Back ArrowLogo
Info
Profile

ਵਿਆਖਿਆ ਦਾ ਜਤਨ ਹੈ। ਚੰਨ, ਸੂਰਜ ਤਾਰੇ ਮੁੱਢ ਤੋਂ ਹੀ ਮਨੁੱਖ ਦੀ ਜਗਿਆਸਾ ਦਾ ਕੇਂਦਰ ਬਣੇ ਰਹੇ ਹਨ। ਆਦਿ ਮਨੁੱਖ ਨੇ ਲੱਖਾਂ ਸਾਲ ਡਰ, ਥੁੜ, ਅਗਿਆਨ ਅਤੇ ਬੇ-ਵਸਾਹੀ ਦਾ ਜੀਵਨ ਜੀਵਿਆ ਸੀ। ਇਹ ਸਾਰੇ ਭਾਵ ਉਸ ਨੂੰ ਆਪਣੇ ਪਸ਼ੂ ਪੂਰਵਜਾਂ ਕੋਲੋਂ ਵਿਰਸੋ ਵਿੱਚ ਵੀ ਮਿਲੇ ਸਨ ਅਤੇ ਉਸ ਦੇ ਨਿੱਜੀ ਅਨੁਭਵ ਨੇ ਵੀ ਇਨ੍ਹਾਂ ਨੂੰ ਵਧਾਇਆ, ਵਿਕਸਾਇਆ ਅਤੇ ਦ੍ਰਿੜ੍ਹ ਕਰਵਾਇਆ ਸੀ। ਉਹ ਜਦੋਂ ਵੀ ਜਗਿਆਸਾ ਦੇ ਆਕਾਸ਼ ਵਿੱਚ ਉੱਡਣ ਦੀ ਕੋਸ਼ਿਸ਼ ਕਰਦਾ ਸੀ, ਇਨ੍ਹਾਂ ਭਾਵਾਂ ਦਾ ਭਾਰ ਉਸ ਦੀ ਬੁੱਧੀ ਅਤੇ ਕਲਪਨਾ ਦੇ ਪਰਾਂ ਨੂੰ ਭਰਪੂਰ ਉਡਾਰੀ ਨਹੀਂ ਸੀ ਭਰਨ ਦਿੰਦਾ। ਆਪਣੇ ਆਲੇ-ਦੁਆਲੇ ਪੱਸਰੇ ਹੋਏ ਜੀਵਨ ਅਤੇ ਜੀਵਨ ਉੱਤੇ ਫੈਲੇ ਹੋਏ ਅਨੰਤ ਆਕਾਸ਼ ਸੰਬੰਧੀ ਉਸ ਦੇ ਮਨ ਵਿੱਚ ਉੱਠਣ ਵਾਲੇ ਸਾਰੇ ਪ੍ਰਸ਼ਨਾਂ ਦੇ ਉੱਤਰ ਬੌਧਿਕ ਨਹੀਂ ਸਨ ਹੁੰਦੇ ਸਗੋਂ ਉਸ ਅਗਿਆਨ ਜਾ ਅਧੂਰੇ ਗਿਆਨ ਦੀ ਉਪਜ ਹੁੰਦੇ ਸਨ ਜਿਸ ਉੱਤੇ ਉਹ ਭਰੋਸਾ ਨਹੀਂ ਸੀ ਕਰ ਕਰਦਾ; ਜਿਹੜਾ ਡਰ, ਥੁੜ ਅਤੇ ਬੇ-ਵਸਾਹੀ ਦੇ ਭਾਰ ਹੇਠ ਪਲ ਪਲ ਟੁੱਟਦਾ, ਬਣਦਾ ਅਤੇ ਬਦਲਦਾ ਸੀ। ਇਸ ਟੁੱਟ-ਭੱਜ ਦੇ ਨਤੀਜੇ ਵਜੋਂ ਉਪਜੇ ਹੋਏ ਕੁਝ ਇੱਕ ਅਨੁਮਾਨਾਂ ਨੂੰ ਉਸ ਨੇ ਆਪਣੇ ਪ੍ਰਸ਼ਨਾਂ ਦੇ ਉੱਤਰ ਮੰਨ ਲਿਆ। ਸ਼ਿਕਾਰੀ ਮਨੁੱਖ ਦੇ ਕਿਸਾਨ ਬਣ ਜਾਣ ਨਾਲ ਸੱਭਿਅਤਾ ਦਾ ਆਰੰਭ ਹੋਇਆ। ਸੱਭਿਅਤਾ ਦੇ ਸਾਰੇ ਸਫਰ ਵਿੱਚ ਡਰ, ਥੁੜ ਅਤੇ ਬੇ-ਵਸਾਹੀ ਨੇ ਮਨੁੱਖ ਦਾ ਸਾਥ ਨਹੀਂ ਛੱਡਿਆ। ਇਸ ਦੇ ਉਲਟ, ਸੱਭਿਅਤਾ ਨੇ ਪਹਿਲਿਆਂ ਨਾਲੋਂ ਵਧੇਰੇ ਭਿਆਨਕ ਤੇ ਪੈਦਾ ਕਰਨ ਦੇ ਉਚੇਚੇ ਉਪਰਾਲੇ ਕੀਤੇ ਹਨ। ਭੈ ਨੂੰ ਮਨੁੱਖ ਆਪਣੀ ਹਰ ਸਮੱਸਿਆ ਦਾ ਸਮਾਧਾਨ ਸਮਝਦਾ ਆਇਆ। ਹੈ। ਸੱਭਿਅ ਮਨੁੱਖ ਦੇ ਸਾਰੇ ਬੁਨਿਆਦੀ ਪ੍ਰਬੰਧ ਡੈ-ਕੇਂਦ੍ਰਿਤ ਹਨ; ਕੇਵਲ ਸਿਆਸੀ ਅਤੇ ਸਮਾਜੀ ਹੀ ਨਹੀਂ ਸਗੋਂ ਅਧਿਆਤਮਕ ਅਤੇ ਧਾਰਮਕ ਵੀ। ਮਨੁੱਖ ਦੇ ਧਰਮ ਤੇ ਬਿਨਾਂ ਭਗਤੀ ਨੂੰ ਸੰਭਵ ਨਹੀਂ ਮੰਨਦੇ। ਇਉਂ ਲੱਗਦਾ ਹੈ ਕਿ ਮਨੁੱਖ ਦਾ ਉਪਜਾਇਆ ਹੋਇਆ ਸਾਰਾ ਦਰਸ਼ਨ ਜਾਂ ਫਲਸਵਾ ਵੀ ਨਿਰੋਲ ਬੌਧਿਕ ਕਿਰਤ ਨਹੀਂ। ਕੁਝ ਇੱਕ ਪੁਰਾਤਨ ਯੂਨਾਨੀ ਦਾਰਸ਼ਨਿਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਸੋਚ ਤੈ-ਕੇਂਦ੍ਰਿਤ ਹੈ। ਭੈ ਅਤੇ ਕ੍ਰੋਧ ਇੱਕ ਸਿੱਕੇ ਦੇ ਦੋ ਪਾਸੇ ਹਨ। ਇਨ੍ਹਾਂ ਤੋਂ ਘ੍ਰਿਣਾ ਜਨਮ ਲੈਂਦੀ ਆਈ ਹੈ। ਵੈਰ, ਵਿਰੋਧ, ਹੱਤਿਆ, ਹਿੰਸਾ ਅਤੇ ਬੇਵਸਾਹੀ ਦਾ ਘੇਰਾ ਵਿਸ਼ਾਲ ਹੁੰਦਾ ਆਇਆ ਹੈ। ਇਹ ਸਾਰੇ ਭਾਵ ਮਨੁੱਖੀ ਅਸਲੇ ਦਾ ਜ਼ਰੂਰੀ ਅੰਗ ਬਣੇ ਰਹੇ ਹਨ ਅਤੇ ਫਿਲਾਸਫ਼ੀ ਉਸੇ ਮਨੁੱਖੀ ਬੌਧਿਕਤਾ ਦੀ ਉਪਜ ਹੈ ਜਿਹੜੀ ਇਨ੍ਹਾਂ ਭਾਵਾਂ ਦੇ ਪਰਛਾਵੇਂ ਵਿੱਚ ਪਲਦੀ ਆਈ ਹੈ। ਲੱਖਾਂ ਸਾਲਾਂ ਦੇ ਜੰਗਲੀ ਜੀਵਨ ਨੇ ਮਨੁੱਖ ਨੂੰ ਸ਼ਕਤੀ ਤੋਂ ਡਰਨ, ਸ਼ਕਤੀਸ਼ਾਲੀ ਹੋਣ ਦੀ ਇੱਛਾ ਕਰਨ ਅਤੇ ਸ਼ਕਤੀ ਨੂੰ ਪੂਜਣ ਦੀ ਪ੍ਰੇਰਣਾ ਦਿੱਤੀ ਸੀ। ਸੱਭਿਅਤਾ ਦੇ ਸਾਰੇ ਇਤਿਹਾਸ ਵਿੱਚ ਸ਼ਕਤੀ ਦੀ ਨਿਰੰਕੁਸ਼ ਸਰਦਾਰੀ ਸਾਹਮਣੇ ਸਿਰ ਝੁਕਾਇਆ ਜਾਂਦਾ ਰਿਹਾ ਹੈ। ਸ਼ਕਤੀ ਦੀ ਸਰਦਾਰੀ ਅਤੇ ਭੈ ਦੇ ਪਰਛਾਵੇਂ ਵਿੱਚ ਵਿਚਰਦਾ ਵਿਕਸਦਾ ਜੀਵਨ ਆਪਣੇ ਅਧੂਰੇ ਗਿਆਨ ਦੇ ਸਹਾਰੇ ਆਪਣੀ ਜਗਿਆਸਾ ਦੀ ਤ੍ਰਿਪਤੀ ਦਾ ਜਤਨ ਕਰਦਾ ਆਇਆ ਹੈ। ਇਸ ਜਤਨ ਦੇ ਸਿੱਟੇ ਵਜੋਂ ਕਈ ਪ੍ਰਕਾਰ ਦੇ ਵਿਚਾਰ, ਵਿਸ਼ਵਾਸ ਅਤੇ ਵਹਿਮ ਉਪਜੇ ਹਨ। ਜੀਵਨ ਦੀਆਂ ਲੋੜਾਂ ਮਨੁੱਖੀ ਸਮਾਜਾਂ ਨੂੰ ਵੱਖ ਵੱਖ ਸਮਿਆਂ ਵਿਚ, ਵੱਖ ਵੱਖ ਸਥਾਨਾਂ ਉੱਤੇ, ਵੱਖ ਵੱਖ ਵਿਚਾਰਾਂ, ਵਿਸ਼ਵਾਸਾਂ ਅਤੇ ਵਹਿਮਾਂ ਨਾਲ ਜੋੜਦੀਆਂ ਆਈਆਂ ਹਨ। ਵੱਖ ਵੱਖ ਸਮਾਜਾਂ ਵਿੱਚ ਵੱਖ ਵੱਖ ਧਾਰਨਾਵਾਂ, ਮਾਨਤਾਵਾਂ ਅਤੇ ਪ੍ਰੰਪਰਾਵਾਂ ਸਥਾਪਿਤ ਹੁੰਦੀਆਂ ਆਈਆਂ ਹਨ। ਸਾਰੇ ਸਮਾਜ ਅਵਿਕਸਿਤ ਗਿਆਨ ਦੇ ਸਹਾਰੇ ਬਣੀਆਂ ਪਰੰਪਰਾਵਾਂ ਅਤੇ ਮਾਨਤਾਵਾਂ ਨੂੰ ਧੁਰੋਂ ਆਇਆ ਸੱਚ ਮੰਨਦੇ ਹਨ ਅਤੇ

2 / 137
Previous
Next