੁਲ ਤੱਕੋ:-
ਮੁੱਖ ਬਾਝੋਂ ਛਾਇਆ ਭਟਕੀ ਸੀ
ਤਕਦੇ ਹੀ ਟਿੱਕੀ ਹੋਈ ਹੈ।
ਕਹਿੰਦੇ ਨੇਂ ਰਾਏ ਬੁਲਾਰ ਜਿਹੇ,
ਬਿਨ ਬ੍ਰਹਮ ਨਹੀਂ ਟਿਕਦੀ ਮਾਇਆ ਹੈ।
ਏਸੇ ਗੁਲਦਸਤੇ ਦਾ ਹੋਰ ਫੁਲ ਤੱਕੋ:-
ਇਹਦੇ ਤਾਂ ਕੱਖ ਵੀ ਜੁਗ ਲੀਤੇ,
ਤੇ ਓਧਰ ਕੱਖ ਵੀ ਪੁੱਛਿਆ ਨਹੀਂ ।