ਨੇ ਛੜੱਪਾ ਮਾਰਿਆ ਤੇ ਦਹਿਲੀਜ਼ਾਂ ਤੋਂ ਬਾਹਰ ਲਾਂਘੇ ਵਿਚ, ਫੇਰ ਉਹ ਦਰਵਾਜ਼ੇ ਦੀਆਂ ਪੌੜੀਆਂ ਉਤਰ ਕੇ ਵਿਹੜੇ ਵਿਚ ਆ ਗਿਆ ਤੇ ਵਿਹੜੇ ਵਿਚੋਂ ਫਾਟਕ ਪਾਰ ਕਰਕੇ ਉਹ ਦੂਰ, ਬਹੁਤ ਦੂਰ ਰਿੜ੍ਹਦਾ ਗਿਆ।
ਉਹ ਸੜਕ ਤੇ ਰਿੜ੍ਹਦਾ ਗਿਆ, ਰਿੜ੍ਹਦਾ ਗਿਆ ਤੇ ਅਖੀਰ ਉਹਨੂੰ ਇਕ ਖਰਗੋਸ਼ ਮਿਲ ਪਿਆ।
"ਲੱਡੂਆ, ਲੱਡੂਆ, ਮੈਂ ਤੈਨੂੰ ਖਾ ਜਾਊਂ, ਖਰਗੋਸ਼ ਨੇ ਆਖਿਆ। " ਨਾ, ਖਰਗੋਸ਼ਾ ਤੂੰ ਮੈਨੂੰ ਨਾ ਖਾ! ਮੈਂ ਤੈਨੂੰ ਇਕ ਗੌਣ ਸੁਣਾਉਂਦਾਂ :
" ਮੈ ਹਾਂ ਲੱਡੂ ਗੋਲ ਜਿਹਾ ਰੜ੍ਹ ਕੇ ਹੋਇਆ ਰੰਗ ਭੂਰਾ ਪੀਪਾ ਝਾੜ ਕੇ ਆਟੇ ਵਾਲਾ ਹੂੰਝ ਭੜੋਲਾ ਦਾਣਿਆਂ ਵਾਲਾ ਮੇਰੇ ਵਿਚ ਮਲਾਈ ਪਾਈ ਫੇਰ ਘਿਓ ਵਿਚ ਹੋਈ ਤਲਾਈ ਠੰਡਾ ਹੋਣ ਲਈ ਰੱਖ ਦਿੱਤਾ। ਮੈਂ ਵੀ ਨਹੀਂ ਹਾਂ ਪਰ ਬੇਅਕਲਾ ! ਬਾਬੇ ਤੋਂ ਮੈਂ ਗਿਆ ਨਾ ਫੜਿਆ ਦਾਦੀ ਤੋ ਮੈਂ ਗਿਆ ਨਾ ਫੜਿਆ ਤੇਰੇ ਹੱਥ ਵੀ ਮੈਂ ਨਹੀਂ ਆਉਣਾ, ਭਈ ਖਰਗੋਸ਼ਾ !"
ਅਤੇ ਖਰਗੋਸ਼ ਨੇ ਅਜੇ ਅੱਖ ਵੀ ਨਹੀਂ ਸੀ ਝਮਕੀ ਕਿ ਉਹ ਅਗਾਂਹ ਰਿੜ੍ਹ ਗਿਆ। ਉਹ ਰਿੜ੍ਹਦਾ ਗਿਆ। ਰਿੜ੍ਹਦਾ ਗਿਆ ਤੇ ਅਖੀਰ ਉਹਨੂੰ ਇਕ ਬਘਿਆੜ ਮਿਲ ਪਿਆ। ਲੱਡੂਆ, ਲੱਡੂਆ, ਮੈਂ ਤੈਨੂੰ ਖਾ ਜਾਊਂ", ਬਘਿਆੜ ਨੇ ਆਖਿਆ। "ਨਾ ਚਿਟਿਆ ਬਘਿਆੜਾ, ਮੈਨੂੰ ਨਾ ਖਾ! ਮੈਂ ਤੈਨੂੰ ਇਕ ਗੌਣ ਸੁਣਾਉਂਦਾਂ:
"ਮੈਂ ਹਾਂ ਲਡੂ ਗੋਲ ਜਿਹਾ
ਰੜ੍ਹ ਕੇ ਹੋਇਆ ਰੰਗ ਭੂਰਾ