ਰੂਸੀ ਲੋਕ ਕਹਾਣੀਆਂ
ਅਨੁਵਾਦਕ : ਕਰਨਜੀਤ ਸਿੰਘ
ਰੂਪਕਾਰ : ਓਗਰਿਨ
ਤਤਕਰਾ
ਪ੍ਰਕਾਸ਼ਕ ਵਲੋਂ
ਜਦੋਂ ਤੁਸੀਂ ਹਾਲੇ ਛੋਟੇ ਜਿਹੇ ਬੱਚੇ ਸੀ ਤੇ ਪੜ੍ਹ ਵੀ ਨਹੀਂ ਸੀ ਸਕਦੇ, ਓਦੋਂ ਵੀ ਤੁਹਾਨੂੰ ਉਹ ਹਰੀ-ਕਹਾਣੀਆਂ ਚੰਗੀਆਂ ਲਗਦੀਆਂ ਸਨ ਜਿਹੜੀਆਂ ਤੁਹਾਡੀ ਮਾਂ ਜਾਂ ਦਾਦੀ ਤੁਹਾਨੂੰ ਸੁਣਾਇਆ ਕਰਦੀ ਸੀ।
ਜਦੋਂ ਤੁਸੀਂ ਵੱਡੇ ਹੋ ਗਏ ਤਾਂ ਤੁਹਾਡੀਆਂ ਮਨਪਸੰਦ ਕਹਾਣੀਆਂ ਦੇ ਕੁਲੀਨ ਤੇ ਨਿਧੜਕ ਤੇ ਕਈ ਵਾਰੀ ਖੁਸ਼ਦਿਲ ਤੇ ਮੇਜੀ ਨਾਇਕਾਂ ਨੇ ਤੁਹਾਡਾ ਸਾਥ ਨਹੀਂ ਸੀ ਛਡਿਆ। ਤੁਸੀਂ ਉਹਨਾਂ ਨੂੰ ਸਿਨਮਾ ਦੇ ਪਰਦਿਆਂ ਤੇ, ਬੇਟਰਾਂ ਵਿਚ ਵੇਖਦੇ ਸੀ । ਉਹ ਤੁਹਾਨੂੰ ਕਿਤਾਬਾਂ ਦੇ ਪੰਨਿਆਂ ਤੇ ਤਭਦੇ ਮਿਲਦੇ ਸਨ।
ਤੁਹਾਨੂੰ ਪਤਾ ਲੱਗਾ ਕਿ ਸਭਨਾਂ ਲੋਕਾਂ ਦੀਆਂ ਆਪੇ ਆਪਣੀਆਂ ਪਰੀ- ਕਹਾਣੀਆਂ ਹੁੰਦੀਆਂ ਹਨ ਜਿਹੜੀਆਂ ਇਕ ਦੂਜੀ ਨਾਲ ਮਿਲਦੀਆਂ ਵੀ ਹਨ ਅਤੇ ਨਾਲ ਹੀ ਬਹੁਤ ਵਖਰੀਆਂ ਵੀ ਹਨ । ਤੁਸੀਂ ਅੰਗ੍ਰੇਜ਼ੀ ਇਥੋਪੀਅਨ, ਭਾਰਤੀ ਜਰਮਨ ਅਤੇ ਰੂਸੀ ਪਰੀ-ਕਹਾਣੀਆਂ ਨੂੰ ਸੌਖਿਆਂ ਹੋ ਨਿਖੇੜ ਸਕਦੇ ਹੈ ਕਿਉਂਕਿ ਹਰ ਪਰੀ-ਕਹਾਣੀ ਵਿਚ ਉਸ ਦੇਸ ਦੀ ਕੁਦਰਤ ਤੇ ਉਸ ਦੇਸ ਦੇ ਜੀਵਨ ਦਾ ਚਿਤਰਣ ਹੁੰਦਾ ਹੈ ਜਿਸ ਦੇਸ ਵਿਚ ਢੇਰ ਚਿਰ ਪਹਿਲਾਂ ਉਸ ਦੀ ਰਚਨਾ ਹੋਈ - ਅਤੇ ਜਿਥੇ ਉਹ ਬੱਚਿਆਂ ਨੂੰ ਪੀੜ੍ਹੀ ਦਰ ਪੀੜ੍ਹੀ ਸੁਣਾਈ ਗਈ ਹੈ। ਅਤੇ ਇਹ ਗੱਲ ਅਜ ਸਾਡੇ ਜੁਗ ਵਿਚ ਵੀ ਹੋ ਰਹੀ ਹੈ। ਜਦੋਂ ਤੁਸੀਂ ਵੱਡੇ ਹੋ ਜਾਓਗੇ ਤੁਸੀਂ ਜ਼ਰੂਰ ਆਪ ਵੀ ਉਹ ਪਰੀ- ਕਹਾਣੀਆਂ ਛੋਟੇ ਬੱਚਿਆਂ ਨੂੰ ਸੁਣਾਓਗੇ ਜਿਹੜੀਆਂ ਬਚਪਨ ਵਿਚ ਤੁਸੀਂ ਸੁਣਦੇ ਹੋ।
ਰੂਸੀ ਲੋਕਾਂ ਨੇ ਬਹੁਤ ਸਾਰੇ ਕਾਵਮਈ ਗੀਤਾਂ, ਸੂਝ ਭਰੀਆਂ ਅਖੌਤਾਂ, ਗੁੰਝਲਦਾਰ ਬੁਝਾਰਤਾਂ ਤੇ ਦਿਲਚਸਪ ਪਰੀ-ਕਹਾਣੀਆਂ ਦੀ ਰਚਨਾ ਕੀਤੀ ਹੈ।