Back ArrowLogo
Info
Profile

ਨਵੇਂ ਢੰਗ ਨਾਲ ਬਿਆਨਿਆ ਹੈ :-

"ਫਿਰ ਕੰਘੀਆਂ ਨੇ ਚੰਢੀਆਂ ਵੱਢ ਵੱਢ ਜੁਲਫ਼ਾਂ ਦੇ ਸੱਪ ਭੂਏ ਕੀਤੇ । ਫਿਰ ਲੋਂਗਾਂ ਲਿਸ਼ਕਾਰੇ ਮਾਰੇ ਫਿਰ ਮਹਿੰਦੀ ਨੇ ਲਾਏ ਪਲੀਤੇ ।"

ਅਖ਼ੀਰ ਤੇ ਦੇਸ਼ ਪਿਆਰੇ ਸੰਬੰਧੀ ਆਪਣੀ ਦ੍ਰਿੜਤਾ ਦਾ ਇਜ਼ਹਾਰ

ਇਸ ਤਰ੍ਹਾਂ ਕੀਤਾ ਹੈ :-

“ਪਰ ਜੇ ਬਣੀ ਦੇਸ਼ ਤੇ ਭੀੜਾ,

ਸਭ ਕੁਝ ਇਸ ਤੋਂ ਵਾਰ ਦਿਆਂਗੇ ।''

ਕੋਈ ਲਾਗ ਲਪੇਟ ਨਹੀਂ, ਸਿੱਧੀ ਗੱਲ ਆਖ ਦਿੱਤੀ ਹੈ। ਬਲੱਗਣ ਨੇ ਜਿੱਥੇ ਦੇਸ਼ ਪਿਆਰ ਵਿੱਚ ਰੰਗੀਆਂ ਕਵਿਤਾਵਾਂ ਲਿਖੀਆਂ ਹਨ । ਓਥੇ ਸਿੱਖ ਇਤਿਹਾਸ ਤੇ ਸਿੱਖ ਗੁਰੂਆਂ ਸੰਬੰਧੀ ਵੀ ਸ਼ਰਧਾ ਦੇ ਜਜ਼ਬਾਤ ਬੜੇ ਸਿਦਕ ਨਾਲ ਪ੍ਰਗਟ ਕੀਤੇ ਹਨ । ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਜੁਝਾਰ ਦੀ ਸ਼ਹੀਦੀ, ਚਮਕੌਰ ਦੀ ਗੜ੍ਹੀ, ਮਾਛੀਵਾੜੇ ਵੱਲ, ਸ਼ਹੀਦ ਭਾਈ ਤਾਰੂ ਸਿੰਘ ਆਦਿ ਇਸ ਸੰਚੀ ਦੀਆਂ ਕਵਿਤਾਵਾਂ ਕਵੀ ਦੇ ਸਿੱਖੀ ਸਿਦਕ ਦਾ ਪ੍ਰਗਟਾਵਾ ਹਨ । ਬਲੱਗਣ ਦੀ ਜਸਮਾਨੀ ਗੈਰ-ਹਾਜ਼ਰੀ, ਉਸ ਦੀਆਂ ਇਹ ਕਵਿਤਾਵਾਂ ਉਸ ਨਾਲ ਪਿਆਰ ਕਰਨ ਵਾਲਿਆਂ ਲਈ ਰੂਹਾਨੀ ਖ਼ੁਰਾਕ ਦਾ ਕੌਮ ਦੇਣਗੀਆਂ । ਉਸ ਦੀ ਯਾਦਗਾਰ ਦੀ ਇਹ ਇੱਕ ਅਮੁੱਲ ਸੁਗਾਤ ਹੋਵੇਗੀ। ਬਲੱਗਣ ਦੇ ਹੋਣਹਾਰ ਸਪੁੱਤਰ 'ਗੁਰਚਰਨ' ਦਾ ਇਹ ਉੱਦਮ ਸ਼ਲਾਘਾਯੋਗ ਹੈ। ਇਸ ਦੀ ਹੌਸਲਾ-ਅਫ਼ਜ਼ਾਈ ਬਲੱਗਣ ਦੇ ਮਿੱਤਰਾਂ ਤੇ ਪ੍ਰਸੰਸਕਾਂ ਨੂੰ ਕਰਨੀ ਚਾਹੀਦੀ ਹੈ ।

-ਗੁਰਮੁਖ ਸਿੰਘ 'ਮੁਸਾਫ਼ਿਰ'

6 / 99
Previous
Next