ਮੁਕਾਬਲੇ ਉਹਨਾਂ ਦਾ 'ਰੋਮਾਂਸਵਾਦ' ਸਿਰਫ਼ ਇਸ ਗੱਲੋਂ ਭਿੰਨ ਸੀ ਕਿ ਉਹਨਾਂ ਵਿੱਚ ਪ੍ਰਤਿਭਾ ਦੀ ਕਮੀ ਸੀ ਅਤੇ ਉਹਨਾਂ ਦੇ ਸੁਪਨਦਰਸ਼ੀ-ਮਿਨਾਈ ਅਤੇ ਮਿਤਆਈ ਵਰਗੇ ਕਿਸਾਨ-ਪੌਲੀਕੁਸ਼ਕਾ, ਕਾਲੀਨਿਚ ਅਤੇ ਕਰਾਤਾਯੇਵ, ਅਤੇ ਉਹਨਾਂ ਜਿਹੇ ਹੋਰ ਕਿਸਾਨ ਪਾਤਰਾਂ ਦੀ ਮਹਿਜ਼ ਘਟੀਆ ਜਿਹੀ ਨਕਲ ਸਨ।
ਉਸ ਸਮੇਂ, ਇਸ ਗਰੁੱਪ ਦੇ ਬਹੁਤ ਨੇੜੇ, ਪਰ ਸਮਾਜਿਕ ਰੂਪ ਵਿੱਚ ਕਿਤੇ ਵਧੇਰੇ ਦੂਰਦਰਸ਼ੀ ਅਤੇ ਪ੍ਰਤਿਭਾਸ਼ਾਲੀ ਦੇ ਬਹੁਤ ਮਹੱਤਵਪੂਰਨ ਲੇਖਕ ਸਨ - ਦ. ਮਾਮਿਕ-ਸਿਬਿਆਰਕ ਅਤੇ ਗਲੇਬ ਉਸਪੇਂਸਕੀ, ਜਿਹਨਾਂ ਨੇ ਸਭ ਤੋਂ ਪਹਿਲਾਂ ਪੇਂਡੂ ਅਤੇ ਸ਼ਹਿਰੀ ਜੀਵਨ, ਸਨਅਤੀ ਮਜ਼ਦੂਰ ਅਤੇ ਕਿਸਾਨ ਵਿਚਲਾ ਫ਼ਰਕ ਦੇਖਿਆ ਅਤੇ ਉਸਦਾ ਵਰਣਨ ਕੀਤਾ। ਇਹਨਾਂ ਵਿੱਚੋਂ ਗਲੇਬ ਉਸਪੇਂਸਕੀ ਨੇ ਬੜੀ ਬਰੀਕ ਨਜ਼ਰ ਦਾ ਮੁਜ਼ਾਹਰਾ ਕੀਤਾ, ਜਿਸਨੇ ਦੇ ਪ੍ਰਮੁੱਖ ਕਿਤਾਬਾਂ ਲਿਖੀਆਂ: 'ਰਸੇਤਰਿਆਯੇਵ ਗਲੀ ਦੀ ਨੈਤਿਕਤਾ' ਅਤੇ 'ਧਰਤੀ ਦੀ ਤਾਕਤ', ਜਿਹਨਾਂ ਦੀ ਸਮਾਜਿਕ ਕੀਮਤ ਅਜੇ ਵੀ ਬਣੀ ਹੋਈ ਹੈ। ਆਮ ਤੌਰ 'ਤੇ ਉਸਪੇਸਕੀ ਦੀਆਂ ਕਹਾਣੀਆਂ ਦਾ ਸਿੱਖਿਆਤਮਕ ਮਹੱਤਵ ਸਥਾਈ ਹੈ ਅਤੇ ਸਾਡੇ ਨੌਜਵਾਨ ਲੇਖਕਾਂ ਲਈ ਚੰਗਾ ਹੋਵੇਗਾ ਕਿ ਉਹ ਉਸਪੇਂਸਕੀ ਦੀ ਨਿਰੀਖਣ ਕਰਨ ਦੀ ਕਾਬਲੀਅਤ ਅਤੇ ਆਲ਼ੇ-ਦੁਆਲੇ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਵਿਆਪਕ ਗਿਆਨ ਤੋਂ ਲਾਭ ਉਠਾਉਣ।
ਆਪਣੀਆਂ ਕਹਾਣੀਆਂ'ਮੁਜ਼ੀਕ', 'ਨਾਲੀ ਵਿੱਚ ਜਿਹਨਾਂ ਦਾ ਜ਼ਿਕਰ ਮੈਂ ਕਰ ਚੁੱਕਿਆ ਹਾਂ ਅਤੇ 'ਨਵਾਂ ਬੰਗਲਾ' ਵਿੱਚ ਵੀ ਐਂਤਨ ਚੈਖ਼ਵ ਨੇ ਇਹ ਦਿਖਾਇਆ ਹੈ ਕਿ ਉਹ ਕਿਸਾਨਾਂ ਦੇ ਆਦਰਸ਼ੀਕਰਨ ਕਰਨ ਦੇ ਕੱਟੜ ਵਿਰੋਧੀ ਹਨ। ਇਸ ਪ੍ਰਵਿਰਤੀ ਦਾ ਇਵਾਨ ਬੂਨਿਨ ਨੇ ਆਪਣੇ ਨਾਵਲਿਟ 'ਪਿੰਡ' ਅਤੇ ਕਿਸਾਨਾਂ ਨਾਲ ਸਬੰਧਤ ਆਪਣੀਆਂ ਸਾਰੀਆਂ ਕਹਾਣੀਆਂ ਵਿੱਚ ਹੋਰ ਵੀ ਸਖ਼ਤੀ ਨਾਲ ਵਿਰੋਧ ਕੀਤਾ ਹੈ। ਇਹ ਬਹੁਤ ਮਹੱਤਵਪੂਰਨ ਤੱਥ ਹੈ ਕਿ ਸੇਮਯੋਨ ਪੋਦੇਯਾਚੇਵ ਅਤੇ ਬਹੁਤ ਪ੍ਰਤਿਭਾਸ਼ਾਲੀ ਤੇ ਵਿਕਾਸਸ਼ੀਲ ਲੇਖਕ, ਇਵਾਨ ਵੋਲਨੋਵ** ਜਿਹੇ ਕਿਸਾਨ ਲੇਖਕਾਂ ਨੇ ਪੇਂਡੂ ਜੀਵਨ ਦਾ ਵਰਣਨ ਬਹੁਤ ਬੇਕਿਰਕ ਸ਼ਬਦਾਂ ਨਾਲ ਕੀਤਾ ਹੈ। ਪੇਂਡੂ ਜੀਵਨ ਅਤੇ ਕਿਸਾਨ ਦੀ ਮਨੋਬਿਰਤੀ ਵਰਗੇ ਵਿਸ਼ੇ ਅੱਜ ਵੀ ਪ੍ਰਚੱਲਿਤ ਅਤੇ ਬੇਹੱਦ ਮਹੱਤਵਪੂਰਨ ਹਨ। ਇਹ ਅਜਿਹੀ ਗੱਲ ਹੈ ਜਿਹੜੀ ਸਾਡੇ ਨੌਜਵਾਨ ਲੇਖਕਾਂ ਨੂੰ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ।
ਜੋ ਕੁਝ ਵੀ ਕਿਹਾ ਗਿਆ ਹੈ. ਉਸਤੋਂ ਇਹ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਸਾਡਾ ਸਾਹਿਤ "ਰੋਮਾਂਸਵਾਦ" ਤੋਂ, ਜ਼ਿੰਦਗੀ ਪ੍ਰਤੀ ਇੱਕ ਸਰਗਰਮ ਰੁਖ਼ ਦੀ ਸਿੱਖਿਆ, ਕਿਰਤ ਦਾ ਸਨਮਾਨ ਅਤੇ ਜਿਉਣ ਦੀ ਇੱਛਾ ਦੀ ਸਿੱਖਿਆ ਦੇ ਰੂਪ ਵਿੱਚ, ਜੀਵਨ ਦੇ ਨਵੇਂ ਰੂਪਾਂ ਦੇ ਨਿਰਮਾਣ ਵਿੱਚ ਪ੍ਰੇਰਕ ਅਤੇ ਪੁਰਾਣੀ ਦੁਨੀਆਂ ਲਈ ਨਫ਼ਰਤ ਦੇ ਸੋਮੇ ਦੇ ਰੂਪ ਵਿੱਚ ਜਾਣੂ ਨਹੀਂ ਹੈ, ਜਿਸ ਦੁਨੀਆਂ ਦੀ ਮਾੜੀ ਵਿਰਾਸਤ ਤੋਂ ਅਸੀਂ ਐਨੀਆਂ ਦੁੱਖ-ਤਕਲੀਫਾਂ ਸਹਿ ਕੇ
*ਪੋਦੇਯਾਚੇਵ, ਸੇਮਯੋਨ (1866-1934)-ਰੂਸੀ ਸੋਵੀਅਤ ਲੇਖਕ।
** ਵੋਲਨੋਵ, ਇਵਾਨ (1885-1931)-ਲੇਖਕ, ਜਿਹਨਾਂ ਨੇ ਖੇਤ-ਗੁਲਾਮੀ ਦੇ ਖਾਤਮੇ ਤੋਂ ਬਾਅਦ ਰੂਸੀ ਕਿਸਾਨੀ ਦੀ ਨੈਤਿਕਤਾ ਤੇ ਜੀਵਨ ਬਾਰੇ ਲਿਖਿਆ।