ਅਤੇ ਉਨ੍ਹਾਂ ਦੋਸ਼ਾਂ ਦੇ ਜਨ-ਸਾਧਾਰਣ ਨੂੰ ਆਪਣੀਆਂ ਇਹ ਰੀਝਾਂ ਪੂਰੀਆਂ ਹੋਣ ਦੇ ਪਰਲੋਕੀ ਸੁਪਨੇ ਵੇਖਣੇ ਪੈਂਦੇ ਹਨ। ਉਥੇ ਅਜੇ ਵੀ ਧਰਮਾਂ ਦੇ ਸਿਧਾਂਤਾਂ, ਕਰਮ-ਕਾਂਡਾਂ ਅਤੇ ਤਰਕਸ਼ੂਨ ਵਿਸ਼ਵਾਸਾਂ ਵਿੱਚ ਲਾਭਦਾਇਕਤਾ, ਉਪਯੋਗਿਤਾ ਅਤੇ ਸਾਰਥਕਤਾ ਦਾ ਅਨੁਭਵ ਕੀਤਾ ਜਾਂਦਾ ਹੈ।
ਧਰਮ ਦੇ ਦਬਦਬੇ ਵਿੱਚੋਂ ਨਿਕਲਦਿਆਂ ਹੀ ਸਾਇੰਸ ਨੇ ਉੱਨਤੀ ਦੀ ਦਿਸ਼ਾ ਵਿੱਚ ਲੰਮੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਧਰਮ ਅਤੇ ਵਿਗਿਆਨ ਦਾ ਵਿਰੋਧ ਖਲ (ਐਸਟ੍ਰਾਨੋਮੀ) ਤੋਂ ਆਰੰਭ ਹੋਇਆ ਸੀ । ਖਗੋਲ ਦੇ ਖੇਤਰ ਵਿੱਚ ਹੁਣ ਖੁੱਲ੍ਹੀਆਂ ਉਡਾਰੀਆਂ ਲੱਗਣ ਲੱਗ ਪਈਆਂ। ਵੱਡੀਆਂ ਵੱਡੀਆਂ ਦੂਰਬੀਨਾਂ ਬਣ ਗਈਆਂ, ਜਿਨ੍ਹਾਂ ਦੀ ਸਹਾਇਤਾ ਨਾਲ ਸਾਇੰਸ ਨੇ ਅਨੰਤ ਪੁਲਾੜ ਵਿੱਚ ਅਨੇਕਾਂ ਸੂਰਜਾਂ ਅਤੇ ਸੂਰਜੀ ਪਰਿਵਾਰਾਂ ਅਤੇ ਅਕਾਸ਼ ਗੰਗਾ ਦਾ ਪਤਾ ਲਾ ਲਿਆ। ਵੱਡੇ ਵੱਡੇ ਪੁਲਾੜੀ ਫ਼ਾਸਲੇ ਨਾਪਣ ਦੇ ਯੋਗ ਹੋਣ ਉੱਤੇ ਵੀ ਆਦਮੀ ਨੂੰ ਅਸਮਾਨਾਂ ਵਿੱਚ ਨਰਕ ਸੁਰਗ ਦੀ ਕੋਈ ਟੋਹ ਨਾ ਮਿਲੀ। ਜੇ ਨਰਕ ਸੁਰਗ ਦੀ ਹੋਂਦ ਨਹੀਂ ਹੈ ਤਾਂ ਜੀਵਨ ਦਾ ਕੋਈ ਮਨੋਰਥ ਵੀ ਨਹੀਂ। ਜੀਵਨ ਦੇ ਮਨੋਰਥ ਦੀ ਗੱਲ ਕੇਵਲ ਧਰਮ ਨੇ ਹੀ ਨਹੀਂ ਕੀਤੀ ਸੀ, ਸਗੋਂ ਈਸਾਈਅਤ ਤੋਂ ਪਹਿਲਾਂ ਅਰਸਤੂ ਰਾਹੀਂ ਇਹ ਗੱਲ ਫ਼ਿਲਾਸਫ਼ੀ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਉਸ ਨੇ ਆਪਣੇ ਉਸਤਾਦ ਪਲੇਟੋ ਦੇ ਆਦਰਸ਼ਵਾਦ ਨੂੰ ਅੱਗੇ ਤੋਰਦਿਆਂ ਹੋਇਆਂ ਇਹ ਆਖਿਆ ਸੀ ਕਿ ਸੰਸਾਰ ਦੀ ਹਰ ਸ਼ੈਅ ਚਾਰ ਕਾਰਣਾਂ ਦੇ ਸਹਾਰੇ ਹੋਂਦ ਵਿੱਚ ਆਉਂਦੀ ਹੈ। ਇਹ ਚਾਰ ਕਾਰਣ ਹਨ-(1) ਭੌਤਿਕ ਕਾਰਣ; (2) ਨਿਮਿੱਤ ਕਾਰਣ: (3) ਸਰੂਪ ਕਾਰਣ; ਅਤੇ (4) ਪ੍ਰਯੋਜਨ ਕਾਰਣ। ਅਰਸਤੂ ਅਨੁਸਾਰ ਕਿਸੇ ਚੀਜ਼ ਦੇ ਬਣਨ ਲਈ ਪਹਿਲੋਂ ਸਾਮਾਨ ਜਾਂ ਪਦਾਰਥ ਦੀ ਲੋੜ ਹੈ। ਜਿਵੇਂ ਭਾਂਡਾ ਬਣਾਉਣ ਲਈ ਮਿੱਟੀ ਦੀ ਉਸ ਤੋਂ ਪਿੱਛੋਂ ਉਸ ਮਿੱਟੀ ਨੂੰ ਭਾਂਡੇ ਦਾ ਰੂਪ ਦੇਣ ਲਈ ਘੁਮਾਰ ਦੀ ਲੋੜ ਹੈ; ਤੀਜੇ ਨੰਬਰ ਉੱਤੇ ਭਾਂਡੇ ਦਾ ਰੂਪ ਨਿਸ਼ਚਿਤ ਕਰਨ ਦੀ ਲੋੜ ਹੈ ਅਤੇ ਚੌਥੇ ਨੰਬਰ ਉੱਤੇ ਉਸ ਮਨੋਰਥ ਜਾਂ ਪ੍ਰਯੋਜਨ ਦੀ ਲੋੜ ਹੈ, ਜਿਸ ਦੀ ਪੂਰਤੀ ਲਈ ਭਾਂਡਾ ਬਣਾਇਆ ਜਾ ਰਿਹਾ ਹੈ, ਜਿਵੇਂ ਪਿਆਲਾ ਪਾਣੀ ਪੀਣ ਲਈ ਬਣਾਇਆ ਜਾਂਦਾ ਹੈ।
ਅੰਤਮ ਕਾਰਣ ਵਿੱਚ ਮਨੋਰਥ ਦਾ ਸਮਾਵੇਸ਼ ਹੈ। ਸੰਸਾਰ ਦੀ ਹਰ ਚੀਜ਼ ਪਿੱਛੇ ਕੋਈ ਮਨੋਰਥ ਹੈ। ਇਸ ਟਿਕਾਣੇ ਉੱਤੇ ਪੁੱਜ ਕੇ ਸਾਇੰਸ ਦਾ ਫਿਲਾਸਫੀ ਨਾਲ ਵਿਰੋਧ ਹੋ ਗਿਆ। ਸਾਇੰਸ ਨੂੰ ਪਦਾਰਥ ਦੀ ਹਰ ਕਿਰਿਆ ਮਨੋਰਥ ਰਹਿਤ ਜਾਪਦੀ ਸੀ। ਉਸ ਨੂੰ ਰਸਾਇਣਿਕ ਪਦਾਰਥਾਂ ਵਿਚਲੀ ਕਿਰਿਆ ਅਤੇ ਪ੍ਰਤੀਕਿਰਿਆ ਕਿਸੇ ਮਨੋਰਥ ਅਧੀਨ ਹੁੰਦੀ ਨਹੀਂ ਸੀ ਲੱਗਦੀ, ਨਾ ਹੀ ਅਣੂੰਆਂ ਪਰਮਾਣੂਆਂ ਦੀ ਹਰਕਤ ਪਿੱਛੇ ਕੋਈ ਮਨੋਰਥ ਦਿਸਦਾ ਸੀ। ਇਸ ਗੱਲ ਦਾ ਨਿਰਾ ਫ਼ਿਲਾਸਫ਼ੀ ਨਾਲ ਹੀ ਨਹੀਂ, ਸਗੋਂ ਸਾਧਾਰਣ ਸੂਝ (Common sense) ਨਾਲ ਵੀ ਵਿਰੋਧ ਸੀ। ਸਾਧਾਰਣ ਸੂਝਵਾਨ ਆਦਮੀ ਜਾਣਦਾ ਹੈ ਕਿ ਉਸ ਦਾ ਹਰ ਕੰਮ ਕਿਸੇ ਜਾਣੇ-ਬੁੱਝੇ ਨਿਸ਼ਚਿਤ ਮਨੋਰਥ ਨਾਲ ਕੀਤਾ ਜਾ ਰਿਹਾ ਹੈ।
ਉੱਨੀਵੀਂ ਸਦੀ ਵਿੱਚ ਚਾਰਲਜ਼ ਡਾਰਵਿਨ ਦੀ ਖੋਜ ਨੇ ਇਹ ਦੱਸਣ ਦਾ ਜਤਨ ਕੀਤਾ ਕਿ ਸ੍ਵੈ-ਰੱਖਿਆ ਦਾ ਸੰਘਰਸ਼ ਹਰ ਚੇਤਨ ਜੀਵ ਦੀ ਪਰਵਿਰਤੀ ਵਿੱਚ ਹੈ ਅਤੇ ਯੋਗਤਮ ਦੀ ਜਿੱਤ ਦਾ ਨੇਮ ਸਮੁੱਚੇ ਸੰਘਰਸ਼ ਵਿੱਚ ਸਮਾਇਆ ਹੋਇਆ ਹੈ । ਸ੍ਵੈ-ਰੱਖਿਆ ਦੇ ਯੋਗ ਹੋਣ ਲਈ ਜੀਵਾਂ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਹੋਇਆ ਹੈ, ਸਦਾ ਹੁੰਦਾ ਰਹਿੰਦਾ ਹੈ। ਇਸੇ ਵਿਕਾਸ ਨੇ ਛੋਟੇ ਛੋਟੇ ਜੀਵ-ਜੰਤੂਆਂ ਤੋਂ ਮਨੁੱਖ ਦਾ ਨਿਰਮਾਣ ਕੀਤਾ ਹੈ। ਡਾਰਵਿਨ ਦੀਆਂ ਬੁਨਿਆਦੀ ਗੱਲਾਂ ਨਾਲ ਸਾਰੇ ਸਾਇੰਸਦਾਨ ਅਤੇ ਫ਼ਿਲਾਸਫ਼ਰ ਸਹਿਮਤ ਹਨ, ਪਰੰਤੂ ਫ਼ਿਲਾਸਫ਼ਰਾਂ ਦੇ ਦੋ ਧੜੇ ਹਨ। ਇੱਕ ਧੜਾ ਮਨੋਰਥ ਦੀ ਹੋਂਦ ਮੰਨਦਾ ਹੈ ਅਤੇ ਦੂਜਾ ਇਨਕਾਰੀ ਹੈ।
ਮੈਂ ਸਮਝਦਾ ਹਾਂ ਕਿ ਜਿਥੇ ਚੇਤਨਾ ਹੈ, ਉਥੇ ਮਨੋਰਥ ਹੈ। ਆਪਣੇ ਮੁੱਢਲੇ ਰੂਪ ਵਿੱਚ ਚੇਤਨਾ ਦਾ ਮਨੋਰਥ ਸ੍ਵੈ-ਰੱਖਿਆ ਹੈ। ਸ੍ਵੈ-ਰੱਖਿਆ ਦੇ ਸੰਘਰਸ਼ ਕਾਰਣ ਜਿਵੇਂ ਜਿਵੇਂ ਜੀਵਾਂ ਦੇ ਰੂਪ ਸਰੂਪ ਅਤੇ ਉਨ੍ਹਾਂ ਦੀ ਚੇਤਨਾ ਵਿੱਚ ਵਿਕਾਸ ਹੁੰਦਾ ਗਿਆ ਹੈ, ਤਿਵੇਂ ਤਿਵੇਂ ਮਨੋਰਥ ਵੀ ਵਿਕਸਦਾ ਗਿਆ ਹੈ। ਨੀਵੀਂ ਸ਼੍ਰੇਣੀ ਦੇ ਪਸ਼ੂਆਂ ਵਿੱਚ ਸ੍ਵੈ-ਰੱਖਿਆ ਦਾ ਭਾਵ ਕੇਵਲ ਆਪਣੀ ਰੱਖਿਆ ਹੈ, ਜਦ ਕਿ ਉਚੇਰੀ ਸ਼੍ਰੇਣੀ ਦੇ ਪਸ਼ੂ ਆਪਣੇ ਬੱਚਿਆਂ ਦੀ ਰੱਖਿਆ ਨੂੰ ਵੀ ਸ੍ਵੈ-ਰੱਖਿਆ ਦਾ ਦਰਜਾ ਦਿੰਦੇ ਹਨ। ਮਨੁੱਖ ਵਿੱਚ ਇਸ ਸ਼ਬਦ ਦੇ ਅਰਥਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਮਨੁੱਖ ਦਾ 'ਸ੍ਵੈ' ਨਿਰੋਲ ਸਰੀਰਕ ਨਹੀਂ, ਮਾਨਸਿਕ ਵੀ ਹੈ-ਬੌਧਿਕ ਅਤੇ ਭਾਵੁਕ ਵੀ ਹੈ। ਉਸ ਦੀ ਸ੍ਵੈ-ਰੱਖਿਆ ਵਿੱਚ ਆਪਣੇ ਸੁਪਨਿਆਂ, ਆਪਣੀਆਂ ਪ੍ਰਾਪਤੀਆਂ, ਆਪਣੇ ਸੰਬੰਧਾਂ, ਆਪਣੇ ਸੁਖਾਂ, ਆਪਣੀਆਂ ਖੁਸ਼ੀਆਂ ਅਤੇ ਆਪਣੇ ਜੀਵਨ ਦੀਆਂ ਸੁੰਦਰਤਾਵਾਂ ਦੀ ਰੱਖਿਆ ਵੀ ਸ਼ਾਮਿਲ ਹੈ। ਸੰਸਕ੍ਰਿਤੀਆਂ ਦੀ ਰੱਖਿਆ ਵੀ ਉਸ ਲਈ ਸ੍ਵੈ-ਰੱਖਿਆ ਹੈ।
ਇਹ ਮਨੋਰਥ ਰੱਬੀ ਨਹੀਂ, ਮਨੁੱਖੀ ਹਨ। ਸਾਇੰਸ ਨੇ ਰੱਬੀ ਮਨੋਰਥਾਂ ਨੂੰ ਤਮਤੋਂ ਲਾਹ ਕੇ ਮਨੁੱਖੀ ਮਨੋਰਥਾਂ ਨੂੰ ਸਿੰਘਾਸਨ ਉੱਤੇ ਬਿਠਾਉਣ ਦੀ ਕਰਾਮਾਤ ਕੀਤੀ ਹੈ। ਇਨ੍ਹਾਂ ਦੁਨਿਆਵੀ ਮਨੋਰਥਾਂ ਨੂੰ ਮਾਨਤਾ ਦੇਣ ਨਾਲ ਸਾਇੰਸ ਅਤੇ ਫਲਸਫ਼ੇ ਦੀ ਮਿੱਤਰਤਾ ਵੀ ਬਣਦੀ ਹੈ ਅਤੇ ਸਾਇੰਸ ਦੀ ਵਧਦੀ ਹੋਈ ਸ਼ਕਤੀ ਉੱਤੇ ਕੁਝ ਜ਼ਿੰਮੇਦਾਰੀ ਵੀ ਸੁੱਟੀ ਜਾ ਸਕਦੀ ਹੈ। ਸਾਇੰਸ ਨੂੰ ਨੈਤਿਕਤਾ ਦੇ ਨੇਮਾਂ ਤੋਂ ਪਰੋ ਦੀ ਚੀਜ਼ ਮੰਨਿਆ ਬਹੁਤ ਨੁਕਸਾਨ ਹੋ ਸਕਦਾ ਹੈ। ਸਾਇੰਸ ਜਿਥੇ ਨਿਰਮਾਣ ਦੇ ਕੰਮਾਂ ਵਿੱਚ ਸਹਾਈ ਹੁੰਦੀ ਹੈ, ਉਥੇ ਵਿਨਾਸ਼ ਦੇ ਸਾਧਨ ਵੀ ਉਪਜਾਉਂਦੀ ਹੈ। ਇਸ ਦੇ ਵਿਨਾਸ਼ਕਾਰੀ ਕਾਰਨਾਮਿਆਂ ਦੇ ਸੋਹਿਲੇ ਉਸੇ ਸ਼ਰਧਾ ਨਾਲ ਗਾਏ ਜਾਂਦੇ ਹਨ, ਜਿਸ ਨਾਲ ਵਿਸ਼ਨੂੰ ਦੀ ਵਿਨਾਸ਼ਕਾਰੀ ਸ਼ਕਤੀ ਸਾਹਮਣੇ ਸਿਰ ਝੁਕਾਇਆ ਜਾਂਦਾ ਹੈ । ਯੁੱਧ ਅਤੇ ਸਾਇੰਸ ਦਾ ਸੰਬੰਧ ਯੂਨਾਨੀ ਸਾਇੰਸਦਾਨ ਅਰਬਮੀਦਸ (ਆਰਕੀਮੀਡੀਜ਼) ਰਾਹੀਂ ਹੋਇਆ ਸੀ। ਜਦੋਂ 212 ਪੂ:ਈ: ਵਿੱਚ ਰੋਮਨਾਂ ਨੇ ਸਿਸਲੀ ਦੇ ਨਗਰਰਾਜ ਸਿਰਾਕੂਜ਼ ਉੱਤੇ ਹੱਲਾ ਕੀਤਾ ਸੀ। ਆਪਣੇ ਦੇਸ਼ ਦੀ ਰੱਖਿਆ ਹਿੱਤ ਅਰਸ਼ਮੀਦਸ ਨੇ ਆਪਣੀ ਅਕਲ ਦਾ ਪੂਰਾ ਜ਼ੋਰ ਲਾਇਆ, ਪਰ ਜਿੱਤ ਰੋਮਨਾਂ ਦੀ ਹੋਈ । ਬਾਰੂਦ ਦੀ ਸਹਾਇਤਾ ਨਾਲ ਸਾਇੰਸ ਜੰਗਾਂ ਦੀ ਜਿੱਤ-ਹਾਰ ਦੇ ਫੈਸਲੇ ਕਰਨ ਦੇ ਯੋਗ ਹੋ ਗਈ। ਆਧੁਨਿਕ ਯੁਗ ਵਿੱਚ ਵੱਡੀ ਤੋਂ ਵੱਡੀ ਬਹਾਦਰੀ ਸਾਇੰਸ ਦਾ ਮੁਕਾਬਲਾ ਨਹੀਂ ਕਰ ਸਕਦੀ। ਇਹ ਵੱਖਰੀ ਗੱਲ ਹੈ (ਅਤੇ ਚੰਗੀ ਗੱਲ ਹੈ ਕਿ ਸਾਇੰਸ ਦੀ ਸ਼ਕਤੀ ਦੀ ਵਰਤੋਂ ਉੱਤੇ ਕੁਝ ਮਨੁੱਖੀ ਪਾਬੰਦੀਆਂ ਹਨ, ਜਿਨ੍ਹਾਂ ਨੂੰ ਵਧਾਇਆ ਜਾਣਾ ਜ਼ਰੂਰੀ ਸਮਝਿਆ ਜਾ ਰਿਹਾ ਹੈ।
ਰੱਬੀ ਆਦਰਸ਼ਾਂ ਨੂੰ ਤਖ਼ਤੋਂ ਲਾਹ ਕੇ ਸਾਇੰਸ ਨੇ ਮਨੁੱਖੀ ਸੋਚ ਨੂੰ ਜਮਹੂਰੀ ਜਾਂ ਪ੍ਰਜਾਤਾਂਤ੍ਰਿਕ ਬਣਨ ਲਈ ਪ੍ਰੇਰਿਆ ਹੈ। ਰੱਬੀ ਆਦਰਸ਼ ਕਲਾਧਾਰੀ ਦੀ ਪੂਜਾ ਦੇ ਪ੍ਰੇਰਕ ਹਨ। ਉੱਨਤ ਦੇਸ਼ਾਂ ਦਾ ਜਨ-ਸਾਧਾਰਣ ਕਲਾਧਾਰੀ ਦੀ ਪੂਜਾ ਦਾ ਵਿਸ਼ਵਾਸੀ ਨਹੀਂ। ਜਿਹੜੇ ਭਾਰਤੀ ਭਗਵਾਨ ਪੱਛਮੀ ਯੌਰਪ ਅਤੇ ਅਮਰੀਕਾ ਵਿੱਚ ਪੂਜਾ ਕਰਵਾਉਂਦੇ ਵੇਖੇ ਜਾਂਦੇ ਹਨ, ਉਨ੍ਹਾਂ ਨੂੰ ਮੇਰੇ ਇਸ ਕਥਨ ਦੇ ਖੰਡਨ ਲਈ ਦਲੀਲ ਵਜੋਂ ਵਰਤਿਆ ਜਾਣਾ ਠੀਕ ਨਹੀਂ। ਮੈਂ ਜਨ-ਸਾਧਾਰਣ ਦੀ ਗੱਲ ਕਰ ਰਿਹਾ ਹਾਂ। ਇਨ੍ਹਾਂ ਭਗਵਾਨਾਂ ਦੀ ਪੂਜਾ ਕਰਨ ਵਾਲੇ ਜਨ, ਬਿਲਕੁਲ ਸਾਧਾਰਣ ਨਹੀਂ ਹਨ। ਇਹ ਮਾਨਸਿਕ ਰੋਗੀ ਹਨ ਅਸਾਧਾਰਣ ਹਨ। ਦੁਨੀਆਂ ਦਾ ਕੋਈ ਵੀ ਸਮਾਜ ਅਜੇ ਏਨਾ ਸਿਹਤਮੰਦ ਨਹੀਂ ਬਣ ਸਕਿਆ ਕਿ ਉਸ ਦੀ ਵੱਸੋਂ ਦਾ ਇੱਕਅੱਧਾ ਪ੍ਰਤੀਸ਼ਤ ਮਨੋਰੋਗੀ ਨਾ ਹੋਵੇ।
ਜਿਨ੍ਹਾਂ ਭਾਰਤ ਵਰਗੇ ਦੇਸ਼ਾਂ ਵਿੱਚ ਪ੍ਰਜਾਤੰਤ੍ਰ ਤਾਂ ਹੈ, ਪਰ ਸੋਚ ਪ੍ਰਜਾਤਾਂਤ੍ਰਿਕ ਨਹੀਂ, ਉਨ੍ਹਾਂ ਦੇਸ਼ਾਂ ਵਿੱਚ ਸਿਆਸੀ ਨੇਤਾ ਵੀ ਕਲਾਧਾਰੀਆਂ ਵਾਂਗ ਪੂਜੇ ਜਾਂਦੇ ਹਨ। ਇਸ ਦੇ ਹੋਰ ਕਈ ਕਾਰਨਾਂ
ਵਿੱਚੋਂ ਇਹ ਵੀ ਇੱਕ ਹੈ ਕਿ ਉਥੋਂ ਦੇ ਜਨ-ਸਾਧਾਰਣ ਦੀ ਸੋਚ ਪ੍ਰਜਾਤਾਂਤ੍ਰਿਕ ਨਹੀਂ। ਉਥੇ ਗਏ ਪ੍ਰਿੰਸ ਚਾਰਲਜ਼ ਅਤੇ ਪ੍ਰੈਜ਼ੀਡੈਂਟ ਕਲਿੰਟਨ ਦੀ ਵੀ ਆਰਤੀ ਉਤਾਰੀ ਜਾਵੇਗੀ।
ਯੂਨਾਨੀ ਸੋਫ਼ਿਸਟਾਂ ਰਾਹੀਂ ਫ਼ਲਸਫ਼ੇ ਵਿੱਚ ਇਸ ਖ਼ਿਆਲ ਨੇ ਪ੍ਰਵੇਸ਼ ਕੀਤਾ ਸੀ ਕਿ 'ਮਨੁੱਖ ਹੀ ਹਰ ਸ਼ੈਅ ਦਾ ਮਾਪਦੰਡ ਹੈ।' ਇਸ ਕਥਨ ਰਾਹੀਂ ਮਨੁੱਖ ਨੂੰ ਦਿੱਤੀ ਗਈ ਮਹਾਨਤਾ ਨੂੰ ਯਹੂਦੀ ਧਰਮਾਂ ਨੇ ਏਨੀ ਹਵਾ ਦਿੱਤੀ ਕਿ ਈਸਾਈਅਤ, ਇਸਲਾਮ ਅਤੇ ਜੁਡਾਇਜ਼ਮ ਦੇ ਰੱਥ ਨੂੰ ਕੇਵਲ ਆਦਮੀਆਂ ਦੀ ਹੀ ਚਿੰਤਾ ਸਤਾਉਂਦੀ ਰਹਿੰਦੀ ਹੈ। ਆਦਮ ਅਤੇ ਹੱਵਾ ਨੂੰ ਜਨਤ ਵਿੱਚੋਂ ਧੱਕਾ ਦੇ ਕੇ ਆਪਣੇ ਕੀਤੇ ਦਾ ਫਲ ਪਾਉਣ ਲਈ ਧਰਤੀ ਉੱਤੇ ਘੱਲਣਾ: ਤੂਫ਼ਾਨ ਨਾਲ ਸਾਰੀ ਧਰਤੀ ਉਤਲੇ ਜੀਵਨ ਨੂੰ ਤਬਾਰ ਕਰਨ ਲੱਗਿਆ ਨੂਹ ਨੂੰ ਬੇੜੀ ਬਣਾਉਣ ਦੀ ਸਲਾਹ ਦੇਣੀ; ਯਹੂਦੀ ਕੌਮ ਨਾਲ ਨਿੱਤ ਨਵੇਂ ਅਹਿਦਨਾਮੇ ਅਤੇ ਇਕਰਾਰ ਕਰਨੇ ਮਨੁੱਖਾਂ ਦੇ ਪਾਪ ਧੋਣ ਲਈ ਆਪਣੇ ਇਕਲੌਤੇ ਪੁੱਤ ਨੂੰ ਘੱਲਣਾ ਅਤੇ ਸੂਲੀ ਚੜ੍ਹਵਾਅ ਕੇ ਮਰਵਾਉਣਾ: ਇਸਲਾਮ ਦੇ ਪ੍ਰਚਾਰ ਲਈ ਲੱਖਾਂ ਪੈਗੰਬਰ ਘੱਲਣੇ, ਇਹ ਸਭ ਕੁਝ ਇਹ ਦੱਸਦਾ ਹੈ ਕਿ ਰੱਬ ਦੀ ਨਜ਼ਰ ਵਿੱਚ ਆਦਮੀ ਦਾ ਸਥਾਨ ਬਹੁਤ ਉੱਚਾ ਹੈ। ਯੂਨਾਨੀ ਵਿਚਾਰਵਾਨਾਂ ਅਤੇ ਇਬਰਾਨੀ ਧਰਮ ਦੇ ਆਗੂਆਂ ਲਈ ਮਨੁੱਖ ਦਾ ਘਰ (ਧਰਤੀ) ਵਿਸ਼ਵ ਦੇ ਕੇਂਦਰ ਵਿੱਚ ਸੀ ਅਤੇ ਸੂਰਜ, ਚੰਨ, ਤਾਰੇ ਇਸ ਦੇ ਦੁਆਲੇ ਘੁੰਮਦੇ ਸਨ।
ਧਰਮ ਮਨੁੱਖ ਨੂੰ ਇਹ ਸੋਚਣ ਦੀ ਸਾਲਾਹ ਦਿੰਦਾ ਸੀ ਕਿ 'ਮੈਂ ਰੱਬ ਦੀ ਸਭ ਤੋਂ ਉੱਤਮ ਕਿਰਤ ਹਾਂ।' ਇਸ ਦੇ ਨਾਲ ਨਾਲ ਧਰਮ ਇਹ ਵੀ ਆਖਦਾ ਸੀ ਕਿ 'ਹੇ ਮਨੁੱਖ। ਆਪਣੀਆਂ ਮਨੁੱਖੀ ਪਰਵਿਰਤੀਆਂ ਅਧੀਨ ਤੂੰ ਜੋ ਵੀ ਕਰਦਾ ਹੈ ਉਹ ਹਉਮੈ ਹੈ; ਅਗਿਆਨ ਹੈ; ਪਾਪ ਹੈ; ਬੰਧਨ ਰੂਪ ਹੈ।' ਸਾਇੰਸ ਨੇ ਇਸ ਨੂੰ ਇਕਦਮ ਉਲਟਾ ਕਰ ਦਿੱਤਾ ਹੈ। ਅੱਜ ਦਾ ਮਨੁੱਖ ਬ੍ਰਹਿਮੰਡ ਬਾਰੇ ਇਹ ਜਾਣਦਾ ਹੈ ਕਿ ਸਾਡਾ ਸੂਰਜੀ ਪਰਿਵਾਰ ਆਕਾਸ਼ ਗੰਗਾ (Milky Way) ਵਿੱਚ ਸਥਿਤ ਹੈ। ਇਸ ਆਕਾਸ਼ ਗੰਗਾ ਵਿੱਚ ਤੀਹ ਹਜ਼ਾਰ ਕਰੋੜ ਸੂਰਜ ਹਨ। ਸਾਡੇ ਸੂਰਜ ਦੇ ਲਾਗਲਾ ਸਾਡਾ ਗਵਾਂਢੀ ਸੂਰਜ ਸਾਡੇ ਤੋਂ ਏਨੀ ਦੂਰ ਹੈ ਕਿ ਉਸ ਦੀ ਰੌਸ਼ਨੀ ਸਾਡੇ ਤਕ ਸਵਾ ਚਾਰ ਸਾਲਾਂ ਵਿੱਚ ਪੁੱਜਦੀ ਹੈ, ਜਦ ਕਿ ਰੋਸ਼ਨੀ ਦੀ ਰਫ਼ਤਾਰ ਇੱਕ ਲੱਖ ਛਿਆਸੀ ਹਜ਼ਾਰ ਮੀਲ ਇੱਕ ਸਕਿੰਟ ਹੈ। ਇਸ ਰਫ਼ਤਾਰ ਨਾਲ ਤੁਰਦੀ ਹੋਈ ਰੋਸ਼ਨੀ ਸਾਡੇ ਸੂਰਜ ਤੋਂ ਸਾਡੀ ਧਰਤੀ ਤਕ ਨੌਂ ਕੁ ਮਿੰਟਾਂ ਵਿੱਚ ਪੁੱਜਦੀ ਹੈ। ਇਨ੍ਹਾਂ ਨੇ ਕੁ ਮਿੰਟਾਂ ਵਿੱਚ ਰੋਸ਼ਨੀ ਨੇ ਕੁ ਕਰੋੜ ਮੀਲ ਪੈਂਡਾ ਮਾਰਦੀ ਹੈ। ਸਵਾ ਚਾਰ ਸਾਲਾਂ ਵਿੱਚ ਰੋਸ਼ਨੀ ਜਿਹੜਾ ਪੈਂਡਾ ਕਰਦੀ ਹੈ, ਉਸ ਨੂੰ ਸਾਧਾਰਣ ਢੰਗ ਨਾਲ ਲਿਖਣਾ ਔਖਾ ਹੈ। ਗਣਿਤ ਦੇ ਜਾਣੂੰ ਉਸ ਨੂੰ ਇਉਂ ਲਿਖਦੇ ਹਨ: 25x10= ਮੀਲ।
ਸਾਡੀ ਆਕਾਸ਼ ਗੰਗਾ ਸਿਤਾਰਿਆਂ ਦਾ ਇੱਕ ਸ਼ਹਿਰ ਹੈ। ਅਜੋਕੇ ਮਨੁੱਖ ਨੂੰ ਆਕਾਸ਼ ਵਿੱਚ ਇਸ ਪ੍ਰਕਾਰ ਦੇ ਤਿੰਨ ਕਰੋੜ ਸ਼ਹਿਰਾਂ ਬਾਰੇ ਜਾਣਕਾਰੀ ਪ੍ਰਾਪਤ ਹੈ। ਅਜੇਹੇ ਇੱਕ ਸ਼ਹਿਰ ਦਾ ਦੂਜੇ ਸ਼ਹਿਰ ਤੋਂ ਫ਼ਾਸਲਾ ਵੀਹ ਲੱਖ ਲਾਇਟ ਯੀਅਰਜ਼ ਦੱਸਿਆ ਜਾਂਦਾ ਹੈ। ਭਾਵ ਇਹ ਹੈ ਕਿ ਇੱਕ ਆਕਾਸ਼ ਗੰਗਾ ਦੇ ਕਿਸੇ ਸੂਰਜ ਦੀ ਰੌਸ਼ਨੀ ਸਾਡੇ ਤਕ 20 ਲੱਖ ਸਾਲਾਂ ਵਿੱਚ ਪੁੱਜਦੀ ਹੈ। ਰੌਸ਼ਨੀ ਦੀ ਰਫ਼ਤਾਰ ਤੁਹਾਨੂੰ ਪਤਾ ਹੀ ਹੈ। ਕਿੰਨਾ ਵਿਸ਼ਾਲ ਹੈ ਇਹ ਵਿਸ਼ਵ ਕਿੰਨਾ ਛੋਟਾ ਹੈ ਸਾਡਾ ਸੂਰਜ ਇਸ ਪਸਾਰੇ ਵਿੱਚ!! ਸਾਡੀ ਧਰਤੀ ਕਿੱਡੀ ਕੁ ਮੰਨੀ ਜਾਵੇਗੀ ? ਧਰਤੀ ਉਤਲੇ ਹਜ਼ਾਰਾਂ ਸ਼ਹਿਰਾਂ, ਲੱਖਾਂ ਪਿੰਡਾਂ ਵਿੱਚ ਵੱਸਦੇ ਅਰਥਾਂ ਆਦਮੀਆਂ ਵਿੱਚ ਇੱਕ ਆਦਮੀ ਦੀ ਹਸਤੀ ਕੀ ਹੈ ? ਸਾਇੰਸ ਕਹਿੰਦੀ ਹੈ,
"ਹੇ ਮਨੁੱਖ। ਇਸ ਅਨੰਤ ਬ੍ਰਹਿਮੰਡ ਵਿੱਚ ਤੂੰ ਬਹੁਤ ਨਿਗੂਣਾ ਹੈ। ਆਪਣੇ ਆਪ ਨੂੰ ਛੋਟਾ ਸਮਝ।
ਇਉਂ ਸੋਚਣ ਵਾਲੇ ਮਨੁੱਖ ਨੂੰ ਸਾਇੰਸ ਨੇ ਟੈਕਨਾਲੋਜੀ ਦਿੱਤੀ ਹੈ। ਅੱਜ ਮਨੁੱਖ ਵਿੱਚ ਪਰਬਤਾਂ ਨੂੰ ਹੂੰਝ ਕੇ ਸੁੱਟ ਦੇਣ ਦੀ ਸਮਰੱਥਾ ਹੈ। ਉਹ ਸਮੁੰਦਰ ਵਿੱਚ ਟਾਪੂਆਂ ਦਾ ਨਿਰਮਾਣ ਕਰ ਕੇ ਉਨ੍ਹਾਂ ਉੱਤੇ ਹਵਾਈ ਅੱਡੇ ਅਤੇ ਸ਼ਹਿਰ ਉਸਾਰ ਦਿੰਦਾ ਹੈ। ਉਹ ਰੇਗਿਸਤਾਨਾਂ ਨੂੰ ਬਗੀਚਿਆਂ ਵਿੱਚ ਬਦਲ ਸਕਦਾ ਹੈ। ਉਹ ਆਪਣੀ ਪਰਵਿਰਤੀ ਅਨੁਸਾਰ ਕਰਮ ਕਰਦਾ ਹੋਇਆ ਸਾਰੀ ਦੁਨੀਆ ਨੂੰ ਸ੍ਵਰਗ ਬਣਾ ਦੇਣ ਦੀ ਹਿੰਮਤ ਰੱਖਦਾ ਹੈ। ਸਾਇੰਸ ਮਨੁੱਖ ਨੂੰ ਕਹਿੰਦੀ ਹੈ, “ਉਠ, ਆਪਣੀ ਪਰਵਿਰਤੀ ਅਨੁਸਾਰ ਕੰਮ ਕਰ। ਇਹ ਤੇਰਾ ਧਰਮ ਹੈ; ਇਹ ਤੇਰਾ ਮਰਦਊ ਹੈ। ਮੈਂ ਤੇਰੀ ਮਾਂ, ਧਰਤੀ-ਤੇਰੇ ਭਾਵਾਂ, ਤੇਰੀਆਂ ਅਕਲਾਂ ਤੇਰੀਆਂ ਪਰਵਿਰਤੀਆਂ ਨੂੰ ਪਾਪ ਨਹੀਂ ਸਮਝਦੀ। ਇਹ ਮੇਰੇ ਲਈ ਵਰਦਾਨ ਹਨ।" ਸਾਇੰਸ ਨੇ ਮਨੁੱਖ ਦੀ 'ਸੋਚ' ਅਤੇ ਮਨੁੱਖ ਦੇ 'ਦੁਨਿਆਵੀ ਕਰਮ', ਦੋਹਾਂ ਨੂੰ ਹੀ ਨਵਾਂ ਰੂਪ ਦੇ ਦਿੱਤਾ ਹੈ।
ਇਸ ਦਾ ਨਤੀਜਾ ਇਹ ਹੈ ਕਿ ਵਿਗਿਆਨਿਕ ਸੋਚ ਵਾਲਾ ਮਨੁੱਖ ਆਪਣੇ ਆਪ ਵਿੱਚ ਵੰਡਿਆ ਹੋਇਆ ਨਹੀਂ। ਸਾਰੇ ਪੁਰਾਤਨ ਕਾਲ ਅਤੇ ਮੱਧ ਕਾਲ ਵਿੱਚ ਮਨੁੱਖ ਆਪਣੇ ਆਪ ਵਿੱਚ ਵੰਡਿਆ ਰਿਹਾ ਹੈ; ਅੰਤਰ ਦੰਦ ਦਾ ਸ਼ਿਕਾਰ ਰਿਹਾ ਹੈ। ਉਸ ਨੂੰ ਦੋ ਜੀਵਨ ਜੀਣੇ ਪੈਂਦੇ ਰਹੇ ਹਨ-ਇੱਕ ਦੁਨਿਆਵੀ, ਦੂਜਾ ਦੀਨੀ; ਇੱਕ ਲੌਕਿਕ, ਦੂਜਾ ਅਲੌਕਿਕ। ਲੌਕਿਕ ਜੀਵਨ ਨੂੰ ਉਹ ਪਰਵਿਰਤੀ ਦੀ ਪ੍ਰੇਰਣਾ ਅਨੁਸਾਰ ਜਿਉਂਦਾ ਸੀ। ਦੁਨਿਆਵੀ ਪ੍ਰਾਪਤੀਆਂ ਪਿੱਛੇ ਉਹ ਪੂਰੀ ਲਗਨ, ਪੂਰੇ ਬਲ ਅਤੇ ਪੂਰੀ ਬੌਧਿਕ ਯੋਗਤਾ ਨਾਲ ਦੌੜਦਾ ਸੀ। ਉਹ ਆਪਣੀ ਔਲਾਦ ਨੂੰ ਸੁਰੱਖਿਅਤ ਵੇਖ ਕੇ ਮਰਨਾ ਚਾਹੁੰਦਾ ਸੀ। ਔਲਾਦ ਨਾਲ ਬੇ-ਵਫ਼ਾਈ ਕਰ ਕੇ ਉਹ ਕਿਸੇ ਅਲੋਕਿਕ ਪ੍ਰਾਪਤੀ ਦਾ ਮਾਣ ਕਰਨ ਵਿੱਚ ਸਿਆਣਪ ਨਹੀਂ ਸੀ ਸਮਝਦਾ, ਤਸੱਲੀ ਨਹੀਂ ਸੀ ਮਹਿਸੂਸਦਾ। ਉਸ ਦਾ ਧਰਮ ਦੁਨਿਆਵੀ ਪ੍ਰਾਪਤੀਆਂ ਦੇ ਜਤਨ ਨੂੰ ਜੂਆ ਅਤੇ ਅਗਿਆਨ ਦੱਸਦਾ ਸੀ। ਧਰਮ ਦੇ ਆਦੇਸ਼ਾਂ ਅਤੇ ਫੈਸਲਿਆਂ ਉੱਤੇ ਕਿੰਤੂ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ, ਨਾ ਹੀ ਧਰਮ ਦੇ ਫੈਸਲਿਆਂ ਨੂੰ ਉਹ ਸ਼ੱਕ ਦੀ ਨਜ਼ਰ ਨਾਲ ਵੇਖਦਾ ਸੀ। ਧਰਮ ਭੈਅ ਦੀ ਭਰਪੂਰ ਵਰਤੋਂ ਕਰ ਕੇ ਉਸ ਨੂੰ ਆਪਣੇ ਆਪ ਵਿੱਚ ਵੰਡੀ ਰੱਖਦਾ ਸੀ। ਮਨੁੱਖ ਦੀ ਇਸ ਮਾਨਸਿਕ ਅਵਸਥਾ ਨੂੰ ਦੁਬਿਧਾ ਆਖਿਆ ਗਿਆ ਹੈ ਅਤੇ ਦੁਬਿਧਾ ਮਨੁੱਖ ਨੂੰ ਨਾ ਮਾਇਆ ਵੱਲ ਲੱਗਣ ਦਿੰਦੀ ਹੈ, ਨਾ ਰਾਮ ਵੱਲ ਜਾਣ ਦਿੰਦੀ ਹੈ। ਮਿਰਜ਼ਾ ਗ਼ਾਲਿਬ ਨੇ ਇਸ ਅਵਸਥਾ ਦਾ ਬਹੁਤ ਖ਼ੂਬਸੂਰਤ ਵਰਣਨ ਕੀਤਾ ਹੈ:
ਈਮਾਂ ਮੁਝੇ ਹੋਏ ਹੈ, ਜੋ ਖੀਂਚੇ ਹੈ ਮੁਝੇ ਕੁੱਝ,
ਕਾਅਬਾ ਮਿਠੇ ਪੀਛੇ ਹੋ ਕਲੀਸਾ ਮਿਰੇ ਆਗੇ।
ਪਰੰਤੂ ਆਮ ਆਦਮੀਆਂ ਲਈ ਕੁਰਰ ਦੀ ਖਿੱਚ ਈਮਾਨ ਦੀਆਂ ਰੋਕਾਂ ਨਾਲੋਂ ਬਹੁਤੀ ਪ੍ਰਬਲ ਰਹੀ ਹੈ; ਇਸ ਲਈ ਉਹ ਭੈ, ਅਨਿਸਚਿਤਤਾ ਅਤੇ ਦੁਬਿਧਾ ਵਿੱਚ ਜੀਵਿਆ ਹੈ। ਧਰਮ ਦੀ ਅਗਵਾਈ ਅਤੇ ਠੇਕੇਦਾਰੀ ਕਰਨ ਵਾਲੇ ਲੋਕ ਜਾਂ ਉਨ੍ਹਾਂ ਆਗੂਆਂ ਅਤੇ ਠੇਕੇਦਾਰਾਂ ਦੇ ਲੱਗੇ-ਬੱਧੇ ਵੀ ਕੁਫ਼ਰ ਦੀ ਖਿੱਚ ਨੂੰ ਉਨਾ ਹੀ ਪ੍ਰਥਲ ਮਹਿਸੂਸ ਕਰਦੇ ਹਨ, ਪਰ ਉਨ੍ਹਾਂ ਦੀ ਸਮਾਜਿਕ ਸਥਿਤੀ ਉਸ ਖਿੱਚ ਉੱਤੇ ਪਰਦਾ ਪਾਉਣ ਦੀ ਪ੍ਰੇਰਣਾ ਦਿੰਦੀ ਸੀ। ਇਸ ਲਈ ਪਾਖੰਡ ਉਨ੍ਹਾਂ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਜਾਂਦਾ ਸੀ । ਵਿਗਿਆਨਕ ਸੋਚ ਨੇ ਜਨ-ਸਾਧਾਰਣ ਅਤੇ ਜਨ-ਅਸਾਧਾਰਣ, ਦੋਹਾਂ ਉੱਤੇ ਉਪਕਾਰ ਕੀਤਾ ਹੈ; ਇੱਕ ਨੂੰ ਭੈਅ ਅਤੇ ਦੁਬਿਧਾ ਵਿੱਚੋਂ ਕੱਢ ਕੇ ਅਤੇ ਦੂਜੇ ਲਈ ਪਾਖੰਡ ਤੋਂ ਮੁਕਤੀ ਦੀਆਂ ਸੰਭਵਤਾਵਾਂ ਪੈਦਾ ਕਰ ਕੇ।
ਵਿਗਿਆਨਕ ਸੋਚ ਲਗਪਗ ਸਾਰੇ ਅਲੌਕਿਕ ਆਦਰਸ਼ਾਂ ਨੂੰ ਚਨੌਤੀ ਦੇ ਚੁੱਕੀ ਸੀ। ਪੱਛਮੀ ਵਿਚਾਰਵਾਨ ਚਿੰਤਾਤੁਰ ਸਨ ਕਿ ਹੁਣ ਮਨੁੱਖਤਾ ਦੇ ਦਿਸ਼ਾਹੀਣ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਵੀਹਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੋਈਆਂ ਦੋ ਭਿਆਨਕ ਜੰਗਾਂ ਨੇ ਇਸ ਖ਼ਤਰੇ ਨੂੰ ਹੋਰ ਵੀ ਨੇੜੇ ਆਇਆ ਸਿੱਧ ਕਰ ਦਿੱਤਾ। ਇਹ ਦਿਸ਼ਾਹੀਣਤਾ ਕਿਸੇ ਹੱਦ ਤਕ ਵਾਸਤਵਿਕ ਵੀ ਸੀ, ਜਿਸ ਦਾਲਾਭ ਲੈ ਕੇ ਮਾਰਕਸਵਾਦੀ ਵਿਚਾਰਧਾਰਾ ਨੇ ਆਪਣੇ ਪੈਰ ਪੱਕੇ ਕਰਨ ਦਾ ਜਤਨ ਵੀ ਕੀਤਾ। ਲੰਮੇ ਅਮਨ ਲਈ ਤਾਂਘਦੀ ਮਨੁੱਖਤਾ ਨੇ ਸਾਂਝੇ ਯੌਰਪ, ਸਹਿਯੋਗੀ ਯੌਰਪ ਦੇ ਸੁਪਨੇ ਸਜਾਏ, ਜਿਨ੍ਹਾਂ ਨੂੰ ਕੰਪਿਊਟਰ, ਇਨਫ਼ਰਮੇਸ਼ਨ ਟੈਕਨਾਲੋਜੀ, ਗਲੋਬਲਾਈਜ਼ੇਸ਼ਨ ਅਤੇ ਇੰਟਰਨੈੱਟ ਆਦਿਕ ਨੇ ਸੰਭਾਵਨਾਵਾਂ ਦੇ ਸੰਸਾਰ ਵਿੱਚੋਂ ਕੱਢ ਕੇ ਸੰਭਵਤਾ ਦੀ ਦੁਨੀਆ ਵਿੱਚ ਲੈ ਆਂਦਾ ਹੈ ਅਤੇ ਸਾਇੰਸ ਦੇ ਵਿਸਥਾਰ-ਵਿਕਾਸ ਕਾਰਨ ਅਲੋਕਿਕ ਅਤੇ ਅਸੰਭਵ ਆਦਰਸ਼ਾਂ ਦੀ ਥਾਂ ਲੋਕਿਕ ਅਤੇ ਵਾਸਤਵਿਕ ਆਦਰਸ਼ਾਂ ਦੀ ਉਤਪਤੀ ਹੋਈ ਹੈ। (ਇਸ ਦਾ ਵਿਸਥਾਰ ਕਿਸੇ ਅਗਲੇ ਲੇਖ ਵਿੱਚ)