

ਕੁਹਾੜੇ ਦਾ ਦਲੀਆ
ਇਕ ਵਾਰ ਦੀ ਗੱਲ ਏ, ਇਕ ਬੁੱਢਾ ਫੌਜੀ ਛੁੱਟੀ ਮਨਾਣ ਲਈ ਘਰ ਜਾ ਰਿਹਾ ਸੀ, ਤੇ ਥਕਿਆ ਉਹ ਬਹੁਤ ਹੋਇਆ ਸੀ ਤੇ ਭੁੱਖ ਉਹਨੂੰ ਡਾਢੀ ਲਗੀ ਹੋਈ ਸੀ। ਉਹ ਇਕ ਪਿੰਡ ਅਪੜਿਆ ਤੇ ਉਹਨੇ ਪਹਿਲੀ ਹੀ ਝੁੱਗੀ ਦਾ ਬੂਹਾ ਜਾ ਖੜਕਾਇਆ।
"ਰਾਹੀ ਨੇ ਰਾਤ ਕਟਣੀ ਏ, " ਉਹਨੇ ਆਖਿਆ।
ਬੂਹਾ ਇਕ ਬੁੱਢੀ ਤੀਵੀਂ ਨੇ ਖੋਲ੍ਹਿਆ।
"ਅੰਦਰ ਲੱਘ ਆ, ਫੌਜੀਆ " ਉਹਨੇ ਸੱਦਾ ਦਿਤਾ।
"ਮਾਲਕਣੇ, ਭੁੱਖੇ ਲਈ ਗਰਾਹੀ ਰੋਟੀ ਹੈ ਈ ?" ਫ਼ੌਜੀ ਨੇ ਪੁਛਿਆ।
ਏਧਰ ਬੁੱਢੀ ਕੋਲ ਹੈ ਸਾਰਾ ਕੁਝ ਚੰਗਾ-ਚੋਖਾ ਸੀ, ਪਰ ਉਹ ਸੀ ਕੰਜੂਸ, ਤੇ ਬਹੁਤ ਹੀ ਫਰੀਬੜੀ ਬਣ-ਬਣ ਬਹਿੰਦੀ ਸੀ।
ਭਲਿਆ ਲੋਕਾ, ਅਜ ਤਾਂ ਮੈਂ ਆਪ ਵੀ ਕੁਝ ਨਹੀਂ ਖਾਧਾ, ਗਰੀਬੜੀ ਦੇ, ਘਰ 'ਚ ਹੈ ਦੀ ਕੁਝ ਨਹੀਂ। " ਉਹ ਕੁਰਲਾਣ ਲਗੀ।