ਗਣ ਦੇ ਲੱਛਣ
ਛੰਦ ਵਿੱਚ ਵਰਨਾਂ ਜਾਂ ਮਾਤਰਾਵਾਂ ਦੇ ਉਹ ਸਮੂਹ ਗਣ ਅਖਵਾਉਂਦੇ ਹਨ, ਜਿਹਨਾਂ ਦੇ ਅਨੁਸਾਰ ਛੰਦ ਦੀ ਚਾਲ ਬਣਦੀ ਹੈ। ਛੰਦ ਸ਼ਾਸਤਰ (ਪਿੰਗਲ) ਅਨੁਸਾਰ ਤਿੰਨ ਅੱਖਰਾਂ ਦਾ ਸਮੁਦਾਇ 'ਗਣ' ਹੈ ਅਤੇ ਇਹਨਾਂ ਦੀ ਗਿਣਤੀ 8 ਹੈ। ਉਦਾਹਰਨ ਦੇ ਤੌਰ 'ਤੇ :-
ਰਾਜੇ ਬੀਰ ਗਾਜ਼ੀ
ਤੁਰੇ ਤੁੰਦ ਤਾਜ਼ੀ
ਇਸ ਛੰਦ ਵਿੱਚ ਹਰ ਇੱਕ ਤੁੱਕ ਦੇ ਦੋ ਹਿੱਸੇ ਹਨ ਅਤੇ ਹਰ ਹਿੱਸੇ ਵਿੱਚ ਪਹਿਲਾਂ ਇੱਕ ਲਘੂ ਤੇ ਫਿਰ ਦੋ-ਦੋ ਗੁਰੂ ਹਨ। ਇਸੇ ਲਘੂ-ਗੁਰੂ ਦੇ ਬੱਝਵੇਂ ਜੋੜ ਨੂੰ 'ਗਣ ਆਖਦੇ ਹਨ। ਇਸ ਛੰਦ ਦੀ ਚਾਲ ਨੂੰ ਲਿਖ ਕੇ ਇੰਝ ਦੱਸਿਆ ਜਾ ਸਕਦਾ ਹੈ :-
ਮਾਤ੍ਰਿਕ ਗਣ
'ਮਾਤ੍ਰਿਕ ਗਣ' ਅੱਖਰਾਂ ਦਾ ਉਹ ਸਮੂਹ ਹੈ, ਜਿਸ ਵਿੱਚ ਕੇਵਲ ਮਾਤਰਾਂ ਦੀ ਗਿਣਤੀ ਦਾ ਹੀ ਖਿਆਲ ਰਖਿਆ ਜਾਂਦਾ ਹੈ, ਅੱਖਰ ਭਾਵੇਂ ਕਿੰਨੇ ਹੋਣ, ਜਿਵੇਂ :
ਕਰਤਾਰ (।) ਵੀ ਪੰਜ ਮਾਤਰਾਵਾਂ ਦਾ ਗਣ ਹੈ ਅਤੇ ਭਰੋਸਾ (।) ਵੀ, ਹਾਲਾਂਕਿ ਨਾ ਇਹਨਾਂ ਵਿੱਚ ਅੱਖਰਾਂ ਦੀ ਗਿਣਤੀ ਬਰਾਬਰ ਹੈ ਤੇ ਨਾ ਲਘੂ-ਗੁਰੂ ਦੀ ਤਰਤੀਬ ਇਕੋ ਜਿਹੀ ਹੈ।
ਮਾਤ੍ਰਿਕ ਗਣ ਪੰਜ ਹਨ, ਜਿਹਨਾਂ ਦੇ ਪਹਿਲੇ ਅੱਖਰ ‘ਟ, ਠ, ਡ, ਢ, ਣ ਹਨ ਅਤੇ ਨਾਂ ਇਹ ਹਨ :-
ਟਗਣ, ਠਗਣ, ਡਗਣ, ਢਗਣ, ਣਗਣ।
ਸੀਨੀਅਰ ਸੈਕੰਡਰੀ ਪੱਧਰ ਦੀ ਪੰਜਾਬੀ ਦੀਆਂ ਪਾਠ-ਪੁਸਤਕਾਂ ਦੀ ਸਮੀਖਿਆ (ਪੀ.ਜੀ.ਟੀ.)
ਸੰਪਾਦਕ
ਜਗਦੀਸ਼ ਕੌਰ (ਸੀਨੀਅਰ ਲੈਕਚਰਾਰ)
ਪਿੰਗਲ
ਡਾ. ਅੰਜੀਲ ਕੌਰ
ਪਿੰਗਲ ਕੀ ਹੈ ?
ਜਿਵੇਂ ਕਿਸੇ ਬੋਲੀ ਦੀ ਬੋਲਚਾਲ ਦੇ ਸਮੂਹ-ਨਿਯਮਾਂ ਨੂੰ ਮਿਲਾ ਕੇ ਉਸ ਦੀ ਵਿਆਕਰਨ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਹੀ ਕਵਿਤਾ-ਸੰਬੰਧੀ ਨਿਯਮਾਂ ਦੇ ਸਮੂਹ ਨੂੰ 'ਪਿੰਗਲ' ਆਖਦੇ ਹਨ। ਦੂਜੇ ਸ਼ਬਦਾਂ ਵਿੱਚ ਛੰਦ-ਸ਼ਾਸਤਰ ਦਾ ਹੀ ਬਦਲਵਾਂ ਨਾਂ 'ਪਿੰਗਲ ਹੈ।
ਹਰ ਇੱਕ ਬੋਲੀ ਵਿੱਚ ਵਾਕ-ਰਚਨਾ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਨੂੰ ਗੱਦ ਜਾਂ ਵਾਰਤਕ ਆਖਿਆ ਜਾਂਦਾ ਹੈ ਅਤੇ ਦੂਜੇ ਨੂੰ ਪਦ ਜਾਂ ਛੰਦ। ਇਸ ਦਾ ਸੰਬੰਧ ਕਵਿਤਾ ਨਾਲ ਹੁੰਦਾ ਹੈ। ਪਿੰਗਲ ਦਾ ਸਰੋਕਾਰ ਇਸ ਦੂਜੀ ਪ੍ਰਕਾਰ ਦੀ ਵਾਕ-ਰਚਨਾ ਅਰਥਾਤ ਪਦ ਜਾਂ ਛੰਦ ਨਾਲ ਹੈ।
ਵਰਗੀਕਰਨ
ਕਾਵਿ-ਵਿਆਕਰਨ ਅਰਥਾਤ ਪਿੰਗਲ ਨੂੰ ਮੋਟੇ ਤੌਰ ਤੇ ਛੰਦ ਅਤੇ ਰਸ ਸ਼ਾਸਤਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਲੇਕਿਨ ਕਿਸੇ ਰਚਨਾ ਦੇ ਲਿਖਾਰੀ ਦੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਉੱਤਮ ਅਤੇ ਸੁਹਣੇ ਢੰਗ ਨਾਲ ਲਿਖੀ ਹੋਈ ਜਾਂ ਸ਼ਿੰਗਾਰੀ ਹੋਈ ਰਚਨਾ ਨੂੰ ਹੀ ਸਿਰਜੇ। ਜਿਸ ਵਾਸਤੇ ਉਹ ਸ਼ਬਦਾਂ ਦੀ ਜੜ੍ਹਤ ਵੱਲ ਵਧੇਰੇ ਧਿਆਨ ਦਿੰਦਾ ਹੈ ਅਤੇ ਉਹਨਾਂ ਦੇ ਅਰਥਾਂ ਨੂੰ ਹੋਰ ਜ਼ਿਆਦਾ ਖੂਬਸੂਰਤੀ ਨਾਲ ਪਾਠਕਾਂ ਅੱਗੇ ਪੇਸ਼ ਕਰਦਾ ਹੈ। ਇੰਝ ਕਰਨ ਵੇਲੇ ਉਹ ਜਿਸ ਸ਼ਬਦ-ਵਿਉਂਤ ਨੂੰ ਅਪਨਾਉਂਦਾ ਹੈ, ਉਹ ਅਲੰਕਾਰ ਭਾਵ 'ਕਵਿਤਾ ਦੇ ਗਹਿਣੇ' ਅਖਵਾਉਂਦੀ ਹੈ। ਇਸ ਨੂੰ ਵੀ ਅਸੀਂ ਪਿੰਗਲ ਦੇ ਅੰਤਰਗਤ ਹੀ ਰੱਖਕੇ ਵਾਚ ਸਕਦੇ ਹਾਂ। ਇਸ ਨਜ਼ਰ ਤੋਂ ਪਿੰਗਲ ਅਧੀਨ ਤਿੰਨ ਮੁੱਖ ਵਰਗ ਬਣਦੇ ਹਨ :-
1. ਛੰਦ
2. ਅਲੰਕਾਰ
3. ਰਸ
ਇਹਨਾਂ ਤਿੰਨਾਂ ਬਾਰੇ ਪੂਰਨ-ਵਿਸਤਾਰ ਨਾਲ ਵੱਖਰੇ-ਵੱਖਰੇ ਸਿਰਲੇਖ ਹੇਠ ਦੱਸਿਆ ਗਿਆ ਹੈ।
ਛੰਦ
ਛੰਦ ਉਹ ਰਚਨਾ ਹੈ, ਜਿਸ ਦੀ ਤੁਕ-ਤੁਕ ਵਿੱਚ ਅੱਖਰਾਂ ਤੇ ਮਾਤਰਾਵਾਂ ਦੀ ਗਿਣਤੀ ਖਾਸ ਤੋਲ ਅਨੁਸਾਰ ਰੱਖੀ ਗਈ ਹੋਵੇ। ਛੰਦ ਬੱਧ ਰਚਨਾ ਵਿੱਚ ਇੱਕ ਅਜਿਹੀ ਜਾਦੂਮਈ ਸ਼ਕਤੀ ਹੁੰਦੀ ਹੈ ਕਿ ਇਹ ਸੁਣਨ ਵਾਲਿਆਂ ਦੇ ਮਨਾਂ ਵਿੱਚ ਨਵਾਂ ਜੋਸ਼ ਪੈਦਾ ਕਰ ਦਿੰਦੀ ਹੈ। ਇਸੇ ਲਈ ਕਵਿਤਾ ਵਿੱਚ ਛੰਦ ਇਕ ਜ਼ਰੂਰੀ ਅੰਗ ਮੰਨਿਆ ਗਿਆ ਹੈ। ਉਂਜ ਤਾਂ ਛੰਦ ਦਾ ਭਾਵ ‘ਬੰਧਨ' ਤੋਂ ਲਿਆ ਜਾਂਦਾ ਹੈ ਲੇਕਿਨ ਕਵਿਤਾ ਦੇ ਪ੍ਰਸੰਗ ਵਿੱਚ ਛੰਦ ਉਸ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਮਾਤਰਾਵਾਂ ਦੇ ਤੇਲ-ਤੁਕਾਂਤ ਦਾ ਖਾਸ ਖਿਆਲ ਰੱਖਿਆ ਗਿਆ ਹੈ।
ਜਿਵੇਂ ਕਿ ਛੰਦ ਵਰਨ ਅਤੇ ਮਾਤਰਾ ਦੇ ਸੁਮੇਲ ਦਾ ਹੀ ਨਾਂ ਹੈ, ਇਸ ਲਈ ਛੰਦਾ-ਬੰਦੀ ਵਿੱਚ ਲਗਾਂ ਦੀ ਗਿਣਤੀ ਅੱਖਰਾਂ (ਵਰਨਾਂ) ਤੋਂ ਵੱਖਰੀ ਨਹੀਂ ਕੀਤੀ ਜਾਂਦੀ ਸਗੋਂ ਅੱਖਰ ਲਗਾਂ ਸਮੇਤ ਹੀ ਗਿਣੇ ਜਾਂਦੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅੱਖਰਾਂ ਨੂੰ ਹੀ 'ਵਰਣ' ਕਿਹਾ ਜਾਂਦਾ ਹੈ। ਜਿਵੇਂ ਕਿ 'ਮਾਤਾ' ਦੋ ਅੱਖਰਾਂ ਜਾਂ ਦੋ ਵਰਨਾਂ ਦਾ ਅਤੇ 'ਪਿਆਰ' ਤਿੰਨ ਵਰਨਾਂ ਦਾ ਸ਼ਬਦ ਹੈ।
ਮੁਕਤਾ ਅੱਖਰ ਦੇ ਉਚਾਰਨ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ ਮਾਤਰਾ ਕਿਹਾ ਜਾਂਦਾ ਹੈ।
ਵਰਨ ਦੇ ਭੇਦ : ਅੱਖਰਾਂ ਨੂੰ ਮੂੰਹੋਂ ਬੋਲਣ ਵੇਲੇ ਕਿਸੇ ਅੱਖਰਾਂ ਦੇ ਉਚਾਰਨ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ ਤੇ ਕਿਸੇ ਦੇ ਉਚਾਰਨ ਵਿੱਚ ਬਹੁਤਾ, ਜਿਵੇਂ 'ਤਰ' ਦੇ ਪਹਿਲੇ ਅੱਖਰ 'ਤ ਨੂੰ ਬੋਲਦਿਆਂ ਤਾਂ ਥੋੜ੍ਹਾ ਸਮਾਂ ਲਗਦਾ ਹੈ ਪਰ 'ਤਾਰ' ਦੇ ਪਹਿਲੇ ਅੱਖਰ 'ਤਾ' ਨੂੰ ਉਚਾਰਦਿਆਂ ਜ਼ਿਆਦਾ ਸਮਾਂ ਲੱਗਦਾ ਹੈ। ਇਸ ਭੇਦ ਕਰਕੇ ਛੰਦਾਬੰਦੀ ਵਿੱਚ ਵਰਨ ਦੋ ਤਰ੍ਹਾਂ ਦੇ ਮੰਨੇ ਗਏ ਹਨ (1) ਲਘੂ ਤੇ (2) ਗੁਰੂ।
ਜਿਸ ਵਰਨ ਦੇ ਉਚਾਰਨ ਵਿੱਚ ਥੋੜ੍ਹਾ ਸਮਾਂ ਲੱਗੇ, ਉਸ ਨੂੰ 'ਲਘੂ' ਆਖਦੇ ਹਨ, ਜਿਵੇਂ 'ਤਰ' ਦੇ ਦੋਵੇਂ ਅੱਖਰ ਲਘੂ ਹਨ।
ਜਿਸ ਵਰਨ ਦੇ ਉਚਾਰਨ ਵਿੱਚ ਬਹੁਤਾ ਸਮਾਂ ਲੱਗੇ, ਉਸ ਨੂੰ 'ਗੁਰੂ' ਆਖਦੇ ਹਨ, ਜਿਵੇਂ 'ਤਾਰੀ' ਦੇ ਦੋਵੇਂ ਅੱਖਰ ਗੁਰੂ ਹਨ।
'ਲਘੂ’ ਦੀ ਇੱਕ ਮਾਤਰਾ ਗਿਣਦੇ ਹਨ ਤੇ 'ਗੁਰੂ' ਦੀਆਂ ਦੋ। ਮੁਕਤੇ, ਸਿਹਾਰੀ ਤੇ ਔਂਕੜ ਵਾਲੇ ਅੱਖਰ ਇੱਕ-ਮਾਤ੍ਰਿਕ ਜਾਂ ਲਘੂ ਹੁੰਦੇ ਹਨ ਅਤੇ ਕੰਨੇ, ਬਿਹਾਰੀ, ਦੁਲੈਂਕੜ, ਲਾਂ, ਦੁਲਾਵਾਂ, ਹੋੜੇ ਅਤੇ ਕਨੌੜੇ ਵਾਲੇ ਅੱਖਰ ਦੋ-ਮਾਤ੍ਰਿਕ ਜਾਂ ਗੁਰੂ ਸਮਝੇ ਜਾਂਦੇ ਹਨ।
'ਧਰਮ', 'ਕਿਰਤ', 'ਸ਼ੁਕਰ' ਵਿੱਚ ਸਾਰੇ ਅੱਖਰ ਲਘੂ ਹਨ ਅਤੇ ਹਰ ਇੱਕ ਸ਼ਬਦ ਤਿੰਨ-ਤਿੰਨ ਮਾਤਰਾਵਾਂ ਦਾ ਹੈ।
'ਪਾਣੀ', 'ਬੂਟੇ, 'ਪੈਸੇ', 'ਘੋੜੇ', 'ਭੌਰੇ' ਵਿੱਚ ਸਾਰੇ ਅੱਖਰ 'ਗੁਰੂ' ਹਨ। ਅਤੇ ਹਰ ਇੱਕ ਸ਼ਬਦ ਚਾਰ ਮਾਤਰਾਵਾਂ ਦਾ ਹੈ।
ਜੇ ਲਘੂ ਅੱਖਰ ਨਾਲ ਅੱਧਕ ਜਾਂ ਟਿੱਪੀ ਲੱਗਾ ਹੋਵੇ ਤਾਂ ਉਹ ਦੋ-ਮਾਤ੍ਰਿਕ ਜਾਂ ਗੁਰੂ ਹੋ ਜਾਂਦਾ ਹੈ, ਜਿਵੇਂ : 'ਜੱਟ', 'ਹਿੰਗ' ਤੇ 'ਸੁੰਢ ਦੇ ਪਹਿਲੇ ਅੱਖਰ ਗੁਰੂ ਹਨ ਅਤੇ ਹਰ ਇਕ ਸ਼ਬਦ ਤਿੰਨ-ਤਿੰਨ ਮਾਤਰਾਵਾਂ ਦਾ ਹੈ।
ਦੁੱਤ ਅੱਖਰ ਭਾਵੇਂ ਦੋ ਅੱਖਰਾਂ ਤੋਂ ਮਿਲਕੇ ਬਣਿਆ ਹੁੰਦਾ ਹੈ, ਪਰ ਗਿਣਤੀ ਕਰਨ ਵੇਲੇ ਇੱਕ ਇਕੱਲਾ ਅੱਖਰ ਹੀ ਸਮਝਿਆ ਜਾਂਦਾ ਹੈ, ਜਿਵੇਂ : 'ਪ੍ਰਭ', 'ਪ੍ਰੇਮ', 'ਦਵੈਤ ਅਤੇ 'ਜੜ੍ਹ' ਸਾਰੇ ਦੁਅੱਖਰੇ ਸ਼ਬਦ ਹਨ, ਜਿਨ੍ਹਾਂ ਵਿਚੋਂ 'ਪ੍ਰਭ' ਤੇ 'ਜੜ੍ਹ' ਦੋ-ਦੋ ਮਾਤਰਾਵਾਂ ਦੇ ਅਤੇ 'ਪ੍ਰੇਮ' ਤੇ 'ਦਵੈਤ' ਤਿੰਨ-ਤਿੰਨ ਮਾਤਰਾ ਦੇ ਹਨ। ਬਿੰਦੀ ਦੀ ਕੋਈ ਮਾਤਰਾ ਨਹੀਂ ਗਿਣੀ ਜਾਂਦੀ, ਜਿਵੇਂ ਕਿ : 'ਛਾਂ' ਵਿੱਚ ਅੰਤਲਾ ਅੱਖਰ ਲਘੂ ਹੈ, ਗੁਰੂ ਨਹੀਂ।
ਛੰਦ ਦਾ ਲਿਖਤੀ ਰੂਪ
ਛੰਦ ਦਾ ਰੂਪ ਲਿਖਕੇ ਦੱਸਣ ਲਈ ਲਘੂ ਅੱਖਰ ਲਈ ਖੜ੍ਹੀ ਲੀਕ (।) ਅਤੇ ਗੁਰੂ ਅੱਖਰ ਲਈ ਵਿੰਗੀ ਲੀਕ ਬਣਾਉਂਦੇ ਹਨ। ਮਿਸਾਲ ਦੇ ਤੌਰ ਤੇ :-
ਤੁਕ ਜਾਂ ਚਰਣ
ਛੰਦ ਦੀ ਇੱਕ ਪੂਰੀ ਪਾਲ ਨੂੰ ਤੁਕ, ਚਰਣ ਜਾਂ ਕਲੀ ਆਖਦੇ ਹਨ ਜਿਵੇਂ ਹੇਠਲੇ ਛੰਦ ਵਿੱਚ ਚਾਰ ਤੁਕਾਂ ਜਾਂ ਚਾਰ ਵਰਣ ਜਾਂ ਚਾਰ ਕਲੀਆਂ ਹਨ :-
ਚੜ੍ਹ ਵੇ ਚੰਦਾ, ਕਰ ਰੁਸ਼ਨਾਈ
ਮੈਂ ਹਾਂ ਤੈਨੂੰ, ਵੇਖਦੀ ਆਈ
ਪੌੜੀ ਪੌੜੀ ਚੜ੍ਹਦੀ ਆਵਾਂ
ਗੀਤ ਤਿਰੇ ਮੈਂ ਨਾਲੇ ਗਾਵਾਂ।
ਵਿਸਰਾਮ
ਤੁਕ ਦੇ ਪੜ੍ਹਨ ਵੇਲੇ ਜਿੱਥੇ ਠਹਿਰੀਏ, ਉੱਥੇ ਵਿਸਰਾਮ ਹੁੰਦਾ ਹੈ। ਵਿਸਰਾਮ ਦਾ ਅਰਥ ਠਹਿਰਾਓ ਹੈ। ਜਿਵੇਂ ਕਿ ਉੱਪਰਲੇ ਛੰਦ ਵਿੱਚ ਇੱਕ ਵਿਸਰਾਮ ਤਾਂ ਹਰ ਤੁਕ ਦੇ ਅੱਧ ਵਿੱਚ ਆਇਆ ਹੈ ਅਤੇ ਦੂਜਾ ਅੰਤ ਵਿੱਚ, ਵਿਚਲੇ ਵਿਸਰਾਮ ਨੂੰ ਕਾਮੇ (, ) ਨਾਲ ਪ੍ਰਗਟ ਕੀਤਾ ਗਿਆ ਹੈ ਅਤੇ ਅੰਤਲੇ ਨੂੰ ਡੰਡੀ (।) ਨਾਲ।
ਤੁਕਾਂਤ
ਵਿਸਰਾਮ ਨਾਲ ਤੁਕ ਦੇ ਜਿਹੜੇ ਦੋ ਹਿੱਸੇ ਹੋ ਜਾਂਦੇ ਹਨ, ਉਹਨਾਂ ਨੂੰ ਤੁਕਾਂਤ ਕਿਹਾ ਜਾਂਦਾ ਹੈ, ਜਿਵੇਂ : ਇਸ ਤੁਕ (ਚੜ੍ਹ ਵੇ ਚੰਦਾ, ਕਰ ਰੁਸ਼ਨਾਈ) ਵਿੱਚ ਦੋ ਤੁਕਾਂਤ ਹਨ :-
ਛੰਦਾਂ ਦੇ ਰੂਪ ਤੇ ਭੇਦ :
ਛੰਦ ਤਿੰਨ ਪ੍ਰਕਾਰ ਦੇ ਹੁੰਦੇ ਹਨ : (1) ਵਰਣਿਕ ਛੰਦ, (2) ਮਾਤ੍ਰਿਕ ਛੰਦ, (3) ਗਣ-ਛੰਦ
ਵਰਣਿਕ ਛੰਦ : ਇਹ ਉਹ ਛੰਦ ਹਨ ਜਿਹਨਾਂ ਵਿੱਚ ਮਾਤਰਾ ਤੇ ਗਣਾਂ ਦਾ ਕੋਈ ਹਿਸਾਬ ਨਹੀਂ ਰੱਖਿਆ ਜਾਂਦਾ, ਕੇਵਲ ਵਰਨਾਂ ਦੀ ਹੀ ਗਿਣਤੀ ਪੂਰੀ ਕੀਤੀ ਜਾਂਦੀ ਹੈ, ਜਿਵੇਂ : ਕਬਿੱਤ, ਸਵੱਯਾ, ਕੋਰੜਾ ਆਦਿ।
ਮਾਤ੍ਰਿਕ ਛੰਦ : ਇਹ ਉਹ ਛੰਦ ਹਨ ਜਿਹਨਾਂ ਵਿੱਚ ਕੇਵਲ ਮਾਤਰਾਵਾਂ ਦਾ ਹਿਸਾਬ ਠੀਕ ਰੱਖਿਆ ਜਾਂਦਾ ਹੈ, ਅੱਖਰਾਂ ਦਾ ਤੇ ਗਣਾਂ ਦਾ ਨਹੀਂ, ਜਿਵੇਂ : ਚੌਪਈ, ਦੋਹਰਾ, ਸੋਰਠਾ, ਸਿਰਖੰਡੀ ਆਦਿ।
ਗਣ ਛੰਦ : ਇਹ ਉਹ ਛੰਦ ਹਨ, ਜਿਹਨਾਂ ਵਿੱਚ ਛੰਦ ਦੀ ਚਾਲ ਨੂੰ ਗਣਾਂ ਦੇ ਹਿਸਾਬ ਨਾਲ ਬੰਨ੍ਹੀਦਾ ਹੈ, ਜਿਵੇਂ : ਭੁਜੰਗ ਪ੍ਰਯਾਤ, ਤੋਟਕ ਆਦਿ। ਲੇਕਿਨ ਇਸ ਪ੍ਰਕਾਰ ਦੇ ਛੰਦਾਂ ਦਾ ਪ੍ਰਯੋਗ ਪੰਜਾਬੀ-ਕਾਵਿ ਵਿੱਚ ਨਾਂ-ਮਾਤਰ ਹੀ ਹੋਇਆ ਹੈ, ਇਸ ਕਰਕੇ ਇਹਨਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਵਰਣਿਕ ਛੰਦ : ਕਬਿੱਤ - 4 ਤੁਕਾਂ : ਹਰ ਤੁਕ 8+8+8+7=31 ਵਰਨ
ਲੱਛਣ : ਕਬਿੱਤ ਉਹ ਛੰਦ ਹੈ ਜਿਸ ਦੀਆਂ ਚਾਰ ਤੁਕਾਂ ਤੇ ਹਰ ਤੁਕ ਵਿੱਚ 31 ਅੱਖਰ ਇਸ ਤਰ੍ਹਾਂ ਹੋਣ ਕਿ ਪਹਿਲੇ ਤਿੰਨ ਵਿਸਰਾਮ ਅੱਠਾਂ-ਅੱਠਾਂ ਅੱਖਰਾਂ ਉੱਤੇ, ਚੌਥਾ ਵਿਸਰਾਮ ਸੱਤਾਂ ਉੱਪਰ ਹੋਵੇ, ਜਿਵੇਂ :-
"ਚਲ ਮਨਾ ਤੁਰੀ ਚਲ, ਸੱਚੇ ਰਾਹ ਲੱਕ ਬੰਨ੍ਹ,
ਪੁਜ ਉਸ ਦਰ ਉੱਤੇ, ਜਿੱਥੇ ਅੰਤ ਜਾਣਾ ਹੈ।
ਰਿਖੀ ਮੁਨੀ ਜਤੀ ਤਪੀ, ਸਾਧ ਸੰਤ ਜੋਗੀਆਂ ਦਾ,
ਆਸਰਾ ਹੈ ਉਹੋ ਸੁੱਚਾ, ਉਹੋ ਹੀ ਟਿਕਾਣਾ ਹੈ।"
ਸਵੱਯਾ : 4 ਤੁਕਾਂ : 12+11=23 ਵਰਨ ਜਾਂ 12+12=24 ਵਰਨ
ਲੱਛਣ : ਵਰਣਿਕ ਸਵੱਯਾ ਉਹ ਛੰਦ ਹੈ, ਜਿਸ ਦੀਆਂ ਚਾਰ ਤੁਕਾਂ ਅਤੇ ਹਰ ਤੁਕ ਵਿੱਚ 23 ਜਾਂ 24 ਵਰਨ ਇਸ ਤਰ੍ਹਾਂ ਹੋਣ ਕਿ ਪਹਿਲਾ ਵਿਸਰਾਮ 12 ਵਰਨਾਂ ਉੱਪਰ ਤੇ ਦੂਸਰਾ 11 ਜਾਂ 12 ਉੱਪਰ ਹੋਵੇ, ਜਿਵੇਂ :-
"ਬਹਿਣਾ ਉਸ ਕੋਲ ਲਖੇ ਗੁਣ ਨੂੰ,
ਗੁਣ ਨੂੰ ਨ ਲਖੇ ਤਕ ਕੀ ਬਹਿਣਾ।
ਕਹਿਣਾ ਉਸ ਨੂੰ ਜੁ ਕਰੇ ਕਹਿਣਾ,
ਕਹਿਣਾ ਨ ਕਰੇ ਤਕ ਦੀ ਕਹਿਣਾ।"
ਕੋਰੜਾ : 4 ਜਾਂ ਵੱਧ ਤੁਕਾਂ 6+7=13 ਵਰਨ
ਲੱਛਣ : ਕੋਰੜਾ ਉਹ ਛੰਦ ਹੈ, ਜਿਸ ਦੀਆਂ ਚਾਰ ਜਾਂ ਵਧ ਤੁਕਾਂ ਅਤੇ ਹਰ ਤੁਕ ਵਿੱਚ 13 ਵਰਨ ਇਸ ਤਰ੍ਹਾਂ ਹੋਣ ਕਿ ਪਹਿਲਾ ਵਿਸਰਾਮ 6 ਵਰਨਾਂ ਉੱਪਰ ਅਤੇ ਦੂਜਾ 7 ਉੱਪਰ ਹੋਵੇ, ਜਿਵੇਂ :-
"ਭੁੱਲ ਕੇ ਨਾ ਕੱਢੋ ਕਦੇ ਮੂੰਹੋਂ ਗਾਲ੍ਹ ਜੀ
ਕਰੋ ਨਾ ਲੜਾਈ ਕਦੇ ਕਿਸੇ ਨਾਲ ਜੀ
ਕਰ ਕੇ ਕੁਪੱਤ ਧਨ ਨਾ ਗਵਾਉਣਾ
ਝਗੜੇ ਲੜਾਈ ਦੇ ਨ ਨੇੜੇ ਜਾਵਣਾ।"
ਮਾਤ੍ਰਿਕ ਛੰਦ - ਚੌਪਈ : 4 ਤੁਕਾਂ : 8+7=15 ਮਾਤਰਾ ਅਤੇ ਲਘੂ ਜਾਂ 8+8=16 ਮਾਤਰਾ ਅਤੇ ਗੁਰੂ।
ਲੱਛਣ : ਚੌਪਈ ਉਹ ਛੰਦ ਹੈ, ਜਿਸ ਦੀਆਂ 4 ਤੁਕਾਂ ਅਤੇ ਹਰ ਤੁਕ ਵਿੱਚ 15 ਜਾਂ 16 ਮਾਤਰਾਵਾਂ ਇਸ ਤਰ੍ਹਾਂ ਹੋਣ ਕਿ ਪਹਿਲਾ ਵਿਸਰਾਮ 8 ਮਾਤਰਾ ਉੱਪਰ ਅਤੇ ਦੂਜਾ 7 ਜਾਂ 8 ਉੱਪਰ ਹੋਵੇ, ਜਿਵੇਂ :-
ਜਿਹੜੇ ਬੰਦੇ ਪੀਣ ਸ਼ਰਾਬ,
ਹੁੰਦੇ ਹਨ ਉਹ ਬਹੁਤ ਖਰਾਬ
ਤਨ ਤੇ ਧਨ ਦਾ ਕਰਦੇ ਨਾਸ,
ਕੌਡੀ ਰਹਿੰਦੀ ਇੱਕ ਨਾ ਪਾਸ। (ਚੌਪਈ 16 ਮਾਤਰਾਵਾਂ)
ਇੱਕ ਟੱਬਰ ਵਿੱਚ ਕਰੇ ਮਜੂਰੀ,
ਸਾਰੇ ਖਾਂਦੇ ਕੁਟ ਕੁਟ ਚੂਰੀ।
ਹੁਣ ਖਪ-ਖਪ ਸਭ ਟੱਬਰ ਮਰਦਾ,
ਤਾਂ ਵੀ ਘਰ ਦਾ ਕੰਮ ਨ ਸਰਦਾ।
ਦੋਹਰਾ : 2 ਤੁਕਾਂ ; 13+11=24 ਮਾਤਰਾਵਾਂ
ਲੱਛਣ : ਦੋਹਰਾ ਉਹ ਛੰਦ ਹੈ, ਜਿਸ ਦੀਆਂ ਦੋ ਤੁਕਾਂ ਤੇ ਹਰ ਤੁਕ ਵਿੱਚ 24 ਮਾਤਰਾਵਾਂ ਇਸ ਤਰ੍ਹਾਂ ਹੋਣ ਕਿ ਪਹਿਲਾ ਵਿਸਰਾਮ 13 ਮਾਤਰਾਵਾਂ ਉੱਪਰ ਤੇ ਦੂਜਾ 11 ਉੱਪਰ ਹੋਵੇ, ਅੰਤ ਵਿੱਚ ਗੁਰੂ ਲਘੂ, ਜਿਵੇਂ :-
ਦਿਲ ਦੇ ਕੇ ਵਿੱਦਿਆ ਪੜ੍ਹੋ
ਗੁਣ ਇਸ ਜਿਹਾ ਨਾ ਹੋਰ।
ਵਿੱਦਿਆ ਬਾਝ ਮਨੁੱਖ ਹੈ,
ਸਚਮੁਚ ਡੰਗਰ ਢੋਰ।
ਸੋਰਠਾ : 2 ਤੁਕਾਂ ; 11+13=24 ਮਾਤਰਾਵਾਂ
ਲੱਛਣ : ਸੋਰਠਾ ਉਹ ਛੰਦ ਹੈ, ਜਿਸ ਦੀਆਂ ਦੋ ਤੁਕਾਂ ਤੇ ਹਰ ਤੁਕ ਵਿੱਚ 24 ਮਾਤਰਾਵਾਂ ਇਸ ਤਰ੍ਹਾਂ ਹੋਣ ਕਿ ਪਹਿਲਾ ਵਿਸਰਾਮ 11 ਮਾਤਰਾ ਉੱਪਰ ਤੇ ਦੂਜਾ 13 ਉੱਪਰ ਹੋਵੇ, ਤੁਕਾਂਤ (ਕਾਫ਼ੀਆ) ਪਹਿਲੇ ਤੇ ਤੀਜੇ ਅੰਗ ਦਾ ਮਿਲੇ ਪਰ ਦੂਜੇ ਤੇ ਚੌਥੇ ਅੰਗ ਦਾ ਨਾ ਮਿਲੇ, ਜਿਵੇਂ :-
"ਬੁੱਧੀ ਵਡਾ ਉਪਾਇ, ਧਨ-ਵਿਤ ਦੀ ਰੱਛਾ ਲਈ,
ਕਰਦੀ ਸਦਾ ਸਹਾਇ, ਭੀੜ ਪਏ ਦੁਖ ਟਾਲਦੀ।"
ਨੋਟ : ਸੋਰਠਾ 'ਦੋਹਰੇ ਦਾ ਉਲਟ ਹੁੰਦਾ ਹੈ; ਇਸ ਲਈ ਜ਼ਰੂਰੀ ਹੈ ਕਿ ਸੋਰਠੇ ਦੇ ਪਹਿਲੇ ਤੇ ਤੀਜੇ ਅੰਗ ਦੇ ਅੰਤ ਵਿੱਚ ਗੁਰੂ ਲਘੂ ਰੱਖਿਆ ਜਾਵੇ ਤਾਂ ਜੋ ਉਲਟਾ ਕਰਨ ਤੇ ਦੋਹਰਾ ਬਣ ਜਾਏ, ਜਿਵੇਂ :-
ਧਨ-ਵਿਤ ਦੀ ਰੱਛਾ ਲਈ, ਬੁੱਧੀ ਵੱਡਾ ਉਪਾਇ।
ਭੀੜ ਪਏ ਦੁਖ ਟਾਲਦੀ, ਕਰਦੀ ਸਦਾ ਸਹਾਇ।
ਸਿਰਖੰਡੀ : 4 ਜਾਂ ਵਧ ਤੁਕਾਂ : 12+9=21 ਮਾਤਰਾਵਾਂ, 14+9=23 ਮਾਤਰਾਵਾਂ
11+10=21 ਮਾਤਰਾਵਾਂ, 11+9=20 ਮਾਤਰਾਵਾਂ
ਲੱਛਣ : ਸਿਰਖੰਡੀ ਛੰਦ ਦਾ ਸੋਰਠੇ ਵਾਂਗ ਤੁਕਾਂਤ ਨਹੀਂ ਮਿਲਦਾ। ਇਸ ਦੀਆਂ ਚਾਰ ਜਾਂ ਚਾਰ ਤੋਂ ਵੱਧ ਤੁਕਾਂ ਹੁੰਦੀਆਂ ਹਨ। ਇਸ ਦੇ ਚਾਰ ਰੂਪ ਹਨ :- ਪਹਿਲਾ ਰੂਪ : 12+9=21 ਮਾਤਰਾਵਾਂ
ਹਰ ਤੁਕ ਵਿੱਚ 21 ਮਾਤਰਾਵਾਂ, ਪਹਿਲਾ ਵਿਸਰਾਮ 12 ਮਾਤਰਾਵਾਂ ਉੱਪਰ ਤੇ ਦੂਜਾ 9 ਉੱਪਰ ਹੁੰਦਾ ਹੈ, ਨਾਲੇ ਹਰ ਤੁਕ ਦੇ ਪਹਿਲੇ, ਤੀਜੇ ਤੇ ਪੰਜਵੇਂ ਆਦਿ ਅੰਗਾਂ ਦਾ ਤੁਕਾਂਤ ਮਿਲਦਾ ਹੈ: ਜਿਵੇਂ :-
ਦੈਂਤੀ ਡੰਡ ਉਭਾਰੀ, ਨੇੜੇ ਆਇ ਕੈ।
ਸਿੰਘ ਮਰੀ ਅਸਵਾਰੀ, ਦੁਰਗਾ ਸ਼ੋਰ ਸੁਣ।
ਖੱਬੇ ਦਸਤ ਉਭਾਰੀ, ਗਦਾ ਫਿਰਾਇ ਕੈ।
ਸੈਨਾ ਸਭ ਸੰਘਾਰੀ, ਸ਼੍ਰਵਣਤ-ਬੀਜ ਦੀ। (ਚੰਡੀ ਦੀ ਵਾਰ)
ਦੂਜਾ ਰੂਪ : 14+9=23 ਮਾਤਰਾਵਾਂ
ਹਰ ਤੁਕ ਵਿੱਚ 23 ਮਾਤਰਾਵਾਂ, ਪਹਿਲਾ ਵਿਸਰਾਮ 14 ਮਾਤਰਾਵਾਂ ਉੱਪਰ ਤੇ ਦੂਜਾ 9 ਉੱਪਰ, ਹਰ ਤੁਕ ਦੇ ਪਹਿਲੇ ਅੰਗ ਦੇ ਅੰਤ ਦੋ ਗੁਰੂ ਹੁੰਦੇ ਹਨ, ਅਤੇ ਪਹਿਲੇ, ਤੀਜੇ ਤੇ ਪੰਜਵੇਂ ਆਦਿ ਅੰਗਾਂ ਦਾ ਤੁਕਾਂਤ ਮਿਲਦਾ ਹੈ, ਜਿਵੇਂ :-
ਸਭਨੀਂ ਆਣ ਵਗਾਈਆਂ, ਤੇਗਾਂ ਸੰਭਾਲ ਕੈ।
ਦੁਰਗਾ ਸਭੇ ਬਚਾਈਆਂ, ਢਾਲ ਸੰਭਾਲ ਕੈ।
ਦੇਵੀ ਆਪ ਚਲਾਈਆਂ, ਤਕ ਤਕ ਦਾਨਵੀਂ।
ਲੋਹੂ ਨਾਲ ਡੁਬਾਈਆਂ, ਤੇਗਾਂ ਨੰਗੀਆਂ। (ਚੰਡੀ ਦੀ ਵਾਰ)
ਤੀਜਾ ਰੂਪ : 11+10=21 ਮਾਤਰਾਵਾਂ
ਹਰ ਤੁੱਕ ਵਿੱਚ 21 ਮਾਤਰਾਵਾਂ, ਪਹਿਲਾ ਵਿਸਰਾਮ 11 ਮਾਤਰਾਵਾਂ ਉੱਪਰ ਅੰਤ ਲਘੂ, ਦੂਜਾ ਵਿਸਰਾਮ 10 ਮਾਤਰਾਵਾਂ ਉੱਪਰ, ਅੰਤ ਗੁਰੂ ; ਪਹਿਲੇ, ਤੀਜੇ ਤੋਂ ਪੰਜਵੇਂ ਆਦਿ ਅੰਗਾਂ ਦਾ ਤੁਕਾਂਤ ਮਿਲਦਾ ਹੈ; ਜਿਵੇਂ :-
ਸਿਰ ਸੋਹੇ ਦਸਤਾਰ ਕਿ ਪਿੰਨਾ ਵਾਣ ਦਾ।
ਤੇੜ ਪਈ ਸਲਵਾਰ ਕਿ ਬੁੱਗ ਸਤਾਰ ਦਾ
ਢਿੱਡ ਭੜੋਲੇ ਹਾਰ ਕਿ ਮਟਕਾ ਪੋਚਿਆ।
ਵੇਖੋ ਮੇਰਾ ਯਾਰ ਕਿ ਬਣਿਆ ਸਾਂਗ ਹੈ।
ਚੌਥਾ ਰੂਪ : 11+9=20 ਮਾਤਰਾਵਾਂ
ਹਰ ਤੁਕ 20 ਮਾਤਰਾਵਾਂ ਦੀ, ਪਹਿਲਾ ਵਿਸਰਾਮ 11 ਮਾਤਰਾਵਾਂ ਉੱਪਰ ਤੇ ਦੂਜਾ 9 ਉੱਪਰ, ਹਰ ਤੁਕ ਦੇ ਪਹਿਲੇ ਅੰਗ ਦੇ ਅੰਤ ਵਿੱਚ ਲਘੂ ਤੁਕਾਂਤ ਕਿਸੇ ਅੰਗ ਦਾ ਨਹੀਂ ਮਿਲਦਾ, ਜਿਵੇਂ :-
ਪਰਬਤ ਵਾਂਗੂ ਮੀਤ। ਖਲਕਤ ਵਾਸਤੇ
ਦੇਵੀਂ ਸਦਾ ਦਿਆਲ ਲੇਵੀਂ ਕਦੀ ਨਾ
ਦੇਂਦਾ ਕਦੀ ਨ ਰੋਸ ਗੁੱਸਾ ਖਾਵਣਾ।
ਦੇ ਕੇ ਕਦੀ ਹਸਾਨ ਕਰਨਾ ਰਤੀ ਨਾ।
ਬੈਂਤ : 2 ਤੁਕਾਂ ; 10+9=19 ਮਾਤਰਾਵਾਂ, 15+11=26 ਮਾਤਰਾਵਾਂ, 16+12=28 ਮਾਤਰਾਵਾਂ, 20+20=40 ਮਾਤਰਾਵਾਂ
ਲੱਛਣ : ਬੈਂਤ ਅਸਲ ਵਿੱਚ ਅਰਬੀ-ਫ਼ਾਰਸੀ ਤੋਂ ਆਇਆ ਹੈ। ਇਸ ਵਿੱਚ ਮੂਲੋਂ ਦੋ ਤੁਕਾਂ ਹੁੰਦੀਆਂ ਹਨ। ਪੰਜਾਬੀ ਵਿੱਚ ਸਭ ਤੋਂ ਪੁਰਾਣਾ ਬੈਂਤ 'ਨਸੀਹਤ ਨਾਮੇ' ਵਿੱਚ ਮਿਲਦਾ ਹੈ, ਜਿਸ ਦੀ ਹਰ ਤੁਕ ਵਿੱਚ 19 ਮਾਤਰਾਵਾਂ, 10 ਤੇ 9 ਮਾਤਰਾ ਉੱਪਰ ਬਿਸਰਾਮ ਅਤੇ ਅੰਤ ਗੁਰੂ-ਲਘੂ ਹੈ, ਜਿਵੇਂ :-
ਕੀਜੈ ਤਵਜਿਆ ਨ ਕੀਜੈ ਗੁਮਾਨ
ਨ ਰਹਿਸੀ ਇ ਦੁਨੀਆ ਨ ਰਹਿਸੀ ਦਿਵਾਨ।
ਇਸ ਤੋਂ ਪਿੱਛੋਂ ਪੰਜਾਬੀ ਕਵੀਆਂ ਨੇ 'ਨਵੀਨ ਬੈਂਤ' ਦੀ ਲੀਹ ਪਾਈ, ਜਿਸ ਦਾ ਆਰੰਭ ਹਾਫ਼ਜ਼ ਬਰਖੁਰਦਾਰ ਦੇ ਚਾਰ ਤੁਕਾਂ ਵਾਲੇ ਬੈਂਤ ਤੋਂ ਹੋਇਆ, ਜਿਵੇਂ :-
ਸੱਸੀ ਸਣੇ ਸਹੇਲੀਆਂ, ਆਈ ਰੰਗ ਮਹੱਲ
ਤੇ ਪੁੰਨੂੰ ਹੋਤ ਨ ਸਕਿਆ, ਝਾਲ ਸੱਸੀ ਦੀ ਝੱਲ
ਉਸ ਪੁਰ ਕੁਰਲਾਏ ਹਾਫ਼ਜ਼ਾ ! ਦੋ ਨੈਣਾਂ ਦੇ ਛੱਲ।
ਓਹ ਲੈਣ ਸੰਜੋਹੀਂ ਨਿਕਲੇ, ਬਾਣ ਕਲੇਜਾ ਸੱਲ।
ਇਸ ਤੋਂ ਪਿੱਛੋਂ ਬੈਂਤ ਦੀ ਤੁਕ ਲੰਮੇਰੀ ਹੁੰਦੀ ਗਈ ਅਤੇ ਤੁਕਾਂ ਦੀ ਗਿਣਤੀ ਵੀ ਵਧਦੀ ਗਈ। ਵਾਰਸ ਸ਼ਾਹ ਦੇ 'ਨਵੀਨ ਬੈਂਤ' ਨੂੰ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਅਤੇ ਅੱਜ ਕਲ੍ਹ ਇਹੋ ਬੈਂਤ ਪ੍ਰਚਲਤ ਹੈ। ਇਸ ਵਿੱਚ ਮਾਤਰਾਂ ਦੀ ਗਿਣਤੀ 20+20=40 ਹੁੰਦੀ ਹੈ, ਪਰ ਇੱਕ-ਅੱਧ ਮਾਤਰਾ ਘੱਟ-ਵੱਧ ਕਰ ਲੈਣ ਨੂੰ ਵੀ ਕੋਈ ਦੋਸ਼ ਨਹੀਂ ਸਮਝਿਆ ਜਾਂਦਾ ਜਿਵੇਂ :-
ਰਾਂਝਾ ਆਖਦਾ ਛੜਾ ਛੜਾਕ ਹਾਂ ਮੈਂ,
ਨਹੀਂ ਜੀਉਂਦਾ ਮਾਉਂ ਤੇ ਬਾਪ ਮੇਰਾ।
ਤੁਸਾਂ ਤੁੱਠਿਆਂ ਹੋਏ ਜੀ ਕੰਮ ਮੇਰਾ,
ਤੁਸਾਂ ਤੁੱਠਿਆਂ ਉਤਰੇ ਪਾਪ ਮੇਰਾ।
ਸ਼ਰਬਤ ਜੋਗ ਦਾ ਘੋਲ ਪਿਲਾਓ ਮੈਨੂੰ
ਤਦੋਂ ਉਤਰੇ ਨਾਥ ਸੰਤਾਪ ਮੇਰਾ।
ਅਲੰਕਾਰ
ਅਲੰਕਾਰ ਬੋਲੀ ਦੀ ਉਹ ਖੂਬੀ ਹੈ, ਜਿਸ ਨਾਲ ਰਚਨਾ ਵਿੱਚ ਸ਼ਬਦਾਂ ਜਾਂ ਅਰਥ ਦੀ ਕੋਈ ਖਾਸ ਸੁੰਦਰਤਾ ਪੈਦਾ ਹੋ ਜਾਵੇ, ਜਿਵੇਂ ਕੋਈ ਆਖੇ :-
'ਦੁਸ਼ਟਾਂ ਦਾ ਮਨ ਵੇਖਿਆ, ਹੁੰਦਾ ਬਹੁਤ ਕਠੋਰ।"
ਇਸ ਵਿੱਚ ਕਵਿਤਾ ਦੇ ਨਿਯਮ ਅਨੁਸਾਰ ਤੁਕ ਦੀਆਂ ਮਾਤਰਾਂ ਤਾਂ ਪੂਰੀਆਂ ਹਨ, ਤੇ ਲੈ ਵੀ ਠੀਕ ਹੈ, ਪਰ ਸ਼ਬਦਾਂ ਜਾਂ ਅਰਥਾਂ ਦੀ ਕੋਈ ਖਾਸ ਖੂਬੀ ਨਹੀਂ। ਹਾਂ, ਜੇ ਇਸੇ ਨੂੰ ਇਉਂ ਕਹੀਏ :-
ਦੁਸ਼ਟਾਂ ਦਾ ਦਿਲ ਦੇਖਿਆ, ਪੱਥਰ ਵਾਂਗ ਕਠੋਰ ।'
ਤਾਂ ਇਸ ਦੇ ਪਹਿਲੇ ਅੱਧ ਵਿੱਚ ਸ਼ਬਦਾਂ ਦਾ ਮੁੱਢਲਾ ਅੱਖਰ ਮਿਲਣ ਕਰਕੇ ਲੈਅ ਦੀ ਖਾਸ ਖੂਬੀ ਵੱਧ ਗਈ ਹੈ; ਅਤੇ ਦੂਜੇ ਅੱਧ ਵਿੱਚ ਦਿਲ ਦੀ ਕਠੋਰਤਾ ਨੂੰ ਪੱਥਰ ਜਿਹੀ ਕਰੜੀ ਆਖਣ ਨਾਲ ਅਰਥਾਂ ਵਿੱਚ ਵੀ ਵਧੇਰੇ ਰਸ ਪੈਦਾ ਹੋ ਗਿਆ ਹੈ ; ਇਸ ਲਈ ਇੱਥੇ ਦੋ ਖੂਬੀਆਂ ਜਾਂ ਦੋ ਅਲੰਕਾਰ ਹਨ।
ਸੋ 'ਸ਼ਬਦਾਂ' ਤੇ 'ਅਰਥਾਂ ਦੀ ਖੂਬੀ ਕਰਕੇ ਅਲੰਕਾਰ ਦੋ ਤਰ੍ਹਾਂ ਦੇ ਹੋਏ :-
1.ਸ਼ਬਦ ਅਲੰਕਾਰ : ਜਿੱਥੇ ਸ਼ਬਦਾਂ ਦੇ ਜੋੜਨ ਵਿੱਚ 'ਲੈਅ' ਦੀ ਖਾਸ ਖੂਬੀ ਪੈਦਾ ਹੋ ਜਾਵੇ, ਉੱਥੇ 'ਸ਼ਬਦ ਅਲੰਕਾਰ' ਹੁੰਦਾ ਹੈ, ਜਿਵੇਂ :-
"ਸੱਚ ਸੋਹੇ ਸਿਰ ਪੱਗ ਜਿਉਂ,
ਕੋਝਾ ਕੂੜ ਕੁਥਾਇਂ ਕਛੋਟਾ।"
ਇੱਥੇ ਪਹਿਲੇ ਅੱਧ ਵਿੱਚ ਤਿੰਨਾਂ ਸ਼ਬਦਾਂ ਦਾ ਮੁੱਢਲਾ ਅੱਖਰ 'ਕ' ਹੋਣ ਕਰਕੇ ਤੁਕ ਵਿੱਚ ਲੈ ਜਾਂ ਸੁਰ ਦੀ ਖਾਸ ਖੂਬੀ ਪੈਦਾ ਹੋ ਗਈ ਹੈ; ਇਸ ਲਈ ਇੱਥੇ ਸ਼ਬਦ ਅਲੰਕਾਰ ਹੈ।
2. ਅਰਥ ਅਲੰਕਾਰ : ਜਿੱਥੇ ਸ਼ਬਦਾਂ ਦੇ ਜੋੜਨ ਵਿੱਚ 'ਰਸ' ਦੀ ਖਾਸ ਖੂਬੀ ਪੈਦਾ ਹੋ ਜਾਵੇ ਅਥਵਾ ਅਰਥ ਵਧੇਰੇ ਰਸਦਾਇਕ ਹੋ ਜਾਵੇ, ਉੱਥੇ ਅਰਥ ਅਲੰਕਾਰ ਹੁੰਦਾ ਹੈ, ਜਿਵੇਂ :-
ਬੋਲਿਆ ਅਕਾਲ ਤੇ ਆਕਾਸ਼ ਹੱਲਿਆ।
ਦੇਖੋ ਸਿੰਘ ਸੂਰਮਾ ਸ਼ਿਕਾਰ ਚੱਲਿਆ।
ਇਥੇ ਜੈਕਾਰੇ ਦੇ ਅਸਰ ਨੂੰ ਵਧਾ ਕੇ ਇਉਂ ਬਿਆਨ ਕੀਤਾ ਹੈ ਕਿ ਉਸ ਦੀ ਧਮਕ ਨਾਲ ਆਕਾਸ਼ ਕੰਬ ਉੱਠਿਆ। ਇਸ ਦੇ ਨਾਲ ਅਰਥ ਬੜਾ ਰਸਦਾਇਕ ਬਣ ਗਿਆ ਹੈ, ਇਸ ਲਈ ਇੱਥੇ ਅਰਥ ਅਲੰਕਾਰ ਹੈ।
ਨੋਟ : ਕਿਤੇ ਕਿਤੇ 'ਸ਼ਬਦ ਅਲੰਕਾਰ' ਤੇ 'ਅਰਥ ਅਲੰਕਾਰ' ਦੋਵੇਂ ਇਕੱਠੇ ਹੀ ਆ ਜਾਂਦੇ ਹਨ। ਉਸ ਜੁੜਵੇਂ ਅਲੰਕਾਰ ਨੂੰ ਕਈ 'ਉਭੈ ਅਲੰਕਾਰ' ਕਹਿੰਦੇ ਹਨ, ਕਈ ਦੋਰੰਗਾ' ਅਤੇ ਕਈ 'ਸ਼ਬਦਾਰਥ ਅਲੰਕਾਰ ਕਹਿੰਦੇ ਹਨ।
ਸ਼ਬਦ ਅਲੰਕਾਰ
ਸ਼ਬਦ ਅਲੰਕਾਰ ਦੇ ਮੋਟੇ-ਮੋਟੇ ਭੇਦ ਹਨ : ਅਨੁਪ੍ਰਾਸ ਅਲੰਕਾਰ, ਚਿਤਰ ਅਲੰਕਾਰ, ਯਮਕ ਅਲੰਕਾਰ ਤੇ ਵੀਪਸਾ ਅਲੰਕਾਰ।
ਅਨੁਪ੍ਰਾਸ ਅਲੰਕਾਰ : ਜਿੱਥੇ ਕਈ ਵਾਰੀ ਇੱਕ ਜਾਂ ਵੱਧ ਅੱਖਰਾਂ ਦੀ ਸਮਾਨਤਾ ਕਰਕੇ ਲੈਅ ਦੀ ਸੁੰਦਰਤਾ ਪੈਦਾ ਕੀਤੀ ਜਾਵੇ, ਉੱਥੇ ਅਨੁਪ੍ਰਾਸ ਅਲੰਕਾਰ ਹੁੰਦਾ ਹੈ। ਇਸ ਦੀਆਂ ਪੰਜ ਕਿਸਮਾਂ ਹਨ: ਛੇਕ, ਵ੍ਰਿਤੀ, ਸਰੁਤੀ, ਲਾਟ ਤੇ ਅੰਤ। ਮਿਸਾਲ ਦੇ ਤੌਰ ਤੇ :-
ਨਚਣਿ ਨੱਚ ਨਾ ਜਾਣਦੀ ਆਖੈ,
ਭੁਇ ਸਉੜੀ। (ਭਾਈ ਗੁਰਦਾਸ)
ਚਿਤਰ ਅਲੰਕਾਰ
ਚਿਤਰ ਅਲੰਕਾਰ : ਜਿਸ ਛੰਦ ਨੂੰ ਅਜਿਹੀ ਵਿਉਂਤ ਨਾਲ ਰਚਿਆ ਜਾਵੇ ਕਿ ਉਹਦੇ ਅੱਖਰਾਂ ਨੂੰ ਕਿਸੇ ਚਿਤਰ (ਕੰਵਲ, ਛਣਕੇਣ ਆਦਿ) ਦੇ ਰੂਪ ਵਿੱਚ ਲਿਖਿਆ ਜਾ ਸਕੇ ਤਾਂ ਉਸ ਵਿੱਚ ਚਿਤਰ ਅਲੰਕਾਰ ਮੰਨਿਆ ਜਾਂਦਾ ਹੈ ਜਿਵੇਂ :-
ਹਰ ਹਰ ਕਰ ਅਰ ਪਯਾਰ ਕਰ, ਵਰ ਦੂਰ ਕਰ ਦੂਰ
ਸਿਰ ਧਰ ਫਿਰ ਗੁਰ ਪੈਰ ਪੁਰ, ਹੇਰ ਵੂਰ ਭਰਪੂਰ।
ਯਮਕ ਅਲੰਕਾਰ : ਜਦ ਕਿਸੇ ਤੁਕ ਜਾਂ ਵਾਕ ਵਿੱਚ ਇੱਕੋ ਸ਼ਬਦ ਅੱਡ-ਅੱਡ ਅਰਥਾਂ ਵਿੱਚ ਆਵੇ ਤਾਂ ਯਮਕ ਅਲੰਕਾਰ ਹੁੰਦਾ ਹੈ, ਜਿਵੇਂ :-
ਘੜੀ ਘੜੀ ਘੜੀ ਟੁਣਕਾਵੇ ਤੇ ਵਜਾਵੇ ਟਲ,
ਪਾਪ ਤੇ ਫਰੇਬ ਦੀ ਜੋ ਘੜੀ ਏਸ ਘੜੀ ਹੈ।
ਇੱਥੇ 'ਘੜੀ' ਸ਼ਬਦ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ- (1) ਮੁੜ-ਮੁੜ (2) ਵਕਤ ਦੱਸਣ ਵਾਲੀ ਘੜੀ (3) ਬਣਾਈ।
ਵੀਪਸਾ ਅਲੰਕਾਰ : ਜਿੱਥੇ ਅਸਚਰਜਤਾ, ਘ੍ਰਿਣਾ, ਪ੍ਰੇਮ ਆਦਰ ਆਦਿ ਕਿਸੇ ਭਾਵ ਨੂੰ ਪ੍ਰਗਟ ਕਰਨ ਲਈ ਇੱਕੋ ਸ਼ਬਦ ਜਾਂ ਸ਼ਬਦ-ਸਮੂਹ ਕਈ ਵਾਰ ਦੁਹਰਾਇਆ ਜਾਵੇ, ਪਰ ਉਸ ਦੇ ਅਰਥਾਂ ਵਿੱਚ ਭਿੰਨਤਾ ਨਾ ਆਵੇ ਤਾਂ ਵੀਪਸਾ ਅਲੰਕਾਰ ਹੁੰਦਾ ਹੈ, ਜਿਵੇਂ :-
ਵੇ ਨਾ ਰੁੱਸ ਕੇ, ਰੁੱਸਕੇ ਜਾਹ ਢੋਲਾ !
ਅਵੇ, ਹੱਸਨਾ ਹੱਸਨਾ ਆ ਢੋਲਾ।
ਮੁੜ ਆ, ਮੁੜ ਆ, ਮੁੜ ਆ ਢੋਲਾ।
ਗਲ ਲਾ, ਗਲ ਲਾ, ਗਲ ਲਾ ਢੋਲਾ। (ਬਿਜਲੀਆਂ ਦੇ ਹਾਰ)
ਜਿੱਥੇ ਪਹਿਲੀ ਤੁਕ ਵਿੱਚ ਵਾਕੰਸ਼ 'ਰੁੱਸਕੇ' ਦੀ ਵੀਪਸਾ ਹੈ, ਦੂਜੀ ਵਿੱਚ ਸ਼ਬਦ 'ਹੱਸਨਾ' ਦੀ ਤੇ ਤੀਜੀ ਤੇ ਚੌਥੀ ਵਿੱਚ ਵਾਕ 'ਮੁੜ ਆ' ਤੇ 'ਗਲ ਲਾ' ਦੀ।
ਅਰਥ ਅਲੰਕਾਰ
ਅਰਥ ਅਲੰਕਾਰ ਦੇ ਉਂਜ ਤਾਂ ਕਈ ਭੇਦ ਹਨ ਪਰ ਇੱਥੇ ਕੇਵਲ ਉਹਨਾਂ ਹੀ ਭੇਦਾਂ ਦਾ ਵਰਨਣ ਕੀਤਾ ਗਿਆ ਹੈ ਜਿਹੜੇ ਆਮ ਪ੍ਰਚਲਿਤ ਹਨ।
ਉਪਮਾ ਅਲੰਕਾਰ : ਜਿੱਥੇ ਦੋ ਅੱਡ-ਅੱਡ ਚੀਜ਼ਾਂ ਵਿੱਚ ਕਿਸੇ ਗੁਣ ਦੀ ਸਮਾਨਤਾ ਕਰਕੇ ਇੱਕ ਚੀਜ਼ ਨੂੰ ਦੂਜੀ ਜਿਹਾ ਕਿਹਾ ਜਾਵੇ, ਉੱਥੇ 'ਉਪਮਾ ਅਲੰਕਾਰ' ਹੁੰਦਾ ਹੈ, ਜਿਵੇਂ :
ਇਉਂ ਕਹਿ ਅੱਗੇ ਹੋਇ ਟੁਹ ਟੁਹ ਵੇਖਦੀ
ਪਿੰਡਾ ਠੰਢਾ ਠਾਰ ਵਾਂਗਰ ਬਰਫ਼ ਦੇ। (ਰਾਣਾ ਸੂਰਤ ਸਿੰਘ)
ਇੱਥੇ ਅੱਤ ਠੰਡਕ ਦੇ ਗੁਣ ਦੀ ਸਮਾਨਤਾ ਕਰਕੇ ‘ਠੰਡੇ ਠਾਰ ਪਿੰਡੇ’ ਨੂੰ 'ਬਰਫ਼' ਜਿਹਾ ਕਿਹਾ ਗਿਆ ਹੈ; ਇਸ ਲਈ ਇੱਥੇ 'ਉਪਮਾ ਅਲੰਕਾਰ' ਹੈ।
ਉਪਮਾ ਅਲੰਕਾਰ ਦੇ ਦੋ ਪ੍ਰਮੁੱਖ ਅੰਗ ਹੁੰਦੇ ਹਨ (1) ਉਪਮੇਅ, (2) ਉਪਮਾਨ। ਉਪਮੇਅ ਉਹ ਚੀਜ਼ ਹੈ, ਜਿਸ ਨੂੰ ਕਿਸੇ ਹੋਰ ਪ੍ਰਸਿੱਧ ਚੀਜ਼ ਨਾਲ ਉਪਮਾ ਦਿੱਤੀ ਜਾਵੇ, ਜਿਵੇਂ ਉੱਪਰ ਦੱਸੇ ਗਏ ਉਦਾਹਰਨ ਵਿੱਚ ਸ਼ਬਦ 'ਪਿੰਡਾ' ਉਪਮੇਅ ਹੈ।
ਉਪਮਾਨ ਉਹ ਚੀਜ਼ ਹੈ, ਜਿਸ ਨਾਲ ਕਿਸੇ ਦੂਜੀ ਚੀਜ਼ ਨੂੰ ਉਪਮਾ ਦਿੱਤੀ ਜਾਵੇ, ਜਿਵੇਂ 'ਬਰਫ਼'।
ਦ੍ਰਿਸ਼ਟਾਂਤ ਅਲੰਕਾਰ : ਜਿੱਥੇ ਕਿਸੇ ਗੱਲ ਨੂੰ ਸਮਾਨ ਗੁਣ ਰੱਖਣ ਵਾਲੀ ਉਸੇ ਤਰ੍ਹਾਂ ਦੀ ਕਿਸੇ ਹੋਰ ਗੱਲ ਦੀ ਮਿਸਾਲ ਦੇ ਕੇ ਸਪਸ਼ਟ ਕੀਤਾ ਗਿਆ ਹੋਵੇ, ਉੱਥੇ ਦ੍ਰਿਸ਼ਟਾਂਤ ਅਲੰਕਾਰ ਹੁੰਦਾ ਹੈ, ਜਿਵੇਂ :-
ਰਾਧਾ ਦਾ ਪਿਆਰ ਚਰਨੀਂ ਉਸਦੇ
ਚੁੰਬਕ ਪੱਥਰ ਪਿਆਰ ਲੋਹਾ ਜਿਉਂ ਕਰੇ।
ਨੋਟ : ਉਪਮਾ ਅਲੰਕਾਰ ਵਿੱਚ ਦੋ ਭਿੰਨ-ਭਿੰਨ ਵਸਤਾਂ ਦੇ ਕਿਸੇ ਗੁਣ ਦੀ ਸਮਾਨਤਾ ਦੱਸੀ ਹੁੰਦੀ ਹੈ, ਪਰ ਦ੍ਰਿਸ਼ਟਾਂਤ ਅਲੰਕਾਰ ਵਿੱਚ ਦੋ ਭਿੰਨ-ਭਿੰਨ ਪ੍ਰਸੰਗਾਂ ਦੀ ਸਮਾਨਤਾ ਹੁੰਦੀ ਹੈ।
ਰੂਪਕ ਅਲੰਕਾਰ : ਜਿੱਥੇ ਉਪਮੇਅ ਅਤੇ ਉਪਮਾਨ ਵਿਚਲਾ ਭੇਦ ਮਿਟਾ ਕੇ ਇੱਕ ਚੀਜ਼ ਨੂੰ ਦੂਜੀ ਚੀਜ਼ ਦਾ ਰੂਪ ਮੰਨਿਆ ਜਾਵੇ, ਉੱਥੇ ਰੂਪਕ ਅਲੰਕਾਰ ਹੁੰਦਾ ਹੈ; ਜਿਵੇਂ :-
ਡਲ ਦੇ ਸਿਰ ਸਿਰਤਾਜ ਖੜਾ ਨਿਸ਼ਾਤ ਤੂੰ
ਪਰਬਤ ਗੋਦੀ ਵਿੱਚ ਤੂੰ ਹੈਂ ਲੇਟਿਆ
ਟਿੱਲੇ ਪਹਿਰੇਦਾਰ ਪਿੱਛੇ ਖੜ੍ਹੇ ਹਨ।
ਅੱਗੇ ਹੈ ਦਰਬਾਰ ਡਲ ਦਾ ਵਿਛਿਆ।
ਸੱਜੇ-ਖੱਬੇ ਰਾਹ ਸਫੈਦੇ ਵੇੜ੍ਹਿਆ।
ਦਿੱਸਦੀ ਖੜੀ ਸਿਪਾਹ ਜਿਉਂ ਚੁੱਬਦਾਰ ਹਨ।
ਅਤਿ-ਕਥਨੀ ਅਲੰਕਾਰ : ਜਿੱਥੇ ਗੋਲ ਨੂੰ ਉਸ ਦੀ ਯੋਗ ਅਵਸਥਾ ਤੋਂ ਬਹੁਤ ਵਧਾ ਕੇ ਕਿਹਾ ਗਿਆ ਹੋਵੇ, ਉੱਥੇ ਅਤਿ-ਕਥਨੀ ਜਾਂ ਅਤਿ-ਉਕਤੀ ਅਲੰਕਾਰ ਹੁੰਦਾ ਹੈ, ਜਿਵੇਂ :-
ਬੋਲਿਆ ਅਕਾਲ ਤੇ ਅਕਾਸ਼ ਹੱਲਿਆ।
ਦੇਖੋ ਸਿੰਘ ਸੂਰਮਾ ਸ਼ਿਕਾਰ ਚੱਲਿਆ।
ਜਾਂ
ਓੜਕ ਵਕਤ ਕਹਿਰ ਦੀਆਂ ਕੂਕਾਂ
ਸੁਣ ਪੱਥਰ ਢਲ ਜਾਵੇ।
ਰਸ
ਰਸ : ਵੀਭਾਵ ਅਨੁਭਾਵ ਸੰਚਾਰੀ ਆਦਿ ਨਾਲ ਪਰਿਪੂਰਨ ਅਨੰਦ-ਰੂਪ ਗ੍ਰਹਿਣ ਕਰਨ ਵਾਲੇ ਨੂੰ ਪ੍ਰਾਪਤ ਹੋਏ ਸਥਾਈ ਭਾਵ ਨੂੰ 'ਰਸ' ਕਹਿੰਦੇ ਹਨ। ਰਸ ਨੌਂ ਪ੍ਰਕਾਰ ਦੇ ਹੁੰਦੇ ਹਨ :
1. ਸ਼ਿੰਗਾਰ ਰਸ: ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ। ਕਈ ਵਿਦਵਾਨ ਇਸ ਨੂੰ ਅਸਲੀ ਰਸ ਸ਼ਿੰਗਾਰ ਰਸ ਹੀ ਮੰਨਦੇ ਹਨ।
2. ਹਾਸ ਰਸ: ਹਾਸੇ ਵਿੱਚੋਂ ਹਾਸ ਰਸ ਪੈਦਾ ਹੁੰਦਾ ਹੈ। ਇਹ ਉੱਪਰੋਂ ਹੌਲਾ-ਫੁੱਲ ਦਿਸਦਾ ਹੈ। ਪੰਜਾਬੀ ਸਾਹਿਤ ਵਿੱਚ ਸੁਥਰਾ ਸ਼ਾਹ ਤੇ ਜਲ੍ਹਣ ਜੱਟ ਹਾਸਰਸੀ ਕਵੀ ਦੇ ਤੌਰ ਤੇ ਮਸ਼ਹੂਰ ਹਨ।
3. ਕਰੁਨਾ ਰਸ: ਜਿੱਥੇ ਸ਼ੋਕ ਦੇ ਸਥਾਈ ਭਾਵ ਦੀ ਪੁਸ਼ਟੀ ਹੋਵੇ, ਉੱਥੇ ਕਰੁਣਾ ਰਸ ਦਾ ਪ੍ਰਗਟਾਵਾ ਹੁੰਦਾ ਹੈ। ਮਨੁੱਖ ਆਪਣੇ ਪਿਆਰ ਦੇ ਵਿਯੋਗ ਵਿੱਚ ਕੁਰਲਾ ਉਠਦਾ ਹੈ ਤਾਂ ਉਸ ਵੇਲੇ ਕਰੁਣਾ ਰਸ ਪੈਦਾ ਹੁੰਦਾ ਹੈ।
4. ਰੌਦਰ ਰਸ: ਰੌਦਰ ਰਸ ਦਾ ਸਥਾਈ ਭਾਵ ਕਰੋਧ ਹੈ। ਇਹ ਬੇਇਜ਼ਤੀ, ਨਿਰਾਦਰੀ, ਛੇੜਖਾਨੀ ਜਾਂ ਅਪਮਾਨ ਦੇ ਰੂਪ ਵਿੱਚ ਪੈਦਾ ਹੁੰਦਾ ਹੈ।
5. ਵੀਰ ਰਸ: ਜਿੱਥੇ ਜੰਗਾਂ-ਯੁੱਧਾਂ ਅੰਦਰ ਵੀਰਤਾ ਦਿਖਾਉਣ ਦਾ ਉਤਸ਼ਾਹ ਹੁੰਦਾ ਹੈ, ਉੱਥੇ ਵੀਰ ਰਸ ਝਲਕਦਾ ਹੈ। ਪੰਜਾਬੀ ਦੇ ਵਾਰ ਸਾਹਿਤ ਵਿੱਚ ਗੁਰੂ ਗੋਬਿੰਦ ਸਿੰਘ ਰਚਿਤ 'ਚੰਡੀ ਦੀ ਵਾਰ', 'ਨਜਾਬਤ ਦੀ ਵਾਰ', ਵੀਰ ਰਸ ਦੀਆਂ ਉਦਾਹਰਨਾਂ ਹਨ।
6. ਭਿਆਨਕ ਰਸ: ਕਿਸੇ ਡਰਾਉਣੀ ਸ਼ੈਅ (ਵਸਤੂ) ਨੂੰ ਵੇਖਣ-ਸੁਣਨ ਤੇ ਮਨ ਵਿੱਚ ਜੋ ਭੈਅ ਉਤਪੰਨ ਹੁੰਦਾ ਹੈ, ਉਸ ਵਿੱਚੋਂ ਭਿਆਨਕ ਰਸ ਨਿਕਲਦਾ ਹੈ। ਇਸ ਰਸ ਦਾ ਸਥਾਈ ਭਾਵ 'ਭੈਅ' ਹੈ।
7. ਵੀਭਤਸ ਰਸ: ਰੱਤ-ਲਹੂ ਅਤੇ ਮਾਸ-ਮਿਝ ਦੀ ਸਿੱਧੀ ਬਿਆਨਬਾਜ਼ੀ ਹੀ ਵੀਭਤਸ ਰਸ ਦੀ ਇੱਕੋ-ਇੱਕ ਸਮੱਗਰੀ ਨਹੀਂ, ਸਗੋਂ ਵਿਭਚਾਰ, ਦੁਰਾਚਾਰ ਤੇ ਭ੍ਰਿਸ਼ਟਾਚਾਰ ਵਾਲੀਆਂ ਵਸਤੂਆਂ ਤੇ ਘਟਨਾਵਾਂ ਦੀ ਕਲਪਨਾ ਵੀ ਵੀਭਤਸ ਰਸ ਅਖਵਾਉਂਦੀ ਹੈ।
8. ਅਦਭੁੱਤ ਰਸ: ਹੈਰਾਨੀਜਨਕ ਗੱਲਾਂ, ਅਦਭੁਤ ਘਟਨਾਵਾਂ, ਪੜ੍ਹਨ ਜਾਂ ਸੁਣਨ ਕਰਕੇ ਪਾਠਕਾਂ ਦੇ ਮਨ ਵਿੱਚ ਜਦੋਂ 'ਅਸਚਰਜਤਾ' ਦਾ ਭਾਵ ਪੈਦਾ ਕਰਦੇ ਹਨ ਤਾਂ ਉਹ ਅਦਭੁਤ ਰਸ ਕਹਿਲਾਉਂਦੇ ਹਨ।
9. ਸ਼ਾਂਤ ਰਸ: ਸ਼ਾਂਤ ਰਸ ਦਾ ਸਥਾਈ ਭਾਵ ਵੈਰਾਗ' ਹੈ। ਜਿਸ ਤੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ, ਉਸ ਨੂੰ ਸ਼ਾਂਤ ਰਸ ਕਿਹਾ ਜਾਂਦਾ ਹੈ।
“ਕਾਵਿ ਯਾਤਰਾ” : ਵਿਸ਼ੇਗਤ ਅਧਿਐਨ
ਡਾ. ਵਿਨੈਨੀਤ ਕੌਰ
ਭਾਗ-1
ਪਾਠ ਪੁਸਤਕ "ਕਾਵਿ ਯਾਤਰਾ" ਨਾਲ ਸੰਬੰਧਤ ਇਨ੍ਹਾਂ ਪਰਚਿਆਂ ਨੂੰ ਲਿਖਣ ਲਈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਪਰਚੇ ਵਿੱਚ ਇਸ ਪਾਠ ਪੁਸਤਕ ਵਿਚਲੇ ਪਹਿਲੇ ਪੰਜ ਕਵੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਵਿਚਾਰਿਆ ਜਾਵੇਗਾ ਅਤੇ ਦੂਜੇ ਪਰਚੇ ਵਿੱਚ ਅਗਲੇ ਪੰਜ ਕਵੀਆਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਬਾਰੇ ਚਰਚਾ ਕਰਾਂਗੇ।
"ਕਾਵਿ ਯਾਤਰਾ" ਪਾਠ ਪੁਸਤਕ ਵਿੱਚ ਸਭ ਤੋਂ ਪਹਿਲਾਂ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਨੂੰ ਲਿਆ ਗਿਆ ਹੈ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਹੋਣ ਦੇ ਨਾਲ-ਨਾਲ ਕੁਦਰਤ ਦੇ ਕਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਦਾ ਸੰਬੰਧ ਅਧਿਆਤਮਵਾਦ ਨਾਲ ਹੈ। ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਵਿਸ਼ਾ ਕੁਦਰਤ ਅਤੇ ਕਾਦਰ ਭਾਵ ਇਸ ਸ੍ਰਿਸ਼ਟੀ ਦੇ ਰਚਨਹਾਰ ਨਾਲ ਸੰਬੰਧਤ ਹੈ। ਇਸ ਲੋਕ, ਇਸ ਦੁਨੀਆਂ ਦੀ ਗੱਲ ਕਰਦਿਆਂ ਉਸਦੀਆਂ ਰਚਨਾਵਾਂ ਵਿੱਚ ਦੂਜੀ ਦੁਨੀਆਂ ਦਾ ਅਹਿਸਾਸ, ਪਰਮਾਤਮਾ ਨਾਲ ਮੇਲ ਦੀਆਂ ਗੱਲਾਂ ਉਸਦੀਆਂ ਕਵਿਤਾਵਾਂ ਦੀ ਪ੍ਰਧਾਨ ਸੁਰ ਹੈ। ਸਾਡੀ ਪਾਠ ਪੁਸਤਕ ਵਿੱਚ ਭਾਈ ਵੀਰ ਸਿੰਘ ਦੀਆਂ ਤਿੰਨ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ, 'ਕੰਬਦੀ ਕਲਾਈ', 'ਤ੍ਰੇਲ ਤੁਪਕਾ' ਅਤੇ ‘ਹੋਸ਼ ਮਸਤੀ’। ਤਿੰਨੋਂ ਹੀ ਕਵਿਤਾਵਾਂ ਵਿੱਚ ਰਹੱਸ ਦੀ ਗੱਲ ਕੀਤੀ ਗਈ ਹੈ। ਅਧਿਆਤਮਵਾਦ, ਪਰਮਾਤਮਾ ਨਾਲ ਮੇਲ-ਅਮੇਲ ਦਾ ਜ਼ਿਕਰ ਇਨ੍ਹਾਂ ਕਵਿਤਾਵਾਂ ਵਿੱਚ ਕੀਤਾ ਗਿਆ ਹੈ।
ਕਵਿਤਾ 'ਕੰਬਦੀ ਕਲਾਈ’ ਵਿੱਚ ਕਵੀ ਨੇ ਰਹੱਸ ਦਾ ਚਿਤਰਨ ਕੀਤਾ ਹੈ। ਸਾਰੀ ਕਵਿਤਾ ਵਿੱਚ ਅਰੰਭ ਤੋਂ ਅੰਤ ਤੱਕ ਇੱਕ ਰਹੱਸ ਦਾ ਵਾਰਤਾਲਾਪ ਸਿਰਜਿਆ ਹੈ। ਇਹ ਕਵਿਤਾ ਸੁਪਨੇ ਅਤੇ ਸੁਚੇਤਨਾ ਦਾ ਸੁਮੇਲ ਹੈ। ਕਵਿਤਾ ਦੇ ਅਰੰਭ ਵਿੱਚ ਸੁਪਨੇ ਵਿੱਚ ਮਿਲਣ ਦਾ ਅਹਿਸਾਸ ਹੈ ਪਰ, ਮੇਲ ਨਹੀਂ ਹੋਇਆ 'ਨਿਰਾ ਨੂਰ' ਇੱਕ ਅਹਿਸਾਸ ਹੈ ਪ੍ਰਕਾਸ਼ ਦਾ ਪਰ, ਪ੍ਰਾਪਤੀ ਨਹੀਂ। ਨਿਕਟ ਹੈ ਪਰ ਹੱਥ ਨਹੀਂ ਆਉਂਦਾ। ਇਹ ਇੱਕ ਰਹੱਸ ਹੈ, ਪਰਮਾਤਮਾ/ਸੱਜਣ ਸੁਪਨੇ ਵਿੱਚ ਮਿਲੇ ਪਰ ਹੱਥ ਨਾ ਆਏ। ਇਸ ਤੋਂ ਅਗਲੇ ਬੰਦ ਵਿੱਚ ਇਹੀ ਰਹੱਸ ਫੇਰ ਦਿਸਦਾ ਹੈ,
"ਧਾ ਚਰਨਾਂ ਤੇ ਸੀਸ ਨਿਵਾਇਆ"
ਪਰ ਫਿਰ ਵੀ ਕੋਈ ਛੁਹ ਨਾ ਪਾਈ ਭਾਵ ਹਾਲੇ ਵੀ ਮੇਲ ਨਾ ਹੋ ਸਕਿਆ। ਸੰਪੂਰਨ ਕਵਿਤਾ ਵਿੱਚ ਇਕ ਤਨਾਉ ਹੈ ਪਰ, ਤਨਾਉ ਕਾਰਨ ਕੋਈ ਅਸ਼ਾਂਤੀ ਦਾ ਅਹਿਸਾਸ ਬਿਲਕੁਲ ਨਹੀਂ ਹੈ।
"ਤੁਸੀਂ ਉੱਚੇ ਅਸੀਂ ਨੀਵੇਂ ਸਾਂ"
ਇਹ ਅੰਤਰ ਪਰਮਾਤਮਾ ਤੇ ਜੀਵਾਤਮਾ ਦਾ ਹੈ। ਪਰਮਾਤਮਾ ਸਬਦ ਹੀ ਜੀਵਾਂ ਤੋਂ ਉੱਚਾ ਹੈ, ਪਹੁੰਚ ਤੋਂ ਬਾਹਰ ਹੈ, ਉਸ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ। ਅਗਲੀਆਂ ਸਤਰਾਂ ਵਿੱਚ ਕਵੀ ਇੱਕ ਵਾਰੀ ਫੇਰ ਮਿਲਣ ਦਾ, ਮੇਲ ਦਾ ਯਤਨ ਕਰਦਾ ਹੈ ਅਤੇ ਇਸ ਵਾਰ ਪ੍ਰਾਪਤੀ, ਮਿਲਾਪ ਹੋ ਜਾਂਦਾ ਹੈ :
“ਉਡਦਾ ਜਾਂਦਾ, ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ"
ਛੁਹ ਦਾ ਅਹਿਸਾਸ, ਪ੍ਰਾਪਤੀ ਨਾਲ ਮੋਈ ਮਿੱਟੀ ਵੀ ਚਮਕ ਉੱਠੀ ਅਤੇ ਲੂੰ-ਲੂੰ ਵਿੱਚ ਉਨ੍ਹਾਂ ਦੀ ਛੁਹ ਦਾ ਅਹਿਸਾਸ, ਹਰ ਪਾਸੇ ਖੁਸ਼ੀ ਹੈ, ਚਕਾਚੂੰਧ ਛਾ ਗਈ ਹੈ। ਇਸ ਤਰ੍ਹਾਂ ਸਾਰੀ ਕਵਿਤਾ ਵਿੱਚ ਇਕ ਰਹੱਸ ਫੈਲਿਆ ਹੋਇਆ ਹੈ। ਸਭ ਕੁਝ ਕਵੀ ਦੇ ਆਲੇ-ਦੁਆਲੇ ਹੈ ਪਰ ਨਜ਼ਰ ਨਹੀਂ ਆਉਂਦਾ ਅਤੇ ਅੰਤ ਵਿੱਚ ਮਿਲਾਪ, ਪ੍ਰਾਪਤੀ ਦਾ ਅਹਿਸਾਸ ਅਤੇ ਪ੍ਰਭਾਵ ਕਵਿਤਾ ਵਿੱਚ ਪ੍ਰਤੱਖ ਨਜ਼ਰ ਆਉਂਦਾ ਹੈ।
'ਤ੍ਰੇਲ ਤੁਪਕਾ' ਕਵਿਤਾ ਵੀ ਇੱਕ ਰਹੱਸਵਾਦੀ ਕਵਿਤਾ ਹੈ। ਭਾਈ ਵੀਰ ਸਿੰਘ ਨੇ ਇਸ ਕਵਿਤਾ ਵਿਚਲੇ ਰਹੱਸ ਨੂੰ ਪ੍ਰਗਟ ਕਰਨ ਲਈ ਪ੍ਰਕਿਰਤੀ ਨੂੰ ਮਾਧਿਅਮ ਬਣਾਇਆ ਹੈ। ਤ੍ਰੇਲ ਤੁਪਕਾ ਗੁਲਾਬ ਦੇ ਫੁੱਲ ਦੀ ਗੋਦ ਵਿੱਚ ਬੈਠ ਕੇ ਮੋਤੀ ਵਾਂਗ ਚਮਕਦਾ, ਖੇਡਾਂ ਕਰਦਾ ਹੋਰ ਵੀ ਰੂਪਵਾਨ ਹੋ ਗਿਆ ਹੈ। ਕਵੀ ਕਹਿੰਦਾ ਹੈ ਕਿ ਅਰਸ਼ ਤੋਂ ਹਿਕ ਧੁੱਪ ਦੀ ਕਿਰਨ ਆਵੇਗੀ ਅਤੇ ਇਸ ਨੂੰ ਆਪਣੇ ਅੰਦਰ ਲੁਕਾ ਲਵੇਗੀ, ਕਿਉਂਕਿ ਹਵਾ ਦਾ ਝੋਂਕਾ ਇਸ ਨੂੰ ਧਰਤੀ ਤੇ ਡੇਗ ਸਕਦਾ ਹੈ। ਇੱਕ ਪਿਆਰ ਦੀ ਖਿੱਚ ਹੀ ਇਸ ਨੂੰ ਗੁਲਾਬ ਦੀ ਗੋਦ ਵਿੱਚ ਲਿਆਈ ਸੀ, ਜਿਸ ਨਾਲ ਇਹ ਤੁਪਕਾ ਅਰੂਪ ਤੋਂ ਰੂਪਵਾਨ ਹੋ ਗਿਆ ਭਾਵ ਇਸ ਨੇ ਸ਼ਕਲ ਪ੍ਰਾਪਤ ਕਰ ਲਈ, ਪਰ ਅਰਸ਼ਾਂ ਵਿੱਚ ਵੱਸਦਾ ਪਰਮਾਤਮਾ ਇਸ ਨੂੰ ਫੇਰ ਅਰਸ਼ੀ ਕਿਰਨ ਦੇ ਜ਼ਰੀਏ ਰੂਪ ਤੋਂ ਅਰੂਪ ਕਰ ਦਿੰਦਾ ਹੈ ਅਤੇ ਇਹ ਫੇਰ ਉਸ ਪ੍ਰਮਾਤਮਾ ਕੋਲ ਪਹੁੰਚ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰਕ ਖੇਡ ਹੈ, ਜੀਵਾਤਮਾ ਸੰਸਾਰ ਵਿੱਚ ਆਉਂਦੀ ਤੇ ਫੇਰ ਅੰਤਰ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਕਵੀ ਨੇ ਤ੍ਰੇਲ ਤੁਪਕੇ ਦੇ ਪ੍ਰਤੀਕ ਰਾਹੀਂ ਪ੍ਰਕਿਰਤੀ, ਬ੍ਰਹਿਮੰਡ ਅਤੇ ਸੰਸਾਰ ਦੀ ਇਸ ਖੇਡ ਦੇ ਰਹੱਸ ਨੂੰ ਬੜੇ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ।
ਭਾਈ ਵੀਰ ਸਿੰਘ ਨੇ ਆਪਣੀ ਅਗਲੀ ਕਵਿਤਾ 'ਹੋਸ਼ ਮਸਤੀ' ਵਿੱਚ ਚੇਤਨ ਅਤੇ ਅਚੇਤ ਮਨੁੱਖ ਦੀ ਸਥਿਤੀ ਬਾਰੇ ਦੱਸਿਆ ਹੈ। ਕਵੀ ਅਨੁਸਾਰ ਚੇਤਨ ਮਨੁੱਖ ਤਨਾਉ ਦੀ ਸਥਿਤੀ ਵਿੱਚ ਰਹਿੰਦਾ ਹੈ ਅਤੇ ਅਚੇਤ ਮਨੁੱਖ ਸਦਾ ਤਨਾਉ ਰਹਿਤ ਸਥਿਤੀ ਵਿੱਚ। ਕਵੀ ਅਨੁਸਾਰ ਮਸਤੀ ਭਾਵ ਅਚੇਤ ਮਨੁੱਖ ਦੀ ਸਥਿਤੀ ਜਿਆਦਾ ਚੰਗੀ ਹੈ। ਕੀ ਹੋਇਆ ਤੇ ਕਿਸ ਤਰ੍ਹਾਂ ਹੋਇਆ... ਆਪਣੇ ਆਲੇ-ਦੁਆਲੇ ਬਾਰੇ ਜਾਨਣ ਦੀ ਇੱਛਾ, ਅਜਿਹੀਆਂ ਗੱਲਾਂ ਹੀ ਮਨੁੱਖ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਇਨ੍ਹਾਂ ਗੱਲਾਂ ਦਾ ਹੱਲ ਲੱਭਦਿਆਂ ਲੱਭਦਿਆਂ ਉਮਰਾਂ ਬੀਤ ਜਾਂਦੀਆਂ ਹਨ। ਦੂਜੇ ਪਾਸੇ ਮਸਤੀ 'ਚ ਰਹਿਣ ਵਾਲਾ ਮਨੁੱਖ ਸਦਾ ਨਿਸ਼ਚਿਤ ਅਤੇ ਮਸਤ ਰਹਿੰਦਾ ਹੈ ਜੋ ਨਿਸ਼ਚਿਤ ਹੀ ਹੋਸ਼ ਵਿੱਚ ਰਹਿਣ ਵਾਲੇ ਮਨੁੱਖ ਨਾਲੋਂ ਬਿਹਤਰ ਹੈ।
ਧਨੀ ਰਾਮ ਚਾਤ੍ਰਿਕ ਆਧੁਨਿਕ ਪੰਜਾਬੀ ਕਵਿਤਾ ਦਾ ਭਾਈ ਵੀਰ ਸਿੰਘ ਤੋਂ ਅਗਲਾ ਕਵੀ ਹੈ। "ਕਾਵਿ ਯਾਤਰਾ" ਵਿੱਚ ਇਸਦੀਆਂ ਦੋ ਕਵਿਤਾਵਾਂ ਲਈਆਂ ਗਈਆਂ ਹਨ-ਵਿਸਾਖੀ ਦਾ ਮੇਲਾ' ਅਤੇ 'ਸਮੇਂ ਦੀ ਬਹਾਰ' । 'ਸਮੇਂ ਦੀ ਬਹਾਰ' ਚਾਤ੍ਰਿਕ ਦਾ ਗੀਤ ਹੈ। ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਦਾ ਮੁੱਖ ਵਿਸ਼ਾ ਪੰਜਾਬੀਅਤ ਅਤੇ ਪੰਜਾਬ ਪਿਆਰ ਹੈ। ਉਸ ਦੀ ਕਵਿਤਾ 'ਵਿਸਾਖੀ ਦਾ ਮੇਲਾ' ਪੰਜਾਬ ਦੇ ਸਭ ਤੋਂ ਵੱਧ ਧੂਮਧਾਮ ਨਾਲ ਮਨਾਏ ਜਾਣ ਵਾਲੇ ਵਿਸਾਖੀ ਦੇ ਮੇਲੇ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ। ਕਵੀ ਨੇ ਵਿਸਾਖੀ ਦੇ ਮੇਲੇ ਦੇ ਸਮੇਂ, ਕਿਸਾਨਾਂ ਦੇ ਕੰਮਾਂ, ਫਸਲਾਂ, ਮੌਸਮ, ਬਨਸਪਤੀ ਦਾ ਬਹੁਤ ਖੂਬਸੂਰਤ ਚਿਤਰਨ ਇਸ ਕਵਿਤਾ ਵਿੱਚ ਕੀਤਾ ਹੈ। ਇਸ ਦੇ ਨਾਲ ਹੀ ਮੇਲੇ ਦੀਆਂ ਗਤੀਵਿਧੀਆਂ, ਕੱਪੜੇ, ਢੋਲ, ਨਾਚ ਮੇਲੇ ਦਾ ਦ੍ਰਿਸ਼, ਪੰਜਾਬ ਦੇ ਲੋਕਾਂ ਦਾ ਵਿਰਸਾ ਅਤੇ ਸੱਭਿਆਚਾਰ ਆਦਿ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਕਵਿਤਾ ਵਿੱਚ ਬਿਆਨ ਕੀਤਾ ਹੈ।
ਕਵਿਤਾ 'ਸਮੇਂ ਦੀ ਬਹਾਰ ਵਿੱਚ ਧਨੀ ਰਾਮ ਚਾਤ੍ਰਿਕ ਨੇ ਆਪਣੀ ਰਚਨਾ ਦੀ ਪਛਾਣ ਮੁਹਾਵਰੇਦਾਰ ਬੋਲੀ ਦੀ ਵਰਤੋਂ ਕੀਤੀ ਹੈ। ਚਾਤ੍ਰਿਕ ਦੀ ਪਛਾਣ ਉਸ ਦੀ ਠੇਠ ਅਤੇ ਮੁਹਾਵਰੇਦਾਰ ਭਾਸ਼ਾ ਹੈ। ਕਵਿਤਾ 'ਸਮੇਂ ਦੀ ਬਹਾਰ' ਵਿੱਚ ਧਨੀ ਰਾਮ ਚਾਤ੍ਰਿਕ ਨੇ ਆਧੁਨਿਕ ਸਮਾਜ ਵਿੱਚ ਆ ਰਹੀ ਤਬਦੀਲੀ ਨੂੰ ਪੇਸ਼ ਕੀਤਾ ਹੈ। ਕਵਿਤਾ ਦੇ ਅਰੰਭ ਤੋਂ ਹੀ ਕਵੀ ਨਵੇਂ ਸਮੇਂ ਦੀ ਗੱਲ ਕਰਦਾ ਹੈ ਜਿੱਥੇ ਸਭ ਕੁਝ ਨਵਾਂ ਹੈ, ਉਹ ਨਵੇਂ ਸਮੇਂ ਦੀ ਨਵੀਂ ਬਹਾਰ ਨੂੰ ਮਾਣਦਾ ਮਹਿਸੂਸ ਹੋ ਰਿਹਾ ਹੈ। ਕਵੀ ਕਹਿੰਦਾ ਹੈ ਕਿ ਨਵੇਂ ਸਮੇਂ ਵਿੱਚ ਨਵੇਂ ਲੋਕਾਂ ਨੇ ਪਿਛਲੀਆਂ ਗੱਲਾਂ ਨੂੰ ਛੱਡ ਕੇ ਸਭ ਕੁਝ ਨਵਾਂ ਕਰ ਕੇ ਸਾਰਾ ਸੰਸਾਰ ਬਦਲ ਦਿੱਤਾ ਹੈ। ਕੁਦਰਤ ਵੀ ਇਸ ਬਦਲਾਓ ਤੋਂ ਹੈਰਾਨ ਅਤੇ ਖੁਸ਼ ਹੈ। ਕਵੀ ਇਸ ਤਬਦੀਲੀ ਤੋਂ ਪਰੇਸ਼ਾਨ ਨਹੀਂ ਨਜ਼ਰ ਆਉਂਦਾ ਸਗੋਂ ਉਹ ਇਸ ਪਰਿਵਰਤਨ ਤੋਂ ਖੁਸ਼ ਹੋ ਰਿਹਾ ਹੈ, ਉਹ ਕਹਿੰਦਾ ਹੈ ਕਿ ਇਹ ਨਵਾਂ ਸਮਾਂ ਸਹਿਮ ਅਤੇ ਗੁਲਾਮੀ ਨੂੰ ਛੱਡ ਕੇ ਆਜ਼ਾਦੀ ਦੀ ਲਹਿਰ ਲੈ ਕੇ ਆਇਆ ਹੈ। ਉਹ ਕਵਿਤਾ ਰਾਹੀਂ ਪੁਰਾਣਿਆਂ ਨੂੰ ਇਹ ਹਿਦਾਇਤ ਵੀ ਦਿੰਦਾ ਹੈ ਕਿ ਜਾਂ ਤਾਂ ਨਵਿਆਂ ਦੇ ਨਾਲ ਰਲ ਕੇ ਨਵੇਂ ਜ਼ਮਾਨੇ ਦੇ ਹੋ ਜਾਓ, ਉਸ ਤਰੱਕੀ, ਤਬਦੀਲੀ, ਵਿਕਾਸ ਨੂੰ ਸਵੀਕਾਰ ਕਰ ਲਵੋ, ਜੇ ਇਹ ਮੰਜੂਰ ਨਹੀਂ ਹੈ ਤਾਂ ਇੱਕ ਪਾਸੇ ਹੋ ਕੇ ਬਹਿ ਜਾਓ। ਨਵਾਂ ਸਮਾਂ ਬਹੁਤ ਤੇਜ਼ੀ ਨਾਲ ਉਚਾਈਆਂ ਨੂੰ ਛੂਹਣ ਦੀ ਤਿਆਰੀ ਕਰ ਰਿਹਾ ਹੈ ਇਸ ਨਵੇਂ ਸਮੇਂ ਵਿੱਚ ਹਰ ਪਾਸੇ ਤਰੱਕੀ ਹੋ ਰਹੀ ਹੈ ਅਤੇ ਸਭ ਨੂੰ ਇਸ ਸਮੇਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਪ੍ਰੋ. ਪੂਰਨ ਸਿੰਘ ਦਾ ਨਾਂ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਰੱਖਦਾ ਹੈ। ਪ੍ਰੋ. ਪੂਰਨ ਸਿੰਘ ਨੇ ਪਰੰਪਰਕ ਕਵਿਤਾ ਨੂੰ ਛੰਦਾਬੰਦੀ ਤੋਂ ਮੁਕਤ ਕਰ ਸੈਲਾਨੀ ਛੰਦ ਭਾਵ ਖੁੱਲ੍ਹੀ ਕਵਿਤਾ ਲਿਖਣ ਦੇ ਰਾਹ ਤੇ ਤੋਰਿਆ। ਉਸ ਦੀ ਕਵਿਤਾ ਵਿੱਚ ਪੰਜਾਬ ਪਿਆਰ ਅਤੇ ਕੁਦਰਤ ਖਾਸ ਤੌਰ ਤੇ ਵੇਖੇ ਜਾ ਸਕਦੇ ਹਨ, ਪਰ 'ਖੁੱਲ੍ਹ' ਪੂਰਨ ਸਿੰਘ ਦਾ ਸਭ ਤੋਂ ਪਸੰਦੀਦਾ ਵਿਸ਼ਾ ਹੈ। ਪੰਜਾਬ ਪਿਆਰ ਵਿਸ਼ੇ ਨਾਲ ਸੰਬੰਧਤ ਕਵਿਤਾ 'ਪੰਜਾਬ ਦੇ ਦਰਿਆ' ਪਾਠ ਪੁਸਤਕ ਵਿੱਚ ਵੀ ਸ਼ਾਮਿਲ ਹੈ। ਇਸ ਕਵਿਤਾ ਵਿੱਚ ਪੰਜਾਬ ਦੇ ਪੰਜਾਂ ਦਰਿਆਵਾਂ ਪ੍ਰਤੀ ਕਵੀ ਦਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਨਜ਼ਰ ਆਉਂਦਾ ਹੈ। ਕਵਿਤਾ ਵਿੱਚ ਕਵੀ ਇਨ੍ਹਾਂ ਦਰਿਆਵਾਂ ਨੂੰ ਜੀਉਂਦਾ, ਮਾਣਦਾ ਮਹਿਸੂਸ ਕਰਦਾ ਹੈ, ਇਉਂ ਲਗਦਾ ਹੈ ਕਿ ਉਹ ਇਨ੍ਹਾਂ ਦਰਿਆਵਾਂ ਦੇ ਪਿਆਰ ਵਿੱਚ ਨਸ਼ਿਆਇਆ ਹੋਇਆ ਹੈ। ਇਹ ਦਰਿਆ ਪਿਆਰ ਦੇ ਪ੍ਰਤੀਕ ਹਨ। ਹਰ ਦਰਿਆ ਦਾ ਨਾਂ ਲੈ ਕੇ ਉਸ ਪ੍ਰਤੀ ਆਪਣੀ ਭਾਵਨਾ ਦਾ ਬਿਆਨ ਉਸ ਦੇ ਇਨ੍ਹਾਂ ਪ੍ਰਤੀ ਗਹਿਰਾਈ ਦਾ ਗਿਆਨ ਦਿੰਦੇ ਹਨ। ਕਵਿਤਾ ਵਿਚਲੇ ਦਰਿਆ ਇਉਂ ਲਗਦਾ ਹੈ ਜਿਵੇਂ ਆਪਣੇ ਵੱਲ ਖਿੱਚਦੇ, ਅਵਾਜ਼ਾਂ ਮਾਰ ਰਹੇ ਹਨ। ਇਸ ਦੇ ਨਾਲ-ਨਾਲ ਇਹ ਦਰਿਆ ਪੰਜਾਬ ਦੇ ਧਾਰਮਿਕ ਵਿਰਸੇ ਨੂੰ ਵੀ ਆਪਣੇ ਨਾਲ ਲੈ ਕੇ ਚਲਦੇ ਹਨ।
'ਗਰਾਂ ਦਾ ਨਿੱਕਾ ਚੂਚਾ' ਕਵਿਤਾ ਵਿੱਚ ਪੂਰਨ ਸਿੰਘ ਇੱਕ ਨਿੱਕੇ ਚੂਚੇ ਦੀ ਹੱਡਬੀਤੀ ਸੁਣਾਉਂਦਿਆਂ, ਕਵਿਤਾ ਨੂੰ ਅਧਿਆਤਮ ਚਿੰਤਨ ਨਾਲ ਜੋੜਦਾ ਪ੍ਰਤੀਤ ਹੋ ਰਿਹਾ ਹੈ। ਕਵਿਤਾ ਦੇ ਅਰੰਭ ਵਿੱਚ ਇੱਕ ਨਿੱਕੇ ਚੂਚੇ ਉੱਪਰ ਆਈ ਇੱਕ ਬਿਪਤਾ ਦਾ ਜ਼ਿਕਰ ਹੈ, ਜੋ ਜਾਨ ਬਚਾਉਣ ਲਈ ਭੱਜਦਾ ਫਿਰਦਾ ਹੈ, ਕਵੀ ਉਸ ਨਿੱਕੇ ਚੂਚੇ ਦੇ ਦੁੱਖ ਤੇ ਦਰਦ ਨੂੰ ਮਹਿਸੂਸ ਕਰਦਾ ਹੈ, ਆਪਣੀ ਜਾਨ ਬਚਾਉਣ ਲਈ ਉਹ ਨਿੱਕਾ ਚੂਚਾ ਹਰ ਕੋਸ਼ਿਸ਼ ਕਰਦਾ ਦੌੜ ਰਿਹਾ ਹੈ, ਪਰ ਅੰਤ ਤੱਕ ਪਹੁੰਚਦਿਆਂ ਉਹ ਪਕੜਿਆ ਹੀ ਜਾਂਦਾ ਹੈ। ਚੂਚਾ, ਮਾਰਨ ਵਾਲੇ ਦੀਆਂ ਅੱਖਾਂ ਵਿੱਚ ਟੇਕ ਬੰਨ੍ਹ ਕੇ ਵੇਖਦਾ ਹੈ ਕਿ ਸ਼ਾਇਦ ਉਹ ਸਮਝ ਜਾਵੇ ਕਿ ਮੌਤ ਕਿੰਨੀ ਭਿਆਨਕ ਹੁੰਦੀ ਹੈ। ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਚੂਚਾ ਉਸ ਨੂੰ ਦੱਸਣਾ ਚਾਹੁੰਦਾ ਹੈ ਕਿ ਮੌਤ ਮੇਰੇ ਲਈ ਤੇ ਤੇਰੇ ਲਈ ਇੱਕੋ ਜਿਹੀ ਹੀ ਭਿਆਨਕ ਹੈ, ਤੂੰ ਉਸ ਪ੍ਰਮਾਤਮਾ ਤੋਂ ਡਰ, ਉਹ ਪ੍ਰਮਾਤਮਾ ਹਰੇਕ ਵਿੱਚ ਵਸਦਾ ਹੈ, ਤੇ ਤੂੰ ਤੇ ਮੈਂ ਇੱਕ ਦੂਜੇ ਤੋਂ ਅਲੱਗ ਨਹੀਂ, ਮੇਰੀ ਜਾਨ ਵੀ ਤੇਰੀ ਜਾਨ ਜਿੰਨੀ ਹੀ ਪਿਆਰੀ ਹੈ। ਇਸ ਤਰ੍ਹਾਂ ਉਸ ਪ੍ਰਮਾਤਮਾ ਦਾ ਧਿਆਨ ਕਰ ਅਤੇ ਸਹੀ ਤਰ੍ਹਾਂ ਸੋਚ ਕਿ ਤੂੰ ਕੀ ਕਰਨ ਜਾ ਰਿਹਾ ਹੈਂ। ਇਉਂ ਕਵੀ ਕਵਿਤਾ ਦੇ ਅੰਤ ਵਿੱਚ ਇਹ ਸੰਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ।
ਪੂਰਨ ਸਿੰਘ ਦੀ ਕਵਿਤਾ 'ਕ੍ਰਿਸ਼ਨ ਜੀ' ਵਿੱਚ ਕ੍ਰਿਸ਼ਨ ਜੀ ਦੇ ਰੂਪ ਦਾ ਅਤੇ ਕ੍ਰਿਸ਼ਨ ਜੀ ਦੇ ਬੰਸਰੀ ਦੇ ਪ੍ਰਕਿਰਤੀ ਉੱਪਰ ਪਏ ਪ੍ਰਭਾਵ ਦਾ ਵਰਨਣ ਕੀਤਾ ਗਿਆ ਹੈ। ਕ੍ਰਿਸ਼ਨ ਜੀ ਦੇ ਰੂਪ ਦਾ ਵਰਨਣ ਕਵਿਤਾ ਦੇ ਮੱਧ ਵਿੱਚ ਹੈ, ਪਰ
ਪ੍ਰਭਾਵ ਦਾ ਵਰਨਣ ਕਵਿਤਾ ਦੇ ਅਰੰਭ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਅੰਤ ਤੱਕ ਰਹਿੰਦਾ ਹੈ। ਕਵਿਤਾ ਵਿੱਚ ਕਵੀ ਅਤੇ ਪ੍ਰਕਿਰਤੀ ਤੋਂ ਇਲਾਵਾ ਹੋਰ ਕੋਈ ਪਾਤਰ ਸ਼ਾਮਿਲ ਨਹੀਂ। ਕਵਿਤਾ ਦੇ ਅਰੰਭ ਤੋਂ ਹੀ ਕ੍ਰਿਸ਼ਨ ਜੀ ਦੀ ਬੰਸਰੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਪ੍ਰਕਿਰਤੀ ਇਸ ਸੰਗੀਤਕ ਪ੍ਰਭਾਵ ਵਿੱਚ ਨੱਚ ਰਹੀ ਹੈ। ਕਵਿਤਾ ਦੇ ਮੱਧ ਵਿੱਚ ਕਵੀ ਕ੍ਰਿਸ਼ਨ ਜੀ ਦੀ ਛਬੀ ਬਾਰੇ ਦੱਸਦਾ ਹੈ, ਉਸ ਦੇ ਪ੍ਰਭਾਵ ਬਾਰੇ ਦੱਸਦਾ ਹੈ। ਇਸ ਤਰ੍ਹਾਂ ਸਾਰੀ ਕਵਿਤਾ ਵਿੱਚ ਕਵੀ ਕ੍ਰਿਸ਼ਨ ਜੀ ਦੇ ਰੂਪ ਅਤੇ ਉਨ੍ਹਾਂ ਦੀ ਬੰਸਰੀ ਦੇ ਸੰਗੀਤ ਦੇ ਪ੍ਰਕਿਰਤੀ ਉੱਪਰ ਪੈਣ ਵਾਲੇ ਪ੍ਰਭਾਵ ਦਾ ਬਹੁਤ ਸੁੰਦਰ ਚਿੱਤਰ ਪੇਸ਼ ਕਰਦਾ ਹੈ।
ਪ੍ਰੋ. ਪੂਰਨ ਸਿੰਘ ਤੋਂ ਬਾਅਦ ਪਾਠ ਪੁਸਤਕ ਵਿੱਚ ਅਗਲਾ ਕਵੀ ਪ੍ਰੋ. ਮੋਹਨ ਸਿੰਘ ਹੈ। ਪ੍ਰੋ. ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦਾ ਪ੍ਰਮੁੱਖ ਰੁਮਾਂਟਿਕ ਪ੍ਰਗਤੀਵਾਦੀ ਕਵੀ ਹੈ। ਉਸ ਨੇ ਪ੍ਰਗੀਤ ਕਾਵਿ ਰੂਪ ਵਿੱਚ ਵੀ ਰਚਨਾ ਕੀਤੀ। ਉਸ ਦੀ ਕਵਿਤਾ ਵਿੱਚ ਪਰੰਪਰਕ ਕਾਵਿ-ਰੂਪ, ਨਵੀਂ ਕਾਵਿ ਭਾਸ਼ਾ ਨਾਲ ਪ੍ਰਵੇਸ਼ ਕਰਦੇ ਹਨ। ਮੋਹਨ ਸਿੰਘ ਦੀ ਕਵਿਤਾ 'ਤਾਜਮਹਲ' ਉਸ ਦੀ ਰੁਮਾਂਟਿਕ ਪ੍ਰਗਤੀਵਾਦੀ ਕਾਵਿ ਧਾਰਾ ਦੀ ਪ੍ਰਮੁੱਖ ਉਦਾਹਰਣ ਹੈ। ਕਵੀ ਨੇ ਕਵਿਤਾ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਕਵੀ ਤਾਜਮਹਲ ਦੀ ਖੂਬਸੂਰਤੀ ਦਾ ਵਰਨਣ ਚਾਨਣੀ ਰਾਤ ਵਿੱਚ ਬਹੁਤ ਖੂਬਸੂਰਤੀ ਨਾਲ ਕਰਦਾ ਹੈ। ਤਾਜਮਹਲ ਦੀ ਖੂਬਸੂਰਤੀ ਬਾਰੇ ਲਿਖਦਿਆਂ ਉਹ ਦੱਸਦਾ ਹੈ ਕਿ ਤਾਜਮਹਲ ਦਾ ਆਲਾ ਦੁਆਲਾ ਵੀ ਉਸ ਦੀ ਖੂਬਸੂਰਤੀ ਦੇ ਪ੍ਰਭਾਵ ਵਿੱਚ ਮਸਤ ਹੋਇਆ ਹੈ। ਬਗੀਚਾ, ਵੇਲਾਂ, ਟਹਿਣੀਆਂ ਇੱਥੋਂ ਤੱਕ ਕਿ ਪਰਛਾਵੇਂ ਵੀ ਮਸਤ ਹੋਏ ਪਏ ਹਨ। ਕਵਿਤਾ ਦੇ ਮੱਧ ਤੱਕ ਇਹੀ ਪ੍ਰਭਾਵ ਚਲਦਾ ਹੈ ਕਿ ਅਚਾਨਕ
"ਏਨੇ ਨੂੰ ਗੁੰਬਦ ਦਾ ਆਂਡਾ ..."
ਤੋਂ ਬਾਅਦ ਵਾਲੇ ਭਾਗ ਵਿੱਚ ਕਵਿਤਾ ਦੇ ਅਰਥ ਪੂਰੀ ਤਰ੍ਹਾਂ ਬਦਲ ਜਾਂਦੇ ਹਨ, ਹੁਣ ਕਵਿਤਾ ਵਿੱਚ ਰੁਮਾਂਸ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਕਵਿਤਾ ਦੇ ਇਸ ਭਾਵ ਵਿੱਚ ਦੁਖ, ਤਕਲੀਫ਼ਾਂ, ਤਸੀਹੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਭਾਗ ਵਿੱਚ ਤਾਜਮਹਲ ਦੇ ਉਸ ਇਤਿਹਾਸ ਦਾ ਵਰਨਣ ਮਿਲਦਾ ਹੈ, ਜਿਸ ਨੂੰ ਜਾਨਣ ਤੋਂ ਬਾਅਦ ਤਾਜਮਹਲ ਦੀ ਖੂਬਸੂਰਤੀ ਉੱਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਕਵੀ ਨੇ ਕਵਿਤਾ ਦੇ ਇਸ ਭਾਗ ਵਿੱਚ ਉਨ੍ਹਾਂ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਦੀਆਂ ਦੁੱਖਾਂ, ਤਕਲੀਫਾਂ ਦਾ ਵਰਨਣ ਕੀਤਾ ਹੈ, ਜਿਨ੍ਹਾਂ ਨੇ ਇਸ ਖੂਬਸੂਰਤ ਤਾਜਮਹਲ ਨੂੰ ਉਸਾਰਿਆ। ਇੱਥੇ ਕਵੀ ਇਸ ਖੂਬਸੂਰਤ ਤਾਜਮਹਲ ਨੂੰ ਬਨਾਉਣ ਸਮੇਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਉੱਤੇ ਹੋਏ ਜ਼ੁਲਮ ਅਤੇ ਵਗਾਰੀ, ਸ਼ੋਸ਼ਣ ਦਾ ਵਿਸ਼ਲੇਸ਼ਣ ਕਰਦਾ ਹੈ ਇਉਂ ਲਗਦਾ ਹੈ ਕਿ ਕਵੀ ਨੇ ਇਹ ਕਵਿਤਾ ਦੀ ਰਚਨਾ ਹੀ ਇਸ ਵਿਸ਼ੇਸ਼ ਮਨੋਰਥ ਲਈ ਕੀਤੀ ਸੀ, ਉਹ ਸਾਡੇ ਸਾਹਮਣੇ ਖੂਬਸੂਰਤ ਤਾਜਮਹਲ ਦੇ ਇਸ ਦਰਦਨਾਕ ਚਿੱਤਰ ਨੂੰ ਰੱਖਣਾ ਚਾਹੁੰਦਾ ਸੀ। ਉਹ ਪਹਿਲਾਂ ਤਾਜਮਹਲ ਦੀ ਖੂਬਸੂਰਤੀ ਨੂੰ ਦਿਖਾ ਕੇ ਬਾਅਦ ਵਿੱਚ ਇਸ ਵਿਸ਼ੇਸ਼ ਮਨੋਰਥ ਅਧੀਨ ਇਸ ਸ਼ੋਸ਼ਣ ਦਾ ਵਰਨਣ ਕਰਦਾ ਹੈ। ਕਵੀ ਨੇ ਅੰਤ ਵਿੱਚ ਆਪਣਾ ਮਨੋਰਥ ਇੱਕ ਪ੍ਰਸ਼ਨ ਦੇ ਰੂਪ ਵਿੱਚ ਪੇਸ਼ ਕੀਤਾ ਹੈ :
"ਕੀ ਉਹ ਹੁਸਨ ਹੁਸਨ ਹੈ ਸਚਮੁੱਚ,
ਯਾ ਉਂਜੇ ਹੀ ਛਲਦਾ
ਲੱਖ ਗਰੀਬਾਂ ਮਜ਼ਦੂਰਾਂ ਦੇ
ਹੰਝੂਆਂ 'ਤੇ ਜੋ ਪਲਦਾ ?"
ਕਵਿਤਾ ਦੇ ਇਸ ਭਾਗ ਵਿੱਚ ਉਸ ਦੀ ਕਵਿਤਾ ਵਿਚਲਾ ਪ੍ਰਗਤੀਵਾਦ ਸਾਫ਼ ਨਜ਼ਰ ਆਉਂਦਾ ਹੈ।
'ਨਿੱਕਾ ਰੱਬ' ਕਵਿਤਾ ਵੀ ਮੋਹਨ ਸਿੰਘ ਦੀ ਰੁਮਾਂਟਿਕ ਪ੍ਰਗਤੀਵਾਦੀ ਕਾਵਿ-ਧਾਰਾ ਨਾਲ ਸੰਬੰਧਿਤ ਕਵਿਤਾ ਹੈ। ਇਸ ਕਵਿਤਾ ਦੇ ਵੀ ਦੋ ਭਾਗ ਹਨ। ਪਹਿਲੇ ਭਾਗ ਵਿੱਚ ਕਵੀ ਸਦੀਆਂ ਤੋਂ ਲੋਕਾਂ ਦੇ ਵਿਸ਼ਵਾਸ ਦੇ ਕੇਂਦਰ ਰੱਬ, ਪ੍ਰਮਾਤਮਾ ਦੀ ਗੱਲ ਕਰਦਾ ਹੈ। ਉਸ ਨੂੰ ‘ਵੱਡਾ ਰੱਬ' ਕਹਿੰਦਾ ਹੈ ਅਤੇ ਉਸ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹੈ। ਪਰ ਕੁਝ ਸਤਰਾਂ ਬਾਅਦ ਹੀ ਉਸ ਦੀ ਰੱਬ ਪ੍ਰਤੀ ਨਾਸਤਿਕਤਾ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਗੁਰੂ
ਨਾਨਕ ਦੇਵ ਜੀ ਦਾ ਉਦਾਹਰਨ ਲੈ ਕੇ ਰੱਬ ਪ੍ਰਤੀ ਆਪਣੀ ਨਾਸਤਿਕਤਾ ਦਾ ਸਮਰਥਨ ਕਰਾਉਣ ਦਾ ਯਤਨ ਵੀ ਕਰਦਾ ਹੈ। ਪਰੰਤੂ ਦੂਜੇ ਭਾਗ ਵਿੱਚ ਉਹ ਪੂਰੀ ਤਰ੍ਹਾਂ ਨਾਸਤਿਕ ਹੋ ਜਾਂਦਾ ਹੈ ਜਦੋਂ ਉਹ ਵੱਡੇ ਰੱਬ ਦੇ ਵਿਰੋਧ ਵਿੱਚ ਇੱਕ 'ਨਿੱਕਾ ਰੱਬ' ਸਥਾਪਿਤ ਕਰ ਲੈਂਦਾ ਹੈ। ਇਹ ਨਿੱਕਾ ਰੱਬ ਉਸ ਦੀ ਪ੍ਰੇਮਿਕਾ ਹੈ। ਜੇ ਉਸ ਦੀ ਹਰ ਗੱਲ ਸੁਣਦੀ। ਉਹ ਰੋਂਦਾ ਤੇ ਉਹ ਉਸ ਦੇ ਹੰਝੂ ਪੂੰਝਦੀ, ਉਸ ਨੂੰ ਸਹਾਰਾ ਦੇਂਦੀ, ਜੋ ਕਿ ਵੱਡਾ ਰੱਬ ਨਹੀਂ ਸੀ ਕਰਦਾ। ਕਵੀ ਕਹਿੰਦਾ ਹੈ, ਜਦੋਂ ਮਨੁੱਖ ਸੰਕਟ ਵਿੱਚ ਹੁੰਦਾ ਹੈ, ਤਾਂ ਉਸ ਸਮੇਂ ਵੱਡਾ ਰੱਬ ਨਜ਼ਰ ਨਹੀਂ ਆਉਂਦਾ। ਉਸ ਨੂੰ ਸਹਾਰਾ ਨਹੀਂ ਦਿੰਦਾ, ਉਸ ਦੇ ਅੱਥਰੂ ਨਹੀਂ ਪੂੰਝਦਾ। ਬਹੁਤ ਮਜਬੂਰ ਹੋ ਕੇ ਉਸ ਨੂੰ 'ਨਿੱਕਾ ਰੱਬ' ਘੜਨਾ ਹੀ ਪੈਂਦਾ ਹੈ। ਕਵੀ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਇਹ ਜ਼ਰੂਰ ਕੁਫ਼ਰ ਲੱਗੇਗਾ, ਪਾਪ ਲੱਗੇਗਾ ਪਰ, ਮੇਰਾ ਕੁਫ਼ਰ ਅੱਜ ਮਜਬੂਰ ਹੈ, ਵੱਡੇ ਰੱਬ ਦੀਆਂ ਬੇਇਨਸਾਫ਼ੀਆਂ ਨੇ ਮੈਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ। ਇਸ ਤਰ੍ਹਾਂ ਕਵੀ ਰੱਬ ਦੇ ਨਿਰਗੁਣ ਸਰੂਪ ਦੀ ਥਾਂ ਤੇ ਸਰਗੁਣ ਸਰੂਪ ਦੀ ਚੋਣ ਕਰਦਾ ਹੈ। ਮੋਹਨ ਸਿੰਘ ਕਿਉਂਕਿ ਰੁਮਾਂਟਿਕ ਕਵੀ ਹੈ, ਇਸ ਲਈ ਉਹ ਇਸ਼ਕ ਦੀ ਰਾਹ ਚੁਣਦਾ ਹੈ।
'ਹਵਾ ਦਾ ਜੀਵਨ' ਮੋਹਨ ਸਿੰਘ ਦੀ ਪ੍ਰਗੀਤਾਤਮਕ ਰਚਨਾ ਹੈ। ਇਸ ਕਵਿਤਾ ਵਿੱਚ ਕਵੀ ਚਾਹੁੰਦਾ ਹੈ ਕਿ ਉਸ ਨੂੰ ਹਵਾ ਦਾ ਜੀਵਨ ਮਿਲੇ। ਉਹ ਸਦਾ ਹਵਾ ਵਾਂਗ ਖੋਜ ਵਿੱਚ ਰਹਿਣਾ ਚਾਹੁੰਦਾ ਹੈ। ਹਰ ਪਲ ਭੱਜ, ਆਪਣੀ ਇੱਛਾ, ਸੱਜਣ ਦੀ ਤਲਾਸ਼ ਵਿੱਚ ਰਹਿ ਕੇ ਮੁਕਾਮ ਹਾਸਲ ਕਰਨ ਵੱਲ ਪ੍ਰੇਰਿਤ ਰਹਿਣਾ ਚਾਹੁੰਦਾ ਹੈ। ਦੁਨੀਆਂ ਦਾ ਕੋਈ ਵੀ ਲਾਲਚ, ਸੁੱਖ, ਦੁੱਖ ਜਾਂ ਬੰਦਿਸ਼ ਉਸ ਨੂੰ ਬੰਨ੍ਹ ਨਾ ਸਕੇ। ਸੰਸਾਰ ਦੀਆਂ ਸਾਰੀਆਂ ਖੂਬਸੂਰਤੀਆਂ ਨੂੰ ਮਾਣਦਿਆਂ ਹੋਇਆਂ ਵੀ ਉਹ ਉਨ੍ਹਾਂ ਤੋਂ ਨਿਰਲਿਪਤ ਹੋ ਕੇ ਰਹਿਣਾ ਚਾਹੁੰਦਾ ਹੈ। ਕਵੀ ਆਪਣੀ ਵਰਤਮਾਨ ਸਥਿਤੀ ਤੋਂ ਵੱਖਰਾ ਹੋ ਕੇ ਜੀਉਣ ਦੀ ਰੀਝ ਰੱਖਦਾ ਹੈ, ਉਸ ਦੀ ਕਿਸੇ ਨਾਲ ਨਰਾਜ਼ਗੀ ਨਹੀਂ, ਗਿਲਾ ਨਹੀਂ, ਉਹ ਤਾਂ ਬੱਸ ਵੱਖਰੀ ਤਰ੍ਹਾਂ ਦੇ ਭਵਿੱਖ ਦੀ ਕਾਮਨਾ ਕਰਦਾ ਹੈ। ਮੋਹਨ ਸਿੰਘ ਦੀਆਂ ਰਚਨਾਵਾਂ ਵਿੱਚ ਇਹ ਗੀਤ ਕੁਝ ਵੱਖਰੀ ਤਰ੍ਹਾਂ ਦਾ ਹੈ। ਇਸ ਵਿੱਚ ਸੱਜਣ ਪ੍ਰਾਪਤੀ ਦੀ ਗੱਲ ਨਹੀਂ ਕੀਤੀ ਗਈ, ਇੱਥੇ ਕਵੀ ਕਿਸੇ ਤਲਾਸ਼ ਵਿੱਚ ਹੈ, ਖੋਜ ਵਿੱਚ ਹੈ।
ਅੰਮ੍ਰਿਤਾ ਪ੍ਰੀਤਮ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਕਵਿਤਰੀ ਦੇ ਤੌਰ ਤੇ ਸਥਾਪਤ ਹੋਣ ਵਾਲੀ ਪ੍ਰਮੁੱਖ ਕਵਿਤਰੀ ਹੈ। ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਵਧੇਰੇ ਕਰਕੇ ਔਰਤ ਅਤੇ ਔਰਤ ਨਾਲ ਸੰਬੰਧਤ ਵਿਸ਼ਿਆਂ ਉੱਤੇ ਲਿਖੀਆਂ ਗਈਆਂ ਹਨ। ਮੋਹਨ ਸਿੰਘ ਵਾਂਗ ਅੰਮ੍ਰਿਤਾ ਪ੍ਰੀਤਮ ਵੀ ਕਵਿਤਾ ਦੀ ਰੁਮਾਂਟਿਕ ਪ੍ਰਗਤੀਵਾਦੀ ਕਾਵਿ ਧਾਰਾ ਨਾਲ ਸੰਬੰਧਿਤ ਹੈ। "ਕਾਵਿ ਯਾਤਰਾ" ਵਿੱਚ ਅੰਮ੍ਰਿਤਾ ਪ੍ਰੀਤਮ ਦੀਆਂ ਤਿੰਨ ਕਵਿਤਾਵਾਂ ਹਨ। 'ਸੁੰਦਰਾਂ' ਕਵਿਤਾ ਅੰਮ੍ਰਿਤਾ ਨੇ ਕਿੱਸਾ-ਕਾਵਿ ਦੇ ਕੁਝ ਪਾਤਰਾਂ ਨੂੰ ਬਿਆਨ ਵਿੱਚ ਰੱਖ ਕੇ ਲਿਖੀ ਹੈ। 'ਸੁੰਦਰਾਂ' ਕਿੱਸਾ-ਕਾਵਿ ਦੀ ਪ੍ਰੇਮ-ਨਾਇਕਾ ਹੈ। ਕਵਿਤਾ ਵਿੱਚ ਸੁੰਦਰਾਂ ਦੇ ਪਾਤਰ ਦੇ ਰੂਪ ਵਿੱਚ ਪੇਸ਼ ਹੋਈ ਹੈ ਅਤੇ ਉਸ ਦੇ ਪ੍ਰੇਮੀ ਦਾ ਨਾਂ ਪੂਰਨ ਨਾਥ ਜੋਗੀ ਹੈ। ਆਪਣੀ ਕਵਿਤਾ ਵਿੱਚ ਕਵਿਤਰੀ ਕਈ ਜਨਮਾਂ ਦੀ ਗੱਲਾਂ ਕਰਦੀ ਹੈ। ਕਿਸੇ ਜਨਮ ਵਿੱਚ ਉਹ ਤੇ ਉਸ ਦਾ ਪ੍ਰੇਮੀ ਸੁੰਦਰਾਂ ਅਤੇ ਪੂਰਨ, ਕਿਸੇ ਜਨਮ ਵਿੱਚ ਹੀਰ ਅਤੇ ਅਤੇ ਰਾਂਝਾ ਅਤੇ ਕਿਸੇ ਜਨਮ ਵਿੱਚ ਉਹ ਦੋਵੇਂ ਸੱਸੀ ਤੇ ਪੁੰਨੂੰ ਦੇ ਰੂਪ ਵਿੱਚ ਆਏ। ਉਸ ਨੂੰ ਲਗਦਾ ਹੈ ਕਿ ਹਰ ਸੱਚੀ ਪ੍ਰੇਮਿਕਾ ਸੁੰਦਰਾਂ ਹੈ। ਇਸ ਜਨਮ ਵਿੱਚ ਕਵਿਤਰੀ ਸੁੰਦਰਾਂ ਦੀ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਜਨਮ ਵਿੱਚ ਉਸ ਦੇ ਪ੍ਰੇਮੀ ਦਾ ਨਾਂ ਜ਼ਿੰਦਗੀ ਹੈ। ਪੂਰਨ ਇਸ ਜਨਮ ਵਿੱਚ ਕੋਰਾ ਕਾਗਜ਼ ਹੈ ਅਤੇ ਸੁੰਦਰਾਂ ਅੱਖਰਾਂ ਦਾ ਰੂਪ ਹੈ।
'ਰਾਖੇ' ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਸਮਾਜਕ ਜੀਵਨ ਦੇ ਇਕ ਪੱਖ ਨੂੰ ਪੇਸ਼ ਕਰਦੀ ਹੈ। 'ਰਾਖੇ' ਸ਼ਬਦ ਇਸ ਕਵਿਤਾ ਵਿੱਚ ਗੁਆਂਢੀਆਂ ਲਈ ਵਰਤਿਆ ਗਿਆ ਹੈ। ਕਵਿਤਾ ਦੀਆਂ ਅਰੰਭਲੀਆਂ ਸਤਰਾਂ ਤੋਂ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਇੱਥੇ ਗੁਆਂਢੀਆਂ ਉੱਤੇ ਵਿਅੰਗ ਕੀਤਾ ਗਿਆ ਹੈ। ਜਿਵੇਂ-ਜਿਵੇਂ ਕਵਿਤਾ ਅੱਗੇ ਵਧਦੀ ਹੈ ਇਹ ਵਿਅੰਗ ਵੀ ਵਧਦਾ ਜਾਂਦਾ ਹੈ। ਕਵਿਤਰੀ ਦੱਸਦੀ ਹੈ ਕਿ ਕਿਵੇਂ ਗੁਆਂਢੀ 'ਸਮਾਜ ਸੇਵਾ' ਦੀ ਜ਼ਿੰਮੇਵਾਰੀ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਹਨ। ਇਸ ਸਾਰੀ ਕਵਿਤਾ ਵਿੱਚ ਇਸ ਵਿਅੰਗ ਦਾ ਸੰਬੰਧ ਕਿਸੇ ਜ਼ਾਤ ਜਾਂ ਸ਼੍ਰੇਣੀ ਵੰਡ ਨਾਲ ਨਹੀਂ। ਇਹ ਸਾਰੇ ਗੁਆਂਢੀ ਇੱਕੋ ਹੀ ਸ਼੍ਰੇਣੀ ਦੇ ਹਨ। ਸਭ ਦੇ ਧੀਆਂ, ਪੁੱਤਰ ਇਕੱਠੇ ਇੱਕੋ ਸਮਾਜ ਵਿੱਚ ਰਹਿੰਦੇ ਹਨ ਪਰ, ਹਰੇਕ
ਨੂੰ ਦੂਜੇ ਦੇ ਘਰਾਂ ਵਿੱਚ ਝਾਤੀਆਂ ਮਾਰਨ ਵਿੱਚ ਵਧੇਰੇ ਦਿਲਚਸਪੀ ਹੈ। ਇਹ ਨਿੰਦਕ ਵੀ ਹਨ ਅਤੇ ਨਿੰਦਿਤ ਵੀ।
ਅੰਮ੍ਰਿਤਾ ਪ੍ਰੀਤਮ ਦੀ ਅਗਲੀ ਕਵਿਤਾ ‘ਚੱਪਾ ਚੰਨ’ ਹੈ। ਇਸ ਕਵਿਤਾ ਵਿੱਚ ਅੰਮ੍ਰਿਤਾ ਨੇ ਅਤ੍ਰਿਪਤ ਇੱਛਾਵਾਂ ਦਾ ਜ਼ਿਕਰ ਕੀਤਾ ਹੈ। ਕਵਿਤਾ ਵਿੱਚ ਕਵਿਤਰੀ ਚੰਨ ਅਤੇ ਤਾਰਿਆਂ ਦੇ ਪ੍ਰਤੀਕਾਂ ਰਾਹੀਂ ਮਨੁੱਖੀ ਭੁੱਖਾਂ ਦਾ ਜ਼ਿਕਰ ਕਰਦੀ ਹੈ। ਉਸ ਅਨੁਸਾਰ ਭੁੱਖਾਂ ਬੇਅੰਤ ਹਨ ਪਰ ਉਨ੍ਹਾਂ ਭੁੱਖਾਂ ਨੂੰ ਪੂਰਿਆਂ ਕਰਨ ਵਾਲੇ ਸਾਧਨ ਸੀਮਿਤ ਹਨ। ਚੰਨ ਕੇਂਦਰੀ ਪ੍ਰਤੀਕ ਵਜੋਂ ਪੇਸ਼ ਹੋਇਆ ਹੈ। ਇਨ੍ਹਾਂ ਸੀਮਿਤ ਸਾਧਨਾਂ ਨੂੰ ਸਾਡੇ ਵੱਲ ਸੁੱਟ ਕੇ ਸਾਡਾ ਸਬਰ ਅਜ਼ਮਾਇਆ ਜਾਂਦਾ ਹੈ। ਚੰਨ ਜਿਵੇਂ ਕਦੀ ਪੂਰਾ, ਅੱਧਾ ਤੇ ਕਦੀ ਚੱਪਾ ਹੋ ਕੇ ਅਲੋਪ ਹੋ ਜਾਂਦਾ ਹੈ, ਹਮੇਸ਼ਾ ਪੂਰਾ ਨਹੀਂ ਮਿਲਦਾ। ਉਸੇ ਤਰ੍ਹਾਂ ਹੀ ਮਨੁੱਖੀ ਭੁੱਖਾਂ ਵੀ ਕਦੇ ਕਦਾਈਂ ਹੀ ਪੂਰੀਆਂ ਹੁੰਦੀਆਂ ਹਨ, ਬਲਕਿ ਇਹ ਕਹਿਣਾ ਜ਼ਿਆਦਾ ਸਹੀ ਹੈ ਕਿ ਉਹ ਅਤ੍ਰਿਪਤ ਹੀ ਰਹਿੰਦੀਆਂ ਹਨ। ਧਰਤੀ ਦੀ ਮੰਗ, ਅਕਾਂਖਿਆ, ਅਸਮਾਨ ਜਿੰਨੀ ਵਿਸ਼ਾਲ ਹੈ ਤੇ ਇਹ ਮੁੱਠ ਤਾਰੇ ਤੇ ਚੰਨ ਪੂਰੇ ਨਹੀਂ ਪੈਂਦੇ। ਇਨ੍ਹਾਂ ਵਿਚਲਾ ਰਿਸ਼ਤਾ ਮੰਗਣ ਦਾ ਹੈ, ਇਹ ਕਿਧਰੇ ਵੀ ਸੰਘਰਸ਼ ਕਰਦੇ ਨਜ਼ਰ ਨਹੀਂ ਆ ਰਹੇ। ਇਹ ਮੰਗਣ ਦਾ ਰਿਸ਼ਤਾ ਹੀ ਇਸ ਕਵਿਤਾ ਦਾ ਧੁਰਾ ਹੈ। ਜੀਵਨ ਦਾ ਚਿਤਰਨ ਵੀ ਰਾਤ ਦੀ ਤਰ੍ਹਾਂ ਹਨੇਰੇ ਦੇ ਰੂਪ ਵਿੱਚ ਹੀ ਕੀਤਾ ਗਿਆ ਹੈ।
ਭਾਗ-2
"ਕਾਵਿ ਯਾਤਰਾ" ਪਾਠ ਪੁਸਤਕ ਨਾਲ ਸੰਬੰਧਤ ਪਰਚੇ ਦਾ ਇਹ ਦੂਜਾ ਭਾਗ ਹੈ। ਪਹਿਲੇ ਭਾਗ ਦੇ ਅਰੰਭ ਵਿੱਚ ਅਸੀਂ ਪਹਿਲੇ ਪੰਜ ਕਵੀਆਂ ਦੀਆਂ ਰਚਨਾਵਾਂ ਬਾਰੇ ਚਰਚਾ ਕੀਤੀ। ਇਸ ਭਾਗ ਵਿੱਚ ਹੁਣ ਅਸੀਂ ਆਧੁਨਿਕ ਪੰਜਾਬੀ ਕਵਿਤਾ ਦੇ ਅੰਮ੍ਰਿਤਾ ਪ੍ਰੀਤਮ ਤੋਂ ਅਗਲੇ ਪੰਜ ਕਵੀਆਂ ਦੀਆਂ ਰਚਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਇਸ ਭਾਗ ਵਿੱਚ ਸਾਡੇ ਕੋਲ ਆਉਣ ਵਾਲੇ ਕਵੀ ਹਨ : ਡਾ. ਹਰਿਭਜਨ ਸਿੰਘ, ਸ਼ਿਵ ਕੁਮਾਰ, ਸੁਰਜੀਤ ਪਾਤਰ, ਮੋਹਨਜੀਤ ਅਤੇ ਮਨਜੀਤ ਟਿਵਾਣਾ। ਪਹਿਲੇ ਭਾਗ ਵਿਚਲੇ ਕਵੀਆਂ ਦੀਆਂ ਰਚਨਾਵਾਂ ਵਿੱਚ ਕੁਝ ਰੰਗ ਪੁਰਾਣੀ ਕਵਿਤਾ ਦਾ ਕਿਧਰੇ ਨਾ ਕਿਧਰੇ ਨਜ਼ਰ ਆ ਹੀ ਜਾਂਦਾ ਹੈ, ਪਰੰਤੂ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਦੇ ਵਿਸ਼ੇ ਅਤੇ ਲਿਖਣ ਦਾ ਢੰਗ ਉਨ੍ਹਾਂ ਨਾਲੋਂ ਕਾਫ਼ੀ ਅੰਤਰ ਵਾਲਾ ਹੈ। ਇਨ੍ਹਾਂ ਵਿੱਚ ਉਹ ਰਹੱਸ, ਅਧਿਆਤਮਵਾਦ ਜਾਂ ਪੰਜਾਬ ਦੀ ਧਰਤੀ ਨਾਲ ਵਿਸ਼ੇਸ਼ ਮੋਹ ਆਦਿ ਪ੍ਰਤੀ ਉਹਨਾਂ ਜਿੰਨੀ ਗਹਿਰਾਈ ਨਜ਼ਰ ਨਹੀਂ ਆਉਂਦੀ, ਇਨ੍ਹਾਂ ਰਚਨਾਵਾਂ ਵਿਚਲੇ ਵਿਸ਼ੇ ਅਜੋਕੇ ਸਮੇਂ ਨਾਲ ਵਧੇਰੇ ਜੁੜੇ ਹੋਏ ਹਨ, ਅੱਜ ਦੇ ਮਨੁੱਖ ਦੀ ਗੱਲ, ਅੱਜ ਦੇ ਸਮਾਜ ਦੇ ਆਲੇ ਦੁਆਲੇ ਦੀ ਗੱਲ ਸਾਨੂੰ ਇਨ੍ਹਾਂ ਰਚਨਾਵਾਂ ਵਿੱਚ ਜ਼ਿਆਦਾ ਗਹਿਰਾਈ ਨਾਲ ਵਿਚਾਰੀ ਨਜ਼ਰ ਆਉਂਦੀ ਹੈ।
ਹਰਿਭਜਨ ਸਿੰਘ ਦੀ ਕਵਿਤਾ 'ਧੀ' ਵਿੱਚ ਉਸ ਧੀ ਦਾ ਚਿਤਰ ਪੇਸ਼ ਕੀਤਾ ਗਿਆ ਹੈ ਜਿਹੜੀ ਦੁੱਖ ਸਹਿ ਕੇ ਵੀ ਮੂਲ ਮਨੁੱਖੀ ਕੀਮਤਾਂ ਦਾ ਸੰਤੁਲਨ ਨਹੀਂ ਵਿਗੜਨ ਦਿੰਦੀ। ਕਵਿਤਾ ਵਿੱਚ ਕਵੀ ਮਿਥਿਹਾਸ ਦੇ ਹਵਾਲੇ ਲੈ ਕੇ ਧੀ ਦੀ ਤੁਲਨਾ ਕਰਦਾ ਹੈ। ਲੋਕ-ਵਿਸ਼ਵਾਸ ਹੈ ਕਿ ਧਰਤੀ ਇੱਕ ਧੌਲ ਦੇ ਸਿੰਝਾਂ ਉੱਤੇ ਟਿਕੀ ਹੋਈ ਹੈ। ਕਵੀ ਧੀ ਦੀ ਤੁਲਨਾ ਉਸ ਧੌਲ ਨਾਲ ਕਰਦਾ ਹੈ, ਕਿਉਂਕਿ ਧੀ ਨੇ ਵੀ ਉਸ ਧੌਲ ਵਾਂਗ ਸਾਰੇ ਦੁੱਖਾਂ, ਕੋਝਾਂ ਦਾ ਭਾਰ ਚੁੱਕਿਆ ਹੋਇਆ ਹੈ। ਉਹ ਵੀ ਹਰ ਦੁੱਖ ਸਹਿੰਦੀ ਹੈ ਪਰ ਸੀ ਨਹੀਂ ਕਰਦੀ। ਧੌਲ ਤਾਂ ਕਹਿੰਦੇ ਥੱਕ ਕੇ ਬਹਿ ਜਾਂਦਾ ਹੈ ਪਰ ਧੀ ਨੂੰ ਤਾਂ ਥੱਕਣਾਂ ਜਾਂ ਪੰਖ ਲਾ ਕੇ ਉੱਡਣਾ ਵੀ ਨਹੀਂ ਆਉਂਦਾ ਭਾਵ ਉਸ ਨੂੰ ਆਪਣੀ ਸਥਿਤੀ 'ਚੋਂ ਨਿਕਲਣ ਦੀ ਸਮਝ ਹੀ ਨਹੀਂ ਹੈ ਉਸ ਨੂੰ ਤਾਂ ਬਸ ਆਪਣੇ ਦੁਖਾਂ ਨੂੰ, ਸੰਤਾਪ ਨੂੰ ਜੀਉਣਾ ਹੀ ਆਉਂਦਾ ਹੈ, ਇਸ ਲਈ ਉਹ ਬਹੁਤ ਕੁਝ ਸਹਿੰਦੀ ਹੈ, ਪਰ ਆਪਣੇ ਧਰਮ ਤੋਂ ਨਹੀਂ ਹੱਟਦੀ। ਕਵੀ ਮਿਥਿਹਾਸ `ਚੋਂ ਪ੍ਰਤੀਕਾਂ ਦੀ ਵਰਤੋਂ ਕਰਦਾ ਇਸ ਸ੍ਰਿਸ਼ਟੀ ਦੇ ਸਿਰਜਣਹਾਰ ਬ੍ਰਹਮਾ ਦਾ ਜ਼ਿਕਰ ਵੀ ਕਰਦਾ ਹੈ। ਉਸ ਦੇ ਬਣਾਏ ਦੁੱਖਾਂ ਬਾਰੇ ਦੱਸਦਾ ਹੈ ਜੋ ਕਿ ਬਹੁਤ ਸ਼ਕਤੀਸ਼ਾਲੀ ਸਹਿਭੁਜ ਹਨ ਅਤੇ ਉਨ੍ਹਾਂ ਨਾਲ ਲੜਨ ਲਈ ਦੇਵੀ ਦੁਰਗਾ ਹੈ। ਇਸ ਸਾਰੇ ਬਿਰਤਾਂਤ ਦੇ ਸਾਹਮਣੇ ਆਪਣੀ ਧੀ ਨੂੰ ਖੜ੍ਹੀ ਕਰਦਾ ਹੈ, ਜਿਹੜੀ ਇਸ ਸਾਰੀ ਦੁਖਾਂ-ਤਕਲੀਫ਼ਾਂ ਭਰੀ ਦੁਨੀਆਂ ਦਾ ਮੁਕਾਬਲਾ ਦੁਰਗਾ ਦੀ ਤਰ੍ਹਾਂ ਕਰਦੀ ਹੈ
ਪਰ, ਉਹ ਵਿਚਾਰੀ ਦੁਰਗਾ ਜਿੰਨੀ ਸ਼ਕਤੀਸ਼ਾਲੀ ਨਹੀਂ, ਉਹ ਤਾਂ ਦੁਨਿਆਵੀ ਜੀਵ ਹੈ, ਮਨੁੱਖ ਹੈ। ਕਵੀ ਅਨੁਸਾਰ ਧੀਆਂ ਤਾਂ ਮਨੁੱਖ ਵੀ ਪੂਰੀਆਂ ਨਹੀਂ ਹੁੰਦੀਆਂ ਮਨੁੱਖ ਤੋਂ ਬਹੁਤ ਕਮਜ਼ੋਰ, ਮਨੁੱਖ ਨਾਲੋਂ ਅੱਧੀਆਂ ਜਾਂ ਪੌਣੀਆਂ ਹੀ ਤਾਂ ਹੁੰਦੀਆਂ ਹਨ। ਇਸ ਕਾਰਨ ਉਹ ਵਿਚਾਰੀਆਂ ਤਾਂ ਦੁੱਖਾਂ ਨਾਲ ਲੜ ਵੀ ਨਹੀਂ ਸਕਦੀਆਂ। ਇਸੇ ਕਰਕੇ ਉਹ ਦੁੱਖ ਸਹਿੰਦੀਆਂ ਹਨ। ਸੋ ਇਸ ਤਰ੍ਹਾਂ ਕਵੀ ਇਸ ਕਵਿਤਾ ਵਿੱਚ ਜਿੱਥੇ ਇਕ ਪਾਸੇ ਧੀ ਦੀ ਮਜਬੂਰੀ, ਉਸ ਦੀ ਕਮਜ਼ੋਰੀ ਦਾ ਜ਼ਿਕਰ ਕਰਦਾ ਹੈ ਦੂਜੇ ਪਾਸੇ ਉਹ ਉਸ ਦੀ ਹਿੰਮਤ ਨੂੰ ਸਲਾਹੁੰਦਾ ਵੀ ਹੈ ਕਿ ਕਿਸ ਤਰ੍ਹਾਂ ਇਸ ਸਮਾਜ ਵਿੱਚ ਉਹ ਸਭ ਕੁਝ ਸਹਿ ਕੇ ਵੀ ਧਰਮ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਸੰਭਾਲ ਰਹੀਆਂ ਹਨ।
"ਬਿਰਛ ਨਾਲ ਲੈ ਕੇ ਤੁਰਨਾ ਹੈ’ ਡਾ. ਹਰਿਭਜਨ ਸਿੰਘ ਦੀ ਅਗਲੀ ਕਵਿਤਾ ਹੈ। ਇਸ ਕਵਿਤਾ ਵਿੱਚ ਕਵੀ ਪ੍ਰਤੀਕਾਂ ਦੀ ਸਹਾਇਤਾ ਨਾਲ ਜ਼ਿੰਦਗੀ ਦੇ ਯਥਾਰਥ ਦੀ ਗੱਲ ਕਰਦਾ ਹੈ। ਕਵਿਤਾ ਦਾ ਕੇਂਦਰੀ ਪ੍ਰਤੀਕ ਬਿਰਛ ਹੈ ਅਤੇ ਦੂਸਰਾ ਪ੍ਰਤੀਕ ਮਾਰੂਥਲ ਹੈ। ਕਵੀ ਇਸ ਮਾਰੂਥਲ ਰੂਪੀ ਜ਼ਿੰਦਗੀ 'ਚੋਂ ਪਾਰ ਨਿਕਲਣ ਲਈ ਸਹਾਰਾ ਲੱਭਦਿਆਂ ਸੋਚਦਾ ਹੈ ਕਿ ਆਪਣੇ ਨਾਲ ਕੋਈ ਸੰਘਣੀ ਜਿਹੀ ਛਾਂ ਲੈ ਲਈ ਜਾਵੇ। ਇਹ ਸੋਚ ਉਹ ਬਿਰਛ ਨੂੰ ਪੁੱਟ ਕੇ ਛਤਰੀ ਵਾਂਗ ਆਪਣੇ ਉੱਪਰ ਕਰਦਾ ਹੈ, ਪਰ ਇਉਂ ਪੁੱਟਿਆ ਬੇਗਾਨਾ ਬਿਰਛ ਜ਼ਿਆਦਾ ਦੇਰ ਤਕ ਨਾਲ ਨਹੀਂ ਚਲਦਾ। ਪੱਤਾ ਪੱਤਾ ਝੜ ਜਾਂਦਾ ਹੈ, ਬਿਰਛ ਮਰ ਜਾਂਦਾ ਹੈ। ਅਖੀਰ ਉਹ ਆਪਣੀ ਮਿੱਟੀ 'ਚ ਹੀ ਬਿਰਛ ਉਗਾਉਂਦਾ ਹੈ, ਭਾਵੇਂ ਉਸ ਦੀ ਛਾਂ ਉਸ ਵਾਂਗ ਹੀ ਇਕਹਿਰੀ ਹੀ ਹੋਵੇ, ਪਰ ਉਸ ਨੂੰ ਤਸੱਲੀ ਹੈ ਕਿ ਉਹ ਉਸ ਦੀ ਆਪਣੀ ਹੈ। ਇੱਥੇ ਇਹ ਪ੍ਰਤੀਕ ਸਪਸ਼ਟ ਹੋ ਜਾਂਦੇ ਹਨ, ਮਾਰੂਥਲ ਜ਼ਿੰਦਗੀ ਦਾ ਯਥਾਰਥ ਹੈ ਤੇ ਬਿਰਛ ਉਹ ਵਿਸ਼ਵਾਸ ਹੈ ਜਿਸ ਨਾਲ ਇਸ ਵਿਸ਼ਵਾਸ ਦਾ ਸਾਹਮਣਾ ਕਰਨਾ ਹੈ। ਜ਼ਿੰਦਗੀ ਵਿੱਚ ਬੇਗਾਨੇ ਵਿਸ਼ਵਾਸ ਕੰਮ ਨਹੀਂ ਦੇਂਦੇ। ਵਿਸ਼ਵਾਸ ਆਪਣੇ ਅੰਦਰੋਂ ਹੀ ਪੈਦਾ ਕਰਨਾ ਪੈਂਦਾ ਹੈ ਤੇ ਜਦੋਂ ਕਵੀ ਆਪਣੀ ਮਿੱਟੀ 'ਚੋਂ ਹੀ ਬਿਰਛ ਉਗਾ ਲੈਂਦਾ ਹੈ ਤਾਂ ਉਸ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋ ਜਾਂਦਾ ਹੈ ਉਸ ਦੇ ਅੰਦਰ ਦਾ ਉਹ ਵਿਸ਼ਵਾਸ ਉਸ ਦੀ ਤਾਕਤ ਬਣਦਾ ਹੈ, ਉਹ ਆਤਮ ਵਿਸ਼ਵਾਸ ਜੋ ਉਸ ਨੂੰ ਆਪਣੀ ਮਿੱਟੀ 'ਚ ਉੱਗੇ ਬਿਰਛ ਦੀ ਛਾਂ ਨਾਲ ਮਿਲਦਾ ਹੈ ਉਸ ਨਾਲ ਇਸ ਜ਼ਿੰਦਗੀ ਰੂਪੀ ਮਾਰੂਥਲ 'ਚੋਂ ਨਿਕਲਣਾ ਉਸ ਲਈ ਆਸਾਨ ਹੋ ਜਾਂਦਾ ਹੈ।
ਕਵਿਤਾ 'ਜਾਲੇ' ਦਾ ਸੰਬੰਧ ਕਿਸੇ ਵੀ ਅਜਿਹੇ ਸੰਕਟ ਦੀ ਸਥਿਤੀ ਨਾਲ ਹੈ, ਜਦੋਂ ਮਨੁੱਖ ਆਪਣੇ ਆਪ ਨੂੰ ਹਰ ਪਾਸੇ ਕੈਦ ਮਹਿਸੂਸ ਕਰਦਾ ਹੈ, ਹਵਾ ਤੇ ਪਾਣੀ ਵੀ ਉਸ ਨੂੰ ਉਸ ਦੀ ਮਜਬੂਰੀ ਜਾਂ ਪਾਬੰਦੀਆਂ ਦਾ ਅਹਿਸਾਸ ਕਰਾਉਂਦੇ ਹਨ। ਕਵੀ ਕਵਿਤਾ ਦੇ ਆਰੰਭ 'ਚ ਹੀ ਕਹਿੰਦਾ ਹੈ ਕਿ ਹਰ ਪਾਸੇ ਜਾਲੇ ਭਾਵ ਪਾਬੰਦੀਆਂ ਨਜ਼ਰ ਆ ਰਹੀਆਂ ਹਨ। ਕਾਵਿ ਨਾਇਕ ਅਜਿਹੀ ਸੰਕਟਮਈ ਸਥਿਤੀ ਵਿੱਚ ਹੈ ਜਿੱਥੇ ਹਵਾ ਅਤੇ ਪਾਣੀ ਵੀ ਉਹ ਮਰਜ਼ੀ ਨਾਲ ਗ੍ਰਹਿਣ ਨਹੀਂ ਕਰ ਸਕਦਾ। ਘਰੋਂ ਬਾਹਰ ਨਿਕਲਣ ਤੇ ਉਸ ਨੂੰ ਆਪਣੇ ਆਲੇ ਦੁਆਲੇ ਨਜ਼ਰ ਮਾਰਨ ਦੀ ਵੀ ਇਜਾਜ਼ਤ ਨਹੀਂ। ਹਨੇਰੇ ਅਤੇ ਰੌਸ਼ਨੀ ਨੂੰ ਵੀ ਉਸ ਨੂੰ ਅਣਦੇਖਿਆ ਕਰ ਕੇ ਚੁਪਚਾਪ ਹੀ ਗੁਜ਼ਰਨਾ ਪੈਂਦਾ ਹੈ। ਜਿਸ ਤਰ੍ਹਾਂ ਦਾ ਜੀਵਨ ਉਸ ਨੂੰ ਮਿਲਦਾ ਹੈ ਉਸ ਨੂੰ ਜੀਉਣਾ ਪੈਂਦਾ ਹੈ, ਆਪਣੀ ਮਰਜ਼ੀ ਨਾਲ ਜੀਉਣਾ ਉਸ ਨੂੰ ਹਾਲੇ ਪੁੱਗਦਾ ਨਹੀਂ। ਸਥਿਤੀ ਹੀ ਅਜਿਹੀ ਹੈ ਕਿ ਬੰਦ ਘਰਾਂ, ਕਮਰਿਆਂ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਦਿਨ ਰਾਤ ਦਾ ਵੀ ਪਤਾ ਨਹੀਂ ਲਗਦਾ। ਹਾਲਾਤ ਇਤਨੇ ਬੁਰੇ ਹਨ ਇੱਕ ਦੂਜੇ ਉਤੋਂ ਵਿਸ਼ਵਾਸ ਹੀ ਉੱਠ ਚੁਕੇ ਹਨ, ਕੋਈ ਕਿਸੇ ਤੋਂ ਕੁਝ ਨਹੀਂ ਪੁੱਛਦਾ ਕਿਉਂਕਿ ਬੇ-ਵਿਸ਼ਵਾਸੀ ਹਰ ਥਾਂ ਫੈਲੀ ਹੋਈ ਹੈ। ਅਜਿਹੀ ਸਥਿਤੀ ਬਾਹਰ ਹੀ ਨਹੀਂ ਕਾਵਿ ਨਾਇਕ ਆਪਣੇ ਅੰਦਰ ਵੀ ਮਹਿਸੂਸ ਕਰਦਾ ਹੈ। ਉਹ ਜਦ ਆਪਣੇ ਆਪ ਨੂੰ ਮਿਲਣ, ਗੱਲ ਕਰਨ ਜਾਂ ਸਲਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉੱਥੇ ਵੀ ਉਸ ਨੂੰ ਤਾਲੇ ਲਗੇ ਮਿਲੇ ਭਾਵ ਉਸ ਦਾ ਆਪਣਾ ਆਪ ਵੀ ਬਾਹਰਲੇ ਪਾਬੰਦੀਆਂ ਭਰੇ ਮਾਹੌਲ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਕਵੀ ਗੱਲ ਇੱਥੇ ਹੀ ਖਤਮ ਨਹੀਂ ਕਰਦਾ, ਇਸ ਤੋਂ ਬਾਅਦ ਉਹ ਆਪਣਿਆਂ ਤੇ ਵੀ ਉਮੀਦ ਲਾਉਂਦਾ ਹੈ ਕਿ ਸ਼ਾਇਦ ਉਹ ਹੀ ਮਿਲ ਜਾਣ ਤਾਂ ਜੋ ਉਨ੍ਹਾਂ ਨਾਲ ਕੁਝ ਮਨ ਹੌਲਾ ਹੋ ਸਕੇ ਪਰ, ਉੱਥੇ ਵੀ ਸਥਿਤੀ ਅਜਿਹੀ ਹੀ ਮਿਲਦੀ ਹੈ। ਕਾਵਿ ਨਾਇਕ ਜਦ ਉਨ੍ਹਾਂ ਦਾ ਬੂਹਾ ਖੜਕਾਉਂਦਾ ਹੈ ਤਾਂ ਉਹ ਵੀ ਡਰ ਕੇ ਕੰਧਾਂ ਨਾਲ ਲੱਗ ਜਾਂਦੇ ਹਨ ਅਤੇ ਜਵਾਬ ਨਹੀਂ ਦਿੰਦੇ। ਨਿਰਾਸ਼ਾ, ਡਰ ਤੇ ਸਹਿਮ ਸਾਰੀ ਕਵਿਤਾ ਵਿੱਚ ਫੈਲਿਆ ਹੋਇਆ ਹੈ।
ਸ਼ਿਵ ਕੁਮਾਰ ਪਾਠ ਪੁਸਤਕ "ਕਾਵਿ-ਯਾਤਰਾ" ਵਿਚਲਾ ਅਗਲਾ ਕਵੀ ਹੈ। ਉਸ ਨੇ ਬਹੁਤੇ ਗੀਤ ਲਿਖੇ ਅਤੇ ਗਾਏ। ਛੋਟੀ ਉਮਰ 'ਚ ਹੀ ਇਹ ਸ਼ਾਇਰ ਦੁਨੀਆ ਤੋਂ ਵਿਛੋੜਾ ਲੈ ਗਿਆ। ਇਸਦੀਆ ਕਵਿਤਾਵਾਂ ਦੀ ਮੂਲ ਸੁਰ ਬਿਰਹਾ ਹੈ। "ਕਾਵਿ-ਯਾਤਰਾ" ਵਿੱਚ ਇਸ ਦੀਆਂ ਤਿੰਨ ਕਵਿਤਾਵਾਂ ਹਨ। 'ਅਸਾਂ ਤਾਂ ਜੋਬਨ ਰੁੱਤੇ ਮਰਨਾ’ ਕਵਿਤਾ ਵਿੱਚ ਵੀ ਸ਼ਿਵ ਕੁਮਾਰ ਉਦਾਸ ਮਨੁੱਖ ਦੀ ਗੱਲ ਕਰਦਾ ਹੈ। ਕਵਿਤਾ ਦੇ ਸਿਰਲੇਖ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਕਵੀ ਜੋਬਨ ਰੁੱਤੇ ਮਰਨ ਦੀ ਮਨੋਕਾਮਨਾ ਨੂੰ ਪ੍ਰਗਟ ਕਰ ਰਿਹਾ ਹੈ। ਕਵੀ ਆਪਣੇ ਪ੍ਰੇਮੀ ਦੇ ਵਿਯੋਗ ਨੂੰ ਹੰਢਾ ਕੇ ਜੋਬਨ ਰੁੱਤੇ ਤੁਰ ਜਾਣਾ ਚਾਹੁੰਦਾ ਹੈ। ਅਗਲੀਆਂ ਸਤਰਾਂ ਵਿੱਚ ਕਵੀ ਇੱਕ ਲੋਕ-ਵਿਸ਼ਵਾਸ ਦੀ ਗੱਲ ਕਰਦਾ ਹੈ : ਕਹਿੰਦੇ ਹਨ ਜੋਬਨ 'ਚ ਜੋ ਮਰਦਾ ਹੈ ਉਹ 'ਫੁੱਲ ਜਾਂ 'ਤਾਰਾ' ਬਣਦਾ ਹੈ। ਜੋਬਨ ਵਿੱਚ ਕਰਮਾਂ ਵਾਲੇ ਮਰਦੇ ਹਨ ਜਾਂ ਆਸ਼ਿਕ, ਉਹ ਜੋ ਧੁਰੋਂ ਹੀ ਹਿਜਰ/ਵਿਛੋੜਾ ਲਿਖਵਾ ਕੇ ਆਏ ਹਨ। ਸਾਰੀ ਕਵਿਤਾ ਵਿੱਚ ਉਦਾਸੀ ਦੀ ਸੁਰ ਪ੍ਰਧਾਨ ਹੈ। ਕਵੀ ਕਹਿੰਦਾ ਹੈ ਕਿਸ ਲਈ ਜੀਉਣਾ ਹੈ, ਉਸ ਕੋਲ ਜੀਉਣ ਦੀ ਕੋਈ ਵਜਹ ਨਹੀਂ ਹੈ। ਉਹ ਆਪਣੇ ਆਪ ਨੂੰ ਬਹੁਤ ਨਿਕਰਮਾਂ ਸਮਝਦਾ ਹੈ, ਕਿਉਂਕਿ ਉਸ ਨੂੰ ਲਗਦਾ ਹੈ ਕਿ ਉਹ ਤਾਂ ਕੇਵਲ ਬਿਰਹਾ ਹੰਢਾਉਣ ਆਇਆ ਸੀ ਅਤੇ ਉਸ ਨੇ ਇਸੇ ਬਿਰਹਾ ਵਿੱਚ ਹੀ ਮਰ ਜਾਣਾ ਹੈ। ਉਸ ਨੂੰ ਇਹ ਜੀਉਣਾ ਮੌਤ ਵਰਗਾ ਲਗਦਾ ਹੈ। ਅਣਚਾਹਿਆ ਵੀ ਬਰਦਾਸ਼ਤ ਕਰਨਾ ਪੈਂਦਾ ਹੈ, ਆਪਣੀ ਹੀ ਦੇਹ ਬੇਗਾਨੀ ਲਗਦੀ ਹੈ। ਮਨੁੱਖਾ ਜੀਵਨ ਹੈ ਹੀ ਅਜਿਹਾ ਕਿ ਮਨੁੱਖ ਜਨਮ ਤੋਂ ਪਹਿਲਾਂ ਹੀ ਜੀਵਨ ਹੰਢਾ ਲੈਂਦਾ ਹੈ ਅਤੇ ਜਨਮ ਤੋਂ ਬਾਅਦ ਜੀਉਣ ਦੀ ਸ਼ਰਮ ਹੰਢਾਉਂਦਾ ਹੈ। ਇਹ ਮੌਤ ਵਰਗਾ ਜੀਵਨ ਜੀਉਂਦਿਆਂ ਮਨੁੱਖ ਇੱਕ ਦੂਜੇ ਦੀ ਮਿੱਟੀ ਦੀ ਪ੍ਰਕਰਮਾ ਕਰਦਾ ਹੈ ਪਰ, ਜੇ ਮਨੁੱਖ ਦੀ ਮਿੱਟੀ ਹੀ ਮਰੀ ਹੋਈ ਹੈ ਤਾਂ ਜੀਉਣ ਦਾ ਕੀ ਲਾਭ ? ਇਸ ਤਰ੍ਹਾਂ ਕਵੀ ਮੌਤ ਨੂੰ ਵੀ ਰੁਮਾਂਟਿਕ ਲਹਿਜੇ ਵਿੱਚ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ ਪਰ, ਉਦਾਸੀ ਦਾ ਭਾਵ ਸਾਰੀ ਕਵਿਤਾ ਵਿੱਚ ਛਾਇਆ ਹੋਇਆ ਹੈ।
'ਵਿਧਵਾ ਰੁੱਤ' ਕਵਿਤਾ ਵਿੱਚ ਕਵੀ ਵਿਧਵਾ ਰੁੱਤ ਦਾ ਵਰਨਣ ਕਰਦਾ ਹੈ। ਇਹ ਵਿਧਵਾ ਰੁੱਤ ਇਉਂ ਪ੍ਰਤੀਤ ਹੁੰਦੀ ਹੈ ਜਿਵੇਂ ਜੋਬਨਵੰਤ ਇਸਤਰੀ ਹੈ ਜਿਸਦੀਆਂ ਸੱਧਰਾਂ ਪੂਰੀਆਂ ਨਹੀਂ ਹੋਈਆਂ। ਅਜਿਹੀ ਰੁੱਤ ਦਾ ਜ਼ਿਕਰ ਹੈ ਜਿਥੇ ਰੁੱਖ ਨਿਪੱਤਰੇ ਅਤੇ ਖੁਸ਼ਬੂ ਤੋਂ ਬਿਨਾਂ ਹਨ, ਸੂਰਜ ਦਾ ਸੇਕ ਵੀ ਚਿਹਰੇ ਨੂੰ ਚਮਕਾ ਨਹੀਂ ਸਕਿਆ, ਭਾਵ ਚਿਹਰਾ ਸੁੰਦਰ ਹੈ। ਪਰ ਉਸ ਸੁੰਦਰਤਾ ਨੂੰ ਉਹ ਪੂਰੀ ਤਰ੍ਹਾਂ ਜੀਅ ਨਹੀਂ ਸਕਿਆ, ਉਸ ਦਾ ਇਹ ਜੋਬਨ ਹੰਝੂਆਂ ਭਰਿਆ ਹੋਣ ਕਾਰਨ ਲੂਣਾ ਜੋਬਨ ਹੋ ਗਿਆ ਹੈ। ਇਸ ਰੁੱਤ ਵਿੱਚ ਆਪਣੀ ਅਧੂਰੀਆਂ ਇੱਛਾਵਾਂ ਕਾਰਨ ਉਸ ਨੂੰ ਆਪਣਾ ਆਪ ਵਿਧਵਾ ਦੇ ਵੇਸ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਉਹ ਇਸ ਰੁੱਤ ਵਿੱਚ ਡੁੱਬ ਜਾਣਾ ਚਾਹੁੰਦਾ ਹੈ। ਵਿਧਵਾ ਰੁੱਤ ਇਸ ਕਵਿਤਾ ਵਿੱਚ ਪ੍ਰਤੀਕ ਹੈ ਅਜਿਹੇ ਜੋਬਨ ਦਾ, ਜਿਹੜਾ ਸਮਾਂ ਆਉਣ ਤੇ ਜੋਬਨ ਦੀਆਂ ਖੁਸ਼ੀਆਂ ਹੰਢਾ ਨਹੀਂ ਸਕਿਆ। ਇਸ ਤਰ੍ਹਾਂ ਸ਼ਿਵ ਕੁਮਾਰ ਦੀ ਇਹ ਕਵਿਤਾ ਜੀਵਨ ਵਿੱਚ ਰੁੱਤ, ਖੂਬਸੂਰਤੀ ਅਤੇ ਇੱਛਾ ਦੇ ਸੰਬੰਧ ਨੂੰ ਪੇਸ਼ ਕਰਦੀ ਹੈ।
'ਲੂਣਾ' ਸ਼ਿਵ ਕੁਮਾਰ ਦੀ ਇੱਕ ਲੰਮੀ ਕਵਿਤਾ ਹੈ। ਇਹ ਕਿੱਸਾ ਕਾਵਿ ਦੇ ਕਿੱਸੇ ਪੂਰਨ ਭਗਤ ਉੱਤੇ ਆਧਾਰਿਤ ਹੈ। 'ਲੂਣਾ ਦੇ ਪਾਤਰ ਨੂੰ ਸ਼ਿਵ ਕੁਮਾਰ ਨੇ ਅਸਲੋਂ ਨਵੇਂ ਰੂਪ ਵਿੱਚ ਪੇਸ਼ ਕੀਤਾ ਹੈ। 'ਲੂਣਾ' ਦੇ ਜਿਸ ਪਾਤਰ ਨੂੰ ਸਦੀਆਂ ਤੋਂ ਨਿੰਦਿਆ ਜਾ ਰਿਹਾ ਸੀ ਉਸ ਨੂੰ ਸ਼ਿਵ ਨੇ ਨਵੇਂ ਨਜ਼ਰੀਏ ਤੋਂ ਪੇਸ਼ ਕਰਕੇ, ਲੂਣਾ ਨੂੰ ਖਲਨਾਇਕਾ ਤੋਂ ਨਾਇਕਾ ਬਣਾ ਦਿੱਤਾ ਹੈ। ਇਹ ਕਵਿਤਾ ਇੱਕ ਲੰਮੇਰੀ ਕਵਿਤਾ ਹੈ। ਇਹ ਕਾਵਿ ਅੰਸ਼ ਜੋ ਸਾਡੀ ਪਾਠ-ਪੁਸਤਕ ਵਿੱਚ ਲਿਆ ਗਿਆ ਹੈ ਇਹ ਉਸ ਲੰਮੇਰੀ ਕਵਿਤਾ ਦਾ ਕੇਵਲ ਇਕ ਛੋਟਾ ਜਿਹਾ ਭਾਗ ਹੈ। ਇਸ ਭਾਗ ਵਿੱਚ ਕਵੀ ਮੂਲ ਤੌਰ ਤੇ ਧੀ ਦੀਆਂ ਬਾਬਲ ਦੇ ਘਰ ਖੇਡਦੀ, ਜਵਾਨ ਹੋਈ ਦੀਆਂ ਸਧਰਾਂ, ਸੁਪਨਿਆਂ ਦਾ ਬਿਆਨ ਕਰਦਾ ਹੈ ਕਿ ਕਿਵੇਂ ਹਰ ਧੀ ਆਪਣੇ ਬਾਬਲ ਦੇ ਵਿਹੜੇ ਖੇਡਦੀ, ਨੱਚਦੀ ਆਉਣ ਵਾਲੇ ਸਮੇਂ ਦੇ ਸੁਪਨੇ ਸਜਾਉਂਦੀ ਹੈ। ਸੁਪਨਿਆਂ ਵਿੱਚ ਇੱਕ ਸ਼ਹਿਜ਼ਾਦਾ ਮਿਥ ਵੀ ਲੈਂਦੀ ਹੈ, ਪਰ, ਸੁਪਨਾ ਤਾਂ ਸੁਪਨਾ ਹੀ ਹੁੰਦਾ ਹੈ। ਸਮੇਂ ਦੀ ਹਕੀਕਤ, ਸਮਾਜਕ ਮਜਬੂਰੀਆਂ ਜਦ ਉਸ ਦੇ ਸੁਪਨੇ ਨੂੰ ਤੋੜਦੀਆਂ ਹਨ ਤਾਂ ਉਸ ਦਾ ਵਿਰਲਾਪ, ਦਰਦ, ਕਵੀ ਸਾਨੂੰ ਲੂਣਾ ਦੇ ਪਾਤਰ ਦੇ ਜ਼ਰੀਏ ਸੁਣਾਉਂਦਾ ਹੈ। ਇਸ ਕਾਵਿ ਅੰਸ਼ ਵਿੱਚ ਕਵੀ ਨੇ ਬਾਬਲ ਦੇ ਘਰ ਖੇਡਦੀ, ਵਧਦੀ ਕੁੜੀ ਦੀਆਂ ਆਪਣੇ
ਜੀਵਨ ਸਾਥੀ ਪ੍ਰਤੀ ਸੁਪਨੇ ਤੇ ਰੀਝਾਂ ਨੂੰ ਬਹੁਤ ਖੂਬਸੂਰਤ ਅਤੇ ਭਾਵੁਕ ਸ਼ਬਦਾਂ ਰਾਹੀਂ ਪੇਸ਼ ਕੀਤਾ ਹੈ। ਸੁਪਨੇ ਦੇ ਟੁੱਟਣ ਦੇ ਦਰਦ ਨੂੰ ਵੀ ਸਮਾਜਕ ਮਜਬੂਰੀਆਂ ਨਾਲ ਜੋੜ ਕੇ ਧੀ ਦੀ ਬਲੀ ਚੜ੍ਹਦੀ ਵੀ ਦਿਖਾਈ ਹੈ।
"ਕਾਵਿ-ਯਾਤਰਾ" ਵਿਚਲਾ ਅਗਲਾ ਕਵੀ ਹੈ ਸੁਰਜੀਤ ਪਾਤਰ। ਸੁਰਜੀਤ ਪਾਤਰ ਅਜੋਕੇ ਸਮੇਂ ਦਾ ਕਵੀ ਹੈ। ਉਸ ਦੀ ਕਵਿਤਾ 'ਉਹ ਦਿਨ’ ਵਰਤਮਾਨ ਸਥਿਤੀ-ਬਿੰਦੂ ਤੋਂ ਬੀਤੇ ਦਿਨਾਂ ਨੂੰ ਦੇਖਦੀ ਨਜ਼ਰ ਆਉਂਦੀ ਹੈ। ਉਹ ਦਿਨ ਜੋ ਬੀਤ ਚੁੱਕੇ ਹਨ ਅਤੇ ਉਹ ਬੀਤੇ ਦਿਨ ਦਰਦਨਾਕ ਸਨ। ਉਨ੍ਹਾਂ ਬਾਰੇ ਸੋਚ ਕੇ ਕਵੀ ਕਹਿੰਦਾ ਹੈ ਕਿ ਉਹ ਬੀਤੇ ਜ਼ਖਮੀ ਦਿਨ ਜੇ ਅੱਜ ਮਿਲ ਜਾਣ ਤਾਂ ਮੈਂ ਉਨ੍ਹਾਂ ਦੇ ਜ਼ਖ਼ਮੀ ਪਿੰਡੇ ਤੇ ਮਲ੍ਹਮ ਲਗਾ ਦੇਵਾਂ। ਪਰ ਇਹ ਸੰਭਵ ਨਹੀਂ ਕਿਉਂਕਿ ਬੀਤਿਆ ਸਮਾਂ ਕਦੀ ਵਾਪਸ ਨਹੀਂ ਆਉਂਦਾ। ਉਹ ਉਸ ਘਰ ਦੇ ਜੀਅ ਦੀ ਤਰ੍ਹਾਂ ਨਹੀਂ ਹੁੰਦਾ ਜਿਹੜਾ ਨਰਾਜ਼ ਹੋ ਕੇ ਘਰੋਂ ਚਲਿਆ ਗਿਆ ਹੈ ਅਤੇ ਅਚਾਨਕ ਘਰ ਮੁੜ ਆਉਂਦਾ ਹੈ ਜਾਂ ਉਸ ਦੀ ਕੋਈ ਖਬਰ ਆ ਜਾਂਦੀ ਹੈ। ਇਹ ਦਿਨ ਤਾਂ ਸਾਡੇ ਹੀ ਹੱਥੋਂ ਮਾਰੇ ਭਾਵ ਅਸੀਂ ਹੀ ਤਾਂ ਕਤਲ ਕੀਤੇ ਹਨ ਇਹ ਕਿੱਥੋਂ ਮੁੜ ਆਉਣਗੇ। ਨਾ ਇਹ ਅੱਜ ਅਤੇ ਨਾ ਹੀ ਸਦੀਆਂ ਬਾਅਦ ਵੀ ਮੁੜ ਸਕਦੇ। ਇਸ ਤਰ੍ਹਾਂ ਇਹ ਕਵਿਤਾ ਉਨ੍ਹਾਂ ਦੁਖਦਾਈ ਦਿਨਾਂ ਦੀ ਵਾਪਸੀ ਬਾਰੇ ਸੋਚ ਦੀ ਨਜ਼ਮ ਹੈ ਜਿਨ੍ਹਾਂ ਨੂੰ ਹੁਣ ਨਾ ਵਾਪਸ ਹੀ ਬੁਲਾਇਆ ਜਾ ਸਕਦਾ ਹੈ ਤੇ ਨਾ ਹੀ ਉਨ੍ਹਾਂ ਤੱਕ ਪਹੁੰਚਿਆ ਜਾ ਸਕਦਾ ਹੈ।
'ਗ਼ਜ਼ਲ' ਸੁਰਜੀਤ ਪਾਤਰ ਦੀ ਰਚਨਾ ਹੈ। ਸੁਰਜੀਤ ਪਾਤਰ ਪੰਜਾਬੀ ਸਾਹਿਤ ਵਿੱਚ ਗ਼ਜ਼ਲਗੋ ਦੇ ਤੌਰ ਤੇ ਖਾਸ ਪਹਿਚਾਣ ਰਖਦਾ ਹੈ। ਇਹ ਗ਼ਜ਼ਲ ਸਮਕਾਲੀ ਸਮਾਜ ਦੀ ਸਥਿਤੀ ਨਾਲ ਸੰਬੰਧਤ ਹੈ। ਇਸ ਗ਼ਜ਼ਲ ਵਿੱਚ ਸ਼ਾਇਰ ਦੀ ਅਵਾਜ਼ ਦੀ ਤਾਕਤ ਅਤੇ ਉਸ ਦੇ ਬੋਲਾਂ ਤੋਂ ਬੇਚੈਨ ਹੋਣ ਵਾਲੀ ਸਥਾਪਤੀ ਦੇ ਪ੍ਰਤੀਕਰਮ ਨੂੰ ਇਤਰਾਜ਼ ਹੈ ਕਿਉਂਕਿ ਸੱਚ ਸਥਾਪਤੀ ਨੂੰ ਬਰਦਾਸ਼ਤ ਨਹੀਂ। ਇਹ ਨਾ ਹੋਵੇ ਕਿ ਉਸ ਦੇ ਬੋਲ ਸੁਣ ਕੇ ਸੀਨੇ-ਵਿੰਨ੍ਹਵੇਂ ਸਾਜ਼ ਵਾਲੇ ਲੋਕ ਆ ਜਾਣ। ਤੂੰ ਖਾਮੋਸ਼ ਰਹਿ ਕਿਉਂਕਿ ਇਨ੍ਹਾਂ ਬੋਲਾਂ ਤੋਂ ਤੇਰੇ ਦਿਲ 'ਚ ਕੀ ਹੈ ਸਭ ਨੂੰ ਪਤਾ ਲਗ ਜਾਵੇਗਾ ਤੇ ਰਾਤ ਦੇ ਹਾਕਮ ਪਰੇਸ਼ਾਨ ਹੋ ਜਾਣਗੇ, ਉਹ ਰਾਜ ਜੋ ਰਾਜ ਹੈ ਸਭ ਨੂੰ ਪਤਾ ਲੱਗ ਜਾਵੇਗਾ ਤੇ ਕਈ ਇਹ ਬਿਲਕੁਲ ਨਹੀਂ ਚਾਹੁੰਦੇ। ਇਹ ਨਾ ਹੋ ਜਾਵੇ ਕਿ ਸੱਚ ਬੋਲਣ ਲਈ, ਰੋਸ਼ਨੀ ਫੈਲਾਉਣ ਲਈ ਸਨਮਾਨਿਤ ਕਰਨ ਦੀ ਬਜਾਇ ਸਥਾਪਤੀ ਉਸ ਅਵਾਜ਼ ਨੂੰ ਬੰਦ ਕਰ ਦੇਣ ਦਾ ਯਤਨ ਕਰੇ ਕਿਉਂਕਿ ਉਸ ਨੂੰ ਇਨ੍ਹਾਂ ਬੋਲਾਂ ਤੋਂ ਡਰ ਲਗਦਾ ਹੈ। ਇਹੀ ਅਜੋਕੇ ਸਮੇਂ ਦਾ ਸੱਚ ਹੈ।
ਮੋਹਨਜੀਤ ਨੇ ਆਧੁਨਿਕ ਪੰਜਾਬੀ ਕਵਿਤਾ ਵਿੱਚ ਆਪਣੀ ਨਵੀਂ ਪਹਿਚਾਣ ਸਥਾਪਿਤ ਕੀਤੀ ਹੈ। ਮੋਹਨਜੀਤ ਦੀਆਂ ਦੋ ਕਵਿਤਾਵਾਂ "ਕਾਵਿ-ਯਾਤਰਾ" ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਪਹਿਲੀ ਕਵਿਤਾ ਹੈ 'ਮਾਂ'। ਕਵਿਤਾ 'ਮਾਂ'' ਵਿੱਚ ਮਾਂ, ਗੀਤ, ਸੰਗੀਤ ਅਤੇ ਜ਼ਿੰਦਗੀ ਦੀ ਗੱਲ ਕੀਤੀ ਗਈ ਹੈ। ਕਵੀ ਗੀਤ ਦੀ ਨਿਆਈਂ ਕਹਿੰਦਾ ਹੈ ਕਿ ਉਸ ਦੀ ਪੈਦਾਇਸ਼ ਉਸ ਮਿੱਟੀ ਵਿੱਚੋਂ ਹੋਈ ਹੈ ਜਿਸ ਵਿੱਚੋਂ ਮਾਂ ਦੀ ਸੋਚ ਤੋਂ ਉਸ ਗੀਤ ਨੂੰ ਵਿਚਾਰਦਾ। ਮਾਂ ਗੀਤ ਨੂੰ ਛੂੰਹਦੀ ਤਾਂ ਫੁੱਲ ਬਣ ਜਾਂਦੇ। ਗੀਤ ਉਹਦੇ ਮੱਥੇ ਨੂੰ ਛੂੰਹਦੇ ਤਾਂ ਸਵੇਰ ਹੋ ਜਾਂਦੀ ਅਤੇ ਗੀਤ ਉਸ ਨਾਲ ਗਲਵੱਕੜੀ ਪਾਉਂਦੇ ਤਾਂ ਰਾਤ ਪੈ ਜਾਂਦੀ, ਚੰਨ ਚੜ੍ਹ ਜਾਂਦਾ। ਮਾਂ ਦੇ ਗੀਤ ਇੱਕ ਦੂਜੇ ਵਿੱਚ ਇਤਨੇ ਰਚਮਿਚ ਗਏ ਕਿ ਪਤਾ ਨਹੀਂ ਲਗਦਾ ਕਿ ਗੀਤ ਦਾ ਕਿਹੜਾ ਹਿੱਸਾ ਗੀਤ ਦਾ ਸੀ ਤੇ ਕਿਹੜਾ ਮਾਂ ਦਾ। ਮਾਂ ਦੇ ਗੁਨਗੁਨਾਉਣ ਨਾਲ ਸ਼ਬਦ ਰੁਣਝੁਣ ਲਾਉਂਦੇ ਤੇ ਤੁਰਨ ਨਾਲ ਲੈਅ ਬਣ ਜਾਂਦੀ। ਮਾਂ ਤਾਂ ਬੜੀ ਸਾਦੀ ਜਿਹੀ ਹੈ, ਉਹ ਬਹੁਤ ਗੂੜ੍ਹ-ਗਿਆਨੀ ਨਹੀਂ, ਉਹ ਤਾਂ ਬਹੁਤੇ ਸਾਜ਼ਾਂ ਦੇ ਨਾਂ ਵੀ ਨਹੀਂ ਜਾਣਦੀ। ਬਸ ਬੰਸਰੀ, ਅਲਗੋਜ਼ਾ ਅਤੇ ਬਾਬੇ ਦੇ ਹੱਥ 'ਚ ਰਬਾਬ। ਲੋਰੀ ਨਾਲ ਵੱਜਣ ਵਾਲੇ ਅਤੇ ਹਉਕੇ ਦੀ ਹੂਕ ਤੋਂ ਬਣੇ ਸਾਜ਼ਾਂ ਬਾਰੇ ਉਸ ਨੂੰ ਬਿਲਕੁਲ ਨਹੀਂ ਪਤਾ। ਉਹ ਤਾਂ ਵਿਚਾਰੀ ਚਰਖਾ ਕੱਤਦੀ ਸੌਂ ਜਾਂਦੀ ਅਤੇ ਉੱਠਦੀ ਤਾਂ ਚੱਕੀ ਪੀਹਣ ਲੱਗ ਪੈਂਦੀ। ਬਸ ਤਾਰਿਆਂ ਨੂੰ ਵੇਖ ਪਰਦੇਸੀ ਪਤੀ ਦੀ ਉਡੀਕ ਕਰਦੀ। ਮਾਂ ਮੇਰੇ ਚਿੱਤ `ਚ ਹਰ ਸਮੇਂ ਗੀਤ ਦੀ ਤਰ੍ਹਾਂ ਘੁੰਮਦੀ, ਵਸਦੀ। ਕਵੀ ਕਹਿੰਦਾ ਹੈ ਕਿ ਮੈਂ ਜਿਹੜਾ ਵੱਡਾ ਸ਼ਾਸਤਰੀ ਬਣੀ ਫਿਰਦਾ ਹਾਂ, ਬਸ ਇਹੀ ਸੱਚ ਜਾਣਦਾ ਹਾਂ ਕਿ ਮੇਰੀ ਮਾਂ ਸਾਹ ਲੈਂਦੀ ਤਾਂ ਮੇਰਾ ਰੱਬ ਜੀਉਂਦਾ।
'ਮੇਰੇ ਮਹਿਰਮਾ' ਕਵਿਤਾ ਮੋਹਨਜੀਤ ਦੀ ਲਿਖੀ ਅਗਲੀ ਕਵਿਤਾ ਹੈ ਜੋ ਸਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਹੈ। 'ਮੇਰੇ ਮਹਿਰਮਾ' ਗੀਤ ਵਿਚਲੇ ਵਿਸ਼ੇ ਨੂੰ ਦੋ ਤਰ੍ਹਾਂ ਨਾਲ ਵਿਚਾਰਿਆ ਜਾ ਸਕਦਾ ਹੈ। ਇੱਕ ਤਾਂ ਦੁਨਿਆਵੀ ਪੱਧਰ 'ਤੇ ਅਤੇ ਦੂਜਾ ਅਧਿਆਤਮਕ ਪੱਧਰ 'ਤੇ। ਗੀਤ ਦੀ ਨਾਇਕਾ ਆਪਣੇ ਪਤੀ-ਪਰਮੇਸ਼ਵਰ ਤੋਂ ਵਿਛੜੀ ਹੋਈ ਹੈ, ਉਹਦਾ
ਰਾਹ ਵੇਖਦੀ ਹੈ, ਬੂਹੇ 'ਚ ਦੀਵਾ ਬਾਲਦੀ ਅਤੇ ਇੱਕ ਉਡੀਕ ਦੀ ਜੋਤ ਉਹਦੇ ਮਨ 'ਚ ਵੀ ਜਾਗਦੀ ਹੈ। ਤਿੰਨੋਂ ਪਹਿਰ ਉਹਦਾ ਇੰਤਜ਼ਾਰ ਕਰਦੀ ਹੈ ਪਰ ਸ਼ਾਮ ਨੂੰ ਉਹਦੀ ਯਾਦ ਵਧੇਰੇ ਸਤਾਉਂਦੀ ਹੈ। ਦੁਨੀਆਂ ਵਿਚਲੇ ਇਸ ਕੋਰੇ ਮੋਹ ਵਿੱਚ ਫਸੀ ਉਹ ਬਾਰ-ਬਾਰ ਭਰਮਾਈ ਜਾਂਦੀ ਹੈ। ਉਹਦੀ ਰੂਹ ਬਾਰ-ਬਾਰ ਦੁਨਿਆਵੀ ਗੱਲਾਂ ਵਿੱਚ ਫਸ ਕੇ ਸੱਚੇ ਪ੍ਰਮਾਤਮਾ ਨੂੰ ਭੁੱਲ ਜਾਂਦੀ ਹੈ। ਇਸ ਪਾਰ ਜ਼ਿੰਦਗੀ, ਉਸ ਪਾਰ ਬੰਦਗੀ ਤੇ ਵਿਚਕਾਰ ਦੁਨਿਆਵੀ ਬੰਧਨਾਂ ਦੀ ਅੱਗ, ਜਿਉਂ-ਜਿਉਂ ਉਹ ਇਸ ਦੁਨੀਆ ਵਿੱਚ ਗ੍ਰਸਦੀ ਜਾਂਦੀ ਹੈ ਤਿਉਂ-ਤਿਉਂ ਪ੍ਰਮਾਤਮਾ ਤੋਂ ਦੂਰ ਹੁੰਦੀ ਜਾਂਦੀ ਤੇ ਹੋਰ ਤੜਪਦੀ ਜਾਂਦੀ ਹੈ। ਇਸ ਤਰ੍ਹਾਂ ਇਹ ਗੀਤ ਮਨੁੱਖ ਦੀ ਸਮੁੱਚੀ ਜ਼ਿੰਦਗੀ ਦੀ ਨਿਰੰਤਰ ਜੱਦੋ-ਜਹਿਦ ਅਤੇ ਪਦਾਰਥਵਾਦੀ ਸਥਿਤੀ ਬਾਰੇ ਗੱਲ ਕਰਦਾ ਹੈ।
"ਕਾਵਿ-ਯਾਤਰਾ" ਪਾਠ ਪੁਸਤਕ ਦੀ ਅੰਤਮ ਕਵਿਤਰੀ ਮਨਜੀਤ ਟਿਵਾਣਾ ਅਜੋਕੇ ਕਾਵਿ ਜਗਤ ਦੀ ਜਾਣੀ-ਪਛਾਣੀ ਹਸਤਾਖਰ ਹੈ। ਨਾਰੀ ਕਾਵਿ ਦੇ ਖੇਤਰ ਵਿੱਚ ਮਨਜੀਤ ਟਿਵਾਣਾ ਦਾ ਨਾਮ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਹੈ। ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਕਵਿਤਾ ਸਮਕਾਲੀ ਯਥਾਰਥ ਦਾ ਵਿਸ਼ਲੇਸ਼ਣ ਕਰਦੀ ਹੈ। ਕਵਿਤਰੀ ਆਪਣੇ ਆਲੇ ਦੁਆਲੇ ਦੇ ਮਾਹੌਲ ਤੋਂ ਬਹੁਤ ਉਦਾਸ ਹੈ। ਹਰ ਪਾਸੇ ਧੋਖਾ ਫਰੇਬ, ਬੇਈਮਾਨੀਆਂ ਨਜ਼ਰ ਆ ਰਹੀਆਂ ਹਨ। ਸਮਾਜਕ ਰਿਸ਼ਤਿਆਂ ਦਾ ਕੋਈ ਅਰਥ ਨਹੀਂ ਰਹਿ ਗਿਆ, ਸਮਾਜ ਹੀ ਨਹੀਂ ਪ੍ਰਕਿਰਤੀ ਉੱਤੇ ਵੀ ਇਸ ਸਾਰੇ ਮਾਹੌਲ ਦਾ ਅਸਰ ਦਿਖਾਈ ਦੇ ਰਿਹਾ ਹੈ। ਹਨੇਰੀਆਂ ਕਾਲੀਆਂ-ਬੋਲੀਆਂ ਤੇ ਡਰਾਉਣੀਆਂ ਹਨ। ਰੁੱਤਾਂ ਵੀ ਕਿਸੇ ਨਾਲ ਮੋਹ ਨਹੀਂ ਰਖਦੀਆਂ, ਉਨ੍ਹਾਂ ਦੇ ਵੀ ਕੋਈ ਅਰਥ ਨਹੀਂ ਰਹੇ, ਛਾਵਾਂ ਵੀ ਹੁਣ ਇਤਬਾਰਯੋਗ ਨਹੀਂ ਹਨ, ਰੁੱਖ ਦੇ ਹੇਠਾਂ ਹੀ ਛਾਂ ਮਰ ਗਈ ਹੈ। ਅੱਜ ਝਨਾਂ ਦਾ ਪਾਣੀ ਵੀ ਖੂਨੀ ਹੋ ਗਿਆ ਹੈ। ਹਰ ਪਾਸੇ ਨਿਰਾਸ਼ਾ ਅਤੇ ਉਦਾਸੀ ਹੈ। ਖੂਨ ਦੇ ਰਿਸ਼ਤੇ ਵੀ ਅੱਜ ਬਦਲ ਗਏ ਹਨ। ਹਰ ਪਾਸੇ ਜ਼ਹਿਰ ਫੈਲਿਆ ਹੋਇਆ ਹੈ। ਆਪਣੀ ਕਬਰ ਲਈ ਵੀ ਜਗ੍ਹਾ ਨਹੀਂ ਲੱਭ ਰਹੀ ਕਿਉਂਕਿ ਪਤਾ ਨਹੀਂ ਕਿਹੜੀ ਜਗ੍ਹਾ ਸਾਡੀ ਹੈ, ਕਿਸ ਨੂੰ ਆਪਣਾ ਕਹਿਣਾ ਹੈ। ਕਿਧਰੇ ਵੀ ਨਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਅਜਿਹੀ ਸਥਿਤੀ ਹੈ ਜਿੱਥੇ ਕੇਵਲ ਸਮਾਜਕ ਸੰਬੰਧ ਹੀ ਨਹੀਂ ਪ੍ਰਕਿਰਤੀ ਅਤੇ ਸੰਸਕ੍ਰਿਤੀ ਵੀ ਆਪਣੇ ਅਰਥ ਗੁਆ ਬੈਠੀ ਹੈ।
ਕਵਿਤਾ 'ਜ਼ਰਾ ਸੋਚੋ' ਮਨਜੀਤ ਟਿਵਾਣਾ ਦੀ ਬਹੁਤ ਗਹਿਰੀ ਸੋਚ ਵਾਲੀ ਵਿਸ਼ਲੇਸ਼ਣਾਤਮਕ ਕਵਿਤਾ ਹੈ। ਕਵਿਤਾ ਆਪਣੇ ਸਿਰਲੇਖ ਦੀ ਨਿਆਈਂ ਸੋਚਣ ਲਈ ਮਜਬੂਰ ਕਰਦੀ ਹੈ। ਇਹ ਕਵਿਤਾ ਕਈ ਅਰਥ ਦੇਣ ਵਾਲੀ ਕਹੀ ਜਾ ਸਕਦੀ ਹੈ। ਇਹ ਕਵਿਤਾ ਸਮਾਜ, ਰਾਜਨੀਤੀ ਅਤੇ ਸੱਭਿਆਚਾਰ ਦੀ ਵਰਤਮਾਨ ਸਥਿਤੀ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਸਥਿਤੀ ਤੋਂ ਪੈਦਾ ਹੋਏ ਬੋਧ ਨੂੰ ਪੇਸ਼ ਕਰਦੀ ਹੈ। ਕਵਿਤਰੀ ਕਹਿੰਦੀ ਹੈ ਕਿ ਜੇ ਹਰ ਪਾਸੇ ਹਨੇਰਾ ਹੋ ਜਾਵੇ, ਰਾਹ ਦਿਖਾਣ ਵਾਲੇ ਚੰਨ ਤੇ ਸੂਰਜ ਵੀ ਅੰਨ੍ਹੇ ਹੋ ਜਾਣ ਤਾਂ ਫੇਰ ਰਾਹ ਕੌਣ ਦਿਖਾਵੇਗਾ। ਬੈਠਿਆਂ ਤੇ ਦੂਰ, ਜੇ ਲੇਟਿਆਂ ਵੀ ਘਬਰਾਹਟ ਹੋਵੇ ਤਾਂ ਸਾਹ ਕਿਵੇਂ ਆਵੇਗਾ। ਜਦ ਚਿਤਾ ਦੀ ਅੱਗ ਤੇ ਹਵਨ ਦੀ ਅੱਗ ਭਾਵ ਖੁਸ਼ੀ, ਗਤੀ, ਜਨਮ, ਮਰਨ, ਸੁੱਖ, ਦੁੱਖ ਆਦਿ ਵਿੱਚ ਅੰਤਰ ਨਾ ਰਹੇਗਾ ਤਾਂ ਕੀ ਕਰੋਗੇ, ਜ਼ਰਾ ਸੋਚੋ। ਮਨੁੱਖ ਇਤਨਾ ਬੇਗੈਰਤ ਹੋ ਜਾਵੇ ਕਿ ਕੱਪੜਿਆਂ ਦਾ ਮਹੱਤਵ ਹੀ ਖਤਮ ਹੋ ਜਾਵੇ ਤਾਂ ਕੀ ਹੋਵੇਗਾ। ਇਸ ਤਰ੍ਹਾਂ ਕਵਿਤਰੀ ਕਈ ਉਦਾਹਰਨਾਂ ਲੈ ਕੇ ਸੋਚਣ ਲਈ ਮਜਬੂਰ ਕਰਦੀ ਹੈ ਅਤੇ ਬੇਨਤੀ ਵੀ ਕਰਦੀ ਹੈ ਕਿ ਬਿਨਾਂ ਦੇਖੇ, ਬਿਨਾਂ ਸੋਚੇ ਕਿੰਨੀ ਦੇਰ ਤੱਕ ਜੀਅ ਸਕੋਗੇ, ਜੇਕਰ ਸੰਭਲ ਕੇ ਨਾ ਰਹੇ ਤਾਂ ਹੱਥਾਂ ਵਿੱਚੋਂ ਸਭ ਕੁਝ ਕਿਰ ਜਾਵੇਗਾ ਤੇ ਬਾਕੀ ਕੁਝ ਨਹੀਂ ਬਚੇਗਾ। ਸਾਰੀ ਕਵਿਤਾ ਵਿੱਚ ਵੱਖ-ਵੱਖ ਉਦਾਹਰਨਾਂ ਨਾਲ ਉਹ ਇਹੀ ਬੋਧ ਕਰਾਉਣਾ ਚਾਹੁੰਦੀ ਹੈ ਮਨੁੱਖ ਨੂੰ ਇਹ ਗੱਲਾਂ ਕਿਵੇਂ ਅਸਹਾਈ ਬਣਾ ਦਿੰਦੀਆਂ ਹਨ-ਇਹ ਅਸਹਾਈ ਸੋਚ ਨੂੰ ਪੇਸ਼ ਕਰਦੀ ਇਹ ਕਵਿਤਾ ਸਾਡੀ ਵਸਤੂ-ਸਥਿਤੀ ਉੱਪਰ ਇੱਕ ਰੁਦਨ ਪੇਸ਼ ਕਰਦੀ ਹੈ।
ਸਾਨੂੰ ਪੂਰੀ ਉਮੀਦ ਹੈ ਕਿ ਸਾਥੀ ਅਧਿਆਪਕ ਆਪਣੀ ਯੋਗਤਾ ਨਾਲ ਉਪਰੋਕਤ ਸਾਰੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਹੋਰ ਵੀ ਜ਼ਿਆਦਾ ਗਹਿਰਾਈ ਨਾਲ ਕਰਨਗੇ, ਅਤੇ ਜੋ ਕਮੀਆਂ ਰਹਿ ਗਈਆਂ ਹੋਣਗੀਆਂ ਉਨ੍ਹਾਂ ਨੂੰ ਵੀ ਪੂਰਿਆਂ ਕਰਨਗੇ।
ਕਵਿਤਾ ਅਧਿਆਪਨ ਸੰਬੰਧੀ ਪਾਠ-ਯੋਜਨਾ
ਅਵਤਾਰ ਸਿੰਘ
ਅਧਿਆਪਕ ਦਾ ਨਾਂ : ਅਵਤਾਰ ਸਿੰਘ
ਜਮਾਤ : ਬਾਰ੍ਹਵੀਂ
ਵਿਸ਼ਾ : ਪੰਜਾਬੀ
ਮਿਤੀ:
ਸਮਾਂ:
ਉਪਵਿਸ਼ਾ : 'ਕੰਬਦੀ ਕਲਾਈ’ (ਭਾਈ ਵੀਰ ਸਿੰਘ ਰਚਿਤ ਕਵਿਤਾ)
ਆਪ ਉਦੇਸ਼ :
1) ਸਾਹਿਤ ਦੇ ਰੂਪ - 'ਕਵਿਤਾ' ਤੋਂ ਜਾਣੂ ਕਰਾਉਣਾ।
2) ਕਵਿਤਾ ਦੇ ਮੌਖਿਕ ਵਾਚਨ ਦੁਆਰਾ ਇਸ ਦੇ ਸੁਹਜਾਤਮਕ ਰਸ ਨੂੰ ਮਾਨਣਾ।
3) ਵਿਦਿਆਰਥੀਆਂ ਨੂੰ ਸਕੂਲ ਪਤ੍ਰਿਕਾ ਲਈ ਕਵਿਤਾ ਲਿਖਣ ਲਈ ਪ੍ਰੇਰਿਤ ਕਰਨਾ।
4) ਵਿਦਿਆਰਥੀਆਂ ਦੀ ਕਲਪਨਾਤਮਕ ਤੇ ਸਿਰਜਣਾਤਮਕ ਸ਼ਕਤੀਆਂ ਦਾ ਵਿਕਾਸ ਕਰਨਾ।
ਖਾਸ ਉਦੇਸ਼ : ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ 'ਕੰਬਦੀ ਕਲਾਈ' ਕਵਿਤਾ ਦਾ ਅਰਥ ਸਮਝ ਸਕਣ ਅਤੇ ਅਧਿਆਤਮਵਾਦੀ ਰਸ ਨੂੰ ਮਾਨਣਯੋਗ ਹੋ ਸਕਣ।
1. ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ ਕਵਿਤਾ 'ਕੰਬਦੀ ਕਲਾਈ’ ਦੇ ਖਾਸ ਪੈਰ੍ਹੇ ਨੂੰ ਯਾਦ ਕਰ ਸਕਣ। (ਗਿਆਨ)
2. ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ ਕਵਿਤਾ ਵਿਚਲੇ ਪੇਸ਼ ਅਰਥਾਂ ਨੂੰ ਸਾਧਾਰਨ ਰੂਪ ਵਿੱਚ ਗ੍ਰਹਿਣ ਕਰ ਸਕਣ। (ਗਿਆਨ)
3. ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ ਕਵਿਤਾ ਵਿਚਲੀ ਕਾਵਿਕ ਸੁੰਦਰਤਾ ਦੀ ਪਹਿਚਾਣ ਕਰ ਸਕਣ। (ਗਿਆਨ, ਸਿਰਜਣਾ)
4. ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ ਕਵਿਤਾ ਵਿਚਲੇ ਮੌਜੂਦ ਤੁਕਾਂਤ ਪ੍ਰਬੰਧ ਦਾ ਵਿਸ਼ਲੇਸ਼ਣ ਕਰ ਸਕਣ। (ਸਿਰਜਣਾ)
5. ਵਿਦਿਆਰਥੀਆਂ ਨੂੰ ਇਸ ਯੋਗ ਬਨਾਉਣਾ ਤਾਂ ਕਿ ਉਹ ਕਵਿਤਾ ਦਾ ਮੁਲਾਂਕਣ ਕਰ ਸਕਣ। (ਰਚਨਾਤਮਕ)
ਸਹਾਇਕ ਸਮੱਗਰੀ :
1) ਜਮਾਤ ਦਾ ਕਮਰਾ, ਬਲੈਕ ਬੋਰਡ, ਝਾੜਨ, ਸੰਕੇਤਕ ਅਤੇ ਚਾਕ ਅਤੇ ਪਾਠ ਪੁਸਤਕ 'ਕਾਵਿ ਯਾਤਰਾ'।
2) ਇੱਕ ਖੂਬਸੂਰਤ ਚਾਰਟ (ਜਿਸ ਵਿੱਚ ਕਵਿਤਾ ਦ੍ਰਿਸ਼ ਰੂਪ ਵਿੱਚ ਮੌਜੂਦ ਹੈ)।
ਪੂਰਵ ਗਿਆਨ ਦੀ ਪਰਖ :
ਪੂਰਵ ਗਿਆਨ ਦੀ ਪਰਖ ਕਰਨ ਲਈ ਅਧਿਆਪਕ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇਗਾ :
ਪ੍ਰ. 1. ਬੱਚਿਓ ਅਸੀਂ ਸਵੇਰੇ ਉਠ ਕੇ ਸਭ ਤੋਂ ਪਹਿਲਾ ਕਿਸ ਨੂੰ ਯਾਦ ਕਰਦੇ ਹਾਂ ?
ਉ. ਰੱਬ ਨੂੰ / ਪ੍ਰਮਾਤਮਾ ਨੂੰ / ਵਾਹਿਗੁਰੂ ਜੀ ਨੂੰ।
ਪ੍ਰ. 2. ਅਸੀਂ ਰੱਬ (ਪ੍ਰਮਾਤਮਾ) ਨੂੰ ਹੀ ਕਿਉਂ ਸਭ ਤੋਂ ਪਹਿਲਾਂ ਯਾਦ ਕਰਦੇ ਹਾਂ ?
ਉ. ਕਿਉਂਕਿ ਰੱਬ ਨੂੰ ਯਾਦ ਕਰਨ ਨਾਲ ਦਿਨ ਚੰਗਾ ਬਤੀਤ ਹੁੰਦਾ ਹੈ।
ਪ੍ਰ. 3. ਜਦੋਂ ਸਾਡੇ ਤੇ ਕੋਈ ਦੁੱਖ ਆਉਂਦਾ ਹੈ ਤਾਂ ਅਸੀਂ ਕਿਸ ਨੂੰ ਯਾਦ ਕਰਦੇ ਹਾਂ ?
ਉ. ਅਸੀਂ ਰੱਬ ਨੂੰ ਯਾਦ ਕਰਦੇ ਹਾਂ।
ਪ੍ਰ. 4. ਮਨੁੱਖ ਨੂੰ ਹਰ ਘੜੀ ਵਿੱਚ ਕਿਸ ਦਾ ਆਸਰਾ ਹੁੰਦਾ ਹੈ ?
ਉ. ਰੱਬ ਦਾ।
ਪ੍ਰ. 5. ਤੁਸੀਂ ਕੋਈ ਅਜਿਹੀ ਕਵਿਤਾ ਪੜ੍ਹੀ ਹੈ ਜਿਸ ਵਿੱਚ ਰੱਬ ਦਾ ਰਹੱਸਮਈ ਚਿਤਰਨ ਪੇਸ਼ ਕੀਤਾ ਗਿਆ ਹੋਵੇ?
ਉ. ਨਹੀਂ (ਸੰਭਾਵਿਤ ਉੱਤਰ)
ਭੂਮਿਕਾ :
ਵਿਦਿਆਰਥੀਆਂ ਦੇ ਜੁਆਬ ਤੋਂ ਬਾਅਦ ਅਧਿਆਪਕ ਆਪਣੇ ਵਿਸ਼ੇ ਬਾਰੇ ਜਾਣਕਾਰੀ ਦਿੰਦੇ ਹੋਏ ਕਹੇਗਾ ਕਿ ਅੱਜ ਅਸੀਂ ਭਾਈ ਵੀਰ ਸਿੰਘ ਦੁਆਰਾ ਰਚਿਤ 'ਕੰਬਦੀ ਕਲਾਈ' ਕਵਿਤਾ ਦਾ ਅਧਿਐਨ ਕਰਾਂਗੇ।
ਪੇਸ਼ਕਾਰੀ :
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਵਿਦਿਆਰਥੀ ਕਾਰਜ |
ਬਲੈਕ ਬੋਰਡ ਕਾਰਜ |
ਮੁਲਾਂਕਣ
|
ਪਾਠ ਪੁਸਤਕ 'ਕਾਵਿ-ਯਾਤਰਾ' ਵਿੱਚੋਂ ਭਾਈ ਵੀਰ ਸਿੰਘ ਰਚਿਤ ਕਵਿਤਾ 'ਕੰਬਦੀ ਕਲਾਈ’
ਸੁਪਨੇ ਵਿੱਚ ... .... .... ਚਕਾਚੂੰਧ ਹੈ ਛਾਈ’ |
ਅਧਿਆਪਕ ਵਿਦਿਆਰਥੀਆਂ ਨੂੰ ਦੱਸਦਾ ਹੈ ਕਿ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਾਵਿ ਦੇ ਮੋਢੀ ਸਨ। ਭਾਈ ਵੀਰ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਵਿਖੇ 5 ਦਸੰਬਰ 1872 ਈ. ਨੂੰ ਸਰਦਾਰ ਚਰਨ ਸਿੰਘ ਜੀ ਦੇ ਘਰ ਹੋਇਆ। ਭਾਈ ਵੀਰ ਸਿੰਘ ਜੀ ਨੇ ਪੰਜਾਬੀ ਸਾਹਿਤ ਨੂੰ ਅਨੇਕਾਂ ਰਚਨਾਵਾਂ ਨਾਲ ਭਰਪੂਰ ਕੀਤਾ ਜਿਨ੍ਹਾਂ ਵਿੱਚ 'ਲਹਿਰਾਂ ਦੇ ਹਾਰ', ਮਟਕ ਹੁਲਾਰੇ', 'ਬਿਜਲੀਆਂ ਦੇ ਹਾਰ', 'ਕੰਬਦੀ ਕਲਾਈ', 'ਮੇਰੇ ਸਾਂਈਆਂ ਜੀਓ, ਕੰਤ ਸਹੇਲੀ', 'ਨਨਾਣ ਭਰਜਾਈ', 'ਪ੍ਰੀਤ ਵੀਣਾਂ', 'ਪਿਆਰ ਅੱਥਰੂ, 'ਆਵਾਜ਼ ਆਈ' ਆਦਿ ਰਚਨਾਵਾਂ ਸ਼ਾਮਲ ਹਨ। ਭਾਈ ਵੀਰ ਸਿੰਘ ਜੀ ਦੀ ਕਵਿਤਾ ਵਿਸ਼ੇ ਪੱਖ ਤੋਂ ਮਹਾਨ ਅਤੇ ਰੂਪਕ ਪੱਖ ਤੋਂ ਵਿਲੱਖਣ ਹੁੰਦੀ ਹੈ।
|
ਵਿਦਿਆਰਥੀ ਧਿਆਨ ਨਾਲ ਸੁਣਨਗੇ |
ਵਿਸ਼ਾ-ਕਵਿਤਾ ‘ਕੰਬਦੀ ਕਲਾਈ’ ਕਵੀ-ਭਾਈ ਵੀਰ ਸਿੰਘ |
|
|
ਅਧਿਆਪਕ ਪਾਠ ਪੁਸਤਕ ਵਿੱਚੋਂ ਕਵਿਤਾ ਦਾ ਸ਼ੁੱਧ ਰੂਪ ਵਿੱਚ ਮੌਖਿਕ ਵਾਚਨ ਕਰੇਗਾ |
ਵਿਦਿਆਰਥੀ ਧਿਆਨ ਨਾਲ ਸੁਣਨਗੇ |
|
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਵਿਦਿਆਰਥੀ ਕਾਰਜ |
ਬਲੈਕ ਬੋਰਡ ਕਾਰਜ |
ਮੁਲਾਂਕਣ
|
|
ਅਧਿਆਪਕ ਵਿਦਿਆਰਥੀਆਂ ਨੂੰ ਕਿਤਾਬਾਂ ਖੋਲਣ ਲਈ ਕਹੇਗਾ ਅਤੇ ਕਵਿਤਾ ਦਾ ਸ਼ੁੱਧ, ਸਪਸ਼ਟ ਸੁਰ ਵਿੱਚ ਆਦਰਸ਼ ਪਾਠ ਪੇਸ਼ ਕਰੇਗਾ।
|
ਵਿਦਿਆਰਥੀ ਧਿਆਨ ਨਾਲ ਸੁਣਨਗੇ
|
|
|
|
ਅਧਿਆਪਕ ਵੱਲੋਂ ਵਿਦਿਆਰਥੀ ਨੂੰ ਹੁਣ ਵਿਧੀ ਅਨੁਸਾਰ ਕਵਿਤਾ ਪਾਠ ਕਰਨ ਲਈ ਕਿਹਾ ਜਾਵੇਗਾ |
ਇੱਕ-ਦੋ ਵਿਦਿਆਰਥੀਆਂ ਵੱਲੋਂ ਕਵਿਤਾ ਦਾ ਵਿਅਕਤੀਗਤ ਪਾਠ ਕੀਤਾ ਜਾਵੇਗਾ। |
|
|
|
ਸਮੂਹਗਤ ਕਵਿਤਾ ਪਾਠ :- ਅਧਿਆਪਕ ਜਮਾਤ ਦੋ ਭਾਗਾਂ ਵਿੱਚ ਵੰਡ ਕੇ ਪਹਿਲਾਂ ਇੱਕ ਭਾਗ ਪਾਸੋਂ ਸ਼ੁੱਧ ਤੇ ਸਪਸ਼ਟ ਰੂਪ ਵਿੱਚ ਕਵਿਤਾ ਪਾਠ ਕਰਵਾਏਗਾ |
ਵਿਦਿਆਰਥੀਆਂ ਦੇ ਇੱਕ ਭਾਗ ਪਾਸੋਂ ਕਵਿਤਾ ਪਾਠ ਕੀਤਾ ਜਾਵੇਗਾ। |
ਇੱਕ ਖੂਬਸੂਰਤ ਚਾਰਟ ਦਾ ਪ੍ਰਯੋਗ |
|
|
ਸਮੂਹਗਤ ਕਵਿਤਾ ਪਾਠ :- ਫਿਰ ਅਧਿਆਪਕ ਜਮਾਤ ਦੇ ਦੂਜੇ ਭਾਗ ਪਾਸੋਂ ਕਵਿਤਾ ਪਾਠ ਕਰਵਾਏਗਾ |
ਵਿਦਿਆਰਥੀਆਂ ਦੇ ਦੂਜੇ ਭਾਗ ਪਾਸੋਂ ਕਵਿਤਾ ਪਾਠ ਕੀਤਾ ਜਾਵੇਗਾ ਅਤੇ ਬਾਕੀ ਵਿਦਿਆਰਥੀ ਧਿਆਨ ਨਾਲ ਸੁਣਨਗੇ। |
|
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਵਿਦਿਆਰਥੀ ਕਾਰਜ |
ਬਲੈਕ ਬੋਰਡ ਕਾਰਜ |
ਮੁਲਾਂਕਣ
|
|
ਅਧਿਆਪਕ ਵੱਲੋਂ ਕਵਿਤਾ ਦੇ ਪਹਿਲੇ ਪੈਰ੍ਹੇ ਦਾ ਤਰਤੀਬ ਅਨੁਸਾਰ ਅਰਥ ਇੱਕ ਖੂਬਸੂਰਤ ਚਾਰਟ ਦੇ ਮਾਧਿਅਮ ਰਾਹੀਂ ਦੱਸਿਆ ਜਾਵੇਗਾ ਕਿ ਚਾਰਟ ਵਿੱਚ ਚਿਤਰਿਤ ਰੂਪਮਾਨ ਦੇ ਆਧਾਰ ਤੇ ਤੁਹਾਨੂੰ ਵਿਖਾਇਆ ਜਾ ਰਿਹਾ ਹੈ ਕਿ ਭਾਈ ਵੀਰ ਸਿੰਘ ਜੀ ਨੇ ਸੁਫ਼ਨੇ ਵਿੱਚ ਆਪਣੇ ਪਿਆਰੇ ਪਰਮਾਤਮਾ ਦੇ ਪ੍ਰਾਪਤ ਹੋਏ ਸੂਖਮ ਤੇ ਵਿਸਮਾਦਮਈ ਮੇਲ ਦੇ ਅਨੁਭਵ ਦਾ ਉਲੇਖ ਕੀਤਾ ਹੈ। ਕਵਿਤਾ ਦੀ ਮੁੱਢਲੀ ਸਤਰਾਂ ਚਾਰਟ ਦੇ ਰੂਪ ਵਿੱਚ ਮੌਜੂਦ ਰੂਪਮਾਨ ਨੂੰ ਪੇਸ਼ ਕਰਦੀਆਂ ਹਨ ਜਿਸ ਵਿੱਚ ਭਾਈ ਸਾਹਿਬ ਦੇ ਸੁਪਨੇ ਵਿੱਚ ਮਿਲੇ ਆਪਣੇ ਪਿਆਰੇ ਪ੍ਰੀਤਮ(ਪ੍ਰਮਾਤਮਾ) ਨੂੰ ਗਲਵੱਕੜੀ ਪਾਉਣ ਤੇ ਉਸ ਅਵਤਾਰ ਰੂਪੀ ਛੋਹ ਦੇ ਚਰਨਾਂ ਵਿੱਚ ਸੀਸ ਝੁਕਾਉਣ ਨੂੰ ਬਿਆਨ ਕੀਤਾ ਹੈ। ਭਾਈ ਵੀਰ ਸਿੰਘ ਪ੍ਰਮਾਤਮਾ ਦੀ ਸਥੂਲ ਹੋਂਦ ਦਾ ਨਹੀਂ ਸਗੋਂ ਰੌਸ਼ਨੀ ਰੂਪ ਵਿੱਚ ਹਾਜ਼ਰ ਸੂਖਮ ਰੂਪ ਨੂੰ ਸਤਰਾਂ ਵਿੱਚ ਦੱਸਦੇ ਹਨ ਉਹ ਕਹਿੰਦੇ ਹਨ ਕਿ ਪ੍ਰੀਤਮ ਭਾਵ ਪ੍ਰਮਾਤਮਾ ਦੇ ਉੱਚਾ ਹੋਣ ਕਾਰਨ ਜਗਿਆਸੂ |
ਵਿਦਿਆਰਥੀ ਧਿਆਨ ਚਾਰਟ ਨੂੰ ਵੇਖਣਗੇ ਅਤੇ ਅਧਿਆਪਕ ਵੱਲੋਂ ਦਿੱਤੇ ਜਾ ਰਹੇ ਵਿਚਾਰ ਨੂੰ ਧਿਆਨ ਨਾਲ ਸੁਣਨਗੇ।
ਵਿਦਿਆਰਥੀ ਵੱਲੋਂ ਜੁਆਬ-ਰੱਬ ਨੂੰ ਗਲਵੱਕੜੀ ਪਾਉਣ ਦੀ ਚਾਹ ਰੱਖਦੀ ਹੈ।
ਵਿਦਿਆਰਥੀ ਵੱਲੋਂ ਜੁਆਬ-ਰੋਸ਼ਨੀ ਰੂਪ ਵਿੱਚ ਪ੍ਰਭੂ ਪ੍ਰੀਤਮ ਨਜ਼ਰ ਆਉਂਦੇ ਹਨ। |
ਪਹਿਲੇ ਭਾਗ ਦੇ ਔਖੇ ਸ਼ਬਦ ਧਾ: ਦੌੜ ਕੇ ਗਲਵੱਕੜੀ: ਗਲੇ ਲਗਾਉਣਾ ਨਿਰਾ ਸੁਰ : ਸ਼ੁਧ ਰੌਸ਼ਨੀ ਸੀਸ: ਸਿਰ ਕਲਾਈ : ਗੁੱਟ (ਵੀਣੀ) ਨਿਵਾਇਆ : ਝੁਕਾਇਆ ਕਾਈ: ਕੋਈ
ਤੁਕਾਂਤ ਪਾਈ, ਕਲਾਈ, ਕਾਈ |
ਪ੍ਰ. ਜੀਵ ਆਤਮਾ ਕਿਸ ਨੂੰ ਗਲਵੱਕੜੀ ਪਾਉਣਾ ਚਾਹੁੰਦੀ ਹੈ ?
ਪ੍ਰ. ਕਿਸ ਰੂਪ ਵਿੱਚ ਪ੍ਰਭੂ-ਪ੍ਰੀਤਮ ਨਜ਼ਰ ਆਉਂਦੇ ਹਨ?
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਵਿਦਿਆਰਥੀ ਕਾਰਜ |
ਬਲੈਕ ਬੋਰਡ ਕਾਰਜ |
ਮੁਲਾਂਕਣ
|
|
ਦਾ ਸੀਸ ਪ੍ਰਭੂ ਦੀ ਛੋਹ ਤੋਂ ਵਾਂਝਾ ਰਹਿ ਗਿਆ।
ਅਧਿਆਪਕ ਵੱਲੋਂ ਕਵਿਤਾ ਦੇ ਦੂਜੇ ਪੈਰ੍ਹੇ ਦਾ ਤਰਤੀਬ ਅਨੁਸਾਰ ਅਰਥ ਦੱਸਿਆ ਜਾਵੇਗਾ ਕਿ ਇਸ ਪ੍ਰਸੰਗ ਵਿੱਚ ਭਾਈ ਵੀਰ ਸਿੰਘ ਜੀ ਦੱਸਦੇ ਹਨ ਕਿ ਜੀਵ ਆਤਮਾ ਪ੍ਰਭੂ ਦਾ ਲੜ ਫੜਨ ਲਈ ਬੇਤਾਬ ਹੈ ਉਹ ਭੱਜਦੀ ਹੈ ਫੜਨ ਲਈ ਪਰ ਉਹ ਰੱਬੀ ਛੋਹ ਉਸ ਜੀਵ ਆਤਮਾ ਦੇ ਹੱਥ ਵਿੱਚ ਨਹੀਂ ਆ ਸਕੀ। ਜੀਵ ਆਤਮਾ ਉਹ ਛੋਹ ਦੇ ਵੱਲ ਪ੍ਰਭਾਵਿਤ ਹੈ। ਮਿੱਟੀ ਚਮਕ ਪਈ ਹੈ ਲਿਸ਼ਕਦੀ ਪਈ ਹੈ ਕਿਉਂਕਿ ਜਿੱਥੇ ਜਿੱਥੇ ਪ੍ਰਭੂ ਦੀ ਛੋਹ ਦੇ ਚਰਨ ਪਾਏ ਹਨ ਉੱਥੇ ਹਰ ਪਾਸੇ ਵਿੱਚ ਰੌਸ਼ਨਾਈ ਜਿਹਾ ਖੂਬਸੂਰਤ ਮਾਹੌਲ ਹੈ। ਬਿਜਲੀ ਵੀ ਉਸ ਪ੍ਰਭੂ-ਪ੍ਰਮਾਤਮਾ ਦੀ ਲਿਸ਼ਕ ਦੇ ਅੱਗੇ ਕਮਜ਼ੋਰ ਪੈ ਗਈ ਹੈ ਪ੍ਰਭੂ ਦੀ ਚਕਾਚੌਂਧ ਸਾਰੇ ਪਾਸੇ ਛਾ ਗਈ ਹੈ ਹੁਣ ਹਰ ਪਾਸੇ ਕੇਵਲ ਪ੍ਰਭੂ ਦਾ ਦਰਸ ਨਜ਼ਰ ਆਉਂਦਾ ਹੈ। ਤੁਸੀਂ ਇਸ ਵਿਆਖਿਆਤਮਕ ਅਰਥ ਨੂੰ ਚਾਰਟ ਦੇ ਮਾਧਿਅਮ ਰਾਹੀਂ ਵੀ ਵੇਖ ਸਕਦੇ ਹੋ। |
ਵਿਦਿਆਰਥੀ ਧਿਆਨ ਨਾਲ ਸੁਣਨਗੇ ਅਤੇ ਨੋਟ ਕਰ ਲੈਣਗੇ।
ਵਿਦਿਆਰਥੀ ਵੱਲੋਂ ਜੁਆਬ- ਪ੍ਰਭੂ ਦੀ ਛੋਹ ਨਾਲ ਮਿੱਟੀ ਲਿਸ਼ਕ ਪਈ। |
ਦੂਜੇ ਭਾਗ ਦੇ ਔਖੇ ਸ਼ਬਦ ਬਿਜਲੀ ਲਹਿਰਾਂ :ਬਿਜਲੀ ਦੀ ਚਮਕ ਵਰਗਾ ਲੂੰਆਂ- ਲੂ-ਕੰਡੇ ਖੜ੍ਹੇ ਹੋਣਾ ਕੂੰਦ: ਚਮਕ ਥਰਰਾਂਦੀ : ਕੰਬਦੀ ਚਕਾਚੌਂਧ : ਤਿੱਖੀ ਰੌਸ਼ਨੀ
ਤੁਕਾਂਤ ਲਾਈ, ਛਾਈ |
ਪ੍ਰ. ਕਿਸ ਦੀ ਛੋਹ ਨਾਲ ਮਿੱਟੀ ਲਿਸ਼ਕ ਪਈ?
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਵਿਦਿਆਰਥੀ ਕਾਰਜ |
ਬਲੈਕ ਬੋਰਡ ਕਾਰਜ |
ਮੁਲਾਂਕਣ
|
|
ਅਧਿਆਪਕ ਕੰਬਦੀ ਕਲਾਈ' ਕਵਿਤਾ ਦੇ ਅਰਥ ਨੂੰ ਆਪਣੇ ਸ਼ਬਦਾਂ ਵਿੱਚ ਦਸੇਗਾ ਕਿ ਭਾਈ ਵੀਰ ਸਿੰਘ ਜੀ ਨੇ ਆਪਣੀ ਇਸ ਹੱਥਲੀ ਕਵਿਤਾ ਵਿੱਚ ਸੁਪਨੇ ਅਤੇ ਸੁਚੇਤਨਾ ਦਾ ਸੁੰਦਰ ਸੁਮੇਲ ਕੀਤਾ ਹੈ। ਕਵਿਤਾ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਪਨੇ ਦਾ ਵਾਤਾਵਰਨ ਹੈ। ਸੰਪੂਰਨ ਕਵਿਤਾ ਵਿੱਚ ਤਨਾਓ ਹੈ ਪਰ ਤਨਾਓ ਤੋਂ ਮਿਲਣ ਵਾਲੀ ਅਸ਼ਾਂਤੀ ਨਹੀਂ ਹੈ। |
ਵਿਦਿਆਰਥੀ ਵੱਲੋਂ ਜੁਆਬ-ਉੱਚਾ ਰੱਬ ਹੈ ਅਤੇ ਜੀਵ ਆਤਮਾ ਦੀ ਉਸ ਪ੍ਰਭੂ ਅੱਗੇ ਪੇਸ਼ (ਹਾਜ਼ਰੀ) ਨਹੀਂ ਪਈ। |
'ਕੰਬਦੀ ਕਲਾਈ' ਨਾਲ ਸੰਬੰਧਤ ਇੱਕ ਖੂਬਸੂਰਤ ਚਾਰਟ ਬਲੈਕ ਬੋਰਡ 'ਤੇ ਟੰਗਿਆ ਹੋਇਆ ਹੈ ਜੋ ਕਿ ਕਵਿਤਾ ਦੇ ਅਰਥਾਂ ਨੂੰ ਸਾਫ ਅਤੇ ਸਪਸ਼ਟ ਰੂਪ ਵਿੱਚ ਪ੍ਰਸਤੁਤ ਕਰਦਾ ਪਿਆ ਹੈ। |
ਪ੍ਰ. ਇਸ ਕਵਿਤਾ ਵਿੱਚ ਉੱਚਾ ਕੌਣ ਹੈ ਅਤੇ ਕਿਸ ਦੀ ਪੇਸ਼ ਨਹੀਂ ਛਾਈ ? |
ਬੋਧ ਪ੍ਰਸ਼ਨ :
ਪ੍ਰ. 1. ਕਵਿਤਾ ਵਿੱਚੋਂ ਤੁਹਾਨੂੰ ਕਵਿਤਾ ਦਾ ਕਿਹੜਾ ਪੈਰ੍ਹਾ ਸਭ ਤੋਂ ਜ਼ਿਆਦਾ ਚੰਗਾ ਲਗਦਾ ਹੈ ?
ਉ. ਪਹਿਲਾ ਪੈਰ੍ਹਾ
ਪ੍ਰ. 2. ਇਹ ਪੈਰ੍ਹਾ ਤੁਹਾਨੂੰ ਕਿਉਂ ਚੰਗਾ ਲੱਗਦਾ ਹੈ ?
ਉ. ਕਿਉਂਕਿ ਇਸ ਪੈਰ੍ਹੇ ਵਿੱਚ ਪ੍ਰਮਾਤਮਾ ਨਾਲ ਹੋਏ ਮੇਲ ਬਾਰੇ, ਉਸ ਪ੍ਰਭੂ ਨਾਲ ਪਈ ਗਲਵੱਕੜੀ ਬਾਰੇ ਜ਼ਿਕਰ ਆਇਆ ਹੈ ਅਤੇ ਪ੍ਰਮਾਤਮਾ ਦੀ ਇੱਕ ਸ਼ੁੱਧ ਛੋਹ ਰੌਸ਼ਨੀ ਰੂਪ ਵਿੱਚ ਨਜ਼ਰ ਆਉਂਦੀ ਹੈ, ਜੋ ਕਿ ਪ੍ਰਭੂ ਦੇ ਨੇੜੇ ਹੋਣ ਦਾ ਅਹਿਸਾਸ ਦਰਸਾਉਂਦੀ ਹੈ।
ਦੁਹਰਾਓ :
ਅਧਿਆਪਕ ਕਵਿਤਾ ਦੀ ਵਿਆਖਿਆ ਕਰੇਗਾ ਅਤੇ ਕੁਝ ਸਵਾਲ ਪੁੱਛੇਗਾ :
ਪ੍ਰ. 1. ਕਵੀ ਕਿਸ ਦੀ ਛੋਹ ਨੂੰ ਗਲਵੱਕੜੀ ਪਾਉਣਾ ਚਾਹੁੰਦਾ ਹੈ ?
ਉ. ਰੱਬ ਦੀ।
ਪ੍ਰ. 2. ਕਵੀ ਦੀ ਕਲਾਈ ਕਿਉਂ ਕੰਬ ਰਹੀ ਹੈ ?
ਉ. ਕਿਉਂਕਿ ਕਵੀ ਰੱਬੀ ਛੋਹ ਨਿਰਾ ਨੂਰ ਨੂੰ ਗਲਵੱਕੜੀ ਪਾਉਣ ਦਾ ਯਤਨ ਕਰ ਰਿਹਾ ਹੈ ਜੋ ਕਿ ਇੱਕ ਅਕਾਲ ਪੁਰਖ ਦੀ ਛੋਹ ਹੈ ਜਿਸ ਨੂੰ ਗਲਵੱਕੜੀ ਜਾਂ ਕਲਾਈਆਂ ਦੇ ਮਾਧਿਅਮ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਘਰ ਦਾ ਕੰਮ :
ਪ੍ਰ. 1. ਕਵਿਤਾ ਦਾ ਕੇਂਦਰੀ ਭਾਵ ਕੀ ਹੈ ?
ਪ੍ਰ. 2. ਕਵਿਤਾ ਵਿਚਲੇ ਤੁਕਾਂਤ ਦੱਸੋ ?
ਪ੍ਰ. 3. 'ਕੰਬਦੀ ਕਲਾਈ’ ਕਵਿਤਾ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
“ਕੰਧਾਂ ਰੇਤ ਦੀਆਂ" : ਵਿਸ਼ੇਗਤ ਅਧਿਐਨ
ਡਾ. ਪ੍ਰਿਥਵੀ ਰਾਜ ਥਾਪਰ
ਇਸ ਅਧਿਆਇ ਵਿੱਚ ਅਸੀਂ ਪੰਜਾਬੀ ਦੇ ਉੱਘੇ ਨਾਟਕਕਾਰ ਗੁਰਚਰਨ ਸਿੰਘ ਜਸੂਜਾ ਦੇ ਨਾਟਕ "ਕੰਧਾਂ ਰੇਤ ਦੀਆਂ" ਵਿੱਚ ਪ੍ਰਸਤੁਤ ਚਾਰ ਐਕਟਾਂ (ਕਾਂਡ) ਬਾਰੇ ਵਿਚਾਰ ਕਰਾਂਗੇ। ਜਸੂਜਾ ਨੇ ਇਸ ਨਾਟਕ ਨੂੰ ਚਾਰ ਭਾਗਾਂ 'ਚ ਵੰਡ ਕੇ ਪੇਸ਼ ਕੀਤਾ ਹੈ। ਭ੍ਰਿਸ਼ਟਾਚਾਰ ਦਾ ਯਥਾਰਥਕ ਰੂਪ ਪੇਸ਼ ਕਰਨ ਵਾਸਤੇ ਨਾਟਕਕਾਰ ਨੇ ਸੁਚੇਤ ਪੱਧਰ 'ਤੇ ਇਹ ਤਕਨੀਕ ਅਪਣਾਈ ਹੈ। ਇਹ ਚਾਰੇ ਐਕਟ ਇਸ ਦੇ ਮੁੱਖ-ਪਾਤਰ ਬਾਊ ਬਚਨ ਸਿੰਘ ਦੇ ਘਰ ਦੇ ਡਰਾਇੰਗ ਰੂਮ ਵਿੱਚ ਵਾਪਰਦੇ ਹਨ। ਇਨ੍ਹਾਂ ਰਾਹੀਂ ਹੋਈ ਨਾਟਕੀ ਆਪਣੀ ਚਰਮ ਸੀਮਾ ਵੱਲ ਵਧਦੀ ਹੈ। ਹੇਠ ਲਿਖੇ ਅਨੁਸਾਰ ਅਸੀਂ ਚਾਰ ਐਕਟਾਂ ਦਾ ਵੇਰਵੇ ਸਹਿਤ ਅਧਿਐਨ ਕਰ ਸਕਦੇ ਹਾਂ।
ਪਹਿਲੇ ਐਕਟ ਵਿੱਚ ਬਚਨ ਸਿੰਘ ਅਤੇ ਨੇਕ ਰਾਮ ਭੰਡਾਰੀ ਦੇ ਸੰਵਾਦ 'ਚੋਂ ਭ੍ਰਿਸ਼ਟਾਚਾਰ ਦਾ ਪਰਦਾ ਫ਼ਾਸ਼ ਹੁੰਦਾ ਹੈ। ਬਚਨ ਸਿੰਘ ਡਾਕਖਾਨੇ ਦੀ ਨੌਕਰੀ ਤੋਂ ਸੇਵਾ-ਮੁਕਤ ਹੋਇਆ ਹੈ। ਪਰ ਉਹ ਭੰਡਾਰੀ ਨਾਲ ਮਿਲ ਕੇ ਬਨਾਉਟੀ ਕੁਨੀਨ ਵੇਚ ਕੇ ਦੋ ਮਕਾਨ ਬਣਾਉਂਦਾ ਹੈ। ਬੇਈਮਾਨੀ ਦੀ ਕਮਾਈ ਨਾਲ ਬਚਨ ਸਿੰਘ ਆਪਣੇ ਪੁੱਤਰ ਕੁੰਦਨ ਸਿੰਘ ਨੂੰ ਵਲੈਤ ਵਿੱਚ ਪੜ੍ਹਾ ਲੈਂਦਾ ਹੈ। ਨੇਕ ਰਾਮ ਭੰਡਾਰੀ, ਬਚਨ ਸਿੰਘ ਨੂੰ ਮਿਲਣ ਉਸ ਦੇ ਘਰ ਆਉਂਦਾ ਹੈ। ਭੰਡਾਰੀ ਦਾ ਰੰਗ-ਢੰਗ ਨੇਤਾ ਵਰਗਾ ਹੈ। ਉਸ ਦੇ ਆਉਣ ਤੋਂ ਪਹਿਲਾਂ ਬਚਨ ਸਿੰਘ ਤੇ ਉਸ ਦੀ ਪਤਨੀ ਇੰਜੀਨੀਅਰ ਬਣ ਚੁੱਕੇ ਆਪਣੇ ਪੁੱਤਰ ਕੁੰਦਨ ਸਿੰਘ ਦੀ ਸ਼ਲਾਘਾ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਹਨ। ਭੰਡਾਰੀ ਦੇ ਆਉਣ 'ਤੇ ਬਚਨ ਸਿੰਘ ਉਸ ਨਾਲ ਗੱਲਾਂ ਵਿੱਚ ਰੁਝ ਜਾਂਦਾ ਹੈ। ਵਾਰਤਾਲਾਪ ਦੌਰਾਨ ਭੰਡਾਰੀ ਦੱਸਦਾ ਹੈ ਕਿ ਉਸ ਨੇ ਰਾਧੇ ਸ਼ਾਮ ਨੂੰ ਚਾਰ ਬੱਸਾਂ ਦੇ ਪਰਮਿਟ ਬਣਵਾ ਕੇ ਦਿੱਤੇ ਹਨ। ਇਸ ਦੇ ਬਦਲੇ ਵਿੱਚ ਉਸ ਨੇ ਆਪਣੀ ਵੀ ਦੁਆਨੀ ਪੱਤੀ (ਹਿੱਸਾ) ਪਾ ਲਈ ਹੈ। ਭੰਡਾਰੀ, ਬਚਨ ਸਿੰਘ ਨੂੰ ਸੂਤਰ ਦਾ ਕੋਟਾ ਮਿਲ ਜਾਣ ਦੀ ਜਾਣਕਾਰੀ ਦਿੰਦਾ ਹੈ। ਦਰਅਸਲ ਉਹ ਕਾਰਖਾਨਾ ਨਾ ਲਾ ਕੇ ਬਾਹਰੋਂ-ਬਾਹਰ ਮਾਲ ਵੇਚ ਕੇ ਨਫ਼ਾ ਕਮਾਉਣਾ ਚਾਹੁੰਦਾ ਹੈ। ਉਹ ਅਫ਼ਸਰ ਨੂੰ ਕਾਰਖਾਨਾ ਜਾਂ ਹਿਸਾਬ ਦਿਖਾਉਣ ਬਗੈਰ ਹੀ 'ਉਪਰੋਂ ਡਾਂਟ ਪੁਆ ਕੇ’ ਸੂਤਰ ਦਾ ਕੋਟਾ ਮਨਜ਼ੂਰ ਕਰਵਾ ਲੈਂਦਾ ਹੈ। ਬਚਨ ਸਿੰਘ ਸਬ-ਪੋਸਟਮਾਸਟਰ ਦੇ ਅਹੁਦੇ ਤੱਕ ਹੀ ਪਹੁੰਚ ਸਕਣ ਨੂੰ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਮੰਨਦਾ। ਉਸ ਦਾ ਪੁਰਾਣਾ ਭਾਈਵਾਲ ਭੰਡਾਰੀ ਆਪਣੀ ਵਡਿਆਈ ਕਰਦਾ ਹੋਇਆ ਬਚਨ ਸਿੰਘ ਨੂੰ ਵਪਾਰ ਲਈ ਹਿੰਮਤ ਹਾਰ ਜਾਣ ਦਾ ਤਾਹਨਾ ਮਾਰਦਾ ਹੈ।
ਇੱਕ ਹੋਰ ਪਾਤਰ ਮਾਮੀ ਬਚਨ ਸਿੰਘ ਦੇ ਘਰ ਆਉਂਦੀ ਹੈ। ਉਹ ਵਹਿਮ-ਭਰਮ ਦੀ ਸ਼ਿਕਾਰ ਹੈ। ਬਚਨ ਸਿੰਘ ਦੇ ਘਰ ਵਿੱਚ ਨਾ ਮਿਲਣ ਦਾ ਕਾਰਨ ਉਹ ਘਰੋਂ ਚੱਲਣ ਸਮੇਂ ਵਾਪਰੀਆਂ ਘਟਨਾਵਾਂ ਨੂੰ ਮੰਨਦੀ ਹੈ। ਉਹ ਸੱਜੀ ਅੱਖ ਫਰਕਣ, ਰਸਤੇ 'ਚ ਬਿੱਲੀ ਅਤੇ ਬਾਹਮਣ ਦੇ ਮੱਥੇ ਲੱਗਣ 'ਤੇ ਅਜਿਹਾ ਭਰਮ ਪਾਲਦੀ ਹੈ। ਉਹ ਦੇਸੀ ਖਾਣਿਆ ਦੀ ਸ਼ੌਕੀਨ ਹੈ। ਇਸ ਲਈ ਉਹ ਸ਼ਹਿਰੀ ਖਾਣੇ ਦੀ ਬਜਾਏ ਪਿੰਡਾਂ ਦੀਆਂ 'ਨਿਆਮਤਾਂ' ਜਿਵੇਂ ਮੱਖਣ, ਸਾਗ, ਘਿਉ,
ਲੱਸੀ ਪਸੰਦ ਕਰਦੀ ਹੈ। ਮਾਮੀ ਕੁੰਦਨ ਵਾਸਤੇ ਰਿਸ਼ਤੇ ਦੀ ਦੱਸ ਪਾਉਂਦੀ ਹੈ। ਪਰ ਕੁੰਦਨ ਸਿੰਘ ਆਪਣੇ ਦਫ਼ਤਰ ਦੀ ਮੁਲਾਜ਼ਮ ਉਰਮਲਾ ਵਿੱਚ ਦਿਲਚਸਪੀ ਰੱਖਦਾ ਹੈ। ਉਹ ਇੱਕ ਇਮਾਨਦਾਰ ਅਫ਼ਸਰ ਹੈ। ਰਿਸ਼ਵਤ ਨਾ ਮਿਲਣ ਕਾਰਨ ਸਾਰਾ ਦਫ਼ਤਰ ਉਸ ਤੋਂ ਪ੍ਰੇਸ਼ਾਨ ਹੈ। ਉਰਮਲਾ ਉਸ ਨੂੰ ਇਸ ਹਾਲਤ ਬਾਰੇ ਸੁਚੇਤ ਕਰਦੀ ਹੋਈ ਤਾਰਾ ਚੰਦ ਨਾਂ ਦੇ ਮੁਲਾਜ਼ਮ ਦਾ ਜ਼ਿਕਰ ਕਰਦੀ ਹੈ।
ਦੂਜੇ ਐਕਟ ਵਿੱਚ ਮੌਕਾ-ਪ੍ਰਸਤੀ ਭਾਰੂ ਹੈ। ਬਚਨ ਸਿੰਘ ਸਮਾਜਕ ਰਿਸ਼ਤਿਆਂ ਦੀ ਬੁਣਦੀ ਲਈ ਦਾਅ ਖੇਡਦਾ ਨਜ਼ਰ ਆਉਂਦਾ ਹੈ। ਮਾਮੀ ਜਿਸ ਕੁੜੀ ਦਾ ਕੁੰਦਨ ਸਿੰਘ ਲਈ ਰਿਸ਼ਤਾ ਲਿਆਉਂਦੀ ਹੈ, ਉਹ ਦੀਪਾਂ ਦੀ ਭਤੀਜੀ ਹੈ। ਦੀਪਾਂ ਕੁੰਦਨ ਦੇ ਪਿਤਾ ਬਚਨ ਸਿੰਘ ਦੀ ਪ੍ਰੇਮਿਕਾ ਸੀ, ਜਿਸ ਨਾਲ ਉਸ ਦਾ ਵਿਆਹ ਨਹੀਂ ਹੋ ਸਕਿਆ ਸੀ। ਬਚਨ ਸਿੰਘ ਇਸ ਰਿਸ਼ਤੇ ਵਿੱਚ ਵਿਸ਼ੇਸ਼ ਰੁਚੀ ਲੈਂਦਾ ਹੈ। ਇਸ ਬਹਾਨੇ ਉਹ ਦੀਪਾਂ ਨਾਲ ਟੁੱਟੇ ਰਿਸ਼ਤੇ 'ਚੋਂ ਤਸੱਲੀ ਹਾਸਲ ਕਰਨੀ ਚਾਹੁੰਦਾ ਹੈ। ਬਚਨ ਸਿੰਘ ਆਪਣੀ ਪਤਨੀ ਲਛਮੀ ਰਾਹੀਂ ਕੁੰਦਨ ਸਿੰਘ ਨਾਲ ਰਿਸ਼ਤੇ ਦੀ ਗੱਲ ਤੋਰਦਾ ਹੈ। ਮੌਕਾ-ਪ੍ਰਸਤੀ ਦੀ ਇੱਕ ਹੋਰ ਉਦਾਹਰਨ ਹੈ ਪਾਤਰ ਤਾਰਾ ਚੰਦ। ਉਹ ਸੋਚੀ ਸਮਝੀ ਰਣਨੀਤੀ ਤਹਿਤ ਠੇਕੇਦਾਰ ਰਾਮ ਸਿੰਘ ਨੂੰ ਕੁੰਦਨ ਸਿੰਘ ਨਾਲ ਮਿਲਾਉਂਦਾ ਹੈ। ਰਾਮ ਸਿੰਘ ਆਪਣਾ ਮਾਲ ਖਰੀਦਣ ਲਈ ਜ਼ੋਰ ਪਾਉਂਦਾ ਹੈ। ਪਰ ਕੁੰਦਨ ਸਿੰਘ ਮਾਲ ਦੀ ਕਿਸਮ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ। ਮਕਸਦ ਹੱਲ ਨਾ ਹੋਣ ਦੀ ਸੂਰਤ ਵਿੱਚ ਤਾਰਾ ਚੰਦ ਸ਼ੈਤਾਨੀ ਖੇਡ ਖੇਡਦਾ ਹੈ। ਉਹ ਉਰਮਲਾ ਨੂੰ ਉਸ ਦਾ ਵੇਸਵਾ ਦੀ ਧੀ ਹੋਣ ਦਾ ਭੇਤ ਕੁੰਦਨ ਸਿੰਘ ਨੂੰ ਦੱਸ ਦੇਣ ਦੀ ਧਮਕੀ ਦਿੰਦਾ ਹੈ। ਪ੍ਰਤੀਕੂਲ ਸਥਿਤੀ ਵਿੱਚ ਘਿਰੀ ਉਮਰਲਾ ਪਿਆਰ ਖਾਤਰ ਅਸੂਲਾਂ ਨੂੰ ਕਮਜ਼ੋਰ ਕਰਨ ਦਾ ਗੁਨਾਹ ਕਰ ਬੈਠਦੀ ਹੈ। ਉਹ ਕੁੰਦਨ ਸਿੰਘ ਨੂੰ ਦਫ਼ਤਰ 'ਚ ਮੁਲਾਜ਼ਮਾਂ ਨਾਲ ਵੈਰ-ਵਿਰੋਧ ਨਾ ਸਹੇੜਨ ਦੀ ਸਲਾਹ ਦਿੰਦਿਆਂ ਰਾਮ ਸਿੰਘ ਦਾ ਕੰਮ ਕਰ ਦੇਣ ਦਾ ਵਾਸਤਾ ਪਾਉਂਦੀ ਹੈ।
ਤੀਜਾ ਐਕਟ ਘਟਨਾਵਾਂ ਭਰਪੂਰ ਹੈ। ਇਸ ਵਿੱਚ ਦੂਜੇ ਐਕਟ ਦੌਰਾਨ ਬੁਣਿਆ ਤਾਣਾ-ਬਾਣਾ ਚਕਨਾਚੂਰ ਹੋ ਜਾਂਦਾ ਹੈ। ਪ੍ਰਸਥਿਤੀਆਂ ਕਾਰਨ ਤਨਾਉ ਵਾਪਰਦਾ ਹੈ। ਇਸ ਦਾ ਕਾਰਨ ਪਾਤਰਾਂ ਵੱਲੋਂ ਬੁਣੇ ਸੁਫ਼ਨਿਆਂ ਦਾ ਟੁੱਟਣਾ ਹੈ। ਇਸ ਐਕਟ ਵਿੱਚ ਬਚਨ ਸਿੰਘ ਆਪਣੇ ਪੁੱਤਰ ਕੁੰਦਨ ਸਿੰਘ ਦਾ ਰਿਸ਼ਤਾ ਦੀਪਾਂ ਦੀ ਭਤੀਜੀ ਨਾਲ ਕਰਨ ਤੋਂ ਕਤਰਾਉਣ ਲਗਦਾ ਹੈ। ਇੱਥੇ ਇੱਕ ਹੋਰ ਪਾਤਰ ਸੋਹਣ ਸਿੰਘ ਬੱਤਰਾ ਦਾ ਦਾਖਲ ਹੋਣਾ ਨਵੀਆਂ ਘਟਨਾਵਾਂ ਨੂੰ ਜਨਮ ਦਿੰਦਾ ਹੈ। ਦਰਅਸਲ ਬੱਤਰਾ ਬਚਨ ਸਿੰਘ ਦਾ ਭੇਤ ਜਾਣਦਾ ਹੈ। ਉਸ ਨੂੰ ਉਸ ਦੇ ਬਨਾਉਟੀ ਕੁਨੀਨ ਦੇ ਧੰਦੇ ਦਾ ਪਤਾ ਹੈ। ਜਦੋਂ ਬਚਨ ਸਿੰਘ ਨੂੰ ਇਸ ਗੱਲ ਦੀ ਸੂਹ ਮਿਲ ਜਾਂਦੀ ਹੈ ਕਿ ਸੋਹਣ ਸਿੰਘ ਬੱਤਰਾ ਕੁੰਦਨ ਸਿੰਘ ਨੂੰ ਹੋਣ ਵਾਲੇ ਰਿਸ਼ਤੇ 'ਚ ਸ਼ਾਮਲ ਹੋ ਗਿਆ ਹੈ ਤਾਂ ਉਹ ਇਸ ਰਿਸ਼ਤੇ ਤੋਂ ਮੁਖ ਮੋੜ ਲੈਂਦਾ ਹੈ। ਉਸ ਨੂੰ ਇਸ ਗੱਲ ਦਾ ਫ਼ਿਕਰ ਸਤਾਉਣ ਲੱਗਦਾ ਹੈ ਕਿ ਕਿਧਰੇ ਬੱਤਰਾ ਉਨ੍ਹਾਂ ਦੇ ਬਨਾਉਟੀ ਕੁਨੀਨ ਵੇਚਣ ਵਾਲੇ ਧੰਦੇ ਦਾ ਪਰਦਾਫ਼ਾਸ਼ ਨਾ ਕਰ ਦੇਵੇ। ਇੱਕ ਹੋਰ ਘਟਨਾ ਵਿੱਚ ਕੁੰਦਨ ਅਤੇ ਉਰਮਲਾ ਵਿੱਚਕਾਰ ਪਿਆਰ ਸੰਬੰਧ ਟੁੱਟ ਜਾਂਦਾ ਹੈ। ਇੱਥੇ ਤਾਰਾ ਚੰਦ ਵਲੋਂ ਉਰਮਲਾ ਦੇ ਖਿਲਾਫ਼ ਵਿਛਾਇਆ ਜਾਲ ਘਾਤਕ ਸਿੱਧ ਹੁੰਦਾ ਹੈ। ਕੁੰਦਨ ਸਿੰਘ ਉਰਮਲਾ ਦਾ ਪਿਛੋਕੜ ਜਾਣਨ ਮਗਰੋਂ ਉਸ ਨੂੰ ਤਿਆਗ ਦਿੰਦਾ ਹੈ। ਜਦ ਕਿ ਉਰਮਲਾ ਇਸ ਨੂੰ ਆਪਣੀ ਹੱਤਕ ਕਰਾਰ ਦਿੰਦੀ ਹੈ। ਉਹ ਆਪਣੇ ਵੇਸਵਾ ਮਾਂ ਦੀ ਸਜ਼ਾ ਆਪਣੇ ਉਪਰ ਲੈਣ ਨੂੰ ਤਿਆਰ ਨਹੀਂ ਹੁੰਦੀ। ਇਸ ਲਈ ਉਹ ਨੌਕਰੀ ਤੋਂ ਅਸਤੀਫ਼ਾ ਦੇ ਦਿੰਦੀ ਹੈ। ਇਸ ਉਪਰੰਤ ਨਾਟਕ ਅੰਦਰ ਨਵੇਂ ਸਮੀਕਰਨ ਬਣਦੇ ਦਿਖਾਈ ਦਿੰਦੇ ਹਨ। ਅਨੁਕੂਲ ਤੇ ਪ੍ਰਤੀਕੂਲ ਸਥਿਤੀਆਂ ਪੈਦਾ ਹੁੰਦੀਆਂ ਹਨ। ਜੋ ਕੁੰਦਨ ਪਹਿਲਾਂ ਦੀਪਾਂ ਦੀ ਭਤੀਜੀ ਨਾਲ ਰਿਸ਼ਤੇ ਲਈ ਆਪਣੇ ਮਾਪਿਆਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ, ਉਹ ਹੁਣ ਮਾਮੀ ਵੱਲੋਂ ਲਿਆਂਦੇ ਉਸੇ ਰਿਸ਼ਤੇ ਲਈ ਮੰਨ ਜਾਂਦਾ ਹੈ। ਪਰ ਇੱਥੇ ਫਿਰ ਪ੍ਰਤੀਕੂਲ ਸਥਿਤੀ ਵਾਪਰਦੀ ਹੈ। ਹੁਣ ਬਚਨ ਸਿੰਘ ਉਸ ਨੂੰ ਇਸ ਰਿਸ਼ਤੇ ਲਈ ਮਜਬੂਰ ਨਹੀਂ ਕਰਨਾ ਚਾਹੁੰਦਾ। ਇਉਂ ਸਥਿਤੀ ਵਿਰੋਧਾਭਾਸੀ ਬਣ ਜਾਂਦੀ ਹੈ।
ਨਾਟਕ ਦਾ ਆਖਰੀ ਤੇ ਚੌਥਾ ਐਕਟ ਫਿਰ ਭ੍ਰਿਸ਼ਟਾਚਾਰ ਦਾ ਮਸਲਾ ਉਭਾਰਦਾ ਹੈ। ਨੇਕ ਰਾਮ ਭੰਡਾਰੀ, ਕੁੰਦਨ ਸਿੰਘ ਕੋਲ ਠੇਕੇਦਾਰ ਰਾਮ ਸਿੰਘ ਦਾ ਕੰਮ ਕਰਨ ਦੀ ਸਿਫਾਰਸ਼ ਲੈ ਕੇ ਆਉਂਦਾ ਹੈ। ਇਸ ਖਾਤਰ ਉਹ ਉਸ ਦੇ
ਪਿਤਾ ਬਚਨ ਸਿੰਘ ਨੂੰ ਮੋਹਰਾ ਬਣਾਉਂਦਾ ਹੈ। ਭੰਡਾਰੀ ਤੇ ਰਾਮ ਸਿੰਘ ਬੇਈਮਾਨੀ ਪਿੱਛੇ ਕਾਰਨਾਂ ਦਾ ਖੁਲਾਸਾ ਕਰਦੇ ਹਨ। ਭੰਡਾਰੀ ਦੱਸਦਾ ਹੈ, "ਇੱਕ ਵਾਰੀ ਅਸੀਂ ਮਿਲਟਰੀ ਸਪਲਾਈ ਦਾ ਠੇਕਾ ਲਿਆ। ਅੰਦਰਖਾਤੇ ਅਫ਼ਸਰ ਨਾਲ ਪੱਤੀ ਰੱਖ ਲਈ। ਲਉ ਜੀ ਅਸੀਂ ਹਜ਼ਾਰ ਅੰਡਾ ਸਪਲਾਈ ਕਰੀਏ ਤੇ ਉਹ ਤਿੰਨ ਹਜ਼ਾਰ ਦੀ ਰਸੀਦ ਦੇ ਦੇਵੇ। ਜੇ ਅਸੀਂ ਚਾਲੀ ਮਣ ਗੰਢੇ ਦੇ ਆਈਏ ਤਾਂ ਉਹ ਸੌ ਮਣ ਦੀ ਵਸੂਲੀ ਪਾ ਦੇਵੇ। ਅਸਾਂ ਕਿਹਾ ਠੀਕ ਐ, ਸਾਨੂੰ ਕੀ ਇਤਰਾਜ਼ ਐ। ਆਹੋ ਜੀ, ਏਸੇ ਤਰ੍ਹਾਂ ਮਿਲ ਮਿਲਾ ਕੇ ਈ ਕੰਮ ਚਲਦੇ ਨੇ।" ਇੱਥੇ ਨਾਟਕਕਾਰ ਆਪਣੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਪੂਰੇ ਭ੍ਰਿਸ਼ਟ ਸਿਸਟਮ ਦਾ ਪਰਦਾ ਫ਼ਾਸ਼ ਕਰਦਾ ਹੈ। ਰਾਮ ਸਿੰਘ ਘਟੀਆ ਮਾਲ ਲਈ ਮਜਬੂਰੀ ਪ੍ਰਗਟਾਉਂਦਾ ਹੋਇਆ ਕਬੂਲ ਕਰਦਾ ਹੈ, "ਗੌਰਮਿੰਟ ਮੈਟੀਰੀਅਲ ਖਰੀਦਣ ਲਈ ਟੈਂਡਰ ਮੰਗਦੀ ਹੈ। ਫੇਰ ਟੈਂਡਰ ਪਾਸ ਕਰਨ ਵੇਲੇ ਅਫ਼ਸਰ, ਕਲਰਕ, ਸਭ ਪੈਸੇ ਮੰਗਦੇ ਨੇ। ਉਨ੍ਹਾਂ ਦਾ ਮੂੰਹ ਮਿੱਠਾ ਕਰਾਣਾ ਪੈਂਦਾ ਏ। ਜੇ ਟੈਂਡਰ ਘੱਟ ਰੇਟ ਦਾ ਨਾ ਭਰੀਏ ਤਾਂ ਉਂਜ ਠੇਕਾ ਈ ਨਹੀਂ ਮਿਲਦਾ, ਕੰਪੀਟੀਸ਼ਨ ਜੁ ਹੋਇਆ। ਹੁਣ ਤੁਸੀਂਓ ਦੱਸੋ, ਕੰਪੀਟੀਸ਼ਨ ਵੀ ਲੜੀਏ, ਵੱਢੀਆਂ ਵੀ ਤਾਰੀਏ, ਫੇਰ ਵਧੀਆ ਮਾਲ ਕਿੱਥੋਂ ਸਪਲਾਈ ਕਰੀਏ ? ਅਸਾਂ ਤਾਂ ਆਪੇ ਵਿੱਚ ਮਿੱਟੀ ਮਿਲਾਉਣੀ ਹੋਈ। ਆਖਰ ਆਪਣੀ ਵੀ ਤੇ ਪੇਟ ਪੂਜਾ ਕਰਨੀ ਹੁੰਦੀ ਏ।" ਇਨ੍ਹਾਂ ਦਲੀਲਾਂ ਨਾਲ ਇਹ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ।
ਕੁੰਦਨ ਸਿੰਘ, ਭੰਡਾਰੀ ਦੀ ਸਿਫ਼ਾਰਸ਼ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ। ਭੰਡਾਰੀ ਉਸ ਦੇ ਨੇਕ ਖਿਆਲਾਂ ਦੀ ਖਿੱਲੀ ਉਡਾਉਂਦਾ ਹੈ। ਉਹ ਉਸ ਨੂੰ ਉਸ ਦੇ ਪਿਤਾ ਨਾਲ ਮਿਲ ਕੇ ਬਨਾਉਟੀ ਕੁਨੀਨ ਬਣਾਉਣ ਦਾ ਭੇਤ ਦੱਸ ਦਿੰਦਾ ਹੈ। ਉਸ ਦੀ ਮਾਂ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਕੁੰਦਨ ਸਿੰਘ ਇਨਸਾਨੀਅਤ ਨਾਲ ਹੋ ਰਹੇ ਧੋਖੇ ਉੱਪਰ ਦੁੱਖ ਪ੍ਰਗਟਾਉਂਦਾ ਹੈ। ਉਹ ਲੋਕਾਂ ਦੀ ਭਲਾਈ ਖ਼ਾਤਰ ਦਰਿਆ ਦੇ ਪੁਲ ਦੀ ਉਸਾਰੀ 'ਚ ਘਟੀਆ ਮਾਲ ਵਰਤਣ ਨੂੰ ਪਾਪ ਸਮਝਦਾ ਹੈ। ਉਹ ਆਪਣੇ ਘਰ ਨੂੰ ਨਫ਼ਰਤ ਕਰਨ ਲੱਗਦਾ ਹੈ। ਆਖਿਰਕਾਰ ਉਹ ਘਰ ਛੱਡ ਕੇ ਚਲਾ ਜਾਂਦਾ ਹੈ। ਆਦਰਸ਼ਵਾਦੀ ਕੁੰਦਨ ਸਿੰਘ ਪਰਸਥਿਤੀਆਂ ਨਾਲ ਟੱਕਰ ਲੈਂਦਾ ਹੈ। ਉਹ ਆਪਣੇ ਆਦਰਸ਼ ਉੱਪਰ ਅਡੋਲ ਰਹਿੰਦਾ ਹੈ। ਉਹ ਭ੍ਰਿਸ਼ਟ ਤੇ ਬੇਈਮਾਨ ਪਾਤਰਾਂ ਮੂਹਰੇ ਚੱਟਾਨ ਵਾਂਗ ਖੜ੍ਹਾ ਹੋ ਜਾਂਦਾ ਹੈ। ਆਪਣੀ ਚਰਮ ਸੀਮਾਂ 'ਤੇ ਪਹੁੰਚ ਕੇ ਨਾਟਕ "ਕੰਧਾਂ ਰੇਤ ਦੀਆਂ" ਭ੍ਰਿਸ਼ਟਾਚਾਰ ਖਿਲਾਫ਼ ਇੱਕ ਮਜ਼ਬੂਤ ਸੰਦੇਸ਼ ਛੱਡ ਜਾਂਦਾ ਹੈ।
ਇਉਂ ਨਾਟਕਕਾਰ ਉਪਰੋਕਤ ਚਾਰ ਐਕਟਾਂ ਰਾਹੀਂ ਭ੍ਰਿਸ਼ਟਾਚਾਰ ਖਿਲਾਫ਼ ਬਹਿਸ ਛੇੜਦਾ ਹੈ। ਬੇਈਮਾਨੀ ਅਤੇ ਇਮਾਨਦਾਰੀ ਵਿਚਲੇ ਫ਼ਰਕ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਕਟਾਖਸ਼ੀ ਜੁਗਤਾਂ ਦੀ ਮੱਦਦ ਨਾਲ ਇਸ ਸਮੱਸਿਆ ਬਾਰੇ ਪਾਤਰਾਂ ਦਰਮਿਆਨ ਤਰਕ-ਵਿਤਰਕ ਦਾ ਮਾਹੌਲ ਪੈਦਾ ਕਰਦਾ ਹੈ।
ਸਿਰਲੇਖ :
ਗੁਰਚਰਨ ਸਿੰਘ ਜਸੂਜਾ ਨੇ ਨਾਟਕ ਦਾ ਪ੍ਰਤੀਕਾਤਮਕ ਨਾਂ "ਕੰਧਾਂ ਰੇਤ ਦੀਆਂ" ਰੱਖਿਆ ਹੈ, ਜੋ ਨਾਂਹ-ਪੱਖੀ ਹੈ। ਕੰਧਾਂ ਬਹੁ-ਵਚਨੀ ਸ਼ਬਦ ਹੈ। ਨਾਟਕਕਾਰ ਨੇ ਇਹ ਜੁਗਤ ਸੁਚੇਤ ਪੱਧਰ 'ਤੇ ਵਰਤੀ ਹੈ। ਨਾਟਕ ਦੇ ਪਾਤਰ ਬਚਨ ਸਿੰਘ ਦੇ ਨਜ਼ਰੀਏ ਤੋਂ ਇਸ ਨਾਟਕ ਦਾ ਨਾਂ ਢੁਕਵਾਂ ਜਾਪਦਾ ਹੈ। ਉਹ ਆਪਣੇ ਪੁੱਤਰ ਕੁੰਦਨ ਸਿੰਘ ਨੂੰ ਵਲੈਤ ਵਿੱਚ ਪੜ੍ਹਾ ਕੇ ਵਧੇਰੇ ਪੈਸਾ ਕਮਾਉਣ ਦੇ ਮਕਸਦ ਨਾਲ ਇੰਜੀਨੀਅਰ ਬਣਾਉਂਦਾ ਹੈ। ਪਰ ਕੁੰਦਨ ਸਿੰਘ ਪਿਤਾ ਵਲੋਂ ਦਰਸਾਏ ਭ੍ਰਿਸ਼ਟਾਚਾਰ ਦੇ ਰਸਤੇ ਉੱਪਰ ਚੱਲਣ ਤੋਂ ਇਨਕਾਰ ਕਰ ਦਿੰਦਾ ਹੈ। ਇਸ ਨਾਲ ਬਚਨ ਸਿੰਘ ਦੁਆਰਾ ਉਸਾਰੀ ਰਾਤ ਦੀ ਕੰਧ ਢਹਿ ਢੇਰੀ ਹੋ ਜਾਂਦੀ ਹੈ। ਬਚਨ ਸਿੰਘ ਆਪਣੀ ਸਾਬਕਾ ਪ੍ਰੇਮਿਕਾ ਦੀਪਾਂ ਦੀ ਭਤੀਜੀ ਨਾਲ ਆਪਣੇ ਪੁੱਤਰ ਕੁੰਦਨ ਸਿੰਘ ਦਾ ਰਿਸ਼ਤਾ ਕਰਨ 'ਚ ਨਾਕਾਮ ਰਹਿੰਦਾ ਹੈ। ਇਸ ਪਿੱਛੇ ਮੁੱਖ ਕਾਰਨ ਉਸ ਦਾ ਬਨਾਉਟੀ ਕੁਨੀਨ ਦਾ ਗੈਰ-ਕਾਨੂੰਨੀ ਕਾਰੋਬਾਰ ਬਣਦਾ ਹੈ। ਇੱਥੇ ਉਹ ਰਿਸ਼ਤਿਆਂ ਦੇ ਜੋੜ-ਤੋੜ ਦੀ ਸਿਆਸਤ ਦੀ ਅਸਫ਼ਲ ਖੇਡ ਖੇਡਦਾ ਹੈ। ਉਸ ਵੱਲੋਂ ਬੁਣਿਆਂ ਇਹ ਸੁਪਨਾ ਵੀ ਰੇਤ ਦੀ ਕੰਧ ਵਾਂਗ ਚੂਰ ਚੂਰ ਹੋ ਜਾਂਦਾ ਹੈ। ਖਲ-ਪਾਤਰ ਨੇਕ
ਰਾਮ ਭੰਡਾਰੀ ਤੇ ਠੇਕੇਦਾਰ ਰਾਮ ਸਿੰਘ ਦੇ ਭ੍ਰਿਸ਼ਟ ਮਨਸੂਬੇ ਆਖਰਕਾਰ ਦਮ ਤੋੜ ਜਾਂਦੇ ਹਨ। ਕੁੰਦਨ ਸਿੰਘ ਦੀ ਪ੍ਰੇਮਿਕਾ ਉਰਮਲਾ ਇੱਕ ਵੇਸਵਾ ਦੀ ਧੀ ਹੈ। ਉਹ ਕੁੰਦਨ ਸਿੰਘ ਨੂੰ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰਨ ਲਈ ਵੀ ਪ੍ਰੇਰਦੀ ਹੈ। ਪਰ ਇਹ ਸਭ ਉਸ ਲਈ ਰੇਤ ਦੀਆਂ ਕੰਧਾਂ ਹੀ ਸਾਬਤ ਹੁੰਦਾ ਹੈ ਜਦ ਉਸ ਦਾ ਪ੍ਰੇਮੀ ਕੁੰਦਨ ਸਿੰਘ ਉਸ ਨਾਲੋਂ ਰਿਸ਼ਤਾ ਤੋੜ ਲੈਂਦਾ ਹੈ। ਪਰ ਉਪਰੋਕਤ ਮਸਲੇ ਨਾਟਕ ਦੇ ਥੀਮ ਦੀਆਂ ਇਕਾਈਆਂ ਮਾਤਰ ਹਨ। ਇਨ੍ਹਾਂ 'ਚ ਥੀਮ ਬਣਨ ਦੀ ਸਮਰੱਥਾ ਨਹੀਂ ਹੈ। "ਕੰਧਾਂ ਰੇਤ ਦੀਆਂ" ਨਾਟਕ ਦਾ ਮੁੱਖ ਥੀਮ ਭ੍ਰਿਸ਼ਟਾਚਾਰ ਨਾਲ ਸੰਬੰਧਤ ਹੈ। ਇਸ ਨਜ਼ਰੀਏ ਤੋਂ ਬਨਾਉਟੀ ਕੁਨੀਨ ਦੀ ਕਾਲੀ ਕਮਾਈ ਦੇ ਸਹਾਰੇ ਇੰਜੀਨੀਅਰ ਬਣਿਆ ਕੁੰਦਨ ਸਿੰਘ ਰਿਸ਼ਵਤਖੋਰੀ ਖ਼ਿਲਾਫ਼ ਇੱਕ ਮਜ਼ਬੂਤ ਧਿਰ ਬਣ ਕੇ ਉੱਭਰਦਾ ਹੈ। ਉਹ ਭ੍ਰਿਸ਼ਟਾਚਾਰ ਦੇ ਪੱਖ ਵਿੱਚ ਦਿੱਤੀਆਂ ਦਲੀਲਾਂ ਨੂੰ ਸਿਰੇ ਤੋਂ ਖਾਰਜ ਕਰਨ ਦਾ ਸਾਹਸ ਜੁਟਾ ਲੈਂਦਾ ਹੈ। ਇਸ ਲਈ ਨਾਇਕ ਰੇਤ ਦੀ ਕੰਧ ਵਾਂਗ ਕਮਜ਼ੋਰ ਨਹੀਂ ਬਲਕਿ ਇੱਕ ਚਟਾਨ ਦਾ ਪ੍ਰਤੀਕ ਹੈ। ਉਹ ਦਰਿਆ ਉੱਪਰ ਬਣਾਏ ਜਾਣ ਵਾਲੇ ਪੁਲ ਲਈ ਕਿਸੇ ਕੀਮਤ ਉੱਪਰ ਵੀ ਘਟੀਆ ਮਾਲ ਵਰਤਣ ਵਾਸਤੇ ਤਿਆਰ ਨਹੀਂ ਹੁੰਦਾ। ਉਸ ਦਾ ਸਰੋਕਾਰ ਲੋਕਾਂ ਦੀ ਭਲਾਈ ਨਾਲ ਹੈ। ਸਮਾਜ ਵਿਰੋਧੀ ਤੱਤਾਂ ਦੀ ਬੁਨਿਆਦ 'ਤੇ ਉੱਸਰਿਆ ਪਾਤਰ ਆਦਰਸ਼ਵਾਦੀ ਬਣ ਜਾਂਦਾ ਹੈ। ਇਸ ਲਈ ਸਿਰਲੇਖ ਵਿੱਚ ਅੰਤਰ-ਵਿਰੋਧ ਹਨ।
ਕਥਾਨਕ :
ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦ ਪਲਾਟ (Plot) ਨੂੰ ਪੰਜਾਬੀ ਵਿੱਚ 'ਕਥਾਨਕ' ਜਾਂ 'ਗੋਂਦ' ਆਖਿਆ ਜਾਂਦਾ ਹੈ। ਅਰਸਤੂ ਨੇ ਆਪਣੇ ਕਾਵਿ-ਸ਼ਾਸਤਰ ਵਿੱਚ ਪਲਾਟ ਨੂੰ ਤ੍ਰਾਸਦੀ ਦੀ ਆਤਮਾ ਮੰਨਿਆ ਹੈ। ਨਾਟਕਕਾਰ ਸੁਰਜੀਤ ਸਿੰਘ ਸੇਠੀ ਅਤੇ ਗੁਰਦਿਆਲ ਸਿੰਘ ਫੁੱਲ ਨੇ ਪਲਾਟ ਨੂੰ ਘਟਨਾਵਾਂ ਦੀ ਤਰਤੀਬ ਕਿਹਾ ਹੈ, ਜਿਸ ਰਾਹੀਂ ਵਿਸ਼ਾ ਪਾਤਰ ਦੇ ਕਰਮ ਪ੍ਰਤੀਕਰਮ ਵਿੱਚ ਰੰਗ ਕੇ ਦੱਸਿਆ ਜਾਂਦਾ ਹੈ। ਅਰਸਤੂ ਕਥਾਨਕ ਦੇ ਦੋ ਭਾਗਾਂ ਨੂੰ ਮਹੱਤਵ ਦਿੰਦਾ ਹੈ—ਉਲਝਾਉ ਤੇ ਸੁਲਝਾਉ। ਨਾਟਕਕਾਰ ਨਾਟਕ ਦੇ ਪਹਿਲੇ ਹਿੱਸੇ ਵਿੱਚ ਘਟਨਾਵਾਂ ਨੂੰ ਉਲਝਾਅ ਕੇ ਪੇਸ਼ ਕਰਦਾ ਹੈ। ਦੂਜੇ ਹਿੱਸੇ ਵਿੱਚ ਉਹ ਘਟਨਾਵਾਂ ਨੂੰ ਸੁਲਝਾਉਂਦਾ ਭਾਵ ਖੋਲ੍ਹ ਕੇ ਦਰਸਾਉਂਦਾ ਹੈ। ਇਸ ਤਰ੍ਹਾਂ ਕਥਾਨਕ ਨਾਟਕ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਗੁਰਚਰਨ ਸਿੰਘ ਜਸੂਜਾ ਆਪਣੇ ਨਾਟਕ "ਕੰਧਾਂ ਰੇਤ ਦੀਆਂ" ਵਿੱਚ ਕਥਾਨਕ ਦੇ ਸਾਰੇ ਗੁਣਾਂ ਦਾ ਵਿਸ਼ੇਸ਼ ਧਿਆਨ ਰੱਖਦਾ ਹੈ।
ਪਲਾਟ ਦੀ ਏਕਤਾ ਦੇ ਗੁਣ ਅਨੁਸਾਰ ਜਸੂਜਾ ਨਾਟਕ 'ਚ ਸਮੇਂ ਤੇ ਸਥਾਨ ਦੀ ਏਕਤਾ ਨੂੰ ਬੰਨ੍ਹ ਕੇ ਰੱਖਦਾ ਹੈ। ਉਹ ਨਾਟਕ ਦੇ ਆਦਿ, ਮੱਧ ਤੇ ਅੰਤ ਨੂੰ ਸੁਚਾਰੂ ਢੰਗ ਨਾਲ ਚਿਤਰਦਾ ਹੈ। ਭ੍ਰਿਸ਼ਟਾਚਾਰ ਦਾ ਮਾਮਲਾ ਜੋ ਪਹਿਲੇ ਭਾਗ ਵਿੱਚ ਸ਼ੁਰੂ ਹੁੰਦਾ ਹੈ, ਮੱਧ ਵਿੱਚ ਜਾ ਕੇ ਕੁਝ ਹੋਰ ਘਟਨਾਵਾਂ ਨਾਲ ਜੁੜਨ ਮਗਰੋਂ ਅੰਤ ਵਿੱਚ ਭ੍ਰਿਸ਼ਟਾਚਾਰੀ ਉੱਪਰ ਨੇਕੀ ਦੀ ਜਿੱਤ ਨਾਲ ਸਮਾਪਤ ਹੁੰਦਾ ਹੈ। ਇਸ ਨਾਲ ਨਾਟਕ ਦੀ ਪੂਰਨਤਾ ਸਪਸ਼ਟ ਹੁੰਦੀ ਹੈ। ਯਥਾਰਥਕ ਘਟਨਾਵਾਂ ਪਾਠਕਾਂ ਜਾਂ ਦਰਸ਼ਕਾਂ ਨੂੰ ਵਧੇਰੇ ਆਕਰਸ਼ਿਤ ਕਰਦੀਆਂ ਹਨ। ਜਸੂਜਾ ਨੇ ਇਸ ਨਾਟਕ ਵਿੱਚ ਅਸੰਭਵ ਵਿਸ਼ੇ ਜਾਂ ਘਟਨਾਵਾਂ ਨੂੰ ਪੇਸ਼ ਨਹੀਂ ਕੀਤਾ। ਯਥਾਰਥਕਤਾ ਦਾ ਲੱਛਣ ਇਸ ਨਾਟਕ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਜਸੂਜਾ ਇਸ ਨਾਟਕ ਦੇ ਕਥਾਨਕ ਦੀ ਸਿਰਜਨਾ ਕਰਦਿਆਂ ਬਨਾਵਟੀਪਨ ਨੂੰ ਆਉਣ ਦਿੰਦਾ ਹੈ। ਘਟਨਾਵਾਂ ਦਾ ਸਹਿਜ ਵਿਕਾਸ ਕਰਦਾ ਹੈ। ਘਟਨਾਵਾਂ 'ਚੋਂ ਘਟਨਾਵਾਂ ਆਪਣੇ ਆਪ ਜਨਮ ਲੈਂਦੀਆਂ ਹਨ। ਇਨ੍ਹਾਂ ਦਾ ਪਾਠਕ/ਦਰਸ਼ਕ ਉੱਪਰ ਅਸਰਦਾਰ ਪ੍ਰਭਾਵ ਪੈਂਦਾ ਹੈ। ਉਸ ਨੂੰ ਭ੍ਰਿਸ਼ਟਾਚਾਰ ਦਾ ਮੁੱਦਾ ਅਨੋਖਾ ਨਹੀਂ ਜਾਪਦਾ। ਉਹ ਇਸ ਨੂੰ ਸਹਿਜ ਵਰਤਾਰੇ ਦੇ ਰੂਪ ਵਿੱਚ ਹੀ ਗ੍ਰਹਿਣ ਕਰਦਾ ਹੈ। ਸਹਿਜ ਵਿਕਾਸ ਦਾ ਇਹ ਗੁਣ ਇਸ ਨਾਟਕ ਨੂੰ ਹੋਰ ਅਰਥ-ਭਰਪੂਰ ਬਣਾ ਦਿੰਦਾ ਹੈ। ਇਸ ਨਾਟਕ ਦੀ ਗੋਂਦ ਸਰਬ ਸਧਾਰਨ, ਸਰਬ ਸਾਂਝੀ ਹੋਣ ਕਾਰਨ ਦੇਸ਼ ਕਾਲ ਦੀਆਂ ਬੰਦਸ਼ਾਂ ਤੋਂ ਮੁਕਤ ਹੈ।
ਵਾਰਤਾਲਾਪ :
ਵਾਰਤਾਲਾਪ ਨਾਟਕ ਦਾ ਮਹੱਤਵਪੂਰਨ ਤੱਤ ਹੁੰਦੇ ਹਨ। ਵਾਰਤਾਲਾਪਾਂ ਨਾਲ ਹੀ ਨਾਟਕ ਸਫਲਤਾ ਗ੍ਰਹਿਣ ਕਰਦਾ ਹੈ। ਇਨ੍ਹਾਂ ਦੀ ਸਿਰਜਨ ਪ੍ਰਕਿਰਿਆ ਨਾਲ ਹੀ ਕਿਸੇ ਨਾਟਕਕਾਰ ਦੀ ਭਾਸ਼ਾ ਦੀ ਸਮਰੱਥਾ ਦਾ ਪਤਾ ਲੱਗਦਾ ਹੈ। ਨਾਟਕ ਵਿਚਲੀਆਂ ਘਟਨਾਵਾਂ, ਪਾਤਰਾਂ ਜਾਂ ਥਾਵਾਂ ਦਾ ਗਿਆਨ ਵਾਰਤਾਲਾਪ ਹੀ ਕਰਾਉਂਦੇ ਹਨ। ਭਾਸ਼ਾ ਵਾਰਤਾਲਾਪ ਸਿਰਜਦੀ ਹੈ। ਵਾਰਤਾਲਾਪ ਨਾਟਕ ਨੂੰ ਪਾਠਕਾਂ ਜਾਂ ਦਰਸ਼ਕਾਂ ਨਾਲ ਜੋੜਦੇ ਹਨ। ਤਿੱਖੇ, ਚੁਸਤ-ਦਰੁਸਤ ਅਤੇ ਅਰਥ ਭਰਪੂਰ ਵਾਰਤਾਲਾਪ ਨਾਟਕ ਨੂੰ ਬੁਲੰਦੀ ਬਖਸ਼ਦੇ ਹਨ। ਨਾਟਕਕਾਰ ਗੁਰਚਰਨ ਸਿੰਘ ਜਸੂਜਾ ਨੇ ਆਪਣੇ ਨਾਟਕ "ਕੰਧਾਂ ਰੇਤ ਦੀਆਂ" ਵਿੱਚ ਇਸ ਪੱਖ ਦਾ ਖਾਸ ਖਿਆਲ ਰੱਖਿਆ ਹੈ। ਤਾਰਾ ਚੰਦ ਤੇ ਉਰਮਲਾ ਵਿਚਕਾਰ ਠੇਕੇਦਾਰ ਰਾਮ ਸਿੰਘ ਦਾ ਕੰਮ ਕਰਾਉਣ ਲਈ ਰਚਿਆ ਵਾਰਤਾਲਾਪ ਵੇਖਿਆ ਜਾ ਸਕਦਾ ਹੈ :
ਤਾਰਾ ਚੰਦ : ਤੂੰ ਮੇਰੀ ਮਦਦ ਕਰੇਂਗੀ ?
ਉਰਮਲਾ : ਮੈਂ ਕੀ ਮਦਦ ਕਰ ਸਕਨੀ ਆਂ ?
ਤਾਰਾ ਚੰਦ : ਜੇ ਠੇਕੇਦਾਰ ਦਾ ਕੰਮ ਹੋ ਜਾਏ ਤਾਂ ਮੈਨੂੰ ਭੀ ਚਾਰ ਪੈਸੇ ਨਸੀਬ ਹੋ ਸਕਦੇ ਨੇ।
ਉਰਮਲਾ : (ਹੌਲੀ ਜਿਹੀ) ਹੱਛਾ, ਮੈਂ ਕੋਸ਼ਿਸ਼ ਕਰਾਂਗੀ।
ਤਾਰਾ ਚੰਦ : ਕੋਸ਼ਿਸ਼ ਨਹੀਂ ਉਰਮਲਾ, ਇਹ ਕੰਮ ਜ਼ਰੂਰ ਕਰਨੈ... ਜ਼ਰੂਰ ਕਰਨੈ... ਹਰ ਹਾਲਤ ਵਿੱਚ ਕਰਨੈ ... ਹਰ ਹਾਲਤ ਵਿੱਚ ਨਹੀਂ ਤਾਂ ... (ਤਾਰਾ ਚੰਦ ਚਲਾ ਜਾਂਦਾ ਹੈ।)
ਉਰਮਲਾ : (ਆਪਣੇ ਆਪ) ਜ਼ਰੂਰ ਕਰਨੈ... ਹਰ ਹਾਲਤ ਵਿੱਚ ਕਰਨੈ... ਹਰ ਹਾਲਤ ਵਿੱਚ ... ਨਹੀਂ ਤਾਂ...
ਵਾਰਤਾਲਾਪਾਂ ਦਾ ਸੰਬੰਧ ਪਾਤਰਾਂ ਅਤੇ ਪਾਤਰ ਉਸਾਰੀ ਨਾਲ ਹੁੰਦਾ ਹੈ। ਇਨ੍ਹਾਂ ਨਾਲ ਹੀ ਨਾਟਕ ਦਾ ਕਾਰਜ ਅੱਗੇ ਵਧਦਾ ਹੈ। ਜਟਿਲ ਦੇ ਉਕਾਊ ਕਿਸਮ ਦੇ ਵਾਰਤਾਲਪ ਦਰਸ਼ਕਾਂ ਜਾਂ ਪਾਠਕਾਂ ਦਾ ਮਨੋਰੰਜਨ ਨਹੀਂ ਕਰ ਸਕਦੇ। ਇਸ ਪੱਖੋਂ ਨਾਟਕਕਾਰ ਜਸੂਜਾ ਸੁਚੇਤ ਹੈ। ਉਹ ਪਾਠਕਾਂ ਜਾਂ ਦਰਸ਼ਕਾਂ ਦੇ ਸੁਹਜ-ਸੁਆਦ ਦਾ ਖਿਆਲ ਰਖਦਾ ਹੈ। ਇਹੀ ਕਾਰਨ ਹੈ ਕਿ ਉਹ ਬਹੁਤ ਭਾਸ਼ਣਬਾਜ਼ੀ ਵਿੱਚ ਨਹੀਂ ਪੈਂਦਾ। ਵਾਰਤਾਲਾਪਾਂ ਨੂੰ ਘਟਨਾਵਾਂ ਜਾਂ ਪ੍ਰਸੰਗਾਂ ਨਾਲ ਜੋੜੀ ਰੱਖਦਾ ਹੈ। ਉਸ ਦੇ ਵਾਰਤਾਲਾਪਾਂ 'ਚ ਰਸ, ਸੰਖੇਪਤਾ, ਦਲੀਅ, ਅੰਤਰ-ਨਿਰਭਰਤਾ, ਸਾਰਥਿਕਤਾ, ਤਰਤੀਬ ਆਦਿ ਸਾਰੇ ਗੁਣ ਸ਼ਾਮਲ ਹਨ। ਜਸੂਜਾ ਦੇ ਨਾਟਕ "ਕੰਧਾਂ ਰੇਤ ਦੀਆਂ" ਦੇ ਵਾਰਤਾਲਾਪ ਤਰਕਸੰਗਤ ਅਤੇ ਪਾਤਰਾਂ ਦੇ ਅਨੁਕੂਲ ਹਨ। ਇਨ੍ਹਾਂ ਦੀ ਤਰਤੀਬ ਬੜੀ ਮਨੋਵਿਗਿਆਨਕ ਤਰੀਕੇ ਨਾਲ ਹੋਈ ਹੈ। ਇਨ੍ਹਾਂ ਦਾ ਦਰਸ਼ਕਾਂ/ਪਾਠਕਾਂ ਉੱਪਰ ਬੱਝਵਾਂ ਪ੍ਰਭਾਵ ਪੈਂਦਾ ਹੈ। ਬਚਨ ਸਿੰਘ ਅਤੇ ਮਾਮੀ ਵਿਚਕਾਰ ਰਚਿਆ ਵਾਰਤਾਲਾਪ ਵੇਖਣਯੋਗ ਹੈ :
ਮਾਮੀ : ਬਚਨ ਸਿੰਘ ਜੀ ਫੇਰ ਕੀ ਸੋਚਿਆ ਜੇ ਕਾਕੇ ਦੀ ਕੁੜਮਾਈ ਬਾਰੇ।
ਬਚਨ ਸਿੰਘ : ਤੁਸੀਂ ਬਜ਼ੁਰਗ ਆਪ ਸਿਰ ਤੇ ਬੈਠੇ ਓ ਫੇਰ ਸਾਨੂੰ ਕਾਹਦੀ ਚਿੰਤਾ ਏ।
ਮਾਮੀ : ਮੈਂ ਤਾਂ ਕਹਿਨੀਆਂ ਇਹ ਸਾਕ ਛੱਡੋ ਨਾ। ਕੁੜੀ ਮੇਰੀ ਵੇਖੀ ਹੋਈ ਏ, ਰੱਜ ਕੇ ਸੁਹਣੀ ਏ। ਆਵੇਗਾ ਵੀ ਬੜਾ ਕੁਝ। ਖਿਆਲ ਏ ਦਾਜ ਵਿੱਚ ਇੱਕ ਮਕਾਨ ਦੇਣਗੇ।
ਬਚਨ ਸਿੰਘ : ਜਿਸ ਤਰ੍ਹਾਂ ਤੁਸੀਂ ਆਖੋ ਅਸੀਂ ਤੁਹਾਡੇ ਮਗਰ ਆਂ। ... ਕੁੰਦਨ ਸਿੰਘ ਨੂੰ ਪੁੱਛ ਲੈਨੇ ਆਂ।
ਮਾਮੀ : ਉਹਨੇ ਕਿਹੜੀ ਨਾਂਹ ਕਰ ਦੇਣੀ ਏ।
ਲਛਮੀ : ਨਾਂਹ ਤਾਂ ਨਹੀਂ ਕਰਨ ਲੱਗਾ, ਪਰ ਫੇਰ ਵੀ। ...
ਮਾਮੀ : ਐਉਂ ਕਰ ਕਿਸੇ ਦਿਨ ਕੁੰਦਨ ਸਿੰਘ ਨੂੰ ਨਾਲ ਲੈ ਕੇ ਮੇਰੇ ਘਰ ਆ ਜਾਣਾ। ਕੁੜੀ ਵੀ ਵਿਖਾ ਦਿਆਂਗੇ ਤੇ ਉਹ ਮੁੰਡੇ ਦੀ ਤਲੀ ਤੇ ਢਾਈ ਸੌ ਰੁਪਏ ਧਰ ਕੇ ਹਾਲ ਦੀ ਘੜੀ ਮੁੰਡਾ ਰੋਕ ਲੈਣਗੇ, ਬਾਕੀ ਰਸਮਾਂ ਫੇਰ ਹੁੰਦੀਆਂ ਰਹਿਣਗੀਆਂ।
ਬਚਨ ਸਿੰਘ : ਚਲੋ ਠੀਕ ਐ।
ਮਾਮੀ : ਹੱਛਾ, ਮੈਂ ਫੇਰ ਹੁਣ ਚਲਨੀ ਆਂ। ਕਾਫੀ ਦੇਰ ਹੋ ਗਈ ਏ।
ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਵਾਰਤਾਲਾਪ ਇਸ ਨਾਟਕ ਦੀ ਕੇਂਦਰੀ ਸ਼ਕਤੀ ਵਜੋਂ ਉੱਭਰਦੇ ਹਨ। ਇਹ ਕਥਾਨਕ ਪਾਤਰਾਂ ਅਤੇ ਘਟਨਾਵਾਂ ਨੂੰ ਆਪਸ 'ਚ ਜੋੜਦੇ ਹਨ। ਇਸ ਤੋਂ ਜਸੂਜਾ ਦੀ ਕਲਾਤਮਕ ਸ਼ਕਤੀ ਵੀ ਉਜਾਗਰ ਹੁੰਦੀ ਹੈ।
ਪਾਤਰ ਅਤੇ ਪਾਤਰ-ਉਸਾਰੀ :
ਪਿਆਰੇ ਵਿਦਿਆਰਥੀਓ ਇਸ ਅਧਿਆਇ ਵਿੱਚ ਅਸੀਂ "ਕੰਧਾਂ ਰੇਤ ਦੀਆਂ" ਨਾਟਕ ਦੀ ਪਾਤਰ-ਉਸਾਰੀ ਅਤੇ ਇਸ ਵਿੱਚ ਪੇਸ਼ ਪਾਤਰਾਂ ਦੀ ਭੂਮਿਕਾ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਪਾਤਰ-ਉਸਾਰੀ ਕਿਸ ਨੂੰ ਕਹਿੰਦੇ ਹਨ। ਪਾਤਰ ਅਤੇ ਪਾਤਰ-ਉਸਾਰੀ ਨਾਟਕ ਦਾ ਮਹੱਤਵਪੂਰਨ ਤੱਤ ਹੈ। ਨਾਟਕ ਪਾਤਰਾਂ ਦੁਆਰਾ ਮੰਚ ਉੱਪਰ ਪੇਸ਼ ਕੀਤਾ ਜਾਂਦਾ ਹੈ। ਪਾਤਰਾਂ ਤੋਂ ਬਿਨਾਂ ਨਾਟਕ ਬੇ-ਅਰਥ ਹੁੰਦਾ ਹੈ। ਮੰਚ ਉੱਪਰ ਨਾਟਕ ਪਾਤਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਪੁਸਤਕ ਰੂਪ ਵਿੱਚ ਵੀ ਪਾਤਰਾਂ ਦੇ ਸੰਵਾਦ ਰਾਹੀਂ ਹੀ ਪਾਠਕ ਰਚਨਾ ਦਾ ਆਨੰਦ ਮਾਣ ਸਕਦਾ ਹੈ। ਨਾਟਕਕਾਰ ਪਾਤਰਾਂ ਰਾਹੀਂ ਆਪਣੀ ਕਹਾਣੀ ਪੇਸ਼ ਕਰਦਾ ਹੈ। ਇਹ ਸੰਭਵ ਨਹੀਂ ਹੋ ਸਕਦਾ ਕਿ ਕੋਈ ਨਾਟਕਕਾਰ ਮੰਚ ਉੱਪਰ ਚੜ੍ਹ ਕੇ ਆਪ ਹੀ ਨਾਟਕ ਪੇਸ਼ ਕਰ ਦੇਵੇ। ਅਜਿਹਾ ਕਰਕੇ ਉਹ ਸਿਰਫ਼ ਕਹਾਣੀ ਤਾਂ ਪੇਸ਼ ਕਰ ਸਕਦਾ ਹੈ। ਕਹਾਣੀ ਦੇ ਰੂਪ ਵਿੱਚ ਸਾਰੇ ਪਾਤਰਾਂ ਦੇ ਵਾਰਤਾਲਾਪ ਵੀ ਪੇਸ਼ ਕਰ ਸਕਦਾ ਹੈ। ਪਰ ਇਹ ਮਹਿਜ਼ ਕਹਾਣੀ ਬਣ ਕੇ ਹੀ ਰਹਿ ਜਾਵੇਗੀ। ਜਿਸ ਨਾਟਕ ਨੂੰ ਪਾਤਰਾਂ ਦੀਆਂ ਅਦਾਵਾਂ ਤੇ ਭਾਵਾਂ ਆਦਿ ਰਾਹੀਂ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਜਾਣਾ ਹੈ, ਉਹ ਰਸ ਨਾਟਕਕਾਰ ਵਲੋਂ ਸੁਣਾਈ ਜਾਣ ਵਾਲੀ ਕਹਾਣੀ 'ਚੋਂ ਲੱਭਣਾ ਮੁਸ਼ਕਿਲ ਹੈ। ਪਾਤਰ ਨਾਟਕ ਨੂੰ ਸਜੀਵ ਰੂਪ 'ਚ ਪੇਸ਼ ਕਰਦੇ ਹਨ। ਪਾਤਰ ਦੋ ਪ੍ਰਕਾਰ ਦੇ ਹੁੰਦੇ ਹਨ-ਇਕਸਾਰ-ਪਾਤਰ ਅਤੇ ਗੋਲ-ਪਾਤਰ। ਇਕਸਾਰ ਪਾਤਰ ਉਹ ਹੁੰਦੇ ਹਨ ਜਿਨ੍ਹਾਂ ਦਾ ਵਿਕਾਸ ਨਹੀਂ ਹੁੰਦਾ। ਉਹ ਪੂਰੇ ਨਾਟਕ ਵਿੱਚ ਆਪਣੇ ਸੁਭਾਅ 'ਚ ਤਬਦੀਲੀ ਨਹੀਂ ਲਿਆਉਂਦੇ। ਗੋਲ-ਪਾਤਰ ਦਾ ਬਕਾਇਦਾ ਵਿਕਾਸ ਹੁੰਦਾ ਹੈ। ਅਜਿਹੇ ਪਾਤਰ ਰਚਨਾ ਅਨੁਸਾਰ ਬਦਲਦੇ ਹਨ। ਸੰਸਕ੍ਰਿਤ ਨਾਟ-ਪਰੰਪਰਾ ਵਿੱਚ ਪਾਤਰਾਂ ਦੀ ਗਿਣਤੀ 5 ਤੋਂ 10 ਮੰਨੀ ਗਈ ਹੈ। ਪਰ ਹੁਣ ਨਾਟਕ ਦੇ ਆਕਾਰ ਅਨੁਸਾਰ ਪਾਤਰਾਂ ਦੀ ਗਿਣਤੀ 'ਚ ਵਾਧਾ ਕਰ ਲਿਆ ਜਾਂਦਾ ਹੈ। ਹਡਸਨ ਪਾਤਰ-ਉਸਾਰੀ ਨੂੰ ਕਿਸੇ ਵੀ ਨਾਟਕੀ ਕ੍ਰਿਤ ਦੀ ਮਹਾਨਤਾ ਪਿੱਛੇ ਬੁਨਿਆਦੀ ਅਤੇ ਅੰਤਮ ਤੱਤ ਮੰਨਦਾ ਹੈ। ਉਹ ਤਾਂ ਪਲਾਟ ਨੂੰ ਵੀ ਪਾਤਰਾਂ 'ਤੇ ਅਧਾਰਿਤ ਮੰਨਦਾ ਹੈ। ਪਾਤਰ ਉਸਾਰੀ ਪਿੱਛੇ ਲੇਖਕ ਦੀ ਮਨੋਵਿਗਿਆਨਕ ਸੂਝ ਬੂਝ ਕੰਮ ਕਰਦੀ ਹੈ। ਕਹਾਣੀ ਦੀ ਲੋੜ ਅਤੇ ਮਾਹੌਲ ਮੁਤਾਬਿਕ ਉਹ ਪਾਤਰਾਂ ਦੀ ਚੋਣ ਜਾਂ ਨਾਮਕਰਨ ਕਰਦਾ ਹੈ। ਉਸ ਨੇ ਪਾਤਰ ਉਸਾਰੀ ਸਮੇਂ ਦਰਸ਼ਕਾਂ ਜਾਂ ਪਾਠਕਾਂ ਦੀ ਚਾਹਤ ਦਾ ਧਿਆਨ ਵੀ ਰੱਖਣਾ ਹੁੰਦਾ ਹੈ। ਹਰ ਪਾਤਰ ਨੂੰ ਉਸ ਦੇ ਲਾਇਕ ਕੰਮ ਦੇਣਾ ਵੀ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਹੋਣ ਦੀ ਹਾਲਤ ਵਿੱਚ ਵਿਹਲਾ ਪਾਤਰ ਦਰਸ਼ਕਾਂ ਜਾਂ ਪਾਠਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਭਾਵੁਕ, ਆਸ਼ਾਵਾਦੀ ਅਤੇ ਜੋਸ਼ੀਲੇ ਗੁਣ ਵਾਲੇ ਪਾਤਰ ਨਾਟਕ ਦੀ ਸਫਲਤਾ ਵਿੱਚ ਸਹਾਈ ਹੁੰਦੇ ਹਨ। ਉਪਰੋਕਤ ਵਿਚਾਰ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਪਾਤਰ ਅਤੇ ਪਾਤਰ-ਉਸਾਰੀ ਨਾਟਕ ਦੇ ਮਹੱਤਵਪੂਰਨ ਤੱਤ ਹੁੰਦੇ ਹਨ।
ਨਾਟਕ "ਕੰਧਾਂ ਰੇਤ ਦੀਆਂ" ਦੀ ਪਾਤਰ-ਉਸਾਰੀ ਰਾਹੀਂ ਨਾਟਕਕਾਰ ਗੁਰਚਰਨ ਸਿੰਘ ਜਸੂਜਾ ਦਰਸ਼ਕਾਂ ਜਾਂ ਪਾਠਕਾਂ
'ਚ ਦਿਲਚਸਪੀ ਪੈਦਾ ਕਰਦਾ ਹੈ। ਉਸ ਨੇ ਨਾਟਕ ਦੀਆਂ ਮੰਚਨ-ਜੁਗਤਾਂ ਨੂੰ ਧਿਆਨ 'ਚ ਰਖਦਿਆਂ ਪ੍ਰਭਾਵਸ਼ਾਲੀ ਪਾਤਰ-ਚਿਤਰਨ ਕੀਤਾ ਹੈ। ਜਸੂਜਾ ਨੇ ਆਪਣੇ ਪਾਤਰਾਂ ਨੂੰ ਪੇਸ਼ੇ ਵਜੋਂ ਦੋ ਧਿਰਾਂ ਵਿੱਚ ਵੰਡ ਕੇ ਪੇਸ਼ ਕੀਤਾ ਹੈ। ਕੁੰਦਨ ਸਿੰਘ, ਉਰਮਲਾ ਅਤੇ ਤਾਰਾ ਚੰਦ ਪ੍ਰਸ਼ਾਸਨਕ ਧਿਰ ਦੀ ਪ੍ਰਤੀਨਿਧਤਾ ਕਰਦਾ ਹਨ। ਨੇਕ ਰਾਮ ਭੰਡਾਰੀ ਅਤੇ ਠੇਕੇਦਾਰ ਰਾਮ ਸਿੰਘ ਵਪਾਰਕ ਧਿਰ ਨਾਲ ਸੰਬੰਧਤ ਹਨ। ਬਾਊ ਬਚਨ ਸਿੰਘ ਇੱਕ ਸੇਵਾ-ਮੁਕਤ ਸਰਕਾਰੀ ਅਧਿਕਾਰੀ ਭਾਵ ਸਬ-ਪੋਸਟ ਮਾਸਟਰ ਦੇ ਨਾਲ-ਨਾਲ ਨੇਕ ਰਾਮ ਭੰਡਾਰੀ ਨਾਲ ਮਿਲ ਕੇ ਬਨਾਉਟੀ ਕੁਨੀਨ ਵੇਚਣ ਵਾਲਾ ਬੇਈਮਾਨ ਵਿਅਕਤੀ ਹੈ। ਇਨ੍ਹਾਂ ਧਿਰਾਂ ਦਰਮਿਆਨ ਵਿਚਾਰਾਂ ਦਾ ਸੰਘਰਸ਼ ਹੈ। ਬਚਨ ਸਿੰਘ ਦਾ ਪੁੱਤਰ ਕੁੰਦਨ ਸਿੰਘ ਇਮਾਨਦਾਰ ਕਿਰਦਾਰ ਨਾਟਕ ਦੇ ਤਨਾਉ ਦਾ ਮੁੱਖ ਕਾਰਨ ਬਣਦਾ ਹੈ। ਨਾਟਕਕਾਰ ਨੇ ਪਾਤਰਾਂ ਨੂੰ ਪਰਸਥਿਤੀਆਂ ਵਿੱਚ ਪਾ ਕੇ ਭ੍ਰਿਸ਼ਟਾਚਾਰ ਦਾ ਮੁੱਦਾ ਉਭਾਰਿਆ ਹੈ। ਭ੍ਰਿਸ਼ਟ-ਪਾਤਰ ਬੇਈਮਾਨੀ ਅਤੇ ਰਿਸ਼ਵਤਖੋਰੀ ਨੂੰ ਉਤਸ਼ਾਹਤ ਕਰਦੇ ਹਨ। ਉਹ ਨਾਟਕ ਦੇ ਅਖੀਰ ਤੱਕ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਲਈ ਅੜੇ ਰਹਿੰਦੇ ਹਨ। ਠੇਕੇਦਾਰ ਰਾਮ ਸਿੰਘ ਆਪਣਾ ਘਟੀਆ ਮਾਲ ਵੇਚਣ ਲਈ ਹਰ ਹੱਥਕੰਡਾ ਅਪਣਾਉਂਦਾ ਹੈ। ਉਹ ਨੇਕ ਰਾਮ ਭੰਡਾਰੀ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ। ਨੇਕ ਰਾਮ ਭੰਡਾਰੀ ਆਪਣੀ ਬੇਈਮਾਨੀ ਦੀਆਂ ਫੜਾਂ ਮਾਰਨ ਅਤੇ ਨਿਡਰਤਾ ਪੂਰਵਕ ਸਿਸਟਮ ਦਾ ਗਲਤ ਫਾਇਦਾ ਚੁੱਕਣ ਵਾਲਾ ਪਾਤਰ ਹੈ। ਇਹ ਵਾਰਤਾਲਾਪ ਉਪਰੋਕਤ ਤੱਥਾਂ ਦੀ ਪੁਸ਼ਟੀ ਕਰਦੇ ਹਨ :
ਰਾਮ ਸਿੰਘ : (ਨਫਰਤ ਜਿਹੀ ਨਾਲ ਹੌਲੀ ਆਵਾਜ਼ ਵਿੱਚ) ਅਜੀਬ ਸਿਰ-ਫਿਰਿਆ ਏ। ਕੋਈ ਪੁੱਛੇ ਭਲਿਆ ਲੋਕਾ ਤੈਨੂੰ ਕੀ ? ਤੇਰਾ ਕੀ ਘਸ ਚੱਲਿਐ ? ਤੂੰ ਆਪਣੀ ਜੇਬ ਗਰਮ ਕਰ ਲੈ ਤੇ ਅਗਲੇ ਦਾ ਕੰਮ ਸੁਆਰ ਦੇ। ਐਵੇਂ ਆਉਂਦੇ ਰਿਜ਼ਕ ਨੂੰ ਪਿਆ ਲੱਤਾਂ ਮਾਰਦਾ ਏਂ।
ਇਹ ਦੋਵੇਂ ਮਿਸਾਲਾਂ ਦੇ ਕੇ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। ਪਾਤਰ-ਉਸਾਰੀ ਪੱਖੋਂ ਇੱਕ ਹੋਰ ਦਿਲਚਸਪ ਪਾਤਰ ਹੈ ਮਾਮੀ, ਜੋ ਬਚਨ ਸਿੰਘ ਦੇ ਘਰ ਉਸ ਦੇ ਪੁੱਤਰ ਲਈ ਰਿਸ਼ਤਾ ਲੈ ਕੇ ਆਉਂਦੀ ਹੈ। ਉਹ ਨਾਟਕ ਦੀ ਕਹਾਣੀ ਨੂੰ ਅੱਗੇ ਤੋਰਨ ਵਿੱਚ ਖ਼ਾਸ ਭੂਮਿਕਾ ਨਿਭਾਉਂਦੀ ਹੈ। ਉਹ ਵਹਿਮ-ਭਰਮ ਦੀ ਸ਼ਿਕਾਰ ਹੈ। ਬਚਨ ਸਿੰਘ ਦੇ ਘਰ ਵਿੱਚ ਨਾ ਮਿਲਣ ਦਾ ਕਾਰਨ ਉਹ ਘਰੋਂ ਚੱਲਣ ਸਮੇਂ ਵਾਪਰੀਆਂ ਘਟਨਾਵਾਂ ਨੂੰ ਮੰਨਦੀ ਹੈ। ਉਸ ਦੇ ਵਾਰਤਾਲਾਪ ਅਨੁਸਾਰ :
ਮਾਮੀ : ਤੁਰਨ ਲੱਗੀ ਤਾਂ ਮੇਰੀ ਸੱਜੀ ਅੱਖ ਪਈ ਫੁਰਕਦੀ ਸੀ। ਵਿਹੜੇ ਵਿੱਚ ਆਈ ਤਾਂ ਬਿੱਲੀ ਮਿਲ ਪਈ। ਬਾਹਰ ਨਿੱਕਲੀ ਤਾਂ ਕੀ ਵੇਖਨੀ ਆਂ ਅੱਗੋਂ ਮਿਲਖੀ ਬਾਹਮਣ ਤੁਰਿਆ ਆਉਂਦੈ। ਮੈਂ ਕਿਹਾ ਹੱਛਾ, ਤੁਰ ਤਾਂ ਪਈ ਆਂ ਨਾ ਜਾਣੀਏ ਐਵੇਂ ਲੱਤੜ ਈ ਮਾਰਨੀ ਪੈਂਦੀ ਏ।
ਉਹ ਸੱਜੀ ਅੱਖ ਫਰਕਣ, ਰਸਤੇ 'ਚ ਬਿੱਲੀ ਅਤੇ ਬਾਹਮਣ ਦੇ ਮੱਥੇ ਲੱਗਣ 'ਤੇ ਅਜਿਹਾ ਭਰਮ ਪਾਲਦੀ ਹੈ। ਉਹ ਦੇਸੀ ਖਾਣਿਆਂ ਦੀ ਸ਼ੌਕੀਨ ਹੈ। ਇਸ ਲਈ ਉਹ ਸ਼ਹਿਰੀ ਖਾਣੇ ਦੀ ਬਜਾਏ ਪਿੰਡਾਂ ਦੀਆਂ ਨਿਆਮਤਾਂ ਜਿਵੇਂ ਮੱਖਣ, ਸਾਗ, ਘਿਉ, ਲੱਸੀ ਪਸੰਦ ਕਰਦੀ ਹੈ। ਮਾਮੀ ਕੁੰਦਨ ਵਾਸਤੇ ਰਿਸ਼ਤੇ ਦੀ ਦੱਸ ਪਾਉਂਦੀ ਹੈ।
ਬਚਨ ਸਿੰਘ ਅਤੇ ਉਸ ਦੇ ਪੁੱਤਰ ਕੁੰਦਨ ਸਿੰਘ ਦਾ ਕਿਰਦਾਰ ਵਿਰੋਧਾਭਾਸੀ ਹੈ। ਪਹਿਲਾ ਬੇਈਮਾਨ ਤੇ ਸਮਝੌਤਾਵਾਦੀ ਹੈ। ਉਹ ਮੌਕਾ ਪ੍ਰਸਤੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦਾ ਹੈ। ਆਪਣੇ ਅਸਫ਼ਲ ਪਿਆਰ ਨੂੰ ਵੀ ਰਿਸ਼ਤਿਆਂ ਦੀ ਸਿਆਸਤ ਰਾਹੀਂ ਜਿੱਤਣਾ ਚਾਹੁੰਦਾ ਹੈ। ਉਹ ਆਪਣੀ ਸਾਬਕਾ ਪ੍ਰੇਮਿਕਾ ਦੀਪਾਂ ਦੀ ਭਤੀਜੀ ਦਾ ਕੁੰਦਨ ਸਿੰਘ ਨਾਲ ਰਿਸ਼ਤਾ ਕਰਕੇ ਤਸੱਲੀ ਹਾਸਲ ਕਰਨ ਦੇ ਆਹਰ ਵਿੱਚ ਹੈ। ਉਹ ਕਹਿੰਦਾ ਹੈ :
ਬਚਨ ਸਿੰਘ: ਹੁਣ ਮੈਂ ਸਿਰ ਉੱਚਾ ਕਰਕੇ ਉਹਦੇ ਘਰ ਢੁਕਾਂਗਾ ਤਾਂ ਮੇਰਾ ਦਿਲ ਠੰਢਾ ਹੋਏਗਾ। ਮੇਰੀ ਇੱਕ ਵੱਡੀ ਉਮੰਗ ਪੂਰੀ ਹੋ ਜਾਏਗੀ। ਦੀਪਾਂ ਏਸ ਘਰ ਦੀ ਨੂੰਹ ਬਣ ਕੇ ਨਹੀਂ ਆ ਸਕੀ ਤਾਂ ਉਹਦੀ ਭਤੀਜੀ ਆਏਗੀ।
ਓਧਰ ਕੁੰਦਨ ਸਿੰਘ ਇਮਾਨਦਾਰ ਇੰਜੀਨੀਅਰ ਆਪਣੇ ਅਸੂਲਾਂ ਨਾਲ ਸਮਝੌਤਾ ਨਾ ਕਰਦਾ ਹੋਇਆ ਦਰਿਆ ਉੱਪਰ ਬਣਾਏ ਜਾਣ ਵਾਲੇ ਪੁਲ ਲਈ ਘਟੀਆ ਮਾਲ ਖਰੀਦਣ ਤੋਂ ਇਨਕਾਰ ਕਰ ਦਿੰਦਾ ਹੈ। ਉਹ ਭ੍ਰਿਸ਼ਟ ਵਰਤਾਰੇ ਨੂੰ ਤਿਆਗ ਕੇ ਘਰ ਛੱਡ ਕੇ ਤੁਰ ਜਾਂਦਾ ਹੈ। ਰੁਮਾਂਸ ਵੀ ਭ੍ਰਿਸ਼ਟ ਸਥਿੱਤੀਆਂ ਦੀ ਭੇਂਟ ਚੜ੍ਹ ਜਾਂਦਾ ਹੈ। ਕੁੰਦਨ ਸਿੰਘ ਦੀ ਪ੍ਰੇਮਿਕਾ ਤੇ ਉਸ ਦੇ ਦਫ਼ਤਰ ਦੀ ਮੁਲਾਜ਼ਮ ਉਰਮਲਾ ਹਾਲਾਤ ਅੱਗੇ ਝੁਕ ਜਾਂਦੀ ਹੈ। ਉਹ ਕੁੰਦਨ ਸਿੰਘ ਨੂੰ ਦਫ਼ਤਰ ਦੇ ਲੋਕਾਂ ਨਾਲ ਵੈਰ ਵਿਰੋਧ ਖਤਮ ਕਰਨ ਲਈ ਠੇਕੇਦਾਰ ਰਾਮ ਸਿੰਘ ਦਾ ਕੰਮ ਕਰਨ ਦੀ ਸਿਫ਼ਾਰਸ਼ ਕਰਦੀ ਹੈ। ਉਰਮਲਾ ਤੇ ਕੁੰਦਨ ਸਿੰਘ ਦੇ ਪ੍ਰੇਮ ਸੰਬੰਧਾਂ 'ਚ ਤਾਰਾ ਚੰਦ ਇੱਕ ਖਲ-ਪਾਤਰ ਬਣ ਕੇ ਪ੍ਰਵੇਸ਼ ਕਰਦਾ ਹੈ। ਇੱਕ ਭ੍ਰਿਸ਼ਟ ਅਕਾਊਂਟੈਂਟ ਤਾਰਾ ਚੰਦ ਪਹਿਲਾਂ ਇੰਜੀਨੀਅਰ ਕੁੰਦਨ ਸਿੰਘ ਨੂੰ ਠੇਕੇਦਾਰ ਰਾਮ ਸਿੰਘ ਦਾ ਕੰਮ ਕਰਨ ਦੀ ਸਿਫ਼ਾਰਸ਼ ਕਰਨ ਲਈ ਜਾਂਦਾ ਹੈ। ਕੁੰਦਨ ਸਿੰਘ ਵੱਲੋਂ ਇਨਕਾਰ ਕਰ ਦੇਣ 'ਤੇ ਉਹ ਉਸ ਨੂੰ ਰਾਮ ਸਿੰਘ ਵਲੋਂ ਰਿਸ਼ਵਤ ਵਜੋਂ ਹਿੱਸਾ ਦੇਣ ਦੀ ਤਜਵੀਜ਼ ਵੀ ਰੱਖਦਾ ਹੈ। ਕੁੰਦਨ ਸਿੰਘ ਤੋਂ ਪਹਿਲਾਂ ਭ੍ਰਿਸ਼ਟਾਚਾਰ 'ਚ ਡੁੱਬਿਆ ਹੋਇਆ ਦਫ਼ਤਰ ਹੁਣ ਰਿਸ਼ਵਤ ਨਾ ਮਿਲਣ ਕਾਰਨ ਔਖ ਮਹਿਸੂਸ ਕਰਦਾ ਹੈ। ਕੁੰਦਨ ਸਿੰਘ ਤੋਂ ਦੁਖੀ ਤਾਰਾ ਚੰਦ ਉਸ ਨੂੰ ਕੋਸਦਾ ਹੈ :
ਤਾਰਾ ਚੰਦ : ਭੜੂਆ ਐਸਾ ਆਇਆ ਜੇ ਨਾਲ ਸਾਡਾ ਅੰਨ ਪਾਣੀ ਵੀ ਬੰਦ ਕਰ ਛੱਡਿਆ ਸੂ। ਉਹ ਕੀ ਕਹਿੰਦੇ ਹੁੰਦੇ ਨੇ ਜਦ ਦੇ ਜੰਮੇ ਚੰਦਰ ਭਾਨ, ਚੁਲ੍ਹੇ ਅੱਗ ਨਾ ਮੰਜੇ ਵਾਣ। ਨਾ ਆਪ ਖਾਂਦਾ ਏ ਨਾ ਕਿਸੇ ਨੂੰ ਖਾਣ ਦੇਂਦਾ ਜੇ। ਸਾਰਾ ਦਫ਼ਤਰ ਤੰਗ ਆਇਆ ਹੋਇਐ। ਸਭ ਚੀਕਦੇ ਨੇ।
ਇਸ ਉਪਰੰਤ ਉਹ ਕੁੰਦਨ ਸਿੰਘ ਦੀ ਪ੍ਰੇਮਿਕਾ ਉਰਮਲਾ ਦਾ ਸ਼ੋਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਉਸ ਨੂੰ ਉਸ ਦੀ ਮਾਂ ਦਾ ਵੇਸਵਾ ਹੋਣ ਦਾ ਭੇਤ ਕੁੰਦਨ ਸਿੰਘ ਨੂੰ ਦੱਸ ਦੇਣ ਦੀ ਧਮਕੀ ਦਿੰਦਾ ਹੋਇਆ ਕਹਿੰਦਾ ਹੈ :
ਤਾਰਾ ਚੰਦ : ਸਬੂਤ ਬਥੇਰੇ। ਕਰਨ ਵਾਲੇ ਤਾਂ ਚਿੱਟੇ ਨੂੰ ਕਾਲਾ ਸਾਬਤ ਕਰ ਦਿਖਾਂਦੇ ਨੇ : ਕਾਲੇ ਨੂੰ ਕਾਲਾ ਸਾਬਤ ਕਰਨਾ ਕਿਹੜਾ ਮੁਸ਼ਕਲ ਕੰਮ ਏ।
ਪਰ ਉਰਮਲਾ ਵੱਲੋਂ ਕੁੰਦਨ ਸਿੰਘ ਤੇ ਠੇਕੇਦਾਰ ਰਾਮ ਸਿੰਘ ਦਾ ਕੰਮ ਕਰਾਉਣ 'ਚ ਨਾਕਾਮ ਰਹਿਣ 'ਤੇ ਤਾਰਾ ਚੰਦ ਦੀ ਸਾਜ਼ਿਸ਼ ਕਾਮਯਾਬ ਹੋ ਜਾਂਦੀ ਹੈ। ਪ੍ਰੇਮੀ ਪ੍ਰੇਮਿਕਾ ਵੱਖ ਹੋ ਜਾਂਦੇ ਹਨ। ਇਸ ਤਰ੍ਹਾਂ ਉਰਮਲਾ ਹਾਲਾਤ ਦੀ ਸ਼ਿਕਾਰ ਪਾਤਰ ਬਣ ਜਾਂਦੀ ਹੈ। ਭ੍ਰਿਸ਼ਟਾਚਾਰ ਨਾਲ ਮਜਬੂਰੀ ਵੱਸ ਸਮਝੌਤਾ ਕਰਕੇ ਉਹ ਆਪਣੀ ਨੌਕਰੀ ਦੇ ਨਾਲ-ਨਾਲ ਪ੍ਰੇਮੀ ਤੋਂ ਵੀ ਹੱਥ ਧੋ ਬੈਠਦੀ ਹੈ। ਆਪਣੇ ਮਾਂ ਦੇ ਵੇਸਵਾਪੁਣੇ ਦੇ ਕਲੰਕ ਤੋਂ ਬਚਣ ਖਾਤਰ ਉਹ ਅਜਿਹਾ ਕਰਦੀ ਹੈ। ਤਾਰਾ ਚੰਦ ਵੱਲੋਂ ਉਸ ਨੂੰ ਉਸ ਦਾ ਭੇਤ ਕੁੰਦਨ ਸਿੰਘ ਖੋਲ੍ਹ ਦੇਣ ਦੀ ਧਮਕੀ ਆਖਿਰਕਾਰ ਅਸਲੀਅਤ ਦਾ ਜਾਮਾ ਪਹਿਨ ਲੈਂਦੀ ਹੈ। ਕੁੰਦਨ ਸਿੰਘ ਉਸ ਨਾਲੋਂ ਆਪਣਾ ਸੰਬੰਧ ਤੋੜ ਕੇ ਆਪਣੇ ਆਦਰਸ਼ ਨੂੰ ਪਹਿਲ ਦਿੰਦਾ ਹੈ।
ਕੁੰਦਨ ਦੀ ਮਾਂ ਲਛਮੀ ਵੀ ਉਸ ਨੂੰ 'ਮਾਪਿਆਂ' ਦਾ ਹੁਕਮ ਮੰਨਣ ਲਈ ਜ਼ੋਰ ਪਾਉਂਦੀ ਹੈ। ਇਸ ਸਭ ਦੇ ਬਾਵਜੂਦ ਨਾਇਕ ਕੁੰਦਨ ਸਿੰਘ ਆਦਰਸ਼ਵਾਦ ਉੱਪਰ ਡਟ ਕੇ ਪਹਿਰਾ ਦਿੰਦਾ ਹੈ। ਇਸ ਮਾਹੌਲ ਤੋਂ ਦੁਖੀ ਹੋ ਕੇ ਉਹ ਕਹਿੰਦਾ ਹੈ :
ਕੁੰਦਨ ਸਿੰਘ: ਮੇਰੇ ਲਈ ਇਹ property (ਜਾਇਦਾਦ) ਇਹ ਸੁੱਖ, ਆਰਾਮ ਇਹ ਦੌਲਤ, ਕੁਝ ਨਹੀਂ, ਇਨਸਾਨੀਅਤ ਤੇ ਇਖਲਾਕ ਈ ਮੇਰੇ ਲਈ ਸਭ ਕੁਝ ਏ। ਮੇਰਾ ਰਾਹ ਵੱਖਰਾ ਏ। ਅਸਲ ਵਿੱਚ ਮੈਨੂੰ ਹੁਣ ਇੱਥੇ ਨਹੀਂ ਰਹਿਣਾ ਚਾਹੀਦਾ।
ਲਛਮੀ : ਲੈ, ਤੂੰ ਕਿੱਥੇ ਚਲੇ ਜਾਣਾ ਏ ? ਇਹ ਸਭ ਕੁਝ ਤਾਂ ਤੇਰਾ ਹੋਇਆ। ਸਾਡਾ ਹੋਰ ਕੌਣ ਏ ?
ਸੋ ਪਾਤਰ-ਉਸਾਰੀ ਇਸ ਨਾਟਕ ਵਿੱਚ ਭ੍ਰਿਸ਼ਟਾਚਾਰ ਅਤੇ ਈਮਾਨਦਾਰੀ ਵਿੱਚਕਾਰ ਕਸ਼-ਮ-ਕਸ਼ ਨੂੰ ਅਖੀਰ ਤੱਕ ਬਰਕਰਾਰ ਰੱਖਦੀ ਹੈ। ਜੋ ਇਸ ਨਾਟਕ ਦਾ ਹਾਸਲ ਹੋ ਨਿਬੜਦਾ ਹੈ।
ਨਾਟਕ ਅਧਿਆਪਨ ਸੰਬੰਧੀ ਪਾਠ ਯੋਜਨਾ
ਹਰਵਿੰਦਰ ਕੌਰ 'ਰੂਬੀ'
ਅਧਿਆਪਕ ਦਾ ਨਾਂ : ਹਰਵਿੰਦਰ ਕੌਰ 'ਰੂਬੀ’
ਮਿਤੀ :
ਵਿਸ਼ਾ : ਪੰਜਾਬੀ
ਉਪ-ਵਿਸ਼ਾ : ਨਾਟਕ
ਜਮਾਤ : ਬਾਰ੍ਹਵੀਂ
ਸਿਰਲੇਖ ਅਤੇ ਲੇਖਕ : 'ਕੰਧਾਂ ਰੇਤ ਦੀਆਂ (ਨਾਟਕਕਾਰ ਗੁਰਚਰਨ ਸਿੰਘ ਜਸੂਜਾ)
ਸਹਾਇਕ ਸਮੱਗਰੀ :
ਬਲੈਕ ਬੋਰਡ, ਚਾਕ, ਝਾੜਨ, ਪਾਠ ਪੁਸਤਕ 'ਕੰਧਾਂ ਰੇਤ ਦੀਆਂ' ਆਦਿ।
ਖਾਸ ਉਦੇਸ਼ :
1. ਇਸ ਨਾਟਕ ਰਾਹੀਂ ਬੱਚਿਆਂ ਨੂੰ ਭ੍ਰਿਸ਼ਟਾਚਾਰ ਤੋਂ ਜਾਣੂ ਕਰਵਾਉਣਾ।
2. ਨਾਟਕ ਸਮਕਾਲੀ ਭ੍ਰਿਸ਼ਟਾਚਾਰ ਦੀ ਸਮੱਸਿਆ ਨਾਲ ਜੁੜਿਆ ਹੋਇਆ ਹੈ।
3. ਮੱਧ ਸ਼੍ਰੇਣੀ ਦਾ ਮਨੁੱਖ ਦੂਹਰੀ ਜ਼ਿੰਦਗੀ ਜੀਉਂਦਾ ਹੈ। ਉਹ ਅੰਦਰੋਂ ਹੋਰ ਅਤੇ ਵਿਖਾਵਾ ਹੋਰ ਕਰਦਾ ਹੈ।
4. ਨਾਟਕ ਦਾ ਹਰ ਪਾਤਰ ਭ੍ਰਿਸ਼ਟਾਚਾਰ ਦੀ ਚਪੇਟ ਵਿੱਚ ਆਇਆ ਹੋਇਆ ਹੈ।
5. ਭ੍ਰਿਸ਼ਟਾਚਾਰ ਤੋਂ ਮੁਕਤ ਪਾਤਰ ਵੀ ਆਪਣੇ ਪਿਛੋਕੜ ਕਰਕੇ ਇਸ ਤੋਂ ਅਲਹਿਦਾ ਨਹੀਂ ਹੋ ਸਕਦੇ।
6. ਨਾਟਕਕਾਰ ਵੱਲੋਂ ਇੱਕ ਨਵੇਂ ਨਰੋਏ ਅਤੇ ਸਵਸਥ ਸਮਾਜ ਦੀ ਸਿਰਜਣਾ ਦੀ ਕੋਸ਼ਿਸ਼ ਕਰਨਾ (ਨਾਟਕ ਦੇ ਅੰਤ ਵਿੱਚ ਕੁੰਦਨ ਸਿੰਘ ਵੱਲੋਂ ਘਰੋਂ ਅੱਡ ਹੋ ਕੇ ਇੱਕ ਵੱਖਰੀ ਦਿਸ਼ਾ ਅਖਤਿਆਰ ਕਰਨਾ ਤਾਂ ਕਿ ਉਹ ਭ੍ਰਿਸ਼ਟਾਚਾਰ ਦੇ ਝੁਲਦੇ ਝੱਖੜ ਦਾ ਰੇਤ ਦੀ ਕੰਧ ਨਾ ਬਣ ਕੇ ਸਗੋਂ ਇੱਕ ਚੱਟਾਨ ਬਣ ਕੇ ਮੁਕਾਬਲਾ ਕਰ ਸਕੇ।)
ਪੂਰਵ ਗਿਆਨ ਦੀ ਪਰਖ :
ਪ੍ਰ. ਭ੍ਰਿਸ਼ਟਾਚਾਰ ਤੋਂ ਕੀ ਭਾਵ ਹੈ ?
ਪ੍ਰ. ਅਜੋਕੇ ਸਮਾਜ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਬਾਰੇ ਆਪਣੇ ਵਿਚਾਰ ਪੇਸ਼ ਕਰੋ ?
ਭੂਮਿਕਾ : 'ਕੰਧਾਂ ਰੇਤ ਦੀਆਂ' ਨਾਟਕ ਗੁਰਚਰਨ ਸਿੰਘ ਜਸੂਜਾ ਦੀ ਰਚਨਾ ਹੈ। ਇਹ ਨਾਟਕ ਬਹੁਤ ਹੱਦ ਤਕ ਸਮਕਾਲੀ ਭ੍ਰਿਸ਼ਟਾਚਾਰ ਦੀ ਸਮੱਸਿਆ ਨਾਲ ਜੁੜਿਆ ਹੋਇਆ ਹੈ। ਅਜੋਕੇ ਸਮੇਂ ਵਿੱਚ ਭ੍ਰਿਸ਼ਟਾਚਾਰ ਇੱਕ ਵਿਅਕਤੀ ਵਿਸ਼ੇਸ਼ ਦੀ ਸਮੱਸਿਆ ਨਹੀਂ, ਇਹ ਤਾਂ ਸਮਾਜਿਕ ਹੋਂਦ ਦੀ ਸਮੱਸਿਆ ਬਣ ਚੁਕੀ ਹੈ। ਅੱਜ ਦੇ ਸਮੇਂ ਵਿੱਚ ਬੇਈਮਾਨੀ, ਠੱਗੀ, ਧੋਖਾ, ਵੱਢੀ ਅਤੇ ਫਰੇਬ ਇਨਸਾਨ ਦੀਆਂ ਰਗਾਂ ਵਿੱਚ ਰਚ ਗਏ ਹਨ। ਮਨੁੱਖ ਆਪਣੇ ਸਵਾਰਥ ਲਈ ਮਨੁੱਖਤਾ ਦਾ ਗਲਾ ਘੁੱਟਣ ਲਈ ਵੀ ਤਿਆਰ ਹੋ ਜਾਂਦਾ ਹੈ। ਅੱਜ ਕਾਲੀ ਕਮਾਈ ਨੂੰ ਹਰ ਇਨਸਾਨ ਆਪਣਾ ਹੱਕ ਸਮਝਦਾ ਹੈ। ਇਸ ਨਾਟਕ ਵਿੱਚ ਵੀ ਨਾਟਕ ਦਾ ਹਰ ਪਾਤਰ ਜਾਣੇ ਅਣਜਾਣੇ ਇਸ ਕਾਲੀ ਕਮਾਈ ਦੀ ਹੋਂਦ ਵਿੱਚ ਜਕੜਿਆ ਹੋਇਆ ਹੈ। ਇਸ ਤੋਂ ਮੁਕਤ ਹੋ ਚੁਕੇ ਪਾਤਰ ਵੀ ਇਸ ਤੋਂ ਮੁਕਤ ਨਹੀਂ। ਇਸ ਤੋਂ ਅਭਿੱਜ ਰਹਿਣ ਵਾਲੇ ਵੀ ਇਸ ਦੇ ਸ਼ਿਕੰਜੇ ਵਿੱਚ ਜਕੜੇ ਹੋਏ ਹਨ।
ਪੇਸ਼ਕਾਰੀ :
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ ਕਾਰਜ |
ਪਾਠ ਪੁਸਤਕ 'ਕੰਧਾਂ ਰੇਤ ਦੀਆਂ’ (ਨਾਟਕ) |
ਨਾਟਕ 'ਕੰਧਾਂ ਰੇਤ ਦੀਆਂ' ਨਾਟਕਕਾਰ ਗੁਰਚਰਨ ਸਿੰਘ ਜਸੂਜਾ ਦਾ ਲਿਖਿਆ ਹੋਇਆ ਹੈ। 'ਕੰਧਾਂ ਰੇਤ ਦੀਆਂ’ ਨਾਟਕ ਦੀ ਕਹਾਣੀ ਸ਼ੁਰੂ ਤੋਂ ਅਖੀਰ ਤੱਕ ਇੱਕ ਸਰਦ ਮਾਹੌਲ 'ਚੋਂ ਨਿਕਲਦੀ ਮਹਿਸੂਸ ਹੁੰਦੀ ਹੈ। ਨਾਟਕ ਕਾਫੀ ਹੱਦ ਤੱਕ ਪ੍ਰਗੀਤਕ ਵਿਧੀ ਨੂੰ ਅਖਤਿਆਰ ਕਰਦਾ ਪ੍ਰਤੀਤ ਹੁੰਦਾ ਹੈ। ਨਾਟਕ ਦੀ ਸਾਰੀ ਕਹਾਣੀ ਇਸ ਦੇ ਕੰਮ ਦੇ ਆਲੇ-ਦੁਆਲੇ ਘੁੰਮਦੀ ਪ੍ਰਤੀਤ ਹੁੰਦੀ ਹੈ।
ਨਾਟਕ ਦੇ ਨਾਇਕ ਬਚਨ ਸਿੰਘ ਦੇ ਘਰ ਵਿੱਚ ਚਿਰਾਂ ਤੋਂ ਟਿਕਿਆ ਕਾਲੀ ਕਮਾਈ ਦਾ ਪ੍ਰਤੀਕ 'ਫੁੱਲਦਾਨ' ਤਿੜਕਦਾ ਹੈ ਤਾਂ ਪਾਠਕ ਨੂੰ ਇਸ ਦਾ ਸੰਕੇਤ ਮਿਲਦਾ ਹੈ ਕਿ ਕਾਲੀ ਕਮਾਈ ਦੇ ਸਹਾਰੇ ਉੱਸਰਿਆ ਇਸ ਘਰ ਦਾ ਸੁਹਜ ਅਖੀਰ ਕੱਚ ਦੀਆਂ ਕੈਂਕਰਾਂ ਵਾਂਗ ਖਿਲਰ ਜਾਵੇਗਾ।
ਬਚਨ ਸਿੰਘ ਡਾਕਖਾਨੇ ਵਿੱਚ ਨੌਕਰੀ ਕਰਦਾ ਹੈ। ਉਸ ਦੀ ਪਤਨੀ ਦਾ ਨਾਂ ਲੱਛਮੀ ਹੈ ਜੋ ਆਪਣੇ ਪਤੀ ਦੀ ਰਾਜ਼ਦਾਰ ਹੋਣ ਕਾਰਨ ਭ੍ਰਿਸ਼ਟ ਹੈ। ਉਸ ਦੇ ਦੋ ਪਿਆਰੇ ਬੱਚੇ ਡਾਲੀ ਤੇ ਕੁੰਦਨ ਸਿੰਘ ਹਨ। ਬਚਨ ਸਿੰਘ ਆਪਣੇ ਜਮਾਤੀ ਨੇਕ ਰਾਮ ਭੰਡਾਰੀ ਨਾਲ ਮਿਲ ਕੇ ਨਕਲੀ ਕੁਨੈਨ ਬਣਾਉਣ ਦਾ ਧੰਦਾ ਕਰਦਾ ਹੈ ਅਤੇ ਭ੍ਰਿਸ਼ਟਾਚਾਰ ਰਾਹੀਂ ਰੁਪਿਆ ਕਮਾਂਦਾ ਹੈ। ਉਹ ਇਸ ਧੰਦੇ ਨੂੰ ਵੀਹ-ਪੰਝੀ ਵਰ੍ਹਿਆਂ ਤੋਂ ਛੱਡ ਚੁਕਾ ਹੈ ਪਰ ਉਹ ਆਪਣੀ ਪਿਛਲੀ ਉਮਰ ਵਿੱਚ ਵੀ ਇਸ ਨਮੋਸ਼ੀ ਤੋਂ ਮੁਕਤ ਨਹੀਂ। (ਕੁਝ ਵੀ ਅਸੀਂ ਕਰਦੇ ਹਾਂ ਚੰਗਿਆੜਾ ਜਾਂ ਮਾੜਾ ਉਸ ਦਾ ਦਾਗ਼ ਸਾਰੀ ਉਮਰ ਸਾਡਾ ਪਿੱਛਾ ਨਹੀਂ ਛੱਡਦਾ।
|
ਪ੍ਰ. ਭ੍ਰਿਸ਼ਟਾਚਾਰ ਤੋਂ ਕੀ ਭਾਵ ਹੈ? ਉ. ਸਮਾਜਿਕ ਕਦਰਾਂ-ਕੀਮਤਾਂ ਦਾ ਖਤਰਾ ਤੇ ਸਮਾਜ ਵਿੱਚ ਬੁਰਾਈਆਂ- ਬੇਈਮਾਨੀ, ਠੱਗੀ, ਧੋਖਾ, ਵੱਢੀ ਅਤੇ ਫਰੇਬ ਦਾ ਪਸਾਰਾ।
ਪ੍ਰ. ਨਾਟਕ ਦੀ ਕਹਾਣੀ ਦਾ ਥੀਮ ਕੀ ਹੈ ? ਉ. ਨਾਟਕ ਦੀ ਕਹਾਣੀ ਦਾ ਥੀਮ ਭ੍ਰਿਸ਼ਟਾਚਾਰ ਹੈ ਤੇ ਸਾਰੀ ਕਹਾਣੀ ਇਹਦੇ ਆਲੇ-ਦੁਆਲੇ ਘੁੰਮਦੀ ਹੈ।
ਪ੍ਰ. ਬਚਨ ਸਿੰਘ ਕਿੱਥੇ ਨੌਕਰੀ ਕਰਦਾ ਹੈ ? ਉ. ਡਾਕਖਾਨੇ ਵਿੱਚ। |
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ ਕਾਰਜ |
|
ਇੱਥੇ ਬਚਨ ਸਿੰਘ ਨੂੰ ਕੁਨੀਨ ਦਾ ਕੰਮ ਛੱਡਿਆਂ ਭਾਵੇਂ ਪੰਝੀ ਵਰ੍ਹੇ ਹੋ ਚੁਕੇ ਹਨ ਤੇ ਉਸ ਦੇ ਬੱਚੇ ਵੀ ਬਾਲ ਅਵਸਥਾ ਤੋਂ ਜਵਾਨੀ ਤੱਕ ਅੱਪੜ ਚੁਕੇ ਹਨ। ਇੱਥੋਂ ਤੱਕ ਕਿ ਉਸ ਦੀ ਧੀ ਡਾਲੀ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਆਪ ਵੀ ਬਾਲ ਬੱਚੇਦਾਰ ਬਣ ਚੁਕੀ ਹੈ ਤੇ ਉਸ ਦਾ ਪੁੱਤਰ ਇੱਕ ਕਾਬਿਲ ਇੰਜੀਨੀਅਰ ਬਣ ਚੁੱਕਾ ਹੈ। ਫਿਰ ਵੀ ਉਹ ਇਸ ਗੁਨਾਹ ਤੋਂ ਮੁਕਤ ਨਹੀਂ ਹੋ ਸਕਦਾ। ਉਹ ਆਪਣੇ ਇਸ ਕਾਲੇ ਕਾਰਜ ਦੀ ਚੁੱਭਣ ਨੂੰ ਅਜੇ ਵੀ ਮਹਿਸੂਸ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੇ ਇਸ ਕਾਲੇ ਕਾਰਨਾਮੇ ਉੱਤੇ ਪਰਦਾ ਪਿਆ ਰਹੇ ਅਤੇ ਉਸ ਦੇ ਪੁੱਤਰ ਨੂੰ ਪਤਾ ਨਾ ਲੱਗੇ। ਉਹ ਲੋਕਾਚਾਰ ਲਈ ਧਰਮੀ ਕਰਮੀ ਦਿਸਦੇ ਰਹਿਣ ਲਈ ਪੂਜਾ ਪਾਠ ਕਰਦਾ ਹੈ ਅਤੇ ਤੀਰਥ ਯਾਤਰਾ ਤੇ ਵੀ ਜਾਂਦਾ ਹੈ। ਪਰ ਤਾਂ ਵੀ ਉਸ ਨੂੰ ਆਪਣੇ ਅੰਦਰਲਾ ਡਰ ਘੁਣ ਵਾਂਗ ਖਾਈ ਜਾਂਦਾ ਹੈ।
ਦੂਜੇ ਪਾਸੇ ਜਨਤਾ ਪ੍ਰੇਮੀ ਪਾਰਟੀ ਦਾ ਪ੍ਰਧਾਨ ਨੇਕ ਰਾਮ ਭੰਡਾਰੀ ਭ੍ਰਿਸ਼ਟਾਚਾਰ ਦਾ ਜੀਂਦਾ ਜਾਗਦਾ ਰੂਪ ਹੈ। ਉਹ ਲੀਡਰੀ ਭੇਸ ਧਾਰਨ ਕਰਕੇ ਲੋਕ ਸੇਵਾ ਲਈ ਜੀਵਨ ਅਰਪਨ ਕੀਤਾ ਪ੍ਰਗਟ ਕਰਦਾ ਹੈ ਪਰ ਇਹ ਸਾਰਾ ਪਾਖੰਡ ਤੇ ਫਰੇਬ ਹੈ। ਆਪਣੇ ਆਪ ਨੂੰ ਸੁਤੰਤਰਤਾ ਸੰਗਰਾਮੀ ਅਖਵਾਉਂਦਾ ਹੋਇਆ ਉਹ ਇਸ ਨੂੰ ਝੂਠੇ ਪਰਮਿਟ ਦਿਵਾਉਣ ਤੇ ਸੂਤਰ ਦੇ ਕੋਟੇ ਦਾ ਹੱਕਦਾਰ ਮੰਨ ਕੇ ਕੈਸ਼ ਕਰਵਾਉਣਾ ਚਾਹੁੰਦਾ ਹੈ, "ਤੁਹਾਨੂੰ ਪਤਾ ਐ ਰਾਧੇ ਸ਼ਾਮ ਨੂੰ ਮੈਂ ਚਾਰ ਬੱਸਾਂ ਦਾ ਪਰਮਿਟ ਬਣਵਾ ਕੇ ਦਿਤਾ ਏ। ਉਹਨੇ ਦੁਆਨੀ ਪੱਤੀ ਮੇਰੀ ਵੀ ਰੱਖ ਲਈ ਏ।" "ਸਿਰਫ ਦੁਆਨੀ ?" "ਅਸਾਂ ਕੋਈ ਕਰਮ ਲਾਈ ਏ ? ਜਾਂ ਅਸਾਂ ਕੋਈ ਕੰਮ ਕਰਨੈ ? ਹੁਣ ਅਸਾਂ ਸੂਤਰ ਦਾ ਕੋਟਾ ਮਨਜ਼ੂਰ ਕਰਵਾ ਲਿਆ ਹੈ।" (ਕੰਧਾਂ ਰੇਤ ਦੀਆਂ, ਪੰਨਾ 22) "ਅਸਾਂ ਬਾਊ ਜੀ, ਜੇਲ੍ਹਾਂ ਕੱਟੀਆਂ ਨੇ, ਲਾਠੀਆਂ ਖਾਧੀਆਂ ਨੇ, ਤਾਂ ਮੁਲਕ ਆਜ਼ਾਦ ਹੋਇਐ। ਹੁਣ ਸਾਨੂੰ ਕੋਟਾ ਵੀ ਨਾ ਮਿਲੇ।" (ਕੰਧਾਂ ਰੇਤ ਦੀਆਂ, ਪੰਨਾ 23) ਇਉਂ ਉਪਰੋਕਤ ਚਰਚਾ ਤੋਂ ਇਹ ਨੁਕਤਾ ਸਾਹਮਣੇ ਆਉਂਦਾ ਹੈ ਕਿ ਭੰਡਾਰੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਗ੍ਰਸਿਆ ਹੋਇਆ ਹੈ। ਜਾਂ ਇਸ ਪਾਸੇ ਇਧਰ ਬਚਨ ਸਿੰਘ ਆਪਣੇ ਬੇਟੇ ਕੁੰਦਨ ਸਿੰਘ ਨੂੰ ਉੱਚ ਵਿੱਦਿਆ ਦਿਵਾਂਦਾ ਹੈ। ਉਸ ਦਾ ਬੇਟਾ ਵਲੈਤ ਜਾ ਕੇ
|
ਪ੍ਰ. ਉਹ ਪੈਸਾ ਕਿਵੇਂ ਕਮਾਂਦਾ ਹੈ? ਉ. ਨਕਲੀ ਕੁਨੀਨ ਬਣਾ ਕੇ।
ਪ੍ਰ. ਬਚਨ ਸਿੰਘ ਕਿਸ ਗੁਨਾਹ ਤੋਂ ਮੁਕਤ ਨਹੀਂ ਹੋ ਸਕਦਾ? ਉ. ਵੀਹ ਪੰਝੀ ਵਰ੍ਹੇ ਪਹਿਲਾਂ ਛੱਡ ਚੁਕੇ ਕਾਲੇ ਧੰਦੇ ਤੋਂ।
ਪ੍ਰ. ਉਹ ਆਪਣੇ ਪੁੱਤਰ ਤੋਂ ਕੀ ਲੁਕਾਉਣਾ ਚਾਹੁੰਦਾ ਹੈ ? ਉ. ਆਪਣੇ ਕਾਲੇ ਧੰਦੇ ਤੇ ਪਰਦਾ ਪਿਆ ਰਹੇ।
ਪ੍ਰ. ਨੇਕ ਰਾਮ ਭੰਡਾਰੀ ਆਪਣੇ ਆਪ ਨੂੰ ਕਿਸ ਗੱਲ ਦਾ ਹੱਕਦਾਰ ਅਖਵਾਉਂਦਾ ਹੈ? ਉ. ਸੁਤੰਤਰਤਾ ਸੰਗਰਾਮੀ ਹੋਣ ਕਰਕੇ ਝੂਠੇ ਪਰਮਿਟ ਤੇ ਸੂਤਰ ਦੇ ਕੋਟੇ ਦਾ।
ਪ੍ਰ. ਬਚਨ ਸਿੰਘ ਆਪਣੇ ਪੁੱਤਰ ਨੂੰ ਕਿਸ ਚੀਜ਼ ਦੀ ਵਿੱਦਿਆ
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ ਕਾਰਜ |
|
ਪੜ੍ਹਾਈ ਕਰਕੇ ਇੱਕ ਕਾਬਿਲ ਇੰਜੀਨੀਅਰ ਬਣ ਜਾਂਦਾ ਹੈ। ਉਹ ਇੱਕ ਅਫ਼ਸਰ ਲੱਗ ਜਾਂਦਾ ਹੈ ਤੇ ਆਪਣੇ ਆਪ ਨੂੰ ਉੱਚੇ ਖਾਨਦਾਨ ਵਿੱਚੋਂ ਮੰਨਦਾ ਹੈ। ਉਹ ਸਮਝਦਾ ਹੈ ਕਿ ਉਹ ਇੱਕ ਸ਼ਰੀਫ਼ ਪਿਓ ਦਾ ਪੁੱਤਰ ਹੈ ਜਿਸ ਨੇ ਸਾਰੀ ਉਮਰ ਨੇਕੀ ਦੇ ਰਾਹ ਤੇ ਚੱਲ ਕੇ ਬਿਤਾਈ ਹੈ। ਉਸ ਦੇ ਰਿਸ਼ਤੇ ਦੀ ਗੱਲ ਇੱਕ ਰਿਟਾਇਰ ਚੀਫ਼ ਇਲੈਕਟ੍ਰੀਕਲ ਇੰਜੀਨੀਅਰ ਸੁੱਚਾ ਸਿੰਘ ਦੀ ਧੀ ਨਾਲ ਹੋਣ ਦੀ ਗੱਲ ਛਿੜੀ ਹੈ ਪਰ ਕੁੰਦਨ ਸਿੰਘ ਇਸ ਤੋਂ ਬੇ-ਖ਼ਬਰ ਆਪਣੇ ਦਫ਼ਤਰ ਵਿੱਚ ਆਉਂਦਿਆਂ ਸਾਰ ਆਪਣੀ ਮਾਤਹਿਤ ਉਰਮਲਾ ਤੇ ਬਿਨਾਂ ਪ੍ਰ. ਸੋਚਿਆਂ ਸਮਝਿਆ ਇਛ ਜਾਂਦਾ ਹੈ ਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਜਦੋਂ ਉਸ ਦੀ ਅਸਲੀਅਤ ਬਾਰੇ ਉਸ ਨੂੰ ਪਤਾ ਲਗਦਾ ਹੈ ਕਿ ਉਹ ਇੱਕ ਵੇਸਵਾ ਦੀ ਬੇਟੀ ਹੈ ਤਾਂ ਉਸ ਦੇ ਲੱਖ ਮਿੰਨਤਾਂ ਤਰਲੇ ਕਰਦਿਆਂ ਤੇ ਆਪਣੇ ਆਪ ਨੂੰ ਬੇਕਸੂਰ ਦੱਸਣ ਦੇ ਬਾਵਜੂਦ ਵੀ ਉਸਨੂੰ ਠੁਕਰਾਉਣ ਲੱਗਿਆਂ ਵੀ ਪਲ ਨਹੀਂ ਲਗਾਉਂਦਾ। ਬਚਨ ਸਿੰਘ ਤੇ ਨੇਕ ਰਾਮ ਭੰਡਾਰੀ ਇਕੱਠੇ ਪੜ੍ਹਦੇ ਸਨ। ਪੜ੍ਹਾਈ ਦੌਰਾਨ ਉਸ ਦਾ ਸੁੱਚਾ ਸਿੰਘ ਦੀ ਭੈਣ ਦੀਪਾਂ ਨਾਲ ਪਿਆਰ ਪੈ ਗਿਆ ਸੀ। ਉਹ ਉਸ ਨੂੰ ਪਿਆਰ ਨਾਲ ਪਾਨ ਦੀ ਬੇਗੀ ਕਿਹਾ ਕਰਦਾ ਸੀ। ਕਲਾਸ ਵਿੱਚ ਬੈਠੇ ਉਹ ਦੋਵੇਂ ਸਾਰਾ ਦਿਨ ਉਸੇ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਜਦੋਂ ਵੀ ਬਚਨ ਸਿੰਘ ਤੇ ਭੰਡਾਰੀ ਸਾਹਿਬ ਸਮਾਂ ਗੁਜ਼ਾਰਨ ਲਈ ਤਾਸ਼ ਖੇਡਦੇ, ਤਾਂ ਦੀਪਾਂ ਅਕਸਰ ਹੀ ਯਾਦ ਆ ਜਾਂਦੀ ਸੀ। ਉਹ ਬਚਨ ਸਿੰਘ ਦਾ ਪਹਿਲਾ ਪਿਆਰ ਸੀ, ਜਿਸ ਨੂੰ ਉਹ ਅਜੇ ਤਕ ਨਹੀਂ ਭੁਲਾ ਸਕਿਆ ਸੀ। ਉਸ ਦੀਆਂ ਪਿਆਰ ਭਰੀਆਂ ਚਿੱਠੀਆਂ ਉਸ ਨੇ ਅਜੇ ਤਕ ਸੰਭਾਲ ਦੇ ਰੱਖੀਆਂ ਹੋਈਆਂ ਸਨ। ਬਚਨ ਸਿੰਘ ਇੱਕ ਗਰੀਬ ਸਕੂਲ ਮਾਸਟਰ ਦਾ ਪੁੱਤਰ ਸੀ। ਉਸ ਨੂੰ ਐਫ.ਏ. ਪਾਸ ਕਰਦਿਆਂ ਹੀ ਡਾਕਖਾਨੇ ਦੀ ਕਲਰਕੀ ਦੀ ਨੌਕਰੀ ਮਿਲ ਗਈ ਸੀ। ਇਹ ਗਰੀਬੀ ਹੀ ਬਾਬੂ ਬਚਨ ਸਿੰਘ ਤੇ ਦੀਪਾਂ ਦੇ ਪਿਆਰ ਵਿੱਚ ਰੋੜਾ ਬਣ ਗਈ ਕਿਉਂਕਿ ਦੀਪਾਂ ਦਾ ਭਰਾ ਸੁੱਚਾ ਸਿੰਘ ਅਮੀਰ ਪਿਓ ਦਾ ਪੁੱਤਰ ਸੀ ਤੇ ਉਸ ਦੀ ਆਕੜ ਸੱਤਵੇਂ ਅਸਮਾਨ 'ਤੇ ਸੀ। ਉਦੋਂ ਉਹ ਵਲਾਇਤ ਜਾ ਕੇ ਪੜ੍ਹਨ ਦੀਆਂ ਤਿਆਰੀਆਂ ਕਰੀ ਬੈਠਾ ਸੀ। ਨੇਕ ਰਾਮ ਭੰਡਾਰੀ ਨੇ ਉਨ੍ਹਾਂ ਦੋਵਾਂ ਦੇ ਵਿਆਹ ਵਾਸਤੇ ਪੂਰਾ ਜ਼ੋਰ ਲਗਾ ਦਿੱਤਾ ਸੀ ਪਰ ਸੁੱਚਾ ਸਿੰਘ ਸਾਹਮਣੇ ਉਸ ਦੀ ਕੋਈ ਪੇਸ਼ ਨਹੀਂ ਚੱਲ ਸਕੀ। ਅਖੀਰ ਦੀਪਾਂ ਨੇ ਆਪਣੇ ਪਿਆਰ ਦੀ ਕੁਰਬਾਨੀ ਦੇ ਦਿੱਤੀ। ਉਸ ਦਾ ਵਿਆਹ ਇੱਕ |
ਅਤੇ ਕਿੱਥੋਂ ਦਿਵਾਉਂਦਾ ਹੈ? ਉ. ਬਚਨ ਸਿੰਘ ਆਪਣੇ ਪੁੱਤਰ ਨੂੰ ਇੰਜੀਨੀਅਰਿੰਗ ਦੀ ਵਿੱਦਿਆ ਵਲੈਤ ਤੋਂ ਦਿਵਾਉਂਦਾ ਹੈ।
ਪ੍ਰ. ਕੁੰਦਨ ਸਿੰਘ ਦਾ ਕਿਸ ਨਾਲ ਪਿਆਰ ਪੈਂਦਾ ਹੈ ਪਰ ਬਾਦ ਵਿੱਚ ਉਸ ਪ੍ਰਤੀ ਉਸ ਦਾ ਵਤੀਰਾ ਕੀ ਰਹਿੰਦਾ ਹੈ ? ਉ. ਕੁੰਦਨ ਸਿੰਘ ਆਪਣੇ ਦਫ਼ਤਰ ਵਿੱਚ ਕੰਮ ਕਰਨ ਵਾਲੀ ਆਪਣੀ ਮਾਤਹਿਤ ਉਰਮਲਾ ਨਾਲ ਪਿਆਰ ਕਰਦਾ ਹੈ ਤੇ ਉਸ ਨਾਲ ਵਿਆਹ ਵੀ ਕਰਨਾ ਚਾਹੁੰਦਾ ਹੈ ਪਰ ਜਦੋਂ ਉਸ ਨੂੰ ਇਹ ਪਤਾ ਲਗਦਾ ਹੈ ਕਿ ਉਹ ਇੱਕ ਵੇਸਵਾ ਦੀ ਧੀ ਹੈ ਤਾਂ ਉਹ ਉਸ ਨੂੰ ਇੱਕ ਪਲ ਵਿੱਚ ਠੁਕਰਾ ਦਿੰਦਾ ਹੈ।
ਪ੍ਰ. ਬਚਨ ਸਿੰਘ ਦਾ ਦੀਪਾਂ ਨਾਲ ਵਿਆਹ ਕਿਉਂ ਨਾ ਹੋ ਸਕਿਆ? ਉ. ਬਚਨ ਸਿੰਘ ਇੱਕ ਗਰੀਬ ਪਿਓ ਦਾ ਪੁੱਤਰ ਸੀ ਤੇ ਦੀਪਾਂ ਅਮੀਰ ਘਰਾਣੇ ਦੀ ਧੀ। ਦੀਪਾਂ ਦਾ ਭਰਾ ਆਪਣੀ ਭੈਣ ਦਾ ਸਾਕ
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ ਕਾਰਜ |
|
ਅਮੀਰ ਬਦਮਾਸ਼ ਨਾਲ ਹੋ ਗਿਆ ਜਿਹੜਾ ਉਸ ਉੱਤੇ ਬਹੁਤ ਜ਼ੁਲਮ ਕਰਦਾ ਸੀ। ਉਸ ਦੀ ਸਤਾਈ ਹੋਈ ਉਹ ਰੱਬ ਨੂੰ ਪਿਆਰੀ ਹੋ ਜਾਂਦੀ ਹੈ। ਬਚਨ ਸਿੰਘ ਉਸ ਵੇਲੇ ਨੂੰ ਯਾਦ ਕਰਕੇ ਭੰਡਾਰੀ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਨਾ ਚਾਹੁੰਦਾ ਹੈ ਤੇ ਭੰਡਾਰੀ ਵੀ ਉਸ ਨਾਲ ਪਹਿਲਾਂ ਨਿਭਾਏ ਸਾਥ ਨੂੰ ਚੇਤੇ ਕਰਦਿਆਂ ਪੂਰੀ ਤਰ੍ਹਾਂ ਇਸ ਵਿੱਚ ਸ਼ਰੀਕ ਹੋ ਜਾਂਦਾ ਹੈ। ਬਚਨ ਸਿੰਘ ਆਪਣੇ ਵੱਲੋਂ ਘੜੀ ਨਵੀਂ ਵਿਉਂਤ ਬਾਰੇ ਵੀ ਉਸ ਨੂੰ ਦੱਸਦਾ ਹੈ। (ਭਾਵੇਂ ਇਹ ਵਿਉਂਤ ਅੱਗੇ ਚੱਲ ਕੇ ਕਾਮਯਾਬ ਨਹੀਂ ਹੁੰਦੀ।) "ਸਾਰੀ ਉਮਰ ਮੈਂ ਉਹਦੇ ਲਫ਼ਜ਼ਾਂ ਦੀ ਅੱਗ ਨਾਲ ਸੜਦਾ ਰਿਹਾ। ਕੋਈ ਨਹੀਂ, ਮੇਰਾ ਬਦਲਾ ਲੈਣ ਦਾ ਵੇਲਾ ਵੀ ਆ ਗਿਆ ਏ।" ਭੰਡਾਰੀ : “ਉਹ ਕਿਸ ਤਰ੍ਹਾਂ।” ਬਚਨ ਸਿੰਘ : "ਜਿਸ ਤਰ੍ਹਾਂ ਮੈਂ ਸੋਚਿਆ ਸੀ। ਅੱਜ ਮੈਂ ਇੱਕ ਲਾਇਕ ਪੁੱਤਰ ਦਾ ਪਿਓ ਹਾਂ। ਸੁੱਚਾ ਸਿੰਘ ਮੇਰੇ ਪੈਰਾਂ 'ਤੇ ਨੱਕ ਵੀ ਰਗੜਨ ਨੂੰ ਤਿਆਰ ਹੋ ਜਾਵੇਗਾ। ਏਸੇ ਲਈ ਤਾਂ ਮੈਂ ਕੁੰਦਨ ਨੂੰ ਵਲੈਤ ਪੜ੍ਹਨ ਭੇਜਿਆ ਸੀ।" ... ਸੁੱਚਾ ਸਿੰਘ ਆਪਣੀ ਲੜਕੀ ਦਾ ਸਾਕ ਕੁੰਦਨ ਸਿੰਘ ਨੂੰ ਦੇ ਰਿਹਾ ਏ। ਹੁਣ ਮੈਂ ਸਿਰ ਉੱਚਾ ਕਰਕੇ ਉਹਦੇ ਘਰ ਢੁਕਾਂਗਾ ਤਾਂ ਮੇਰਾ ਦਿਲ ਠੰਡਾ ਹੋਏਗਾ। ਮੇਰੀ ਇੱਕ ਵੱਡੀ ਉਮੰਗ ਪੂਰੀ ਹੋ ਜਾਏਗੀ। ਦੀਪਾਂ ਏਸ ਘਰ ਵਿੱਚ ਨੂੰਹ ਬਣ ਕੇ ਨਹੀਂ ਆ ਸਕੀ ਤਾਂ ਉਹਦੀ ਭਤੀਜੀ ਆਏਗੀ। (ਟੈਲੀਫੂਨ ਦੀ ਘੰਟੀ ਖੜਕਦੀ ਹੈ ਪਰ ਬਚਨ ਸਿੰਘ ਦੇ ਰਿਸੀਵਰ ਚੁੱਕਣ ਤੋਂ ਪਹਿਲਾਂ ਹੀ ਬੰਦ ਹੋ ਜਾਂਦੀ ਹੈ।) ਇਉਂ ਨਾਟਕਕਾਰ ਨੇ ਇਨ੍ਹਾਂ ਪ੍ਰਤੀਕਾਂ ਦੀ ਵਰਤੋਂ ਬੜੀ ਸੁਹਜਤਾ ਨਾਲ ਕੀਤੀ ਹੈ। ਟੈਲੀਫੂਨ ਦੇ ਖੜਕਣ, ਰਸੀਵਰ ਚੁੱਕਣਾ ਤੇ ਚੁੱਕਣ ਤੋਂ ਪਹਿਲਾਂ ਬੰਦ ਹੋ ਜਾਣਾ ਤਿੰਨ ਮਾਨਸਕ ਦਸ਼ਾਵਾਂ ਦਾ ਚਿੱਤਰ ਹੈ-ਬਚਨ ਸਿੰਘ ਦੀ ਉਮਰ ਭਰ ਦੀ ਰੀਝ, ਚਰਿੱਤਰ ਦਾ ਸੰਕੋਚ ਤੇ ਰੀਝ ਦੇ ਪੂਰਿਆਂ ਹੋਣ ਤੋਂ ਪਹਿਲਾਂ ਮੌਕੇ ਦਾ ਮੁਰਝਾਉਣਾ ਇਸ ਨੂੰ ਚਿੰਨ੍ਹ-ਕਰਮ ਰਾਹੀਂ ਪੇਸ਼ ਕੀਤਾ ਹੈ। ਠੇਕੇਦਾਰ ਰਾਮ ਸਿੰਘ ਭ੍ਰਿਸ਼ਟਾਚਾਰ ਦਾ ਪੁਤਲਾ ਹੈ। ਉਹ ਰਿਸ਼ਵਤ ਦੇ ਸਹਾਰੇ ਅਫਸਰ ਪਾਸੋਂ ਜਾਇਜ਼-ਨਜਾਇਜ਼ ਕੰਮ ਕਰਵਾਉਣ ਵਿੱਚ ਬੜਾ ਮਾਹਿਰ ਹੈ। ਉਹ ਘੱਟ ਦਰਾਂ ਤੇ ਕੰਮ ਕਰਕੇ
|
ਗਰੀਬ ਘਰ ਵਿੱਚ ਨਹੀਂ ਸੀ ਕਰਨਾ ਚਾਹੁੰਦਾ।
ਪ੍ਰ. ਟੈਲੀਫੂਨ ਦੀ ਘੰਟੀ ਦਾ ਵਜਣਾ ਫਿਰ ਬੰਦ ਹੋ ਜਾਣਾ ਕਿਸ ਗੱਲ ਦਾ ਪ੍ਰਤੀਕ ਹੈ? ਉ. ਟੈਲੀਫੂਨ ਦਾ ਖੜਕਣਾ, ਬਚਨ ਸਿੰਘ ਦਾ ਉਸ ਨੂੰ ਚੁੱਕਣ ਵਾਸਤੇ ਵਧਿਆ ਹੱਥ ਤੇ ਉਸ ਤੋਂ ਪਹਿਲਾਂ ਘੰਟੀ ਦਾ ਬੰਦ ਹੋਣਾ- ਬਚਨ ਸਿੰਘ ਦੀ ਉਮਰ ਭਰ ਦੀ ਰੀਝ, ਚਰਿੱਤ੍ਰ ਦਾ ਸੰਕੋਚ ਤੇ ਰੀਝ ਦੇ ਪੂਰਿਆਂ ਹੋਣ ਤੋਂ ਪਹਿਲਾਂ ਮੁਰਝਾ ਜਾਣ ਦਾ ਪ੍ਰਤੀਕ ਹੈ।
ਪ੍ਰ. ਰਾਮ ਸਿੰਘ ਕਿਸ ਤਰ੍ਹਾਂ ਦਾ ਬੰਦਾ ਹੈ ? ਉ. ਰਾਮ ਸਿੰਘ ਅਤਿ ਦਰਜੇ
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ ਕਾਰਜ |
|
ਘਟੀਆ ਮਸਾਲਾ ਸਪਲਾਈ ਕਰਦਾ ਅਤੇ ਜੀਊਣ ਜੋਗਾ ਮੁਨਾਫਾ ਕਮਾ ਲੈਂਦਾ ਹੈ। ਜਦੋਂ ਉਸ ਦਾ ਵਾਹ ਕੁੰਦਨ ਸਿੰਘ ਨਾਲ ਪੈਂਦਾ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ। ਉਹ ਕੁੰਦਨ ਸਿੰਘ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਕਰਵਾਉਣਾ ਚਾਹੁੰਦਾ ਹੈ। ਉਹ ਆਪਣਾ ਕੰਮ ਸਿਰੇ ਨਾ ਚੜ੍ਹਦਾ ਵੇਖ ਕੇ ਕੁੰਦਨ ਸਿੰਘ ਦੇ ਵਿਰੁੱਧ ਚੱਕਰਵਿਊ ਰਚਾਉਂਦਾ ਹੈ। ਇਸ ਕੰਮ ਵਿੱਚ ਉਹ ਅਕਾਊਂਟੈਂਟ ਤਾਰਾ ਚੰਦ ਨੂੰ ਨਾਲ ਰਲਾ ਲੈਂਦਾ ਹੈ। ਉਹ ਰਾਮ ਸਿੰਘ ਦਾ ਬਿਲ ਪਾਸ ਕਰਵਾਉਣ ਲਈ ਕੁੰਦਨ ਸਿੰਘ ਦੇ ਘਰ ਵੀ ਜਾਂਦਾ ਹੈ ਅਤੇ ਉਸ ਨੂੰ ਵੱਢੀ ਦੀ ਪੇਸ਼ਕਸ਼ ਕਰਦਾ ਹੈ। ਉਹ ਰਾਮ ਸਿੰਘ ਠੇਕੇਦਾਰ ਦਾ ਕੰਮ ਕਰਵਾਉਣ ਲਈ ਉਰਮਲਾ ਨੂੰ ਧਮਕੀ ਦੇ ਦਿੰਦਾ ਹੈ ਕਿ ਜੇ ਉਹ ਆਪਣੇ ਬੌਸ ਕੁੰਦਨ ਸਿੰਘ ਕੋਲੋਂ ਉਸ ਦਾ ਕੰਮ ਨਹੀਂ ਕਰਵਾਏਗੀ ਤਾਂ ਉਹਨੂੰ ਬਦਨਾਮ ਕਰ ਦੇਵੇਗਾ ਅਤੇ ਲੋਕਾਂ ਨੂੰ ਦੱਸ ਦੇਵੇਗਾ ਕਿ ਉਹ ਇੱਕ ਵੇਸਵਾ ਦੀ ਧੀ ਹੈ ਅਤੇ ਇੱਕ ਅਣਚਾਹੀ ਔਲਾਦ ਹੈ। ਬਾਦ ਵਿੱਚ ਰਾਮ ਸਿੰਘ ਨੇਕ ਰਾਮ ਭੰਡਾਰੀ ਨੂੰ ਨਾਲ ਲੈ ਕੇ ਕੁੰਦਨ ਸਿੰਘ ਨੂੰ ਮਿਲਣ ਆਉਂਦਾ ਹੈ। ਜਦੋਂ ਕੁੰਦਨ ਸਿੰਘ ਉਸ ਦੀ ਕੋਈ ਮਦਦ ਨਾ ਕਰ ਸਕਣ ਲਈ ਆਪਣੀ ਮਜਬੂਰੀ ਦੱਸਦਾ ਹੈ ਤਾਂ ਨੇਕ ਰਾਮ ਭੰਡਾਰੀ ਇੱਕ ਹੁਸ਼ਿਆਰ ਸ਼ਿਕਾਰੀ ਵਾਂਗ ਉਸ ਦੇ ਪਿਓ ਦਾ ਰਾਜ ਉਗਲ ਦਿੰਦਾ ਹੈ। ਉਸ ਦੇ ਇੱਕੋ ਵਾਕ ਨਾਲ ਬਚਨ ਸਿੰਘ ਦੀ ਸ਼ਰਾਫ਼ਤ ਦਾ ਚੋਗਾ ਉੱਤਰ ਜਾਂਦਾ ਹੈ-"ਅਸਾਂ ਤਾਂ ਜਾਅਲੀ ਕੁਨੀਨ ਵਿਚੋਂ ਉੱਚ ਕੋਟੀ ਦਾ ਇੰਜੀਨੀਅਰ ਪੈਦਾ ਕੀਤਾ ਹੈ।" (ਪੰਨਾ 67) ਇਸ ਵਾਕ ਨੇ ਉੱਚਾ ਸਿਰ ਕੱਢਣ ਵਾਲੇ ਕੁੰਦਨ ਸਿੰਘ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ। ਹੁਣ ਕੁੰਦਨ ਸਿੰਘ ਨੂੰ ਇੰਝ ਜਾਪਦਾ ਹੈ ਜਿਵੇਂ ਉਹ ਸਾਰੀ ਉਮਰ ਹਨੇਰੇ ਵਿੱਚ ਹੀ ਭਟਕਦਾ ਰਿਹਾ। ਘਰ ਛੱਡ ਕੇ ਜਾਣ ਤੋਂ ਪਹਿਲਾਂ ਉਹ ਆਖਦਾ ਹੈ ਕਿ, “ਮੈਂ ਤਾਂ ਇਹੀ ਸਮਝਦਾ ਰਿਹਾ ਹਾਂ ਮਾਪਿਆਂ ਦਾ ਫ਼ਰਜ਼ ਐ ਕਿਸੇ ਤਰ੍ਹਾਂ ਵੀ ਹੋਏ ਆਪਣੇ ਬੱਚਿਆਂ ਦੀ ਜ਼ਿੰਦਗੀ ਖੁਸ਼ਹਾਲ ਬਣਾਨ ਤੇ ਬੱਚਿਆਂ ਦਾ ਫ਼ਰਜ਼ ਐ ਮਾਪਿਆਂ ਦੇ ਹੁਕਮ ਦੀ ਪਾਲਣਾ ਕਰਨ। ... ਪਰ ਅੱਜ ਮੇਰੀਆਂ ਅੱਖਾਂ ਖੁੱਲ੍ਹੀਆਂ ਨੇ ਅੱਜ ਮੈਨੂੰ ਪਤਾ ਲੱਗਾ ਏ, ਇਹ ਤਾਂ ਸਭ ਰੇਤ ਦੀਆਂ ਕੰਧਾਂ ਸਨ ਜਿਨ੍ਹਾਂ ਦੇ ਸਹਾਰੇ ਮੈਂ ਆਪਣੀ ਜ਼ਿੰਦਗੀ ਦਾ ਮਹਿਲ ਉਸਾਰਿਆ ਸੀ।" (ਪੰਨਾ 70-71) ਬਚਨ ਸਿੰਘ ਆਪਣੇ ਪੁੱਤਰ ਨੂੰ ਆਖਦਾ ਹੈ ਕਿ ਉਹ ਉਸ ਨੂੰ ਮਾਫ਼ ਕਰ ਦੇਵੇ। ਲੱਛਮੀ ਵੀ ਆਪਣੇ ਬੇਟੇ ਨੂੰ ਜਾਣ ਤੋਂ ਰੋਕਦੀ ਹੈ
|
ਦਾ ਭ੍ਰਿਸ਼ਟਾਚਾਰੀ, ਅਫ਼ਸਰਾਂ ਕੋਲੋਂ ਕੰਮ ਕਢਵਾਉਣ ਵਿੱਚ ਮਾਹਿਰ ਤੇ ਘਟੀਆ ਮਾਲ ਸਪਲਾਈ ਕਰਕੇ ਮੁਨਾਫ਼ਾ ਕਮਾਉਣਾ ਉਸ ਦੀ ਫਿਤਰਤ ਹੈ।
ਪ੍ਰ. ਰਾਮ ਸਿੰਘ ਕੁੰਦਨ ਸਿੰਘ ਪਾਸ ਕੀ ਉਮੀਦ ਲੈ ਕੇ ਆਉਂਦਾ ਹੈ ? ਉ. ਰਾਮ ਸਿੰਘ ਕੁੰਦਨ ਸਿੰਘ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਕਰਾਉਣ ਦੀ ਉਮੀਦ ਲੈ ਕੇ ਆਉਂਦਾ ਹੈ।
ਪ੍ਰ. ਰਾਮ ਸਿੰਘ ਉਰਮਲਾ ਨੂੰ ਕੀ ਧਮਕੀ ਦੇਂਦਾ ਹੈ ? ਉ. ਜੇਕਰ ਉਹ ਉਸ ਦਾ ਕੁੰਦਨ ਸਿੰਘ ਕੋਲੋਂ ਕੰਮ ਨਹੀਂ ਕਰਵਾਏਗੀ ਤਾਂ ਉਹ ਉਸ ਨੂੰ ਬਦਨਾਮ ਕਰ ਦੇਵੇਗਾ।
ਪ੍ਰ. ਨੇਕ ਰਾਮ ਭੰਡਾਰੀ ਕਿਹੜੀ ਗੱਲ ਕਹਿ ਕੇ ਕੁੰਦਨ ਸਿੰਘ
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ ਕਾਰਜ |
|
ਅਤੇ ਆਖਦੀ ਹੈ ਉਹ ਨਾ ਜਾਵੇ ਬਾਹਰ ਬੜਾ ਤੇਜ ਝੱਖੜ ਝੁੱਲ ਰਿਹਾ ਹੈ। ਇੱਥੇ ਬਾਹਰ ਝੁੱਲਦਾ ਝੱਖੜ ਅੰਦਰਲੇ ਝੱਖੜ ਦਾ ਸੰਕੇਤਿਕ ਰੂਪ ਪੇਸ਼ ਕਰਦਾ ਹੈ। ਪਰ ਕੁੰਦਨ ਸਿੰਘ ਇਨ੍ਹਾਂ ਝੱਖੜਾਂ ਤੋਂ ਬੇਪਰਵਾਹ ਇੱਕ ਨਵੀਂ ਦੁਨੀਆਂ ਵਸਾਉਣ ਲਈ ਆਪਣੇ ਮਾਂ-ਪਿਓ ਨੂੰ ਆਖਦਾ ਹੈ, ਜਿੱਥੇ ਉਸ ਨੂੰ ਭੰਡਾਰੀ ਵਰਗੇ ਲੋਕਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹ ਉਸ ਨੂੰ ਅਸ਼ੀਰਵਾਦ ਦੇਣ ਕਿ ਉਹ ਦੁਨੀਆਂ ਦੇ ਹਰ ਤੂਫਾਨ ਦਾ ਮੁਕਾਬਲਾ ਕਰ ਸਕੇ ਅਤੇ ਇਹ ਝੁਲਦਾ ਝੱਖੜ ਉਸ ਦੇ ਪੈਰ ਨਾ ਉਖਾੜ ਸਕੇ। ਉਸ ਦੇ ਮਾਂ-ਪਿਓ ਉਸ ਅੱਗੇ ਵਾਸਤੇ ਪਾਉਂਦੇ ਹਨ ਕਿ ਉਹ ਉਹਨਾਂ ਨੂੰ ਬੁਢਾਪੇ ਵਿੱਚ ਬੇਸਹਾਰਾ ਛੱਡ ਕੇ ਨਾ ਜਾਵੇ ਪਰ ਕੁੰਦਨ ਸਿੰਘ ਉਨ੍ਹਾਂ ਦੀ ਇੱਕ ਨਹੀਂ ਸੁਣਦਾ ਤੇ ਘਰ ਛੱਡ ਕੇ ਚਲਾ ਜਾਂਦਾ ਹੈ।
|
ਦਾ ਕਿਹੜਾ ਭਰਮ ਤੋੜਦਾ ਹੈ? ਉ. ਇਹ ਕਹਿ ਕੇ ਕਿ "ਅਸਾਂ ਤਾਂ ਜਾਅਲੀ ਕੁਨੀਨ ਵਿੱਚੋਂ ਉੱਚ ਕੋਟੀ ਇੰਜੀਨੀਅਰ ਪੈਦਾ ਕੀਤਾ ਹੈ।“ ਉਸ ਦਾ ਉੱਚਾ ਖਾਨਦਾਨ ਵਿੱਚੋਂ ਹੋਣ ਦਾ ਭਰਮ ਤੋੜਦਾ ਹੈ।
|
ਮੌਨ ਪਾਠ : ਸਾਰੇ ਨਾਟਕ ਦਾ ਸਾਰ ਜਮਾਤ ਵਿੱਚ ਸੁਣਾਉਣ ਅਤੇ ਚਰਚਾ ਕਰਨ ਤੋਂ ਬਾਅਦ ਅਧਿਆਪਕਾ ਵਿਦਿਆਰਥੀਆਂ ਨੂੰ ਮੌਨ ਰਹਿ ਕੇ ਜਮਾਤ ਵਿੱਚ ਅਤੇ ਘਰ ਵਿੱਚ ਇਸ ਨਾਟਕ ਨੂੰ ਪੜ੍ਹਨ ਲਈ ਕਹੇਗੀ ਤਾਂ ਜੋ ਵਿਦਿਆਰਥੀ ਇਸ ਨਾਟਕ ਦਾ ਸੰਦਰਭਗਤ ਅਧਿਐਨ ਕਰ ਸਕਣ।
ਘਰ ਲਈ ਕੰਮ :
ਪ੍ਰ. 1. ਨਾਟਕ ਦੇ ਵਿਸ਼ੇ-ਵਸਤੂ ਤੇ ਵਿਚਾਰ ਕਰੋ?
ਪ੍ਰ. 2. ਨਾਟਕਕਾਰ ਨਾਟਕ ਵਿੱਚ ਆਪਣਾ ਉਦੇਸ਼ ਨਿਭਾਉਣ ਵਿੱਚ ਕਿੱਥੋਂ ਤੱਕ ਸਫਲ ਹੋਇਆ ਹੈ ?
ਪ੍ਰ. 3 ਕੀ ਭ੍ਰਿਸ਼ਟਾਚਾਰ ਨੂੰ ਨਾਟਕ ਦਾ ਪਲਾਟ ਮੰਨ ਕੇ ਵਿਚਾਰਿਆ ਜਾ ਸਕਦਾ ਹੈ?
ਪ੍ਰ. 4. ਨਾਟਕ ਦਾ ਸਿਰਲੇਖ ‘ਕੰਧਾਂ ਰੇਤ ਦੀਆਂ’ ਢੁਕਵਾਂ ਹੈ ਜਾ ਨਹੀਂ ? ਕੀ ਇਸ ਲਈ ਕੋਈ ਹੋਰ ਸਿਰਲੇਖ ਵੀ ਦਿੱਤਾ ਜਾ ਸਕਦਾ ਹੈ ? ਆਪਣੇ ਸੁਝਾਅ ਦਿਓ।
ਪ੍ਰ. 5. ਪਾਤਰਾਂ ਦੀ ਪਾਤਰ ਉਸਾਰੀ ਬਾਰੇ ਤੁਹਾਡੇ ਕੀ ਵਿਚਾਰ ਹਨ ? ਜਾਂ ਉਨ੍ਹਾਂ ਬਾਰੇ ਆਪਣੇ ਵਿਚਾਰ ਪੇਸ਼ ਕਰੋ।
ਪ੍ਰ. 6. ਕੀ ਅਜੋਕੇ ਸਮੇਂ ਵਿੱਚ ਕੁੰਦਨ ਸਿੰਘ ਵਰਗੇ ਭ੍ਰਿਸ਼ਟਾਚਾਰ ਦੇ ਖਿਲਾਫ ਅਵਾਜ ਉਠਾਣ ਵਾਲੇ ਕੋਈ ਕਿਰਦਾਰ ਪੈਦਾ ਹੋ ਸਕਦੇ ਹਨ, ਜਿਹੜੇ ‘ਰੇਤ ਦੀਆਂ ਕੰਧਾਂ’ ਵਿਚਕਾਰ ਇੱਕ ਫੌਲਾਦੀ ਪੱਥਰ ਵਾਂਗ ਪੇਸ਼ ਹੋ ਸਕਣ ਜਾਂ ਉਹ ਵੀ ਬਦਲਦੇ ਹਾਲਤਾਂ ਨਾਲ ਭੁਰ ਜਾਣਗੇ । ਵਿਚਾਰ ਕਰੋ।
"ਕਥਾ ਜਗਤ” : ਵਿਸ਼ੇਗਤ ਅਧਿਐਨ
ਡਾ. ਜਗਜੀਤ ਕੌਰ
ਭਾਗ - 1
ਪੰਜਾਬੀ ਕਹਾਣੀ ਕਈ ਪੜਾਵਾਂ ਨੂੰ ਪਾਰ ਕਰਦੀ ਜਿਸ ਰੂਪ ਵਿੱਚ ਸਾਡੇ ਕੋਲ ਹੁਣ ਪੁੱਜੀ ਹੈ। ਉਹ ਉਸ ਦਾ ਸਮਕਾਲੀ ਰੂਪ ਹੈ। ਅਜੋਕੀ ਕਹਾਣੀ ਯਥਾਰਥ ਦੇ ਵਧੇਰੇ ਨੇੜੇ ਹੈ। ਇਹ ਮਨੁੱਖੀ ਜੀਵਨ ਦੀਆਂ ਲੋੜਾਂ, ਥੁੜਾਂ ਦੇ ਨਾਲ-ਨਾਲ ਉਸ ਦੇ ਮਨ ਦੀ ਗੁੰਝਲਾਂ, ਮਨੋਬਿਰਤੀਆਂ ਤੇ ਮਨੋਸਥਿਤੀਆਂ ਨੂੰ ਵੀ ਪ੍ਰਗਟਾਉਂਦੀ ਹੈ। ਇਹੋ ਹੀ ਅੱਜ ਦੀ ਕਹਾਣੀ ਦੀ ਵਿਲੱਖਣਤਾ ਹੈ ਜੋ ਉਸ ਨੂੰ ਪੁਰਾਤਨ ਕਹਾਣੀ ਨਾਲੋਂ ਨਿਖੇੜਦੀ ਹੈ।
ਅਸਲ ਵਿੱਚ ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਉਹ ਪਾਠਕ ਨੂੰ ਉਦੋਂ ਤੱਕ ਆਪਣੇ ਨਾਲ ਜੋੜੀ ਰੱਖੋ ਜਦ ਤੱਕ ਉਹ ਸਮਾਪਤ ਨਹੀਂ ਹੁੰਦੀ। ਪਰ, ਇਹ ਤਦ ਹੀ ਹੋ ਸਕਦਾ ਹੈ ਜੇ ਕਹਾਣੀਕਾਰ ਨੂੰ ਕਹਾਣੀ ਕਹਿਣ ਦਾ ਢੰਗ ਆਉਂਦਾ ਹੋਵੇ। ਕਹਾਣੀ ਦਾ ਵਿਸ਼ਾ ਕਹਾਣੀ ਦੇ ਆਰ-ਪਾਰ ਫੈਲਿਆ ਹੋਵੇ ਅਤੇ ਪਾਠਕ ਨੂੰ ਆਪਣੇ ਨਾਲ ਇਸ ਤਰ੍ਹਾਂ ਕੀਲ ਕੇ ਬੰਨ੍ਹੀ ਰੱਖੇ ਕਿ ਪਾਠਕ ਨੂੰ ਕਹਾਣੀ ਦੇ ਖਤਮ ਹੋਣ 'ਤੇ ਅਹਿਸਾਸ ਹੋਵੇ ਕਿ ਕਹਾਣੀ ਤਾਂ ਖ਼ਤਮ ਹੋ ਗਈ। ਇਸੇ ਲਈ ਤਾਂ ਕਿਹਾ ਗਿਆ ਹੈ ਕਿ ਕਹਾਣੀ ਦਾ ਵਧੇਰੇ ਸੰਬੰਧ ਅੱਗੋਂ ਕੀ ਹੋਇਆ !' ਨਾਲ ਹੈ ਅਤੇ ਨਾਵਲ ਦਾ ਸੰਬੰਧ ਵਧੇਰੇ 'ਕਿਵੇਂ ਜਾਂ ਕਿਉਂ ਹੋਇਆ ?" ਨਾਲ ਹੈ। ਇਸ ਤਰ੍ਹਾਂ ਵਿਸ਼ੇ ਦੀ ਚੋਣ ਦਾ ਬਹੁਤ ਮਹੱਤਵ ਹੈ। ਇੱਕ ਚੰਗੀ ਕਹਾਣੀ ਦੀ ਪਾਠਕ ਦੇ ਮਨ ਉੱਪਰ ਅਮਿਟ ਛਾਪ ਜਾਂ ਚਿਰਸਥਾਈ ਪ੍ਰਭਾਵ ਤਦ ਹੀ ਛੱਡ ਸਕਦੀ ਹੈ ਜੇ ਕਹਾਣੀ ਦਾ ਵਿਸ਼ਾ ਸਮਕਾਲੀ ਅਤੇ ਮਨੁੱਖ ਦੇ ਨੇੜੇ ਦਾ ਹੋਵੇ।
ਇਸ ਪੁਸਤਕ ਵਿੱਚ ਕੁਝ ਕਹਾਣੀਆਂ ਇਹੋ ਜਿਹੀਆਂ ਹਨ ਜੋ ਔਰਤ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ, ਓਸ ਦੀ ਮਨੋਦਸ਼ਾ, ਮਰਦ ਪ੍ਰਧਾਨ ਸਮਾਜ ਵਿੱਚ ਉਸ ਦੀ ਸਥਿਤੀ ਤਰੱਕੀ ਵਲ ਉਸ ਦੇ ਵੱਧਦੇ ਕਦਮ ਆਦਿ ਨਾ ਸੰਬੰਧਤ ਹਨ। ਇਹ ਕਹਾਣੀਆਂ ਹਨ - 'ਮਾਂ ਦਾ ਲਾਡਲ', 'ਮਿਸ ਸੌਫਟ', 'ਸੂਲੀ ਉੱਤੇ ਲਟਕੇ ਪਲ, 'ਵਹਿੰਗੀ ਅਤੇ ਉਨ੍ਹਾਂ ਵੇਲਿਆਂ ਦੀ ਗੱਲ। ਇਸ ਅਧਿਆਇ ਵਿੱਚ ਇਨ੍ਹਾਂ ਕਹਾਣੀਆਂ ਉੱਪਰ ਚਰਚਾ ਕੀਤੀ ਗਈ ਹੈ।
'ਮਾਂ ਦਾ ਲਾਡਲਾ’ ਕਹਾਣੀ ਬਚਿੰਤ ਕੌਰ ਦੀ ਇੱਕ ਡੂੰਘੀ ਸੰਵੇਦਨਸ਼ੀਲ ਕਹਾਣੀ ਹੈ। 'ਮਾਂ' ਸ਼ਬਦ ਸਾਡੇ ਸਮਾਜ ਵਿੱਚ ਸਤਿਕਾਰਯੋਗ ਹੈ। ਪ੍ਰਚੀਨ ਕਹਾਣੀ ਵਿੱਚ ਮਾਂ ਦੇ ਕਈ ਰੂਪਾਂ ਨੂੰ ਕਹਾਣੀਆਂ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਸ਼ਬਦ ਸੁਣਦੇ ਹੀ ਔਰਤ ਦਾ ਇੱਕ ਵਿਸ਼ੇਸ਼ ਮਮਤੇ ਤੇ ਕੁਰਬਾਨੀ ਦੀ ਮੂਰਤ, ਦਿਆਵਾਨ, ਬੱਚਿਆਂ ਉੱਪਰ ਆਪਾ ਨਿਛਾਵਰ ਕਰਨ ਵਾਲੀ ਦੇਵੀ ਦਾ ਬਿੰਬ ਉੱਭਰ ਕੇ ਸਾਹਮਣੇ ਆਉਂਦਾ ਹੈ। ਪਹਿਲੀਆਂ ਕਹਾਣੀਆਂ ਮਾਂ ਦੇ ਇਨ੍ਹਾਂ ਰੂਪਾਂ ਨੂੰ ਹੀ ਪੇਸ਼ ਕਰਦੀਆਂ ਹਨ ਅਤੇ ਪਾਠਕ ਦੀ ਔਰਤ ਦੇ ਇਨ੍ਹਾਂ ਰੂਪਾਂ ਨੂੰ ਹੀ ਪੜ੍ਹਨਾ ਪਸੰਦ ਕਰਦੇ ਸਨ ਤੇ ਕੁਝ ਹੱਦ ਤਕ ਹੁਣ ਵੀ। ਉਹ ਮਾਂ ਨੂੰ ਇਕ ਔਰਤ ਦੇ ਰੂਪ ਵਿੱਚ ਘੱਟ ਤੇ ਕੁਰਬਾਨੀ ਦੀ ਮੂਰਤ ਵਜੋਂ ਵਧੇਰੇ ਪਸੰਦ ਕਰਦੇ ਹਨ। ਮਾਂ ਦੀਆਂ ਮਮਤਾ ਦੀਆਂ ਉਦਾਹਰਨਾਂ ਵੀ ਸਾਨੂੰ ਵਧੇਰੇ ਪੜ੍ਹਨ ਨੂੰ ਮਿਲਦੀਆਂ ਹਨ। ਬੱਚਿਆਂ ਦੀ ਪਹਿਚਾਣ
ਮਾਂ ਨਾਲ ਜੋੜ ਕੇ ਕੀਤੀ ਜਾਂਦੀ ਹੈ। ਬੱਚਿਆਂ ਦਾ ਸੁਭਾਅ, ਸੰਸਕਾਰ ਆਦਿ ਨੂੰ ਮਾਂ ਦੀ ਦੇਣ ਹੀ ਕਿਹਾ ਜਾਂਦਾ ਹੈ। ਕੁੜੀ ਦੇ ਜਵਾਨ ਹੋਣ ਅਤੇ ਸਹੁਰੇ ਘਰ ਜਾਣ ਤੋਂ ਬਾਅਦ ਵੀ ਉਸ ਦੇ ਗੁਣਾਂ ਤੇ ਔਗੁਣਾਂ ਨੂੰ ਵੀ ਮਾਂ ਨਾਲ ਜੋੜ ਕੇ ਵੇਖਿਆ ਜਾਂਦਾ ਸੀ ਤੇ ਕੁਝ ਹੱਦ ਤਕ ਅੱਜ ਵੀ ਹੈ। ਪਰ, ਉਹ ਨਾਂ-ਮਾਤਰ ਹੀ ਹੈ।
'ਮਾਂ ਦਾ ਲਾਡਲਾ' ਕਹਾਣੀ ਦੇ ਆਰੰਭ ਵਿੱਚ ਹੀ ਪਾਠਕ ਨੂੰ ਪਤਾ ਚੱਲ ਜਾਂਦਾ ਹੈ ਕਿ ਇਸ ਘਰ ਵਿੱਚ ਜੀਤਾ ਨਾਂ ਦਾ ਇੱਕ ਮੁੰਡਾ ਹੈ ਜੋ ਇਸ ਸਮੇਂ ਘਰ ਵਿੱਚ ਨਹੀਂ ਹੈ। ਉਸ ਦੇ ਘਰ ਵਿੱਚ ਨਾ ਹੋਣ ਕਾਰਨ ਉਸ ਦੀ ਮਾਂ ਬਚਨੇ ਅਤੇ ਭੈਣ ਕੰਮ ਦੋਵੇਂ ਬਹੁਤ ਉਦਾਸ ਹਨ। ਉਸ ਬਗੈਰ ਉਨ੍ਹਾਂ ਨੂੰ ਘਰ ਵਿੱਚ ਰੌਣਕ ਨਹੀਂ ਜਾਪਦੀ। ਦੋਨਾਂ ਦੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਜੀਤੇ ਨੂੰ ਉਸ ਦੇ ਪਿਤਾ ਬਿਸ਼ਨੇ ਨੇ ਬੱਚਾ ਪਲਟਨ ਵਿੱਚ ਭਰਤੀ ਕਰਵਾ ਦਿੱਤਾ ਹੈ। ਉਹ ਲੋਕਾਂ ਦੇ ਜੀਤੇ ਦੀਆਂ ਸ਼ਰਾਰਤਾਂ ਅਤੇ ਬਤਮੀਜ਼ੀਆਂ ਦੇ ਉਲਾਂਭੇ ਸੁਣ ਕੇ ਤੰਗ ਆ ਕੇ ਉਸ ਨੂੰ ਬੱਚਾ ਪਲਟਨ ਵਿੱਚ ਭਰਤੀ ਕਰਵਾ ਦਿੰਦਾ ਹੈ। ਮਾਂ ਬਚਨੋ ਵੀ ਇਸ ਗੱਲ ਨੂੰ ਸਮਝਦੀ ਹੈ ਕਿ ਉਸ ਦਾ ਪੁੱਤ ਜੀਤਾ ਬਹੁਤ ਤਪਾਉਂਦਾ ਸੀ ; ਪਰ ਉਹ ਉਸ ਨੂੰ ਅੰਤਾਂ ਦਾ ਮੋਹ ਕਰਦੀ ਸੀ। ਉਹ ਰੋਜ਼ ਰਾਤੀਂ ਉੱਠ ਕੇ ਜੀਤੇ ਨਾਲ ਸੌਂ ਜਾਂਦੀ ਸੀ। ਇੱਕ ਰਾਤ ਜੀਤੇ ਨੂੰ ਵੀ ਮਾਂ ਦੇ ਪਿਆਰ ਦਾ ਅਹਿਸਾਸ ਹੋਇਆ ਤਾਂ ਉਸ ਨੇ ਮਾਂ ਨੂੰ ਘੁੱਟ ਕੇ ਜੱਫੀ ਪਾਈ ਸੀ। ਇਸ ਜੱਫ਼ੀ ਦੇ ਅਨੰਦ ਵਿੱਚ ਬਚਨੋ ਕਿੰਨੀ ਦੇਰ ਕੋਸੇ-ਕੋਸੇ ਹੰਝੂ ਵਹਾਉਂਦੀ ਰਹੀ ਸੀ। ਪਰ, ਹੁਣ ਜੀਤੇ ਦੇ ਘਰੋਂ ਜਾਣ ਤੋਂ ਬਾਅਦ ਉਹ ਇਕੱਲੀ ਬੈਠ ਕੇ ਕਿੰਨੀ-ਕਿੰਨੀ ਦੇਰ ਰੋਂਦੀ ਰਹਿੰਦੀ ਸੀ। ਪਰ, ਉਸ ਨੇ ਆਪਣੇ ਪਤੀ ਅੱਗੇ ਕਦੀ ਅੱਖ ਗਿੱਲੀ ਨਹੀਂ ਕੀਤੀ ਸੀ। ਉਹ ਸੋਚਦੀ ਸੀ ਕਿ ਉਸ ਦਾ ਪਤੀ ਇੱਕ ਪਿਓ ਹੈ, ਉਹ ਮਾਂ ਦੇ ਦਿਲ ਨੂੰ ਨਹੀਂ ਸਮਝ ਸਕਦਾ ਸੀ। ਦੂਜਾ ਪਿਓ ਵੀ ਉਹ ਜਿਸ ਦਾ ਦਿਲ ਕਦੀ ਨਹੀਂ ਪਿਘਲਿਆ ਸੀ ਅਤੇ ਨਾ ਹੀ ਪਿਘਲਨ ਦੀ ਕੋਈ ਆਸ ਸੀ। ਉਸ ਦੇ ਸਖ਼ਤ ਸੁਭਾ ਕਾਰਨ ਹੀ ਜੀਤਾ ਵਿਗੜਿਆ ਸੀ।
ਹੇਠ ਲਿਖੀਆਂ ਕਹਾਣੀ ਦੀਆਂ ਤੁਕਾਂ ਇਸ ਕਹਾਣੀ ਦੇ ਵਿਸ਼ੇ ਨੂੰ ਪੂਰੀ ਤਰ੍ਹਾਂ ਉਘਾੜਦੀਆਂ ਹਨ। ਜੀਤੇ ਨੂੰ ਬੱਚਾ ਪਲਟਨ ਵਿੱਚ ਭਰਤੀ ਕਰਵਾਉਣ ਉੱਪਰ ਜੀਤੇ ਦੀ ਮਾਂ ਬਚਨੇ ਅਤੇ ਭੈਣ ਕੰਮੋ ਵਿੱਚ ਚਰਚਾ ਹੁੰਦੀ ਹੈ :
ਕੰਮੋ, "ਬੇਬੇ ਜੇ ਤੇਰਾ ਜੀਅ ਨਹੀਂ ਸੀ ਕਰਦਾ ਜੀਤੇ ਨੂੰ ਭੇਜਣ ਦਾ ਤਾਂ ਤੂੰ ਬਾਪੂ ਨੂੰ ਸਾਫ਼ ਕਿਉਂ ਨਾ ਕਿਹਾ ਕਿ ਅਸੀਂ ਨਹੀਂ ਜੀਤੇ ਨੂੰ ਬੱਚਾ-ਪਲਟਨ ਵਿੱਚ ਭਰਤੀ ਕਰਵਾਉਣਾ।”
ਬਚਨੋ, "ਇਹ ਕਿਵੇਂ ਕਹਿ ਦਿੰਦੀ ਪੁੱਤ ਤੇਰੇ ਪਿਓ ਅੱਗੇ ਮੇਰੀ ਗਈ ਐ ਪੇਸ਼ ਕੋਈ। ਗੱਲ ਕਰਨ ਦੀ ਜੇ ਹਿੰਮਤ ਹੁੰਦੀ ਤਾਂ ਅੱਜ ਇਹ ਨੌਬਤ ਹੀ ਕਿਉਂ ਆਉਂਦੀ। ਮੇਰਾ ਤਾਂ ਡਰਦੀ ਦਾ ਸਾਹ ਨਹੀਂ ਨਿਕਲਦਾ ਉਸ ਦੇ ਅੱਗੇ। ਉਸ ਦੇ ਐਨੇ ਸਖਤ ਸੁਭਾ ਦਾ ਨਤੀਜਾ ਹੀ ਤਾਂ ਅੱਜ ਜੀਤਾ ਐਨਾ ਬਿਗੜਿਆ ਹੈ। ਹੱਦੋਂ ਵੱਧ ਸਖਤੀ ਬੰਦੇ ਨੂੰ ਬਿਗਾੜਦੀ ਹੈ ਧੀਏ ਤੇ ਪਿਆਰ ਉਸ ਨੂੰ ਸਵਾਰਦਾ ਹੈ।"
ਕੰਮੋ, "ਪਰ ਸੱਚ ਤਾਂ ਇਹ ਹੈ ਬੇਬੇ ਕਿ ਹੱਦੋਂ ਵੱਧ ਪਿਆਰ ਵੀ ਬਹੁਤ ਮਾੜਾ ਹੁੰਦਾ ਹੈ। ਉਹ ਵੀ ਬੱਚੇ ਨੂੰ ਵਿਗਾੜਦਾ ਹੈ।"
ਕਹਾਣੀਕਾਰ ਬਚਿੰਤ ਕੌਰ ਨੇ ਇੱਕ ਛੋਟੀ ਜਿਹੀ ਘਟਨਾ ਰਾਹੀਂ ਕਹਾਣੀ ਦੇ ਵਿਸ਼ੇ ਨੂੰ ਨਿਭਾਉਂਦਿਆਂ ਇੱਕ ਸੰਦੇਸ਼ ਵੀ ਦਿੱਤਾ ਹੈ ਕਿ ਬੱਚਿਆਂ ਉਪਰ ਨਾ ਤਾਂ ਬਹੁਤ ਸਖਤੀ ਕਰਨੀ ਚਾਹੀਦੀ ਹੈ ਅਤੇ ਨਾ ਹੀ ਬਹੁਤ ਪਿਆਰ ਕਰਨਾ ਚਾਹੀਦਾ ਹੈ। ਇੱਥੇ ਨਾਲ ਹੀ ਅਚੇਤ ਹੀ ਇੱਕ ਸਮਾਜਿਕ ਸੱਚ ਨੂੰ ਉਘਾੜਿਆ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਕੀ ਸਥਿਤੀ ਹੈ ਅਤੇ ਪਰਿਵਾਰ ਦਾ ਮੁਖੀ ਮਰਦ ਔਰਤ ਨੂੰ ਬਰਾਬਰ ਦਾ ਸਥਾਨ ਦੇਣਾ ਤਾਂ ਕੀ, ਕਿਸੇ ਫੈਸਲੇ ਵਿੱਚ ਉਸ ਦੀ ਰਾਇ ਲੈਣਾ ਵੀ ਠੀਕ ਨਹੀਂ ਸਮਝਦਾ।
ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ 'ਮਿਸ ਸੌਫ਼ਟ’ ਇੱਕ ਆਧੁਨਿਕ ਵਿਚਾਰਾਂ ਵਾਲੀ ਪੜ੍ਹੀ ਲਿਖੀ, ਸਵੈ-ਨਿਰਭਰ ਅਤੇ ਸਵੈ-ਵਿਸ਼ਵਾਸੀ ਔਰਤ ਦੀ ਕਹਾਣੀ ਹੈ। ਇਹ ਕਹਾਣੀ ਲੇਖਕ ਨੇ ਇੱਕ ਮਰਦ ਪਾਤਰ ਦੇ ਮੂੰਹੋਂ ਆਪਣੀ ਪਤਨੀ ਦੇ ਦ੍ਰਿਸ਼ਟੀਕੋਣ ਤੋਂ ਸੁਣਾਈ ਹੈ। ਇਸ ਕਹਾਣੀ ਵਿਚਲੀ ਘਟਨਾ ਦਾ ਉਸ ਦੀ ਪਤਨੀ ਦੇ ਮਨ ਉੱਤੇ ਕੀ ਪ੍ਰਭਾਵ ਪਾਉਂਦੀ
ਹੈ ਇਸ ਦਾ ਵਰਨਣ ਵੀ ਮਰਦ ਪਾਤਰ ਨੇ ਕੀਤਾ ਹੈ। ਕਹਾਣੀ ਦਾ ਵਿਸ਼ਾ ਅਜੋਕੇ ਸਮੇਂ ਵਿੱਚ ਇੱਕ ਪੜ੍ਹੀ ਲਿਖੀ ਔਰਤ ਦੀ ਤਾਕਤ ਅਤੇ ਸਮਰੱਥਾ ਨੂੰ ਪ੍ਰਗਟਾਉਣਾ ਹੈ ਅਤੇ ਉਦੇਸ਼ ਆਉਣ ਵਾਲੀ ਕੁੜੀ ਦੀ ਪੀੜ੍ਹੀ ਨੂੰ ਪ੍ਰੇਰਨਾ ਦੇਣਾ ਕਿ ਉਨ੍ਹਾਂ ਨੂੰ ਵਿੱਦਿਆ ਪ੍ਰਾਪਤ ਕਰ ਕੇ ਆਤਮ-ਨਿਰਭਰ ਬਣਨਾ ਚਾਹੀਦਾ ਹੈ।
ਇਸ ਕਹਾਣੀ ਦੀ ਮੁੱਖ ਪਾਤਰ 'ਮਿਸ ਸੌਫਟ' ਹੈ। ਉਹ ਇੱਕ ਸੈਨਾ ਵਿੱਚ ਡਾਈਟੀਸ਼ੀਅਨ ਹੈ। ਉਹ ਕੋਲਾਬਾ ਦੀ ਸਮੁੰਦਰ ਕੰਢੇ ਬਣੀ ਇੱਕ ਬਹੁ-ਮੰਜਲੀ ਇਮਾਰਤ ਦੇ ਫਲੈਟ ਵਿੱਚ ਰਹਿੰਦੀ ਹੈ ਇਮਾਰਤ ਵਿੱਚ ਕਹਾਣੀ ਸੁਣਾਉਣ ਵਾਲਾ ਪਾਤਰ ਵੀ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। ਦੋਨਾਂ ਘਰਾਂ ਵਿੱਚ ਕੰਮ ਕਰਨ ਵਾਲੀ ਆਯਾ ਇਕੋ ਹੀ ਹੈ ਜਿਸ ਕਾਰਨ ਦੋਨਾਂ ਵਿੱਚ ਇੱਕ ਹਲਕੀ ਜਿਹੀ ਸਾਂਝ ਬਣ ਜਾਂਦੀ ਹੈ। ਆਯਾ ਦਾ ਭਾਣਜਾ 'ਮਿਸ ਸੌਫ਼ਟ’ ਦੇ ਹੋਰ ਕਈ ਕੰਮ ਕਰਦਾ ਹੈ। ਪਾਤਰ ਦੀ ਪਤਨੀ ਮਿਸ ਸੌਫ਼ਟ ਦੇ ਪਹਿਰਾਵੇ, ਵਿਵਹਾਰ, ਬੋਲਣ ਦੇ ਸਲੀਕੇ, ਵਿੱਦਿਆ ਅਤੇ ਨੌਕਰੀ ਤੋਂ ਬਹੁਤ ਪ੍ਰਭਾਵਿਤ ਹੈ। ਉਸ ਦੀ ਸ਼ਖਸੀਅਤ ਉਸ ਨੂੰ ਆਪਣੇ ਵੱਲ ਖਿੱਚਦੀ ਹੈ ਅਤੇ ਉਹ ਆਪਣੀ ਦੋਨਾਂ ਧੀਆਂ ਨੂੰ ਮਿਸ ਸੌਫ਼ਟ ਵਾਂਗ ਹੀ ਬਣਾਉਣਾ ਚਾਹੁੰਦੀ ਹੈ। ਪਰ ਉਹ ਪਰੇਸ਼ਾਨ ਉਸ ਸਮੇਂ ਹੋ ਜਾਂਦੀ ਹੈ ਜਦੋਂ ਮਿਸ ਸੌਫਟ ਦੇ ਦੋ ਸੋ ਰੁਪਏ ਆਯਾ ਦਾ ਭਾਣਜਾ ਲੈ ਕੇ ਲੋਪ ਹੋ ਜਾਂਦਾ ਹੈ। ਉਹ ਮਿਸ ਸੌਫਟ ਨੂੰ ਇੱਕ ਇਕੱਲੀ ਨਿਰਸਹਾਇ ਔਰਤ ਸਮਝਣ ਲਗ ਪੈਂਦੀ ਹੈ। ਜਦੋਂ ਆਯਾ ਉਸ ਨੂੰ ਕਈ ਤਰ੍ਹਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੀ ਹੈ ਅਤੇ ਉਸ ਦਾ ਭਾਣਜਾ ਵੀ ਨਹੀਂ ਪਕੜਿਆ ਜਾਂਦਾ। ਦੂਰੀ ਤਰਫ਼ ਮਿਸ ਸੌਫ਼ਟ ਨੂੰ ਵੀ ਪਰੇਸ਼ਾਨ ਵੇਖਦੀ ਹੈ। ਉਸ ਦੀ ਸੋਚ ਵਿੱਚ ਬਦਲਾਵ ਆਉਣ ਲਗਦਾ ਹੈ। ਪਰ, ਇੱਕ ਦਿਨ ਅਚਾਨਕ ਉਸ ਦਾ ਚਿਹਰਾ ਖਿੜ ਜਾਂਦਾ ਹੈ ਜਦੋਂ ਉਹ ਆਯਾ ਦੇ ਘਰਵਾਲੇ ਨੂੰ ਹੱਥ ਵਿੱਚ ਦੋ ਸੌ ਰੁਪਏ ਪਕੜੇ ਮਿਸ ਸੌਫ਼ਟ ਦਾ ਇੰਤਜ਼ਾਰ ਕਰਦਿਆਂ ਵੇਖਦੀ ਹੈ ਅਤੇ ਹਾਰੀ ਹੋਈ ਆਯਾ ਨੂੰ ਪਹਿਲੀ ਮੰਜ਼ਲ ਦੀਆਂ ਪੌੜੀਆਂ ਚੜ੍ਹਦਿਆਂ ਬਹੁਤ ਸਮਾਂ ਲੱਗ ਰਿਹਾ ਹੁੰਦਾ ਹੈ।
ਕਹਾਣੀ ਸੁਣਾਉਣ ਵਾਲੇ ਪਾਤਰ ਨੂੰ ਜਾਪਦਾ ਹੈ ਕਿ ਵਿੱਦਿਆ ਕਾਰਨ ਮਿਸ ਸੌਫਟ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਸਨ ਅਤੇ ਬਾਹਾਂ ਅਨੇਕ ਤੇ ਸ਼ਕਤੀਸ਼ਾਲੀ ਸਨ। ਉਸ ਦੀ ਘਰਵਾਲੀ ਤਾਂ ਪਹਿਲਾਂ ਹੀ ਕਹਿੰਦੀ ਸੀ, "ਅਨਪੜ੍ਹ ਬੰਦਾ ਤਾਂ ਨਿਰਾ ਢੋਰਾ ਹੁੰਦਾ ਹੈ, ਉਸ ਨੂੰ ਜ਼ਮਾਨੇ ਦੀ ਸੂਝ ਹੀ ਨਹੀਂ ਆ ਸਕਦੀ।" ਹੁਣ ਉਸ ਦੀ ਘਰਵਾਲੀ ਨੂੰ ਮਿਸ ਸੌਫਟ ਅਨੇਕ ਭੁਜਾਂ ਵਾਲੀ ਦੁਰਗਾ ਜਾਪਦੀ ਹੈ ਜਿਹੜੀ ਪੈਰਾਂ ਹੇਠਾਂ ਸੱਪ ਲੈ ਕੇ ਵੀ ਨਿਸਚਿੰਤ ਰਹਿੰਦੀ ਹੈ। ਉਹ ਇੱਕ ਵਾਰ ਫੇਰ ਆਪਣੀਆਂ ਧੀਆਂ ਨੂੰ ਉਸੇ ਪਿਆਰ ਨਾਲ ਸਕੂਲ ਜਾਣ ਲਈ ਹਲੂਣ ਕੇ ਜਗਾਉਂਦੀ ਹੈ।
'ਸੂਲੀ ਉੱਤੇ ਲਟਕੇ ਪਲ’ ਕਹਾਣੀਕਾਰਾ ਅਜੀਤ ਕੌਰ ਦੀ ਲਿਖੀ ਕਹਾਣੀ ਹੈ। ਔਰਤ ਦੀ ਤ੍ਰਾਸਦੀ ਇਹ ਹੈ ਕਿ ਉਹ ਪੜ੍ਹ ਲਿਖ ਕੇ ਆਰਥਿਕ ਤੌਰ 'ਤੇ ਸਵੈ-ਨਿਰਭਰ ਹੋ ਕੇ ਵੀ ਆਪਣੇ ਅਵਚੇਤਨ ਵਿੱਚ ਪਈਆਂ ਔਰਤ ਸੰਬੰਧੀ ਧਾਰਨਾਵਾਂ ਤੋਂ ਮੁਕਤ ਨਹੀਂ ਹੋ ਸਕੀ। ਜੇ ਉਸ ਨੇ ਚੇਤੰਨ ਹੋ ਕੇ ਇਸ ਤੋਂ ਮੁਕਤ ਹੋਣ ਦਾ ਯਤਨ ਕੀਤਾ ਵੀ ਹੈ ਤਾਂ ਸਮਾਜ ਵਿੱਚ ਸਮੂਹਿਕ ਅਵਚੇਤਨ ਵਿੱਚਲੀਆਂ ਧਾਰਨਾਵਾਂ ਨੇ ਉਸ ਨੂੰ ਜਕੜ ਲਿਆ। ਜਿਸ ਕਾਰਨ ਸ਼ਹਿਰੀ ਇਸਤਰੀ ਮਾਨਸਿਕ ਕਸ਼ਟ ਭੋਗਦੀ ਹੈ। ਇਹ ਸੱਚ ਹੈ ਕਿ ਆਰਥਿਕ ਤੌਰ 'ਤੇ ਸੰਪੰਨ ਆਧੁਨਿਕ ਔਰਤ ਆਪਣੀ ਹਉਂ ਸਦਕਾ ਆਪਣੀਆਂ ਸਵੈ-ਭੁੱਖਾਂ ਤਾਂ ਸੰਤੁਸ਼ਟ ਕਰਨ ਵਿੱਚ ਸਮਰੱਥ ਹੈ। ਪਰ, ਕੁਝ ਦੁੱਖ ਇਹੋ ਜਿਹੇ ਹਨ ਜੋ ਇਸਤਰੀ ਹੋਣ ਸਦਕਾ ਭੋਗਦੀ ਹੈ। ਇਸ ਦਾ ਹੱਲ ਉਸ ਕੋਲ ਨਹੀਂ ਹੈ। 'ਸੂਲੀ ਉੱਤੇ ਲਟਕੇ ਪਲ ਕਹਾਣੀ ਵਿੱਚਲੀ ਮੁੱਖ ਪਾਤਰ ਕਰੁਣਾ ਜੋ ਇਕੱਲੀ ਆਪਣੀ ਬੇਟੀ ਲੀਨੂੰ ਨਾਲ ਰਹਿੰਦੀ ਹੈ। ਉਸ ਕੋਲ ਸਾਰੇ ਸੁੱਖ ਹਨ। ਉਹ ਸੁਤੰਤਰ ਜੀਵਨ ਗੁਜ਼ਾਰ ਰਹੀ ਹੈ ਲੇਕਿਨ ਦੁਖੀ ਹੈ ਕਿਉਂਕਿ ਉਸ ਦੇ ਪਤੀ ਨੇ ਉਸ ਕੋਲੋਂ ਉਸ ਦੀ ਲੀਨੂੰ ਨੂੰ ਲੈਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਹੋਈ ਹੈ। ਅੱਜ ਐਤਵਾਰ ਹੈ ਅਤੇ ਉਸ ਦਾ ਫ਼ੈਸਲਾ ਕੱਲ ਸੋਮਵਾਰ ਨੂੰ ਹੋਣਾ ਹੈ। ਉਹ ਲੀਨੂੰ ਨਾਲ ਅੱਜ ਨੂੰ ਚੰਗੀ ਤਰ੍ਹਾਂ ਜਿਉਣਾ ਚਾਹੁੰਦੀ ਹੈ। ਅੱਜ ਦੀ ਰਾਤ ਬਿਤਾਉਣੀ ਉਸ ਨੂੰ ਅਸਹਿ ਜਾਪਦੀ ਹੈ ਕਿਉਂਕਿ ਅੱਜ ਦੀ ਰਾਤ ਦਾ ਸੁੱਖ ਕਲ੍ਹ ਦੇ ਫ਼ੈਸਲੇ ਉੱਪਰ ਨਿਰਭਰ ਹੈ ਜਿਸ ਵਿੱਚ ਇਹ ਫੈਸਲਾ ਹੋਣਾ ਹੈ ਕਿ ਲੀਨੂੰ ਕਿਸ ਕੋਲ ਰਹੇਗੀ। ਕਹਾਣੀ ਦੀ ਮੁੱਖ ਪਾਤਰ ਕਰੁਣਾ ਇੱਕ ਮਾਂ ਹੈ, ਉਸ ਦੇ ਜੀਵਨ ਦਾ ਕੇਂਦਰ ਲੀਨੂੰ ਹੈ। ਇੱਕ ਤਾਂ ਮਮਤਾ ਅਤੇ ਦੂਜਾ ਉਸ ਦੇ ਜੀਵਨ ਦਾ ਆਧਾਰ। ਉਹ ਆਪਣੀ ਮਮਤਾ ਨੂੰ ਆਪਣੀ ਇੱਛਾ ਨਾਲ ਮਾਣਨ ਲਈ ਸੁਤੰਤਰ ਨਹੀਂ ਹੈ। ਉਸ ਦੀ
ਮਮਤਾ ਦਾ ਫ਼ੈਸਲਾ ਕਾਨੂੰਨ ਨੇ ਕਰਨਾ ਹੈ ਅਤੇ ਉਸ ਫ਼ੈਸਲੇ ਨੂੰ ਮੰਨਣਾ ਉਸ ਦੀ ਮਜਬੂਰੀ ਹੈ। ਜਿਸ ਮਾਨਸਿਕ ਦਵੰਦ ਨੂੰ ਉਹ ਭੋਗਦੀ ਹੈ ਉਸ ਦਾ ਚਿਤਰਨ ਅਜੀਤ ਕੌਰ ਨੇ ਬਾਖੂਬੀ ਕੀਤਾ ਹੈ। ਇਹ ਕਹਾਣੀ ਪਾਠਕਾਂ ਸਾਹਮਣੇ ਕਈ ਪ੍ਰਸ਼ਨ ਵੀ ਪੈਦਾ ਕਰਦੀ ਹੈ ਜਿਸ ਦਾ ਉੱਤਰ ਪਾਠਕਾਂ ਨੇ ਆਪਣੇ ਆਪ ਲੱਭਣਾ ਹੈ। ਹਰ ਆਦਮੀ ਆਪਣੀ ਸਵੈ-ਇੱਛਾ ਅਨੁਸਾਰ ਆਪਣਾ ਜੀਵਨ ਨਹੀਂ ਗੁਜ਼ਾਰ ਸਕਦਾ। ਆਦਮੀ ਇੱਕ ਸਮਾਜਿਕ ਪ੍ਰਾਣੀ ਹੈ, ਜੇ ਸਮਾਜ ਵਿੱਚ ਰਹਿਣਾ ਹੈ ਤਾਂ ਉਸ ਦੇ ਅਨੁਸ਼ਾਸਨ ਜਾਂ ਨੇਮਾਂ ਅਨੁਸਾਰ ਹੀ ਜੀਵਨ ਗੁਜ਼ਾਰਨਾ ਪਵੇਗਾ। ਖਾਸ ਕਰਕੇ ਔਰਤ ਨੂੰ ਇਨ੍ਹਾਂ ਨੇਮਾਂ ਦੀ ਉਲੰਘਨਾ ਕਰਨੀ ਬਹੁਤ ਮਹਿੰਗੀ ਪੈਂਦੀ ਹੈ ਕਿਉਂਕਿ ਔਰਤਾਂ ਲਈ ਕੁਝ ਨੇਮ ਵਧੇਰੇ ਸਖ਼ਤ ਤੇ ਵੱਖਰੇ ਹਨ। ਇਸ ਲਈ ਔਰਤ ਨੂੰ ਮਾਨਸਿਕ ਕਸ਼ਟ ਵਧੇਰੇ ਭੋਗਣਾ ਪੈਂਦਾ ਹੈ। ਇਹ ਕਹਾਣੀ ਇਹ ਵੀ ਦਰਸਾਉਂਦੀ ਹੈ ਕਿ ਔਰਤ ਨੂੰ ਸਮਾਜ ਵਿੱਚ ਆਪਣੀ ਸਵੈ-ਪਹਿਚਾਣ ਲਈ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ। ਔਰਤ ਦੀ ਇਸੇ ਹੀ ਤ੍ਰਾਸਦੀ ਨੂੰ ਦਰਸਾਉਣਾ ਇਸ ਕਹਾਣੀ ਦਾ ਵਿਸ਼ਾ ਹੈ। ਕਹਾਣੀ ਵਿਚਲੀਆਂ ਹੇਠ ਲਿਖੀਆਂ ਤੁਕਾਂ ਸਮਾਜ ਵਿੱਚ ਔਰਤ ਦੀਆਂ ਵੱਖ ਵੱਖ ਦਸ਼ਾਵਾਂ ਅਤੇ ਉਸ ਦੀ ਸਵੈ-ਪਹਿਚਾਣ ਬਣਾਈ ਰੱਖਣ ਨੂੰ ਦਰਸਾਉਂਦੀਆਂ ਹਨ :
1. ਜਦੋਂ ਰਜਨੀ ਦੀ ਮਾਂ ਕਰੁਣਾ ਨੂੰ ਕਹਿੰਦੀ ਹੈ ਕਿ "ਮੈਂ ਸੁਣਿਆ ਏ ਕਿ...।" ਕਰੁਣਾ ਨੂੰ ਏਸ ਤਰ੍ਹਾਂ ਦੀ ਰਾਜ਼ਦਾਰੀ ਦੀ, ਏਸ ਤਰ੍ਹਾਂ ਦੀ ਹਮਦਰਦੀ ਨਾਲ ਚਿੜ੍ਹ ਸੀ ਉਹਨੂੰ ਕਿਸੇ ਅੱਗੇ ਆਪਣਾ ਦੁੱਖ ਫੋਲ ਕੇ ਬਹਿ ਜਾਣਾ ਕਿਸੇ ਭਿਖਾਰੀ ਦਾ ਰਾਹ ਜਾਂਦਿਆਂ ਸਾਹਮਣੇ ਆਪਣੇ ਕੋਹੜ ਵਾਲੇ ਅੰਗ ਦਾ ਵਿਖਾਲਾ ਪਾਣ ਦੇ ਤੁੱਲ ਸੀ।
2. "ਮੈਂ ਏਸੇ ਘੜੀ ਤੋਂ, ਇਹਨਾਂ ਹੀ ਪਲਾਂ ਤੋਂ, ਏਨੇ ਵਰ੍ਹੇ ਤ੍ਰਹਿੰਦੀ ਰਹੀ ਹਾਂ। ਏਸੇ ਘੜੀ ਤੋਂ ਡਰਦਿਆਂ ਮੈਂ ਤੇਰਾਂ ਵਰ੍ਹੇ ਓਸ ਘਰ ਵਿੱਚ ਕਟੇ, ਜਿੱਥੇ ਮੈਂ ਹਰ ਰੋਜ਼ ਮਰਦੀ ਰਹੀ, ਹਰ ਰੋਜ਼ ਮਰਦੀ ਰਹੀ", ਕਰੁਣਾ ਜਿਵੇਂ ਬਹੁਤੀ ਆਪਣੇ ਆਪ ਨਾਲ ਤੇ ਥੋੜੀ ਤੋਸ਼ੀ ਨਾਲ ਗੱਲ ਕਰ ਰਹੀ ਸੀ।"
3. "ਜਦੋਂ ਵੀ ਕਦੀ ਉਸ ਘਰ ਦੀਆਂ ਦਲ੍ਹੀਜਾਂ ਤੋਂ ਬਾਹਰ ਜਾਣ ਦਾ ਖਿਆਲ ਆਇਆ, ਲੀਨੂੰ ਦਾ ਮੂੰਹ ਮੇਰੇ ਅੱਗੇ ਆ ਖਲੋਤਾ। ਏਸੇ ਘੜੀ ਤੋਂ ਡਰਦਿਆਂ ਮੇਰੇ ਪੈਰ ਬੱਝ ਜਾਂਦੇ ਰਹੇ।"
4. "ਏਸ ਆਨੰਦ ਨੂੰ ਵੀ ਤੰਗ ਕਰਨ ਦਾ ਬਸ, ਇਹੋ ਤਰੀਕਾ ਲੱਭਿਆ ਢਾਈਆਂ ਵਰ੍ਹਿਆਂ ਵਿੱਚ ਮਸਾਂ ਮਸਾਂ ਤੂੰ ਇਹ ਘਰ ਬਣਾਇਆ ਸੀ। ਲੀਨੂੰ ਵੀ ਸਿਆਣੀ ਹੋ ਗਈ ਏ। ਏਨੇ ਸਾਲਾਂ ਮਗਰੋਂ ਰਤਾ ਤੈਨੂੰ ਚੈਨ ਮਿਲਿਆ ਸੀ ਤੇ ਹੁਣ ਅਰਜ਼ੀ ਕਰ ਦਿੱਤੀ ਸੂ, ਬਈ ਬੱਚੀ ਮੈਨੂੰ ਸੌਂਪੀ ਜਾਏ। ਕੋਈ ਪੁੱਛੇ, ਤੂੰ ਉਹਨੂੰ ਪਿਆਰ ਨਹੀਂ ਕਰਨਾ, ਉਹਨੂੰ ਪਾਲਣਾ ਨਹੀਂ, ਉਹਦੇ ਉੱਤੇ ਖਰਚ ਨਹੀਂ ਕਰਨਾ ? ਇਹ ਅਰਜ਼ੀ ਸਿਰਫ਼ ਦੁੱਖ ਦੇਣ ਵਾਸਤੇ ... ਹੋਰ ਕੀ...।" ਕਰੁਣਾ ਦੇ ਮੂੰਹ ਵੱਲ ਤੱਕ ਤੱਕ ਕੇ ਤੋਸ਼ੀ ਨੂੰ ਆਨੰਦ ਉੱਤੇ ਹੋਰ ਗੁੱਸਾ ਆ ਰਿਹਾ ਸੀ, ਹੋਰ ਝੁੰਜਲਾਹਟ ਹੋ ਰਹੀ ਸੀ।
ਔਰਤ ਦੇ ਜੀਵਨ ਨਾਲ ਹੀ ਸੰਬੰਧਿਤ ਹੈ ਕਹਾਣੀ 'ਵਹਿੰਗੀ। ਇਸ ਦੀ ਰਚੇਤਾ ਕਹਾਣੀਕਾਰਾ ਚੰਦਨ ਨੇਗੀ ਹੈ। ਕਹਾਣੀਕਾਰਾ ਦੀਆਂ ਬਹੁਤੀਆਂ ਕਹਾਣੀਆਂ ਔਰਤ ਦੇ ਦੁਖਾਂਤ ਨੂੰ ਹੀ ਚਿਤਰਦੀਆਂ ਹਨ। ਇਸ ਕਹਾਣੀ ਦਾ ਵਿਸ਼ਾ ਸਾਡੀ ਸਮਾਜਿਕ ਪਰੰਪਰਾ ਵਿੱਚ ਪਈ ਇਸ ਧਾਰਨਾ ਨਾਲ ਹੈ ਕਿ ਹਰ ਪਰਿਵਾਰ ਵਿੱਚ ਪੁੱਤਰ ਜ਼ਰੂਰ ਹੋਣਾ ਚਾਹੀਦਾ ਹੈ। ਇਹ ਧਾਰਨਾ ਸਮੂਹਿਕ ਅਵਚੇਤਨ ਦਾ ਹਿੱਸਾ ਹੈ। ਕੀ ਪ੍ਰਾਚੀਨ ਕਾਲ ਤੇ ਕੀ ਆਧੁਨਿਕ ਕਾਲ—ਇਸ ਧਾਰਨਾ ਨੂੰ ਅਸੀਂ ਆਪਣੇ ਜੀਵਨ ਵਿੱਚੋਂ ਨਹੀਂ ਕੱਢ ਸਕੇ। ਪੁੱਤਰ ਨੂੰ ਖ਼ਾਨਦਾਨ ਜਾਂ ਪੀੜੀ ਚਲਾਉਣ ਵਾਲਾ, ਪਰਿਵਾਰ ਦਾ ਵਾਰਸ ਤੇ ਬੁਢਾਪੇ ਦਾ ਸਹਾਰਾ ਮੰਨਿਆ ਗਿਆ ਹੈ। ਇਹੋ ਹੀ ਕਾਰਨ ਹੈ ਕਿ ਸਦੀਆਂ ਤੋਂ ਇਹ ਮਰਦ ਪ੍ਰਧਾਨ ਸਮਾਜ ਔਰਤ ਦੀ ਵਫ਼ਾਦਾਰੀ, ਜ਼ਿੰਮੇਵਾਰੀ, ਸਮਰੱਥਾ ਨੂੰ ਮੰਨਣ ਤੋਂ ਇਨਕਾਰੀ ਰਿਹਾ ਹੈ। ਇਹ ਸੱਚ ਹੈ ਕਿ ਅਜੋਕੇ ਸਮੇਂ ਵਿੱਚ ਔਰਤ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਕੁਝ ਪਰਿਵਰਤਨ ਜ਼ਰੂਰ ਆਇਆ ਹੈ, ਪਰ ਪੁੱਤਰ ਮੋਹ ਜਿਉਂ ਦਾ ਤਿਉਂ ਹੈ। ਕੁਝ ਹੱਦ ਤੱਕ ਇਸ ਦੀ ਜ਼ਿੰਮੇਵਾਰ ਔਰਤ ਆਪ ਵੀ ਹੈ।
ਇਸ ਕਹਾਣੀ ਦਾ ਆਰੰਭ ਇੱਕ ਘਟਨਾ ਨਾਲ ਹੁੰਦਾ ਹੈ। ਇੱਕ ਬਿਰਧ ਮਨੁੱਖ ਸੜਕ 'ਤੇ ਮਰਿਆ ਪਿਆ ਹੈ। ਲੋਕ ਤਮਾਸ਼ਬੀਨਾਂ ਵਾਂਗ ਉਸ ਨੂੰ ਮਰੇ ਪਏ ਨੂੰ ਵੇਖ ਰਹੇ ਹਨ। ਕਹਾਣੀ ਇੱਕ ਬੁਲਾਰੇ ਵਲੋਂ ਸੁਣਾਈ ਗਈ ਹੈ ਜੋ ਗੁਣ ਪਾਤਰ ਹੈ। ਉਸ ਘਟਨਾ ਵਿੱਚ ਉਸ ਦਾ ਰੋਲ ਇੰਨਾ ਹੀ ਹੈ ਕਿ ਉਹ ਮਰੇ ਹੋਏ ਬੰਦੇ ਦਾ ਰਿਸ਼ਤੇਦਾਰ ਹੈ ਅਤੇ ਉਹ ਉਨ੍ਹਾਂ ਨੂੰ ਚੁੱਕ ਕੇ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਉਂਦਾ ਹੈ। ਇਹ ਉਸ ਦੇ ਮਾਸੜ ਜੀ ਹਨ। ਇਨ੍ਹਾਂ ਦਾ ਨਾਂ ਦੇਸ ਰਾਜ ਸਿੰਘ ਹੈ ਅਤੇ ਉਹ ਸੁਤੰਤਰਤਾ ਸੈਨਾਨੀ ਹਨ। ਇੱਥੇ ਕਹਾਣੀ ਨੂੰ ਪਿਛਲਝਾਤ ਦੀ ਵਿਧੀ ਨਾਲ ਸੁਣਾਇਆ ਗਿਆ ਹੈ। ਇਨ੍ਹਾਂ ਦੀਆਂ ਪੰਜ ਧੀਆਂ ਤੇ ਦੋ ਪੁੱਤਰ ਹਨ। ਦੇਸ ਦੀ ਵੰਡ ਸਮੇਂ ਸਭ ਕੁਝ ਛੱਡ ਕੇ ਪਾਕਿਸਤਾਨ ਤੋਂ ਭਾਰਤ ਆਉਣਾ ਪਿਆ। ਪਰ, ਮਾਸੀ ਜੀ ਨੇ ਆਪਣੀ ਗਹਿਣਿਆਂ ਦੀ ਪੋਟਲੀ ਜ਼ਰੂਰ ਲੈ ਲਈ। ਵੰਡ ਤੋਂ ਬਾਅਦ ਧੀਆਂ ਦਾ ਵਿਆਹ ਕਰ ਦਿੱਤਾ। ਵੱਡਾ ਪੁੱਤਰ ਕੀਰਤ ਬੀ.ਏ. ਕਰ ਕੇ ਪਿਤਾ ਨਾਲ ਦੁਕਾਨ 'ਤੇ ਬੈਠਣ ਲਈ ਤਿਆਰ ਹੀ ਸੀ। ਘਰ ਵਿੱਚ ਕਲੇਸ਼ ਹੋਣ ਦੇ ਡਰ ਤੋਂ ਮਾਸੀ ਜੀ ਨੇ ਆਪਣੇ ਪਤੀ ਨੂੰ ਸਮਝਾਇਆ, "ਹੁਣ ਤੁਹਾਡਾ ਜ਼ਮਾਨਾ ਤਾਂ ਨਹੀਂ ਰਿਹਾ ... ਮਾਂ ਪਿਉ ਨੇ ਜੋ ਚਾਹਿਆ ਬੱਚਿਆਂ ਤੋਂ ਜ਼ਬਰਦਸਤੀ ਕਰਵਾ ਲਿਆ ... ਹੁਣ ਤਾਂ ਬੱਚੇ ਆਪਣੀ ਮਰਜ਼ੀ ਕਰਦੇ ਨੇ ... ਸਾਨੂੰ ਕੀ ... ਆਪੇ ਤੰਗ ਹੋਸੀ ...।”
ਔਰਤ। ਮਾਂ ਦਾ ਇੱਕ ਰੂਪ। ਜਦੋਂ ਕੀਰਤ ਦੇ ਵਿਆਹ ਤੋਂ ਬਾਅਦ ਉਸ ਦੀ ਵਹੁਟੀ ਸੱਸ ਸਹੁਰੇ ਤੋਂ ਵੱਖ ਹੋਣਾ ਚਾਹੁੰਦੇ ਹਨ ਤਾਂ ਉਸੇ ਮਾਂ ਦਾ ਇੱਕ ਹੋਰ ਰੂਪ ਸਾਹਮਣੇ ਆਉਂਦਾ ਹੈ :
"ਕੀਰਤ ਬਿਨਾਂ ਤਾਂ ਮੈਂ ਮਰ ਜਾਸਾਂ... ਕਿੰਨੀਆਂ ਸੁਖਣਾ ਤੇ ਮੰਨਤਾਂ ਨਾਲ ਲਿਆ ਏ ਮੈਂ ਇਸ ਨੂੰ ... ਹਿਕ ਪਲ ਨਾ ਦਿਸੇ ਤਾਂ ਅੱਖੀਆਂ ਅੱਗੇ ਨ੍ਹੇਰਾ ਆਂਦੇ... ਹਾਏ। ਕਿੰਨੇ ਜਫ਼ਰ ਜਾਲੇ ਮੈਂ .. ਤੇ ਹੁਣ ਇਹ ਮੇਰਾ ਕੁਝ ਨਹੀਂ ਲਗਦਾ...। ਹੁਣ ਮੈਂ ਪਰਾਈ ਹੋ ਗਈ ... ? ਤੁਹਾਨੂੰ ਦੋਹਾਂ ਨੂੰ ਸਾਡੇ ਤੋਂ ਆਜ਼ਾਦੀ ਚਾਹੀਦੀ ਏ।” ਉਹ ਅਲੱਗ ਹੋ ਜਾਂਦੇ ਹਨ। ਛੋਟਾ ਪੁੱਤਰ ਰਵੀ ਐੱਮ.ਏ. ਕਰ ਕੇ ਪਿਤਾ ਦੇਸ ਰਾਜ ਸਿੰਘ ਨਾਲ ਦੁਕਾਨ 'ਤੇ ਬੈਠ ਜਾਂਦਾ ਹੈ। ਪਿਤਾ ਖੁਸ਼ ਹੈ। ਰਵੀ ਦੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਉਹ ਆਪਣਾ ਹਿੱਸਾ ਮੰਗਦੇ ਹੋਏ ਵੱਖ ਹੋਣ ਦੀ ਗੱਲ ਕਰਦੇ ਹਨ। ਮਾਂ ਉਨ੍ਹਾਂ ਨੂੰ ਵੀ ਵੱਖ ਹੋ ਜਾਣ ਲਈ ਕਹਿੰਦੀ ਹੈ, ਪਰ ਹਿੱਸਾ ਦੇਣ ਤੋਂ ਇਨਕਾਰੀ ਹੈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਗੱਲ ਕਰਨ, ਛੋਟੀ ਨੂੰਹ ਕਾਗਜ਼ ਲਿਆ ਕੇ ਉਨ੍ਹਾਂ ਨੂੰ ਦਿਖਾਉਂਦੀ ਹੈ ਕਿ ਇਹ ਘਰ ਤੇ ਦੁਕਾਨ ਉਨ੍ਹਾਂ ਦੀ ਹੈ। ਅਸਲ ਵਿੱਚ ਛੋਟੇ ਪੁੱਤਰ ਰਵੀ ਨੇ ਧੋਖੇ ਨਾਲ ਪਿਤਾ ਕੋਲੋਂ ਜਾਇਦਾਦ ਦੇ ਕਾਗਜ਼ਾਂ ਉੱਪਰ ਦਸਖਤ ਕਰਵਾ ਲਏ ਸਨ। ਉਸ ਨੇ ਆਪਣੇ ਪਿਤਾ ਨੂੰ ਦੁਕਾਨ 'ਤੇ ਆਉਣ ਤੋਂ ਵੀ ਮਨ੍ਹਾ ਕਰ ਦਿੱਤਾ। ਦੇਸ ਰਾਜ ਆਪਣਾ ਸਮਾਂ ਗੁਰਦੁਆਰੇ ਜਾ ਕੇ ਕਟਦੇ ਜਾਂ ਫੇਰ ਕੁਝ ਦੇਰ ਲਈ ਦੁਕਾਨ ਤੋਂ ਪਰ੍ਹੇ ਇੱਕ ਥੜ੍ਹੇ ਉੱਪਰ ਬੈਠ ਕੇ ਘਰ ਵਾਪਸ ਆ ਜਾਂਦੇ। ਇਸੇ ਤਰ੍ਹਾਂ ਹੀ ਸੜਕਾਂ ਦੀ ਖਾਕ ਛਾਣਦੇ ਉਹ ਸੜਕ 'ਤੇ ਡਿੱਗ ਕੇ ਮਰ ਗਏ। ਲੋਕਾਂ ਨੇ ਕਿਹਾ, "ਵਿਚਾਰਾ ! ਸੜਕ ਉੱਤੇ ਰੁਲਦਾ ਹੀ ਮਰ ਗਿਆ ਦੋਹਾਂ ਵਿਚੋਂ ਇੱਕ ਵੀ ਸਰਵਣ ਪੁੱਤਰ ਨਾ ਨਿਕਲਿਆ ... ਇੱਕ ਨੇ ਵੀ ਸੇਵਾ ਨਾ ਕੀਤੀ ਘਣੇ ਟੱਬਰ ਦਾ ਭਾਰ ਹੀ ਢੋਂਦਾ ਰਿਹਾ...।"
ਕਹਾਣੀ ਦੇ ਅੰਤ ਵਿੱਚ ਕਹਾਣੀਕਾਰਾ ਕਹਾਣੀ ਲਿਖਣ ਦੇ ਉਦੇਸ਼ ਨੂੰ ਗੌਣ ਪਾਤਰ ਦੇ ਕਥਨ ਰਾਹੀਂ ਪ੍ਰਗਟਾਉਂਦੀ ਹੈ। ਉਸ ਲਈ ਉਸ ਨੇ ਮਿਥਿਹਾਸਕ ਪਾਤਰ ਸਰਵਣ ਅਤੇ ਮਿਥਿਹਾਸ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ : "ਕਲਯੁਗ ਦੇ ਸਰਵਣ ਪੁੱਤਰ... ? ਤ੍ਰੇਤਾ ਯੁਗ ਵਿੱਚ ਸਰਵਣ ਪੁੱਤਰ ਕਾਰਣ ਕਿੰਨਾ ਉਪਧਰ ਮਚਿਆ ਸੀ ... ? ਜੇ ਸਰਵਣ ਦੀ ਵਹਿੰਗੀ ਨਾ ਹੁੰਦੀ... ਨਾ ਯੁੱਧ। ਮਹਾਂਵਲੀ ਮਹਾਂਯੋਧਾ-ਮਹਾਂ ਗਿਆਨੀ ਰਾਵਣ ਆਪਣੀ ਵਿਦਵਤਾ ਦਾ ਕੋਈ ਅੰਸ਼ ਦੁਨੀਆਂ ਨੂੰ ਦੇ ਜਾਂਦਾ। ਨਹੀਂ ? ਸੀਤਾ ਦੀ ਅਗਨੀ ਪ੍ਰੀਖਿਆ ਤਾਂ ਨਾ ਹੁੰਦੀ। ਅੱਜ ਤਾਂ ਸੀਤਾ ਦੀਆਂ ਆਹੂਤੀਆਂ ਦਿੱਤੀਆਂ ਜਾਂਦੀਆਂ, ਹਲ ਬਾਲਣ ਦੀ ਥਾਂ ਤੰਦੂਰ ਵਿੱਚ ਸਾਡੀ ਜਾਂਦੀ ਏ-ਸਟੋਵ ਫੱਟ ਜਾਂਦੈ ਤੇ ਉਹ ਸੜ ਮਰਦੀ
ਏ। ... ਕੌਣ ਸਰਵਣ ਬਣ ਸਕਦਾ ਏ ? ... ਤੇ ਚੁੱਕ ਸਕਦਾ ਏ ਵਹਿੰਗੀ। ਇੱਕ ਰਾਮ ਲੱਖਾਂ ਰਾਵਣਾਂ ਨੂੰ ਕਿਵੇਂ ਮਾਰੇਗਾ ... ? ਕਿੰਨੀਆਂ ਹੋਰ ਸੀਤਾ ਦੀਆਂ ਅਗਨੀ ਪ੍ਰੀਖਿਆ ਹੋਣਗੀਆਂ-ਬਸ ਬਸ ! ਹੋਰ ਸਰਵਣ ਨਹੀਂ ... ਨਾ ਹੀ ਸਰਵਣ ਦੀ ਵਹਿੰਗੀ ... ਨਾ ਰਾਮ ... ਬਸ ਬਸ।"
ਕਹਾਣੀ ਦੇ ਅੰਤਲੇ ਇਹ ਸ਼ਬਦ ਪਰਿਵਾਰਕ ਰਿਸ਼ਤਿਆਂ ਦੇ ਸੱਚ ਨੂੰ ਉਧੇੜਦੇ, ਪਰਤਾਂ ਨੂੰ ਖੋਲਦੇ ਪ੍ਰਤੀਤ ਹੁੰਦੇ ਹਨ। ਔਰਤ ਦੀ ਤ੍ਰਾਸਦੀ ਇਹ ਹੈ ਕਿ ਉਹ ਇੱਕ ਪਤਨੀ ਵੀ ਹੈ ਅਤੇ ਇੱਕ ਮਾਂ। ਨਾ ਉਹ ਆਪਣੇ ਪਤੀ ਨੂੰ ਸਮਝਾਉਣ ਵਿੱਚ ਸਫਲ ਹੁੰਦੀ ਹੈ ਅਤੇ ਨਾ ਹੀ ਆਪਣੇ ਪੁੱਤਰਾਂ ਨੂੰ ਇਕੱਠੇ ਰਹਿਣ ਲਈ ਮਨਾਉਣ ਵਿੱਚ ਕਾਮਯਾਬ ਹੁੰਦੀ ਹੈ। ਉਹ ਆਪਣੇ ਦਰਦ ਨੂੰ ਹੰਢਾਉਣ ਵਿੱਚ ਹੀ ਭਲਾਈ ਸਮਝਦੀ ਹੈ।
ਸੁਰਿੰਦਰ ਰਾਮਪੁਰੀ ਦੀ ਕਹਾਣੀ 'ਉਨ੍ਹਾਂ ਵੇਲਿਆਂ ਦੀ ਗੱਲ’ ਅਜੋਕੀ ਔਰਤ ਦਾ ਸਮਾਜ ਵਿੱਚ ਸਥਾਨ ਨਿਸ਼ਚਿਤ ਕਰਨ ਵੱਲ ਰੁਚਿਤ ਹੈ। ਇਹ ਹੀ ਇਸ ਕਹਾਣੀ ਦਾ ਵਿਸ਼ਾ ਹੈ। ਸਮੇਂ ਦੇ ਨਾਲ ਜਿਥੇ ਸਮਾਜਕ ਮੁੱਲਾਂ, ਰਾਜਨੀਤਿਕ ਅਤੇ ਆਰਥਿਕ ਸਥਿਤੀਆਂ ਵਿੱਚ ਬਦਲਾਵ ਆਇਆ ਹੈ, ਉੱਥੇ ਸਮਾਜ ਵਿੱਚ ਔਰਤ ਦੇ ਰੁਤਬੇ ਵਿੱਚ ਵੀ ਪਰਿਵਰਤਨ ਆਇਆ ਹੈ। ਪਹਿਲਾਂ ਪਿੰਡਾਂ ਵਿੱਚ ਸਰਪੰਚ ਬਣਨ ਦਾ ਅਧਿਕਾਰ ਸਿਰਫ਼ ਮਰਦਾਂ ਨੂੰ ਹੀ ਸੀ, ਪਰ ਹੁਣ ਸਰਪੰਚੀ ਦੀਆਂ ਕੁਝ ਸੀਟਾਂ ਔਰਤਾਂ ਲਈ ਰਾਖਵੀਆਂ ਕਰ ਦਿੱਤੀਆਂ ਗਈਆਂ ਹਨ। ਹੁਣ ਮਰਦਾਂ ਦੇ ਨਾਲ ਨਾਲ ਔਰਤਾਂ ਲਈ ਵੀ ਤਰੱਕੀ ਦੇ ਕਈ ਰਾਹ ਖੋਲ੍ਹ ਦਿੱਤੇ ਗਏ ਹਨ। ਇਸ ਸਦਕਾ ਹੀ ਸਾਡੇ ਦੇਸ਼ ਦੀ ਰਾਸ਼ਟਰਪਤੀ ਇੱਕ ਔਰਤ ਹੈ। ਇਸ ਕਾਰਨ ਹੀ ਸੁਨੀਤਾ ਵਿਲੀਅਮ ਹੋਰ ਮਰਦਾਂ ਮੈਂਬਰਾਂ ਦੇ ਨਾਲ ਪੁਲਾੜ ਵਿੱਚ ਜਾ ਸਕੀ। ਇਸ ਕਾਰਨ ਹੀ ਇਸ ਕਹਾਣੀ ਦੀ ਮੁੱਖ ਪਾਤਰ ਰਾਜ ਕੌਰ ਪਿੰਡ ਦੀ ਸਰਪੰਚ ਬਣ ਸਕੀ। ਔਰਤ ਨੂੰ ਮਰਦ ਦੇ ਬਰਾਬਰ ਦਰਜਾ ਮਿਲਣ ਕਾਰਨ ਹੁਣ ਔਰਤ ਦੱਬੀ-ਘੁਟ ਨਹੀਂ ਰਹੀ ਜਿਸ ਨੂੰ ਕਈ ਤਰ੍ਹਾਂ ਦੇ ਹਥਕੰਡੇ ਵਰਤ ਕੇ ਦਬਾਇਆ ਜਾ ਸਕਦਾ ਹੋਵੇ। ਹਾਂ ਸਮਾਜ ਦਾ ਇੱਕ ਤਬਕਾ ਔਰਤ ਦੀ ਇਸ ਤਰੱਕੀ ਨੂੰ ਵੇਖ ਕੇ ਖੁਸ਼ ਨਹੀਂ। ਉਸ ਦੀ ਮਾਨਸਿਕਤਾ ਨਹੀਂ ਬਦਲੀ। ਉਹ ਬਾਹਰੀ ਤੌਰ 'ਤੇ ਜੇ ਔਰਤ ਨੂੰ ਨੁਕਸਾਨ ਪਹੁੰਚਾਉਣ ਵਿੱਚ ਸਫਲ ਨਹੀਂ ਹੋ ਸਕਦਾ ਤਾਂ ਉਸ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਰੁਕਾਵਟਾਂ ਜ਼ਰੂਰ ਖੜ੍ਹੀਆਂ ਕਰ ਦਿੰਦਾ ਹੈ। ਇਹ ਕਹਾਣੀ ਇਸੇ ਹੀ ਸੱਚ ਨੂੰ ਉਘਾੜਦੀ ਹੈ।
ਸਾਡੇ ਸਮਾਜ ਵਿੱਚ ਵਾਪਰ ਚੁੱਕੀਆਂ ਕਈ ਘਟਨਾਵਾਂ ਇਤਿਹਾਸ ਬਣ ਚੁਕੀਆਂ ਹਨ। ਜਿਨ੍ਹਾਂ ਨੂੰ ਲੋਕ ਯਾਦ ਕਰਦਿਆਂ ਇਹ ਕਹਿ ਕੇ ਚੁੱਪ ਕਰ ਜਾਂਦੇ ਹਨ ਕਿ ਇਹ ਉਨ੍ਹਾਂ ਵੇਲਿਆਂ ਦੀ ਗੱਲ ਹੈ। ਹੁਣ ਇਹ ਵੀ ਬੀਤ ਚੁੱਕੇ ਸਮੇਂ ਦੀ ਹੀ ਗੱਲ ਹੋ ਜਾਂਦੀ ਹੈ ਜਿੱਥੇ ਸਿਰਫ਼ ਮਰਦ ਹੀ ਸਰਪੰਚ ਬਣ ਸਕਦੇ ਸਨ। ਰਾਜ ਕੌਰ ਦਾ ਸਹੁਰਾ ਪਿੰਡ ਦਾ ਸਰਪੰਚ ਸੀ। ਪਰ ਹੁਣ ਇਸ ਪਿੰਡ ਦੇ ਸਰਪੰਚ ਦੀ ਸੀਟ ਔਰਤ ਲਈ ਰਾਖਵੀਂ ਕਰ ਦਿੱਤੀ ਜਾਂਦੀ ਹੈ। ਉਸ ਦਾ ਸਹੁਰਾ ਇਹ ਚਾਹੁੰਦਾ ਹੈ ਕਿ ਇਸ ਸੀਟ ਉੱਪਰ ਕਿਸੇ ਤਕੜੇ ਉਮੀਦਵਾਰ ਨੂੰ ਖੜ੍ਹਾ ਕੀਤਾ ਜਾਵੇ ਜਿਸ ਉੱਪਰ ਉਸ ਦਾ ਰੋਅਬ ਰਹੇ ਅਤੇ ਉਹ ਆਪਣੀ ਮਰਜ਼ੀ ਨਾਲ ਉਸ ਨੂੰ ਚਲਾ ਸਕੇ। ਆਪਣੇ ਪੁੱਤਰ ਹਰਬੀਰ ਦੇ ਕਹਿਣ 'ਤੇ ਕਿ ਰਾਜ ਕੌਰ ਨੂੰ ਇਹ ਚੋਣ ਲੜਾਈ ਜਾਵੇ ਤਾਂ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੇ। ਇੱਕ ਤਰ੍ਹਾਂ ਨਾਲ ਉਹ ਖੁਸ਼ ਵੀ ਹੈ ਕਿ ਰਾਜ ਕੌਰ ਦੇ ਸਰਪੰਚ ਬਣਨ ਨਾਲ ਸਰਪੰਚੀ ਵੀ ਘਰ ਵਿੱਚ ਹੀ ਰਹੇਗੀ ਅਤੇ ਉਹ ਆਪਣੀ ਮਰਜ਼ੀ ਅਨੁਸਾਰ ਸਾਰੇ ਕੰਮ ਵੀ ਕਰਵਾ ਲਵੇਗਾ।
ਰਾਜ ਕੌਰ ਇੱਕ ਪੜ੍ਹੀ ਲਿਖੀ ਸੁਲਝੀ ਕੁੜੀ ਹੈ। ਉਹ ਬੜੇ ਸੁਚੱਜੇ ਢੰਗ ਨਾਲ ਪਿੰਡ ਦੇ ਸਾਰੇ ਕੰਮ ਕਰਦੀ ਹੈ ਜਿਸ ਨਾਲ ਨਵੀਂ ਪੀੜ੍ਹੀ ਉਸ ਨਾਲ ਖੜੋ ਜਾਂਦੀ ਹੈ। ਉਹ ਪਿੰਡ ਦੀਆਂ ਹੋਰ ਔਰਤਾਂ ਦੀ ਮਦਦ ਨਾਲ ਪਿੰਡ ਵਿਚੋਂ ਨਸ਼ਿਆਂ ਦੀ ਵਰਤੋਂ, ਧੱਕੇਸ਼ਾਹੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੇ ਸਮਾਜ ਵਿੱਚ ਫੈਲੇ ਕੁਕਰਮਾਂ ਨੂੰ ਰੋਕਦੀ ਹੈ। ਇਹ ਸਿਰੜ ਵਾਲੀ ਕੁੜੀ ਆਪਣਾ ਸਰਪੰਚੀ ਦਾ ਕਾਲ ਪੂਰਾ ਕਰਦੀ ਹੈ। ਪਰ, ਅਗਲੀ ਚੋਣ ਲਈ ਪਿੰਡ ਦਾ ਮਾਹੌਲ ਇਹੋ ਜਿਹਾ ਬਣਾ ਦਿੱਤਾ ਜਾਂਦਾ ਹੈ ਕਿ ਉਹ ਦੁਬਾਰਾ ਚੋਣ ਨਾ ਲੜ ਸਕੇ।
ਰਾਜ ਕੌਰ ਦਾ ਪਤੀ ਹਰਬੀਰ ਆਪਣੇ ਪਿਤਾ ਨੂੰ ਪੁੱਛਦਾ ਹੈ ਕਿ ਅਗਲੀ ਵਾਰੀ ਕਿਸ ਨੂੰ ਸਰਪੰਚ ਬਣਾ ਰਹੇ ਹਨ ਤਾਂ ਉਹ ਉੱਤਰ ਦਿੰਦਾ ਹੈ, "ਐਤਕੀਂ ਤਾਂ ਮੈਨੂੰ ਹੀ ਖੜ੍ਹਾ ਹੋਣਾ ਪੈਣੈ। ਰਾਜੋ ਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ।
ਗਲੀਆਂ ਨਾਲੀਆਂ ਬਣਵਾ ਕੇ, ਸੜਕਾਂ ਦੀ ਮੁਰੰਮਤ ਕਰਵਾ ਕੇ ਨੀ ਸਰਪੰਚੀ ਜਿੱਤ ਹੁੰਦੀ। ਸਿਆਸਤ ਦੀ ਵੀ ਸਮਝ ਚਾਹੀਦੀ ਹੈ। ਇਹ ਤਾਂ ਥਾਣੇਦਾਰ ਹੀ ਚੰਗਾ ਆ ਗਿਆ…। ਇਕਦਮ ਚੁੱਪ ਕਰ ਜਾਣ ਤੋਂ ਬਾਅਦ ਫਿਰ ਕਹਿੰਦਾ ਹੈ, "ਇਸ ਵਾਰ ਤਾਂ ਸਾਰਾ ਖਰਚਾ ਪੱਲਿਓਂ ਹੀ ਕਰਨਾ ਪੈਣੈ। ਕਮਲੀ ਨੇ ਇੱਕ ਆਨਾ ਨੀ ਕਮਾ ਕੇ ਦਿੱਤਾ।" ਉਸੇ ਵੇਲੇ ਹਰਨਾਮੀ ਜੋ ਕਿ ਸਰਪੰਚ ਦੀ ਚੋਣ ਵੇਲੇ ਰਾਜ ਕੌਰ ਦੇ ਵਿਰੋਧ ਵਿੱਚ ਖੜ੍ਹੀ ਹੋਈ ਸੀ, ਆ ਜਾਂਦੀ ਹੈ। ਉਹ ਰਾਜ ਕੌਰ ਦੇ ਸਹੁਰੇ ਨੂੰ ਕਹਿੰਦੀ ਹੈ, "ਤੁਸੀਂ ਵਾਧੂ ਗੱਲਾਂ ਛੱਡੋ, ਸਾਰਾ ਪਿੰਡ ਮੇਰੀ ਨੂੰਹ ਦੀ ਸਿਫ਼ਤ ਕਰਦੈ।" "ਮੂੰਹ ਤੇ ਹੀ ਸਿਫ਼ਤਾਂ ਹੁੰਦੀਆਂ ਨੇ। ਮਗਰੋਂ ਦੇਖੀਂ ਲੋਕ ਕੀ ਕਿਹਾ ਕਰਨਗੇ।" "ਲੋਕ ਕਿਹਾ ਕਰਨਗੇ, ਇਹ ਉਨ੍ਹਾਂ ਵੇਲਿਆਂ ਦੀ ਗੱਲ ਹੈ ਜਦੋਂ ਰਾਜ ਕੌਰ ਸਾਡੇ ਪਿੰਡ ਦੀ ਸਰਪੰਚ ਹੁੰਦੀ ਸੀ।" ਸਾਰਾ ਟੱਬਰ ਵੱਢਖਾਣੀ ਹਰਨਾਮੀ ਦੇ ਮੂੰਹ ਵੱਲ ਵੇਖ ਰਿਹਾ ਸੀ।
ਇਨ੍ਹਾਂ ਪੰਜਾਂ ਕਹਾਣੀਆਂ ਵਿੱਚ ਔਰਤਾਂ ਨੂੰ ਵੱਖ-ਵੱਖ ਸਥਿਤੀਆਂ ਨਾਲ ਜੂਝਦਿਆਂ ਵਿਖਾਇਆ ਗਿਆ ਹੈ। ਕਹਾਣੀਕਾਰਾਂ ਨੇ ਔਰਤ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਆਪਣੀਆਂ ਕਹਾਣੀਆਂ ਵਿੱਚ ਛੋਹਿਆ ਹੈ। ਕਹਾਣੀ ਸਿੱਧੀ ਸਪਾਟ ਲਕੀਰ ਨਹੀਂ ਹੁੰਦੀ। ਕਹਾਣੀਕਾਰ ਗਾਲਪਨਿਕ ਤੱਤਾਂ ਨਾਲ ਵਿਸ਼ੇ ਨੂੰ ਆਪਣੀ ਕਹਾਣੀ ਵਿੱਚ ਗੁੰਦਦਾ ਹੈ। ਕਈ ਕਹਾਣੀਕਾਰ ਕਹਾਣੀ ਦੇ ਅੰਤ ਵਿੱਚ ਕਈ ਅਣਸੁਲਝੇ ਪ੍ਰਸ਼ਨ ਛੱਡ ਦਿੰਦਾ ਹੈ ਅਤੇ ਆਸ ਕਰਦਾ ਹੈ ਕਿ ਪਾਠਕ ਆਪ ਇਨ੍ਹਾਂ ਪ੍ਰਸ਼ਨਾਂ ਨੂੰ ਹੱਲ ਕਰਨ।
ਇਹ ਸੱਚ ਹੈ ਕਿ ਕਹਾਣੀਕਾਰ ਨੂੰ ਕਹਾਣੀ ਕਹਿਣ ਦਾ ਢੰਗ ਆਉਣਾ ਚਾਹੀਦਾ ਹੈ, ਪਰ ਇਹ ਵੀ ਉੱਕਾ ਹੀ ਜ਼ਰੂਰੀ ਹੈ ਕਿ ਪਾਠਕ ਨੂੰ ਕਹਾਣੀ ਪੜ੍ਹਨ ਦਾ ਜਾਂ ਸੁਣਨ ਦਾ ਢੰਗ ਵੀ ਆਉਣਾ ਚਾਹੀਦਾ ਹੈ। ਕਹਾਣੀ ਕੇਵਲ ਮਨੋਰੰਜਨ ਲਈ ਹੀ ਨਹੀਂ ਪੜ੍ਹੀ ਜਾਂਦੀ, ਉਸ ਵਿੱਚਲੇ ਸੱਚ ਨੂੰ ਜਾਣਨ ਲਈ ਵੀ ਪੜ੍ਹੀ ਜਾਂਦੀ ਹੈ। ਜਿੰਨੇ ਸੁਹਿਰਦ ਤੁਸੀਂ ਪਾਠਕ ਹੋਵੋਗੇ, ਤੁਹਾਡੇ ਅੰਦਰ ਜਿੰਨੀ ਜਿਗਿਆਸਾ ਕਹਾਣੀ ਦੇ ਸੱਚ ਨੂੰ ਜਾਣਨ ਦੀ ਹੋਵੇਗੀ, ਉਂਨਾ ਹੀ ਤੁਸੀਂ ਕਹਾਣੀ ਨੂੰ ਹੰਢਾਉਗੇ /ਆਨੰਦ ਮਾਣੋਗੇ।
ਭਾਗ-2
ਇਸ ਅਧਿਆਇ ਵਿੱਚ ਕਥਾ ਜਗਤ ਦੀਆਂ ਕਹਾਣੀਆਂ 'ਤਿੰਨ ਦਿਨ ਦਾ ਬੇਈਮਾਨ', 'ਤਿਲਚੌਲੀ', 'ਤੀਜੀ ਗੱਲ', 'ਰੋਲ ਨੰਬਰ', 'ਸਵੇਰ ਹੋਣ ਤੱਕ', 'ਆਪਣਾ ਆਪਣਾ ਹਿੱਸਾ ਅਤੇ 'ਬਰਫ਼ ਦਾ ਦਾਨਵ’ ਦੇ ਵਿਸ਼ਿਆਂ ਦੀ ਪੜਚੋਲ ਕੀਤੀ ਗਈ ਹੈ। ਕਹਾਣੀਆਂ ਨੂੰ ਪੁਸਤਕ ਦੇ ਕ੍ਰਮ ਅਨੁਸਾਰ ਨਹੀਂ ਸਗੋਂ ਵਿਸ਼ਿਆਂ ਦੇ ਪੱਖ ਤੋਂ ਵਿਚਾਰਿਆ ਹੈ। ਹਰ ਰਚਨਾ ਦਾ ਵਿਸ਼ਾ ਰਚਨਾ ਦੇ ਆਰ-ਪਾਰ ਫੈਲਿਆ ਹੁੰਦਾ ਹੈ। ਇੱਕ ਸੁਹਿਰਦ ਪਾਠਕ ਰਚਨਾ ਵਿੱਚੋਂ ਵਿਸ਼ੇ ਨੂੰ ਵੱਖ ਕਰਕੇ ਉਸ ਨੂੰ ਸਮਝ ਲੈਂਦਾ ਹੈ।
'ਤਿੰਨ ਦਿਨ ਦਾ ਬੇਈਮਾਨ' ਇੱਕ ਮਨੋਵਿਗਿਆਨਕ ਕਹਾਣੀ ਹੈ। ਸਵਿੰਦਰ ਸਿੰਘ ਉੱਪਲ ਨੇ ਇਸ ਕਹਾਣੀ ਵਿੱਚ ਮੱਧਵਰਗੀ ਪਰਿਵਾਰ ਨਾਲ ਸੰਬੰਧਿਤ ਕਹਾਣੀ ਦੇ ਮੁੱਖ ਪਾਤਰ ਸਤਿੰਦਰ ਨਾਥ ਦੀਆਂ ਮਨੋ-ਅਵਸਥਾਵਾਂ ਨੂੰ ਵੱਖ-ਵੱਖ ਸਥਿਤੀਆਂ ਵਿੱਚ ਦਰਸਾਇਆ ਹੈ। ਸਮਾਜਿਕ ਨੈਤਿਕ ਕਦਰਾਂ-ਕੀਮਤਾਂ ਵਿੱਚੋਂ ਮਨੁੱਖੀ ਆਚਰਨ ਦਾ ਵੱਡਾ ਗੁਣ ਈਮਾਨਦਾਰੀ ਮੰਨਿਆ ਗਿਆ ਹੈ। ਕਹਾਣੀਕਾਰ ਦੱਸਣਾ ਚਾਹੁੰਦਾ ਹੈ ਕਿ ਈਮਾਨਦਾਰ ਆਦਮੀ ਹਮੇਸ਼ਾ ਫ਼ਖਰ ਨਾਲ ਸਿਰ ਉੱਚਾ ਕਰ ਕੇ ਚਲਦਾ ਹੈ। ਜ਼ਮੀਰ 'ਤੇ ਪਿਆ ਬੋਝ ਉਸ ਨੂੰ ਜੀਵਨ ਭਰ ਉੱਚਾ ਨਹੀਂ ਉੱਠਣ ਦਿੰਦਾ। ਸਤਿੰਦਰ ਨਾਥ ਬੜੀ ਖੁਸ਼ੀ ਨਾਲ ਆਪਣਾ ਮਕਾਨ ਬਣਾ ਰਿਹਾ ਹੈ। ਉਹ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਹੈ। ਉਸ ਨੇ ਮਕਾਨ ਬਣਾਉਣ ਲਈ ਦਫ਼ਤਰ ਤੋਂ ਤਿੰਨ ਮਹੀਨੇ ਦੀ ਛੁੱਟੀ ਲਈ। ਮਕਾਨ ਬਣਾਉਣ ਲਈ ਬੈਂਕ ਤੋਂ ਕਰਜ਼ਾ ਲਿਆ। ਦੋ ਕੁ ਹਜ਼ਾਰ ਉਸ ਕੋਲ ਵੀ ਸਨ। ਮਕਾਨ ਦਾ ਢਾਂਚਾ ਬਣਾਉਣ ਤੱਕ ਤਾਂ ਉਸ ਨੇ ਤੰਗੀ ਮਹਿਸੂਸ ਨਾ ਕੀਤੀ। ਪਰ, ਹਾਲੇ ਬਹੁਤ ਕੰਮ ਸੀ। ਨੌਬਤ ਇਹ ਆ ਗਈ ਕਿ ਉਸ ਕੋਲ ਮਿਸਤਰੀ ਨੂੰ ਦੇਣ ਲਈ ਪੈਸੇ ਨਹੀਂ ਸਨ। ਇੱਕ ਦਿਨ
ਉਸ ਨੂੰ ਖਿਆਲ ਆਇਆ ਕਿ ਡਾਕਖਾਨੇ ਵਿੱਚ ਉਸ ਦੇ ਕੁਝ ਪੈਸੇ ਪਏ ਹਨ। ਡਾਕਖਾਨੇ ਦੀ ਕਾਪੀ ਵਿੱਚ ਪੰਝੀ ਰੁਪਏ ਬਕਾਇਆ ਲਿਖੇ ਹੋਏ ਸਨ। ਉਸ ਨੇ ਕਾਪੀ ਦਾ ਹਿਸਾਬ ਪੂਰਾ ਕਰਨ ਲਈ ਡਾਕਖਾਨੇ ਵਿੱਚ ਕਾਪੀ ਦਿੱਤੀ। ਉਸ ਨੂੰ ਇਹ ਪੰਝੀ ਰੁਪਏ ਵੀ ਵੱਡੀ ਰਕਮ ਜਾਪ ਰਹੀ ਸੀ। ਕਾਪੀ ਮਿਲਣ 'ਤੇ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕਾਪੀ ਵਿੱਚ ਬਕਾਇਆ ਇੱਕ ਸੌ ਅਠਾਈ ਰੁਪਏ ਪੰਜਾਹ ਪੈਸੇ ਲਿਖੇ ਸਨ । ਪਹਿਲਾਂ ਤਾਂ ਉਸ ਨੂੰ ਭਗਵਾਨ ਆਪ ਬਹੁੜਿਆ ਜਾਪਿਆ। ਪਰ, ਉਸ ਨੇ ਕਾਫ਼ੀ ਸਮੇਂ ਤੋਂ ਡਾਕਖਾਨੇ ਵਿੱਚ ਪੈਸੇ ਜਮ੍ਹਾਂ ਨਹੀਂ ਕਰਵਾਏ, ਇਹ ਉਹ ਚੰਗੀ ਤਰ੍ਹਾਂ ਜਾਣਦਾ ਸੀ। ਉਸ ਦਾ ਦਿਲ ਕੀਤਾ ਕਿ ਡਾਕਖਾਨੇ ਦੇ ਬਾਊ ਨੂੰ ਇਹ ਗਲਤੀ ਸੋਧਣ ਲਈ ਆਖੇ ਪਰ ਫਿਰ ਸੋਚਣ ਲੱਗਾ, 'ਭਗਵਾਨ ਆਪ ਬਹੁੜਿਆ ਹੈ। ਇਸ ਸਮੇਂ ਮੈਨੂੰ ਪੈਸੇ-ਪੈਸੇ ਦੀ ਲੋੜ ਹੈ। ਮੇਰੇ ਵਰਗਾ ਬੇਵਕੂਫ਼ ਕੌਣ ਹੋਵੇਗਾ ਜੋ ਆਪ ਭੁੱਖਾ ਮਰ ਰਿਹਾ ਹੋਵੇ ਤੇ ਆਈ ਲਕਸ਼ਮੀ ਨੂੰ ਆਪ ਧੱਕੇ ਦੇਵੇ। ਉਹ ਕਿੰਨਾ ਚਿਰ ਦਵੰਦ ਵਿੱਚ ਰਿਹਾ ਕਿ 'ਦੱਸੇ ਜਾਂ ਨਾ ਦੱਸੇ ਪਰ ਕੋਈ ਫ਼ੈਸਲਾ ਨਾ ਕਰ ਸਕਿਆ ਤੇ ਬਿਨਾਂ ਕਹੇ ਡਾਕਖਾਨੇ ਦੀ ਕਾਪੀ ਲੈ ਕੇ ਘਰ ਆ ਗਿਆ।
ਘਰ ਪਹੁੰਚ ਕੇ ਉਸ ਦਾ ਦਿਲ ਕੀਤਾ ਕਿ ਉਹ ਇਹ ਖੁਸ਼ਖ਼ਬਰੀ ਆਪਣੀ ਪਤਨੀ ਨੂੰ ਦੇਵੇ, ਪਰ ਫਿਰ ਕੁਝ ਸੋਚਣ ਲੱਗ ਪਿਆ, 'ਕੀ ਜਿਸ ਅੱਗੇ ਮੈਂ ਅੱਜ ਤੀਕ ਆਪਣੀ ਦਿਆਨਤਦਾਰੀ ਦੀਆਂ ਝੀਂਗਾ ਮਾਰਦਾ ਰਿਹਾ ਹਾਂ, ਅੱਜ ਉਸੇ ਦੀਆਂ ਨਜ਼ਰਾਂ ਵਿੱਚ ਸੌ ਰੁਪਏ ਪਿੱਛੇ ਬੇਈਮਾਨ ਬਣ ਕੇ ਜ਼ਲੀਲ ਹੋਵਾਂ। ਨਹੀਂ, ਇਹ ਗੱਲ ਮੈਂ ਕਦੀ ਵੀ ਨਹੀਂ ਕਰਨੀ। ਨਾਲੇ ਉਸ ਨੂੰ ਇਹ ਭੇਦ ਦੱਸਣ ਦਾ ਕੋਈ ਲਾਭ ਵੀ ਤੇ ਨਹੀਂ।"
ਸਤਿੰਦਰ ਨਾਥ ਇਹ ਗੱਲਾਂ ਆਪਣੇ ਆਪ ਨਾਲ ਕਰਦਾ ਕੁਝ ਨਾ ਕੁਝ ਸੋਚਦਾ ਜਾ ਰਿਹਾ ਹੈ। ਉਹ ਆਪਣੇ ਆਪ ਨਾਲ ਜੂਝ ਰਿਹਾ ਹੈ। ਉਹ ਆਪਣੇ ਮਨ ਵਿਚਲੇ ਇਸ ਫੁਰਨੇ ਉੱਪਰ ਕਾਬੂ ਪਾਉਣ ਦਾ ਪੂਰਾ ਯਤਨ ਕਰ ਰਿਹਾ ਹੈ ਕਿ ਉਸ ਨੂੰ ਸੌ ਰੁਪਏ ਲਈ ਬੇਈਮਾਨ ਨਹੀਂ ਬਣਨਾ ਚਾਹੀਦਾ। ਉਸ ਨੇ ਤਾਂ ਹਮੇਸ਼ਾ ਦਿਆਨਤਦਾਰੀ ਨਾਲ ਕੰਮ ਕੀਤਾ ਹੈ। ਅੱਜ ਉਹ ਬੇਈਮਾਨ ਦੇ ਸ਼ੈਤਾਨ ਨੂੰ ਆਪਣੇ ਅੰਦਰੋਂ ਕਿਉਂ ਨਹੀਂ ਕੱਢ ਪਾ ਰਿਹਾ। ਉਹ ਇਹ ਵੀ ਸੋਚਦਾ ਹੈ ਕਿ ਇਨ੍ਹਾਂ ਰੁਪਿਆਂ ਬਾਰੇ ਪਤਨੀ ਨੂੰ ਨਾ ਦੱਸ ਕੇ ਉਸ ਤੋਂ ਦੂਰ ਹੋ ਜਾਵੇਗਾ। ਇਸੇ ਜੱਦੋਜਹਿਦ ਵਿੱਚ ਉਹ ਫ਼ੈਸਲਾ ਕਰਦਾ ਹੈ, "ਇਹ ਸੌ ਰੁਪਿਆ ਪਾਪ ਦੀ ਜੜ੍ਹ ਬਣ ਕੇ ਮੇਰੀ ਆਤਮਾ ਰੂਪੀ ਧਰਤੀ ਵਿੱਚ ਹਮੇਸ਼ਾ ਲਈ ਥਾਂ ਬਣਾਉਣਾ ਚਾਹੁੰਦਾ ਹੈ ਤਾਂ ਜੋ ਇਹ ਮੈਨੂੰ ਹਰ ਭੈੜੀ ਗੱਲ ਕਰਾਉਣ ਵੇਲੇ ਇਹ ਬੇਈਮਾਨੀ ਚੇਤੇ ਕਰਾ ਕੇ ਹਮੇਸ਼ਾਂ ਹਮੇਸ਼ਾਂ ਲਈ ਦਬੋਚ ਸਕਾਂ। ਨਹੀਂ ਨਹੀਂ ਮੈਂ ਇੰਜ ਨਹੀਂ ਹੋਣ ਦਿਆਂਗਾ।"
ਉਹ ਪਤਨੀ ਨੂੰ ਦੱਸਣ ਲਈ ਰਸੋਈ ਵਿੱਚ ਜਾਂਦਾ ਹੈ, ਨਾ ਮਿਲਣ 'ਤੇ ਸੋਚਦਾ ਹੈ; 'ਬੇਈਮਾਨ ਤਾਂ ਮੈਂ ਬਣ ਚੁੱਕਾ ਹਾਂ। ਪਤਨੀ ਦੀਆਂ ਨਜ਼ਰਾਂ ਵਿੱਚ ਹੁਣ ਮੈਂ ਆਪਣੀ ਇਹ ਬੇਈਮਾਨ-ਨੀਅਤ ਦੱਸ ਕੇ ਈਮਾਨਦਾਰ ਕਿਵੇਂ ਬਣ ਸਕਦਾ ਹਾਂ। ਚਾਰ ਸਾਲ ਬੇਈਮਾਨ ਨੀਅਤ ਰੱਖਣ ਵਾਲਾ ਵੀ ਬੇਈਮਾਨ ਤੇ ਚਾਰ ਘੰਟੇ ਵਾਲਾ ਵੀ।'
ਉਸ ਨੂੰ ਰਾਤ ਵੇਲੇ ਸੁਪਨਾ ਆਉਂਦਾ ਹੈ ਕਿ ਪੁਲਿਸ ਵਾਲੇ ਹੱਥ ਵਿੱਚ ਹੱਥਕੜੀਆਂ ਫੜੀ ਉਸ ਦੇ ਘਰ ਦਾ ਰਾਹ ਪੁੱਛ ਰਹੇ ਹਨ। ਉਹ ਡਰ ਨਾਲ ਕੰਬ ਕੇ ਉੱਠ ਪੈਂਦਾ ਹੈ। ਸਵੇਰੇ ਉੱਠਦਿਆਂ ਹੀ ਉਸ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਮੁੰਡੇ ਨੂੰ ਬਹੁਤ ਤੇਜ਼ ਬੁਖਾਰ ਹੈ। ਉਹ ਡਾਕਟਰ ਨੂੰ ਲੈਣ ਜਾਂਦਿਆਂ ਸੋਚਦਾ ਹੈ 'ਇਹ ਸਾਰਾ ਪੁਆੜਾ ਉਸ ਸੌ ਰੁਪਏ ਨੇ ਹੀ ਪਾਇਆ ਜਾਪਦਾ ਹੈ। ਹਾਲਾਂ ਉਹ ਹਰਾਮ ਦਾ ਰੁਪਿਆ ਘਰ ਆਇਆ ਨਹੀਂ ਤੇ ਇਹ ਹਾਲਤ ਹੈ ਤੇ ਜਦੋਂ ਆ ਜਾਏਗਾ ਤਾਂ ਫਿਰ ਪਤਾ ਨਹੀਂ ਕੀ ਗੁਲ ਖਿਲਾਏਗਾ।” ਉਸ ਨੇ ਆਪਣੇ ਆਪ ਨਾਲ ਪ੍ਰਣ ਕੀਤਾ ਕਿ ਉਹ ਅੱਜ ਹੀ ਡਾਕਖਾਨੇ ਜਾ ਕੇ ਸਭ ਠੀਕ ਕਰ ਦੇਵੇਗਾ। ਡਾਕਖਾਨੇ ਤੋਂ ਹੀ ਉਸ ਨੂੰ ਪਤਾ ਚਲਦਾ ਹੈ ਕਿ ਇਹ ਪੈਸੇ ਉਸ ਦੇ ਆਪਣੇ ਹਨ। ਪਰ, ਇਨ੍ਹਾਂ ਪੈਸਿਆਂ ਨੇ ਉਸ ਨੂੰ ਤਿੰਨ ਦਿਨ ਦਾ ਬੇਈਮਾਨ ਬਣਾਈ ਰੱਖਿਆ।
ਕਹਾਣੀਕਾਰ ਨੇ ਮਨਬਚਨੀ ਵਿਧੀ ਨਾਲ ਬੇਈਮਾਨੀ ਤੇ ਈਮਾਨਦਾਰੀ 'ਤੇ ਵਿਸ਼ੇ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।
ਮਹਿੰਦਰ ਸਿੰਘ ਸਰਨਾ ਦੀ ਕਹਾਣੀ 'ਰੋਲ ਨੰਬਰ ਵੀ ਕਹਾਣੀ ਦੇ ਮੁੱਖ ਪਾਤਰ ਸਰਦਾਰ ਹਰਬੇਲ ਸਿੰਘ ਦੀ ਮਨੋਦਸ਼ਾ
ਦਾ ਹੀ ਚਿਤਰਨ ਕਰਦੀ ਹੈ। ਅੰਤਰ ਸਿਰਫ਼ ਇੰਨਾ ਹੈ ਕਿ 'ਤਿੰਨ ਦਿਨ ਦਾ ਬੇਈਮਾਨ' ਕਹਾਣੀ ਦਾ ਮੁੱਖ ਪਾਤਰ ਸਤਿੰਦਰ ਨਾਥ ਸਮਾਜਿਕ ਨੈਤਿਕ ਮੁੱਲਾਂ ਨਾਲ ਜੂਝਦਾ ਮਾਨਸਿਕ ਦਵੰਦ ਭੋਗਦਾ ਹੈ ਜਦੋਂ ਕਿ ਹਰਬੇਲ ਸਿੰਘ ਆਪਣੇ ਅੰਦਰ ਪਾਲ ਚੁੱਕੇ ਇੱਕ ਭਰਮ ਕਾਰਨ ਮਾਨਸਿਕ ਦਵੰਦ ਭੋਗਦਾ ਹੈ ਅਤੇ ਸਰੀਰਕ ਪੱਖੋਂ ਵੀ ਕਸ਼ਟ ਭੋਗਦੇ ਹਨ। ਇਹ ਸੱਚ ਹੈ ਕਿ ਵਹਿਮ ਦਾ ਕੋਈ ਇਲਾਜ ਨਹੀਂ। 'ਤਿੰਨ ਦਿਨ ਦਾ ਬੇਈਮਾਨ' ਦਾ ਸਤਿੰਦਰ ਨਾਥ ਵੀ ਆਪਣੇ ਮਾਨਸਿਕ ਕਸ਼ਟ ਨੂੰ ਆਪਣੀ ਪਤਨੀ ਨਾਲ ਨਹੀਂ ਵੰਡਦਾ; 'ਰੋਲ ਨੰਬਰ ਦਾ ਹਰਬੇਲ ਸਿੰਘ ਵੀ ਆਪਣੇ ਵਹਿਮ ਨੂੰ ਆਪਣੇ ਪਰਿਵਾਰ ਨਾਲ ਸਾਂਝਿਆ ਨਹੀਂ ਕਰਦਾ।
ਹਰਬੇਲ ਸਿੰਘ ਨੂੰ ਜਾਪਦਾ ਹੈ ਕਿ ਹੁਣ ਉਸ ਦੀ ਮੌਤ ਦੀ ਵਾਰੀ ਹੈ ਕਿਉਂਕਿ ਜਮਾਤ ਵਿੱਚ ਉਸ ਦਾ ਰੋਲ ਨੰਬਰ ਚਾਰ ਸੀ। ਦੋ ਰੋਲ ਨੰਬਰ ਤਾਂ ਪਹਿਲਾਂ ਹੀ ਮਰ ਚੁੱਕੇ ਹਨ। ਰਾਮ ਰੱਖਾ ਜਿਸ ਦਾ ਰੋਲ ਨੰਬਰ ਤਿੰਨ ਸੀ, ਉਸ ਦੀ ਮੌਤ ਵੀ ਹੋ ਗਈ ਹੈ। ਹੁਣ ਉਸ ਦੀ ਵਾਰੀ ਹੈ। ਹਰਬੇਲ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਕਈ ਦੁੱਖ ਦੇਖੇ ਸਨ, ਪਰ ਜੀਊਣ ਦੀ ਲਾਲਸਾ ਉਸੇ ਤਰ੍ਹਾਂ ਹੀ ਕਾਇਮ ਰਹੀ ਸੀ। ਉਸ ਨੇ ਆਪਣੇ ਪਰਿਵਾਰ ਨੂੰ ਕਦੀ ਵੀ ਡੋਲਣ ਨਹੀਂ ਦਿੱਤਾ ਸੀ। ਵਹਿਮਾਂ ਭਰਮਾਂ ਤੋਂ ਹਮੇਸ਼ਾ ਦੂਰ ਰੱਖਿਆ। ਪਰ, ਰਾਮ ਰੱਖਾ ਦੀ ਮੌਤ ਤੋਂ ਬਾਅਦ ਉਹ ਮਾਨਸਿਕ ਤੇ ਸਰੀਰਕ ਤੌਰ 'ਤੇ ਕਮਜ਼ੋਰ ਮਹਿਸੂਸ ਕਰਦਾ ਹੈ। ਉਸ ਦੀ ਇਹ ਹਾਲਤ ਤੋਂ ਪਰਿਵਾਰ ਦੇ ਸਾਰੇ ਮੈਂਬਰ ਦੁਖੀ ਤੇ ਪਰੇਸ਼ਾਨ ਹਨ। ਪਰ, ਉਹ ਕਹਿੰਦਾ ਹੈ, "ਮੈਨੂੰ ਨਾ ਕਲਪਾਓ। ਮੈਂ ਘੜੀਆਂ ਪਲਾਂ ਦਾ ਪ੍ਰਾਹੁਣਾ ਜੇ। ਵੇਖਦੇ ਨਹੀਂ ਮੇਰਾ ਸਰੀਰ ਮਿੱਟੀ ਮਿੱਟੀ ਹੋਈ ਜਾਂਦਾ ਹੈ। ਅੱਖਾਂ ਬੰਦ ਕਰਦਾ ਹਾਂ ਤਾਂ ਜਾਪਦਾ ਹੈ ਹੁਣ ਬੀਤ ਗਿਆ ਕਿ ਹੁਣੇ ਬੀਤ ਗਿਆ। ਨਹੀਂ ਚਾਰਾ ਚਲਦਾ ਤੁਹਾਥੋਂ ਤੇ ਨਾ ਸਹੀ, ਪਰ ਮੈਨੂੰ ਤੰਗ ਨਾ ਕਰੋ।" ਡਾਕਟਰ ਨੂੰ ਬੁਲਾਉਣ 'ਤੇ ਉਹ ਆਖਦਾ ਹੈ, "ਸਰੀਰਕ ਤੌਰ ਤੇ ਇਨ੍ਹਾਂ ਨੂੰ ਕੋਈ ਬੀਮਾਰੀ ਨਹੀਂ। ਬਲੱਡ ਪ੍ਰੈਸ਼ਰ ਨਾਰਮਲ ਹੈ, ਹਾਰਟ ਠੀਕ ਠਾਕ ਹੈ। ਅਸਲ ਵਿੱਚ ਸਾਨੂੰ ਇਨ੍ਹਾਂ ਨੂੰ ਰੋਗੀ ਨਹੀਂ ਸਮਝਣਾ ਚਾਹੀਦਾ। ਜਾਪਦਾ ਹੈ ਕੁਝ ਚਿੰਤਾਵਾਂ, ਕੁਝ ਡਰ, ਕੁਝ ਤੌਖਲੇ ਇਨ੍ਹਾਂ ਦੇ ਮਨ ਵਿੱਚ ਕੱਠੇ ਹੋ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਦਾ ਨਰਵਸ ਸਿਸਟਮ ਠੋਕਰਿਆ ਗਿਆ ਹੈ। ਇਹ ਨਾ-ਖੁਸ਼ੀਆਂ ਤੇ ਚਿੰਤਾਵਾਂ ਕੀ ਹਨ, ਇਹ ਤੁਸੀਂ ਮੇਰੇ ਨਾਲੋਂ ਚੰਗਾ ਜਾਣਦੇ ਹੋ ਤੇ ਮੇਰੇ ਨਾਲੋਂ ਚੰਗਾ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਨੂੰ ਦੂਰ ਕਰ ਸਕਦੇ ਹੋ। ਤੇ ਜੇ ਸਾਡੇ ਸਭਨਾਂ ਦੇ ਯਤਨਾਂ ਨਾਲ ਵੀ ਸਰਦਾਰ ਸਾਹਿਬ ਠੀਕ ਨਾ ਹੋਏ ਤਾਂ ਕਿਸੇ ਮਨੋਵਿਗਿਆਨਕ ਮਾਹਿਰ ਦੀ ਸਲਾਹ ਲੈਣੀ ਪਵੇਗੀ।"
ਕਹਾਣੀ ਦੇ ਅੰਤ ਦੀ ਸਥਿਤੀ ਅਰੰਭਲੀ ਸਥਿਤੀ ਤੋਂ ਬਿਲਕੁਲ ਉਲਟ ਹੈ। ਅਰੰਭਲੀ ਸਥਿਤੀ ਵਿੱਚ ਹਰਬੇਲ ਸਿੰਘ ਰਾਮ ਰੱਖਾ ਜਿਸ ਦਾ ਰੋਲ ਨੰਬਰ ਤਿੰਨ ਸੀ, ਦੀ ਮੌਤ ਨਾਲ ਟੁੱਟ ਜਾਂਦਾ ਹੇ ਤੇ ਅੰਤਲੀ ਸਥਿਤੀ ਵਿੱਚ ਦੋਸਤ ਵਡਭਾਗ ਸਿੰਘ ਵੱਲੋਂ ਇਹ ਦੱਸਣ ਤੇ ਕਿ ਸ੍ਰ. ਸੁਖਚੈਨ ਸਿੰਘ ਦੀ ਮੌਤ ਹੋ ਗਈ ਹੈ ਜਿਸ ਦਾ ਰੋਲ ਨੰਬਰ ਸਤਾਰਾਂ ਸੀ, ਹਰਬੇਲ ਸਿੰਘ ਦੇ ਚਿਹਰੇ 'ਤੇ ਇੱਕ ਰੌਣਕ ਸੀ। ਮੌਤ ਦਾ ਵਹਿਮ ਉਨ੍ਹਾਂ ਦੇ ਅੰਦਰੋਂ ਨਿਕਲ ਚੁੱਕਾ ਸੀ। ਇਹ ਕਹਾਣੀ ਇੱਕ ਸੰਦੇਸ਼ ਵੀ ਦਿੰਦੀ ਹੈ ਕਿ ਸਾਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਮੌਤ ਜ਼ਿੰਦਗੀ ਦਾ ਸੱਚ ਹੈ ਇਸ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਸਕਾਰਾਤਮਕ ਹੋਣਾ ਚਾਹੀਦਾ ਹੈ।
ਮੋਹਨ ਭੰਡਾਰੀ ਦੀ ਕਹਾਣੀ 'ਤਿਲਚੌਲੀ ਵਿੱਚ ਵੀ ਉਸ ਨੇ ਇੱਕ ਇਹੋ ਜਿਹੇ ਮੁੱਖ ਪਾਤਰ ਨੂੰ ਪੇਸ਼ ਕੀਤਾ ਹੈ ਜੋ ਲੋਕਾਂ ਦੀ ਇਕਮੁੱਠਤਾ ਦੀ ਸ਼ਕਤੀ ਦੇ ਬਾਰੇ ਸੋਚ ਕੇ ਭੈਭੀਤ ਹੋ ਜਾਂਦਾ ਹੈ। ਇਸ ਡਰ ਕਾਰਨ ਉਸ ਦੀ ਜੋ ਮਨੋਸਥਿਤੀ ਹੈ, ਕਹਾਣੀਕਾਰ ਨੇ ਉਸ ਨੂੰ ਚਿੰਨ੍ਹਾਤਮਕ ਰੂਪ ਵਿੱਚ ਪੇਸ਼ ਕੀਤਾ ਹੈ। ਕਹਾਣੀ ਦਾ ਮੁੱਖ ਪਾਤਰ ਰੌਣਕ ਮੱਲ ਹੱਡਭੰਨਵੀਂ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਘਰਵਾਲੀ ਦੇ ਹੱਥਾਂ ਦੀ ਰੋਟੀ ਖਾ ਕੇ ਉਹ ਆਪਣੀ ਸਾਰੀ ਥਕਾਵਟ ਭੁੱਲ ਜਾਂਦਾ ਹੈ ਅਤੇ ਚੈਨ ਦੀ ਨੀਂਦ ਸੌਂਦਾ ਹੈ। ਜਿਉਂ-ਜਿਉਂ ਉਸ ਕੋਲ ਪੈਸਾ ਆਉਣਾ ਸ਼ੁਰੂ ਹੁੰਦਾ ਹੈ, ਹੋਰ ਕਮਾਉਣ ਦੀ ਲਾਲਸਾ ਉਸ ਵਿੱਚ ਵਧਦੀ ਜਾਂਦੀ ਹੈ। ਇਸ ਲਾਲਸਾ ਨੂੰ ਪੂਰਾ ਕਰਨ ਲਈ ਉਹ ਪਿੰਡ ਛੱਡ ਕੇ ਸ਼ਹਿਰ ਆ ਜਾਂਦਾ ਹੈ। ਸ਼ਹਿਰ ਆ ਕੇ ਉਹ ਰੌਣਕ ਮੱਲ ਤੋਂ ਚੌਧਰੀ ਰੌਣਕ ਮੱਲ ਬਣ ਜਾਂਦਾ ਹੈ। ਪੈਸਾ ਕਮਾਉਣ ਲਈ ਉਹ ਕਈ ਗਲਤ ਢੰਗ ਵੀ ਅਪਣਾਉਂਦਾ ਹੈ ਜਿਸ ਕਾਰਨ ਉਸ ਦੇ ਕਈ ਵਿਰੋਧੀ ਵੀ ਬਣ ਜਾਂਦੇ ਹਨ। ਕੁਝ ਗੁੰਡੇ ਉਸ ਦਾ ਪੈਸਾ ਹੜਪ
ਵੀ ਜਾਂਦੇ ਹਨ। ਪਰ, ਉਹ ਉਨ੍ਹਾਂ ਵਿਰੁੱਧ ਕੁਝ ਨਹੀਂ ਕਰ ਸਕਦਾ। ਉਹ ਉਸ ਨੂੰ ਡਰਾਉਂਦੇ ਹਨ। ਜਿਸ ਕਾਰਨ ਉਹ ਆਪਣੇ ਮਨ ਦਾ ਚੈਨ ਖੋਹ ਲੈਂਦਾ ਹੈ। ਉਸ ਨੂੰ ਇੱਕ ਪਰਤਾਪੀ ਸੰਤ ਮਿਲਦੇ ਹਨ ਜੋ ਉਸ ਨੂੰ ਮਨ ਦੀ ਸ਼ਾਂਤੀ ਲਈ ਰੋਜ਼ ਡੁੱਬਦੇ ਸੂਰਜ ਨਾਲ ਕੀੜਿਆਂ ਦੀ ਭੌਣ 'ਤੇ ਤਿਲਚੌਲੀ ਪਾਉਣ ਲਈ ਆਖਦੇ ਹਨ। ਉਹ ਇੰਜ ਕਰਨਾ ਆਪਣਾ ਨੇਮ ਬਣਾ ਲੈਂਦਾ ਹੈ।
ਕਈ ਦਿਨਾਂ ਤੋਂ ਚੌਧਰੀ ਰੌਣਕ ਮੱਲ ਇੱਕ ਅਜੀਬ ਤਮਾਸ਼ਾ ਵੇਖਦਾ ਹੈ। ਇੱਕ ਵੱਡਾ ਕੀੜਾ ਛੋਟਿਆਂ ਕੀੜਿਆਂ ਕੋਲੋਂ ਤਿਲਲੱਗੀ ਸ਼ਕਰ ਦੀ ਚਿਬਕੀ ਰੋੜੀ ਖੋਹ ਕੇ ਲੈ ਜਾਂਦਾ ਸੀ। ਪਰ ਇੱਕ ਦਿਨ ਉਸ ਨੇ ਵੇਖਿਆ ਕਿ ਉਸ ਵੱਲੋਂ ਸ਼ੱਕਰ ਦੀ ਡਲੀ ਸੁੱਟਣ 'ਤੇ ਜਿਉਂ ਹੀ ਵੱਡੇ ਕੀੜੇ ਨੇ ਉਸ ਡਲੀ ਨੂੰ ਛੋਟੇ ਕੀੜਿਆਂ ਕੋਲੋਂ ਖੋਹਣ ਦਾ ਯਤਨ ਕੀਤਾ ਤਾਂ ਪੰਜ ਛੋਟੇ ਕੀੜਿਆਂ ਨੇ ਵੱਡੇ ਕੀੜੇ ਕੋਲੋਂ ਉਹ ਡਲੀ ਖੋਹ ਲਈ ਅਤੇ ਖੁੱਡ ਵਲ ਲੈ ਜਾ ਰਹੇ ਸਨ। ਇਸ ਘਟਨਾ ਨੇ ਉਸ ਨੂੰ ਕੰਬਾ ਦਿੱਤਾ। ਸ਼ਾਮ ਦਾ ਸਮਾਂ ਤੇ ਉਪਰੋਂ ਇਸ ਘਟਨਾ ਨੇ ਉਸ ਨੂੰ ਭੈਭੀਤ ਕਰ ਦਿੱਤਾ।
ਕਹਾਣੀ ਦੇ ਆਰੰਭ ਵਿੱਚ ਹੀ ਕਹਾਣੀਕਾਰ ਨੇ ਕਹਾਣੀ ਦਾ ਅੰਤ ਦੱਸ ਕੇ ਕਹਾਣੀ ਨੂੰ ਅਰੰਭਿਆ ਹੈ। ਇਸ ਨਾਲ ਪਾਠਕ ਇਸ ਸਕਿਤੀ ਪਿੱਛੇ ਛੁਪੇ ਸੱਚ ਨੂੰ ਜਾਨਣ ਲਈ ਉਤਾਵਲਾ ਹੋ ਜਾਂਦਾ ਹੈ। ਇਸ ਕਹਾਣੀ ਰਾਹੀਂ ਕਹਾਣੀਕਾਰ ਦੱਸਣਾ ਚਾਹੁੰਦਾ ਹੈ ਕਿ ਸਮਾਂ ਬਦਲ ਚੁੱਕਾ ਹੈ। ਹੁਣ ਅਮੀਰ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ। ਉਹ ਲੋਕਾਂ ਨੂੰ ਦਬਾ ਕੇ ਨਹੀਂ ਰੱਖ ਸਕਦੇ। ਉਨ੍ਹਾਂ ਵਿੱਚ ਜਾਗ੍ਰਿਤੀ ਆ ਚੁੱਕੀ ਹੈ। ਪ੍ਰਗਤੀਵਾਦ ਦਾ ਸਮਾਂ ਹੈ। ਦੇਸ਼ ਵਿੱਚ ਲੋਕਤੰਤਰ ਹੈ। ਲੋਕਾਂ ਨੇ ਆਪਣੀ ਸ਼ਕਤੀ ਨੂੰ ਪਹਿਚਾਣ ਲਿਆ ਹੈ। ਲੋਕਾਂ ਦੀ ਤਾਕਤ ਅੱਗੇ ਅਮੀਰ ਮਜ਼ਬੂਰ ਹੋ ਜਾਣਗੇ।
ਗੁਰਬਚਨ ਸਿੰਘ ਭੁੱਲਰ ਦੀ ਕਹਾਣੀ 'ਤੀਜੀ ਗੱਲ’ ਸ਼ਹਿਰੀ ਜੀਵਨ ਨਾਲ ਸੰਬੰਧਿਤ ਹੈ। ਇਹ ਕਹਾਣੀ ਦਿੱਲੀ ਵਰਗੇ ਸ਼ਹਿਰ ਵਿੱਚ ਫਲੈਟਾਂ ਵਿੱਚ ਰਹਿੰਦੇ ਲੋਕਾਂ ਦੇ ਜੀਵਨ ਨੂੰ ਚਿਤਰਨ ਦੇ ਨਾਲ ਨਾਲ ਵਿੱਦਿਆ ਦੇ ਮਹੱਤਵ ਨੂੰ ਉਜਾਗਰ ਕਰਨ ਵੱਲ ਰੁਚਿਤ ਹੈ। ਕਹਾਣੀ ਦਾ ਮੁੱਖ ਪਾਤਰ ਦੀਨਾ ਨਾਥ ਜਿਸ ਫਲੈਟ ਵਿੱਚ ਰਹਿੰਦਾ ਹੈ, ਉਹ ਵਿਚਕਾਰਲਾ ਹੈ। ਉਹ ਫਲੈਟਾਂ ਦੀ ਪੜਚੋਲ ਕਰਦਿਆਂ ਸੋਚਦਾ ਹੈ ਕਿ ਹੇਠਲੇ ਫਲੈਟ ਵਿੱਚ ਰਹਿਣ ਵਾਲੇ ਲੋਕਾਂ ਦੇ ਪੈਰ ਜ਼ਮੀਨ 'ਤੇ ਹਨ ਪਰ ਅੰਬਰ ਉਨ੍ਹਾਂ ਕੋਲ ਨਹੀਂ। ਉੱਪਰਲੇ ਫਲੈਟ ਵਿੱਚ ਰਹਿਣ ਵਾਲਿਆਂ ਦਾ ਅੰਬਰ ਆਪਣਾ ਹੈ, ਪਰ ਪੈਰਾਂ ਹੇਠ ਜ਼ਮੀਨ ਨਹੀਂ। ਵਿਚਕਾਰਲੇ ਫਲੈਟ ਵਿੱਚ ਰਹਿਣ ਵਾਲਿਆਂ ਕੋਲ ਨਾ ਆਪਣੀ ਧਰਤੀ ਹੈ ਅਤੇ ਨਾ ਹੀ ਅੰਬਰ। ਉਨ੍ਹਾਂ ਕੋਲ ਜੇ ਕੋਈ ਸੁੱਖ ਹੈ ਤਾਂ ਉਹ ਹੈ ਫਲੈਟ ਦੀ ਬਾਲਕੋਨੀ ਜਿਸ ਵਿੱਚ ਬੈਠ ਕੇ ਦੀਨਾ ਨਾਥ ਹੇਠਾਂ ਸੜਕ ਉੱਤੇ ਚੱਲਣ ਵਾਲਿਆਂ ਨੂੰ ਵੇਖਦਾ ਰਹਿੰਦਾ ਜਾਂ ਫਿਰ ਫਲੈਟ ਦੀ ਪਿਛਲੀ ਕਤਾਰ ਦੇ ਹੇਠਲੇ ਫਲੈਟ ਵਿੱਚ ਰਹਿੰਦੇ ਹੀਰਾ ਲਾਲ ਦੀਆਂ ਆਦਤਾਂ ਉਸ ਨੂੰ ਆਪਣੇ ਵੱਲ ਖਿਚਦੀਆਂ। ਇਸ ਤਰ੍ਹਾਂ ਦਿੱਲੀ ਆ ਕੇ ਦੀਨਾ ਨਾਥ ਨੂੰ ਤਿੰਨ ਗੱਲਾਂ ਨੇ ਆਪਣੇ ਵੱਲ ਖਿੱਚਿਆ। ਇੱਕ ਫਲੈਟ ਸਿਸਟਮ ਨੇ, ਦੂਜਾ ਹੀਰਾ ਲਾਲ ਦੀ ਇਸ ਆਦਤ ਨੇ ਕਿ ਥੋੜੀ ਦੂਰ ਸਥਿਤ ਦੁਕਾਨ ਤੋਂ ਸਿਗਰਟ ਲਿਆਉਣ ਲਈ ਕਾਰ 'ਤੇ ਜਾਣਾ। ਤੀਜੀ ਗੱਲ ਜਿਸ ਨੇ ਸਭ ਤੋਂ ਵੱਧ ਉਸ ਨੂੰ ਪ੍ਰਭਾਵਿਤ ਕੀਤਾ ਉਹ ਸੀ ਉਸ ਦੇ ਆਪਣੇ ਪੋਤੇ-ਪੋਤੀ ਦਾ ਸਕੂਲ ਜਾਣਾ ਅਤੇ ਬੱਚਿਆਂ ਦੀਆਂ ਟੋਲੀਆਂ ਦੀਆਂ ਟੋਲੀਆਂ ਦਾ ਸਕੂਲ ਪੜ੍ਹਨ ਜਾਣਾ। ਜੋ ਉਸ ਦੇ ਸੀਨੇ ਵਿੱਚ ਠੰਢ ਪਾਉਂਦਾ ਸੀ। ਇਸੇ ਪਿੱਛੇ ਕਾਰਜਬੀਨ ਉਸ ਦੀ ਪੜ੍ਹਨ ਦੀ ਰਹਿ ਗਈ ਅਧੂਰੀ ਇੱਛਾ ਪੂਰੀ ਹੁੰਦੀ ਜਾਪਦੀ ਸੀ। ਉਹ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ ਕਿ ਅਜੋਕੇ ਸਮੇਂ ਵਿੱਚ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ।
ਦੀਨਾ ਨਾਥ ਦੀ ਦਿਲੀ ਇੱਛਾ ਹੈ ਕਿ ਸਾਰੇ ਬੱਚੇ ਪੜ੍ਹਨ। ਪਰ, ਹੀਰਾ ਲਾਲ ਦੇ ਪੁੱਤਰ ਨੂੰ ਇੱਧਰ-ਉੱਧਰ ਘੁੰਮਦਿਆਂ, ਵਿਗੜੇ ਹੋਏ ਬੱਚੇ ਦੀ ਤਰ੍ਹਾਂ ਵਰਤਾਓ ਕਰਦਿਆਂ ਵੇਖਦਾ ਹੈ ਤਾਂ ਉਹ ਬਹੁਤ ਦੁਖੀ ਹੁੰਦਾ ਹੈ। ਬਾਲਕੋਨੀ ਵਿੱਚੋਂ ਹੀਰਾ ਲਾਲ ਦੇ ਘਰ ਦਾ ਸਾਰਾ ਦ੍ਰਿਸ਼ ਉਸ ਨੂੰ ਵਿਖਾਈ ਦਿੰਦਾ ਹੈ। ਉਹ ਸਮਝ ਚੁੱਕਿਆ ਹੈ ਕਿ ਉਹ ਅਮੀਰ ਹੈ ਅਤੇ ਘਰ ਵਿੱਚ ਸਾਰੀਆਂ ਸੁੱਖ-ਸੁਵਿਧਾਵਾਂ ਮੌਜੂਦ ਹਨ। ਉਸ ਨੂੰ ਚਿੰਤਾ ਹੈ ਕਿ ਉਸ ਦਾ ਮੁੰਡਾ ਜੋ ਅਨਪੜ੍ਹ ਰਹਿ ਗਿਆ ਤਾਂ ਉਹ ਆਪਣੇ ਪਿਤਾ ਦੇ ਵਪਾਰ ਨੂੰ ਕਿਵੇਂ ਸੰਭਾਲੇਗਾ ਕਿਉਂਕਿ ਅੱਜ ਦੇ ਸਮੇਂ ਵਿੱਚ ਵਪਾਰ ਕਰਨ ਲਈ ਵੀ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ। ਉਹ ਚਾਹੁੰਦਾ ਹੈ ਕਿ ਹੀਰਾ ਲਾਲ ਦੇ ਮੁੰਡੇ ਤੇ ਉਸ ਦੇ ਦੋਸਤਾਂ ਦੇ ਘਰ ਜਾ ਕੇ ਉਨ੍ਹਾਂ
ਨੂੰ ਸਮਝਾਏ, ਪਰ, ਹਿੰਮਤ ਨਾ ਹੋਈ। ਇੱਕ ਦਿਨ ਹੀਰਾ ਲਾਲ ਦੀ ਪਤਨੀ ਹੀ ਉਨ੍ਹਾਂ ਦੇ ਘਰ ਆ ਗਈ। ਉਸ ਦੀ ਨੂੰਹ ਸੁਦੇਸ਼ ਨੇ ਜਦੋਂ ਉਸ ਕੋਲੋਂ ਮੁੰਡੇ ਦੀ ਪੜ੍ਹਾਈ ਬਾਰੇ ਪੁੱਛਿਆ ਤਾਂ ਲਕਸ਼ਮੀ (ਹੀਰਾ ਲਾਲ ਦੀ ਪਤਨੀ) ਨੇ ਲਾਪਰਵਾਹੀ ਨਾਲ ਉੱਤਰ ਦਿੱਤਾ, 'ਭੈਣ ਜੀ, ਕੀ ਦੱਸਾਂ ! ਮੂੰਹ ਕਿਹੜਾ ਕਰਦੈ ਕਿਤਾਬਾਂ ਵੱਲ। ਜਿਉਂ ਬਸਤਾ ਸੁੱਟ ਕੇ ਘਰੋਂ ਨਿਕਲਦੈ, ਅਵਾਜ਼ਾਂ ਮਾਰ-ਮਾਰ ਥੱਕ ਜਾਈਦੈ।"
ਸੁਦੇਸ਼, "ਫੜ ਕੇ ਬਿਠਾਇਆ ਕਰੋ ਉਹਨੂੰ। ਹੁਣ ਅਕਲਾਂ ਬਿਨਾਂ ਗੁਜ਼ਾਰੇ ਨਹੀਂ। ਅਨਪੜ੍ਹਾਂ ਨੂੰ ਏਸ ਜ਼ਮਾਨੇ ਵਿੱਚ ਢੋਈ ਕਿੱਥੇ।"
ਲਕਸ਼ਮੀ, "ਅਕਲਾਂ ਬਿਨਾ ਤਾਂ ਗੁਜ਼ਾਰਾ ਨਹੀਂ, ਪਰ ਉਹ ਵੇਲੇ ਤਾਂ ਗਏ, ਭੈਣ ਜੀ, ਜਦੋਂ ਲੋਕ ਕਹਿੰਦੇ ਸੀ, ਅਕਲ ਤੋਂ ਬਿਨਾਂ ਹੋਰ ਸਭ ਕੁਝ ਖਰੀਦਿਆ ਜਾ ਸਕਦੈ। ਹੁਣ ਤਾਂ ਅਕਲ ਵੀ ਗਲੀ-ਗਲੀ ਵਿਕਦੀ ਐ। ਆਪਣੀ ਨਾ ਹੋਵੇ, ਬੰਦਾ ਖਰੀਦ ਲਵੇ।"
"ਔਹ ਤੁਹਾਡੇ ਹੇਠਲਿਆਂ ਦੇ ਮੁੰਡੇ ਨੂੰ ਹੀ ਦੇਖ ਲਓ। ਮਰ-ਮਰ ਕੇ ਇੰਜੀਨੀਅਰੀ ਕੀਤੀ ਤੇ ਨੌਕਰੀ ਕਰਦਾ ਐ ਇੱਕ ਅਨਪੜ੍ਹ ਠੇਕੇਦਾਰ ਕੋਲ।"
"ਸਾਡੇ ਵਾਲਿਆਂ ਦੀ ਭੂਆ ਦਾ ਪੁੱਤ, ਭੈਣ ਜੀ, ਡਿਗਦੇ-ਢਹਿੰਦੇ ਨੇ ਮਸਾਂ ਦਸਵੀਂ ਪਾਸ ਕੀਤੀ। ਪੜ੍ਹਾਈ ਤੋਂ ਬਿਨਾਂ ਉਂਜ ਬੜਾ ਹੁਸ਼ਿਆਰ ਐ ਤੇ ਪੈਸੇ ਦੀ ਵੀ ਸੁੱਖ ਨਾਲ ਕੋਈ ਥੋੜ ਨਹੀਂ। ਹੁਣ ਫਰੀਦਾਬਾਦ ਆਪਣਾ ਨਰਸਿੰਗ ਹੋਮ ਬਣਾਇਆ ਐ, ਐਨਾ ਵਧੀਆ ਕਿ ਤੁਹਾਨੂੰ ਕੀ ਦੱਸਾਂ। ਚੰਗੇ-ਚੰਗੇ ਡਾਕਟਰ ਉਹਨੇ ਨੌਕਰ ਰੱਖੇ ਹੋਏ ਨੇ।"
ਸੁਦੇਸ਼, "ਤੁਹਾਡੀਆਂ ਇਹ ਸਭ ਗੱਲਾਂ ਆਪਣੀ ਥਾਂ ਠੀਕ ਨੇ। ਪਰ ਆਪਣੀ ਅਕਲ ਤਾਂ, ਭੈਣ ਜੀ, ਆਪਣੀ ਹੀ ਹੁੰਦੀ ਹੈ। ਵਿੱਦਿਆ ਨੂੰ ਸਿਆਣਿਆਂ ਨੇ ਤੀਜਾ ਨੇਤਰ ਐਵੇਂ ਤਾਂ ਨਹੀਂ ਕਿਹਾ।"
ਲਕਸ਼ਮੀ, "ਏਸ ਤੀਜੇ ਨੇਤਰ ਨੂੰ ਤਾਂ ਭੈਣ ਮੇਰੀਏ, ਏਸ ਜ਼ਮਾਨੇ ਵਿੱਚ ਦਿਸਦਾ ਹੀ ਕੁਝ ਨਹੀਂ। ਸੋਲ੍ਹਾਂ- ਸੋਲ੍ਹਾਂ ਪੜ੍ਹੇ ਕੰਧਾਂ-ਕੋਨਿਆਂ ਨਾਲ ਵੱਜਦੇ ਫਿਰਦੇ ਨੇ। ਹੁਣ ਤਾਂ ਤੀਜਾ ਨੇਤਰ ਪੈਸਾ ਹੈ।"
ਇਨ੍ਹਾਂ ਦੋਹਾਂ ਦੀ ਵਾਰਤਾਲਾਪ ਦੀਨਾ ਨਾਥ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੰਦੀ ਹੈ। ਜਿਸ ਤੀਜੀ ਗੱਲ ਕਾਰਨ ਉਹ ਖੁਸ਼ ਸੀ ਉਸ ਦੀ ਖੁਸ਼ੀ ਲੋਪ ਹੋ ਜਾਂਦੀ ਹੈ। ਇਸ ਨੂੰ ਜਾਪਦਾ ਹੈ ਕਿ ਪਹਿਲੀਆਂ ਦੋ ਗੱਲਾਂ ਤੋਂ ਵੱਧ ਤੀਜੀ ਗੱਲ ਵਧੇਰੇ ਪ੍ਰੇਸ਼ਾਨ ਕਰਨ ਵਾਲੀ ਹੈ।
ਇਸ ਵਾਰਤਾਲਾਪ ਤੋਂ ਕਹਾਣੀ ਦਾ ਵਿਸ਼ਾ ਉੱਘੜ ਕੇ ਸਾਹਮਣੇ ਆਉਂਦਾ ਹੈ। ਪਰ, ਨਾਲ ਹੀ ਕਹਾਣੀਕਾਰ ਵਿਅੰਗਾਤਮਕ ਵਿਧੀ ਦੀ ਵਰਤੋਂ ਨਾਲ ਸਾਡੇ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਦੀ ਸਮੱਸਿਆ ਅਤੇ ਅਜੋਕੇ ਸਮੇਂ ਵਿੱਚ ਪੈਸੇ ਦੇ ਵਧ ਰਹੇ ਮਹੱਤਵ ਤੇ ਬੋਲ-ਬਾਲੇ ਨੂੰ ਵੀ ਉਜਾਗਰ ਕਰ ਗਿਆ ਹੈ।
'ਬਰਫ਼ ਦਾ ਦਾਨਵ ਕਹਾਣੀ ਜਸਬੀਰ ਭੁੱਲਰ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ ਫੌਜੀਆਂ ਦੇ ਜੀਵਨ ਨਾਲ ਸੰਬੰਧਿਤ ਹੈ। ਇਸੇ ਵਿਸ਼ੇ ਦੀ ਚੋਣ ਪਿੱਛੇ ਕਹਾਣੀਕਾਰ ਦਾ ਇੱਕ ਵਿਸ਼ੇਸ਼ ਉਦੇਸ਼ ਜਾਪਦਾ ਹੈ। ਅਸਲ ਵਿੱਚ ਲੇਖਕ ਨੇ ਲੰਮੇ ਅਰਸੇ ਤੱਕ ਫੌਜ ਵਿੱਚ ਨੌਕਰੀ ਕੀਤੀ ਹੈ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਫੌਜੀ ਜੀਵਨ ਨਾਲ ਸੰਬੰਧਿਤ ਹਨ। ਇਸ ਕਹਾਣੀ ਵਿੱਚ ਲੇਖਕ ਨੇ ਦੇਸ਼ ਦੀ ਰੱਖਿਆ ਕਰ ਰਹੇ ਉਨ੍ਹਾਂ ਨੌਜਵਾਨਾਂ ਦੇ ਜੀਵਨ ਦੇ ਇੱਕ ਪਹਿਲੂ ਨੂੰ ਇੱਕ ਘਟਨਾ ਰਾਹੀਂ ਬਿਆਨ ਕੀਤਾ ਹੈ ਜੋ ਉੱਚੀਆਂ ਚੋਟੀਆਂ ਦੇ ਬਰਫ਼ੀਲੇ ਪਹਾੜਾਂ ਉੱਤੇ ਤੈਨਾਤ ਹਨ। ਕਹਾਣੀ ਦਾ ਆਰੰਭ ਲੇਖਕ ਦੇ ਬਿਆਨ ਨਾਲ ਹੀ ਹੁੰਦਾ ਹੈ ਜਿਸ ਵਿੱਚ ਬਹੁਤ ਕੁਝ ਵਾਪਰ ਚੁੱਕਾ ਹੈ ਅਤੇ ਅੱਗੋਂ ਬਹੁਤ ਕੁਝ ਵਾਪਰਨ ਦੀ ਸੰਭਾਵਨਾ ਹੈ। ਗਲੇਸ਼ੀਅਰ ਦੇ ਫਟਣ ਕਾਰਨ ਬਰਫ਼ ਦੇ ਅੰਬਾਰ ਚਾਰੋਂ ਪਾਸੇ ਫੈਲੇ ਹੋਏ ਹਨ। ਇੱਕ ਅੰਬਾਰ ਵਿੱਚੋਂ ਸਫੇਦ ਦਸਤਾਨੇ ਪਾਏ ਹੋਏ ਦੋ ਹੱਥ ਬਾਹਰ ਨਿਕਲਦੇ ਹਨ। ਬਰਫ਼ ਵਿੱਚੋਂ ਬਾਹਰ ਨਿਕਲਦੇ ਹੀ ਸੂਬੇਦਾਰ ਪੂਰਨ ਸਿੰਘ ਨੂੰ ਯਾਦ ਆਉਂਦਾ ਹੈ ਕਿ ਉਸ ਦੀ ਟੋਲੀ ਵਿੱਚ ਬਾਰ੍ਹਾਂ ਸਨ ਅਤੇ ਹੁਣ ਉਹ ਕਿੱਥੇ ਹਨ ? ਪ੍ਰਸ਼ਨ ਜ਼ਿਹਨ ਵਿੱਚੋਂ ਉਠਦਾ ਹੈ। ਜਦੋਂ ਉਹ ਆਪਣੀ ਟੋਲੀ ਨੂੰ ਲੈ ਕੇ ਤੁਰਿਆ ਸੀ ਉਸ ਸਮੇਂ ਅੰਬਰ `ਤੇ ਤਾਰੇ ਚਮਕ ਰਹੇ ਸਨ। ਕੁਝ ਦੂਰੀ 'ਤੇ ਜਾਣ ਤੋਂ ਬਾਅਦ ਮੌਸਮ ਦੇ ਵਿਗੜਨ ਕਰਨ ਗਲੇਸ਼ੀਅਰ ਤੋਂ ਬਰਫ਼ ਡਿੱਗਣੀ ਸ਼ੁਰੂ ਹੋ ਗਈ
ਅਤੇ ਨਾਲ ਹੀ ਦੁਸ਼ਮਣ ਦੇ ਤੋਪਖਾਨੇ ਦਾ ਗੋਲਾ ਵੀ ਡਿੱਗਿਆ। ਉਸ ਨੇ ਗੋਲੀਬਾਰੀ ਵੀ ਸ਼ੁਰੂ ਕਰ ਦਿੱਤੀ। ਪੂਰਨ ਸਿੰਘ ਨੇ ਵੀ ਗਰਨੇਡ ਮਾਰਿਆ ਲੇਕਿਨ ਬਰਫ਼ ਦੀ ਗਾਰ ਨਾਲ ਸਾਰੇ ਦੱਬਣੇ ਸ਼ੁਰੂ ਹੋ ਗਏ। ਉਹ ਜਾਣਦਾ ਸੀ ਕਿ ਗਲੇਸ਼ੀਅਰ ਸਿਰਫ਼ ਬਰਫ਼ ਨਹੀਂ ਸੀ, ਇਸ ਉੱਪਰ ਲਾਸ਼ਾਂ ਦੀ ਫ਼ਸਲ ਉਗਦੀ ਸੀ। ਆਪਣੇ ਆਸ ਪਾਸ ਲਾਸ਼ਾਂ ਨੂੰ ਵੇਖ ਕੇ ਉਸ ਦਾ ਵਿਵਹਾਰ ਪਾਗਲਾਂ ਵਾਂਗ ਹੋ ਗਿਆ। ਬਰਫ਼ ਨਾਲ ਉਹ ਠਰ ਰਿਹਾ ਸੀ। ਉਸ ਨੇ ਬੜੀ ਹਿੰਮਤ ਕੀਤੀ ਕਿ ਉਹ ਕਿਸੇ ਤਰ੍ਹਾਂ ਇਸ ਬਰਫ਼ ਦੇ ਕਹਿਰ ਤੋਂ ਬਚ ਨਿਕਲੇ ਲੇਕਿਨ ਉਸ ਦਾ ਸਰੀਰ ਉਸ ਦਾ ਸਾਥ ਨਹੀਂ ਦਿੰਦਾ। ਉਹ ਡਿੱਗ ਜਾਂਦਾ ਹੈ ਅਤੇ ਸ਼ਹੀਦ ਹੋ ਜਾਂਦਾ ਹੈ।
ਇਹ ਕਹਾਣੀ ਇੱਕ ਇਹੋ ਜਿਹੇ ਫੌਜੀ ਦੀ ਦਾਸਤਾਨ ਹੈ ਜੋ ਬਰਫ਼ ਵਿੱਚ ਫਸਿਆ ਹੋਇਆ ਹੈ। ਮੌਤ ਉਸ ਦੇ ਨੇੜੇ ਹੈ। ਉਸ ਵਿੱਚ ਹਿੰਮਤ ਹੈ, ਪਰ ਉੱਥੋਂ ਬਚ ਕੇ ਨਿੱਕਲ ਜਾਣਾ ਉਸ ਦੇ ਵੱਸ ਵਿੱਚ ਨਹੀਂ। ਕਹਾਣੀਕਾਰ ਨੇ ਸ਼ਬਦਾਂ ਰਾਹੀਂ ਇਹ ਬਿੰਬ ਇਸ ਤਰ੍ਹਾਂ ਉਸਾਰਿਆ ਹੈ ਜਿਵੇਂ ਸਭ ਕੁਝ ਪਾਠਕਾਂ ਦੇ ਸਾਹਮਣੇ ਵਾਪਰਿਆ ਹੋਵੇ। ਇਹ ਕਹਾਣੀ ਪਾਠਕਾਂ ਲਈ ਪ੍ਰੇਰਨਾ ਸਰੋਤ ਵੀ ਹੈ ਅਤੇ ਫੌਜੀਆਂ ਲਈ ਸਤਿਕਾਰ ਦੀ ਭਾਵਨਾ ਵੀ ਪੈਦਾ ਕਰਦੀ ਹੈ। ਇਸ ਕਹਾਣੀ ਦਾ ਉਦੇਸ਼ ਪਾਠਕਾਂ ਨੂੰ ਫੌਜੀ ਜੀਵਨ ਤੋਂ ਜਾਣੂ ਕਰਵਾਉਣਾ ਹੈ ਅਤੇ ਗਿਆਨ ਦੇਣਾ ਹੈ ਕਿ ਦੇਸ਼ਵਾਸੀਆਂ ਦੀ ਰੱਖਿਆ ਲਈ ਫੌਜੀਆਂ ਨੂੰ ਕਿੰਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
"ਕਥਾ ਜਗਤ" ਪੁਸਤਕ ਦੀਆਂ ਦੋ ਹੋਰ ਕਹਾਣੀਆਂ ਹਨ 'ਸਵੇਰ ਹੋਣ ਤੱਕ’ ਅਤੇ ਦੂਜੀ 'ਆਪਣਾ ਆਪਣਾ ਹਿੱਸਾ'। ਇਹ ਦੋਵੇਂ ਕਹਾਣੀਆਂ ਪੰਜਾਬ ਦੇ ਪੇਂਡੂ ਕਿਸਾਨੀ ਜੀਵਨ ਨਾਲ ਸੰਬੰਧਿਤ ਹਨ। ਪਿੰਡ ਦਾ ਕਿਸਾਨ ਵਰਗ ਕਰੜੀ ਮਿਹਨਤ ਕਰਨ ਦੇ ਬਾਵਜੂਦ ਕਿਵੇਂ ਤੰਗੀ-ਤੁਰਸ਼ੀ ਦਾ ਜੀਵਨ ਗੁਜ਼ਾਰਦਾ ਹੈ। ਦੁੱਖ ਭੋਗਦਾ ਇਹ ਦਰਸਾਉਣਾ ਇਨ੍ਹਾਂ ਕਹਾਣੀਆਂ ਦਾ ਉਦੇਸ਼ ਹੈ। ਕਹਾਣੀਆਂ ਦੀਆਂ ਸਥਿਤੀਆਂ ਵੱਖਰੀਆਂ ਹਨ। ਘਟਨਾਵਾਂ ਵੀ ਵੱਖ-ਵੱਖ ਹਨ।
ਸੰਤੋਖ ਸਿੰਘ ਧੀਰ ਦੀ ਕਹਾਣੀ 'ਸਵੇਰ ਹੋਣ ਤੱਕ’ ਦੇ ਅਰੰਭ ਵਿੱਚ ਰਾਤ ਦਾ ਸਮਾਂ ਹੈ। ਜਿਵੇਂ ਕਿ ਕਹਾਣੀ ਦੇ ਸਿਰਲੇਖ ਤੋਂ ਹੀ ਪਤਾ ਲਗਦਾ ਹੈ ਕਿ ਘਟਨਾ ਦੇ ਵਾਪਰਨ ਦਾ ਸਮਾਂ ਰਾਤ ਤੋਂ ਸਵੇਰ ਹੋਣ ਤੱਕ ਦਾ ਹੈ। ਘਟਨਾ ਵਾਪਰਦੀ ਨਹੀਂ, ਪਰ ਘਟਨਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕਹਾਣੀ ਦਾ ਮੁੱਖ ਪਾਤਰ ਚੰਨਣ ਸਿੰਘ ਕਿਸਾਨੀ ਕਿੱਤੇ ਨਾਲ ਜੁੜਿਆ ਹੋਇਆ ਹੈ। ਇਸ ਕਿੱਤੇ ਵਿੱਚ ਕੁਦਰਤ ਵੀ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇੱਕ ਤਰਫ਼ ਸੰਸਾਰਕ ਬੰਦਸ਼ਾਂ, ਆਰਥਿਕ ਤੰਗੀ ਅਤੇ ਦੂਜੇ ਪਾਸੇ ਹਾੜ ਦੇ ਮਹੀਨੇ ਦਾ ਕੰਮ ਮੌਸਮ ਉੱਪਰ ਨਿਰਭਰ ਕਰਦਾ ਹੈ। ਇਸ ਕਹਾਣੀ ਵਿੱਚ ਹਾੜ੍ਹ ਦੇ ਮਹੀਨੇ ਦਾ ਸਮਾਂ ਲਿਆ ਗਿਆ ਹੈ। ਇਸ ਮਹੀਨੇ ਜੇ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਾਵਣ ਦੀ ਝੜੀ ਫਸਲ ਨੂੰ ਪਿੱਛੇ ਪਾ ਸਕਦੀ ਹੈ। ਚੰਨਣ ਸਿੰਘ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਰਾਤ ਦੇਰ ਨਾਲ ਘਰ ਆਉਂਦਾ ਹੈ। ਰਾਤ ਦੀ ਰੋਟੀ ਖਾ ਕੇ ਉਹ ਗਰਮੀ ਤੋਂ ਛੁਟਕਾਰਾ ਪਾਉਣ ਲਈ ਕੋਠੇ ਉੱਪਰ ਸੌਣ ਲਈ ਜਾਂਦਾ ਹੈ। ਇਸ ਤੋਂ ਬਾਅਦ ਪੂਰੀ ਕਹਾਣੀ ਦੀ ਉਸਾਰੀ ਵਾਰਤਾਲਾਪ ਵਿਧੀ ਰਾਹੀਂ ਕੀਤੀ ਗਈ ਹੈ। ਉਸ ਦੇ ਘਰ ਦੇ ਨਾਲ ਹੋਰ ਕਿਸਾਨਾਂ ਦੇ ਘਰ ਹਨ। ਉਨ੍ਹਾਂ ਦੀ ਆਪਸੀ ਗੱਲਬਾਤ ਤੋਂ ਹੀ ਪਤਾ ਚਲਦਾ ਹੈ ਕਿ ਕਿਸਾਨ ਕਿੰਨੀ ਮਿਹਨਤ ਕਰਦਾ ਹੈ। ਉਸ ਨੂੰ ਰਾਤ ਵੇਲੇ ਆਰਾਮ ਦੀ ਲੋੜ ਹੈ। ਪਰ, ਪੈਸੇ ਦੀ ਤੰਗੀ ਕਾਰਨ ਉਸ ਨੂੰ ਜੀਵਨ ਦੀਆਂ ਸੁੱਖ-ਸੁਵਿਧਾਵਾਂ ਪ੍ਰਾਪਤ ਨਹੀਂ ਹੋਣ ਕਾਰਨ ਉਹ ਆਪਣੀ ਇਸ ਲੋੜ ਨੂੰ ਪੂਰਾ ਨਹੀਂ ਕਰ ਪਾਉਂਦਾ। ਕਹਾਣੀ ਵਿੱਚਲੀਆਂ ਹੇਠ ਲਿਖੀਆਂ ਤੁਕਾਂ ਕਹਾਣੀ ਦੇ ਵਿਸ਼ੇ ਨੂੰ ਉਘਾੜਦੀਆਂ ਹਨ :
ਬਚਨੋ, "ਬੱਦਲ, ਅੱਜ ਫੇਰ ਖੌਰੇ ਮੰਜੇ ਹੇਠਾਂ ਲੁਹਾ ਕੇ ਹਟੇ।"
ਚੰਨਣ, "ਸੌਣਾ ਕਿਹੜਾ ਮਿਲਦੈ ਸਹੁਰਾ ਨੀਂਦ ਭਰ ਕੇ ... ਦੋ ਰਾਤਾਂ ਹੋ ਗਈਆਂ ਇਸੇ ਤਰ੍ਹਾਂ।"
"ਮਖਾਂ ਸੀਬੋ ਦੇ ਬਾਪੂ ... ।" ਬਚਨੋ ਨੇ ਲਲਕਾਰ ਕੇ ਆਖਿਆ, "ਮੰਜੇ ਤਾਂ ਲਾਹੁਣੇ ਹੀ ਪੈਣਗੇ ਠਾਹਾਂ।"
"ਨੀ ਮਖਾਂ ਪਏ ਰਹੋ-ਕਿਤੇ ਨ੍ਹੀਂ ਪਰਲੋ ਆਉਂਦੀ।" ਚੰਨਣ ਨੇ ਖੇਸੀ ਹੋਰ ਉੱਤੇ ਖਿੱਚ ਕੇ ਸੁਆਰ ਲਈ ।
"ਫੇਰ ਹਬੜ ਦਬਣ ਪੈ ਜਾਣੀ ਐਂ...।" ਬਚਨੋ ਫਿਕਰ ਨਾਲ ਘਾਬਰਦੀ ਸੀ।
"ਕਿਤੇ ਨ੍ਹੀਂ ਪੈਂਦੀ-ਤੂੰ ਪਈ ਰਹੁ...।"
ਹਾਲੇ ਉਹ ਗੱਲ ਕਰ ਹੀ ਰਹੇ ਸਨ ਕਿ ਮੋਟੇ ਮੋਟੇ ਕਣੇ ਪੈਣੇ ਸ਼ੁਰੂ ਹੋ ਗਏ। ਦੇਖਦੇ ਹੀ ਦੇਖਦੇ ਪਰਨਾਲੇ ਚੱਲਣ ਲੱਗ ਪਏ। ਮੰਜੇ ਹੇਠਾਂ ਉਤਾਰੇ ਗਏ। ਸਾਰੇ ਦਲਾਨ ਵਿੱਚ ਕਿਤੇ ਨਾ ਕਿਤੇ ਡਿੱਗ ਪਏ। ਜਿਵੇਂ ਇਕਦਮ ਵਾਛੜ ਦਾ ਮੀਂਹ ਆਇਆ ਤੇ ਇਕਦਮ ਚਲਾ ਵੀ ਗਿਆ। ਮੀਂਹ ਦੇ ਰੁਕਣ ਨਾਲ ਹੇਠਾਂ ਹੁੰਮਸ ਵਧ ਗਈ, ਮੱਛਰਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਫੇਰ ਆਪਸ ਵਿੱਚ ਆਂਢ-ਗੁਆਂਢ ਸਲਾਹ ਕਰ ਕੇ ਕੋਠੇ 'ਤੇ ਮੰਜੇ ਚੜ੍ਹਾਂਦੇ ਹਨ। ਬਚਨੋ ਦੀ ਪਹਿਲਾਂ ਅੱਡੀ ਮੋਘੇ ਵਿੱਚ ਧਸ ਗਈ, ਉਥੋਂ ਅੱਡੀ ਕੱਢਣ ਤੋਂ ਬਾਅਦ ਪੈਰ ਫਿਸਲ ਗਿਆ। ਉਸ ਨੇ ਬੁੜਬੁੜਾਉਂਦਿਆਂ ਕਿਹਾ, "ਕੈ ਗੇਲ ਕਿਹੈ ਦੋਜਕੀ ਨੂੰ, ਰੋਣੀ ਆਲੀ ਕਿੱਕਰ ਵੱਢ ਕੇ ਦੋ ਖੜ ਉੱਤੇ ਛੱਤ ਲੈਨੇ ਆਂ-ਨਾਲੇ ਕੋਠੜੀ ਦੀਆਂ ਕੜੀਆਂ ਝਾੜ ਲਾਂਗੇ-ਜੱਟ ਨੇ ਇੱਕ ਨਾ ਸੁਣੀ-ਲੋਕੀਂ ਐਸ਼ਾਂ ਲੁਟਦੀ ਐ...ਐਥੇ ਜੂਨ ਕੱਟਣੀ...।"
ਹਵਾ ਦੇ ਰੁਮਕਣ ਨਾਲ ਸਭ ਨੂੰ ਨੀਂਦ ਆ ਗਈ। ਕੁਛ ਦੇਰ ਬਾਦ ਬੱਦਲ ਦੀ ਗਰਜਣ ਨੇ ਫੇਰ ਸਭ ਨੂੰ ਉਠਾ ਦਿੱਤਾ। ਬਚਨੋ ਠਠੰਬਰ ਕੇ ਉੱਠਦੀ ਬੋਲੀ, ਚੰਦਰਾ ਬਾਦ ਇ ਪੈ ਗਿਆ ਅੱਜ ... ਖਬਰ ਨ੍ਹੀਂ ਕਿਧਰੋਂ ਆ ਗਿਆ ਚੜ੍ਹ ਕੇ...।" ਚੰਨਣ ਨੂੰ ਕਹਿੰਦੀ ਹੈ, "ਹੁਣ ਤੂੰ ਬੈਠਾ ਕੀ ਸੋਚਦੈਂ, ਮੰਜੇ ਤਾਂ ਥੱਲੇ ਲਾਹੁਣੇ ਪੈਣਗੇ ਫੇਰ ...।"
"ਅੱਜ ਨ੍ਹੀਂ ਬਈ ਸੌਣ ਦਿੰਦਾ ਚੰਨਣਾ।" ਕਣੀਆਂ ਤੋਂ ਕਾਣਤ ਕੇ ਘੁੱਦਾ ਬੋਲਿਆ।
"ਓ ਸਾਡੀ ਤਾਂ ਜੂਨ ਈ ਮਾੜੀ ਐ... ਨਾ ਦਿਨ ਨੂੰ ਚੈਨ, ਨਾ ਰਾਤ ਨੂੰ ਨੀਂਦ।" ਚੰਨਣ ਦੀਆਂ ਅੱਖਾਂ ਵਿੱਚ ਰੋੜ ਬੜਕ ਰਹੇ ਸਨ। "ਮੌਜਾਂ ਤਾਂ ਚੁਬਾਰਿਆਂ ਆਲੇ ਲੁੱਟਦੇ ਨੇ ...।" ਚੀਨੀਆਂ ਦੇ ਚੁਬਾਰੇ ਵਿੱਚ ਦੀਵੇ ਦੀ ਲੋਅ ਦੇਖ ਕੇ ਘੁੱਦੇ ਨੇ ਈਰਖਾ ਨਾਲ ਕਿਹਾ। "ਕੁਦਰਤ ਐ ਭਾਈ ਮਾਲਕ ਦੀ...।" ਚੰਨਣ ਨੇ ਹਉਕਾ ਲਿਆ।
ਕਣੀਆਂ ਰੁੱਕ ਗਈਆਂ। ਕੁਝ ਹੀ ਸਮੇਂ ਵਿੱਚ ਕੁਕੜਾਂ ਦੀ ਬਾਂਗ ਨੇ, ਬਲਦਾਂ ਦੀਆਂ ਟੱਲੀਆਂ ਨੇ ਸਵੇਰ ਹੋਣ ਦਾ ਅਹਿਸਾਸ ਕਰਵਾ ਦਿੱਤਾ।
ਇਹ ਘਟਨਾ ਕਿਸਾਨ ਦੇ ਪੇਂਡੂ ਜੀਵਨ ਦੇ ਯਥਾਰਥਕ ਚਿੱਤਰ ਨੂੰ ਹਾਸਮਈ ਢੰਗ ਨਾਲ ਪੇਸ਼ ਕਰਦੀ ਹੈ। ਇਸ ਕਹਾਣੀ ਵਿੱਚ ਪੰਜਾਬੀ ਭਾਸ਼ਾ ਦੀ ਪੇਂਡੂ ਸ਼ਬਦਾਵਲੀ ਦੀ ਵਰਤੋਂ ਵਧੇਰੇ ਹੋਈ ਹੈ, ਇਹ ਕਹਾਣੀ ਦੀ ਮੰਗ ਵੀ ਹੈ। ਪਰ, ਸ਼ਹਿਰੀ ਵਿਦਿਆਰਥੀਆਂ ਨੂੰ ਵੀ ਪੇਂਡੂ ਪੰਜਾਬੀ ਸੱਭਿਆਚਾਰ ਤੇ ਠੇਠ ਪੰਜਾਬੀ ਸ਼ਬਦਾਵਲੀ ਤੋਂ ਜਾਣੂ ਕਰਵਾਉਣਾ ਵੀ ਲੇਖਕਾਂ ਦਾ ਹੀ ਫ਼ਰਜ਼ ਹੈ।
'ਆਪਣਾ ਆਪਣਾ ਹਿੱਸਾ' ਕਹਾਣੀ ਵਰਿਆਮ ਸਿੰਘ ਸੰਧੂ ਦੀ ਹੈ। ਇਹ ਕਹਾਣੀ ਵੀ ਇੱਕ ਗਰੀਬ ਕਿਸਾਨ ਦੀ ਆਰਥਿਕ ਸਥਿਤੀ ਅਤੇ ਅਮੀਰ ਭਰਾਵਾਂ ਤੇ ਗਰੀਬ ਭਰਾ ਵਿਚਾਲੇ ਵਧ ਰਹੇ ਪਾੜ ਨੂੰ ਬਿਆਨ ਕਰਦੀ ਹੈ। ਪੈਸੇ ਕਾਰਨ ਖੂਨ ਦੇ ਰਿਸ਼ਤੇ ਪਤਲੇ ਹੁੰਦੇ ਜਾ ਰਹੇ ਹਨ। ਇਹ ਹੀ ਇਸ ਕਹਾਣੀ ਦਾ ਵਿਸ਼ਾ ਹੈ। ਇਸ ਕਹਾਣੀ ਵਿਚਲੀ ਵਾਰਤਾਲਾਪ ਵੀ ਕਹਾਣੀ ਦੀ ਘਟਨਾ ਨੂੰ ਬਿਆਨ ਕਰ ਦਿੰਦੀ ਹੈ। ਇੱਕ ਗਰੀਬ ਕਿਸਾਨ ਦੇ ਤਿੰਨ ਪੁੱਤਰ ਤੇ ਇੱਕ ਧੀ ਹੈ। ਵੱਡਾ ਪੜ੍ਹ ਲਿਖ ਕੇ ਚੰਗੀ ਨੌਕਰੀ ਕਰਦਾ ਸ਼ਹਿਰ ਵਿੱਚ ਰਹਿ ਰਿਹਾ ਹੈ। ਦੂਜਾ ਘੱਟ ਪੜ੍ਹਿਆ, ਤੇਜ਼, ਚਲਾਕ ਤੇ ਸਮਝਦਾਰੀ ਕਾਰਨ ਪੈਸਾ ਕਮਾਉਣ ਵਿੱਚ ਸਫਲ ਹੋ ਜਾਂਦਾ ਹੈ। ਇਸ ਲਈ ਪਿੰਡ ਦੇ ਲਾਗਲੇ ਕਸਬੇ ਵਿੱਚ ਰਹਿੰਦਾ ਹੈ। ਤੀਜਾ ਘੁੱਦੂ ਅਨਪੜ੍ਹ ਥੋੜ੍ਹੀ ਜਿਹੀ ਜ਼ਮੀਨ ਤੇ ਆਪਣੇ ਪਿਤਾ ਨਾਲ ਵਾਹੀ ਕਰਦਾ ਆਪਣੇ ਪਰਿਵਾਰ ਨਾਲ ਗਰੀਬੀ ਦਾ ਜੀਵਨ ਬਤੀਤ ਕਰ ਰਿਹਾ ਹੈ। ਧੀ ਬਚਨੋ ਵਿਆਹੀ ਹੋਈ ਹੈ। ਜ਼ਬਾਨ ਦੀ ਤੇਜ਼ ਹੈ। ਉਸ ਦਾ ਘਰ ਵਿੱਚ ਬੜਾ ਦਖਲ ਹੈ। ਉਹ ਆਪਣੇ ਵੱਡੇ ਭਰਾਵਾਂ ਦਾ ਸਾਥ ਦਿੰਦੀ ਹੈ ਕਿਉਂਕਿ ਉਹ ਉਸ ਨੂੰ ਕੁਛ ਨਾ ਕੁਛ ਦਿੰਦੇ ਰਹਿੰਦੇ ਹਨ ਜਿਸ ਕਾਰਨ ਉਸ ਦੇ ਸਹੁਰੇ ਪਰਿਵਾਰ ਵਿੱਚ ਉਸ ਦੀ ਇੱਜ਼ਤ ਹੈ। ਘਰ ਵਿੱਚ ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ
ਜਦੋਂ ਘਰ ਦੀ ਬਜ਼ੁਰਗ ਔਰਤ ਇਨ੍ਹਾਂ ਬੱਚਿਆਂ ਦੀ ਮਾਂ ਮਰ ਜਾਂਦੀ ਹੈ। ਵੱਡੇ ਦੋਵੇਂ ਭਰਾ ਆਪਣੀ ਹੈਸੀਅਤ ਕਾਰਨ ਮਾਂ ਦਾ ਵੱਡਾ ਕਰਨਾ ਚਾਹੁੰਦੇ ਹਨ, ਪਰ ਇਹ ਵੀ ਆਸ ਕਰਦੇ ਹਨ ਕਿ ਉਨ੍ਹਾਂ ਦਾ ਭਰਾ ਘੁੱਦੂ ਵੀ ਇਸ ਕੰਮ ਵਿੱਚ ਹਿੱਸਾ ਪਾਵੇ। ਸਾਰੇ ਜਣੇ ਪਿੰਡ ਵਿਚਲੇ ਘਰ ਵਿੱਚ ਇਕੱਠੇ ਹੁੰਦੇ ਹਨ-ਭਰਾ ਸਵਰਨ ਸਿੰਘ, ਕਰਮ ਸਿੰਘ, ਪਿਓ ਬਿਸ਼ਨ ਸਿੰਘ, ਬਚਨੋ ਤੇ ਉਸ ਦਾ ਘਰ ਵਾਲਾ ਅਤੇ ਘੁੱਦੂ (ਧਰਮ ਸਿੰਘ)। ਮਾਂ ਦਾ ਵੱਡਾ ਕਰਨ ਦਾ ਖਰਚਾ ਤੇ ਮਾਂ ਦੀ ਬੀਮਾਰੀ ਉੱਪਰ ਹੋਏ ਖਰਚੇ ਦੇ ਹਿੱਸੇ ਕਰਨ ਉਪਰ ਹੋ ਰਹੀ ਚਰਚਾ ਕਾਰਨ ਮਾਹੌਲ ਤਣਾਓ ਪੂਰਨ ਹੋ ਜਾਂਦਾ ਹੈ। ਗੱਲ ਵਧਦੀ ਵੇਖ ਕੇ ਕਰਮ ਸਿੰਘ ਵਾਤਾਵਰਨ ਸ਼ਾਂਤ ਕਰਨ ਲਈ ਗੱਲ ਨੂੰ ਘੁਮਾਉਂਦਿਆਂ ਘੁੱਦੂ ਨੂੰ ਆਖਦਾ ਹੈ ਕਿ ਉਹ ਮਾਂ ਦੇ ਫੁੱਲ ਗੰਗਾ ਲੈ ਜਾਵੇ। ਘੁੱਦੂ ਪਹਿਲਾਂ ਹੀ ਸਭ ਦੀਆਂ ਗੱਲਾਂ ਸੁਣ ਕੇ ਬਹੁਤ ਦੁਖੀ ਹੈ। ਅਨੇਕਾਂ ਵਿਚਾਰ ਉਸ ਨੂੰ ਅੰਦਰੋਂ ਛਲਣੀ ਕਰ ਰਹੇ ਸਨ। ਉਹ ਗੁੰਮ ਸੁੰਮ ਬੈਠਾ ਸਭ ਕੁਝ ਸੁਣ ਰਿਹਾ ਸੀ। ਅਚਾਨਕ ਉਸ ਨੇ ਖੜ੍ਹੇ ਹੋ ਕੇ ਕਿਹਾ, "ਵੇਖੋ ਜੀ ! ਤੁਹਾਡੇ ਤੋਂ ਕੋਈ ਗੁੱਝੀ ਛਿਪੀ ਗੱਲ ਨੀਂ ... ਆਪਾਂ ਆਂ ਮਰੋੜੇ... ਆਪਣੇ ਤੋਂ ਤਾਂ ਅਜੇ ਨ੍ਹੀਂ ਜੇ ਇਹ ਗੰਗਾ ਗੰਗਾ ਪੁੱਗਦੀਆਂ... ਉਹ ਪਲ ਭਰ ਲਈ ਰੁਕਿਆ। ਸੰਘ 'ਚ ਰੁਕਿਆ ਥੁੱਕ ਲੰਘਾਇਆ ਤੇ ਸਿਰ ਝਟਕ ਕੇ ਬੋਲਿਆ, "ਜੇ ਬਹੁਤੀ ਗੱਲ ਐ ... ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾ ਦਿਓ... ਤੇ ਐਹ ਬੁੱਢੜਾ ਬੈਠਾ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ...", ਉਸ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ, "ਇਹਦੇ ਮੈਂ ਕੱਲਾ ਈ ਗੰਗਾ ਪਾ ਆਉਂ ....।"
“ਸੱਚੀ ਗੱਲ ਆ... ਅਜੇ ਆਪਣੀ ਪੁੱਜਤ ਨ੍ਹੀਂ ... ਤੇ ਜੇ ਇਹ ਸੌਂਦਾ ਨ੍ਹੀਂ ਮਨਜ਼ੂਰ ਤਾਂ ਸਰਦਾਰ ਜੀ ... ਔਹ ਕਿੱਲੀ 'ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ... ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾ ਆਉਂ...।" ਇਹ ਕਹਿ ਕੇ ਉਹ ਘਰ ਦੇ ਅੰਦਰ ਚਲਾ ਜਾਂਦਾ ਹੈ। ਇਸ ਨਾਲ ਹੀ ਕਹਾਣੀ ਦਾ ਅੰਤ ਹੋ ਜਾਂਦਾ ਹੈ। ਕਹਾਣੀ ਦੀਆਂ ਇਹ ਅੰਤਲੀਆਂ ਪੰਕਤੀਆਂ ਘੁੱਦੂ ਦੀ ਮਨੋਸਥਿਤੀ ਨੂੰ ਬਾਖੂਬੀ ਪੇਸ਼ ਕਰਦੀਆਂ ਹਨ।
ਇਹ ਕਹਾਣੀ ਸਾਡੇ ਸਮਾਜ ਉੱਪਰ ਇੱਕ ਵਿਅੰਗ ਹੈ। ਸਮਾਜ ਵਿੱਚ ਪੈਸਾ ਪ੍ਰਧਾਨ ਹੋ ਗਿਆ ਹੈ। ਸਾਰੇ ਰਿਸ਼ਤੇ ਨਾਤੇ ਅਸੀਂ ਛਿੱਕੇ 'ਤੇ ਟੰਗ ਦਿੱਤੇ ਹਨ। ਪੈਸਾ ਵੱਡਾ ਤੇ ਅਸੀਂ ਛੋਟੇ ਹੁੰਦੇ ਜਾ ਰਹੇ ਹਾਂ। ਇਹ ਕਹਾਣੀ ਰਿਸ਼ਤਿਆਂ ਵਿੱਚ ਆ ਰਹੀ ਦਰਾਰ ਨੂੰ ਵੀ ਸਹਿਜੇ ਹੀ ਪੇਸ਼ ਕਰਦੀ ਹੈ।
ਇਸ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਸ਼ੇ ਪੱਖੋਂ ਮਨੁੱਖ ਦੀ ਰੋਜ਼ਮਰਾ ਜ਼ਿੰਦਗੀ ਦੇ ਨੇੜੇ ਹਨ ਇਸ ਲਈ ਵਾਸਤਵਿਕ ਜੀਵਨ ਦਾ ਝਾਉਲਾ ਪਾਉਂਦੀਆਂ ਹਨ।
ਕਹਾਣੀ-ਅਧਿਆਪਨ ਸੰਬੰਧੀ ਪਾਠ-ਯੋਜਨਾ
ਤੇਜਿੰਦਰ ਕੌਰ
ਅਧਿਆਪਕ ਦਾ ਨਾਂ : ਤੇਜਿੰਦਰ ਕੌਰ
ਜਮਾਤ : ਬਾਰ੍ਹਵੀਂ
ਵਿਸ਼ਾ : ਪੰਜਾਬੀ
ਮਿਤੀ :
ਸਮਾਂ :
ਉਪਵਿਸ਼ਾ : ਤਿੰਨ ਦਿਨ ਦਾ ਬੇਈਮਾਨ (ਸਵਿੰਦਰ ਸਿੰਘ ਉੱਪਲ ਦੁਆਰਾ ਰਚਿਤ ਕਹਾਣੀ)
ਆਮ ਉਦੇਸ਼ :
1. ਸਾਹਿਤ ਦੇ ਰੂਪ- 'ਕਹਾਣੀ' ਤੋਂ ਜਾਣੂ ਕਰਾਉਣਾ।
2. ਚੰਗੀ ਕਹਾਣੀ ਦੇ ਗੁਣ ਦੱਸਣਾ।
3. ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨਾ।
4. ਵਿਦਿਆਰਥੀਆਂ ਨੂੰ ਕਿਸੇ ਘਟਨਾ ਜਾਂ ਸਥਿਤੀ ਤੇ ਆਧਾਰਿਤ ਕਹਾਣੀ ਲਿਖਣ ਲਈ ਪ੍ਰੇਰਿਤ ਕਰਨਾ।
5. ਵਿਦਿਆਰਥੀਆਂ ਦੀ ਕਲਪਨਾ ਤੇ ਸਿਰਜਨਾਤਮਕ ਸ਼ਕਤੀਆਂ ਦਾ ਵਿਕਾਸ ਕਰਨਾ।
ਖ਼ਾਸ ਉਦੇਸ਼ :
1. ਕਹਾਣੀ ਰਾਹੀਂ ਜੀਵਨ ਤੇ ਸਮਾਜ ਦੇ ਬਦਲਦੇ ਯਥਾਰਥ ਤੋਂ ਜਾਣੂ ਕਰਾਉਣਾ।
2. ਕਹਾਣੀਕਾਰ ਸਵਿੰਦਰ ਸਿੰਘ ਉੱਪਲ ਦੀ ਪੰਜਾਬੀ ਕਹਾਣੀ ਜਗਤ ਵਿੱਚ ਥਾਂ ਨਿਸ਼ਚਿਤ ਕਰਨਾ।
3. ਮਨੁੱਖੀ ਜੀਵਨ ਦੇ ਮੂਲ ਸਰੋਕਾਰ ਨਾਲ ਸੰਬੰਧਿਤ ਕਹਾਣੀ 'ਤਿੰਨ ਦਿਨ ਦਾ ਬੇਈਮਾਨ' ਬਾਰੇ ਦੱਸਣਾ। ਇੱਕ ਈਮਾਨਦਾਰ ਇਨਸਾਨ ਆਪਣੇ ਘਰ ਪਰਿਵਾਰ ਦੀਆਂ ਜ਼ਰੂਰਤਾਂ ਅਤੇ ਸਮਾਜ ਵਿੱਚ ਆਪਣੀ ਥਾਂ ਬਣਾਉਣ ਲਈ ਕਈ ਵਾਰ ਥੋੜ੍ਹੇ ਜਿਹੇ ਰੁਪਿਆਂ ਕਾਰਨ ਬੇਈਮਾਨ ਬਣਨ ਨੂੰ ਤਿਆਰ ਹੋ ਜਾਂਦਾ ਹੈ ਪਰ ਉਸ ਦਾ ਮਨ ਉਸ ਨੂੰ ਲਾਹਨਤਾਂ ਪਾਉਂਦਾ ਰਹਿੰਦਾ ਹੈ।
ਸਹਾਇਕ ਸਮੱਗਰੀ :
ਬਲੈਕ-ਬੋਰਡ, ਚਾਕ, ਝਾੜਨ, ਪਾਠ-ਪੁਸਤਕ 'ਕਥਾ ਜਗਤ'।
ਪੂਰਵ ਗਿਆਨ ਦੀ ਪਰਖ :
ਵਿਦਿਆਰਥੀ ਅੱਜ ਤੱਕ ਬਹੁਤ ਕਹਾਣੀਆਂ ਪੜ੍ਹ ਚੁੱਕੇ ਹਨ। ਉਹ ਕਹਾਣੀ ਰੂਪ ਤੋਂ ਜਾਣੂ ਹਨ। ਉਹਨਾਂ ਤੋਂ ਇਹ ਪ੍ਰਸ਼ਨ ਪੁੱਛੇ ਜਾ ਸਕਦੇ ਹਨ :
ਭੂਮਿਕਾ ਜਾਂ ਜਾਣ-ਪਛਾਣ :
'ਤਿੰਨ ਦਿਨ ਦਾ ਬੇਈਮਾਨ’ ਕਹਾਣੀ ਡਾ. ਸਵਿੰਦਰ ਸਿੰਘ ਉੱਪਲ ਦੀ ਰਚਨਾ ਹੈ। ਇਹ ਇੱਕ ਪਾਤਰ ਪ੍ਰਧਾਨ ਕਹਾਣੀ ਹੈ, ਜਿਸ ਦੇ ਚਰਿੱਤਰ ਦੁਆਰਾ 'ਤਿੰਨ ਦਿਨ ਦਾ ਬੇਈਮਾਨ’ ਕਹਾਣੀ ਦੇ ਵਿਸ਼ੇ ਵਸਤੂ ਦੀ ਪੇਸ਼ਕਾਰੀ ਹੋਈ ਹੈ। ਕਹਾਣੀ ਦੇ ਸਾਰੇ ਵੇਰਵੇ ਉਸ ਦੇ ਦੁਆਲੇ ਘੁੰਮਦੇ ਹਨ। ਬੱਚਿਓ ! ਅੱਜ ਤੁਹਾਨੂੰ 'ਤਿੰਨ ਦਿਨ ਦਾ ਬੇਈਮਾਨ' ਕਹਾਣੀ ਪੜ੍ਹਾਈ ਜਾਵੇਗੀ। ਕਹਾਣੀਕਾਰ ਨੇ ਪਾਤਰ ਉਸਾਰੀ ਬੜੇ ਯਥਾਰਥਕ ਅਤੇ ਮਨੋਵਿਗਿਆਨਕ ਪੱਧਰ ਉੱਤੇ ਕੀਤੀ ਹੈ।
ਵਿਸ਼ਾ ਪ੍ਰਵੇਸ਼ :
ਬੱਚਿਓ ! ਕੀ ਤੁਸੀਂ ਕਦੀ ਝੂਠ ਬੋਲਿਆ ਹੈ ? ਕੀ ਤੁਸੀਂ ਕਦੀ ਕੋਈ ਸੱਚ ਲੁਕਾਇਆ ਹੈ ? ਅੱਜ ਅਸੀਂ ਜਿਹੜੀ ਕਹਾਣੀ ਦਾ ਪਾਠਗਤ ਅਤੇ ਸੰਦਰਭਗਤ ਅਧਿਐਨ ਕਰਨ ਜਾ ਰਹੇ ਹਾਂ ਉਹ ਹੈ 'ਤਿੰਨ ਦਿਨ ਦਾ ਬੇਈਮਾਨ'। ਇਹ ਕਹਾਣੀ ਇੱਕ ਅਜਿਹੇ ਈਮਾਨਦਾਰ ਮਨੁੱਖ ਦੀ ਕਹਾਣੀ ਹੈ ਜੋ ਨਾ ਚਾਹੁੰਦਿਆਂ ਹੋਇਆਂ ਵੀ ਬੇਈਮਾਨੀ ਦਾ ਸ਼ਿਕਾਰ ਹੋ ਜਾਂਦਾ ਹੈ। ਆਰਥਿਕ ਤੰਗੀਆਂ ਈਮਾਨਦਾਰ ਬੰਦੇ ਨੂੰ ਬੇਈਮਾਨ ਬਣਨ ਲਈ ਮਜਬੂਰ ਕਰ ਦਿੰਦੀਆਂ ਹਨ।
ਪੇਸ਼ਕਾਰੀ :
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ |
ਪਾਠ ਪੁਸਤਕ 'ਕਥਾ ਜਗਤ' ਵਿੱਚੋਂ ਕਹਾਣੀ 'ਤਿੰਨ ਦਿਨ ਦਾ ਬੇਈਮਾਨ’ ਤੇ ਅਖੀਰ ਸਰਕਾਰੀ ਦਫ਼ਤਰ… ਬੇਈਮਾਨ ਬਣਾਈ ਰੱਖਿਆ ਸੀ। |
ਸ਼ਬਦਾਰਥ ਵਿਧੀ, ਵਿਆਖਿਆ ਵਿਧੀ, ਪ੍ਰਸ਼ਨੋਤਰ ਵਿਧੀ, ਵਿਕਾਸ ਵਿਧੀ, ਸਮੀਖਿਆ ਵਿਧੀ ਇਹਨਾਂ ਸਭ ਵਿਧੀਆਂ ਦੀ ਰਲੀ-ਮਿਲੀ ਵਰਤੋਂ ਨਾਲ ਅਧਿਆਪਕ ਇਸ ਕਹਾਣੀ 'ਤਿੰਨ ਦਿਨ ਦਾ ਬੇਈਮਾਨ' ਦੇ ਵਿਸ਼ੇ, ਮੁੱਖ ਸਮੱਸਿਆ ਅਤੇ ਕਹਾਣੀ ਦੇ ਉਦੇਸ਼ ਨੂੰ ਸਪਸ਼ਟ ਕਰਨ ਦਾ ਜਤਨ ਕਰੇਗੀ। ਕਹਾਣੀ ਇੱਕ ਐਸੀ ਵਿਧਾ ਹੈ ਜੋ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਭਾਵ ਹਰ ਉਮਰ ਦੇ ਵਿਅਕਤੀ ਨੂੰ ਭਾਉਂਦੀ ਹੈ। ਅਤੇ ਖ਼ਾਸ ਕਰਕੇ ਜਦੋਂ ਕਹਾਣੀ ਬਹੁਤ ਵਧੀਆ ਤਰੀਕੇ ਨਾਲ ਸੁਣਾਈ ਜਾਵੇ। ਇਸ ਲਈ ਕਹਾਣੀ ਦੇ ਪਾਠਗਤ ਅਤੇ ਸੰਦਰਭਗਤ ਅਧਿਐਨ ਤੋਂ ਪਹਿਲਾਂ ਕਹਾਣੀ ਦੇ ਸਾਰ ਨੂੰ ਜਾਨਣ ਲਈ ਅਧਿਆਪਕ ਇਸ ਕਹਾਣੀ ਨੂੰ ਵਿਦਿਆਰਥੀਆਂ ਨੂੰ ਸੁਣਾਉਣਗੇ। ਇਸ ਕਹਾਣੀ ਵਿੱਚ ਲੇਖਕ ਨੇ ਇੱਕ ਈਮਾਨਦਾਰ ਮਨੁੱਖ (ਸਤਿੰਦਰ ਨਾਥ) ਦੀ ਗੱਲ ਕੀਤੀ ਹੈ। ਉਹ ਇੱਕ ਸਰਕਾਰੀ ਦਫ਼ਤਰ ਵਿੱਚ ਇੱਕ ਅਸਿਸਟੈਂਟ ਲੱਗਿਆ ਹੋਇਆ ਸੀ। ਅਖੀਰ ਉਸ ਨੇ ਆਪਣਾ ਮਕਾਨ ਬਣਾਉਣ ਦੀ ਸਲਾਹ ਬਣਾ ਲਈ। ਉਸ ਨੇ ਸਸਤੇ ਸਮੇਂ ਵਿੱਚ ਦੋ ਸੌ ਗਜ਼ ਦਾ ਪਲਾਟ ਖਰੀਦ ਰੱਖਿਆ ਸੀ। ਉਸ ਨੂੰ ਸਰਕਾਰ ਵਲੋਂ ਅੱਠ ਹਜ਼ਾਰ ਦਾ ਕਰਜ਼ਾ ਵੀ ਮਿਲ ਗਿਆ ਸੀ ਅਤੇ ਉਸ ਨੇ ਦਫਤਰੋਂ ਤਿੰਨ ਮਹੀਨੇ ਦੀ ਛੁੱਟੀ ਵੀ ਲੈ ਲਈ। ਸਤਿੰਦਰ ਨੇ ਮਕਾਨ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ। ਹੱਥ ਖਿੱਚ ਕੇ ਰੱਖਣ ਦੇ ਬਾਵਜੂਦ ਉਸ ਦੇ ਪੈਸੇ ਹੌਲੀ-ਹੌਲੀ ਖ਼ਤਮ ਹੋ ਰਹੇ ਸਨ। ਉਸ ਦੀ ਪਤਨੀ ਊਸ਼ਾ ਆਪਣੇ ਮੁਹੱਲੇ 'ਚੋਂ ਸਭ ਤੋਂ ਵਧੀਆ ਮਕਾਨ ਉਸਾਰਨਾ
|
ਪ੍ਰ. ਕਹਾਣੀ ਦਾ ਮੁੱਖ ਪਾਤਰ ਕੀ ਕੰਮ ਕਰਦਾ ਹੈ ?
ਪ੍ਰ. ਸਤਿੰਦਰ ਨਾਥ ਨੇ ਕਿੰਨੇ ਰੁਪਏ ਦਾ ਕਰਜ਼ਾ ਲਿਆ ? |
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ |
|
ਚਾਹੁੰਦੀ ਹੈ। ਪਰ ਸਤਿੰਦਰ ਉਸ ਨੂੰ ਸਮਝਾਉਂਦਾ ਹੈ ਕਿ ਲੋਕੀਂ ਕਈ ਪਾਸਿਆਂ ਤੋਂ ਪੈਸੇ ਕੁਤਰਦੇ ਹਨ ਪਰ ਅਸੀਂ ਈਮਾਨਦਾਰ ਹਾਂ। ਪਤਨੀ ਕਹਿੰਦੀ ਹੈ ਕਿ ਤੁਸੀਂ ਆਪਣੀ ਈਮਾਨਦਾਰੀ ਚੱਟਦੇ ਰਹਿਣਾ।
ਸਤਿੰਦਰ ਨਾਥ ਦੇ ਮਕਾਨ ਦੀ ਉਸਾਰੀ ਹੋ ਚੁਕੀ ਸੀ। ਉੱਪਰਲੀ ਟਿਪ-ਟਾਪ ਦਾ ਕੰਮ ਅਤੇ ਉਸ ਦੇ ਖਰਚੇ ਸਤਿੰਦਰ ਨਾਥ ਨੂੰ ਤੰਗ ਕਰ ਰਹੇ ਸਨ। ਉਸ ਕੋਲ ਪੈਸੇ ਤਕਰੀਬਨ ਖਤਮ ਹੋ ਚੁੱਕੇ ਸਨ। ਆਰਥਿਕ ਤੰਗੀ ਕਾਰਨ ਮਕਾਨ ਦਾ ਕੰਮ ਅੱਧ-ਪਚੱਧਾ ਛੱਡਣਾ, ਉਸ ਲਈ ਨਮੋਸ਼ੀ ਦੀ ਗੱਲ ਸੀ ਕਿਉਂਕਿ ਉਨ੍ਹਾਂ ਨੇ ਹੁਣ ਸਾਰੀ ਜ਼ਿੰਦਗੀ ਇਸੇ ਮੁਹੱਲੇ ਵਿੱਚ ਹੀ ਰਹਿਣਾ ਸੀ। ਸਾਰਾ ਦਿਨ ਮਕਾਨ ਕਾਰਨ ਭੱਜਦੌੜ ਅਤੇ ਜੇਬਾਂ ਖਾਲੀ, ਬੜੀ ਬੁਰੀ ਹਾਲਤ ਸੀ ਸਤਿੰਦਰ ਨਾਥ ਦੀ। ਸਹੀ ਕਹਿੰਦੇ ਹਨ ਕਿ ਵਿਆਜ, ਮਕਾਨ ਅਤੇ ਮੁਕੱਦਮੇ ਵਿੱਚ ਫਸ ਕੇ ਵਿਅਕਤੀ ਨਾ ਅੱਗੇ ਦਾ ਰਹਿੰਦਾ ਹੈ ਤੇ ਨਾ ਪਿੱਛੇ ਦਾ। ਸੈਂਕੜੇ ਰੁਪਏ ਖਰਚਣ ਵਾਲਾ ਸਤਿੰਦਰ ਹੁਣ ਆਨੇ-ਦੁਆਨੀਆਂ ਨੂੰ ਬੜਾ ਸੋਚ-ਸੋਚ ਕੇ ਖਰਚਦਾ। ਬੱਚਿਓ ! ਇਹ ਕਹਾਣੀ ਬਹੁਤ ਪੁਰਾਣੇ ਸਮੇਂ ਦੇ ਸਮਾਜ ਦਾ ਚਿੱਤਰ ਪੇਸ਼ ਕਰਦੀ ਹੈ। ਅੱਜ ਨਾਲੋਂ ਬਹੁਤ ਸਸਤਾ ਸੀ ਸਭ ਕੁਝ। ਮਕਾਨ ਬਣਾਉਣ ਲਈ ਅੱਠ ਹਜ਼ਾਰ ਰੁਪਏ ਦਾ ਕਰਜ਼ਾ ਲਿਆ। ਆਨੇ-ਦੁਆਨੀਆਂ ਦੀ ਗੱਲ ਹੋ ਰਹੀ ਹੈ। ਇੱਕ ਦਿਨ ਅਚਾਨਕ ਉਸ ਨੂੰ ਯਾਦ ਆਉਂਦਾ ਹੈ ਕਿ ਡਾਕਖਾਨੇ ਵਿੱਚ ਉਸ ਦੇ ਕੁਝ ਪੈਸੇ ਜਮ੍ਹਾਂ ਹਨ। ਡੇਢ-ਦੋ ਸਾਲ ਤੋਂ ਉਸ ਵਿੱਚ ਪੰਝੀ ਰੁਪਏ ਬਕਾਇਆ ਸਨ। ਪਾਸ ਬੁੱਕ ਵੇਖਣ ਤੇ ਅੱਜ ਉਸ ਨੂੰ ਇਹ ਪੰਝੀ ਰੁਪਏ ਬਹੁਤ ਵੱਡੀ ਰਕਮ ਲੱਗੀ। ਉਸ ਨੇ ਹਿਸਾਬ ਦੀ ਤਬਦੀਲੀ ਲਈ ਫਾਰਮ ਭਰ ਕੇ ਪਾਸ ਬੁੱਕ ਡਾਕਖਾਨੇ ਜਮ੍ਹਾਂ ਕਰਵਾ ਦਿੱਤੀ, ਹਫ਼ਤੇ ਬਾਅਦ ਪਾਸ ਬੁੱਕ ਮਿਲੀ ਤਾਂ ਡਾਕਖਾਨੇ ਵਾਲਿਆਂ ਬਕਾਇਆ ਰਕਮ ਇੱਕ ਸੌ ਅਠਾਈ ਰੁਪਏ ਪੰਜਾਹ ਪੈਸੇ ਬਣਾ ਦਿੱਤੀ ਸੀ। ਏਨੇ ਪੈਸੇ ਵੇਖ ਕੇ ਉਸ ਦਾ ਦਿਲ ਇੱਕ ਵਾਰੀ ਕਰੇ ਕਿ ਜਾ ਕੇ ਡਾਕਖਾਨੇ ਵਾਲਿਆਂ ਨੂੰ ਗਲਤੀ ਸੋਧਣ ਲਈ ਆਖੇ ਪਰ ਦੂਜੀ ਵਾਰੀ ਸੋਚੇ ਕਿ ਮੈਨੂੰ ਪੈਸਿਆਂ ਦੀ ਲੋੜ ਹੈ, ਉਸ ਜਿਹਾ ਮੂਰਖ ਕੋਈ ਹੋਵੇਗਾ ਜੋ ਕਿ ਘਰ ਆਈ ਲਕਸ਼ਮੀ ਨੂੰ ਧੱਕਾ ਦੇਵੇ। ਸਤਿੰਦਰ ਨਾਥ ਇਸੀ ਦੁਚਿੱਤੀ ਵਿੱਚ ਪਿਆ ਰਹਿੰਦਾ ਹੈ ਕਿ 'ਕੀ ਕਰਾਂ ?' ਉਹ ਸੋਚਦਾ ਹੈ ਕਿ ਇਹ ਖੁਸ਼ਖ਼ਬਰੀ ਪਤਨੀ ਨੂੰ ਦੱਸਾਂ ਪਰ ਉਸ ਨੂੰ ਲੱਗਦਾ ਹੈ ਕਿ ਕਿਤੇ ਉਹ ਇਹ ਗੱਲ ਬਾਹਰ ਨਾ ਦੱਸ ਦੇਵੇ ਦੂਜਾ, ਪਤਨੀ ਸਾਹਮਣੇ ਈਮਾਨਦਾਰੀ ਦੀਆਂ ਡੀਂਗਾਂ ਮਾਰਦਾ ਹਾਂ ਤੇ ਅੱਜ ਸੌ ਰੁਪਏ ਪਿੱਛੇ ਉਸ ਸਾਹਮਣੇ ਜਲੀਲ ਨਹੀਂ ਹੋਣਾ ਚਾਹੁੰਦਾ। ਫਿਰ ਉਸ ਨੂੰ ਲੱਗਦਾ ਹੈ ਕਿ ਡਾਕਖਾਨੇ ਜਾ ਕੇ ਦੱਸ ਦੇਵਾਂ ਕਿਤੇ ਕਲਰਕ ਨਾਲ ਗਰੀਬ ਮਾਰ ਨਾ ਹੋ ਜਾਵੇ। ਉਸ ਦਾ ਦਿਲ ਕੀਤਾ ਕਿ ਹੁਣੇ ਹੀ ਡਾਕਖਾਨੇ ਚਲਾ ਜਾਵੇ, ਪਰ ਸ਼ਾਮ ਦੇ ਛੇ ਵੱਜ ਚੁੱਕੇ ਸਨ, ਡਾਕਖਾਨਾ ਬੰਦ ਹੋ ਚੁੱਕਾ ਹੋਵੇਗਾ। ਅਗਲੇ ਦਿਨ ਐਤਵਾਰ ਸੀ। ਐਤਵਾਰ ਨੂੰ ਕੰਮ ਬੰਦ ਰਹਿਣ ਦੇ ਕਿੰਨੇ ਦਿਨਾਂ ਪਿੱਛੋਂ ਮਿਸਤਰੀ ਨੇ ਆਉਂਦੇ
|
ਪ੍ਰ. ਸਤਿੰਦਰ ਨਾਥ ਨੇ ਕਰਜ਼ਾ ਕਿਉਂ ਲਿਆ ?
ਪ੍ਰ. ਮੱਧਵਰਗੀ ਪਰਿਵਾਰ ਵਿੱਚ ਮਨੁੱਖ ਕਿਨ੍ਹਾਂ ਆਰਥਿਕ ਤੰਗੀਆਂ ਦਾ ਸ਼ਿਕਾਰ ਹੁੰਦਾ ਹੈ?
ਪ੍ਰ. 'ਉਸ ਜਿਹਾ ਮੂਰਖ ਕੋਈ ਹੋਵੇਗਾ ਜੋ ਕਿ ਘਰ ਆਈ ਲਕਸ਼ਮੀ ਨੂੰ ਧੱਕਾ ਦੇਵੇ' ਇਹਨਾਂ ਸਤਰਾਂ ਵਿੱਚ ਸਤਿੰਦਰ ਦੀ ਕੀ ਭਾਵਨਾ ਉਜਾਗਰ ਹੁੰਦੀ ਹੈ ?
ਪ੍ਰ. ਸਤਿੰਦਰ ਨਾਥ ਡਾਕਖਾਨੇ ਵਾਲੀ ਗੱਲ ਆਪਣੀ ਧਰਮ ਪਤਨੀ ਨਾਲ ਸਾਂਝੀ ਕਿਉਂ ਨਹੀਂ ਕਰਦਾ ? |
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ |
|
ਹੀ ਪੈਸਿਆਂ ਦੀ ਮੰਗ ਕਰ ਲਈ ਕਿ ਪੈਸਿਆਂ ਦਾ ਇੰਤਜ਼ਾਮ ਹੋਇਆ ਹੈ ਕਿ ਨਹੀਂ। ਸਤਿੰਦਰ ਨਾਥ ਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਪਰ ਕਿਉਂਕਿ ਉਸ ਨੇ ਉਸ ਦੇ ਪੈਸੇ ਦੇਣੇ ਸਨ ਇਸ ਲਈ ਚੁੱਪ ਕਰ ਗਿਆ ਅਤੇ ਕੱਲ੍ਹ ਆ ਕੇ ਪੈਸੇ ਲੈ ਜਾਣ ਲਈ ਕਿਹਾ ਅਤੇ ਬਕਾਇਆ ਕੰਮ ਵੀ ਛੇਤੀ ਮੁਕਾਉਣ ਲਈ ਕਿਹਾ। ਮਿਸਤਰੀ ਨਾਲ ਕੀਤੇ ਵਾਅਦੇ ਬਾਅਦ ਸਤਿੰਦਰ ਨਾਥ ਫਿਰ ਉਨ੍ਹਾਂ ਸੌ ਰੁਪਿਆਂ ਬਾਰੇ ਸੋਚਣ ਲੱਗਾ ਕਿ ਮੈਂ ਕਿੰਨਾਂ ਡਰਪੋਕ ਹਾਂ ਕਿ ਸੌ ਰੁਪਿਆ ਨਹੀਂ ਪਚਾ ਸਕਦਾ, ਲੋਕ ਹਜ਼ਾਰਾਂ ਰੁਪਏ ਡਕਾਰ ਕੇ ਵੀ ਪਤਾ ਨਹੀਂ ਲੱਗਣ ਦਿੰਦੇ। ਅਗਲੇ ਦਿਨ ਪਹਿਲੀ ਤਾਰੀਖ ਸੀ ਧਰਮ ਪਤਨੀ ਨੇ ਘਰ ਦੀ ਜ਼ਰੂਰਤਾਂ ਦੇ ਖਰਚੇ ਗਿਣਾਏ, ਮਕਾਨ ਵੱਖਰਾ ਕਚੂਮਰ ਕੱਢ ਰਿਹਾ ਸੀ। ਉਸ ਨੇ ਪਹਿਲੀ ਤਾਰੀਖ ਨੂੰ ਦਫ਼ਤਰ ਸਿਰਫ਼ ਤਨਖਾਹ ਲੈਣ ਜਾਣਾ ਸੀ। ਉਸ ਨੇ ਸੋਚਿਆ ਕਿ ਡਾਕਖਾਨੇ ਦੇ ਪੈਸਿਆਂ ਨੂੰ ਵੀ ਹਜ਼ਮ ਕੀਤਾ ਜਾਵੇ। ਦਫ਼ਤਰ ਤੋਂ ਵਾਪਸੀ ਵੇਲੇ ਡਾਕਖਾਨੇ ਵਿੱਚ ਸੌ ਰੁਪਏ ਜਮ੍ਹਾ ਕਰ ਦੇਵੇ ਤਾਂ ਕਲਰਕ ਦੀ ਨਜ਼ਰ ਸ਼ਾਇਦ ਪਹਿਲਾਂ ਹੋਈ ਭੁੱਲ ਉੱਤੇ ਨਹੀਂ ਪਵੇਗੀ, ਇੰਜ ਹੀ ਹੋਇਆ। ਕਲਰਕ ਨੇ ਡਾਕਖਾਨੇ ਦੀ ਮੋਹਰ ਲਾਜ ਕੇ ਕਾਪੀ ਸਤਿੰਦਰ ਨਾਥ ਨੂੰ ਦੇ ਦਿੱਤੀ। ਉਹ ਆਪਣੀ ਚਾਲਾਕੀ ਤੇ ਬੜਾ ਖੁਸ਼ ਹੋਇਆ। ਪਰ ਇਹ ਬੇਈਮਾਨੀ ਦਾ ਕੰਮ ਉਸ ਨੂੰ ਵਾਰ-ਵਾਰ ਦੁਖੀ ਕਰਦਾ ਰਿਹਾ, ਉਹ ਚਾਹੁੰਦਾ ਹੋਇਆ ਵੀ ਉਸ ਦਿਨ ਵੀ ਆਪਣੀ ਪਤਨੀ ਨੂੰ ਕੁਝ ਨਾ ਦੱਸ ਸਕਿਆ। ਅਗਲੇ ਦਿਨ ਸਵੇਰੇ ਉੱਠਣ ਤੇ ਪਤਨੀ ਨੇ ਦੱਸਿਆ ਕਿ ਮੁੰਡੇ ਨੂੰ ਬੁਖਾਰ ਹੋ ਗਿਆ ਹੈ। ਸਤਿੰਦਰ ਨਾਥ ਘਬਰਾ ਜਾਂਦਾ ਹੈ, ਡਾਕਟਰ ਨੂੰ ਸੱਦਦਾ ਹੈ ਜੋ ਬੱਚੇ ਨੂੰ ਟੀਕਾ ਲਗਾ ਕੇ ਚਲਾ ਜਾਂਦਾ ਹੈ। ਪਤਨੀ ਨੂੰ ਉਸ ਦੀ ਅਸਾਧਾਰਨ ਘਬਰਾਹਟ ਦਾ ਕਾਰਨ ਬੱਚੇ ਦਾ ਬੁਖਾਰ ਜਾਪਦਾ ਹੈ ਪਰ ਅਸਲ ਵਿੱਚ ਸਤਿੰਦਰ ਨਾਥ ਨੂੰ ਲੱਗਦਾ ਹੈ ਕਿ ਉਸ ਨੇ ਬੇਈਮਾਨੀ ਕੀਤੀ ਹੈ ਇਸ ਲਈ ਸ਼ਾਇਦ ਉਸ ਦੀ ਸਜ਼ਾ ਉਸ ਦੇ ਬੱਚੇ ਨੂੰ ਬੁਖਾਰ ਦੇ ਰੂਪ ਵਿੱਚ ਹੋਈ ਹੈ। ਉਹ ਬਿਨਾਂ ਕੁਝ ਕਹੇ ਡਾਕਖਾਨੇ ਚਲਾ ਜਾਂਦਾ ਹੈ। ਡਾਕਖਾਨਾ ਅਜੇ ਬੰਦ ਸੀ। ਡਾਕਖਾਨਾ ਖੁੱਲਣ ਤੇ ਬਾਊ ਨੂੰ ਪਾਸ ਬੁੱਕ ਵਿਚਲੀ ਸੌ ਰੁਪਏ ਦੀ ਗਲਤੀ ਬਾਰੇ ਦੱਸਦਾ ਹੈ। ਬਾਊ ਪਾਸ ਬੁੱਕ ਗਹੁ ਨਾਲ ਜਾਂਚਣ ਤੋਂ ਬਾਅਦ ਦੱਸਦਾ ਹੈ ਕਿ ਡੇਢ ਸਾਲ ਪਹਿਲਾਂ ਡਾਕਖਾਨੇ ਵੱਲੋਂ ਗਲਤੀ ਹੋਈ ਸੀ ਅਤੇ ਕਿਸੇ ਬਾਊ ਕੋਲੋਂ ਸੌ ਰੁਪਏ ਘੱਟ ਲਿਖਿਆ ਗਿਆ ਸੀ। ਇਹ ਸੁਣਦੇ ਸਾਰ ਸਤਿੰਦਰ ਨਾਥ ਦਾ ਘਬਰਾਹਟ ਦਾ ਬੁਖਾਰ ਉੱਤਰ ਗਿਆ। ਪਰ ਉਸ ਨੂੰ ਮਹਿਸੂਸ ਹੋਇਆ ਕਿ ਇਸ ਸੌ ਰੁਪਏ ਨੇ ਉਸ ਦੇ ਆਪਣੇ ਹੁੰਦੇ ਹੋਏ ਵੀ ਉਸ ਨੂੰ ਤਿੰਨ ਦਿਨ ਬੇਈਮਾਨ ਬਣਾਈ ਰੱਖਿਆ ਸੀ। ਕਹਾਣੀ ਸੁਣਾਉਣ ਤੋਂ ਬਾਅਦ ਜਮਾਤ ਵਿੱਚ ਇਸ ਕਹਾਣੀ ਦੇ ਵਿਸ਼ੇ, ਉਦੇਸ਼, ਸਿਰਲੇਖ ਬਾਰੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਜਾਵੇ। ਬੱਚਿਓ ! ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇੱਕ ਸਰਕਾਰੀ ਦਫ਼ਤਰ ਦੇ ਅਸਿਸਟੈਂਟ ਦੀ ਈਮਾਨਦਾਰੀ ਨੂੰ ਆਪਣਾ ਵਿਸ਼ਾ ਬਣਾਇਆ ਹੈ। ਜਿਸ ਨੇ ਮਕਾਨ ਬਣਾਉਣ ਲਈ ਸਰਕਾਰ ਕੋਲੋਂ ਕਰਜ਼ਾ ਲਿਆ, ਦਫ਼ਤਰੋਂ ਛੁੱਟੀ |
ਪ੍ਰ. ਮਿਸਤਰੀ ਸਤਿੰਦਰ ਨਾਥ ਉੱਤੇ ਕੀ ਕਹਿ ਕੇ ਵਿਅੰਗ ਕੱਸਦਾ ਹੈ?
ਪ੍ਰ. ਸਤਿੰਦਰ ਨੂੰ ਕਿਸ ਨੇ ਤਿੰਨ ਦਿਨ ਦਾ ਬੇਈਮਾਨ ਬਣਾਈ ਰੱਖਿਆ ਸੀ ?
ਵਿਦਿਆਰਥੀ ਸਾਰੀ ਚਰਚਾ ਨੂੰ ਧਿਆਨ ਨਾਲ ਸੁਣਨਗੇ ਅਤੇ ਚਰਚਾ ਦਾ ਹਿੱਸਾ ਬਣਨਗੇ।
|
ਵਿਸ਼ਾ ਵਸਤੂ |
ਅਧਿਆਪਕ ਕਾਰਜ |
ਮੁਲਾਂਕਣ |
|
ਲਈ। ਪਰ ਜਿਵੇਂ ਕਿਹਾ ਜਾਂਦਾ ਹੈ ਮਕਾਨ ਤਾਂ ਖੂਹ ਹੁੰਦੇ ਹਨ ਕਿੰਨਾਂ ਵੀ ਪੈਸਾ ਲਾਓ ਪਤਾ ਹੀ ਨਹੀਂ ਚਲਦਾ ਹੈ ਕਿ ਕਿੱਥੇ ਗਿਆ, ਖਰਚੇ ਮੁਕਦੇ ਹੀ ਨਹੀਂ। ਇਹੀ ਹਾਲ ਸਤਿੰਦਰ ਨਾਥ ਦਾ ਹੈ। ਉਸਦੀਆਂ ਜੇਬਾਂ ਖਾਲੀ ਹੋ ਗਈਆਂ ਹਨ। ਇੱਥੋਂ ਤੱਕ ਕਿ ਉਸ ਨੂੰ ਡਾਕਖਾਨੇ ਵਿੱਚ ਪਏ ਪੰਝੀ ਰੁਪਏ ਵੱਡੀ ਰਕਮ ਜਾਪ ਰਹੀ ਹੈ ਅਤੇ ਹਿਸਾਬ ਤਬਦੀਲੀ ਦੌਰਾਨ ਉਹੀ ਰਕਮ ਇੱਕ ਸੌ ਅਠਾਈ ਰੁਪਏ ਪੰਜਾਹ ਪੈਸੇ ਬਣਨ ਤੇ ਉਹ ਦੁਚਿੱਤੀ ਵਿੱਚ ਹੈ ਕਿ ਗਲਤੀ ਸੋਧਣ ਲਈ ਕਲਰਕ ਨੂੰ ਕਹੇ ਜਾਂ ਨਹੀਂ। ਕਹਾਣੀਕਾਰ ਸਤਿੰਦਰ ਦੀ ਸਥਿਤੀ ਦਾ ਚਿਤਰਨ ਕਰਦੇ ਹੋਏ ਦੱਸਦਾ ਹੈ ਕਿ ਪੈਸੇ ਦੀ ਤੰਗੀ ਚੰਗੇ ਭਲੇ ਬੰਦੇ ਦੀ ਨੀਅਤ ਨੂੰ ਬਦਨੀਤ ਕਰ ਦਿੰਦੀ ਹੈ। ਇਸ ਕਹਾਣੀ ਦਾ ਸਿਰਲੇਖ ਬੜਾ ਢੁਕਵਾਂ ਹੈ। ਕਿਉਂਕਿ ਸਤਿੰਦਰ ਨਾਥ ਸ਼ਨੀਵਾਰ ਨੂੰ ਡਾਕਖਾਨੇ ਤੋਂ ਪਾਸ ਬੁੱਕ ਪੂਰੀ ਕਰਵਾ ਕੇ ਲਿਆਉਂਦਾ ਹੈ ਜਿਸ ਵਿੱਚ ਸੌ ਰੁਪਏ ਵੱਧ ਲਿਖੇ ਹੁੰਦੇ ਹਨ ਪਰ ਉਹ ਪੈਸੇ ਦੀ ਥੁੜ੍ਹ ਕਾਰਨ ਜੱਕੋ-ਤੱਕੀ ਵਿੱਚ ਰਹਿੰਦਾ ਹੈ ਕਿ ਉਹ ਡਾਕਖਾਨੇ ਵਾਲਿਆਂ ਨੂੰ ਦੱਸੇ ਜਾਂ ਨਹੀਂ। ਡਾਕਖਾਨੇ ਦੇ ਬੰਦ ਹੋਣ ਦਾ ਸਮਾਂ ਵੀ ਹੋ ਚੁਕਾ ਸੀ ਅਗਲੇ ਦਿਨ ਐਤਵਾਰ ਸੀ ਜੋ ਕਿ ਬੇਈਮਾਨੀ ਅਤੇ ਈਮਾਨਦਾਰੀ ਦੀਆਂ ਸੋਚਾਂ ਦੀ ਕਸ਼ਮਕਸ਼ ਵਿੱਚ ਬੀਤਦਾ ਹੈ। ਸੋਮਵਾਰ ਪਹਿਲੀ ਤਾਰੀਖ ਨੂੰ ਉਹ ਤਨਖਾਹ ਵਿਚੋਂ ਸੌ ਰੁਪਏ ਡਾਕਖਾਨੇ ਵਿੱਚ ਜਮ੍ਹਾਂ ਕਰਵਾ ਕੇ ਆਪਣੀ ਬੇਈਮਾਨੀ ਨੂੰ ਦਬਾਈ ਰੱਖਣਾ ਚਾਹੁੰਦਾ ਹੈ ਅਤੇ ਉਹ ਦੱਬੀ ਵੀ ਰਹਿ ਜਾਂਦੀ ਹੈ। ਉਹ ਆਪਣੀ ਇਸ ਜਿੱਤ ਤੇ ਖੁਸ਼ ਵੀ ਹੈ ਪਰ ਅਗਲੀ ਸਵੇਰ ਮੰਗਲਵਾਰ ਨੂੰ ਬੱਚੇ ਦੇ ਬੁਖਾਰ ਦੀ ਖਬਰ ਨਾਲ ਉਸ ਦੀ ਜ਼ਮੀਰ ਜਾਗ ਉੱਠਦੀ ਹੈ ਅਤੇ ਉਹ ਡਾਕਖਾਨਾ ਖੁਲ੍ਹਦੇ ਹੀ ਬਾਊ ਨੂੰ ਸੌ ਰੁਪਏ ਦੀ ਗਲਤੀ ਬਾਰੇ ਦੱਸਦਾ ਹੈ। ਭਾਵੇਂ ਇਹ ਸੌ ਰੁਪਏ ਦੀ ਗਲਤੀ ਅਸਲ ਵਿੱਚ ਡੇਢ ਦੋ ਸਾਲ ਪਹਿਲਾਂ ਡਾਕਖਾਨੇ ਵਾਲਿਆਂ ਕੋਲੋਂ ਹੀ ਹੋਈ ਸੀ ਅਤੇ ਇਹ ਪੈਸਾ ਸਤਿੰਦਰ ਨਾਥ ਦਾ ਹੀ ਸੀ, ਪਰ ਉਹ ਤਿੰਨ ਦਿਨ ਤਾਂ ਫਿਰ ਵੀ ਬੇਈਮਾਨ ਹੀ ਬਣਿਆ ਰਿਹਾ ਸੀ। ਕਹਾਣੀ ਬਾਰੇ ਆਲੋਚਨਾਤਮਕ ਵਿਚਾਰ ਵੀ ਜਮਾਤ ਵਿੱਚ ਪ੍ਰਗਟ ਕੀਤਾ ਜਾਣਗੇ ਕਿ 'ਤਿੰਨ ਦਿਨ ਦਾ ਬੇਈਮਾਨ' ਕਹਾਣੀ ਡਾ. ਸਵਿੰਦਰ ਸਿੰਘ ਉੱਪਲ ਦੀ ਲਿਖੀ ਹੋਈ ਹੈ। ਇਹ ਇੱਕ ਪਾਤਰ ਪ੍ਰਧਾਨ ਕਹਾਣੀ ਹੈ। ਜਿਸ ਦੇ ਚਰਿੱਤਰ ਦੁਆਰਾ ਕਹਾਣੀ ਦੇ ਵਿਸ਼ੇ ਵਸਤੂ ਦੀ ਪੇਸ਼ਕਾਰੀ ਹੋਈ ਹੈ। ਕਹਾਣੀ ਦੇ ਸਾਰੇ ਵੇਰਵੇ ਉਸ ਦੇ ਦੁਆਲੇ ਘੁੰਮਦੇ ਹਨ। ਕਹਾਣੀ ਦਾ ਪਾਤਰ ਸਤਿੰਦਰ ਇੱਕ ਸਰਕਾਰੀ ਦਫ਼ਤਰ ਦਾ ਅਸਿਸਟੈਂਟ ਹੈ ਉਹ ਮਕਾਨ ਬਣਾਉਣ ਲਈ ਕਰਜ਼ਾ ਵੀ ਲੈਂਦਾ ਹੈ, ਉਹ ਈਮਾਨਦਾਰੀ ਦੇ ਦਮਗਜ਼ੇ ਮਾਰਦਾ ਹੈ ਪਰ ਸੌ ਛਿੱਲੜਾਂ ਪਿੱਛੇ ਬੇਈਮਾਨ ਹੋ ਜਾਂਦਾ ਹੈ ਪਰ ਮਗਰੋਂ ਉਹ ਸੌ ਛਿੱਲੜ ਉਸ ਦੇ ਆਪਣੇ ਹੀ ਨਿਕਲਦੇ ਹਨ ਜੋ ਬਾਊ ਦੀ ਗਲਤੀ ਕਾਰਨ ਉਸ ਦੀ ਪਾਸ ਬੁੱਕ ਵਿੱਚ ਲਿਖਣੋਂ ਛੁੱਟ ਗਏ ਸਨ। ਕਹਾਣੀਕਾਰ ਨੇ ਪਾਤਰ ਉਸਾਰੀ ਬੜੇ ਯਥਾਰਥਕ ਤੇ ਮਨੋਵਿਗਿਆਨਕ ਪੱਧਰ ਉੱਤੇ ਕੀਤੀ ਹੈ। |
ਪ੍ਰ. ਡਾਕਖਾਨੇ ਵਿੱਚ ਪਾਸ ਬੁੱਕ ਪੂਰੀ ਕਰਾਉਣ ਤੋਂ ਪਹਿਲਾਂ ਕਿੰਨੇ ਰੁਪਏ ਸਨ ?
ਪ੍ਰ. ਸਤਿੰਦਰ ਤਿੰਨ ਦਿਨ ਦਾ ਬੇਈਮਾਨ ਕਿਵੇਂ ਬਣਿਆ ਰਿਹਾ ?
ਪ੍ਰ. ਕਿਸ ਕਾਰਨ ਤੋਂ ਸਤਿੰਦਰ ਨਾਥ ਬੇ-ਈਮਾਨ ਬਣਿਆ?
|
ਮੌਨ ਪਾਠ :
ਸਾਰੀ ਕਹਾਣੀ ਸੁਣਾਉਣ ਅਤੇ ਉਸ ਉੱਪਰ ਹਰ ਪੱਖੋਂ ਚਰਚਾ ਕਰਨ ਤੋਂ ਬਾਅਦ ਅਧਿਆਪਿਕਾ ਜਮਾਤ ਵਿੱਚ ਵਿਦਿਆਰਥੀਆਂ ਨੂੰ ਮੌਨ ਰਹਿ ਕੇ ਕਹਾਣੀ ਪੜ੍ਹਨ ਲਈ ਕਹੇਗੀ ਤਾਂ ਜੋ ਉਹ ਕਹਾਣੀ ਨੂੰ ਆਪਣੇ ਆਨੰਦ ਅਤੇ ਗਿਆਨ ਹਾਸਲ ਕਰਨ ਲਈ ਆਪਣੇ ਅੰਦਾਜ਼ ਵਿੱਚ ਪੜ੍ਹਨ। ਇਮਤਿਹਾਨ ਵਿੱਚ ਕਹਾਣੀਆਂ ਦੀਆਂ ਟੂਕਾਂ ਅਤੇ ਵਾਰਤਾਲਾਪ ਆਧਾਰਿਤ ਪ੍ਰਸ਼ਨ ਵੀ ਪੁੱਛੇ ਜਾਂਦੇ ਹਨ ਇਸ ਲਈ ਵਿਦਿਆਰਥੀ ਧਿਆਨ ਨਾਲ ਕਹਾਣੀ ਨੂੰ ਪੜ੍ਹਨਗੇ।
ਦੁਹਰਾਓ :
ਵਿਦਿਆਰਥੀਆਂ ਉੱਤੇ ਕਹਾਣੀ ਦਾ ਪ੍ਰਭਾਵ ਜਾਨਣ ਲਈ ਅਤੇ ਇਹ ਜਾਨਣ ਲਈ ਕਿ ਉਹਨਾਂ ਨੇ ਪੜ੍ਹਾਈ ਦੌਰਾਨ ਜਮਾਤ ਵਿੱਚ ਕਿੰਨਾਂ ਧਿਆਨ ਦਿੱਤਾ, ਅਧਿਆਪਕਾ ਕੁਝ ਪ੍ਰਸ਼ਨ ਪੁੱਛੇਗੀ-
1. 'ਤਿੰਨ ਦਿਨ ਦਾ ਬੇਈਮਾਨ' ਕਹਾਣੀ ਕਿਸ ਮੁੱਖ ਸਮੱਸਿਆ ਨਾਲ ਸੰਬੰਧਿਤ ਹੈ ?
2. ਕਹਾਣੀ ਵਿਚਲਾ ਨਾਇਕ ਕਿਸ ਮਾਨਸਿਕ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹੈ।
3. ਮੱਧਵਰਗੀ ਪਰਿਵਾਰ ਵਿੱਚ ਮਨੁੱਖ ਕਿਨ੍ਹਾਂ ਆਰਥਿਕ ਤੰਗੀਆਂ ਦਾ ਸ਼ਿਕਾਰ ਹੁੰਦਾ ਹੈ ?
4. ਊਸ਼ਾ ਕਿਹੋ ਜਿਹਾ ਮਕਾਨ ਉਸਾਰਨਾ ਚਾਹੁੰਦੀ ਸੀ ?
5. ਸਤਿੰਦਰ ਨਾਥ ਡਾਕਖਾਨੇ ਵਾਲੀ ਗੱਲ ਆਪਣੀ ਧਰਮ ਪਤਨੀ ਨਾਲ ਸਾਂਝੀ ਕਿਉਂ ਨਹੀਂ ਕਰਦਾ ?
ਘਰ ਲਈ ਕੰਮ :
ਹੇਠ ਲਿਖੀਆਂ ਟੂਕਾਂ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-
(ੳ) ਇਸ ਸਮੇਂ ਮੈਨੂੰ ਪੈਸੇ-ਪੈਸੇ ਦੀ ਲੋੜ ਹੈ। ਮੇਰੇ ਵਰਗਾ ਬੇਵਕੂਫ਼ ਕੌਣ ਹੋਵੇਗਾ ਜੋ ਆਪ ਭੁੱਖਾ ਮਰ ਰਿਹਾ ਹੋਵੇ ਤੇ ਆਈ ਲਕਸ਼ਮੀ ਨੂੰ ਧੱਕੇ ਦੇਵੇ।
ਪ੍ਰਸ਼ਨ : ਇਹ ਬੋਲ ਕਿਸ ਦੇ ਹਨ ?
ਪ੍ਰਸ਼ਨ : ਇਹਨਾਂ ਸਤਰਾਂ ਵਿੱਚ ਸਤਿੰਦਰ ਨਾਥ ਦੀ ਕਿਹੜੀ ਭਾਵਨਾ ਉਜਾਗਰ ਹੁੰਦੀ ਹੈ ?
ਪ੍ਰਸ਼ਨ : 'ਆਈ ਲਕਸ਼ਮੀ ਨੂੰ ਧੱਕੇ ਦੇਣ ਤੋਂ ਕੀ ਭਾਵ ਹੈ ?
(ਅ) ਸਤਿੰਦਰ ਨੇ ਇੰਜ ਮਹਿਸੂਸ ਕੀਤਾ ਜਿਵੇਂ ਉਸ ਦਾ ਬੁਖਾਰ ਲੱਥ ਗਿਆ ਹੋਵੇ। ਭਾਵੇਂ ਇਹ ਸੌ ਰੁਪਿਆ ਉਸ ਦਾ ਆਪਣਾ ਹੀ ਸੀ ਪਰ ਉਸ ਮਹਿਸੂਸ ਕੀਤਾ ਜਿਵੇਂ ਇਸ ਨੇ ਉਸ ਨੂੰ ਤਿੰਨ ਦਿਨ ਦਾ ਬੇਈਮਾਨ ਬਣਾਈ ਰੱਖਿਆ ਸੀ।
ਪ੍ਰਸ਼ਨ : ਸਤਿੰਦਰ ਨੇ ਕੀ ਮਹਿਸੂਸ ਕੀਤਾ ?
ਪ੍ਰਸ਼ਨ : ਇਹ ਬੋਲ ਸਤਿੰਦਰ ਨੇ ਕਦੋਂ ਕਹੇ ?
ਪ੍ਰਸ਼ਨ : ਸਤਿੰਦਰ ਨੂੰ ਕਿਸ ਨੇ ਤਿੰਨ ਦਿਨ ਦਾ ਬੇਈਮਾਨ ਬਣਾਈ ਰੱਖਿਆ ਸੀ ?
ਪੰਜਾਬੀ ਸਾਹਿਤ ਦਾ ਇਤਿਹਾਸ
ਡਾ. ਕੁਲਵੀਰ
ਆਦਿ ਕਾਲ
ਵਿਦਵਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਮਤਭੇਦ ਰਹੇ ਹਨ ਕਿ ਪੰਜਾਬੀ ਸਾਹਿਤ ਦਾ ਮੁੱਢ ਕਦੋਂ ਬੱਝਿਆ ? ਸਾਹਿਤ ਦਾ ਮਾਧਿਅਮ ਭਾਸ਼ਾ ਹੁੰਦਾ ਹੈ। ਸੋ ਸਾਹਿਤ ਸਿਰਜਣਾ ਦਾ ਸੰਬੰਧ ਸੰਬੰਧਤ ਭਾਸ਼ਾ ਦੀ ਉਤਪਤੀ ਤੇ ਵਿਕਾਸ ਨਾਲ ਜੁੜਿਆ ਹੋਇਆ ਹੈ। ਪੰਜਾਬੀ ਸਾਹਿਤ ਦੇ ਆਰੰਭ ਦਾ ਮਸਲਾ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਵਿਕਾਸ ਨੂੰ ਸਮਝਣ ਨਾਲ ਹੀ ਹੱਲ ਹੋ ਸਕਦਾ ਹੈ। ਪੰਜਾਬੀ ਦਾ ਸੰਬੰਧ ਆਧੁਨਿਕ ਆਰੀਆ ਭਾਸ਼ਾਵਾਂ ਨਾਲ ਹੈ। ਪੰਜਾਬੀ ਭਾਸ਼ਾ, ਉੱਤਰੀ ਭਾਰਤ ਦੀਆਂ ਹੋਰ ਭਾਸ਼ਾਵਾਂ ਨਾਲੋਂ ਕੋਈ 1000 ਸਾਲ ਪਹਿਲਾਂ ਆਪਣੀ ਵੱਖਰੀ ਹੋਂਦ ਬਣਾਉਣ ਦੇ ਰਾਹ ਪੈਂਦੀਆਂ ਹਨ। ਪ੍ਰਸਿੱਧ ਭਾਸ਼ਾ ਵਿਗਿਆਨੀ ਰਾਹੁਲ ਸੰਕਰਤਾਇਨ ਦਾ ਮੱਤ ਹੈ ਕਿ 8ਵੀਂ ਸਦੀ ਤੱਕ ਦੇਸੀ ਬੋਲੀਆਂ ਵਿੱਚ ਸਾਹਿਤ ਲਿਖਣ ਦੀ ਪਰੰਪਰਾ ਆਰੰਭ ਹੋ ਗਈ ਸੀ। ਇਸੇ ਸਮੇਂ ਤੱਕ ਪੰਜਾਬੀ ਭਾਸ਼ਾ ਵੀ ਹੋਂਦ ਵਿੱਚ ਆ ਚੁੱਕੀ ਸੀ ਜਿਸ ਕਰਕੇ ਇਸ ਸਮੇਂ ਤੱਕ ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚੇ ਜਾਣ ਦੀ ਸੰਭਾਵਨਾ ਦਲੀਲਪੂਰਵਕ ਲੱਗਦੀ ਹੈ। ਕੋਈ ਵੀ ਭਾਸ਼ਾ ਹੌਲੀ-ਹੌਲੀ ਵਿਕਾਸ ਕਰਕੇ ਆਪਣਾ ਇੱਕ ਵੱਖਰਾ ਸਰੂਪ ਬਣਾਉਂਦੀ ਹੈ। ਵਿਦਵਾਨ ਇਸ ਮੱਤ ਨਾਲ ਸਹਿਮਤ ਹਨ ਕਿ 8ਵੀਂ, 9ਵੀਂ ਸਦੀ ਵਿੱਚ ਨਾਥ ਜੋਗੀਆਂ ਦੁਆਰਾ ਰਚੇ ਸਾਹਿਤ ਨਾਲ ਪੰਜਾਬੀ ਸਾਹਿਤ ਦਾ ਮੁੱਢ ਬੱਝ ਗਿਆ ਸੀ।
ਲਿਖਤੀ ਜਾਂ ਵਿਸ਼ਸ਼ਟ ਸਾਹਿਤ ਦੀ ਸਿਰਜਨਾ ਤੋਂ ਪਹਿਲਾਂ ਲੋਕ ਸਾਹਿਤ ਮੌਜੂਦ ਹੁੰਦਾ ਹੈ। ਸੋ ਨਾਥ ਜੋਗੀਆਂ ਦੇ ਸਾਹਿਤ ਬਾਰੇ ਚਰਚਾ ਕਰਨ ਤੋਂ ਪਹਿਲਾਂ ਲੋਕ ਸਾਹਿਤ ਬਾਰੇ ਚਰਚਾ ਕਰਨਾ ਬਣਦਾ ਹੈ। ਲੋਕ ਸਾਹਿਤ ਲੋਕਾਂ ਦੁਆਰਾ ਸਿਰਜਤ ਉਹ ਸਾਹਿਤ ਹੁੰਦਾ ਹੈ ਜੋ ਮੂੰਹ-ਜ਼ਬਾਨੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੁੱਜਦਾ ਹੈ। ਇਸ ਵਿੱਚ ਲੋਕ ਸਮੂਹ ਦੀਆਂ ਭਾਵਨਾਵਾਂ ਦਾ ਪ੍ਰਗਟਾ ਹੁੰਦਾ ਹੈ। ਸਮਾਂ, ਸਥਾਨ ਬਦਲਣ ਨਾਲ ਇਸ ਦਾ ਰੰਗ ਰੂਪ ਬਦਲਦਾ ਰਹਿੰਦਾ ਹੈ। ਲੋਕ ਸਾਹਿਤ ਦੀ ਰਚਨਾ ਕਈ ਰੂਪਾਕਾਰਾ ਜਿਵੇਂ ਵਾਰਾਂ, ਬਾਰਮਾਹ, ਅਲਾਹੁਣੀਆਂ, ਸਿੱਠਣੀਆਂ ਤੇ ਛੰਦਾਂ ਵਿੱਚ ਹੋਈ ਮਿਲਦੀ ਹੈ।
ਮੱਧਕਾਲ ਵਿੱਚ ਇਨ੍ਹਾਂ ਲੋਕ ਕਾਵਿ-ਰੂਪਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬਾਨ ਨੇ ਰਚਨਾ ਕੀਤੀ। ਲੋਕ ਕਥਾਵਾਂ, ਲੋਕ ਅਖਾਣ ਤੇ ਮੁਹਾਵਰੇ ਵੀ ਲੋਕ ਸਾਹਿਤ ਦਾ ਵੱਡਾ ਖਜ਼ਾਨਾ ਹਨ। ਆਦਿ ਕਾਲ ਵਿੱਚ ਮਿਲਦੀਆਂ ਲੋਕ ਵਾਰਾਂ ਨੂੰ ਪੰਜਾਬੀ ਵਾਰ ਕਾਵਿ ਪਰੰਪਰਾ ਦਾ ਮੁੱਢਲਾ ਵਿਰਸਾ ਕਿਹਾ ਜਾ ਸਕਦਾ ਹੈ। ਵਾਰ ਰੂਪਾਕਾਰ ਵਿੱਚ ਕਿਸੇ ਯੁੱਧ ਦਾ ਵਰਨਣ ਕਵਿਤਾ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਵੀਰ ਨਾਇਕ ਦੁਆਰਾ ਬਹਾਦਰੀ ਨਾਲ ਕਿਸੇ ਖਲਨਾਇਕ ਉੱਤੇ ਪ੍ਰਾਪਤ ਕੀਤੀ ਜਿੱਤ ਦਾ ਜ਼ਿਕਰ ਹੁੰਦਾ ਹੈ। ਆਦਿ ਗ੍ਰੰਥ ਵਿੱਚ ਦਰਜ 22 ਵਾਰਾਂ ਨੂੰ ਲੋਕ ਵਾਰਾਂ ਦੀ ਧੁਨੀ 'ਚ ਗਾਉਣ ਦਾ ਆਦੇਸ਼ ਹੈ। ਕੁਝ ਪ੍ਰਸਿੱਧ ਲੋਕ ਵਾਰਾਂ ਇਸ ਤਰ੍ਹਾਂ ਹਨ :
ਉਪਰੋਕਤ ਲੋਕ ਵਾਰਾਂ ਦਾ ਕੋਈ ਲਿਖਤੀ ਨਮੂਨਾ ਨਹੀਂ ਮਿਲਦਾ। ਇਹ ਵਾਰਾਂ ਭੱਟਾਂ ਜਾਂ ਢਾਡੀਆਂ ਦੁਆਰਾ ਉਚਾਰੀਆਂ ਜਾਂ ਗਾਈਆਂ ਹੋਈਆਂ ਹਨ। ਇਨ੍ਹਾਂ ਵਿੱਚ ਉਸ ਸਮੇਂ ਦੇ ਸਰਦਾਰਾਂ ਦੀ ਖਿੱਚੋਤਾਣ ਦਾ ਝਲਕਾਰਾ ਪੈਂਦਾ ਹੈ।
ਪੰਜਾਬ ਦਾ ਮੁੱਢ ਨਾਥ ਜੋਗੀਆਂ ਦੇ ਸਾਹਿਤ ਨਾਲ 8ਵੀਂ, 9ਵੀਂ ਸਦੀ ਵਿੱਚ ਬੱਝਦਾ ਹੈ। ਇਹ ਨਾਥ ਜੋਗੀ 8ਵੀਂ, 9ਵੀਂ ਤੇ 10ਵੀਂ ਸਦੀ ਵਿੱਚ ਪੰਜਾਬ ਤੇ ਰਾਜਸਥਾਨ ਆਦਿ ਖੇਤਰਾਂ ਵਿੱਚ ਘੁੰਮਦੇ ਫਿਰਦੇ ਰਹਿੰਦੇ ਸਨ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਿਰੰਤਰ ਭ੍ਰਮਣ ਕਰਦੇ ਰਹਿਣ ਕਰਕੇ ਇਨ੍ਹਾਂ ਦੀ ਭਾਸ਼ਾ ਵਿੱਚ ਕਈ ਹੋਰ ਭਾਸ਼ਾਵਾਂ ਦੇ ਸ਼ਬਦਾਂ ਦਾ ਰਲਾਅ ਹੋਣਾ ਸੁਭਾਵਕ ਸੀ।
ਨਾਥ ਬਾਣੀ ਦਾ ਮੋਢੀ ਗੁਰੂ ਗੋਰਖ ਨਾਥ ਨੂੰ ਮੰਨਿਆ ਜਾਂਦਾ ਹੈ। ਪੰਜਾਬੀ ਸਾਹਿਤ ਨਾਲ ਸੰਬੰਧਤ ਹੋਰ ਨਾਥ-ਜੋਗੀ ਚਰਪਟ ਨਾਥ, ਮਛੰਦਰ ਨਾਥ, ਰਤਨ ਨਾਥ, ਚੌਰੰਗੀ ਨਾਥ ਆਦਿ ਹਨ। ਨਾਥ ਜੋਗੀਆਂ ਦੀ ਰਚਨਾ ਸ਼ਲੋਕਾਂ, ਦੋਹਿਆਂ ਜਾਂ ਪਦਿਆਂ ਦੇ ਰੂਪ ਵਿੱਚ ਮਿਲਦੀ ਹੈ। ਨਾਥ ਜੋਗੀ ਇਸਤਰੀ ਨੂੰ ਅਧਿਆਤਮਕ ਵਿਕਾਸ ਦੇ ਰਾਹ ਵਿੱਚ ਵੱਡੀ ਰੁਕਾਵਟ ਮੰਨਦੇ ਹਨ। ਗੋਰਖ ਨਾਥ ਦੀਆਂ ਹੇਠ ਲਿਖੀਆਂ ਸਤਰਾਂ ਇਸੇ ਗੱਲ ਦੀ ਗਵਾਹੀ ਭਰਦੀਆਂ ਹਨ :
"ਦਾਮ ਕਾਢ ਬਾਘਣ ਲੈ ਆਇਆ
ਮਾਊ ਕਹੇ ਮੇਰਾ ਪੂਤ ਬਿਆਇਆ॥"
ਨਾਥ ਜੋਗੀਆਂ ਦਾ ਸਾਹਿਤ ਬੇਸ਼ਕ ਕਰਮ ਕਾਂਡ ਤੇ ਜਾਤੀ ਪ੍ਰਥਾ ਦਾ ਵਿਰੋਧੀ ਸੀ ਪਰ ਇਸਤਰੀ ਤੇ ਗ੍ਰਹਿਸਥੀ ਜੀਵਨ ਪ੍ਰਤੀ ਨਾਂਹਮੁਖੀ ਹੋਣ ਕਰਕੇ ਇਤਰਾਜ਼ ਤੋਂ ਮੁਕਤ ਨਹੀਂ ਹੋ ਸਕਿਆ।
ਨਾਥ ਜੋਗੀਆਂ ਤੋਂ ਇਲਾਵਾ ਵਿਦਵਾਨਾਂ ਨੇ ਬਾਬਾ ਸ਼ੇਖ ਫ਼ਰੀਦ ਦੀ ਰਚਨਾ ਨੂੰ ਵੀ ਆਦਿ ਕਾਲ ਅਧੀਨ ਰੱਖ ਕੇ ਵਿਚਾਰਿਆ ਹੈ। ਬਾਬਾ ਸ਼ੇਖ ਫ਼ਰੀਦ ਦੀ ਬਾਣੀ ਨਾਲ ਪੰਜਾਬੀ ਦਾ ਸੂਫ਼ੀ ਕਾਵਿ-ਧਾਰਾ ਦਾ ਮੁੱਢ ਬੱਝਦਾ ਹੈ। ਬਾਬਾ ਫ਼ਰੀਦ ਦਾ ਜੀਵਨ ਕਾਲ 1173 ਈ. ਤੋਂ 1266 ਈ. ਤੱਕ ਦਾ ਬਣਦਾ ਹੈ। ਆਪ ਜੀ ਨੂੰ ਪੰਜਾਬੀ ਸੂਫ਼ੀ ਕਾਵਿ ਧਾਰਾ ਦਾ ਮੋਢੀ ਕਵੀ ਹੋਣ ਦਾ ਤੇ ਨਾਲ-ਨਾਲ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਸਾਹਿਤਕਾਰ ਮੰਨਿਆ ਜਾਂਦਾ ਹੈ। ਕਿਉਂਕਿ ਪੰਜਾਬੀ ਬੋਲੀ ਆਪਣੇ ਠੇਠ ਰੰਗ ਵਿੱਚ ਪਹਿਲੀ ਵਾਰ ਬਾਬਾ ਸ਼ੇਖ ਫ਼ਰੀਦ ਦੀ ਰਚਨਾ ਨਾਲ ਹੀ ਸਾਹਮਣੇ ਆਉਂਦੀ ਹੈ। ਆਪ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਨਾਂ ਹੇਠ 132 ਸਲੋਕ ਦਰਜ ਹਨ। ਇਨ੍ਹਾਂ ਵਿਚੋਂ 112 ਸਲੋਕ ਆਪ ਜੀ ਦੁਆਰਾ ਰਚਿਤ ਹਨ ਜਦਕਿ ਬਾਕੀ 20 ਸਲੋਕ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ) ਦੇ ਹਨ ਜੋ ਫ਼ਰੀਦ ਦੀ ਰਚਨਾ ਉੱਤੇ ਟਿੱਪਣੀ ਵਜੋਂ ਦਰਜ ਹਨ। ਇਸ ਤੋਂ ਇਲਾਵਾ ਆਪ ਜੀ ਨੇ ਰਾਗ ਆਸਾ ਤੇ ਸੂਹੀ ਵਿੱਚ ਦੋ ਸ਼ਬਦਾਂ ਦੀ ਰਚਨਾ ਕੀਤੀ ਹੈ। ਬਾਬਾ ਫ਼ਰੀਦ ਦੀ ਬਾਣੀ ਪ੍ਰਮਾਤਮਾ ਦੀ ਹੋਂਦ ਨੂੰ ਸਰਬ-ਵਿਆਪਕ ਮੰਨਦੀ ਹੈ। ਬਾਬਾ ਫ਼ਰੀਦ ਨੇ ਆਪਣੀ ਰਚਨਾ ਵਿੱਚ ਸੰਸਾਰਕ ਨਾਸ਼ਮਾਨਤਾ ਦੀ ਗੱਲ ਕਰਦੇ ਹੋਏ ਮਨੁੱਖ ਨੂੰ ਚੰਗੇ ਕਰਮ ਕਰਨ ਅਤੇ ਨੈਤਿਕ ਤੌਰ 'ਤੇ ਉੱਚਾ ਉੱਠਣ ਦਾ ਸੰਦੇਸ਼ ਦਿੱਤਾ। ਬਾਬਾ ਫ਼ਰੀਦ ਨੇ ਆਪਣੇ ਕਾਵਿ-ਸੰਦੇਸ਼ ਨੂੰ ਸੰਚਾਰਨ ਲਈ ਪੰਜਾਬੀ ਜਨ ਜੀਵਨ ਤੇ ਪ੍ਰਕਿਰਤਕ ਮਾਹੌਲ ਵਿੱਚ ਪਾਈ ਜਾਂਦੀ ਸਮੱਗਰੀ ਨੂੰ ਪ੍ਰਤੀਕਾਂ ਵਜੋਂ ਵਰਤਿਆ।
ਵਿਦਵਾਨ ਆਦਿ ਕਾਲ ਵਿੱਚ ਕੁਝ ਅਜਿਹੀਆਂ ਰਚਨਾਵਾਂ ਦਾ ਜ਼ਿਕਰ ਵੀ ਕਰਦੇ ਹਨ ਜੋ ਗੁੰਮ ਗੁਆਚ ਗਈਆਂ ਹਨ। ਇਨ੍ਹਾਂ ਵਿੱਚ ਮਸਊਦ ਦਾ 'ਦੀਵਾਨ', ਪੁਸ਼ਯ ਕਵੀ ਦਾ 'ਕਿੱਸਾ ਸੱਸੀ ਪੁਨੂੰ', ਮੁੱਲਾਂ ਦਾਊਦ ਦਾ 'ਚਾਂਦ ਨਾਮਾ' ਆਦਿ। ਵਿਦਵਾਨ ਇਨ੍ਹਾਂ ਰਚਨਾਵਾਂ ਦਾ ਹੋਣ ਬਾਰੇ ਸੰਕੇਤ ਤਾਂ ਕਰਦੇ ਹਨ ਪਰ ਇਹ ਰਚਨਾਵਾਂ ਉਪਲਬਧ ਨਹੀਂ ਹਨ।
ਗੁਰਮਤਿ ਕਾਵਿ-ਧਾਰਾ
ਗੁਰਮਤਿ ਕਾਵਿ-ਧਾਰਾ ਮੱਧਕਾਲੀਨ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿ-ਧਾਰਾ ਹੈ ਜਿਸ ਦੇ ਮੋਢੀ ਗੁਰੂ ਨਾਨਕ ਦੇਵ ਜੀ ਹੋਏ ਹਨ। ਇਸ ਕਾਵਿ-ਧਾਰਾ ਵਿੱਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਸੰਤਾਂ ਤੇ ਭਗਤਾਂ ਦੀ ਬਾਣੀ ਆ ਜਾਂਦੀ ਹੈ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਵਿੱਚ ਸ਼ਾਮਲ ਕੀਤਾ। ਇਸ ਤਰ੍ਹਾਂ ਇਸ ਕਾਵਿ-ਧਾਰਾ ਦਾ ਕਾਲ ਖੇਤਰ ਬਾਰ੍ਹਵੀਂ ਸਦੀ ਤੋਂ ਲੈ ਕੇ ਅਠਾਰਵੀਂ ਸਦੀ ਤੱਕ ਫੈਲਿਆ ਹੋਇਆ ਹੈ। ਆਦਿ ਗ੍ਰੰਥ ਤੋਂ ਬਾਹਰਲੇ ਬਾਣੀਕਾਰ ਗੁਰੂ ਗੋਬਿੰਦ ਸਿੰਘ ਤੇ ਭਾਈ ਗੁਰਦਾਸ ਦੀ ਰਚਨਾ ਨੂੰ ਵੀ ਇਸੇ ਵਰਗ ਵਿੱਚ ਰੱਖਿਆ ਜਾ ਸਕਦਾ ਹੈ। ਕੁਝ ਸੰਤਾਂ ਤੇ ਭਗਤਾਂ ਜਿਵੇਂ : ਕਬੀਰ, ਨਾਮਦੇਵ, ਧੰਨਾ, ਰਵਿਦਾਸ ਆਦਿ ਨੇ ਬੇਸ਼ੱਕ ਪੰਜਾਬੀ ਭਾਸ਼ਾ ਵਿੱਚ ਬਾਣੀ ਨਹੀਂ ਰਚੀ ਪਰ ਆਦਿ ਗ੍ਰੰਥ ਵਿੱਚ ਸ਼ਾਮਲ ਹੋਣ ਕਰਕੇ ਗੁਰਮਤਿ ਕਾਵਿ-ਧਾਰਾ ਦੇ ਅੰਤਰਗਤ ਹੀ ਵਿਚਾਰਿਆ ਜਾ ਸਕਦਾ ਹੈ।
ਗੁਰਮਤਿ ਕਾਵਿ-ਧਾਰਾ ਨੇ ਆਪਣੇ ਤੋਂ ਪਹਿਲਾਂ ਮੌਜੂਦ ਵਿਚਾਰਧਾਰਕ ਤੇ ਸਾਹਿਤਕ ਪਰੰਪਰਾਵਾਂ ਨਾਲ ਸੰਵਾਦ ਰਚਾਉਂਦੇ ਹੋਏ ਇੱਕ ਨਵੇਂ ਜੀਵਨ ਦਰਸ਼ਨ ਦੀ ਨੀਂਹ ਰੱਖੀ। ਗੁਰਮਤਿ ਕਾਵਿ-ਧਾਰਾ ਨੇ ਬ੍ਰਾਹਮਣੀ ਕਰਮ ਕਾਂਡ ਤੇ ਜਾਤ-ਪ੍ਰਥਾ ਦਾ ਨਿਖੇਧ ਕਰਦੇ ਹੋਏ ਬਰਾਬਰੀ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਬਹੁ-ਦੇਵਤਾਵਾਦ ਦੀ ਥਾਂ ਇੱਕ ਈਸ਼ਵਰ ਦੀ ਧਾਰਨਾ ਦਾ ਸੰਕਲਪ ਦਿੱਤਾ। ਗੁਰਮਤਿ ਕਾਵਿ-ਧਾਰਾ ਨੇ ਸਰਗੁਣ ਦੀ ਥਾਂ ਨਿਰਗੁਣ ਬ੍ਰਹਮ ਦਾ ਸੰਕਲਪ ਪੇਸ਼ ਕੀਤਾ। ਨਾਥ ਬਾਣੀ ਨਾਲ ਵਿਚਾਰਧਾਰਕ ਸੰਵਾਦ ਰਚਾਉਂਦੇ ਹੋਏ ਗੁਰਮਤਿ ਕਾਵਿ-ਧਾਰਾ ਨੇ ਵੈਰਾਗ ਦੀ ਥਾਂ ਰਾਗ ਤੇ ਉਦਾਸੀ ਜੀਵਨ ਦੀ ਥਾਂ ਗ੍ਰਹਿਸਥੀ ਜੀਵਨ ਨੂੰ ਪਹਿਲ ਦਿੱਤੀ। ਗੁਰਬਾਣੀ ਨੇ ਸਿੱਧਾਂ ਦੇ ਭੋਗ-ਸਾਧਨਾਂ ਤੇ ਨਾਥਾਂ ਦੇ ਯੋਗ-ਸਾਧਨਾ ਦੀ ਜਗ੍ਹਾ ਨਾਮ-ਸਾਧਨਾ ਦਾ ਨਵਾਂ ਸੰਕਲਪ ਉਸਾਰਿਆ। ਗੁਰਬਾਣੀ ਦੇ ਅਧਿਆਤਮਕ ਸੋਮਿਆਂ ਵਿੱਚ ਭਗਤੀ ਲਹਿਰ ਤੇ ਵੇਦਾਂਤ ਦਾ ਵੀ ਮਹੱਤਵਪੂਰਨ ਯੋਗਦਾਨ ਹੈ। ਭਗਤੀ ਮਾਰਗ ਵਿੱਚ ਸਰਗੁਣ ਤੇ ਨਿਰਗੁਣ ਭਗਤੀ ਦੇ ਦੋ ਮੁਖ ਭੇਦ ਹਨ। ਨਿਰਗੁਣ ਭਗਤੀ ਅਵਤਾਰਵਾਦ ਦਾ ਨਿਖੇਧ ਕਰਕੇ ਨਿਰਾਕਾਰ ਬ੍ਰਹਮ ਦੀ ਗੱਲ ਕਰਦਾ ਹੈ। ਨਿਰਗੁਣ ਭਗਤੀ ਨੇ ਅਦਵੈਤ ਵੇਦਾਂਤ ਦੇ ਦਾਰਸ਼ਨਿਕ ਸੰਕਲਪਾਂ ਜਿਵੇਂ ਜੀਵ, ਜਗਤ, ਬ੍ਰਹਮ, ਮੁਕਤੀ ਆਦਿ ਪ੍ਰਯੋਗ ਕਰਕੇ ਇਸ ਨਾਲ ਆਪਣੀ ਸਾਂਝ ਦੇ ਸਬੂਤ ਦਿੱਤੇ ਹਨ। ਇਸਲਾਮ ਧਰਮ ਨੇ ਵੀ ਬਹੁ-ਦੇਵਤਾਵਾਦ ਤੇ ਬੁੱਤ-ਪੂਜਾ ਦਾ ਵਿਰੋਧ ਕਰਕੇ ਇੱਕ ਈਸ਼ਵਰ ਦੀ ਧਾਰਨਾ ਪੇਸ਼ ਕੀਤੀ ਜੋ ਨਿਰਗੁਣ ਬ੍ਰਹਮ ਦੀ ਧਾਰਨਾ ਨਾਲ ਮੇਲ ਖਾਂਦੀ ਹੈ। ਗੁਰਮਤਿ ਵਿਚਾਰਧਾਰਾ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਸ਼ੈ ਵਿਕਾਰਾਂ ਤੋਂ ਮੁਕਤ ਹੋ ਸੱਚਾ-ਸੁੱਚਾ ਜੀਵਨ ਜੀਉਣ ਦੀ ਪ੍ਰੇਰਨਾ ਦਿੱਤੀ। ਗੁਰਬਾਣੀ ਮਨੁੱਖ ਸਾਹਵੇਂ ਇਹ ਪ੍ਰਸ਼ਨ ਖੜ੍ਹਾ ਕਰਦੀ ਹੈ ਕਿ ਸਚਿਆਰ ਕਿਵੇਂ ਹੋਇਆ ਜਾਏ ? ਆਦਰਸ਼ਕ ਮਨੁੱਖ ਭਾਵ ਗੁਰਮੁਖ ਹੋਣ ਲਈ ਗੁਰੂ ਦੀ ਅਧਿਆਤਮਕ ਅਗਵਾਈ ਨੂੰ ਲਾਜ਼ਮੀ ਮੰਨਿਆ ਗਿਆ ਹੈ। ਰਹੱਸਵਾਦ ਅਤੇ ਨੈਤਿਕਤਾ ਗੁਰਮਤਿ ਜੀਵਨ ਦਰਸ਼ਨ ਦੇ ਦੋ ਪ੍ਰਮੁੱਖ ਤੱਤ ਹਨ। ਗੁਰਮਤਿ ਕਾਵਿ-ਧਾਰਾ ਆਪਣੇ ਅਧਿਆਤਮਕ ਸੰਦੇਸ਼ ਦੇ ਸੰਚਾਰ ਲਈ ਪ੍ਰਗੀਤ ਅਤੇ ਉਪਦੇਸ਼ਾਤਮਕ ਕਾਵਿ-ਰੂਪਾਂ ਨੂੰ ਆਧਾਰ ਬਣਾਉਂਦੀ ਹੈ।
ਗੁਰਮਤਿ ਕਾਵਿ-ਧਾਰਾ ਦੇ ਪ੍ਰਮੁੱਖ ਬਾਣੀਕਾਰ
ਗੁਰੂ ਨਾਨਕ ਦੇਵ ਜੀ (1469 - 1539 ਈ.) :
ਗੁਰਮਤਿ ਕਾਵਿ-ਧਾਰਾ ਦੇ ਮੋਢੀ ਬਾਣੀਕਾਰ ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਕਾਵਿ-ਰੂਪਾਂ ਤੇ ਛੰਦਾਂ ਵਿੱਚ ਬਾਣੀ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਰਚੀ। ਪੱਟੀ,
ਬਾਰਾਮਾਹ ਤੁਖਾਰੀ, ਦੱਖਣੀ ਓਅੰਕਾਰ, ਸਿਧਿ ਗੋਸ਼ਟਿ, ਪਹਰੇ, ਥਿਤੀ, ਕੁਚੱਜੀ, ਸੁਚੱਜੀ, ਆਰਤੀ, ਅਲਾਹੁਣੀਆਂ, ਤਿੰਨ ਵਾਰਾਂ (ਮਲ੍ਹਾਰ, ਆਸਾ ਤੇ ਮਾਝ) ਆਪ ਜੀ ਦੀਆਂ ਮੁੱਖ ਬਾਣੀਆਂ ਹਨ। ਜਪੁਜੀ ਨੂੰ ਸਾਰੇ ਗੁਰਮਤਿ ਸਾਹਿਤ ਦਾ ਸਾਰ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਉਸਾਰੇ ਸਿਧਾਂਤਾਂ ਤੇ ਸੰਕਲਪਾਂ ਦਾ ਉਨ੍ਹਾਂ ਤੋਂ ਬਾਦ ਵਿੱਚ ਆਉਣ ਵਾਲੇ ਗੁਰੂ ਸਾਹਿਬਾਨ ਨੇ ਅਨੁਸਰਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਵਹਿਮਾਂ ਭਰਮਾਂ ਤੇ ਪਾਖੰਡਾਂ ਦਾ ਤਿੰਨ ਵਾਰਾਂ ਖਾਸ ਕਰਕੇ ਆਸਾ ਦੀ ਵਾਰ ਵਿੱਚ ਵਰਨਣ ਕੀਤਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮਕਾਲੀਨ ਸਮਾਜ, ਧਰਮ ਤੇ ਰਾਜਨੀਤੀ (ਬਾਬਰਵਾਣੀ) ਨਾਲ ਸੰਵਾਦ ਰਚਾਉਂਦੇ ਇੱਕ ਉੱਚੇ-ਸੁੱਚੇ ਜੀਵਨ ਦਰਸ਼ਨ ਤੇ ਆਦਰਸ਼ਾਂ ਨੂੰ ਪੇਸ਼ ਕੀਤਾ।
ਗੁਰੂ ਅੰਗਦ ਦੇਵ ਜੀ (1508 - 1552 ਈ.) :
ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਏ। ਉਨ੍ਹਾਂ ਨੇ 62 ਸਲੋਕਾਂ ਦੀ ਰਚਨਾ ਕੀਤੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਉਨ੍ਹਾਂ ਦੀ ਬਾਣੀ ਦਾ ਵਿਸ਼ਾ ਨਿਰਮਾਣਤਾ, ਸ਼ਰਧਾ, ਪ੍ਰਭੂ ਭਗਤੀ ਦੁਆਲੇ ਕੇਂਦਰਤ ਰਿਹਾ। ਆਪ ਦੀ ਬਾਣੀ ਦੀ ਕੇਂਦਰੀ ਸੁਰ ਗੁਰੂ ਮਹਿਮਾ ਹੈ। ਗੁਰਮੁਖੀ ਵਰਨਮਾਲਾ ਸੋਧ ਕੇ ਵਿੱਦਿਆ ਲਈ ਪ੍ਰਚਲਿਤ ਕਰਨ ਦਾ ਸਿਹਰਾ ਵੀ ਆਪ ਜੀ ਨੂੰ ਹੀ ਜਾਂਦਾ ਹੈ।
ਗੁਰੂ ਅਮਰਦਾਸ ਜੀ (1479 – 1574 ਈ.) :
ਗੁਰੂ ਅਰਮਦਾਸ ਜੀ ਨੇ ਬਿਰਧ ਅਵਸਥਾ ਵਿੱਚ ਬਾਣੀ ਦੀ ਰਚਨਾ ਸ਼ੁਰੂ ਕੀਤੀ। ਗੁਰੂ ਅਮਰਦਾਸ ਨੇ 18 ਰਾਗਾਂ ਵਿੱਚ ਬਾਣੀ ਦੀ ਰਚਨਾ ਸ਼ੁਰੂ ਕੀਤੀ। 'ਅਨੰਦ ਸਾਹਿਬ ਵਰਗੀ ਅਦੁੱਤੀ ਰਚਨਾ ਤੋਂ ਇਲਾਵਾ ਆਪ ਜੀ ਨੇ 'ਅਲਾਹੁਣੀਆਂ', 'ਪੱਟੀ' ਤੇ ਚਾਰ ਵਾਰਾਂ (ਗੂਜਰੀ, ਸੂਹੀ, ਰਾਮਕਲੀ ਤੇ ਮਾਰੂ) ਦੀ ਰਚਨਾ ਕੀਤੀ। ਆਪ ਜੀ ਨੇ ਗੁਰੂ ਨਾਨਕ ਬਾਣੀ ਦੁਆਰਾ ਸਿਰਜੇ ਕਾਵਿਕ-ਮਾਡਲਾਂ ਦਾ ਹੀ ਅਨੁਸਰਨ ਕੀਤਾ। ਆਪ ਜੀ ਨੇ ਗੁਰਮਤਿ ਦੇ ਪ੍ਰਚਾਰ ਲਈ ਵੱਖ-ਵੱਖ ਇਲਾਕਿਆਂ ਵਿੱਚ ਬਾਣੀ ਮਸੰਦਾਂ ਨੂੰ ਸਥਾਪਤ ਕੀਤਾ।
ਗੁਰੂ ਰਾਮਦਾਸ ਜੀ (1534 - 1581 ਈ.) :
ਗੁਰੂ ਰਾਮਦਾਸ ਜੀ ਦੀ ਬਾਣੀ ਆਦਿ ਗ੍ਰੰਥ ਵਿੱਚ 29 ਰਾਗਾਂ ਵਿੱਚ ਦਰਜ ਹੈ। ਇਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ : ਚੌਪਦੇ, ਅਸ਼ਟਪਦੀਆਂ, ਛੰਦ, ਸੋਹਲੇ, ਅੱਠਵਾਰਾਂ, ਸਲੋਕ, ਪਹਿਰੇ, ਵਣਜਾਰੇ, ਕਰਹਲੇ ਤੇ ਘੋੜੀਆਂ ਆਦਿ। ਆਪ ਜੀ ਨੇ ਗੁਰਮਤਿ ਵਿਰਸੇ ਨੂੰ ਆਪਣੀ ਬਾਣੀ ਰਚਨਾ ਦਾ ਆਧਾਰ ਬਣਾਇਆ। ਅੰਮ੍ਰਿਤਸਰ ਦੇ ਇਤਿਹਾਸਕ ਸਰੋਵਰ ਦੀ ਉਸਾਰੀ ਆਪ ਜੀ ਦੇ ਜੀਵਨ ਕਾਲ ਵਿੱਚ ਹੀ ਕੀਤੀ ਗਈ।
ਗੁਰੂ ਅਰਜਨ ਦੇਵ ਜੀ (1563 - 1606 ਈ.) :
ਆਪ ਜੀ ਨੇ ਗੁਰਮਤਿ ਵਿਚਾਰਧਾਰਾ ਦੇ ਪ੍ਰਤੀਨਿਧ ਗ੍ਰੰਥ 'ਆਦਿ ਗ੍ਰੰਥ' ਦਾ 1604 ਈ. ਵਿੱਚ ਸੰਪਾਦਨ ਕਰਕੇ ਵਿਸ਼ਵ ਨੂੰ ਇੱਕ ਅਦੁੱਤੀ ਦੈਵੀ ਗ੍ਰੰਥ ਦਿੱਤਾ। ਆਪ ਜੀ ਦੀ ਬਾਣੀ 30 ਰਾਗਾਂ ਵਿੱਚ ਦਰਜ ਹੈ। 'ਸੁਖਮਨੀ' ਆਪ ਜੀ ਦੀ ਸ਼ਾਹਕਾਰ ਰਚਨਾ ਹੈ। ਆਪ ਜੀ ਦੀਆਂ ਪ੍ਰਮੁੱਖ ਰਚਨਾਵਾਂ ਹਨ : ਬਾਰਾਮਾਂਹ, ਦਿਨਰੈਣਿ, ਬਾਵਨ ਅੱਖਰੀ, ਸੁਖਮਨੀ, ਥਿਤੀ ਤੇ ਵਾਰਾਂ। ਮੁੱਖ ਰੂਪ ਵਿੱਚ ਆਪ ਜੀ ਨੇ ਪਦਿਆਂ, ਅਸ਼ਟਪਦੀਆਂ, ਛੰਤਾਂ ਤੇ ਸਲੋਕਾਂ ਦੇ ਰੂਪ ਵਿੱਚ ਰਚਨਾ ਕੀਤੀ। ਆਪ ਜੀ ਨੇ ਗੁਰਬਾਣੀ ਪਰੰਪਰਾ ਦੁਆਰਾ ਸਥਾਪਤ ਸੰਕਲਪਾਂ ਤੇ ਵਿਚਾਰਾਂ ਨੂੰ ਆਪਣੀ ਬਾਣੀ ਸਿਰਜਣਾ ਦਾ ਆਧਾਰ ਬਣਾਇਆ।
ਭਾਈ ਗੁਰਦਾਸ :
ਆਦਿਕਾਲ ਦੇ ਬਾਣੀਕਾਰਾਂ ਤੋਂ ਇਲਾਵਾ ਗੁਰਮਤਿ ਵਿਚਾਰਧਾਰਾ ਦੇ ਉਪਾਸ਼ਕਾਂ ਵਿੱਚ ਭਾਈ ਗੁਰਦਾਸ ਜੀ ਦਾ ਨਾਮ ਅਹਿਮ ਹੈ। ਆਪ ਆਦਿ ਗ੍ਰੰਥ ਦੀ ਬੀੜ ਦੇ ਪਹਿਲੇ ਲਿਖਾਰੀ ਹਨ। ਆਪ ਜੀ ਨੇ 40 ਵਾਰਾਂ ਤੇ 556 ਕਬਿਤ ਸਵਯੈ ਰਚੇ। ਆਪ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰਮਤਿ ਸਿਧਾਂਤਾਂ ਤੇ ਵਿਚਾਰਧਾਰਾ ਦੇ ਬੁਨਿਆਦੀ ਪੱਖਾਂ ਦੀ ਵਿਆਖਿਆ ਕੀਤੀ।
ਗੁਰੂ ਤੇਗ ਬਹਾਦਰ ਜੀ (1621 - 1675 ਈ.) :
ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਸ਼ਬਦਾਂ ਤੇ ਸਲੋਕਾਂ ਵਿੱਚ ਬਾਣੀ ਦੀ ਸਿਰਜਨਾ ਕੀਤੀ। ਆਪ ਜੀ ਨੇ 59 ਸ਼ਬਦ ਤੇ 56 ਸਲੋਕ ਰਚੇ। ਆਪ ਦੇ ਸਲੋਕਾਂ ਵਿੱਚ ਕੇਂਦਰ ਸੁਰ ਵੈਰਾਗ ਤੇ ਸੰਸਾਰਕ ਨਾਸ਼ਮਾਨਤਾ ਦੀ ਹੈ।
ਗੁਰੂ ਗੋਬਿੰਦ ਸਿੰਘ ਜੀ (1666 – 1708 ਈ.) :
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹਨ। ਆਪ ਜੀ ਦੀ ਬਹੁਤ ਰਚਨਾ ਬ੍ਰਿਜ ਭਾਸ਼ਾ ਵਿੱਚ ਹੈ। ਔਰੰਗਜ਼ੇਬ ਨੂੰ ਲਿਖੀ ਰਚਨਾ 'ਜ਼ਫ਼ਰਨਾਮਾ' ਫ਼ਾਰਸੀ ਭਾਸ਼ਾ ਵਿੱਚ ਹੈ। 'ਚੰਡੀ ਦੀ ਵਾਰ` ਦੀ ਰਚਨਾ ਕਰਕੇ ਆਪ ਜੀ ਨੇ ਬੀਰ ਰਸੀ ਕਾਵਿ-ਪਰੰਪਰਾ ਨੂੰ ਸਿਖਰ ਪ੍ਰਦਾਨ ਕੀਤੀ। ਖਾਲਸਾ ਪੰਥ ਦੀ ਸਿਰਜਨਾ ਕਰਕੇ ਆਪ ਜੀ ਨੇ ਪੀੜਤ ਲੋਕਾਈ ਵਿੱਚ ਨਵਾਂ ਜਜ਼ਬਾ ਭਰਿਆ।
ਸੂਫ਼ੀ ਕਾਵਿ-ਧਾਰਾ
ਸੂਫ਼ੀ ਕਾਵਿ-ਧਾਰਾ ਮੱਧਕਾਲੀਨ ਪੰਜਾਬੀ ਸਾਹਿਤ ਦੀ ਇੱਕ ਪ੍ਰਮੁੱਖ ਕਾਵਿ ਧਾਰਾ ਹੈ। ਪੰਜਾਬੀ ਸੂਫ਼ੀ ਕਾਵਿ-ਧਾਰਾ ਦਾ ਮੁੱਢ ਬਾਬਾ ਸ਼ੇਖ ਫ਼ਰੀਦ ਦੀ ਰਚਨਾ ਨਾਲ ਬੱਝਦਾ ਹੈ ਜਿਸ ਦਾ ਸਮਾਂ ਬਾਰ੍ਹਵੀਂ ਸਦੀ ਮੰਨਿਆ ਗਿਆ ਹੈ। ਬਾਬਾ ਫ਼ਰੀਦ ਤੋਂ ਬਾਅਦ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਆਦਿ ਸੂਫ਼ੀ ਕਵੀਆਂ ਨੇ ਸੂਫ਼ੀ ਕਾਵਿ-ਧਾਰਾ ਨੂੰ ਸਿਖਰ 'ਤੇ ਪਹੁੰਚਾਇਆ। ਸੂਫ਼ੀਵਾਦ ਦੇ ਨਿਕਾਸ ਬਾਰੇ ਅਨੇਕਾਂ ਮਤ ਪ੍ਰਚਲਿਤ ਹਨ। ਕੁਝ ਵਿਦਵਾਨ ਸੂਫੀਮਤ ਨੂੰ ਇਸਲਾਮ ਦੇ ਅੰਦਰੋਂ ਉਪਜੀ ਅਧਿਆਤਮਕ ਲਹਿਰ ਮੰਨਦੇ ਹਨ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਇਸਲਾਮ ਉੱਪਰ ਯੂਨਾਨੀ ਦਰਸ਼ਨ, ਈਸਾਈ ਮਤ ਤੇ ਬੁੱਧ ਮਤ ਦੇ ਪ੍ਰਭਾਵ ਵਜੋਂ ਸੂਫ਼ੀਮਤ ਦਾ ਨਿਕਾਸ ਹੋਇਆ। ਸੂਫ਼ੀ ਵਿਚਾਰਧਾਰਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਸ਼ੁਰੂ ਤੋਂ ਅਖੀਰ ਤੱਕ ਇਸਲਾਮ ਦੇ ਮੂਲ ਸਿਧਾਂਤਾਂ ਨਾਲ ਜੁੜੀ ਰਹਿੰਦੀ ਹੈ। ਸੂਫ਼ੀ ਮਤ ਨੇ ਇਸਲਾਮ ਦੇ ਬਾਹਰਮੁਖੀ ਕਰਮਕਾਂਡਾਂ ਦੀ ਅੰਦਰੂਨੀ ਸ਼ੁੱਧਤਾ 'ਤੇ ਜ਼ੋਰ ਦਿੱਤਾ। ਪੰਜਾਬੀ ਸੂਫ਼ੀ ਕਵੀਆਂ ਨੇ ਇਸ਼ਕ ਮਜਾਜ਼ੀ ਦੀ ਥਾਂ ਇਸ਼ਕ ਹਕੀਕੀ 'ਤੇ ਜ਼ੋਰ ਦਿੱਤਾ। ਸੂਫ਼ੀਆਂ ਨੇ ਸ਼ਰ੍ਹਾ ਦੇ ਬਾਹਰੀ ਭੇਖਾਂ ਦੀ ਸੱਚੇ ਇਸ਼ਕ ਉੱਤੇ ਜ਼ੋਰ ਦਿੱਤਾ। ਸੂਫ਼ੀਮਤ ਇਸਲਾਮ ਦੇ ਕੇਂਦਰੀ ਸਿਧਾਂਤ 'ਤੋਹੀਦ' ਭਾਵ ‘ਖੁਦਾ ਦੀ ਏਕਤਾ' ਨਾਲ ਗਹਿਰੀ ਤਰ੍ਹਾਂ ਜੁੜਿਆ ਹੋਇਆ ਹੈ। ਪੰਜਾਬ ਵਿੱਚ ਸੂਫ਼ੀਮਤ ਦਾ ਪ੍ਰਵੇਸ਼ ਮੁਸਲਮਾਨ ਹਮਲਾਵਰਾਂ ਦੇ ਨਾਲ ਹੋਇਆ ਮੰਨਿਆ ਜਾਂਦਾ ਹੈ। ਪੰਜਾਬ ਦਾ ਇਸਲਾਮ ਨਾਲ ਪਹਿਲਾ ਸੰਪਰਕ 712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਦੇ ਹਮਲੇ ਨਾਲ ਹੋਇਆ। ਇਸ ਤੋਂ ਬਾਅਦ ਮਹਿਮੂਦ ਗਜ਼ਨਵੀ ਤੇ ਫਿਰ ਉਸ ਦੇ ਪੁੱਤਰ ਮਾਸੂਦ ਨੇ ਪੰਜਾਬ 'ਤੇ ਹਮਲਾ ਕੀਤਾ। ਇਨ੍ਹਾਂ ਰਾਜਸੀ ਹਮਲਿਆਂ ਨਾਲ ਸੂਫ਼ੀਆਂ ਦਾ ਪੰਜਾਬ ਵਿੱਚ ਪ੍ਰਵੇਸ਼ ਸ਼ੁਰੂ ਹੋਇਆ।
ਪੰਜਾਬੀ ਵਿੱਚ ਸੂਫ਼ੀ ਕਵਿਤਾ ਦਾ ਆਰੰਭ ਬਾਬਾ ਸ਼ੇਖ ਫ਼ਰੀਦ (1168 - 1273 ਈ.) ਤੋਂ ਮੰਨਿਆ ਜਾਂਦਾ ਹੈ। ਉਹ ਰਚਨਾ ਨੂੰ ਸੰਗੀਤਕਤਾ ਪ੍ਰਦਾਨ ਕਰਦਾ ਹੈ। ਸ਼ੇਖ ਫ਼ਰੀਦ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ। ਪੰਜਾਬੀ ਸਾਹਿਤ ਦੇ ਇਤਿਹਾਸਕਾਰ ਬਾਬਾ ਸ਼ੇਖ ਫ਼ਰੀਦ ਨੂੰ ਆਦਿ ਕਾਲੀਨ ਪੰਜਾਬੀ ਸਾਹਿਤ
ਦੇ ਅੰਤਰਗਤ ਰਖਦੇ ਵਿਚਾਰਦੇ ਹਨ। ਬਾਬਾ ਸ਼ੇਖ ਫ਼ਰੀਦ ਤੋਂ ਬਾਅਦ ਜਿਹੜੇ ਮੁੱਖ ਸੂਫ਼ੀ ਕਵੀਆਂ ਨੇ ਸੂਫ਼ੀ ਕਾਵਿ-ਧਾਰਾ ਨੂੰ ਵਿਕਸਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਉਹ ਇਸ ਤਰ੍ਹਾਂ ਹਨ :
ਸ਼ਾਹ ਹੁਸੈਨ (1539-1599 ਈ.) :
ਬਾਬਾ ਸ਼ੇਖ਼ ਫ਼ਰੀਦ ਤੋਂ ਬਾਅਦ ਜਿਸ ਸੂਫ਼ੀ ਕਵੀ ਦੀ ਰਚਨਾ ਪ੍ਰਾਪਤ ਹੁੰਦੀ ਹੈ ਉਹ ਸ਼ਾਹ ਹੁਸੈਨ ਹੈ। ਸ਼ਾਹ ਹੁਸੈਨ ਦੀ ਵਧੇਰੇ ਰਚਨਾ ਕਾਫ਼ੀਆਂ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਸ਼ਾਹ ਹੁਸੈਨ ਦਾ ਸੰਬੰਧ ਸੂਫ਼ੀਆਂ ਦੇ 'ਮਲਾਮਤੀ ਸੰਪ੍ਰਦਾਇ’ ਨਾਲ ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਵਿੱਚ ਬਿਰਹਾ ਦਾ ਰੰਗ ਉਘੜਵੇਂ ਰੂਪ ਵਿੱਚ ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਵਿੱਚ ਇਸ਼ਕ ਵਿਦਰੋਹ ਦਾ ਰੂਪ ਵੀ ਧਾਰਦਾ ਹੈ। ਸ਼ਾਹ ਹੁਸੈਨ ਦੀਆਂ ਕਾਫ਼ੀਆਂ ਪਿਆਰ ਤੇ ਵੈਰਾਗ ਦੇ ਤੀਬਰ ਭਾਵ ਨੂੰ ਪ੍ਰਗਟ ਕਰਦੀਆਂ ਹਨ। ਉਸ ਵਿੱਚ ਪ੍ਰਭੂ ਵਿੱਚ ਲੀਨ ਹੋਣ ਦੀ ਤੀਬਰ ਇੱਛਾ ਹੈ। ਉਹ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਪੰਜਾਬੀ ਜਨ ਜੀਵਨ ਤੇ ਸੱਭਿਆਚਾਰ 'ਚੋਂ ਪ੍ਰਤੀਕ ਲੈਂਦਾ ਹੈ।
ਸੁਲਤਾਨ ਬਾਹੂ (1631-1691 ਈ.):
ਸ਼ਾਹ ਹੁਸੈਨ ਤੋਂ ਬਾਅਦ ਸੁਲਤਾਨ ਬਾਹੂ ਦਾ ਸੂਫ਼ੀ ਕਾਵਿ-ਧਾਰਾ ਵਿੱਚ ਅਹਿਮ ਸਥਾਨ ਹੈ। ਬਾਹੂ ਨੇ ਆਪਣੀ ਅਧਿਆਤਮਕ ਸਿੱਖਿਆ ਹਬੀਬਉਲਾ ਕਾਦਰੀ ਅਤੇ ਸਯਦ ਅਬਦੁਲ ਰਹਿਮਾਨ ਤੋਂ ਪ੍ਰਾਪਤ ਕੀਤੀ । ਬਾਹੂ ਅਰਬੀ ਫ਼ਾਰਸੀ ਦੇ ਵਿਦਵਾਨ ਸਨ। ਪੰਜਾਬੀ ਵਿੱਚ ਇਨ੍ਹਾਂ ਦੇ ਰਚੇ ਹੋਏ ਦੋਹੜੇ ਮਿਲਦੇ ਹਨ। ਦਵਈਏ ਛੰਦ ਵਿੱਚ ਰਚੇ ਦੋਹੜਿਆਂ ਵਿੱਚ ਤੁਕ ਦੇ ਅੰਤ ਤੇ 'ਹੂ' ਸ਼ਬਦ ਵਰਤਿਆ ਗਿਆ ਹੈ। ਇਹ 'ਹੂ ਸ਼ਬਦ ਉਸ ਦੀ ਰਚਨਾ ਨੂੰ ਸੰਗੀਤਕਤਾ ਪ੍ਰਦਾਨ ਕਰਦਾ ਹੈ। ਬਾਹੂ ਅਨੁਸਾਰ ਇਸ਼ਕ ਤੇ ਇਲਮ ਦਾ ਕੋਈ ਮੇਲ ਨਹੀਂ। ਉਸ ਅਨੁਸਾਰ ਇਸ਼ਕ ਦੀ ਨਮਾਜ਼ ਵੱਖਰੀ ਹੈ। ਉਸ ਅਨੁਸਾਰ ਭੇਦ-ਭਾਵ ਸਿਖਾਉਣ ਵਾਲਾ ਇਲਮ ਸਾਨੂੰ ਅਸਲੇ ਤੋਂ ਕੋਹਾਂ ਦੂਰ ਲੈ ਜਾਂਦਾ ਹੈ।
ਪੇ ਪੜ੍ਹ-ਪੜ੍ਹ ਇਲਮ ਹਜ਼ਾਰ ਕਿਤਾਬਾਂ
ਆਲਮ ਹੋਏ ਸਾਰੂ ਹੂੰ।
ਇਕ ਤਰਫ਼ ਇਸ਼ਕ ਦਾ ਪੜ੍ਹ ਨਾ ਜਾਣਨ,
ਭੁਲੇ ਫਿਰਨ ਬਿਹਾਰੇ ਹੂੰ।
ਸ਼ਾਹ ਸ਼ਰਫ਼ ਬਟਾਲਵੀ (1640-1724 ਈ.):
ਸ਼ਾਹ ਸ਼ਰਫ਼ ਬਟਾਲਵੀ ਦਾ ਜਨਮ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਹੋਇਆ। ਆਪ ਨੇ ਸ਼ੇਖ ਮੁਹੰਮਦ ਫ਼ਾਜ਼ਿਲ ਕਾਦਰੀ ਤੋਂ ਅਧਿਆਤਮਕ ਸਿੱਖਿਆ ਪ੍ਰਾਪਤ ਕੀਤੀ। ਉਸ ਦੀ ਰਚਨਾ ਦੋਹੜਿਆਂ ਤੇ ਕਾਫ਼ੀਆਂ ਦੇ ਰੂਪ ਵਿੱਚ ਮਿਲਦੀ ਹੈ। ਉਸ ਦੇ ਕਲਾਮ ਵਿੱਚ ਪ੍ਰੇਮ, ਬਿਰਹੋਂ ਤੇ ਨੈਤਿਕਤਾ ਕੇਂਦਰੀ ਭਾਵ-ਸਰੋਕਾਰ ਬਣਦੇ ਹਨ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਅਖੌਤਾਂ ਤੇ ਮੁਹਾਵਰਿਆਂ ਦਾ ਬਹੁਤ ਪ੍ਰਯੋਗ ਕੀਤਾ।
ਬੁੱਲ੍ਹੇ ਸ਼ਾਹ (1680-1758 ਈ.) :
ਬੁੱਲ੍ਹੇ ਸ਼ਾਹ ਦੀ ਰਚਨਾ ਨਾਲ ਸੂਫ਼ੀ ਕਾਵਿ-ਧਾਰਾ ਆਪਣੇ ਸਿਖਰ 'ਤੇ ਪੁੱਜਦੀ ਹੈ। ਉਸ ਦਾ ਸੰਬੰਧ ਕਾਦਰੀ ਸਿਲਸਿਲੇ ਨਾਲ ਸੀ। ਸ਼ਾਹ ਇਨਾਇਤ ਸ਼ਾਹ ਨੂੰ ਉਸ ਨੇ ਗੁਰੂ ਧਾਰਿਆ। ਉਸ ਦੇ ਮਰਨ ਪਿੱਛੋਂ ਬੁੱਲ੍ਹੇ ਸ਼ਾਹ ਉਸ ਦੀ ਗੱਦੀ 'ਤੇ ਬੈਠਿਆ। ਬੁੱਲ੍ਹੇ ਸ਼ਾਹ ਨੇ 156 ਕਾਫ਼ੀਆਂ, 3 ਸੀਹਰਫੀਆਂ, 40 ਗੰਢਾਂ, 49 ਦੋਹੜੇ, ਇੱਕ ਬਾਰਾਮਾਹ ਤੇ ਇੱਕ ਅਠਵਾਰਾਂ ਵਿੱਚ ਰਚਨਾ ਕੀਤੀ। ਬੁੱਲ੍ਹੇ ਸ਼ਾਹ ਨੇ ਆਪਣੀ ਰਚਨਾ ਰਾਹੀਂ ਧਰਮ ਦੇ ਸੰਸਥਾਗਤ ਸਰੂਪ ਦਾ ਡਟ ਕੇ ਵਿਰੋਧ ਕੀਤਾ।
ਬੁੱਲ੍ਹੇ ਸ਼ਾਹ ਨੇ ਸ਼ਰ੍ਹਾ ਦੀ ਬਜਾਏ ਇਸ਼ਕ ਨੂੰ ਉਚੇਰਾ ਦਰਜਾ ਦਿੱਤਾ। ਉਸ ਨੇ ਬਾਹਰੀ ਕਰਮਕਾਂਡਾਂ ਦੀ ਥਾਂ ਮਨੁੱਖ ਨੂੰ ਅੰਦਰੋਂ ਸ਼ੁੱਧ ਹੋਣ ਦੀ ਸਿੱਖਿਆ ਦਿੱਤੀ। ਉਸ ਦੀਆਂ ਕਾਫ਼ੀਆਂ ਵਿੱਚ ਬਿਰਹੋਂ ਕੁਠੀ ਆਤਮਾ ਦਾ ਵੀ ਖੂਬਸੂਰਤ ਚਿਤਰਣ ਹੋਇਆ ਹੈ। ਬੁੱਲ੍ਹੇ ਸ਼ਾਹ ਨੇ ਨਿਰੋਲ ਕਿਤਾਬੀ ਗਿਆਨ ਦਾ ਨਿਖੇਧ ਕੀਤਾ। ਉਸ ਨੇ ਆਪਣੀ ਰਚਨਾ ਵਿੱਚ ਸਮਕਾਲੀ ਅਵਸਥਾ ਦਾ ਵੀ ਚਿਤਰਨ ਕੀਤਾ।
ਬੁੱਲ੍ਹੇ ਸ਼ਾਹ ਤੋਂ ਇਲਾਵਾ ਅਲੀ ਹੈਦਰ, ਖੁਆਜਾ ਫ਼ਰਦ ਫ਼ਕੀਰ ਤੇ ਵਜੀਦ ਆਦਿ ਸੂਫ਼ੀ ਕਵੀਆਂ ਨੇ ਸੂਫ਼ੀ ਕਾਵਿ-ਧਾਰਾ ਦੇ ਇਤਿਹਾਸਕ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ।
ਆਧੁਨਿਕ ਪੰਜਾਬੀ ਕਵਿਤਾ
ਆਧੁਨਿਕ ਪੰਜਾਬੀ ਸਾਹਿਤ ਦਾ ਮੱਧਕਾਲੀ ਪੰਜਾਬੀ ਸਾਹਿਤ ਤੋਂ ਕਾਲਿਕ ਨਿਖੇੜਾ 1850 ਤੋਂ ਮੰਨਿਆ ਜਾਂਦਾ ਹੈ ਜਦ ਅੰਗਰੇਜ਼ਾਂ ਨੇ ਪੰਜਾਬ 'ਤੇ ਆਪਣਾ ਰਾਜ ਸਥਾਪਤ ਕਰ ਲਿਆ ਸੀ। 1850 ਤੋਂ 1900 ਈ. ਤੱਕ ਸਮਾਂ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਰੂਪਾਂਤਰਨ ਕਾਲ ਅਖਵਾਉਂਦਾ ਹੈ। ਇਸ ਦੌਰ ਵਿਚਲੀਆਂ ਰਾਜਨੀਤਿਕ ਤੇ ਸੱਭਿਆਚਾਰਕ ਘਟਨਾਵਾਂ ਆਧੁਨਿਕ ਪੰਜਾਬੀ ਸਾਹਿਤ ਦੇ ਮੁੱਢ ਲਈ ਸਟੇਜ ਤਿਆਰ ਕਰਦੀਆਂ ਹਨ। ਪ੍ਰੋ. ਸੁਤਿੰਦਰ ਸਿੰਘ ਨੂਰ 'ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦੇ ਕਰਤਾ ਸ਼ਾਹ ਮੁਹੰਮਦ ਨੂੰ ਪਹਿਲਾ ਆਧੁਨਿਕ ਕਵੀ ਮੰਨਦੇ ਹਨ। ਪਰ ਪ੍ਰਚਲਤ ਤੇ ਭਾਰੂ ਮੱਤ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਕਵੀ ਮੰਨਦੇ ਹਨ। 1850 ਤੋਂ ਬਾਦ ਪੰਜਾਬੀ ਕਵਿਤਾ ਹੌਲੀ-ਹੌਲੀ ਰੂਪਾਂਤਰਨ 'ਚੋਂ ਗੁਜ਼ਰਦੀ ਹੋਈ ਨਵਾਂ ਰੂਪ ਗ੍ਰਹਿਣ ਕਰਦੀ ਹੈ। ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਦੌਰ 1901 ਤੋਂ 1935 ਤੱਕ ਮੰਨਿਆ ਜਾ ਸਕਦਾ ਹੈ। ਇਸ ਆਰੰਭਲੇ ਦੌਰ ਦੀ ਕਵਿਤਾ ਵਿੱਚ ਮੱਧਕਾਲੀਨ ਤੇ ਆਧੁਨਿਕਤਾ ਦੋਹਾਂ ਦੇ ਅੰਸ਼ ਮਿਲਦੇ ਹਨ। ਪਹਿਲੇ ਦੌਰ ਦੀ ਕਵਿਤਾ ਭਾਵੇਂ ਪੂਰੀ ਤਰ੍ਹਾਂ ਮੱਧਕਾਲੀ ਚੇਤਨਾ ਤੋਂ ਮੁਕਤ ਨਹੀਂ ਹੁੰਦੀ ਪਰ ਫਿਰ ਵੀ ਇਹ ਨਵਾਂ ਮੁਹਾਂਦਰਾ ਗ੍ਰਹਿਣ ਕਰਦੀ ਹੈ। ਇਸ ਦੌਰ ਦੀ ਕਵਿਤਾ ਵਿੱਚ ਸੁਧਾਰਵਾਦੀ ਪ੍ਰਵਿਰਤੀ ਭਾਰੂ ਰਹਿੰਦੀ ਹੈ। ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਕਵੀ ਹੋਏ। ਭਾਈ ਵੀਰ ਸਿੰਘ ਨੂੰ 'ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਹੋਣ ਦਾ ਮਾਣ ਹਾਸਲ ਹੈ। ਭਾਈ ਵੀਰ ਸਿੰਘ ਨੇ ਕਵਿਤਾ ਤੋਂ ਨਾਵਲ, ਨਾਟਕ, ਨਿਬੰਧ ਅਤੇ ਮਹਾਂਕਾਵਿ ਰੂਪਾਕਾਰ ਵਿੱਚ ਵੀ ਸਿਰਜਨਾ ਕੀਤੀ। ਭਾਈ ਵੀਰ ਸਿੰਘ ਦੀਆਂ ਕੁਝ ਮੁਖ ਕਾਵਿ-ਪੁਸਤਕਾਂ ਹਨ : 'ਲਹਿਰਾਂ ਦੇ ਹਾਰ`, 'ਮਟਕ ਹੁਲਾਰੇ', 'ਬਿਜਲੀਆਂ ਦੇ ਹਾਰ’, ‘ਪ੍ਰੀਤ ਵੀਣਾ', 'ਕੰਬਦੀ ਕਲਾਈ', 'ਮੇਰੇ ਸਾਈਆਂ ਜੀਓ ਆਦਿ। ਭਾਈ ਵੀਰ ਸਿੰਘ ਦਾ ਮਨਭਾਉਂਦਾ ਵਿਸ਼ਾ ਕੁਦਰਤ ਦਾ ਖੇੜਾ ਰਿਹਾ। ਉਸ ਨੇ ਗੁਰਮਤਿ ਸਿਧਾਂਤਾਂ ਦੀ ਆਧੁਨਿਕ ਕਾਵਿ-ਰੂਪ ਵਿੱਚ ਪੁਨਰ-ਸਿਰਜਨਾ ਕੀਤੀ।
ਭਾਈ ਵੀਰ ਸਿੰਘ ਤੋਂ ਬਾਅਦ ਦੂਜਾ ਵੱਡਾ ਕਵੀ ਪ੍ਰੋ. ਪੂਰਨ ਸਿੰਘ ਹੈ ਜਿਸ ਨੇ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰੋ. ਪੂਰਨ ਸਿੰਘ ਪਹਿਲਾ ਪੰਜਾਬੀ ਕਵੀ ਹੈ ਜਿਸ ਨੇ ਖੁੱਲ੍ਹੀ ਕਵਿਤਾ ਲਿਖਣ ਦੀ ਪਿਰਤ ਪਾਈ। ਉਸ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਜੀਵੰਤ ਚਿਤਰਨ ਕੀਤਾ। 'ਖੁੱਲ੍ਹੇ ਰੰਗ’, ‘ਖੁੱਲ੍ਹੇ ਘੁੰਡ' ਤੇ 'ਖੁੱਲ੍ਹੇ ਅਸਮਾਨੀ ਰੰਗ ਉਸ ਦੀਆਂ ਮੁਖ ਕਾਵਿ-ਪੁਸਤਕਾਂ ਹਨ। ਧਨੀ ਰਾਮ ਚਾਤ੍ਰਿਕ ਵੀ ਪਹਿਲੇ ਦੌਰ ਦਾ ਇੱਕ ਅਹਿਮ ਕਵੀ ਹੈ ਜਿਸ ਨੇ ਠੇਠ ਪੰਜਾਬੀ ਬੋਲੀ ਵਿੱਚ ਪੰਜਾਬ ਤੇ ਪੰਜਾਬੀਅਤ ਨੂੰ ਪੂਰੀ ਕਲਾਤਮਕਤਾ ਨਾਲ ਚਿਤਰਿਆ। ਉਸ ਨੇ ਸਮਕਾਲੀ ਜੀਵਨ ਯਥਾਰਥ ਦੇ ਖੂਬਸੂਰਤ ਚਿੱਤਰ ਉਲੀਕੇ। 'ਚੰਦਨਵਾੜੀ', 'ਕੇਸਰ ਕਿਆਰੀ, 'ਨਵਾਂ ਜਹਾਨ' ਅਤੇ 'ਸੂਫ਼ੀਖਾਨਾ' ਉਸ ਦੀਆਂ ਮੁਖ ਕਾਵਿ ਪੁਸਤਕਾਂ ਹਨ। ਧਨੀ ਰਾਮ ਚਾਤ੍ਰਿਕ ਤੋਂ ਇਲਾਵਾ ਲਾਲਾ ਕਿਰਪਾ ਸਾਗਰ, ਡਾ. ਮੋਹਨ ਸਿੰਘ ਦੀਵਾਨਾ ਤੇ ਡਾ. ਦੀਵਾਨ ਸਿੰਘ ਕਾਲੇਪਾਣੀ ਇਸ ਦੌਰ ਦੇ ਹੋਰ ਅਹਿਮ ਕਵੀ ਹਨ।
ਆਧੁਨਿਕ ਪੰਜਾਬੀ ਕਵਿਤਾ ਦਾ ਅਗਲਾ ਵਿਕਾਸ ਪੜਾਅ 1935-1960 ਈ. ਤੱਕ ਦਾ ਹੈ ਜਿਸ ਵਿੱਚ ਪ੍ਰਗਤੀਵਾਦੀ ਕਾਵਿ-ਧਾਰਾ ਦੀ ਪਿੱਠਭੂਮੀ ਵਿੱਚ ਮਾਰਕਸਵਾਦੀ ਫ਼ਲਸਫ਼ਾ ਕਾਰਜਸ਼ੀਲ ਸੀ। ਸ਼੍ਰੇਣੀ ਸਮਾਜ, ਸ਼੍ਰੇਣੀ ਸੰਘਰਸ਼, ਇਨਕਲਾਬ ਤੇ ਮਾਨਵ ਮੁਕਤੀ ਇਸ ਦੇ ਕੇਂਦਰੀ ਸੰਕਲਪ ਬਣੇ। ਇਸ ਕਵਿਤਾ ਦੇ ਮੋਢੀ ਕਵੀ ਪ੍ਰੋ. ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ
ਹੋਏ। ਪ੍ਰੋ. ਮੋਹਨ ਸਿੰਘ ਨੇ 'ਸਾਵੇ ਪੱਤਰ', 'ਅਧਵਾਟੇ', 'ਕੱਚ ਸੱਚ', 'ਵੱਡਾ ਵੇਲਾ', 'ਜੰਦਰੇ', 'ਜੈਮੀਰ', 'ਅਵਾਜ਼ਾਂ ਤੇ ਬੂਹੇ ਆਦਿ ਕਾਵਿ-ਪੁਸਤਕਾਂ ਦੀ ਰਚਨਾ ਕੀਤੀ। ਉਸ ਦੀ ਕਵਿਤਾ ਪ੍ਰਗਤੀਵਾਦੀ ਵਿਚਾਰਧਾਰਾ ਤੇ ਰੁਮਾਂਟਿਕ ਰੰਗ ਦੋਹਾਂ ਦੀ ਪ੍ਰਧਾਨਤਾ ਹੈ। ਉਸ ਦੀ ਕਵਿਤਾ ਸਵੈ ਤੋਂ ਸਮੂਹ ਤੱਕ ਫੈਲਦੀ ਹੈ। ਪ੍ਰੋ. ਮੋਹਨ ਸਿੰਘ ਤੋਂ ਇਲਾਵਾ ਅੰਮ੍ਰਿਤਾ ਪ੍ਰੀਤਮ ਵੀ ਇਸ ਦੌਰ ਦੀ ਅਹਿਮ ਕਵਿਤਰੀ ਹੈ। ਸ਼ੁਰੂ ਵਿੱਚ ਉਸ ਦੀ ਕਵਿਤਾ ਨਿੱਜੀ ਪੀੜਾ ਨੂੰ ਉਪਭਾਵਕ ਪੱਧਰ ਤੇ ਪੇਸ਼ ਕਰਦੀ ਨਜ਼ਰ ਆਉਂਦੀ ਹੈ। ਬਾਦ ਵਿੱਚ ਉਹ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜ ਕੇ ਰਚਨਾ ਕਰਦੀ ਹੈ। ਨਾਰੀਵਾਦੀ ਸੰਵੇਦਨਾ ਨੂੰ ਸ਼ਕਤੀਸ਼ਾਲੀ ਰੂਪ ਵਿੱਚ ਉਭਾਰਨ ਵਾਲੀ ਉਹ ਪਹਿਲੀ ਨਾਰੀ ਕਵਿਤਰੀ ਹੈ। 'ਅੰਮ੍ਰਿਤ ਲਹਿਰਾਂ', 'ਜੀਉਂਦਾ ਜੀਵਨ', 'ਓ ਗੀਤਾਂ ਵਾਲਿਆ', ‘ਬੱਦਲਾਂ ਦੇ ਪੱਲੇ ਵਿੱਚ', 'ਸੰਝ ਦੀ ਲਾਲੀ', 'ਲੋਕ ਪੀੜ', 'ਪੱਥਰ ਗੀਟੇ', 'ਸੁਨੇਹੜੇ', 'ਕਾਗਜ਼ ਤੇ ਕੈਨਵਸ ਉਸ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਹਨ। ਬਾਵਾ ਬਲਵੰਤ ਨੇ ਆਪਣੇ ਕਾਵਿ-ਸੰਗ੍ਰਹਿ 'ਬੰਦਰਗਾਹ', 'ਸੁਗੰਧ ਸਮੀਰ', 'ਮਹਾਂਨਾਚ' ਤੇ 'ਅਮਰ ਗੀਤ' ਰਾਹੀਂ ਪ੍ਰਗਤੀਵਾਦੀ ਕਵਿਤਾ ਨੂੰ ਸਿਖਰ ਪ੍ਰਦਾਨ ਕੀਤੀ। ਉਸ ਨੇ ਪ੍ਰਗਤੀਵਾਦੀ ਵਿਚਾਰਧਾਰਾ ਦੇ ਸਿਧਾਂਤਕ ਤੇ ਵਿਹਾਰਕ ਪੱਖਾਂ ਨੂੰ ਕਲਾਤਮਕਤਾ ਸਹਿਤ ਪੇਸ਼ ਕੀਤਾ। ਬਾਬਾ ਬਲਵੰਤ ਤੋਂ ਇਲਾਵਾ ਇਸ ਦੌਰ ਵਿੱਚ ਪ੍ਰੀਤਮ ਸਿੰਘ ਸਫ਼ੀਰ, ਹਰਿੰਦਰ ਸਿੰਘ ਰੂਪ, ਅਵਤਾਰ ਸਿੰਘ ਆਜ਼ਾਦ, ਪਿਆਰਾ ਸਿੰਘ ਸਹਿਰਾਈ ਆਦਿ ਇਸ ਦੌਰ ਦੇ ਹੋਰ ਮਹੱਤਵਪੂਰਨ ਕਵੀ ਹਨ। 1947 ਵਿੱਚ ਅਜ਼ਾਦੀ ਪ੍ਰਾਪਤੀ ਤੋਂ ਬਾਅਦ ਪ੍ਰਗਤੀਵਾਦੀ ਕਾਵਿ-ਧਾਰਾ ਵਿੱਚ ਦੁਹਰਾਓ ਵਧ ਗਿਆ ਤੇ ਹੌਲੀ-ਹੌਲੀ ਹੋਰ ਕਾਵਿ-ਧਾਰਾਵਾਂ ਸਾਹਮਣੇ ਆਉਣ ਲੱਗੀਆਂ।
ਆਧੁਨਿਕ ਪੰਜਾਬੀ ਕਵਿਤਾ ਦਾ ਤੀਸਰਾ ਦੌਰ 1960 ਤੋਂ ਬਾਅਦ ਵਾਲਾ ਹੈ, ਜਦ ਸੁਹਜਵਾਦੀ ਕਾਵਿ ਧਾਰਾ, ਪ੍ਰਯੋਗਵਾਦੀ ਕਾਵਿ ਧਾਰਾ ਤੇ ਜੁਝਾਰਵਾਦੀ ਕਾਵਿ ਧਾਰਾ ਸਾਹਮਣੇ ਆਉਂਦੀਆਂ ਹਨ। ਕਾਵਿ ਸਿਰਜਣਾ ਪੱਖੋਂ ਵੰਨ-ਸੁਵੰਨਤਾ ਦਾ ਦੌਰ ਹੈ। ਇਹ ਉਹ ਦੌਰ ਹੈ ਜਦ ਅੰਤਰ-ਰਾਸ਼ਟਰੀ ਪੱਧਰ ਤੇ ਤੀਸਰੇ ਸੰਸਾਰ ਦੇ ਮੁਲਕ ਆਪੋ ਆਪਣੇ ਯਥਾਰਥ ਨਾਲ ਉਭਰਦੇ ਹਨ। ਭਾਰਤ ਵਿੱਚ ਅਜ਼ਾਦੀ ਦੇ 20 ਸਾਲ ਦਾ ਮਾਹੌਲ ਸੁਪਨੇ ਦੀ ਪੂਰਤੀ ਦੀ ਥਾਂ ਅਸੰਤੁਸ਼ਟਤਾ ਤੇ ਮੋਹ ਭੰਗ ਨੂੰ ਜਨਮ ਦਿੰਦਾ ਹੈ। ਡਾ. ਹਰਿਭਜਨ ਸਿੰਘ, ਸ.ਸ. ਮੀਸ਼ਾ, ਜਸਵੰਤ ਸਿੰਘ ਨੇਕੀ, ਸ਼ਿਵ ਕੁਮਾਰ ਬਟਾਲਵੀ, ਤਾਰਾ ਸਿੰਘ ਆਦਿ ਕਵੀਆਂ ਦੀ ਕਵਿਤਾ ਨੂੰ ਸੁਹਜਵਾਦੀ ਪੰਜਾਬੀ ਕਵਿਤਾ ਕਹਿ ਲਿਆ ਜਾਂਦਾ ਹੈ ਜੋ ਸਮੂਹ ਦੀ ਬਜਾਏ ਵਿਅਕਤੀ ਕੇਂਦਰਿਤ ਸੀ। ਡਾ. ਹਰਿਭਜਨ ਸਿੰਘ ਨੇ ਆਧੁਨਿਕ ਪੂੰਜੀਵਾਦੀ ਦੌਰ ਦੇ ਲਘੂ ਮਨੁੱਖ ਦੇ ਦੁਖਾਂਤਕ ਪਹਿਲੂਆਂ ਤੇ ਸੰਕਟਾਂ ਨੂੰ ਬਾਰੀਕੀ ਨਾਲ ਚਿਤਰਿਆ। 'ਲਾਸਾਂ', 'ਅਧਰੈਣੀ', 'ਨਾ ਧੁੱਪੇ ਨਾ ਛਾਵੇਂ", 'ਸੜਕ ਦੇ ਸਫੇ ਤੇ', 'ਟੁੱਕੀਆਂ ਜੀਭਾਂ ਵਾਲੇ', 'ਮੱਥਾ ਦੀਵੇ ਵਾਲਾ' ਆਦਿ ਉਸ ਦੀਆਂ ਮੁਖ ਕਾਵਿ-ਪੁਸਤਕਾਂ ਹਨ। ਜਸਵੰਤ ਸਿੰਘ ਨੇਕੀ ਨੇ ਆਪਣੀਆਂ ਕਾਵਿ-ਪੁਸਤਕਾਂ 'ਇਹ ਮੇਰੇ ਸੰਸੇ ਇਹ ਮੇਰੇ ਗੀਤ', 'ਕਰੁਣਾ ਦੀ ਛੋਹ ਤੋਂ ਮਗਰੋਂ ਆਦਿ ਕਾਵਿ-ਪੁਸਤਕਾਂ ਰਾਹੀਂ ਦਾਰਸ਼ਨਿਕ ਤੇ ਮਨੋਵਿਗਿਆਨਕ ਛੋਹਾਂ ਵਾਲੀ ਕਵਿਤਾ ਲਿਖੀ। ਸ.ਸ. ਮੀਸ਼ਾ ਨੇ 'ਚੁਰਸਤਾ', ਦਸਤਕ', 'ਕੱਚ ਦੇ ਵਸਤਰ ਆਦਿ ਪੁਸਤਕਾਂ ਰਾਹੀਂ ਆਧੁਨਿਕ ਮੱਧ ਸ਼੍ਰੇਣਿਕ ਮਨੁੱਖ ਦੇ ਦੰਭਾਂ, ਦਵੰਦਾਂ ਨੂੰ ਵਿਅੰਗ ਨਾਲ ਚਿਤਰਿਆ। ਸ਼ਿਵ ਕੁਮਾਰ ਬਟਾਲਵੀ ਇਸ ਦੌਰ ਦਾ ਸਭ ਤੋਂ ਮਕਬੂਲ ਸ਼ਾਇਰ ਹੈ। ਉਸ ਨੇ ਅਸਫਲ ਪਿਆਰ ਤੋਂ ਉਪਜੇ ਦੁਖਾਂਤ ਨੂੰ ਪ੍ਰਗੀਤ ਵਿੱਚ ਢਾਲ ਕੇ ਸਿਖਰਾਂ 'ਤੇ ਪਹੁੰਚਾਇਆ। ਉਸ ਨੇ ਆਪਣੀਆਂ ਕਵਿਤਾਵਾਂ ਪੰਜਾਬੀ ਲੋਕਧਾਰਾਈ ਸਮੱਗਰੀ ਦਾ ਭਰਪੂਰ ਪ੍ਰਯੋਗ ਕੀਤਾ। 'ਪੀੜਾਂ ਦਾ ਪਰਾਗਾ', 'ਲਾਜਵੰਤੀ', 'ਆਟੇ ਦੀਆਂ ਚਿੜੀਆਂ', 'ਮੈਨੂੰ ਵਿਦਾ ਕਰੋ', 'ਬਿਰਹਾ ਤੂੰ ਸੁਲਤਾਨ ਆਦਿ ਉਸਦੀਆਂ ਅਹਿਮ ਕਾਵਿ ਪੁਸਤਕਾਂ ਹਨ। ਸ਼ਿਵ ਕੁਮਾਰ ਬਟਾਲਵੀ ਤੋਂ ਇਲਾਵਾ ਤਾਰਾ ਸਿੰਘ, ਪ੍ਰਭਜੋਤ ਕੌਰ ਆਦਿ ਇਸ ਦੌਰ ਦੇ ਹੋਰ ਅਹਿਮ ਕਵੀ ਹਨ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਪ੍ਰਯੋਗਵਾਦੀ ਪੰਜਾਬੀ ਕਵਿਤਾ ਤੇ ਜੁਝਾਰਵਾਦੀ ਪੰਜਾਬੀ ਕਵਿਤਾ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਦੀਆਂ ਹਨ। ਪ੍ਰਯੋਗਵਾਦੀ ਪੰਜਾਬੀ ਕਾਵਿ ਧਾਰਾ ਦੇ ਸੰਚਾਲਕ ਡਾ. ਜਸਬੀਰ ਸਿੰਘ ਆਹਲੂਵਾਲੀਆ ਤੇ ਰਵਿੰਦਰ ਰਵੀ ਹਨ। ਇਨ੍ਹਾਂ ਨੇ ਪ੍ਰਗਤੀਵਾਦੀ ਪੰਜਾਬੀ ਕਾਵਿ ਧਾਰਾ ਅੰਦਰਲੀ ਖੜੋਤ 'ਤੇ ਪ੍ਰਸ਼ਨ ਲਗਾਏ। ਪ੍ਰਯੋਗਵਾਦੀ ਕਾਵਿ ਧਾਰਾ ਨੇ ਸੁਚੇਤ ਤੌਰ 'ਤੇ ਆਧੁਨਿਕ ਪੂੰਜੀਵਾਦੀ ਦੌਰ ਦੇ ਮਹਾਂਨਗਰੀ ਮਨੁੱਖ ਦੀ ਦਿਸ਼ਾਹੀਣਤਾ, ਅਰਥਹੀਣਤਾ ਤੇ ਇਕਲਾਪੇ ਨੂੰ ਚਿਤਰਿਆ। ਪ੍ਰਗਤੀਵਾਦੀ ਕਵਿਤਾ ਦੀ ਸਿਰਜਨਾ ਪਿੱਛੇ ਮਾਰਕਸਵਾਦੀ ਵਿਚਾਰਧਾਰਕ ਚੌਖਟਾ ਕੰਮ
ਕਰਦਾ ਸੀ। ਪ੍ਰਯੋਗਵਾਦੀ ਕਵਿਤਾ ਨੇ ਵਾਦ-ਮੁਕਤ 'ਮੈਂ ਮੂਲਕ' ਕਵਿਤਾ ਨੂੰ ਸ਼ਹਿਰੀ ਜੀਵਨ 'ਚੋਂ ਨਵੇਂ ਬਿਬਾਂ ਪ੍ਰਤੀਕਾਂ ਦੇ ਮਾਧਿਅਮ ਰਾਹੀਂ ਸਿਰਜਿਆ। ਜਸਬੀਰ ਸਿੰਘ ਆਹਲੂਵਾਲੀਆ, ਰਵਿੰਦਰ ਰਵੀ ਤੋਂ ਇਲਾਵਾ ਅਜਾਇਬ ਕਮਲ, ਸੁਖਪਾਲਵੀਰ ਹਸਰਤ ਇਸ ਕਾਵਿ ਧਾਰਾ ਦੇ ਅਹਿਮ ਕਵੀ ਹਨ। ਇਹ ਕਾਵਿ ਧਾਰਾ ਬਹੁਤ ਦੇਰ ਆਪਣੇ ਪੈਰ ਟਿਕਾ ਨਹੀਂ ਸਕੀ।
ਸੱਤਵੇਂ ਦਹਾਕੇ ਦੇ ਮੱਧ ਵਿੱਚ ਜੁਝਾਰਵਾਦੀ ਪੰਜਾਬੀ ਕਵਿਤਾ ਸ਼ਕਤੀਸ਼ਾਲੀ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ। ਭਾਰਤੀ ਕਮਿਊਨਿਸਟ ਲਹਿਰ 1966 ਵਿੱਚ ਦੁਫਾੜ ਹੋ ਜਾਂਦੀ ਹੈ। ਬੰਗਾਲ ਵਿੱਚ ਨਕਸਲਬਾੜੀ ਪਿੰਡ ਵਿੱਚ ਮਜ਼ਦੂਰ ਕਿਸਾਨ ਹਥਿਆਰਬੰਦ ਵਿਦਰੋਹ ਕਰ ਦਿੰਦੇ ਹਨ। ਸਿੱਟੇ ਵਜੋਂ ਹਥਿਆਰਬੰਦ ਇਨਕਲਾਬੀ ਲਹਿਰ ਪੰਜਾਬ ਵਿੱਚ ਵੀ ਉੱਠਦੀ ਹੈ। ਇਸ ਲਹਿਰ ਦੇ ਹੁੰਗਾਰੇ ਵਜੋਂ ਪੰਜਾਬੀ ਵਿੱਚ ਵਿਦਰੋਹੀ ਸੁਰ ਵਾਲੀ ਕਵਿਤਾ ਲਿਖੀ ਜਾਣ ਲੱਗੀ। ਇਸ ਕਾਵਿ ਧਾਰਾ ਨੇ ਪ੍ਰਗਤੀਵਾਦੀ ਕਾਵਿ ਧਾਰਾ ਦੁਆਰਾ ਪੇਸ਼ ਕੀਤੇ ਕ੍ਰਾਂਤੀ ਦੇ ਰੋਮਾਂਟਿਕ ਸੁਪਨੇ ਦਾ ਖੰਡਨ ਕੀਤਾ। ਇਸ ਕਾਵਿ ਧਾਰਾ ਨੇ ਪੇਂਡੂ ਜਨਜੀਵਨ ਚੋਂ ਬਿੰਬ ਪ੍ਰਤੀਕ ਲੈ ਕੇ ਕ੍ਰਾਂਤੀਕਾਰੀ ਕਾਵਿ ਦੀ ਸਿਰਜਨਾ ਸ਼ੁਰੂ ਕੀਤੀ। ਇਸ ਕਾਵਿ ਧਾਰਾ ਨੇ ਮੱਧ-ਸ਼੍ਰੇਣੀ ਦੇ ਦੰਭੀ ਕਿਰਦਾਰ, ਬੁਰਜੂਆ ਸ਼੍ਰੇਣੀ ਦੇ ਸ਼ੋਸ਼ਣ ਤੇ ਪੂੰਜੀਵਾਦੀ ਲੋਕਤੰਤਰ ਦਾ ਤਿੱਖੇ ਸੁਰ ਵਿੱਚ ਨਿਖੇਧ ਕੀਤਾ। ਇਸ ਕਾਵਿ ਧਾਰਾ ਦੇ ਮੁੱਖ ਕਵੀ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਹਰਭਜਨ ਹਰਵਾਰਵੀ ਤੇ ਅਮਰਜੀਤ ਚੰਦਨ ਹੋਏ ਹਨ। ਇਸ ਕਾਵਿ ਧਾਰਾ ਨਾਲ ਜੁੜੇ ਕਵੀ ਨਕਸਲਬਾੜੀ ਲਹਿਰ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਉਸ ਦੌਰ ਦੀ ਸੱਤਾ ਨੇ ਜਬਰੀ ਦਬਾ ਦਿੱਤਾ।
1980 ਈ. ਤੋਂ ਬਾਅਦ ਪੰਜਾਬੀ ਵਿੱਚ ਸਿੱਖ ਖਾੜਕੂ ਲਹਿਰ ਦਾ ਉਭਾਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰ ਦਿੰਦਾ ਹੈ। ਇਸ ਦੌਰ ਵਿੱਚ ਮਾਨਵਵਾਦੀ ਸੁਰ ਵਾਲੀ ਕਵਿਤਾ ਉੱਭਰਦੀ ਹੈ। 1990 ਤੋਂ ਬਾਦ ਪੰਜਾਬ ਵਿਸ਼ਵੀਕਰਨ ਦੀ ਲਪੇਟ ਵਿੱਚ ਆ ਜਾਂਦਾ ਹੈ। ਇਸ ਦੌਰ ਵਿੱਚ ਸਮਾਨਾਂਤਰ ਕਈ ਰੰਗਾਂ ਦੀ ਕਵਿਤਾ ਲਿਖੀ ਜਾਣ ਲੱਗਦੀ ਹੈ। ਇਸ ਦੌਰ ਵਿੱਚ ਪਿਆਰ ਕਾਵਿ, ਦਲਿਤ ਕਾਵਿ ਤੇ ਨਾਰੀ ਕਾਵਿ ਆਦਿ ਕਈ ਤਰ੍ਹਾਂ ਦੇ ਸੁਰ ਉੱਭਰਦੇ ਹਨ। ਕਵਿਤਾ ਵਿੱਚ ਮੈਂ ਮੂਲਕ ਸੁਰ ਭਾਰੂ ਹੁੰਦੀ ਹੈ। ਆਧੁਨਿਕ ਦੌਰ ਵਿੱਚ ਪੰਜਾਬੀ ਕਵਿਤਾ ਦਾ ਇੱਕ ਵੱਡਾ ਹਿੱਸਾ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਕਵੀਆਂ ਦੁਆਰਾ ਸਿਰਜਿਆ ਜਾ ਰਿਹਾ ਹੈ, ਜਿਸ ਨੂੰ ਪਰਵਾਸੀ ਪੰਜਾਬੀ ਕਾਵਿ ਵੱਲੋਂ ਵਿਚਾਰਿਆ ਜਾਂਦਾ ਹੈ।
ਆਧੁਨਿਕ ਪੰਜਾਬੀ ਨਾਵਲ ਦਾ ਇਤਿਹਾਸ
ਆਧੁਨਿਕ ਪੰਜਾਬੀ ਨਾਵਲ ਵੀ ਪੰਜਾਬੀ ਦੇ ਬਾਕੀ ਰੂਪਾਕਾਰਾਂ ਵਾਂਗ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਪੈਦਾ ਹੋਇਆ। ਮੱਧਕਾਲੀ ਪੰਜਾਬੀ ਸਾਹਿਤ ਵਿੱਚ ਬਿਰਤਾਂਤਕ ਕਾਵਿ-ਧਾਰਾਵਾਂ ਜਿਵੇਂ ਕਿ ਕਿੱਸਾ ਕਾਵਿ, ਵੀਰ ਕਾਵਿ ਤੇ ਜੰਗਨਾਮਾ ਆਦਿ ਮਿਲਦੀਆਂ ਹਨ ਪਰ ਨਾਵਲ ਵਰਗਾ ਕੋਈ ਰੂਪਾਕਾਰ ਨਜ਼ਰ ਨਹੀਂ ਆਉਂਦਾ। ਇਸ ਕਰਕੇ ਪੰਜਾਬੀ ਨਾਵਲ ਪੱਛਮੀ ਸਾਹਿਤ ਦੇ ਪ੍ਰਭਾਵ ਦੀ ਹੀ ਉਪਜ ਹੈ। ਪੰਜਾਬੀ ਨਾਵਲਕਾਰਾਂ ਉੱਤੇ ਮੱਧਕਾਲੀਨ ਕਥਾ-ਰੂੜੀਆਂ ਦਾ ਗਹਿਰਾ ਪ੍ਰਭਾਵ ਹੈ ਜਿਸ ਨੂੰ ਪੰਜਾਬੀ ਨਾਵਲ 'ਚੋਂ ਸਹਿਜੇ ਹੀ ਤਲਾਸ਼ਿਆ ਜਾ ਸਕਦਾ ਹੈ। ਪੰਜਾਬੀ ਉੱਤੇ ਅੰਗਰੇਜ਼ੀ ਸਾਮਰਾਜ ਦੀ ਸਥਾਪਨਾ ਤੋਂ ਬਾਅਦ ਪੰਜਾਬ ਗੰਭੀਰ ਸੰਕਟਾਂ ਵਿੱਚ ਫਸ ਗਿਆ। ਅੰਗਰੇਜ਼ੀ ਸਾਮਰਾਜ ਦੀ ਸਥਾਪਤੀ ਨਾਲ ਈਸਾਈ ਮਿਸ਼ਨਰੀਆਂ ਨੇ ਈਸਾਈ ਮਤ ਦੇ ਪ੍ਰਚਾਰ ਲਈ ਨਾਵਲ ਵਰਗੇ ਆਧੁਨਿਕ ਰੂਪਾਂ ਦਾ ਆਸਰਾ ਲੈਣਾ ਸ਼ੁਰੂ ਕਰ ਦਿੱਤਾ। ਇਸ ਪ੍ਰਤੀਕਰਮ ਵਜੋਂ ਪੰਜਾਬੀ ਵਿੱਚ ਵੀ ਨਾਵਲ ਸਿਰਜਣਾ ਦਾ ਦੌਰ ਸ਼ੁਰੂ ਹੁੰਦਾ ਹੈ।
ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਅਨੁਵਾਦਤ ਨਾਵਲ ਪ੍ਰਕਾਸ਼ਤ ਹੁੰਦੇ ਹਨ। ਪੰਜਾਬੀ ਭਾਸ਼ਾ ਵਿੱਚ ਪਹਿਲਾ ਪ੍ਰਕਾਸ਼ਤ ਨਾਵਲ 'ਯਿਸੂਈ ਮੁਸਾਫਰ ਦੀ ਯਾਤਰਾ' ਹੈ ਜਿਸ ਦਾ ਲੇਖਕ ਜਾਨ ਬਨੀਅਨ ਹੈ। ਇਹ ਨਾਵਲ ਪਹਿਲੀ ਵਾਰ 1839 ਈ. ਵਿੱਚ 'ਪਿਲਗ੍ਰਿਮਜ਼ ਪ੍ਰੋਗੈਸ' ਸਿਰਲੇਖ ਅਧੀਨ ਪ੍ਰਕਾਸ਼ਤ ਹੋਇਆ। ਦੂਜਾ ਨਾਵਲ 'ਜਯੋਤਿਰੁਦਯ’ 1882 ਈ. ਵਿੱਚ ਪ੍ਰਕਾਸ਼ਤ ਹੋਇਆ। ਇਹ ਦੋਵੇਂ ਨਾਵਲਾਂ ਦਾ ਪ੍ਰਕਾਸ਼ਨ ਈਸਾਈ ਮਿਸ਼ਨਰੀਆਂ ਦੇ ਲੁਧਿਆਣੇ ਦੇ ਮਿਸ਼ਨ ਪ੍ਰੈੱਸ ਵੱਲੋਂ ਕੀਤਾ। ਪੰਜਾਬੀ ਵਿੱਚ ਮੌਲਿਕ ਨਾਵਲ ਦਾ ਅਰੰਭ ਭਾਈ ਵੀਰ ਸਿੰਘ ਦੇ ਨਾਵਲ 'ਸੁੰਦਰੀ' ਦੇ 1897 ਈ.
ਵਿੱਚ ਪ੍ਰਕਾਸ਼ਨ ਨਾਲ ਹੁੰਦਾ ਹੈ। ਸੁੰਦਰੀ ਤੋਂ ਇਲਾਵਾ ਭਾਈ ਵੀਰ ਸਿੰਘ ਨੇ 'ਸਤਵੰਤ ਕੌਰ', 'ਬਿਜੈ ਸਿੰਘ' ਤੇ 'ਬਾਬਾ ਨੋਧ ਸਿੰਘ' ਨਾਵਲਾਂ ਦੀ ਰਚਨਾ ਕੀਤੀ। ਭਾਈ ਵੀਰ ਸਿੰਘ ਨੇ ਆਪਣੇ ਨਾਵਲਾਂ ਵਿੱਚ ਈਸਾਈ ਧਰਮ ਦੇ ਮੁਕਾਬਲੇ ਸਿੱਖ ਇਤਿਹਾਸ ਦੇ 18ਵੀਂ ਸਦੀ ਦੇ ਗੌਰਵਸ਼ੀਲ ਇਤਿਹਾਸ ਦਾ ਪੁਨਰ-ਸਿਰਜਨ ਕੀਤਾ। ਭਾਈ ਵੀਰ ਸਿੰਘ ਨੇ ਪੱਛਮੀ ਜੀਵਨ ਤੇ ਸੱਭਿਆਚਾਰ ਦੀ ਥਾਂ ਦੇਸੀ ਸੱਭਿਅਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਭਾਈ ਵੀਰ ਸਿੰਘ ਦੇ ਨਾਵਲ ਧਾਰਮਕ ਸੁਧਾਰਵਾਦੀ ਸ਼ੈਲੀ ਵਾਲੇ ਹਨ।
ਭਾਈ ਵੀਰ ਸਿੰਘ ਤੋਂ ਇਲਾਵਾ ਮੋਹਨ ਸਿੰਘ ਵੈਦ ਤੇ ਚਰਨ ਸਿੰਘ ਸ਼ਹੀਦ ਪਹਿਲੇ ਦੌਰ ਦੇ ਦੋ ਅਹਿਮ ਨਾਵਲਕਾਰ ਹਨ। ਮੋਹਨ ਸਿੰਘ ਵੈਦ ਨੇ 'ਸੁਸ਼ੀਲ ਨੂੰਹ', 'ਸੁਭਾਗ ਕੌਰ', 'ਸੁਸ਼ੀਲ ਵਿਧਵਾ', 'ਦੰਪਤੀ ਪਿਆਰ' ਆਦਿ ਨਾਵਲਾਂ ਦੀ ਰਚਨਾ ਕੀਤੀ। ਮੋਹਨ ਸਿੰਘ ਵੈਦ ਦੇ ਨਾਵਲ ਸਿੱਖ ਸਮਾਜ ਵਿੱਚਲੀਆਂ ਸਮੱਸਿਆਵਾਂ ਦੇ ਸੁਧਾਰ ਨਾਲ ਸੰਬੰਧਤ ਹਨ। ਚਰਨ ਸਿੰਘ ਸ਼ਹੀਦ ਨੇ 'ਦਲੇਰ ਕੌਰ', 'ਰਣਜੀਤ ਕੌਰ', 'ਦੋ ਵਹੁਟੀਆਂ' ਆਦਿ ਨਾਵਲਾਂ ਦੀ ਰਚਨਾ ਕੀਤੀ। ਉਸ ਦੇ ਨਾਵਲ ਧਾਰਮਕ, ਸਮਾਜਕ ਸੁਧਾਰਵਾਦੀ ਦ੍ਰਿਸ਼ਟੀ ਵਾਲੇ ਹਨ। ਇਸ ਦੌਰ ਵਿੱਚ ਈਸ਼ਵਰ ਚੰਦਰ ਨੰਦਾ ਦਾ ਨਾਵਲ 'ਮੁਰਾਦ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਨਾਵਲ 'ਅਣਵਿਆਹੀ ਮਾਂ’ ਵੀ ਪ੍ਰਕਾਸ਼ਤ ਹੁੰਦੇ ਹਨ।
ਪੰਜਾਬੀ ਨਾਵਲ ਦਾ ਦੂਜਾ ਪੜਾਅ 1935-1963 ਤੱਕ ਦਾ ਮੰਨਿਆ ਜਾ ਸਕਦਾ ਹੈ ਜਿਸ ਵਿੱਚ ਪੰਜਾਬੀ ਨਾਵਲ ਕਥਾ-ਵਸਤੂ ਤੇ ਕਥਾ-ਦ੍ਰਿਸ਼ਟੀ ਪੱਖੋਂ ਬਹੁਤ ਵਿਕਾਸ ਕਰਦਾ ਹੈ। ਇਸ ਦੌਰ ਵਿੱਚ ਪੰਜਾਬੀ ਨਾਵਲ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਨਾਲ ਜੁੜਦਾ ਹੈ। ਪ੍ਰਗਤੀਵਾਦ ਦੇ ਪ੍ਰਭਾਵ ਅਧੀਨ ਪੰਜਾਬੀ ਨਾਵਲ ਸਮਾਜ ਨੂੰ ਜਮਾਤੀ ਦ੍ਰਿਸ਼ਟੀਕੋਣ ਤੋਂ ਗ੍ਰਹਿਣ ਕਰਕੇ ਇਸ ਵਿੱਚਲੇ ਸ਼ੋਸ਼ਣ ਤੇ ਸੰਕਟ ਨੂੰ ਚਿਤਰਨ ਵੱਲ ਰੁਚਿਤ ਹੁੰਦਾ ਹੈ। ਦੂਜੇ ਦੌਰ ਦੇ ਪੰਜਾਬੀ ਨਾਵਲ ਵਿੱਚ ਨਾਨਕ ਸਿੰਘ ਸਭ ਤੋਂ ਵੱਧ ਲੋਕਪ੍ਰਿਅਤਾ ਹਾਸਲ ਕਰਨ ਵਾਲਾ ਨਾਵਲਕਾਰ ਹੈ। ਨਾਨਕ ਸਿੰਘ ਨੇ ਪੰਜਾਬੀ ਨਾਵਲ ਨੂੰ ਧਾਰਮਿਕ ਵਲਗਣਾਂ ਤੋਂ ਬਾਹਰ ਕੱਢ ਕੇ ਸਮਾਜਕ ਯਥਾਰਥ ਦੇ ਵੰਨ-ਸੁਵੰਨੇ ਪੱਖਾਂ ਨਾਲ ਜੋੜਿਆ। ਭਾਈ ਵੀਰ ਸਿੰਘ ਨੇ ਪੰਜਾਬੀ ਨਾਵਲ ਨੂੰ ਸੰਪ੍ਰਦਾਇਕ ਦ੍ਰਿਸ਼ਟੀ ਤੋਂ ਵੀ ਮੁਕਤ ਕੀਤਾ। ਭਾਈ ਵੀਰ ਸਿੰਘ ਬੇਸ਼ੱਕ ਪ੍ਰਗਤੀਵਾਦੀ ਦ੍ਰਿਸ਼ਟੀ ਵਾਲਾ ਨਾਵਲਕਾਰ ਨਹੀਂ ਕਿਹਾ ਜਾਂਦਾ ਪਰ ਉਸ ਦੇ ਨਾਵਲਾਂ ਦਾ ਵਿਸ਼ਾ ਵਸਤੂ ਪ੍ਰਗਤੀਵਾਦ ਦੁਆਰਾ ਉਭਾਰੇ ਮਸਲਿਆਂ ਨਾਲ ਸੰਬੰਧਤ ਰਿਹਾ। ਨਾਨਕ ਸਿੰਘ ਨੇ ਵੱਡੀ ਗਿਣਤੀ ਵਿੱਚ ਨਾਵਲ ਸਿਰਜਣਾ ਕੀਤੀ। 'ਚਿੱਟਾ ਲਹੂ', 'ਪਵਿੱਤਰ ਪਾਪੀ', 'ਇਕ ਮਿਆਨ ਦੋ ਤਲਵਾਰਾਂ', 'ਆਦਮਖੋਰ', 'ਪੁਜਾਰੀ', 'ਗਰੀਬ ਦੀ ਦੁਨੀਆਂ', 'ਪਿਆਰ ਦੀ ਦੁਨੀਆਂ ਆਦਿ ਉਸ ਦੇ ਕੁਝ ਪ੍ਰਸਿੱਧ ਨਾਵਲ ਹਨ। ਨਾਨਕ ਸਿੰਘ ਸਮੱਸਿਆਵਾਂ ਦਾ ਹੱਲ ਵਿਅਕਤੀ ਦੇ ਚਰਿੱਤਰ ਪਰਿਵਰਤਨ ਵਿੱਚ ਵੇਖਦਾ ਹੈ।
ਸੁਰਿੰਦਰ ਸਿੰਘ ਨਰੂਲਾ ਪੰਜਾਬੀ ਨਾਵਲ ਦੇ ਦੂਜੇ ਦੌਰ ਦਾ ਅਹਿਮ ਨਾਵਲਕਾਰ ਹੈ। ਉਸ ਦੇ ਨਾਵਲ 'ਪਿਉ ਪੁੱਤਰ ਨੂੰ ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਕਿਹਾ ਜਾਂਦਾ ਹੈ। 'ਪਿਉ ਪੁੱਤਰ ਤੋਂ ਇਲਾਵਾ ਉਸ ਨੇ 'ਰੰਗ ਮਹਿਲ', 'ਜਗਰਾਤਾ', 'ਨੀਲੀਬਾਰ ਆਦਿ ਨਾਵਲਾਂ ਦੀ ਸਿਰਜਣਾ ਕੀਤੀ। ਸੁਰਿੰਦਰ ਸਿੰਘ ਨਰੂਲਾ ਦੀ ਗਲਪ-ਦ੍ਰਿਸ਼ਟੀ ਮਾਰਕਸਵਾਦੀ ਚਿੰਤਨ ਤੋਂ ਗਹਿਰੀ ਤਰ੍ਹਾਂ ਪ੍ਰਭਾਵਿਤ ਸੀ। ਸੰਤ ਸਿੰਘ ਸੇਖੋਂ ਨੇ ਵੀ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਨਾਵਲ ਰਚੇ ਜਿਨ੍ਹਾਂ ਵਿੱਚ 'ਲਹੂ ਮਿੱਟੀ', 'ਬਾਬਾ ਅਸਮਾਨ ਮੁੱਖ ਹਨ। ਇਸ ਦੌਰ ਵਿੱਚ ਨਾਨਕ ਸਿੰਘ ਤੋਂ ਬਾਦ ਲੋਕਪ੍ਰਿਅਤਾ ਹਾਸਲ ਕਰਨ ਵਾਲਾ ਨਾਵਲਕਾਰ ਜਸਵੰਤ ਸਿੰਘ ਕੰਵਲ ਹੈ। ਕੰਵਲ ਨੇ 'ਸੱਚ ਨੂੰ ਫਾਂਸੀ', 'ਪਾਲੀ', 'ਪੂਰਨਮਾਸ਼ੀ', 'ਰਾਤ ਬਾਕੀ ਹੈ', 'ਹਾਣੀ', 'ਮਿੱਤਰ ਪਿਆਰੇ ਨੂੰ ਆਦਿ ਨਾਵਲਾਂ ਦੀ ਰਚਨਾ ਕੀਤੀ। ਜਸਵੰਤ ਸਿੰਘ ਕੰਵਲ ਦੀ ਸ਼ੁਰੂ ਦੇ ਨਾਵਲਾਂ ਵਿੱਚ ਗਲਪ ਦ੍ਰਿਸ਼ਟੀ ਰੁਮਾਂਟਿਕ ਆਦਰਸ਼ਵਾਦੀ ਸੀ ਤੇ ਬਾਦ ਵਿੱਚ ਉਸ ਨੇ ਮਾਰਕਸਵਾਦੀ ਚਿੰਤਨ ਦੇ ਪ੍ਰਭਾਵ ਅਧੀਨ ਨਾਵਲੀ ਸਿਰਜਣਾ ਕੀਤੀ।
ਇਸ ਦੌਰ ਦਾ ਇੱਕ ਹੋਰ ਮਹੱਤਵਪੂਰਨ ਨਾਵਲਕਾਰ ਨਰਿੰਦਰਪਾਲ ਸਿੰਘ ਹੈ, ਜਿਸ ਨੇ ਆਪਣੇ ਨਾਵਲਾਂ ਵਿੱਚ ਪਿਆਰ, ਰੁਮਾਂਸ ਤੇ ਸਿੱਖ ਇਤਿਹਾਸ ਨੂੰ ਵਿਸ਼ਾ ਵਸਤੂ ਬਣਾਇਆ। ਅੰਮ੍ਰਿਤਾ ਪ੍ਰੀਤਮ ਨੇ 'ਡਾਕਟਰ ਦੇਵ', 'ਪਿੰਜਰ', 'ਆਲ੍ਹਣਾ', 'ਚੱਕ ਨੰਬਰ ਛੱਤੀ’ ਆਦਿ ਨਾਵਲਾਂ ਦੀ ਰਚਨਾ ਕਰਕੇ ਪਹਿਲੀ ਇਸਤਰੀ ਨਾਵਲਕਾਰ ਹੋਣ ਦਾ ਮਾਣ ਹਾਸਲ
ਕੀਤਾ। ਉਸ ਨੇ ਆਪਣੇ ਨਾਵਲਾਂ ਵਿੱਚ ਨਾਰੀ-ਸਰੋਕਾਰਾਂ ਨੂੰ ਚਿਤਰਿਆ। ਇਸੇ ਦੌਰ ਵਿੱਚ ਕਰਤਾਰ ਸਿੰਘ ਦੁੱਗਲ ਨੇ 'ਆਂਦਰਾਂ', 'ਨਹੁੰ ਮਾਸ', 'ਉਸ ਦੀਆਂ ਚੂੜੀਆਂ', 'ਇੱਕ ਦਿਲ ਵਿਕਾਊ ਹੈ' ਤੇ 'ਹਾਲ ਮੁਰੀਦਾਂ ਦਾ' ਆਦਿ ਨਾਵਲਾਂ ਦੀ ਰਚਨਾ ਕੀਤੀ। ਕਰਤਾਰ ਸਿੰਘ ਦੁੱਗਲ ਦੀ ਰਚਨਾ ਦ੍ਰਿਸ਼ਟੀ ਫਰਾਇਡ ਤੋਂ ਪ੍ਰਭਾਵਤ ਹੈ।
1965 ਤੋਂ ਬਾਦ ਪੰਜਾਬੀ ਨਾਵਲ ਦਾ ਤੀਸਰਾ ਦੌਰ ਸ਼ੁਰੂ ਹੁੰਦਾ ਹੈ। ਇਹ ਉਹ ਦੌਰ ਹੈ ਜਦ ਸਮਾਜ ਵੱਡੀਆਂ ਤਬਦੀਲੀਆਂ ਚੋਂ ਗੁਜ਼ਰਦਾ ਹੈ। 1947 ਤੋਂ ਬਾਦ ਆਜ਼ਾਦੀ ਪ੍ਰਾਪਤੀ ਦਾ ਸੁਪਨਾ ਖੰਡਿਤ ਹੋਣ ਲੱਗਦਾ। ਲੋਕਤੰਤਰਕ ਪ੍ਰਬੰਧ ਇੱਕੋ ਵੇਲੇ ਉਮੀਦਾਂ ਤੇ ਨਿਰਾਸ਼ਾ ਦੇ ਮੌਕੇ ਪੈਦਾ ਕਰਦਾ ਹੈ। ਇਸ ਦੌਰ ਵਿੱਚ ਦੂਜੀ ਪੀੜ੍ਹੀ ਦੇ ਬਹੁਤ ਸਾਰੇ ਨਾਵਲਕਾਰ ਨਾਵਲੀ ਸਿਰਜਣਾ ਵਿੱਚ ਰੁੱਝੇ ਰਹਿੰਦੇ ਹਨ। ਬਹੁਤ ਸਾਰੇ ਨਵੇਂ ਨਾਂ ਨਾਵਲੀ ਸਿਰਜਣਾ ਵਿੱਚ ਪ੍ਰਵੇਸ਼ ਕਰਦੇ ਹਨ। ਸੋਹਣ ਸਿੰਘ ਸੀਤਲ ਸਿੱਖ ਇਤਿਹਾਸ ਨਾਲ ਸੰਬੰਧਤ ਨਾਵਲ 'ਸਿੱਖ ਰਾਜ ਕਿਵੇਂ ਗਿਆ', 'ਪੁਰਾਤਨ ਸਰਦਾਰ ਘਰਾਣੇ`, 'ਸਿੱਖ ਮਿਸਲਾਂ', 'ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਆਪਣਾ ਵਿਸ਼ੇਸ਼ ਥਾਂ ਬਣਾਉਂਦਾ ਹੈ। ਗੁਰਦਿਆਲ ਸਿੰਘ ਪੰਜਾਬੀ ਨਾਵਲ ਨੂੰ ਯਥਾਰਥਵਾਦੀ ਦ੍ਰਿਸ਼ਟੀ ਤੋਂ ਵਿਸ਼ਾਲਤਾ ਪ੍ਰਦਾਨ ਕਰਦਾ ਹੈ। 'ਮੜ੍ਹੀ ਦਾ ਦੀਵਾ', 'ਅੱਧ ਚਾਨਣੀ ਰਾਤ', 'ਅਣਹੋਏ', 'ਪਰਸਾ' ਆਦਿ ਨਾਵਲਾਂ ਰਾਹੀਂ ਜਗੀਰਦਾਰੀ ਵਿਵਸਥਾ ਤੋਂ ਪੂੰਜੀਵਾਦੀ ਵਿਵਸਥਾ ਵਿੱਚ ਵਾਪਰਨ ਵਾਲੇ ਰੂਪਾਂਤਰਨ ਤੋਂ ਉਪਜੇ ਸੰਕਟ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਉਂਦਾ ਹੈ। ਮੋਹਨ ਕਾਹਲੋਂ 'ਮੱਛਲੀ ਇੱਕ ਦਰਿਆ ਦੀ', 'ਬੇੜੀ ਤੇ ਬਰੇਤਾ', 'ਪਰਦੇਸੀ ਰੁੱਖ', 'ਗੋਰੀ ਨਦੀ ਦਾ ਗੀਤ ਨਾਵਲਾਂ ਦੀ ਰਚਨਾ ਨਾਲ ਆਪਣੀ ਪਹਿਚਾਣ ਬਣਾਉਂਦਾ ਹੈ। ਸੁਖਬੀਰ ਮਹਾਂਨਗਰਾਂ ਦੇ ਜੀਵਨ ਯਥਾਰਥ ਨੂੰ ਨਾਵਲਾਂ ਵਿੱਚ ਪੇਸ਼ ਕਰਨ ਵਾਲਾ ਨਾਵਲਕਾਰ ਹੈ। 'ਪਾਣੀ ਤੇ ਪੁਲ', 'ਰਾਤ ਦਾ ਚਿਹਰਾ’, ਸੜਕਾਂ ਤੇ ਕਮਰੇ’, 'ਗਰਦਸ਼', 'ਅੱਧੇ ਪੌਣੇ ਉਸ ਦੇ ਚਰਚਿਤ ਨਾਵਲ ਹਨ। ਸੁਰਜੀਤ ਸਿੰਘ ਸੇਠੀ ਪੰਜਾਬੀ ਨਾਵਲ ਵਿੱਚ ਨਵੇਂ ਪ੍ਰਯੋਗ ਕਰਦਾ ਹੈ। ਇਸ ਪੱਖੋਂ 'ਇਕ ਖਾਲੀ ਪਿਆਲਾ', 'ਆਬਰਾ ਨਦਾਬਰਾ', 'ਕੱਲ ਵੀ ਸੂਰਜ ਨਹੀਂ ਚੜੇਗਾ' ਵਿਸ਼ੇਸ਼ ਮਹੱਤਵ ਰਖਦੇ ਹਨ। ਨਿਰੰਜਣ ਤਸਨੀਮ ਵੀ ਇੱਕ ਹੋਰ ਪ੍ਰਯੋਗਵਾਦੀ ਨਾਵਲਕਾਰ ਹੈ ਜਿਸ ਨੇ ਆਪਣੇ ਨਾਵਲਾਂ ਵਿੱਚ ਆਧੁਨਿਕ ਮਨੁੱਖ ਦੇ ਮਨੋਦਵੰਦਾਂ ਨੂੰ ਚਿਤਰਿਆ। 'ਪਰਛਾਵੇਂ', 'ਤ੍ਰੇੜਾਂ ਤੇ ਰੂਪ', 'ਹਨੇਰਾ ਹੋਣ ਤੱਕ', 'ਕਸਕ' ਤੇ 'ਰੇਤ ਛਲ ਮੁੱਖ ਨਾਵਲ ਹਨ।
ਦਲੀਪ ਕੌਰ ਟਿਵਾਣਾ ਨੇ ਆਪਣੇ ਨਾਵਲਾਂ ਵਿੱਚ ਨਾਰੀ ਸਮੱਸਿਆਵਾਂ ਨੂੰ ਨਾਰੀ ਦ੍ਰਿਸ਼ਟੀਕੋਣ ਤੋਂ ਚਿਤਰਿਆ। 'ਅਗਨੀ ਪ੍ਰੀਖਿਆ', 'ਇਹੁ ਹਮਾਰਾ ਜੀਵਣਾ', 'ਲੰਘ ਗਏ ਦਰਿਆ', 'ਕਥਾ ਕਹੋ ਉਰਵਸ਼ੀ ਉਸ ਦੇ ਪ੍ਰਸਿੱਧ ਨਾਵਲ ਹਨ। ਰਾਮ ਸਰੂਪ ਅਣਖੀ ਨੇ ਆਪਣੇ ਨਾਵਲਾਂ ਵਿੱਚ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਵਿਸ਼ਾ ਵਸਤੂ ਬਣਾਇਆ। 'ਸੁਲਗਦੀ ਰਾਤ', 'ਕੋਠੇ ਖੜਕ ਸਿੰਘ', 'ਪਰਤਾਪੀ' ਆਦਿ ਉਸ ਦੇ ਪ੍ਰਸਿੱਧ ਨਾਵਲ ਹਨ। ਅਜੀਤ ਕੌਰ ਇੱਕ ਹੋਰ ਇਸਤਰੀ ਨਾਵਲਕਾਰ ਹੈ ਜਿਸ ਨੇ 'ਪੋਸਟ ਮਾਰਟਮ' 'ਫਾਲਤੂ ਔਰਤ' ਆਦਿ ਨਾਵਲਾਂ ਵਿੱਚ ਇਸਤਰੀ ਦੀਆਂ ਸਮੱਸਿਆਵਾਂ ਨੂੰ ਚਿਤਰਿਆ।
ਸਮਕਾਲੀ ਦੌਰ ਵਿੱਚ ਵੱਡੀ ਪੱਧਰ ਤੇ ਨਾਵਲ ਦੀ ਸਿਰਜਣਾ ਹੋ ਰਹੀ ਹੈ।
ਆਧੁਨਿਕ ਪੰਜਾਬੀ ਨਿੱਕੀ ਕਹਾਣੀ
ਆਧੁਨਿਕ ਕਹਾਣੀ ਨੂੰ ਨਿੱਕੀ ਕਹਾਣੀ, ਛੋਟੀ ਕਹਾਣੀ ਤੇ ਕਹਾਣੀ ਵੀ ਕਹਿ ਲਿਆ ਜਾਂਦਾ ਹੈ। ਆਧੁਨਿਕ ਪੰਜਾਬੀ ਕਹਾਣੀ ਦੇ ਆਰੰਭ ਬਾਰੇ ਵੀ ਕਈ ਧਾਰਨਾਵਾਂ ਪ੍ਰਚਲਿਤ ਹਨ। ਇੱਕ ਮਤ ਅਨੁਸਾਰ ਨਿੱਕੀ ਕਹਾਣੀ ਸਾਡੀ ਪਰੰਪਰਾ ਵਿੱਚ ਚੱਲ ਰਹੀਆਂ ਲੋਕ ਕਥਾਵਾਂ ਦਾ ਹੀ ਆਧੁਨਿਕ ਰੂਪ ਹੈ। ਪਰ ਜਿਸ ਨੂੰ ਆਧੁਨਿਕ ਕਹਾਣੀ ਕਿਹਾ ਜਾਂਦਾ ਹੈ ਉਹ ਪਰੰਪਰਕ ਲੋਕ ਕਹਾਣੀ ਨਾਲੋਂ ਆਪਣੀਆਂ ਰਚਨਾਤਮਕ ਵਿਧੀਆਂ ਕਰਕੇ ਵੱਖਰੀ ਹੈ। ਬਹੁਤੇ ਵਿਦਵਾਨ ਆਧੁਨਿਕ ਪੰਜਾਬੀ ਕਹਾਣੀ ਦਾ ਅਰੰਭ ਭਾਈ ਵੀਰ ਸਿੰਘ ਜਾਂ ਮੋਹਨ ਸਿੰਘ ਵੈਦ ਤੋਂ ਮੰਨ ਲੈਂਦੇ ਹਨ। ਪਰ ਇਨ੍ਹਾਂ ਬਾਰੇ ਆਲੋਚਕਾਂ ਦਾ ਮੁੱਖ ਇਤਰਾਜ਼ ਇਹ ਹੈ ਕਿ ਇਨ੍ਹਾਂ ਲੇਖਕਾਂ ਦੀਆਂ ਕਹਾਣੀਆਂ ਪੱਛਮੀ ਮਾਪਦੰਡ ਵਾਲੀ ਆਧੁਨਿਕ ਕਹਾਣੀ ਉੱਪਰ ਠੀਕ ਨਹੀਂ ਉੱਤਰਦੀਆਂ। ਡਾ. ਗੁਰਬਖਸ਼ ਸਿੰਘ ਫਰੈਂਕ, ਸੰਤ ਸਿੰਘ ਸੇਖੋਂ ਤੇ ਸੁਜਾਨ ਸਿੰਘ ਨੂੰ ਆਧੁਨਿਕ ਪੰਜਾਬੀ
ਕਹਾਣੀ ਦੇ ਮੋਢੀ ਮੰਨਦਾ ਹੈ। ਆਧੁਨਿਕ ਪੰਜਾਬੀ ਕਹਾਣੀ ਹੋਰ ਸਾਹਿਤ ਰੂਪਾਂ ਵਾਂਗ ਪੱਛਮੀ ਪ੍ਰਭਾਵਾਂ ਦੀ ਹੀ ਉਪਜ ਹੈ। ਆਧੁਨਿਕ ਪੰਜਾਬੀ ਕਹਾਣੀ ਦਾ ਮੂੰਹ-ਮੁਹਾਂਦਰਾ ਪੱਛਮੀ ਆਧੁਨਿਕ ਕਹਾਣੀ ਨਾਲੋਂ ਵੱਖਰਾ ਹੈ। ਸੋ ਇਸ ਕਰਕੇ ਭਾਈ ਵੀਰ ਸਿੰਘ ਦੀਆਂ ਕਹਾਣੀਆਂ ਨੂੰ ਆਧੁਨਿਕ ਪੰਜਾਬੀ ਕਹਾਣੀ ਦਾ ਮੁੱਢਲਾ ਰੂਪ ਮੰਨਿਆ ਜਾ ਸਕਦਾ ਹੈ। ਜ਼ਿਆਦਾਤਰ ਵਿਦਵਾਨ ਮੋਹਨ ਸਿੰਘ ਵੈਦ ਜਾਂ ਚਰਨ ਸਿੰਘ ਸ਼ਹੀਦ ਤੋਂ ਆਧੁਨਿਕ ਪੰਜਾਬੀ ਕਹਾਣੀ ਦਾ ਮੁੱਢ ਬੰਨ੍ਹਿਆ ਮੰਨਦੇ ਹਨ। ਭਾਈ ਮੋਹਨ ਸਿੰਘ ਵੈਦ ਦੇ 'ਹੀਰੇ ਦੀਆਂ ਕਣੀਆਂ, ‘ਰੰਗ ਬਿਰੰਗੇ ਫੁੱਲ, ਕਿਸਮਤ ਦਾ ਚੱਕਰ' ਤਿੰਨ ਕਹਾਣੀ-ਸੰਗ੍ਰਹਿ ਹਨ। ਉਹ ਆਪਣੀਆਂ ਕਹਾਣੀਆਂ ਵਿੱਚ ਧਾਰਮਕ ਸੁਧਾਰ ਰਾਹੀਂ ਮਾਨਵ ਮੁਕਤੀ ਦੀ ਗੱਲ ਕਰਦਾ ਹੈ। ਚਰਨ ਸਿੰਘ ਸ਼ਹੀਦ ਦਾ ਕਹਾਣੀ ਸੰਗ੍ਰਹਿ 'ਹਸਦੇ ਹੰਝੂ ਹੈ। ਉਸਦੀਆਂ ਕਹਾਣੀਆਂ ਵਿੱਚ ਹਾਸਰਸ ਤੇ ਵਿਅੰਗ ਪ੍ਰਧਾਨ ਹੈ। ਪੰਜਾਬੀ ਕਹਾਣੀ ਦੇ ਮੁਢਲੇ ਦੌਰ ਵਿੱਚ ਹੋਰ ਬਹੁਤ ਸਾਰੇ ਕਹਾਣੀਕਾਰ ਜਿਵੇਂ ਗੁਰਦਿੱਤ ਸਿੰਘ, ਅਭੈ ਸਿੰਘ, ਲਾਲ ਸਿੰਘ ਕਮਲਾ ਅਕਾਲੀ, ਹੀਰਾ ਸਿੰਘ ਦਰਦ ਆਦਿ ਦਾ ਮਹੱਤਵਪੂਰਨ ਯੋਗਦਾਨ ਹੈ।
ਆਧੁਨਿਕ ਪੰਜਾਬੀ ਕਹਾਣੀ ਦੇ ਅਗਲੇ ਦੌਰ ਵਿੱਚ ਨਾਨਕ ਸਿੰਘ ਦਾ ਅਹਿਮ ਯੋਗਦਾਨ ਹੈ। 'ਹੰਝੂਆਂ ਦੇ ਹਾਰ', 'ਠੰਢੀਆਂ ਛਾਵਾਂ', 'ਮਿੱਧੇ ਹੋਏ ਫੁੱਲ', 'ਸੁਪਨਿਆਂ ਦੀ ਕਬਰ' ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜਕ ਸਮੱਸਿਆਵਾਂ ਨੂੰ ਉਭਾਰਿਆ। ਉਹ ਆਦਰਸ਼ਕ ਪਾਤਰਾਂ ਦੀ ਸਿਰਜਣਾ ਵੱਲ ਰੁਚਿਤ ਰਿਹਾ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਪਣੀਆਂ ਕਹਾਣੀਆਂ ਵਿੱਚ ਆਪਣੇ ਪਿਆਰ ਸਿਧਾਂਤ, 'ਪਿਆਰ ਕਬਜ਼ਾ ਨਹੀਂ ਪਹਿਚਾਣ ਹੈ' ਦਾ ਪ੍ਰਚਾਰ ਕੀਤਾ। 'ਅਨੋਖੇ ਤੇ ਇਕੱਲੇ', 'ਨਾਗ ਪ੍ਰੀਤ ਦਾ ਜਾਦੂ', 'ਭਾਬੀ ਮੈਨਾ' ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਗੁਰਮੁਖ ਸਿੰਘ ਮੁਸਾਫ਼ਰ ਨੇ ਦੇਸ਼ ਭਗਤੀ ਤੇ ਰਾਸ਼ਟਰਵਾਦੀ ਭਾਵਨਾਵਾਂ ਵਾਲੀਆਂ ਕਹਾਣੀਆਂ ਦੀ ਰਚਨਾ ਕੀਤੀ। 'ਗੁਟਾਰ', 'ਆਲ੍ਹਣੇ ਦੇ ਬੋਟ', 'ਅੱਲਾ ਵਾਲੇ' ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਇਸੇ ਤਰ੍ਹਾਂ ਨੌਰੰਗ ਸਿੰਘ ਨੇ ਪੇਂਡੂ ਕਾਮਿਆਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਬਣਾਇਆ। ‘ਬੋਝਲ ਪੰਡਾਂ' ਤੇ 'ਭੁੱਖੀਆਂ ਰੂਹਾਂ' ਉਸ ਦੇ ਦੋ ਕਹਾਣੀ ਸੰਗ੍ਰਹਿ ਹਨ।
ਸੁਜਾਨ ਸਿੰਘ ਤੇ ਸੰਤ ਸਿੰਘ ਸੇਖੋਂ ਦੇ ਪ੍ਰਵੇਸ਼ ਨਾਲ ਪੰਜਾਬੀ ਕਹਾਣੀ ਪਹਿਲੀ ਕਹਾਣੀ ਤੋਂ ਵੱਖਰਾ ਸਰੂਪ ਗ੍ਰਹਿਣ ਕਰਦਾ ਹੈ। ਇਹ ਦੋਵੇਂ ਓਪਨ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵ ਗ੍ਰਹਿਣ ਕਰਕੇ ਕਹਾਣੀ ਰਚਨਾ ਕਰਦੇ ਹਨ। ਸੁਜਾਨ ਸਿੰਘ ਨੇ 'ਦੁਖ ਸੁਖ', 'ਮਨੁੱਖ ਤੇ ਪਸ਼ੂ' 'ਨਰਕਾਂ ਦੇ ਦੇਵਤੇ' ਆਦਿ ਕਹਾਣੀ ਸੰਗ੍ਰਹਿ ਲਿਖੇ। ਉਸ ਨੇ ਸੁਚੇਤ ਤੌਰ ਤੇ ਪ੍ਰਗਤੀਵਾਦੀ ਕਹਾਣੀ ਲਿਖੀ। ਸੰਤ ਸਿੰਘ ਸੇਖੋਂ ਨੇ ਪੰਜਾਬੀ ਕਹਾਣੀ ਨੂੰ ਤਕਨੀਕ ਤੇ ਦ੍ਰਿਸ਼ਟੀ ਦੋਹਾਂ ਪੱਖਾਂ ਤੋਂ ਵਿਸ਼ਾਲ ਕੀਤਾ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਜਨ ਸਾਧਾਰਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਿਆਂ ਪਿਛਾਂਹਖਿੱਚੂ ਵਿਚਾਰਾਂ ਦਾ ਡਟ ਕੇ ਵਿਰੋਧ ਕੀਤਾ। 'ਸਮਾਚਾਰ', 'ਕਾਮੇ ਤੇ ਯੋਧੇ', 'ਅੱਧੀ ਵਾਟ' ਤੇ 'ਤੀਜਾ ਪਹਿਰ ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ।
ਪ੍ਰੋ. ਮੋਹਨ ਸਿੰਘ ਨੇ 'ਨਿੱਕੀ ਨਿੱਕੀ ਵਾਸ਼ਨਾ' ਕਹਾਣੀ ਸੰਗ੍ਰਹਿ ਵਿੱਚ ਇਸਤਰੀ-ਮਰਦ ਸੰਬੰਧਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਚਿਤਰਿਆ।
ਦੇਵਿੰਦਰ ਸਤਿਆਰਥੀ ਨੇ 'ਕੁੰਗ ਪੋਸ਼', 'ਦੇਵਤਾ ਡਿੱਗ ਪਿਆ', 'ਤਿੰਨ ਬੂਹਿਆਂ ਵਾਲਾ ਘਰ' ਕਹਾਣੀ ਸੰਗ੍ਰਿਹਾਂ ਵਿੱਚ ਵਿਭਿੰਨ ਪ੍ਰਕਾਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕਧਾਰਾਈ ਰੰਗ ਵਿੱਚ ਪੇਸ਼ ਕੀਤਾ। ਡਾ. ਮੋਹਨ ਸਿੰਘ ਦੀਵਾਨਾ ਨੇ 'ਦੇਵਿੰਦਰ ਬਤੀਸੀ', 'ਪਰਾਦੀ', 'ਰੰਗ ਤਮਾਸ਼ੇ' ਆਦਿ ਵਿੱਚ ਸਮਾਜਕ ਸਮੱਸਿਆਵਾਂ ਨੂੰ ਆਦਰਸ਼ਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ।
ਕਰਤਾਰ ਸਿੰਘ ਦੁੱਗਲ ਦੇ ਪ੍ਰਵੇਸ਼ ਨਾਲ ਪੰਜਾਬੀ ਕਹਾਣੀ ਤੀਜੇ ਦੌਰ ਵਿੱਚ ਪ੍ਰਵੇਸ਼ ਕਰਦੀ ਹੈ। ਉਸ ਨੇ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਕਹਾਣੀ ਰਚਨਾ ਕੀਤੀ। 'ਸਵੇਰ ਸਾਰ, 'ਪਿੱਪਲ ਪੱਤੀਆਂ', 'ਡੰਗਰ', 'ਇੱਕ ਛਿੱਟ ਚਾਨਣ ਦੀ ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਉਹ ਕਲਾ ਕਲਾ ਲਈ ਹੈ ਸਿਧਾਂਤ ਦਾ ਧਾਰਨੀ ਹੈ। ਉਸ ਦੇ ਉੱਪਰ ਫਰਾਇਡ ਦੇ ਮਨੋਵਿਗਿਆਨਕ ਸਿਧਾਂਤਾਂ ਦਾ ਗਹਿਰਾ ਪ੍ਰਭਾਵ ਹੈ।
ਆਧੁਨਿਕ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਇੱਕ ਕੁਲਵੰਤ ਸਿੰਘ ਵਿਰਕ ਦਾ ਵੱਡਾ ਨਾਂ ਹੈ। ਉਸ ਨੂੰ ਸਾਧਾਰਨ ਪਾਠਕਾਂ ਦੀ ਸਾਧਾਰਨਤਾ ਚਿਤਰਨ ਵਾਲਾ ਕਹਾਣੀਕਾਰ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਕਿਸੇ ਸਿਧਾਂਤ ਜਾਂ ਵਿਚਾਰਧਾਰਾ ਨੂੰ ਸਿੱਧੇ ਰੂਪ ਵਿੱਚ ਨਹੀਂ ਪ੍ਰਸਾਰਿਆ। ਉਸ ਨੇ ਜਗੀਰਦਾਰੀ ਪ੍ਰਬੰਧ ਤੋਂ ਪੂੰਜੀਵਾਦੀ ਪ੍ਰਬੰਧ ਵਿੱਚ ਪ੍ਰਵੇਸ਼ ਕਰ ਰਹੇ ਸਮਾਜ ਵਿਚਲੇ ਤਣਾਓ ਨੂੰ ਬਹੁਤ ਬਾਰੀਕੀ ਨਾਲ ਚਿਤਰਿਆ। 'ਛਾਹ ਵੇਲਾ' ‘ਤੂੜੀ ਦੀ ਪੰਡ', 'ਛੱਪੜ', 'ਏਕਸ ਕੇ ਹਮ ਬਾਰਿਕ’ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ।
ਨਵਤੇਜ ਸਿੰਘ ਨੇ ਕ੍ਰਾਂਤੀਕਾਰੀ ਰੁਮਾਂਟਿਕ ਦ੍ਰਿਸ਼ਟੀ ਤੋਂ ਪੰਜਾਬੀ ਵਿੱਚ ਕਹਾਣੀ ਰਚਨਾ ਕੀਤੀ। 'ਦੇਸ਼ ਵਾਪਸੀ', 'ਬਾਸਮਤੀ ਦੀ ਮਹਿਕ' ਤੇ 'ਚਾਨਣ ਦੇ ਬੀਜ' ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਸੰਤੋਖ ਸਿੰਘ ਧੀਰ ਵੀ ਤੀਜੇ ਦੌਰ ਦੇ ਕਹਾਣੀਕਾਰਾਂ ਵਿੱਚ ਅਹਿਮ ਸਥਾਨ ਰੱਖਦਾ ਹੈ। ਉਸ ਨੇ ਮਾਰਕਸਵਾਦੀ ਚਿੰਤਨ ਦੇ ਪ੍ਰਭਾਵ ਅਧੀਨ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦੇ ਹੋ ਰਹੇ ਸ਼ੋਸ਼ਣ ਨੂੰ ਚਿਤਰਿਆ। 'ਸਿੱਟਿਆਂ ਦੀ ਛਾਂ', 'ਸਵੇਰ ਹੋਣ ਤਕ', 'ਸਾਂਝੀ ਕੰਧ ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਧੀਰ ਤੋਂ ਇਲਾਵਾ ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਗੁਰਚਰਨ ਸਿੰਘ ਆਦਿ ਇਸੇ ਦੌਰ ਵਿੱਚ ਕਹਾਣੀ ਰਚਨਾ ਵਿੱਚ ਆਪਣਾ ਨਾਂ ਬਣਾਉਂਦੇ ਹਨ।
ਸੁਰਜੀਤ ਸਿੰਘ ਸੇਠੀ ਇੱਕ ਪ੍ਰਯੋਗਵਾਦੀ ਲੇਖਕ ਹੈ ਜਿਸ ਨੇ ਮਨੋਵਿਗਿਆਨਕ ਸ਼ੈਲੀ ਵਿੱਚ ਕਹਾਣੀਆਂ ਲਿਖੀਆਂ। ਉਸ ਨੇ ਆਧੁਨਿਕ ਮੱਧ ਵਰਗ ਦੇ ਜੀਵਨ ਦੇ ਵਿਭਿੰਨ ਪੱਖਾਂ ਨੂੰ ਚਿਤਰਿਆ। 'ਮਹੀਂਵਾਲ', 'ਕੌੜੇ ਘੁੱਟ', 'ਅੰਗਰੇਜ਼ ਅੰਗਰੇਜ਼ ਸਨ' ਆਦਿ ਉਸ ਦੇ ਮੁੱਖ ਕਹਾਣੀ ਸੰਗਹਿ ਹਨ।
ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਤੇ ਅਜੀਤ ਕੌਰ ਤਿੰਨ ਮੁੱਖ ਇਸਤਰੀ ਕਹਾਣੀਕਾਰ ਹਨ। ਅੰਮ੍ਰਿਤਾ ਪ੍ਰੀਤਮ ਨੇ ਇਸਤਰੀ ਹੋਂਦ ਨਾਲ ਜੁੜੇ ਮਸਲਿਆਂ ਨੂੰ ਕਾਵਿਮਈ ਸ਼ੈਲੀ ਵਿੱਚ ਪੇਸ਼ ਕੀਤਾ। ਦਲੀਪ ਕੌਰ ਟਿਵਾਣਾ ਨੇ ‘ਤ੍ਰਾਟਾਂ', 'ਵੈਰਾਗੇ ਨੈਣ', 'ਤੂੰ ਹੁੰਗਾਰਾ ਭਰੀ ਆਦਿ ਕਹਾਣੀ ਸੰਗ੍ਰਹਿ ਰਾਹੀਂ ਔਰਤ ਦੀ ਹੋਂਦ `ਤੇ ਹੋਣੀ ਦੇ ਦਰਦਨਾਕ ਚਿੱਤਰ ਉਲੀਕੇ। ਅਜੀਤ ਕੌਰ ਨੇ ਆਪਣੀਆਂ ਕਹਾਣੀਆਂ ਵਿੱਚ ਇਸਤਰੀ ਮਰਦ ਦੇ ਰਿਸ਼ਤਿਆਂ ਦੀਆਂ ਪਰਤਾਂ ਨੂੰ ਨਿਸ਼ੰਗ ਹੋ ਕੇ ਚਿਤਰਿਆ। 'ਫਾਲਤੂ ਔਰਤ', 'ਅੱਧਾ ਆਦਮੀ ਸਾਬਤ ਆਦਮੀ’, 'ਦਿਉਰ ਭਾਬੀਆਂ' ਆਦਿ ਉਸ ਦੇ ਕੁਝ ਮੁੱਖ ਕਹਾਣੀ ਸੰਗ੍ਰਹਿ ਹਨ।
ਰਾਮ ਸਰੂਪ ਅਣਖੀ ਨੇ ਨਾਵਲਾਂ ਦੇ ਨਾਲ-ਨਾਲ ਕਹਾਣੀ ਰਚਨਾ ਵੀ ਕੀਤੀ। 'ਸੁੱਤਾ ਨਾਗ', 'ਮਨੁੱਖ ਦੀ ਮੌਤ', 'ਟੀਸੀ ਦਾ ਬੇਰ' ਆਦਿ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਡਰਾਈਵਰਾਂ, ਕੰਡਕਟਰਾਂ ਤੇ ਸਕੂਲ ਮਾਸਟਰਾਂ ਦੇ ਜੀਵਨ ਯਥਾਰਥ ਦੇ ਕਈ ਲੁਕਵੇਂ ਪਹਿਲੂ ਪੇਸ਼ ਕੀਤੇ। ਇਸੇ ਦੌਰ ਵਿੱਚ ਜਸਵੰਤ ਸਿੰਘ ਵਿਰਦੀ, ਰਘਬੀਰ ਸਿੰਘ ਢੰਡ ਆਦਿ ਕਹਾਣੀਕਾਰ ਵੀ ਕਹਾਣੀ ਰਚਨਾ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹਨ।
ਗੁਰਬਚਨ ਸਿੰਘ ਭੁੱਲਰ ਨੇ ਮਾਲਵਾ ਖੇਤਰ ਦੇ ਕਿਸਾਨੀ ਜੀਵਨ-ਸਭਿਆਚਾਰ ਨਾਲ ਸੰਬੰਧਤ ਕਹਾਣੀਆਂ ਲਿਖੀਆਂ। ਉਹ ਮਾਰਕਸਵਾਦੀ ਚਿੰਤਨ ਤੋਂ ਪ੍ਰੇਰਨਾ ਗ੍ਰਹਿਣ ਕਰਨ ਵਾਲਾ ਲੇਖਕ ਹੈ। 'ਇਕੀਵੀਂ ਸਦੀ', 'ਦੀਵੇ ਵਾਂਗ ਬਲਦੀ ਅੱਖ', 'ਮੈਂ ਗਜ਼ਨਵੀ ਨਹੀਂ’ ਆਦਿ ਉਸ ਦੇ ਮੁਖ ਕਹਾਣੀ ਸੰਗ੍ਰਹਿ ਹਨ।
ਮੋਹਨ ਭੰਡਾਰੀ ਪ੍ਰਤੀਕਾਤਮਕ ਸ਼ੈਲੀ ਵਿੱਚ ਲਿਖਣ ਵਾਲਾ ਕਹਾਣੀਕਾਰ ਹੈ। ਉਸ ਨੇ ਮਾਲਵਾ ਖੇਤਰ ਦੇ ਭੂਮੀਹੀਣ ਵਰਗ ਦੀਆਂ ਆਰਥਕ ਸਮੱਸਿਆਵਾਂ ਉੱਪਰ ਕਹਾਣੀਆਂ ਲਿਖੀਆਂ। 'ਮੈਨੂੰ ਟੈਗੋਰ ਬਣਾ ਦੇ' ਉਸ ਦੀ ਬਹੁ ਚਰਚਿਤ ਕਹਾਣੀ ਹੈ।
ਤੀਜੇ ਦੌਰ ਦੇ ਕਹਾਣੀਕਾਰਾਂ ਵਿੱਚ ਵਰਿਆਮ ਸੰਧੂ ਤੇ ਪ੍ਰੇਮ ਪ੍ਰਕਾਸ਼ ਨੇ ਸਭ ਤੋਂ ਵੱਧ ਮਾਨਤਾ ਪ੍ਰਾਪਤ ਕੀਤੀ। ਵਰਿਆਮ ਸਿੰਘ ਸੰਧੂ ਨੇ ਭਾਸ਼ਾ ਦੀ ਪ੍ਰਤੀਕਾਤਮਕ ਵਰਤੋਂ ਰਾਹੀਂ ਬਹੁਪਰਤੀ ਕਹਾਣੀ ਲਿਖੀ। 'ਅੰਗ ਸੰਗ', 'ਭੱਜੀਆਂ ਬਾਹੀਂ ਉਸ ਦੇ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ। ਪ੍ਰੇਮ ਪ੍ਰਕਾਸ਼ ਨੇ ਪੂੰਜੀਵਾਦੀ ਵਿਵਸਥਾ ਤੋਂ ਉਪਜੀ ਮੱਧ ਸ਼੍ਰੇਣੀ ਦੇ ਆਦਰਸ਼ ਵਿਹੂਣੇ ਜੀਵਨ ਸੰਕਟ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਬਣਾਇਆ। 'ਨਮਾਜੀ', 'ਮੁਕਤੀ', 'ਸਵੇਤਾਂਬਰ ਨੇ ਕਿਹਾ ਸੀ’ ਉਸ ਦੇ ਮੁੱਖ ਕਹਾਣੀ ਸੰਗ੍ਰਹਿ ਹਨ।
ਸਮਕਾਲੀ ਦੌਰ ਵਿੱਚ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਜਿੱਥੇ ਬਹੁਤ ਸਾਰੇ ਨਵੇਂ ਕਹਾਣੀਕਾਰ ਕਹਾਣੀ ਰਚਨਾ ਕਰ ਰਹੇ ਹਨ ਉੱਥੇ ਪੁਰਾਣੀ ਪੀੜ੍ਹੀ ਵੀ ਆਪਣਾ ਯੋਗਦਾਨ ਪਾ ਰਹੀ ਹੈ। ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, ਅਤਰਜੀਤ, ਗੁਰਪਾਲ ਲਿਟ, ਦਲਬੀਰ ਚੇਤਨ, ਡਾ. ਜਸਵਿੰਦਰ ਸਿੰਘ, ਸੁਖਜੀਤ, ਬਲਜਿੰਦਰ ਨਸਰਾਲੀ, ਬਲਵਿੰਦਰ ਗਰੇਵਾਲ, ਜਸਬੀਰ ਤੇ ਸਾਂਵਲ ਧਾਮੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਹਾਣੀਕਾਰ ਕਹਾਣੀ ਰਚਨਾ ਕਰ ਰਹੇ ਹਨ।
ਆਧੁਨਿਕ ਪੰਜਾਬੀ ਨਾਟਕ
ਨਾਟਕ ਦੂਸਰੇ ਸਾਹਿਤ ਦੇ ਮੁਕਾਬਲੇ ਇੱਕ ਵੱਖਰੀ ਤਰ੍ਹਾਂ ਦੀ ਸਾਹਿਤ ਵਿਧਾ ਹੈ। ਇੱਕ ਜਟਿਲ ਤੇ ਮਿਸ਼ਰਤ ਪ੍ਰਕਿਰਤੀ ਵਾਲੀ ਕਲਾ ਹੈ। ਨਾਟਕ ਸਾਹਿਤ ਹੋਣ ਦੇ ਨਾਲ-ਨਾਲ ਇੱਕ ਰੰਗਮੰਚੀ ਕਲਾ ਹੈ। ਸਫ਼ਲ ਨਾਟਕ ਉਸੇ ਨੂੰ ਹੀ ਸਮਝਿਆ ਜਾਂਦਾ ਹੈ ਜਿਸ ਨੂੰ ਸਫ਼ਲਤਾਪੂਰਵਕ ਰੰਗਮੰਚ 'ਤੇ ਖੇਡਿਆ ਜਾ ਸਕਦਾ ਹੋਵੇ। ਨਾਟਕ ਇੱਕ ਅਜਿਹਾ ਸਾਹਿਤ ਰੂਪਾਕਾਰ ਹੈ ਜੋ ਵਾਰਤਾਲਾਪਾਂ ਵਿੱਚ ਲਿਖਿਆ ਜਾਂਦਾ ਹੈ। ਸਾਡੇ ਆਲੋਚਕ ਨਾਟਕ ਦੇ ਮੁੱਢ ਵਿੱਚ ਜੜ੍ਹਾਂ ਵੈਦਿਕ ਕਾਲ ਵਿੱਚ ਰਚੇ ਸੰਸਕ੍ਰਿਤ ਨਾਟਕ ਤੱਕ ਲੈ ਜਾਂਦੇ। ਪੱਚੀ ਸੌ ਸਾਲ ਪਹਿਲੇ ਰਚਿਆ ਭਰਤ ਮੁਨੀ ਦਾ 'ਨਾਟਯ ਸ਼ਾਸਤਰ' ਸੰਸਕ੍ਰਿਤ ਨਾਟਕ ਦੇ ਸਿਧਾਂਤ ਬਾਰੇ ਚਰਚਾ ਕਰਦਾ ਹੈ। ਸੰਸਕ੍ਰਿਤ ਨਾਟਕ ਤੇ ਆਧੁਨਿਕ ਪੰਜਾਬੀ ਨਾਟਕ ਵਿੱਚ ਕੋਈ ਸਿੱਧਾ ਰਿਸ਼ਤਾ ਸਥਾਪਤ ਕਰਨ ਲਈ ਸਾਡੇ ਕੋਲ ਪ੍ਰਮਾਣਿਕ ਵੇਰਵੇ ਨਹੀਂ ਹਨ। ਨਾਟਕ ਨਾਲ ਸੰਬੰਧਤ ਦੂਸਰੀ ਪਰੰਪਰਾ ਲੋਕ-ਨਾਟ ਦੀ ਹੈ। ਲੋਕ ਨਾਟ ਪਰੰਪਰਾ ਵਿੱਚ ਨਕਲਾਂ, ਤਮਾਸ਼ੇ, ਰਾਮ ਲੀਲ੍ਹਾ, ਰਾਸ ਲੀਲ੍ਹਾ, ਪੁਤਲੀ-ਨਾਚ ਆਦਿ ਆ ਜਾਂਦੇ ਹਨ। ਇਹ ਵਿਚਾਰ ਤਰਕ ਸੰਗਤ ਨਹੀਂ ਕਿ ਲੋਕ ਨਾਟਕ ਨੇ ਹੀ ਆਧੁਨਿਕ ਪੰਜਾਬੀ ਨਾਟਕ ਨੂੰ ਜਨਮ ਦਿੱਤਾ।
ਆਧੁਨਿਕ ਪੰਜਾਬੀ ਨਾਟਕ ਦੇ ਜਨਮ ਪਿੱਛੇ ਪੰਜਾਬ ਉੱਤੇ ਅੰਗ੍ਰੇਜ਼ੀ ਸਾਮਰਾਜ ਦੀ ਸਥਾਪਤੀ ਤੋਂ ਬਾਦ ਦੀਆਂ ਪੈਦਾ ਹੋਈਆਂ ਸਥਿਤੀਆਂ ਵੱਧ ਜ਼ਿੰਮੇਵਾਰ ਹਨ। ਸਕੂਲਾਂ, ਕਾਲਜਾਂ ਦੀ ਸਥਾਪਤੀ ਨਾਲ ਵਿੱਦਿਆ ਪ੍ਰਸਾਰ ਦਾ ਕੰਮ ਸ਼ੁਰੂ ਹੋਇਆ। ਇਸ ਨੇ ਪਾਠ-ਪੁਸਤਕਾਂ ਦੀ ਮੰਗ ਨੂੰ ਪੈਦਾ ਕੀਤਾ। ਦੂਸਰਾ ਈਸਾਈ ਮਿਸ਼ਨਰੀਆਂ ਦੇ ਧਰਮ ਪ੍ਰਚਾਰ ਨੇ ਪਾਰਸੀ ਥੀਏਟਰੀਕਲ ਕੰਪਨੀ ਨੇ ਪੰਜਾਬੀ ਰੰਗਮੰਚ ਲਈ ਮੁੱਢਲੀ ਜ਼ਮੀਨ ਤਿਆਰ ਕੀਤੀ। ਡਾ. ਚਰਨ ਸਿੰਘ ਨੇ ਕਾਲੀਦਾਸ ਦੇ ਨਾਟਕ 'ਸ਼ਕੁੰਤਲਾ' ਦਾ ਪੰਜਾਬੀ ਅਨੁਵਾਦ ਕੀਤਾ। ਇਸ ਤੋਂ ਬਾਦ ਮਾਨ ਸਿੰਘ ਨੇ ਕਾਲੀਦਾਸ ਦੇ ਨਾਟਕ 'ਵਿਕ੍ਰੋਮੋਰਵਸ਼ੀ ਦਾ, ਬਲਵੰਤ ਸਿੰਘ ਤੇ ਨਰੈਣ ਸਿੰਘ ਨੇ ਸ਼ੈਕਸਪੀਅਰ ਦੇ ਨਾਟਕ 'ਕਿੰਗ ਲੀਅਰ' ਦਾ ਪੰਜਾਬੀ ਅਨੁਵਾਦ ਕੀਤਾ। ਸੋ ਪੰਜਾਬੀ ਨਾਟਕ ਦਾ ਮੁੱਢ ਅਨੁਵਾਦਤ ਨਾਟਕ ਨਾਲ ਬੱਝਦਾ ਹੈ।
ਮੁੱਢਲੇ ਦੌਰ ਵਿੱਚ ਬਹੁਤ ਸਾਰਾ ਨਾਟਕ ਲਿਖਿਆ ਗਿਆ। ਪਰ ਤਕਨੀਕੀ ਤੇ ਰੰਗਮੰਚੀ ਊਣਾਂ ਕਰਕੇ ਆਲੋਚਕਾਂ ਨੇ ਇਸ ਨੂੰ ਆਧੁਨਿਕ ਵਜੋਂ ਪੂਰੀ ਤਰ੍ਹਾਂ ਨਹੀਂ ਪ੍ਰਵਾਨਿਆ। ਭਾਈ ਵੀਰ ਸਿੰਘ ਦਾ 'ਰਾਜਾ ਲੱਖਦਾਤਾ ਸਿੰਘ ਪੰਜਾਬੀ ਦੇ ਮੁੱਢਲੇ ਮੌਲਿਕ ਨਾਟਕਾਂ ਵਿਚੋਂ ਇੱਕ ਹੈ। ਧਾਰਮਕ ਸੁਧਾਰਵਾਦੀ ਦ੍ਰਿਸ਼ਟੀ ਤੋਂ ਲਿਖੇ ਇਸ ਨਾਟਕ ਵਿੱਚ ਤਕਨੀਕੀ ਪੱਖੋਂ ਕਈ ਘਾਟਾਂ ਸਨ। ਭਾਈ ਵੀਰ ਸਿੰਘ ਤੋਂ ਬਾਦ ਗਿਆਨੀ ਦਿੱਤ ਸਿੰਘ, ਬਾਵਾ ਬੁੱਧ ਸਿੰਘ, ਲਾਲਾ ਕਿਰਪਾ ਸਾਗਰ ਤੇ ਬ੍ਰਿਜ ਲਾਲ ਸ਼ਾਸਤਰੀ ਆਦਿ ਪੰਜਾਬੀ ਲੇਖਕਾਂ ਨੇ ਪੰਜਾਬੀ ਨਾਟਕ ਦਾ ਮੁੱਢ ਤਾਂ ਬੰਨ੍ਹਿਆ ਪਰ ਇਹਨਾਂ ਦੇ ਨਾਟਕ ਤਕਨੀਕੀ ਪੱਖੋਂ ਊਣਤਾਈਆਂ ਤੋਂ ਮੁਕਤ ਨਹੀਂ ਹੋ ਸਕੇ।
ਆਧੁਨਿਕ ਪੰਜਾਬੀ ਨਾਟਕ ਦਾ ਅਸਲ ਮੋਢੀ ਈਸ਼ਵਰ ਚੰਦਰ ਨੰਦਾ ਨੂੰ ਮੰਨਿਆ ਜਾਂਦਾ ਹੈ। ਉਸ ਨੇ 1913 ਈ. ਵਿੱਚ ਤਕਨੀਕੀ ਪੱਖੋਂ ਪਹਿਲਾ ਸਫ਼ਲ ਇਕਾਂਗੀ 'ਸੁਹਾਗ' ਲਿਖਿਆ। ਪੰਜਾਬੀ ਨਾਟਕ ਦੇ ਉਤਪਤੀ ਤੇ ਵਿਕਾਸ ਵਿੱਚ ਇੱਕ ਵੱਡਾ ਯੋਗ ਆਇਰਸ਼ ਔਰਤ ਨੋਰਾ ਰਿਚਰਡਜ਼ ਦਾ ਹੈ ਜਿਸ ਦੀ ਪ੍ਰੇਰਨਾ ਕਾਰਨ ਹੀ ਈਸ਼ਵਰ ਚੰਦਰ ਨੰਦਾ ਰਾਹੀਂ ਯਥਾਰਥਵਾਦੀ ਨਾਟਕ ਲਿਖਣ ਦੀ ਪਿਰਤ ਪੈਂਦੀ ਹੈ। ਨੰਦਾ ਨੇ 'ਵਰ ਘਰ', 'ਸੋਸ਼ਲ ਸਰਕਲ, ‘ਸਾਮੂ ਸ਼ਾਹ ਆਦਿ ਪੂਰੇ ਨਾਟਕ ਲਿਖੇ। ਇਸ ਤੋਂ ਇਲਾਵਾ 'ਝਲਕਾਰੇ', 'ਲਿਸ਼ਕਾਰੇ’ ਤੇ ‘ਚਮਕਾਰੇ' ਨਾਂ ਹੇਠ ਤਿੰਨ ਇਕਾਂਗੀ ਸੰਗ੍ਰਹਿ
ਲਿਖੇ। ਉਸਨੇ ਪੰਜਾਬੀ ਨਾਟਕ ਨੂੰ ਸਮਾਜਕ ਵਿਸ਼ਿਆਂ ਨਾਲ ਜੋੜਿਆ। ਆਪਣੇ ਨਾਟਕ ਵਿੱਚ ਉਸ ਨੇ ਪੁਰਾਣੀ ਤੇ ਨਵੀਂ ਪੀੜ੍ਹੀ ਦੇ ਵਿਚਾਰਾਂ ਦੇ ਟਕਰਾਓ ਨੂੰ ਪੇਸ਼ ਕੀਤਾ।
1913 ਤੋਂ 1947 ਤੱਕ ਦੇ ਦੌਰ ਵਿੱਚ ਆਈ.ਸੀ. ਨੰਦਾ ਤੋਂ ਇਲਾਵਾ ਹਰਚਰਨ ਸਿੰਘ, ਬਲਵੰਤ ਗਾਰਗੀ, ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ ਫੁੱਲ ਆਦਿ ਨੇ ਪੰਜਾਬੀ ਨਾਟਕ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਆਈ.ਸੀ. ਨੰਦਾ ਤੋਂ ਬਾਦ ਦੂਜਾ ਵੱਡਾ ਨਾਟਕਕਾਰ ਹਰਚਰਨ ਸਿੰਘ ਹੈ। ਉਸ ਨੇ ਮਾਨਵਵਾਦੀ ਪ੍ਰਗਤੀਵਾਦੀ ਦ੍ਰਿਸ਼ਟੀ ਰਾਹੀਂ ਵੰਨ ਸੁਵੰਨੇ ਵਿਸ਼ਿਆਂ ਉੱਤੇ ਨਾਟਕ ਲਿਖੇ। 'ਕਮਲਾ ਕੁਮਾਰੀ, 'ਕੱਲ ਅੱਜ ਤੇ ਭਲਕ', 'ਇਤਿਹਾਸ ਜੁਆਬ ਮੰਗਦਾ ਹੈ', 'ਹਿੰਦ ਦੀ ਚਾਦਰ', 'ਸ਼ੋਭਾ ਸ਼ਕਤੀ' ਆਦਿ ਉਸ ਦੇ ਕੁਝ ਮਹੱਤਵਪੂਰਨ ਨਾਟਕ ਹਨ। ਹਰਚਰਨ ਸਿੰਘ ਨੇ ਪੰਜਾਬੀ ਰੰਗਮੰਚ ਨੂੰ ਵੀ ਵਿਕਸਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਸ ਦੀ ਪਤਨੀ ਪਹਿਲੀ ਔਰਤ ਹੈ ਜਿਸ ਨੇ ਪੰਜਾਬੀ ਥੀਏਟਰ ਵਿੱਚ ਬਤੌਰ ਇੱਕ ਇਸਤਰੀ ਕਲਾਕਾਰ ਦੇ ਤੌਰ 'ਤੇ ਭਾਗ ਲਿਆ। ਹਰਚਰਨ ਸਿੰਘ ਤੋਂ ਬਾਦ ਸੰਤ ਸਿੰਘ ਸੇਖੋਂ ਨੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਰਾਹੀਂ ਪੰਜਾਬੀ ਵਿੱਚ ਬੌਧਿਕ ਨਾਟਕ ਲਿਖਣ ਦੀ ਪਿਰਤ ਪਾਈ। ਉਸ ਨੇ ਇਤਿਹਾਸ ਮਿਥਿਹਾਸ ਦੀ ਆਧੁਨਿਕ ਪ੍ਰਸੰਗ ਵਿੱਚ ਪੁਨਰ-ਵਿਆਖਿਆ ਕੀਤੀ। 'ਕਲਾਕਾਰ', 'ਨਾਰਕੀਂ, 'ਵਾਰਸ', 'ਮੋਇਆਂ ਸਾਰ ਨਾ ਕਾਈ ਆਦਿ ਉਸ ਦੇ ਕੁਝ ਮੁੱਖ ਨਾਟਕ ਹਨ।
ਇਸ ਦੌਰ ਵਿੱਚ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਨਵੀਆਂ ਦਿਸ਼ਾਵਾਂ ਦੇਣ ਵਿੱਚ ਇੱਕ ਵੱਡਾ ਯੋਗਦਾਨ ਬਲਵੰਤ ਗਾਰਗੀ ਦਾ ਹੈ। 'ਲੋਹਾ ਕੁੱਟ', 'ਕਣਕ ਦੀ ਬੱਲੀ', 'ਧੂਣੀ ਦੀ ਅੱਗ', 'ਸੌਂਕਣ' ਆਦਿ ਉਸ ਦੇ ਕੁਝ ਪ੍ਰਸਿੱਧ ਨਾਟਕ ਹਨ। ਔਰਤ ਦੀਆਂ ਅਤ੍ਰਿਪਤ ਕਾਮਨਾਵਾਂ ਉਸ ਦੇ ਨਾਟਕਾਂ ਦਾ ਕੇਂਦਰੀ ਵਿਸ਼ਾ ਰਿਹਾ। ਉਸ ਨੇ ਵਿਸ਼ੇ, ਤਕਨੀਕ ਤੇ ਰੰਗਮੰਚ ਪੱਖੋਂ ਪੰਜਾਬੀ ਨਾਟਕ ਵਿੱਚ ਬਹੁਤ ਤਜਰਬੇ ਕੀਤੇ।
1947 ਵਿੱਚ ਦੇਸ਼ ਵੰਡ ਦਾ ਦੁਖਾਂਤ ਸਾਹਿਤ ਸਿਰਜਣਾ ਨੂੰ ਗਹਿਰੀ ਤਰ੍ਹਾਂ ਪ੍ਰਭਾਵਤ ਕਰਦਾ ਹੈ। ਅਗਲੇ ਦੌਰ ਦੇ ਨਾਟਕਾਂ ਵਿੱਚ ਦੇਸ਼-ਵੰਡ ਦਾ ਦੁਖਾਂਤ ਪੰਜਾਬੀ ਨਾਟਕਾਂ ਦਾ ਨਾਟ-ਵਸਤੂ ਬਣਦਾ ਹੈ। 1965 ਈ. ਤੱਕ ਪੰਜਾਬੀ ਵਿੱਚ ਯਥਾਰਥਵਾਦੀ ਨਾਟ-ਸ਼ੈਲੀ ਭਾਰੂ ਰਹੀ। 1965 ਈ. ਦੇ ਦੌਰ ਵਿੱਚ ਪੰਜਾਬੀ ਨਾਟਕਾਂ ਵਿੱਚ ਨਵੇਂ ਪ੍ਰਯੋਗ ਦਾ ਦੌਰ ਹੈ। 1965 ਈ. ਤੋਂ ਬਾਦ ਯੂਨੀਵਰਸਿਟੀਆਂ ਵਿੱਚ ਥੀਏਟਰ ਵਿਭਾਗ ਖੁੱਲ੍ਹਦੇ ਹਨ ਜਿਸ ਕਰਕੇ ਨਾਟਕ ਦੇ ਖੇਤਰ ਵਿੱਚ ਚਲ ਰਹੀਆਂ ਅੰਤਰ-ਰਾਸ਼ਟਰੀ ਗਤੀਵਿਧੀਆਂ ਬਾਰੇ ਚਰਚਾ ਛਿੜਦੀ ਹੈ। ਪੰਜਾਬੀ ਨਾਟਕ ਇਸ ਦੀ ਐਬਸਰਡ ਨਾਟ-ਸ਼ੈਲੀ, ਬਰੈਖਤ ਦਾ ਐਪਿਕ-ਥੀਏਟਰ ਤੇ ਆਰੋਤ ਦਾ ਰੰਗਮੰਚੀ ਥੀਏਟਰ ਦਾ ਚਰਚਾ ਛਿੜਦਾ ਹੈ। ਨਾਟਕਾਂ ਵਿੱਚ ਵਰਕਸ਼ਾਪਾਂ ਤੇ ਸੈਮੀਨਾਰ ਹੋਣੇ ਅਰੰਭ ਹੁੰਦੇ ਹਨ।
ਕਪੂਰ ਸਿੰਘ ਘੁੰਮਣ ਨੇ ਸ਼ੁਰੂ ਵਿੱਚ ਬੇਸ਼ੱਕ ਯਥਾਰਥਵਾਦੀ ਸ਼ੈਲੀ ਵਿੱਚ ਨਾਟਕ ਲਿਖੇ ਪਰ ਬਾਦ ਵਿੱਚ ਉਹ ਪੱਛਮੀ ਨਾਟ-ਸ਼ੈਲੀਆਂ ਦੇ ਪ੍ਰਭਾਵ ਅਧੀਨ ਚਿੰਨ੍ਹਾਤਮਕ ਨਾਟਕ ਲਿਖਦਾ ਹੈ। 'ਜਿਊਂਦੀ ਲਾਸ਼', 'ਮਾਨਸ ਕੀ ਏਕ ਜਾਤ, 'ਅਤੀਤ ਦੇ ਪ੍ਰਛਾਵੇਂ", "ਵਿਸਮਾਦ ਨਾਦ' ਆਦਿ ਉਸ ਦੇ ਪ੍ਰਮੁੱਖ ਨਾਟਕ ਹਨ। ਸੁਰਜੀਤ ਸਿੰਘ ਸੇਠੀ ਨੂੰ ਨਾਟਕ ਤੇ ਰੰਗਮੰਚ ਬਾਰੇ ਡੂੰਘੀ ਸਿਧਾਂਤ ਸਮਝ ਸੀ। ਉਸ ਨੇ ਨਾਟਕ ਤੇ ਰੰਗਮੰਚ ਵਿੱਚ ਅਨੇਕਾਂ ਨਵੇਂ ਪ੍ਰਯੋਗ ਕੀਤੇ। 'ਕਾਦਰਯਾਰ', 'ਭਰਿਆ-ਭਰਿਆ ਸੱਖਣਾ-ਸੱਖਣਾ' 'ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ, 'ਕਿੰਗ ਮਿਰਜ਼ਾ ਤੇ ਸਪੇਰਾ ਉਸ ਦੇ ਕੁਝ ਪ੍ਰਸਿੱਧ ਨਾਟਕ ਹਨ। ਸੇਠੀ ਉੱਪਰ ਮਨੋਵਿਗਿਆਨ ਦੇ ਸਿਧਾਂਤਾਂ ਤੇ ਐਬਸਰਡ ਨਾਟ-ਸ਼ੈਲੀ ਦਾ ਗਹਿਰਾ ਪ੍ਰਭਾਵ ਰਿਹਾ।
ਗੁਰਚਰਨ ਸਿੰਘ ਜਸੂਜਾ ਤੇ ਹਰਸ਼ਰਨ ਸਿੰਘ ਯਥਾਰਥਵਾਦੀ ਨਾਟ-ਸ਼ੈਲੀ ਤੋਂ ਪ੍ਰਭਾਵਤ ਹੋ ਕੇ ਨਾਟ-ਸਿਰਜਣਾ ਕਰਦੇ ਹਨ। ਗੁਰਚਰਨ ਸਿੰਘ ਜਸੂਜਾ ਨੇ ਪੂੰਜੀਵਾਦੀ ਅਰਥ ਵਿਵਸਥਾ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਪ੍ਰਤੀਕਾਤਮਕ ਰੂਪ ਵਿੱਚ ਚਿਤਰਿਆ। 'ਚੜ੍ਹਿਆ ਸੋਧਣ ਧਰਤ ਲੁਕਾਈ', 'ਬਾਦਸ਼ਾਹ ਦਰਵੇਸ਼', 'ਮੱਖਣ ਸ਼ਾਹ ਲੁਬਾਣਾ ਆਦਿ ਉਸ ਦੇ ਮੁੱਖ ਨਾਟਕ ਹਨ। ਹਰਸ਼ਰਨ ਸਿੰਘ ਮਾਰਕਸਵਾਦੀ ਦ੍ਰਿਸ਼ਟੀ ਬਿੰਦੂ ਤੋਂ ਸਮੱਸਿਆਵਾਂ ਨੂੰ ਪੇਸ਼ ਕਰਨ ਵਾਲਾ ਨਾਟਕਕਾਰ ਹੈ। ਉਸ ਨੇ ਹੇਠਲੇ ਸ਼ਹਿਰੀ ਮੱਧ ਵਰਗ ਤੇ ਡਰਾਇਵਰਾਂ ਆਦਿ ਦੇ ਮਸਲਿਆਂ ਨੂੰ ਆਪਣੇ ਨਾਟਕਾਂ ਦਾ ਨਾਟ-ਵਸਤੂ
ਬਣਾਇਆ ਹੈ, 'ਅਪਰਾਧੀ', 'ਫੁੱਲ ਕੁਮਲਾ ਗਿਆ', 'ਲੰਮੇ ਸਮੇਂ ਦਾ ਨਰਕ', 'ਉਦਾਸ ਲੋਕ' ਆਦਿ ਉਸ ਦੇ ਮੁੱਖ ਨਾਟਕ ਹਨ।
1975 ਪੰਜਾਬੀ ਨਾਟ-ਸਿਰਜਣਾ ਦਾ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ। 1975 ਵਿੱਚ ਲੱਗੀ ਐਮਰਜੈਂਸੀ, 1980 ਤੋਂ ਬਾਦ ਪੰਜਾਬ ਵਿੱਚ ਚੱਲੀ ਸਿੱਖ ਖਾੜਕੂ ਲਹਿਰ ਪੰਜਾਬੀ ਨੂੰ ਗਹਿਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਦੌਰ ਵਿੱਚ ਅਜਮੇਰ ਔਲਖ, ਆਤਮਜੀਤ, ਗੁਰਸ਼ਰਨ ਸਿੰਘ, ਚਰਨ ਦਾਸ ਸਿੱਧੂ ਆਦਿ ਨਾਟਕਕਾਰ ਪੰਜਾਬੀ ਨਾਟਕ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਉੱਪਰ ਤੋਰਦੇ ਹਨ।
ਅਜਮੇਰ ਸਿੰਘ ਔਲਖ ਪੰਜਾਬ ਦੀ ਪੇਂਡੂ ਕਿਸਾਨੀ ਦੀਆਂ ਆਰਥਕ ਤੇ ਸਭਿਆਚਾਰਕ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਨਾਟ-ਵਸਤੂ ਬਣਾਉਂਦਾ ਹੈ। 'ਬਗਾਨੇ ਬੋਹੜ ਦੀ ਛਾਂ', 'ਤੂੜੀ ਵਾਲਾ ਕੋਠਾ', 'ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ' ਉਸ ਦੇ ਮੁੱਖ ਨਾਟਕ ਹਨ। ਆਤਮਜੀਤ ਆਧੁਨਿਕ ਮੱਧ ਵਰਗ ਦੇ ਮਸਲਿਆਂ ਨੂੰ ਪ੍ਰਤੀਕਾਤਮਕ ਰੂਪ ਵਿੱਚ ਨਾਟਕਾਂ ਵਿੱਚ ਪੇਸ਼ ਕਰਨ ਵਾਲਾ ਨਾਟਕਕਾਰ ਹੈ। 'ਕਬਰਸਤਾਨ', 'ਰਿਸ਼ਤਿਆਂ ਦਾ ਕੀ ਰੱਖੀਏ ਨਾਂ', 'ਮੈਂ ਤਾਂ ਇੱਕ ਸਾਰੰਗੀ ਹਾਂ', 'ਤੱਤੀ ਤਵੀ ਦਾ ਸੱਚ’ ਉਸ ਦੇ ਕੁਝ ਪ੍ਰਮੁੱਖ ਨਾਟਕ ਹਨ।
ਪੇਂਡੂ ਰੰਗਮੰਚ ਨੂੰ ਪ੍ਰਫੁੱਲਤ ਕਰਨ ਵਿੱਚ ਗੁਰਸ਼ਰਨ ਸਿੰਘ ਦਾ ਅਹਿਮ ਯੋਗਦਾਨ ਹੈ। ਉਸ ਨੇ ਨੁੱਕੜ ਤੇ ਲਘੂ ਨਾਟਕਾਂ ਰਾਹੀਂ ਜਨ ਸਾਧਾਰਨ ਵਿੱਚ ਇਨਕਲਾਬੀ ਚੇਤਨਾ ਪੈਦਾ ਕਰਨ ਵਾਲੇ ਨਾਟਕ ਲਿਖੇ। 'ਸੀਸ ਤਲੀ ਤੇ’, 'ਟੋਇਆ', 'ਰਾਜ ਸਾਹਿਬਾ ਦਾ', 'ਪੰਘੂੜਾ' ਆਦਿ ਉਸ ਦੀਆਂ ਕੁਝ ਪ੍ਰਮੁੱਖ ਰਚਨਾਵਾਂ ਹਨ। ਚਰਨ ਦਾਸ ਸਿੱਧੂ ਨੇ ਆਪਣੇ ਨਾਟਕਾਂ ਵਿੱਚ ਨਿਮਨ ਤੇ ਮੱਧ ਵਰਗ ਦੇ ਲੋਕਾਂ ਦੇ ਜੀਵਨ ਯਥਾਰਥ ਨੂੰ ਚਿਤਰਿਆ। 'ਕੱਲ੍ਹ ਕਾਲਜ ਬੰਦ ਰਵੇਗਾ’, 'ਬਾਤ ਫਤੂ ਝੀਰ ਦੀ', 'ਭਾਈ ਹਾਕਮ ਸਿੰਘ ਆਦਿ ਉਸ ਦੇ ਕੁਝ ਮੁੱਖ ਨਾਟਕ ਹਨ।
ਸਮਕਾਲੀ ਦੌਰ ਵਿੱਚ ਪੁਰਾਣੀ ਪੀੜ੍ਹੀ ਤੋਂ ਇਲਾਵਾ ਕਈ ਨਵੇਂ ਨਾਟਕਕਾਰ ਨਾਟ ਸਿਰਜਣਾ ਕਰ ਰਹੇ ਹਨ। ਮਨਜੀਤਪਾਲ ਕੌਰ, ਸਤੀਸ਼ ਕੁਮਾਰ ਵਰਮਾ, ਵਰਿਆਮ ਮਸਤ, ਦਵਿੰਦਰ ਦਮਨ ਤੇ ਭੁਪਿੰਦਰ ਪਾਲੀ ਸਮੇਤ ਅਨੇਕਾਂ ਹੋਰ ਨਾਟਕਕਾਰ ਨਾਟ ਸਿਰਜਣਾ ਕਰ ਰਹੇ ਹਨ।
ਆਧੁਨਿਕ ਪੰਜਾਬੀ ਵਾਰਤਕ
ਸਾਹਿਤ ਦੇ ਦੋ ਮੁੱਖ ਰੂਪ ਹਨ : ਕਵਿਤਾ ਤੇ ਵਾਰਤਕ। ਕਵਿਤਾ ਮਨੋਭਾਵਾਂ ਦਾ ਸੰਗੀਤਾਤਮਕ ਤੇ ਲੈਅਬੱਧ ਪ੍ਰਗਟਾ ਹੈ ਜਦ ਕਿ ਵਾਰਤਕ ਮਨੁੱਖ ਦੀ ਬੁੱਧੀ ਦਾ ਪ੍ਰਗਟਾ ਹੈ। ਸੋ ਵਾਰਤਕ ਵਿੱਚ ਬੌਧਿਕ ਤੱਤ ਪ੍ਰਧਾਨ ਹੁੰਦਾ ਹੈ। ਵਾਰਤਕ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ। ਪੰਜਾਬੀ ਵਾਰਤਕ ਦਾ ਇਤਿਹਾਸ ਬਹੁਤ ਪੁਰਾਣਾ ਨਹੀਂ ਹੈ। ਪੰਜਾਬੀ ਵਾਰਤਕ ਦੇ ਵਿਕਾਸ ਬਾਰੇ ਕਈ ਮੱਤ ਪ੍ਰਚਲਤ ਹਨ। ਜ਼ਿਆਦਾਤਰ ਸਾਹਿਤ ਇਤਿਹਾਸਕਾਰਾਂ ਦਾ ਮੱਤ ਹੈ ਕਿ ਪੰਜਾਬੀ ਵਾਰਤਕ ਦਾ ਅਰੰਭ 16ਵੀਂ ਸਦੀ ਗੁਰੂ ਨਾਨਕ ਜੀ ਬਾਰੇ ਲਿਖੀਆਂ ਸਾਖੀਆਂ ਨਾਲ ਹੁੰਦਾ ਹੈ। ਸੋਲ੍ਹਵੀਂ, ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਵਿੱਚ ਮਿਲਦੀ ਵਾਰਤਕ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਤ ਹੈ। ਅਠਾਰ੍ਹਵੀਂ ਸਦੀ ਤੋਂ ਪੰਜਾਬੀ ਵਾਰਤਕ ਵਿੱਚ ਵੰਨ-ਸੁਵੰਨਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਖੀ, ਪਰਚੀ, ਬਚਨ ਆਦਿ ਨਵੇਂ ਵਾਰਤਕ ਰੂਪ ਸਾਹਮਣੇ ਆਉਂਦੇ ਹਨ। 19ਵੀਂ ਸਦੀ ਦੇ ਸ਼ੁਰੂ ਵਿੱਚ ਅਨੁਵਾਦ ਦਾ ਕੰਮ ਸ਼ੁਰੂ ਹੋ ਜਾਂਦਾ ਹੈ। 1849 ਈ. ਵਿੱਚ ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਨਾਲ ਆਧੁਨਿਕ ਪੰਜਾਬੀ ਵਾਰਤਕ ਵਿਕਾਸ ਦੇ ਰਸਤੇ 'ਤੇ ਅਗਾਂਹ ਚਲਦੀ ਹੈ।
ਮੁੱਢਲੇ ਦੌਰ ਵਿੱਚ ਅੰਗਰੇਜ਼ਾਂ ਆਪਣੇ ਰਾਜ-ਪ੍ਰਬੰਧ ਦੀ ਲੋੜਾਂ ਹਿਤ ਵਾਰਤਕ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਸ਼ਰਧਾ ਰਾਮ ਫਿਲੌਰੀ ਦੀਆਂ ਪੁਸਤਕਾਂ 'ਪੰਜਾਬੀ ਬਾਤਚੀਤ’ ਤੇ ‘ਸਿੱਖਾਂ ਦੇ ਰਾਜ ਦੀ ਵਿਥਿਆ’ ਇਸੇ ਦੌਰ ਦੀ ਉਪਜ ਹਨ। ਇਨ੍ਹਾਂ ਨੂੰ ਆਧੁਨਿਕ ਪੰਜਾਬੀ ਵਾਰਤਕ ਦੇ ਮੁੱਢਲੇ ਨਮੂਨੇ ਵਜੋਂ ਵੇਖਿਆ ਜਾ ਸਕਦਾ ਹੈ। ਇਸੇ ਦੌਰ ਵਿੱਚ ਬਿਹਾਰੀ ਲਾਲ ਪੁਰੀ, ਪ੍ਰੋ. ਗੁਰਮੁਖ ਸਿੰਘ, ਪੰਡਤ ਤਾਰਾ ਸਿੰਘ ਨਰੋਤਮ, ਡਾਕਟਰ ਚਰਨ ਸਿੰਘ ਆਦਿ ਇਸੇ ਦੌਰ ਦੇ ਪ੍ਰਮੁੱਖ
ਲੇਖਕ ਹਨ। ਅੰਗਰੇਜ਼ੀ ਰਾਜ ਦੌਰਾਨ ਈਸਾਈ ਮਿਸ਼ਨਰੀਆਂ ਨੇ ਆਪਣੇ ਧਰਮ ਪ੍ਰਚਾਰ ਲਈ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਨਾਲ ਪੰਜਾਬੀ ਵਾਰਤਕ ਦੇ ਵਿਕਾਸ ਨੂੰ ਉਤਸ਼ਾਹ ਮਿਲਿਆ।
ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀਆਂ 'ਚੋਂ ਭਾਈ ਵੀਰ ਸਿੰਘ ਦਾ ਨਾਂ ਪ੍ਰਮੁੱਖ ਹੈ। ਉਨ੍ਹਾਂ ਨੇ ਸਿੱਖ ਧਰਮ ਦੀ ਵਡਿਆਈ ਹਿਤ ਵਾਰਤਕ ਰਚਨਾ ਕੀਤੀ। ‘ਗੁਰੂ ਨਾਨਕ ਚਮਤਕਾਰ', 'ਕਲਗੀਧਰ ਚਮਤਕਾਰ', 'ਅਸ਼ਟ ਗੁਰੂ ਚਮਤਕਾਰ' ਆਦਿ ਉਨ੍ਹਾਂ ਦੀਆਂ ਕੁਝ ਮੁੱਖ ਵਾਰਤਕ ਪੁਸਤਕਾਂ ਹਨ। ਭਾਈ ਵੀਰ ਸਿੰਘ ਤੋਂ ਇਲਾਵਾ ਭਾਈ ਮੋਹਨ ਸਿੰਘ ਵੈਦ ਨੇ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਕ ਤੌਰ ਤੇ ਨਰੋਆ ਰੱਖਣ ਹਿਤ ਵਾਰਤਕ ਰਚਨਾ ਕੀਤੀ। 'ਕਰਮਯੋਗ', 'ਸਿਆਣੀ ਮਾਤਾ', 'ਸੁਖੀ ਪਰਿਵਾਰ', 'ਪਛਤਾਵਾ’ ਆਦਿ ਉਸ ਦੀਆਂ ਪ੍ਰਮੁੱਖ ਪੁਸਤਕਾਂ ਹਨ।
ਦੂਜਾ ਦੌਰ ਦੀ ਵਾਰਤਕ ਦਾ ਆਰੰਭ ਪ੍ਰੋ. ਪੂਰਨ ਸਿੰਘ ਦੇ ਵਾਰਤਕ ਖੇਤਰ ਵਿੱਚ ਪ੍ਰਵੇਸ਼ ਨਾਲ ਹੁੰਦਾ ਹੈ। ਪ੍ਰੋ. ਪੂਰਨ ਸਿੰਘ ਨੇ ਪੰਜਾਬੀ ਵਾਰਤਕ ਨੂੰ ਧਾਰਮਿਕ ਵਿਸ਼ਿਆਂ ਤੋਂ ਮੁਕਤ ਕਰਾ ਕੇ ਆਧੁਨਿਕ ਵਿਗਿਆਨਕ ਦ੍ਰਿਸ਼ਟੀ ਵਾਲੀ ਵਾਰਤਕ ਲਿਖੀ। 'ਖੁੱਲ੍ਹੇ ਲੇਖ’ ਉਸ ਦੀ ਵਾਰਤਕ ਪੁਸਤਕ ਨੂੰ ਸਾਹਿਤਕ ਲੇਖਾਂ ਦੀ ਪਹਿਲੀ ਪੁਸਤਕ ਕਿਹਾ ਜਾਂਦਾ ਹੈ। ਪ੍ਰਿੰਸੀਪਲ ਜੋਧ ਸਿੰਘ ਨੇ ਸਿੱਖ ਧਰਮ ਤੇ ਸਿਧਾਂਤਾਂ ਨੂੰ ਪ੍ਰਗਟਾਉਣ ਲਈ ਵਾਰਤਕ ਰਚਨਾ ਕੀਤੀ। 'ਗੁਰਮਤਿ ਨਿਰਣਯ', 'ਸਿੱਖੀ ਕੀ ਹੈ', 'ਜੀਵਨ ਦੇ ਅਰਥ' ਆਦਿ ਉਸ ਦੀ ਮੁੱਖ ਵਾਰਤਕ ਪੁਸਤਕਾਂ ਹਨ। ਲਾਲ ਸਿੰਘ ਕਮਲਾ ਅਕਾਲੀ ਨੇ ਵੀ ਮੁੱਢਲੀ ਆਧੁਨਿਕ ਪੰਜਾਬੀ ਵਾਰਤਕ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। 1926 ਈ. ਵਿੱਚ ਪ੍ਰਕਾਸ਼ਤ ਉਸ ਦੀ ਵਾਰਤਕ ਰਚਨਾ 'ਮੇਰਾ ਵਲੈਤੀ ਸਫ਼ਰਨਾਮਾ' ਪੰਜਾਬੀ ਦਾ ਪਹਿਲਾ ਪ੍ਰਕਾਸ਼ਤ ਸਫ਼ਰਨਾਮਾ ਹੈ। 'ਮੌਤ ਰਾਣੀ ਦਾ ਘੁੰਡ', 'ਜੀਵਨ ਕੀਤਾ, 'ਮਨ ਦੀ ਮੌਜ’ ਆਦਿ ਉਸ ਦੀਆਂ ਹੋਰ ਵਾਰਤਕ ਪੁਸਤਕਾਂ ਹਨ। ਇਸ ਦੌਰ ਵਿੱਚ ਮਾਸਟਰ ਤਾਰਾ ਸਿੰਘ, ਕਿਰਪਾ ਸਾਗਰ, ਆਈ.ਸੀ. ਨੰਦਾ ਆਦਿ ਕੁਝ ਹੋਰ ਵਾਰਤਕਕਾਰਾਂ ਨੇ ਵੀ ਪੰਜਾਬੀ ਵਾਰਤਕ ਨੂੰ ਅਮੀਰ ਬਣਾਇਆ।
ਪੰਜਾਬੀ ਵਾਰਤਕ ਦਾ ਅਗਲਾ ਦੌਰ ਪ੍ਰਿੰ. ਤੇਜਾ ਸਿੰਘ, ਗੁਰਬਖਸ਼ ਸਿੰਘ ਤੇ ਡਾ. ਬਲਬੀਰ ਸਿੰਘ ਆਦਿ ਵਾਰਤਕ ਲੇਖਕਾਂ ਨਾਲ ਸ਼ੁਰੂ ਹੁੰਦਾ ਹੈ। ਪ੍ਰਿੰ. ਤੇਜਾ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਨੂੰ ਟਕਸਾਲੀ ਰੂਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 'ਸਾਹਿਤ ਦਰਸ਼ਨ', 'ਪੰਜਾਬੀ ਕਿਵੇਂ ਲਿਖੀਏ', 'ਨਵੀਆਂ ਸੋਚਾਂ’ ਆਦਿ ਕੁਝ ਉਸ ਦੀਆਂ ਮੁੱਖ ਵਾਰਤਕ ਪੁਸਤਕਾਂ ਹਨ। ਪ੍ਰੋ. ਸਾਹਿਬ ਸਿੰਘ ਨੇ ਗੁਰਬਾਣੀ ਦੇ ਟੀਕਾਕਾਰ ਵਜੋਂ ਵਾਰਤਕ ਰਚਨਾ ਕੀਤੀ। 'ਗੁਰਮਤਿ ਪ੍ਰਕਾਸ਼', 'ਸਰਬਤ ਦਾ ਭਲਾ', 'ਸਿੱਖੀ ਸਿਦਕ’ ਆਦਿ ਉਸ ਦੀਆਂ ਅਹਿਮ ਪੁਸਤਕਾਂ ਹਨ।
ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਵੱਡੀ ਗਿਣਤੀ ਵਿੱਚ ਵਾਰਤਕ ਰਚਨਾ ਕੀਤੀ। ਪੱਛਮੀ ਗਿਆਨ ਤੇ ਵਿਗਿਆਨ ਦਾ ਗਿਆਤਾ ਹੋਣ ਕਰਕੇ ਉਸ ਨੇ ਆਧੁਨਿਕ ਸਮਾਜ ਤੇ ਜੀਵਨ ਨਾਲ ਸੰਬੰਧਤ ਹਰ ਨਵੇਂ ਵਿਸ਼ੇ ਬਾਰੇ ਲਿਖਿਆ। ਉਸ ਨੇ ਸੁਤੰਤਰ ਪ੍ਰੀਤ ਫਲਸਫ਼ੇ ਦਾ ਰੱਜ ਕੇ ਪ੍ਰਚਾਰ ਕੀਤਾ। 'ਰੋਜ਼ਾਨਾ ਜ਼ਿੰਦਗੀ ਦੀ ਸਾਇੰਸ', 'ਸਾਵੀਂ ਪੱਧਰੀ ਜ਼ਿੰਦਗੀ, 'ਭਖਦੀ ਜੀਵਨ ਚੰਗਿਆੜੀ', 'ਜ਼ਿੰਦਗੀ ਦੀ ਰਾਸ’ ਆਦਿ ਉਸ ਦੀਆਂ ਮੁੱਖ ਪੁਸਤਕਾਂ ਹਨ। ਕਪੂਰ ਸਿੰਘ ਨੇ ਬੌਧਿਕ ਤੇ ਦਾਰਸ਼ਨਿਕ ਰੰਗ ਵਾਲੀ ਵਾਰਤਕ ਲਿਖਣ ਦੀ ਪਿਰਤ ਪਾਈ। 'ਪੁੰਦ੍ਰੀਕ', 'ਬਹੁ ਵਿਸਥਾਰ' ਤੇ 'ਸਾਚੀ ਸਾਖੀ' ਉਸ ਦੀਆਂ ਮੁੱਖ ਪੁਸਤਕਾਂ ਹਨ। ਡਾ. ਬਲਬੀਰ ਸਿੰਘ, ਹਰਿੰਦਰ ਸਿੰਘ ਰੂਪ, ਈਸ਼ਵਰ ਚਿਤਰਕਾਰ ਆਦਿ ਲੇਖਕਾਂ ਨੇ ਵੀ ਇਸ ਦੌਰ ਦੀ ਵਾਰਤਕ ਸਿਰਜਣਾ ਵਿੱਚ ਅਹਿਮ ਯੋਗਦਾਨ ਪਾਇਆ।
ਤੀਜੇ ਦੌਰ ਦੇ ਵਾਰਤਕਾਰਾਂ ਨੇ ਵਾਰਤਕ ਦੇ ਆਧੁਨਿਕ ਰੂਪਾਂ ਨਿਬੰਧ, ਸਵੈਜੀਵਨੀ, ਜੀਵਨੀ, ਸਫ਼ਰਨਾਮਾ, ਰੇਖਾ ਚਿੱਤਰ ਆਦਿ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ। ਵੀਹਵੀਂ ਸਦੀ ਵਿੱਚ 1965 ਈ. ਤੱਕ ਮੁੱਖ ਕਰਕੇ ਸਿੱਖ ਧਰਮ ਤੇ ਇਤਿਹਾਸ ਨਾਲ ਸੰਬੰਧਤ ਵਿਸ਼ੇਸ਼ ਨਿਬੰਧ ਰਚਨਾ ਦਾ ਆਧਾਰ ਬਣਦੇ ਰਹੇ। ਹੌਲੀ-ਹੌਲੀ ਸਮਾਜਕ, ਆਰਥਕ, ਰਾਜਨੀਤਿਕ, ਤੇ ਖੋਜ ਨਾਲ ਸੰਬੰਧਤ ਵਿਸ਼ੇ ਵੀ ਨਿਬੰਧ ਰਚਨਾ ਦਾ ਆਧਾਰ ਬਣਦੇ ਰਹੇ। ਡਾ. ਤਾਰਨ ਸਿੰਘ, ਸ. ਸ. ਅਮੋਲ, ਤੇਜਾ ਸਿੰਘ ਆਦਿ ਨੇ ਮੁੱਢਲੇ ਦੌਰ ਵਿੱਚ ਨਿਬੰਧ ਨੂੰ ਵਿਕਸਿਤ ਕਰਨ ਵਿੱਚ ਯੋਗਦਾਨ ਪਾਇਆ। ਬਾਦ ਵਿੱਚ ਸੰਤ ਸਿੰਘ ਸੇਖੋਂ, ਗੁਰਬਚਨ, ਨਰਿੰਦਰ ਸਿੰਘ ਕਪੂਰ, ਆਦਿ ਨੇ ਅਹਿਮ ਭੂਮਿਕਾ ਨਿਭਾਈ।
ਪੰਜਾਬੀ ਸਫ਼ਰਨਾਮਾ ਦਾ ਅਰੰਭ 1926 ਈ. ਵਿੱਚ ਲਾਲ ਸਿੰਘ ਕਮਲਾ ਅਕਾਲੀ ਦੇ 'ਮੇਰਾ ਵਲੈਤੀ ਸਫ਼ਰਨਾਮਾ' ਨਾਲ ਹੋ ਜਾਂਦਾ ਹੈ। ਇਸ ਤੋਂ ਬਾਦ ਐਸ.ਐਸ. ਅਮੋਲ ਦਾ 'ਪੈਰਿਸ ਵਿੱਚ ਇੱਕ ਭਾਰਤੀ’, ਬਲਰਾਜ ਸਾਹਨੀ ਦਾ 'ਮੇਰਾ ਪਾਕਿਸਤਾਨੀ ਸਫ਼ਰਨਾਮਾ’, ਬਲਵੰਤ ਗਾਰਗੀ ਦਾ 'ਪਾਤਾਲ ਦੀ ਧਰਤੀ’ ਆਦਿ ਅਨੇਕਾਂ ਸਫ਼ਰਨਾਮੇ ਹੋਂਦ ਵਿੱਚ ਆਉਂਦੇ ਹਨ। ਮੌਜੂਦਾ ਦੌਰ ਵਿੱਚ ਯੂਰਪੀ ਦੇਸ਼ਾਂ ਬਾਰੇ ਅਨੇਕਾਂ ਸਫ਼ਰਨਾਮੇ ਲਿਖੇ ਹੋਏ ਮਿਲਦੇ ਤੇ ਇਨ੍ਹਾਂ ਦੀ ਨਿਰੰਤਰ ਸਿਰਜਣਾ ਜਾਰੀ ਹੈ।
ਜੀਵਨੀ ਤੇ ਸਵੈ-ਜੀਵਨੀ ਵਾਰਤਕ ਦੀਆਂ ਦੋ ਹੋਰ ਮੁੱਖ ਵੰਨਗੀਆਂ ਹਨ। ਪੰਜਾਬੀ ਦੀ ਪਹਿਲੀ ਸਾਹਿਤਕ ਸਵੈ ਜੀਵਨੀ ਪ੍ਰਿੰ. ਤੇਜਾ ਸਿੰਘ ਦੀ 'ਆਰਸੀ' ਨੂੰ ਮੰਨਿਆ ਜਾਂਦਾ ਹੈ। ਉਸ ਤੋਂ ਬਾਦ ਨਾਨਕ ਸਿੰਘ ਦੀ 'ਮੇਰੀ ਦੁਨੀਆਂ', ਬਲਰਾਜ ਸਾਹਨੀ ਦੀ 'ਮੇਰੀ ਫਿਲਮੀ ਆਤਮਕਥਾ', ਅੰਮ੍ਰਿਤਾ ਪ੍ਰੀਤਮ ਦੀ 'ਰਸੀਦੀ ਟਿਕਟ', ਅਜੀਤ ਕੌਰ ਦੀ 'ਕੂੜਾ ਕਬਾੜਾ', ਸਰਦਾਰਾ ਸਿੰਘ ਜੌਹਲ ਦੀ ‘ਰੰਗਾਂ ਦੀ ਗਾਗਰ', ਹਰਿਭਜਨ ਸਿੰਘ ਦੀ 'ਚੋਲਾ ਟਾਕੀਆਂ ਵਾਲਾ' ਤੋਂ ਇਲਾਵਾ ਅਨੇਕਾਂ ਹੋਰ ਲੇਖਕਾਂ ਨੇ ਸਵੈ ਜੀਵਨੀਆਂ ਦੀ ਰਚਨਾ ਕੀਤੀ ਹੈ।
ਜੀਵਨ ਸਾਹਿਤ ਦਾ ਅਰੰਭ ਇੱਕ ਤਰ੍ਹਾਂ ਨਾਲ ਸਾਖੀ ਸਾਹਿਤ ਤੋਂ ਹੀ ਹੋ ਜਾਂਦਾ ਹੈ। ਜੀਵਨੀ ਕਿਸੇ ਇਤਿਹਾਸਕ ਮਹੱਤਵ ਵਾਲੇ ਵਿਅਕਤੀ ਦੀ ਹੀ ਲਿਖੀ ਜਾਂਦੀ ਹੈ। ਰੇਖਾ ਚਿੱਤਰ ਇੱਕ ਵਾਰਤਕ ਵੰਨਗੀ ਹੈ-ਜਿਸ ਵਿੱਚ ਕਿਸੇ ਵਿਅਕਤੀ ਦੀ ਸ਼ਖਸੀਅਤ ਦੇ ਨਿਵੇਕਲੇ ਪੱਖਾਂ ਨੂੰ ਰੋਚਕ ਤੇ ਸੰਖੇਪ ਸ਼ੈਲੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਲਵੰਤ ਗਾਰਗੀ ਨੇ 'ਨਿੰਮ ਦੇ ਪੱਤੇ, 'ਸੁਰਮੇ ਵਾਲੀ ਅੱਖ', 'ਕੌਡੀਆਂ ਵਾਲਾ ਸੱਪ’ ਰਾਹੀਂ ਪੰਜਾਬੀ ਰੇਖਾ ਚਿੱਤਰ ਦਾ ਮੁੱਢ ਬੰਨ੍ਹਿਆ। ਕੁਲਬੀਰ ਕਾਂਗ ਨੇ 'ਬੰਦਲਾਂ ਦੇ ਰੰਗ', 'ਪੱਥਰ ਲੀਕਾਂ’, 'ਸਿਰਨਾਵੇਂ ਮਿੱਤਰਾਂ ਦੇ' ਆਦਿ ਸਿਰਲੇਖਾਂ ਹੇਠ ਰੇਖਾ ਚਿੱਤਰ ਦੀਆਂ ਪੁਸਤਕਾਂ ਲਿਖੀਆਂ। ਅਜੀਤ ਕੌਰ ਨੇ 'ਤਕੀਏ ਦਾ ਪੀਰ', ਗੁਰਬਚਨ ਨੇ 'ਸਾਹਿਤ ਦੇ ਸਿਕੰਦਰ’ ਦੀ ਰਚਨਾ ਨਾਲ ਪੰਜਾਬੀ ਰੇਖਾ ਚਿੱਤਰ ਵਿੱਚ ਯੋਗਦਾਨ ਪਾਇਆ।
ਪੰਜਾਬੀ ਵਾਰਤਕ ਦੀ ਸ਼ੁਰੂਆਤ ਧਾਰਮਿਕ ਵਿਸ਼ਿਆਂ ਨਾਲ ਹੋਈ। ਹੌਲੀ-ਹੌਲੀ ਇਸ ਦਾ ਖੇਤਰ ਵਿਸ਼ਾਲ ਹੁੰਦਾ ਗਿਆ। ਅਜੋਕੇ ਦੌਰ ਵਿੱਚ ਵਾਰਤਕ ਵਿਗਿਆਨਕ ਤਰਕਮਈ ਖੇਤਰ ਵਿੱਚ ਦਾਖਲ ਹੋ ਚੁੱਕਾ ਹੈ। ਵਾਰਤਕ ਦੀਆਂ ਵੱਖ-ਵੱਖ ਵੰਨਗੀਆਂ ਲੇਖ, ਨਿਬੰਧ, ਜੀਵਨੀ, ਸਵੈ ਜੀਵਨੀ, ਰੇਖਾ ਆਦਿ ਵਿੱਚ ਲਗਾਤਾਰ ਸਾਹਿਤ ਸਿਰਜਣਾ ਹੋ ਰਹੀ ਹੈ।
ਸਹਾਇਕ ਪੁਸਤਕਾਂ
1. ਡਾ. ਜਗਬੀਰ ਸਿੰਘ, "ਪੰਜਾਬੀ ਸਾਹਿਤ ਦਾ ਇਤਿਹਾਸ", ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1995
2. ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਤੇ ਡਾ. ਗੋਬਿੰਦ ਸਿੰਘ ਲਾਂਭਾ, "ਪੰਜਾਬੀ ਸਾਹਿਤ ਦੀ ਉਤਪਤੀ ਦੇ ਵਿਕਾਸ", ਲਾਹੌਰ ਬੁਕ ਸ਼ਾਪ, ਲੁਧਿਆਣਾ, 2004
3. ਡਾ. ਜਸਵਿੰਦਰ ਸਿੰਘ ਤੇ ਮਾਨ ਸਿੰਘ ਢੀਂਡਸਾ, "ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ", ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
4. ਸਤੀਸ਼ ਕੁਮਾਰ ਵਰਮਾ, "ਪੰਜਾਬੀ ਨਾਟਕ ਦਾ ਇਤਿਹਾਸ", ਪੰਜਾਬੀ ਅਕਾਦਮੀ, ਦਿੱਲੀ, 2005
ਕੌਮੀ ਰਾਜਧਾਨੀ ਦਿੱਲੀ 'ਚ ਪੰਜਾਬੀ ਭਾਸ਼ਾ ਪੜ੍ਹਨ ਦੇ ਲਾਭ
ਪ੍ਰਕਾਸ਼ ਸਿੰਘ ਗਿੱਲ
ਦੁਨੀਆਂ ਵਿੱਚ ਪੰਜਾਬੀ ਜੁਬਾਨ ਬੋਲਣ ਵਾਲਿਆਂ ਦੀ ਗਿਣਤੀ ਲੱਖਾਂ-ਕਰੋੜਾਂ ਅੰਦਰ ਹੈ ਉੱਥੇ ਹੀ ਸਾਡੇ ਮੁਲਕ ਭਾਰਤ ਅੰਦਰ ਖਾਸ ਤੌਰ ਤੇ ਕੌਮੀ ਰਾਜਧਾਨੀ ਦਿੱਲੀ ਵਿੱਚ ਪੰਜਾਬੀ ਬੋਲੀ ਨੂੰ ਬੋਲਣ ਵਾਲਿਆਂ ਦੀ ਗਿਣਤੀ ਤਾਂ ਭਾਵੇਂ ਲੱਖਾਂ ਵਿੱਚ ਹੋਵੇ ਪਰ ਪੜ੍ਹਨ ਵਾਲਿਆਂ ਦੀ ਗਿਣਤੀ ਨਿਗੂਣੀ ਜਿਹੀ ਹੈ। ਸ਼ਾਇਦ ਲੋਕਾਂ ਦਾ ਇਹ ਤੌਖਲਾ ਕਿ ਪੰਜਾਬੀ ਪੜ੍ਹ ਕੇ ਨੇੜਲੇ ਭਵਿੱਖ ਵਿੱਚ ਇਸ ਦਾ ਕੋਈ ਲਾਭ ਨਹੀਂ ਹੋਵੇਗਾ ਜਾਂ ਫਿਰ ਇਹ ਰੁਜ਼ਗਾਰ ਦੁਆਉਣ ਵਿੱਚ ਸਹਾਇਕ ਨਹੀਂ ਹੋਵੇਗੀ। ਜਦਕਿ ਇਹ ਗੱਲ ਸਿਰਫ਼ ਸਾਡੇ ਮਨ ਦਾ ਇਕ ਤਰ੍ਹਾਂ ਨਾਲ ਵਹਿਮ ਹੀ ਹੈ।
ਅੱਜ 21ਵੀਂ ਸਦੀ ਦੇ ਵਿੱਚ ਜਦੋਂ ਕੰਪਿਊਟਰ ਦੀ ਪਹੁੰਚ ਘਰ-ਘਰ ਵਿੱਚ ਹੋ ਚੁੱਕੀ ਹੈ ਤੇ ਗਲੋਬਲਾਈਜ਼ੇਸ਼ਨ ਦੇ ਯੁੱਗ ਅੰਦਰ ਸਮੁੱਚਾ ਸੰਸਾਰ ਇੱਕ ਪਿੰਡ ਦਾ ਰੂਪ ਧਾਰਨ ਕਰ ਚੁੱਕਿਆ ਹੈ ਤਾਂ ਪੰਜਾਬੀ ਭਾਸ਼ਾ ਦੀ ਤਰੱਕੀ ਦੇ ਰਾਹ ਵੀ ਅਨੇਕਾਂ ਹੀ ਖੁੱਲ੍ਹ ਚੁੱਕੇ ਹਨ। ਹੁਣ ਪੰਜਾਬੀ ਪੜ੍ਹਨ ਵਾਲੇ ਮੁੰਡੇ ਕੁੜੀਆਂ ਸਫ਼ਲਤਾ ਨਾਲ ਰੁਜ਼ਗਾਰ ਹਾਸਲ ਕਰ ਰਹੇ ਹਨ ਸਿਰਫ਼ ਰੁਜ਼ਗਾਰ ਹੀ ਨਹੀਂ ਬਲਕਿ ਇੱਥੋਂ ਤੱਕ ਕਿ ਸਾਡੇ ਹਿੰਦੁਸਤਾਨ ਦਾ ਸਭ ਤੋਂ ਵਕਾਰੀ ਅਹੁਦਾ ਵੀ ਹਾਸਲ ਕਰ ਰਹੇ ਹਨ। ਸ਼ਾਇਦ ਇਹ ਗੱਲ ਅਸੀਂ ਆਪਣੇ ਵਿਦਿਆਰਥੀਆਂ ਨੂੰ ਦੱਸਣ ਵਿੱਚ ਅਸਮਰੱਥ ਹਾਂ ਤੇ ਇਸੇ ਕਰਕੇ ਸੀਨੀਅਰ ਸੈਕੰਡਰੀ ਪੱਧਰ ਦੀਆਂ ਜਮਾਤਾਂ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਿਨ-ਪ੍ਰਤੀ ਦਿਨ ਘਟਦੀ ਤੁਰੀ ਜਾ ਰਹੀ ਹੈ। ਸਾਨੂੰ ਲੋੜ ਹੈ ਇਸ ਪਾਸੇ ਹੰਭਲਾ ਮਾਰਨ ਦੀ ਤਾਂ ਕਿ ਵਿਦਿਆਰਥੀ ਵੱਧ ਤੋਂ ਵੱਧ ਇਸ ਭਾਸ਼ਾ ਨੂੰ ਪੜ੍ਹਨ ਲਈ ਜਾਗਰੂਕ ਹੋਣ।
ਗੱਲ ਕਹੀਏ ਕੌਮੀ ਰਾਜਧਾਨੀ ਦਿੱਲੀ ਅੰਦਰ ਹੀ ਪੰਜਾਬੀ ਭਾਸ਼ਾ ਨੂੰ ਪੜ੍ਹ ਕੇ ਅਸੀਂ ਕੀ ਲਾਭ ਲੈ ਸਕਦੇ ਹਾਂ ? ਇਸ ਗੱਲ ਦਾ ਸਿੱਧਾ ਜਿਹਾ ਜਵਾਬ ਹੈ ਕਿ ਬਾਰ੍ਹਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹ ਕੇ ਹੀ ਅਸੀਂ ਲਾਭ ਉਠਾ ਸਕਦੇ ਹਾਂ-
1. ਐੱਸ.ਸੀ.ਈ.ਆਰ.ਟੀ. ਵੱਲੋਂ 'ਡਾਇਟ’ (ਡੀ.ਆਈ.ਈ.ਟੀ.) ਅੰਦਰ ਬਾਰ੍ਹਵੀਂ ਜਮਾਤ ਤੱਕ ਪੰਜਾਬੀ ਵਿਸ਼ਾ ਪੜ੍ਹਨ ਵਾਲਿਆਂ ਲਈ 20 ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।
2. ਦਿੱਲੀ ਸਰਕਾਰ ਦੇ ਸਾਰੇ ਵਿਭਾਗਾਂ ਨਾਲ ਪੰਜਾਬੀ ਭਾਸ਼ਾ ਵਿੱਚ ਲਿਖਤ-ਪੜ੍ਹਤ ਕਰਨ ਦੀ ਸਹੂਲਤ ਦਿੱਤੀ ਗਈ ਹੈ।
3. ਸੀ.ਬੀ.ਐੱਸ.ਈ. ਨਾਲ ਵੀ ਪੰਜਾਬੀ ਭਾਸ਼ਾ ਵਿੱਚ ਲਿਖਤ ਪੜ੍ਹਤ ਕਰ ਸਕਦੇ ਹਾਂ।
4. ਦਿੱਲੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਬਾਰ੍ਹਵੀਂ ਜਮਾਤ ਤੱਕ ਪੰਜਾਬੀ ਪੜ੍ਹਨ ਵਾਲਿਆਂ ਨੂੰ ਸਹੂਲਤ ਦਿੱਤੀ ਗਈ ਹੈ।
ਇਹਨਾਂ ਤੋਂ ਇਲਾਵਾ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਰੱਖਣ ਵਾਲੇ ਨੌਜਵਾਨਾਂ ਲਈ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਟ੍ਰਾਂਸਲੇਸ਼ਨ, ਛਾਪੇਖਾਨਿਆਂ (ਪ੍ਰਿੰਟਿੰਗ ਵਿਭਾਗ) ਵਿੱਚ ਬੇਅੰਤ ਕੰਮ ਕਰਨ ਵਾਲਿਆਂ ਦੀ ਲੋੜ ਰਹਿੰਦੀ ਹੈ।
'ਗਰੈਜੂਏਸ਼ਨ ਤੱਕ ਪੰਜਾਬੀ ਪੜ੍ਹੇ ਹੋਏ ਨੌਜਵਾਨ ਜੇਕਰ 'ਸਿਵਿਲ ਸਰਵਿਸ’ ਵਿੱਚ ਜਾਣਾ ਚਾਹੁੰਦੇ ਹਨ ਭਾਵ 'ਆਈ.ਏ.ਐੱਸ.' ਬਣਨਾ ਚਾਹੁੰਦੇ ਹਨ ਤਾਂ ਉਹ ਪੰਜਾਬੀ ਮੀਡੀਅਮ ਨਾਲ ਇਹ ਪਰੀਖਿਆ ਪਾਸ ਕਰ ਸਕਦੇ ਹਨ।
ਹੁਣ ਤੱਕ ਉੱਤਰੀ ਭਾਰਤ ਵਿੱਚੋਂ ਚੰਡੀਗੜ੍ਹ, ਬਰਨਾਲਾ ਤੋਂ ਚਾਰ ਨੌਜਵਾਨ ਪੰਜਾਬੀ ਮਾਧਿਅਮ ਨਾਲ ਇਹ ਪਰੀਖਿਆ ਪਾਸ ਕਰਕੇ ਆਈ.ਏ.ਐੱਸ. ਦੀ ਟਰੇਨਿੰਗ ਕਰ ਰਹੇ ਹਨ।
ਸਰਕਾਰੀ ਨੌਕਰੀ ਤਾਂ ਹਰ ਕੋਈ ਚਾਹੁੰਦਾ ਹੈ ਪਰ ਇਸ ਲਈ ਉਪਰਾਲਾ ਕੋਈ ਵੀ ਨਹੀਂ ਕਰਨਾ ਚਾਹੁੰਦਾ। ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਤਾਂ ਸਾਨੂੰ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਨੂੰ ਪੜ੍ਹਨਾ ਚਾਹੀਦਾ ਹੈ ਤੇ ਨਾਲ ਇਸ ਨੂੰ ਲਿਖਤੀ ਰੂਪ ਵਿੱਚ ਵਰਤੋਂ ਅੰਦਰ ਲਿਆਉਣਾ ਚਾਹੀਦਾ ਹੈ।
'ਡਾਕ ਵਿਭਾਗ’ ਨੂੰ ਕੋਈ ਵੀ ਬੰਦਾ ਪੰਜਾਬੀ 'ਸਿਰਨਾਵਾਂ' ਲਿਖ ਕੇ ਪੱਤਰ ਨਹੀਂ ਲਿਖਣਾ ਚਾਹੁੰਦਾ, ਮੋਬਾਇਲ ਵਿੱਚ ਕੋਈ ਵੀ ਪੰਜਾਬੀ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ, ਏ.ਟੀ.ਐੱਮ. ਤੋਂ ਪੈਸੇ ਕਢਾਉਣ ਲੱਗਿਆਂ ਪੰਜਾਬੀ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ, ਹੋਰ ਤਾਂ ਹੋਰ 'ਗੈਸ ਸਿਲੰਡਰ' ਦੀ ਬੁਕਿੰਗ ਲਈ ਵੀ ਪੰਜਾਬੀ ਭਾਸ਼ਾ ਦੀ ਸਹੂਲਤ ਦਿੱਤੀ ਗਈ ਹੈ ਪਰ ਉਸ ਦੀ ਵਰਤੋਂ ਵੀ ਨਹੀਂ ਕਰਨਾ ਚਾਹੁੰਦੇ। ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਨ ਤੇ ਕਢਾਉਣ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕਰਦਾ। ਫਿਰ ਕਹਿੰਦੇ ਹਨ ਪੰਜਾਬੀ ਭਾਸ਼ਾ ਪੜ੍ਹਨ ਦਾ ਕੀ ਲਾਭ।
ਹੁਣ ਸਾਥੀਓ, ਤੁਸੀਂ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇਹ ਸੇਧ ਦੇਣੀ ਹੈ ਕਿ ਉਹ ਆਪਣੇ ਨਿੱਤ ਵਿਹਾਰ ਦੀ ਵਰਤੋਂ ਵਿੱਚ ਪੰਜਾਬੀ ਭਾਸ਼ਾ ਨੂੰ ਅਪਨਾਉਣਗੇ ਤਾਂ ਸਹੀ ਅਰਥਾਂ ਵਿੱਚ 'ਪੰਜਾਬੀ' ਅਖਵਾਉਣਗੇ
ਗਣਾਂ ਦੇ ਭੇਦ
ਗੁਣ ਦੋ ਤਰ੍ਹਾਂ ਦੇ ਹੁੰਦੇ ਹਨ- ਵਰਣਿਕ ਗਣ ਤੇ ਮਾਤ੍ਰਿਕ ਗਣ
ਵਰਣਿਕ ਗਣ : ਵਰਣਿਕ ਗਣ ਤਿੰਨ ਅੱਖਰਾਂ ਦਾ ਉਹ ਸਮੂਹ ਹੈ, ਜਿਸ ਵਿੱਚ ਲਘੂ-ਗੁਰੂ ਵਰਨਾਂ ਨੂੰ ਖਾਸ ਤਰਤੀਬ ਅਨੁਸਾਰ ਰੱਖਿਆ ਜਾਂਦਾ ਹੈ ਅਤੇ ਕੇਵਲ ਮਾਤਰਾਵਾਂ ਦੀ ਗਿਣਤੀ ਦਾ ਖਿਆਲ ਨਹੀਂ ਹੁੰਦਾ। ਵਰਣਿਕ ਗਣ ਅੱਠ ਹਨ। ਇਹਨਾਂ ਦੇ ਮੁੱਢਲੇ ਅੱਖਰ 'ਮ ਨ ਭ ਯ ਸ ਤ ਜ ਰ' ਹਨ ਤੇ ਹਰ ਇੱਕ ਦਾ ਨਾਉਂ, ਰੂਪ, ਲੱਛਣ ਤੇ ਉਦਾਹਰਨ ਇਉਂ ਹੈ :-