Back ArrowLogo
Info
Profile

ਭੂਮਿਕਾ : 'ਕੰਧਾਂ ਰੇਤ ਦੀਆਂ' ਨਾਟਕ ਗੁਰਚਰਨ ਸਿੰਘ ਜਸੂਜਾ ਦੀ ਰਚਨਾ ਹੈ। ਇਹ ਨਾਟਕ ਬਹੁਤ ਹੱਦ ਤਕ ਸਮਕਾਲੀ ਭ੍ਰਿਸ਼ਟਾਚਾਰ ਦੀ ਸਮੱਸਿਆ ਨਾਲ ਜੁੜਿਆ ਹੋਇਆ ਹੈ। ਅਜੋਕੇ ਸਮੇਂ ਵਿੱਚ ਭ੍ਰਿਸ਼ਟਾਚਾਰ ਇੱਕ ਵਿਅਕਤੀ ਵਿਸ਼ੇਸ਼ ਦੀ ਸਮੱਸਿਆ ਨਹੀਂ, ਇਹ ਤਾਂ ਸਮਾਜਿਕ ਹੋਂਦ ਦੀ ਸਮੱਸਿਆ ਬਣ ਚੁਕੀ ਹੈ। ਅੱਜ ਦੇ ਸਮੇਂ ਵਿੱਚ ਬੇਈਮਾਨੀ, ਠੱਗੀ, ਧੋਖਾ, ਵੱਢੀ ਅਤੇ ਫਰੇਬ ਇਨਸਾਨ ਦੀਆਂ ਰਗਾਂ ਵਿੱਚ ਰਚ ਗਏ ਹਨ। ਮਨੁੱਖ ਆਪਣੇ ਸਵਾਰਥ ਲਈ ਮਨੁੱਖਤਾ ਦਾ ਗਲਾ ਘੁੱਟਣ ਲਈ ਵੀ ਤਿਆਰ ਹੋ ਜਾਂਦਾ ਹੈ। ਅੱਜ ਕਾਲੀ ਕਮਾਈ ਨੂੰ ਹਰ ਇਨਸਾਨ ਆਪਣਾ ਹੱਕ ਸਮਝਦਾ ਹੈ। ਇਸ ਨਾਟਕ ਵਿੱਚ ਵੀ ਨਾਟਕ ਦਾ ਹਰ ਪਾਤਰ ਜਾਣੇ ਅਣਜਾਣੇ ਇਸ ਕਾਲੀ ਕਮਾਈ ਦੀ ਹੋਂਦ ਵਿੱਚ ਜਕੜਿਆ ਹੋਇਆ ਹੈ। ਇਸ ਤੋਂ ਮੁਕਤ ਹੋ ਚੁਕੇ ਪਾਤਰ ਵੀ ਇਸ ਤੋਂ ਮੁਕਤ ਨਹੀਂ। ਇਸ ਤੋਂ ਅਭਿੱਜ ਰਹਿਣ ਵਾਲੇ ਵੀ ਇਸ ਦੇ ਸ਼ਿਕੰਜੇ ਵਿੱਚ ਜਕੜੇ ਹੋਏ ਹਨ।

ਪੇਸ਼ਕਾਰੀ :

ਵਿਸ਼ਾ ਵਸਤੂ

ਅਧਿਆਪਕ ਕਾਰਜ

ਮੁਲਾਂਕਣ ਕਾਰਜ

ਪਾਠ ਪੁਸਤਕ 'ਕੰਧਾਂ ਰੇਤ ਦੀਆਂ’  (ਨਾਟਕ)

ਨਾਟਕ 'ਕੰਧਾਂ ਰੇਤ ਦੀਆਂ' ਨਾਟਕਕਾਰ ਗੁਰਚਰਨ ਸਿੰਘ ਜਸੂਜਾ ਦਾ ਲਿਖਿਆ ਹੋਇਆ ਹੈ। 'ਕੰਧਾਂ ਰੇਤ ਦੀਆਂ’ ਨਾਟਕ ਦੀ ਕਹਾਣੀ ਸ਼ੁਰੂ ਤੋਂ ਅਖੀਰ ਤੱਕ ਇੱਕ ਸਰਦ ਮਾਹੌਲ 'ਚੋਂ ਨਿਕਲਦੀ ਮਹਿਸੂਸ ਹੁੰਦੀ ਹੈ। ਨਾਟਕ ਕਾਫੀ ਹੱਦ ਤੱਕ ਪ੍ਰਗੀਤਕ ਵਿਧੀ ਨੂੰ ਅਖਤਿਆਰ ਕਰਦਾ ਪ੍ਰਤੀਤ ਹੁੰਦਾ ਹੈ। ਨਾਟਕ ਦੀ ਸਾਰੀ ਕਹਾਣੀ ਇਸ ਦੇ ਕੰਮ ਦੇ ਆਲੇ-ਦੁਆਲੇ ਘੁੰਮਦੀ ਪ੍ਰਤੀਤ ਹੁੰਦੀ ਹੈ।

 

ਨਾਟਕ ਦੇ ਨਾਇਕ ਬਚਨ ਸਿੰਘ ਦੇ ਘਰ ਵਿੱਚ ਚਿਰਾਂ ਤੋਂ ਟਿਕਿਆ ਕਾਲੀ ਕਮਾਈ ਦਾ ਪ੍ਰਤੀਕ 'ਫੁੱਲਦਾਨ' ਤਿੜਕਦਾ ਹੈ ਤਾਂ ਪਾਠਕ ਨੂੰ ਇਸ ਦਾ ਸੰਕੇਤ ਮਿਲਦਾ ਹੈ ਕਿ ਕਾਲੀ ਕਮਾਈ ਦੇ ਸਹਾਰੇ ਉੱਸਰਿਆ ਇਸ ਘਰ ਦਾ ਸੁਹਜ ਅਖੀਰ ਕੱਚ ਦੀਆਂ ਕੈਂਕਰਾਂ ਵਾਂਗ ਖਿਲਰ ਜਾਵੇਗਾ।

 

ਬਚਨ ਸਿੰਘ ਡਾਕਖਾਨੇ ਵਿੱਚ ਨੌਕਰੀ ਕਰਦਾ ਹੈ। ਉਸ ਦੀ ਪਤਨੀ ਦਾ ਨਾਂ ਲੱਛਮੀ ਹੈ ਜੋ ਆਪਣੇ ਪਤੀ ਦੀ ਰਾਜ਼ਦਾਰ ਹੋਣ ਕਾਰਨ ਭ੍ਰਿਸ਼ਟ ਹੈ। ਉਸ ਦੇ ਦੋ ਪਿਆਰੇ ਬੱਚੇ ਡਾਲੀ ਤੇ ਕੁੰਦਨ ਸਿੰਘ ਹਨ। ਬਚਨ ਸਿੰਘ ਆਪਣੇ ਜਮਾਤੀ ਨੇਕ ਰਾਮ ਭੰਡਾਰੀ ਨਾਲ ਮਿਲ ਕੇ ਨਕਲੀ ਕੁਨੈਨ ਬਣਾਉਣ ਦਾ ਧੰਦਾ ਕਰਦਾ ਹੈ ਅਤੇ ਭ੍ਰਿਸ਼ਟਾਚਾਰ ਰਾਹੀਂ ਰੁਪਿਆ ਕਮਾਂਦਾ ਹੈ। ਉਹ ਇਸ ਧੰਦੇ ਨੂੰ ਵੀਹ-ਪੰਝੀ ਵਰ੍ਹਿਆਂ ਤੋਂ ਛੱਡ ਚੁਕਾ ਹੈ ਪਰ ਉਹ ਆਪਣੀ ਪਿਛਲੀ ਉਮਰ ਵਿੱਚ ਵੀ ਇਸ ਨਮੋਸ਼ੀ ਤੋਂ ਮੁਕਤ ਨਹੀਂ। (ਕੁਝ ਵੀ ਅਸੀਂ ਕਰਦੇ ਹਾਂ ਚੰਗਿਆੜਾ ਜਾਂ ਮਾੜਾ ਉਸ ਦਾ ਦਾਗ਼ ਸਾਰੀ ਉਮਰ ਸਾਡਾ ਪਿੱਛਾ ਨਹੀਂ ਛੱਡਦਾ।

 

 

ਪ੍ਰ. ਭ੍ਰਿਸ਼ਟਾਚਾਰ ਤੋਂ ਕੀ ਭਾਵ ਹੈ?

ਉ. ਸਮਾਜਿਕ ਕਦਰਾਂ-ਕੀਮਤਾਂ ਦਾ ਖਤਰਾ ਤੇ ਸਮਾਜ ਵਿੱਚ ਬੁਰਾਈਆਂ- ਬੇਈਮਾਨੀ, ਠੱਗੀ, ਧੋਖਾ, ਵੱਢੀ ਅਤੇ ਫਰੇਬ ਦਾ ਪਸਾਰਾ।

 

 

 

 

 

 

 

 

ਪ੍ਰ. ਨਾਟਕ ਦੀ ਕਹਾਣੀ ਦਾ ਥੀਮ ਕੀ ਹੈ ?

ਉ. ਨਾਟਕ ਦੀ ਕਹਾਣੀ ਦਾ ਥੀਮ ਭ੍ਰਿਸ਼ਟਾਚਾਰ ਹੈ ਤੇ ਸਾਰੀ ਕਹਾਣੀ ਇਹਦੇ ਆਲੇ-ਦੁਆਲੇ ਘੁੰਮਦੀ ਹੈ।

 

 

 

 

 

ਪ੍ਰ. ਬਚਨ ਸਿੰਘ ਕਿੱਥੇ ਨੌਕਰੀ ਕਰਦਾ ਹੈ ?

ਉ. ਡਾਕਖਾਨੇ ਵਿੱਚ।

42 / 87
Previous
Next