

ਕਿ ਬੋਲੀ ਵਿੱਚ, ਜਿਹੜੀ ਯੁੱਗਾਂ ਦੀ ਪ੍ਰਮੁੱਖ ਚਾਲਕ ਸ਼ਕਤੀ ਹੈ। ਜਿਵੇਂ ਫ਼. ਬੁਸਲਾਯੇਵ ਨੇ ਲਿਖਿਆ ਹੈ: “ਬੋਲੀ ਸਮੂਹਿਕ ਸਰਗਰਮੀ ਦਾ ਉਹ ਲਾਜ਼ਮੀ ਅੰਗ ਸੀ, ਜਿਸ ਵਿੱਚ ਵਿਅਕਤੀ ਨੇ ਆਪਣਾ ਸਰਗਰਮ ਹਿੱਸਾ ਪਾਉਣ ਦੇ ਬਾਵਜੂਦ ਵੀ ਜਨ-ਸਮੂਹ ਤੋਂ ਕੋਈ ਭਿੰਨਤਾ ਹਾਸਿਲ ਨਹੀਂ ਸੀ ਕੀਤੀ।"
ਭਾਸ਼ਾ-ਵਿਗਿਆਨ ਅਤੇ ਸੱਭਿਆਚਾਰ ਦਾ ਇਤਿਹਾਸ ਦੋਨੇ ਨਿਰਵਿਵਾਦ ਰੂਪ ਵਿੱਚ ਇਹ ਗੱਲ ਮੰਨਦੇ ਹਨ, ਕਿ ਭਾਸ਼ਾ ਦੀ ਬਣਤਰ ਅਤੇ ਵਿਕਾਸ ਇੱਕ ਸਮੂਹਿਕ ਪ੍ਰਕਿਰਿਆ ਹੈ। ਸਮੂਹ ਦੀ ਵਿਸ਼ਾਲ ਤਾਕਤ ਜਰੀਏ ਹੀ ਮਿੱਥ ਅਤੇ ਲੋਕ-ਗਥਾਵਾਂ ਦੀ ਅਥਾਹ ਅਤੇ ਲਾਸਾਨੀ ਸੁੰਦਰਤਾ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਸੁੰਦਰਤਾ ਜਿਹੜੀ ਵਿਚਾਰ ਅਤੇ ਰੂਪ ਦੇ ਪੂਰਨ ਤੌਰ 'ਤੇ ਇੱਕਸੁਰ ਮੇਲ ਵਿੱਚੋਂ ਨਿਕਲਦੀ ਹੈ। ਅੱਗੋਂ ਇਹ ਇੱਕਸੁਰ ਮੇਲ ਸਮੂਹਿਕ ਮਾਨਸਿਕਤਾ ਦੀ ਸਮੁੱਚਤਾ ਦੁਆਰਾ ਹੀ ਹੋਂਦ ਵਿੱਚ ਆਉਂਦਾ ਹੈ, ਇਸ ਸਮੂਹਿਕ ਮਾਨਸਿਕਤਾ ਦੀ ਚਿੰਤਨ ਪ੍ਰਕਿਰਿਆ ਦੇ ਸਿੱਟੇ ਵਜੋਂ ਬਾਹਰੀ ਰੂਪ ਕਿਸੇ ਮਹਾਂ-ਕਾਵਿ ਦੇ ਸੰਕਲਪ ਦਾ ਇਸ ਢੰਗ ਨਾਲ ਅੰਗ ਅਤੇ ਜਿੰਦ-ਜਾਨ ਬਣ ਗਿਆ, ਕਿ ਬੋਲਿਆ ਹੋਇਆ ਸ਼ਬਦ ਇੱਕ ਚਿੰਨ ਦਾ ਰੂਪ ਧਾਰ ਗਿਆ। ਦੂਜੇ ਸ਼ਬਦਾਂ ਵਿੱਚ, ਬੋਲਚਾਲ ਦੇ ਅਮਲ ਨੇ ਲੋਕਾਂ ਦੀ ਕਲਪਨਾ ਵਿੱਚ ਜਿਉਂਦੇ ਜਾਗਦੇ ਬਿੰਬਾਂ ਅਤੇ ਧਾਰਨਾਵਾਂ ਦੀ ਇੱਕ ਲੜੀ ਜਗਾ ਦਿੱਤੀ, ਜਿਸ ਵਿੱਚ ਉਹ ਆਪਣੇ ਵਿਚਾਰਾਂ ਨੂੰ ਸਾਕਾਰ ਰੂਪ ਦਿੰਦੇ ਸਨ । ਜਦੋਂ ਹਵਾ ਦੀ ਉਪਮਾ ਪੰਛੀ ਦੇ ਖੰਭਾਂ ਨਾਲ ਦਿੱਤੀ ਗਈ ਤਾਂ ਇਹ ਪ੍ਰਭਾਵਾਂ ਦੀ ਮੁਢਲੀ ਸਾਂਝ (Primitive association of impressions) ਦਾ ਹੀ ਇੱਕ ਪ੍ਰਮਾਣ ਸੀ । ਹਵਾ ਦੀ ਅਦਿੱਖ ਹਰਕਤ ਨੂੰ ਪੰਛੀ ਦੀ ਪ੍ਰਤੱਖ ਦਿਸਦੀ ਉਡਾਣ ਦੇ ਵੇਗ ਵਿੱਚ ਸਾਕਾਰ ਕੀਤਾ ਗਿਆ। ਇਸਤੋਂ ਅਗਲਾ ਕਦਮ ਇਹ ਕਹਿਣਾ ਸੀ ਕਿ "ਤੀਰ ਪੰਛੀਆਂ ਵਾਂਗੂ ਉੱਡਦੇ ਹਨ" । ਸਲਾਵ ਹਵਾ ਨੂੰ 'ਸਤੀ' ਅਤੇ ਹਵਾ ਦੇ ਦੇਵਤੇ ਨੂੰ 'ਸਤੀਬੋਗ' ('ਬੋਗ' ਰੂਸੀ ਸ਼ਬਦ ਹੈ, ਜਿਸਦਾ ਅਰਥ ਹੈ ਦੇਵਤਾ-ਅਨੁ.) ਕਹਿੰਦੇ ਸਨ। ਇਸੇ ਸ਼ਬਦ ਤੋਂ ਸਾਨੂੰ ਰੂਸੀ ਦੇ ਕਈ ਸ਼ਬਦ ਹਾਸਿਲ ਹੋਏ ਹਨ: ਸਤੇਲਾ (ਤੀਰ), ਸਤੀਜ਼ਨ (ਦਰਿਆ ਦਾ ਵਹਿਣ) ਅਤੇ ਕਈ ਹੋਰ ਸ਼ਬਦ ਜਿਹੜੇ ਗਤੀ ਦੇ ਸੂਚਕ ਹਨ, ਜਿਵੇਂ, ਵਸਤੇਚਾ (ਮੁਲਾਕਾਤ), ਸਤੰਗ (ਪੁਰਾਣੇ ਰੂਪ ਦੀ ਇੱਕ ਕਿਸ਼ਤੀ), ਸਰੀਨਟ (ਵਹਿ ਜਾਣਾ), ਰਿਸਕਤ (ਸ਼ਿਕਾਰ ਦੀ ਭਾਲ ਵਿੱਚ ਜਾਣਾ) ਅਤੇ ਇਹੋ ਜਿਹੇ ਹੀ ਕਈ ਹੋਰ। ਜਦੋਂ ਸਮੁੱਚੀ ਲੋਕਾਈ ਨੇ ਇੱਕ ਮਨੁੱਖ ਵਾਂਗ ਸੋਚਿਆ ਤਾਂ ਕਿਤੇ ਜਾ ਕੇ ਪ੍ਰੋਮੇਥੀਅਸ, ਬੈਤਾਨ, ਹਰਕਿਉਲਸ, ਸਵੇਤੋਗੋਰ, ਇਲਿਆ, ਮਿਕੂਲਾ** ਜਿਹੇ ਪਰਿਪੂਰਣ ਸੰਕਲਪ ਤੇ ਸ਼ਾਨਦਾਰ ਚਿੰਨ ਅਤੇ ਜੀਵਨ ਬਾਰੇ ਲੋਕਾਂ ਦੇ ਤਜ਼ਰਬਿਆਂ ਦੀਆਂ ਸੈਂਕੜੇ ਹੋਰ ਵਿਰਾਟ ਸਧਾਰਣੀਕਰਨਾਂ ਦੀ ਰਚਨਾ
* ਬੁਸਲਾਯੇਵ, ਫਿਓਦੌਰ ਇਵਾਨੋਵਿੱਚ (1818-1897)-ਪ੍ਰਸਿੱਧ ਰੂਸੀ ਭਾਸ਼ਾ-ਵਿਗਿਆਨੀ, 'ਰੂਸੀ ਭਾਸ਼ਾ ਦਾ ਇਤਿਹਾਸਕ ਵਿਆਕਰਣ' ਨਾਮਕ ਕਿਤਾਬ ਦੇ ਲੇਖਕ, ਰੂਸੀ ਸਾਹਿਤ ਤੇ ਲੋਕ-ਕਲਾ ਦੇ ਇਤਿਹਾਸ ਬਾਰੇ ਅਨੇਕਾਂ ਲੇਖ ਲਿਖੇ।
* ਸਵਿਆਤੇਗੋਰ, ਇਲਿਆ ਮੁਰੋਮੇਤਸ ਤੇ ਮਿਕੂਲਾ ਸੇਲਿਆਨੀਨੋਵਿਚ- ਰੂਸੀ ਲੋਕ ਮਹਾਂ-
ਕਾਵਿ ਦੇ ਨਾਇਕ।