ਹਨ। ਪਰੀ-ਕਹਾਣੀ ਦਾ ਨਾਇਕ ਲੋਕ-ਪਿਆਰੇ ਆਦਰਸ਼ਾਂ ਦਾ ਸਾਕਾਰ ਰੂਪ ਹੁੰਦਾ ਹੈ। ਉਹ ਹਮੇਸ਼ਾ ਹੀ ਬਹਾਦਰ ਤੇ ਨਿਡਰ ਹੁੰਦਾ ਹੈ ਅਤੇ ਉਹ ਹਮੇਸ਼ਾ ਹੀ ਬਦੀ ਨੂੰ ਹਰਾਉਂਦਾ ਹੈ।
ਰੂਸੀ ਕੱਥਕ ਰੋਜ਼ਾਨਾ ਜੀਵਨ ਦਾ ਪ੍ਰਤਿਬਿੰਬ ਪੇਸ਼ ਕਰਨ ਵਾਲੀਆਂ ਕਹਾਣੀਆਂ ਅਤੇ ਲਤੀਫਿਆਂ ਨੂੰ ਬਹੁਤ ਪਸੰਦ ਕਰਦੇ ਹਨ।
ਇਸ ਹਕੀਕਤ ਦੇ ਬਾਵਜੂਦ ਕਿ ਏਹ ਪਰੀ-ਕਹਾਣੀਆਂ ਉਹਨਾਂ ਪੁਰਾਣੇ ਵਕਤਾਂ ਵਿਚ ਰਚੀਆਂ ਗਈਆਂ ਜਦੋਂ ਜਾਗੀਰਦਾਰ ਆਪਣੇ ਖੇਤ-ਗੁਲਾਮ ਦਾ ਪੂਰੀ ਤਰ੍ਹਾਂ ਮਾਲਕ ਹੁੰਦਾ ਸੀ. ਉਹ ਆਪਣੀ ਮਨਮਰਜ਼ੀ ਨਾਲ ਆਪਣੇ ਖੇਤ-ਗੁਲਾਮ ਨੂੰ ਵੇਚ ਸਕਦਾ ਸੀ. ਫੌਜ ਵਿਚ ਭਰਤੀ ਕਰਵਾ ਸਕਦਾ ਸੀ ਜਾਂ ਇਕ ਕੁੱਤੇ ਨਾਲ ਵਟਾ ਸਕਦਾ ਸੀ, ਪਰੀ-ਕਹਾਣੀ ਵਿਚ ਇਕ ਗਈਬ ਕਿਸਾਨ ਜਾਂ ਇਕ ਫੌਜੀ ਸਿਪਾਹੀ ਹਮੇਸ਼ਾ ਹੀ ਜ਼ਾਲਮ, ਲਾਲਚੀ ਅਤੇ ਬੇਹੂਦਾ ਜਾਗੀਰਦਾਰ ਨੂੰ ਜਾਂ ਉਸ ਦੀ ਗੁਸੈਲ ਤੇ ਖਬਤਣ ਵਹੁਟੀ ਨੂੰ ਪਛਾੜ ਦੇਂਦਾ ਹੈ।
ਇਸ ਪੁਸਤਕ ਵਿਚ ਤੁਹਾਨੂੰ ਏਹ ਸਾਰੀਆਂ ਕਹਾਣੀਆਂ ਮਿਲਣਗੀਆਂ।
ਇਸ ਤੋਂ ਇਲਾਵਾ, ਪੁਸਤਕ ਦੇ ਅਖੀਰ ਵਿਚ ਇਕ ਰੂਸੀ ਬੀਲੀਨਾ, ਪਰੰਪਰਾਗਤ ਬੀਰ ਕਵਿਤਾ (ਮੂਰੋਮ ਦਾ ਇਲੀਆ ਤੋਂ ਡਾਕੋ ਸਾਲੇਵੇਈ ) ਦਾ ਬਿਰਤਾਂਤ ਪੜ੍ਹੋਗੇ । ਬੀਲੀਨਾ ਪੁਰਾਤਨ ਨਾਟਕੀ ਗੀਤ ਹਨ ਜਿਹੜੇ ਖਾਸ ਮਧਮ ਗਤੀ ਨਾਲ ਪੇਸ਼ ਕੀਤੇ ਜਾਂਦੇ ਹਨ। ਸੋਵੀਅਤ ਯੂਨੀਅਨ ਦੇ ਉਤਰੀ ਇਲਾਕਿਆਂ ਵਿਚ ਇਹ ਵਿਧੀ ਅਜੇ ਵੀ ਵੇਖਣ ਵਿਚ ਆਉਂਦੀ ਹੈ। ਬੀਲੀਨਾ ਵਿਚ ਸ਼ਾਨਦਾਰ ਰੂਸੀ ਬਹਾਦਰਾਂ ਦੀ ਕਹਾਣੀ ਪੇਸ਼ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਬੇਗਰਜ਼ ਹੋ ਕੇ ਬਹਾਦਰੀ ਨਾਲ ਆਪਣੀ ਮਾਤਭੂਮੀ ਦੀ ਰਖਿਆ ਕੀਤੀ।
ਕੇਵਲ ਬਚਿਆਂ ਨੂੰ ਹੀ ਨਹੀ, ਵਡਿਆਂ ਨੂੰ ਵੀ ਪਰੀ-ਕਹਾਣੀਆਂ ਚੰਗੀਆਂ ਲਗਦੀਆਂ ਹਨ। ਇਸ ਦਾ ਕਾਰਨ ਏਹ ਹੈ ਕਿ ਪਰੀ-ਕਹਾਣੀ ਦੇ ਬਿੰਬਾਂ ਦੀ ਖਿੱਚ ਵੱਲ ਬੇਮੁਖ ਹੋ ਸਕਣਾ ਮੁਸ਼ਕਲ ਹੈ। ਲੋਕ ਭਾਸ਼ਾ ਦੀ ਖਿੱਚ ਅਤੇ ਪਰੀ- ਕਹਾਣੀ ਦੀ ਸ਼ਕਤੀ ਵਲੋਂ ਬੇਮੁਖ ਹੋਣਾ ਮੁਸ਼ਕਲ ਹੈ ਜਿਹੜੀ ਬਦੀ ਉਤੇ ਨੇਕੀ ਦੀ ਅੰਤਮ ਜਿੱਤ ਬਾਰੇ ਮਨੁਖ ਦੇ ਸੁਫਨਿਆਂ ਨੂੰ ਪ੍ਰਤਿਬਿੰਬਤ ਕਰਦੀ ਹੈ। ਜਿਸ ਵਿਚੋਂ ਉਜਲੇ ਭਵਿਖ ਵਿਚ ਲੋਕਾਂ ਦੇ ਵਿਸ਼ਵਾਸ ਤੋਂ ਜਨਮਿਆਂ ਮਾਤਭੂਮੀ ਲਈ ਪਿਆਰ ਡੁਲ ਡੁਲ੍ਹ ਪੈਂਦਾ ਹੈ।
ਐ. ਪੇਮੇਰਾਨਤਸੇਵਾ