ਦਿਮਾਗ਼ ਲੜਾਇਆ ਸੂਝ ਨਾਲ, “ਗਿਰੰਧਰ” ਜੀ ਪਰਤੱਖ ਦਿਸਣ ਲੱਗ ਪਏ । ਅਨਾਸ ਰੂਪ ਨੇ ਧੂਹ ਪਾਈ ਜਾਂ ਸਵਾਰੀ ਹੋਈ ਕਲਾ ਨੇ ਖਿੱਚਿਆ, ਤਨ ਮਨ ਖਿੜਿਆ । ਜਿਸ ਤਰ੍ਹਾਂ ਫੁਲ ਲੱਗਣ ਤੋਂ ਪਹਿਲਾਂ ਡੋਡੀ ਲਗਦੀ ਹੈ ਓਸੇ ਤਰ੍ਹਾਂ ਪਹਿਲਾਂ ਮੀਰਾਂ ਜੀ ਦੇ ਦਿਮਾਗ਼ ਵਿਚ ਸੂਝ ਦੀ ਡੋਡੀ ਲੱਗੀ ਤੇ ਫੇਰ ਅਨਾਸ ਰੂਪ ਫੁੱਲ ਟਹਿਕਿਆ । ਕਈ ਵਾਰੀ ਅਸੀਂ ਡੋਡੀ ਨਹੀਂ ਚਾਹੁੰਦੇ ਜਾਂ ਡੋਡੀ ਦੀ ਥਾਂ ਤੇ ਫੁਲ ਦਾਹੁੰਦੇ ਹਾਂ । ਅਸੀਂ ਨਹੀਂ ਚਾਹੁੰਦੇ ਚੁਗਿਰਦਾ ਭੈੜਾ ਹੋਵੇ ਤੇ ਰੋਡੀ ਭੋਡੀ ਡੋਡੀ ਹੋਵੇ ਪਰ ਅਜਿਹੀ ਡੋਡੀ ਫੁਲ ਸਮਝਣਾ ਚਾਹੀਦਾ ਹੈ ਜਾਂ ਫੁਲ ਦੀ ਆਸ ਸਮਝਣੀ ਚਾਹੀਦੀ ਹੈ। ਕਿਸੇ ਵੇਲੇ ਉੱਚਾ ਸ਼ਾਇਰ, ਪੱਧਰ ਤੇ ਆਇਆ ਹੁੰਦਾ ਹੈ ਨੀਵੇਂ ਚੁਗਿਰਦੇ ਵਿਚ ਘਿਰਿਆ ਹੁੰਦਾ ਹੈ, ਪਰ ਜੇ ਉਹ ਸਤਿ ਸ਼ਿਵ ਦਾ ਪ੍ਰੇਮੀ ਹੋਵੇ ਤਾਂ ਓਹਨੇ ਏਸ ਡੋਡੀ ਨੂੰ ਸੁੰਦਰ ਫੁਲ ਬਣਾ ਦੇਣਾ ਹੈ । ਮੀਰਾਂ ਅਸਲੀ ਹੁਸਨ ਦੀ ਪੁਜਾਰਨ ਸੀ, ਓਸ ਦਾ ਜੀਵਨ ਨਿਤ ਰਹਿਣਾ ਸੁੰਦਰ ਫੁਲ ਬਣਿਆ ।
ਲਯ ਰਾਗਾਂ ਦੀ ਰੂਹ ਨਾਚਾਂ ਦੀ,
ਤੇ ਪ੍ਰੀਤੀ ਦੀ ਰਾਸ ।
ਸਤਿ ਸ਼ਿਵ ਤੇ ਸੁੰਦਰ ਭੁਲ ਦੀ,
ਓਹ ਰਸ ਭਿੰਨੀ ਵਾਸ ।
ਵੱਡਾ ਕਵੀ ਸਤਿ ਦਾ ਪ੍ਰੇਮੀ ਹੈ, ਦੂਜੇ ਲਫਜ਼ਾਂ ਨਿਤ ਰਹਿਣੇ ਹੂਸਨ ਦਾ ਆਸ਼ਿਕ ਹੈ। ਹੁਨਰ ਭੈੜੇ ਪਨ ਨੂੰ ਸਦਾ ਦੂਰ ਕਰਦਾ ਹੈ। ਭਾਈ ਨੰਦ ਲਾਲ ਜੀ ਸੱਚੇ ਹੁਸਨ ਦੇ ਚਾਹਵਾਨ ਸਨ ਤੇ ਓਹਨਾਂ ਨੂੰ ਸ਼ਿਵ (ਕਲਿਆਣ ਦੇਣ ਵਾਲਾ) ਸਤਿ ਮਿਲਿਆ ।
ਉਹ ਅਜਿਹੇ ਗੁਣਾਂ ਵਾਲੇ ਮੁਰਸ਼ਦ ਦੀ ਮੂੰਹ ਚੋਪੜੀ, ਓਪਟ ਲਫਜ਼ੀ ਤੇ ਅਢੁੱਕਵੀਂ ਤਾਰੀਫ਼ ਨਹੀਂ ਸਨ ਕਰਨਾ ਚਾਹੁੰਦੇ । ਸਭ ਨੋਲਫਜ਼ ਸੁਝਾਇਆ "ਮਾਸ਼ੂਕ" ਸ਼ਿਵ ਤੇ ਸੁੰਦਰ ਨੇ ਉਹਦੀ ਬੋ ਮਾਰਿਆ । ਦੁਨਿਆਵੀ ਜਾਂ ਆਮ ਗੱਲ ਨਾ ਰਹੀ । ਹੁ "ਮਾਸ਼ੂਕ" ਪਦ ਸੁੱਚਾ ਹੋ ਗਿਆ । ਸੱਚੇ ਦਿਲੋਂ ਨਿਕਲਿਆ ਸੀ। ਨੰਦ ਲਾਲ ਹੋਰ ਲਫਜ਼ਾਂ ਨਾਲ ਏਨਾ ਭਾਵ ਦੇ ਨਹੀਂ ਸਕਦਾ ਸੀ ਸੱਚੀ ਤਸਵੀਰ ਦੱਸਣ ਵੇਲੇ ਢੁਕਵੇਂ ਅੱਖਰ ਦੀ ਹੱਦੋਂ ਵਧ ਲੋ ਹੁੰਦੀ ਹੈ । ਨੰਦ ਲਾਲ ਦੇ ਦਿਲ ਵਿਚ ਪ੍ਰੀਤਮ ਲਈ ਲਫਜ਼ ਆ ਪਰ ਚੁੱਕੇ ਨਾ, ਸਜੇ ਨਾ, ਸੁੰਦਰਤਾ ਪੈਦਾ ਨਾ ਹੋਈ। ਅਖੀ “ਮਾਸ਼ੂਕ” ਜਾਂ “ਪਰੀ” ਉੱਤੇ ਹੁਨਰ ਨੇ ਜ਼ਿਲਾ ਕੀਤੀ ਤੇ ਦਸਮੇ ਦੀ ਸ਼ਾਨ ਜਿਡਾ ਕਰ ਦਿੱਤਾ:-
ਹੁਨਰ ਬਣਾਉਟ ਦਿਖਾਉਂਦਾ ਹੀ ਨਹੀਂ,
ਇਹ ਗੱਲ ਪੱਕੀ ਜਾਤੀ।
ਦਿਲ ਦੀ ਸਾਫ ਸੁਣਾਈ ਜਿਸ ਦਮ,
ਆਸ਼ਕ ਬਣਿਆ "ਗੋਇਆ” ।
ਹੁਨਰ ਸਦਾ ਸੱਚੀ ਸੁਣਣਾ ਚਾਹੁੰਦਾ ਹੈ। ਭਗਤ ਜੈ ਦੇਵ ਜੀ ਸੰਸਕ੍ਰਿਤ ਦੇ ਅੱਵਲ ਦਰਜੇ ਦੇ ਮਿੱਠ-ਬੋਲੇ ਕਵੀ ਮੰਨੇ ਗਏ ਹਨ। ਉਹ ਗੀਤ ਗੋਬਿੰਦ ਪੁਸਤਕ ਵਿਚ ਰਾਸ ਲੀਲਾ ਵਰਣਨ ਕਰ ਰਹੇ ਸਨ । ਇਕ ਗੱਲ ਉੱਤੇ ਆ ਅਟਕੇ, ਭਾਈ ਗੁਰਦਾਸ ਇਉਂ ਲਿਖਿਆ ਹੈ:-
"ਅੱਖਰ ਇਕ ਨ ਆਹੁੜੇ,
ਪੁਸਤਕ ਬੰਨ੍ਹ ਸੰਧਿਆ ਘਰ ਆਵੇ”।
ਭਗਤ ਜੀ ਲਿਖਣੋਂ ਘਬਰਾਉਣ । ਸ਼ਾਮ ਸੁੰਦਰ ਜੀ ਦੇ
ਮੁਖੋਂ ਇਹ ਕਹਾਉਣਾ ਨਹੀਂ ਸਨ ਚਾਹੁੰਦੇ "ਹੇ ਰਾਧਕੇ ਮੇਰੇ ਹਿਰਦੇ ਤੇ ਆਪਣੇ ਚਰਣ ਰਖੋ" ਇਕ ਪਾਸੇ ਦਾਸ ਭਾਵ ਸੀ ਦੂਜੇ ਪਾਸੇ ਸਚਿਆਈ ਪ੍ਰੇਮੀ ਦਾ ਹੱਦੋਂ ਵੱਧ ਪਿਆਰ ਸੀ । ਹਿਰਦੇ ਦੀ ਅਸਲੀ ਤਸਵੀਰ ਸੀ। ਅਖੀਰ ਸਤਿ ਤੇ ਕਲਾ ਪ੍ਰੇਮੀ ਨੂੰ ਗਿਆਨ ਹੋਇਆ । ਕਿਹਾ ਜਾਂਦਾ ਹੈ ਕਿ ਪੱਤ ਪੱਤ ਉੱਤੇ ਲਿਖੇ ਅੱਖਰ ਦਿਸੇ । ਕਵੀ ਨੇ ਸ਼ਲੋਕ (ਗੀਤ) ਗੋਬਿੰਦ ਜੀ ਦੀ ਭੇਟਾ ਕੀਤਾ। ਸਚਿਆਈ ਨੂੰ ਲਿਖਣ ਲਈ ਕਵੀ ਕਿਉਂ ਝੱਕੇ, ਏਸ ਪ੍ਰਸੰਗ ਦਾ ਇਸ਼ਾਰਾ ਮੈਂ ਵੀ ਕੀਤਾ ਹੈ:-
ਜੇ ਦਿਲ ਦੀਆਂ ਦੱਸਣੋਂ ਸੰਗੇ ਹੋ,
ਤਾਂ ਗੀਤ ਗੋਬਿੰਦ ਸੁਣਾਉਣਾ ਕੀ ?
ਕਵੀ ਦਾ ਕਮਾਲ ਓਥੇ ਹੋਂਦਾ ਹੈ ਜਦੋਂ ਸਤਿ ਨੂੰ ਸੁੰਦਰ ਬਣਾਏ । ਸਤਿ ਸੁੰਦਰਤਾ ਹੈ ਪਰ ਓਹਨੂੰ ਕਲਾ ਨੇ ਪਰਤੱਖ ਸੰਦਰ ਬਣਾਉਣਾ ਹੈ । ਸੋਹਣੀ ਸ਼ੈ ਨੂੰ ਕਵੀ ਨੇ ਹਰ ਥਾਂ ਤੋਂ ਲੈ ਲੈਣਾ ਹੈ ਜਾਂ ਹਰ ਮੰਦੀ ਨੂੰ ਸੁੰਦਰ ਕਰ ਦੇਣਾ ਹੈ । ਸ਼ਹਿਦ ਗੜੁੱਚੀ ਕਲਾਮ ਦੇ ਮਾਲਕ ਹਾਵਿਜ਼ ਨੇ ਆਪਣੇ ਦੀਵਾਨ ਦੇ ਮੁੱਢ ਵਿਚ ਯਜ਼ੀਦ ਦੇ ਅਰਬੀ ਸ਼ੇਅਰ ਦਾ ਮਿਸਰਾਅ ਰਖ ਲਿਆ। ਸੁੰਦਰਤਾ ਦੇ ਸਵਾਦੋਂ ਘੁੱਣਿਆਂ, ਹਾਵਿਜ਼ ਨੂੰ ਬੁਰਾ ਭਲਾ ਕਿਹਾ, ਏਸ ਲਈ ਕਿ ਯਜ਼ੀਦ ਨੇ ਹਸਨ ਹੁਸੈਨ ਨੂੰ ਸ਼ਹੀਦ ਕਰਾਇਆ ਸੀ । ਸਤਿ ਤੇ ਸੁੰਦਰਤਾ ਦੇ ਰਾਖੇ ਹਾਵਿਜ਼ ਨੇ ਜਵਾਬ ਦਿੱਤਾ:-
"ਜੀ ਮੈਂ ਤੇ ਕੂੜੇ ਦੇ ਵਿੱਚੋਂ,
ਸਾਹਿੱਤਕ ਲਾਲ ਬਚਾਇਆ ਹੈ” ।
ਕਲਾ ਸਾਡੀ ਨਜ਼ਰ ਨੂੰ ਖੁਲਿਆਂ ਕਰਦੀ ਹੈ । ਸਾਡੀ ਸੋਚ ਨੂੰ ਵਧਾਉਂਦੀ ਹੈ। ਉਹ ਤੰਗ ਖਿਆਲੀ ਤੋਂ ਜਿੱਚ ਆ ਕੇ ਇਕ ਬੰਨੇ ਹੋ ਜਾਂਦੀ ਹੈ । ਜਿਹੜਾ ਕਵੀ ਜਾਂ ਚਿਤਰਕਾਰ ਤੰਗ ਖਿਆ-
ਲੀਆ ਹੁਨਰ ਪੇਸ਼ ਕਰਦਾ ਹੈ ਓਹ ਸਮਝੋ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ । ਕਲਾ ਮੰਦੀ ਤੋਂ ਮੰਦੀ ਸ਼ੈ ਦੀ ਬਦਬੋ ਨੂੰ ਮਾਰਨ ਦੀ ਹਿੱਮਤ ਰਖਦੀ ਹੈ । ਪੰਜਾਬੀ ਕਵਿਤਾ ਵਿਚ ਵਿਭਤਸ ਰਸ ਸ਼ਾਇਦ ਏਸੇ ਲਈ ਘਟ ਲਿਖਿਆ ਗਿਆ ਤੇ ਲਿਖਿਆ ਜਾ ਰਿਹਾ ਹੈ ਪਈ ਓਸ ਵਿਚ ਭੈੜੀਆਂ ਚੀਜ਼ਾਂ ਦੀ ਤਸਵੀਰ ਹੋਂਦੀ ਹੈ । ਅਸਲ ਵਿਚ ਕਵਿਤਾ ਜਾਂ ਚਿਤਰਕਾਰੀ ਉਹਨੂੰ ਸੋਹਣਾ ਕਰ ਦੇਂਦੀਆਂ ਹਨ । "ਦੇਖੋ ਗਿਰੜ":-
ਘਸਮੈਲੀ ਘਸਮੈਲੀ
ਸਿਰ ਗੰਜਾ ਗੰਜਾ
ਚੁੰਝ ਲੰਮੀ ਲੰਮੀ
ਖੰਭ ਜ਼ੋਰੋਂ ਖੁੱਸੇ, ( ਦੇਖੋ ਸਫਾ ੬ )
* * * *
ਗਿਰਝ ਦੀ ਸ਼ਕਲ ਦੇਖੋ ਤਾਂ ਜੀਅ ਖਰਾਬ ਹੋ ਜਾਵੇਗਾ, ਪਰ ਕਲਾ ਅਸਲੀਅਤ ਉੱਤੇ ਅਜਿਹਾ ਰੰਗ ਚੜ੍ਹਾਉਂਦੀ ਹੈ ਕਿ ਭੈੜੀ ਸ਼ੈ ਵੀ ਬਹੁਤ ਹੀ ਸੋਹਣੀ ਹੋ ਜਾਂਦੀ ਹੈ ।
ਏਸ ਨਿੱਕੀ ਜਿਹੀ ਪੁਸਤਕ ਦਾ ਨਾਂ "ਰੂਪ ਲੇਖਾ" ਏਸੇ ਲਈ ਰਖਿਆ ਹੈ ਪਈ ਏਸ ਵਿਚ ਸੁੰਦਰਤਾ ਉਘਾੜਣ ਲਈ ਕਈ ਥਾਈਂ ਨਮਾਣੇ ਜਤਨ ਕੀਤੇ ਹਨ । ਦੋ ਤਰ੍ਹਾਂ ਦੇ ਜਤਨ ਪਰਧਾਨ ਹਨ। ਇਕ ਤਾਂ ਭਾਵਾਂ ਵਿਚ ਸੁੰਦਰਤਾ ਲਿਆਉਣ ਦੀ ਚਾਹ ਰਹੀ ਹੈ, ਦੂਜੇ ਚਿਤਰਕਲਾ ਨਾਲ ਕਵਿਤਾ ਨੂੰ ਮਿਲਾ ਕੇ ਜਾਂ ਚਿਤਰਕਲਾ ਦੇ ਸੁਹੱਪਣ ਨੂੰ ਲਗਦੀ ਵਾਹ ਕਵਿਤਾ ਵਿਚ ਲਿਆ ਕੇ ਚਮਕ ਪੈਦਾ ਕਰਨ ਤੇ ਜੀਅ ਉਮਲਿਆ ਰਿਹਾ ਹੈ।
ਭਾਵਾਂ ਦੀ ਸੁੰਦਰਤਾ ਤੋਂ ਭਾਵ ਹੈ ਅਪਣੇ ਚੁਗਿਰਦੇ ਦੀ ਹਰ ਬੁਰਾਈ ਸੁਝਾਉਣੀ। ਮੇਰੀ ਜਾਚੇ ਸੁੰਦਰਤਾ ਉਹ ਹੈ ਜਿੱਥੇ ਸਾਫ
ਖਿਆਲ ਮਰਦਉ ਪੁਣੇ ਨਾਲ ਸਜ ਸਜਾ ਕੇ ਬੈਠੇ ਹੋਣ । ਲਫਜ਼ੀ ਜਾਲ ਜਾਂ ਓਪਰੇ ਬਣਾਉਟੀ, ਮਿੱਠੇ ਮਿੱਠੇ ਘੜੇ ਲਵਜ਼ਾਂ ਦੀਆਂ ਪਾਲਾਂ ਨਾ ਹੋਣ । ਲਵਜ਼ਾਂ ਦੀ ਜ਼ਾਹਿਰੀ ਝਣਕਾਰ ਨਾ ਹੋਵੇ । ਇਕ ਹਵਾਈ ਵਾਹਵਾ ਲੈਣ ਵਾਲੀ ਗੂੰਜ ਜਿਹੀ ਨਾ ਹੋਵੇ । ਲਫਜ਼ ਆਪਣੇ ਭਾਵ ਨੂੰ ਬਿਆਨ ਕਰੇ ਜੇ ਤਾਂ ਭਾਵ ਦੇ ਨਾਲ ਦਾ ਨਰਮ ਸਹਲ ਲਵਜ਼ ਲੱਭ ਪਵੇ ਤਾਂ ਪੈਂ ਬਾਰਾਂ ਨਹੀਂ ਤਾਂ ਭਾਵ ਨੂੰ ਕਾਇਮ ਰੱਖਣ ਵਾਲਾ ਕੁਝ ਠੇਠ ਜਾਂ ਕਰੜਾ ਸ਼ਬਦ ਰੱਖ ਲੈਣ। ਮੈਂ ਤਾਂ ਲਫਜ਼ੀ ਘੁਕਰ ਦੇ ਮੁਕਾਬਲੇ ਤੋਂ ਲੱਖ ਗੁਣਾ ਚੰਗਾ ਸਮਝਦਾ ਹਾਂ। ਭਾਵ ਭਰੇ ਰੁਕਵੇਂ ਆਦਿ ਸ਼ਬਦ ਸੁਣਕੇ ਮਤਲਬ ਦੀ ਸੁੰਦਰਤਾ ਦੇ ਸਤਿ ਨੂੰ ਕਾਇਮ ਰੱਖਣਾ ਹੈ ਤੇ ਓਪਰੀ ਮਿਠਾਸ ਵਾਲੇ ਨੇ ਛੂਈ ਮੂਈ ਦੇ ਬੂਟੇ ਵਾਂਙ, ਜਦੋਂ ਸੂਝ ਦਾ ਹੱਥ ਲਾਇਆ ਤਾਂ ਵਿਚਾਰੇ ਧੌਣ ਲਟਕਾ ਦੇਣੀ ਹੈ । ਬੋਲੀ ਰਗੜੀ ਰਗੜੀ ਕੇ ਆਪੇ ਅੱਖਾਂ ਵਿਚ ਪਾਉਣ ਵਾਲੀ ਹੋ ਜਾਣੀ ਹੈ । ਜਿਹੜੇ ਸ਼ਬਦ ਅੱਜ ਓਪਰੇ ਤੇ ਅਣਛੁਕਵੇਂ ਹੋਣ ਕਰ ਕੇ ਸਾਨੂੰ ਜਲਦੀ ਸਮਝ ਨਹੀਂ ਆਉਂਦੇ ਓਹ ਕਲ ਨੂੰ ਵਰਤਣ ਨਾਲ ਡੂੰਘੇ ਭਾਵ ਦੱਸਣ ਨਾਲ ਸਾਨੂੰ ਚੰਗੇ ਲਗ ਜਾਣਗੇ ਪਰ ਭਾਵ ਤਾਂ ਉੱਚੇ ਆਉਣਗੇ । ਸਾਨੂੰ ਡੂੰਘੀ ਗੱਲ ਲਿਖਣ ਦੀ ਜਾਚ ਆਵੇਗੀ। ਅਸੀਂ ਬਹੁਤੇ ਠੇਠ ਲਫਜ਼ਾਂ ਤੋਂ ਅਨਜਾਣ ਹਾਂ। ਦੂਜਾ ਅਸੀਂ ਡੂੰਘੇ ਖ਼ਿਆਲ ਸੁਣਣੋਂ ਵੀ ਕੰਨੀਂ ਕਤਰਾਉਂਦੇ ਹਾਂ । ਤੀਜਾ ਅਸੀਂ ਆਪਣੇ ਨੂੰ ਨਿੰਦਣਾ ਫੈਸ਼ਨ ਵੀ ਸਮਝਿਆ ਹੋਇਆ ਹੈ। ਏਸ ਲਈ ਜ਼ਾਹਿਰਾ ਸੋਹਣੀ ਕਵਿਤਾ ਵਲ ਝੁਕਾਅ ਹੈ ਤੇ ਪੜ੍ਹੀ ਜਨਤਾ ਨੇ ਭਾਵਿਕ ਸੁੰਦਰਤਾ ਨੂੰ ਦੇਖਣਾ ਸੀ ਓਹ ਗਿਣੇ ਮਿਥੇ ਸ਼ਾਇਰਾਂ ਤੋਂ ਬਿਨਾਂ ਅਗਾਂਹ ਵਧਣ ਨੂੰ ਤਿਆਰ ਨਹੀਂ। ਸਿੱਟਾ ਇਹ ਨਿਕਲਿਆ ਕਿ ਗਿਣੇ ਮਿਥੇ ਕਵੀ ਕਿੰਨੀ ਕੁ