੪੫. ਮਹਾਂ ਚਿਤਰਕਾਰ ਨਿਕੋਲਸ ਰੋਰਿਕ
੪੬. ਮਹਾਂ ਕਵੀਆ
੪੭. ਸੋਰਠਾ
੪੮. ਗਲਦਸਤਾ
੪੯. ਪੰਜਾਬ ਦਾ ਦਿਲ ( ਗੀਤ )
੫੦. ਚਿੱਟੇ ਤੇ ਕਾਲੇ ਬੱਦਲ
੫੧. ਬੋਲੀਆਂ
੫੨. ਗੁਲਦਸਤਾ
੫੩. ਹੁਨਰ
੫੪. ਤੇਰੀ ਮਹਾਨਤਾ
੫੫. ਸੰਗੀਤ-ਰੈਣ
ਭੂਮਿਕਾ
ਕੋਮਲ ਹੁਨਰ ਮੁੱਢ ਤੋਂ ਇਨਸਾਨ ਦੇ ਪਿਆਰੇ ਰਹੇ ਹਨ, ਜੇ ਇਉਂ ਕਹਿ ਲਈਏ ਕਿ ਮਨੁੱਖ ਦਾ ਰੂਪ ਬਣਕੇ ਉਹਦੇ ਨਾਲ ਚਲਦੇ ਰਹੇ ਹਨ ਤਾਂ ਵੀ ਕੋਈ ਅਲੋਕਾਰ ਗੱਲ ਨਹੀਂ। ਹਾਲੀ ਤਕ ਮਨੁੱਖ ਇਹਨਾਂ ਤੋਂ ਬਿਨਾਂ ਰਹਿ ਨਹੀਂ ਸਕਿਆ ਤੇ ਅਗੇ ਤੋਂ ਵੀ ਅਜਿਹੀ ਆਸ ਹੈ। ਕੋਮਲ ਹੁਨਰ ਸਿਆਣੇ ਮਿਤਰ ਵਾਂਙ ਸਾਡੇ ਨਾਲ ਰਹਿ ਕੇ ਸਾਨੂੰ ਕਈ ਗੱਲਾਂ ਸੁਝਾਉਂਦੇ ਹਨ । ਦਾਨਾ ਦੋਸਤ ਉਸਤਾਦ ਨਹੀਂ ਬਣਦਾ ਪਰ ਸਾਡੇ ਜੀਵਨ ਨੂੰ ਪਲਟਾ ਦੇਂਦਾ ਹੈ, ਉਹ ਸਾਥੋਂ ਵੱਖਰਾ ਨਹੀਂ ਹੁੰਦਾ, ਸਾਥੋਂ ਓਪਰੀ ਸ਼ਕਲ ਨਹੀਂ ਧਾਰਦਾ। ਸਾਡੇ ਹੀ ਚੁਗਿਰਦੇ ਵਿਚ ਸਾਡੇ ਵਾਂਙ ਹੀ ਗੁਜ਼ਰ ਕਰਕੇ ਸਾਨੂੰ ਉਚਿਆਂ ਲੈ ਜਾਂਦਾ ਹੈ । ਸਾਡੀਆਂ ਹੀ ਗੱਲਾਂ ਸੁਣਕੇ ਸਾਨੂੰ ਤਰੀਕੇ ਨਾਲ ਸੁਣਾਂਦਾ ਹੈ ਤੇ ਇਹ ਗੱਲਾਂ ਆਪਣੀਆਂ ਹੁੰਦੀਆਂ ਹੋਈਆਂ ਵੀ ਸੋਹਣੀਆਂ ਤੇ ਨਵੀਆਂ ਲਗਦੀਆਂ ਹਨ । ਗੂੜਾ ਮਿੱਤਰ ਰੋਣੇ ਧੋਣੇ ਸੁਣ ਕੇ ਮੋਢੇ ਹੱਥ ਧਰ ਕੇ ਹੰਝੂਆਂ ਨੂੰ ਪੋਟੇ ਨਾਲ ਝਾੜ ਕੇ ਸਾਡੀ ਦਰਦ ਕਹਾਣੀ ਤੇ ਵਿਚਾਰ ਕਰਦਾ ਹੈ । ਅਸੀਂ ਗ਼ਮੀ ਵਿੱਚ ਬੈਠੇ ਤੇ ਹੰਝੂ ਸੁਟਦੇ ਹੋਏ ਵੀ ਇਕ ਟਿਕਾਣੇ ਸਿਰ ਪੁਜੇ ਹੋਂਦੇ ਹਾਂ, ਡੁਸਕਦੇ ਹੋਏ ਵੀ ਸ਼ਾਂਤੀ ਦੇ “ਆ ਵਾਲੇ ਮੁਕਾਮ ਉੱਤੇ ਅੱਪੜੇ ਹੋਏ ਹੋਂਦੇ ਹਾਂ । ਮੁਕਦੀ ਗੱਲ ਇਹ ਹੋਈ ਪਈ ਕਵਿਤਾ ਡੂੰਘੀ ਸਾਥਣ ਹੈ। ਉਹ ਸੁਰ ਸਿਰ ਸਾਡੀਆਂ ਗੱਲਾਂ ਸਾਨੂੰ ਸੁਣਾ ਕੇ ਸੁਖੀ ਬਣਾਉਂਦੀ ਹੈ । ਸਾਡੀਆਂ ਗੱਲਾਂ ਸੁਣਾਉਣਾ ਜਾਂ ਸਾਨੂੰ ਸ਼ਾਂਤੀ ਦੇਣ ਲਈ, ਕੁਝ ਸੁਝਾਉਣ ਲਈ ਜੀਵਨ ਨਾਲ
ਮਿਲਦੀਆਂ ਜੁਲਦੀਆਂ ਗੱਲਾਂ ਕਰਨੀਆਂ ਸਭ ਸਚਿਆਈ ਹੈ । ਸੱਚ ਸੁਖ ਦੇਂਦਾ ਹੈ, ਖੁਸ਼ੀ ਬਖਸ਼ਦਾ ਹੈ, ਖੁਸ਼ੀ ਕੀ ਹੈ ? ਸੁੰਦਰਤਾ ਸੁਹੱਪਣ । ਏਸੇ ਲਈ ਕਵਿਤਾ ਨੂੰ ਸਾਡੇ ਤੱਤ ਵੇਤੇ ਬਜ਼ੁਰਗਾਂ “ਸਤਿਅਮ ਸ਼ਿਵਮ ਸੁੰਦਰਮ” ( ਸੱਚੀ, ਸੁਖਦਾਈ ਤੇ ਸੁੰਦਰ ) ਕਿਹਾ ਹੈ ।
ਕਲਾ ਕੋਈ ਵੀ ਹੋਵੇ ਓਸ ਨੇ ਸੁੰਦਰਤਾ ਰੂਪ ਦੀ ਭਾਲ ਕਰਨੀ ਹੈ । ਸਤਿ ਦਾ ਰੂਪ ਵੀ ਸੁੰਦਰਤਾ ਹੈ। ਏਸੇ ਗੱਲ ਨੂੰ ਏਸ ਤਰ੍ਹਾਂ ਕਹਿ ਦਿਓ ਪਈ:-
ਕਲਾ ਯੋਗ ਦਾ ਨਾਮ ਹੈ ਰੂਪ ਜਿਦ੍ਹਾ ਹੈ ਧਿਆਨ ।
ਕਲਾ ਸਵਾਰੇ ਜਗਤ ਨੂੰ ਕਲਾ ਰਚੇ ਭਗਵਾਨ ।
ਕਲਾ ਨੇ ਜੱਗ ਨੂੰ ਸੁੰਦਰ ਬਣਾਉਣਾ ਹੈ । ਸਮਾਜੀ ਭਾਰ ਨੂੰ ਹੌਲਾ ਕਰਨਾ ਹੈ, ਰਾਜਨੀਤਕ ਕੁਹਜਾਂ ਨੂੰ ਦੂਰ ਕਰਨ ਦੇ ਸੁਝਾਅ ਦਸਣੇ ਹਨ। ਗੱਲ ਕੀ ਦੁਨੀਆਂ ਨੂੰ ਹਰ ਪਾਸਿਓਂ ਸੁੰਦਰ ਬਣਾ- ਉਣਾ ਹੈ । ਸੁੰਦਰ ਬਣਾਉਣਾ ਹੀ ਅਗਾਂਹ ਵਧੂ ਖਿਆਲ ਹੈ । ਸੁੰਦਰਤਾ ਨੇ ਹੀ ਭਗਵਾਨ ਨੂੰ ਰਚਿਆ ਹੈ। ਅਸੀਂ ਭਗਵਾਨ ਨੂੰ ਸੁੰਦਰਤਾ ਦਾ ਸੋਮਾਂ ਮੰਨਿਆ ਤੇ ਨਮਸਕਾਰਿਆ। “ਨਮੋ ਚੰਦਰ ਚੰਦਰੇ” ਕਹਿਕੇ ਸਤਿਕਾਰ ਕੀਤਾ। ਸਾਡੀ ਸੂਝ ਕਲਾ ਜਾਂ ਹੁਨਰ ਨੇ ਜੋ ਸੁੰਦਰ ਸ਼ੈ ਤੱਕੀ ਜਾਂ ਓਹਦੇ ਧਿਆਨ ਵਿਚ ਸੋਹਣੀ ਹੋ ਸਕਦੀ ਸੀ ਓਹਨੂੰ ਭਗਵਾਨ ਦਾ ਰੂਪ ਆਖਿਆ । ਭਗਵਾਨ ਸਾਡੀਆਂ ਸੂਝਾਂਦੀਆਂ ਸੁੰਦਰਤਾਈਆਂ ਦੇ ਇਕੱਠ ਨਾਂ ਹੈ।
ਹੁਨਰ ਸੱਚੇ ਹੁਸਨ ਨੂੰ ਪੂਜਣ ਵਾਲਾ ਤੇ ਬਣਾਉਣ ਵਾਲਾ ਹੈ । ਮੀਰਾਂ ਬਾਈ ਦੀ ਬਾਣੀ ਵਿਚ "ਗਿਰਧਰ" ਜੀ ਅਨਾਸ ਰੂਪ ਦੀ ਮੂਰਤੀ ਹਨ । ਭਗਤਣੀ ਨੇ ਰਾਜਸੀ ਠਾਠ ਵਿਚ ਹੈਂਕੜ, ਬੋ ਤੇ ਜਬਰ ਦੀ ਕੁਸੁੰਦਰਤਾ ਦੇਖੀ। ਦਿਲ ਉਟਕਿਆ
ਦਿਮਾਗ਼ ਲੜਾਇਆ ਸੂਝ ਨਾਲ, “ਗਿਰੰਧਰ” ਜੀ ਪਰਤੱਖ ਦਿਸਣ ਲੱਗ ਪਏ । ਅਨਾਸ ਰੂਪ ਨੇ ਧੂਹ ਪਾਈ ਜਾਂ ਸਵਾਰੀ ਹੋਈ ਕਲਾ ਨੇ ਖਿੱਚਿਆ, ਤਨ ਮਨ ਖਿੜਿਆ । ਜਿਸ ਤਰ੍ਹਾਂ ਫੁਲ ਲੱਗਣ ਤੋਂ ਪਹਿਲਾਂ ਡੋਡੀ ਲਗਦੀ ਹੈ ਓਸੇ ਤਰ੍ਹਾਂ ਪਹਿਲਾਂ ਮੀਰਾਂ ਜੀ ਦੇ ਦਿਮਾਗ਼ ਵਿਚ ਸੂਝ ਦੀ ਡੋਡੀ ਲੱਗੀ ਤੇ ਫੇਰ ਅਨਾਸ ਰੂਪ ਫੁੱਲ ਟਹਿਕਿਆ । ਕਈ ਵਾਰੀ ਅਸੀਂ ਡੋਡੀ ਨਹੀਂ ਚਾਹੁੰਦੇ ਜਾਂ ਡੋਡੀ ਦੀ ਥਾਂ ਤੇ ਫੁਲ ਦਾਹੁੰਦੇ ਹਾਂ । ਅਸੀਂ ਨਹੀਂ ਚਾਹੁੰਦੇ ਚੁਗਿਰਦਾ ਭੈੜਾ ਹੋਵੇ ਤੇ ਰੋਡੀ ਭੋਡੀ ਡੋਡੀ ਹੋਵੇ ਪਰ ਅਜਿਹੀ ਡੋਡੀ ਫੁਲ ਸਮਝਣਾ ਚਾਹੀਦਾ ਹੈ ਜਾਂ ਫੁਲ ਦੀ ਆਸ ਸਮਝਣੀ ਚਾਹੀਦੀ ਹੈ। ਕਿਸੇ ਵੇਲੇ ਉੱਚਾ ਸ਼ਾਇਰ, ਪੱਧਰ ਤੇ ਆਇਆ ਹੁੰਦਾ ਹੈ ਨੀਵੇਂ ਚੁਗਿਰਦੇ ਵਿਚ ਘਿਰਿਆ ਹੁੰਦਾ ਹੈ, ਪਰ ਜੇ ਉਹ ਸਤਿ ਸ਼ਿਵ ਦਾ ਪ੍ਰੇਮੀ ਹੋਵੇ ਤਾਂ ਓਹਨੇ ਏਸ ਡੋਡੀ ਨੂੰ ਸੁੰਦਰ ਫੁਲ ਬਣਾ ਦੇਣਾ ਹੈ । ਮੀਰਾਂ ਅਸਲੀ ਹੁਸਨ ਦੀ ਪੁਜਾਰਨ ਸੀ, ਓਸ ਦਾ ਜੀਵਨ ਨਿਤ ਰਹਿਣਾ ਸੁੰਦਰ ਫੁਲ ਬਣਿਆ ।
ਲਯ ਰਾਗਾਂ ਦੀ ਰੂਹ ਨਾਚਾਂ ਦੀ,
ਤੇ ਪ੍ਰੀਤੀ ਦੀ ਰਾਸ ।
ਸਤਿ ਸ਼ਿਵ ਤੇ ਸੁੰਦਰ ਭੁਲ ਦੀ,
ਓਹ ਰਸ ਭਿੰਨੀ ਵਾਸ ।
ਵੱਡਾ ਕਵੀ ਸਤਿ ਦਾ ਪ੍ਰੇਮੀ ਹੈ, ਦੂਜੇ ਲਫਜ਼ਾਂ ਨਿਤ ਰਹਿਣੇ ਹੂਸਨ ਦਾ ਆਸ਼ਿਕ ਹੈ। ਹੁਨਰ ਭੈੜੇ ਪਨ ਨੂੰ ਸਦਾ ਦੂਰ ਕਰਦਾ ਹੈ। ਭਾਈ ਨੰਦ ਲਾਲ ਜੀ ਸੱਚੇ ਹੁਸਨ ਦੇ ਚਾਹਵਾਨ ਸਨ ਤੇ ਓਹਨਾਂ ਨੂੰ ਸ਼ਿਵ (ਕਲਿਆਣ ਦੇਣ ਵਾਲਾ) ਸਤਿ ਮਿਲਿਆ ।
ਉਹ ਅਜਿਹੇ ਗੁਣਾਂ ਵਾਲੇ ਮੁਰਸ਼ਦ ਦੀ ਮੂੰਹ ਚੋਪੜੀ, ਓਪਟ ਲਫਜ਼ੀ ਤੇ ਅਢੁੱਕਵੀਂ ਤਾਰੀਫ਼ ਨਹੀਂ ਸਨ ਕਰਨਾ ਚਾਹੁੰਦੇ । ਸਭ ਨੋਲਫਜ਼ ਸੁਝਾਇਆ "ਮਾਸ਼ੂਕ" ਸ਼ਿਵ ਤੇ ਸੁੰਦਰ ਨੇ ਉਹਦੀ ਬੋ ਮਾਰਿਆ । ਦੁਨਿਆਵੀ ਜਾਂ ਆਮ ਗੱਲ ਨਾ ਰਹੀ । ਹੁ "ਮਾਸ਼ੂਕ" ਪਦ ਸੁੱਚਾ ਹੋ ਗਿਆ । ਸੱਚੇ ਦਿਲੋਂ ਨਿਕਲਿਆ ਸੀ। ਨੰਦ ਲਾਲ ਹੋਰ ਲਫਜ਼ਾਂ ਨਾਲ ਏਨਾ ਭਾਵ ਦੇ ਨਹੀਂ ਸਕਦਾ ਸੀ ਸੱਚੀ ਤਸਵੀਰ ਦੱਸਣ ਵੇਲੇ ਢੁਕਵੇਂ ਅੱਖਰ ਦੀ ਹੱਦੋਂ ਵਧ ਲੋ ਹੁੰਦੀ ਹੈ । ਨੰਦ ਲਾਲ ਦੇ ਦਿਲ ਵਿਚ ਪ੍ਰੀਤਮ ਲਈ ਲਫਜ਼ ਆ ਪਰ ਚੁੱਕੇ ਨਾ, ਸਜੇ ਨਾ, ਸੁੰਦਰਤਾ ਪੈਦਾ ਨਾ ਹੋਈ। ਅਖੀ “ਮਾਸ਼ੂਕ” ਜਾਂ “ਪਰੀ” ਉੱਤੇ ਹੁਨਰ ਨੇ ਜ਼ਿਲਾ ਕੀਤੀ ਤੇ ਦਸਮੇ ਦੀ ਸ਼ਾਨ ਜਿਡਾ ਕਰ ਦਿੱਤਾ:-
ਹੁਨਰ ਬਣਾਉਟ ਦਿਖਾਉਂਦਾ ਹੀ ਨਹੀਂ,
ਇਹ ਗੱਲ ਪੱਕੀ ਜਾਤੀ।
ਦਿਲ ਦੀ ਸਾਫ ਸੁਣਾਈ ਜਿਸ ਦਮ,
ਆਸ਼ਕ ਬਣਿਆ "ਗੋਇਆ” ।
ਹੁਨਰ ਸਦਾ ਸੱਚੀ ਸੁਣਣਾ ਚਾਹੁੰਦਾ ਹੈ। ਭਗਤ ਜੈ ਦੇਵ ਜੀ ਸੰਸਕ੍ਰਿਤ ਦੇ ਅੱਵਲ ਦਰਜੇ ਦੇ ਮਿੱਠ-ਬੋਲੇ ਕਵੀ ਮੰਨੇ ਗਏ ਹਨ। ਉਹ ਗੀਤ ਗੋਬਿੰਦ ਪੁਸਤਕ ਵਿਚ ਰਾਸ ਲੀਲਾ ਵਰਣਨ ਕਰ ਰਹੇ ਸਨ । ਇਕ ਗੱਲ ਉੱਤੇ ਆ ਅਟਕੇ, ਭਾਈ ਗੁਰਦਾਸ ਇਉਂ ਲਿਖਿਆ ਹੈ:-
"ਅੱਖਰ ਇਕ ਨ ਆਹੁੜੇ,
ਪੁਸਤਕ ਬੰਨ੍ਹ ਸੰਧਿਆ ਘਰ ਆਵੇ”।
ਭਗਤ ਜੀ ਲਿਖਣੋਂ ਘਬਰਾਉਣ । ਸ਼ਾਮ ਸੁੰਦਰ ਜੀ ਦੇ