ਕੁੱਕੜ ਤੇ ਦਾਣਾ
ਇਕ ਵਾਰ ਦੀ ਗੱਲ ਹੈ, ਇਕ ਕੁਕੜ ਤੇ ਕੁਕੜੀ ਰਹਿੰਦੇ ਸਨ। ਇਕ ਦਿਨ ਕੁਕੜ ਬਾਗ਼ ਵਿਚ ਮਿਟੀ ਅੰਦਰ ਚੁੰਝਾਂ ਮਾਰ ਰਿਹਾ ਸੀ ਤੇ ਉਹਨੇ ਇਕ ਦਾਣਾ ਪੁਟ ਕਢਿਆ।
" ਕੁੜ, ਕੁੜ, ਕੁੜ, ਕੁਕੜੀਏ ਦਾਣਾ ਖਾ ਲੈ," ਕੁਕੜ ਨੇ ਆਖਿਆ। "
ਕੁੜ, ਕੁੜ, ਕੁੜ, ਸੁਕਰੀਆ ਤੇਰਾ, ਕੁਕੜਾ, " ਕੁਕੜੀ ਨੇ ਜਵਾਬ ਦਿੱਤਾ । " ਤੂੰ ਆਪ ਹੀ ਖਾ ਲੈ।"
ਕੁਕੜ ਨੇ ਚੁੰਝ ਮਾਰ ਕੇ ਦਾਣਾ ਚੁਕਿਆ ਤੇ ਇਕੋ ਵਾਰੀ ਨਿਗਲ ਲਿਆ। ਦਾਣਾ ਉਹਦੇ ਸੰਘ ਵਿਚ ਫਸ ਗਿਆ। "
ਕੁਕੜੀਏ, " ਉਸ ਆਵਾਜ਼ ਦਿੱਤੀ, " ਮਿਹਰਬਾਨੀ ਕਰਕੇ ਜਾ, ਤੇ ਦਰਿਆ ਕੋਲੋਂ ਮੇਰੇ ਵਾਸਤੇ ਦੇ ਘੁਟ ਪਾਣੀ ਲਿਆ।"
ਕੁਕੜੀ ਨੇ ਕੀ ਕੀਤਾ, ਉਹ ਭੱਜੀ ਭੱਜੀ ਦਰਿਆ ਕੋਲ ਗਈ।
"ਦਰਿਆਵਾ. ਦਰਿਆਵਾ ਦੇ ਘੁਟ ਪਾਣੀ ਦੇ ਦੇ ਕੁਕੜ ਵਾਸਤੇ। ਉਹਦੇ ਸੰਘ ਵਿਚ ਦਾਣਾ ਫਸ ਗਿਐ।"