

ਜਮਾਤ ਵਿੱਚ ਘੁਲਮਿਲ ਜਾਣ ਲਈ ਲੋੜੀਂਦੇ ਹੁੰਦੇ ਹਨ, ਪਰ ਕਿਉਂਕਿ ਦੇਸ਼ ਵਿੱਚ ਸਨਅਤ ਅਤੇ ਜਮਾਤਾਂ ਦੇ ਜੱਥੇਬੰਦ ਹੋਣ ਦਾ ਵਿਕਾਸ ਬੁੱਧੀਜੀਵੀ ਦੇ ਆਪਣੇ ਵਿਕਾਸ ਨਾਲੋਂ ਘੱਟ ਰਫਤਾਰ ਨਾਲ ਹੋ ਰਿਹਾ ਸੀ, ਇਸ ਲਈ ਉਸਨੂੰ ਆਪਣਾ ਰਾਹ ਸਮਾਜਿਕ ਤੌਰ 'ਤੇ ਇੱਕਮੁੱਠ ਹੋਏ ਗਰੁੱਪਾਂ ਤੋਂ ਬਾਹਰ ਲੱਭਣ ਲਈ ਮਜ਼ਬੂਰ ਹੋਣਾ ਪਿਆ। “ਪਛਤਾਉਂਦੇ ਕੁਲੀਨ” ਵਾਂਗ, ਜਿਹੜਾ ਕਿ ਖੇਤ-ਗੁਲਾਮੀ ਦੇ ਖਾਤਮੇ ਕਾਰਨ ਤਬਾਹ ਹੋ ਗਿਆ ਸੀ, ਬੁੱਧੀਜੀਵੀ ਨੂੰ ਅਜਿਹੀਆਂ ਤਿੱਖੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਹਨਾਂ ਤੋਂ ਕਿ ਵਿਦੇਸ਼ ਵਿੱਚ ਉਸਦੇ ਹਮਰੁਤਬਾ (ਬੁੱਧੀਜੀਵੀ) ਪੂਰੀ ਤਰ੍ਹਾਂ ਅਨਜਾਣ ਸਨ । ਸਮੱਸਿਆਵਾਂ ਜਿਹਨਾਂ ਦਾ ਨਿਚੋੜ ਦੇ ਸਵਾਲਾਂ ਵਿੱਚ ਰੱਖਿਆ ਜਾ ਸਕਦਾ ਹੈ:
"ਮੈਂ ਕਿਹੜਾ ਰਾਹ ਚੁਣਾਂ ? ਕੀ ਕੀਤਾ ਜਾਵੇ ?"
ਲੋੜ ਇਸ ਗੱਲ ਦੀ ਸੀ ਕਿ ਨਿਮਨ ਮੱਧ ਵਰਗ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੋਈ ਸਿਧਾਂਤਕ ਹੈੱਡ ਕੁਆਟਰ ਸਥਾਪਿਤ ਕੀਤਾ ਜਾਵੇ। ਇਹ ਲੋੜ "ਇਤਿਹਾਸ ਵਿੱਚ ਵਿਅਕਤੀਤਵ ਦੀ ਭੂਮਿਕਾ" ਦੇ ਸਿਧਾਂਤ ਨੇ ਪੂਰੀ ਕੀਤੀ, ਜਿਸਦਾ ਇਹ ਦਾਅਵਾ ਸੀ ਕਿ ਸਮਾਜਿਕ ਟੀਚੇ ਸਿਰਫ਼ ਤੇ ਸਿਰਫ਼ ਅਲੱਗ-ਅਲੱਗ ਵਿਅਕਤੀਆਂ ਦੁਆਰਾ ਹੀ ਹਾਸਿਲ ਕੀਤੇ ਜਾ ਸਕਦੇ ਹਨ।
ਇੱਕੋ ਇੱਕ ਰਾਹ ਜਿਸ 'ਤੇ ਚੱਲਿਆ ਜਾ ਸਕਦਾ ਸੀ, ਪੂਰੀ ਤਰ੍ਹਾਂ ਸਪੱਸ਼ਟ ਸੀ: ਬੁੱਧੀਜੀਵੀ ਨੂੰ ਲੋਕਾਂ ਵਿੱਚ ਜਾ ਕੇ ਕੰਮ ਕਰਨਾ ਪੈਣਾ ਸੀ ਤਾਂ ਕਿ ਉਹਨਾਂ ਵਿੱਚ ਉਹਨਾਂ ਦੇ ਹੱਕਾਂ ਪ੍ਰਤੀ ਜਾਗਰਿਤੀ ਪੈਦਾ ਕੀਤੀ ਜਾ ਸਕੇ । ਆਪਣੀ ਤਾਕਤ ਦੇ ਸੋਮੇ ਵਜੋਂ ਲੋਕਾਂ ਦੀ ਉਰਜਾ 'ਤੇ ਨਿਰਭਰ ਹੋਣ ਤੋਂ ਬਾਅਦ ਹੀ ਬੁੱਧੀਜੀਵੀ ਵਰਗ ਸਰਕਾਰ ਨੂੰ ਨਵੇਂ ਸੁਧਾਰ ਲਿਆਉਣ ਅਤੇ ਦੇਸ਼ ਦੇ ਸੱਭਿਆਚਾਰਕ ਵਿਕਾਸ ਨੂੰ ਤੇਜ਼ ਕਰਨ ਲਈ ਮਜ਼ਬੂਰ ਕਰ ਸਕਿਆ। ਅਤੇ ਇਸ ਤਰ੍ਹਾਂ ਹਜ਼ਾਰਾਂ ਹੀ ਵਿਅਕਤੀਆਂ ਨੂੰ ਜੀਵਨ ਵਿੱਚ ਢੁੱਕਵੀਂ ਤੇ ਅਰਾਮਦਾਇਕ ਥਾਂ ਦਿਲਾ ਸਕਿਆ।
ਇਹ ਤੱਥ ਕਿ ਬੁੱਧੀਜੀਵੀ ਕੋਲ "ਲੋਕਾਂ ਵਿੱਚ ਕੰਮ ਕਰਨ" ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਅਤੇ ਕਿ ਲੋੜਾਂ ਦੇ ਦਬਾਅ ਹੇਠ "ਨਾਇਕ" ਨੂੰ ਮਜ਼ਬੂਰੀਵੱਸ "ਲੋਕਾਂ" ਨਾਲ ਨਾਤਾ ਜੋੜਨਾ ਪਿਆ, ਰੂਸੀ ਸਾਹਿਤ ਵਿੱਚ ਉੱਘੜ ਕੇ ਸਾਹਮਣੇ ਨਹੀਂ ਆਏ। ਉਂਜ ਭਾਵੇਂ ਇਸ ਵਿੱਚ ਉਸ ਨਾਇਕ ਦੇ ਅਨੇਕਾਂ ਉਸਤਤ-ਗਾਣ ਮਿਲਦੇ ਹਨ, ਜਿਸਨੇ ਆਪਣਾ ਜੀਵਨ ਲੋਕਾਂ ਦੀਆਂ ਸ਼ਕਤੀਆਂ ਨੂੰ ਜੱਥੇਬੰਦ ਕਰਨ ਦੇ ਕਠਿਨ ਕੰਮ ਵਿੱਚ ਲਗਾ ਕੇ Grail ਹਾਸਿਲ ਕਰਨ ਦੇ ਯਤਨ ਕੀਤੇ ਸਨ।
ਬੁੱਧੀਜੀਵੀ ਦੀ ਮਾਨਸਿਕਤਾ ਉਸਦੀ ਜਵਾਨੀ ਦੇ ਮੁੱਢਲੇ ਦੌਰ ਵਿੱਚ ਹੀ ਤਿੜਕਣੀ ਸ਼ੁਰੂ ਹੋ ਗਈ ਸੀ ਜਦੋਂ ਉਸਨੂੰ ਸਮਾਜਵਾਦ ਨੂੰ ਰਾਹ-ਦਰਸੇਵਾਂ ਸਿਧਾਂਤ ਮੰਨਣ ਲਈ ਮਜ਼ਬੂਰ ਹੋਣਾ ਪਿਆ ਸੀ।
ਦਿਮਾਗ ਵਿੱਚ ਗੱਲਾਂ ਸਾਂਭ ਕੇ ਰੱਖਣ ਦੀ ਸਮਰੱਥਾ ਵਿਅਕਤੀ ਦੇ ਅਨੁਭਵ ਦੇ ਕੁੱਲ-ਜੋੜ ਨਾਲੋਂ ਕਿਤੇ ਘੱਟ ਹੁੰਦੀ ਹੈ, ਅਤੇ ਬਹੁਤ ਘੱਟ ਲੋਕ ਇਸ ਯੋਗ ਹੁੰਦੇ ਹਨ ਕਿ ਉਹ ਜੀਵਨ