ਸਸਤ੍ਰ ਨਾਮ ਮਾਲਾ
ੴ ਵਾਹਿਗੁਰੂ ਜੀ ਕੀ ਫਤਹਿ
ਸ੍ਰੀ ਭਗਉਤੀ ਜੀ ਸਹਾਇ
ਅਥ ਸ੍ਰੀ ਸਸਤ੍ਰ ਨਾਮ ਮਾਲਾ ਪੁਰਾਣ ਲਿਖ੍ਯਤੇ
ਪਾਤਿਸਾਹੀ ੧੦
ਦੋਹਰਾ
ਸਾਂਗ ਸਰੋਹੀ ਸੈਫ ਅਸਿ ਤੀਰ ਤੁਪਕ ਤਰਵਾਰਿ।
ਸਤਾਂਤਕਿ ਕਵਚਾਂਤਿ ਕਰ ਕਰੀਐ ਰਛ ਹਮਾਰਿ। ੧॥
ਅਸਿ ਕ੍ਰਿਪਾਨ ਧਾਰਾਧਰੀ ਸੈਫ ਸੂਲ ਜਮਦਾਢ ।
ਕਵਚਾਂਤਕਿ ਸਤਾਂਤ ਕਰ ਤੋਗ ਤੀਰ ਧਰਬਾਢ। ੨।
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ।
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ। ੩।
ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰਿ।
ਨਾਮ ਤਿਹਾਰੋ ਜੋ ਜਪੈ ਭਏ ਸਿੰਧੁ ਭਵ ਪਾਰ। ੪।
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ।
ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗਬੀਰ। ੫।
ਤੁਹੀ ਸੁਲ ਸੈਥੀ ਤਬਰ ਤੂ ਨਿਖੰਗ ਅਰੁ ਬਾਨ।
ਤੁਹੀ ਕਟਾਰੀ ਸੇਲ ਸਭ ਤੁਮਹੀ ਕਰਦ ਕ੍ਰਿਪਾਨ। ੬।
ਸਸਤ੍ਰ ਸਸਤ੍ਰ ਤੁਮਹੀ ਸਿਪਰ ਤੁਮਹੀ ਕਵਚ ਨਿਖੰਗ।
ਕਵਚਾਂਤਕਿ ਤੁਮਹੀ ਬਨੇ ਤੁਮ ਬ੍ਯਾਪਕ ਸਰਬੰਗ। ੭
ਸ੍ਰੀ ਤੁਹੀ ਸਭ ਕਾਰਨ ਤੁਹੀ ਤੂ ਬਿਦ੍ਯਾ ਕੋ ਸਾਰ।
ਤੁਮ ਸਭ ਕੋ ਉਪਰਾਜਹੀ ਤੁਮਹੀ ਲੇਹੁ ਉਬਾਰ। ੮॥
ਤੁਮਹੀ ਦਿਨ ਰਜਨੀ ਤੁਹੀ ਤੁਮਹੀ ਜੀਅਨ ਉਪਾਇ।
ਕਉਤਕ ਹੋਰਨ ਕੇ ਨਮਿਤ ਤਿਨ ਮੋ ਬਾਦ ਬਢਾਇ। ੯।
–––––––––––––––––––
१.’ਤੂ’
ਸਸਤ੍ਰ ਨਾਮ ਮਾਲਾ
ੴ ਸ੍ਰੀ ਵਾਹਿਗੁਰੂ ਜੀ ਕੀ
ਫਤਹਿ ਸ੍ਰੀ ਭਗਉਤੀ ਜੀ ਸਹਾਇ
ਹੁਣ ਸ੍ਰੀ ਸ਼ਸਤ੍ਰ ਨਾਮ ਮਾਲਾ ਪੁਰਾਣ ਲਿਖਦੇ ਹਾਂ
ਪਾਤਸ਼ਾਹੀ ੧੦
ਦੋਹਰਾ
ਸਾਂਗ, ਸਰੋਹੀ (ਸਿਰੋਹੀ ਨਗਰ ਵਿਚ ਬਣੀ ਤਲਵਾਰ), ਸੈਫ (ਸਿਧੀ ਦੋਧਾਰੀ ਤਲਵਾਰ), ਅਸਿ (ਖਮਦਾਰ ਤਲਵਾਰ), ਤੀਰ, ਤੁਪਕ (ਬੰਦੂਕ) ਅਤੇ ਤਲਵਾਰ (ਆਦਿ ਜੋ ਸ਼ਸਤ੍ਰ ਹਨ), ਇਹ ਵੈਰੀ ਦਾ ਅੰਤ ਕਰਨ ਵਾਲੇ ਅਤੇ ਕਵਚਾਂ ਨੂੰ ਤੋੜਨ ਵਾਲੇ ਹਨ (ਅਤੇ ਇਹੀ) ਮੇਰੀ ਰਖਿਆ ਕਰਦੇ ਹਨ।੧।
ਤਲਵਾਰ, ਕ੍ਰਿਪਾਨ, ਧਾਰਾਧਰੀ (ਤਿਖੀ ਧਾਰ ਵਾਲੀ ਤਲਵਾਰ), ਸੈਫ, ਸੂਲ (ਨੇਜਾ), ਜਮਦਾੜ੍ਹ (ਇਕ ਕਟਾਰ ਜਿਸ ਦੀ ਸ਼ਕਲ ਜਮ ਦੀ ਦਾੜ੍ਹ ਵਰਗੀ ਹੁੰਦੀ ਹੈ), ਤੇਗ, ਤੀਰ, ਧਰਬਾਦ (ਵਢਣ ਲਈ ਤੇਜ਼ ਧਾਰ ਵਾਲੀ ਤਲਵਾਰ) 'ਆਦਿਕ ਸ਼ਸਤ੍ਰ ਕਵਚਾਂ ਨੂੰ ਭੰਨਣ ਵਾਲੇ ਅਤੇ ਵੈਰੀ ਨੂੰ ਖਤਮ ਕਰਨ ਵਾਲੇ ਹਨ।੨।
ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਛਵੀ), ਤੀਰ, ਸੈਫ, ਸਰੋਹੀ ਅਤੇ ਸੈਹਥੀ (ਬਰਛੀ) (ਆਦਿਕ) ਇਹ (ਸ਼ਸਤ੍ਰ) ਮੇਰੇ ਪੀਰ (ਅਥਵਾ ਗੁਰੂ) ਹਨ।੩।
(ਹੇ ਪਰਮ ਸੰਤਾ!) ਤੂੰ ਹੀ ਤੀਰ ਹੈਂ, ਤੂੰ ਹੀ ਬਰਛੀ ਹੈ, ਤੂੰ ਹੀ ਛਵੀ ਅਤੇ ਤਲਵਾਰ ਹੈਂ। ਜੋ ਤੇਰੇ ਨਾਮ ਨੂੰ ਜਪਦਾ ਹੈ (ਉਹ) ਭਵਸਾਗਰ ਤੋਂ ਪਾਰ ਹੋ ਜਾਂਦਾ ਹੈ।੪।
ਤੂੰ ਹੀ ਕਾਲ ਹੈਂ, ਤੂੰ ਹੀ ਕਾਲੀ ਹੈਂ, ਤੂੰ ਹੀ ਤੇਗ ਅਤੇ ਤੀਰ ਹੈਂ। ਤੂੰ ਹੀ ਜਿਤ ਦੀ ਨਿਸ਼ਾਨੀ ਹੈਂ ਅਤੇ ਅਜ ਤੂੰ ਹੀ ਜਗਤ ਵਿਚ ਪਰਮ ਸ੍ਰੇਸ਼ਠ ਸੂਰਮਾ ਹੈਂ।੫।
ਤੂੰ ਹੀ ਨੇਜਾ ਹੈਂ, (ਤੂੰ ਹੀ) ਬਰਛੀ ਅਤੇ ਛਵੀ ਹੈਂ, ਤੂੰ ਹੀ ਭੱਥਾ ਅਤੇ ਬਾਣ ਹੈਂ। ਤੂੰ ਹੀ ਕਟਾਰੀ, ਸੇਲ (ਬਰਛਾ) ਆਦਿਕ ਸਭ (ਸ਼ਸਤ੍ਰ ਹੈਂ) ਅਤੇ ਤੂੰ ਹੀ ਕਰਦ ਅਤੇ ਕ੍ਰਿਪਾਨ ਹੈਂ ।੬।
ਤੂੰ ਹੀ ਸ਼ਸਤ੍ਰ ਅਤੇ ਸਸਤ੍ਰ ਹੈਂ, ਤੂੰ ਹੀ ਸਿਪਰ (ਢਾਲ) ਕਵਜ਼ ਅਤੇ ਭੱਥਾ ਹੈਂ। ਤੂੰ ਹੀ ਕਵਚਾਂ ਨੂੰ ਤੋੜਨ ਵਾਲਾ ਬਣਿਆ ਹੋਇਆ ਹੈਂ ਅਤੇ ਤੂੰ ਹੀ ਸਾਰਿਆਂ ਰੂਪਾਂ ਵਿਚ ਵਿਆਪਕ ਹੈਂ।੭।
ਤੂੰ ਹੀ ਮਾਇਆ ਹੈਂ, ਸਭ ਦਾ ਕਾਰਨ ਰੂਪ ਤੂੰ ਹੀ ਹੈਂ, ਤੂੰ ਹੀ ਵਿਦਿਆ ਦਾ ਸਾਰ ਹੈਂ। ਤੂੰ ਸਭ ਨੂੰ ਉਤਪੰਨ ਕਰਨ ਵਾਲਾ ਹੈ ਅਤੇ ਤੂੰ ਹੀ (ਸਾਰਿਆਂ ਨੂੰ) ਉਬਾਰਦਾ ਹੈਂ (ਰਖਿਆ ਕਰਦਾ ਹੈਂ।੮।
ਤੂੰ ਹੀ ਦਿਨ ਹੈਂ, ਤੂੰ ਹੀ ਰਾਤ ਹੈਂ, ਤੂੰ ਹੀ ਜੀਵਾਂ ਨੂੰ ਪੈਦਾ ਕੀਤਾ ਹੈ। ਕੌਤਕ ਵੇਖਣ ਲਈ (ਤੂੰ ਹੀ) ਉਨ੍ਹਾਂ (ਜੀਵਾਂ) ਵਿਚ ਵਿਵਾਦ (ਝਗੜਾ) ਵਧਾਇਆ ਹੈ।੯।
ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰਿ।
ਰਛ ਕਰੋ ਹਮਰੀ ਸਦਾ ਕਵਚਾਂਤਕਿ ਕਰਵਾਰਿ। ੧੦
ਤੁਹੀ ਕਟਾਰੀ ਦਾੜ ਜਮ ਤੂ ਬਿਛੁਓ ਅਰੁ ਬਾਨ।
ਤੋ ਪਤਿ ਪਦ ਜੇ ਲੀਜੀਐ ਰਛ ਦਾਸ ਮੁਹਿ ਜਾਨੁ॥ ੧੧॥
ਬਾਂਕ ਬਜੁ ਬਿਛੂਓ ਤੁਹੀ ਤੁਹੀ ਤਬਰ ਤਰਵਾਰਿ।
ਤੁਹੀ ਕਟਾਰੀ ਸੈਹਥੀ ਕਰੀਐ ਰਛ ਹਮਾਰਿ। ੧੨।
ਤੁਮੀ ਗੁਰਜ ਤੁਮਹੀ ਗਦਾ ਤੁਮਹੀ ਤੀਰ ਤੁਫੰਗ।
ਦਾਸ ਜਾਨਿ ਮੋਰੀ ਸਦਾ ਰਛ ਕਰੋ ਸਰਬੰਗ। ੧੩।
ਛੁਰੀ ਕਲਮ ਰਿਪੁ ਕਰਦ ਭਨਿ ਖੰਜਰ ਬੁਗਦਾ ਨਾਇ।
ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ। ੧੪।
ਪ੍ਰਿਥਮ ਉਪਾਵਹੁ ਜਗਤ ਤੁਮ ਤੁਮਹੀ ਪੰਥ ਬਨਾਇ।
ਆਪ ਤੁਹੀ ਝਗਰਾ ਕਰੋ ਤੁਮਹੀ ਕਰੋ ਸਹਾਇ। ੧੫।
ਮਛ ਕਛ ਬਾਰਾਹ ਤੁਮ ਤੁਮ ਬਾਵਨ ਅਵਤਾਰ।
ਨਾਰਸਿੰਘ ਬਊਧਾ ਤੁਹੀ ਤੁਹੀ ਜਗਤ ਕੋ ਸਾਰ। ੧੬॥
ਤੁਹੀ ਰਾਮ ਸ੍ਰੀ ਕ੍ਰਿਸਨ ਤੁਮ ਤੁਹੀ ਬਿਸਨੁ ਕੋ ਰੂਪ।
ਤੁਹੀ ਪ੍ਰਜਾ ਸਭ ਜਗਤ ਕੀ ਤੁਹੀ ਆਪ ਹੀ ਭੂਪ। ੧੭।
ਤੁਹੀ ਬਿਪ੍ਰ ਛਤੀ ਤੁਹੀ ਤੁਹੀ ਰੰਕ ਅਰੁ ਰਾਉ।
ਸਾਮ ਦਾਮ ਅਰੁ ਡੰਡ ਤੂੰ ਤੁਮਹੀ ਭੇਦ ਉਪਾਉ। ੧੮।
ਸੀਸ ਤੁਹੀ ਕਾਯਾ ਤੁਹੀ ਤੋ ਪ੍ਰਾਨੀ ਕੇ ਪ੍ਰਾਨ।
ਤੋ ਬਿਦ੍ਯਾ ਜੁਗ ਬਕਤ੍ਰ ਹੁਇ ਕਰੋ ਬੇਦ ਬਖ੍ਯਾਨ। ੧੯।
ਬਿਸਿਖ ਬਾਨ ਧਨੁਖਾਗੁ ਭਨ ਸਰ ਕੈਬਰ ਜਿਹ ਨਾਮ!
ਤੀਰ ਖਤੰਗ ਤਤਾਰਚੋ ਸਦਾ ਕਰੋ ਮਮ ਕਾਮ। ੨੦।
ਤੂਣੀਰਾਲੇ ਸਤ੍ਰੁ ਅਰਿ ਮ੍ਰਿਗ ਅੰਤਕ ਸਸਿਬਾਨ।
ਤੁਮ ਬੈਰਣ ਪ੍ਰਥਮੇ ਹਨੋ ਬਹੁਰੋ ਬਜੈ ਕ੍ਰਿਪਾਨ। ੨੧।
ਤੁਮ ਪਾਟਸ ਪਾਸੀ ਪਰਸ ਪਰਮ ਸਿਧਿ ਕੀ ਖਾਨ।
ਤੇ ਜਗ ਕੇ ਰਾਜਾ ਭਏ ਦੀਅ ਤਵ ਜਿਹ ਬਰ ਦਾਨ। ੨੨।
ਸੀਸ ਸਤ੍ਰੁ ਅਰਿ ਅਰਿਯਾਰਿ ਅਸਿ ਖੰਡੋ ਖੜਗ ਕ੍ਰਿਪਾਨ।
ਸਤ੍ਰੁ ਸੁਰੋਸਰ ਤੁਮ ਕੀਯੋ ਭਗਤ ਆਪੁਨੋ ਜਾਨਿ। ੨੩।