Back ArrowLogo
Info
Profile

ਕਰਦਾ ਜਾਂ ਕਰਨਾ ਚਾਹੁੰਦਾ ਏ। ਸੁਫਨੇ ਵੇਖਦਾ ਇੱਕ ਚੰਗੇਰੀ ਦੁਨੀਆਂ ਦੇ। ਜੇ ਕਿਤੇ ਕੋਈ ਤਹਿਰੀਕ (ਅੰਦੋਲਨ) ਹੋਵੇ ਤਾਂ ਨਾਲ ਨਾਲ ਆਪ ਵੀ ਟੁਰ ਪਵੇ। ਲੋੜ ਪਵੇ ਤਾਂ ਪਹਿਲੇ ਮੋਰਚੇ ਅੱਪੜ ਕੇ ਹਥਿਆਰ ਚੁੱਕ ਲਵੇ। ਤੀਸਰੀ ਦੁਨੀਆਂ ਵਿੱਚ ਏਸੇ ਤਰ੍ਹਾਂ ਸ਼ਾਇਰ ਸਿਆਸਤ ਬਾਰੇ ਪੂਰੀ ਬਿੜਕ ਰੱਖਦਾ ਏ। ਬੰਦੂਕ ਚੁੱਕ ਆਪਣੇ ਲੋਕਾਂ ਖਾਤਰ ਲੜਦਾ ਵੀ ਏ। ਜਾਨ ਵੀ ਦਿੰਦਾ, ਸਾਡੇ ਏਥੇ ਸ਼ਾਇਰ ਦੀ ਕਿਸਮਤ ਮਾੜੀ ਏ। ਉਹਨੂੰ ਬਹੁਤ ਕੁਝ ਕਰਨ ਨੂੰ ਮਿਲਦਾ ਨਹੀਂ। ਬੜੇ ਦਿਨਾਂ ਤੋਂ ਏਥੇ ਲੋਕਾਂ ਵੱਲੋਂ ਕੋਈ ਤਹਿਰੀਕ (ਲਹਿਰ) ਨਹੀਂ। ਜਾਗ੍ਰਿਤੀ ਘੱਟ ਗਈ ਏ। ਤਬਕਾਤੀ (ਸ਼੍ਰੇਣਕ) ਜੰਗ ਦੀ ਥਾਂ ਖਾਨਾ ਜੰਗੀ ਵਧ ਜਾਣ ਦਾ ਮਤਲਬ ਲੋਕਾਂ ਵਿੱਚ ਸ਼ਊਰ (ਸੂਝ) ਦੀ ਤਾਕਤ ਥੁੜਦੀ ਏ। ਦੁਸ਼ਮਣ ਬਹੁਤਾ ਚਲਾਕ ਹੋ ਚੁੱਕਾ। ਹੁਣ ਉਹ ਕਰੇ ਤਾਂ ਕੀ ਕਰੇ? ਲੋਕਾਂ ਦੇ ਮਨ ਦੀਆਂ ਗੱਲਾਂ ਕਰਦਾ ਕਦੇ ਕਦੇ ਆਪਣੇ ਮਨ ਨਾਲ ਬਾਤਾਂ ਪਾਉਂਦਾ। ਹੋਰ ਚਾਰਾ ਵੀ ਕੋਈ ਨਹੀਂ।

ਕਾਲੀ ਰਾਤ ਧਰਤੀ ਉੱਤੇ ਜੁਗਨੂੰ ਨਾ ਜੋਤ। ਅਸਮਾਨੇ ਤਾਰਾ ਕੋਈ ਨਹੀਂ। ਮਨ ਵਿਚਾਰਾ ਕੀ ਦੱਸੇ। ਫਿਰ ਵੀ ਕਿਸੇ ਕੀਮੀਆਗਰ (ਰਸਾਇਣ-ਵਿਗਿਆਨੀ) ਦੀ ਸਲਾਹ ਤਾਂ ਦੇ ਈ ਸਕਦਾ। ਖਾਰੇ ਪਾਣੀ ਨੂੰ ਸ਼ਹਿਦ ਬਣਾ ਛੱਡੇ, ਤਾਂ ਬਸਤੀ ਦੇ ਲੋਕਾਂ ਦੀ ਤਰੇਹ ਲੱਥ ਜਾਵੇਗੀ।

ਬਾਬਾ ਨਜਮੀ ਆਪਣੇ ਮੁਲਕ ਦੇ ਹਾਕਮਾਂ ਦੇ ਵਤੀਰੇ ਨਾਲ ਰਾਜ਼ੀ ਨਹੀਂ। ਇਸੇ ਤਰਾਂ ਲੋਕਾਂ ਵਿੱਚ ਨਫਸਾ ਨਫਸੀ (ਇੱਛਾਵਾਂ) ਵੇਖਦਾ। ਕੱਲ੍ਹ ਦੀ ਫਿਕਰ ਕਿਸੇ ਨੂੰ ਨਹੀਂ। ਰਸਤਾ ਮੰਜ਼ਿਲ ਕਿਸੇ ਨੂੰ ਯਾਦ ਨਹੀਂ। ਵੇਲੇ ਦੀ ਅੱਖ ਦਾ ਇਸ਼ਾਰਾ ਵੇਖ ਕੇ ਕੋਈ ਨਾਲ ਰਲਦਾ ਏ ਨਾ ਟੁਰਦਾ ਏ। ਕੰਧ ਤੇ ਲਿਖੇ ਨੂੰ ਪੜ੍ਹਨ ਦੀ ਥਾਂ ਕਿਸੇ ਦੀ ਤਕਦੀਰ ਨੂੰ ਹੱਥਕੜੀ ਲਾਈ ਫਿਰਦਾ ਏ।

ਚੌਕਾਂ ਦੇ ਵਿੱਚ ਮੱਥੇ ਭਿੜਦੇ ਉਹਨਾਂ ਦੇ

ਜਿਹੜੇ ਲੋਕ ਨਈਂ ਤੱਕਦੇ, ਲਾਲ ਇਸ਼ਾਰੇ ਨੂੰ

ਫੇਰ ਉਦੋਂ ਸਮਾਜ ਦੀਆਂ ਵਿਰੋਧਤਾਈਆਂ ਪੈਰ ਪੈਰ 'ਤੇ ਅਤੇ ਪਲ ਪਲ ਸਾਹਮਣੇ ਆਉਂਦੀਆਂ ਨੇ। ਇੱਕ ਹਸਾਸ (ਸੰਵੇਦਨਸ਼ੀਲ) ਸ਼ਾਇਰ ਲਈ ਅਜ਼ਾਬ (ਦੁੱਖ) ਬਣ ਜਾਂਦੇ ਹਨ।

- ਉਹਨਾਂ ਦਾ ਵੀ ਤੂਈਓਂ ਰੱਬ ਏ, ਇਹਦਾ ਅੱਜ ਜਵਾਬ ਤਾਂ ਦੇ

ਈਦਾਂ ਵਾਲੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ

- ਜਿਹਨਾਂ ਦੇ ਗਲ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ

ਕਬਰਾਂ ਉੱਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ

ਏਸ ਵੱਡੇ ਤਜ਼ਾਦ (ਟਕਰਾ) ਵਾਲੇ ਸਮਾਜ ਵਿੱਚ ਉਹਦਾ ਆਪਣਾ ਕਿਰਦਾਰ ਵੀ ਇੱਕ ਇਕਾਈ ਨਹੀਂ ਰਹਿ ਜਾਂਦਾ। ਉਹ ਆਪਣੇ ਆਪ ਨੂੰ ਟੋਟੇ ਹੋਣ ਤੋਂ ਬਚਾਉਣ ਲਈ ਉਸ ਨੂੰ ਫਰਕ ਕਰਨਾ ਪੈਂਦਾ ਏ। ਇੱਕ ਪਾਸੇ ਉਹਦੀ ਸ਼ਾਇਰੀ ਹੀਰ ਦੇ ਹੁਸਨ ਦੀ ਖੈਰ ਮਨਾਉਂਦੀ ਏ। ਦੂਜੇ ਪਾਸੇ ਕੈਦੋਂ ਵਰਗੇ ਚੋਰਾਂ ਨੂੰ ਮਾਰ ਮੁਕਾਉਣਾ ਚਾਹੁੰਦੀ ਹੈ। ਕਦੇ ਕਦੇ ਆਪਣੇ ਆਪ ਨੂੰ ਬਚਾਉਣ ਲਈ ਗੈਰ ਨੂੰ ਮਾਰਨਾ ਜ਼ਰੂਰੀ ਹੁੰਦੈ। ਸੋਈ ਸਾਡਾ ਬਾਬਾ ਆਪਣੇ ਹੰਸਾਂ, ਮੋਰਾਂ, ਕੋਇਲਾਂ ਤੇ ਮਮੋਲੀਆਂ ਲਈ ਸ਼ਹਿਦ ਮਿੱਠੇ ਫੁੱਲ, ਮੁਲਾਇਮ ਅੱਖਰ ਇਕੱਠੇ ਕਰਦਾ ਏ। ਅੱਖਰ ਜੋ ਬੋਲਦੇ ਗਾਉਂਦੇ ਸ਼ਿਅਰ ਕਹਿੰਦੇ ਦਿਲ ਰਾਜ਼ੀ ਰੱਖਦੇ ਨੇ। ਪਰ

194 / 200
Previous
Next