Back ArrowLogo
Info
Profile

ਕਿਰਨ ਦੇ ਸਾਰੇ ਨਾਮ ਕਹਿ ਕੇ ਫਿਰ 'ਧਰ' ਪਦ ਦਾ ਉਚਾਰਨ ਕਰੋ। ਫਿਰ 'ਧਰ' ਸ਼ਬਦ ਕਹੋ। (ਇਸ ਤਰ੍ਹਾਂ ਇਹ) ਸਾਰੇ ਬਾਣ ਦੇ ਨਾਮ ਹੋ ਜਾਣਗੇ। ਇਹ ਨਿਸ਼ਚੈ ਕਰ ਲਵੋ।੯੪। ਸਾਰੇ ਸਮੁੰਦਰਾਂ ਦੇ ਨਾਮ ਲੈ ਕੇ ਫਿਰ ਅੰਤ ਤੇ 'ਸੁਤ' ਸ਼ਬਦ ਕਹਿ ਦਿਓ। ਫਿਰ 'ਧਰ' ਸ਼ਬਦ ਨੂੰ ਉਚਾਰੋ। (ਤਾਂ) ਬਾਣ ਦਾ ਨਾਮ ਜਾਣ ਲਵੋ।੯੫॥

(ਪਹਿਲਾਂ ) ਜਲਪਤਿ, ਜਲਾਲੈ (ਜਲ ਦੇ ਆਲ੍ਯ), ਨਦੀ ਪਤਿ (ਸ਼ਬਦ) ਕਹਿ ਕੇ ਫਿਰ 'ਸੁਤ' ਪਦ ਜੋੜੋ। ਫਿਰ 'ਧਰ' ਸ਼ਬਦ ਕਿਹਾ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਿਆ ਜਾਏ।੯੬। (ਪਹਿਲਾਂ) 'ਨੀਰਾਲੈ' 'ਸਰਤਾਧਿਪਤਿ' (ਸ਼ਬਦ) ਕਹਿ ਕੇ ਫਿਰ 'ਸੁਤ' ਪਦ ਨੂੰ ਜੋੜੋ। ਫਿਰ 'ਧਰ' ਪਦ ਆਖਿਆ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ੯੭।

'ਝਖਨ' (ਮੱਛੀਆਂ) ਦੇ ਸਾਰੇ ਨਾਮ ਲੈ ਕੇ ਫਿਰ ਇਕ ਵਾਰ 'ਬਿਰੀਆ' (ਸੁਖ ਦੇਣ ਵਾਲਾ) ਕਹਿ ਦਿਓ। ਫਿਰ 'ਸੁਤ' ਅਤੇ 'ਧਰ' ਪਦ ਜੋੜੋ। (ਇਸ ਤੋਂ) ਬਾਣ ਦੇ ਅਨੇਕਾਂ ਨਾਮ ਬਣ ਜਾਣਗੇ।੯੮। ਸਾਰੇ ਜਲ-ਜੀਵਾਂ ਦੇ ਨਾਮ ਲੈ ਕੇ ਫਿਰ 'ਆਸ੍ਰੈ' (ਓਟ) ਪਦ ਕਹੋ। ਫਿਰ 'ਸੁਤ' ਅਤੇ 'ਧਰ' ਦਾ ਕਥਨ ਕਰੀਏ (ਤਾਂ) ਸਭ ਬਾਣ ਦੇ ਨਾਮ ਸਮਝ ਲਵੋ। ९९।

'ਧਰੀ' (ਧਾਰਾਂ ਵਾਲਾ ਪਰਬਤ) ਅਤੇ 'ਨਗ' ਨਾਮ ਕਹਿ ਕੇ 'ਧਰ' ਅਤੇ 'ਸੁਤ' ਪਦ ਕਹਿ ਦਿਓ। ਫਿਰ ‘ਧਰ' ਪਦ ਆਖੋ। (ਇਨ੍ਹਾਂ ਸਾਰਿਆਂ ਨੂੰ) ਬਾਣ ਦਾ ਨਾਮ ਜਾਣ ਲਵੋ।੧00। 'ਬਾਸਵ' (ਇੰਦਰ) ਦਾ ਵੈਰੀ ਕਹਿ ਕੇ ਫਿਰ 'ਧਰ ਸੁਤ ਧਰ' ਦਾ ਕਥਨ ਕਰੋ (ਤਾਂ ਇਹ ਸਾਰੇ) ਬਾਣ ਦੇ ਨਾਮ ਹੋ ਜਾਣਗੇ। ਇਹ ਗੱਲ ਦਿਲ ਵਿਚ ਸਮਝ ਲਵੋ।੧੦੧॥

'ਪੁਹਪ ਧਨੁਖ' (ਫੁਲਾਂ ਦੀ ਧਨੁਸ਼ ਵਾਲਾ ਕਾਮਦੇਵ) ਦੇ ਨਾਮ ਕਹਿ ਕੇ ਫਿਰ 'ਆਯੁਧ' (ਸ਼ਸਤ੍ਰੁ) ਪਦ ਦਾ ਉਚਾਰਨ ਕਰੋ। (ਇਸ ਤਰ੍ਹਾਂ) ਬਾਣ ਦੇ ਬਹੁਤ ਸਾਰੇ ਨਾਮ ਬਣਦੇ ਜਾਣਗੇ।੧੦੨। 'ਮੀਨ' (ਮੱਛੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਵਿਚ 'ਕੇਤੁਵਾਯੁਧ' ਪਦ ਕਹਿਣ ਨਾਲ, ਬਾਣ ਦੇ ਅਨੰਤ ਨਾਮ ਬਣ ਜਾਣਗੇ। ੧੦੩।

ਪਹਿਲਾਂ 'ਪੁਹਪ (ਫੁਲ) ਫਿਰ ‘ਧਨੁਖ' ਕਹਿ ਕੇ ਮਗਰੋਂ 'ਧਰ' ਅਤੇ 'ਆਯੁਧ' (ਸ਼ਸਤ੍ਰ) ਸ਼ਬਦ ਕਥਨ ਕਰੋ। (ਇਹ) ਸਾਰੇ ਬਾਣ ਦੇ ਨਾਮ ਬਣਦੇ ਜਾਣਗੇ।੧੦੪। ਪਹਿਲਾਂ 'ਭ੍ਰਮਰ' (ਭੌਰਾ), ਫਿਰ ‘ਪਨਚ (ਚਿਲਾ) ਕਹਿ ਕੇ, ਮਗਰੋਂ ਦੋ ਵਾਰ 'ਧਰ' ਪਦ ਦਾ ਬਖਾਨ ਕਰੋ। (ਇਹ) ਸਾਰੇ ਨਾਮ ਬਾਣ ਦੇ ਹਨ, ਗੁਣਵਾਨ ਪੁਰਸ਼ੋ ਜਾਣ ਲਵੋ। ੧੦੫।

ਪਹਿਲਾਂ 'ਭਲਕ' (ਤੀਰ ਦੀ ਮੁਖੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਉਤੇ 'ਧਰ' (ਪਦ) ਰਖ ਦਿਓ। (ਇਸ ਤਰ੍ਹਾਂ ਇਹ) ਸਾਰੇ ਬਾਣ ਦੇ ਨਾਮ (ਬਣ ਜਾਂਦੇ ਹਨ)। ਹੇ ਚਤੁਰ ਵਿਅਕਤੀਓ! (ਇਹ ਤੱਥ) ਹਿਰਦੇ ਵਿਚ ਜਾਣ ਲਵੋ।੧੦੬।

ਸੋਰਠਾ

ਪਹਿਲਾਂ 'ਜਿਹ ਧਰ' (ਚਿਲੇ ਨੂੰ ਧਾਰਨ ਕਰਨ ਵਾਲਾ ਧਨੁਸ਼) ਪਦ ਕਹੋ, ਫਿਰ ਉਸ ਦਾ 'ਸੁਤ' ਸ਼ਬਦ ਕਥਨ ਕਰੋ। (ਇਹ) ਸਾਰੇ ਅਪਾਰ ਨਾਮ ਬਾਣ ਦੇ ਹਨ। ਹੇ ਚਤੁਰੋ ! ਮਨ ਵਿਚ ਜਾਣ ਲਵੋ।੧੦੭।

16 / 100
Previous
Next