ਗੰਜ ਸ਼ਕਰ
ਬਾਬਾ ਫ਼ਰੀਦ ਜੀ ਦੇ ਨਾਮ ਨਾਲ ਉਹਨਾਂ ਦੇ ਨਾਮ-ਲੇਵਾ ਲਫ਼ਜ਼ 'ਗੰਜ ਸ਼ਕਰ' ਵਰਤਦੇ ਹਨ । ਬਾਬਾ ਜੀ ਨੂੰ 'ਗੰਜ ਸ਼ਕਰ' ਆਖਣਾ ਕਿਵੇਂ ਸ਼ੁਰੂ ਹੋਇਆ—ਇਸ ਬਾਰੇ ਡੀ ਅਚਰਜ ਕਹਾਣੀਆਂ ਲਿਖੀਆਂ ਮਿਲਦੀਆਂ ਹਨ ।ਇਉਂ ਜਾਪਦਾ ਹੈ ਕਿ ਜਿਵੇਂ ਫ਼ਰੀਦ ਜੀ ਦੀ ਰਾਣੀ ਨੂੰ ਗਲਤ ਸਮਝ ਕੇ ਇਹ ਖ਼ਿਆਲ ਬਣਾਏ ਗਏ ਕਿ ਬਾਬਾ ਜੀ ਨੇ ਕਾਠ ਦੀ ਰੋਟੀ ਆਪਣੇ ਪੱਲੇ ਬੱਧੀ ਹੋਈ ਸੀ, ਅਤੇ ਉਹ ਜੰਗਲ ਵਿਚ ਪੁੱਠੇ ਲਟਕ ਕੇ ਤਪ ਕਰਿਆ ਕਰਦੇ ਸਨ, ਇਸ ਤਰ੍ਹਾਂ ਉਹਨਾਂ ਦੇ ਜੀਵਨ ਨੂੰ ਗਲਤ ਸਮਝ ਕੇ ਉਹਨਾਂ ਦੇ 'ਗੰਜ ਸ਼ਕਰ' ਹੋਣ ਦੇ ਸੰਬੰਧ ਵਿਚ ਅਜੀਬ ਸਾਖੀਆਂ ਲਿਖੀਆਂ ਗਈਆਂ ਹਨ ।
ਉਹਨਾਂ ਕਹਾਣੀਆਂ ਵਿਚੋਂ ਇਕ ਕਹਾਣੀ ਇਉਂ ਹੈ ਕਿ ਫ਼ਰੀਦ ਜੀ ਆਪਣੇ ਨਫ਼ਸ ਨੂੰ ਮਾਰਨ ਲਈ ਤਿੰਨ ਤਿੰਨ ਦਿਨਾਂ ਦਾ ਰੋਜ਼ਾ ਰੱਖਿਆ ਕਰਦੇ ਸਨ । ਇਕ ਵਾਰੀ ਰੋਜ਼ਾ ਰੱਖਿਆ, ਤਿੰਨਾਂ ਦਿਨਾਂ ਪਿਛੋਂ ਜਦੋਂ ਰੋਜ਼ਾ ਖੋਲ੍ਹਣਾ ਸੀ ਤਾਂ ਖਾਣ ਨੂੰ ਕੁਝ ਨਾ ਮਿਲਿਆ, ਭੁੱਖ ਨਾਲ ਬੜੇ ਘਬਰਾਏ ਤਾਂ ਫ਼ਰੀਦ ਜੀ ਨੇ ਮਿੱਟੀ ਦੀਆਂ ਕੁਝ ਢੋਲੀਆਂ ਮੂੰਹ ਵਿਚ ਪਾਈਆਂ । ਉਹ ਮਿੱਟੀ ਸ਼ਕਰ ਬਣ ਗਈ ਬੱਸ। ਇਸ ਤੋਂ ਉਹਨਾਂ ਨੂੰ ਲੋਕਾਂ ਨੇ "ਗੰਜ ਸ਼ਕਤ" ਆਖਣਾ ਸ਼ੁਰੂ ਕਰ ਦਿਤਾ।
ਪਰ ਇਹ ਕਹਾਣੀ ਲਿਖਣ ਵਾਲੇ ਨੂੰ ਉਹਨਾਂ ਦੀ ਕਾਠ ਦੀ ਰੋਟੀ ਦਾ ਚੇਤਾ ਨਹੀਂ ਰਿਹਾ । ਜੇ ਫ਼ਰੀਦ ਜੀ ਸਿਰਫ਼ ਤਿੰਨ ਦਿਨ ਦੀ ਭੁੱਖ ਨਾਲ ਵਿਆਕੁਲ ਹੋ ਸਕਦੇ ਸਨ, ਤਾਂ ਉਹ ਕਈ ਕਈ ਦਿਹਾੜੇ ਕਾਠ ਦੀ ਰੋਟੀ ਨੂੰ ਚੱਕ ਮਾਰ ਕੇ ਆਪਣੇ ਆਪ ਨੂੰ ਕਿਵੇਂ ਤਸੱਲੀ ਦੇ ਲੈਂਦੇ ਸਨ? ਦੋਵੇਂ ਗੱਲਾਂ ਆਪੋ ਵਿਚ ਮੇਲ ਨਹੀਂ ਖਾਂਦੀਆਂ ।
ਅਸਲ ਗੱਲ ਤਾਂ ਬਿਲਕੁਲ ਹੋਰ ਹੈ । ਇਹ ਗੱਲ ਆਮ ਪਰਸਿੱਧ ਹੈ ਕਿ ਬਾਬਾ ਜੀ ਦੇ ਜੀਵਨ ਦੀ ਛੋਹ ਨਾਲ ਲੱਖਾਂ ਬੰਦਿਆਂ ਨੂੰ ਜ਼ਿੰਦਗੀ ਦਾ ਸਹੀ ਰਾਹ ਲੱਭਾ, ਨਿਰੇ ਮੁਸਲਮਾਨ ਹੀ ਨਹੀਂ, ਲੱਖਾਂ ਹਿੰਦੂਆਂ ਨੇ ਵੀ ਆ ਕੇ ਫ਼ਰੀਦ ਜੀ