Back ArrowLogo
Info
Profile

ਹੋਇਆ ਸੋਗ ਅਜ ਸੁਖਨ ਦੇ ਬਾਗ਼ ਅੰਦਰ,

ਕਾਲੇ ਮਾਤਮੀ ਰੁੱਤਾਂ ਨੇ ਵੈਸ ਕੀਤੇ।

ਤੇਰੇ ਗ਼ਮ ਵਿੱਚ ਦੱਸਾਂ, 'ਬਲੱਗਣਾ ਕੀ,

ਤੈਨੂੰ ਰੱਜ ਕੇ ਸਾਰਾ ਪੰਜਾਬ ਰੋਇਆ ।

-ਅਸ਼ਰਫ਼ ਬਟ (ਪਾਕਿਸਤਾਨ)

ਲੋਕੀਂ ਸੁਣਿਆਂ ਜਾਂ ਯਾਰ ਕਰਤਾਰ ਮੋਇਆ,

ਕਰਦਾ ਹਰ ਇੱਕ ਅਫ਼ਸੋਸ ਕਰਤਾਰ ਦਾ ਏ ।

ਬੋਲੀ ਮਿਠੜੀ ਬੋਲਦਾ ਪਿਆਰ ਵਾਲੀ,

ਰੰਗ ਰੰਗਿਆ ਕਿਸੇ ਅਵਤਾਰ ਦਾ ਏ ।

ਵਿੱਚ ਮਜਲਸਾਂ ਦੇ ਚਾਨਣ ਕਰਨ ਵਾਲਾ,

ਦੀਵਾ ਬੁਝਿਆ ਕਵੀ ਦਰਬਾਰ ਦਾ ਏ ।

ਮੁਹੰਮਦ ਬਖਸ਼ ਦਿਨ ਰਾਤ ਅਫ਼ਸੋਸ ਕਰਦਾ,

ਰੋ ਰੋ ਕੇ ਤੇ ਆਹੀਂ ਮਾਰਦਾ ਏ ।

-ਮੁਹੰਮਦ ਬਖਸ਼, ‘ਬਲਗਣ* (ਪਾਕਿਸਤਾਨ)

ਤੇਰੇ ਕੋਲ ਨਾ ਲਫਜ਼ਾ ਦੀ ਥੋੜ ਹੈਸੀ,

ਮਾਲਕ ਸੰ' ਤੂੰ ਸੁਖਨ ਖਜ਼ਾਨਿਆਂ ਦਾ ।

ਭੜਕ ਸਮ੍ਹਾ ਦੀ ਹੈਸੀ ਮਹਿਸੂਸ ਤੈਨੂੰ,

ਵਾਕਫ਼ਕਾਰ ਸੀਂ ਦੁਖੀ ਪਰਵਾਨਿਆਂ ਦਾ ।

ਅਜ ਕਿਵੇਂ ਨਾ ਤੇਰੇ ਵਿਜੋਗ ਅੰਦਰ,

ਰਾਵੀ ਸਤਲੁਜ, ਬਿਆਸ ਚਨਾਬ ਹੋਵੇ ।

ਤੇਰੀ ਮੌਤ ਦੀ ਸੁਣ ਕੇ ਖਬਰ ਕਿਉਂ ਨਾ,

ਸਣੇ ਜਿਹਲਮ ਦੇ ਸਾਰਾ ਪੰਜਾਬ ਹੋਵੇ ।

ਤਾਲਬ ਚਿਸ਼ਤੀ (ਪਾਕਿਸਤਾਨ)

99 / 99
Previous
Next