ਸਲੋਕ ਤੇ ਸ਼ਬਦ ਫ਼ਰੀਦ ਜੀ
ਸਟੀਕ
ਪ੍ਰੋਫ਼ੈਸਰ ਸਾਹਿਬ ਸਿੰਘ
ਤਤਕਰਾ
ਅਰੰਭਕ ਸ਼ਬਦ
ਬਾਬਾ ਫ਼ਰੀਦ ਜੀ ਦੇ ਸਾਰੇ ਸਲੋਕਾਂ ਦਾ ਟੀਕਾ ਮੈਂ ਦਸੰਬਰ ੧੯੪੨ ਵਿਚ ਲਿਖਿਆ ਸੀ, ਤੇ ਜੁਲਾਈ ੧੯੪੪ ਵਿਚ ਇਸ ਨੂੰ ਛਪਾਉਣਾ ਸ਼ੁਰੂ ਕੀਤਾ। ਪਰ, ੨੦ ਸਫ਼ੇ ਹੀ ਛਪੇ ਤੇ ਕੰਮ ਓਥੇ ਹੀ ਅਟਕ ਗਿਆ । ਉਸ ਤੋਂ ਪਿਛੋਂ ਮੇਰਾ ਖ਼ਿਆਲ ਬਣਿਆ ਕਿ ਹੁਣ ਇਹਨਾਂ ਸਲੋਕਾਂ ਨੂੰ ਸਾਰੀ ਭਗਤਾਂ ਦੀ ਬਾਣੀ ਦੇ ਟੀਕੇ ਨਾਲ ਰਲਾ ਕੇ ਹੀ ਛਾਪਿਆ ਜਾਏ। ਇਹ ਸਾਰਾ ਟੀਕਾ ਮੈਂ ਸਤੰਬਰ ੧੯੪੫ ਵਿਚ ਖ਼ਤਮ ਕੀਤਾ। ਇਸ ਪੁਸਤਕ ਦਾ ਆਕਾਰ ਬਹੁਤ ਵੱਡਾ ਹੋ ਗਿਆ ਹੈ, ਤੇ ਅੱਜ ਕਲ੍ਹ ਇਸ ਨੂੰ ਛਾਪਣ ਲਈ ਇਹਨਾ ਕਾਗ਼ਜ਼ ਮਿਲਣਾ ਔਖੀ ਖੇਡ ਹੈ।
ਸੋ, ਹਾਲਾਂ ਬਾਬਾ ਫ਼ਰੀਦ ਜੀ ਦੇ ਸਲੋਕ ਤੇ ਸ਼ਬਦ ਹੀ ਪਾਠਕਾਂ ਦੀ ਭੇਟਾ ਕੀਤੇ ਜਾਂਦੇ ਹਨ।
ਭਗਤਾਂ ਦੀ ਬਾਣੀ ਦਾ ਟੀਕਾ ਲਿਖਦਿਆਂ ਲਿਖਦਿਆਂ ਮੈਨੂੰ ਇਉਂ ਪ੍ਰਤੀਤ ਹੋਇਆ ਕਿ ਇਹ ਬਾਣੀ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਇਕੱਠੀ ਕੀਤੀ ਸੀ, ਇਹ ਖ਼ਿਆਲ ਅੱਖਾਂ ਅੱਗੇ ਰੱਖ ਕੇ ਜਿਉਂ ਜਿਉਂ ਮੈਂ ਭਗਤ-ਬਾਣੀ ਦੀ ਅੰਦਰਲੀ ਗਵਾਹੀ ਦੀ ਭਾਲ ਕਰਨ ਲੱਗਾ, ਮੇਰਾ ਇਹ ਖ਼ਿਆਲ ਵਧੀਕ ਪੱਕਾ ਹੁੰਦਾ ਗਿਆ।
ਪਰ, ਗੁਰੂ ਨਾਨਕ ਸਾਹਿਬ ਨੇ ਇਸ ਨੂੰ ਕੀ ਕਰਨਾ ਸੀ ? ਸਾਡੇ ਇਤਿਹਾਸ ਵਿਚ ਤਾਂ ਇਹ ਜ਼ਿਕਰ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਆਪਣੀ ਹੀ ਬਾਣੀ ਥਾਂ ਥਾਂ ਖਿੱਲਰੀ ਪਈ ਸੀ, ਤੇ ਗੁਰੂ ਅਰਜਨ ਸਾਹਿਬ ਨੇ ਦੇਸ ਦੇਸਾਂਤਰਾਂ ਵਿਚ ਸਿੱਖਾਂ ਨੂੰ ਚਿੱਠੀਆਂ ਭੇਜ ਕੇ ਇਕੱਠੀ ਕਰਾਈ ਸੀ । ਜਿਸ ਗੁਰ-ਵਿਅਕਤੀ ਨੇ ਆਪਣੀ ਹੀ ਬਾਣੀ ਸਾਂਭ ਕੇ ਨਾ ਰੱਖੀ, ਉਸ ਨੇ ਭਗਤ-ਬਾਣੀ ਨੂੰ ਇਕੱਠਾ ਕਰਨ ਦੀ ਖੇਚਲ ਕਿਉਂ ਕਰਨੀ ਸੀ ? -ਪਰ ਭਗਤ-ਬਾਣੀ ਦੀ ਅੰਦਰਲੀ ਖੋਜ ਨੇ ਇਹ ਖੁਲ੍ਹਮ-ਖੁਲ੍ਹਾ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਸ ਦੇ ਇਕੱਠੇ ਕਰਨ ਦਾ ਕੰਮ ਸਤਿਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਇਆ ਸੀ।
ਸੋ, ਮੈਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਪੰਜੇ ਗੁਰ-ਵਿਅਕਤੀਆਂ ਦੀ ਬਾਣੀ ਨੂੰ ਖੋਜਣਾ ਸ਼ੁਰੂ ਕਰ ਦਿੱਤਾ । ਥੋੜੀ ਜਹੀ ਮਿਹਨਤ ਨਾਲ, ਹੀ ਇਹ ਗੱਲ ਪਰਤੱਖ ਦਿੱਸ ਪਈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ
ਬਾਣੀ ਆਪ ਹੀ ਲਿਖ ਕੇ ਸਾਂਭੀ ਸੀ । ਇਹ ਮਜ਼ਾਨਾ ਉਹਨਾਂ ਗੁਰੂ ਅੰਗਦ ਸਾਹਿਬ ਨੂੰ ਦਿਤਾ, ਤੇ ਹਰੇਕ ਗੁਰ-ਵਿਅਕਤੀ ਨੇ ਅਪਣੀ ਆਪਣੀ ਬਾਣੀ ਰਲਾ ਕੇ ਅਤੇ ਫਿਰ ਗੁਰੂ ਰਾਮਦਾਸ ਜੀ ਨੇ ਇਹ ਸਾਰਾ ਭੰਡਾਰ ਗੁਰੂ ਅਰਜਨ ਸਾਹਿਬ ਦੇ ਹਵਾਲੇ ਕੀਤਾ।
ਮੈਂ ਇਹ ਸਾਰਾ ਮਜ਼ਮੂਨ ਤਿੰਨਾਂ ਲੇਖਾਂ ਵਿਚ ਵੰਡ ਕੇ ਅਰਧ-ਮਾਸਕ ਅਖ਼ਬਾਰ "ਪਟਿਆਲਾ ਸਮਾਚਾਰ" ਵਿਚ ਛਪਵਾਇਆ। ਹੁਣ ਮੇਰੇ ਹੋਰ ਮਜ਼ਮੂਨਾਂ ਸਮੇਤ ਇਹ ਲੇਖ ਭੀ ਮੇਰੀ ਲੇਖਾਂ ਦੀ ਦੂਜੀ ਪੁਸਤਕ "ਤੁਝ ਹੋਰ ਧਾਰਮਿਕ ਲੇਖ" (ਗੁਰਬਾਣੀ ਤੇ ਇਤਿਹਾਸ ਸਾਰੇ) ਕਿਰ ਛਪ ਗਏ ਹਨ ।
ਇਹ ਟੀਕਾ ਚੁੱਕਿ ਸਿਰਫ਼ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਹੈ, ਇਸ ਵਿਚ ਹਾਲਾਂ ਇਹੀ ਲਿਖਿਆ ਹੈ ਕਿ ਫਰੀਦ ਜੀ ਦੀ ਸਾਰੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਇਕੱਠੀ ਕੀਤੀ ਸੀ । ਜਦੋ ਸਾਰੀ ਭਗਤ-ਬਾਣੀ ਛਪਣ ਦਾ ਮੋਕਾ" ਮਿਲਿਆ, ਤਦੋਂ ਬਾਕੀ ਦੀ ਵਿਚਾਰ ਭੀ ਪੇਸ਼ ਕੀਤੀ ਜਾਏਗੀ ਕਿ ਭਗਤ-ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪ ਇਕੱਠੀ ਕੀਤੀ ਸੀ।
ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚੋਂ ਕਈ ਲਫ਼ਜ਼ਾਂ ਨੂੰ ਗਲਤ ਸਮਝ ਕੇ ਸਤਿਗੁਰੂ ਜੀ ਦੇ ਜੀਵਨ-ਲਿਖਾਰੀਆਂ ਨੇ ਦੇਵੀ-ਪੂਜਾ ਆਦਿਕ ਕਹਾਣੀਆਂ ਘੜ ਲਈਆਂ, ਏਸੇ ਤਰ੍ਹਾਂ ਬਾਬਾ ਫਰੀਦ ਜੀ ਦੇ ਸਲੋਕਾਂ ਨੂੰ ਬੇ ਪਰਵਾਹੀ ਨਾਲ ਪੜ੍ਹ ਕੇ ਏਥੇ ਕੀ ਲਿਖਿਆ ਗਿਆ ਕਿ ਬਾਬਾ ਜੀ ਨੇ ਆਪਣੇ ਪੱਲੇ ਕਾਨ ਦੀ ਰੋਟੀ ਬੱਧੀ ਹੋਈ ਸੀ; ਜਦੋਂ ਭੁੱਖ ਲਗਦੀ ਸੀ, ਇਸ ਰੋਟੀ ਨੂੰ ਚੱਕ ਮਾਰ ਕੇ ਗੁਜ਼ਾਰਾ ਕਰ ਲੈਂਦੇ ਸਨ । ਇਹ ਭੀ ਕਿਹਾ ਜਾਂਦਾ ਹੈ ਕਿ ਬਾਬਾ ਫਰੀਦ ਜੀ ਪੁੱਠੇ ਲਟਕ ਕੇ ਕਈ ਸਾਲ ਤਪ ਕਰਦੇ ਰਹੇ, ਤੇ ਕਈ ਵਾਰ ਕਾਂ ਆ ਆ ਕੇ ਇਹਨਾਂ ਦੇ ਪੈਰਾਂ ਵਿਚ ਨੂੰਗੋ ਮਾਰਦੇ ਸਨ ।
ਜੇ ਬਾਬਾ ਫ਼ਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਹੁੰਦੀ, ਤਾਂ ਸਾਨੂੰ ਇਹਨਾਂ ਕਹਾਣੀਆਂ ਦੀ ਪੜਚੋਲ ਕਰਨ ਦੀ ਲੋੜ ਨਹੀਂ ਸੀ । ਹਰੇਕ ਮਨੁੱਖ ਨੂੰ ਹੱਕ ਹੈ ਕਿ ਉਹ ਆਪਣੇ ਇਸ਼ਟ ਨੂੰ ਜਿਸ ਰੂਪ ਵਿਚ ਚਾਹੇ, ਵੇਖੋ । ਪਰ ਇਹਨਾਂ ਕਹਾਣੀਆਂ ਦੀ ਪ੍ਰੋੜਤਾ ਲਈ ਚੁੱਕਿ ਉਸ ਬਾਣੀ ਵਿਚੋਂ ਪ੍ਰਮਾਣ ਦਿੱਤੇ ਜਾਂਦੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਲਈ ਹਰੇਕ ਸਿੱਖ ਦਾ ਫ਼ਰਜ਼ ਹੈ ਕਿ ਇਹਨਾਂ ਨੂੰ ਰਤਾ ਗੰਭੀਰਤਾ ਨਾਲ ਵਿਚਾਰੇ । ਜਿਸ "ਬੀੜ" ਨੂੰ ਅਸੀ "ਗੁਰੂ ਗ੍ਰੰਥ ਸਾਹਿਬ" ਆਖਦੇ ਹਾਂ ਤੇ "ਗੁਰੂ" ਵਾਂਗ ਸਨਮਾਨਦੇ ਹਾਂ, ਉਸ ਦਾ ਹਰੇਕ ਸ਼ਬਦ "ਗੁਰੂ-ਰੂਪ ਹੈ; ਜੇ ਅਸੀ ਕਿਸੇ ਭੱਟ ਜਾਂ ਭਗਤ ਦਾ ਕੋਈ ਸ਼ਬਦ ਗੁਰੂ-ਆਸ਼ੇ ਦੇ ਉਲਟ ਸਮਝਦੇ ਹਾਂ ਤਾਂ ਉਹ ਬੀੜ, ਜਿਸ ਵਿਚ ਗੁਰ-ਆਸ਼ੇ ਤੋਂ ਵਖਰੇ ਭਾਵ ਵਾਲੇ ਸ਼ਬਦ ਦਰਜ ਹਨ, ਸਮੁੱਚੇ ਤੌਰ ਤੇ "ਗੁਰੂ" ਦਾ ਦਰਜਾ ਨਹੀਂ ਰੱਖ ਸਕਦੀ । ਇਹ ਇਕ ਹਾਸੋ-ਹੀਣਾ ਨਿਸਚਾ ਹੈ "ਭਗਤ-ਬਾਣੀ ਸਟੀਕ ਪੰਜ ਜਿਲਦਾਂ ਵਿਚ ਛਪ ਚੁੱਕੀ ਹੈ।
ਕਿ ਭਗਤਾਂ ਦੇ ਕਈ ਸ਼ਬਦਾਂ ਨੂੰ ਅਸੀ ਗੁਰਮਤਿ ਅਨੁਸਾਰ ਮੰਨੀਏ ਤੇ ਕਈ ਸ਼ਬਦਾਂ ਨੂੰ ਗੁਰ-ਆਸ਼ੇ ਦੇ ਵਿਰੁੱਧ । ਗੁਰੂ ਅਰਜਨ ਸਾਹਿਬ ਨੇ ਇਹ ਗੱਲ ਕਿੱਥੇ ਲਿਖੀ ਹੋ ਕਿ ਫਲਾਣੇ ਫਲਾਣੇ ਸ਼ਬਦ ਗੁਰਮਤਿ-ਅਨੁਸਾਰ ਨਹੀਂ ? ਤਰਕਾਂ ਕਰਨ ਵਾਲੇ ਤਾਂ ਕਾਹਲੀ ਵਿਚ ਇਹ ਭੀ ਕਹਿ ਉਠੇ ਕਿ ਤੁਖਾਰੀ ਰਾਗ ਵਿਚ ਦਾ ਛੰਤ ਮਹਲਾ ੪ "ਨਾਵਣੁ ਪੁਰਸੁ ਅਭੀਚੁ" ਡੀ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਇਹ ਗੁਰਮਤਿ ਦੇ ਉਲਟ ਜਾਪਦਾ ਹੈ ।
ਸੋ, ਜੇ ਇਹ "ਬੀੜ" ਸਿੱਖ ਦਾ "ਗੁਰੂ" ਹੈ, ਤਾਂ ਇਸ ਦੇ ਕਿਸੇ ਭੀ ਅੰਗ ਵਿਚ ਉਕਾਈ ਨਹੀਂ ਹੈ, ਤੇ ਏਸੇ ਹੀ ਨਿਸਚੇ ਨਾਲ ਅਸਾਂ ਬਾਬਾ ਫਰੀਦ ਜੀ ਦੇ ਇਹ ਸਲੋਕ ਪੜ੍ਹਨੇ ਹਨ । ਪਰ, ਇਹ ਨਿਰੇ ਪੜ੍ਹਨ ਲਈ ਤਾਂ ਨਹੀਂ, ਹੋਰ ਗੁਰ-ਬਾਣੀ ਵਾਂਗ ਇਹ ਡੀ ਜੀਊਣ ਦੀ ਜਾਚ ਸਿਖਾਂਦੇ ਹਨ, ਜੀਵਨ ਦਾ ਆਸਰਾ ਹਨ, ਮਨ ਦੀ ਥੰਮ੍ਹੀ ਹਨ, "ਮਨਹਿ ਅਸਥੰਮਨੁ" ਹਨ । ਏਸ ਧੁਰੇ ਤੋਂ "ਫੜੀਦ ਰੋਟੀ ਮੇਰੀ ਕਾਠ ਕੀ" ਵਾਲੇ ਸਲੋਕ ਪੜ੍ਹ ਕੇ ਕਾਠ ਦੀ ਰੋਟੀ ਵਾਲੀ ਕਹਾਣੀ ਸੁਣ ਕੇ ਸਾਧਾਰਨ ਤੌਰ ਤੇ ਕਈ ਪ੍ਰਸ਼ਨ ਉਠਦੇ ਹਨ, ਕੀ ਰੋਟੀ ਖਾਣੀ ਮਾੜਾ ਕੰਮ ਹੈ ? ਜੇ ਇਹ ਮਾੜਾ ਕੰਮ ਹੈ ਤਾਂ ਕਾਠ ਦੀ ਰੋਟੀ ਨਾਲ ਮਨ ਪਰਚਾਉਣਾ ਕਿਵੇਂ ਚੰਗਾ ਹੋ ਸਕਦਾ ਹੈ ? ਪਰ ਕੀ ਕਾਠ ਦੀ ਰੋਟੀ ਨਾਲ ਮਨ ਪਰਚ ਹੀ ਸਕਦਾ ਹੈ ? ਕੀ ਇਹ ਸਲਕ ਹਰੇਕ ਪ੍ਰਾਣੀ ਮਾਤਰ ਵਾਸਤੇ ਸਾਂਝਾ ਉਪਦੇਸ਼ ਹੋ ? ਤਾਂ ਫਿਰ, ਕੀ ਕਦੇ ਕੋਈ ਐਸੀ ਅਵਸਰਾ ਭੀ ਆਉਣੀ ਚਾਹੀਦੀ ਹੈ ਜਦੋਂ ਇਸ ਬਾਣੀ ਦੇ ਪੜ੍ਹਨ ਵਾਲੇ ਕਾਠ ਦੀ ਰੋਟੀ ਪੱਲੇ ਬੰਨ੍ਹੀ ਫਿਰਨ ? ਜੇ ਇਹ ਸਮਾ ਨਹੀਂ ਆਉਣਾ ਚਾਹੀਦਾ ਤਾਂ ਇਸ ਦੇ ਪੜ੍ਹਨ ਤੋਂ ਕੀ ਲਾਭ?
ਜਿਵੇਂ ਕਾਠ ਦੀ ਰੋਟੀ ਦੀ ਕਹਾਣੀ ਇਸ ਸਲੋਕ ਨੂੰ ਗਲਤ ਸਮਝਣ ਤੋਂ ਬਣੀ, ਤਿਵੇਂ ਹੀ "ਕਾਗਾ ਚੂੰਡਿ ਨ ਪਿੰਜਰਾ" ਸਲੋਕ ਤੋਂ ਇਹ ਖ਼ਿਆਲ ਬਣ ਗਿਆ ਕਿ ਫ਼ਰੀਦ ਜੀ ਪੁੱਠੇ ਲਟਕ ਕੇ ਤਪ ਕਰਦੇ ਸਨ । ਭੁੱਖਾਂ ਕੱਟਣੀਆਂ, ਧੂਣੀਆਂ ਤਪਾਣੀਆਂ ਤੇ ਪੁੱਠੇ ਲਟਕਣਾ ਆਦਿਕ ਕਰਮ ਗੁਰਮਤਿ-ਅਨੁਸਾਰ ਬੇ-ਲੋੜਵੇਂ ਹਨ ਤੇ ਨਾ ਹੀ ਫ਼ਰੀਦ ਜੀ ਦੀ ਬਾਣੀ ਵਿਚ ਕਿਤੇ ਭੀ ਇਹਨਾਂ ਨੂੰ ਜ਼ਰੂਰੀ ਦੱਸਿਆ ਗਿਆ ਹੈ।
ਕਈ ਸੱਜਣ ਸਹਿਜ ਸੁਭਾਇ ਇਹ ਕਹਿ ਦਿਆ ਕਰਦੇ ਹਨ ਕਿ ਕਈ ਥਾਈਂ ਫਰੀਦ ਜੀ ਨੇ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਵੱਖਰੇ ਖ਼ਿਆਲ ਪਰਗਟ ਕੀਤੇ, ਪਰ ਸਤਿਗੁਰੂ ਜੀ ਨੇ ਆਪਣੇ ਪੱਖ ਨੂੰ ਪੂਰਾ ਕਰਨ ਲਈ ਉਸ ਦੇ ਨਾਲ ਆਪਣਾ ਸਲੋਕ ਦਰਜ ਕਰ ਦਿਤਾ, ਜਿਵੇਂ ਕਿ "ਤਨੁ ਤਪੈ ਤਨੂਰ ਜਿਉ" ਅਤੇ "ਫਰੀਦਾ, ਪਾੜਿ ਪਟੋਲਾ ਧਜੁ ਕਰੀ" । ਇਹ ਖ਼ਿਆਲ ਬੜਾ ਖ਼ਤਰਨਾਕ ਤੇ ਹਾਨੀਕਾਰਕ ਹੈ, "ਗੁਰੂ" (ਗ੍ਰੰਥ ਸਾਹਿਬ) ਵਿਚ ਗੁਰੂ-ਆਸ਼ੇ ਨਾਲ ਨਾ ਮਿਲਣ ਵਾਲੇ ਵਾਕ ਦੱਸ ਦੱਸ ਕੇ ਸਿੱਖ ਦੇ ਸਿਦਕ ਨੂੰ ਭਾਰੀ ਚੋਟ ਮਾਰਨੀ ਹੈ, ਅਤੇ ਆਪਣੇ ਇਸ਼ਟ ਨੂੰ ਆਪ ਹੀ ਬੇ-ਪਰਤੀਤਾ ਸਾਬਤ ਕਰਨ ਦਾ