Back ArrowLogo
Info
Profile

ਘਬਰਾ ਨਹੀਂ ਹੁੰਦਾ) ।

ਜਿਉਂ ਜਿਉਂ ਇਹਨਾਂ ਦੋਹਾਂ ਸ਼ਬਦਾਂ ਨੂੰ ਰਲਾ ਕੇ ਪੜ੍ਹੀਏ, ਇਹਨਾਂ ਦੀ ਡੂੰਘੀ ਸਾਂਝ ਵਧੀਕ ਵਧੀਕ ਸੁਆਦਲੀ ਲਗਦੀ ਹੈ । ਫਿਰ, ਵੇਖੋ, ਕਿਤਨੇ ਲਫ਼ਜ਼ ਭੀ ਸਾਂਝੇ ਵਰਤੇ ਹਨ-

' ਬੇੜਾ, ਸਰਵਰੁ, ਊਫਲੇ, (ਦੁਹੇਲਾ, ਸੁਹੇਲਾ), (ਕਸੁੰਭਾ, ਮੰਜੀਠ), ਯੋਲਾ, ਸਹ ਕੇ ਬੋਲਾ (ਰੇ, ਅੰਮ੍ਰਿਤ) ਸਹੇਲੀਹੋ, ਸਹੁ ।

ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਗੁਰੂ ਨਾਨਕ ਜੀ ਨੇ ਆਪਣਾ ਸ਼ਬਦ ਬਾਬਾ ਫ਼ਰੀਦ ਜੀ ਦਾ ਸ਼ਬਦ ਸਾਹਮਣੇ ਰੱਖ ਕੇ ਉਚਾਰਿਆ ਹੈ, ਤੇ ਦੋਹਾਂ ਨੇ ਰਲ ਕੇ ਜ਼ਿੰਦਗੀ ਦੇ ਦੋਵੇਂ ਪੱਖ ਇਨਸਾਨ ਦੇ ਅੱਗੇ ਰੱਖ ਦਿੱਤੇ ਹਨ । ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੂੰ ਇਤਨਾ ਪਿਆਰਾ ਲੱਗਾ ਜਾਪਦਾ ਹੈ ਕਿ ਇਸ ਵਿਚ ਆਇਆ ਲਫ਼ਜ਼ "ਦੁਧਾਥਣੀ" ਫਿਰ ਹੋਰ ਥਾਂ ਆਪਣੀ ਬਾਣੀ ਵਿਚ ਭੀ ਵਰਤਦੇ ਹਨ।.

ਜਿਵੇਂ ਇਹ ਖ਼ਿਆਲ ਹੁਣ ਤਕ ਬਣਾਇਆ ਗਿਆ ਹੈ ਕਿ ਭਗਤਾਂ ਦੇ ਸ਼ਬਦ ਗੁਰੂ ਅਰਜਨ ਸਾਹਿਬ ਨੇ ਪੰਜਾਬ ਦੇ ਲੋਕਾਂ ਪਾਸੋਂ ਸੁਣ-ਸੁਣਾ ਕੇ ਇਕੱਠੇ ਕੀਤੇ ਸਨ, ਜੇ ਇਹੀ ਖ਼ਿਆਲ ਫ਼ਰੀਦ ਜੀ ਦੇ ਇਸ ਸ਼ਬਦ ਬਾਰੇ ਭੀ ਵਰਤਿਆ ਜਾਵੇ ਤਾਂ ਗੁਰੂ ਨਾਨਕ ਸਾਹਿਬ ਦਾ ਸੂਰੀ ਰਾਗ ਦਾ ਸ਼ਬਦ ਫ਼ਰੀਦ ਜੀ ਦੇ ਸ਼ਬਦ ਨਾਲ ਹੂ-ਬ-ਹੂ ਮਿਲਵਾਂ ਹੋ ਨਹੀਂ ਸੀ ਸਕਦਾ । ਸੋ, ਫ਼ਰੀਦ ਜੀ ਦਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪ ਪਾਕਪਟਨ ਤੋਂ ਲਿਆ, ਇਸ ਨੂੰ ਪਿਆਰ ਕੀਤਾ, ਤੇ ਜ਼ਿੰਦਗੀ ਦਾ ਜਿਹੜਾ ਪੱਖ ਫ਼ਰੀਦ ਜੀ ਨੇ ਛੱਡ ਦਿੱਤਾ ਸੀ ਉਸ ਨੂੰ ਬਿਆਨ ਕਰ ਕੇ ਦੋਹਾਂ ਸ਼ਬਦਾਂ ਦੀ ਰਾਹੀਂ ਇਨਸਾਨੀ ਜ਼ਿੰਦਗੀ ਦੀ ਖ਼ੂਬਸੂਰਤ ਮੁਕੰਮਲ ਤਸਵੀਰ ਖਿੱਚ ਦਿਤੀ ।

ਇਸ ਗੱਲ ਦੇ ਮੰਨਣ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਫ਼ਰੀਦ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਸਾਂਭ ਕੇ ਲਿਆਂਦੀ ਸੀ । ਕਿਉਂ ? ਆਪਣੀ ਬਾਣੀ ਦੇ ਨਾਲ ਜੋੜ ਕੇ ਰੱਖਣ ਲਈ । ਸੋ, ਇਕ ਗੱਲ ਹੋਰ ਸਾਫ਼ ਹੋ ਗਈ ਕਿ ਗੁਰੂ ਨਾਨਕ ਦੇਵ ਜੀ ਦਾ ਵੀ ਆਪਣਾ ਸੰਕਲਪ ਸੀ, ਜੁ ਉਹਨਾਂ ਦੀ ਬਾਣੀ ਸਹੀ ਰੂਪ ਵਿਚ ਸਿਖ ਕੌਮ ਲਈ ਸਾਂਭ ਕੇ ਰੱਖੀ ਜਾਏ ਤੇ ਉਸ ਵਿਚ ਉਸ ਵਕਤ ਦੇ ਭਗਤਾਂ ਦੇ ਉਹ ਸ਼ਬਦ ਭੀ ਲਿਖੇ ਜਾਣ ਜੋ ਉਹ ਆਪ ਲਿਖ ਕੇ ਲਿਆਏ ਸਨ।

116 / 116
Previous
Next