Back ArrowLogo
Info
Profile

ਸਾਡੇ ਬਾਗ਼ ਬਗੀਚੇ ਤੇ ਚਮਨ ਭਾਵੇਂ

ਸਾਰੇ ਜਗਤ ਦੀ ਨਜ਼ਰ ਵਿੱਚ ਜਚ ਰਹੇ ਨੇ ।

(ਪਰ) ਜਲ੍ਹਿਆਂ ਵਾਲੇ ਤੋਂ ਗੁਰੂ ਕੇ ਬਾਗ ਅੰਦਰ,

ਖਿਡਾਂ ਵਿੱਚ ਵੀ ਖੇੜੇ ਨੱਚ ਰਹੇ ਨੇ ।

ਮੰਜਲ ਕਾਫਲੇ ਦੀ ਰਹਿੰਦੀ ਦੂਰ ਜੇਕਰ,

ਰਾਹੀ ਤਪਦੀਆਂ ਰੋਤਾਂ ਦਾ ਰੁਕ ਜਾਂਦਾ ।

ਤਰਦਾ ਬੇੜਾ ਆਜ਼ਾਦੀ ਦਾ ਕਿਵੇਂ,

ਜੇਕਰ ਨੀਰ ਉਬਲਦੀ ਦੇਗ ਦਾ ਸੁਕ ਜਾਂਦਾ ।

ਬਹਿ ਕੇ ਦਿੱਲੀ ਦੇ ਵਿੱਚ ਕਸ਼ਮੀਰ ਖਾਤਰ,

ਜੇ ਕੋਈ ਠੀਕਰਾ ਸੀਸ ਦਾ ਫੱੜਦਾ ਨਾ ।

ਟੁਟਦੇ ਸਮੇਂ ਦੇ ਤਾਣਿਆਂ ਵਿੱਚ ਕੋਈ,

ਤੰਦ ਦਿੱਲੀ ਕਸ਼ਮੀਰ ਦਾ ਜੋੜਦਾ ਨਾ ।

ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ,

ਜਿਦ੍ਹੇ ਬੀਰ ਕਿਧਰੇ ਘਾਲਾਂ ਘਾਲਦੇ ਨੇ ।

ਛੰਨੇ ਖੋਪੜੀ ਦੇ ਫੜਕੇ ਪੁੱਤ ਜਿਸਦੇ,

ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ ।

ਉਹ ਨਹੀਂ ਕੌਮ ਖੇਰੂੰ ਖੇਰੂੰ ਹੋ ਸਕਦੀ,

ਪਾਈਆਂ ਕਿਸੇ ਨਹੀਂ ਉਹਦੀਆਂ ਵੰਡੀਆਂ ਨੇ ।

ਬੰਦ ਬੰਦ ਕਟਵਾ ਕੇ ਜਿਥੇ ਬੀਰਾਂ,

ਸਾਰੀ ਕੌਮ ਦੀਆਂ ਆਂਦਰਾਂ ਗੰਢੀਆਂ ਨੇ ।

ਫਲਦੇ ਫੁਲਦੇ ਨੇ ਕੌਮਾਂ ਦੇ ਬਿਰਛ ਉਹੋ

ਕੌਮਾਂ ਉਨ੍ਹਾਂ ਦੀ ਹੀ ਛਾਵੇਂ ਬਹਿੰਦੀਆਂ ਨੇ ।

ਵਿੱਚ ਐੜ ਦੇ ਵੀ ਜੜ੍ਹਾਂ ਜਿਨ੍ਹਾਂ ਦੀਆਂ,

ਨਾਲ ਰੱਤ ਦੇ ਗਿੱਲੀਆਂ ਰਹਿੰਦੀਆਂ ਨੇ।

ਉਸੇ ਕੌਮ ਦੇ ਬੁਰਜ ਅਟੱਲ ਰਹਿਣੇ,

ਮਾਲਕ ਉਹ ਅਟਾਰੀਆਂ ਵੱਡੀਆਂ ਦੀ ।

ਫੁਲਾਂ ਜਿਹੇ ਮਲ੍ਹਕੜੇ ਲਾਲ ਜਿਸਦੇ,

ਨੀਂਹਾਂ ਵਿੱਚ ਪਾਂਦੇ ਰੋੜੀ ਹੱਡੀਆਂ ਦੀ।

12 / 99
Previous
Next